ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1133
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਪੇਗੁਰਮੁਖਿਦੇਵਡਿਆਈਨਾਨਕਨਾਮਿਸਮਾਏ੪੯੧੯॥॥॥॥
ਹੇ ਨਾਨਕ! (ਜਿਸ ਉਤੇ ਪਰਮਾਤਮਾ ਮਿਹਰ ਕਰਦਾ ਹੈ), ਉਹ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥੯॥੧੯॥
He Himself blesses the Gurmukh with glorious greatness; O Nanak, he merges in the Naam. ||4||9||19||
आपे गुरमुखि दे वडिआई नानक नामि समाए ॥४॥९॥१९॥
LINE 02
ਭੈਰਉਮਹਲਾ
Bhairao, Third Mahalaa:
भैरउ महला ३ ॥
LINE 03
ਮੇਰੀਪਟੀਆਲਿਖਹੁਹਰਿਗੋਵਿੰਦਗੋਪਾਲਾ
(ਪ੍ਰਹਿਲਾਦ ਆਪਣੇ ਪੜ੍ਹਾਉਣ ਵਾਲਿਆਂ ਨੂੰ ਨਿੱਤ ਆਖਦਾ ਹੈ ਕਿ) ਮੇਰੀ ਪੱਟੀ ਉਤੇ ਹਰੀ ਦਾ ਨਾਮ ਲਿਖ ਦਿਉ, ਗੋਬਿੰਦ ਦਾ ਨਾਮ ਲਿਖ ਦਿਉ, ਗੋਪਾਲ ਦਾ ਨਾਮ ਲਿਖ ਦਿਉ।
Upon my writing tablet, I write the Name of the Lord, the Lord of the Universe, the Lord of the World.
मेरी पटीआ लिखहु हरि गोविंद गोपाला ॥
LINE 04
ਦੂਜੈਭਾਇਫਾਥੇਜਮਜਾਲਾ
ਜਿਹੜੇ ਮਨੁੱਖ ਨਿਰੇ ਮਾਇਆ ਦੇ ਪਿਆਰ ਵਿਚ ਰਹਿੰਦੇ ਹਨ, ਉਹ ਆਤਮਕ ਮੌਤ ਦੇ ਜਾਲ ਵਿਚ ਫਸੇ ਰਹਿੰਦੇ ਹਨ।
In the love of duality, the mortals are caught in the noose of the Messenger of Death.
दूजै भाइ फाथे जम जाला ॥
LINE 05
ਸਤਿਗੁਰੁਕਰੇਮੇਰੀਪ੍ਰਤਿਪਾਲਾ
ਮੇਰਾ ਗੁਰੂ ਮੇਰੀ ਰਾਖੀ ਕਰ ਰਿਹਾ ਹੈ।
The True Guru nurtures and sustains me.
सतिगुरु करे मेरी प्रतिपाला ॥
LINE 06
ਹਰਿਸੁਖਦਾਤਾਮੇਰੈਨਾਲਾ॥॥
ਸਾਰੇ ਸੁਖ ਦੇਣ ਵਾਲਾ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਵੱਸਦਾ ਹੈ ॥੧॥
The Lord, the Giver of peace, is always with me. ||1||
हरि सुखदाता मेरै नाला ॥१॥
LINE 07
ਗੁਰਉਪਦੇਸਿਪ੍ਰਹਿਲਾਦੁਹਰਿਉਚਰੈ
(ਆਪਣੇ) ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਪ੍ਰਹਿਲਾਦ ਪਰਮਾਤਮਾ ਦਾ ਨਾਮ ਜਪਦਾ ਹੈ।
Following his Guru's instructions, Prahlaad chanted the Lord's Name;
गुर उपदेसि प्रहिलादु हरि उचरै ॥
LINE 08
ਸਾਸਨਾਤੇਬਾਲਕੁਗਮੁਕਰੈ॥॥ਰਹਾਉ
ਬਾਲਕ (ਪ੍ਰਹਿਲਾਦ) ਕਿਸੇ ਭੀ ਸਰੀਰਕ ਕਸ਼ਟ ਤੋਂ ਡਰਦਾ ਨਹੀਂ ॥੧॥ ਰਹਾਉ ॥
he was a child, but he was not afraid when his teacher yelled at him. ||1||Pause||
सासना ते बालकु गमु न करै ॥१॥ रहाउ ॥
LINE 09
ਮਾਤਾਉਪਦੇਸੈਪ੍ਰਹਿਲਾਦਪਿਆਰੇ
(ਪ੍ਰਹਿਲਾਦ ਨੂੰ ਉਸ ਦੀ) ਮਾਂ ਸਮਝਾਂਦੀ ਹੈ-ਹੇ ਪਿਆਰੇ ਪ੍ਰਹਿਲਾਦ!
Prahlaad's mother gave her beloved son some advice:
माता उपदेसै प्रहिलाद पिआरे ॥
LINE 10
ਪੁਤ੍ਰਰਾਮਨਾਮੁਛੋਡਹੁਜੀਉਲੇਹੁਉਬਾਰੇ
ਹੇ (ਮੇਰੇ) ਪੁੱਤਰ! ਪਰਮਾਤਮਾ ਦਾ ਨਾਮ ਛੱਡ ਦੇਹ, ਆਪਣੀ ਜਿੰਦ ਬਚਾ ਲੈ।
"My son, you must abandon the Lord's Name, and save your life!"
पुत्र राम नामु छोडहु जीउ लेहु उबारे ॥
LINE 11
ਪ੍ਰਹਿਲਾਦੁਕਹੈਸੁਨਹੁਮੇਰੀਮਾਇ
(ਅੱਗੋਂ) ਪ੍ਰਹਿਲਾਦ ਆਖਦਾ ਹੈ ਕਿ ਹੇ ਮੇਰੀ ਮਾਂ! ਸੁਣ,
Prahlaad said: "Listen, O my mother;
प्रहिलादु कहै सुनहु मेरी माइ ॥
LINE 12
ਰਾਮਨਾਮੁਛੋਡਾਗੁਰਿਦੀਆਬੁਝਾਇ॥॥
ਮੈਂ ਪਰਮਾਤਮਾ ਦਾ ਨਾਮ ਨਹੀਂ ਛੱਡਾਂਗਾ (ਇਹ ਨਾਮ ਜਪਣਾ ਮੈਨੂੰ ਮੇਰੇ) ਗੁਰੂ ਨੇ ਸਮਝਾਇਆ ਹੈ ॥੨॥
I shall never give up the Lord's Name. My Guru has taught me this." ||2||
राम नामु न छोडा गुरि दीआ बुझाइ ॥२॥
LINE 13
ਸੰਡਾਮਰਕਾਸਭਿਜਾਇਪੁਕਾਰੇ
ਸੰਡ ਅਮਰਕ ਤੇ ਹੋਰ ਸਾਰਿਆਂ ਨੇ ਜਾ ਕੇ (ਹਰਨਾਖਸ਼ ਕੋਲ) ਪੁਕਾਰ ਕੀਤੀ-
Sandaa and Markaa, his teachers, went to his father the king, and complained:
संडा मरका सभि जाइ पुकारे ॥
LINE 14
ਪ੍ਰਹਿਲਾਦੁਆਪਿਵਿਗੜਿਆਸਭਿਚਾਟੜੇਵਿਗਾੜੇ
ਪ੍ਰਹਿਲਾਦ ਆਪ ਵਿਗੜਿਆ ਹੋਇਆ ਹੈ, (ਉਸ ਨੇ) ਸਾਰੇ ਮੁੰਡੇ ਭੀ ਵਿਗਾੜ ਦਿੱਤੇ ਹਨ।
"Prahlaad himself has gone astray, and he leads all the other pupils astray."
प्रहिलादु आपि विगड़िआ सभि चाटड़े विगाड़े ॥
LINE 15
ਦੁਸਟਸਭਾਮਹਿਮੰਤ੍ਰੁਪਕਾਇਆ
(ਇਹ ਸੁਣ ਕੇ) ਉਹਨਾਂ ਦੁਸ਼ਟਾਂ ਨੇ ਰਲ ਕੇ ਸਲਾਹ ਪੱਕੀ ਕੀਤੀ (ਕਿ ਪ੍ਰਹਿਲਾਦ ਨੂੰ ਮਾਰ ਮੁਕਾਈਏ।)
In the court of the wicked king, a plan was hatched.
दुसट सभा महि मंत्रु पकाइआ ॥
LINE 16
ਪ੍ਰਹਲਾਦਕਾਰਾਖਾਹੋਇਰਘੁਰਾਇਆ॥॥
(ਪਰ) ਪ੍ਰਹਿਲਾਦ ਦਾ ਰਾਖਾ ਆਪ ਪਰਮਾਤਮਾ ਬਣ ਗਿਆ ॥੩॥
God is the Savior of Prahlaad. ||3||
प्रहलाद का राखा होइ रघुराइआ ॥३॥
LINE 17
ਹਾਥਿਖੜਗੁਕਰਿਧਾਇਆਅਤਿਅਹੰਕਾਰਿ
(ਹਰਨਾਖਸ਼) ਹੱਥ ਵਿਚ ਤਲਵਾਰ ਫੜ ਕੇ ਬੜੇ ਅਹੰਕਾਰ ਨਾਲ (ਪ੍ਰਹਿਲਾਦ ਉੱਤੇ) ਟੁੱਟ ਪਿਆ,
With sword in hand, and with great egotistical pride, Prahlaad's father ran up to him.
हाथि खड़गु करि धाइआ अति अहंकारि ॥
LINE 18
ਹਰਿਤੇਰਾਕਹਾਤੁਝੁਲਏਉਬਾਰਿ
(ਅਤੇ ਕਹਿਣ ਲੱਗਾ-ਦੱਸ) ਕਿੱਥੇ ਹੈ ਤੇਰਾ ਹਰੀ, ਜਿਹੜਾ (ਤੈਨੂੰ) ਬਚਾ ਲਏ?
"Where is your Lord, who will save you?"
हरि तेरा कहा तुझु लए उबारि ॥
LINE 19
ਖਿਨਮਹਿਭੈਆਨਰੂਪੁਨਿਕਸਿਆਥੰਮੑਉਪਾੜਿ
(ਇਹ ਆਖਣ ਦੀ ਢਿੱਲ ਸੀ ਕਿ ਝੱਟ) ਇਕ ਖਿਨ ਵਿਚ ਹੀ (ਪਰਮਾਤਮਾ) ਭਿਆਨਕ ਰੂਪ (ਧਾਰ ਕੇ) ਥੰਮ੍ਹ ਪਾੜ ਕੇ ਨਿਕਲ ਆਇਆ।
In an instant, the Lord appeared in a dreadful form, and shattered the pillar.
खिन महि भैआन रूपु निकसिआ थंम उपाड़ि ॥
LINE 20
ਹਰਣਾਖਸੁਨਖੀਬਿਦਾਰਿਆਪ੍ਰਹਲਾਦੁਲੀਆਉਬਾਰਿ॥॥
(ਉਸ ਨੇ ਨਰਸਿੰਘ ਰੂਪ ਵਿਚ) ਹਰਨਾਖਸ਼ ਨੂੰ (ਆਪਣੇ ਨਹੁੰਆਂ ਨਾਲ ਚੀਰ ਦਿੱਤਾ, ਤੇ, ਪ੍ਰਹਿਲਾਦ ਨੂੰ ਬਚਾ ਲਿਆ ॥੪॥
Harnaakhash was torn apart by His claws, and Prahlaad was saved. ||4||
हरणाखसु नखी बिदारिआ प्रहलादु लीआ उबारि ॥४॥
LINE 21
ਸੰਤਜਨਾਕੇਹਰਿਜੀਉਕਾਰਜਸਵਾਰੇ
ਪਰਮਾਤਮਾ ਸਦਾ ਆਪਣੇ ਭਗਤਾਂ ਦੇ ਸਾਰੇ ਕੰਮ ਸਵਾਰਦਾ ਹੈ।
The Dear Lord completes the tasks of the Saints.
संत जना के हरि जीउ कारज सवारे ॥
LINE 22
ਪ੍ਰਹਲਾਦਜਨਕੇਇਕੀਹਕੁਲਉਧਾਰੇ
(ਵੇਖ! ਉਸ ਨੇ) ਪ੍ਰਹਿਲਾਦ ਦੀਆਂ ਇੱਕੀ ਕੁਲਾਂ (ਭੀ) ਤਾਰ ਦਿੱਤੀਆਂ।
He saved twenty-one generations of Prahlaad's descendants.
प्रहलाद जन के इकीह कुल उधारे ॥
LINE 23
ਗੁਰਕੈਸਬਦਿਹਉਮੈਬਿਖੁਮਾਰੇ
ਪਰਮਾਤਮਾ ਆਪਣੇ ਸੰਤਾਂ ਨੂੰ ਗੁਰੂ ਸ਼ਬਦ ਵਿਚ ਜੋੜ ਕੇ (ਉਹਨਾਂ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀ ਹਉਮੈ ਮੁਕਾ ਦੇਂਦਾ ਹੈ,
Through the Word of the Guru's Shabad, the poison of egotism is neutralized.
गुर कै सबदि हउमै बिखु मारे ॥
LINE 24
ਨਾਨਕਰਾਮਨਾਮਿਸੰਤਨਿਸਤਾਰੇ੫੧੦੨੦॥॥॥॥
ਤੇ, ਹੇ ਨਾਨਕ! ਹਰਿ-ਨਾਮ ਵਿਚ ਜੋੜ ਕੇ ਉਹਨਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੫॥੧੦॥੨੦॥
O Nanak, through the Name of the Lord, the Saints are emancipated. ||5||10||20||
नानक राम नामि संत निसतारे ॥५॥१०॥२०॥
LINE 25
ਭੈਰਉਮਹਲਾ
Bhairao, Third Mahalaa:
भैरउ महला ३ ॥
LINE 26
ਆਪੇਦੈਤਲਾਇਦਿਤੇਸੰਤਜਨਾਕਉਆਪੇਰਾਖਾਸੋਈ
ਪਰਮਾਤਮਾ ਆਪ ਹੀ (ਆਪਣੇ) ਸੰਤ ਜਨਾਂ ਨੂੰ (ਦੁੱਖ ਦੇਣ ਲਈ ਉਹਨਾਂ ਨੂੰ) ਦੈਂਤ ਚੰਬੋੜ ਦੇਂਦਾ ਹੈ, ਪਰ ਉਹ ਪ੍ਰਭੂ ਆਪ ਹੀ (ਸੰਤ ਜਨਾਂ ਦਾ) ਰਾਖਾ ਬਣਦਾ ਹੈ।
The Lord Himself makes demons pursue the Saints, and He Himself saves them.
आपे दैत लाइ दिते संत जना कउ आपे राखा सोई ॥
LINE 27
ਜੋਤੇਰੀਸਦਾਸਰਣਾਈਤਿਨਮਨਿਦੁਖੁਹੋਈ॥॥
ਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਵਿਚ ਸਦਾ ਟਿਕੇ ਰਹਿੰਦੇ ਹਨ (ਦੁਸ਼ਟ ਭਾਵੇਂ ਕਿਤਨੇ ਹੀ ਕਸ਼ਟ ਉਹਨਾਂ ਨੂੰ ਦੇਣ) ਉਹਨਾਂ ਦੇ ਮਨ ਵਿਚ ਕੋਈ ਤਕਲੀਫ਼ ਨਹੀਂ ਹੁੰਦੀ ॥੧॥
Those who remain forever in Your Sanctuary, O Lord - their minds are never touched by sorrow. ||1||
जो तेरी सदा सरणाई तिन मनि दुखु न होई ॥१॥
LINE 28
ਜੁਗਿਜੁਗਿਭਗਤਾਕੀਰਖਦਾਆਇਆ
ਹਰੇਕ ਜੁਗ ਵਿਚ (ਪਰਮਾਤਮਾ ਆਪਣੇ) ਭਗਤਾਂ ਦੀ (ਇੱਜ਼ਤ) ਰੱਖਦਾ ਆਇਆ ਹੈ।
In each and every age, the Lord saves the honor of His devotees.
जुगि जुगि भगता की रखदा आइआ ॥
LINE 29
ਦੈਤਪੁਤ੍ਰੁਪ੍ਰਹਲਾਦੁਗਾਇਤ੍ਰੀਤਰਪਣੁਕਿਛੂਜਾਣੈਸਬਦੇਮੇਲਿਮਿਲਾਇਆ॥॥ਰਹਾਉ
(ਵੇਖੋ) ਦੈਂਤ (ਹਰਨਾਖਸ਼) ਦਾ ਪੁੱਤਰ ਪ੍ਰਹਿਲਾਦ ਗਾਇਤ੍ਰੀ (ਮੰਤ੍ਰ ਦਾ ਪਾਠ ਕਰਨਾ; ਪਿਤਰਾਂ ਦੀ ਪ੍ਰਸੰਨਤਾ ਵਾਸਤੇ) ਪੂਜਾ-ਅਰਚਾ (ਕਰਨੀ-) ਇਹ ਕੁਝ ਭੀ ਨਹੀਂ ਸੀ ਜਾਣਦਾ। (ਪਰਮਾਤਮਾ ਨੇ ਉਸ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ (ਆਪਣੇ ਚਰਨਾਂ ਵਿਚ) ਜੋੜ ਲਿਆ ॥੧॥ ਰਹਾਉ ॥
Prahlaad, the demon's son, knew nothing of the Hindu morning prayer, the Gayatri, and nothing about ceremonial water-offerings to his ancestors; but through the Word of the Shabad, he was united in the Lord's Union. ||1||Pause||
दैत पुत्रु प्रहलादु गाइत्री तरपणु किछू न जाणै सबदे मेलि मिलाइआ ॥१॥ रहाउ ॥
LINE 30
ਅਨਦਿਨੁਭਗਤਿਕਰਹਿਦਿਨਰਾਤੀਦੁਬਿਧਾਸਬਦੇਖੋਈ
ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮੇਰ-ਤੇਰ ਮੁਕਾ ਲਈ ਹੁੰਦੀ ਹੈ।
Night and day, he performed devotional worship service, day and night, and through the Shabad, his duality was eradicated.
अनदिनु भगति करहि दिन राती दुबिधा सबदे खोई ॥
LINE 31
ਸਦਾਨਿਰਮਲਹੈਜੋਸਚਿਰਾਤੇਸਚੁਵਸਿਆਮਨਿਸੋਈ॥॥
ਜਿਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਰੱਤੇ ਰਹਿੰਦੇ ਹਨ, ਜਿਨ੍ਹਾਂ ਦੇ ਮਨ ਵਿਚ ਉਹ ਸਦਾ-ਥਿਰ ਪ੍ਰਭੂ ਹੀ ਵੱਸਿਆ ਰਹਿੰਦਾ ਹੈ ਉਹਨਾਂ ਦਾ ਜੀਵਨ ਸਦਾ ਪਵਿੱਤਰ ਟਿਕਿਆ ਰਹਿੰਦਾ ਹੈ ॥੨॥
Those who are imbued with Truth are immaculate and pure; the True Lord abides within their minds. ||2||
सदा निरमल है जो सचि राते सचु वसिआ मनि सोई ॥२॥
LINE 32
ਮੂਰਖਦੁਬਿਧਾਪੜ੍ਹਹਿਮੂਲੁਪਛਾਣਹਿਬਿਰਥਾਜਨਮੁਗਵਾਇਆ
ਮੂਰਖ ਲੋਕ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ ਹੀ ਨਿੱਤ) ਪੜ੍ਹਦੇ ਹਨ, ਰਚਨਹਾਰ ਕਰਤਾਰ ਨਾਲ ਸਾਂਝ ਨਹੀਂ ਪਾਂਦੇ।
The fools in duality read, but they do not understand anything; they waste their lives uselessly.
मूरख दुबिधा पढ़हि मूलु न पछाणहि बिरथा जनमु गवाइआ ॥
LINE 33
ਸੰਤਜਨਾਕੀਨਿੰਦਾਕਰਹਿਦੁਸਟੁਦੈਤੁਚਿੜਾਇਆ॥॥
ਸੰਤ ਜਨਾਂ ਦੀ ਨਿੰਦਾ (ਭੀ) ਕਰਦੇ ਹਨ (ਇਸ ਤਰ੍ਹਾਂ ਆਪਣਾ) ਜੀਵਨ ਵਿਅਰਥ ਗਵਾ ਦੇਂਦੇ ਹਨ। (ਇਹੋ ਜਿਹੇ ਮੂਰਖ ਸੰਡ ਅਮਰਕ ਆਦਿਕਾਂ ਨੇ ਹੀ) ਦੁਸ਼ਟ ਦੈਂਤ (ਹਰਨਾਖਸ਼) ਨੂੰ (ਪ੍ਰਹਿਲਾਦ ਦੇ ਵਿਰੁਧ) ਭੜਕਾਇਆ ਸੀ ॥੩॥
The wicked demon slandered the Saint, and stirred up trouble. ||3||
संत जना की निंदा करहि दुसटु दैतु चिड़ाइआ ॥३॥
LINE 34
ਪ੍ਰਹਲਾਦੁਦੁਬਿਧਾਪੜੈਹਰਿਨਾਮੁਛੋਡੈਡਰੈਕਿਸੈਦਾਡਰਾਇਆ
ਪਰ ਪ੍ਰਹਿਲਾਦ ਮੇਰ-ਤੇਰ (ਪੈਦਾ ਕਰਨ ਵਾਲੀ ਵਿੱਦਿਆ) ਨਹੀਂ ਪੜ੍ਹਦਾ, ਉਹ ਪਰਮਾਤਮਾ ਦਾ ਨਾਮ ਨਹੀਂ ਛੱਡਦਾ, ਉਹ ਕਿਸੇ ਦਾ ਡਰਾਇਆ ਡਰਦਾ ਨਹੀਂ।
Prahlaad did not read in duality, and he did not abandon the Lord's Name; he was not afraid of any fear.
प्रहलादु दुबिधा न पड़ै हरि नामु न छोडै डरै न किसै दा डराइआ ॥
LINE 35
ਸੰਤਜਨਾਕਾਹਰਿਜੀਉਰਾਖਾਦੈਤੈਕਾਲੁਨੇੜਾਆਇਆ॥॥
ਪਰਮਾਤਮਾ ਆਪਣੇ ਸੰਤ ਜਨਾਂ ਦਾ ਰਖਵਾਲਾ ਆਪ ਹੈ। (ਪ੍ਰਹਿਲਾਦ ਨਾਲ ਅੱਡਾ ਲਾ ਕੇ ਮੂਰਖ ਹਰਨਾਖਸ਼) ਦੈਂਤ ਦਾ ਕਾਲ (ਸਗੋਂ) ਨੇੜੇ ਆ ਪਹੁੰਚਿਆ ॥੪॥
The Dear Lord became the Savior of the Saint, and the demonic Death could not even approach him. ||4||
संत जना का हरि जीउ राखा दैतै कालु नेड़ा आइआ ॥४॥
LINE 36
ਆਪਣੀਪੈਜਆਪੇਰਾਖੈਭਗਤਾਂਦੇਇਵਡਿਆਈ
(ਭਗਤਾਂ ਦੀ ਇੱਜ਼ਤ ਤੇ ਪਰਮਾਤਮਾ ਦੀ ਇੱਜ਼ਤ ਸਾਂਝੀ ਹੈ। ਭਗਤਾਂ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਜਾਣ ਕੇ) ਪਰਮਾਤਮਾ (ਭਗਤਾਂ ਦੀ ਮਦਦ ਕਰ ਕੇ) ਆਪਣੀ ਇੱਜ਼ਤ ਆਪ ਬਚਾਂਦਾ ਹੈ, (ਆਪਣੇ) ਭਗਤਾਂ ਨੂੰ (ਸਦਾ) ਵਡਿਆਈ ਬਖ਼ਸ਼ਦਾ ਹੈ।
The Lord Himself saved his honor, and blessed his devotee with glorious greatness.
आपणी पैज आपे राखै भगतां देइ वडिआई ॥
LINE 37
ਨਾਨਕਹਰਣਾਖਸੁਨਖੀਬਿਦਾਰਿਆਅੰਧੈਦਰਕੀਖਬਰਿਪਾਈ੫੧੧੨੧॥॥॥॥
(ਤਾਹੀਏਂ) ਹੇ ਨਾਨਕ! (ਪਰਮਾਤਮਾ ਨੇ ਨਰਸਿੰਘ ਰੂਪ ਧਾਰ ਕੇ) ਹਰਨਾਖਸ਼ ਨੂੰ (ਆਪਣੇ) ਨਹੁੰਆਂ ਨਾਲ ਚੀਰ ਦਿੱਤਾ। (ਤਾਕਤ ਦੇ ਮਾਣ ਵਿਚ) ਅੰਨ੍ਹੇ ਹੋ ਚੁਕੇ (ਹਰਨਾਖਸ) ਨੇ ਪਰਮਾਤਮਾ ਦੇ ਦਰ ਦਾ ਭੇਤ ਨਾਹ ਸਮਝਿਆ ॥੫॥੧੧॥੨੧॥
O Nanak, Harnaakhash was torn apart by the Lord with His claws; the blind demon knew nothing of the Lord's Court. ||5||11||21||
नानक हरणाखसु नखी बिदारिआ अंधै दर की खबरि न पाई ॥५॥११॥२१॥
LINE 38
ਰਾਗੁਭੈਰਉਮਹਲਾਚਉਪਦੇਘਰੁ
ਰਾਗ ਭੈਰਉ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Raag Bhairao, Fourth Mahalaa, Chaupadas, First House:
रागु भैरउ महला ४ चउपदे घरु १ ॥
LINE 39
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 40
ਹਰਿਜਨਸੰਤਕਰਿਕਿਰਪਾਪਗਿਲਾਇਣੁ
ਹੇ ਮੇਰੇ ਮਨ! (ਪਰਮਾਤਮਾ ਆਪ) ਕਿਰਪਾ ਕਰ ਕੇ (ਜਿਸ ਮਨੁੱਖ ਨੂੰ ਆਪਣੇ) ਸੰਤ ਜਨਾਂ ਦੀ ਚਰਨੀਂ ਲਾਂਦਾ ਹੈ (ਉਹ ਮਨੁੱਖ ਹਰੀ ਨਾਮ ਜਪਦਾ ਹੈ)।
The Lord, in His Mercy, attaches mortals to the feet of the Saints.
हरि जन संत करि किरपा पगि लाइणु ॥