ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1135
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਧੁਸੂਦਨੁਜਪੀਐਉਰਧਾਰਿ
(ਦੈਂਤਾਂ ਦੇ ਨਾਸ ਕਰਨ ਵਾਲੇ) ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾ ਕੇ ਜਪਣਾ ਚਾਹੀਦਾ ਹੈ।
Enshrine Him in your heart, and meditate on the Lord.
मधुसूदनु जपीऐ उर धारि ॥
LINE 02
ਦੇਹੀਨਗਰਿਤਸਕਰਪੰਚਧਾਤੂਗੁਰਸਬਦੀਹਰਿਕਾਢੇਮਾਰਿ॥॥ਰਹਾਉ
(ਜਿਹੜਾ ਮਨੁੱਖ ਨਾਮ ਜਪਦਾ ਹੈ) ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ) ਸਰੀਰ-ਨਗਰ ਵਿਚ (ਵੱਸ ਰਹੇ) ਭਟਕਣਾ ਵਿਚ ਪਾਣ ਵਾਲੇ (ਕਾਮਾਦਿਕ) ਪੰਜਾਂ ਚੋਰਾਂ ਨੂੰ ਮਾਰ ਕੇ ਬਾਹਰ ਕੱਢ ਦੇਂਦਾ ਹੈ ॥੧॥ ਰਹਾਉ ॥
The five plundering thieves are in the body-village; through the Word of the Guru's Shabad, the Lord has beaten them and driven them out. ||1||Pause||
देही नगरि तसकर पंच धातू गुर सबदी हरि काढे मारि ॥१॥ रहाउ ॥
LINE 03
ਜਿਨਕਾਹਰਿਸੇਤੀਮਨੁਮਾਨਿਆਤਿਨਕਾਰਜਹਰਿਆਪਿਸਵਾਰਿ
ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਗਿੱਝ ਜਾਂਦਾ ਹੈ, ਉਹਨਾਂ ਦੇ ਸਾਰੇ ਕੰਮ ਪਰਮਾਤਮਾ ਆਪ ਸਵਾਰਦਾ ਹੈ।
Those whose minds are satisfied with the Lord - the Lord Himself resolves their affairs.
जिन का हरि सेती मनु मानिआ तिन कारज हरि आपि सवारि ॥
LINE 04
ਤਿਨਚੂਕੀਮੁਹਤਾਜੀਲੋਕਨਕੀਹਰਿਅੰਗੀਕਾਰੁਕੀਆਕਰਤਾਰਿ॥॥
ਕਰਤਾਰ ਨੇ ਸਦਾ ਉਹਨਾਂ ਦੀ ਸਹਾਇਤਾ ਕੀਤੀ ਹੁੰਦੀ ਹੈ (ਇਸ ਵਾਸਤੇ) ਉਹਨਾਂ ਦੇ ਅੰਦਰੋਂ ਲੋਕਾਂ ਦੀ ਮੁਥਾਜੀ ਮੁੱਕ ਚੁਕੀ ਹੁੰਦੀ ਹੈ ॥੨॥
Their subservience and their dependence on other people is ended; the Creator Lord is on their side. ||2||
तिन चूकी मुहताजी लोकन की हरि अंगीकारु कीआ करतारि ॥२॥
LINE 05
ਮਤਾਮਸੂਰਤਿਤਾਂਕਿਛੁਕੀਜੈਜੇਕਿਛੁਹੋਵੈਹਰਿਬਾਹਰਿ
ਆਪਣੇ ਮਨ ਦੀ ਸਾਲਾਹ ਆਪਣੇ ਮਨ ਦਾ ਮਸ਼ਵਰਾ ਤਦੋਂ ਹੀ ਕੋਈ ਕੀਤਾ ਜਾ ਸਕਦਾ ਹੈ ਜੇ ਪਰਮਾਤਮਾ ਤੋਂ ਬਾਹਰਾ ਕੋਈ ਕੰਮ ਹੋ ਹੀ ਸਕਦਾ ਹੋਵੇ।
If something were beyond the realm of the Lord's Power, only then would we have recourse to consult someone else.
मता मसूरति तां किछु कीजै जे किछु होवै हरि बाहरि ॥
LINE 06
ਜੋਕਿਛੁਕਰੇਸੋਈਭਲਹੋਸੀਹਰਿਧਿਆਵਹੁਅਨਦਿਨੁਨਾਮੁਮੁਰਾਰਿ॥॥
ਜੋ ਕੁਝ ਪਰਮਾਤਮਾ ਕਰਦਾ ਹੈ ਉਹ ਸਾਡੇ ਭਲੇ ਵਾਸਤੇ ਹੀ ਹੁੰਦਾ ਹੈ। (ਇਸ ਵਾਸਤੇ, ਹੇ ਭਾਈ!) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ ॥੩॥
Whatever the Lord does is good. Meditate on the Name of the Lord, night and day. ||3||
जो किछु करे सोई भल होसी हरि धिआवहु अनदिनु नामु मुरारि ॥३॥
LINE 07
ਹਰਿਜੋਕਿਛੁਕਰੇਸੁਆਪੇਆਪੇਓਹੁਪੂਛਿਕਿਸੈਕਰੇਬੀਚਾਰਿ
ਪਰਮਾਤਮਾ ਜੋ ਕੁਝ ਕਰਦਾ ਹੈ ਆਪ ਹੀ ਕਰਦਾ ਹੈ ਆਪ ਹੀ ਕਰਦਾ ਹੈ, ਉਹ ਕਿਸੇ ਪਾਸੋਂ ਪੁੱਛ ਕੇ ਨਹੀਂ ਕਰਦਾ, ਕਿਸੇ ਨਾਲ ਵਿਚਾਰ ਕਰ ਕੇ ਨਹੀਂ ਕਰਦਾ।
Whatever the Lord does, He does by Himself. He does not ask or consult anyone else.
हरि जो किछु करे सु आपे आपे ओहु पूछि न किसै करे बीचारि ॥
LINE 08
ਨਾਨਕਸੋਪ੍ਰਭੁਸਦਾਧਿਆਈਐਜਿਨਿਮੇਲਿਆਸਤਿਗੁਰੁਕਿਰਪਾਧਾਰਿ੪੧੫॥॥॥॥
ਹੇ ਨਾਨਕ! ਉਸ ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ਜਿਸ ਨੇ ਮੇਹਰ ਕਰ ਕੇ (ਅਸਾਨੂੰ) ਗੁਰੂ ਮਿਲਾਇਆ ਹੈ ॥੪॥੧॥੫॥
O Nanak, meditate forever on God; granting His Grace, He unites us with the True Guru. ||4||1||5||
नानक सो प्रभु सदा धिआईऐ जिनि मेलिआ सतिगुरु किरपा धारि ॥४॥१॥५॥
LINE 09
ਭੈਰਉਮਹਲਾ
Bhairao, Fourth Mahalaa:
भैरउ महला ४ ॥
LINE 10
ਤੇਸਾਧੂਹਰਿਮੇਲਹੁਸੁਆਮੀਜਿਨਜਪਿਆਗਤਿਹੋਇਹਮਾਰੀ
ਹੇ ਹਰੀ! ਹੇ ਸੁਆਮੀ! ਮੈਨੂੰ ਉਹਨਾਂ ਗੁਰਮੁਖਾਂ ਦਾ ਮਿਲਾਪ ਕਰਾ ਦੇਹ, ਜਿਨ੍ਹਾਂ ਨੂੰ ਯਾਦ ਕੀਤਿਆਂ ਮੇਰੀ ਉੱਚੀ ਆਤਮਕ ਅਵਸਥਾ ਬਣ ਜਾਏ।
O my Lord and Master, please unite me with the Holy people; meditating on You, I am saved.
ते साधू हरि मेलहु सुआमी जिन जपिआ गति होइ हमारी ॥
LINE 11
ਤਿਨਕਾਦਰਸੁਦੇਖਿਮਨੁਬਿਗਸੈਖਿਨੁਖਿਨੁਤਿਨਕਉਹਉਬਲਿਹਾਰੀ॥॥
ਉਹਨਾਂ ਦਾ ਦਰਸਨ ਕਰ ਕੇ ਮੇਰਾ ਮਨ ਖਿੜਿਆ ਰਹੇ। ਹੇ ਹਰੀ! ਮੈਂ ਇਕ ਇਕ ਛਿਨ ਉਹਨਾਂ ਤੋਂ ਸਦਕੇ ਜਾਂਦਾ ਹਾਂ ॥੧॥
Gazing upon the Blessed Vision of their Darshan, my mind blossoms forth. Each and every moment, I am a sacrifice to them. ||1||
तिन का दरसु देखि मनु बिगसै खिनु खिनु तिन कउ हउ बलिहारी ॥१॥
LINE 12
ਹਰਿਹਿਰਦੈਜਪਿਨਾਮੁਮੁਰਾਰੀ
ਹੇ ਹਰੀ! (ਮੇਰੇ ਉਤੇ ਮਿਹਰ ਕਰ) ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ।
Meditate within your heart on the Name of the Lord.
हरि हिरदै जपि नामु मुरारी ॥
LINE 13
ਕ੍ਰਿਪਾਕ੍ਰਿਪਾਕਰਿਜਗਤਪਿਤਸੁਆਮੀਹਮਦਾਸਨਿਦਾਸਕੀਜੈਪਨਿਹਾਰੀ॥॥ਰਹਾਉ
ਹੇ ਜਗਤ ਦੇ ਪਿਤਾ! ਹੇ ਸੁਆਮੀ! (ਮੇਰੇ ਉਤੇ) ਮਿਹਰ ਕਰ, ਮਿਹਰ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੈਨੂੰ ਆਪਣੇ ਦਾਸਾਂ ਦਾ ਪਾਣੀ ਢੋਣ ਵਾਲਾ ਸੇਵਕ ਬਣਾ ਲੈ ॥੧॥ ਰਹਾਉ ॥
Show Mercy, Mercy to me, O Father of the World, O my Lord and Master; make me the water-carrier of the slave of Your slaves. ||1||Pause||
क्रिपा क्रिपा करि जगत पित सुआमी हम दासनि दास कीजै पनिहारी ॥१॥ रहाउ ॥
LINE 14
ਤਿਨਮਤਿਊਤਮਤਿਨਪਤਿਊਤਮਜਿਨਹਿਰਦੈਵਸਿਆਬਨਵਾਰੀ
ਜਿਨ੍ਹਾਂ (ਗੁਰਮੁਖਾਂ) ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (ਸਦਾ) ਵੱਸਦਾ ਹੈ, ਉਹਨਾਂ ਦੀ ਮੱਤ ਸ੍ਰੇਸ਼ਟ ਹੁੰਦੀ ਹੈ, ਉਹਨਾਂ ਨੂੰ (ਲੋਕ ਪਰਲੋਕ ਵਿਚ) ਉੱਚੀ ਇੱਜ਼ਤ ਮਿਲਦੀ ਹੈ।
Their intellect is sublime and exalted, and so is their honor; the Lord, the Lord of the forest, abides within their hearts.
तिन मति ऊतम तिन पति ऊतम जिन हिरदै वसिआ बनवारी ॥
LINE 15
ਤਿਨਕੀਸੇਵਾਲਾਇਹਰਿਸੁਆਮੀਤਿਨਸਿਮਰਤਗਤਿਹੋਇਹਮਾਰੀ॥॥
ਹੇ ਹਰੀ! ਹੇ ਸੁਆਮੀ! ਮੈਨੂੰ ਉਹਨਾਂ (ਗੁਰਮੁਖਾਂ ਦੀ) ਸੇਵਾ ਵਿਚ ਲਾਈ ਰੱਖ, ਉਹਨਾਂ ਨੂੰ ਯਾਦ ਕੀਤਿਆਂ ਮੈਨੂੰ ਉੱਚੀ ਆਤਮਕ ਅਵਸਥਾ ਮਿਲ ਸਕਦੀ ਹੈ ॥੨॥
O my Lord and Master, please link me to the service of those who meditate in remembrance on You, and are saved. ||2||
तिन की सेवा लाइ हरि सुआमी तिन सिमरत गति होइ हमारी ॥२॥
LINE 16
ਜਿਨਐਸਾਸਤਿਗੁਰੁਸਾਧੁਪਾਇਆਤੇਹਰਿਦਰਗਹਕਾਢੇਮਾਰੀ
(ਜਿਸ ਗੁਰੂ ਦੀ ਸਰਨ ਪਿਆਂ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ) ਜਿਨ੍ਹਾਂ ਮਨੁੱਖਾਂ ਨੂੰ ਅਜਿਹਾ ਸਾਧੂ ਗੁਰੂ ਨਹੀਂ ਮਿਲਿਆ, ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚੋਂ ਧੱਕੇ ਮਾਰ ਕੇ ਕੱਢੇ ਜਾਂਦੇ ਹਨ।
Those who do not find such a Holy True Guru are beaten, and driven out of the Court of the Lord.
जिन ऐसा सतिगुरु साधु न पाइआ ते हरि दरगह काढे मारी ॥
LINE 17
ਤੇਨਰਨਿੰਦਕਸੋਭਪਾਵਹਿਤਿਨਨਕਕਾਟੇਸਿਰਜਨਹਾਰੀ॥॥
ਉਹ ਨਿੰਦਕ ਮਨੁੱਖ (ਕਿਤੇ ਭੀ) ਸੋਭਾ ਨਹੀਂ ਪਾਂਦੇ। ਸਿਰਜਨਹਾਰ ਨੇ (ਆਪ) ਉਹਨਾਂ ਦਾ ਨੱਕ ਕੱਟ ਦਿੱਤਾ ਹੋਇਆ ਹੈ ॥੩॥
These slanderous people have no honor or reputation; their noses are cut by the Creator Lord. ||3||
ते नर निंदक सोभ न पावहि तिन नक काटे सिरजनहारी ॥३॥
LINE 18
ਹਰਿਆਪਿਬੁਲਾਵੈਆਪੇਬੋਲੈਹਰਿਆਪਿਨਿਰੰਜਨੁਨਿਰੰਕਾਰੁਨਿਰਾਹਾਰੀ
(ਪਰ ਜੀਵਾਂ ਦੇ ਕੀਹ ਵੱਸ?) ਜਿਹੜਾ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿੰਦਾ ਹੈ, ਜਿਸ ਪਰਮਾਤਮਾ ਦਾ ਕੋਈ ਖ਼ਾਸ ਸਰੂਪ ਨਹੀਂ ਦਸਿਆ ਜਾ ਸਕਦਾ, ਜਿਸ ਪਰਮਾਤਮਾ ਨੂੰ (ਜੀਵਾਂ ਵਾਂਗ) ਕਿਸੇ ਖ਼ੁਰਾਕ ਦੀ ਲੋੜ ਨਹੀਂ, ਉਹ ਪਰਮਾਤਮਾ ਆਪ ਹੀ (ਸਭ ਜੀਵਾਂ ਨੂੰ) ਬੋਲਣ ਦੀ ਪ੍ਰੇਰਨਾ ਕਰਦਾ ਹੈ, ਉਹ ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਬੈਠਾ) ਬੋਲਦਾ ਹੈ।
The Lord Himself speaks, and the Lord Himself inspires all to speak; He is Immaculate and Formless, and needs no sustenance.
हरि आपि बुलावै आपे बोलै हरि आपि निरंजनु निरंकारु निराहारी ॥
LINE 19
ਹਰਿਜਿਸੁਤੂਮੇਲਹਿਸੋਤੁਧੁਮਿਲਸੀਜਨਨਾਨਕਕਿਆਏਹਿਜੰਤਵਿਚਾਰੀ੪੨੬॥॥॥॥
ਹੇ ਨਾਨਕ! ਜਿਸ ਮਨੁੱਖ ਨੂੰ ਹਰੀ ਤੂੰ (ਆਪਣੇ ਨਾਲ) ਮਿਲਾਂਦਾ ਹੈਂ, ਉਹੀ ਤੈਨੂੰ ਮਿਲ ਸਕਦਾ ਹੈ। ਇਹਨਾਂ ਨਿਮਾਣੇ ਜੀਵਾਂ ਦੇ ਵੱਸ ਕੁਝ ਨਹੀਂ ਹੈ ॥੪॥੨॥੬॥
O Lord, he alone meets You, whom You cause to meet. Says servant Nanak, I am a wretched creature. What can I do? ||4||2||6||
हरि जिसु तू मेलहि सो तुधु मिलसी जन नानक किआ एहि जंत विचारी ॥४॥२॥६॥
LINE 20
ਭੈਰਉਮਹਲਾ
Bhairao, Fourth Mahalaa:
भैरउ महला ४ ॥
LINE 21
ਸਤਿਸੰਗਤਿਸਾਈਹਰਿਤੇਰੀਜਿਤੁਹਰਿਕੀਰਤਿਹਰਿਸੁਨਣੇ
ਹੇ ਹਰੀ! (ਉਹੀ ਇਕੱਠ) ਤੇਰੀ ਸਾਧ ਸੰਗਤ (ਅਖਵਾ ਸਕਦਾ) ਹੈ, ਜਿਸ ਵਿਚ, ਹੇ ਹਰੀ! ਤੇਰੀ ਸਿਫ਼ਤ-ਸਾਲਾਹ ਸੁਣੀ ਜਾਂਦੀ ਹੈ।
That is Your True Congregation, Lord, where the Kirtan of the Lord's Praises are heard.
सतिसंगति साई हरि तेरी जितु हरि कीरति हरि सुनणे ॥
LINE 22
ਜਿਨਹਰਿਨਾਮੁਸੁਣਿਆਮਨੁਭੀਨਾਤਿਨਹਮਸ੍ਰੇਵਹਨਿਤਚਰਣੇ॥॥
(ਸਾਧ ਸੰਗਤ ਵਿਚ ਰਹਿ ਕੇ) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸੁਣਿਆ ਹੈ (ਸਾਧ ਸੰਗਤ ਵਿਚ ਟਿਕ ਕੇ) ਜਿਨ੍ਹਾਂ ਦਾ ਮਨ (ਹਰਿ-ਨਾਮ ਅੰਮ੍ਰਿਤ ਵਿਚ) ਭਿੱਜ ਗਿਆ ਹੈ, ਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ (ਆਪਣੀ) ਸੁਭਾਗਤਾ ਸਮਝਦਾ ਹਾਂ ॥੧॥
The minds of those who listen to the Lord's Name are drenched with bliss; I worship their feet continually. ||1||
जिन हरि नामु सुणिआ मनु भीना तिन हम स्रेवह नित चरणे ॥१॥
LINE 23
ਜਗਜੀਵਨੁਹਰਿਧਿਆਇਤਰਣੇ
ਜਗਤ ਦੇ ਜੀਵਨ ਪ੍ਰਭੂ ਨੂੰ ਹਰੀ ਨੂੰ ਸਿਮਰ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।
Meditating on the Lord, the Life of the World, the mortals cross over.
जगजीवनु हरि धिआइ तरणे ॥
LINE 24
ਅਨੇਕਅਸੰਖਨਾਮਹਰਿਤੇਰੇਜਾਹੀਜਿਹਵਾਇਤੁਗਨਣੇ॥॥ਰਹਾਉ
ਹੇ ਹਰੀ! (ਤੇਰੀਆਂ ਸਿਫ਼ਤਾਂ ਤੋਂ ਬਣੇ ਹੋਏ) ਤੇਰੇ ਨਾਮ ਅਨੇਕਾਂ ਹਨ ਅਣਗਿਣਤ ਹਨ, ਇਸ ਜੀਭ ਨਾਲ ਗਿਣੇ ਨਹੀਂ ਜਾ ਸਕਦੇ ॥੧॥ ਰਹਾਉ ॥
Your Names are so many, they are countless, O Lord. This tongue of mine cannot even count them. ||1||Pause||
अनेक असंख नाम हरि तेरे न जाही जिहवा इतु गनणे ॥१॥ रहाउ ॥
LINE 25
ਗੁਰਸਿਖਹਰਿਬੋਲਹੁਹਰਿਗਾਵਹੁਲੇਗੁਰਮਤਿਹਰਿਜਪਣੇ
ਹੇ ਗੁਰੂ ਦੇ ਸਿੱਖੋ! ਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦਾ ਨਾਮ ਉਚਾਰਿਆ ਕਰੋ, ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਵਿਆ ਕਰੋ, ਹਰੀ ਦਾ ਨਾਮ ਜਪਿਆ ਕਰੋ।
O Gursikhs, chant the Lord's Name, and sing the Praises of the Lord. Take the Guru's Teachings, and meditate on the Lord.
गुरसिख हरि बोलहु हरि गावहु ले गुरमति हरि जपणे ॥
LINE 26
ਜੋਉਪਦੇਸੁਸੁਣੇਗੁਰਕੇਰਾਸੋਜਨੁਪਾਵੈਹਰਿਸੁਖਘਣੇ॥॥
ਹੇ ਗੁਰਸਿੱਖੋ! ਜਿਹੜਾ ਮਨੁੱਖ ਗੁਰੂ ਦਾ ਉਪਦੇਸ਼ (ਸਰਧਾ ਨਾਲ) ਸੁਣਦਾ ਹੈ, ਉਹ ਹਰੀ ਦੇ ਦਰ ਤੋਂ ਬਹੁਤ ਸੁਖ ਪ੍ਰਾਪਤ ਕਰਦਾ ਹੈ ॥੨॥
Whoever listens to the Guru's Teachings - that humble being receives countless comforts and pleasures from the Lord. ||2||
जो उपदेसु सुणे गुर केरा सो जनु पावै हरि सुख घणे ॥२॥
LINE 27
ਧੰਨੁਸੁਵੰਸੁਧੰਨੁਸੁਪਿਤਾਧੰਨੁਸੁਮਾਤਾਜਿਨਿਜਨਜਣੇ
ਭਾਗਾਂ ਵਾਲੀ ਹੈ ਉਹ ਕੁਲ, ਧੰਨ ਹੈ ਉਹ ਪਿਉ ਤੇ ਧੰਨ ਹੈ ਉਹ ਮਾਂ ਜਿਸ ਨੇ ਭਗਤ-ਜਨਾਂ ਨੂੰ ਜਨਮ ਦਿੱਤਾ।
Blessed is the ancestry, blessed is the father, and blessed is that mother who gave birth to this humble servant.
धंनु सु वंसु धंनु सु पिता धंनु सु माता जिनि जन जणे ॥
LINE 28
ਜਿਨਸਾਸਿਗਿਰਾਸਿਧਿਆਇਆਮੇਰਾਹਰਿਹਰਿਸੇਸਾਚੀਦਰਗਹਹਰਿਜਨਬਣੇ॥॥
ਜਿਨ੍ਹਾਂ ਮਨੁੱਖਾਂ ਨੇ ਆਪਣੇ ਹਰੇਕ ਸਾਹ ਦੇ ਨਾਲ ਆਪਣੀ ਹਰੇਕ ਗਿਰਾਹੀ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਸੋਭਾ ਵਾਲੇ ਬਣ ਜਾਂਦੇ ਹਨ ॥੩॥
Those who meditate on my Lord, Har, Har, with every breath and morsel of food - those humble servants of the Lord look beautiful in the True Court of the Lord. ||3||
जिन सासि गिरासि धिआइआ मेरा हरि हरि से साची दरगह हरि जन बणे ॥३॥
LINE 29
ਹਰਿਹਰਿਅਗਮਨਾਮਹਰਿਤੇਰੇਵਿਚਿਭਗਤਾਹਰਿਧਰਣੇ
ਹੇ ਹਰੀ! (ਤੇਰੇ ਬੇਅੰਤ ਗੁਣਾਂ ਦੇ ਕਾਰਨ) ਤੇਰੇ ਬੇਅੰਤ ਹੀ ਨਾਮ ਹਨ, ਤੂੰ ਆਪਣੇ ਉਹ ਨਾਮ ਆਪਣੇ ਭਗਤਾਂ ਦੇ ਹਿਰਦੇ ਵਿਚ ਟਿਕਾਏ ਹੋਏ ਹਨ।
O Lord, Har, Har, Your Names are profound and infinite; Your devotees cherish them deep within.
हरि हरि अगम नाम हरि तेरे विचि भगता हरि धरणे ॥
LINE 30
ਨਾਨਕਜਨਿਪਾਇਆਮਤਿਗੁਰਮਤਿਜਪਿਹਰਿਹਰਿਪਾਰਿਪਵਣੇ੪੩੭॥॥॥॥
ਹੇ ਨਾਨਕ! ਜਿਸ ਜਿਸ ਸੇਵਕ ਨੇ ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕੀਤਾ ਹੈ, ਉਹ ਸਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੪॥੩॥੭॥
Servant Nanak has obtained the wisdom of the Guru's Teachings; meditating on the Lord, Har, Har, he crosses over to the other side. ||4||3||7||
नानक जनि पाइआ मति गुरमति जपि हरि हरि पारि पवणे ॥४॥३॥७॥