ਸ਼੍ਰੀ ਦਸਮ ਗ੍ਰੰਥ

ਅੰਗ 127
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਹਨਿਸੰਜਾਂਬਾਗੜਾਂਜਣੁਲੱਗੇਫੁੱਲਅਨਾਰਕਉ
(ਸੂਰਮਿਆਂ ਦੇ) ਕਵਚਾਂ ਵਿਚ (ਤੀਰਾਂ ਦੀਆਂ) ਬਾਗੜਾਂ ਇਉਂ ਸ਼ੋਭ ਰਹੀਆਂ ਹਨ, ਮਾਨੋ ਅਨਾਰ (ਦੇ ਬ੍ਰਿਛ) ਨੂੰ ਫੁਲ ਲਗੇ ਹੋਣ।
The tips of arrows penetrated in the armour like the flowers on pomegranate-plants.
सोहनि संजां बागड़ां जणु लगे फुल अनार कउ ॥
LINE 02
ਗੁੱਸੇਆਈਕਾਲਕਾਹਥਿਸੱਜੇਲੈਤਲਵਾਰਕਉ
ਸਜੇ ਹੱਥ ਵਿਚ ਤਲਵਾਰ ਲੈ ਕੇ ਕਾਲਕਾ ਗੁੱਸੇ ਵਿਚ ਆਈ।
The goddess Kali got enraged, holding her sword in her right hand;
गुसे आई कालका हथि सजे लै तलवार कउ ॥
LINE 03
ਏਦੂਪਾਰਉਓਤਪਾਰਹਰਨਾਕਸਕਈਹਜਾਰਕਉ
(ਦੈਂਤ ਫ਼ੌਜ ਦੇ) ਇਕ ਪਾਸਿਓਂ ਦੂਜੇ ਪਾਸੇ ਵਲ (ਨਿਕਲਦੀ ਗਈ ਅਤੇ) ਹਰਨਾਕਸ਼ ਵਰਗੇ ਕਈ ਹਜ਼ਾਰਾਂ ਰਾਖਸ਼ਾਂ ਨੂੰ ਨਸ਼ਟ ਕਰ ਦਿੱਤਾ।
She destroyed several thousand demons (Hiranayakashipus) from this end of the field to the other end.
एदू पारउ ओत पार हरनाकस कई हजार कउ ॥
LINE 04
ਜਿਣਇੱਕਾਰਹੀਕੰਧਾਰਕਉ
ਇਕਲਿਆਂ ਹੀ ਦੇਵੀ (ਦੈਂਤਾਂ ਦੇ) ਦਲ ਨੂੰ ਜਿਤ ਰਹੀ ਸੀ।
The only one is conquering the army;
जिण इका रही कंधार कउ ॥
LINE 05
ਸਦਰਹਮਤਤੇਰੇਵਾਰਕਉ੪੯॥॥
(ਦੇਵੀ ਦੇ) ਵਾਰ ਨੂੰ ਸਦਾ ਸ਼ਾਬਾਸ਼ ਹੈ (ਜਾਂ ਕਵੀ ਦੇਵੀ ਦੇ ਵਾਰ ਤੋਂ ਕੁਰਬਾਨ ਹੈ) ॥੪੯॥
O goddess! Hail, hail to Thy blow.49.
सद रहमत तेरे वार कउ ॥४९॥
LINE 06
ਪਉੜੀ
पउड़ी ॥
LINE 07
ਦੁਹਾਂਕੰਧਾਰਾਂਮੁਹਜੁੜੇਸੱਟਪਈਜਮਧਾਣਕਉ
(ਜਦੋਂ ਨਗਾਰੇ ਉਤੇ ਸਟ ਵਜੀ ਤਦੋਂ) ਦੋਹਾਂ (ਪਾਸਿਆਂ ਦੀਆਂ) ਫੌਜਾਂ ਆਹਮਣੇ ਸਾਹਮਣੇ ਹੋ ਗਈਆਂ।
The trumpet, enveloped by the hide of the male buffalo, the vehicle of Yama, was beaten and both the armies faced each other.
दुहां कंधारां मुह जुड़े सट पई जमधाण कउ ॥
LINE 08
ਤਦਖਿੰਗਨਸੁੰਭਿਨਚਾਇਆਡਾਲਿਉਪਰਿਬਰਗਸਤਾਣਕਉ
ਤਦੋਂ ਨਿਸ਼ੁੰਭ ਨੇ (ਆਪਣੇ) ਨੁਕਰੇ ਘੋੜੇ ਉਤੇ ਲੋਹੇ ਦਾ ਝੁਲ ('ਬਰਗਸਤਾਣ') ਪਾ ਕੇ ਨਚਾਇਆ।
Then Nisumbh caused the horse to dance, putting on his back the saddle-armour.
तद खिंग नसुंभि नचाइआ डालि उपरि बरगसताण कउ ॥
LINE 09
ਫੜੀਬਿਲੰਦਮਗਾਇਉਸਫੁਰਮਾਇਸ਼ਕਰਿਮੁਲਤਾਨਕਉ
ਚੌੜੀ ਫਟੀ ਵਾਲੀ ਵੱਡੀ ਕਮਾਨ (ਉਸ ਨੇ) ਹੱਥ ਵਿਚ ਪਕੜ ਲਈ (ਜੋ ਉਸ ਨੇ) ਉਚੇਚੀ ਫੁਰਮਾਇਸ਼ ਕਰ ਕੇ ਮੁਲਤਾਨ ਤੋਂ ਮੰਗਵਾਈ ਸੀ।
She held the big bow, which was caused to be brought on order form Musltan.
फड़ी बिलंद मगाइउस फुरमाइश करि मुलतान कउ ॥
LINE 10
ਗੁੱਸੇਆਈਸਾਹਮਣੇਰਣਅੰਦਰਿਘੱਤਣਘਾਣਕਉ
(ਉਧਰੋਂ) ਗੁੱਸੇ ਨਾਲ ਭਰੀ ਹੋਈ (ਦੁਰਗਾ) ਰਣ ਵਿਚ ਘਮਸਾਨ ਮਚਾਉਣ ਲਈ (ਰਾਖਸ਼ ਦੇ) ਸਾਹਮਣੇ ਆ ਗਈ।
In her fury, she came in front in order to fill the battlefield with the mud of blood and fat.
गुसे आई साहमणे रण अंदरि घतण घाण कउ ॥
LINE 11
ਅਗੈਤੇਗਵਗਾਈਦੁਰਗਸਾਹਬਢਿਸੁੰਭਨਬਹੀਪਲਾਣਕਉ
ਦੁਰਗਾ ਨੇ ਅਗੋਂ ਹੋ ਕੇ ਅਜਿਹੀ ਤਲਵਾਰ ਚਲਾਈ ਕਿ (ਉਹ) ਨਿਸ਼ੁੰਭ ਨੂੰ ਵੱਢ ਕੇ ਕਾਠੀ ('ਪਲਾਣੋ') ਤੋਂ ਵੀ ਪਾਰ ਨਿਕਲ ਗਈ।
Durga struck the sword in front of her, cutting the demon-king, penetrated through the horse-saddle.
अगै तेग वगाई दुरगसाह बढि सुंभन बही पलाण कउ ॥
LINE 12
ਰੜਕੀਜਾਇਕੈਧਰਤਕਉਬੱਢਿਪਾਖਰਬੱਢਿਕਿਕਾਣਕਉ
(ਅਤੇ ਫਿਰ) ਪਾਖਰ (ਲੋਹੇ ਦੀਆਂ ਤਾਰਾਂ ਦੀ ਬਣੀ ਝੁਲ) ਨੂੰ ਫਾੜ ਕੇ ਅਤੇ ਘੋੜੇ ਨੂੰ ਵਢ ਕੇ ਧਰਤੀ ਵਿਚ ਜਾ ਵਜੀ।
Then it penetrated further and struck the earth after cutting the saddle-armour and the horse.
रड़की जाइ कै धरत कउ बढि पाखर बढि किकाण कउ ॥
LINE 13
ਬੀਰਪਲਾਣੋਡਿੱਗਿਆਕਰਿਸਿਜਦਾਸੁੰਭਸੁਜਾਣਕਉ
ਵੀਰ-ਯੋਧਾ (ਨਿਸੁੰਭ) ਕਾਠੀ ਤੋਂ (ਇਸ ਤਰ੍ਹਾਂ ਹੇਠਾਂ ਨੂੰ) ਡਿਗਿਆ ਮਾਨੋ ਸੂਝਵਾਨ ਸ਼ੁੰਭ ਨੂੰ ਸਿਜਦਾ ਕਰਦਾ ਹੋਵੇ।
The great hero (Nisumbh) fell down from the horse-saddle, offering salutation to the wise Sumbh.
बीर पलाणो डिगिआ करि सिजदा सुंभ सुजाण कउ ॥
LINE 14
ਸ਼ਾਬਾਸ਼ਸਲੋਣੇਖਾਣਕਉ
(ਕਾਵਿ-ਨਿਆਂ ਅਧੀਨ ਕਵੀ ਨੇ ਦੈਂਤ ਨਾਇਕ ਨੂੰ ਅਸੀਸ ਦਿੱਤੀ) ਸਾਂਵਲੇ ਰੰਗ ਵਾਲੇ ਖ਼ਾਨ ਨੂੰ ਸ਼ਾਬਾਸ਼ ਹੈ (ਸਲੋਣੇ ਖਾਨ ਦਾ ਅਰਥਾਂਤਰ 'ਸਲੂਣੇ ਖਾਣ ਵਾਲਾ')
Hail, hail, to the winsome chieftain (Khan).
शाबाश सलोणे खाण कउ ॥
LINE 15
ਸਦਾਸ਼ਾਬਾਸ਼ਤੇਰੇਤਾਣਕਉ
ਤੇਰੇ ਤ੍ਰਾਣ ਨੂੰ ਵੀ ਸ਼ਾਬਾਸ਼ ਹੈ,
Hail, hail, ever to thy strength.
सदा शाबाश तेरे ताण कउ ॥
LINE 16
ਤਾਰੀਫਾਂਪਾਨਚਬਾਣਕਉ
ਤੇਰਾ ਪਾਨ ਚਬਾਉਣਾ ਵੀ ਸ਼ਲਾਘਾ ਯੋਗ ਹੈ,
Praises are offered for the chewing of betel.
तारीफां पान चबाण कउ ॥
LINE 17
ਸਦਰਹਮਤਕੈਫਾਂਖਾਨਕਉ
ਤੇਰੇ ਨਸ਼ੇ ਕਰਨ ਦੀ (ਬਾਣ) ਨੂੰ ਵੀ ਸ਼ਾਬਾਸ਼ ਹੈ,
Hail, hail to thy addiction.
सद रहमत कैफां खान कउ ॥
LINE 18
ਸਦਰਹਮਤਤੁਰੇਨਚਾਣਕਉ੫੦॥॥
ਤੇਰੇ ਘੋੜਾ ਨਚਾਉਣ (ਦੀ ਵਿਧੀ) ਨੂੰ ਵੀ ਸ਼ਾਬਾਸ਼ ਹੈ ॥੫੦॥
Hail hail, to thy horse-control.50.
सद रहमत तुरे नचाण कउ ॥५०॥
LINE 19
ਪਉੜੀ
पउड़ी ॥
LINE 20
ਦੁਰਗਾਅਤੈਦਾਨਵੀਗਹਸੰਘਰਿਕੱਥੇ
ਦੁਰਗਾ ਅਤੇ ਦੈਂਤਾਂ ਦਾ ਯੁੱਧ-ਭੂਮੀ ਨੂੰ ਗਾਂਹਦਿਆਂ ਫਿਰਨਾ ਕਥਨ-ਯੋਗ ਹੈ (ਸ਼ਲਾਘਾ ਯੋਗ ਹੈ)।
Durga and demons sounded their trumpets, in the remarkable war.
दुरगा अतै दानवी गह संघरि कथे ॥
LINE 21
ਓਰੜਿਉੱਠੇਸੂਰਮੇਆਡਾਹੇਮੱਥੇ
ਸੂਰਮਿਆਂ ਨੇ ਉਲਰ ਕੇ ਲੜਨ ਲਈ ਮੱਥੇ ਆਣ ਡਾਹੇ ਹਨ।
The warriors arose in great numbers and have come to fight.
ओरड़ि उठे सूरमे आडाहे मथे ॥
LINE 22
ਕੱਟਿਤੁਫੰਗੀਂਕੈਬਰੀਂਦਲਗਾਹਿਨਿਕਥੇ
(ਇਹ ਸ਼ੂਰਵੀਰ) ਬੰਦੂਕਾਂ ਅਤੇ ਬਾਣਾਂ ('ਕੈਬਰੀ') ਨਾਲ ਕਟ ਕੇ ਦਲ ਨੂੰ ਗਾਂਹਣ ਲਈ ਨਿਕਲੇ ਹਨ।
They have come to tread through the forces in order to destroy (the enemy) with guns and arrows.
कटि तुफंगीं कैबरीं दल गाहि निकथे ॥
LINE 23
ਦੇਖਨਿਜੰਗਫਰੇਸ਼ਤੇਅਸਮਾਨੋਂਲੱਥੇ੫੧॥॥
(ਅਜਿਹਾ ਅਦੁੱਤੀ) ਯੁੱਧ ਵੇਖਣ ਲਈ ਫਰਿਸ਼ਤੇ ਆਸਮਾਨ ਤੋਂ (ਹੇਠਾਂ ਉਤਰ ਆਏ ਹਨ) ॥੫੧॥
The angels come down (to the earth) from the sky in order to see the war.51.
देखनि जंग फरेशते असमानों लथे ॥५१॥
LINE 24
ਪਉੜੀ
पउड़ी ॥
LINE 25
ਦੋਹਾਂਕੰਧਾਰਾਂਮੁਹਜੁੜੇਦਲਘੁਰੇਨਗਾਰੇ
ਨਗਾਰਿਆਂ ਦੇ ਗੂੰਜਣ ਨਾਲ ਦੋਹਾਂ ਦਲਾਂ ਦੀਆਂ ਕਤਾਰਾਂ ਆਹਮੋ ਸਾਹਮਣੇ ਹੋ ਗਈਆਂ।
The trumpets have sounded in the army and both the forces face each other.
दोहां कंधारां मुह जुड़े दल घुरे नगारे ॥
LINE 26
ਓਰੜਿਆਏਸੂਰਮੇਸਿਰਦਾਰਅਣਿਆਰੇ
ਵੱਡੇ ਵੱਡੇ ਜੁਝਾਰੂ ਸੈਨਾ-ਨਾਇਕ ਉਲਰ ਕੇ (ਯੁੱਧ ਵਿਚ) ਆ ਗਏ।
The chief and brave warriors swayed in the field.
ओरड़ि आए सूरमे सिरदार अणिआरे ॥
LINE 27
ਲੈਕੇਤੇਗਾਂਬਰਛੀਆਂਹਥਿਆਰਉਭਾਰੇ
(ਉਨ੍ਹਾਂ ਨੇ) ਤਲਵਾਰਾਂ ਅਤੇ ਬਰਛੀਆਂ ਆਦਿ ਹਥਿਆਰਾਂ ਨੂੰ ਉਲਾਰ ਲਿਆ ਸੀ।
They raised their weapons including the swords and daggers.
लै के तेगां बरछीआं हथिआर उभारे ॥
LINE 28
ਟੋਪਪਟੇਲਾਪਾਖਰਾਂਗਲਿਸੰਜਸਵਾਰੇ
ਅਤੇ (ਸਿਰਾਂ ਉਤੇ) ਟੋਪ, (ਮੂੰਹ ਤੇ) ਪਟੇਲ, (ਘੋੜੇ ਉਤੇ) ਪਾਖਰ ਅਤੇ ਗਲ ਵਿਚ ਕਵਚ ਪਾਏ ਹੋਏ ਸਨ।
They have bedecked themselves with helmets on their heads, and armour around their necks alongwith their horse-sddles with belts.
टोप पटेला पाखरां गलि संज सवारे ॥
LINE 29
ਲੈਕੇਬਰਛੀਦੁਰਗਸਾਹਬਹੁਦਾਨਵਮਾਰੇ
ਦੁਰਗਾ ਨੇ ਬਰਛੀ ਲੈ ਬਹੁਤ ਸਾਰੇ ਦੈਂਤ ਮਾਰ ਦਿੱਤੇ ਸਨ।
Durga holding her dagger, killed many demons.
लै के बरछी दुरगसाह बहु दानव मारे ॥
LINE 30
ਚੜੇਰਥੀਂਗਜਘੋੜਿਈਂਮਾਰਿਭੁਇਤੇਡਾਰੇ
ਰਥਾਂ, ਹਾਥੀਆਂ ਅਤੇ ਘੋੜਿਆਂ ਉਪਰ ਚੜ੍ਹਿਆਂ ਹੋਇਆਂ ਨੂੰ ਮਾਰ ਕੇ ਧਰਤੀ ਉਤੇ ਸੁੱਟ ਦਿੱਤਾ ਸੀ।
She killed and threw those on the round who were riding chariots, elephants and horses.
चड़े रथीं गज घोड़िईं मारि भुइ ते डारे ॥
LINE 31
ਜਾਣੁਹਲਵਾਈਸੀਖਨਾਲਿਵਿੰਨ੍ਹਵੜੇਉਤਾਰੇ੫੨॥॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਹਲਵਾਈ ਨੇ ਸੀਖ ਨਾਲ ਵਿੰਨ੍ਹ ਕੇ ਵੜੇ ਲਾਹੇ ਹੋਣ ॥੫੨॥
It appear that the confectioner has cooked small round cakes of grounded pulse, piercing them with a spike.52.
जाणु हलवाई सीख नालि विंन्ह वड़े उतारे ॥५२॥
LINE 32
ਪਉੜੀ
पउड़ी ॥
LINE 33
ਦੁਹਾਂਕੰਧਾਰਾਂਮੁਹਜੁੜੇਨਾਲਿਧਉਸਾਭਾਰੀ
ਭਾਰੀ ਨਗਾਰੇ ਦੇ ਵਜਣ ਨਾਲ ਦੋਹਾਂ ਧਿਰਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹੋਈਆਂ।
Alongwith the sounding of the large trumpet, both the forces faced each other.
दुहां कंधारां मुह जुड़े नालि धउसा भारी ॥
LINE 34
ਲਈਭਗਉਤੀਦੁਰਗਸਾਹਵਰਜਾਗਨਿਭਾਰੀ
ਦੁਰਗਾ ਨੇ ਹੱਥ ਵਿਚ ਬਰਛੀ (ਭਗਉਤੀ) ਲੈ ਲਈ ਜੋ ਦਗਦੀ ਹੋਈ ਅਗਨੀ 'ਵਰਜਾਗਨਿ' ਦੇ ਸਮਾਨ ਚਮਕਦੀ ਸੀ।
Durga held out her sword, appearing like great lustrous fire;
लई भगउती दुरगसाह वर जागनि भारी ॥
LINE 35
ਲਾਈਰਾਜੇਸੁੰਭਨੋਰਤੁਪੀਐਪਿਆਰੀ
(ਉਹ) ਬਰਛੀ (ਦੇਵੀ ਨੇ) ਰਾਜੇ ਸ਼ੁੰਭ ਨੂੰ ਮਾਰ ਦਿੱਤੀ (ਜੋ) ਪਿਆਰੀ (ਉਸ ਦੇ) ਲਹੂ ਨੂੰ ਪੀ ਰਹੀ ਸੀ।
She struck it on the king Sumbh and this lovely weapon drinks blood.
लाई राजे सुंभ नो रतु पीऐ पिआरी ॥
LINE 36
ਸੁੰਭਪਲਾਣੋਡਿੱਗਿਆਉਪਮਾਬੀਚਾਰੀ
ਸ਼ੁੰਭ ਕਾਠੀ ਤੋਂ ਡਿਗ ਪਿਆ, (ਉਹ ਦ੍ਰਿਸ਼ ਨੂੰ ਵੇਖ ਕੇ ਕਵੀ ਨੂੰ ਇੰਜ) ਉਪਮਾ ਸੁਝੀ
Sumbh fell down from the saddle for which the following simile hath been thought.
सुंभ पलाणो डिगिआ उपमा बीचारी ॥
LINE 37
ਡੁਬਿਰਤੂਨਾਲਹੁਨਿਕਲੀਬਰਛੀਦੁਧਾਰੀ
(ਕਿ ਜੋ) ਦੋ ਧਾਰੀ ਬਰਛੀ ਲਹੂ ਨਾਲ ਲਿਬੜ ਕੇ ਬਾਹਰ ਨਿਕਲੀ ਹੈ,
That the double-edged dagger, smeared with blood, which hath come out (from the body of Sumbh);
डुबि रतू नालहु निकली बरछी दुधारी ॥
LINE 38
ਜਾਣੁਰਜਾਦੀਉਤਰੀਪੈਨ੍ਹਿਸੂਹੀਸਾਰੀ੫੩॥॥
(ਉਹ) ਮਾਨੋ ਰਾਜ-ਕੁਮਾਰੀ ('ਰਜਾਦੀ') ਲਾਲ ਰੰਗ ਦੀ ਸਾੜ੍ਹੀ ਪਾ ਕੇ (ਮਹੱਲ ਤੋਂ) ਉਤਰੀ ਹੋਵੇ ॥੫੩॥
Seems like a princess coming down from her loft, wearing the red sari.53.
जाणु रजादी उतरी पैन्हि सूही सारी ॥५३॥
LINE 39
ਪਉੜੀ
पउड़ी ॥
LINE 40
ਦੁਰਗਾਅਤੈਦਾਨਵੀਭੇੜੁਪਇਆਸਬਾਹੀਂ
ਦੁਰਗਾ ਅਤੇ ਦੈਂਤਾਂ ਦਾ ਤੜਕਸਾਰ ਯੁੱਧ ਸ਼ੁਰੂ ਹੋਇਆ।
The war between Durga and the demons started early in the morning.
दुरगा अतै दानवी भेड़ु पइआ सबाहीं ॥
LINE 41
ਸ਼ਸਤ੍ਰਪਜੂਤੇਦੁਰਗਸਾਹਗਹਿਸਭਨੀਂਬਾਹੀਂ
ਦੁਰਗਾ ਨੇ ਸਾਰਿਆਂ ਹੱਥਾਂ ਵਿਚ ਮਜ਼ਬੂਤੀ ਨਾਲ ਸ਼ਸਤ੍ਰ ਪਕੜ ਲਏ।
Durga held her weapons firmly in all her arms.
शसत्र पजूते दुरगसाह गहि सभनीं बाहीं ॥
LINE 42
ਸੁੰਭਨਿਸੁੰਭਸੰਘਾਰਿਆਵਥਜੇਹੇਸ਼ਾਹੀਂ
ਸ਼ੁੰਭ ਨਿਸ਼ੁੰਭ ਵਰਗੇ ਨਾਮੀ ਯੋਧਿਆਂ ਨੂੰ ਮਾਰ ਸੁਟਿਆ।
She killed both Sumbh and Nisumbh, who were the masters of all the materials.
सुंभ निसुंभ संघारिआ वथ जेहे शाहीं ॥
LINE 43
ਫਉਜਾਂਰਾਕਸਿਆਰੀਆਂਦੇਖਿਰੋਵਨਿਧਾਹੀਂ
ਅਸਮਰਥ ਦੈਂਤ ਫ਼ੌਜਾਂ (ਹਾਰ ਨੂੰ) ਵੇਖ ਕੇ ਧਾਹਾਂ (ਮਾਰ ਕੇ) ਰੋ ਰਹੇ ਸਨ।
Seeing this, the helpless forces of the demons, weep bitterly.
फउजां राकसि आरीआं देखि रोवनि धाहीं ॥
LINE 44
ਮੁਹਿਕੁੜੂਚੇਘਾਹਦੇਛੱਡਿਘੋੜੇਰਾਹੀਂ
(ਬਹੁਤੇ ਦੈਂਤ) ਮੂੰਹ ਵਿਚ ਘਾਹ ਦੇ ਤੀਲੇ ਦੇ ਕੇ ਅਤੇ ਘੋੜਿਆਂ ਨੂੰ ਰਾਹ ਵਿਚ ਹੀ ਛਡ ਕੇ (ਦੇਵੀ ਦੇ ਸਾਹਮਣੇ ਆਪਣੀ ਅਸਮਰਥਾ ਪ੍ਰਗਟ ਕਰਨ ਲਗੇ)।
Accepting their defeat (by putting the straws of grass in their mouth), and leaving their horses in the way;
मुहि कुड़ूचे घाह दे छडि घोड़े राहीं ॥
LINE 45
ਭਜਦੇਹੋਏਮਾਰੀਅਨਿਮੁੜਿਝਾਕਨਨਾਹੀਂ੫੪॥॥
ਭਜਦੇ ਜਾਂਦੇ ਦੈਂਤ ਵੀ (ਦੇਵੀ ਦੁਆਰਾ ਮਾਰੇ ਜਾ ਰਹੇ ਸਨ, (ਪਰ ਉਹ) ਪਿਛੇ ਮੁੜ ਕੇ ਝਾਕਦੇ ਤਕ ਨਹੀਂ ਸਨ ॥੫੪॥
They are being killed, while fleeing, without looking back.54.
भजदे होए मारीअनि मुड़ि झाकन नाहीं ॥५४॥
LINE 46
ਪਉੜੀ
पउड़ी ॥
LINE 47
ਸੁੰਭਨਿਸੁੰਭਪਠਾਇਆਜਮਦੇਧਾਮਨੋ
(ਦੇਵੀ ਨੇ) ਸ਼ੁੰਭ ਅਤੇ ਨਿਸ਼ੁੰਭ ਨੂੰ ਯਮ-ਲੋਕ ਨੂੰ ਤੋਰ ਦਿੱਤਾ
Sumbh and Nisumbh were dispatched to the abode of Yama;
सुंभ निसुंभ पठाइआ जम दे धाम नो ॥
LINE 48
ਇੰਦ੍ਰੁਸੱਦਿਬੁਲਾਇਆਰਾਜਅਭਿਸ਼ੇਖਨੋ
ਅਤੇ ਇੰਦਰ ਨੂੰ ਰਾਜਤਿਲਕ ('ਅਭਿਖੇਖ') ਦੇਣ ਲਈ ਸਦ ਲਿਆ।
And Indra was called for crowning him.
इंद्रु सदि बुलाइआ राज अभिशेख नो ॥
LINE 49
ਸਿਰਪਰਿਛਤ੍ਰੁਫਿਰਾਇਆਰਾਜੇਇੰਦ੍ਰਦੈ
ਰਾਜੇ ਇੰਦਰ ਦੇ ਸਿਰ ਉਤੇ ਛਤ੍ਰ ਫਿਰਾ ਦਿੱਤਾ।
The canopy was held up over the head of king Indra.
सिर परि छत्रु फिराइआ राजे इंद्र दै ॥
LINE 50
ਚਉਦਹਲੋਕਾਂਛਾਇਆਜਸੁਜਗਮਾਤਦਾ
(ਇਸ ਤਰ੍ਹਾਂ) ਚੌਦਾਂ ਲੋਕਾਂ ਵਿਚ ਜਗਤ-ਮਾਤਾ (ਦੁਰਗਾ) ਦਾ ਯਸ਼ ਛਾ ਗਿਆ।
The praise of the mother of the universe spread over all the fourteen worlds.
चउदह लोकां छाइआ जसु जगमात दा ॥
LINE 51
ਦੁਰਗਾਪਾਠਬਣਾਇਆਸਭੇਪਉੜੀਆਂ
ਦੁਰਗਾ (ਸਪਤਸ਼ਤੀ) ਦਾ ਪਾਠ (ਇਸ ਵਾਰ ਦੀਆਂ) ਸਾਰੀਆਂ ਪਉੜੀਆਂ ਵਿਚ ਰਚਿਆ ਹੈ।
All the s (stanza) of this DURGA PATH (The text about the exploits of Durga) have been composed;
दुरगा पाठ बणाइआ सभे पउड़ीआं ॥
LINE 52
ਫੇਰਿਜੂਨੀਆਇਆਜਿਨਿਇਹੁਗਾਇਆ੫੫॥॥
ਜੋ ਇਸ (ਪਾਠ) ਨੂੰ ਗਾਏਗਾ (ਉਹ) ਫਿਰ ਆਵਾਗਵਣ ਦੇ ਚਕਰਾਂ ਵਿਚ ਨਹੀਂ ਪਏਗਾ ॥੫੫॥
And that person who sings it, will not take birth again.55.
फेरि न जूनी आइआ जिनि इहु गाइआ ॥५५॥
LINE 53
ਇਤਿਸ੍ਰੀਦੁਰਗਾਕੀਵਾਰਸਮਾਪਤੰਸਤੁਸੁਭਮਸਤੁ
ਇਥੇ ਸ੍ਰੀ ਦੁਰਗਾ ਦੀ ਵਾਰ ਦੀ ਸ਼ੁਭ ਸਮਾਪਤੀ। ਸਭ ਸ਼ੁਭ ਹੈ।
इति स्री दुरगा की वार समापतं सतु सुभम सतु ॥
LINE 54
ਸਤਿਗੁਰਪ੍ਰਸਾਦਿ
The Lord is One and He can be attained through the grace of the true Guru.
ੴ सतिगुर प्रसादि ॥
LINE 55
ਸ੍ਰੀਭਗਉਤੀਜੀਸਹਾਇ
Let the Lord (The Primal Lord, who known as Sri Bhagauti Ji—The Primal Mother) be helpful.
स्री भगउती जी सहाइ ॥
LINE 56
ਅਥਗਿਆਨਪ੍ਰਬੋਧਗ੍ਰੰਥਲਿਖ੍ਯਤੇ
ਹੁਣ ਗਿਆਨ ਪ੍ਰਬੋਧ ਗ੍ਰੰਥ ਲਿਖਦੇ ਹਾਂ
Thus the book named GYAN PRABODH (Unforldment of Knowledge) is being written.
अथ गिआन प्रबोध ग्रंथ लिख्यते ॥
LINE 57
ਪਾਤਿਸਾਹੀ੧੦
Gyan Prabodh of Tenth Sovereign (Guru).
पातिसाही १० ॥
LINE 58
ਭੁਜੰਗਪ੍ਰਯਾਤਛੰਦਤ੍ਵਪ੍ਰਸਾਦਿ
ਭੁਜੰਗ ਪ੍ਰਯਾਤ ਛੰਦ: ਤੇਰੀ ਕ੍ਰਿਪਾ ਨਾਲ:
BHUJANG PRAYAAT STANZA BY THY GRACE.
भुजंग प्रयात छंद ॥ त्वप्रसादि ॥
LINE 59
ਨਮੋਨਾਥਪੂਰੇਸਦਾਸਿਧਕਰਮੰ
ਹੇ ਪੂਰੇ ਨਾਥ! (ਤੈਨੂੰ) ਨਮਸਕਾਰ ਹੈ। (ਤੂੰ) ਸਦਾ ਕਰਮਾਂ ਨੂੰ ਸਿੱਧ ਕਰਨ ਵਾਲ ਹੈਂ;
Salutation to Thee, O Perfectt Lord! Thou art the Doer of Perfect Karmas (actions).
नमो नाथ पूरे सदा सिध करमं ॥
LINE 60
ਅਛੇਦੀਅਭੇਦੀਸਦਾਏਕਧਰਮੰ
ਅਛੇਦ (ਨ ਛੇਦਿਆ ਜਾ ਸਕਣ ਵਾਲਾ) ਅਭੇਦ (ਨ ਵਿੰਨ੍ਹਿਆ ਜਾ ਸਕਣ ਵਾਲਾ) ਅਤੇ ਸਦਾ ਇਕ ਧਰਮ (ਸੁਭਾ) ਵਾਲਾ ਹੈਂ;
Thou art Unassailable, Indiscriminate and ever of One Discipline.
अछेदी अभेदी सदा एक धरमं ॥
LINE 61
ਕਲੰਕੰਬਿਨਾਨਿਹਕਲੰਕੀਸਰੂਪੇ
ਕਲੰਕ ਤੋਂ ਬਿਨਾ ਨਿਸ਼ਕਲੰਕ ਸਰੂਪ ਵਾਲਾ ਹੈਂ;
Thou art without blemishes, O Unblemished entity.
कलंकं बिना निहकलंकी सरूपे ॥
LINE 62
ਅਛੇਦੰਅਭੇਦੰਅਖੇਦੰਅਨੂਪੇ॥॥
ਅਛੇਦ, ਅਭੇਦ, ਅਖੇਦ (ਖੇਦ-ਰਹਿਤ) ਅਤੇ ਅਨੂਪ ਹੈਂ ॥੧॥
Invvincible, Unmysterious, Unharmed and Unequalled Lord.1.
अछेदं अभेदं अखेदं अनूपे ॥१॥
LINE 63
ਨਮੋਲੋਕਲੋਕੇਸ੍ਵਰੰਲੋਕਨਾਥੇ
ਹੇ ਸਾਰੇ ਲੋਕਾਂ ਦੇ ਸੁਆਮੀ ਅਤੇ ਲੋਕ-ਨਾਥ! (ਤੈਨੂੰ) ਨਮਸਕਾਰ ਹੈ।
Salutation to Thee, O the Lord of people and Master of all.
नमो लोक लोकेस्वरं लोक नाथे ॥
LINE 64
ਸਦੈਵੰਸਦਾਸਰਬਸਾਥੰਅਨਾਥੇ
(ਤੂੰ) ਸਦਾ ਸਭ ਦਾ ਸਾਥੀ ਅਤੇ ਸੁਆਮੀ ਤੋਂ ਬਿਨਾ ਹੈਂ।
Thou art ever the Comrade and Lord of the patronless.
सदैवं सदा सरब साथं अनाथे ॥
LINE 65
ਨੋਮਏਕਰੂਪੰਅਨੇਕੰਸਰੂਪੇ
(ਤੂੰ) ਇਕ ਰੂਪ ਵਾਲਾ ਹੁੰਦਾ ਹੋਇਆ ਵੀ ਅਨੇਕ ਸਰੂਪਾਂ ਵਾਲਾ ਹੈਂ; (ਤੈਨੂੰ) ਨਮਸਕਾਰ ਹੈ।
Salutation to Thee, O One Lord pervading in many forms.
नोम एक रूपं अनेकं सरूपे ॥
LINE 66
ਸਦਾਸਰਬਸਾਹੰਸਦਾਸਰਬਭੂਪੇ॥॥
(ਤੂੰ) ਸਦਾ ਸਭਦਾ ਬਾਦਸ਼ਾਹ ਅਤੇ ਹਮੇਸ਼ਾ ਸਭ ਦਾ ਰਾਜਾ ਹੈਂ ॥੨॥
Always the king of all and always the monarch of all.2.
सदा सरब साहं सदा सरब भूपे ॥२॥
LINE 67
ਅਛੇਦੰਅਭੇਦੰਅਨਾਮੰਅਠਾਮੰ
(ਤੂੰ) ਅਛੇਦ, ਅਭੇਦ, ਅਨਾਮ (ਨਾਮ-ਰਹਿਤ) ਅਤੇ ਅਠਾਮ (ਸਥਾਨਰਹਿਤ) ਹੈਂ,
Thou art unassailable, indiscriminate, without Name and place.
अछेदं अभेदं अनामं अठामं ॥
LINE 68
ਸਦਾਸਰਬਦਾਸਿਧਦਾਬੁਧਿਧਾਮੰ
ਸਦਾ ਸਭ ਨੂੰ ਦੇਣ ਵਾਲਾ, ਸਿੱਧੀ ਪ੍ਰਦਾਨ ਕਰਨ ਵਾਲਾ ਅਤੇ ਬੁੱਧੀ ਦਾ ਘਰ ਹੈਂ;
Thou art the Master of all powers and the home of intellect,
सदा सरबदा सिधदा बुधि धामं ॥
LINE 69
ਅਜੰਤ੍ਰੰਅਮੰਤ੍ਰੰਅਕੰਤ੍ਰੰਅਭਰੰਮੰ
ਜੰਤਰ ਤੋਂ ਰਹਿਤ, ਮੰਤਰ ਤੋਂ ਮੁਕਤ, ਕ੍ਰਿਆ ਤੋਂ ਪਰੇ ਅਤੇ ਭਰਮ ਤੋਂ ਉੱਚਾ ਹੈਂ;
Thou art neither in yantras, nor in mantras, nor in other activities nor in any religious discipline.
अजंत्रं अमंत्रं अकंत्रं अभरंमं ॥
LINE 70
ਅਖੇਦੰਅਭੇਦੰਅਛੇਦੰਅਕਰਮੰ॥॥
ਅਖੇਦ, ਅਭੇਦ, ਅਛੇਦ, ਅਤੇ ਅਕਰਮ (ਕਰਮਾਂ ਤੋਂ ਬਿਨਾ) ਹੈਂ ॥੩॥
Thou art without suffering. without mystery, without destruction and without action.3.
अखेदं अभेदं अछेदं अकरमं ॥३॥
LINE 71
ਅਗਾਧੇਅਬਾਧੇਅਗੰਤੰਅਨੰਤੰ
(ਤੂੰ) ਅਗਾਧ (ਜਿਸ ਦੀ ਥਾਹ ਨਾ ਪਾਈ ਜਾ ਸਕੇ) ਅਬਾਧ (ਜੋ ਪਕੜਿਆ ਨਾ ਜਾ ਸਕੇ) ਅਗੰਤ (ਜੋ ਗਮਨ ਨਹੀਂ ਕਰਦਾ) ਅਤੇ ਅਨੰਤ (ਅੰਤ ਤੋਂ ਰਹਿਤ) ਹੈਂ;
Thou art unfathomable, unattached, inaccessible and endless.
अगाधे अबाधे अगंतं अनंतं ॥
LINE 72
ਅਲੇਖੰਅਭੇਖੰਅਭੂਤੰਅਗੰਤੰ
ਅਲੇਖ (ਜੋ ਲਿਖਿਆ ਅਥਵਾ ਲਖਿਆ ਨਹੀਂ ਜਾ ਸਕਦਾ) ਅਭੇਖ (ਭੇਖ ਤੋਂ ਰਹਿਤ) ਅਭੂਤ (ਪੰਜ ਭੂਤਾਂ ਤੋਂ ਪਰੇ) ਅਤੇ ਅਗੰਤ ਹੈਂ;
Thou art accountless, guiseless, elementless and innumerable.
अलेखं अभेखं अभूतं अगंतं ॥
LINE 73
ਰੰਗੰਰੂਪੰਜਾਤੰਪਾਤੰ
(ਤੇਰਾ) ਨਾ ਰੰਗ ਹੈ, ਨਾ ਰੂਪ, ਨਾ ਜਾਤਿ ਹੈ, ਨਾ ਪਾਤਿ,
Thou art without colour, form, caste and lineage.
न रंगं न रूपं न जातं न पातं ॥
LINE 74
ਸਤ੍ਰੋਮਿਤ੍ਰੋਪੁਤ੍ਰੋਮਾਤੰ॥॥
ਨਾ ਸ਼ਤਰੂ ਹੈ, ਨਾ ਮਿਤਰ ਹੈ, ਨਾ ਪੁੱਤਰ ਹੈ ਅਤੇ ਨਾ ਮਾਤਾ ਹੈ ॥੪॥
Thou art without enemy, friend, son and mother.4.
न सत्रो न मित्रो न पुत्रो न मातं ॥४॥
LINE 75
ਅਭੂਤੰਅਭੰਗੰਅਭਿਖੰਭਵਾਨੰ
(ਤੂੰ) ਅਭੂਤ, ਅਭੰਗ (ਨ ਭੰਨਿਆ ਜਾ ਸਕਣ ਵਾਲਾ) ਅਭਿਖ (ਭਵਿਖਤ ਕਾਲ ਜਾਂ ਭਿਖਿਆ ਤੋਂ ਰਹਿਤ) ਅਤੇ ਸਭ ਥਾਂ ਆਪ ਹੀ ਵਰਤਮਾਨ ਹੈਂ;
Thou art element less, indivisible, want less and only Thyself.
अभूतं अभंगं अभिखं भवानं ॥
LINE 76
ਪਰੇਯੰਪੁਨੀਤੰਪਵਿਤ੍ਰੰਪ੍ਰਧਾਨੰ
(ਤੂੰ) ਸਭ ਤੋਂ ਪਰੇ, ਸਵੱਛ, ਪਵਿੱਤਰ ਅਤੇ ਸਰਬ-ਪ੍ਰਮੁਖ ਹੈਂ;
Thou art beyond everything. Thou art holy, immaculate and supreme.
परेयं पुनीतं पवित्रं प्रधानं ॥
LINE 77
ਅਗੰਜੇਅਭੰਜੇਅਕਾਮੰਅਕਰਮੰ
ਅਗੰਜ (ਜਿਸ ਦਾ ਨਾਸ਼ ਨਾ ਹੋਵੇ) ਅਭੰਜ (ਜੋ ਭੰਨਿਆ ਨਾ ਜਾ ਸਕੇ) ਅਕਾਮ (ਕਾਮਨਾ ਰਹਿਤ) ਅਤੇ ਅਕਰਮ (ਕਰਮਾਂ ਤੋਂ ਮੁਕਤ) ਹੈਂ;
Thou art invincible, indivisible, without desires and actions.
अगंजे अभंजे अकामं अकरमं ॥
LINE 78
ਅਨੰਤੇਬਿਅੰਤੇਅਭੂਮੇਅਭਰਮੰ॥॥
ਅਨੰਤ, ਬੇਅੰਤ, ਅਭੂਮ (ਧਰਤੀ ਤੋਂ ਪਰੇ) ਅਤੇ ਅਭਰਮ (ਭਰਮਾਂ ਤੋਂ ਰਹਿਤ) ਹੈਂ ॥੫॥
Thou art endless, boundless, all-pervasive and illusionless.5.
अनंते बिअंते अभूमे अभरमं ॥५॥