ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1340
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਰਕਾਸਬਦੁਸਦਾਸਦਅਟਲਾ
ਗੁਰੂ ਦਾ ਸ਼ਬਦ ਸਦਾ ਹੀ ਅਟੱਲ ਰਹਿੰਦਾ ਹੈ (ਕਦੇ ਉਕਾਈ ਵਾਲਾ ਨਹੀਂ)।
The Word of the Guru's Shabad is unchanging, forever and ever.
गुर का सबदु सदा सद अटला ॥
LINE 02
ਗੁਰਕੀਬਾਣੀਜਿਸੁਮਨਿਵਸੈ
ਜਿਸ (ਮਨੁੱਖ) ਦੇ ਮਨ ਵਿਚ ਸਤਿਗੁਰੂ ਦੀ ਬਾਣੀ ਟਿਕੀ ਰਹਿੰਦੀ ਹੈ,
All pains and afflictions run away from those,
गुर की बाणी जिसु मनि वसै ॥
LINE 03
ਦੂਖੁਦਰਦੁਸਭੁਤਾਕਾਨਸੈ॥॥
ਉਸ (ਮਨੁੱਖ) ਦਾ ਹਰੇਕ ਦਰਦ ਨਾਸ ਹੋ ਜਾਂਦਾ ਹੈ ॥੧॥
whose minds are filled with the Word of the Guru's Bani. ||1||
दूखु दरदु सभु ता का नसै ॥१॥
LINE 04
ਹਰਿਰੰਗਿਰਾਤਾਮਨੁਰਾਮਗੁਨਗਾਵੈ
(ਜਿਸ ਮਨੁੱਖ ਦਾ) ਮਨ ਪਰਮਾਤਮਾ ਦੇ (ਪਿਆਰ-) ਰੰਗ ਵਿਚ ਰੰਗਿਆ ਰਹਿੰਦਾ ਹੈ (ਜਿਹੜਾ ਮਨੁੱਖ) ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ,
Imbued with the Lord's Love, they sing the Glorious Praises of the Lord.
हरि रंगि राता मनु राम गुन गावै ॥
LINE 05
ਮੁਕਤੋੁਸਾਧੂਧੂਰੀਨਾਵੈ॥॥ਰਹਾਉ
(ਜਿਹੜਾ ਮਨੁੱਖ) ਗੁਰੂ ਦੀ ਚਰਨ-ਧੂੜ ਵਿਚ ਇਸ਼ਨਾਨ ਕਰਦਾ ਰਹਿੰਦਾ ਹੈ, ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ (ਉਹੀ ਹੈ 'ਮੁਕਤ') ॥੧॥ ਰਹਾਉ ॥
They are liberated, bathing in the dust of the feet of the Holy. ||1||Pause||
मुकतुो साधू धूरी नावै ॥१॥ रहाउ ॥
LINE 06
ਗੁਰਪਰਸਾਦੀਉਤਰੇਪਾਰਿ
ਗੁਰੂ ਦੀ ਕਿਰਪਾ ਨਾਲ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ,
By Guru's Grace, they are carried across to the other shore;
गुर परसादी उतरे पारि ॥
LINE 07
ਭਉਭਰਮੁਬਿਨਸੇਬਿਕਾਰ
(ਉਹਨਾਂ ਦੇ ਅੰਦਰੋਂ) ਡਰ ਭਟਕਣਾ (ਆਦਿਕ ਸਾਰੇ) ਵਿਕਾਰ ਨਾਸ ਹੋ ਜਾਂਦੇ ਹਨ,
they are rid of fear, doubt and corruption.
भउ भरमु बिनसे बिकार ॥
LINE 08
ਮਨਤਨਅੰਤਰਿਬਸੇਗੁਰਚਰਨਾ
ਜਿਨ੍ਹਾਂ ਦੇ ਮਨ ਵਿਚ ਤਨ ਵਿਚ ਗੁਰੂ ਦੇ ਚਰਨ ਟਿਕੇ ਰਹਿੰਦੇ ਹਨ।
The Guru's Feet abide deep within their minds and bodies.
मन तन अंतरि बसे गुर चरना ॥
LINE 09
ਨਿਰਭੈਸਾਧਪਰੇਹਰਿਸਰਨਾ॥॥
ਉਹਨਾਂ ਸੰਤ ਜਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ॥੨॥
The Holy are fearless; they take to the Sanctuary of the Lord. ||2||
निरभै साध परे हरि सरना ॥२॥
LINE 10
ਅਨਦਸਹਜਰਸਸੂਖਘਨੇਰੇ
(ਉਹਨਾਂ ਦੇ ਅੰਦਰ) ਆਤਮਕ ਅਡਲੋਤਾ ਦੇ ਅਨੇਕਾਂ ਆਨੰਦ ਤੇ ਸੁਖ ਬਣੇ ਰਹਿੰਦੇ ਹਨ।
They are blessed with abundant bliss, happiness, pleasure and peace.
अनद सहज रस सूख घनेरे ॥
LINE 11
ਦੁਸਮਨੁਦੂਖੁਆਵੈਨੇਰੇ
ਕੋਈ ਵੈਰੀ ਦੁੱਖ ਉਹਨਾਂ ਦੇ ਨੇੜੇ ਨਹੀਂ ਢੁਕ ਸਕਦਾ (ਉਹਨਾਂ ਉਤੇ ਆਪਣਾ ਦਬਾਉ ਨਹੀਂ ਪਾ ਸਕਦਾ)।
Enemies and pains do not even approach them.
दुसमनु दूखु न आवै नेरे ॥
LINE 12
ਗੁਰਿਪੂਰੈਅਪੁਨੇਕਰਿਰਾਖੇ
ਪੂਰੇ ਗੁਰੂ ਨੇ ਜਿਨ੍ਹਾਂ ਨੂੰ ਆਪਣੇ ਬਣਾ ਕੇ (ਉਹਨਾਂ ਦੀ) ਰੱਖਿਆ ਕੀਤੀ,
The Perfect Guru makes them His Own, and protects them.
गुरि पूरै अपुने करि राखे ॥
LINE 13
ਹਰਿਨਾਮੁਜਪਤਕਿਲਬਿਖਸਭਿਲਾਥੇ॥॥
ਪਰਮਾਤਮਾ ਦਾ ਨਾਮ ਜਪਦਿਆਂ (ਉਹਨਾਂ ਦੇ) ਸਾਰੇ ਪਾਪ ਦੂਰ ਹੋ ਗਏ ॥੩॥
Chanting the Lord's Name, they are rid of all their sins. ||3||
हरि नामु जपत किलबिख सभि लाथे ॥३॥
LINE 14
ਸੰਤਸਾਜਨਸਿਖਭਏਸੁਹੇਲੇ
(ਉਹ) ਸੰਤ-ਜਨ ਸੱਜਣ ਸਿੱਖ ਸੁਖੀ ਜੀਵਨ ਵਾਲੇ ਹੋ ਗਏ,
The Saints, spiritual companions and Sikhs are exalted and uplifted.
संत साजन सिख भए सुहेले ॥
LINE 15
ਗੁਰਿਪੂਰੈਪ੍ਰਭਸਿਉਲੈਮੇਲੇ
ਜਿਨ੍ਹਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਨਾਲ ਲਿਆ ਜੋੜਿਆ।
The Perfect Guru leads them to meet God.
गुरि पूरै प्रभ सिउ लै मेले ॥
LINE 16
ਜਨਮਮਰਨਦੁਖਫਾਹਾਕਾਟਿਆ
ਉਹਨਾਂ ਦੇ ਜਨਮ ਮਰਨ ਦੇ ਗੇੜ ਦੇ ਦੁੱਖਾਂ ਦੀ ਫਾਹੀ (ਗੁਰੂ ਨੇ) ਕੱਟ ਦਿੱਤੀ ਹੈ
The painful noose of death and rebirth is snapped.
जनम मरन दुख फाहा काटिआ ॥
LINE 17
ਕਹੁਨਾਨਕਗੁਰਿਪੜਦਾਢਾਕਿਆ੪੮॥॥॥
ਨਾਨਕ ਆਖਦਾ ਹੈ- ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖ ਲਈ ॥੪॥੮॥
Says Nanak, the Guru covers their faults. ||4||8||
कहु नानक गुरि पड़दा ढाकिआ ॥४॥८॥
LINE 18
ਪ੍ਰਭਾਤੀਮਹਲਾ
Prabhaatee, Fifth Mahalaa:
प्रभाती महला ५ ॥
LINE 19
ਸਤਿਗੁਰਿਪੂਰੈਨਾਮੁਦੀਆ
(ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਪਰਮਾਤਮਾ ਦਾ) ਨਾਮ (-ਖ਼ਜ਼ਾਨਾ ਬਖ਼ਸ਼ਿਆ,
The Perfect True Guru has bestowed the Naam, the Name of the Lord.
सतिगुरि पूरै नामु दीआ ॥
LINE 20
ਅਨਦਮੰਗਲਕਲਿਆਣਸਦਾਸੁਖੁਕਾਰਜੁਸਗਲਾਰਾਸਿਥੀਆ॥॥ਰਹਾਉ
ਉਸ ਦੇ ਅੰਦਰ ਆਨੰਦ ਖ਼ੁਸ਼ੀ ਸ਼ਾਂਤੀ ਅਤੇ ਸਦਾ ਦਾ ਸੁਖ ਬਣ ਗਿਆ, ਉਸ (ਦੀ ਜ਼ਿੰਦਗੀ) ਦਾ ਸਾਰਾ ਹੀ ਮਨੋਰਥ ਸਫਲ ਹੋ ਗਿਆ ॥੧॥ ਰਹਾਉ ॥
I am blessed with bliss and happiness, emancipation and eternal peace. All my affairs have been resolved. ||1||Pause||
अनद मंगल कलिआण सदा सुखु कारजु सगला रासि थीआ ॥१॥ रहाउ ॥
LINE 21
ਚਰਨਕਮਲਗੁਰਕੇਮਨਿਵੂਠੇ
(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦੇ ਸੋਹਣੇ ਚਰਨ ਆ ਵੱਸੇ,
The Lotus Feet of the Guru abide within my mind.
चरन कमल गुर के मनि वूठे ॥
LINE 22
ਦੂਖਦਰਦਭ੍ਰਮਬਿਨਸੇਝੂਠੇ॥॥
ਉਸ ਦੇ ਸਾਰੇ ਦੁੱਖ ਦੂਰ ਹੋ ਗਏ, ਨਾਸਵੰਤ ਪਦਾਰਥਾਂ ਦੀ ਖ਼ਾਤਰ ਸਾਰੀਆਂ ਭਟਕਣਾਂ (ਉਸ ਦੇ ਅੰਦਰੋਂ) ਮੁੱਕ ਗਈਆਂ ॥੧॥
I am rid of pain, suffering, doubt and fraud. ||1||
दूख दरद भ्रम बिनसे झूठे ॥१॥
LINE 23
ਨਿਤਉਠਿਗਾਵਹੁਪ੍ਰਭਕੀਬਾਣੀ
ਸਦਾ ਉੱਠ ਕੇ (ਨਿੱਤ ਆਹਰ ਨਾਲ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਵਿਆ ਕਰੋ।
Rise early, and sing the Glorious Word of God's Bani.
नित उठि गावहु प्रभ की बाणी ॥
LINE 24
ਆਠਪਹਰਹਰਿਸਿਮਰਹੁਪ੍ਰਾਣੀ॥॥
ਹੇ ਪ੍ਰਾਣੀਓ! ਅੱਠੇ ਪਹਰ ਪਰਮਾਤਮਾ ਦਾ ਸਿਮਰਨ ਕਰਿਆ ਕਰੋ ॥੨॥
Twenty-four hours a day, meditate in remembrance on the Lord, O mortal. ||2||
आठ पहर हरि सिमरहु प्राणी ॥२॥
LINE 25
ਘਰਿਬਾਹਰਿਪ੍ਰਭੁਸਭਨੀਥਾਈ
ਘਰ ਦੇ ਅੰਦਰ ਤੇ ਬਾਹਰ (ਹਰ ਥਾਂ) ਸਭ ਥਾਵਾਂ ਵਿਚ (ਮੈਨੂੰ) ਪ੍ਰਭੂ ਹੀ (ਦਿੱਸਦਾ) ਹੈ।
Inwardly and outwardly, God is everywhere.
घरि बाहरि प्रभु सभनी थाई ॥
LINE 26
ਸੰਗਿਸਹਾਈਜਹਹਉਜਾਈ॥॥
ਮੈਂ (ਤਾਂ) ਜਿੱਥੇ (ਭੀ) ਜਾਂਦਾ ਹਾਂ, ਮੈਨੂੰ ਪਰਮਾਤਮਾ (ਤੇਰੇ) ਨਾਲ ਮਦਦਗਾਰ (ਦਿੱਸਦਾ) ਹੈ ॥੩॥
Wherever I go, He is always with me, my Helper and Support. ||3||
संगि सहाई जह हउ जाई ॥३॥
LINE 27
ਦੁਇਕਰਜੋੜਿਕਰੀਅਰਦਾਸਿ
ਮੈਂ (ਤਾਂ) ਦੋਵੇਂ ਹੱਥ ਜੋੜ ਕੇ ਅਰਜ਼ੋਈ ਕਰਦਾ ਰਹਿੰਦਾ ਹਾਂ,
With my palms pressed together, I offer this prayer.
दुइ कर जोड़ि करी अरदासि ॥
LINE 28
ਸਦਾਜਪੇਨਾਨਕੁਗੁਣਤਾਸੁ੪੯॥॥॥
ਕਿ (ਉਸ ਪ੍ਰਭੂ ਦਾ ਦਾਸ) ਨਾਨਕ ਸਦਾ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦਾ ਨਾਮ ਜਪਦਾ ਰਹੇ ॥੪॥੯॥
O Nanak, I meditate forever on the Lord, the Treasure of Virtue. ||4||9||
सदा जपे नानकु गुणतासु ॥४॥९॥
LINE 29
ਪ੍ਰਭਾਤੀਮਹਲਾ
Prabhaatee, Fifth Mahalaa:
प्रभाती महला ५ ॥
LINE 30
ਪਾਰਬ੍ਰਹਮੁਪ੍ਰਭੁਸੁਘੜਸੁਜਾਣੁ
ਸੋਹਣੀ ਆਤਮਕ ਘਾੜਤ ਵਾਲਾ ਸਿਆਣਾ ਪ੍ਰਭੂ ਪਾਰਬ੍ਰਹਮ-
The Supreme Lord God is All-wise and All-knowing.
पारब्रहमु प्रभु सुघड़ सुजाणु ॥
LINE 31
ਗੁਰੁਪੂਰਾਪਾਈਐਵਡਭਾਗੀਦਰਸਨਕਉਜਾਈਐਕੁਰਬਾਣੁ॥॥ਰਹਾਉ
(ਤਦੋਂ ਮਿਲਦਾ ਹੈ, ਜਦੋਂ) ਵੱਡੇ ਭਾਗਾਂ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ। (ਗੁਰੂ ਦਾ) ਦਰਸਨ ਕਰਨ ਦੀ ਖ਼ਾਤਰ ਆਪਣਾ-ਆਪ (ਗੁਰੂ ਦੇ) ਹਵਾਲੇ ਕਰਨ ਦੀ ਲੋੜ ਹੁੰਦੀ ਹੈ ॥੧॥ ਰਹਾਉ ॥
The Perfect Guru is found by great good fortune. I am a sacrifice to the Blessed Vision of His Darshan. ||1||Pause||
गुरु पूरा पाईऐ वडभागी दरसन कउ जाईऐ कुरबाणु ॥१॥ रहाउ ॥
LINE 32
ਕਿਲਬਿਖਮੇਟੇਸਬਦਿਸੰਤੋਖੁ
(ਗੁਰੂ ਨੇ ਆਪਣੇ) ਸ਼ਬਦ ਦੀ ਰਾਹੀਂ (ਜਿਸ ਮਨੁੱਖ ਦੇ ਸਾਰੇ) ਪਾਪ ਮਿਟਾ ਦਿੱਤੇ (ਅਤੇ ਉਸ ਨੂੰ) ਸੰਤੋਖ ਬਖ਼ਸ਼ਿਆ,
My sins are cut away, through the Word of the Shabad, and I have found contentment.
किलबिख मेटे सबदि संतोखु ॥
LINE 33
ਨਾਮੁਅਰਾਧਨਹੋਆਜੋਗੁ
ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨ ਜੋਗਾ ਹੋ ਜਾਂਦਾ ਹੈ।
I have become worthy of worshipping the Naam in adoration.
नामु अराधन होआ जोगु ॥
LINE 34
ਸਾਧਸੰਗਿਹੋਆਪਰਗਾਸੁ
ਗੁਰੂ ਦੀ ਸੰਗਤ ਵਿਚ (ਰਹਿ ਕੇ ਉਸ ਮਨੁੱਖ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ,
In the Saadh Sangat, the Company of the Holy, I have been enlightened.
साधसंगि होआ परगासु ॥
LINE 35
ਚਰਨਕਮਲਮਨਮਾਹਿਨਿਵਾਸੁ॥॥
ਪਰਮਾਤਮਾ ਦੇ ਸੋਹਣੇ ਚਰਨ ਉਸ ਦੇ ਮਨ ਵਿਚ ਟਿਕ ਜਾਂਦੇ ਹਨ ॥੧॥
The Lord's Lotus Feet abide within my mind. ||1||
चरन कमल मन माहि निवासु ॥१॥
LINE 36
ਜਿਨਿਕੀਆਤਿਨਿਲੀਆਰਾਖਿ
ਜਿਸ (ਪਰਮਾਤਮਾ) ਨੇ (ਮਨੁੱਖ ਨੂੰ) ਪੈਦਾ ਕੀਤਾ ਹੈ (ਜਦੋਂ ਉਹ ਮਨੁੱਖ ਗੁਰੂ ਦੀ ਸਰਨ ਪੈ ਗਿਆ ਤਾਂ) ਉਸ (ਪੈਦਾ ਕਰਨ ਵਾਲੇ ਪ੍ਰਭੂ) ਨੇ (ਉਸ ਨੂੰ ਵਿਕਾਰਾਂ ਤੋਂ) ਬਚਾ ਲਿਆ।
The One who made us, protects and preserves us.
जिनि कीआ तिनि लीआ राखि ॥
LINE 37
ਪ੍ਰਭੁਪੂਰਾਅਨਾਥਕਾਨਾਥੁ
ਪ੍ਰਭੂ (ਸਾਰੇ ਗੁਣਾਂ ਨਾਲ) ਪੂਰਨ ਹੈ, ਅਤੇ ਨਿਖਸਮਿਆਂ ਦਾ ਖਸਮ ਹੈ।
God is Perfect, the Master of the masterless.
प्रभु पूरा अनाथ का नाथु ॥
LINE 38
ਜਿਸਹਿਨਿਵਾਜੇਕਿਰਪਾਧਾਰਿ
ਮਿਹਰ ਕਰ ਕੇ ਪਰਮਾਤਮਾ ਜਿਸ (ਮਨੁੱਖ) ਨੂੰ ਇੱਜ਼ਤ ਬਖ਼ਸ਼ਦਾ ਹੈ,
Those, upon whom He showers His Mercy
जिसहि निवाजे किरपा धारि ॥
LINE 39
ਪੂਰਨਕਰਮਤਾਕੇਆਚਾਰ॥॥
ਉਸ ਮਨੁੱਖ ਦੇ ਸਾਰੇ ਕਰਮ ਸਾਰੇ ਕਰਤੱਬ ਸਫਲ ਹੋ ਜਾਂਦੇ ਹਨ ॥੨॥
- they have perfect karma and conduct. ||2||
पूरन करम ता के आचार ॥२॥
LINE 40
ਗੁਣਗਾਵੈਨਿਤਨਿਤਨਿਤਨਵੇ
(ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ) ਸਦਾ ਹੀ ਪਰਮਾਤਮਾ ਦੇ ਗੁਣ ਇਉਂ ਗਾਂਦਾ ਰਹਿੰਦਾ ਹੈ (ਜਿਵੇਂ ਉਹ ਗੁਣ ਉਸ ਦੇ ਵਾਸਤੇ ਅਜੇ) ਨਵੇਂ (ਹਨ, ਜਿਵੇਂ ਪਹਿਲਾਂ ਕਦੇ ਨਾਹ ਵੇਖੀ ਹੋਈ ਚੀਜ਼ ਮਨ ਨੂੰ ਖਿੱਚ ਪਾਂਦੀ ਹੈ),
They sing the Glories of God, continually, continuously, forever fresh and new.
गुण गावै नित नित नित नवे ॥
LINE 41
ਲਖਚਉਰਾਸੀਹਜੋਨਿਭਵੇ
ਉਹ ਮਨੁੱਖ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਨਹੀਂ ਭਟਕਦਾ।
They do not wander in the 8.4 million incarnations.
लख चउरासीह जोनि न भवे ॥
LINE 42
ਈਹਾਂਊਹਾਂਚਰਣਪੂਜਾਰੇ
ਉਸ ਮਨੁੱਖ ਦੀ ਇਸ ਲੋਕ ਅਤੇ ਪਰਲੋਕ ਵਿਚ ਇੱਜ਼ਤ ਹੁੰਦੀ ਹੈ।
Here and hereafter, they worship the Lord's Feet.
ईहां ऊहां चरण पूजारे ॥
LINE 43
ਮੁਖੁਊਜਲੁਸਾਚੇਦਰਬਾਰੇ॥॥
ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿਚ ਉਸ ਮਨੁੱਖ ਦਾ ਮੂੰਹ ਰੌਸ਼ਨ ਹੁੰਦਾ ਹੈ ॥੩॥
Their faces are radiant, and they are honored in the Court of the Lord. ||3||
मुखु ऊजलु साचे दरबारे ॥३॥
LINE 44
ਜਿਸੁਮਸਤਕਿਗੁਰਿਧਰਿਆਹਾਥੁ
ਗੁਰੂ ਨੇ ਜਿਸ (ਮਨੁੱਖ) ਦੇ ਮੱਥੇ ਉੱਤੇ ਹੱਥ ਰੱਖਿਆ,
That person, upon whose forehead the Guru places His Hand
जिसु मसतकि गुरि धरिआ हाथु ॥
LINE 45
ਕੋਟਿਮਧੇਕੋਵਿਰਲਾਦਾਸੁ
ਉਹ ਮਨੁੱਖ ਪਰਮਾਤਮਾ ਦਾ ਦਾਸ ਬਣ ਜਾਂਦਾ ਹੈ (ਪਰ ਅਜਿਹਾ ਮਨੁੱਖ) ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ ਹੁੰਦਾ ਹੈ।
out of millions, how rare is that slave.
कोटि मधे को विरला दासु ॥
LINE 46
ਜਲਿਥਲਿਮਹੀਅਲਿਪੇਖੈਭਰਪੂਰਿ
(ਫਿਰ, ਉਹ ਮਨੁੱਖ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਪਰਮਾਤਮਾ ਨੂੰ ਵੱਸਦਾ ਵੇਖਦਾ ਹੈ।
He sees God pervading and permeating the water, the land and the sky.
जलि थलि महीअलि पेखै भरपूरि ॥
LINE 47
ਨਾਨਕਉਧਰਸਿਤਿਸੁਜਨਕੀਧੂਰਿ੪੧੦॥॥॥
ਹੇ ਨਾਨਕ! ਅਜਿਹੇ ਮਨੁੱਖ ਦੀ ਚਰਨ-ਧੂੜ ਲੈ ਕੇ ਤੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੪॥੧੦॥
Nanak is saved by the dust of the feet of such a humble being. ||4||10||
नानक उधरसि तिसु जन की धूरि ॥४॥१०॥
LINE 48
ਪ੍ਰਭਾਤੀਮਹਲਾ
Prabhaatee, Fifth Mahalaa:
प्रभाती महला ५ ॥
LINE 49
ਕੁਰਬਾਣੁਜਾਈਗੁਰਪੂਰੇਅਪਨੇ
ਮੈਂ ਆਪਣੇ ਉਸ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ (ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹਾਂ)
I am a sacrifice to my Perfect Guru.
कुरबाणु जाई गुर पूरे अपने ॥
LINE 50
ਜਿਸੁਪ੍ਰਸਾਦਿਹਰਿਹਰਿਜਪੁਜਪਨੇ॥॥ਰਹਾਉ
ਜਿਸ (ਗੁਰੂ) ਦੀ ਕਿਰਪਾ ਨਾਲ ਸਦਾ ਪਰਮਾਤਮਾ (ਦੇ ਨਾਮ) ਦਾ ਜਾਪ ਜਪਿਆ ਜਾ ਸਕਦਾ ਹੈ ॥੧॥ ਰਹਾਉ ॥
By His Grace, I chant and meditate on the Lord, Har, Har. ||1||Pause||
जिसु प्रसादि हरि हरि जपु जपने ॥१॥ रहाउ ॥
LINE 51
ਅੰਮ੍ਰਿਤਬਾਣੀਸੁਣਤਨਿਹਾਲ
(ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ) ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਸੁਣਦਿਆਂ ਮਨ ਖਿੜ ਆਉਂਦਾ ਹੈ,
Listening to the Ambrosial Word of His Bani, I am exalted and enraptured.
अंम्रित बाणी सुणत निहाल ॥
LINE 52
ਬਿਨਸਿਗਏਬਿਖਿਆਜੰਜਾਲ॥॥
ਅਤੇ ਮਾਇਆ (ਦੇ ਮੋਹ) ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ ॥੧॥
My corrupt and poisonous entanglements are gone. ||1||
बिनसि गए बिखिआ जंजाल ॥१॥
LINE 53
ਸਾਚਸਬਦਸਿਉਲਾਗੀਪ੍ਰੀਤਿ
(ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ ਰਾਹੀਂ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਪਿਆਰ ਬਣ ਜਾਂਦਾ ਹੈ,
I am in love with the True Word of His Shabad.
साच सबद सिउ लागी प्रीति ॥
LINE 54
ਹਰਿਪ੍ਰਭੁਅਪੁਨਾਆਇਆਚੀਤਿ॥॥
ਅਤੇ ਆਪਣਾ ਹਰੀ-ਪ੍ਰਭੂ ਮਨ ਵਿਚ ਆ ਵੱਸਦਾ ਹੈ ॥੨॥
The Lord God has come into my consciousness. ||2||
हरि प्रभु अपुना आइआ चीति ॥२॥
LINE 55
ਨਾਮੁਜਪਤਹੋਆਪਰਗਾਸੁ
(ਮੈਂ ਆਪਣੇ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਦੀ ਕਿਰਪਾ ਨਾਲ ਪਰਮਾਤਮਾ ਦਾ) ਨਾਮ ਜਪਦਿਆਂ (ਮਨ ਵਿਚ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ,
Chanting the Naam, I am enlightened.
नामु जपत होआ परगासु ॥