ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 140
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਵਰੀਨੋਸਮਝਾਵਣਿਜਾਇ
ਤੇ ਹੋਰਨਾਂ ਨੂੰ ਸਿੱਖਿਆ ਦੇਣ ਜਾਂਦਾ ਹੈ (ਕਿ ਝੂਠ ਨਾਹ ਬੋਲੋ)।
And yet, they go out to teach others.
अवरी नो समझावणि जाइ ॥
LINE 02
ਮੁਠਾਆਪਿਮੁਹਾਏਸਾਥੈ
(ਉਹ) ਆਪ ਤਾਂ ਠੱਗਿਆ ਜਾ ਹੀ ਰਿਹਾ ਹੈ, ਆਪਣੇ ਸਾਥ ਨੂੰ ਭੀ ਲੁਟਾਂਦਾ ਹੈ।
They are deceived, and they deceive their companions.
मुठा आपि मुहाए साथै ॥
LINE 03
ਨਾਨਕਐਸਾਆਗੂਜਾਪੈ॥॥
ਹੇ ਨਾਨਕ! ਅਜੇਹਾ ਆਗੂ (ਅੰਤ ਇਉਂ) ਉੱਘੜਦਾ ਹੈ ॥੧॥
O Nanak, such are the leaders of men. ||1||
नानक ऐसा आगू जापै ॥१॥
LINE 04
ਮਹਲਾ
Fourth Mahalaa:
महला ४ ॥
LINE 05
ਜਿਸਦੈਅੰਦਰਿਸਚੁਹੈਸੋਸਚਾਨਾਮੁਮੁਖਿਸਚੁਅਲਾਏ
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਵੱਸਦਾ ਹੈ, ਮੂੰਹੋਂ (ਭੀ) ਸਦਾ-ਥਿਰ ਰਹਿਣ ਵਾਲਾ ਸੱਚਾ ਨਾਮ ਹੀ ਬੋਲਦਾ ਹੈ।
Those, within whom the Truth dwells, obtain the True Name; they speak only the Truth.
जिस दै अंदरि सचु है सो सचा नामु मुखि सचु अलाए ॥
LINE 06
ਓਹੁਹਰਿਮਾਰਗਿਆਪਿਚਲਦਾਹੋਰਨਾਨੋਹਰਿਮਾਰਗਿਪਾਏ
ਉਹ ਆਪ ਪਰਮਾਤਮਾ ਦੇ ਰਾਹ ਤੇ ਤੁਰਦਾ ਹੈ ਤੇ ਹੋਰਨਾਂ ਨੂੰ ਭੀ ਤੇ ਦੇ ਰਾਹ ਪ੍ਰਭੂ ਤੋਰਦਾ ਹੈ।
They walk on the Lord's Path, and inspire others to walk on the Lord's Path as well.
ओहु हरि मारगि आपि चलदा होरना नो हरि मारगि पाए ॥
LINE 07
ਜੇਅਗੈਤੀਰਥੁਹੋਇਤਾਮਲੁਲਹੈਛਪੜਿਨਾਤੈਸਗਵੀਮਲੁਲਾਏ
(ਜਿੱਥੇ ਨ੍ਹਾਉਣ ਜਾਈਏ) ਜੇ ਉੱਥੇ ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੋਵੇ ਤਾਂ (ਨ੍ਹਾਉਣ ਵਾਲੇ ਦੀ) ਮੈਲ ਲਹਿ ਜਾਂਦੀ ਹੈ, ਪਰ ਛੱਪੜ ਵਿਚ ਨ੍ਹਾਤਿਆਂ ਸਗੋਂ ਹੋਰ ਮੈਲ ਵਧਦੀ ਹੈ।
Bathing in a pool of holy water, they are washed clean of filth. But, by bathing in a stagnant pond, they are contaminated with even more filth.
जे अगै तीरथु होइ ता मलु लहै छपड़ि नातै सगवी मलु लाए ॥
LINE 08
ਤੀਰਥੁਪੂਰਾਸਤਿਗੁਰੂਜੋਅਨਦਿਨੁਹਰਿਹਰਿਨਾਮੁਧਿਆਏ
(ਇਹੀ ਨੇਮ ਸਮਝੋ ਮਨ ਦੀ ਮੈਲ ਧੋਣ ਲਈ), ਪੂਰਾ ਗੁਰੂ ਜੋ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ (ਮਾਨੋ) ਖੁਲ੍ਹੇ ਸਾਫ਼ ਪਾਣੀ ਦਾ ਸੋਮਾ ਹੈ।
The True Guru is the Perfect Pool of Holy Water. Night and day, He meditates on the Name of the Lord, Har, Har.
तीरथु पूरा सतिगुरू जो अनदिनु हरि हरि नामु धिआए ॥
LINE 09
ਓਹੁਆਪਿਛੁਟਾਕੁਟੰਬਸਿਉਦੇਹਰਿਹਰਿਨਾਮੁਸਭਸ੍ਰਿਸਟਿਛਡਾਏ
ਉਹ ਆਪ ਆਪਣੇ ਪਰਵਾਰ ਸਮੇਤ ਵਿਕਾਰਾਂ ਤੋਂ ਬਚਿਆ ਹੋਇਆ ਹੈ, ਪਰਮਾਤਮਾ ਦਾ ਨਾਮ ਦੇ ਕੇ ਉਹ ਸਾਰੀ ਸ੍ਰਿਸ਼ਟੀ ਨੂੰ ਵੀ ਬਚਾਂਦਾ ਹੈ।
He is saved, along with his family; bestowing the Name of the Lord, Har, Har, He saves the whole world.
ओहु आपि छुटा कुटंब सिउ दे हरि हरि नामु सभ स्रिसटि छडाए ॥
LINE 10
ਜਨਨਾਨਕਤਿਸੁਬਲਿਹਾਰਣੈਜੋਆਪਿਜਪੈਅਵਰਾਨਾਮੁਜਪਾਏ॥॥
ਹੇ ਦਾਸ ਨਾਨਕ! (ਆਖ-ਮੈਂ) ਉਸ ਤੋਂ ਸਦਕੇ ਹਾਂ, ਜੋ ਆਪ (ਪ੍ਰਭੂ ਦਾ) ਨਾਮ ਜਪਦਾ ਹੈ ਤੇ ਹੋਰਨਾਂ ਨੂੰ ਜਪਾਂਦਾ ਹੈ ॥੨॥
Servant Nanak is a sacrifice to one who himself chants the Naam, and inspires others to chant it as well. ||2||
जन नानक तिसु बलिहारणै जो आपि जपै अवरा नामु जपाए ॥२॥
LINE 11
ਪਉੜੀ
Pauree:
पउड़ी ॥
LINE 12
ਇਕਿਕੰਦਮੂਲੁਚੁਣਿਖਾਹਿਵਣਖੰਡਿਵਾਸਾ
ਕਈ ਬੰਦੇ ਮੂਲੀ ਆਦਿਕ ਪੁਟ ਕੇ ਖਾਂਦੇ ਹਨ (ਮੂਲੀ ਆਦਿਕ ਖਾ ਕੇ ਗੁਜ਼ਾਰਾ ਕਰਦੇ ਹਨ) ਤੇ ਜੰਗਲ ਦੇ ਗੋਸ਼ੇ ਵਿਚ ਜਾ ਰਹਿੰਦੇ ਹਨ।
Some pick and eat fruits and roots, and live in the wilderness.
इकि कंद मूलु चुणि खाहि वण खंडि वासा ॥
LINE 13
ਇਕਿਭਗਵਾਵੇਸੁਕਰਿਫਿਰਹਿਜੋਗੀਸੰਨਿਆਸਾ
ਕਈ ਲੋਕ ਭਗਵੇ ਕੱਪੜੇ ਪਾ ਕੇ ਜੋਗੀ ਤੇ ਸੰਨਿਆਸੀ ਬਣ ਕੇ ਫਿਰਦੇ ਹਨ।
Some wander around wearing saffron robes, as Yogis and Sanyaasees.
इकि भगवा वेसु करि फिरहि जोगी संनिआसा ॥
LINE 14
ਅੰਦਰਿਤ੍ਰਿਸਨਾਬਹੁਤੁਛਾਦਨਭੋਜਨਕੀਆਸਾ
(ਪਰ ਉਹਨਾਂ ਦੇ) ਮਨ ਵਿਚ ਬਹੁਤ ਲਾਲਚ ਹੁੰਦਾ ਹੈ, ਕੱਪੜੇ ਤੇ ਭੋਜਨ ਦੀ ਲਾਲਸਾ ਟਿਕੀ ਰਹਿੰਦੀ ਹੈ।
But there is still so much desire within them-they still yearn for clothes and food.
अंदरि त्रिसना बहुतु छादन भोजन की आसा ॥
LINE 15
ਬਿਰਥਾਜਨਮੁਗਵਾਇਗਿਰਹੀਉਦਾਸਾ
(ਇਸ ਤਰ੍ਹਾਂ) ਅਜਾਈਂ ਮਨੁੱਖਾ ਜਨਮ ਗਵਾ ਕੇ ਨਾਹ ਉਹ ਗ੍ਰਿਹਸਤੀ ਰਹਿੰਦੇ ਹਨ ਤੇ ਨਾਹ ਹੀ ਫ਼ਕੀਰ।
They waste their lives uselessly; they are neither householders nor renunciates.
बिरथा जनमु गवाइ न गिरही न उदासा ॥
LINE 16
ਜਮਕਾਲੁਸਿਰਹੁਉਤਰੈਤ੍ਰਿਬਿਧਿਮਨਸਾ
(ਉਹਨਾਂ ਦੇ ਅੰਦਰ) ਤ੍ਰਿਗੁਣੀ (ਮਾਇਆ ਦੀ) ਲਾਲਸਾ ਹੋਣ ਦੇ ਕਾਰਨ ਆਤਮਕ ਮੌਤ ਉਹਨਾਂ ਦੇ ਸਿਰ ਤੋਂ ਟਲਦੀ ਨਹੀਂ ਹੈ।
The Messenger of Death hangs over their heads, and they cannot escape the three-phased desire.
जमकालु सिरहु न उतरै त्रिबिधि मनसा ॥
LINE 17
ਗੁਰਮਤੀਕਾਲੁਆਵੈਨੇੜੈਜਾਹੋਵੈਦਾਸਨਿਦਾਸਾ
ਜਦੋਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਤਾਂ ਸਤਿਗੁਰੂ ਦੀ ਸਿੱਖਿਆ ਤੇ ਤੁਰ ਕੇ ਆਤਮਕ ਮੌਤ ਉਸਦੇ ਨੇੜੇ ਨਹੀਂ ਆਉਂਦੀ।
Death does not even approach those who follow the Guru's Teachings, and become the slaves of the Lord's slaves.
गुरमती कालु न आवै नेड़ै जा होवै दासनि दासा ॥
LINE 18
ਸਚਾਸਬਦੁਸਚੁਮਨਿਘਰਹੀਮਾਹਿਉਦਾਸਾ
ਗੁਰੂ ਦਾ ਸੱਚਾ ਸਬਦ ਤੇ ਪ੍ਰਭੂ (ਉਸ ਦੇ) ਮਨ ਵਿਚ ਹੋਣ ਕਰਕੇ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ ਤਿਆਗੀ ਹੈ।
The True Word of the Shabad abides in their true minds; within the home of their own inner beings, they remain detached.
सचा सबदु सचु मनि घर ही माहि उदासा ॥
LINE 19
ਨਾਨਕਸਤਿਗੁਰੁਸੇਵਨਿਆਪਣਾਸੇਆਸਾਤੇਨਿਰਾਸਾ॥॥
ਹੇ ਨਾਨਕ! ਜੋ ਮਨੁੱਖ ਆਪਣੇ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ (ਦੁਨੀਆ ਦੀਆਂ) ਲਾਲਸਾ ਤੋਂ ਉਪਰਾਮ ਹੋ ਜਾਂਦੇ ਹਨ ॥੫॥
O Nanak, those who serve their True Guru, rise from desire to desirelessness. ||5||
नानक सतिगुरु सेवनि आपणा से आसा ते निरासा ॥५॥
LINE 20
ਸਲੋਕੁਮਃ
Shalok, First Mahalaa:
सलोकु मः १ ॥
LINE 21
ਜੇਰਤੁਲਗੈਕਪੜੈਜਾਮਾਹੋਇਪਲੀਤੁ
ਜੇ ਜਾਮੇ ਨੂੰ ਲਹੂ ਲੱਗ ਜਾਵੇ, ਤਾਂ ਜਾਮਾ ਪਲੀਤ ਹੋ ਜਾਂਦਾ ਹੈ (ਤੇ ਨਮਾਜ਼ ਨਹੀਂ ਹੋ ਸਕਦੀ),
If one's clothes are stained with blood, the garment becomes polluted.
जे रतु लगै कपड़ै जामा होइ पलीतु ॥
LINE 22
ਜੋਰਤੁਪੀਵਹਿਮਾਣਸਾਤਿਨਕਿਉਨਿਰਮਲੁਚੀਤੁ
(ਪਰ) ਜੋ ਬੰਦੇ ਮਨੁੱਖਾਂ ਦਾ ਲਹੂ ਪੀਂਦੇ ਹਨ (ਭਾਵ, ਧੱਕਾ ਕਰ ਕੇ ਹਰਾਮ ਦੀ ਕਮਾਈ ਖਾਂਦੇ ਹਨ) ਉਹਨਾਂ ਦਾ ਮਨ ਕਿਵੇਂ ਪਾਕ (ਸਾਫ਼) ਰਹਿ ਸਕਦਾ ਹੈ (ਤੇ ਪਲੀਤ ਮਨ ਨਾਲ ਨਮਾਜ਼ ਪੜ੍ਹੀ ਕਿਵੇਂ ਕਬੂਲ ਹੈ)?
Those who suck the blood of human beings-how can their consciousness be pure?
जो रतु पीवहि माणसा तिन किउ निरमलु चीतु ॥
LINE 23
ਨਾਨਕਨਾਉਖੁਦਾਇਕਾਦਿਲਿਹਛੈਮੁਖਿਲੇਹੁ
ਹੇ ਨਾਨਕ! ਰੱਬ ਦਾ ਨਾਮ ਮੂੰਹੋਂ ਸਾਫ਼ ਦਿਲ ਨਾਲ ਲੈ,
O Nanak, chant the Name of God, with heart-felt devotion.
नानक नाउ खुदाइ का दिलि हछै मुखि लेहु ॥
LINE 24
ਅਵਰਿਦਿਵਾਜੇਦੁਨੀਕੇਝੂਠੇਅਮਲਕਰੇਹੁ॥॥
(ਇਸ ਤੋਂ ਬਿਨਾ) ਹੋਰ ਕੰਮ ਦੁਨੀਆ ਵਾਲੇ ਵਿਖਾਵੇ ਹਨ। ਇਹ ਤਾਂ ਤੁਸੀ ਕੂੜੇ ਕੰਮ ਹੀ ਕਰਦੇ ਹੋ ॥੧॥
Everything else is just a pompous worldly show, and the practice of false deeds. ||1||
अवरि दिवाजे दुनी के झूठे अमल करेहु ॥१॥
LINE 25
ਮਃ
First Mahalaa:
मः १ ॥
LINE 26
ਜਾਹਉਨਾਹੀਤਾਕਿਆਆਖਾਕਿਹੁਨਾਹੀਕਿਆਹੋਵਾ
ਜਦੋਂ ਮੈਂ ਹਾਂ ਹੀ ਕੁਝ ਨਹੀਂ (ਭਾਵ, ਮੇਰੀ ਆਤਮਕ ਹਸਤੀ ਹੀ ਕੁਝ ਨਹੀਂ ਬਣੀ), ਤਾਂ ਮੈਂ (ਹੋਰਨਾਂ ਨੂੰ) ਉਪਦੇਸ਼ ਕੀਹ ਕਰਾਂ? (ਅੰਦਰ) ਕੋਈ ਆਤਮਕ ਗੁਣ ਨਾਹ ਹੁੰਦਿਆਂ ਕਿਤਨਾ ਕੁਝ ਬਣ ਬਣ ਕੇ ਵਿਖਾਵਾਂ?
Since I am no one, what can I say? Since I am nothing, what can I be?
जा हउ नाही ता किआ आखा किहु नाही किआ होवा ॥
LINE 27
ਕੀਤਾਕਰਣਾਕਹਿਆਕਥਨਾਭਰਿਆਭਰਿਭਰਿਧੋਵਾਂ
ਮੇਰਾ ਕੰਮ-ਕਾਰ, ਮੇਰਾ ਬੋਲ-ਚਾਲ-ਇਹਨਾਂ ਦੀ ਰਾਹੀਂ (ਮੰਦੇ ਸੰਸਕਾਰਾਂ ਨਾਲ) ਭਰਿਆ ਹੋਇਆ ਕਦੇ ਮੰਦੇ ਪਾਸੇ ਡਿੱਗਦਾ ਹਾਂ ਤੇ (ਕਦੇ ਫੇਰ ਮਨ ਨੂੰ) ਧੋਣ ਦਾ ਜਤਨ ਕਰਦਾ ਹਾਂ।
As He created me, so I act. As He causes me to speak, so I speak. I am full and overflowing with sins-if only I could wash them away!
कीता करणा कहिआ कथना भरिआ भरि भरि धोवां ॥
LINE 28
ਆਪਿਬੁਝਾਲੋਕਬੁਝਾਈਐਸਾਆਗੂਹੋਵਾਂ
ਜਦੋਂ ਮੈਨੂੰ ਆਪ ਨੂੰ ਹੀ ਸਮਝ ਨਹੀਂ ਆਈ ਤੇ ਲੋਕਾਂ ਨੂੰ ਰਾਹ ਦੱਸਦਾ ਹਾਂ, (ਇਸ ਹਾਲਤ ਵਿਚ) ਹਾਸੋ-ਹੀਣਾ ਆਗੂ ਹੀ ਬਣਦਾ ਹਾਂ।
I do not understand myself, and yet I try to teach others. Such is the guide I am!
आपि न बुझा लोक बुझाई ऐसा आगू होवां ॥
LINE 29
ਨਾਨਕਅੰਧਾਹੋਇਕੈਦਸੇਰਾਹੈਸਭਸੁਮੁਹਾਏਸਾਥੈ
ਹੇ ਨਾਨਕ! ਜੋ ਮਨੁੱਖ ਆਪ ਅੰਨ੍ਹਾ ਹੈ, ਪਰ ਹੋਰਨਾਂ ਨੂੰ ਰਾਹ ਦੱਸਦਾ ਹੈ, ਉਹ ਸਾਰੇ ਸਾਥ ਨੂੰ ਲੁਟਾ ਦੇਂਦਾ ਹੈ।
O Nanak, the one who is blind shows others the way, and misleads all his companions.
नानक अंधा होइ कै दसे राहै सभसु मुहाए साथै ॥
LINE 30
ਅਗੈਗਇਆਮੁਹੇਮੁਹਿਪਾਹਿਸੁਐਸਾਆਗੂਜਾਪੈ॥॥
ਅੱਗੇ ਚੱਲ ਕੇ ਮੂੰਹੋਂ ਮੂੰਹ ਉਸ ਨੂੰ (ਜੁੱਤੀਆਂ) ਪੈਂਦੀਆਂ ਹਨ, ਤਦੋਂ ਅਜੇਹਾ ਆਗੂ (ਅਸਲ ਰੂਪ ਵਿਚ) ਉੱਘੜਦਾ ਹੈ ॥੨॥
But, going to the world hereafter, he shall be beaten and kicked in the face; then, it will be obvious, what sort of guide he was! ||2||
अगै गइआ मुहे मुहि पाहि सु ऐसा आगू जापै ॥२॥
LINE 31
ਪਉੜੀ
Pauree:
पउड़ी ॥
LINE 32
ਮਾਹਾਰੁਤੀਸਭਤੂੰਘੜੀਮੂਰਤਵੀਚਾਰਾ
(ਹੇ ਪ੍ਰਭੂ!) ਸਭ ਮਹੀਨਿਆਂ ਰੁੱਤਾਂ ਘੜੀਆਂ ਤੇ ਮੁਹੂਰਤਾਂ ਵਿਚ ਤੈਨੂੰ ਸਿਮਰਿਆ ਜਾ ਸਕਦਾ ਹੈ (ਭਾਵ, ਤੇਰੇ ਸਿਮਰਨ ਲਈ ਕੋਈ ਖ਼ਾਸ ਰੁੱਤ ਜਾਂ ਥਿੱਤ ਨਹੀਂ ਹੈ)।
Through all the months and the seasons, the minutes and the hours, I dwell upon You, O Lord.
माहा रुती सभ तूं घड़ी मूरत वीचारा ॥
LINE 33
ਤੂੰਗਣਤੈਕਿਨੈਪਾਇਓਸਚੇਅਲਖਅਪਾਰਾ
ਹੇ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ! ਥਿੱਤਾਂ ਦਾ ਲੇਖਾ ਗਿਣ ਕੇ ਕਿਸੇ ਨੇ ਭੀ ਤੈਨੂੰ ਨਹੀਂ ਲੱਭਿਆ।
No one has attained You by clever calculations, O True, Unseen and Infinite Lord.
तूं गणतै किनै न पाइओ सचे अलख अपारा ॥
LINE 34
ਪੜਿਆਮੂਰਖੁਆਖੀਐਜਿਸੁਲਬੁਲੋਭੁਅਹੰਕਾਰਾ
ਇਹੋ ਜਿਹੀ (ਥਿੱਤਾਂ ਦੀ ਵਿੱਦਿਆ) ਪੜ੍ਹੇ ਹੋਏ ਨੂੰ ਮੂਰਖ ਆਖਣਾ ਚਾਹੀਦਾ ਹੈ ਕਿਉਂਕਿ ਉਸ ਦੇ ਅੰਦਰ ਲੋਭ ਤੇ ਅਹੰਕਾਰ ਹੈ।
That scholar who is full of greed, arrogant pride and egotism, is known to be a fool.
पड़िआ मूरखु आखीऐ जिसु लबु लोभु अहंकारा ॥
LINE 35
ਨਾਉਪੜੀਐਨਾਉਬੁਝੀਐਗੁਰਮਤੀਵੀਚਾਰਾ
(ਕਿਸੇ ਥਿੱਤ ਮੁਹੂਰਤ ਦੇ ਭਰਮ ਦੀ ਲੋੜ ਨਹੀਂ, ਸਿਰਫ਼) ਸਤਿਗੁਰੂ ਦੀ ਦਿੱਤੀ ਮਤਿ ਨੂੰ ਵਿਚਾਰ ਕੇ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਤੇ (ਉਸ ਵਿਚ) ਸੁਰਤ ਜੋੜਨੀ ਚਾਹੀਦੀ ਹੈ।
So read the Name, and realize the Name, and contemplate the Guru's Teachings.
नाउ पड़ीऐ नाउ बुझीऐ गुरमती वीचारा ॥
LINE 36
ਗੁਰਮਤੀਨਾਮੁਧਨੁਖਟਿਆਭਗਤੀਭਰੇਭੰਡਾਰਾ
ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਨਾਮ-ਰੂਪ ਧਨ ਕਮਾਇਆ ਹੈ, ਉਹਨਾਂ ਦੇ ਖ਼ਜ਼ਾਨੇ ਭਗਤੀ ਨਾਲ ਭਰ ਗਏ ਹਨ।
Through the Guru's Teachings, I have earned the wealth of the Naam; I possess the storehouses, overflowing with devotion to the Lord.
गुरमती नामु धनु खटिआ भगती भरे भंडारा ॥
LINE 37
ਨਿਰਮਲੁਨਾਮੁਮੰਨਿਆਦਰਿਸਚੈਸਚਿਆਰਾ
ਜਿਨ੍ਹਾਂ ਪ੍ਰਭੂ ਦਾ ਪਵਿਤ੍ਰ ਨਾਮ ਕਬੂਲ ਕੀਤਾ ਹੈ, ਉਹ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ।
Believing in the Immaculate Naam, one is hailed as true, in the True Court of the Lord.
निरमलु नामु मंनिआ दरि सचै सचिआरा ॥
LINE 38
ਜਿਸਦਾਜੀਉਪਰਾਣੁਹੈਅੰਤਰਿਜੋਤਿਅਪਾਰਾ
ਤੇਰੇ ਹੀ ਬਖ਼ਸ਼ੇ ਹੋਏ ਜਿੰਦ ਪ੍ਰਾਣ ਹਰੇਕ ਜੀਵ ਨੂੰ ਮਿਲੇ ਹਨ, ਤੇਰੀ ਹੀ ਅਪਾਰ ਜੋਤਿ ਹਰੇਕ ਜੀਵ ਦੇ ਅੰਦਰ ਹੈ।
The Divine Light of the Infinite Lord, who owns the soul and the breath of life, is deep within the inner being.
जिस दा जीउ पराणु है अंतरि जोति अपारा ॥
LINE 39
ਸਚਾਸਾਹੁਇਕੁਤੂੰਹੋਰੁਜਗਤੁਵਣਜਾਰਾ॥॥
ਹੇ ਪ੍ਰਭੂ! ਤੂੰ ਸਦਾ ਟਿਕੇ ਰਹਿਣ ਵਾਲਾ ਸ਼ਾਹ ਹੈਂ, ਹੋਰ ਸਾਰਾ ਜਗਤ ਵਣਜਾਰਾ ਹੈ (ਭਾਵ, ਹੋਰ ਸਾਰੇ ਜੀਵ ਇਥੇ, ਮਾਨੋ, ਫੇਰੀ ਲਾ ਕੇ ਸਉਦਾ ਕਰਨ ਆਏ ਹਨ) ॥੬॥
You alone are the True Banker, O Lord; the rest of the world is just Your petty trader. ||6||
सचा साहु इकु तूं होरु जगतु वणजारा ॥६॥
LINE 40
ਸਲੋਕੁਮਃ
Shalok, First Mahalaa:
सलोकु मः १ ॥
LINE 41
ਮਿਹਰਮਸੀਤਿਸਿਦਕੁਮੁਸਲਾਹਕੁਹਲਾਲੁਕੁਰਾਣੁ
(ਲੋਕਾਂ ਉੱਤੇ) ਤਰਸ ਦੀ ਮਸੀਤ (ਬਣਾਓ), ਸਰਧਾ ਨੂੰ ਮੁਸੱਲਾ ਤੇ ਹੱਕ ਦੀ ਕਮਾਈ ਨੂੰ ਕੁਰਾਨ (ਬਣਾਓ)।
Let mercy be your mosque, faith your prayer-mat, and honest living your Koran.
मिहर मसीति सिदकु मुसला हकु हलालु कुराणु ॥
LINE 42
ਸਰਮਸੁੰਨਤਿਸੀਲੁਰੋਜਾਹੋਹੁਮੁਸਲਮਾਣੁ
ਵਿਕਾਰ ਕਰਨ ਵਲੋਂ ਝੱਕਣਾ-ਇਹ ਸੁੰਨਤ ਹੋਵੇ, ਚੰਗਾ ਸੁਭਾਉ ਰੋਜ਼ਾ ਬਣੇ। ਇਸ ਤਰ੍ਹਾਂ (ਹੇ ਭਾਈ!) ਮੁਸਲਮਾਨ ਬਣ।
Make modesty your circumcision, and good conduct your fast. In this way, you shall be a true Muslim.
सरम सुंनति सीलु रोजा होहु मुसलमाणु ॥
LINE 43
ਕਰਣੀਕਾਬਾਸਚੁਪੀਰੁਕਲਮਾਕਰਮਨਿਵਾਜ
ਉੱਚਾ ਆਚਰਣ ਕਾਬਾ ਹੋਵੇ, ਅੰਦਰੋਂ ਬਾਹਰੋਂ ਇਕੋ ਜਿਹੇ ਰਹਿਣਾ-ਪੀਰ ਹੋਵੇ, ਨੇਕ ਅਮਲਾਂ ਦੀ ਨਿਮਾਜ਼ ਤੇ ਕਲਮਾ ਬਣੇ।
Let good conduct be your Kaabaa, Truth your spiritual guide, and the karma of good deeds your prayer and chant.
करणी काबा सचु पीरु कलमा करम निवाज ॥
LINE 44
ਤਸਬੀਸਾਤਿਸੁਭਾਵਸੀਨਾਨਕਰਖੈਲਾਜ॥॥
ਜੋ ਗੱਲ ਉਸ ਰੱਬ ਨੂੰ ਭਾਵੇ ਉਹੀ (ਸਿਰ ਮੱਥੇ ਤੇ ਮੰਨਣੀ, ਇਹ) ਤਸਬੀ ਹੋਵੇ। ਹੇ ਨਾਨਕ! (ਅਜਿਹੇ ਮੁਸਲਮਾਨ ਦੀ ਰੱਬ) ਲਾਜ ਰੱਖਦਾ ਹੈ ॥੧॥
Let your rosary be that which is pleasing to His Will. O Nanak, God shall preserve your honor. ||1||
तसबी सा तिसु भावसी नानक रखै लाज ॥१॥