ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 141
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ
First Mahalaa:
मः १ ॥
LINE 02
ਹਕੁਪਰਾਇਆਨਾਨਕਾਉਸੁਸੂਅਰਉਸੁਗਾਇ
ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ।
To take what rightfully belongs to another, is like a Muslim eating pork, or a Hindu eating beef.
हकु पराइआ नानका उसु सूअर उसु गाइ ॥
LINE 03
ਗੁਰੁਪੀਰੁਹਾਮਾਤਾਭਰੇਜਾਮੁਰਦਾਰੁਖਾਇ
ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ।
Our Guru, our Spiritual Guide, stands by us, if we do not eat those carcasses.
गुरु पीरु हामा ता भरे जा मुरदारु न खाइ ॥
LINE 04
ਗਲੀਭਿਸਤਿਜਾਈਐਛੁਟੈਸਚੁਕਮਾਇ
ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹਉ, ਉਸ ਨੂੰ) ਅਮਲੀ ਜੀਵਨ ਵਿਚ ਵਰਤਿਆਂ ਹੀ ਨਜਾਤ ਮਿਲਦੀ ਹੈ।
By mere talk, people do not earn passage to Heaven. Salvation comes only from the practice of Truth.
गली भिसति न जाईऐ छुटै सचु कमाइ ॥
LINE 05
ਮਾਰਣਪਾਹਿਹਰਾਮਮਹਿਹੋਇਹਲਾਲੁਜਾਇ
(ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ।
By adding spices to forbidden foods, they are not made acceptable.
मारण पाहि हराम महि होइ हलालु न जाइ ॥
LINE 06
ਨਾਨਕਗਲੀਕੂੜੀਈਕੂੜੋਪਲੈਪਾਇ॥॥
ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ ॥੨॥
O Nanak, from false talk, only falsehood is obtained. ||2||
नानक गली कूड़ीई कूड़ो पलै पाइ ॥२॥
LINE 07
ਮਃ
First Mahalaa:
मः १ ॥
LINE 08
ਪੰਜਿਨਿਵਾਜਾਵਖਤਪੰਜਿਪੰਜਾਪੰਜੇਨਾਉ
(ਮੁਸਲਮਾਨਾਂ ਦੀਆਂ ਪੰਜ ਨਿਮਾਜ਼ਾਂ ਹਨ, (ਉਹਨਾਂ ਦੇ) ਪੰਜ ਵਕਤ ਹਨ ਤੇ ਪੰਜਾਂ ਹੀ ਨਿਮਾਜ਼ਾਂ ਦੇ (ਵਖੋ ਵਖਰੇ) ਪੰਜ ਨਾਮ।
There are five prayers and five times of day for prayer; the five have five names.
पंजि निवाजा वखत पंजि पंजा पंजे नाउ ॥
LINE 09
ਪਹਿਲਾਸਚੁਹਲਾਲਦੁਇਤੀਜਾਖੈਰਖੁਦਾਇ
(ਪਰ ਅਸਾਡੇ ਮਤ ਵਿਚ ਅਸਲ ਨਿਮਾਜ਼ਾਂ ਇਉਂ ਹਨ-) ਸੱਚ ਬੋਲਣਾ ਨਮਾਜ਼ ਦਾ ਪਹਿਲਾ ਨਾਮ ਹੈ (ਭਾਵ, ਸਵੇਰ ਦੀ ਪਹਿਲੀ ਨਿਮਾਜ਼ ਹੈ), ਹੱਕ ਦੀ ਕਮਾਈ ਦੂਜੀ ਨਮਾਜ਼ ਹੈ, ਰੱਬ ਤੋਂ ਸਭ ਦਾ ਭਲਾ ਮੰਗਣਾ ਨਿਮਾਜ਼ ਦਾ ਤੀਜਾ ਨਾਮ ਹੈ।
Let the first be truthfulness, the second honest living, and the third charity in the Name of God.
पहिला सचु हलाल दुइ तीजा खैर खुदाइ ॥
LINE 10
ਚਉਥੀਨੀਅਤਿਰਾਸਿਮਨੁਪੰਜਵੀਸਿਫਤਿਸਨਾਇ
ਨੀਅਤਿ ਨੂੰ ਸਾਫ਼ ਕਰਨਾ ਮਨ ਨੂੰ ਸਾਫ਼ ਰੱਖਣਾ ਇਹ ਚਉਥੀ ਨਿਮਾਜ਼ ਹੈ ਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਤੇ ਵਡਿਆਈ ਕਰਨੀ ਇਹ ਪੰਜਵੀਂ ਨਮਾਜ਼ ਹੈ।
Let the fourth be good will to all, and the fifth the praise of the Lord.
चउथी नीअति रासि मनु पंजवी सिफति सनाइ ॥
LINE 11
ਕਰਣੀਕਲਮਾਆਖਿਕੈਤਾਮੁਸਲਮਾਣੁਸਦਾਇ
(ਇਹਨਾਂ ਪੰਜਾਂ ਨਮਾਜ਼ਾਂ ਦੇ ਨਾਲ ਨਾਲ) ਉੱਚਾ ਆਚਰਣ ਬਨਾਣ-ਰੂਪ ਕਲਮਾ ਪੜ੍ਹੇ ਤਾਂ (ਆਪਣੇ ਆਪ ਨੂੰ) ਮੁਸਲਮਾਨ ਅਖਵਾਏ (ਭਾਵ, ਤਾਂ ਹੀ ਸੱਚਾ ਮੁਸਲਮਾਨ ਅਖਵਾ ਸਕਦਾ ਹੈ)।
Repeat the prayer of good deeds, and then, you may call yourself a Muslim.
करणी कलमा आखि कै ता मुसलमाणु सदाइ ॥
LINE 12
ਨਾਨਕਜੇਤੇਕੂੜਿਆਰਕੂੜੈਕੂੜੀਪਾਇ॥॥
ਹੇ ਨਾਨਕ! (ਇਹਨਾਂ ਨਮਾਜ਼ਾਂ ਤੇ ਕਲਮੇ ਤੋਂ ਖੁੰਝੇ ਹੋਏ) ਜਿਤਨੇ ਭੀ ਹਨ ਉਹ ਕੂੜ ਦੇ ਵਪਾਰੀ ਹਨ ਤੇ ਕੂੜੇ ਦੀ ਇੱਜ਼ਤ ਭੀ ਕੂੜੀ ਹੀ ਹੁੰਦੀ ਹੈ ॥੩॥
O Nanak, the false obtain falsehood, and only falsehood. ||3||
नानक जेते कूड़िआर कूड़ै कूड़ी पाइ ॥३॥
LINE 13
ਪਉੜੀ
Pauree:
पउड़ी ॥
LINE 14
ਇਕਿਰਤਨਪਦਾਰਥਵਣਜਦੇਇਕਿਕਚੈਦੇਵਾਪਾਰਾ
ਕਈ ਮਨੁੱਖ (ਪਰਮਾਤਮਾ ਦੀ ਸਿਫ਼ਤ-ਸਾਲਾਹ-ਰੂਪ) ਕੀਮਤੀ-ਸਉਦੇ ਵਿਹਾਝਦੇ ਹਨ, ਤੇ ਕਈ (ਦੁਨੀਆ-ਰੂਪ) ਕੱਚ ਦੇ ਵਪਾਰੀ ਹਨ।
Some trade in priceless jewels, while others deal in mere glass.
इकि रतन पदारथ वणजदे इकि कचै दे वापारा ॥
LINE 15
ਸਤਿਗੁਰਿਤੁਠੈਪਾਈਅਨਿਅੰਦਰਿਰਤਨਭੰਡਾਰਾ
(ਪ੍ਰਭੂ ਦੇ ਗੁਣ-ਰੂਪ ਇਹ) ਰਤਨਾਂ ਦੇ ਖ਼ਜ਼ਾਨੇ (ਮਨੁੱਖ ਦੇ) ਅੰਦਰ ਹੀ ਹਨ, ਪਰ ਸਤਿਗੁਰੂ ਦੇ ਤਰੁੱਠਿਆਂ ਇਹ ਮਿਲਦੇ ਹਨ।
When the True Guru is pleased, we find the treasure of the jewel, deep within the self.
सतिगुरि तुठै पाईअनि अंदरि रतन भंडारा ॥
LINE 16
ਵਿਣੁਗੁਰਕਿਨੈਲਧਿਆਅੰਧੇਭਉਕਿਮੁਏਕੂੜਿਆਰਾ
ਗੁਰੂ (ਦੀ ਸਰਨ ਆਉਣ) ਤੋਂ ਬਿਨਾ ਕਿਸੇ ਨੇ ਇਹ ਖ਼ਜ਼ਾਨਾ ਨਹੀਂ ਲੱਭਾ, ਕੂੜ ਦੇ ਵਪਾਰੀ ਅੰਨ੍ਹੇ ਬੰਦੇ (ਮਾਇਆ ਦੀ ਖ਼ਾਤਰ ਹੀ ਦਰ ਦਰ ਤੇ) ਤਰਲੇ ਲੈਂਦੇ ਮਰ ਜਾਂਦੇ ਹਨ।
Without the Guru, no one has found this treasure. The blind and the false have died in their endless wanderings.
विणु गुर किनै न लधिआ अंधे भउकि मुए कूड़िआरा ॥
LINE 17
ਮਨਮੁਖਦੂਜੈਪਚਿਮੁਏਨਾਬੂਝਹਿਵੀਚਾਰਾ
ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹ ਮਾਇਆ ਵਿਚ ਖਚਿਤ ਹੁੰਦੇ ਹਨ, ਉਹਨਾਂ ਨੂੰ ਅਸਲ ਵਿਚਾਰ ਸੁੱਝਦੀ ਨਹੀਂ।
The self-willed manmukhs putrefy and die in duality. They do not understand contemplative meditation.
मनमुख दूजै पचि मुए ना बूझहि वीचारा ॥
LINE 18
ਇਕਸੁਬਾਝਹੁਦੂਜਾਕੋਨਹੀਕਿਸੁਅਗੈਕਰਹਿਪੁਕਾਰਾ
(ਇਸ ਦੁਖੀ ਹਾਲਤ ਦੀ) ਪੁਕਾਰ ਭੀ ਉਹ ਲੋਕ ਕਿਸ ਦੇ ਸਾਹਮਣੇ ਕਰਨ? ਇਕ ਪ੍ਰਭੂ ਤੋਂ ਬਿਨਾ ਹੋਰ ਕੋਈ (ਸਹੈਤਾ ਕਰਨ ਵਾਲਾ ਹੀ) ਨਹੀਂ ਹੈ।
Without the One Lord, there is no other at all. Unto whom should they complain?
इकसु बाझहु दूजा को नही किसु अगै करहि पुकारा ॥
LINE 19
ਇਕਿਨਿਰਧਨਸਦਾਭਉਕਦੇਇਕਨਾਭਰੇਤੁਜਾਰਾ
(ਨਾਮ-ਰੂਪ ਖ਼ਜ਼ਾਨੇ ਤੋਂ ਬਿਨਾ) ਕਈ ਕੰਗਾਲ ਸਦਾ (ਦਰ ਦਰ ਤੇ) ਤਰਲੇ ਲੈਂਦੇ ਫਿਰਦੇ ਹਨ, ਇਹਨਾਂ ਦੇ (ਹਿਰਦੇ-ਰੂਪ) ਖ਼ਜ਼ਾਨੇ (ਬੰਦਗੀ-ਰੂਪ ਧਨ ਨਾਲ) ਭਰੇ ਪਏ ਹਨ।
Some are destitute, and wander around endlessly, while others have storehouses of wealth.
इकि निरधन सदा भउकदे इकना भरे तुजारा ॥
LINE 20
ਵਿਣੁਨਾਵੈਹੋਰੁਧਨੁਨਾਹੀਹੋਰੁਬਿਖਿਆਸਭੁਛਾਰਾ
(ਪਰਮਾਤਮਾ ਦੇ) ਨਾਮ ਤੋਂ ਬਿਨਾ ਹੋਰ ਕੋਈ (ਨਾਲ ਨਿਭਣ ਵਾਲਾ) ਧਨ ਨਹੀਂ ਹੈ, ਹੋਰ ਮਾਇਆ ਵਾਲਾ ਧਨ ਸੁਆਹ (ਸਮਾਨ) ਹੈ।
Without God's Name, there is no other wealth. Everything else is just poison and ashes.
विणु नावै होरु धनु नाही होरु बिखिआ सभु छारा ॥
LINE 21
ਨਾਨਕਆਪਿਕਰਾਏਕਰੇਆਪਿਹੁਕਮਿਸਵਾਰਣਹਾਰਾ॥॥
(ਪਰ) ਹੇ ਨਾਨਕ! ਸਭ (ਜੀਵਾਂ ਵਿਚ ਬੈਠਾ ਪ੍ਰਭੂ) ਆਪ ਹੀ (ਕੱਚ ਤੇ ਰਤਨਾਂ ਦੇ ਵਪਾਰ) ਕਰ ਰਿਹਾ ਹੈ, (ਜਿਨ੍ਹਾਂ ਨੂੰ ਸੁਧਾਰਦਾ ਹੈ ਉਹਨਾਂ ਨੂੰ ਆਪਣੇ) ਹੁਕਮ ਵਿਚ ਹੀ ਸਿੱਧੇ ਰਾਹੇ ਪਾਂਦਾ ਹੈ ॥੭॥
O Nanak, the Lord Himself acts, and causes others to act; by the Hukam of His Command, we are embellished and exalted. ||7||
नानक आपि कराए करे आपि हुकमि सवारणहारा ॥७॥
LINE 22
ਸਲੋਕੁਮਃ
Shalok, First Mahalaa:
सलोकु मः १ ॥
LINE 23
ਮੁਸਲਮਾਣੁਕਹਾਵਣੁਮੁਸਕਲੁਜਾਹੋਇਤਾਮੁਸਲਮਾਣੁਕਹਾਵੈ
(ਅਸਲ) ਮੁਸਲਮਾਨ ਅਖਵਾਣਾ ਬੜਾ ਔਖਾ ਹੈ ਜੇ (ਉਹੋ ਜਿਹਾ) ਬਣੇ ਤਾਂ ਮਨੁੱਖ ਆਪਣੇ ਆਪ ਨੂੰ ਮੁਸਲਮਾਨ ਅਖਾਏ।
It is difficult to be called a Muslim; if one is truly a Muslim, then he may be called one.
मुसलमाणु कहावणु मुसकलु जा होइ ता मुसलमाणु कहावै ॥
LINE 24
ਅਵਲਿਅਉਲਿਦੀਨੁਕਰਿਮਿਠਾਮਸਕਲਮਾਨਾਮਾਲੁਮੁਸਾਵੈ
(ਅਸਲੀ ਮੁਸਲਮਾਨ ਬਣਨ ਲਈ) ਸਭ ਤੋਂ ਪਹਿਲਾਂ (ਇਹ ਜ਼ਰੂਰੀ ਹੈ ਕਿ) ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ ਤਿਵੇਂ (ਆਪਣੀ ਕਮਾਈ ਦਾ) ਧਨ (ਲੋੜਵੰਦਿਆਂ ਨਾਲ) ਵੰਡ ਕੇ ਵਰਤੇ (ਤੇ ਇਸ ਤਰ੍ਹਾਂ ਦੌਲਤ ਦਾ ਅਹੰਕਾਰ ਦੂਰ ਕਰੇ)।
First, let him savor the religion of the Prophet as sweet; then, let his pride of his possessions be scraped away.
अवलि अउलि दीनु करि मिठा मसकल माना मालु मुसावै ॥
LINE 25
ਹੋਇਮੁਸਲਿਮੁਦੀਨਮੁਹਾਣੈਮਰਣਜੀਵਣਕਾਭਰਮੁਚੁਕਾਵੈ
ਮਜ਼ਹਬ ਦੀ ਅਗਵਾਈ ਵਿਚ ਤੁਰ ਕੇ ਮੁਸਲਮਾਨ ਬਣੇ, ਤੇ ਸਾਰੀ ਉਮਰ ਦੀ ਭਟਕਣਾ ਮੁਕਾ ਦੇਵੇ (ਭਾਵ, ਸਾਰੀ ਉਮਰ ਕਦੇ ਮਜ਼ਹਬ ਦੇ ਦੱਸੇ ਰਾਹ ਤੋਂ ਲਾਂਭੇ ਨਾਹ ਜਾਏ)।
Becoming a true Muslim, a disciple of the faith of Mohammed, let him put aside the delusion of death and life.
होइ मुसलिमु दीन मुहाणै मरण जीवण का भरमु चुकावै ॥
LINE 26
ਰਬਕੀਰਜਾਇਮੰਨੇਸਿਰਉਪਰਿਕਰਤਾਮੰਨੇਆਪੁਗਵਾਵੈ
ਰੱਬ ਦੇ ਕੀਤੇ ਨੂੰ ਸਿਰ ਮੱਥੇ ਤੇ ਮੰਨੇ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨੇ ਤੇ ਖ਼ੁਦੀ ਮਿਟਾ ਦੇਵੇ।
As he submits to God's Will, and surrenders to the Creator, he is rid of selfishness and conceit.
रब की रजाइ मंने सिर उपरि करता मंने आपु गवावै ॥
LINE 27
ਤਉਨਾਨਕਸਰਬਜੀਆਮਿਹਰੰਮਤਿਹੋਇਮੁਸਲਮਾਣੁਕਹਾਵੈ॥॥
ਇਸ ਤਰ੍ਹਾਂ, ਹੇ ਨਾਨਕ! (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰੇ, ਇਹੋ ਜਿਹਾ ਬਣੇ, ਤਾਂ ਮੁਸਲਮਾਨ ਅਖਵਾਏ ॥੧॥
And when, O Nanak, he is merciful to all beings, only then shall he be called a Muslim. ||1||
तउ नानक सरब जीआ मिहरंमति होइ त मुसलमाणु कहावै ॥१॥
LINE 28
ਮਹਲਾ
Fourth Mahalaa:
महला ४ ॥
LINE 29
ਪਰਹਰਿਕਾਮਕ੍ਰੋਧੁਝੂਠੁਨਿੰਦਾਤਜਿਮਾਇਆਅਹੰਕਾਰੁਚੁਕਾਵੈ
(ਜੇ ਮਨੁੱਖ) ਕਾਮ ਗੁੱਸਾ ਝੂਠ ਨਿੰਦਿਆ ਛੱਡ ਦੇਵੇ, ਜੇ ਮਾਇਆ ਦਾ ਲਾਲਚ ਛੱਡ ਕੇ ਅਹੰਕਾਰ (ਭੀ) ਦੂਰ ਕਰ ਲਏ,
Renounce sexual desire, anger, falsehood and slander; forsake Maya and eliminate egotistical pride.
परहरि काम क्रोधु झूठु निंदा तजि माइआ अहंकारु चुकावै ॥
LINE 30
ਤਜਿਕਾਮੁਕਾਮਿਨੀਮੋਹੁਤਜੈਤਾਅੰਜਨਮਾਹਿਨਿਰੰਜਨੁਪਾਵੈ
ਜੇ ਵਿਸ਼ੇ ਦੀ ਵਾਸ਼ਨਾ ਛੱਡ ਕੇ ਇਸਤ੍ਰੀ ਦਾ ਮੋਹ ਤਿਆਗ ਦੇਵੇ ਤਾਂ ਮਨੁੱਖ ਮਾਇਆ ਦੀ ਕਾਲਖ ਵਿਚ ਰਹਿੰਦਾ ਹੋਇਆ ਹੀ ਮਾਇਆ-ਰਹਿਤ ਪ੍ਰਭੂ ਨੂੰ ਲੱਭ ਲੈਂਦਾ ਹੈ।
Renounce sexual desire and promiscuity, and give up emotional attachment. Only then shall you obtain the Immaculate Lord amidst the darkness of the world.
तजि कामु कामिनी मोहु तजै ता अंजन माहि निरंजनु पावै ॥
LINE 31
ਤਜਿਮਾਨੁਅਭਿਮਾਨੁਪ੍ਰੀਤਿਸੁਤਦਾਰਾਤਜਿਪਿਆਸਆਸਰਾਮਲਿਵਲਾਵੈ
(ਜੇ ਮਨੁੱਖ) ਅਹੰਕਾਰ ਦੂਰ ਕਰ ਕੇ ਪੁੱਤ੍ਰ ਵਹੁਟੀ ਦਾ ਮੋਹ ਛੱਡ ਦੇਵੇ, ਜੇ (ਦੁਨੀਆ ਦੇ ਪਦਾਰਥਾਂ ਦੀਆਂ) ਆਸਾਂ ਤੇ ਤ੍ਰਿਸ਼ਨਾ ਛੱਡ ਕੇ ਪਰਮਾਤਮਾ ਨਾਲ ਸੁਰਤ ਜੋੜ ਲਏ,
Renounce selfishness, conceit, arrogant pride, and your love for your children and spouse. Abandon your thirsty hopes and desires, and embrace love for the Lord.
तजि मानु अभिमानु प्रीति सुत दारा तजि पिआस आस राम लिव लावै ॥
LINE 32
ਨਾਨਕਸਾਚਾਮਨਿਵਸੈਸਾਚਸਬਦਿਹਰਿਨਾਮਿਸਮਾਵੈ॥॥
ਤਾਂ, ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਸ ਦੇ ਮਨ ਵੱਸ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਉਹ ਲੀਨ ਹੋ ਜਾਂਦਾ ਹੈ ॥੨॥
O Nanak, the True One shall come to dwell in your mind. Through the True Word of the Shabad, you shall be absorbed in the Name of the Lord. ||2||
नानक साचा मनि वसै साच सबदि हरि नामि समावै ॥२॥
LINE 33
ਪਉੜੀ
Pauree:
पउड़ी ॥
LINE 34
ਰਾਜੇਰਯਤਿਸਿਕਦਾਰਕੋਇਰਹਸੀਓ
ਰਾਜੇ, ਪਰਜਾ, ਚੌਧਰੀ, ਕੋਈ ਭੀ ਸਦਾ ਨਹੀਂ ਰਹੇਗਾ।
Neither the kings, nor their subjects, nor the leaders shall remain.
राजे रयति सिकदार कोइ न रहसीओ ॥
LINE 35
ਹਟਪਟਣਬਾਜਾਰਹੁਕਮੀਢਹਸੀਓ
ਹੱਟ, ਸ਼ਹਰ, ਬਾਜ਼ਾਰ, ਪ੍ਰਭੂ ਦੇ ਹੁਕਮ ਵਿਚ (ਅੰਤ) ਢਹਿ ਜਾਣਗੇ।
The shops, the cities and the streets shall eventually disintegrate, by the Hukam of the Lord's Command.
हट पटण बाजार हुकमी ढहसीओ ॥
LINE 36
ਪਕੇਬੰਕਦੁਆਰਮੂਰਖੁਜਾਣੈਆਪਣੇ
ਸੋਹਣੇ ਪੱਕੇ (ਘਰਾਂ ਦੇ) ਦਰਵਾਜ਼ਿਆਂ ਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ,
Those solid and beautiful mansions-the fools think that they belong to them.
पके बंक दुआर मूरखु जाणै आपणे ॥
LINE 37
ਦਰਬਿਭਰੇਭੰਡਾਰਰੀਤੇਇਕਿਖਣੇ
(ਪਰ ਇਹ ਨਹੀਂ ਜਾਣਦਾ ਕਿ) ਧਨ ਨਾਲ ਭਰੇ ਹੋਏ ਖ਼ਜ਼ਾਨੇ ਇਕ ਪਲਕ ਵਿਚ ਖ਼ਾਲੀ ਹੋ ਜਾਂਦੇ ਹਨ।
The treasure-houses, filled with wealth, shall be emptied out in an instant.
दरबि भरे भंडार रीते इकि खणे ॥
LINE 38
ਤਾਜੀਰਥਤੁਖਾਰਹਾਥੀਪਾਖਰੇ
ਵਧੀਆ ਘੋੜੇ, ਰਥ, ਊਠ, ਹਾਥੀ, ਹਉਦੇ,
The horses, chariots, camels and elephants, with all their decorations;
ताजी रथ तुखार हाथी पाखरे ॥
LINE 39
ਬਾਗਮਿਲਖਘਰਬਾਰਕਿਥੈਸਿਆਪਣੇ
ਬਾਗ਼, ਜ਼ਮੀਨਾਂ, ਘਰ-ਘਾਟ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ ਕਿਤੇ ਜਾਂਦੇ ਨਹੀਂ ਲੱਭਦੇ।
the gardens, lands, houses, tents, soft beds and satin pavilions
बाग मिलख घर बार किथै सि आपणे ॥
LINE 40
ਤੰਬੂਪਲੰਘਨਿਵਾਰਸਰਾਇਚੇਲਾਲਤੀ
ਤੰਬੂ, ਨਿਵਾਰੀ ਪਲੰਘ ਤੇ ਅਤਲਸੀ ਕਨਾਤਾਂ (ਇਹ ਸਭ ਨਾਸ਼ਵੰਤ ਹਨ)।
- Oh, where are those things, which they believe to be their own?
तंबू पलंघ निवार सराइचे लालती ॥
LINE 41
ਨਾਨਕਸਚਦਾਤਾਰੁਸਿਨਾਖਤੁਕੁਦਰਤੀ॥॥
ਹੇ ਨਾਨਕ! ਸਦਾ ਰਹਿਣ ਵਾਲਾ ਸਿਰਫ਼ ਉਹੀ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ ॥੮॥
O Nanak, the True One is the Giver of all; He is revealed through His All-powerful Creative Nature. ||8||
नानक सच दातारु सिनाखतु कुदरती ॥८॥
LINE 42
ਸਲੋਕੁਮਃ
Shalok, First Mahalaa:
सलोकु मः १ ॥
LINE 43
ਨਦੀਆਹੋਵਹਿਧੇਣਵਾਸੁੰਮਹੋਵਹਿਦੁਧੁਘੀਉ
ਜੇ ਸਾਰੀਆਂ ਨਦੀਆਂ (ਮੇਰੇ ਵਾਸਤੇ) ਗਾਈਆਂ ਬਣ ਜਾਣ (ਪਾਣੀ ਦੇ) ਚਸ਼ਮੇ ਦੁੱਧ ਤੇ ਘਿਉ ਬਣ ਜਾਣ,
If the rivers became cows, giving milk, and the spring water became milk and ghee;
नदीआ होवहि धेणवा सुंम होवहि दुधु घीउ ॥
LINE 44
ਸਗਲੀਧਰਤੀਸਕਰਹੋਵੈਖੁਸੀਕਰੇਨਿਤਜੀਉ
ਸਾਰੀ ਜ਼ਮੀਨ ਸ਼ਕਰ ਬਣ ਜਾਏ, (ਇਹਨਾਂ ਪਦਾਰਥਾਂ ਨੂੰ ਵੇਖ ਕੇ) ਮੇਰੀ ਜਿੰਦ ਨਿੱਤ ਖ਼ੁਸ਼ ਹੋਵੇ,
If all the earth became sugar, to continually excite the mind;
सगली धरती सकर होवै खुसी करे नित जीउ ॥