ਸ਼੍ਰੀ ਦਸਮ ਗ੍ਰੰਥ

ਅੰਗ 155
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਇਤਿਪੰਚਮੋਰਾਜਸਮਾਪਤਮਸਤੁਸੁਭਮਸਤੁ
ਇਥੇ ਪੰਜਵੇਂ ਰਾਜ ਦੀ ਸ਼ੁਭ ਸਮਾਪਤੀ ਹੋਈ।
Here ends the Description of the Benign Rule of the Fifth King.
इति पंचमो राज समापतम सतु सुभम सतु ॥
LINE 02
ਤੋਮਰਛੰਦਤ੍ਵਪ੍ਰਸਾਦਿ
ਤੋਮਰ ਛੰਦ: ਤੇਰੀ ਕ੍ਰਿਪਾ ਨਾਲ:
TOMAR STANZA BY THY GRACE
तोमर छंद ॥ त्वप्रसादि ॥
LINE 03
ਪੁਨਭਏਮੁਨੀਛਿਤਰਾਇ
ਫਿਰ ਮੁਨੀ ਨਾਂ ਦਾ ਧਰਤੀ ਦਾ ਰਾਜਾ ਹੋਇਆ
Then Muni became the king of the earth
पुन भए मुनी छित राइ ॥
LINE 04
ਇਹਲੋਕਕੇਹਰਿਰਾਇ
ਜੋ ਇਸ ਲੋਕ ਦਾ ਸ਼ੇਰ ਵਰਗਾ ਰਾਜਾ ਸੀ।
The Lion-King of this world.
इह लोक केहरि राइ ॥
LINE 05
ਅਰਿਜੀਤਿਜੀਤਿਅਖੰਡ
(ਉਸ ਨੇ) ਨਾ ਖੰਡੇ ਜਾ ਸਕਣ ਵਾਲੇ ਵੈਰੀਆਂ ਨੂੰ ਜਿਤ ਜਿਤ ਕੇ
By conquering the unbreakable enemies,
अरि जीति जीति अखंड ॥
LINE 06
ਮਹਿਕੀਨਰਾਜੁਪ੍ਰਚੰਡ੧੩੨੦॥॥॥
ਧਰਤੀ ਉਤੇ ਪ੍ਰਚੰਡ ਰਾਜ ਕੀਤਾ ॥੧॥੩੨੦॥
He ruled gloriously over the earth.1.320.
महि कीन राजु प्रचंड ॥१॥३२०॥
LINE 07
ਅਰਿਘਾਇਘਾਇਅਨੇਕ
ਅਨੇਕ ਵੈਰੀਆਂ ਨੂੰ ਮਾਰ ਮਾਰ ਕੇ
He killed many enemies,
अरि घाइ घाइ अनेक ॥
LINE 08
ਰਿਪੁਛਾਡੀਯੋਨਹੀਂਏਕ
ਇਕ ਵੀ ਵੈਰੀ (ਬਾਕੀ) ਨਹੀਂ ਛਡਿਆ।
And did not leave even one of them alive.
रिपु छाडीयो नहीं एक ॥
LINE 09
ਅਨਖੰਡਰਾਜੁਕਮਾਇ
(ਉਸ ਨੇ) ਅਖੰਡ ਰਾਜ ਕਮਾਇਆ
He then ruled uninterrupted.
अनखंड राजु कमाइ ॥
LINE 10
ਛਿਤਛੀਨਛਤ੍ਰਫਿਰਾਇ੨੩੨੧॥॥॥
ਅਤੇ ਹੋਰਨਾਂ ਦੀ ਧਰਤੀ ਖੋਹ ਕੇ (ਆਪਣਾ) ਛਤਰ ਫਿਰਾਇਆ ॥੨॥੩੨੧॥
He sized other lands and held the canopy over his head.2.321.
छित छीन छत्र फिराइ ॥२॥३२१॥
LINE 11
ਅਨਖੰਡਰੂਪਅਪਾਰ
(ਉਹ) ਅਪਾਰ ਅਤੇ ਅਖੰਡ ਰੂਪ ਵਾਲਾ
He was person of superb and perfect beauty
अनखंड रूप अपार ॥
LINE 12
ਅਨਮੰਡਰਾਜਜੁਝਾਰ
ਅਤੇ ਬਿਨਾ ਕਿਸੇ ਦੀ ਸਹਾਇਤਾ ਦੇ ਜੁਝਾਰੂ ਸੂਰਮਾ ਸੀ।
An impetuous warrior-king
अनमंड राज जुझार ॥
LINE 13
ਅਬਿਕਾਰਰੂਪਪ੍ਰਚੰਡ
ਉਸ ਦਾ ਰੂਪ ਪ੍ਰਚੰਡ ਅਤੇ ਵਿਕਾਰ ਤੋਂ ਰਹਿਤ ਸੀ
Glory-incarnate and devoid-king
अबिकार रूप प्रचंड ॥
LINE 14
ਅਨਖੰਡਰਾਜਅਮੰਡ੩੩੨੨॥॥॥
ਅਤੇ ਉਹ ਦਾ ਰਾਜ ਅਖੰਡ ਅਤੇ ਅਮੰਡ ਸੀ ॥੩॥੩੨੨॥
The Sovereign of undivided and imperishable kingdom.3.322.
अनखंड राज अमंड ॥३॥३२२॥
LINE 15
ਬਹੁਜੀਤਿਜੀਤਿਨ੍ਰਿਪਾਲ
(ਰਾਜਾ ਮੁਨੀ ਨੇ) ਬਹੁਤ ਸਾਰੇ ਰਾਜਿਆਂ ਨੂੰ ਜਿਤ ਜਿਤ ਕੇ
Conquering many kings,
बहु जीति जीति न्रिपाल ॥
LINE 16
ਬਹੁਛਾਡਿਕੈਸਰਜਾਲ
ਅਤੇ ਤੀਰਾਂ ਦੀ ਬਹੁਤ ਬੌਛਾੜ ਕਰ ਕੇ
And shooting many arrows,
बहु छाडि कै सर जाल ॥
LINE 17
ਅਰਿਮਾਰਿਮਾਰਿਅਨੰਤ
ਅਤੇ ਅਨੇਕਾਂ ਵੈਰੀਆਂ ਨੂੰ ਮਾਰ ਮਾਰ ਕੇ
Killing innumerable enemies,
अरि मारि मारि अनंत ॥
LINE 18
ਛਿਤਕੀਨਰਾਜਦੁਰੰਤ੪੩੨੩॥॥॥
ਇਸ ਧਰਤੀ ਉਤੇ ਦ੍ਰਿੜ੍ਹ ਰਾਜ ਕੀਤਾ ॥੪॥੩੨੩॥
He established immeasurable kingdom on the earth.4.323.
छित कीन राज दुरंत ॥४॥३२३॥
LINE 19
ਬਹੁਰਾਜਭਾਗਕਮਾਇ
ਬਹੁਤ ਚਿਰ ਤਕ ਰਾਜ-ਭਾਗ ਕਮਾ ਕੇ
Ruling the prosperous kingdom for a long time,
बहु राज भाग कमाइ ॥
LINE 20
ਇਮਬੋਲੀਓਨ੍ਰਿਪਰਾਇ
(ਇਕ ਦਿਨ) ਰਾਜਾ ਇੰਜ ਬੋਲਿਆ
The king of kings said thus
इम बोलीओ न्रिपराइ ॥
LINE 21
ਇਕਕੀਜੀਐਮਖਸਾਲ
ਕਿ ਇਕ ਯੱਗ-ਸ਼ਾਲਾ ਤਿਆਰ ਕਰੋ
“Prepare and altar for sacrifice,
इक कीजीऐ मखसाल ॥
LINE 22
ਦਿਜਬੋਲਿਲੇਹੁਉਤਾਲ੫੩੨੪॥॥॥
ਅਤੇ ਬ੍ਰਾਹਮਣਾਂ ਨੂੰ ਜਲਦੀ ('ਉਤਾਲ') ਬੁਲਾ ਲਵੋ ॥੫॥੩੨੪॥
“And call the Brahmins quickly.”5.324.
दिज बोलि लेहु उताल ॥५॥३२४॥
LINE 23
ਦਿਜਬੋਲਿਲੀਨਅਨੇਕ
ਅਨੇਕ ਬ੍ਰਾਹਮਣਾਂ ਨੂੰ ਬੁਲਾ ਲਿਆ,
Many Brahmins were then invited.
दिज बोलि लीन अनेक ॥
LINE 24
ਗ੍ਰਿਹਛਾਡੀਓਨਹੀਏਕ
ਇਕ ਵੀ ਘਰ ਵਿਚ ਨਹੀਂ ਰਹਿਣ ਦਿੱਤਾ।
None of them was left at his home.
ग्रिह छाडीओ नही एक ॥
LINE 25
ਮਿਲਿਮੰਤ੍ਰਕੀਨਬਿਚਾਰ
(ਰਾਜੇ ਨੇ) ਮੰਤਰੀ ਨਾਲ ਮਿਲ ਕੇ ਵਿਚਾਰ ਕੀਤਾ
The consulation with ministers and Brahmins began.
मिलि मंत्र कीन बिचार ॥
LINE 26
ਮਤਿਮਿਤ੍ਰਮੰਤ੍ਰਉਚਾਰ੬੩੨੫॥॥॥
ਅਤੇ ਬੁੱਧੀਮਾਨ ਮਿਤ੍ਰ ਮੰਤਰੀ ਨੇ ਪੁਛਿਆ (ਹੋਰ ਕੀ ਕਰਨਾ ਹੈ) ॥੬॥੩੨੫॥
The sagacious friend and ministers began to recite mantras.6.325.
मति मित्र मंत्र उचार ॥६॥३२५॥
LINE 27
ਤਬਬੋਲਿਓਨ੍ਰਿਪਰਾਇ
ਤਦ ਰਾਜੇ ਨੇ ਕਿਹਾ
Then the king of king said,
तब बोलिओ न्रिप राइ ॥
LINE 28
ਕਰਿਜਗਕੋਚਿਤਚਾਇ
ਕਿ ਮੇਰਾ ਮਨ ਯੱਗ ਕਰਨ ਨੂੰ ਕਰਦਾ ਹੈ।
“There is incentive in my mind for a sacrifice
करि जग को चित चाइ ॥
LINE 29
ਕਿਵਕੀਜੀਐਮਖਸਾਲ
(ਹੁਣ ਦਸੋ) ਕਿਹੋ, ਜਿਹੀ ਯੱਗ-ਸ਼ਾਲਾ ਤਿਆਰ ਕੀਤੀ ਜਾਏ।
“What type of sacrificial altar be prepared?
किव कीजीऐ मखसाल ॥
LINE 30
ਕਹੁਮੰਤ੍ਰਮਿਤ੍ਰਉਤਾਲ੭੩੨੬॥॥॥
ਹੇ ਮਿਤ੍ਰ ਮੰਤਰੀ! ਜਲਦੀ ਸਲਾਹ ਦਿਓ ॥੭॥੩੨੬॥
“O my friends, tell me quickly.”7.326.
कहु मंत्र मित्र उताल ॥७॥३२६॥
LINE 31
ਤਬਮੰਤ੍ਰਮਿਤ੍ਰਨਕੀਨ
ਤਦ ਮਿਤ੍ਰ ਮੰਤਰੀ ਨੇ ਵਿਚਾਰ ਕੀਤਾ
Then the friends consulted one another.
तब मंत्र मित्रन कीन ॥
LINE 32
ਨ੍ਰਿਪਸੰਗਯਉਕਹਿਦੀਨ
ਅਤੇ (ਫਿਰ) ਰਾਜੇ ਨੂੰ ਇੰਜ ਕਹਿ ਦਿੱਤਾ।
They told the king like this:
न्रिप संग यउ कहि दीन ॥
LINE 33
ਸੁਨਿਰਾਜਰਾਜਉਦਾਰ
ਹੇ ਰਾਜਿਆਂ ਦੇ ਉਦਾਰ ਰਾਜੇ! ਸੁਣੋ,
O generous monarch, listen,
सुनि राज राज उदार ॥
LINE 34
ਦਸਚਾਰਿਚਾਰਿਅਪਾਰ੮੩੨੭॥॥॥
(ਤੁਸੀਂ) ਚਾਰ ਅਤੇ ਚੌਦਾਂ ਵਿਦਿਆਵਾਂ ਦੇ ਅਪਾਰ ਗਿਆਤਾ ਹੋ ॥੮॥੩੨੭॥
“Thou art very sagacious in all the fourteen worlds.8.327.
दस चारि चारि अपार ॥८॥३२७॥
LINE 35
ਸਤਿਜੁਗਮੈਸੁਨਿਰਾਇ
ਹੇ ਰਾਜਨ! ਸੁਣੋ, ਸਤਿਯੁਗ ਵਿਚ
“Listen, O king, in Satyuga,
सतिजुग मै सुनि राइ ॥
LINE 36
ਮਖਕੀਨਚੰਡਬਨਾਇ
ਚੰਡੀ ਨੇ ਮਹਿਖਾਸੁਰ ਨਾਂ ਦੇ
“The goddess Chandi had performed the sacrifice
मख कीन चंड बनाइ ॥
LINE 37
ਅਰਿਮਾਰਕੈਮਹਿਖੇਸ
ਵੈਰੀ ਨੂੰ ਮਾਰ ਕੇ ਅਤੇ ਸ਼ਿਵ
“By killing the enemy, the demon Mahishasura,
अरि मार कै महिखेस ॥
LINE 38
ਬਹੁਤੋਖਕੀਨਪਸੇਸ੯੩੨੮॥॥॥
('ਪਸੇਸ') ਨੂੰ ਪ੍ਰਸੰਨ ਕਰਕੇ ਚੰਗੀ ਤਰ੍ਹਾਂ ਯੱਗ ਕੀਤਾ ॥੯॥੩੨੮॥
“She had pleased Shiva greatly”9.328.
बहु तोख कीन पसेस ॥९॥३२८॥
LINE 39
ਮਹਿਖੇਸਕਉਰਣਘਾਇ
ਮਹਿਖਾਸੁਰ ਨੂੰ ਰਣ ਵਿਚ ਮਾਰ ਕੇ
After killing Mahishasura in the battlefield,
महिखेस कउ रण घाइ ॥
LINE 40
ਸਿਰਿਇੰਦ੍ਰਛਤ੍ਰਫਿਰਾਇ
ਇੰਦਰ ਦੇ ਸਿਰ ਉਤੇ ਛੱਤਰ ਫਿਰਾਇਆ।
The canopy was held over the head of Indra.
सिरि इंद्र छत्र फिराइ ॥
LINE 41
ਕਰਿਤੋਖਜੋਗਨਿਸਰਬ
ਸਾਰੀਆਂ ਜੋਗਣਾਂ ਨੂੰ ਖੁਸ਼ ਕੀਤਾ
She had pleased all the vamps,
करि तोख जोगनि सरब ॥
LINE 42
ਕਰਿਦੂਰਦਾਨਵਗਰਬ੧੦੩੨੯॥॥॥
ਅਤੇ ਦੈਂਤ ਦਾ ਹੰਕਾਰ ਦੂਰ ਕੀਤਾ ॥੧੦॥੩੨੯॥
And effaced the pride of the demons.10.329.
करि दूर दानव गरब ॥१०॥३२९॥
LINE 43
ਮਹਿਖੇਸਕਉਰਣਿਜੀਤਿ
ਮਹਿਖਾਸੁਰ ਨੂੰ ਰਣ-ਭੂਮੀ ਵਿਚ ਜਿਤ ਕੇ
After conquering Mahishasura in the battlefield.
महिखेस कउ रणि जीति ॥
LINE 44
ਦਿਜਦੇਵਕੀਨਅਭੀਤ
ਬ੍ਰਾਹਮਣਾਂ ਅਤੇ ਦੇਵਤਿਆਂ ਨੂੰ ਭੈ-ਮੁਕਤ ਕਰ ਦਿੱਤਾ।
She had made the Brahmins and gods fearless
दिज देव कीन अभीत ॥
LINE 45
ਤ੍ਰਿਦਸੇਸਲੀਨਬੁਲਾਇ
ਇੰਦਰ ('ਤ੍ਰਿਦਸੇਸ') ਨੂੰ ਬੁਲਾ ਕੇ
She called the god Indra,
त्रिदसेस लीन बुलाइ ॥
LINE 46
ਛਿਤਛੀਨਛਤ੍ਰਫਿਰਾਇ੧੧੩੩੦॥॥॥
ਅਤੇ (ਮਹਿਖਾਸੁਰ ਤੋਂ) ਧਰਤੀ ਖੋਹ ਕੇ (ਉਸ ਦੇ) ਸਿਰ ਉਤੇ ਛੱਤਰ ਝੁਲਾ ਦਿੱਤਾ ॥੧੧॥੩੩੦॥
And seizing the earth from Mahishasura, she held the canopy over his head.11.330.
छित छीन छत्र फिराइ ॥११॥३३०॥
LINE 47
ਮੁਖਚਾਰਲੀਨਬੁਲਾਇ
ਜਗਤ-ਮਾਤਾ ਚੰਡੀ ਨੇ ਚਾਰ ਮੁਖਾਂ ਵਾਲੇ ਬ੍ਰਹਮਾ ਨੂੰ ਬੁਲਾ ਲਿਆ
She called the four-headed Brahma,
मुखचार लीन बुलाइ ॥
LINE 48
ਚਿਤਚਉਪਸਿਉਜਗਮਾਇ
ਅਤੇ ਚਿੱਤ ਨੂੰ ਖੁਸ਼ੀ ਨਾਲ ਭਰ ਕੇ
With her heart’s desire, she (the mother of the world),
चित चउप सिउ जग माइ ॥
LINE 49
ਕਰਿਜਗਕੋਆਰੰਭ
ਯੱਗ ਦਾ ਆਰੰਭ ਕਰਾਇਆ।
Began the performance of the sacrifice
करि जग को आरंभ ॥
LINE 50
ਅਨਖੰਡਤੇਜਪ੍ਰਚੰਡ੧੨੩੩੧॥॥॥
(ਉਸ ਦਾ) ਤੇਜ ਅਤਿ ਪ੍ਰਚੰਡ ਅਤੇ ਅਖੰਡ ਸੀ ॥੧੨॥੩੩੧॥
She had indivisible and powerful glory.12.331.
अनखंड तेज प्रचंड ॥१२॥३३१॥
LINE 51
ਤਬਬੋਲੀਯੋਮੁਖਚਾਰ
ਤਦ ਬ੍ਰਹਮਾ ਕਹਿਣ ਲਗਾ,
Then the four-headed Brahma spoke,
तब बोलीयो मुख चार ॥
LINE 52
ਸੁਨਿਚੰਡਿਚੰਡਜੁਹਾਰ
"ਹੇ ਪ੍ਰਚੰਡ ਰੂਪ ਵਾਲੀ ਚੰਡੀ! ਸੁਣੋ,
“Listen, O Chandi, I bow in obeisance to thee,
सुनि चंडि चंड जुहार ॥
LINE 53
ਜਿਮਹੋਇਆਇਸਮੋਹਿ
(ਤੁਹਾਨੂੰ) ਨਮਸਕਾਰ ਹੈ। ਜਿਵੇਂ ਆਪ ਦੀ ਮੈਨੂੰ ਆਗਿਆ ਹੋਏ,
“Just as thou hast asked me,
जिम होइ आइस मोहि ॥
LINE 54
ਤਿਮਭਾਖਊਮਤਤੋਹਿ੧੩੩੩੨॥॥॥
ਤਿਵੇਂ ਹੀ ਤੁਹਾਨੂੰ (ਆਪਣੀ) ਰਾਇ ਦਿੰਦਾ ਹਾਂ" ॥੧੩॥੩੩੨॥
“In the same way, I advise thee.”13.322.
तिम भाखऊ मत तोहि ॥१३॥३३२॥
LINE 55
ਜਗਜੀਅਜੰਤਅਪਾਰ
ਜਗਤ ਦੇ ਅਪਾਰ ਜੀਅ-ਜੰਤੂ
The innumerable beings and creatures of the world,
जग जीअ जंत अपार ॥
LINE 56
ਨਿਜਲੀਨਦੇਵਹਕਾਰ
ਦੇਵੀ ਨੇ ਆਪ ਬੁਲਾ ਲਏ।
The goddess herself called them to come,
निज लीन देव हकार ॥
LINE 57
ਅਰਿਕਾਟਿਕੈਪਲਖੰਡ
ਵੈਰੀਆਂ ਨੂੰ ਪਲ ਭਰ ਵਿਚ ਕਟ ਕੇ
And within her enemies she cut them in an instant.
अरि काटि कै पल खंड ॥
LINE 58
ਪੜਿਬੇਦਮੰਤ੍ਰਉਦੰਡ੧੪੩੩੩॥॥॥
ਵੇਦ ਮੰਤਰਾਂ ਦਾ ਉੱਚੀ ਸੁਰ ਵਿਚ ਪੜ੍ਹਨਾ ਸ਼ੁਰੂ ਕਰ ਦਿੱਤਾ ॥੧੪॥੩੩੩॥
With her loud voice she recited the Vedic mantras and performed the sacrifice.14.333.
पड़ि बेद मंत्र उदंड ॥१४॥३३३॥
LINE 59
ਰੂਆਲਛੰਦਤ੍ਵਪ੍ਰਸਾਦਿ
ਰੂਆਲ ਛੰਦ: ਤੇਰੀ ਕ੍ਰਿਪਾ ਨਾਲ:
ROOAAL STANZA BY THE GRACE
रूआल छंद ॥ त्वप्रसादि ॥
LINE 60
ਬੋਲਿਬਿਪਨਮੰਤ੍ਰਮਿਤ੍ਰਨਜਗਕੀਨਅਪਾਰ
(ਦੁਰਗਾ ਨੇ) ਬ੍ਰਾਹਮਣਾਂ, ਮੰਤਰੀਆਂ ਅਤੇ ਮਿਤਰਾਂ ਨੂੰ ਬੁਲਾ ਕੇ ਅਪਾਰ ਯੱਗ ਕੀਤਾ।
The Brahmins began the performance of the sacrifice by the recitation of auspicious mantras
बोलि बिपन मंत्र मित्रन जग कीन अपार ॥
LINE 61
ਇੰਦ੍ਰਅਉਰਉਪਿੰਦ੍ਰਲੈਕੈਬੋਲਿਕੈਮੁਖਚਾਰ
ਇੰਦਰ, ਵਾਮਨ ਅਤੇ ਬ੍ਰਹਮਾ ਤਕ ਸਾਰਿਆਂ ਨੂੰ ਬੁਲਾ ਕੇ (ਕਹਿਣ ਲਗੀ ਕਿ)
Brahma, Indra and other gods were also invited.
इंद्र अउर उपिंद्र लै कै बोलि कै मुख चार ॥
LINE 62
ਕਉਨਭਾਤਨਕੀਜੀਐਅਬਜਗਕੋਆਰੰਭ
ਹੁਣ ਕਿਸ ਤਰ੍ਹਾਂ ਯੱਗ ਦਾ ਆਰੰਭ ਕੀਤਾ ਜਾਏ।
“In what way, the sacrifice be began now?” the king asked again,
कउन भातन कीजीऐ अब जग को आरंभ ॥
LINE 63
ਆਜਮੋਹਿਉਚਾਰੀਐਸੁਨਿਮਿਤ੍ਰਮੰਤ੍ਰਅਸੰਭ੧੩੩੪॥॥॥
ਹੇ ਮਿਤਰ ਮੰਤਰੀਓ! ਅਜ ਮੈਨੂੰ ਅਸਚਰਜ ਭਰੀ ਸਲਾਹ ਦਿਓ ॥੧॥੩੩੪॥
“O friends, give me to-day, thy advice in this impossible errand.”1.334.
आज मोहि उचारीऐ सुनि मित्र मंत्र असंभ ॥१॥३३४॥
LINE 64
ਮਾਸਕੇਪਲਕਾਟਿਕੈਪੜਿਬੇਦਮੰਤ੍ਰਅਪਾਰ
(ਉਨ੍ਹਾਂ ਦੀ ਸਲਾਹ ਅਨੁਸਾਰ ਯੱਗ ਸ਼ੁਰੂ ਹੋਇਆ) ਮਾਸ ਦੇ ਟੁਕੜੇ ਕਟ ਕੇ ਅਤੇ ਬਹੁਤ ਵਾਰ ਵੇਦ-ਮੰਤਰ ਪੜ੍ਹ ਪੜ੍ਹ ਕੇ
The friend advised that the flesh chopped into bits alongwith the recitation of mantras,
मास के पल काटि कै पड़ि बेद मंत्र अपार ॥
LINE 65
ਅਗਨਿਭੀਤਰਹੋਮੀਐਸੁਨਿਰਾਜਰਾਜਅਬਿਚਾਰ
ਬਲਿਦਾਨ ਦੀ ਰੀਤ ਅਨੁਸਾਰ ('ਅਬਿਚਾਰ') ਅਗਨੀ ਵਿਚ ਉਨ੍ਹਾਂ ਨੂੰ ਹੋਮ ਕੀਤਾ ਜਾ ਰਿਹਾ ਸੀ। ਹੇ ਰਾਜਿਆਂ ਦੇ ਰਾਜੇ! ਸੁਣੋ,
Be burnt in the sacrificial fire the king was asked to listen and act without any other thoughts
अगनि भीतर होमीऐ सुनि राज राज अबिचार ॥
LINE 66
ਛੇਦਿਚਿਛੁਰਬਿੜਾਰਾਸੁਰਧੂਲਿਕਰਣਿਖਪਾਇ
(ਦੇਵੀ ਨੇ) ਚਿਛੁਰ, ਬਿੜਾਰ ਅਤੇ ਧੂਲਿਕਰਣ ਨਾਂ ਦੇ ਦੈਂਤਾਂ ਨੂੰ ਮਾਰ ਕੇ ਖਪਾ ਦਿੱਤਾ
The goddess had killed the demons named Chithar and Biraal and destroyed Dhoolkaran
छेदि चिछुर बिड़ारासुर धूलि करणि खपाइ ॥
LINE 67
ਮਾਰਦਾਨਵਕਉਕਰਿਓਮਖਦੈਤਮੇਧਬਨਾਇ੨੩੩੫॥॥॥
ਅਤੇ (ਸਾਰਿਆਂ) ਦੈਂਤਾਂ ਨੂੰ ਮਾਰ ਕੇ ਚੰਗੀ ਤਰ੍ਹਾਂ ਦੈਂਤ-ਮੇਧ ਯੱਗ ਕੀਤਾ ॥੨॥੩੩੫॥
After killing the demons she performed the demon-sacrifice.2.335.
मार दानव कउ करिओ मख दैत मेध बनाइ ॥२॥३३५॥
LINE 68
ਤੈਸਹੀਮਖਕੀਜੀਐਸੁਨਿਰਾਜਰਾਜਪ੍ਰਚੰਡ
ਹੇ ਰਾਜਿਆਂ ਦੇ ਪ੍ਰਚੰਡ ਰਾਜੇ! ਸੁਣੋ, (ਤਸੀਂ ਵੀ) ਉਸੇ ਤਰ੍ਹਾਂ ਦਾ ਯੱਗ ਕਰੋ।
“Listen, O most Glorious Sovereign, thou shouldst perform the sacrifice in that way
तैस ही मख कीजीऐ सुनि राज राज प्रचंड ॥
LINE 69
ਜੀਤਿਦਾਨਵਦੇਸਕੇਬਲਵਾਨਪੁਰਖਅਖੰਡ
(ਸਾਰੇ) ਦੇਸ਼ ਦੇ ਦੈਂਤਾਂ ਨੂੰ ਜਿਤ ਕੇ ਤੁਸੀਂ ਬਲਵਾਨ ਅਖੰਡ ਪੁਰਸ਼ ਹੋਏ ਹੋ।
“O mighty and perfect Lord, therefore conquer all the demons of the country
जीति दानव देस के बलवान पुरख अखंड ॥
LINE 70
ਤੈਸਹੀਮਖਮਾਰਕੈਸਿਰਿਇੰਦ੍ਰਛਤ੍ਰਫਿਰਾਇ
(ਤੁਸੀਂ ਵੀ) ਉਸੇ ਤਰ੍ਹਾਂ ਜਿਵੇਂ ਯੱਗ ਵਿਚ (ਦੈਂਤਾਂ ਨੂੰ) ਮਾਰ ਕੇ (ਦੁਰਗਾ ਨੇ) ਇੰਦਰ ਦੇ ਸਿਰ ਉਪਰ ਛੱਤਰ ਝੁਲਾਇਆ ਸੀ
“Just as the goddess having killed the demons, held the canopy over the head of Indra,
तैस ही मख मार कै सिरि इंद्र छत्र फिराइ ॥
LINE 71
ਜੈਸਸੁਰਸੁਖੁਪਾਇਓਤਿਵਸੰਤਹੋਹੁਸਹਾਇ੩੩੩੬॥॥॥
ਅਤੇ ਦੇਵਤਿਆਂ ਨੂੰ ਸੁਖ ਦਿੱਤਾ ਸੀ, ਉਸ ਤਰ੍ਹਾਂ (ਤੁਸੀਂ ਅਤਿਆਚਾਰੀਆਂ ਨੂੰ ਮਾਰ ਕੇ) ਸੰਤਾਂ ਦੇ ਸਹਾਈ ਹੋਵੋ ॥੩॥੩੩੬॥
“And made all the gods happy, similarly Thou mayst help the saints.”3.336.
जैस सुर सुखु पाइओ तिव संत होहु सहाइ ॥३॥३३६॥
LINE 72
ਗਿਆਨਪ੍ਰਬੋਧਸੰਪੂਰਨ
ਗਿਆਨ ਪ੍ਰਬੋਧ ਸੰਪੂਰਨ।
गिआन प्रबोध संपूरन ॥
LINE 73
ਸ੍ਰੀਵਾਹਿਗੁਰੂਜੀਕੀਫਤੇ
The Lord is One and He can be attained through the grace of the true Guru.
ੴ स्री वाहिगुरू जी की फते ॥
LINE 74
ਪਾਤਸਾਹੀ੧੦
ਪਾਤਸ਼ਾਹੀ ੧੦:
By the Tenth King (Guru).
पातसाही १० ॥
LINE 75
ਅਥਚੌਬੀਸਅਉਤਾਰ
ਹੁਣ ਚੌਬੀਸ ਅਉਤਾਰ ਦਾ ਕਥਨ:
VISNU’S TWENTY-FOUR INCARNATIONS.
अथ चौबीस अउतार ॥
LINE 76
ਚਉਪਈ
ਚੌਪਈ:
CHAUPAI
चउपई ॥
LINE 77
ਅਬਚਉਬੀਸਉਚਰੋਂਅਵਤਾਰਾ
ਹੁਣ (ਮੈਂ) ਚੌਵੀ ਅਵਤਾਰਾਂ (ਦੀ ਕਥਾ) ਕਹਿੰਦਾ ਹਾਂ
Now I describe the wonderful performance of twenty-four incarnations.
अब चउबीस उचरों अवतारा ॥
LINE 78
ਜਿੱਹਬਿਧਤਿਨਕਾਲਖਾਅਖਾਰਾ
ਜਿਸ ਤਰ੍ਹਾਂ ਦੀ ਉਨ੍ਹਾਂ ਦੀ ਲੀਲਾ ('ਅਖਾਰਾ') ਵੇਖੀ ਹੈ।
In the way I visualized the same
जिह बिध तिन का लखा अखारा ॥
LINE 79
ਸੁਨੀਯਹੁਸੰਤਸਬੈਚਿਤਲਾਈ
ਹੇ ਸੰਤੋ! ਸਾਰੇ ਚਿੱਤ ਲਗਾ ਕੇ ਸੁਣੋ,
O saints listen to it attentively.
सुनीयहु संत सबै चित लाई ॥
LINE 80
ਬਰਨਤਸਯਾਮਜਥਾਮਤਭਾਈ॥॥
ਸਿਆਮ (ਕਵੀ) ਨੂੰ (ਜਿਹੋ ਜਿਹਾ) ਚੰਗਾ ਲਗਾ ਹੈ ਉਸ ਦਾ ਆਪਣੀ ਬੁੱਧੀ ਅਨੁਸਾਰ ਵਰਣਨ ਕੀਤਾ ਹੈ ॥੧॥
The poet Shyam is narrating it according or his own under-standing.1.
बरनत सयाम जथा मत भाई ॥१॥
LINE 81
ਚਉਪਈ
ਚੌਪਈ:
CHAUPAI
चउपई ॥
LINE 82
ਜਬਜਬਹੋਤਅਰਿਸਟਿਅਪਾਰਾ
ਜਦੋਂ ਜਦੋਂ (ਧਰਤੀ ਉਤੇ ਜਨਤਾ ਨੂੰ) ਦੁਖ ਦੇਣ ਵਾਲੇ ('ਅਰਿਸਟਿ') ਬਹੁਤ ਹੋ ਜਾਂਦੇ ਹਨ,
Whenever numerous tyrants take birth,
जब जब होत अरिसटि अपारा ॥
LINE 83
ਤਬਤਬਦੇਹਧਰਤਅਵਤਾਰਾ
ਤਦੋਂ ਤਦੋਂ (ਪਰਮਾਤਮਾ) ਦੇਹ ਧਾਰਨ ਕਰ ਕੇ ਅਵਤਾਰ ਲੈਂਦਾ ਹੈ।
Then the Lord manifests himself in physical form
तब तब देह धरत अवतारा ॥
LINE 84
ਕਾਲਸਬਨਕੋਪੇਖਤਮਾਸਾ
ਕਾਲ ਸਭ ਦਾ ਤਮਾਸ਼ਾ ਵੇਖਦਾ ਹੈ
The KAL (Destroyer Lord) scans the play of all,
काल सबन को पेख तमासा ॥
LINE 85
ਅੰਤਹਕਾਲਕਰਤਹੈਨਾਸਾ॥॥
ਅਤੇ ਓੜਕ ਓਹੀ (ਸਭ ਦਾ) ਨਾਸ਼ ਕਰਦਾ ਹੈ ॥੨॥
And ultimately destroys all.2.
अंतह काल करत है नासा ॥२॥
LINE 86
ਚਉਪਈ
ਚੌਪਈ:
CHAUPAI
चउपई ॥
LINE 87
ਕਾਲਸਭਨਕਾਕਰਤਪਸਾਰਾ
ਕਾਲ ਸਭ ਦਾ ਪਸਾਰਾ ਕਰਦਾ ਹੈ।
The KAL (Destroyer Lord) causes the expansion of all
काल सभन का करत पसारा ॥
LINE 88
ਅੰਤਕਾਲਸੋਈਖਾਪਨਹਾਰਾ
ਅੰਤ ਕਾਲ ਹੀ ਸਭ ਨੂੰ ਖਪਾਉਣ ਵਾਲਾ ਹੈ।
The same Temporal Lord ultimately destroys all
अंत काल सोई खापन हारा ॥
LINE 89
ਆਪਨਰੂਪਅਨੰਤਨਧਰਹੀ
ਆਪਣੇ ਤੋਂ ਅਨੰਤ ਰੂਪ ਧਾਰਨ ਕਰਦਾ ਹੈ,
He manifests Himself in innumerable forms,
आपन रूप अनंतन धरही ॥
LINE 90
ਆਪਹਿਮਧਲੀਨਪੁਨਕਰਹੀ॥॥
ਫਿਰ ਆਪਣੇ ਵਿਚ ਹੀ (ਸਭ ਨੂੰ) ਲੀਨ ਕਰ ਲੈਂਦਾ ਹੈ ॥੩॥
And Himself merges all within Hmself.3.
आपहि मध लीन पुन करही ॥३॥
LINE 91
ਚਉਪਈ
ਚੌਪਈ:
CHAUPAI
चउपई ॥
LINE 92
ਇਨਮਹਿਸ੍ਰਿਸਟਿਸੁਦਸਅਵਤਾਰਾ
ਇਨ੍ਹਾਂ (ਅਵਤਾਰਾਂ) ਵਿਚੋਂ ਸ੍ਰਿਸ਼ਟੀ ਉਤੇ ਦਸ ਅਵਤਾਰ (ਹੋਏ ਹਨ)
In this creation is included the world and the ten incarnations
इन महि स्रिसटि सु दस अवतारा ॥
LINE 93
ਜਿਨਮਹਿਰਮਿਯਾਰਾਮਹਮਾਰਾ
ਜਿਨ੍ਹਾਂ ਵਿਚ ਸਾਡਾ ਪ੍ਰਭੂ (ਰਾਮ) ਰਮਣ ਕਰ ਰਿਹਾ ਹੈ।
Within them pervades our Lord
जिन महि रमिया राम हमारा ॥
LINE 94
ਅਨਤਚਤੁਰਦਸਗਨਅਵਤਾਰੂ
ਇਨ੍ਹਾਂ ਤੋਂ ਭਿੰਨ ਚੌਦਾਂ ਅਵਤਾਰ (ਹੋਰ ਵੀ) ਗਿਣੇ ਗਏ ਹਨ।
Besides ten, other fourteen incarnations are also reckoned
अनत चतुर दस गन अवतारू ॥
LINE 95
ਕਹੋਜੁਤਿਨਤਿਨਕੀਏਅਖਾਰੂ॥॥
ਉਨ੍ਹਾਂ ਕੀ ਕੀ ਲੀਲਾ ਕੀਤੀ (ਉਸ ਦਾ) ਕਥਨ ਕਰਦਾ ਹਾਂ ॥੪॥
And I describe the performance of all them.4.
कहो जु तिन तिन कीए अखारू ॥४॥
LINE 96
ਚਉਪਈ
ਚੌਪਈ:
CHAUPAI
चउपई ॥
LINE 97
ਕਾਲਆਪਨੋਨਾਮਛਪਾਈ
ਕਾਲ ਆਪਣਾ ਨਾਮ ਲੁਕਾ ਕੇ
The KAL (Temporal Lord) conceals his name,
काल आपनो नाम छपाई ॥
LINE 98
ਅਵਰਨਕੇਸਿਰਿਦੈਬੁਰਿਆਈ
(ਸਾਰੀ ਕਾਰਵਾਈ ਖੁਦ ਕਰਦਾ ਹੈ, ਪਰ) ਬੁਰਿਆਈ ਹੋਰਨਾਂ ਦੇ ਸਿਰ ਦਿੰਦਾ ਹੈ।
And imposes the villainy over the head of others
अवरन के सिरि दै बुरिआई ॥
LINE 99
ਚੌਪਈ
ਚੌਪਈ:
CHAUPAI
चौपई ॥
LINE 100
ਚੌਪਈ
ਚੌਪਈ:
CHAUPAI
चौपई ॥
LINE 101
ਚੌਪਈ
ਚੌਪਈ:
CHAUPAI
चौपई ॥
LINE 102
ਚੌਪਈ
ਚੌਪਈ:
CHAUPAI
चौपई ॥
LINE 103
ਚੌਪਈ
ਚੌਪਈ:
CHAUPAI
चौपई ॥
LINE 104
ਚੌਪਈ
ਚੌਪਈ:
CHAUPAI
चौपई ॥
LINE 105
ਚੌਪਈ
ਚੌਪਈ:
CHAUPAI
चौपई ॥
LINE 106
ਚੌਪਈ
ਚੌਪਈ:
CHAUPAI
चौपई ॥
LINE 107
ਚੌਪਈ
ਚੌਪਈ:
CHAUPAI
चौपई ॥
LINE 108
ਚੌਪਈ
ਚੌਪਈ:
CHAUPAI
चौपई ॥
LINE 109
ਚੌਪਈ
ਚੌਪਈ:
CHAUPAI
चौपई ॥
LINE 110
ਚੌਪਈ
ਚੌਪਈ:
CHAUPAI
चौपई ॥
LINE 111
ਚੌਪਈ
ਚੌਪਈ:
CHAUPAI
चौपई ॥
LINE 112
ਚੌਪਈ
ਚੌਪਈ:
CHAUPAI
चौपई ॥