ਵਾਰਾਂ ਭਾਈ ਗੁਰਦਾਸ ਜੀ

ਅੰਗ 2
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Oankar, the primal energy, realised through the grace of the divine preceptor
ੴ सतिगुर प्रसादि ॥
LINE 02
ਵਾਰ
Vaar Two
वार २ ।
LINE 03
ਆਪਨੜੈਹਥਿਆਰਸੀਆਪੇਹੀਦੇਖੈ
(ਈਸ਼੍ਵਰ ਦੇ) ਆਪਣੇ ਹੱਥ ਹੀ (ਸੰਸਾਰ ਦਾ) ਸ਼ੀਸ਼ਾ ਹੈ ਆਪ ਹੀ (ਉਸ ਨੂੰ) ਦੇਖਦਾ ਹੈ।
The mirror (in the form of world) is in the hand (of the Lord) and man sees of himself in it.
आपनड़ै हथि आरसी आपे ही देखै ।
LINE 04
ਆਪੇਦੇਖਿਦਿਖਾਇਦਾਛਿਅਦਰਸਨਿਭੇਖੈ
ਆਪ ਦੇਖਕੇ (ਭਾਵ ਰਚ ਕੇ ਫੇਰ) ਛੀ ਦਰਸ਼ਨ ਦੇ ਸਾਰੇ ਭੇਖਾਂ ਨੂੰ (ਸਾਰੇ ਲੋਕਾਂ ਨੂੰ) ਦਿਖਾਉਂਦਾ ਹੈ।
God visualises and makes men see the guises and philosophies of six Schools (in this mirror).
आपे देखि दिखाइदा छिअ दरसनि भेखै ।
LINE 05
ਜੇਹਾਮੂਹੁਕਰਿਭਾਲਿਦਾਤੇਵੇਹੈਲੇਖੈ
(ਅੱਗੋਂ) ਜੇਹਾ (ਕੋਈ ਸੰਸਾਰ ਵਿਖੇ) ਮੂੰਹ ਕਰ ਕੇ ਦੇਖਦਾ ਹੈ, ਤੇਹਾ ਹੀ ਲੇਖੇ ਪੈਂਦਾ ਹੈ।
Man is reflected (in the mirror) in exactly the same way as is his propensity.
जेहा मूहु करि भालिदा तेवेहै लेखै ।
LINE 06
ਹਸਦੇਹਸਦਾਦੇਖੀਐਸੋਰੂਪਸਰੇਖੈ
ਹੱਸਦੇ ਨੂੰ ਹੱਸਦਾ ਹੀ ਨਜ਼ਰ ਆਉਂਦਾ ਹੈ, ਉਸੇ ਰੂਪ ਸਾਰਖਾ (ਪ੍ਰਤਿਬਿੰਬ ਹੋ ਜਾਂਦਾ ਹੈ)।
The laughing person finds a laughing form in it.
हसदे हसदा देखीऐ सो रूप सरेखै ।
LINE 07
ਰੋਦੈਦਿਸੈਰੋਵਦਾਹੋਏਨਿਮਖਨਿਮੇਖੈ
ਰੋਂਦੇ ਨੂੰ ਰੋਂਦਾ ਦਿਸਦਾ ਹੈ, ਜੇ ਪਲਕਾਂ ਮਾਰਕੇ ਦੇਖੇ (ਤਾਂ ਅੱਗੋਂ ਬੀ ਉਸੇ ਤਰ੍ਹਾਂ) ਮਟੱਕੇ ਵੱਜਦੇ ਦਿੱਸਦੇ ਹਨ।
Whereas the wailing person finds himself (as well as everybody) there in the weeping posture. Same is the case of a clever person.
रोदै दिसै रोवदा होए निमख निमेखै ।
LINE 08
ਆਪੇਆਪਿਵਰਤਦਾਸਤਿਸੰਗਿਵਿਸੇਖੈ।।
ਆਪ ਹੀ ਆਪ (ਸਾਰੇ) ਵਰਤਦਾ ਹੈ, (ਪ੍ਰੰਤੂ) ਸਤਿਸੰਗ (ਵਿਚ) ਵਿਸ਼ੇਖ (ਹੋ ਕੇ ਵਰਤਦਾ ਹੈ) ਹੈ।
The Lord Himself is prevading this world-mirror but He is specifically preceivable in and through the holy congregation.
आपे आपि वरतदा सतिसंगि विसेखै ।१।
LINE 09
ਜਿਉਜੰਤ੍ਰੀਹਥਿਜੰਤ੍ਰੁਲੈਸਭਿਰਾਗਵਜਾਏ
ਜਿੱਕੁਰ ਵਾਜੇ ਵਾਲਾ ਹੱਥ ਵਿਚ ਵਾਜਾ ਲੈ ਕੇ ਸਾਰੇ ਰਾਗ ਵਜਾਉਂਦਾ ਹੈ।
The Lord resembles to an instrumentalist who holding the instrument in his hand plays all the different measures on it.
जिउ जंत्री हथि जंत्रु लै सभि राग वजाए ।
LINE 10
ਆਪੇਸੁਣਿਸੁਣਿਮਗਨੁਹੋਇਆਪੇਗੁਣਗਾਏ
ਆਪ ਹੀ ਸੁਣ ਸੁਣਕੇ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸਦੇ ਗੁਣ ਗਾਉਂਦਾ ਹੈ।
Listening to the tunes played he remain immersed in them and eulogises the Supreme.
आपे सुणि सुणि मगनु होइ आपे गुण गाए ।
LINE 11
ਸਬਦਿਸੁਰਤਿਲਿਵਲੀਣੁਹੋਇਆਪਿਰੀਝਿਰੀਝਾਏ
(ਫੇਰ) ਸਬਦ ਸੁਰਤ ਦੀ ਤਾਰ ਵਿਚ ਮਗਨ ਹੋ ਕੇ ਆਪ ਹੀ ਰੀਝਕੇ (ਹੋਰਨਾਂ ਨੂੰ ਰੀਝਾਉਂਦਾ ਅਰਥਾਤ) ਖੁਸ਼ ਕਰਦਾ ਹੈ।
Merging his consciousness in the Word he becomes elated and makes others also delighted.
सबदि सुरति लिव लीणु होइ आपि रीझि रीझाए ।
LINE 12
ਕਥਤਾਬਕਤਾਆਪਿਹੈਸੁਰਤਾਲਿਵਲਾਏ
ਆਪ ਹੀ ਕਥਤਾ (ਹੋਕੇ ਕਥਾ ਕਰਦਾ ਹੈ) ਤੇ ਬਕਤਾ (ਬੋਲਣ ਵਾਲਾ।) ਹੋ ਕੇ (ਗ੍ਯਾਨ ਗੋਦੜੀ ਲਾਉਂਦਾ ਤੇ ਸੁਰਤਾ ਗ੍ਯਾਨੀ ਹੋਕੇ (ਅਥਵਾ, ਸ਼੍ਰੋਤਾ=ਸੁਣਨੇ ਵਾਲਾ ਹੋਕੇ) ਨਿਰਵਿਕਲਪ ਸਮਾਧੀ ਲਾਉਂਦਾ ਹੈ।
Lord is the speaker as well as the listener immersed in super consciousness.
कथता बकता आपि है सुरता लिव लाए ।
LINE 13
ਆਪੇਹੀਵਿਸਮਾਦੁਹੋਇਸਰਬੰਗਿਸਮਾਏ
(ਗੱਲ ਕੀ) ਆਪ ਹੀ ਆਪ ਅਚਰਜ ਰੂਪ ਬਣਕੇ ਸਰਬ (ਅੰਗਾਂ) ਸਰੀਰਾਂ ਵਿਖੇ ਸਮਾ ਰਿਹਾ ਹੈ।
Himself all bliss He premeates one and all.
आपे ही विसमादु होइ सरबंगि समाए ।
LINE 14
ਆਪੇਆਪਿਵਰਤਦਾਗੁਰਮੁਖਿਪਤੀਆਏ।।
ਹਾਂ, ਆਪੇ ਆਪ ਵਰਤਦਾ ਹੈ (ਪ੍ਰੰਤੂ) ਗੁਰਮੁਖ (ਲੋਕ ਇਸ ਗੱਲ ਪੁਰ) ਪ੍ਰਤੀਤ ਕਰਦੇ ਹਨ।
This mystery that the Lord is omnipresent, is only understood by a gurmukh, the Guru oriented one.
आपे आपि वरतदा गुरमुखि पतीआए ।२।
LINE 15
ਆਪੇਭੁਖਾਹੋਇਕੈਆਪਿਜਾਇਰਸੋਈ
ਆਪ ਹੀ ਚਾਹਵਾਨ ਹੋਕੇ ਆਪੂੰ ਰਸੋਈ (ਵਿਚ) ਜਾਂਦਾ ਹੈ।
He (the Lord) Himself posing to be hungry goes into the kitchen and cooks the food kneading in it all sorts of delights.
आपे भुखा होइ कै आपि जाइ रसोई ।
LINE 16
ਭੋਜਨੁਆਪਿਬਣਾਇਦਾਰਸਵਿਚਿਰਸਗੋਈ
ਪ੍ਰਸ਼ਾਦ ਆਪ ਬਣਾਉਂਦਾ ਹੈ ਤੇ ਸ੍ਵਾਦ ਵਿਚ ਸ੍ਵਾਦ ਮਿਲਾਉਂਦਾ ਹੈ।
Himself eating and getting satiated He showers praises on the dainty dishes.
भोजनु आपि बणाइदा रस विचि रस गोई ।
LINE 17
ਆਪੇਖਾਇਸਲਾਹਿਕੈਹੋਇਤ੍ਰਿਪਤਿਸਮੋਈ
(ਫੇਰ) ਆਪ ਹੀ ਖਾ ਕੇ ਸਲਾਹੁੰਦਾ ਹੈ ਰੱਜ ਕੇ ਅਨੰਦਤਿ ਹੁੰਦਾ ਹੈ।
He Himself is the delight as well as the delighted.
आपे खाइ सलाहि कै होइ त्रिपति समोई ।
LINE 18
ਆਪੇਰਸੀਆਆਪਿਰਸੁਰਸੁਰਸਨਾਭੋਈ
ਆਪ ਹੀ ਰਸੀਆ ਹੈ, ਆਪ ਹੀ 'ਰਸ' ਰੂਪ ਹੈ, ਰਸਾਂ (ਵਿਖੇ) ਜੀਭ (ਰੂਪ ਹੋਕੇ ਬੀ ਆਪ ਹੀ) ਮਿਲਦਾ (ਪ੍ਰਵਿਰਤ ਹੁੰਦਾ) ਹੈ।
He is the juice as well as the tongue which relishes its taste.
आपे रसीआ आपि रसु रसु रसना भोई ।
LINE 19
ਦਾਤਾਭੁਗਤਾਆਪਿਹੈਸਰਬੰਗੁਸਮੋਈ
ਦਾਤਾ ਭੁਗਤਾ ਆਪ ਹੀ ਹੈ, ਸਰਬ ਅੰਗਾਂ ਵਿਖੇ (ਸਤਿਚਿਤ ਅਨੰਦ ਹੋਕੇ) ਸਮਾਇ ਰਿਹਾ ਹੈ।
He permeating through all, Himself is the giver as well as receiver.
दाता भुगता आपि है सरबंगु समोई ।
LINE 20
ਆਪੇਆਪਿਵਰਤਦਾਗੁਰਮੁਖਿਸੁਖੁਹੋਈ।।
ਆਪੇ ਆਪ ਹੀ ਵਰਤ ਰਿਹਾ ਹੈ (ਪ੍ਰੰਤੂ) ਗੁਰਮੁਖਾਂ ਨੂੰ (ਇਸ ਦਾ) ਸੁਖ ਪ੍ਰਾਪਤ ਹੁੰਦਾ ਹੈ। (ਸੋ ਗੁਰਮੁਖ ਵਿਚ ਵਿਸ਼ੇਖ ਹੈ)।
Knowing the fact that He permeates among all, the Gurmukh feels immense pleasure.
आपे आपि वरतदा गुरमुखि सुखु होई ।३।
LINE 21
ਆਪੇਪਲੰਘੁਵਿਛਾਇਕੈਆਪਿਅੰਦਰਿਸਉਂਦਾ
(ਜਿੱਕੁਰ ਕੋਈ) ਆਪ ਹੀ ਮੰਜਾ ਵਿਛਾਕੇ ਆਪ ਹੀ (ਉਸ) ਵਿਚ ਸਉਂਦਾ ਹੈ।
He Himself spreads the bedstead and Himself reclines on it.
आपे पलंघु विछाइ कै आपि अंदरि सउंदा ।
LINE 22
ਸੁਹਣੇਅੰਦਰਿਜਾਇਕੈਦੇਸੰਤਰਿਭਉਂਦਾ
(ਫੇਰ) ਸੁਪਨੇ ਵਿਖੇ ਜਾ ਕੇ (ਕਈ) ਦੇਸ਼ਾਂ ਵਿਖੇ ਫਿਰਦਾ ਹੈ।
Entering into the dreams He wanders through far off regions.
सुहणे अंदरि जाइ कै देसंतरि भउंदा ।
LINE 23
ਰੰਕੁਰਾਉਰਾਉਰੰਕੁਹੋਇਦੁਖਸੁਖਵਿਚਿਪਉਂਦਾ
ਰੰਕੋਂ ਰਾਜਾ ਤੇਰਾਜਾ ਥੋਂ ਕੰਗਾਲ ਹੋਕੇ, ਦੁਖ ਸੁਖ ਵਿਖੇ ਪੈਂਦਾ ਹੈ।
Making the poor a king and the king a poor person He puts them in pain and pleasure.
रंकु राउ राउ रंकु होइ दुख सुख विचि पउंदा ।
LINE 24
ਤਤਾਸੀਅਰਾਹੋਇਜਲੁਆਵਟਣੁਖਉਂਦਾ
ਕਦੀ ਤੱਤਾ ਤੇ ਕਦੀ ਠੰਢਾ ਹੋਕੇ, ਜਲ (ਵਾਂਗ) ਕੜ੍ਹਨੀ ਸਹਾਰਦਾ ਹੈ।
In the form of water He Himself gets hot and cold.
तता सीअरा होइ जलु आवटणु खउंदा ।
LINE 25
ਹਰਖਸੋਗਵਿਚਿਧਾਂਵਦਾਚਾਵਾਏਚਉਂਦਾ
ਹਰਖ ਸੋਗ ਵਿਚ ਦੌੜਦਾ ਹੈ (ਚਾਵਾਏ ਚਉਂਦਾ=ਜਦ ਕੋਈ ਪੁੱਛੇ ਭਾਈ ਰਾਤ ਨੂੰ ਕਿਹੀ ਕੱਟੀ ਤਾਂ) ਬੁਲਾਯਾ ਬੋਲਦਾ ਹੈ (ਕਿ 'ਸੁਪਨੇ' ਵਿਖੇ ਮੈਂ ਦੁਖੀ ਰਿਹਾ, ਜਦ ਮੈਂ ਸੁਖੋਪਤੀ ਵਿਚ ਗਿਆ ਵਡੇ 'ਹਰਖ' ਅਨੰਦ ਨਾਲ ਸੁੱਤਾ ਪਰ ਮੈਨੂੰ ਕੁਝ ਖਬਰ ਨਾ ਰਹੀ)।
Amidst sorrows and delights He moves around and responds to the call when called.
हरख सोग विचि धांवदा चावाए चउंदा ।
LINE 26
ਆਪੇਆਪਿਵਰਤਦਾਗੁਰਮੁਖਿਸੁਖੁਰਉਂਦਾ।।
ਆਪੇ ਆਪ (ਵਾਹਿਗੁਰੂ) ਵਰਤਦਾ ਹੈ (ਅਤੇ ਚਰਨਾਂ ਵਿਚ ਬੀ ਸਾਖੀ ਰੂਪ ਰਹਿੰਦਾ ਹੈ ਪਰੰਤੂ ਇਸ ਭੇਤ ਨੂੰ) ਗੁਰਮੁਖ (ਸਮਝਕੇ) ਸੁਖ ਮਾਣਦਾ ਹੈ।
The gurmukh, realising His nature of premeating through all, attains happiness.
आपे आपि वरतदा गुरमुखि सुखु रउंदा ।४।
LINE 27
ਸਮਸਰਿਵਰਸੈਸ੍ਵਾਂਤਬੂੰਦਜਿਉਸਭਨੀਥਾਈ
ਜਿਕੂੰ ਸ੍ਵਾਂਤਿ (ਨਛੱਤ੍ਰ ਦੀ) ਬੂੰਦ ਸਾਰੇ ਥਾਈਂ ਇਕੋ ਜੇਹੀ ਵਰ੍ਹਦੀ ਹੈ।
As the drops of rain in the svati nakstr (fifteenth star formation among the) twenty seven star formations known in india) fall equally at all places,
समसरि वरसै स्वांत बूंद जिउ सभनी थाई ।
LINE 28
ਜਲਅੰਦਰਿਜਲੁਹੋਇਮਿਲੈਧਰਤੀਬਹੁਭਾਈ
ਪਾਣੀ ਵਿਚ ਪਾਣੀ ਹੋ ਕੇ ਤੇ ਧਰਤੀ ਵਿਚ ਕਈ ਭਾਂਤਾਂ ਨਾਲ ਮਿਲ ਜਾਂਦੀ ਹੈ।
And falling into water they merge in water and on earth they become earth;
जल अंदरि जलु होइ मिलै धरती बहु भाई ।
LINE 29
ਕਿਰਖਬਿਰਖਰਸਕਸਘਣੇਫਲੁਫੁਲੁਸੁਹਾਈ
(ਕਿਧਰੇ) ਖੇਤੀ ਬ੍ਰਿਛ, ਕਈ ਰਸ ਕਸੈਲੇ (ਆਦਿ) ਫਲਾਂ ਫੁਲਾਂ (ਵਿਖੇ ਮਿਲਕੇ) ਸੋਭਦੀ ਹੈ।
At places it transforms into plants and vegetation, sweet and bitter; at some places they are well adorned with myriad flowers and fruits.
किरख बिरख रस कस घणे फलु फुलु सुहाई ।
LINE 30
ਕੇਲੇਵਿਚਿਕਪੂਰੁਹੋਇਸੀਤਲੁਸੁਖੁਦਾਈ
ਕੇਲੇ ਵਿਖੇ (ਪਵੇ ਤਾਂ) ਕਪੂਰ ਹੋ ਕੇ ਸੀਤਲ ਤੇ ਸੁਖਦਾਇਕ ਹੁੰਦੀ ਹੈ।
Falling on the banana leaves they transform into cooling camphor.
केले विचि कपूरु होइ सीतलु सुखुदाई ।
LINE 31
ਮੋਤੀਹੋਵੈਸਿਪਮੁਹਿਬਹੁਮੋਲੁਮੁਲਾਈ
ਸਿੱਪ ਵਿਚ ਮੋਤੀ ਬਣਕੇ ਵਡਾ ਮੁੱਲ ਪੁਆਉਂਦੀ ਹੈ।
The same when they fall into a sea-shell become pearls.
मोती होवै सिप मुहि बहु मोलु मुलाई ।
LINE 32
ਬਿਸੀਅਰਦੇਮਹਿਕਾਲਕੂਟਚਿਤਵੇਬੁਰਿਆਈ
ਸੱਪ ਦੇ ਮੂੰਹ ਵਿਖੇ (ਪਵੇ ਤਾਂ) ਵਿਖ ਹੁੰਦੀ ਹੈ (ਤੇ ਸਦਾ) ਬੁਰਾ ਚਿਤਵਦੀ ਹੈ।
Gone into the mouth of a snake they turn into deadly poison and always think evil.
बिसीअर दे महि कालकूट चितवे बुरिआई ।
LINE 33
ਆਪੇਆਪਿਵਰਤਦਾਸਤਿਸੰਗਿਸੁਭਾਈ।।
ਆਪੇ ਆਪ ਹੀ (ਸਾਰੇ) ਵਰਤਦਾ ਹੈ (ਪ੍ਰੰਤੂ) ਸਤਿਸੰਗ ਵਿਖੇ (ਸੁਭਾਈ) ਵਿਸ਼ੇਖ ਪ੍ਰਕਾਸ਼ਮਾਨ ਹੁੰਦਾ ਹੈ।
The Lord prevades all places and sits in state in the holy congregation.
आपे आपि वरतदा सतिसंगि सुभाई ।५।
LINE 34
ਸੋਈਤਾਂਬਾਰੰਗਸੰਗਿਜਿਉਕੈਹਾਂਹੋਈ
ਉਹੋ ਤਾਂਬਾ ਕਲੀ ਨਾਲ (ਮਿਲਕੇ) ਜਿਵੇਂ ਕੈਹਾਂ (ਧਾਤੁ) ਹੋ ਜਾਂਦਾ ਹੈ।
Mixing with tin, the copper transforms into bronze.
सोई तांबा रंग संगि जिउ कैहां होई ।
LINE 35
ਸੋਈਤਾਂਬਾਜਿਸਤਮਿਲਿਪਿਤਲਅਵਲੋਈ
ਉਹੋ ਤਾਂਬਾ ਜਿਸਤ ਨਾਲ ਮਿਲਕੇ ਪਿੱਤਲ ਦਿਖਾਈ ਦਿੰਦਾ ਹੈ।
The same copper mixed with zinc appears in the form of brass.
सोई तांबा जिसत मिलि पितल अवलोई ।
LINE 36
ਸੋਈਸੀਸੇਸੰਗਤੀਭੰਗਾਰਭੁਲੋਈ
ਓਹੀ (ਤਾਂਬਾ) ਸਿੱਕੇ ਨਾਲ ਮਿਲਕੇ ਭਰਤ ਹੁੰਦਾ ਹੈ।☬ਭਰਤ ਇਕ ਮਿਲਵੀਂ ਧਾਤੂ ਦਾ ਨਾਮ ਹੈ।
Copper mixed with lead changes pewter, a brittle metal called bharath in the Punjab.
सोई सीसे संगती भंगार भुलोई ।
LINE 37
ਤਾਂਬਾਪਾਰਸਿਪਰਸਿਆਹੋਇਕੰਚਨਸੋਈ
(ਓਹੀ) ਤਾਂਬਾ ਪਾਰਸ ਨੂੰ ਛੁਹਕੇ ਸੋਨਾ ਹੋ ਜਾਂਦਾ ਹੈ।
With the touch of the philosopher’s stone, the same copper becomes gold.
तांबा पारसि परसिआ होइ कंचन सोई ।
LINE 38
ਸੋਈਤਾਂਬਾਭਸਮਹੋਇਅਉਖਧਕਰਿਭੋਈ
ਉਹੋ ਤਾਂਬਾ (ਜੇ ਮਾਰਿਆ ਜਾਵੇ) ਭਸਮ ਹੋ ਜਾਵੇ ਤਾਂ ਔਖਧੀ ਕਹੀ ਜਾਂਦੀ ਹੈ। (ਅਰਥਾਤ ਤਮੇਸਰ)।
When transformed into ashes copper becomes a medicine.
सोई तांबा भसम होइ अउखध करि भोई ।
LINE 39
ਆਪੇਆਪਿਵਰਤਦਾਸੰਗਤਿਗੁਣਗੋਈ।।
(ਤਿਵੇਂ ਸਭ ਘਟਾਂ ਵਿਖੇ) ਆਪ ਹੀ ਵਰਤਦਾ ਹੈ, (ਪ੍ਰੰਤੂ) ਸੰਗਤ ਦਾ ਗੁਣ (ਭਿੰਨ ਭਿੰਨ) ਕਿਹਾ ਜਾਂਦਾ ਹੈ।
Likewise, though the Lord is omnipresent, yet the effects of the company of man are different over men. Knowing this much, the Lord is eulogised in the holy congregation.
आपे आपि वरतदा संगति गुण गोई ।६।
LINE 40
ਪਾਣੀਕਾਲੇਰੰਗਿਵਿਚਿਜਿਉਕਾਲਾਦਿਸੈ
ਜਿਕੂੰ ਪਾਣੀ ਕਾਲੇ ਰੰਗ ਵਿਚ ਕਾਲਾ ਦਿਸਦਾ ਹੈ।
As water mixed with black dye looks black
पाणी काले रंगि विचि जिउ काला दिसै ।
LINE 41
ਰਤਾਰਤੇਰੰਗਿਵਿਚਿਮਿਲਿਮੇਲਿਸਲਿਸੈ
(ਤੇ) ਲਾਲ ਰੰਗ ਵਿਚ ਮਿਲਕੇ (ਆਪਣੇ) ਮਿਲਣ ਵਾਲੇ (ਦੇ ਰੰਗ) ਸਮਾਨ ਲਾਲ।
And mixed with red water becomes red;
रता रते रंगि विचि मिलि मेलि सलिसै ।
LINE 42
ਪੀਲੈਪੀਲਾਹੋਇਮਿਲੈਹਿਤੁਜੇਹੀਵਿਸੈ
ਪੀਲੇ ਵਿਚ ਮਿਲਿਆਂ ਪੀਲਾ ਹੋ ਜਾਂਦਾ ਹੈ, ਜਿਹਾ ਹਿਤ (=ਕਾਰਣ ਦੇਖਦਾ ਹੈ) ਵੈਸਾ (ਹੋ ਜਾਂਦਾ ਹੈ)।
It turns out to be yellow adding yellow dye;
पीलै पीला होइ मिलै हितु जेही विसै ।
LINE 43
ਸਾਵਾਸਾਵੇਰੰਗਿਮਿਲਿਸਭਿਰੰਗਸਰਿਸੈ
ਸਾਵੇ ਰੰਗ ਵਿਚ ਮਿਲਕੇ ਸਾਵਾ (ਹੋਰ) ਸਾਰੇ ਰੰਗਾਂ ਵਿਚ ਹੋਰਨਾਂ) ਸਾਰਖਾ (ਹੋ ਜਾਂਦਾ)।
And with the green becomes pleasure-giving green.
सावा सावे रंगि मिलि सभि रंग सरिसै ।
LINE 44
ਤਤਾਠੰਢਾਹੋਇਕੈਹਿਤਜਿਸੈਤਿਸੈ
(ਨਿੱਘ ਠੰਢ ਵਿਚ) ਤੱਤਾ ਠੰਢਾ, ਜੈਸਾ ਕਾਰਣ (ਹੁੰਦਾ ਹੈ) ਓਹੀ (ਰੂਪ ਹੋ ਜਾਂਦਾ) ਹੈ।
According to the seasons it becomes hot or cold.
तता ठंढा होइ कै हित जिसै तिसै ।
LINE 45
ਆਪੇਆਪਿਵਰਤਦਾਗੁਰਮੁਖਿਸੁਖੁਜਿਸੈ।।
(ਤਿਹਾ ਹੀ ਉਹ) ਆਪੇ ਆਪ ਵਰਤ ਰਿਹਾ ਹੈ, (ਪਰ) ਜੋ ਗੁਰਮੁਖ ਹੈ ਓਹੀ ਸੁਖੀ ਹੈ।
Likewise, the Lord God operates to the needs(of creatures). The Guru-oriented (gurmukh) who is full of joy understands this mystery.
आपे आपि वरतदा गुरमुखि सुखु जिसै ।७।
LINE 46
ਦੀਵਾਬਲੈਬੈਸੰਤਰਹੁਚਾਨਣੁਅਨ੍ਹੇਰੇ
ਅੱਗ ਥੋਂ ਦੀਵਾ ਬਲਕੇ ਹਨੇਰੇ ਵਿਚ ਚਾਨਣ(ਕਰਦਾ ਹੈ)।
Fire lits the lamp and light scatters in the darkness.
दीवा बलै बैसंतरहु चानणु अन्हेरे ।
LINE 47
ਦੀਪਕਵਿਚਹੁੰਮਸੁਹੋਇਕੰਮਆਇਲਿਖੇਰੇ
(ਉਸ) ਦੀਵੇ ਥੋਂ ਸ਼ਾਹੀ ਹੋਕੇ ਲਿਖਾਰੀਆਂ ਦੇ ਕੰਮ ਆਉਂਦੀ ਹੈ।
The ink obtained from the lamp is used by the writer.
दीपक विचहुं मसु होइ कंम आइ लिखेरे ।
LINE 48
ਕਜਲੁਹੋਵੈਕਾਮਣੀਸੰਗਿਭਲੇਭਲੇਰੇ
(ਓਸੇ ਤੋਂ) ਤੀਵੀਂ ਕੱਜਲ ਬਣਾਉਂਦੀ ਹੈ; ਭਲਿਆਂ ਦੇ ਸੰਗ ਵਿੱਚ ਭਲਾ ਹੋਈਦਾ ਹੈ (ਬੁਰੇ ਵਿਚ ਬੁਰਾ)।
From that lamp women get collyrium. Therefore by living in the company of good persons one engages himself in good deeds.
कजलु होवै कामणी संगि भले भलेरे ।
LINE 49
ਮਸਵਾਣੀਹਰਿਜਸੁਲਿਖੈਦਫਤਰਅਗਲੇਰੇ
(ਉਸੇ ਸ਼ਾਹੀ ਦੀ) ਦਵਾਤ ਥੋਂ ਹਰੀ ਦਾ ਜਸ ਲਿਖੀਦਾ ਹੈ, (ਤੇ ਮੁਨਸ਼ੀ ਲੋਕ) ਦਫਤਰ ਬਾਹਲੇ (ਲਿਖਦੇ) ਹਨ।
With the same ink are written eulogies of the Lord and the clerk writes accounts in his office.
मसवाणी हरि जसु लिखै दफतर अगलेरे ।
LINE 50
ਆਪੇਆਪਿਵਰਤਦਾਗੁਰਮੁਖਿਚਉਫੇਰੇ।।
ਆਪ ਹੀ ਗੁਰਮੁਖ (ਹੈ ਪਰ) ਸਾਰੇ ਪਾਸੇ (ਊਚ ਨੀਚ ਦੇ ਭੇਦ ਕਰ) ਵਰਤ ਰਿਹਾ ਹੈ।
Only gurmukh realises this fact, that the Lord pervades all around.
आपे आपि वरतदा गुरमुखि चउफेरे ।८।
LINE 51
ਬਿਰਖੁਹੋਵੈਬੀਉਬੀਜੀਐਕਰਦਾਪਾਸਾਰਾ
ਜੜ੍ਹ (ਜ਼ਮੀਨ ਦੇ) ਅੰਦਰ, ਪੇੜ ਬਾਹਰ, ਤੇ ਬਹੁਤ ਟਾਹਣਾਂ ਦਾ ਵਿਸਥਾਰ ਹੁੰਦਾ ਹੈ।
From seed comes up the tree and then it spreads further.
बिरखु होवै बीउ बीजीऐ करदा पासारा ।
LINE 52
ਜੜਅੰਦਰਿਪੇਡਬਾਹਰਾਬਹੁਡਾਲਬਿਸਥਾਰਾ
(ਫੇਰ ਉਨ੍ਹਾਂ ਨਾਲ) ਪੱਤ੍ਰ, ਫਲ, ਫੁਲ ਲਗਦੇ, (ਤੇ ਉਨ੍ਹਾਂ ਵਿਚ) ਰਸ ਤੇ ਰੰਗ ਸਵਾਰੀਦੇ ਹਨ।
Root extends in earth, the stem outside and the branches extend all around.
जड़ अंदरि पेड बाहरा बहु डाल बिसथारा ।
LINE 53
ਪਤਫੁਲਫਲਫਲੀਦਾਰਸਰੰਗਸਵਾਰਾ
(ਫੁਲ ਤੇ ਫਲਾਂ ਵਿਖੇ ਕਈ) ਵਾਸ਼ਨਾਂ ਪੈਦਾ ਹੋਕੇ ਪ੍ਰਕਾਸ਼ਦੀਆਂ ਹਨ ਤੇ ਵੱਡਾ ਪਰਵਾਰ ਹੋ ਜਾਂਦਾ ਹੈ।
It becomes full of flowers, fruits, and means of many colours and delightful essences.
पत फुल फल फलीदा रस रंग सवारा ।
LINE 54
ਵਾਸੁਨਿਵਾਸੁਉਲਾਸੁਕਰਿਹੋਇਵਡਪਰਵਾਰਾ
ਫਲ ਵਿਚ ਬੀਉ ਪੱਕਦੇ ਹਨ, ਇਕ ਫਲ ਤੋਂ ਹਜ਼ਾਰਾਂ ਹੀ ਫਲ ਜੰਮਦੇ ਹਨ।
In its flowers and fruits dwell fragrance and joy and now this seed becomes a large family.
वासु निवासु उलासु करि होइ वड परवारा ।
LINE 55
ਫਲਵਿਚਿਬੀਉਸੰਜੀਉਹੋਇਫਲਫਲੇਹਜਾਰਾ
(ਤਿਵੇਂ-ਇਕ ਈਸ਼੍ਵਰ ਹੀ) ਆਪੇ ਆਪ ਸਾਰੇ ਵਰਤ ਰਿਹਾ ਹੈ (ਜਿਸਨੂੰ ਜਾਣਨਹਾਰੇ) ਗੁਰਮੁਖਾਂ ਦਾ ਨਿਸਤਾਰਾ ਹੋ ਜਾਂਦਾ ਹੈ।☬'ਆਪੇ ਆਪਿ ਵਰਤਦਾ' ਤਾਂ ਐਉਂ ਸਮਝ ਲਈਦਾ ਹੈ ਪਰ ਮੁਕਤੀ ਲਈ ਜਾਣਨਾ ਮਾਤ੍ਰ ਕਾਫੀ ਨਹੀਂ, ਉਹ ਗੁਰੂ ਦੁਆਰਾ ਹੀ ਮਿਲਦਾ ਹੈ।
Again the fruit by producing seeds becomes the source of myriad flowers and fruits.
फल विचि बीउ संजीउ होइ फल फले हजारा ।
LINE 56
ਆਪੇਆਪਿਵਰਤਦਾਗੁਰਮੁਖਿਨਿਸਤਾਰਾ।।
(ਵਾਣਾ=ਪੇਟਾ। ਆਖਾਣ=ਨਾਉਂ। ਗੰਗਾ ਜਲ=ਕੱਪੜਾ ਇਕ ਤਰ੍ਹਾਂ ਦਾ। ਸਿਰੀ ਸਾਫ=ਕੱਪੜੇ ਦੀ ਕਿਸਮ, ਜਿਸਦੀ ਪੱਗ ਬਣਦੀ ਹੁੰਦੀ ਸੀ।)
Understanding of this very fact that the Lord alone is among all makes the gurmukh liberated.
आपे आपि वरतदा गुरमुखि निसतारा ।९।
LINE 57
ਹੋਵੇਸੂਤੁਕਪਾਹਦਾਕਰਿਤਾਣਾਵਾਣਾ
ਕਪਾਹ ਦਾ ਸੂਤਰ ਹੁੰਦਾ ਹੈ (ਉਸ ਥੋਂ) ਤਾਣਾ ਤੇ ਪੇਟਾ ਕਰੀਦਾ ਹੈ।
From cotton the thread and then its warp and waft is prepared.
होवे सूतु कपाह दा करि ताणा वाणा ।
LINE 58
ਸੂਤਹੁਕਪੜੁਜਾਣੀਐਆਖਾਣਵਖਾਣਾ
ਸੂਤੋਂ ਹੀ ਕੱਪੜਾ ਉਣੀਂਦਾ ਹੈ, (ਉਸਦੇ ਕਈ) ਨਾਉਂ ਰਖੀਦੇ ਹਨ।
It is well known that from that very thread the cloth is made.
सूतहु कपड़ु जाणीऐ आखाण वखाणा ।
LINE 59
ਚਉਸੀਤੈਚਉਤਾਰਹੋਇਗੰਗਾਜਲੁਜਾਣਾ
ਚਾਰ ਤਾਰਾਂ ਤੋਂ ਚਉਸੀ (ਕਹਾਉਂਦੀ) ਹੈ, (ਤੇ ਹੋਰ) ਗੰਗਾ ਕਲੀ ਬੀ ਜਾਣੀਦੀ ਹੈ।
Made of the four threads are what are known as chausi, gangajali etc.(in india).
चउसी तै चउतार होइ गंगा जलु जाणा ।
LINE 60
ਖਾਸਾਮਲਮਲਸਿਰੀਸਾਫੁਤਨਸੁਖਮਨਿਭਾਣਾ
ਖਾਸਾ, ਮਲਮਲ, ਸਿਰੀਸਾਫ, ਤਨਸੁਖ, ਮਨ ਨੂੰ ਭਾਉਣ ਵਾਲੇ।
The superior clothes (malmal, sirisaph) made out of it impart comfort and pleasure to the body.
खासा मलमल सिरीसाफु तन सुख मनि भाणा ।
LINE 61
ਪਗਦੁਪਟਾਚੋਲਣਾਪਟੁਕਾਪਰਵਾਣਾ
ਪੱਗ, ਦੁਪੱਟਾ, ਕੁੜਤਾ, ਕਮਰ ਬੰਦ (ਆਦ ਕਈ ਨਾਉਂ) ਪ੍ਰਮਾਣ (ਕਰੀਦੇ ਹਨ)।
By becoming turban, scarf, waist coat etc that thread from cotton becomes acceptable to one and all.
पग दुपटा चोलणा पटुका परवाणा ।
LINE 62
ਆਪੇਆਪਿਵਰਤਦਾਗੁਰਮੁਖਿਰੰਗਮਾਣਾ੧੦।।
(ਤਿੱਕੁਰ) ਆਪ ਹੀ ਆਪ ਵਰਤਦਾ ਹੈ (ਉਸਦੇ) ਰੰਗ (ਪ੍ਰੇਮ) ਨੂੰ ਗੁਰਮੁਖ ਮਾਣਦੇ ਹਨ।
The Lord permeates among all and the gurmukhs enjoy His love.
आपे आपि वरतदा गुरमुखि रंग माणा ।१०।
LINE 63
ਸੁਨਿਆਰਾਸੁਇਨਾਘੜੈਗਹਣੇਸਾਵਾਰੇ
ਸੁਨਿਆਰਾ (ਕਈ ਪ੍ਰਕਾਰ ਦੇ) ਗਹਿਣੇ ਸੋਨੇ ਤੋਂ ਘੜਕੇ ਸੁਆਰਦਾ ਹੈ।
The goldsmith creates beautiful ornaments out of gold.
सुनिआरा सुइना घड़ै गहणे सावारे ।
LINE 64
ਪਿਪਲਵਤਰੇਵਾਲੀਆਤਾਨਉੜੇਤਾਰੇ
ਪਿੱਪਲ ਵਤਰੇ, ਵਾਲੀਆਂ, ਤਨੌੜੇ; (ਕੰਨਾਂ ਦੇ) ਸਤਾਰੇ।
Among them many are like pipal leaf for adornment of ears and many are made of gold wire.
पिपल वतरे वालीआ तानउड़े तारे ।
LINE 65
ਵੇਸਰਿਨਥਿਵਖਾਣੀਐਕੰਠਮਾਲਾਧਾਰੇ
ਬੇਸਰ ਨੱਥ ਬੀ (ਇਸੇ ਸੋਨੇ ਦੀ) ਕਹੀਦੀ ਹੈ (ਤੇ) ਕੰਠਾ (ਗਲ ਵਿਚ) ਪਹਿਰਨ ਵਾਲਾ।
From gold, nose-rings and necklaces are also worked into their shape.
वेसरि नथि वखाणीऐ कंठ माला धारे ।
LINE 66
ਟੀਕਤਿਮਣੀਆਮੋਤਿਸਰਗਜਰੇਪਾਸਾਰੇ
ਟਿੱਕਾ ਮਣੀਆਂ ਦਾ ਜੜਾਊ, ਲੰਮੀ ਮਾਲਾ, ਗੋਖਰੂ ਦਾ ਫੈਲਾਉ ਕਰਦਾ ਹੈ।
Ornament for the forehead (tikka), jewels studded necklace, pearl garlands are made.
टीकति मणीआ मोतिसर गजरे पासारे ।
LINE 67
ਦੁਰਬਹੁਟਾਗੋਲਛਾਪਕਰਿਬਹੁਪਰਕਾਰੇ
ਬੀਰਬਲੀਆਂ (ਜਾਂ ਬੁੰਦੇ), ਬਾਹਾਂ ਦੇ ਬੁਹੱਟੇ, ਗੋਲ ਮੁੰਦ੍ਰੀ (ਛੱਲਾ) ਕਈ ਪ੍ਰਕਾਰ ਦੇ ਕਰਦਾ ਹੈ।
Variegated wrist chains and round rings are prepared from gold.
दुर बहुटा गोल छाप करि बहु परकारे ।
LINE 68
ਆਪੇਆਪਿਵਰਤਦਾਗੁਰਮੁਖਿਵੀਚਾਰੇ੧੧।।
ਤਿਵੇਂ ਆਪੇ ਆਪ ਵਰਤਦਾ ਹੈ (ਪਰ) ਗੁਰਮੁਖ ਵੀਚਾਰ ਕਰਦਾ ਹੈ।☬ਇਹ ਵੀਚਾਰ ਤੇ ਦ੍ਰਿਸ਼ਟੀ ਕਿ ਸਭਨਾਂ ਵਿਚ ਸੋਨਾ ਹੀ ਹੈ ਮੂਲ ਵਸਤੂ, ਗੁਰਮੁਖ ਨੂੰ ਹੀ ਪ੍ਰਾਪਤ ਹੁੰਦੀ ਹੈ।
The gurmukh feels that like gold He is the basis of each and every thing.
आपे आपि वरतदा गुरमुखि वीचारे ।११।
LINE 69
ਗੰਨਾਕੋਲੂਪੀੜੀਐਰਸੁਦੇਦਰਹਾਲਾ
ਗੰਨਾਂ ਜਦ ਕੋਹਲੂ (ਵਿਖੇ) ਪੀੜੀਦਾ ਹੈ ਤਾਂ ਸ਼ੀਘਰ ਰਹੁ ਦਿੰਦਾ ਹੈ।
Crushed by the crushing machine sugarcane gives juice instantly.
गंना कोलू पीड़ीऐ रसु दे दरहाला ।
LINE 70
ਕੋਈਕਰੇਗੁੜੁਭੇਲੀਆਂਕੋਸਕਰਵਾਲਾ
(ਉਸ ਥੋਂ ਕੋਈ ਰੋੜੀਆਂ ਤੇ ਕੋਈ ਮਹੀਨ ਸ਼ੱਕਰ ਬਣਾਉਂਦਾ ਹੈ।
Some prepare lumps of jaggery and brown sugar out of it.
कोई करे गुड़ु भेलीआं को सकर वाला ।
LINE 71
ਕੋਈਖੰਡਸਵਾਰਦਾਮਖਣਮਸਾਲਾ
ਕੋਈ ਖੰਡ ਬਨਾਉਂਦਾ, ਕੋਈ ਮਸਾਲੇਦਾਰ ਮਖਾਣੇ।
Some prepare refined sugar and some adding in it sweet drops make special jaggery.
कोई खंड सवारदा मखण मसाला ।
LINE 72
ਹੋਵੈਮਿਸਰੀਕਲੀਕੰਦਮਿਠਿਆਈਢਾਲਾ
ਮਿਸਰੀ, ਕਲਾਕੰਦ ਤੇ ਢਾਲਵੀਂ ਮਠਿਆਈ (ਪੇਠਾ ਆਦਿ) ਬਣਦੀ ਹੈ।
It is moulded into lump sugar and variegated sweets.
होवै मिसरी कलीकंद मिठिआई ढाला ।
LINE 73
ਖਾਵੈਰਾਜਾਰੰਕੁਕਰਿਰਸਭੋਗਸੁਖਾਲਾ
ਰਾਜੇ (ਮਠਿਆਈ ਤੇ) ਰੰਕ ਲੋਕ (ਗੁੜ ਸ਼ੱਕਰ) ਖਾਕੇ ਰਸਾਂ ਨੂੰ ਸੁਖ ਨਾਲ ਭੋਗਦੇ ਹਨ।
The poor and the wealthy both eat it with pleasure.
खावै राजा रंकु करि रस भोग सुखाला ।
LINE 74
ਆਪੇਆਪਿਵਰਤਦਾਗੁਰਮੁਖਿਸੁਖਾਲਾ੧੨।।
(ਤਿਵੇਂ) ਆਪੇ ਆਪ ਵਰਤ ਰਿਹਾ ਹੈ (ਪਰ ਇਹ ਸਮਝ ਕੇ ਕੇਵਲ) ਗੁਰਮੁਖ ਸੌਖਾ ਹੈ (ਭਾਵ ਸੁਖ ਮਾਣਦਾ ਹੈ)।
God (similar to sugarcane juice) permeates through all; for gurmukhs He is the essence of all the pleasures.
आपे आपि वरतदा गुरमुखि सुखाला ।१२।
LINE 75
ਗਾਈਰੰਗਬਿਰੰਗਬਹੁਦੁਧੁਉਜਲੁਵਰਣਾ
ਗਊਆਂ (ਭਾਵੇਂ) ਬਹੁਤੀ ਰੰਗੋਂ ਬਿਰੰਗ (ਕਾਲੀ ਆਦਿ) ਹੋਵਣ, ਦੁੱਧ ਦਾ ਰੰਗ ਚਿੱਟਾ ਹੀ ਹੁੰਦਾ ਹੈ।
Cows are of different hues but the milk of all is white.
गाई रंग बिरंग बहु दुधु उजलु वरणा ।
LINE 76
ਦੁਧਹੁਦਹੀਜਮਾਈਐਕਰਿਨਿਹਚਲੁਧਰਣਾ
ਦੁੱਧ ਥੋਂ (ਜਦ) ਦਹੀਂ ਜਮਾਈਦਾ ਹੈ ਤਾਂ ਅਡੋਲ ਰਖ ਦੇਈਦਾ ਹੈ।
For making curd Some rennet is added into it and then it is placed undistributed.
दुधहु दही जमाईऐ करि निहचलु धरणा ।
LINE 77
ਦਹੀਵਿਲੋਇਅਲੋਈਐਛਾਹਿਮਖਣਤਰਣਾ
ਦਹੀਂ (ਜਦ) ਰਿੜਕਕੇ ਦੇਖੀਦਾ ਹੈ ਤਾਂ ਲੱਸੀ ਤੋਂ ਮੱਖਣ ਨਿਤਾਰ ਲਈਦਾ ਹੈ।
By churning curd one finds butter over the butter milk.
दही विलोइ अलोईऐ छाहि मखण तरणा ।
LINE 78
ਮਖਣੁਤਾਇਅਉਟਾਇਕੈਘਿਉਨਿਰਮਲਕਰਣਾ
(ਫੇਰ) ਮੱਖਣ ਨੂੰ ਤਪਾਕੇ, ਕਾਹੜਕੇ ਘਿਉ ਨਿਰਮਲ ਕੀਤਾ ਜਾਂਦਾ ਹੈ।
The butter boiled properly is transformed into ghee – clarified butter.
मखणु ताइ अउटाइ कै घिउ निरमल करणा ।
LINE 79
ਹੋਮਜਗਨਈਵੇਦਕਰਿਸਭਕਾਰਜਸਰਣਾ
ਹੋਮ, ਯੱਗ, ਪੂਜਾ ਭੇਟ (ਦੇ ਕੰਮ ਆਦਿ) ਕਰ ਕੇ ਸਾਰੇ ਕਾਰਜ ਉਸਥੋਂ ਸਾਰਦੇ ਹਨ।
Then that ghee is used as burnt offering and him yajn(rituals) and other oblation are performed.
होम जग नईवेद करि सभ कारज सरणा ।
LINE 80
ਆਪੇਆਪਿਵਰਤਦਾਗੁਰਮੁਖਿਹੋਇਜਰਣਾ੧੩।।
(ਤਿਵੇਂ ਸਾਰੇ) ਆਪੇ ਆਪ ਹੀ ਵਰਤ ਰਿਹਾ ਹੈ, ਗੁਰਮੁਖ (ਇਸ ਗੱਲ ਨੂੰ ਜਾਣਦੇ ਤੇ) ਜਰਦੇ ਹਨ!
Gurmukh knows that the Lord is all pervading but to reach Him one has to have spiritual quest as well as the sense of contentment.
आपे आपि वरतदा गुरमुखि होइ जरणा ।१३।
LINE 81
ਪਲਘੜੀਆਮੂਰਤਿਪਹਰਿਥਿਤਵਾਰਗਣਾਏ
ਪਲਾਂ, ਘੜੀਆਂ, ਮਹੂਰਤ, ਪਹਿਰ, ਥਿੱਤਾਂ ਦੇ ਵਾਰ ਗਿਣੀਂਦੇ ਹਨ।
From moments, the gharis (a unit of time equal to 22).
पल घड़ीआ मूरति पहरि थित वार गणाए ।
LINE 82
ਦੁਇਪਖਬਾਰਹਮਾਹਕਰਿਸੰਜੋਗਬਣਾਏ
ਦੋ ਪਖ, ੧੨ ਮਹੀਨੇ ਸੰਜੋਗ ਕਰ ਕੇ ਬਨਾਏ ਹਨ।
(5 minutes), muhurat (auspicious time), the quarters of day and night (pahar – three hourstime) dates and days have been counted. Then joining two fortnights (dark- light) and twelve months have been made.
दुइ पख बारह माह करि संजोग बणाए ।
LINE 83
ਛਿਅਰੁਤੀਵਰਤਾਈਆਂਬਹੁਚਲਿਤਬਣਾਏ
ਛੀ ਰੁਤਾਂ ਵਰਤਾਈਆਂ ਹਨ, ਬਹੁਤ ਕੌਤਕ ਵਰਤਾਏ ਹਨ।
Many inspiring visuals have been created through the six seasons.
छिअ रुती वरताईआं बहु चलित बणाए ।
LINE 84
ਸੂਰਜੁਇਕੁਵਰਤਦਾਲੋਕੁਵੇਦਅਲਾਏ
ਸੂਰਜ ਇਕ ਵਰਤਦਾ ਹੈ (ਆਮ) ਲੋਕੀ ਤੇ ਗ੍ਯਾਨੀ ਆਖਦੇ ਹਨ।
But as say the knowledgeable persons the sun remains the same among these all.
सूरजु इकु वरतदा लोकु वेद अलाए ।
LINE 85
ਚਾਰਿਵਰਨਛਿਅਦਰਸਨਾਂਬਹੁਪੰਥਿਚਲਾਏ
ਛੀ ਦਰਸ਼ਨ ਤੇ ਚਾਰ ਵਰਨ (ਆਦਿ) ਬਹੁਤੇ ਰਸਤੇ (ਲੋਕਾਂ ਨੇ) ਤੋਰੇ ਹਨ।
Similiarly, four varans, six philosophies and many sects have been promulgated,
चारि वरन छिअ दरसनां बहु पंथि चलाए ।
LINE 86
ਆਪੇਆਪਿਵਰਤਦਾਗੁਰਮੁਖਿਸਮਝਾਏ੧੪।।
ਗੁਰਮੁਖ (ਇਸ ਸਿਧਾਂਤ ਨੂੰ) ਸਮਝਾਉਂਦੇ ਹਨ (ਕਿ ਵਾਹਿਗੁਰੂ) ਆਪੇ ਆਪ (ਸਭ ਵਿਚ) ਵ੍ਯਾਪਕ ਹੈ (ਆਪੋ ਵਿਚ ਲੜੋ ਨਾ, ਇਸ ਭੇਤ ਨੂੰ ਸਮਝੋ)।
But the gurmukh understands all (and hence there should be no in-fightings).
आपे आपि वरतदा गुरमुखि समझाए ।१४।
LINE 87
ਇਕੁਪਾਣੀਇਕਧਰਤਿਹੈਬਹੁਬਿਰਖਉਪਾਏ
ਇਕੋ ਪਾਣੀ ਤੇ ਇਕੋ ਧਰਤੀ ਹੈ, ਬ੍ਰਿੱਛ ਬਹੁਤ (ਪ੍ਰਕਾਰ ਦੇ) ਪੈਦਾ ਕੀਤੇ ਹਨ।
The water is one and the earth is also one but the flora is of variegated qualities.
इकु पाणी इक धरति है बहु बिरख उपाए ।
LINE 88
ਅਫਲਸਫਲਪਰਕਾਰਬਹੁਫਲਫੁਲਸੁਹਾਏ
ਫਲ ਹੀਨ, ਫਲਦਾਰ, ਫਲ ਫੁਲ (ਕਰਕੇ) ਬਹੁਤ ਪ੍ਰਕਾਰ ਦੇ ਫਬਾਏ ਹਨ।
Many are devoid of fruits and many are adorned with flowers and fruits.
अफल सफल परकार बहु फल फुल सुहाए ।
LINE 89
ਬਹੁਰਸਰੰਗਸੁਵਾਸਨਾਪਰਕਿਰਤਿਸੁਭਾਏ
ਬਹੁਤੇ ਰਸ, ਰੰਗ, ਸੁਹਣੀਆਂ ਵਾਸ਼ਨਾਂ ਵਾਲੀ ਸ੍ਰੇਸ਼ਟ ਪ੍ਰਕ੍ਰਿਰਤੀ ਵਾਲੇ।
They have diverse kinds of fragrance and by their many kinds of extracts they enhance the grandeur of Nature.
बहु रस रंग सुवासना परकिरति सुभाए ।
LINE 90
ਬੈਸੰਤਰੁਇਕੁਵਰਨਹੋਇਸਭਤਰਵਰਛਾਏ
(ਨਾਨ ਪ੍ਰਕਾਰ ਦੇ) ਸਾਰੇ ਬ੍ਰਿੱਛਾਂ ਵਿਚੋਂ ਅੱਗ ਇਕੋ ਰੰਗ ਦੀ ਪ੍ਰਗਟਦੀ ਹੈ।
The same fire is there in all trees.
बैसंतरु इकु वरन होइ सभ तरवर छाए ।
LINE 91
ਗੁਪਤਹੁਪਰਗਟਹੋਇਕੈਭਸਮੰਤਕਰਾਏ
ਨਾ ਦਿੱਸਣ ਵਾਲੀ ਦਸ਼ਾ ਤੋਂ ਪ੍ਰਗਟ ਹੋਕੇ ਉਨ੍ਹਾਂ ਨੂੰ ਸੁਆਹ ਕਰ ਦੇਂਦੀ ਹੈ।
That unmanifest fire becoming manifest reduces all to ashes.
गुपतहु परगट होइ कै भसमंत कराए ।
LINE 92
ਆਪੇਆਪਿਵਰਤਦਾਗੁਰਮੁਖਿਸੁਖਪਾਏ੧੫।।
(ਤਿਵੇਂ) ਆਪੇ ਆਪ ਵਰਤ ਰਿਹਾ ਹੈ (ਪਰ ਇਸ ਬਾਤ ਦਾ) ਸੁਖ ਗੁਰਮੁਖ ਪਾ ਰਹੇ ਹਨ।
Likewise, that (unmanifest) Lord resides in all and this very fact makes Gurmukhs full of delight.
आपे आपि वरतदा गुरमुखि सुख पाए ।१५।
LINE 93
ਚੰਦਨਵਾਸਵਣਾਸਪਤਿਸਭਚੰਦਨਹੋਵੈ
ਚੰਦਨ ਦੀ ਵਾਸ਼ਨਾ (ਨਾਲ) ਸਾਰੀ ਬਨਾਸਪਤੀ ਚੰਦਨ ਹੋ ਜਾਂਦੀ ਹੈ।
The whole vegetation planted near sandal tree becomes fragrant like sandal.
चंदन वास वणासपति सभ चंदन होवै ।
LINE 94
ਅਸਟਧਾਤੁਇਕਧਾਤੁਹੋਇਸੰਗਿਪਾਰਸਿਢੋਵੈ
ਪਾਰਸ ਦੇ ਨਾਲ ਮਿਲਕੇ ਅੱਠਾਂ ਧਾਤਾਂ ਦੀ ਇਕ ਧਾਤ (ਸੋਨਾ) ਹੋ ਜਾਂਦੀ ਹੈ।
Being in touch with the philosophers’s stone and the alloy of light metals transforms into one metal (gold).
असट धातु इक धातु होइ संगि पारसि ढोवै ।
LINE 95
ਨਦੀਆਨਾਲੇਵਾਹੜੇਮਿਲਿਗੰਗਗੰਗੋਵੈ
ਨਦੀਆਂ, ਨਾਲੇ ਤੇ ਨਿੱਕੇ ਨਾਲੇ ਗੰਗਾ ਨਾਲ ਮਿਲਕੇ ਗੰਗਾ ਹੋ ਜਾਂਦੇ ਹਨ।
Rivers, streams and brooks after joining the Ganges are known by the name of Ganges.
नदीआ नाले वाहड़े मिलि गंग गंगोवै ।
LINE 96
ਪਤਿਤਉਧਾਰਣੁਸਾਧਸੰਗੁਪਾਪਾਂਮਲੁਧੋਵੈ
ਸਾਧ ਸੰਗਤ ਪਾਪੀਆਂ ਦੇ ਉਧਾਰ ਕਰਨ ਵਾਲੀ ਹੈ, (ਕਿਉਂ ਜੋ) ਪਾਪਾਂ ਦੀ ਮੈਲ ਧੋ ਦਿੰਦੀ ਹੈ।
The redeemer of the fallen ones is the holy congregation wherein the dirt of sins is cleansed.
पतित उधारणु साधसंगु पापां मलु धोवै ।
LINE 97
ਨਰਕਨਿਵਾਰਅਸੰਖਹੋਇਲਖਪਤਿਤਸੰਗੋਵੈ
(ਇਸੇ ਕਾਰਣ ਉਨ੍ਹਾਂ ਦੇ ਲਖ=) ਦੇਖਣ ਨਾਲ (ਅਥਵਾ ਸੰਗੋਵੈ=) ਸੰਗਤ ਨਾਲ ਅਸੰਖ ਪਤਿਤਾਂ ਦੇ ਨਰਕ ਹਟ ਜਾਂਦੇ ਹਨ।
Myriads of apostates and hells have obtained redemption through and in the holy congregation.
नरक निवार असंख होइ लख पतित संगोवै ।
LINE 98
ਆਪੇਆਪਿਵਰਤਦਾਗੁਰਮੁਖਿਅਲੋਵੈ੧੬।।
(ਸੋ) ਆਪ ਹੀ ਆਪ ਵਰਤਦਾ ਹੈ, ਗੁਰੁਮਖ ਦੇਖਦੇ ਹਨ।
The gurmukh beholds and understands that God pervades one and all.
आपे आपि वरतदा गुरमुखि अलोवै ।१६।
LINE 99
ਦੀਪਕਹੇਤੁਪਤੰਗਦਾਜਲਮੀਨਤਰੰਦਾ
ਦੀਵੇ ਦਾ ਹਿਤ ਭੰਬਟ ਨੂੰ ਹੈ, ਮਛੀ (ਹਿਤ ਨਾਲ) ਜਲ ਤਰਦੀ ਹੈ।
Moth loves burning lamp and fish goes on swimming in water for love of It.
दीपक हेतु पतंग दा जल मीन तरंदा ।
LINE 100
ਮਿਰਗੁਨਾਦਵਿਸਮਾਦੁਹੈਭਵਰਕਵਲਿਵਸੰਦਾ
ਹਰਨ ਸ਼ਬਦ ਹੈਰਾਨ ਹੈ (ਭਾਵ ਮਸਤ ਹੈ), ਭੌਰਾ ਕੌਲ (ਫੁੱਲ) ਤੇ ਵਸਦਾ ਹੈ।
For deer the musical sound is the source of delight, and the black bee being in love for lotus gets enveloped in it.
मिरगु नाद विसमादु है भवर कवलि वसंदा ।
LINE 101
ਚੰਦਚਕੋਰਪਰੀਤਿਹੈਦੇਖਿਧਿਆਨੁਧਰੰਦਾ
ਚੰਦ ਦੀ ਚਕੋਰ ਨੂੰ ਪ੍ਰੀਤ ਹੈ, ਦੇਖਕੇ (ਉਸੇ ਦਾ) ਧਿਆਨ ਧਰਦਾ ਹੈ।
The redlegged patridge (chakor) loves the moon and concentrates upon it.
चंद चकोर परीति है देखि धिआनु धरंदा ।
LINE 102
ਚਕਵੀਸੂਰਜਹੇਤੁਹੈਸੰਜੋਗਬਣੰਦਾ
ਚਕਵੀ ਨੂੰ ਸੂਰਜ ਦਾ ਪਿਆਰ ਹੈ, (ਕਿਉਂਕਿ ਇਸ ਨਾਲ ਉਸਦਾ) ਸੰਜੋਗ ਬਣਦਾ ਹੈ।
Female ruddy sheldrake (chakavi) loves the sun and only on sunrise it meets and mates with its patner.
चकवी सूरज हेतु है संजोग बणंदा ।
LINE 103
ਨਾਰਿਭਤਾਰਪਿਆਰੁਹੈਮਾਂਪੁਤੁਮਿਲੰਦਾ
ਨਾਰ ਨੂੰ ਪਤੀ ਦਾ ਪਿਆਰ ਹੈ ਤੇ ਮਾਂ ਨੂੰ ਪੁੱਤ੍ਰ ਮਿਲਨ ਦਾ (ਹਿਤ ਹੈ)।
Woman loves her husband and it is love that the mother brings forth the son.
नारि भतार पिआरु है मां पुतु मिलंदा ।
LINE 104
ਆਪੇਆਪਿਵਰਤਦਾਗੁਰਮੁਖਿਪਰਚੰਦਾ੧੭।।
(ਇਸ ਤਰ੍ਹਾਂ) ਆਪ ਹੀ ਆਪ (ਪ੍ਰੇਮ ਵਿਚ) ਵਰਤ ਰਿਹਾ ਹੈ, (ਪਰ) ਗੁਰਮੁਖ (ਉਸਦੇ ਪ੍ਰੇਮ ਵਿਚ) ਪਰਚਦਾ ਹੈ।
Beholding Him operative in all, the gurmukh feels contented.
आपे आपि वरतदा गुरमुखि परचंदा ।१७।
LINE 105
ਅਖੀਅੰਦਰਿਦੇਖਦਾਸਭਚੋਜਵਿਡਾਣਾ
ਅਖਾਂ ਦੇ ਅੰਦਰ ਸਾਰੇ ਅਚਰਜ ਕੌਤਕ ਦੇਖਦਾ ਹੈ।
Through the eyes (of the world) He beholds all the wondrous feats.
अखी अंदरि देखदा सभ चोज विडाणा ।
LINE 106
ਕੰਨੀਸੁਣਦਾਸੁਰਤਿਕਰਿਆਖਾਣਿਵਖਾਣਾ
ਸੁਰਤ (ਧ੍ਯਾਨ) ਕਰ ਕੇ ਕੰਨਾਂ ਨਾਲ ਕਹੇ ਹੋਏ ਬਚਨ ਸੁਣਦਾ ਹੈ।
With full consciousness He listens to the stories narrated.
कंनी सुणदा सुरति करि आखाणि वखाणा ।
LINE 107
ਜੀਭੈਅੰਦਰਿਬੋਲਦਾਬਹੁਸਾਦਲੁਭਾਣਾ
ਜੀਭ ਅੰਦਰ (ਹੋਕੇ) ਬੋਲਦਾ ਤੇ ਬਹੁਤੇ ਸੁਆਦਾਂ ਵਿਚ ਲੁਭਿਤ ਹੁੰਦਾ ਹੈ।
Through tongue, He speaks and relishes all the tastes.
जीभै अंदरि बोलदा बहु साद लुभाणा ।
LINE 108
ਹਥੀਂਕਿਰਤਿਕਮਾਂਵਦਾਪਗਿਚਲੈਸੁਜਾਣਾ
ਹਥਾਂ (ਅੰਦਰ ਹੋਕੇ) ਕਿਰਤ ਕਰਦਾ ਤੇ ਸਿਆਣਾ ਪੈਰਾਂ ਨਾਲ ਤੁਰਦਾ ਹੈ।
He works with hands and He, the Omniscient One, walks on feet.
हथीं किरति कमांवदा पगि चलै सुजाणा ।
LINE 109
ਦੇਹੀਅੰਦਰਿਇਕੁਮਨੁਇੰਦ੍ਰੀਪਰਵਾਣਾ
(ਏਹ) ਇਕ 'ਮਨ' ਦੇਹ ਦੇ ਵਿਚ ਹੈ, (ਜਿਸ ਦੀ ਆਗਿਆ ਨੂੰ) ਇੰਦ੍ਰੀਆਂ ਪਰਵਾਨ ਕਰਦੀਆਂ ਹਨ।
In body, He is the mind whose orders are obeyed by all the organs.
देही अंदरि इकु मनु इंद्री परवाणा ।
LINE 110
ਆਪੇਆਪਿਵਰਤਦਾਗੁਰਮੁਖਿਸੁਖੁਮਾਣਾ੧੮।।
(ਤਿਵੇਂ) ਆਪੇ ਆਪ ਵਰਤਦਾ ਹੈ, ਗੁਰਮੁਖ ਸੁਖ ਮਾਣਦੇ ਹਨ।
Understanding (the fact) that He permeates through all, gurmukhs feel delighted.
आपे आपि वरतदा गुरमुखि सुखु माणा ।१८।
LINE 111
ਪਵਣਗੁਰੂਗੁਰੁਸਬਦੁਹੈਰਾਗਨਾਦਵੀਚਾਰਾ
ਪੌਣ ਗਰੂ ਹੈ (ਤੇ) ਗੁਰੂ ਸ਼ਬਦ ਹੈ (ਇਸ ਥੋਂ) ਰਾਗ ਨਾਗ ਦੇ ਵਿਚਾਰ ਹੁੰਦੇ ਹਨ।
The basis of the world is air (the mixture of gases) and Sabad (Word) is the Guru of all knowledge from which flow further all thoughts, music and attendant sounds.
पवण गुरू गुरु सबदु है राग नाद वीचारा ।
LINE 112
ਮਾਤਪਿਤਾਜਲੁਧਰਤਿਹੈਉਤਪਤਿਸੰਸਾਰਾ
ਧਰਤੀ ਮਾਤਾ ਹੈ, ਜਲ ਪਿਤਾ ਹੈ, ਇਨ੍ਹਾਂ (ਤੱਤਾਂ ਥੋਂ) ਸੰਸਾਰ ਦੀ ਉਤਪਤੀ ਹੈ।
Mother and father are the creative forces in the form of earth and water.
मात पिता जलु धरति है उतपति संसारा ।
LINE 113
ਦਾਈਦਾਇਆਰਾਤਿਦਿਹੁਵਰਤੇਵਰਤਾਰਾ
ਰਾਤ (ਸੁਵਾਉਣ ਵਾਲੀ) ਦਾਈ ਤੇ ਦਿਨ (ਖੇਡਾਉਣ ਵਾਲਾ) ਦਾਇਆ ਹੈ, (ਇਨ੍ਹਾਂ ਦੇ) ਵਰਤਾਰੇ (ਵਿਖੇ ਜਗਤ) ਵਰਤਦਾ ਹੈ।
Night and day are the nurses who nurse for the creatures and this way the whole system goes on operating.
दाई दाइआ राति दिहु वरते वरतारा ।
LINE 114
ਸਿਵਸਕਤੀਦਾਖੇਲੁਮੇਲੁਪਰਕਿਰਤਿਪਸਾਰਾ
ਸ਼ਿਵ (ਚੇਤਨ ਸ਼ਕਤੀ), ਸ਼ਕਤੀ (ਜੜ੍ਹ ਸ਼ਕਤੀ) ਦਾ ਮੇਲ ਮੇਲ ਕੇ (ਸੰਸਾਰ) ਪ੍ਰਕ੍ਰਿਤੀ ਦਾ ਰਚਿਆ ਹੈ।
With the combination of Siva (the consciousness) and Sakti (the inert nature) this whole world comes into being.
सिव सकती दा खेलु मेलु परकिरति पसारा ।
LINE 115
ਪਾਰਬ੍ਰਹਮਪੂਰਨਬ੍ਰਹਮੁਘਟਿਚੰਦੁਅਕਾਰਾ
(ਇਸ ਸ੍ਰਿਸ਼ਟੀ ਵਿਚ ਆਪ) ਪਾਰਬ੍ਰਹਮ (ਐਉਂ) ਪੂਰਮ ਬ੍ਰਹਮ (ਹੋ ਰਿਹਾ ਹੈ ਜਿਕੂੰ ਜਲ ਭਰੇ) ਭਾਂਡਿਆਂ ਵਿਚ ਚੰਦ੍ਰਮਾਂ ਦਾ ਬਿੰਬ ਪੂਰਨ ਹੁੰਦਾ ਹੈ।
That transcendental perfect Lord is permeating through all as the same moon in the sky is visualised in all the pitchers of water.
पारब्रहम पूरन ब्रहमु घटि चंदु अकारा ।
LINE 116
ਆਪੇਆਪਿਵਰਤਦਾਗੁਰਮੁਖਿਨਿਰਧਾਰਾ੧੯।।
ਆਪੇ ਆਪ ਵਰਤਦਾ ਹੈ, ਪਰ ਗੁਰਮੁਖਾਂ ਵਿਚ ਆਧਾਰ ਰੂਪ ਹੋਕੇ ਵਰਤਦਾ ਹੈ।
That Lord beyond all the sustenances is the sustenance for the gurmukhs and He alone operates through all.
आपे आपि वरतदा गुरमुखि निरधारा ।१९।
LINE 117
ਫੁਲਾਂਅੰਦਰਿਵਾਸੁਹੈਹੋਇਭਵਰੁਲੁਭਾਣਾ
ਫੁੱਲਾਂ ਵਿਚ ਵਾਸ਼ਨਾ (ਆ ਪਈ) ਹੈ (ਜਿਸ ਪਰ) ਭੌਰਾ ਲੋਭ ਰਿਹਾ ਹੈ;
The Lord is the fragrance in flowers and becoming black bee He is attracted towards flowers.
फुलां अंदरि वासु है होइ भवरु लुभाणा ।
LINE 118
ਅੰਬਾਂਅੰਦਰਿਰਸਧਰੇਕੋਇਲਰਸੁਮਾਣਾ
ਅੰਬਾਂ ਵਿਖੇ ਮਿਠਾਸ ਧਰੀ ਹੈ, ਕੋਇਲ (ਜਿਸਦੇ) ਰਸ ਨੂੰ ਮਾਣਦੀ ਹੈ।
Sap in the mangoes is He and becoming nightingale He enjoys the same.
अंबां अंदरि रस धरे कोइल रसु माणा ।
LINE 119
ਮੋਰਬਬੀਹਾਹੋਇਕੈਘਣਵਰਸਸਿਞਾਣਾ
ਮੋਰ ਤੇ ਚਾਤ੍ਰਿਕ (ਪ੍ਰਸੰਨ) ਹੁੰਦੇ ਹਨ ਜਦ ਬੱਦਲ ਵਰ੍ਹਦਾ ਵੇਖਦੇ ਹਨ।
Becoming peacock and the rain bird (papthd) only He identifies the delight in raining of the clouds.
मोर बबीहा होइ कै घण वरस सिञाणा ।
LINE 120
ਖੀਰਨੀਰਸੰਜੋਗਹੋਇਕਲੀਕੰਦਵਖਾਣਾ
ਦੁੱਧ ਤੇ ਪਾਣੀ ਦਾ (ਜਿਕੂੰ) ਸੰਜੋਗ (ਮੇਲ ਯਾ ਪਿਆਰ) ਹੈ, (ਯਾ ਖੰਡ ਤੇ ਖੋਏ ਦਾ ਜਿੱਕੂੰ ਸੰਜੋਗ) ਕਲਾਕੰਦ ਵਿਚ ਕਹੀਦਾ ਹੈ।
He transforms Himself into variegated sweets by becoming milk and water.
खीर नीर संजोग होइ कलीकंद वखाणा ।
LINE 121
ਓਅੰਕਾਰੁਆਕਾਰੁਕਰਿਹੋਇਪਿੰਡਪਰਾਣਾ
(ਤਿਕੂੰ) ਓਅੰਕਾਰ ਸਰੂਪ ਰਚਕੇ ਦੇਹ ਤੇ ਜਿੰਦ ਹੋ ਜਾਂਦਾ ਹੈ।
The same Formless Lord assuming different forms is residing in all the bodies.
ओअंकारु आकारु करि होइ पिंड पराणा ।
LINE 122
ਆਪੇਆਪਿਵਰਤਦਾਗੁਰਮੁਖਿਪਰਵਾਣਾ੨੦੨।।।ਦੁਇ
ਆਪੇ ਆਪ ਵਰਤ ਰਿਹਾ ਹੈ (ਪਰ) ਪ੍ਰਮਾਣ ਗੁਰਮੁਖਾਂ ਨੇ ਕੀਤਾ ਹੈ।
He is omnipresent in all substances and activities and gurmukhs bow before all such stages.
आपे आपि वरतदा गुरमुखि परवाणा ।२०।२। दुइ ।