ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 332
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਂਧੀਪਾਛੇਜੋਜਲੁਬਰਖੈਤਿਹਿਤੇਰਾਜਨੁਭੀਨਾਂ
(ਗਿਆਨ ਦੀ) ਹਨੇਰੀ ਦੇ ਪਿਛੋਂ ਜਿਹੜਾ ('ਨਾਮ' ਦਾ) ਮੀਂਹ ਵਰ੍ਹਦਾ ਹੈ, ਉਸ ਵਿਚ (ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲਾ) ਤੇਰਾ ਭਗਤ ਭਿੱਜ ਜਾਂਦਾ ਹੈ (ਭਾਵ, ਗਿਆਨ ਦੀ ਬਰਕਤਿ ਨਾਲ ਭਰਮ-ਵਹਿਮ ਮੁੱਕ ਜਾਣ ਤੇ ਜਿਉਂ ਜਿਉਂ ਮਨੁੱਖ ਨਾਮ ਜਪਦਾ ਹੈ, ਉਸ ਦੇ ਮਨ ਵਿਚ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ)।
Your servant is drenched with the rain that has fallen in this storm.
आंधी पाछे जो जलु बरखै तिहि तेरा जनु भीनां ॥
LINE 02
ਕਹਿਕਬੀਰਮਨਿਭਇਆਪ੍ਰਗਾਸਾਉਦੈਭਾਨੁਜਬਚੀਨਾ੨੪੩॥॥॥
ਕਬੀਰ ਆਖਦਾ ਹੈ-ਜਦੋਂ (ਹੇ ਪ੍ਰਭੂ! ਤੇਰਾ ਸੇਵਕ) ਆਪਣੇ ਅੰਦਰ (ਤੇਰੇ ਨਾਮ ਦਾ) ਸੂਰਜ ਚੜ੍ਹਿਆ ਹੋਇਆ ਤੱਕਦਾ ਹੈ ਤਾਂ ਉਸ ਦੇ ਮਨ ਵਿਚ ਚਾਨਣ (ਹੀ ਚਾਨਣ) ਹੋ ਜਾਂਦਾ ਹੈ ॥੨॥੪੩॥
Says Kabeer, my mind became enlightened, when I saw the sun rise. ||2||43||
कहि कबीर मनि भइआ प्रगासा उदै भानु जब चीना ॥२॥४३॥
LINE 03
ਗਉੜੀਚੇਤੀ
ਰਾਗ ਗਉੜੀ-ਚੇਤੀ।
Gauree Chaytee:
गउड़ी चेती ॥
LINE 04
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 05
ਹਰਿਜਸੁਸੁਨਹਿਹਰਿਗੁਨਗਾਵਹਿ
(ਕਈ ਮਨੁੱਖ ਆਪ) ਨਾਹ ਕਦੇ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਦੇ ਹਨ, ਨਾਹ ਹਰੀ ਦੇ ਗੁਣ ਗਾਉਂਦੇ ਹਨ,
They do not listen to the Lord's Praises, and they do not sing the Lord's Glories,
हरि जसु सुनहि न हरि गुन गावहि ॥
LINE 06
ਬਾਤਨਹੀਅਸਮਾਨੁਗਿਰਾਵਹਿ॥॥
ਪਰ ਸ਼ੇਖ਼ੀ ਦੀਆਂ ਗੱਲਾਂ ਨਾਲ ਤਾਂ (ਮਾਨੋ) ਅਸਮਾਨ ਨੂੰ ਢਾਹ ਲੈਂਦੇ ਹਨ ॥੧॥
but they try to bring down the sky with their talk. ||1||
बातन ही असमानु गिरावहि ॥१॥
LINE 07
ਐਸੇਲੋਗਨਸਿਉਕਿਆਕਹੀਐ
ਅਜਿਹੇ ਬੰਦਿਆਂ ਨੂੰ ਭਲੀ ਮੱਤ ਦੇਣ ਦਾ ਕੋਈ ਲਾਭ ਨਹੀਂ,
What can anyone say to such people?
ऐसे लोगन सिउ किआ कहीऐ ॥
LINE 08
ਜੋਪ੍ਰਭਕੀਏਭਗਤਿਤੇਬਾਹਜਤਿਨਤੇਸਦਾਡਰਾਨੇਰਹੀਐ॥॥ਰਹਾਉ
ਜਿਨ੍ਹਾਂ ਨੂੰ ਪ੍ਰਭੂ ਨੇ ਭਗਤੀ ਤੋਂ ਵਾਂਜੇ ਰੱਖਿਆ ਹੈ (ਉਹਨਾਂ ਨੂੰ ਮੱਤ ਦੇਣ ਦੇ ਥਾਂ ਸਗੋਂ) ਉਹਨਾਂ ਤੋਂ ਸਦਾ ਦੂਰ ਦੂਰ ਹੀ ਰਹਿਣਾ ਚਾਹੀਦਾ ਹੈ ॥੧॥ ਰਹਾਉ ॥
You should always be careful around those whom God has excluded from His devotional worship. ||1||Pause||
जो प्रभ कीए भगति ते बाहज तिन ते सदा डराने रहीऐ ॥१॥ रहाउ ॥
LINE 09
ਆਪਿਦੇਹਿਚੁਰੂਭਰਿਪਾਨੀ
(ਉਹ ਲੋਕ) ਆਪ ਤਾਂ (ਕਿਸੇ ਨੂੰ) ਇਕ ਚੁਲੀ ਜਿਤਨਾ ਪਾਣੀ ਭੀ ਨਹੀਂ ਦੇਂਦੇ,
They do not offer even a handful of water,
आपि न देहि चुरू भरि पानी ॥
LINE 10
ਤਿਹਨਿੰਦਹਿਜਿਹਗੰਗਾਆਨੀ॥॥
ਪਰ ਨਿੰਦਿਆ ਉਹਨਾਂ ਦੀ ਕਰਦੇ ਹਨ ਜਿਨ੍ਹਾਂ ਨੇ ਗੰਗਾ ਵਗਾ ਦਿੱਤੀ ਹੋਵੇ ॥੨॥
while they slander the one who brought forth the Ganges. ||2||
तिह निंदहि जिह गंगा आनी ॥२॥
LINE 11
ਬੈਠਤਉਠਤਕੁਟਿਲਤਾਚਾਲਹਿ
ਬੈਠਦਿਆਂ ਉਠਦਿਆਂ (ਹਰ ਵੇਲੇ ਉਹ) ਟੇਢੀਆਂ ਚਾਲਾਂ ਹੀ ਚੱਲਦੇ ਹਨ,
Sitting down or standing up, their ways are crooked and evil.
बैठत उठत कुटिलता चालहि ॥
LINE 12
ਆਪੁਗਏਅਉਰਨਹੂਘਾਲਹਿ॥॥
ਉਹ ਆਪਣੇ ਆਪ ਤੋਂ ਗਏ-ਗੁਜ਼ਰੇ ਬੰਦੇ ਹੋਰਨਾਂ ਨੂੰ ਭੀ ਕੁਰਾਹੇ ਪਾਂਦੇ ਹਨ ॥੩॥
They ruin themselves, and then they ruin others. ||3||
आपु गए अउरन हू घालहि ॥३॥
LINE 13
ਛਾਡਿਕੁਚਰਚਾਆਨਜਾਨਹਿ
ਫੋਕੀ ਬਹਿਸ ਤੋਂ ਬਿਨਾ ਉਹ ਹੋਰ ਕੁਝ ਕਰਨਾ ਜਾਣਦੇ ਹੀ ਨਹੀਂ,
They know nothing except evil talk.
छाडि कुचरचा आन न जानहि ॥
LINE 14
ਬ੍ਰਹਮਾਹੂਕੋਕਹਿਓਮਾਨਹਿ॥॥
ਕਿਸੇ ਵੱਡੇ ਤੋਂ ਵੱਡੇ ਮੰਨੇ-ਪ੍ਰਮੰਨੇ ਸਿਆਣੇ ਦੀ ਭੀ ਗੱਲ ਨਹੀਂ ਮੰਨਦੇ ॥੪॥
They would not even obey Brahma's orders. ||4||
ब्रहमा हू को कहिओ न मानहि ॥४॥
LINE 15
ਆਪੁਗਏਅਉਰਨਹੂਖੋਵਹਿ
ਆਪਣੇ ਆਪ ਤੋਂ ਗਏ-ਗੁਜ਼ਰੇ ਉਹ ਲੋਕ ਹੋਰਨਾਂ ਨੂੰ ਭੀ ਖੁੰਝਾਉਂਦੇ ਹਨ,
They themselves are lost, and they mislead others as well.
आपु गए अउरन हू खोवहि ॥
LINE 16
ਆਗਿਲਗਾਇਮੰਦਰਮੈਸੋਵਹਿ॥॥
ਉਹ (ਮਾਨੋ, ਆਪਣੇ ਹੀ ਘਰ ਨੂੰ) ਅੱਗ ਲਾ ਕੇ ਘਰ ਵਿਚ ਸੌਂ ਰਹੇ ਹਨ ॥੫॥
They set their own temple on fire, and then they fall asleep within it. ||5||
आगि लगाइ मंदर मै सोवहि ॥५॥
LINE 17
ਅਵਰਨਹਸਤਆਪਹਹਿਕਾਂਨੇ
ਉਹ ਆਪ ਤਾਂ ਕਾਣੇ ਹਨ (ਕਈ ਤਰ੍ਹਾਂ ਦੇ ਵੈਲ ਕਰਦੇ ਹਨ) ਪਰ ਹੋਰਨਾਂ ਨੂੰ ਮਖ਼ੌਲ ਕਰਦੇ ਹਨ।
They laugh at others, while they themselves are one-eyed.
अवरन हसत आप हहि कांने ॥
LINE 18
ਤਿਨਕਉਦੇਖਿਕਬੀਰਲਜਾਨੇ੬੧੪੪॥॥॥॥
ਅਜਿਹੇ ਬੰਦਿਆਂ ਨੂੰ ਵੇਖ ਕੇ, ਹੇ ਕਬੀਰ! ਸ਼ਰਮ ਆਉਂਦੀ ਹੈ ॥੬॥੧॥੪੪॥
Seeing them, Kabeer is embarrassed. ||6||1||44||
तिन कउ देखि कबीर लजाने ॥६॥१॥४४॥
LINE 19
ਰਾਗੁਗਉੜੀਬੈਰਾਗਣਿ₁ਕਬੀਰਜੀ
ਰਾਗ ਗਉੜੀ-ਬੈਰਾਗਣਿ ਵਿੱਚ, ਭਗਤ ਕਬੀਰ ਜੀ ਦੀ ਬਾਣੀ।
Raag Gauree Bairaagan, Kabeer Jee:
रागु गउड़ी बैरागणि₁ कबीर जी ॥
LINE 20
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 21
ਜੀਵਤਪਿਤਰਮਾਨੈਕੋਊਮੂਏਂਸਿਰਾਧਕਰਾਹੀ
ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ।
He does not honor his ancestors while they are alive, but he holds feasts in their honor after they have died.
जीवत पितर न मानै कोऊ मूएं सिराध कराही ॥
LINE 22
ਪਿਤਰਭੀਬਪੁਰੇਕਹੁਕਿਉਪਾਵਹਿਕਊਆਕੂਕਰਖਾਹੀ॥॥
ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ ॥੧॥
Tell me, how can his poor ancestors receive what the crows and the dogs have eaten up? ||1||
पितर भी बपुरे कहु किउ पावहि कऊआ कूकर खाही ॥१॥
LINE 23
ਮੋਕਉਕੁਸਲੁਬਤਾਵਹੁਕੋਈ
ਮੈਨੂੰ ਕੋਈ ਧਿਰ ਦੱਸੋ ਕਿ (ਪਿਤਰਾਂ ਦੇ ਨਮਿਤ ਸਰਾਧ ਖੁਆਉਣ ਨਾਲ ਪਿਛੇ ਘਰ ਵਿਚ) ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ।
If only someone would tell me what real happiness is!
मो कउ कुसलु बतावहु कोई ॥
LINE 24
ਕੁਸਲੁਕੁਸਲੁਕਰਤੇਜਗੁਬਿਨਸੈਕੁਸਲੁਭੀਕੈਸੇਹੋਈ॥॥ਰਹਾਉ
ਸਾਰਾ ਸੰਸਾਰ (ਇਸੇ ਭਰਮ-ਵਹਿਮ ਵਿਚ) ਖਪ ਰਿਹਾ ਹੈ ਕਿ (ਪਿਤਰਾਂ ਨਿਮਿਤ ਸਰਾਧ ਕੀਤਿਆਂ ਘਰ ਵਿਚ) ਸੁਖ-ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
Speaking of happiness and joy, the world is perishing. How can happiness be found? ||1||Pause||
कुसलु कुसलु करते जगु बिनसै कुसलु भी कैसे होई ॥१॥ रहाउ ॥
LINE 25
ਮਾਟੀਕੇਕਰਿਦੇਵੀਦੇਵਾਤਿਸੁਆਗੈਜੀਉਦੇਹੀ
ਮਿੱਟੀ ਦੇ ਦੇਵੀ-ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ (ਬੱਕਰੇ ਆਦਿਕ ਦੀ) ਕੁਰਬਾਨੀ ਦੇਂਦੇ ਹਨ।
Making gods and goddesses out of clay, people sacrifice living beings to them.
माटी के करि देवी देवा तिसु आगै जीउ देही ॥
LINE 26
ਐਸੇਪਿਤਰਤੁਮਾਰੇਕਹੀਅਹਿਆਪਨਕਹਿਆਲੇਹੀ॥॥
(ਹੇ ਭਾਈ! ਇਸੇ ਤਰ੍ਹਾਂ) ਦੇ (ਮਿੱਟੀ ਦੇ ਬਣਾਏ ਹੋਏ) ਤੁਹਾਡੇ ਪਿਤਰ ਅਖਵਾਉਂਦੇ ਹਨ, (ਉਹਨਾਂ ਅੱਗੇ ਭੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦੇਂਦੇ ਹੋ) ਉਹ ਆਪਣੇ ਮੂੰਹੋਂ ਮੰਗਿਆ ਕੁਝ ਨਹੀਂ ਲੈ ਸਕਦੇ ॥੨॥
Such are your dead ancestors, who cannot ask for what they want. ||2||
ऐसे पितर तुमारे कहीअहि आपन कहिआ न लेही ॥२॥
LINE 27
ਸਰਜੀਉਕਾਟਹਿਨਿਰਜੀਉਪੂਜਹਿਅੰਤਕਾਲਕਉਭਾਰੀ
ਲੋਕੀ ਜੀਉਂਦੇ ਜੀਵਾਂ ਨੂੰ (ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ) ਮਾਰਦੇ ਹਨ (ਤੇ ਇਸ ਤਰ੍ਹਾਂ ਮਿੱਟੀ ਆਦਿਕ ਦੇ ਬਣਾਏ ਹੋਏ) ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ; ਆਪਣਾ ਅੱਗਾ ਵਿਗਾੜੀ ਜਾ ਰਹੇ ਹਨ।
You murder living beings and worship lifeless things; at your very last moment, you shall suffer in terrible pain.
सरजीउ काटहि निरजीउ पूजहि अंत काल कउ भारी ॥
LINE 28
ਰਾਮਨਾਮਕੀਗਤਿਨਹੀਜਾਨੀਭੈਡੂਬੇਸੰਸਾਰੀ॥॥
(ਐਸੇ ਲੋਕਾਂ ਨੂੰ) ਉਸ ਆਤਮਕ ਅਵਸਥਾ ਦੀ ਸਮਝ ਨਹੀਂ ਪੈਂਦੀ ਜੋ ਪ੍ਰਭੂ ਦਾ ਨਾਮ ਸਿਮਰਦਿਆਂ ਬਣਦੀ ਹੈ। ਲੋਕ ਲੋਕਾਚਾਰੀ ਰਸਮਾਂ ਦੇ ਡਰ ਵਿਚ ਗ਼ਰਕ ਹੋ ਰਹੇ ਹਨ ॥੩॥
You do not know the value of the Lord's Name; you shall drown in the terrifying world-ocean. ||3||
राम नाम की गति नही जानी भै डूबे संसारी ॥३॥
LINE 29
ਦੇਵੀਦੇਵਾਪੂਜਹਿਡੋਲਹਿਪਾਰਬ੍ਰਹਮੁਨਹੀਜਾਨਾ
(ਅਜਿਹੇ ਲੋਕ ਮਿੱਟੀ ਦੇ ਬਣਾਏ ਹੋਏ) ਦੇਵੀ-ਦੇਵਤਿਆਂ ਨੂੰ ਪੂਜਦੇ ਹਨ ਤੇ ਸਹਿਮੇ ਭੀ ਰਹਿੰਦੇ ਹਨ (ਕਿਉਂਕਿ ਅਸਲ 'ਕੁਸ਼ਲ' ਦੇਣ ਵਾਲੇ) ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ ਹਨ।
You worship gods and goddesses, but you do not know the Supreme Lord God.
देवी देवा पूजहि डोलहि पारब्रहमु नही जाना ॥
LINE 30
ਕਹਤਕਬੀਰਅਕੁਲੁਨਹੀਚੇਤਿਆਬਿਖਿਆਸਿਉਲਪਟਾਨਾ੪੧੪੫॥॥॥॥
ਕਬੀਰ ਆਖਦਾ ਹੈ-ਉਹ ਜਾਤ-ਕੁਲ-ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਉਹ (ਸਦਾ) ਮਾਇਆ ਨਾਲ ਲਪਟੇ ਰਹਿੰਦੇ ਹਨ ॥੪॥੧॥੪੫॥
Says Kabeer, you have not remembered the Lord who has no ancestors; you are clinging to your corrupt ways. ||4||1||45||
कहत कबीर अकुलु नही चेतिआ बिखिआ सिउ लपटाना ॥४॥१॥४५॥
LINE 31
ਗਉੜੀ
Gauree:
गउड़ी ॥
LINE 32
ਜੀਵਤਮਰੈਮਰੈਫੁਨਿਜੀਵੈਐਸੇਸੁੰਨਿਸਮਾਇਆ
ਜੋ ਮਨੁੱਖ ਮੁੜ ਮੁੜ ਜਤਨ ਕਰ ਕੇ ਮਨ ਵਿਕਾਰਾਂ ਦੇ ਫੁਰਨਿਆਂ ਵਲੋਂ ਹਟਾ ਲੈਂਦਾ ਹੈ, ਉਹ ਫਿਰ (ਅਸਲ ਜੀਵਨ) ਜੀਊਂਦਾ ਹੈ ਤੇ ਉਸ ਅਵਸਥਾ ਵਿਚ ਜਿਥੇ ਵਿਕਾਰਾਂ ਦੇ ਫੁਰਨੇ ਨਹੀਂ ਉਠਦੇ, ਇਉਂ ਲੀਨ ਹੁੰਦਾ ਹੈ,
One who remains dead while yet alive, will live even after death; thus he merges into the Primal Void of the Absolute Lord.
जीवत मरै मरै फुनि जीवै ऐसे सुंनि समाइआ ॥
LINE 33
ਅੰਜਨਮਾਹਿਨਿਰੰਜਨਿਰਹੀਐਬਹੁੜਿਭਵਜਲਿਪਾਇਆ॥॥
ਕਿ ਮਾਇਆ ਵਿਚ ਰਹਿੰਦਾ ਹੋਇਆ ਭੀ ਉਹ ਮਾਇਆ-ਰਹਿਤ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਤੇ ਮੁੜ (ਮਾਇਆ ਦੀ) ਘੁੰਮਣਘੇਰ ਵਿਚ ਨਹੀਂ ਪੈਂਦਾ ॥੧॥
Remaining pure in the midst of impurity, he will never again fall into the terrifying world-ocean. ||1||
अंजन माहि निरंजनि रहीऐ बहुड़ि न भवजलि पाइआ ॥१॥
LINE 34
ਮੇਰੇਰਾਮਐਸਾਖੀਰੁਬਿਲੋਈਐ
ਹੇ ਪਿਆਰੇ ਪ੍ਰਭੂ! ਤਦੋਂ ਹੀ ਦੁੱਧ ਰਿੜਕਿਆ ਜਾ ਸਕਦਾ ਹੈ (ਭਾਵ, ਸਿਮਰਨ ਦਾ ਸਫਲ ਉੱਦਮ ਕੀਤਾ ਜਾ ਸਕਦਾ ਹੈ)
O my Lord, this is the milk to be churned.
मेरे राम ऐसा खीरु बिलोईऐ ॥
LINE 35
ਗੁਰਮਤਿਮਨੂਆਅਸਥਿਰੁਰਾਖਹੁਇਨਬਿਧਿਅੰਮ੍ਰਿਤੁਪੀਓਈਐ॥॥ਰਹਾਉ
ਤੇ, ਇਸੇ ਤਰੀਕੇ ਨਾਲ ਹੀ (ਭਾਵ, ਜੇ ਤੂੰ ਮੇਰੇ ਮਨ ਨੂੰ ਅਡੋਲ ਰੱਖੇਂ) ਤੇਰਾ ਨਾਮ-ਅੰਮ੍ਰਿਤ ਪੀਤਾ ਜਾ ਸਕਦਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੀ ਮੱਤ ਦੇ ਕੇ ਮੇਰਾ ਕਮਜ਼ੋਰ ਮਨ (ਮਾਇਆ ਵਲੋਂ) ਅਡੋਲ ਰੱਖ ॥੧॥ ਰਹਾਉ ॥
Through the Guru's Teachings, hold your mind steady and stable, and in this way, drink in the Ambrosial Nectar. ||1||Pause||
गुरमति मनूआ असथिरु राखहु इन बिधि अंम्रितु पीओईऐ ॥१॥ रहाउ ॥
LINE 36
ਗੁਰਕੈਬਾਣਿਬਜਰਕਲਛੇਦੀਪ੍ਰਗਟਿਆਪਦੁਪਰਗਾਸਾ
ਜਿਸ ਮਨੁੱਖ ਨੇ ਸਤਿਗੁਰੂ ਦੇ (ਸ਼ਬਦ-ਰੂਪ) ਤੀਰ ਨਾਲ ਕਰੜੀ ਮਨੋ-ਕਲਪਣਾ ਵਿੰਨ੍ਹ ਲਈ ਹੈ (ਭਾਵ, ਮਨ ਦੀ ਵਿਕਾਰਾਂ ਵਲ ਦੀ ਦੌੜ ਰੋਕ ਲਈ ਹੈ) ਉਸ ਦੇ ਅੰਦਰ ਪ੍ਰਕਾਸ਼-ਪਦ ਪੈਦਾ ਹੋ ਜਾਂਦਾ ਹੈ (ਭਾਵ, ਉਸ ਦੇ ਅੰਦਰ ਉਹ ਅਵਸਥਾ ਬਣ ਜਾਂਦੀ ਹੈ ਜਿੱਥੇ ਐਸਾ ਆਤਮਕ ਚਾਨਣ ਹੋ ਜਾਂਦਾ ਹੈ ਕਿ ਉਹ ਮਾਇਆ ਦੇ ਹਨੇਰੇ ਵਿਚ ਨਹੀਂ ਫਸਦਾ)।
The Guru's arrow has pierced the hard core of this Dark Age of Kali Yuga, and the state of enlightenment has dawned.
गुर कै बाणि बजर कल छेदी प्रगटिआ पदु परगासा ॥
LINE 37
ਸਕਤਿਅਧੇਰਜੇਵੜੀਭ੍ਰਮੁਚੂਕਾਨਿਹਚਲੁਸਿਵਘਰਿਬਾਸਾ॥॥
(ਜਿਵੇਂ ਹਨੇਰੇ ਵਿਚ) ਰੱਸੀ (ਨੂੰ ਸੱਪ ਸਮਝਣ) ਦਾ ਭੁਲੇਖਾ (ਪੈਂਦਾ ਹੈ ਤੇ ਚਾਨਣ ਹੋਇਆਂ ਉਹ ਭੁਲੇਖਾ ਮਿਟ ਜਾਂਦਾ ਹੈ ਤਿਵੇਂ) ਮਾਇਆ ਦੇ (ਪ੍ਰਭਾਵ-ਰੂਪ) ਹਨੇਰੇ ਵਿਚ (ਵਿਕਾਰਾਂ ਨੂੰ ਹੀ ਸਹੀ ਜੀਵਨ ਸਮਝ ਲੈਣ ਦਾ ਭੁਲੇਖਾ) ਨਾਮ ਦੇ ਚਾਨਣ ਨਾਲ ਮਿਟ ਜਾਂਦਾ ਹੈ, ਤੇ ਉਸ ਮਨੁੱਖ ਦਾ ਨਿਵਾਸ ਸਦਾ-ਅਨੰਦ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿਚ ਸਦਾ ਲਈ ਹੋ ਜਾਂਦਾ ਹੈ ॥੨॥
In the darkness of Maya, I mistook the rope for the snake, but that is over, and now I dwell in the eternal home of the Lord. ||2||
सकति अधेर जेवड़ी भ्रमु चूका निहचलु सिव घरि बासा ॥२॥
LINE 38
ਤਿਨਿਬਿਨੁਬਾਣੈਧਨਖੁਚਢਾਈਐਇਹੁਜਗੁਬੇਧਿਆਭਾਈ
ਹੇ ਸੱਜਣ! (ਜਿਸ ਮਨੁੱਖ ਨੇ ਗੁਰ-ਸ਼ਬਦ ਰੂਪ ਤੀਰ ਦਾ ਆਸਰਾ ਲਿਆ ਹੈ) ਉਸ ਨੇ (ਮਾਨੋ,) ਤੀਰ ਕਮਾਨ ਚੜ੍ਹਾਉਣ ਤੋਂ ਬਿਨਾ ਹੀ ਇਸ ਜਗਤ ਨੂੰ ਵਿੰਨ੍ਹ ਲਿਆ ਹੈ (ਭਾਵ, ਮਾਇਆ ਦਾ ਜ਼ੋਰ ਆਪਣੇ ਉੱਤੇ ਪੈਣ ਨਹੀਂ ਦਿੱਤਾ)।
Maya has drawn her bow without an arrow, and has pierced this world, O Siblings of Destiny.
तिनि बिनु बाणै धनखु चढाईऐ इहु जगु बेधिआ भाई ॥