ਵਾਰਾਂ ਭਾਈ ਗੁਰਦਾਸ ਜੀ

ਅੰਗ 4
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Oankar, the primal energy, realized through the Grace of the divine preceptor
ੴ सतिगुर प्रसादि ॥
LINE 02
ਵਾਰ
(ਵਿਛੋੜਿਅਨੂ=ਵਿਚ ਛੱਡਿਓ ਨੇ। ਦੁਆਰੇ=ਸਰੀਰ। ਦੁਲੰਭੁ=ਦੁਰਲਭ।)
Vaar Four
वार ४ ।
LINE 03
ਓਅੰਕਾਰਿਅਕਾਰੁਕਰਿਪਉਣੁਪਾਣੀਬੈਸੰਤਰੁਧਾਰੇ
(ਵਾਹਿਗੁਰੂ ਨੇ) ਓਅੰਕਾਰ ਤੋਂ ਆਕਾਰ ਬਣਾ ਕੇ ਪੌਣ, ਪਾਣੀ, ਬੈਸੰਤਰ (ਧਰਤੀ ਤੇ ਅਕਾਸ਼ ਪੰਜ ਮੂਲ ਪਦਾਰਥ) ਬਨਾਏ।
Oankar transforming into forms created air, water and fire.
ओअंकारि अकारु करि पउणु पाणी बैसंतरु धारे ।
LINE 04
ਧਰਤਿਅਕਾਸਵਿਛੋੜਿਅਨੁਚੰਦੁਸੂਰੁਦੇਜੋਤਿਸਵਾਰੇ
(ਫੇਰ) ਧਰਤੀ ਨੂੰ ਆਕਾਸ਼ ਵਿਚ ਛੋੜਿਆ ਚੰਦ ਤੇ ਸੂਰਜ (ਇਸ ਲਈ) ਦੋ ਜੋਤਾਂ ਸਵਾਰ (ਕੇ ਧਰੀਆਂ)।
Then separating earth and sky He threw two flames of sun and moon in between them.
धरति अकास विछोड़िअनु चंदु सूरु दे जोति सवारे ।
LINE 05
ਖਾਣੀਚਾਰਿਬੰਧਾਨਕਰਿਲਖਚਉਰਾਸੀਹਜੂਨਿਦੁਆਰੇ
(ਫੇਰ) ਚਾਰ ਖਾਣੀਆਂ ਦਾ ਬੰਧਾਨ ਕਰ ਕੇ ਚੁਰਾਸੀ ਲੱਖ ਜੂਨ ਦੇ ਸਰੀਰ ਬਨਾਏ।
Further creating the four mines of life He created eighty four lacs of species and their animalcules.
खाणी चारि बंधान करि लख चउरासीह जूनि दुआरे ।
LINE 06
ਇਕਸਇਕਸਜੂਨਿਵਿਚਿਜੀਅਜੰਤਅਣਗਣਤਅਪਾਰੇ
ਇਕ ਇਕ ਜੂਨ ਵਿਚ ਅਨਗਿਣਤ ਤੇ ਅਪਾਰ ਜੀਵ ਜੰਤ ਹੀ ਬਨਾ ਦਿੱਤੇ।
In each species further are born myriads of creatures.
इकस इकस जूनि विचि जीअ जंत अणगणत अपारे ।
LINE 07
ਮਾਣਸਜਨਮੁਦੁਲੰਭੁਹੈਸਫਲਜਨਮੁਗੁਰਸਰਣਉਧਾਰੇ
(ਸਭਨਾਂ ਵਿਚੋਂ) ਮਨੁੱਖਾ ਜਨਮ ਦੁਰਲਭ ਹੈ, ਇਹ ਜਨਮ ਸਫ਼ਲ ਹੈ (ਜੇ) ਗੁਰੂ ਦੀ ਸ਼ਰਨ ਲੈਕੇ (ਇਸਦਾ) ਉਧਾਰ ਕਰੇ।
Among them all, the human birth is the rare one. One should, in this very Birth, liberate himself by surrendering before the Guru.
माणस जनमु दुलंभु है सफल जनमु गुर सरण उधारे ।
LINE 08
ਸਾਧਸੰਗਤਿਗੁਰਸਬਦਲਿਵਭਾਇਭਗਤਿਗੁਰਗਿਆਨਵੀਚਾਰੇ
ਸਤਿਸੰਗ (ਕਰੇ), ਗੁਰੂ ਸ਼ਬਦ ਵਿਚ ਲਿਵ (ਜੋੜੇ) ਪ੍ਰੇਮਾ ਭਗਤੀ (ਕਮਾਵੇ ਤੇ) ਗੁਰੂ ਦਾ ਦਸਿਆ ਹੋਇਆ ਗ੍ਯਾਨ ਵੀਚਾਰੇ।
One must go to holy congregation; the consciousness should be merged in the word of the Guru and cultivating only a loving devotion, one should undertake to follow the path shown by the Guru.
साधसंगति गुर सबद लिव भाइ भगति गुर गिआन वीचारे ।
LINE 09
ਪਰਉਪਕਾਰੀਗੁਰੂਪਿਆਰੇ।।
ਪਰਉਪਕਾਰੀ ਹੋਵੇ ਤੇ ਗੁਰੂ ਨੂੰ ਪ੍ਯਾਰ ਕਰੇ।
The man by becoming altruist becomes beloved of the Guru.
परउपकारी गुरू पिआरे ।१।
LINE 10
ਸਭਦੂੰਨੀਵੀਧਰਤਿਹੈਆਪੁਗਵਾਇਹੋਈਉਡੀਣੀ
ਸਭ ਤੋਂ ਨੀਵੀਂ ਧਰਤੀ ਹੈ, ਆਪਾ ਭਾਵ ਗੁਵਾਕੇ ਨਿਮਾਣੀ ਰਹਿੰਦੀ ਹੈ,
The earth is the most humble which eschewing ego is firm and steady.
सभ दूं नीवी धरति है आपु गवाइ होई उडीणी ।
LINE 11
ਧੀਰਜੁਧਰਮੁਸੰਤੋਖੁਦ੍ਰਿੜੁਪੈਰਾਹੇਠਿਰਹੈਲਿਵਲੀਣੀ
ਧੀਰਜ ਤੇ ਸੰਤੋਖ ਦਾ ਧਰਮ ਪੱਕਾ ਰਖਦੀ ਹੈ, ਪੈਰਾਂ ਦੇ ਹੇਠ ਰਹਿਣ ਦੀ ਪ੍ਰੀਤੀ ਰਖਦੀ ਹੈ।
Deeply rooted in fortitude, dharma and contentment it remains tranquil under feet.
धीरजु धरमु संतोखु द्रिड़ु पैरा हेठि रहै लिव लीणी ।
LINE 12
ਸਾਧਜਨਾਦੇਚਰਣਛੁਹਿਆਢੀਣੀਹੋਈਲਾਖੀਣੀ
ਸੰਤਾਂ ਦੇ ਚਰਨਾਂ ਨੂੰ ਸਪਰਸ਼ ਕਰ ਕੇ ਇਕ ਧੇਲੇ ਦੀ ਹੋਕੇ ਲੱਖਾਂ ਦੀ ਹੋ ਜਾਂਦੀ ਹੈ।
Touching the holy feet of the saints, it earlier being worth half a penny now becomes worth lacs.
साध जना दे चरण छुहि आढीणी होई लाखीणी ।
LINE 13
ਅੰਮ੍ਰਿਤਬੂੰਦਸੁਹਾਵਣੀਛਹਬਰਛਲਕਰੇਣੁਹੋਇਰੀਣੀ
ਨਿਰਮਲ ਬੂੰਦਾਂ ਦੀ ਸੁੰਦਰ ਇਕ ਰਸ (ਛਲਕ=) ਝੜੀ ਨਾਲ ਧਰਤੀ ਰਜਦੀ ਹੈ।
In the rain of love the earth gets satiated with delight.
अंम्रित बूंद सुहावणी छहबर छलक रेणु होइ रीणी ।
LINE 14
ਮਿਲਿਆਮਾਣੁਨਿਮਾਣੀਐਪਿਰਮਪਿਆਲਾਪੀਇਪਤੀਣੀ
ਨਿਮਾਣੀ ਨੂੰ ਮਾਣ ਮਿਲ ਜਾਂਦਾ ਹੈ, (ਪਿਰਮ=) ਈਸ੍ਵਰ ਦਾ (ਭੇਜਿਆ) ਪਿਆਲਾ ਪੀ ਕੇ ਪਤੀਜਦੀ ਹੈ (ਭਾਵ ਤ੍ਰਿਪਤ ਹੋ ਜਾਂਦੀ ਹੈ)।
Only the humble get adorned with glory and the earth, quaffing the cup of the love of the Lord gets satiated.
मिलिआ माणु निमाणीऐ पिरम पिआला पीइ पतीणी ।
LINE 15
ਜੋਬੀਜੈਸੋਈਲੁਣੈਸਭਰਸਕਸਬਹੁਰੰਗਰੰਗੀਣੀ
ਜੋ (ਕੋਈ ਉਸ ਵਿਖੇ) ਬੀਜਦਾ ਹੈ ਓਹੋ ਵੱਢਦਾ ਹੈ, ਵਡੇ ਰਸਾਂ ਕਸਾ ਤੇ ਰੰਗਾਂ ਨਾਲ ਰੰਗੀ ਹੋਈ (ਜੋ ਇਹ ਧਰਤੀ ਹੈ)।
Amongst variegated flora, sweet and bitter tastes, and colours on earth, one reaps whatever one sows.
जो बीजै सोई लुणै सभ रस कस बहु रंग रंगीणी ।
LINE 16
ਗੁਰਮੁਖਿਸੁਖਫਲਹੈਮਸਕੀਣੀ।।
ਗੁਰਮੁਖ ਲੋਕ ਸੁਖ ਫਲ ਗ਼ਰੀਬੀ ਵਿਖੇ (ਹੀ ਜਾਣਦੇ ਹਨ)।
Gurmukhs (in their humility like the earth) get fruit of delight.
गुरमुखि सुख फल है मसकीणी ।२।
LINE 17
ਮਾਣਸਦੇਹਸੁਖੇਹਹੈਤਿਸੁਵਿਚਿਜੀਭੈਲਈਨਕੀਬੀ
ਮਨੁੱਖ ਦੇਹ ਮਿੱਟੀ ਹੈ, ਉਸ ਵਿਖੇ ਜੀਭ ਨੇ ਨਕੀਬੀ ਦਾ ਕੰਮ ਲਿਆ ਹੈ।
Human body is like ashes but in it the tongue is admirable (for its benefits).
माणस देह सु खेह है तिसु विचि जीभै लई नकीबी ।
LINE 18
ਅਖੀਦੇਖਨਿਰੂਪਰੰਗਰਾਗਨਾਦਕੰਨਕਰਨਿਰਕੀਬੀ
ਅੱਖਾਂ ਰੂਪ ਰੰਗ ਦੇਖਦੀਆਂ ਹਨ, ਰਾਗ ਨਾਦ ਦੀ ਕੰਨ ਰਾਖੀ ਕਰਦੇ ਹਨ (ਗੁਆਚਣ ਨਹੀਂ ਦੇਂਦੇ ਅੰਦਰ ਪੁਚਾਉਂਦੇ ਹਨ)।
The eyes behold forms and colours and the ears take care of the sounds- musical and otherwise.
अखी देखनि रूप रंग राग नाद कंन करनि रकीबी ।
LINE 19
ਨਕਿਸੁਵਾਸੁਨਿਵਾਸੁਹੈਪੰਜੇਦੂਤਬੁਰੀਤਰਤੀਬੀ
ਨੱਕ ਦਾ ਚੰਗੀਆਂ ਵਾਸ਼ਨਾਂ ਵਿਚ ਧਿਆਨ ਹੈ, ਪੰਜੇ ਦੂਤ ਹਨ (ਅਰਥਾਤ ਸ਼ਬਦ, ਸਪਰਸ਼, ਰਸ, ਗੰਧ) ਭੈੜੀ ਤਰਤੀਬ (ਸਲਾਹ ਯਾ ਕ੍ਰਮ) ਵਾਲੇ ਹਨ। (ਭਾਵ ਕੰਨ ਸੰਬਦ ਨੂੰ, ਤੁਚਾ ਸਪਰਸ਼ ਨੂੰ, ਰੂਪ ਨੇਤ੍ਰ ਨੂੰ ਜੀਭ ਰਸ ਨੂੰ, ਨੱਕ ਗੰਧ ਨੂੰ ਚਾਹੁੰਦੇ ਹਨ)।
Nose is the abode of smell and thus all these five couriers (of the body) remain indulged in these pleasures (and become futile).
नकि सुवासु निवासु है पंजे दूत बुरी तरतीबी ।
LINE 20
ਸਭਦੂੰਨੀਵੇਚਰਣਹੋਇਆਪੁਗਵਾਇਨਸੀਬੁਨਸੀਬੀ
ਸਾਰੀਆਂ (ਗਿਆਨ ਇੰਦ੍ਰੀਆਂ) ਨਾਲੋਂ ਚਰਨ ਨੀਵੇਂ ਹੋਏ, (ਇਹ) ਆਪਾ ਭਾਵ ਗਵਾਕੇ (ਉਚੇ) ਨਸੀਬਾਂ ਨਾਲ ਭਾਗਾਂ ਵਾਲੇ ਹਨ।
Among these all, the feet are placed at the lowest level and they repudiating ego are fortunate.
सभ दूं नीवे चरण होइ आपु गवाइ नसीबु नसीबी ।
LINE 21
ਹਉਮੈਰੋਗੁਮਿਟਾਇਦਾਸਤਿਗੁਰਪੂਰਾਕਰੈਤਬੀਬੀ
ਸਤਿਗੁਰੂ ਜੀ ਪੂਰਨ ਹਕੀਮੀ ਕਰ ਕੇ ਹਉਮੈ ਦੇ ਰੋਗ ਨੂੰ ਮਿਟਾ ਦਿੰਦੇ ਹਨ।
The true Guru by giving treatment removes the malady of ego.
हउमै रोगु मिटाइदा सतिगुर पूरा करै तबीबी ।
LINE 22
ਪੈਰੀਪੈਰਹਿਰਾਸਕਰਿਗੁਰਸਿਖਸੁਣਿਗੁਰਸਿਖਮਨੀਬੀ
ਪੈਰੀਂ ਪੈਣ ਦੀ ਰਹੁਰੀਤ ਕਰ ਕੇ ਗੁਰ ਸਿੱਖ੍ਯਾ ਨੂੰ ਸੁਣਕੇ ਗੁਰੂ ਦੇ ਸਿਖ ਮਨਨ ਕਰ ਕੇ ਹਨ (ਭਾਵ ਧਾਰਨ ਕਰਦੇ ਹਨ)।
The true disciples of the Guru touch the feet and bow and abide by the instructions of the Guru.
पैरी पै रहिरास करि गुर सिख सुणि गुरसिख मनीबी ।
LINE 23
ਮੁਰਦਾਹੋਇਮੁਰੀਦੁਗਰੀਬੀ।।
ਜੋ ਗ਼ਰੀਬ ਮੁਰਦਾ ਹੋ ਜਾਵੇ ਉਹ ਮੁਰੀਦੀ (ਸਿੱਖੀ ਦੇ ਜੋਗ ਹੁੰਦਾ ਹੈ)।
He who becomes humble and dead to all desires is the true disciple.
मुरदा होइ मुरीदु गरीबी ।३।
LINE 24
ਲਹੁੜੀਹੋਇਚੀਚੁੰਗਲੀਪੈਧੀਛਾਪਿਮਿਲੀਵਡਿਆਈ
(ਜਿਵੇਂ) ਨਿੱਕੀ ਚੀਚੀ ਅੰਗੁਲੀ ਨੂੰ ਛਾਪਾਂ ਪਾਉਣ ਦੀ ਵਡਿਆਈ ਮਿਲਦੀ ਹੈ।
The smallest finger is respected and adorned by making it wear the ring.
लहुड़ी होइ चीचुंगली पैधी छापि मिली वडिआई ।
LINE 25
ਲਹੁੜੀਘਨਹਰਬੂੰਦਹੁਇਪਰਗਟੁਮੋਤੀਸਿਪਸਮਾਈ
ਨਿੱਕੀ ਬੱਦਲ ਦੀ ਬੂੰਦ ਹੋਕੇ ਸਿੱਪ ਵਿਚ (ਜਦ) ਸਮਾਉਂਦੀ ਹੈ, ਪ੍ਰਗਟ ਮੋਤੀ ਹੋਕੇ (ਨਿਕਲਦੀ ਹੈ)।
The drop from the cloud is small but the same but getting into the mouth of shell becomes pearl.
लहुड़ी घनहर बूंद हुइ परगटु मोती सिप समाई ।
LINE 26
ਲਹੁੜੀਬੂਟੀਕੇਸਰੈਮਥੈਟਿਕਾਸੋਭਾਪਾਈ
ਕੇਸਰ ਦੀ ਬੂਟੀ ਨਿੱਕੀ ਹੋਈ (ਤਾਂ) ਮੱਥੇ ਵਿਚ ਟਿੱਕਾ ਹੋਕੇ ਵਡ੍ਯਾਈ ਪਾਈ।
The plant of saffron (Messua ferria) is small one but the same adorns the forehead in the form of consecratory mark.
लहुड़ी बूटी केसरै मथै टिका सोभा पाई ।
LINE 27
ਲਹੁੜੀਪਾਰਸਪਥਰੀਅਸਟਧਾਤੁਕੰਚਨੁਕਰਵਾਈ
ਨਿੱਕੀ ਪਾਰਸ ਦੀ ਗੀਟੀ ਅੱਠਾਂ ਧਾਤਾਂ ਨੂੰ ਸੋਨਾ ਕਰਦੀ ਹੈ।
The philosopher’s stone is small but transforms alloy of eighty metals into gold.
लहुड़ी पारस पथरी असट धातु कंचनु करवाई ।
LINE 28
ਜਿਉਮਣਿਲਹੁੜੇਸਪਸਿਰਿਦੇਖੈਲੁਕਿਲੁਕਿਲੋਕਲੁਕਾਈ
ਜਿੱਕੂੰ ਮਣੀ ਸੱਪ ਦੇ ਸਿਰ ਵਿਖੇ ਨਿੱਕੀ ਹੁੰਦੀ ਹੈ, ਉਸ ਨੂੰ ਲੁਕ ਕੇ ਸ੍ਰਿਸ਼ਟੀ ਦੇ ਲੋਕ ਦੇਖਦੇ ਹਨ।
In the head of small snake remains the jewel which people behold in wonder.
जिउ मणि लहुड़े सप सिरि देखै लुकि लुकि लोक लुकाई ।
LINE 29
ਜਾਣਿਰਸਾਇਣੁਪਾਰਿਅਹੁਰਤੀਮੁਲਿਜਾਇਮੁਲਾਈ
ਪਾਰੇ ਦੀ ਰਸਾਇਣ ਥੋਂ ਜੋ ਰੱਤੀ ਬਣਦੀ ਹੈ (ਕਿਸੇ) ਮੁੱਲ ਨਾਲ ਨਹੀਂ ਬਰਾਬਰੀ ਕਰਦੀ (ਭਾਵ ਅਮੋਲਕ ਚੀਜ਼ ਹੋ ਜਾਂਦੀ ਹੈ)।
From mercury is prepared elixir which is invaluable.
जाणि रसाइणु पारिअहु रती मुलि न जाइ मुलाई ।
LINE 30
ਆਪੁਗਵਾਇਆਪੁਗਣਾਈ।।
ਜੋ ਆਪਾ ਭਾਵ ਗਵਾਉਂਦੇ ਹਨ (ਉਹ) ਆਪਣਾ ਆਪ ਨਹੀਂ ਗਿਣਾਉਂਦੇ॥
Those who eschew ego never allow themselves to be noticed.
आपु गवाइ न आपु गणाई ।४।
LINE 31
ਅਗਿਤਤੀਜਲੁਸੀਅਰਾਕਿਤੁਅਵਗੁਣਿਕਿਤੁਗੁਣਵੀਚਾਰਾ
ਅੱਗ ਕਿਸ ਅਵਗੁਣ ਕਰ ਕੇ ਤੱਤੀ (ਭਾਵ ਤਮੋਗੁਣੀ ਹੈ ਅਤੇ) ਜਲ ਕਿਸ ਗੁਣ (ਕਰਕੇ) ਸੀਤਲ (ਭਾਵ ਸਤੋਗੁਣੀ) ਹੈ।
It is a matter worth pondering as to how fire is hot and water cold.
अगि तती जलु सीअरा कितु अवगुणि कितु गुण वीचारा ।
LINE 32
ਅਗੀਧੂਆਧਉਲਹਰੁਜਲੁਨਿਰਮਲਗੁਰਗਿਆਨਸੁਚਾਰਾ
ਅੱਗ ਮੰਦਰ ਨੂੰ (ਕਿਉਂ) ਧੂੰਆ ਕਰਦੀ ਹੈ (ਭਾਵ ਮੈਲਾ ਕਰਦੀ ਹੈ) ਤੇ ਪਾਣੀ (ਕਿਉਂ) ਨਿਰਮਲ ਕਰਦਾ ਹੈ? ਗੁਰੂ ਦੇ ਗਿਆਨ ਨਾਲ (ਏਸਦਾ) ਵੀਚਾਰ ਕਰੋ।
The fire soiles the building by its smoke and water cleanses it. This fact requires the guidance of Guru.
अगी धूआ धउलहरु जलु निरमल गुर गिआन सुचारा ।
LINE 33
ਕੁਲਦੀਪਕੁਬੈਸੰਤਰਹੁਜਲਕੁਲਕਵਲੁਵਡੇਪਰਵਾਰਾ
ਅੱਗ ਦੀ ਕੁਲ ਦਾ (ਬਲਿਆ ਹੋਇਆ) ਦੀਵਾ (ਛੋਟਾ ਤੇ ਬੁਝਿਆ ਹੋਇਆ ਵਡਾ ਕਹਿੰਦੇ ਹਨ)। ਤੇ ਜਲ ਦੀ ਕੁਲ ਕਵਲ ਫੁਲ (ਦੁਹਾਂ ਦੇ) ਵਡੇ ਪਰਿਵਾਰ ਹਨ।
In the family and dynasty of fire is lamp, and to water belongs a bigger family of lotus.
कुल दीपकु बैसंतरहु जल कुल कवलु वडे परवारा ।
LINE 34
ਦੀਪਕਹੇਤੁਪਤੰਗਦਾਕਵਲੁਭਵਰਪਰਗਟੁਪਾਹਾਰਾ
ਦੀਵੇ ਵਿਚ ਪਤੰਗ ਦਾ ਪਿਆਰ ਹੈ ਤੇ ਕਵਲਾਂ ਵਿਖੇ ਭੌਰਿਆਂ ਦਾ ਪਿਆਰ ਹੈ, (ਪਰ) ਸੰਸਾਰ ਵਿਖੇ ਪ੍ਰਗਟ ਹੈ (ਕਿ ਪਤੰਗ ਦੀਵੇ ਤੇ ਸੜ ਮਰਦਾ ਹੈ, ਤੇ ਭੌਰਾ ਮਸਤ ਹੋ ਕੇ ਗੁੰਜਾਰ ਕਰਦਾ ਹੈ)।
This is well known all over the world that moth loves fire (and gets burnt) and black bee loves lotus (and rests in it).
दीपक हेतु पतंग दा कवलु भवर परगटु पाहारा ।
LINE 35
ਅਗੀਲਾਟਉਚਾਟਹੈਸਿਰੁਉਚਾਕਰਿਕਰੈਕੁਚਾਰਾ
ਅੱਗ ਦੀ ਲਾਟ ਵਿਖੇ ਘਬਰਾਹਟ ਹੈ (ਕਿਉਂ ਜੋ) ਸਿਰ ਉੱਚਾ ਕਰ ਕੇ ਕੁਕਰਮ ਕਰਦੀ ਹੈ (ਭਾਵ ਜਿਸਨੂੰ ਲੱਗੇ, ਸਾੜ ਦੇਂਦੀ ਹੈ)।
The flame of fire goes up and like an egotist behaves viciously.
अगी लाट उचाट है सिरु उचा करि करै कुचारा ।
LINE 36
ਸਿਰੁਨੀਵਾਨੀਵਾਣਿਵਾਸੁਪਾਣੀਅੰਦਰਿਪਰਉਪਕਾਰਾ
ਪਾਣੀ ਦਾ ਸਿਰ ਨੀਵਾਂ ਹੈ ਤੇ ਨੀਵੇਂ ਥਾਂਉਂ ਪਰ ਵਾਸ ਕਰਦਾ ਹੈ (ਇਉਂ) ਪਾਣੀ ਵਿਚ ਪਰਉਪਕਾਰ ਹੈ।
Water goes towards low level and has qualities of altruism.
सिरु नीवा नीवाणि वासु पाणी अंदरि परउपकारा ।
LINE 37
ਨਿਵਚਲੈਸੋਗੁਰੂਪਿਆਰਾ।।
ਜੋ ਨਿਵਕੇ ਚਲਦਾ ਹੈ ਉਹ (ਸਿਖ) ਗੁਰੂ ਨੂੰ ਪਿਆਰਾ ਹੈ।
The Guru loves him who remains humble by nature.
निव चलै सो गुरू पिआरा ।५।
LINE 38
ਰੰਗੁਮਜੀਠਕਸੁੰਭਦਾਕਚਾਪਕਾਕਿਤੁਵੀਚਾਰੇ
ਮਜੀਠ ਤੇ ਕਸੁੰਭੇ ਦਾ ਰੰਗ ਕਿਸ ਵੀਚਾਰ ਕਰ ਕੇ ਪੱਕਾ ਤੇ ਕੱਚਾ ਹੈ?
Why madder is the fast colour and safflower temporary.
रंगु मजीठ कसुंभ दा कचा पका कितु वीचारे ।
LINE 39
ਧਰਤੀਉਖਣਿਕਢੀਐਮੂਲਮਜੀਠਜੜੀਜੜਤਾਰੇ
(ਮਜੀਠ) ਧਰਤੀ ਨੂੰ ਪੁੱਟਕੇ ਕੱਢੀਦੀ ਹੈ, ਮਜੀਠ ਦਾ ਮੁੱਢ ਜੜਤੀ ਨਾਲ ਜੜਿਆ ਹੁੰਦਾ ਹੈ।
The roots of madder spread in earth, it is first brought out and put into the pit and is pounded with wooden pestles.
धरती उखणि कढीऐ मूल मजीठ जड़ी जड़तारे ।
LINE 40
ਉਖਲਮੁਹਲੇਕੁਟੀਐਪੀਹਣਿਪੀਸੈਚਕੀਭਾਰੇ
ਚੱਟੂ ਵਿਚ ਪਾਕੇ ਮੋਹਲੇ ਨਾਲ ਕੁਟੀ ਦੀ ਹੈ (ਫੇਰ) ਪੀਹਣ ਵਾਲਾ ਚੱਕੀ ਦੇ ਭਾਰ ਨਾਲ ਪੀਸਦਾ ਹੈ।
Then it is crushed into a heavy mill.
उखल मुहले कुटीऐ पीहणि पीसै चकी भारे ।
LINE 41
ਸਹੈਅਵੱਟਣੁਅੱਗਿਦਾਹੋਇਪਿਆਰੀਮਿਲੈਪਿਆਰੇ
ਅੱਗ ਦੇ ਉਬਾਲੇ ਸਹਾਰਦੀ ਹੈ (ਫੇਰ) ਪਿਆਰੀ ਹੋਕੇ ਪਿਆਰੇ ਨਾਲ ਮਿਲਦੀ ਹੈ।
It further suffers the pain of getting boiled and decorated in water and then only it adorns (with fast colour) the clothes of the beloved.
सहै अवटणु अगि दा होइ पिआरी मिलै पिआरे ।
LINE 42
ਪੋਹਲੀਅਹੁਸਿਰੁਕਢਿਕੈਫੁਲੁਕਸੁੰਭਚਲੁੰਭਖਿਲਾਰੇ
ਡੋਡੀਆਂ ਥੋਂ ਸਿਰ ਕੱਢਕੇ ਕਸੁੰਭੇ ਦਾ ਫੁੱਲ ਗਾੜ੍ਹਾ ਰੰਗ ਦੱਸਦਾ ਹੈ।
The safflower comes up from the upper portion of the thorny weed Carthamus tinctoria and yields its deep colour.
पोहलीअहु सिरु कढि कै फुलु कसुंभ चलुंभ खिलारे ।
LINE 43
ਖਟਤੁਰਸੀਦੇਰੰਗੀਐਕਪਟਸਨੇਹੁਰਹੈਦਿਹਚਾਰੇ
ਖੱਟਿਆਂ ਦੀ ਖਟਿਆਈ ਪਾਕੇ ਰੰਗੀਦਾ ਹੈ, ਝੂਠਾ ਪ੍ਰੇਮ ਚਾਰ ਦਿਨ ਹੀ ਰਹਿੰਦਾ ਹੈ (ਭਾਵ ਰੰਗ ਕੱਚਾ ਹੋਣ ਕਰ ਕੇ ਰਹਿੰਦਾ ਨਹੀਂ)।
Adding tart in it, the clothes are dyed and they remain dyed only for a few days.
खट तुरसी दे रंगीऐ कपट सनेहु रहै दिह चारे ।
LINE 44
ਨੀਵਾਜਿਣੈਉਚੇਰਾਹਾਰੇ।।
ਨਿੰਮ੍ਰਤਾ ਵਾਲਾ ਜਿੱਤ ਜਾਂਦਾ ਹੈ ਤੇ ਉੱਚਾ (ਹੋਣ ਵਾਲਾ) ਹਾਰ ਜਾਂਦਾ ਹੈ।
The lowly born utimately wins and the so-called high up gets defeated.
नीवा जिणै उचेरा हारे ।६।
LINE 45
ਕੀੜੀਨਿਕੜੀਚਲਿਤਕਰਿਭ੍ਰਿੰਗੀਨੋਮਿਲਿਭ੍ਰਿੰਗੀਹੋਵੈ
ਨਿੱਕੀ ਕੀੜੀ ਭ੍ਰਿੰਗੀ ਕੀੜੇ ਨਾਲ ਮਿਲਕੇ ਇਕ ਕੌਤਕ ਨਾਲ (ਉੇਸੇ ਦਾ ਰੂਪ) ਹੋ ਜਾਂਦੀ ਹੈ।
Small ant becomes bhringi ( a kind of buzzing bee) by keeping company with it.
कीड़ी निकड़ी चलित करि भ्रिंगी नो मिलि भ्रिंगी होवै ।
LINE 46
ਨਿਕੜੀਦਿਸੈਮਕੜੀਸੂਤੁਮੁਹਹੁਕਢਿਫਿਰਿਸੰਗੋਵੈ
ਕਹਿਣਾ ਨਿੱਕਾ ਕੀੜਾ ਦਿਸਦਾ ਹੈ। (ਸੈਂਕੜੇ ਗਜ) ਸੂਤ ਮੂੰਹੋਂ ਕੱਢਕੇ ਫੇਰ ਨਿਗਲਦਾ ਹੈ।
Apparently, the spider looks to be small but it brings out and swallows (hundred metres of) yarn.
निकड़ी दिसै मकड़ी सूतु मुहहु कढि फिरि संगोवै ।
LINE 47
ਨਿਕੜੀਮਖਿਵਖਾਣੀਐਮਾਖਿਓਮਿਠਾਭਾਗਠੁਹੋਵੈ
ਸ਼ਹਤ ਦੀ ਮੱਖੀ ਨਿਕੀ ਕਹੀਦੀ ਹੈ (ਉਸਦਾ) ਮਿਠਾ ਸ਼ਹਤ ਧਨ ਪਾਤ੍ਰਾਂ ਦੇ (ਘਰੀਂ) ਹੁੰਦਾ ਹੈ।
Honey-bee is small one but its sweet honey is sold by merchants.
निकड़ी मखि वखाणीऐ माखिओ मिठा भागठु होवै ।
LINE 48
ਨਿਕੜਾਕੀੜਾਆਖੀਐਪਟਪਟੋਲੇਕਰਿਢੰਗਢੋਵੈ
ਰੇਸ਼ਮੀ ਕੀੜਾ ਨਿਕਾ ਕਹੀਦਾ ਹੈ (ਉਸਦੇ) ਪੱਟ ਦੇ ਬਸਤਰ (ਲੋਕ) ਵਿਆਹਾਂ ਵਿਖੇ ਵਰੀਆਂ (ਵਿਚ) ਢੋਂਦੇ ਹਨ।
Silk worm is little one but the clothes made by its fibre are worn and offered on the occassions of marriage and other ceremonies.
निकड़ा कीड़ा आखीऐ पट पटोले करि ढंग ढोवै ।
LINE 49
ਗੁਟਕਾਮੁਹਵਿਚਿਪਾਇਕੈਦੇਸਦਿਸੰਤ੍ਰਿਜਾਇਖੜੋਵੈ
(ਸਪੇਰਾ) ਗੁਟਕਾ (=ਨਿੱਕਾ ਮਣਕਾ) ਮੂੰਹ ਵਿਚ ਰਖਕੇ ਦੇਸ਼ ਦੇਸ਼ਾਂਤਰਾਂ ਵਿਚ ਜਾ ਖੜੋਂਦਾ ਹੈ।
Yogis putting the small magic ball in their mouth become invisible and go in the far off places undetected.
गुटका मुह विचि पाइ कै देस दिसंत्रि जाइ खड़ोवै ।
LINE 50
ਮੋਤੀਮਾਣਕਹੀਰਿਆਪਾਤਿਸਾਹੁਲੈਹਾਰੁਪਰੋਵੈ
ਮੋਤੀ ਮਾਣਕ ਤੇ ਹੀਰਿਆਂ ਦੇ ਹਾਰ ਪਾਤਸ਼ਾਹ ਪੂਰਵਾਕੇ ਗਲਾਂ ਵਿਚ ਪਹਿਰਦੇ ਹਨ।
Strings of small pearls and gems are worn by kings and emperors.
मोती माणक हीरिआ पातिसाहु लै हारु परोवै ।
LINE 51
ਪਾਇਸਮਾਇਣੁਦਹੀਬਿਲੋਵੈ।।
(ਨਿੱਕੀ) ਜਾਗ ਲਾਕੇ ਲੋਕ ਦਹੀਂ ਰਿੜਕਦੇ ਹਨ।
Further, the curd is made by mixing a small quantity of rennet into milk (and thus butter is obtained).
पाइ समाइणु दही बिलोवै ।७।
LINE 52
ਲਤਾਂਹੇਠਿਲਤਾੜੀਐਘਾਹੁਕਢੈਸਾਹੁਵਿਚਾਰਾ
ਘਾਹ ਲਤਾਂ ਦੇ ਹੇਠ ਲਤਾੜੀਦਾ ਹੈ ਵਿਚਾਰੇ ਨੂੰ ਸਾਹ ਨਹੀਂ ਲੈਣਾ ਮਿਲਦਾ।
Grass is trampled under feet yet the poor thing never complains.
लतां हेठि लताड़ीऐ घाहु न कढै साहु विचारा ।
LINE 53
ਗੋਰਸੁਦੇਖੜੁਖਾਇਕੈਗਾਇਗਰੀਬੀਪਰਉਪਕਾਰਾ
ਗਊ ਵਿਚਾਰੀ ਗਰੀਬ (ਓਸ) ਘਾਹ ਨੂੰ ਖਾਕੇ ਦੁੱਧ ਦਿੰਦੀ ਹੈ ਪਰਉਪਕਾਰ ਲਈ।
The cow while eating grass remains altruist and gives milk to the poor.
गोरसु दे खड़ु खाइ कै गाइ गरीबी परउपकारा ।
LINE 54
ਦੁਧਹੁਦਹੀਜਮਾਈਐਦਈਅਹੁਮਖਣੁਛਾਹਿਪਿਆਰਾ
ਦੁੱਧ ਥੋਂ ਦਹੀਂ ਜਮਾਈਦਾ ਹੈ, ਦਹੀਂ ਥੋਂ ਮੱਖਣ ਤੇ ਲੱਸੀ ਪਿਆਰੇ ਲਗਦੇ ਹਨ।
From milk is made curd and then from curd butter and delicious butter-milk etc are prepared.
दुधहु दही जमाईऐ दईअहु मखणु छाहि पिआरा ।
LINE 55
ਘਿਅਤੇਹੋਵਨਿਹੋਮਜਗਢੰਗਸੁਆਰਥਚਜਅਚਾਰਾ
ਘਿਉ ਤੋਂ ਹੋਮ ਤੇ ਜੱਗ, ਵਿਆਹਾਂ ਦੇ ਕੰਮ ਤੇ ਹੋਰ ਕਈ ਭਲੇ ਕਰਤੱਬ ਹੁੰਦੇ ਹਨ।
With that butter (ghee) homs, yajnas and other social and religious rituals are performed.
घिअ ते होवनि होम जग ढंग सुआरथ चज अचारा ।
LINE 56
ਧਰਮਧਉਲੁਪਰਗਟੁਹੋਇਧੀਰਜਿਵਹੈਸਹੈਸਿਰਿਭਾਰਾ
(ਗਾਂ ਤੋਂ) ਬਲਦ ਪ੍ਰਗਟ ਹੁੰਦਾ ਹੈ (ਜੰਮਦਾ ਹੈ ਜੋ) ਧੀਰਜ (ਧਾਰਕੇ ਹਲਾਂ ਗਡਾਂ ਹੇਠ) ਵਗਦਾ ਹੈ ਤੇ ਸਿਰ ਤੇ ਭਾਰ ਚੁਕਦਾ ਹੈ, (ਉਸ ਵਿਚਾਰੇ ਦਾ) ਧਰਮ (ਯਾ ਫਰਜ਼ ਹੀ ਇਹੋ ਹੋ ਚੁੱਕਾ ਹੈ)।
Dharma in the form of mythological bull patiently bears and burden of the earth.
धरम धउलु परगटु होइ धीरजि वहै सहै सिरि भारा ।
LINE 57
ਇਕੁਇਕੁਜਾਉਜਣੇਦਿਆਂਚਹੁਚਕਾਵਿਚਿਵਗਹਜਾਰਾ
ਇਕ ਇਕ ਵੱਛੇ ਦੇ ਜਣਨ ਥੋਂ ਹਜ਼ਾਰਾਂ ਵਗ ਚਾਰ ਚਕਾਂ ਵਿਖੇ (ਹੋ ਜਾਂਦੇ ਹਨ)।
Each calf produces thousands of calves in all lands.
इकु इकु जाउ जणेदिआं चहु चका विचि वग हजारा ।
LINE 58
ਤ੍ਰਿਣਅੰਦਰਿਵਡਾਪਾਸਾਰਾ।।
ਘਾ ਦੇ ਅੰਦਰ ਵਡਾ ਫੈਲਾਉ ਹੈ।
One blade of grass has infinite extension i.e.the humility becomes base of the whole world.
त्रिण अंदरि वडा पासारा ।८।
LINE 59
ਲਹੁੜਾਤਿਲੁਹੋਇਜੰਮਿਆਨੀਚਹੁਨੀਚੁਆਪੁਗਣਾਇਆ
ਨਿੱਕਾ ਤਿਲ ਹੋਕੇ ਉਤਪਤ ਹੋਇਆ ਨੀਵੇਂ ਥੋਂ ਨੀਵਾਂ ਹੋਕੇ ਆਪ ਨੂੰ ਕੁਝ ਨਾਂ ਗਣਾਇਆ।
Small sesame seeds sprouted and it remained lowly and got itself not mentioned anywhere.
लहुड़ा तिलु होइ जंमिआ नीचहु नीचु न आपु गणाइआ ।
LINE 60
ਫੁਲਾਸੰਗਤਿਵਾਸਿਆਹੋਇਨਿਰਗੰਧੁਸੁਗੰਧੁਸੁਹਾਇਆ
ਫੁੱਲਾਂ ਦੀ ਸੰਗਤ ਵਿਚ (ਜਦ, ਇਸ) ਨਿਰਵਾਸ਼ ਨੇ ਵਾਸ ਕੀਤਾ, ਚੰਗੀ ਵਾਸ਼ਨਾ ਨਾਲ ਸੋਭਿਆ।
When it came to the company of flowers, it earlier being devoid of fragrance now become fragrant.
फुला संगति वासिआ होइ निरगंधु सुगंधु सुहाइआ ।
LINE 61
ਕੋਲੂਪਾਇਪੀੜਾਇਆਹੋਇਫੁਲੇਲੁਖੇਲੁਵਰਤਾਇਆ
ਜਦ (ਇਹ) ਕੋਹਲੂ ਵਿਖੇ ਪੀੜਿਆ ਗਿਆ ਤਾਂ ਫੁਲੇਲ (ਬਣਕੇ) ਚੰਗਾ ਕੌਤਕ ਦੱਸਿਆ।
When alongwith flowers it was crushed in crusher, it became perfume oil.
कोलू पाइ पीड़ाइआ होइ फुलेलु खेलु वरताइआ ।
LINE 62
ਪਤਿਤੁਪਵਿਤ੍ਰਚਲਿਤ੍ਰੁਕਰਿਪਤਿਸਾਹਸਿਰਿਧਰਿਸੁਖੁਪਾਇਆ
ਪਾਪੀਆਂ ਨੂੰ ਪਵਿੱਤ੍ਰ ਕਰਣਹਾਰ (ਈਸ਼੍ਵਰ ਨੇ ਅਜਿਹਾ) ਚਲਿੱਤ੍ਰ ਕੀਤਾ ਕਿ ਪਾਤਸ਼ਾਹ ਨੇ (ਉਸ ਫੁਲੇਲ ਨੂੰ) ਸਿਰ ਪਰ ਮਲਕੇ ਸੁਖ ਪਾਇਆ, (ਭਾਵ ਨਿੰਮ੍ਰਤਾ ਨੇ ਪਾਪੀ ਕਾਲੇ ਤਿਲ ਨੂੰ ਫੁਲੇਲ ਦੀ ਪਦਵੀ ਦੇਕੇ ਪਾਤਸ਼ਾਹ ਦੇ ਸਿਰਾਂ ਤੇ ਪਹੁੰਚਾਇਆ)
God, the purifier of the impure ones, enacted such a wondrous feat that that fragrant oil gave pleasure to the king when messaged on his head.
पतितु पवित्र चलित्रु करि पतिसाह सिरि धरि सुखु पाइआ ।
LINE 63
ਦੀਵੈਪਾਇਜਲਾਇਆਕੁਲਦੀਪਕੁਜਗਿਬਿਰਦੁਸਦਾਇਆ
ਦੀਵੇ ਪਾਕੇ ਜਦ ਸਾੜਿਆ (ਤਦ) ਜਗਤ ਵਿਖੇ ਕੁਲ ਦੀਪਕ (ਭਾਵ ਕੁਲ ਦਾ ਪ੍ਰਕਾਸ਼ਕ) ਨਾਮ ਰਖਿਆ।
When it was burnt in the lamp it came to be known as kuldipak, the lamp of the dynasty generally lit to complete the last rites of man.
दीवै पाइ जलाइआ कुल दीपकु जगि बिरदु सदाइआ ।
LINE 64
ਕਜਲੁਹੋਆਦੀਵਿਅਹੁਅਖੀਅੰਦਰਿਜਾਇਸਮਾਇਆ
ਦੀਵੇ ਥੋਂ ਕੱਜਲ ਬਣਕੇ ਅੱਖਾਂ ਦੇ ਵਿਚ ਜਾ ਮਿਲਿਆ।
From lamp becoming collyrium it merged in the eyes.
कजलु होआ दीविअहु अखी अंदरि जाइ समाइआ ।
LINE 65
ਬਾਲਾਹੋਇਵਡਾਕਹਾਇਆ।।
ਵਡਾ ਹੋਕੇ (ਬੀ) ਆਪਨੂੰ ਵਡਾ ਨਾ ਕਹਾਇਆ।
It became great but never allowed itself to be called so.
बाला होइ न वडा कहाइआ ।९।
LINE 66
ਹੋਇਵੜੇਵਾਂਜਗਵਿਚਿਬੀਜੇਤਨੁਖੇਹਨਾਲਿਰਲਾਇਆ
ਜੱਗ ਵਿਚ ਵੜੇਵੇਂ ਨੇ ਹੋਕੇ, (ਬੀਜਿਆ) ਜਾਕੇ ਖੇਹ ਨਾਲ (ਆਪਣੇ) ਸਰੀਰ ਨੂੰ ਰਲਾ ਦਿੱਤਾ।
The cotton seed got itself mixed with dust.
होइ वड़ेवां जग विचि बीजे तनु खेह नालि रलाइआ ।
LINE 67
ਬੂਟੀਹੋਇਕਪਾਹਦੀਟੀਂਡੇਹਸਿਹਸਿਆਪੁਖਿੜਾਇਆ
(ਇਸ ਨਿੰਮ੍ਰਤਾ ਕਰਕੇ) ਕਪਾਹ ਦੀ ਬੂਟੀ ਹੋਈ ਜਿਸ ਨਾਲ ਟੀਂਡੇ ਨੇ ਲਗਕੇ ਹੱਸ ਹੱਸ ਕੇ ਆਪ ਨੂੰ ਪ੍ਰਫੁਲਤ ਕੀਤਾ।
From that very seed the plant of cotton emerged on which the balls smiled unobstructed.
बूटी होइ कपाह दी टींडे हसि हसि आपु खिड़ाइआ ।
LINE 68
ਦੁਹੁਮਿਲਿਵੇਲਣੁਵੇਲਿਆਲੂੰਲੂੰਕਰਿਤੁੰਬੁਤੁੰਬਾਇਆ
(ਇਸ ਕਰਕੇ) ਦੋਹੁੰ ਵੇਲਣਿਆਂ ਵਿਚ ਮਿਲਕੇ ਵੇਲਿਆ, ਵਾਲ ਵਾਲ ਕਰ ਕੇ ਫੇਰ ਤੁੰਬਿਆ।
The cotton got ginned by the ginning machine and after carding.
दुहु मिलि वेलणु वेलिआ लूं लूं करि तुंबु तुंबाइआ ।
LINE 69
ਪਿੰਞਣਿਪਿੰਞਉਡਾਇਆਕਰਿਕਰਿਗੋੜੀਸੂਤਕਤਾਇਆ
ਫੇਰ ਪੇਂਜੇ ਨੇ ਪਿੰਜ ਪਿੰਜ ਕੇ ਉਡਾਇਆ, (ਤ੍ਰੀਮਤਾਂ ਨੇ ਫੇਰ) ਗੋਹੜੇ ਕਰ ਕਰ ਕੇ ਸੂਤ ਕਤਿਆ।
Making rolls and spinning, the thread was made from it.
पिंञणि पिंञ उडाइआ करि करि गोड़ी सूत कताइआ ।
LINE 70
ਤਣਿਵੁਣਿਖੁੰਬਿਚੜਾਇਕੈਦੇਦੇਦੁਖੁਧੁਆਇਰੰਗਾਇਆ
ਤਣਕੇ ਫੇਰ ਉਣਕੇ ਖੁੰਬ ਚੜ੍ਹਾਇਕੇ ਵੱਡੇ ਦੁਖ ਦੇ ਦੇ ਧੁਆਕੇ ਰੰਗਾਇਆ।
Then through its warp and waft it was woven and made to suffer getting dyed in boiling cauldron.
तणि वुणि खुंबि चड़ाइ कै दे दे दुखु धुआइ रंगाइआ ।
LINE 71
ਕੈਚੀਕਟਣਿਕਟਿਆਸੂਈਧਾਗੇਜੋੜਿਸੀਵਾਇਆ
ਕੈਂਚੀ ਨੇ ਕਾਟ ਕੱਟੀ ਅਤੇ ਫੇਰ ਸੂਈ ਤਾਗੇ ਨੇ ਉਹ ਕਾਤਰਾਂ ਜੋੜਕੇ ਸੀਤੀਆਂ।
The scissors cut it and it was stiched with the help of needle and thread.
कैची कटणि कटिआ सूई धागे जोड़ि सीवाइआ ।
LINE 72
ਲੱਜਣੁਕੱਜਣੁਹੋਇਕਜਾਇਆ੧੦।।
(ਇਸ ਨਿੰਮ੍ਰਤਾ ਦੇ ਸਾਧਨ ਕਰਕੇ) ਕਪੜੇ ਨੇ ਕੱਜਣ ਵਾਲਾ ਹੋਕੇ (ਲੋਕਾਂ ਨੂੰ ਪਾਲੇ ਤੋਂ) ਕੱਜ ਦਿੱਤਾ।
Thus it became cloth, the means for the covering up of others nudity.
लजणु कजणु होइ कजाइआ ।१०।
LINE 73
ਦਾਣਾਹੋਇਅਨਾਰਦਾਹੋਇਧੂੜਿਧੂੜੀਵਿਚਿਧੱਸੈ
ਅਨਾਰ ਦਾ ਦਾਣਾ ਹੋਕੇ ਮਿੱਟੀ (ਦਾ ਰੂਪ) ਹੋ ਕੇ ਮਿੱਟੀ ਵਿਖੇ ਖੁੱਭਦਾ ਹੈ।
The seed of promegranate merges into dust by becoming dust.
दाणा होइ अनार दा होइ धूड़ि धूड़ी विचि धसै ।
LINE 74
ਹੋਇਬਿਰਖੁਹਰੀਆਵਲਾਲਾਲਗੁਲਾਲਾਫਲਵਿਗੱਸੈ
(ਪਹਿਲੇ) ਹਰੀਆਵਲਾ ਬ੍ਰਿੱਛ ਹੁੰਦਾ ਹੈ, ਫੁੱਲ ਪੋਸਤ ਦੇ ਫੁੱਲ ਵਾਙੂ (ਲਾਲ) ਹੋ ਕੇ ਖਿੜਦਾ ਹੈ।
The same becoming green is adorned by flowers of deep red colour.
होइ बिरखु हरीआवला लाल गुलाला फल विगसै ।
LINE 75
ਇਕਤੁਬਿਰਖਸਹਸਫੁਲਫੁਲਫਲਇਕਦੂਇਕਸਰੱਸੈ
ਇਕ ਬ੍ਰਿਛ ਤੋਂ ਹਜ਼ਾਰਾਂ ਫੁਲ ਤੇ ਫਲ ਇਕ ਥੋਂ ਇਕ ਵਧੀਕ ਹੋਕੇ ਫਲਦੇ ਹਨ।
On tree, thousands of fruits grow, each fruit being more delicious than another.
इकतु बिरख सहस फुल फुल फल इक दू इक सरसै ।
LINE 76
ਇਕਦੂਦਾਣੇਲਖਹੋਇਫਲਫਲਦੇਮਨਅੰਦਰਿਵੱਸੈ
ਇਕ ਦਾਣੇ ਲਖ (=ਬਾਹਲੇ ਦਾਣੇ) ਹੋਕੇ ਇਕ ਇਕ ਫਲ ਦੇ ਢਿਡ ਵਿਚ ਵਸਦੇ ਹਨ।
In each fruit reside thousands of seeds produced by one seed.
इक दू दाणे लख होइ फल फल दे मन अंदरि वसै ।
LINE 77
ਤਿਸੁਫਲਤੋਟਿਆਵਈਗੁਰਮੁਖਿਸੁਖੁਫਲੁਅੰਮ੍ਰਿਤੁਰੱਸੈ
ਉਸ (ਬ੍ਰਿੱਛ ਦੇ) ਫਲਾਂ ਦੀ ਟੋਟ ਨਹੀਂ ਆਂਵਦੀ (ਜਿਕੁਰ) ਗੁਰਮੁਖਾਂ ਦੇ ਅੰਮ੍ਰਤ ਰੂਪ ਸੁਖ ਫਲ ਦੇ ਰਸ (ਅਨੰਦ ਦੀ ਟੋਟ ਨਹੀਂ ਹੁੰਦੀ)
As there is no dearth of fruit on that tree so the gurmukh is never at loss to realize the delights of the fruits of nectar.
तिसु फल तोटि न आवई गुरमुखि सुखु फलु अंम्रितु रसै ।
LINE 78
ਜਿਉਜਿਉਲੱਯਨਿਤੋੜਿਫਲਿਤਿਉਤਿਉਫਿਰਿਫਿਰਫਲੀਐਹੱਸੈ
ਜਿਉਂ ਜਿਉਂ ਫਲ ਤੋੜੀਦੇ ਹਨ ਤਿਉਂ ਤਿਉਂ ਫੇਰ ਫਲਦੇ ਤੇ (ਖਿੜ ਖਿੜ) ਹਸਦੇ ਹਨ।
With the plucking of the fruit the tree again and again, bursting into laughter bears more fruits.
जिउ जिउ लयनि तोड़ि फलि तिउ तिउ फिरि फिर फलीऐ हसै ।
LINE 79
ਨਿਵਚਲਣੁਗੁਰਮਾਰਗੁਦੱਸੈ੧੧।।
ਨਿਵਕੇ ਚਲਣ ਦਾ ਰਸਤਾ ਗੁਰੂ ਜੀ ਦਸਦੇ ਹਨ।
Thus the great Guru teaches the way of humility.
निव चलणु गुर मारगु दसै ।११।
LINE 80
ਰੇਣਿਰਸਾਇਣਸਿਝੀਐਰੇਤੁਹੇਤੁਕਰਿਕੰਚਨੁਵਸੈ
ਰੇਣ (=ਕਿਣਕੇ) ਥੋਂ ਰਸਾਇਣ ਪ੍ਰਾਪਤ ਹੁੰਦੀ ਹੈ (ਕਿਕੂੰ? ਐਦਾਂ ਕਿ) ਸੋਨਾ ਰੇਤ ਵਿਚ ਪ੍ਰੇਮ ਨਾਲ (ਪਹਿਲੇ ਵਸਦਾ ਹੈ।
The dust of sand in which remains gold mixed is kept in a chemical.
रेणि रसाइण सिझीऐ रेतु हेतु करि कंचनु वसै ।
LINE 81
ਧੋਇਧੋਇਕਣੁਕਢੀਐਰਤੀਮਾਸਾਤੋਲਾਹਸੈ
ਧੋ ਧੋ ਕੇ ਕਿਣਕੇ ਕੱਢੀਦੇ ਹਨ ਰਤੀ ਮਾਸਾ ਜਾਂ ਤੋਲੇ ਦਾ (ਵਜ਼ਨ) ਹੋ ਕੇ ਚਮਕਦਾ ਹੈ।
Then after washing the gold particles are taken out of it which weigh from miligrams to grams and more.
धोइ धोइ कणु कढीऐ रती मासा तोला हसै ।
LINE 82
ਪਾਇਕੁਠਾਲੀਗਾਲੀਐਰੈਣੀਕਰਿਸੁਨਿਆਰਿਵਿਗਸੈ
ਕੁਠਾਲੀ ਵਿਚ ਪਾਕੇ ਗਾਲੀਦਾ ਹੈ ਉਸ ਦੀ (ਰੇਣੀ=) ਭੇਲੀ ਕਰ ਕੇ ਸੁਨਿਆਰਾ ਰਾਜ਼ੀ ਹੁੰਦਾ ਹੈ।
Then put into the crucible it is melted and to the delight of the goldsmith, is converted into lumps.
पाइ कुठाली गालीऐ रैणी करि सुनिआरि विगसै ।
LINE 83
ਘੜਿਘੜਿਪਤ੍ਰਪਖਾਲੀਅਨਿਲੂਣੀਲਾਇਜਲਾਇਰਹਸੈ
ਪਤਰੇ ਘੜ ਘੜਕੇ ਧੋਂਦਾ ਹੈ (ਫੇਰ) ਮਸਾਲੇ ਲਾਕੇ ਅੱਗ ਦੇਕੇ ਖੁਸ਼ ਹੁੰਦਾ ਹੈ।
He makes leaves out of it and using chemicals washes it happily.
घड़ि घड़ि पत्र पखालीअनि लूणी लाइ जलाइ रहसै ।
LINE 84
ਬਾਰਹਵੰਨੀਹੋਇਕੈਲਗੈਲਵੈਕਸਉਟੀਕਸੈ
ਬਾਰਾਂ ਵੰਨੀਆਂ ਦਾ ਹੋਕੇ (ਲਗੈ ਲਵੈ=) ਨਰਮ ਮਲੂਮ ਹੁੰਦਾ ਹੈ (ਫੇਰ) ਕਸੌਟੀ ਪਰ (ਉਸ ਦੀ) ਚਸ ਲਾਕੇ ਵੇਖਦਾ ਹੈ (ਅਥਵਾ ਲਾਗਾਂ ਲਾਕੇ ਕਸੌਟੀ ਪਰ ਕੱਸਦਾ ਹੈ)।
Then transformed into pure gold it becomes nimble and worthy of the test by touchstone.
बारह वंनी होइ कै लगै लवै कसउटी कसै ।
LINE 85
ਟਕਸਾਲੈਸਿਕਾਪਵੈਘਣਅਹਰਣਿਵਿਚਿਅਚਲੁਸਰਸੈ
ਟਕਸਾਲ ਵਿਚ 'ਸਿੱਕਾ' (ਪਾਤਸ਼ਾਹੀ ਸਿੱਕਾ) ਪੈਂਦਾ ਹੈ, 'ਘਰ ਵਦਾਣ ਤੇ ਅਹਿਰਣ ਵਿਚ ਅਟਲ ਤੇ ਖੁਸ਼ (ਚਮਕਦਾਰ) ਰਹਿੰਦਾ ਹੈ।
Now in the mint, it is moulded into a coin and remains happy on the anvil even under the strokes of hammer.
टकसालै सिका पवै घण अहरणि विचि अचलु सरसै ।
LINE 86
ਸਾਲੁਸੁਨਈਆਪੋਤੈਪਸੈ੧੨।।
ਸ਼ੁੱਧ ਮੋਹਰ (ਪਾਤਸ਼ਾਹੀ) ਖਜ਼ਾਨੇ ਵਿਚ ਪੈਂਦੀ ਹੈ।
Then becoming pure muhar, a gold coin, it gets deposited into treasury i.e.the gold which was in the dust particles because of its humility, ultimately turns out to be a coin of the treasure house.
सालु सुनईआ पोतै पसै ।१२।
LINE 87
ਖਸਖਸਦਾਣਾਹੋਇਕੈਖਾਕਅੰਦਰਿਹੋਇਖਾਕਸਮਾਵੈ
ਖਸ਼ਖਾਸ਼ ਦਾ ਬੀਜ ਹੋਇਕੇ ਮਿਟੀ ਵਿਖੇ ਮਿਟੀ ਹੋਕੇ ਸਮਾਂਵਦਾ ਹੈ।
Mixing with dust the poppy seed becomes one with dust.
खसखस दाणा होइ कै खाक अंदरि होइ खाक समावै ।
LINE 88
ਦੋਸਤੁਪੋਸਤੁਬੂਟੁਹੋਇਰੰਗਬਿਰੰਗੀਫੁੱਲਖਿੜਾਵੈ
ਪਿਆਰੇ ਪੋਸਤ ਦਾ ਬੂਟਾ ਬਣਕੇ ਨਾਨਾ ਰੰਗਾਂ ਦੇ ਫਲ ਖਿੜਾਉਂਦਾ ਹੈ।
Becoming lovely poppy plant it blossoms with variegated flowers.
दोसतु पोसतु बूटु होइ रंग बिरंगी फुल खिड़ावै ।
LINE 89
ਹੋਡਾਹੋਡੀਡੋਡੀਆਇਕਦੂੰਇਕਚੜ੍ਹਾਉਚੜ੍ਹਾਵੈ
ਜਿਦੋ ਜਿਦੀ ਡੋਡੀਆਂ ਇਕ ਥੋਂ ਇਕ ਵਧੀਕ ਹੋਕੇ ਚੜ੍ਹਾਵਾ ਦੱਸਦੀਆਂ ਹਨ।
Its flower buds vie with one another to look beautiful.
होडा होडी डोडीआ इक दूं इक चढ़ाउ चढ़ावै ।
LINE 90
ਸੂਲੀਉਪਰਿਖੇਲਣਾਪਿਛੋਂਦੇਸਿਰਿਛਤ੍ਰੁਧਰਾਵੈ
ਸੂਲੀ' ਡੰਡੀ ਉਪਰ ਪੋਸਤ ਖੇਲਦਾ ਹੈ, ਪਿਛੋਂ ਸਿਰ ਪੁਰ ਛਤਰ ਧਾਰਦਾ ਹੈ। (ਭਾਵ ਛਤ੍ਰਾਕਾਰ ਹੋ ਜਾਂਦਾ ਹੈ)।
First that poppy suffers on a long thorn but afterwards becoming circular assumes the shape of canopy.
सूली उपरि खेलणा पिछों दे सिरि छत्रु धरावै ।
LINE 91
ਚੁਖੁਚੁਖੁਹੋਇਮਲਾਇਕੈਲੋਹੂਪਾਣੀਰੰਗਿਰੰਗਾਵੈ
ਮਲਨ ਨਾਲ ਟੁਕੜੇ ਟੁਕੜੇ ਹੁੰਦਾ ਹੈ, ਫੇਰ ਪਾਣੀ ਨੂੰ ਲਹੂ ਦੇ ਰੰਗ ਦਾ ਕਰਦਾ ਹੈ।
Getting sliced it oozes its sap of the colour of blood.
चुखु चुखु होइ मलाइ कै लोहू पाणी रंगि रंगावै ।
LINE 92
ਪਿਰਮਪਿਆਲਾਮਜਲਸੀਜੋਗਭੋਗਸੰਜੋਗਬਣਾਵੈ
ਮਜਲਸਾਂ ਦਾ ਪ੍ਰੇਮ ਦਾ ਪਿਆਲਾ ਹੋਕੇ ਜੋਗ ਅਤੇ ਭੋਗ ਦਾ ਸੰਜੋਗ ਬਣਾਉਂਦਾ ਹੈ (ਭਾਵ ਜੋਗੀ ਲੋਕ ਛਕ ਕੇ ਸਮਾਧਿ ਵਿਚ ਤੇ ਵਿਖਈ ਭੋਗ ਵਿਚ ਮਸਤ ਹੁੰਦੇ ਹਨ।
Then in the parties, becoming the cup of love, it becomes the cause of joining of bhog, enjoyment, with the yoga.
पिरम पिआला मजलसी जोग भोग संजोग बणावै ।
LINE 93
ਅਮਲੀਹੋਇਸੁਮਜਲਸਆਵੈ੧੩।।
(ਜਿਸ ਅਮਲ ਦਾ) ਅਮਲੀ ਹੋਵੇ ਉਸੇ ਹੀ ਮਜਲਸ ਵਿਚ ਰਲਦਾ ਹੈ।
Its addicts come to parties to sip it.
अमली होइ सु मजलस आवै ।१३।
LINE 94
ਰਸਭਰਿਆਰਸੁਰਖਦਾਬੋਲਣਅਣੁਬੋਲਣਅਭਿਰਿਠਾ
(ਕਮਾਦ) ਰਸ ਦਾ ਭਰਿਆ ਹੋਇਆ ਸਵਾਦ ਰਖਦਾ ਹੈ, ਬੋਲਣ ਤੇ ਨਾ ਬੋਲਣ (ਦੁਹਾਂ ਦਸ਼ਾਂ ਵਿਚ) ਮਿੱਠਾ ਹੈ। (ਭਾਵ ਐਵੇਂ ਚੂਪੋ, ਚਾਹੇ ਅੱਗ ਵਿਚ ਤਾਕੇ ਧਰਤੀ ਤੇ ਪਟਾਕਾ ਚਲਾਕੇ ਚੂਪੋ ਮਿੱਠਾ ਹੈ। ਕਈ ਗਿਆਨੀ ਕਹਿੰਦੇ ਹਨ ਕਮਾਦ ਨੂੰ ਬੋਲਣ ਨਾਲੋਂ ਅਣਬੋਲਣਾ ਮਿੱਠਾ ਹੈ, ਭਾਵ ਵਾ ਵਗੇ ਤਦ ਕਮਾਦ ਬੋਲਦਾ ਨਹੀਂ)।
Full of juice (sugarcane) is tasty and whether it speaks or not, in both the conditions, it is sweet.
रस भरिआ रसु रखदा बोलण अणुबोलण अभिरिठा ।
LINE 95
ਸੁਣਿਆਅਣਸੁਣਿਆਕਰੈਕਰੇਵੀਚਾਰਿਡਿਠਾਅਣਡਿਠਾ
ਸੁਣੀ ਗਲ ਅਣਸੁਣੀ ਕਰਦਾ ਹੈ, ਜੋ ਡਿੱਠੇ ਨੂੰ ਅਣਡਿੱਠ ਕਰਨ ਦੀ ਵਿਚਾਰ ਕਰਦਾ ਹੈ (ਭਾਵ ਕਮਾਦ ਦੇ ਖੇਤ ਵਿਚ ਗੱਲ ਕੀਤੀ ਸੁਣੀ ਨਹੀਂ ਜਾਂਦੀ ਨਾ ਲੁਕਿਆ ਆਦਮੀ ਲੱਭਦਾ ਹੈ)।
It listens not to what is said and sees not what is visible, i.e. in the sugarcane field one neither can listen to other nor a person is visible in it.
सुणिआ अणसुणिआ करै करे वीचारि डिठा अणडिठा ।
LINE 96
ਅਖੀਧੂੜਿਅਟਾਈਆਅਖੀਵਿਚਿਅੰਗੂਰੁਬਹਿਠਾ
ਜਦ ਅਖਾਂ 'ਧੂੜ' ਮਿਟੀ ਵਿਚ ਗਡੀਆਂ (ਭਾਵ ਜਦ ਮਿਟੀ ਵਿਚ ਇਸ ਦੀਆਂ ਗੰਢਾਂ ਬੀਜਦੇ ਹਨ ਤਦ) ਅੱਖਾਂ ਵਿਚੋਂ ਅੰਗੂਰ ਫੁੱਟਦੇ ਹਨ।
When in the form of seed the nodes of sugarcane are put into the earth, they sprout up.
अखी धूड़ि अटाईआ अखी विचि अंगूरु बहिठा ।
LINE 97
ਇਕਦੂਬਾਹਲੇਬੂਟਹੋਇਸਿਰਤਲਵਾਇਆਇਠਹੁਇਠਾ
ਇਕ ਬੂਟੇ ਥੋਂ ਕਈ ਬੂਟੇ ਸਿਰ ਹੇਠ ਪੈਰ ਉਤੇ ਹੋਕੇ (ਉਗਦੇ ਹਨ, ਸਭ ਨੂੰ) ਵਡਾ ਪ੍ਰੇਯ ਥੋਂ ਪ੍ਰੇਯ ਲਗਦਾ ਹੈ (ਸੋਹਣਾ ਲਗਦਾ ਹੈ)।
From one sugarcane grow many a plant, each lovely from top to bottom.
इक दू बाहले बूट होइ सिर तलवाइआ इठहु इठा ।
LINE 98
ਦੁਹੁਖੁੰਢਾਵਿਚਿਪੀੜੀਐਟੋਟੇਲਾਹੇਇਤੁਗੁਣਿਮਿਠਾ
ਦੋ ਵੇਲਣਿਆਂ ਵਿਚ ਪੀੜੀਦਾ ਹੈ, ਟੋਟੇ ਟੋਟੇ ਹੁੰਦਾ ਹੈ (ਫੇਰ ਰਹੁ ਦਿੰਦਾ ਹੈ), ਇਸ ਗੁਣ ਕਰ ਕੇ ਪਿਆਰਾ ਲਗਦਾ ਹੈ।
It is crushed between two cylinderical rollers because of its sweet juice.
दुहु खुंढा विचि पीड़ीऐ टोटे लाहे इतु गुणि मिठा ।
LINE 99
ਵੀਹਇਕੀਹਵਰਤਦਾਅਵਗੁਣਿਆਰੇਪਾਪਪਣਿਠਾ
ਵੀਹ' ਜਗਤ 'ਇਕੀਹ' ਸਤਿਸੰਗਤਾਂ ਵਿਚ ਵਰਤਿਆ ਜਾਂਦਾ ਹੈ, (ਭਾਵ ਸੰਸਾਰੀ ਲੋਕ ਸ਼ਾਦੀਆਂ ਵਿਖੇ ਗੁੜ ਵਰਤਦੇ ਹਨ ਅਤੇ ਸਤਿਸੰਗਤ ਜੋੜ ਮੇਲ ਆਦਿਕਾਂ ਵਿਖੇ, ਪਰ) ਪਾਪੀ (ਜੇ ਵਰਤਦੇ ਹਨ ਤਾਂ ਆਪਣੇ) ਆਪ ਕਰ ਕੇ ਨਾਸ਼ ਹੋ ਜਾਂਦੇ ਹਨ (ਭਾਵ ਜੇ ਇਸਦੀ ਸ਼ਰਾਬ ਵਰਤਣ ਤਾਂ ਆਪਣੇ ਪਾਪ ਦਾ ਫਲ ਭੋਗਦੇ ਮਰਦੇ ਹਨ)।
Worthy people use it on auspicious days whereas the wicked also use it (by preparing wine etc out of it) and get perished.
वीह इकीह वरतदा अवगुणिआरे पाप पणिठा ।
LINE 100
ਮੰਨੈਗੰਨੈਵਾਂਗਸੁਧਿਠਾ੧੪।।
(ਜੋ ਲੋਕ) ਗੰਨੇ ਵਾਂਗੂੰ ਮੰਨਣ ਕਰਦੇ ਹਨ, (ਭਾਵ ਜਿੱਕੁਰ ਉਹ ਕਈ ਵਿਪਦਾ ਵਿਚ ਬੀ ਆਪਣਾ ਮਿਠਾਸ ਨਹੀਂ ਛਡਦੇ ਓਹ ਸਦਾ) ਦ੍ਰਿੜ ਰਹਿੰਦੇ ਹਨ (ਭਾਵ ਮੁਕਤ ਹੋ ਜਾਂਦੇ ਹਨ)।
Those who cultivated the nature of sugarcane i.e. do not shed sweetness though in peril, are indeed steadfast persons.
मंनै गंनै वांग सुधिठा ।१४।
LINE 101
ਘਣਹਰਬੂੰਦਸੁਹਾਵਣੀਨੀਵੀਹੋਇਅਗਾਸਹੁਆਵੈ
ਬੱਦਲ ਦੀ ਸੁਹਣੀ ਬੂੰਦ ਅਕਾਸ਼ੋਂ ਨੀਵੀਂ ਹੋਕੇ ਆਉਂਦੀ ਹੈ।
A lovely drop of cloud falls from the sky and mitigating its ego goes into the mouth of a shell in sea.
घणहर बूंद सुहावणी नीवी होइ अगासहु आवै ।
LINE 102
ਆਪੁਗਵਾਇਸਮੁੰਦੁਵੇਖਿਸਿਪੈਦੇਮੁਹਿਵਿਚਿਸਮਾਵੈ
(ਅੱਗੋਂ) ਸਮੁੰਦਰ ਨੂੰ (ਅਥਾਹ) ਵੇਖਕੇ ਆਪਾ ਭਾਵ ਗੁਆ ਕੇ ਸਿੱਪ ਦੇ ਮੂੰਹ ਵਿਖੇ ਵੜ ਜਾਂਦੀ ਹੈ।
The shell, at once, closing its mouth dives down and hides itself in the underworld.
आपु गवाइ समुंदु वेखि सिपै दे मुहि विचि समावै ।
LINE 103
ਲੈਦੋਹੀਮੁਹਿਬੂੰਦਸਿਪੁਚੁੰਭੀਮਾਰਿਪਤਾਲਿਲੁਕਾਵੈ
ਸਿੱਪ ਬੂੰਦ ਨੂੰ ਮੂੰਹ ਵਿਖੇ ਲੈਂਦਾ ਹੀ ਪਤਾਲ ਵਿਚ ਟੁੱਭੀ ਮਾਰਕੇ (ਕਿਸੇ ਚਿਟਾਨ ਆਦਿ ਦੇ ਆਸਰੇ ਨਾਲ) ਜਾ ਲੁਕਾਉਂਦਾ ਹੈ।
लैदो ही मुहि बूंद सिपु चुंभी मारि पतालि लुकावै ।
LINE 104
ਫੜਿਕਢੈਮਰੁਜੀਵੜਾਪਰਕਾਰਜਨੋਆਪੁਫੜਾਵੈ
ਮਰਜੀਉੜਾ ਫੜ ਕੱਢਦਾ ਹੈ, (ਮਾਨੋ) ਸਿੱਪ ਪਰਸੁਆਰਥ ਨੂੰ ਆਪ ਫੜਾਉਂਦਾ ਹੈ।
The diver catches hold of it and it also allows itself to be caught for the sale of altruistic sense.
फड़ि कढै मरुजीवड़ा पर कारज नो आपु फड़ावै ।
LINE 105
ਪਰਵਸਿਪਰਉਪਕਾਰਨੋਪਰਹਥਿਪਥਰਦੰਦਭਨਾਵੈ
ਪਰੋਪਕਾਰ ਦੇ ਲਈ ਪਰਾਏ ਵੱਸ ਪੈਕੇ, ਪਰਾਏ ਹੱਥੀਂ ਪੱਥਰ ਨਾਲ ਦੰਦ ਭਨਾਂਵਦਾ ਹੈ।
Controlled by the sense of benevolence it gets itself broken on stone.
परवसि परउपकार नो पर हथि पथर दंद भनावै ।
LINE 106
ਭੁਲਿਅਭੁਲਿਅਮੁਲੁਦੇਮੋਤੀਦਾਨਪਛੋਤਾਵੈ
ਭੁੱਲਕੇ ਜਾਂ ਨਾ ਭੁਲ ਕੇ ਮੋਤੀ ਦਾ ਦਾਨ ਕਰ ਕੇ (ਸਿੱਪੀ) ਕਦੇ ਬੀ ਨਹੀਂ ਪੱਛੋਤਾਉਂਦੀ।
Knowing well or unknowingly it bestows a free gift and never repents.
भुलि अभुलि अमुलु दे मोती दान न पछोतावै ।
LINE 107
ਸਫਲਜਨਮੁਕੋਈਵਰੁਸਾਵੈ੧੫।।
(ਉਸਦਾ) ਸਫਲ ਜਨਮ ਹੈ ਜਿੱਥੋਂ ਕੋਈ ਵਰੋਸਾਵੇ।
Any rare one gets such a blest life.
सफल जनमु कोई वरुसावै ।१५।
LINE 108
ਹੀਰੇਹੀਰਾਬੇਧੀਐਬਰਮੇਕਣੀਅਣੀਹੋਇਹੀਰੈ
ਵਰਮੇ ਦੀ ਅਣੀ ਨਾਲ ਹੀਰੇ ਦੀ ਕਣੀ ਕਰਕੇ, ਹੀਰਾ ਧੀਰੇ ਧੀਰੇ ਵੇਧਿਆ ਜਾਂਦਾ ਹੈ। (ਭਾਵ ਗੁਰੂ ਜੀ, ਸ਼ਬਦ ਰੂਪ ਹੀਰੇ ਦੀ ਕਣੀ ਨਾਲ ਮਨ ਹੀਰਾ ਵਿੰਨ੍ਹਦੇ ਹਨ)।
With diamond-bit of drill the piece of diamond is cut gradually i.e. with the diamond bit of the Word of the Guru the mind-diamond is pierced.
हीरे हीरा बेधीऐ बरमे कणी अणी होइ हीरै ।
LINE 109
ਧਾਗਾਹੋਇਪਰੋਈਐਹੀਰੈਮਾਲਰਸਾਲਗਹੀਰੈ
ਧਾਗਾ ਹੋਵੇ (ਭਾਵ ਪ੍ਰੇਮ ਦੀ ਡੋਰੀ ਹੋਵੇ) ਤਾਂ ਹੀਰਿਆਂ ਦੀ ਮਾਲਾ ਵਡੀ ਸੁੰਦਰ ਪਰੋਈਦੀ ਹੈ।
With the thread (of love) a beautiful string of diamonds is prepared.
धागा होइ परोईऐ हीरै माल रसाल गहीरै ।
LINE 110
ਸਾਧਸੰਗਤਿਗੁਰੁਸਬਦਲਿਵਹਉਮੈਮਾਰਿਮਰੈਮਨੁਧੀਰੈ
ਸਾਧ ਸੰਗਤ ਵਿਖੇ ਗੁਰ ਸਬਦ ਦੀ ਪ੍ਰੀਤ ਕਰ ਕੇ ਮਮਤਾ ਨੂੰ ਮਾਰਕੇ ਮਨ ਅਚੱਲ ਕਰੇ।
In the holy congregation, merging consciousness in the Word and eschewing ego, the mind is tranquilized.
साधसंगति गुरु सबद लिव हउमै मारि मरै मनु धीरै ।
LINE 111
ਮਨਜਿਣਿਮਨੁਦੇਲਏਮਨਗੁਣਿਵਿਚਿਗੁਣਗੁਰਮੁਖਿਸਰੀਰੈ
ਮਨ (ਗੁਰਾਂ ਨੂੰ) ਦੇਕੇ, ਮਨ ਅਰਥਾਤ ਮੰਤ੍ਰ (ਯਾ ਗੁਰਮਤ) ਲਵੇ ਤਾਂ ਮਨ ਜਿੱਤੀਦਾ ਹੈ, (ਇਹ) ਗੁਣਾਂ ਵਿਚੋਂ ਗੁਣ ਗੁਰਮੁਖਾਂ ਦੀ ਸ਼ਰੀਰ (ਵਿਖੇ) ਹੈ (ਉਹ ਗੁਣ ਕੀ ਹੈ, ਅੱਗੇ ਦੱਸਦੇ ਹਨ)।
Conquering the mind, one should surrender it (before the Guru) and adopt the virtues of gurmukhs, the Guru oriented ones.
मन जिणि मनु दे लए मन गुणि विचि गुण गुरमुखि सरीरै ।
LINE 112
ਪੈਰੀਪੈਪਾਖਾਕੁਹੋਇਕਾਮਧੇਨੁਸੰਤਰੇਣੁਨੀਰੈ
ਪੈਰਾਂ ਦੀ ਖਾਕ ਹੋਕੇ (ਸੰਤਾਂ ਦੀ) ਚਰਣੀਂ ਪਏ, (ਉਨ੍ਹਾਂ) ਸੰਤਾਂ ਦੀ (ਰੇਣ) ਧੂੜੀ ਦੀ (ਨੀਰੈ=) ਬਰਾਬਰੀ ਕਾਮਧੇਨ ਨਹੀਂ ਕਰ ਸਕਦੀ।
He ought to fall on the feet of saints because even the wish-granting cow (Kamadhenu) is not equal to the dust of the feet of saints.
पैरी पै पा खाकु होइ कामधेनु संत रेणु न नीरै ।
LINE 113
ਸਿਲਾਅਲੂਣੀਚਟਣੀਲਖਅੰਮ੍ਰਿਤਰਸਤਰਸਨਸੀਰੈ
(ਗੁਰਮੁਖਾਂ ਦੀ ਸੇਵਾ ਰੂਪ) ਅਲੂਣੀ ਸਿਲਾ ਦੇ ਚੱਟਣ ਦੀ (ਸੀਰੇ=) ਮਿਠਾਸ ਨੂੰ ਲੱਖਾਂ ਅੰਮ੍ਰਿਤ ਰਸ ਤਰਸਦੇ ਹਨ।
This act is nothing but licking of the tasteless stone though myriad tastes of sweet juices one strives for.
सिला अलूणी चटणी लख अंम्रित रस तरसन सीरै ।
LINE 114
ਵਿਰਲਾਸਿਖਸੁਣੈਗੁਰਪੀਰੈ੧੬।।
(ਪਰ) ਗੁਰਾਂ ਪੀਰਾਂ ਦੀ ਸਿੱਖ੍ਯਾ ਨੂੰ (ਕੋਈ) ਵਿਰਲਾ ਹੀ ਸੁਣਦਾ ਹੈ।
Rare is the Sikh who listens to (and accepts) the teachings of the Guru.
विरला सिख सुणै गुर पीरै ।१६।
LINE 115
ਗੁਰਸਿਖੀਗੁਰਸਿਖਸੁਣਿਅੰਦਰਿਸਿਆਣਾਬਾਹਰਿਭੋਲਾ
ਗੁਰੂ ਦਾ ਸਿੱਖ ਗੁਰੂ ਦੀ ਸਿਖਿਆ ਨੂੰ ਸੁਣਕੇ, ਅੰਦਰੋਂ ਸਿਆਣਾ ਤੇ ਬਾਹਰੋਂ ਸਿੱਧ ਪੱਧਰਾ (ਲਗਦਾ ਹੈ)।
Listening to the teachings of the Guru, the Sikh becomes wise internally though apparently he looks a simpleton.
गुर सिखी गुरसिख सुणि अंदरि सिआणा बाहरि भोला ।
LINE 116
ਸਬਦਿਸੁਰਤਿਸਾਵਧਾਨਹੋਇਵਿਣੁਗੁਰਸਬਦਿਸੁਣਈਬੋਲਾ
ਸਬਦ ਸੁਰਤ ਵਿਖੇ ਸਾਵਧਾਨ ਹੋਕੇ ਗੁਰ ਸਬਦ ਬਾਝ ਕੁਝ ਨਹੀਂ ਸੁਣਦਾ (ਮਾਨੋਂ ਬੋਲਾ ਹੈ)।
He with full care keeps his consciousness attuned to the Word and listens to nothing except the words of Guru.
सबदि सुरति सावधान होइ विणु गुर सबदि न सुणई बोला ।
LINE 117
ਸਤਿਗੁਰਦਰਸਨੁਦੇਖਣਾਸਾਧਸੰਗਤਿਵਿਣੁਅੰਨ੍ਹਾਖੋਲਾ
ਸਤਿਗੁਰੂ ਦੇ ਦਰਸ਼ਨ ਨੂੰ ਦੇਖਦਾ ਹੈ, ਸਾਧ ਸੰਗਤ ਤੋਂ ਬਾਝ (ਮਾਨੋਂ) ਅੰਨ੍ਹਾਂ ਕਾਣਾ ਹੈ।
He beholds the true Guru and without the company of the saints feels himself blind and deaf.
सतिगुर दरसनु देखणा साधसंगति विणु अंन्हा खोला ।
LINE 118
ਵਾਹਗੁਰੂਗੁਰੁਸਬਦੁਲੈਪਿਰਮਪਿਆਲਾਚੁਪਿਚਬੋਲਾ
ਵਾਹਿਗੁਰੂ ਮੰਤ੍ਰ ਗੁਰਾਂ ਥੋਂ ਲੈ ਕੇ ਪ੍ਰੇਮ ਦਾ ਪਿਆਲਾ ਚੁਪ ਚਾਪ ਹੋਕੇ ਪੀਂਦਾ ਹੈ।
The Guru's word he receives is Vahiguru, the wondrous Lord, and remains silently immersed in delight.
वाहगुरू गुरु सबदु लै पिरम पिआला चुपि चबोला ।
LINE 119
ਪੈਰੀਪੈਪਾਖਾਕਹੋਇਚਰਣਿਧੋਇਚਰਣੋਦਕਝੋਲਾ
ਪੈਰਾਂ ਦੀ ਧੂੜ ਹੋਕੇ ਚਰਨ ਬੰਦਨਾ (ਕਰਦਾ ਹੈ), ਚਰਨ ਧੋਕੇ ਚਰਨਾਂਮ੍ਰਿਤ ਲੈਂਦਾ ਹੈ।
He bows on the feet and becoming (humble) like dust goes on quaffing the nectar of the feet (of the Lord).
पैरी पै पा खाक होइ चरणि धोइ चरणोदक झोला ।
LINE 120
ਚਰਣਕਵਲਚਿਤੁਭਵਰੁਕਰਿਭਵਜਲਅੰਦਰਿਰਹੈਨਿਰੋਲਾ
ਭੌਰੇ ਸਮਾਨ ਚਿਤ ਚਰਨ ਕਮਲਾਂ ਵਿਖੇ ਕਰ ਕੇ ਆਪ ਸੰਸਾਰ ਵਿਖੇ ਨਿਰਲੇਪ ਰਹਿੰਦਾ ਹੈ।
He remains involved like black bee in the lotus feet (of the Guru) and thus living in this world ocean remains unsmeared (by its water and dust).
चरण कवल चितु भवरु करि भवजल अंदरि रहै निरोला ।
LINE 121
ਜੀਵਣਿਮੁਕਤਿਸਚਾਵਾਚੋਲਾ੧੭।।
ਜੀਵਨ ਮੁਕਤਿ ਸੱਚਾ ਜਾਮਾ ਹੈ (ਭਾਵ ਇਹ ਕਿ ਸਫਲ ਜਨਮ ਹੈ)।
His is life of a liberated one during the life on earth i.e. he is a jivanmukt'.
जीवणि मुकति सचावा चोला ।१७।
LINE 122
ਸਿਰਿਵਿਚਿਨਿਕੈਵਾਲਹੋਇਸਾਧੂਚਰਣਚਵਰਕਰਿਢਾਲੈ
ਕੇਸ ਸਿਰ ਵਿਖੇ ਪਤਲੀ (ਸ਼ੈ ਹਨ ਸੋ) ਸੰਤਾਂ ਦੇ ਚਰਣਾਂ ਪੁਰ ਚਵਰ ਕਰਾਕੇ (ਚਰਨਾਂ ਦੀ ਧੂੜ) ਝਾੜੇ, (ਕਈ ਕਹਿੰਦੇ ਹਨ ਕਿ ਬਾਲ ਅਵਸਥਾ ਵਿਖੇ ਹੀ ਪ੍ਰੀਤ ਦਾ ਵੱਲ ਸਿੱਖੇ)।
Preparing the whisk of even the hair of one's head (the gurmukh) one should wave it on the feet of the saints i.e. he should be extremely humble.
सिरि विचि निकै वाल होइ साधू चरण चवर करि ढालै ।
LINE 123
ਗੁਰਸਰਤੀਰਥਨਾਇਕੈਅੰਝੂਭਰਿਭਰਿਪੈਰਿਪਖਾਲੈ
(ਜਦ ਜੁਬਾ ਹੋਵੇ ਆਪ) ਗੁਰਸਰ ਤੀਰਥ ਵਿਖੇ ਅਸ਼ਨਾਨ ਕਰ ਕੇ (ਜਾਂ ਦਰਸ਼ਨ ਕਰਕੇ) ਗੁਰਾਂ ਦੇ ਚਰਨਾਂ ਨੂੰ ਆਪਣੇ ਨੇਤ੍ਰਾਂ ਦੇ ਹੰਝੂਆਂ ਨਾਲ ਧੋਵੇ। (ਭਾਵ ਗਦ ਗਦ ਹੋਕੇ ਅਤ੍ਯੰਤ ਪ੍ਰੀਤ ਕਰੇ।)
Bathing in the pilgrimage place, he should wash the feet of the Guru with tears of love.
गुर सर तीरथ नाइ कै अंझू भरि भरि पैरि पखालै ।
LINE 124
ਕਾਲੀਹੂੰਧਉਲੇਕਰੇਚਲਾਜਾਣਿਨੀਸਾਣੁਸਮ੍ਹਾਲੈ
ਜਦ ਕਾਲੇ ਵਾਲਾਂ ਨੂੰ (ਕੁਦਰਤ) ਚਿੱਟੇ ਕਰੇ (ਤਦ) ਚਲੇ ਜਾਣ ਦੀ ਨਿਸ਼ਾਨੀ ਸਮਝੇ।
From black, his hair may turn grey but then considering his time to go (from this world) he should cherish in his heart the symbol (love) of the Lord.
काली हूं धउले करे चला जाणि नीसाणु सम्हालै ।
LINE 125
ਪੈਰੀਪੈਪਾਖਾਕਹੋਇਪੂਰਾਸਤਿਗੁਰੁਨਦਰਿਨਿਹਾਲੈ
ਪੈਰੀਂ ਪੈਕੇ ਪੈਰਾਂ ਦੀ ਧੂੜ ਬਣੇ (ਤਦੋਂ) ਪੂਰਾ ਸਤਿਗੁਰੂ ਨਦਰ ਨਿਹਾਲ ਕਰੇਗਾ।
When one, falling at the Guru's feet, becomes dust himself, i.e. totally deletes ego from his mind, the true Guru also then blesses and obliges him.
पैरी पै पा खाक होइ पूरा सतिगुरु नदरि निहालै ।
LINE 126
ਕਾਗਕੁਮੰਤਹੁੰਪਰਮਹੰਸੁਉਜਲਮੋਤੀਖਾਇਖਵਾਲੈ
ਕੁਮੰਤ੍ਰੀ ਕਾਂ ਨੂੰ ਪਰਮਹੰਸ ਕਰੇ (ਭਾਵ ਮੈਲੇ ਮਨ ਨੂੰ ਉੱਜਲ ਕਰੇ, ਗੁਣਾਂ ਦੇ) ਉੱਜਲ ਮੋਤੀ (ਆਪ) ਖਾਵੇ (ਹੋਰਾਂ ਨੂੰ) ਖਵਾਏ।
He should become swan and leave black wisdom of crow and should himself perform and get others perform pearl-like invaluable deeds.
काग कुमंतहुं परम हंसु उजल मोती खाइ खवालै ।
LINE 127
ਵਾਲਹੁਨਿਕੀਆਖੀਐਗੁਰਸਿਖੀਸੁਣਿਗੁਰਸਿਖਪਾਲੈ
ਵਾਲ ਥੋਂ ਸੂਖਮ ਗੁਰੂ ਦੀ ਸਿੱਖੀ (ਕਹੀਦੀ ਹੈ ਇਸਨੂੰ) ਸੁਣਕੇ ਗੁਰੂ ਦਾ ਸਿੱਖ ਹੀ ਪਾਲੇ।
The teachings of the Guru are subtler even than the hair itself; the Sikh should always follow them.
वालहु निकी आखीऐ गुर सिखी सुणि गुरसिख पालै ।
LINE 128
ਗੁਰਸਿਖੁਲੰਘੈਪਿਰਮਪਿਆਲੈ੧੮।।
ਗੁਰੂ ਦਾ ਸਿੱਖ ਪ੍ਰੇਮ ਦੇ ਪਿਆਲੇ ਨਾਲ ਪਾਰ ਹੁੰਦਾ ਹੈ।
The Sikhs of the Guru go across the world-ocean by virtue of their cup full of love.
गुरसिखु लंघै पिरम पिआलै ।१८।
LINE 129
ਗੁਲਰਅੰਦਰਿਭੁਣਹਣਾਗੁਲਰਨੋਂਬ੍ਰਹਮੰਡੁਵਖਾਣੈ
ਗੁੱਲਰ (ਨਾਮੇ ਬ੍ਰਿੱਛ) ਵਿਖੇ (ਜ) ਮੱਛਰ ਜਾਂ ਕੀੜਾ ਹੁੰਦਾ ਹੈ, (ਉਹ) ਗੁੱਲਰ ਨੂੰ ਬ੍ਰਹਮੰਡ ਦਾ ਰੂਪ ਸਮਝਦਾ ਹੈ।
Fig is the cosmos for the insect living in it.
गुलर अंदरि भुणहणा गुलर नों ब्रहमंडु वखाणै ।
LINE 130
ਗੁਲਰਲਗਣਿਲਖਫਲਇਕਦੂਲਖਅਲਖਜਾਣੈ
(ਪਰੰਤੂ ਉਸ) ਗੁੱਲਰ ਨੂੰ ਲੱਖਾਂ ਫਲ ਲਗਦੇ (ਫੇਰ) ਇਕ ਫਲ ਤੋਂ ਕਈ ਲੱਖ ਹੋਕੇ ਅਲੱਗ ਹੀ (ਰਹਿੰਦਾ ਹੈ), ਗਿਣਿਆ ਨਹੀਂ ਜਾਂਦਾ।
But on tree grow millions of fruits which multiply further in numberless quantity.
गुलर लगणि लख फल इक दू लख अलख न जाणै ।
LINE 131
ਲਖਲਖਬਿਰਖਬਗੀਚਿਅਹੁਲਖਬਗੀਚੇਬਾਗਬਬਾਣੈ
(ਇਕ) ਬਗੀਚੇਂ ਥੋਂ ਕਈ ਲੱਖਾਂ ਬਗੀਚਿਆਂ ਦੇ ਬਾਗ ਕਹੀਦੇ ਹਨ।
Gardens are there of myriad trees and likewise are millions of gardens in the world.
लख लख बिरख बगीचिअहु लख बगीचे बाग बबाणै ।
LINE 132
ਲਖਬਾਗਬ੍ਰਹਮੰਡਵਿਚਿਲਖਬ੍ਰਹਮੰਡਲੂਅਵਿਚਿਆਣੈ
(ਇਕ) ਬ੍ਰਹਮੰਡ ਵਿਖੇ ਲੱਖਾਂ ਬਾਗ ਹਨ, (ਅਕਾਲ ਪੁਰਖ ਦੇ ਇਕ) ਰੋਮ ਵਿਖੇ ਲੱਖਾਂ ਹੀ ਬ੍ਰਹਿਮੰਡ ਵਿਦਮਾਨ ਹਨ (ਯਥਾ:-”ਕਿਤੀ ਲਖ ਕਰੋੜਿ ਪਿਰੀਏ ਰੋਮ ਨ ਪੁਜਣਿ ਤੇਰਿਆ। “)।
Millions of universes are there in one small hair of God.
लख बाग ब्रहमंड विचि लख ब्रहमंड लूअ विचि आणै ।
LINE 133
ਮਿਹਰਿਕਰੇਜੇਮਿਹਰਿਵਾਨੁਗੁਰਮੁਖਿਸਾਧਸੰਗਤਿਰੰਗੁਮਾਣੈ
ਜਿਸ ਪੁਰ ਈਸ਼੍ਵਰ ਕ੍ਰਿਪਾ ਕਰੇ (ਉਹ) ਗੁਰਮੁਖ ਸੰਤਾਂ ਵਿਖੇ (ਮਿਲਕੇ) ਆਨੰਦ ਮਾਣਦਾ ਹੈ।
If that kind God showers His grace, only then a gurmukh can enjoy the delight of the holy congregation.
मिहरि करे जे मिहरिवानु गुरमुखि साधसंगति रंगु माणै ।
LINE 134
ਪੈਰੀਪੈਪਾਖਾਕੁਹੋਇਸਾਹਿਬੁਦੇਚਲੈਓਹੁਭਾਣੈ
ਅਤੇ ਪੈਰੀਂ ਪੈ ਕੇ ਪੈਰਾਂ ਦੀ ਧੂੜ ਹੋਕੇ ਵਾਹਿਗੁਰੂ ਦੇ ਭਾਣੇ ਵਿਖੇ ਉਹ ਚਲਦਾ ਹੈ।
Only then falling on the feet and becoming dust, the humble one can mould himself according to the divine Will (hukam) of the Lord.
पैरी पै पा खाकु होइ साहिबु दे चलै ओहु भाणै ।
LINE 135
ਹਉਮੈਜਾਇਜਾਇਸਿਞਾਣੈ੧੯।।
(ਜਦ) ਮਮਤਾ ਜਾਵੇ ਤਦ (ਸ੍ਵੈ ਸਰੂਪ ਦੀ) ਜਗਾ ਨੂੰ ਪਛਾਣਦਾ ਹੈ।
Only when ego is erased, this fact is realized and identified.
हउमै जाइ त जाइ सिञाणै ।१९।
LINE 136
ਦੁਇਦਿਹਿਚੰਦੁਅਲੋਪੁਹੋਇਤਿਐਦਿਹਚੜ੍ਹਦਾਹੋਇਨਿਕਾ
ਦੋ ਦਿਨ (ਅਮਾਵਸ ਤੇ ਏਕਮ ਨੂੰ) ਚੰਦ ਲੋਪ ਰਹਿਕੇ, ਤੀਜੀ ਰਾਤ ਨੂੰ ਨਿੱਕਾ ਹੋਕੇ ਚੜ੍ਹਦਾ ਹੈ।
Remaining invisible for two days, third day the moon is beholden in a small size.
दुइ दिहि चंदु अलोपु होइ तिऐ दिह चढ़दा होइ निका ।
LINE 137
ਉਠਿਉਠਿਜਗਤੁਜੁਹਾਰਦਾਗਗਨਮਹੇਸੁਰਮਸਤਕਿਟਿਕਾ
(ਸਾਰਾ) ਜਹਾਨ ਉਠ ਉਠ ਕੇ ਮੱਥੇ ਟੇਕਦਾ ਹੈ (ਮਾਨੋਂ) ਅਕਾਸ਼ ਰੂਪ ਸ਼ਿਵਜੀ ਦੇ ਮੱਥੇ ਤੇ ਤਿਲਕ ਹੈ।
Supposed to adorn the forehead of Mahesa, people bow to it again and again.
उठि उठि जगतु जुहारदा गगन महेसुर मसतकि टिका ।
LINE 138
ਸੋਲਹਕਲਾਸੰਘਾਰੀਐਸਫਲੁਜਨਮੁਸੋਹੈਕਲਿਇਕਾ
ਜਦ ਸੋਲਾਂ ਕਲਾਂ ਹੁੰਦੀਆਂ ਹਨ (ਫੇਰ ਸੰਘਾਰੀਐ=) ਘਟਣ ਲਗਦਾ ਹੈ, ਇਕ ਕਲਾ (ਏਕਮ ਨੂੰ ਹੋਣ ਕਰਕੇ) ਸਫਲ ਜਨਮ (ਹੋਕੇ) ਸੋਭਦਾ ਹੈ।
When it has attained all the sixteen phases i.e. on the full moon night it begins diminishing and again reaches the position of the first day. People now bow before it.
सोलह कला संघारीऐ सफलु जनमु सोहै कलि इका ।
LINE 139
ਅੰਮ੍ਰਿਤਕਿਰਣਿਸੁਹਾਵਣੀਨਿਝਰੁਝਰੈਸਿੰਜੈਸਹਸਿਕਾ
(ਚੰਦਰਮਣੀ) ਸਿਕਦੀ ਸ਼ਹੁ ਨੂੰ ਦੇਖਕੇ ਅੰਮ੍ਰਿਤ ਸ਼੍ਰਵਦੀ (ਬ੍ਰਿੱਛਾਂ ਪਰ ਮਾਨੋਂ) ਸ਼ੋਭਦੀ ਹੈ (ਅਥਵਾ ਸੈਂਕੜਿਆਂ ਨੂੰ ਅੰਮ੍ਰਿਤ ਸਿੰਜਦੀ ਹੈ।)
Nectar is sprinkled by its rays and it irrigates all thirsty trees and fields.
अंम्रित किरणि सुहावणी निझरु झरै सिंजै सहसिका ।
LINE 140
ਸੀਤਲੁਸਾਂਤਿਸੰਤੋਖੁਦੇਸਹਜਸੰਜੋਗੀਰਤਨਅਮਿਕਾ
ਸੀਤਲਤਾ, ਸ਼ਾਂਤਿ ਤੇ ਸੰਤੋਖ ਦਿੰਦਾ ਹੈ, ਸਹਿਜ ਦਾ ਸੰਜੋਗੀ ਅਮੋਲ ਰਤਨ ਹੈ।
Peace, contentment and cool, these invaluable jewels are bestowed by it.
सीतलु सांति संतोखु दे सहज संजोगी रतन अमिका ।
LINE 141
ਕਰੈਅਨੇਰਹੁਚਾਨਣਾਡੋਰਚਕੋਰਧਿਆਨੁਧਰਿਛਿਕਾ
ਹਨੇਰੇ ਵਿਚ ਚਾਨਣਾ ਕਰਦਾ ਹੈ, ਚਕੋਰ ਧਿਆਨ ਦੀ ਡੋਰ ਨਾਲ (ਉੱਚਾ ਚੰਦ ਵਲ) ਖਿੱਚਿਆ ਰਹਿੰਦਾ ਹੈ।
In darkness, it spreads light and provides the thread of meditation to the chakor, the redlegged partridge.
करै अनेरहु चानणा डोर चकोर धिआनु धरि छिका ।
LINE 142
ਆਪੁਗਵਾਇਅਮੋਲਮਣਿਕਾ੨੦।।
ਆਪਾ ਗਵਾਉਣ ਕਰ ਕੇ ਹੀ ਅਮੋਲਕ ਮਾਣਕ ਹੁੰਦਾ ਹੈ।
Only by erasing its ego it becomes an invaluable jewel.
आपु गवाइ अमोल मणिका ।२०।
LINE 143
ਹੋਇਨਿਮਾਣਾਭਗਤਿਕਰਿਗੁਰਮੁਖਿਧ੍ਰੂਹਰਿਦਰਸਨੁਪਾਇਆ
ਧ੍ਰੂ ਨੇ ਨਿਮਾਣਾ ਹੋਕੇ ਭਗਤੀ ਕੀਤੀ, ਗੁਰਮੁਖ ਹੋਕੇ ਹਰੀ ਦਾ ਦਰਸ਼ਨ ਪਾਇਆ।
By becoming humble only, Dhru could behold the Lord.
होइ निमाणा भगति करि गुरमुखि ध्रू हरि दरसनु पाइआ ।
LINE 144
ਭਗਤਿਵਛਲੁਹੋਇਭੇਟਿਆਮਾਣੁਨਿਮਾਣੇਆਪਿਦਿਵਾਇਆ
(ਵਾਹਿਗੁਰੂ) ਭਗਤ ਵਛਲ ਨੇ ਨਿਮਾਣੇ ਨੂੰ ਆਪ ਮਾਣ ਦਿੱਤਾ ਤੇ ਉਸ ਨੂੰ ਮੇਲ ਲਿਆ।
God, affectionate to the devotees, also embraced him and egoless Dhruv attained the highest glory.
भगति वछलु होइ भेटिआ माणु निमाणे आपि दिवाइआ ।
LINE 145
ਮਾਤਲੋਕਵਿਚਿਮੁਕਤਿਕਰਿਨਿਹਚਲੁਵਾਸੁਅਗਾਸਿਚੜਾਇਆ
ਮਾਤ ਲੋਕ ਵਿਚ ਹੀ ਮੁਕਤ ਕੀਤਾ, ਨਿਹਚਲ ਵਾਸ ਦਿਤਾ ਤੇ ਅਕਾਸ਼ ਚੜ੍ਹਾ ਦਿੱਤਾ।
In this mortal world he was granted liberation and then a stable place in the sky was given him.
मात लोक विचि मुकति करि निहचलु वासु अगासि चड़ाइआ ।
LINE 146
ਚੰਦੁਸੂਰਜਤੇਤੀਸਕਰੋੜਿਪਰਦਖਣਾਚਉਫੇਰਿਫਿਰਾਇਆ
ਚੰਦ ਸੂਰਜ ਤੇ ਤੇਤੀ ਕਰੋੜ (ਤਾਰੇ) ਸਭ ਤੋਂ (ਉਸਦੀ) ਪ੍ਰਦੱਖਣਾ ਕਰਾਈ।
Moon, sun and all the thirty three crores of angels circumambulate and revolve around him.
चंदु सूरज तेतीस करोड़ि परदखणा चउफेरि फिराइआ ।
LINE 147
ਵੇਦਪੁਰਾਣਵਖਾਣਦੇਪਰਗਟੁਕਰਿਪਰਤਾਪੁਜਣਾਇਆ
ਵੇਦ ਪੁਰਾਣ (ਇਹ ਕਥਾ) ਕਹਿੰਦੇ ਹਨ (ਕਿ ਏਹ) ਪ੍ਰਗਟ ਕਰ ਕੇ ਪ੍ਰਤਾਪ ਦਿਖਾਇਆ ਹੈ।
His magnificence has been clearly described in the Vedas and Puranas.
वेद पुराण वखाणदे परगटु करि परतापु जणाइआ ।
LINE 148
ਅਬਿਗਤਿਗਤਿਅਤਿਅਗਮਹੈਅਕਥਕਥਾਵੀਚਾਰੁਆਇਆ
(ਪਰ ਪਰਮੇਸਰ ਤੇ ਉਸਦਾ ਕਰਤੱਵ) ਗਤੀ ਤੋਂ ਪਰੇ ਹੈ, ਗੰਮਤਾ ਤੋਂ ਬਹੁਤ ਪਰੇ ਹੈ, ਕਥਨ ਤੋਂ ਅਕੱਥ ਹੈ, ਵੀਚਾਰ ਤੋਂ ਪਾਰ ਹੈ।
The story of that unmanifest Lord is extremely mystical, indescribable and beyond all thoughts.
अबिगति गति अति अगम है अकथ कथा वीचारु न आइआ ।
LINE 149
ਗੁਰਮੁਖਿਸੁਖਫਲੁਅਲਖੁਲਖਾਇਆ੨੧੪।।।ਚਾਰਿ
(ਪਰ ਉਸ ਨੇ) ਗੁਰਮੁਖਾਂ ਨੂੰ ਨਾ ਲਖਿਆ ਜਾਣ ਵਾਲਾ ਸੁਖ ਫਲ ਲਖਾ ਦਿੱਤਾ ਹੈ।
Only gurmukhs can have a glimpse of Him.
गुरमुखि सुख फलु अलखु लखाइआ ।२१।४। चारि ।