ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 616
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਰਿਕਿਰਪਾਅਪੁਨੋਕਰਿਲੀਨਾਮਨਿਵਸਿਆਅਬਿਨਾਸੀ॥॥
ਪਰਮਾਤਮਾ ਮੇਹਰ ਕਰ ਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਦੇ ਮਨ ਵਿਚ ਨਾਸ ਰਹਿਤ ਪਰਮਾਤਮਾ ਆ ਵੱਸਦਾ ਹੈ ॥੨॥
By His Mercy, He has made me His own, and the imperishable Lord has come to dwell within my mind. ||2||
करि किरपा अपुनो करि लीना मनि वसिआ अबिनासी ॥२॥
LINE 02
ਤਾਕਉਬਿਘਨੁਕੋਊਲਾਗੈਜੋਸਤਿਗੁਰਿਅਪੁਨੈਰਾਖੇ
ਹੇ ਭਾਈ! ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਸ ਨੂੰ (ਆਤਮਕ ਜੀਵਨ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਆਉਂਦੀ।
No misfortune afflicts one who is protected by the True Guru.
ता कउ बिघनु न कोऊ लागै जो सतिगुरि अपुनै राखे ॥
LINE 03
ਚਰਨਕਮਲਬਸੇਰਿਦਅੰਤਰਿਅੰਮ੍ਰਿਤਹਰਿਰਸੁਚਾਖੇ॥॥
ਪਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਸਦਾ ਚੱਖਦਾ ਹੈ ॥੩॥
The Lotus Feet of God come to abide within his heart, and he savors the sublime essence of the Lord's Ambrosial Nectar. ||3||
चरन कमल बसे रिद अंतरि अंम्रित हरि रसु चाखे ॥३॥
LINE 04
ਕਰਿਸੇਵਾਸੇਵਕਪ੍ਰਭਅਪੁਨੇਜਿਨਿਮਨਕੀਇਛਪੁਜਾਈ
ਹੇ ਭਾਈ! ਜਿਸ ਪਰਮਾਤਮਾ ਨੇ (ਹਰ ਵੇਲੇ) ਤੇਰੇ ਮਨ ਦੀ (ਹਰੇਕ) ਕਾਮਨਾ ਪੂਰੀ ਕੀਤੀ ਹੈ, ਸੇਵਕਾਂ ਵਾਂਗ ਉਸ ਦੀ ਸੇਵਾ-ਭਗਤੀ ਕਰਦਾ ਰਹੁ।
So, as a servant, serve your God, who fulfills your mind's desires.
करि सेवा सेवक प्रभ अपुने जिनि मन की इछ पुजाई ॥
LINE 05
ਨਾਨਕਦਾਸਤਾਕੈਬਲਿਹਾਰੈਜਿਨਿਪੂਰਨਪੈਜਰਖਾਈ੪੧੪੨੫॥॥॥॥
ਹੇ ਦਾਸ ਨਾਨਕ! (ਆਖ-) ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਵਿਘਨਾਂ ਦੇ ਟਾਕਰੇ ਤੇ ਹਰ ਵੇਲੇ) ਪੂਰੇ ਤੌਰ ਤੇ ਇੱਜ਼ਤ ਰੱਖੀ ਹੈ ॥੪॥੧੪॥੨੫॥
Slave Nanak is a sacrifice to the Perfect Lord, who has protected and preserved his honor. ||4||14||25||
नानक दास ता कै बलिहारै जिनि पूरन पैज रखाई ॥४॥१४॥२५॥
LINE 06
ਸੋਰਠਿਮਹਲਾ
Sorat'h, Fifth Mahalaa:
सोरठि महला ५ ॥
LINE 07
ਮਾਇਆਮੋਹਮਗਨੁਅੰਧਿਆਰੈਦੇਵਨਹਾਰੁਜਾਨੈ
ਮਨੁੱਖ ਮਾਇਆ ਦੇ ਮੋਹ ਦੇ (ਆਤਮਕ) ਹਨੇਰੇ ਵਿਚ ਮਸਤ ਰਹਿ ਕੇ ਸਭ ਦਾਤਾਂ ਦੇਣ ਵਾਲੇ ਪ੍ਰਭੂ ਨਾਲ ਜੀਵ ਡੂੰਘੀ ਸਾਂਝ ਨਹੀਂ ਪਾਂਦਾ।
Infatuated with the darkness of emotional attachment to Maya, he does not know the Lord, the Great Giver.
माइआ मोह मगनु अंधिआरै देवनहारु न जानै ॥
LINE 08
ਜੀਉਪਿੰਡੁਸਾਜਿਜਿਨਿਰਚਿਆਬਲੁਅਪੁਨੋਕਰਿਮਾਨੈ॥॥
ਜਿਸ ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ, (ਉਸ ਨੂੰ ਭੁਲਾ ਕੇ) ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ ॥੧॥
The Lord created his body and fashioned his soul, but he claims that his power is his own. ||1||
जीउ पिंडु साजि जिनि रचिआ बलु अपुनो करि मानै ॥१॥
LINE 09
ਮਨਮੂੜੇਦੇਖਿਰਹਿਓਪ੍ਰਭਸੁਆਮੀ
ਹੇ ਮੂਰਖ ਮਨ! ਮਾਲਕ ਪ੍ਰਭੂ (ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ) ਵੇਖ ਰਿਹਾ ਹੈ।
O foolish mind, God, your Lord and Master is watching over you.
मन मूड़े देखि रहिओ प्रभ सुआमी ॥
LINE 10
ਜੋਕਿਛੁਕਰਹਿਸੋਈਸੋਈਜਾਣੈਰਹੈਕਛੂਐਛਾਨੀਰਹਾਉ
ਤੂੰ ਜੋ ਕੁਝ ਕਰਦਾ ਹੈਂ, (ਮਾਲਕ-ਪ੍ਰਭੂ) ਉਹੀ ਉਹੀ ਜਾਣ ਲੈਂਦਾ ਹੈ, (ਉਸ ਪਾਸੋਂ ਤੇਰੀ) ਕੋਈ ਭੀ ਕਰਤੂਤ ਲੁਕੀ ਨਹੀਂ ਰਹਿ ਸਕਦੀ ਰਹਾਉ॥
Whatever you do, He knows; nothing can remain concealed from Him. ||Pause||
जो किछु करहि सोई सोई जाणै रहै न कछूऐ छानी ॥ रहाउ ॥
LINE 11
ਜਿਹਵਾਸੁਆਦਲੋਭਮਦਿਮਾਤੋਉਪਜੇਅਨਿਕਬਿਕਾਰਾ
ਹੇ ਭਾਈ! ਮਨੁੱਖ ਜੀਭ ਦੇ ਸੁਆਦਾਂ ਵਿਚ, ਲੋਭ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ (ਜਿਸ ਕਰਕੇ ਇਸ ਦੇ ਅੰਦਰ) ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ।
You are intoxicated with the tastes of the tongue, with greed and pride; countless sins spring from these.
जिहवा सुआद लोभ मदि मातो उपजे अनिक बिकारा ॥
LINE 12
ਬਹੁਤੁਜੋਨਿਭਰਮਤਦੁਖੁਪਾਇਆਹਉਮੈਬੰਧਨਕੇਭਾਰਾ॥॥
ਮਨੁੱਖ ਹਉਮੈ ਦੀਆਂ ਜ਼ੰਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ, ਬਹੁਤ ਜੂਨਾਂ ਵਿਚ ਭਟਕਦਾ ਫਿਰਦਾ ਹੈ, ਤੇ, ਦੁੱਖ ਸਹਾਰਦਾ ਰਹਿੰਦਾ ਹੈ ॥੨॥
You wandered in pain through countless incarnations, weighed down by the chains of egotism. ||2||
बहुतु जोनि भरमत दुखु पाइआ हउमै बंधन के भारा ॥२॥
LINE 13
ਦੇਇਕਿਵਾੜਅਨਿਕਪੜਦੇਮਹਿਪਰਦਾਰਾਸੰਗਿਫਾਕੈ
(ਮਾਇਆ ਦੇ ਮੋਹ ਦੇ ਹਨੇਰੇ ਵਿਚ ਫਸਿਆ ਮਨੁੱਖ) ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ।
Behind closed doors, hidden by many screens, the man takes his pleasure with another man's wife.
देइ किवाड़ अनिक पड़दे महि पर दारा संगि फाकै ॥
LINE 14
ਚਿਤ੍ਰਗੁਪਤੁਜਬਲੇਖਾਮਾਗਹਿਤਬਕਉਣੁਪੜਦਾਤੇਰਾਢਾਕੈ॥॥
(ਪਰ, ਹੇ ਭਾਈ!) ਜਦੋਂ (ਧਰਮ ਰਾਜ ਦੇ ਦੂਤ) ਚਿੱਤ੍ਰ ਅਤੇ ਗੁਪਤ (ਤੇਰੀਆਂ ਕਰਤੂਤਾਂ ਦਾ) ਹਿਸਾਬ ਮੰਗਣਗੇ, ਤਦੋਂ ਕੋਈ ਭੀ ਤੇਰੀਆਂ ਕਰਤੂਤਾਂ ਉਤੇ ਪਰਦਾ ਨਹੀਂ ਪਾ ਸਕੇਗਾ ॥੩॥
When Chitr and Gupt, the celestial accountants of the conscious and subconscious, call for your account, who will screen you then? ||3||
चित्र गुपतु जब लेखा मागहि तब कउणु पड़दा तेरा ढाकै ॥३॥
LINE 15
ਦੀਨਦਇਆਲਪੂਰਨਦੁਖਭੰਜਨਤੁਮਬਿਨੁਓਟਕਾਈ
ਹੇ ਨਾਨਕ! (ਆਖ-) ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਰਬ-ਵਿਆਪਕ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ।
O Perfect Lord, Merciful to the meek, Destroyer of pain, without You, I have no shelter at all.
दीन दइआल पूरन दुख भंजन तुम बिनु ओट न काई ॥
LINE 16
ਕਾਢਿਲੇਹੁਸੰਸਾਰਸਾਗਰਮਹਿਨਾਨਕਪ੍ਰਭਸਰਣਾਈ੪੧੫੨੬॥॥॥॥
ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਸੰਸਾਰ-ਸਮੁੰਦਰ ਵਿਚ (ਡੁੱਬਦੇ ਨੂੰ ਮੈਨੂੰ ਬਾਂਹ ਫੜ ਕੇ) ਕੱਢ ਲੈ ॥੪॥੧੫॥੨੬॥
Please, lift me up out of the world-ocean; O God, I have come to Your Sanctuary. ||4||15||26||
काढि लेहु संसार सागर महि नानक प्रभ सरणाई ॥४॥१५॥२६॥
LINE 17
ਸੋਰਠਿਮਹਲਾ
Sorat'h, Fifth Mahalaa:
सोरठि महला ५ ॥
LINE 18
ਪਾਰਬ੍ਰਹਮੁਹੋਆਸਹਾਈਕਥਾਕੀਰਤਨੁਸੁਖਦਾਈ
(ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ ਨਾਲ ਪਿਆਰ ਬਣਾਂਦਾ ਹੈ) ਪਰਮਾਤਮਾ (ਉਸ ਦਾ) ਮਦਦਗਾਰ ਬਣ ਜਾਂਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਕਰਦੀ ਹੈ।
The Supreme Lord God has become my helper and friend; His sermon and the Kirtan of His Praises have brought me peace.
पारब्रहमु होआ सहाई कथा कीरतनु सुखदाई ॥
LINE 19
ਗੁਰਪੂਰੇਕੀਬਾਣੀਜਪਿਅਨਦੁਕਰਹੁਨਿਤਪ੍ਰਾਣੀ॥॥
ਹੇ ਪ੍ਰਾਣੀ! ਪੂਰੇ ਗੁਰੂ ਦੀ (ਸਿਫ਼ਤ-ਸਾਲਾਹ ਦੀ) ਬਾਣੀ ਸਦਾ ਪੜ੍ਹਿਆ ਕਰ, ਤੇ, ਆਤਮਕ ਆਨੰਦ ਮਾਣਿਆ ਕਰ ॥੧॥
Chant the Word of the Perfect Guru's Bani, and be ever in bliss, O mortal. ||1||
गुर पूरे की बाणी जपि अनदु करहु नित प्राणी ॥१॥
LINE 20
ਹਰਿਸਾਚਾਸਿਮਰਹੁਭਾਈ
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ,
Remember the True Lord in meditation, O Siblings of Destiny.
हरि साचा सिमरहु भाई ॥
LINE 21
ਸਾਧਸੰਗਿਸਦਾਸੁਖੁਪਾਈਐਹਰਿਬਿਸਰਿਕਬਹੂਜਾਈਰਹਾਉ
(ਸਿਮਰਨ ਦੀ ਬਰਕਤਿ ਨਾਲ) ਸਾਧ ਸੰਗਤਿ ਵਿਚ ਸਦਾ ਆਤਮਕ ਆਨੰਦ ਮਾਣੀਦਾ ਹੈ, ਤੇ, ਪਰਮਾਤਮਾ ਕਦੇ ਭੁੱਲਦਾ ਨਹੀਂ ਰਹਾਉ॥
In the Saadh Sangat, the Company of the Holy, eternal peace is obtained, and the Lord is never forgotten. ||Pause||
साधसंगि सदा सुखु पाईऐ हरि बिसरि न कबहू जाई ॥ रहाउ ॥
LINE 22
ਅੰਮ੍ਰਿਤਨਾਮੁਪਰਮੇਸਰੁਤੇਰਾਜੋਸਿਮਰੈਸੋਜੀਵੈ
ਹੇ ਸਭ ਤੋਂ ਉੱਚੇ ਮਾਲਕ! (ਪਰਮੇਸਰ!) ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਜੇਹੜਾ ਮਨੁੱਖ ਤੇਰਾ ਨਾਮ ਸਿਮਰਦਾ ਹੈ ਉਹ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ।
Your Name, O Transcendent Lord, is Ambrosial Nectar; whoever meditates on it, lives.
अंम्रित नामु परमेसरु तेरा जो सिमरै सो जीवै ॥
LINE 23
ਜਿਸਨੋਕਰਮਿਪਰਾਪਤਿਹੋਵੈਸੋਜਨੁਨਿਰਮਲੁਥੀਵੈ॥॥
ਜਿਸ ਮਨੁੱਖ ਨੂੰ ਤੇਰੀ ਮੇਹਰ ਨਾਲ (ਹੇ ਪਰਮੇਸਰ!) ਤੇਰਾ ਨਾਮ ਹਾਸਲ ਹੁੰਦਾ ਹੈ, ਉਹ ਮਨੁੱਖ ਪਵਿੱਤ੍ਰ ਜੀਵਨ ਵਾਲਾ ਬਣ ਜਾਂਦਾ ਹੈ ॥੨॥
One who is blessed with God's Grace - that humble servant becomes immaculate and pure. ||2||
जिस नो करमि परापति होवै सो जनु निरमलु थीवै ॥२॥
LINE 24
ਬਿਘਨਬਿਨਾਸਨਸਭਿਦੁਖਨਾਸਨਗੁਰਚਰਣੀਮਨੁਲਾਗਾ
(ਹੇ ਭਾਈ! ਗੁਰੂ ਦੇ ਚਰਨ ਆਤਮਕ ਜੀਵਨ ਦੇ ਰਾਹ ਵਿਚੋਂ ਸਾਰੀਆਂ) ਰੁਕਾਵਟਾਂ ਨਾਸ ਕਰਨ ਵਾਲੇ ਹਨ, ਸਾਰੇ ਦੁੱਖ ਦੂਰ ਕਰਨ ਵਾਲੇ ਹਨ। ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਪਰਚਦਾ ਹੈ,
Obstacles are removed, and all pains are eliminated; my mind is attached to the Guru's feet.
बिघन बिनासन सभि दुख नासन गुर चरणी मनु लागा ॥
LINE 25
ਗੁਣਗਾਵਤਅਚੁਤਅਬਿਨਾਸੀਅਨਦਿਨੁਹਰਿਰੰਗਿਜਾਗਾ॥॥
ਉਹ ਮਨੁੱਖ ਹਰ ਵੇਲੇ ਅਬਿਨਾਸੀ ਤੇ ਅਟੱਲ ਪਰਮਾਤਮਾ ਦੇ ਗੁਣ ਗਾਂਦਾ ਗਾਂਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਲੀਨ ਹੋ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ॥੩॥
Singing the Glorious Praises of the immovable and imperishable Lord, one remains awake to the Lord's Love, day and night. ||3||
गुण गावत अचुत अबिनासी अनदिनु हरि रंगि जागा ॥३॥
LINE 26
ਮਨਇਛੇਸੇਈਫਲਪਾਏਹਰਿਕੀਕਥਾਸੁਹੇਲੀ
ਹੇ ਭਾਈ! ਪਰਮਾਤਮਾ ਦੀ ਸਿਫ਼ਤ-ਸਾਲਾਹ ਆਤਮਕ ਆਨੰਦ ਦੇਣ ਵਾਲੀ ਹੈ (ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ) ਉਹੀ ਫਲ ਪ੍ਰਾਪਤ ਕਰ ਲੈਂਦਾ ਹੈ ਜਿਨ੍ਹਾਂ ਦੀ ਕਾਮਨਾ ਉਸ ਦਾ ਮਨ ਕਰਦਾ ਹੈ।
He obtains the fruits of his mind's desires, listening to the comforting sermon of the Lord.
मन इछे सेई फल पाए हरि की कथा सुहेली ॥
LINE 27
ਆਦਿਅੰਤਿਮਧਿਨਾਨਕਕਉਸੋਪ੍ਰਭੁਹੋਆਬੇਲੀ੪੧੬੨੭॥॥॥॥
ਹੇ ਭਾਈ! (ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਪਰਮਾਤਮਾ ਨਾਨਕ ਵਾਸਤੇ ਸਦਾ ਦਾ ਮਦਦਗਾਰ ਬਣ ਗਿਆ ਹੈ ॥੪॥੧੬॥੨੭॥
In the beginning, in the middle, and in the end, God is Nanak's best friend. ||4||16||27||
आदि अंति मधि नानक कउ सो प्रभु होआ बेली ॥४॥१६॥२७॥
LINE 28
ਸੋਰਠਿਮਹਲਾਪੰਚਪਦਾ
Sorat'h, Fifth Mahalaa, Panch-Padas:
सोरठि महला ५ पंचपदा ॥
LINE 29
ਬਿਨਸੈਮੋਹੁਮੇਰਾਅਰੁਤੇਰਾਬਿਨਸੈਅਪਨੀਧਾਰੀ॥॥
(ਜਿਸ ਇਲਾਜ ਨਾਲ ਮੇਰੇ ਅੰਦਰੋਂ) ਮੋਹ ਨਾਸ ਹੋ ਜਾਏ, ਮੇਰ-ਤੇਰ ਵਾਲਾ ਵਿਤਕਰਾ ਦੂਰ ਹੋ ਜਾਏ, ਮੇਰੀ ਮਾਇਆ-ਨਾਲ-ਪਕੜ ਖ਼ਤਮ ਹੋ ਜਾਏ ॥੧॥
May my emotional attachment, my sense of mine and yours, and my self-conceit be dispelled. ||1||
बिनसै मोहु मेरा अरु तेरा बिनसै अपनी धारी ॥१॥
LINE 30
ਸੰਤਹੁਇਹਾਬਤਾਵਹੁਕਾਰੀ
ਹੇ ਸੰਤ ਜਨੋ! (ਮੈਨੂੰ ਕੋਈ) ਇਹੋ ਜਿਹਾ ਇਲਾਜ ਦੱਸੋ,
O Saints, show me such a way,
संतहु इहा बतावहु कारी ॥
LINE 31
ਜਿਤੁਹਉਮੈਗਰਬੁਨਿਵਾਰੀ॥॥ਰਹਾਉ
ਜਿਸ ਨਾਲ ਮੈਂ (ਆਪਣਾ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਸਕਾਂ ॥੧॥ ਰਹਾਉ ॥
by which my egotism and pride might be eliminated. ||1||Pause||
जितु हउमै गरबु निवारी ॥१॥ रहाउ ॥
LINE 32
ਸਰਬਭੂਤਪਾਰਬ੍ਰਹਮੁਕਰਿਮਾਨਿਆਹੋਵਾਂਸਗਲਰੇਨਾਰੀ॥॥
(ਜਿਸ ਇਲਾਜ ਨਾਲ) ਪਰਮਾਤਮਾ ਸਾਰੇ ਜੀਵਾਂ ਵਿਚ ਵੱਸਦਾ ਮੰਨਿਆ ਜਾ ਸਕੇ, ਤੇ, ਮੈਂ ਸਭਨਾਂ ਦੀ ਚਰਨ-ਧੂੜ ਬਣਿਆ ਰਹਾਂ ॥੨॥
I see the Supreme Lord God in all beings, and I am the dust of all. ||2||
सरब भूत पारब्रहमु करि मानिआ होवां सगल रेनारी ॥२॥
LINE 33
ਪੇਖਿਓਪ੍ਰਭਜੀਉਅਪੁਨੈਸੰਗੇਚੂਕੈਭੀਤਿਭ੍ਰਮਾਰੀ॥॥
(ਜਿਸ ਇਲਾਜ ਨਾਲ) ਪਰਮਾਤਮਾ ਆਪਣੇ ਅੰਗ-ਸੰਗ ਵੇਖਿਆ ਜਾ ਸਕੇ, ਤੇ, (ਮੇਰੇ ਅੰਦਰੋਂ) ਮਾਇਆ ਦੀ ਖ਼ਾਤਰ ਭਟਕਣਾ ਵਾਲੀ ਕੰਧ ਦੂਰ ਹੋ ਜਾਏ (ਜੋ ਪਰਮਾਤਮਾ ਨਾਲੋਂ ਵਿੱਥ ਪਾ ਰਹੀ ਹੈ) ॥੩॥
I see God always with me, and the wall of doubt has been shattered. ||3||
पेखिओ प्रभ जीउ अपुनै संगे चूकै भीति भ्रमारी ॥३॥
LINE 34
ਅਉਖਧੁਨਾਮੁਨਿਰਮਲਜਲੁਅੰਮ੍ਰਿਤੁਪਾਈਐਗੁਰੂਦੁਆਰੀ॥॥
(ਹੇ ਭਾਈ!) ਉਹ ਦਵਾਈ ਤਾਂ ਪਰਮਾਤਮਾ ਦਾ ਨਾਮ ਹੀ ਹੈ, ਆਤਮਕ ਜੀਵਨ ਦੇਣ ਵਾਲਾ ਪਵਿਤ੍ਰ ਨਾਮ-ਜਲ ਹੀ ਹੈ। ਇਹ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ ॥੪॥
The medicine of the Naam, and the Immaculate Water of Ambrosial Nectar, are obtained through the Guru's Gate. ||4||
अउखधु नामु निरमल जलु अंम्रितु पाईऐ गुरू दुआरी ॥४॥
LINE 35
ਕਹੁਨਾਨਕਜਿਸੁਮਸਤਕਿਲਿਖਿਆਤਿਸੁਗੁਰਮਿਲਿਰੋਗਬਿਦਾਰੀ੫੧੭੨੮॥॥॥॥
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਮੱਥੇ ਉੱਤੇ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੋਵੇ, (ਉਸ ਨੂੰ ਗੁਰੂ ਪਾਸੋਂ ਮਿਲਦਾ ਹੈ), ਗੁਰੂ ਨੂੰ ਮਿਲ ਕੇ ਉਸ ਦੇ ਰੋਗ ਕੱਟੇ ਜਾਂਦੇ ਹਨ ॥੫॥੧੭॥੨੮॥
Says Nanak, one who has such pre-ordained destiny inscribed upon his forehead, meets with the Guru, and his diseases are cured. ||5||17||28||
कहु नानक जिसु मसतकि लिखिआ तिसु गुर मिलि रोग बिदारी ॥५॥१७॥२८॥