ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 720
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਹਰਿਆਪੇਪੰਚਤਤੁਬਿਸਥਾਰਾਵਿਚਿਧਾਤੂਪੰਚਆਪਿਪਾਵੈ
ਹੇ ਭਾਈ! (ਭਗਤ ਜਾਣਦਾ ਹੈ ਕਿ) ਪਰਮਾਤਮਾ ਨੇ ਆਪ ਹੀ (ਆਪਣੇ ਆਪ ਤੋਂ) ਪੰਜ ਤੱਤਾਂ ਦਾ ਜਗਤ-ਖਿਲਾਰਾ ਖਿਲਾਰਿਆ ਹੋਇਆ ਹੈ, ਆਪ ਹੀ ਇਹਨਾਂ ਤੱਤਾਂ ਵਿਚ ਪੰਜ ਵਿਸ਼ੇ ਭਰੇ ਹੋਏ ਹਨ।
The Lord Himself directs the evolution of the world of the five elements; He Himself infuses the five senses into it.
हरि आपे पंच ततु बिसथारा विचि धातू पंच आपि पावै ॥
LINE 02
ਜਨਨਾਨਕਸਤਿਗੁਰੁਮੇਲੇਆਪੇਹਰਿਆਪੇਝਗਰੁਚੁਕਾਵੈ੨੩॥॥॥
ਹੇ ਨਾਨਕ! (ਆਖ-ਹੇ ਭਾਈ) ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ, ਤੇ, ਆਪ ਹੀ (ਉਸ ਦੇ ਅੰਦਰੋਂ ਹਰੇਕ ਕਿਸਮ ਦੀ) ਖਿੱਚੋਤਾਣ ਮੁਕਾਂਦਾ ਹੈ ॥੨॥੩॥
O servant Nanak, the Lord Himself unites us with the True Guru; He Himself resolves the conflicts. ||2||3||
जन नानक सतिगुरु मेले आपे हरि आपे झगरु चुकावै ॥२॥३॥
LINE 03
ਬੈਰਾੜੀਮਹਲਾ
Bairaaree, Fourth Mahalaa:
बैराड़ी महला ४ ॥
LINE 04
ਜਪਿਮਨਰਾਮਨਾਮੁਨਿਸਤਾਰਾ
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, (ਇਹ ਨਾਮ ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਕਰ ਦੇਂਦਾ ਹੈ।
Chant the Name of the Lord, O mind, and you shall be emancipated.
जपि मन राम नामु निसतारा ॥
LINE 05
ਕੋਟਕੋਟੰਤਰਕੇਪਾਪਸਭਿਖੋਵੈਹਰਿਭਵਜਲੁਪਾਰਿਉਤਾਰਾ॥॥ਰਹਾਉ
(ਪਰਮਾਤਮਾ ਦਾ ਨਾਮ) ਅਨੇਕਾਂ ਜੂਨਾਂ ਦੇ (ਕੀਤੇ ਸਾਰੇ ਪਾਪ ਨਾਸ ਕਰ ਦੇਂਦਾ ਹੈ, ਪਰਮਾਤਮਾ (ਸਿਮਰਨ ਕਰਨ ਵਾਲੇ ਜੀਵ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ॥੧॥ ਰਹਾਉ ॥
The Lord shall destroy all the sins of millions upon millions of incarnations, and carry you across the terrifying world-ocean. ||1||Pause||
कोट कोटंतर के पाप सभि खोवै हरि भवजलु पारि उतारा ॥१॥ रहाउ ॥
LINE 06
ਕਾਇਆਨਗਰਿਬਸਤਹਰਿਸੁਆਮੀਹਰਿਨਿਰਭਉਨਿਰਵੈਰੁਨਿਰੰਕਾਰਾ
(ਹੇ ਭਾਈ!) ਮਾਲਕ-ਪ੍ਰਭੂ (ਸਾਡੇ) ਸਰੀਰ-ਸ਼ਹਰ ਵਿਚ ਵੱਸਦਾ ਹੈ, (ਫਿਰ ਭੀ) ਉਸ ਨੂੰ ਕੋਈ ਡਰ ਨਹੀਂ ਪੋਂਹਦਾ, ਉਸ ਨੂੰ ਕਿਸੇ ਨਾਲ ਵੈਰ ਨਹੀਂ, ਉਸ ਦਾ ਕੋਈ ਖ਼ਾਸ ਆਕਾਰ ਨਹੀਂ।
In the body-village, the Lord Master abides; the Lord is without fear, without vengeance, and without form.
काइआ नगरि बसत हरि सुआमी हरि निरभउ निरवैरु निरंकारा ॥
LINE 07
ਹਰਿਨਿਕਟਿਬਸਤਕਛੁਨਦਰਿਆਵੈਹਰਿਲਾਧਾਗੁਰਵੀਚਾਰਾ॥॥
ਪਰਮਾਤਮਾ (ਸਦਾ ਸਾਡੇ) ਨੇੜੇ ਵੱਸਦਾ ਹੈ, (ਪਰ ਸਾਨੂੰ) ਦਿੱਸਦਾ ਨਹੀਂ (ਹਾਂ,) ਗੁਰੂ ਦੀ ਬਖ਼ਸ਼ੀ ਸੂਝ ਨਾਲ ਉਹ ਹਰੀ ਲੱਭ ਪੈਂਦਾ ਹੈ ॥੧॥
The Lord is dwelling near at hand, but He cannot be seen. By the Guru's Teachings, the Lord is obtained. ||1||
हरि निकटि बसत कछु नदरि न आवै हरि लाधा गुर वीचारा ॥१॥
LINE 08
ਹਰਿਆਪੇਸਾਹੁਸਰਾਫੁਰਤਨੁਹੀਰਾਹਰਿਆਪਿਕੀਆਪਾਸਾਰਾ
(ਗੁਰੂ ਦੀ ਬਖ਼ਸ਼ੀ ਮਤਿ ਨਾਲ ਇਹ ਸਮਝ ਆ ਜਾਂਦੀ ਹੈ ਕਿ) ਪਰਮਾਤਮਾ ਆਪ ਹੀ ਹੀਰਾ ਹੈ ਆਪ ਹੀ ਰਤਨ ਹੈ, ਆਪ ਹੀ (ਇਸ ਨੂੰ ਵਿਹਾਝਣ ਵਾਲਾ) ਸ਼ਾਹ ਹੈ ਸਰਾਫ਼ ਹੈ, ਉਸ ਨੇ ਆਪ ਹੀ ਇਹ ਜਗਤ ਦਾ ਖਿਲਾਰਾ ਰਚਿਆ ਹੋਇਆ ਹੈ।
The Lord Himself is the banker, the jeweller, the jewel, the gem; the Lord Himself created the entire expanse of the creation.
हरि आपे साहु सराफु रतनु हीरा हरि आपि कीआ पासारा ॥
LINE 09
ਨਾਨਕਜਿਸੁਕ੍ਰਿਪਾਕਰੇਸੁਹਰਿਨਾਮੁਵਿਹਾਝੇਸੋਸਾਹੁਸਚਾਵਣਜਾਰਾ੨੪॥॥॥
ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ, ਉਹ ਮਨੁੱਖ ਉਸ ਦਾ ਨਾਮ ਵਿਹਾਝਦਾ ਹੈ, ਉਹ ਮਨੁੱਖ (ਨਾਮ-ਰਤਨ ਦਾ) ਸਾਹੂਕਾਰ ਬਣ ਜਾਂਦਾ ਹੈ, ਉਹ ਸਦਾ ਲਈ (ਇਸ ਨਾਮ-ਰਤਨ ਦਾ) ਵਣਜ ਕਰਦਾ ਰਹਿੰਦਾ ਹੈ ॥੨॥੪॥
O Nanak, one who is blessed by the Lord's Kind Mercy, trades in the Lord's Name; He alone is the true banker, the true trader. ||2||4||
नानक जिसु क्रिपा करे सु हरि नामु विहाझे सो साहु सचा वणजारा ॥२॥४॥
LINE 10
ਬੈਰਾੜੀਮਹਲਾ
Bairaaree, Fourth Mahalaa:
बैराड़ी महला ४ ॥
LINE 11
ਜਪਿਮਨਹਰਿਨਿਰੰਜਨੁਨਿਰੰਕਾਰਾ
ਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ।
Meditate, O mind, on the immaculate, formless Lord.
जपि मन हरि निरंजनु निरंकारा ॥
LINE 12
ਸਦਾਸਦਾਹਰਿਧਿਆਈਐਸੁਖਦਾਤਾਜਾਕਾਅੰਤੁਪਾਰਾਵਾਰਾ॥॥ਰਹਾਉ
ਹੇ ਮਨ! ਜਿਸ (ਪ੍ਰਭੂ ਦੇ ਗੁਣਾਂ) ਦਾ ਅੰਤ ਨਹੀਂ ਪੈ ਸਕਦਾ, ਜਿਸ (ਦੇ ਸਰੂਪ ਦਾ) ਹੱਦ-ਬੰਨਾ ਨਹੀਂ ਲੱਭਦਾ, ਉਸ ਸੁਖਾਂ ਦੇ ਦੇਣ ਵਾਲੇ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ ॥੧॥ ਰਹਾਉ ॥
Forever and ever, meditate on the Lord, the Giver of peace; He has no end or limitation. ||1||Pause||
सदा सदा हरि धिआईऐ सुखदाता जा का अंतु न पारावारा ॥१॥ रहाउ ॥
LINE 13
ਅਗਨਿਕੁੰਟਮਹਿਉਰਧਲਿਵਲਾਗਾਹਰਿਰਾਖੈਉਦਰਮੰਝਾਰਾ
ਹੇ ਮਨ! ਜਦੋਂ ਜੀਵ (ਮਾਂ ਦੇ ਪੇਟ ਦੀ) ਅੱਗ ਦੇ ਕੁੰਡ ਵਿਚ ਪੁੱਠਾ ਲਟਕਿਆ ਹੋਇਆ (ਉਸ ਦੇ ਚਰਨਾਂ ਵਿਚ) ਸੁਰਤ ਜੋੜੀ ਰੱਖਦਾ ਹੈ (ਤਦੋਂ) ਪਰਮਾਤਮਾ (ਮਾਂ ਦੇ) ਪੇਟ ਵਿਚ ਉਸ ਦੀ ਰੱਖਿਆ ਕਰਦਾ ਹੈ।
In the fiery pit of the womb, when you were hanging upside-down, the Lord absorbed You in His Love, and preserved You.
अगनि कुंट महि उरध लिव लागा हरि राखै उदर मंझारा ॥
LINE 14
ਸੋਐਸਾਹਰਿਸੇਵਹੁਮੇਰੇਮਨਹਰਿਅੰਤਿਛਡਾਵਣਹਾਰਾ॥॥
ਹੇ ਮੇਰੇ ਮਨ! ਇਹੋ ਜਿਹੀ ਸਮਰਥਾ ਵਾਲੇ ਪ੍ਰਭੂ ਦੀ ਸਦਾ ਸੇਵਾ-ਭਗਤੀ ਕਰਿਆ ਕਰ, ਅਖ਼ੀਰ ਵੇਲੇ ਭੀ ਉਹੀ ਪ੍ਰਭੂ ਛਡਾ ਸਕਣ ਵਾਲਾ ਹੈ ॥੧॥
So serve such a Lord, O my mind; the Lord shall deliver you in the end. ||1||
सो ऐसा हरि सेवहु मेरे मन हरि अंति छडावणहारा ॥१॥
LINE 15
ਜਾਕੈਹਿਰਦੈਬਸਿਆਮੇਰਾਹਰਿਹਰਿਤਿਸੁਜਨਕਉਕਰਹੁਨਮਸਕਾਰਾ
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਸੱਚਾ ਵੱਸਿਆ ਰਹਿੰਦਾ ਹੈ, ਹੇ ਮੇਰੇ ਮਨ! ਉਸ ਮਨੁੱਖ ਅੱਗੇ ਸਦਾ ਸਿਰ ਨਿਵਾਇਆ ਕਰ।
Bow down in reverence to that humble being, within whose heart the Lord, Har, Har, abides.
जा कै हिरदै बसिआ मेरा हरि हरि तिसु जन कउ करहु नमसकारा ॥
LINE 16
ਹਰਿਕਿਰਪਾਤੇਪਾਈਐਹਰਿਜਪੁਨਾਨਕਨਾਮੁਅਧਾਰਾ੨੫॥॥॥
ਹੇ ਨਾਨਕ! (ਆਖ-ਹੇ ਮਨ!) ਪਰਮਾਤਮਾ ਦੀ ਕਿਰਪਾ ਨਾਲ ਹੀ ਪਰਮਾਤਮਾ ਦੇ ਨਾਮ ਦਾ ਜਾਪ ਪ੍ਰਾਪਤ ਹੁੰਦਾ ਹੈ (ਜਿਸ ਨੂੰ ਪ੍ਰਾਪਤ ਹੋ ਜਾਂਦਾ ਹੈ) ਨਾਮ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ ॥੨॥੫॥
By the Lord's Kind Mercy, O Nanak, one obtains the Lord's meditation, and the support of the Naam. ||2||5||
हरि किरपा ते पाईऐ हरि जपु नानक नामु अधारा ॥२॥५॥
LINE 17
ਬੈਰਾੜੀਮਹਲਾ
Bairaaree, Fourth Mahalaa:
बैराड़ी महला ४ ॥
LINE 18
ਜਪਿਮਨਹਰਿਹਰਿਨਾਮੁਨਿਤਧਿਆਇ
ਹੇ (ਮੇਰੇ) ਮਨ! ਸਦਾ ਪ੍ਰਭੂ ਦਾ ਨਾਮ ਜਪਿਆ ਕਰ, ਪ੍ਰਭੂ ਦਾ ਧਿਆਨ ਧਰਿਆ ਕਰ,
O my mind, chant the Name of the Lord, Har, Har; meditate on it continually.
जपि मन हरि हरि नामु नित धिआइ ॥
LINE 19
ਜੋਇਛਹਿਸੋਈਫਲੁਪਾਵਹਿਫਿਰਿਦੂਖੁਲਾਗੈਆਇ॥॥ਰਹਾਉ
(ਉਸ ਪ੍ਰਭੂ ਦੇ ਦਰ ਤੋਂ) ਜੋ ਕੁਝ ਮੰਗੇਂਗਾ, ਉਹੀ ਪ੍ਰਾਪਤ ਕਰ ਲਏਂਗਾ। ਕੋਈ ਦੁੱਖ ਭੀ ਆ ਕੇ ਤੈਨੂੰ ਪੋਹ ਨਹੀਂ ਸਕੇਗਾ ॥੧॥ ਰਹਾਉ ॥
You shall obtain the fruits of your heart's desires, and pain shall never touch you again. ||1||Pause||
जो इछहि सोई फलु पावहि फिरि दूखु न लागै आइ ॥१॥ रहाउ ॥
LINE 20
ਸੋਜਪੁਸੋਤਪੁਸਾਬ੍ਰਤਪੂਜਾਜਿਤੁਹਰਿਸਿਉਪ੍ਰੀਤਿਲਗਾਇ
ਹੇ ਮਨ! ਜਿਸ ਸਿਮਰਨ ਦੀ ਬਰਕਤਿ ਨਾਲ ਪਰਮਾਤਮਾ ਨਾਲ ਪ੍ਰੀਤ ਬਣੀ ਰਹਿੰਦੀ ਹੈ, ਉਹ ਸਿਮਰਨ ਹੀ ਜਪ ਹੈ, ਉਹ ਸਿਮਰਨ ਹੀ ਤਪ ਹੈ, ਉਹ ਸਿਮਰਨ ਹੀ ਵਰਤ ਹੈ, ਉਹ ਸਿਮਰਨ ਹੀ ਪੂਜਾ ਹੈ।
That is chanting, that is deep meditation and austerity, that is fasting and worship, which inspires love for the Lord.
सो जपु सो तपु सा ब्रत पूजा जितु हरि सिउ प्रीति लगाइ ॥
LINE 21
ਬਿਨੁਹਰਿਪ੍ਰੀਤਿਹੋਰਪ੍ਰੀਤਿਸਭਝੂਠੀਇਕਖਿਨਮਹਿਬਿਸਰਿਸਭਜਾਇ॥॥
ਪ੍ਰਭੂ-ਚਰਨਾਂ ਦੇ ਪਿਆਰ ਤੋਂ ਬਿਨਾ ਹੋਰ (ਜਪ ਤਪ ਆਦਿਕ ਦਾ) ਪਿਆਰ ਝੂਠਾ ਹੈ, ਇਕ ਛਿਨ ਵਿਚ ਹੀ ਉਹ ਪਿਆਰ ਭੁੱਲ ਜਾਂਦਾ ਹੈ ॥੧॥
Without the Lord's Love, every other love is false; in an instant, it is all forgotten. ||1||
बिनु हरि प्रीति होर प्रीति सभ झूठी इक खिन महि बिसरि सभ जाइ ॥१॥
LINE 22
ਤੂਬੇਅੰਤੁਸਰਬਕਲਪੂਰਾਕਿਛੁਕੀਮਤਿਕਹੀਜਾਇ
ਹੇ ਪ੍ਰਭੂ ਜੀ! ਤੂੰ ਬੇਅੰਤ ਹੈਂ, ਤੂੰ ਸਾਰੀਆਂ ਤਾਕਤਾਂ ਨਾਲ ਭਰਪੂਰ ਹੈਂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ।
You are infinite, the Master of all power; Your value cannot be described at all.
तू बेअंतु सरब कल पूरा किछु कीमति कही न जाइ ॥
LINE 23
ਨਾਨਕਸਰਣਿਤੁਮੑਾਰੀਹਰਿਜੀਉਭਾਵੈਤਿਵੈਛਡਾਇ੨੬॥॥॥
ਮੈਂ (ਨਾਨਕ) ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ ਆਪਣੇ ਚਰਨਾਂ ਤੋਂ ਬਿਨਾ ਹੋਰ ਹੋਰ ਪ੍ਰੀਤ ਤੋਂ ਬਚਾਈ ਰੱਖ ॥੨॥੬॥
Nanak has come to Your Sanctuary, O Dear Lord; as it pleases You, save him. ||2||6||
नानक सरणि तुमारी हरि जीउ भावै तिवै छडाइ ॥२॥६॥
LINE 24
ਰਾਗੁਬੈਰਾੜੀਮਹਲਾਘਰੁ
ਰਾਗ ਬੈਰਾੜੀ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Bairaaree, Fifth Mahalaa, First House:
रागु बैराड़ी महला ५ घरु १ ॥
LINE 25
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 26
ਸੰਤਜਨਾਮਿਲਿਹਰਿਜਸੁਗਾਇਓ
ਹੇ ਭਾਈ! ਜਿਸ ਭੀ ਮਨੁੱਖ ਨੇ ਗੁਰਮੁਖਾਂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਹੈ,
Meeting with the humble Saints, sing the Praises of the Lord.
संत जना मिलि हरि जसु गाइओ ॥
LINE 27
ਕੋਟਿਜਨਮਕੇਦੂਖਗਵਾਇਓ॥॥ਰਹਾਉ
ਉਸ ਨੇ ਆਪਣੇ ਕ੍ਰੋੜਾਂ ਜਨਮਾਂ ਦੇ ਦੁੱਖ ਦੂਰ ਕਰ ਲਏ ਹਨ ॥੧॥ ਰਹਾਉ ॥
The pains of millions of incarnations shall be eradicated. ||1||Pause||
कोटि जनम के दूख गवाइओ ॥१॥ रहाउ ॥
LINE 28
ਜੋਚਾਹਤਸੋਈਮਨਿਪਾਇਓ
ਹੇ ਭਾਈ! ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ ਨੇ ਜੋ ਕੁਝ ਭੀ ਆਪਣੇ ਮਨ ਵਿਚ ਚਾਹ ਕੀਤੀ, ਉਸ ਨੂੰ ਉਹੀ ਪ੍ਰਾਪਤ ਹੋ ਗਈ।
Whatever your mind desires, that you shall obtain.
जो चाहत सोई मनि पाइओ ॥
LINE 29
ਕਰਿਕਿਰਪਾਹਰਿਨਾਮੁਦਿਵਾਇਓ॥॥
(ਗੁਰੂ ਨੇ) ਕਿਰਪਾ ਕਰ ਕੇ ਉਸ ਨੂੰ (ਪ੍ਰਭੂ ਦੇ ਦਰ ਤੋਂ) ਪ੍ਰਭੂ ਦਾ ਨਾਮ ਭੀ ਦਿਵਾ ਦਿੱਤਾ ॥੧॥
By His Kind Mercy, the Lord blesses us with His Name. ||1||
करि किरपा हरि नामु दिवाइओ ॥१॥
LINE 30
ਸਰਬਸੂਖਹਰਿਨਾਮਿਵਡਾਈ
ਹੇ ਭਾਈ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ) ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ, (ਲੋਕ ਪਰਲੋਕ ਵਿਚ) ਇੱਜ਼ਤ (ਭੀ ਮਿਲ ਜਾਂਦੀ ਹੈ)।
All happiness and greatness are in the Lord's Name.
सरब सूख हरि नामि वडाई ॥
LINE 31
ਗੁਰਪ੍ਰਸਾਦਿਨਾਨਕਮਤਿਪਾਈ੨੧੭॥॥॥॥
ਹੇ ਨਾਨਕ! (ਪ੍ਰਭੂ ਦੇ ਨਾਮ ਵਿਚ ਜੁੜਨ ਦੀ ਇਹ) ਅਕਲ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ॥੨॥੧॥੭॥
By Guru's Grace, Nanak has gained this understanding. ||2||1||7||
गुर प्रसादि नानक मति पाई ॥२॥१॥७॥