ਖੂਨਕੇਸੋਹਿਲੇਗਾਵੀਅਹਿਨਾਨਕਰਤੁਕਾਕੁੰਗੂਪਾਇਵੇਲਾਲੋ੧॥॥
ਹੇ ਨਾਨਕ! (ਇਸ ਖ਼ੂਨੀ ਵਿਆਹ ਵਿਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ) ਵਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ ॥੧॥
The wedding songs of murder are sung, O Nanak, and blood is sprinkled instead of saffron, O Lalo. ||1||
खून के सोहिले गावीअहि नानक रतु का कुंगू पाइ वे लालो ॥१॥
ਸਾਹਿਬਕੇਗੁਣਨਾਨਕੁਗਾਵੈਮਾਸਪੁਰੀਵਿਚਿਆਖੁਮਸੋਲਾ॥
(ਸੈਦਪੁਰ ਦੀ ਕਤਲਾਮ ਦੀ ਇਹ ਦੁਰ-ਘਟਨਾ ਬੜੀ ਭਿਆਨਕ ਹੈ, ਪਰ ਇਹ ਭੀ ਠੀਕ ਹੈ ਕਿ ਜਗਤ ਵਿਚ ਸਭ ਕੁਝ ਮਾਲਕ-ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ, ਇਸ ਵਾਸਤੇ) ਲੋਥਾਂ-ਭਰੇ ਇਸ ਸ਼ਹਿਰ ਵਿਚ ਬੈਠ ਕੇ ਭੀ ਨਾਨਕ ਉਸ ਮਾਲਕ-ਪ੍ਰਭੂ ਦੇ ਗੁਣ ਹੀ ਗਾਂਦਾ ਹੈ,
Nanak sings the Glorious Praises of the Lord and Master in the city of corpses, and voices this account.
साहिब के गुण नानकु गावै मास पुरी विचि आखु मसोला ॥
ਜਿਨਿਉਪਾਈਰੰਗਿਰਵਾਈਬੈਠਾਵੇਖੈਵਖਿਇਕੇਲਾ॥
(ਹੇ ਭਾਈ ਲਾਲੋ! ਤੂੰ ਭੀ ਇਸ) ਅਟੱਲ ਨਿਯਮ ਨੂੰ ਉਚਾਰ (ਚੇਤੇ ਰੱਖ ਕਿ) ਜਿਸ ਮਾਲਕ-ਪ੍ਰਭੂ ਨੇ (ਇਹ ਸ੍ਰਿਸ਼ਟੀ) ਪੈਦਾ ਕੀਤੀ ਹੈ, ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿਚ ਪਰਵਿਰਤ ਕੀਤਾ ਹੋਇਆ ਹੈ, ਉਹ ਆਪ ਹੀ ਨਿਰਲੇਪ ਰਹਿ ਕੇ (ਉਹਨਾਂ ਦੁਰ-ਘਟਨਾਵਾਂ ਨੂੰ) ਵੇਖ ਰਿਹਾ ਹੈ (ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ)।
The One who created, and attached the mortals to pleasures, sits alone, and watches this.
जिनि उपाई रंगि रवाई बैठा वेखै वखि इकेला ॥
ਸਚਾਸੋਸਾਹਿਬੁਸਚੁਤਪਾਵਸੁਸਚੜਾਨਿਆਉਕਰੇਗੁਮਸੋਲਾ॥
ਉਹ ਮਾਲਕ-ਪ੍ਰਭੂ ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਨਿਆਉਂ (ਹੁਣ ਤਕ) ਅਟੱਲ ਹੈ, ਉਹ (ਅਗਾਂਹ ਨੂੰ ਭੀ) ਅਟੱਲ ਨਿਯਮ ਵਰਤਾਇਗਾ ਉਹੀ ਨਿਆਉਂ ਕਰੇਗਾ ਜੋ ਅਟੱਲ ਹੈ।
The Lord and Master is True, and True is His justice. He issues His Commands according to His judgement.
सचा सो साहिबु सचु तपावसु सचड़ा निआउ करेगु मसोला ॥
ਕਾਇਆਕਪੜੁਟੁਕੁਟੁਕੁਹੋਸੀਹਿਦੁਸਤਾਨੁਸਮਾਲਸੀਬੋਲਾ॥
(ਉਸ ਅਟੱਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿਚ ਹਰ ਪਾਸੇ) ਮਨੁੱਖਾ ਸਰੀਰ-ਰੂਪ ਕੱਪੜਾ ਟੋਟੇ ਟੋਟੇ ਹੋ ਰਿਹਾ ਹੈ। ਇਹ ਇਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ।
The body-fabric will be torn apart into shreds, and then India will remember these words.
काइआ कपड़ु टुकु टुकु होसी हिदुसतानु समालसी बोला ॥
ਆਵਨਿਅਠਤਰੈਜਾਨਿਸਤਾਨਵੈਹੋਰੁਭੀਉਠਸੀਮਰਦਕਾਚੇਲਾ॥
(ਪਰ ਹੇ ਭਾਈ ਲਾਲੋ! ਜਦ ਤਕ ਮਨੁੱਖ ਮਾਇਆ ਦੇ ਮੋਹ ਵਿਚ ਪਰਵਿਰਤ ਹਨ, ਅਜੇਹੇ ਘੱਲੂ-ਘਾਰੇ ਵਾਪਰਦੇ ਹੀ ਰਹਿਣੇ ਹਨ, ਮੁਗ਼ਲ ਅੱਜ) ਸੰਮਤ ਅਠੱਤਰ ਵਿਚ ਆਏ ਹਨ, ਇਹ ਸੰਮਤ ਸਤਾਨਵੇ ਵਿਚ ਚਲੇ ਜਾਣਗੇ, ਕੋਈ ਹੋਰ ਸੂਰਮਾ ਭੀ ਉੱਠ ਖੜਾ ਹੋਵੇਗਾ।
Coming in seventy-eight (1521 A.D.), they will depart in ninety-seven (1540 A.D.), and then another disciple of man will rise up.
आवनि अठतरै जानि सतानवै होरु भी उठसी मरद का चेला ॥
ਸਚਕੀਬਾਣੀਨਾਨਕੁਆਖੈਸਚੁਸੁਣਾਇਸੀਸਚਕੀਬੇਲਾ੨੩੫॥॥॥॥
(ਜੀਵ ਮਾਇਆ ਦੇ ਰੰਗ ਵਿਚ ਮਸਤ ਹੋ ਕੇ ਉਮਰ ਅਜਾਈਂ ਗਵਾ ਰਹੇ ਹਨ) ਨਾਨਕ ਤਾਂ (ਇਸ ਵੇਲੇ ਭੀ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ, (ਸਾਰੀ ਉਮਰ ਹੀ) ਇਹ ਸਿਫ਼ਤਿ-ਸਾਲਾਹ ਕਰਦਾ ਰਹੇਗਾ, ਕਿਉਂਕਿ ਇਹ ਮਨੁੱਖਾ ਜਨਮ ਦਾ ਸਮਾ ਸਿਫ਼ਤਿ-ਸਾਲਾਹ ਵਾਸਤੇ ਹੀ ਮਿਲਿਆ ਹੈ ॥੨॥੩॥੫॥
Nanak speaks the Word of Truth; he proclaims the Truth at this, the right time. ||2||3||5||
सच की बाणी नानकु आखै सचु सुणाइसी सच की बेला ॥२॥३॥५॥
ਤਿਲੰਗਮਹਲਾ੪ਘਰੁ੨॥
ਰਾਗ ਤਿਲੰਗ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Tilang, Fourth Mahalaa, Second House:
तिलंग महला ४ घरु २ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਭਿਆਏਹੁਕਮਿਖਸਮਾਹੁਹੁਕਮਿਸਭਵਰਤਨੀ॥
ਹੇ ਭਾਈ! ਸਾਰੇ ਜੀਵ ਹੁਕਮ ਅਨੁਸਾਰ ਖਸਮ-ਪ੍ਰਭੂ ਤੋਂ ਹੀ ਜਗਤ ਵਿਚ ਆਏ ਹਨ, ਸਾਰੀ ਲੁਕਾਈ ਉਸ ਦੇ ਹੁਕਮ ਵਿਚ (ਹੀ) ਕੰਮ ਕਰ ਰਹੀ ਹੈ।
Everyone comes by Command of the Lord and Master. The Hukam of His Command extends to all.
सभि आए हुकमि खसमाहु हुकमि सभ वरतनी ॥
ਸਚੁਸਾਹਿਬੁਸਾਚਾਖੇਲੁਸਭੁਹਰਿਧਨੀ੧॥॥
ਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ (ਰਚਿਆ ਜਗਤ-) ਤਮਾਸ਼ਾ ਅਟੱਲ (ਨਿਯਮਾਂ ਵਾਲਾ ਹੈ)। ਹਰ ਥਾਂ ਉਹ ਮਾਲਕ ਆਪ ਮੌਜੂਦ ਹੈ ॥੧॥
True is the Lord and Master, and True is His play. The Lord is the Master of all. ||1||
सचु साहिबु साचा खेलु सभु हरि धनी ॥१॥
ਸਾਲਾਹਿਹੁਸਚੁਸਭਊਪਰਿਹਰਿਧਨੀ॥
ਹੇ ਭਾਈ! ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਕਰਿਆ ਕਰੋ। ਉਹ ਹਰੀ ਸਭ ਦੇ ਉਪਰ ਹੈ ਤੇ ਮਾਲਕ ਹੈ।
So praise the True Lord; the Lord is the Master over all.
सालाहिहु सचु सभ ऊपरि हरि धनी ॥
ਜਿਸੁਨਾਹੀਕੋਇਸਰੀਕੁਕਿਸੁਲੇਖੈਹਉਗਨੀ॥ਰਹਾਉ॥
ਜਿਸ ਹਰੀ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ, ਮੈਂ ਕਿਸ ਗਿਣਤੀ ਵਿਚ ਹਾਂ ਕਿ ਉਸ ਦੇ ਗੁਣ ਬਿਆਨ ਕਰ ਸਕਾਂ? ਰਹਾਉ॥
No one is equal to Him; am I of any account? ||Pause||
जिसु नाही कोइ सरीकु किसु लेखै हउ गनी ॥ रहाउ ॥
ਪਉਣਪਾਣੀਧਰਤੀਆਕਾਸੁਘਰਮੰਦਰਹਰਿਬਨੀ॥
ਹੇ ਭਾਈ! ਹਵਾ, ਪਾਣੀ, ਧਰਤੀ ਆਕਾਸ਼-ਇਹ ਸਾਰੇ ਪਰਮਾਤਮਾ ਦੇ (ਰਹਿਣ ਵਾਸਤੇ) ਘਰ ਮੰਦਰ ਬਣੇ ਹੋਏ ਹਨ।
Air, water, earth and sky - the Lord has made these His home and temple.
पउण पाणी धरती आकासु घर मंदर हरि बनी ॥
ਵਿਚਿਵਰਤੈਨਾਨਕਆਪਿਝੂਠੁਕਹੁਕਿਆਗਨੀ੨੧॥॥॥
ਹੇ ਨਾਨਕ! ਇਹਨਾਂ ਸਭਨਾਂ ਵਿਚ ਪਰਮਾਤਮਾ ਆਪ ਵੱਸ ਰਿਹਾ ਹੈ। ਦੱਸੋ, ਇਹਨਾਂ ਵਿਚੋਂ ਕਿਸ ਨੂੰ ਮੈਂ ਅਸੱਤ ਆਖਾਂ? ॥੨॥੧॥
He Himself is pervading everywhere, O Nanak. Tell me: what can be counted as false? ||2||1||
विचि वरतै नानक आपि झूठु कहु किआ गनी ॥२॥१॥
ਤਿਲੰਗਮਹਲਾ੪॥
Tilang, Fourth Mahalaa:
तिलंग महला ४ ॥
ਨਿਤਨਿਹਫਲਕਰਮਕਮਾਇਬਫਾਵੈਦੁਰਮਤੀਆ॥
ਹੇ ਮੇਰੇ ਮਨ! ਖੋਟੀ ਬੁਧਿ ਵਾਲਾ ਮਨੁੱਖ ਸਦਾ ਉਹ ਕੰਮ ਕਰਦਾ ਰਹਿੰਦਾ ਹੈ ਜਿਨ੍ਹਾਂ ਤੋਂ ਕੋਈ ਲਾਭ ਨਹੀਂ ਹੁੰਦਾ, (ਫਿਰ ਭੀ ਅਜੇਹੇ ਵਿਅਰਥ ਕੰਮ ਕਰ ਕੇ) ਲਾਫ਼ਾਂ ਮਾਰਦਾ ਰਹਿੰਦਾ ਹੈ।
The evil-minded person continually does fruitless deeds, all puffed up with pride.
नित निहफल करम कमाइ बफावै दुरमतीआ ॥
ਜਬਆਣੈਵਲਵੰਚਕਰਿਝੂਠੁਤਬਜਾਣੈਜਗੁਜਿਤੀਆ੧॥॥
ਜਦੋਂ ਕੋਈ ਠੱਗੀ ਕਰ ਕੇ, ਕੋਈ ਝੂਠ ਬੋਲ ਕੇ (ਕੁਝ ਧਨ-ਮਾਲ) ਲੈ ਆਉਂਦਾ ਹੈ, ਤਦੋਂ ਸਮਝਦਾ ਹੈ ਕਿ ਮੈਂ ਦੁਨੀਆ ਨੂੰ ਜਿੱਤ ਲਿਆ ਹੈ ॥੧॥
When he brings home what he has acquired, by practicing deception and falsehood, he thinks that he has conquered the world. ||1||
जब आणै वलवंच करि झूठु तब जाणै जगु जितीआ ॥१॥
ਐਸਾਬਾਜੀਸੈਸਾਰੁਨਚੇਤੈਹਰਿਨਾਮਾ॥
ਹੇ ਮੇਰੇ ਮਨ! ਜਗਤ ਇਹੋ ਜਿਹਾ ਹੈ ਜਿਵੇਂ ਇਕ ਖੇਡ ਹੁੰਦੀ ਹੈ, ਇਹ ਸਾਰਾ ਨਾਸਵੰਤ ਹੈ,
Such is the drama of the world, that he does not contemplate the Lord's Name.
ऐसा बाजी सैसारु न चेतै हरि नामा ॥
ਖਿਨਮਹਿਬਿਨਸੈਸਭੁਝੂਠੁਮੇਰੇਮਨਧਿਆਇਰਾਮਾ॥ਰਹਾਉ॥
ਇਕ ਛਿਨ ਵਿਚ ਨਾਸ ਹੋ ਜਾਂਦਾ ਹੈ (ਪਰ ਖੋਟੀ ਮਤਿ ਵਾਲਾ ਮਨੁੱਖ ਫਿਰ ਭੀ) ਪਰਮਾਤਮਾ ਦਾ ਨਾਮ ਨਹੀਂ ਸਿਮਰਦਾ। ਹੇ ਮੇਰੇ ਮਨ! ਤੂੰ ਤਾਂ ਪਰਮਾਤਮਾ ਦਾ ਧਿਆਨ ਧਰਦਾ ਰਹੁ ਰਹਾਉ॥
In an instant, all this false play shall perish; O my mind, meditate on the Lord. ||Pause||
खिन महि बिनसै सभु झूठु मेरे मन धिआइ रामा ॥ रहाउ ॥
ਸਾਵੇਲਾਚਿਤਿਨਆਵੈਜਿਤੁਆਇਕੰਟਕੁਕਾਲੁਗ੍ਰਸੈ॥
ਹੇ ਮੇਰੇ ਮਨ! ਖੋਟੀ ਮਤਿ ਵਾਲੇ ਮਨੁੱਖ ਨੂੰ ਉਹ ਵੇਲਾ (ਕਦੇ) ਯਾਦ ਨਹੀਂ ਆਉਂਦਾ, ਜਦੋਂ ਦੁਖਦਾਈ ਕਾਲ ਆ ਕੇ ਫੜ ਲੈਂਦਾ ਹੈ।
He does not think of that time, when Death, the Torturer, shall come and seize him.
सा वेला चिति न आवै जितु आइ कंटकु कालु ग्रसै ॥
ਤਿਸੁਨਾਨਕਲਏਛਡਾਇਜਿਸੁਕਿਰਪਾਕਰਿਹਿਰਦੈਵਸੈ੨੨॥॥॥
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਮੇਹਰ ਕਰ ਕੇ ਆ ਵੱਸਦਾ ਹੈ, ਉਸ ਨੂੰ (ਮੌਤ ਦੇ ਡਰ ਤੋਂ) ਛਡਾ ਲੈਂਦਾ ਹੈ ॥੨॥੨॥
O Nanak, the Lord saves that one, within whose heart the Lord, in His Kind Mercy, dwells. ||2||2||
तिसु नानक लए छडाइ जिसु किरपा करि हिरदै वसै ॥२॥२॥
ਤਿਲੰਗਮਹਲਾ੫ਘਰੁ੧॥
ਰਾਗ ਤਿਲੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Tilang, Fifth Mahalaa, First House:
तिलंग महला ५ घरु १ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਖਾਕਨੂਰਕਰਦੰਆਲਮਦੁਨੀਆਇ॥
ਹੇ ਭਾਈ! ਚੇਤਨ ਜੋਤਿ ਅਤੇ ਅਚੇਤਨ ਮਿੱਟੀ ਮਿਲਾ ਕੇ ਪਰਮਾਤਮਾ ਨੇ ਇਹ ਜਗਤ ਇਹ ਜਹਾਨ ਬਣਾ ਦਿੱਤਾ ਹੈ।
The Lord infused His Light into the dust, and created the world, the universe.
खाक नूर करदं आलम दुनीआइ ॥
ਅਸਮਾਨਜਿਮੀਦਰਖਤਆਬਪੈਦਾਇਸਿਖੁਦਾਇ੧॥॥
ਆਸਮਾਨ, ਧਰਤੀ, ਰੁੱਖ, ਪਾਣੀ (ਆਦਿਕ ਇਹ ਸਭ ਕੁਝ) ਪਰਮਾਤਮਾ ਦੀ ਰਚਨਾ ਹੈ ॥੧॥
The sky, the earth, the trees, and the water - all are the Creation of the Lord. ||1||
असमान जिमी दरखत आब पैदाइसि खुदाइ ॥१॥
ਬੰਦੇਚਸਮਦੀਦੰਫਨਾਇ॥
ਹੇ ਮਨੁੱਖ! ਜੋ ਕੁਝ ਤੂੰ ਅੱਖੀਂ ਵੇਖਦਾ ਹੈਂ ਨਾਸਵੰਤ ਹੈ।
O human being, whatever you can see with your eyes, shall perish.
बंदे चसम दीदं फनाइ ॥
ਦੁਨਂੀਆਮੁਰਦਾਰਖੁਰਦਨੀਗਾਫਲਹਵਾਇ॥ਰਹਾਉ॥
ਪਰ ਦੁਨੀਆ (ਮਾਇਆ ਦੇ) ਲਾਲਚ ਵਿਚ (ਪਰਮਾਤਮਾ ਵਲੋਂ) ਭੁੱਲੀ ਹੋਈ ਹੈ, ਤੇ, ਹਰਾਮ ਖਾਂਦੀ ਰਹਿੰਦੀ ਹੈ (ਪਰਾਇਆ ਹੱਕ ਖੋਂਹਦੀ ਰਹਿੰਦੀ ਹੈ) ਰਹਾਉ॥
The world eats dead carcasses, living by neglect and greed. ||Pause||
दुनींआ मुरदार खुरदनी गाफल हवाइ ॥ रहाउ ॥
ਗੈਬਾਨਹੈਵਾਨਹਰਾਮਕੁਸਤਨੀਮੁਰਦਾਰਬਖੋਰਾਇ॥
ਹੇ ਭਾਈ! ਗ਼ਾਫ਼ਲ ਮਨੁੱਖ ਭੂਤਾਂ ਪ੍ਰੇਤਾਂ ਪਸ਼ੂਆਂ ਵਾਂਗ ਹਰਾਮ ਮਾਰ ਕੇ ਹਰਾਮ ਖਾਂਦਾ ਹੈ।
Like a goblin, or a beast, they kill and eat the forbidden carcasses of meat.
गैबान हैवान हराम कुसतनी मुरदार बखोराइ ॥
ਦਿਲਕਬਜਕਬਜਾਕਾਦਰੋਦੋਜਕਸਜਾਇ੨॥॥
ਇਸ ਦੇ ਦਿਲ ਉਤੇ (ਮਾਇਆ ਦਾ) ਮੁਕੰਮਲ ਕਬਜ਼ਾ ਹੋਇਆ ਰਹਿੰਦਾ ਹੈ, ਪਰਮਾਤਮਾ ਇਸ ਨੂੰ ਦੋਜ਼ਕ ਦੀ ਸਜ਼ਾ ਦੇਂਦਾ ਹੈ ॥੨॥
So control your urges, or else you will be seized by the Lord, and thrown into the tortures of hell. ||2||
दिल कबज कबजा कादरो दोजक सजाइ ॥२॥
ਵਲੀਨਿਆਮਤਿਬਿਰਾਦਰਾਦਰਬਾਰਮਿਲਕਖਾਨਾਇ॥
ਹੇ ਭਾਈ! ਤਦੋਂ ਪਾਲਣ ਵਾਲਾ ਪਿਉ, ਭਰਾ, ਦਰਬਾਰ, ਜਾਇਦਾਦ, ਘਰ-
Your benefactors, presents, companions, courts, lands and homes
वली निआमति बिरादरा दरबार मिलक खानाइ ॥
ਜਬਅਜਰਾਈਲੁਬਸਤਨੀਤਬਚਿਕਾਰੇਬਿਦਾਇ੩॥॥
ਇਹ ਸਾਰੇ (ਜਗਤ ਤੋਂ) ਵਿਦਾ ਹੋਣ ਵੇਲੇ ਕਿਸ ਕੰਮ ਆਉਣਗੇ? ਜਦੋਂ ਮੌਤ ਦਾ ਫ਼ਰਿਸ਼ਤਾ (ਆ ਕੇ) ਬੰਨ੍ਹ ਲੈਂਦਾ ਹੈ ॥੩॥
- when Azraa-eel, the Messenger of Death seizes you, what good will these be to you then? ||3||
जब अजराईलु बसतनी तब चि कारे बिदाइ ॥३॥
ਹਵਾਲਮਾਲੂਮੁਕਰਦੰਪਾਕਅਲਾਹ॥
ਹੇ ਭਾਈ! ਪਵਿਤ੍ਰ ਪਰਮਾਤਮਾ (ਤੇਰੇ ਦਿਲ ਦਾ) ਸਾਰਾ ਹਾਲ ਜਾਣਦਾ ਹੈ।
The Pure Lord God knows your condition.
हवाल मालूमु करदं पाक अलाह ॥
ਬੁਗੋਨਾਨਕਅਰਦਾਸਿਪੇਸਿਦਰਵੇਸਬੰਦਾਹ੪੧॥॥॥
ਹੇ ਨਾਨਕ! ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ (ਪਰਮਾਤਮਾ ਦੇ ਦਰ ਤੇ) ਅਰਦਾਸ ਕਰਿਆ ਕਰ (ਕਿ ਤੈਨੂੰ ਮਾਇਆ ਦੀ ਹਵਸ ਵਿਚ ਨਾਹ ਫਸਣ ਦੇਵੇ) ॥੪॥੧॥
O Nanak, recite your prayer to the holy people. ||4||1||
बुगो नानक अरदासि पेसि दरवेस बंदाह ॥४॥१॥
ਤਿਲੰਗਘਰੁ੨ਮਹਲਾ੫॥
Tilang, Second House, Fifth Mahalaa:
तिलंग घरु २ महला ५ ॥
ਤੁਧੁਬਿਨੁਦੂਜਾਨਾਹੀਕੋਇ॥
ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ।
There is no other than You, Lord.
तुधु बिनु दूजा नाही कोइ ॥
ਤੂਕਰਤਾਰੁਕਰਹਿਸੋਹੋਇ॥
ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ,
You are the Creator; whatever You do, that alone happens.
तू करतारु करहि सो होइ ॥
ਤੇਰਾਜੋਰੁਤੇਰੀਮਨਿਟੇਕ॥
(ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ।
You are the strength, and You are the support of the mind.
तेरा जोरु तेरी मनि टेक ॥
ਸਦਾਸਦਾਜਪਿਨਾਨਕਏਕ੧॥॥
ਹੇ ਨਾਨਕ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ ॥੧॥
Forever and ever, meditate, O Nanak, on the One. ||1||
सदा सदा जपि नानक एक ॥१॥
ਸਭਊਪਰਿਪਾਰਬ੍ਰਹਮੁਦਾਤਾਰੁ॥
ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ।
The Great Giver is the Supreme Lord God over all.
सभ ऊपरि पारब्रहमु दातारु ॥
ਤੇਰੀਟੇਕਤੇਰਾਆਧਾਰੁ॥ਰਹਾਉ॥
ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ ਰਹਾਉ॥
You are our support, You are our sustainer. ||Pause||
तेरी टेक तेरा आधारु ॥ रहाउ ॥