ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 731
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮੇਰੇਲਾਲਜੀਉਤੇਰਾਅੰਤੁਜਾਣਾ
ਹੇ ਮੇਰੇ ਸੋਹਣੇ ਪ੍ਰਭੂ ਜੀ! ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ (ਮੈਨੂੰ ਇਹ ਸਮਝ ਨਹੀਂ ਆ ਸਕਦੀ ਕਿ ਤੇਰੇ ਵਿਚ ਕਿਤਨੀਆਂ ਕੁ ਸਿਫ਼ਤਾਂ ਹਨ)।
O my Dear Beloved Lord, Your limits are not known.
मेरे लाल जीउ तेरा अंतु न जाणा ॥
LINE 02
ਤੂੰਜਲਿਥਲਿਮਹੀਅਲਿਭਰਿਪੁਰਿਲੀਣਾਤੂੰਆਪੇਸਰਬਸਮਾਣਾ॥॥ਰਹਾਉ
ਤੂੰ ਪਾਣੀ ਵਿਚ ਭਰਪੂਰ ਹੈਂ, ਤੂੰ ਧਰਤੀ ਦੇ ਅੰਦਰ ਵਿਆਪਕ ਹੈਂ, ਤੂੰ ਆਕਾਸ਼ ਵਿਚ ਹਰ ਥਾਂ ਮੌਜੂਦ ਹੈਂ, ਤੂੰ ਆਪ ਹੀ ਸਭ ਜੀਵਾਂ ਵਿਚ ਸਭ ਥਾਵਾਂ ਵਿਚ ਸਮਾਇਆ ਹੋਇਆ ਹੈਂ ॥੧॥ ਰਹਾਉ ॥
You pervade the water, the land, and the sky; You Yourself are All-pervading. ||1||Pause||
तूं जलि थलि महीअलि भरिपुरि लीणा तूं आपे सरब समाणा ॥१॥ रहाउ ॥
LINE 03
ਮਨੁਤਾਰਾਜੀਚਿਤੁਤੁਲਾਤੇਰੀਸੇਵਸਰਾਫੁਕਮਾਵਾ
ਹੇ ਪ੍ਰਭੂ! ਜੇ ਮੇਰਾ ਮਨ ਤੱਕੜੀ ਬਣ ਜਾਏ, ਜੇ ਮੇਰਾ ਚਿੱਤ ਤੋਲਣ ਵਾਲਾ ਵੱਟਾ ਬਣ ਜਾਏ, ਜੇ ਮੈਂ ਤੇਰੀ ਸੇਵਾ ਕਰ ਸਕਾਂ, ਤੇਰਾ ਸਿਮਰਨ ਕਰ ਸਕਾਂ (ਜੇ ਇਹ ਸੇਵਾ-ਸਿਮਰਨ ਮੇਰੇ ਵਾਸਤੇ) ਸਰਾਫ਼ ਬਣ ਜਾਏ,
Mind is the scale, consciousness the weights, and the performance of Your service is the appraiser.
मनु ताराजी चितु तुला तेरी सेव सराफु कमावा ॥
LINE 04
ਘਟਹੀਭੀਤਰਿਸੋਸਹੁਤੋਲੀਇਨਬਿਧਿਚਿਤੁਰਹਾਵਾ॥॥
(ਤੇਰੇ ਗੁਣਾਂ ਦਾ ਮੈਂ ਅੰਤ ਤਾਂ ਨਹੀਂ ਪਾ ਸਕਾਂਗਾ, ਪਰ) ਇਹਨਾਂ ਤਰੀਕਿਆਂ ਨਾਲ ਮੈਂ ਆਪਣੇ ਚਿੱਤ ਨੂੰ ਤੇਰੇ ਚਰਨਾਂ ਵਿਚ ਟਿਕਾ ਕੇ ਰੱਖ ਸਕਾਂਗਾ। (ਹੇ ਭਾਈ!) ਮੈਂ ਆਪਣੇ ਹਿਰਦੇ ਵਿਚ ਹੀ ਉਸ ਖਸਮ-ਪ੍ਰਭੂ ਨੂੰ ਬੈਠਾ ਜਾਚ ਸਕਾਂਗਾ ॥੨॥
Deep within my heart, I weigh my Husband Lord; in this way I focus my consciousness. ||2||
घट ही भीतरि सो सहु तोली इन बिधि चितु रहावा ॥२॥
LINE 05
ਆਪੇਕੰਡਾਤੋਲੁਤਰਾਜੀਆਪੇਤੋਲਣਹਾਰਾ
(ਹੇ ਭਾਈ! ਪ੍ਰਭੂ ਹਰੇਕ ਥਾਂ ਵਿਆਪਕ ਹੈ, ਆਪਣੀ ਵਡਿਆਈ ਭੀ ਉਹ ਆਪ ਹੀ ਜਾਣਦਾ ਹੈ ਤੇ ਜਾਚ ਸਕਦਾ ਹੈ ਉਹ) ਆਪ ਹੀ ਤੱਕੜੀ ਹੈ, ਤੱਕੜੀ ਦਾ ਵੱਟਾ ਹੈ, ਤੱਕੜੀ ਦੀ ਬੋਦੀ ਹੈ, ਉਹ ਆਪ ਹੀ (ਆਪਣੇ ਗੁਣਾਂ ਨੂੰ) ਤੋਲਣ ਵਾਲਾ ਹੈ।
You Yourself are the balance, the weights and the scale; You Yourself are the weigher.
आपे कंडा तोलु तराजी आपे तोलणहारा ॥
LINE 06
ਆਪੇਦੇਖੈਆਪੇਬੂਝੈਆਪੇਹੈਵਣਜਾਰਾ॥॥
ਉਹ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਜੀਵ-ਰੂਪ ਹੋ ਕੇ ਜਗਤ ਵਿਚ (ਨਾਮ) ਵਣਜ ਕਰ ਰਿਹਾ ਹੈ ॥੩॥
You Yourself see, and You Yourself understand; You Yourself are the trader. ||3||
आपे देखै आपे बूझै आपे है वणजारा ॥३॥
LINE 07
ਅੰਧੁਲਾਨੀਚਜਾਤਿਪਰਦੇਸੀਖਿਨੁਆਵੈਤਿਲੁਜਾਵੈ
ਜੋ (ਮਨ ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਪਿਆ ਹੈ ਜੋ (ਜਨਮਾਂ ਜਨਮਾਂਤਰਾਂ ਦੇ ਵਿਕਾਰਾਂ ਦੀ ਮੈਲ ਨਾਲ) ਨੀਵੀਂ ਜਾਤਿ ਦਾ ਬਣਿਆ ਹੋਇਆ ਹੈ, ਜੋ ਸਦਾ ਭਟਕਦਾ ਰਹਿੰਦਾ ਹੈ, ਰਤਾ ਮਾਤ੍ਰ ਭੀ ਕਿਤੇ ਇਕ ਥਾਂ ਟਿਕ ਨਹੀਂ ਸਕਦਾ
The blind, low class wandering soul, comes for a moment, and departs in an instant.
अंधुला नीच जाति परदेसी खिनु आवै तिलु जावै ॥
LINE 08
ਤਾਕੀਸੰਗਤਿਨਾਨਕੁਰਹਦਾਕਿਉਕਰਿਮੂੜਾਪਾਵੈ੪੨੯॥॥॥॥
ਨਾਨਕ ਦੀ ਸੰਗਤਿ ਸਦਾ ਉਸ ਮਨ ਨਾਲ ਹੈ, ਜਿਸ ਕਰ ਕੇ ਅੰਞਾਣ ਨਾਨਕ ਪਰਮਾਤਮਾ ਦੇ ਗੁਣਾਂ ਦੀ ਕਦਰ ਨਹੀਂ ਪਾ ਸਕਦਾ ॥੪॥੨॥੯॥
In its company, Nanak dwells; how can the fool attain the Lord? ||4||2||9||
ता की संगति नानकु रहदा किउ करि मूड़ा पावै ॥४॥२॥९॥
LINE 09
ਰਾਗੁਸੂਹੀਮਹਲਾਘਰੁ
ਰਾਗ ਸੂਹੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Raag Soohee, Fourth Mahalaa, First House:
रागु सूही महला ४ घरु १ ॥
LINE 10
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 11
ਮਨਿਰਾਮਨਾਮੁਆਰਾਧਿਆਗੁਰਸਬਦਿਗੁਰੂਗੁਰਕੇ
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ,
My mind worships and adores the Lord's Name, through the Guru, and the Word of the Guru's Shabad.
मनि राम नामु आराधिआ गुर सबदि गुरू गुर के ॥
LINE 12
ਸਭਿਇਛਾਮਨਿਤਨਿਪੂਰੀਆਸਭੁਚੂਕਾਡਰੁਜਮਕੇ॥॥
ਉਸ ਦੇ ਮਨ ਵਿਚ ਤਨ ਵਿਚ (ਉਪਜੀਆਂ) ਸਾਰੀਆਂ ਇੱਛਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਦੇ ਦਿਲ ਵਿਚੋਂ) ਜਮ ਦਾ ਭੀ ਸਾਰਾ ਡਰ ਲਹਿ ਜਾਂਦਾ ਹੈ ॥੧॥
All the desires of my mind and body have been fulfilled; all fear of death has been dispelled. ||1||
सभि इछा मनि तनि पूरीआ सभु चूका डरु जम के ॥१॥
LINE 13
ਮੇਰੇਮਨਗੁਣਗਾਵਹੁਰਾਮਨਾਮਹਰਿਕੇ
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦੇ ਗੁਣ ਗਾਇਆ ਕਰ।
O my mind, sing the Glorious Praises of the Lord's Name.
मेरे मन गुण गावहु राम नाम हरि के ॥
LINE 14
ਗੁਰਿਤੁਠੈਮਨੁਪਰਬੋਧਿਆਹਰਿਪੀਆਰਸੁਗਟਕੇ॥॥ਰਹਾਉ
ਜੇ (ਕਿਸੇ ਮਨੁੱਖ ਉਤੇ) ਗੁਰੂ ਦਇਆਵਾਨ ਹੋ ਜਾਏ, ਤਾਂ (ਉਸ ਦਾ) ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਸੁਆਦ ਨਾਲ ਪੀਂਦਾ ਹੈ ॥੧॥ ਰਹਾਉ ॥
And when the Guru is pleased and satisfied, the mind is instructed; it then joyfully drinks in the subtle essence of the Lord. ||1||Pause||
गुरि तुठै मनु परबोधिआ हरि पीआ रसु गटके ॥१॥ रहाउ ॥
LINE 15
ਸਤਿਸੰਗਤਿਊਤਮਸਤਿਗੁਰਕੇਰੀਗੁਨਗਾਵੈਹਰਿਪ੍ਰਭਕੇ
ਹੇ ਭਾਈ! ਗੁਰੂ ਦੀ ਸਾਧ ਸੰਗਤਿ ਬੜਾ ਸ੍ਰੇਸ਼ਟ ਥਾਂ ਹੈ (ਸਾਧ ਸੰਗਤਿ ਵਿਚ ਮਨੁੱਖ) ਹਰਿ-ਪ੍ਰਭੂ ਦੇ ਗੁਣ ਗਾਂਦਾ ਹੈ।
The Sat Sangat, the True Congregation of the True Guru, is sublime and exalted. They sing the Glorious Praises of the Lord God.
सतिसंगति ऊतम सतिगुर केरी गुन गावै हरि प्रभ के ॥
LINE 16
ਹਰਿਕਿਰਪਾਧਾਰਿਮੇਲਹੁਸਤਿਸੰਗਤਿਹਮਧੋਵਹਪਗਜਨਕੇ॥॥
ਹੇ ਹਰੀ! ਮੇਹਰ ਕਰ, ਮੈਨੂੰ ਸਾਧ ਸੰਗਤਿ ਮਿਲਾ (ਉਥੇ) ਮੈਂ ਤੇਰੇ ਸੰਤ ਜਨਾਂ ਦੇ ਪੈਰ ਧੋਵਾਂਗਾ ॥੨॥
Bless me with Your Mercy, Lord, and unite me with the Sat Sangat; I wash the feet of Your humble servants. ||2||
हरि किरपा धारि मेलहु सतिसंगति हम धोवह पग जन के ॥२॥
LINE 17
ਰਾਮਨਾਮੁਸਭੁਹੈਰਾਮਨਾਮਾਰਸੁਗੁਰਮਤਿਰਸੁਰਸਕੇ
ਹੇ ਭਾਈ! ਪਰਮਾਤਮਾ ਦਾ ਨਾਮ ਹਰੇਕ ਸੁਖ ਦੇਣ ਵਾਲਾ ਹੈ। (ਪਰ) ਗੁਰੂ ਦੀ ਮਤਿ ਉਤੇ ਤੁਰ ਕੇ ਹੀ ਹਰਿ-ਨਾਮ ਦਾ ਰਸ ਸੁਆਦ ਨਾਲ ਲਿਆ ਜਾ ਸਕਦਾ ਹੈ।
The Lord's Name is all. The Lord's Name is the essence of the Guru's Teachings, the juice, the sweetness of it.
राम नामु सभु है राम नामा रसु गुरमति रसु रसके ॥
LINE 18
ਹਰਿਅੰਮ੍ਰਿਤੁਹਰਿਜਲੁਪਾਇਆਸਭਲਾਥੀਤਿਸਤਿਸਕੇ॥॥
ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪ੍ਰਾਪਤ ਕਰ ਲਿਆ, ਉਸ ਦੀ (ਮਾਇਆ ਦੀ) ਸਾਰੀ ਤ੍ਰੇਹ ਲਹਿ ਗਈ ॥੩॥
I have found the Ambrosial Nectar, the Divine Water of the Lord's Name, and all my thirst for it is quenched. ||3||
हरि अंम्रितु हरि जलु पाइआ सभ लाथी तिस तिस के ॥३॥
LINE 19
ਹਮਰੀਜਾਤਿਪਾਤਿਗੁਰੁਸਤਿਗੁਰੁਹਮਵੇਚਿਓਸਿਰੁਗੁਰਕੇ
ਹੇ ਭਾਈ! ਗੁਰੂ ਹੀ ਮੇਰੀ ਜਾਤਿ ਹੈ, ਗੁਰੂ ਹੀ ਮੇਰੀ ਇੱਜ਼ਤ ਹੈ, ਮੈਂ ਆਪਣਾ ਸਿਰ ਗੁਰੂ ਦੇ ਪਾਸ ਵੇਚ ਦਿੱਤਾ ਹੈ।
The Guru, the True Guru, is my social status and honor; I have sold my head to the Guru.
हमरी जाति पाति गुरु सतिगुरु हम वेचिओ सिरु गुर के ॥
LINE 20
ਜਨਨਾਨਕਨਾਮੁਪਰਿਓਗੁਰਚੇਲਾਗੁਰਰਾਖਹੁਲਾਜਜਨਕੇ੪੧॥॥॥
ਹੇ ਦਾਸ ਨਾਨਕ! (ਆਖ-) ਹੇ ਗੁਰੂ! ਮੇਰਾ ਨਾਮ 'ਗੁਰੂ ਕਾ ਸਿੱਖ' ਪੈ ਗਿਆ ਹੈ, ਹੁਣ ਤੂੰ ਆਪਣੇ ਇਸ ਸੇਵਕ ਦੀ ਇੱਜ਼ਤ ਰੱਖ ਲੈ (ਤੇ, ਹਰਿ-ਨਾਮ ਦੀ ਦਾਤ ਬਖ਼ਸ਼ੀ ਰੱਖ) ॥੪॥੧॥
Servant Nanak is called the chaylaa, the disciple of the Guru; O Guru, save the honor of Your servant. ||4||1||
जन नानक नामु परिओ गुर चेला गुर राखहु लाज जन के ॥४॥१॥
LINE 21
ਸੂਹੀਮਹਲਾ
Soohee, Fourth Mahalaa:
सूही महला ४ ॥
LINE 22
ਹਰਿਹਰਿਨਾਮੁਭਜਿਓਪੁਰਖੋਤਮੁਸਭਿਬਿਨਸੇਦਾਲਦਦਲਘਾ
ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਹਰੀ ਉੱਤਮ ਪੁਰਖ ਨੂੰ ਜਪਿਆ ਹੈ, ਉਸ ਦੇ ਸਾਰੇ ਦਰਿੱਦ੍ਰ, ਦਲਾਂ ਦੇ ਦਲ ਨਾਸ ਹੋ ਗਏ ਹਨ।
I chant and vibrate the Name of the Lord God, the Supreme Being, Har, Har; my poverty and problems have all been eradicated.
हरि हरि नामु भजिओ पुरखोतमु सभि बिनसे दालद दलघा ॥
LINE 23
ਭਉਜਨਮਮਰਣਾਮੇਟਿਓਗੁਰਸਬਦੀਹਰਿਅਸਥਿਰੁਸੇਵਿਸੁਖਿਸਮਘਾ॥॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਮਨੁੱਖ ਨੇ ਜਨਮ ਮਰਨ ਦਾ ਡਰ ਭੀ ਮੁਕਾ ਲਿਆ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਉਹ ਆਨੰਦ ਵਿਚ ਲੀਨ ਹੋ ਗਿਆ ॥੧॥
The fear of birth and death has been erased, through the Word of the Guru's Shabad; serving the Unmoving, Unchanging Lord, I am absorbed in peace. ||1||
भउ जनम मरणा मेटिओ गुर सबदी हरि असथिरु सेवि सुखि समघा ॥१॥
LINE 24
ਮੇਰੇਮਨਭਜੁਰਾਮਨਾਮਅਤਿਪਿਰਘਾ
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਅੱਤ ਪਿਆਰਾ ਨਾਮ ਸਿਮਰਿਆ ਕਰ।
O my mind, vibrate the Name of the most Beloved, Darling Lord.
मेरे मन भजु राम नाम अति पिरघा ॥
LINE 25
ਮੈਮਨੁਤਨੁਅਰਪਿਧਰਿਓਗੁਰਆਗੈਸਿਰੁਵੇਚਿਲੀਓਮੁਲਿਮਹਘਾ॥॥ਰਹਾਉ
ਹੇ ਭਾਈ! ਮੈਂ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ ਗੁਰੂ ਦੇ ਅੱਗੇ ਰੱਖ ਦਿੱਤਾ ਹੈ। ਮੈਂ ਆਪਣਾ ਸਿਰ ਮਹਿੰਗੇ ਮੁੱਲ ਦੇ ਵੱਟੇ ਵੇਚ ਦਿੱਤਾ ਹੈ (ਮੈਂ ਸਿਰ ਦੇ ਇਵਜ਼ ਕੀਮਤੀ ਹਰਿ-ਨਾਮ ਲੈ ਲਿਆ ਹੈ) ॥੧॥ ਰਹਾਉ ॥
I have dedicated my mind and body, and placed them in offering before the Guru; I have sold my head to the Guru, for a very dear price. ||1||Pause||
मै मनु तनु अरपि धरिओ गुर आगै सिरु वेचि लीओ मुलि महघा ॥१॥ रहाउ ॥
LINE 26
ਨਰਪਤਿਰਾਜੇਰੰਗਰਸਮਾਣਹਿਬਿਨੁਨਾਵੈਪਕੜਿਖੜੇਸਭਿਕਲਘਾ
ਹੇ ਭਾਈ! ਦੁਨੀਆ ਦੇ ਰਾਜੇ ਮਹਾਰਾਜੇ (ਮਾਇਆ ਦੇ) ਰੰਗ ਰਸ ਮਾਣਦੇ ਰਹਿੰਦੇ ਹਨ, ਨਾਮ ਤੋਂ ਸੱਖਣੇ ਰਹਿੰਦੇ ਹਨ, ਉਹਨਾਂ ਸਭਨਾਂ ਨੂੰ ਆਤਮਕ ਮੌਤ ਫੜ ਕੇ ਅੱਗੇ ਲਾ ਲੈਂਦੀ ਹੈ।
The kings and the rulers of men enjoy pleasures and delights, but without the Name of the Lord, death seizes and dispatches them all.
नरपति राजे रंग रस माणहि बिनु नावै पकड़ि खड़े सभि कलघा ॥
LINE 27
ਧਰਮਰਾਇਸਿਰਿਡੰਡੁਲਗਾਨਾਫਿਰਿਪਛੁਤਾਨੇਹਥਫਲਘਾ॥॥
ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ, ਜਦੋਂ ਉਹਨਾਂ ਦੇ ਸਿਰ ਉਤੇ ਪਰਮਾਤਮਾ ਦਾ ਡੰਡਾ ਵੱਜਦਾ ਹੈ, ਤਦੋਂ ਪਛਤਾਂਦੇ ਹਨ ॥੨॥
The Righteous Judge of Dharma strikes them over the heads with his staff, and when the fruits of their actions come into their hands, then they regret and repent. ||2||
धरम राइ सिरि डंडु लगाना फिरि पछुताने हथ फलघा ॥२॥
LINE 28
ਹਰਿਰਾਖੁਰਾਖੁਜਨਕਿਰਮਤੁਮਾਰੇਸਰਣਾਗਤਿਪੁਰਖਪ੍ਰਤਿਪਲਘਾ
ਹੇ ਹਰੀ! ਹੇ ਪਾਲਣਹਾਰ ਸਰਬ-ਵਿਆਪਕ! ਅਸੀਂ ਤੇਰੇ (ਪੈਦਾ ਕੀਤੇ) ਨਿਮਾਣੇ ਜੀਵ ਹਾਂ, ਅਸੀਂ ਤੇਰੀ ਸਰਨ ਆਏ ਹਾਂ, ਤੂੰ ਆਪ (ਆਪਣੇ) ਸੇਵਕਾਂ ਦੀ ਰੱਖਿਆ ਕਰ।
Save me, save me, Lord; I am Your humble servant, a mere worm. I seek the Protection of Your Sanctuary, O Primal Lord, Cherisher and Nourisher.
हरि राखु राखु जन किरम तुमारे सरणागति पुरख प्रतिपलघा ॥
LINE 29
ਦਰਸਨੁਸੰਤਦੇਹੁਸੁਖੁਪਾਵੈਪ੍ਰਭਲੋਚਪੂਰਿਜਨੁਤੁਮਘਾ॥॥
ਹੇ ਪ੍ਰਭੂ! ਮੈਂ ਤੇਰਾ ਦਾਸ ਹਾਂ, ਦਾਸ ਦੀ ਤਾਂਘ ਪੂਰੀ ਕਰ, ਇਸ ਦਾਸ ਨੂੰ ਸੰਤ ਜਨਾਂ ਦਾ ਦਰਸਨ ਬਖ਼ਸ਼ (ਤਾ ਕਿ ਇਹ ਦਾਸ) ਆਤਮਕ ਆਨੰਦ ਪ੍ਰਾਪਤ ਕਰ ਸਕੇ ॥੩॥
Please bless me with the Blessed Vision of the Saint's Darshan, that I may find peace. O God, please fulfill the desires of Your humble servant. ||3||
दरसनु संत देहु सुखु पावै प्रभ लोच पूरि जनु तुमघा ॥३॥
LINE 30
ਤੁਮਸਮਰਥਪੁਰਖਵਡੇਪ੍ਰਭਸੁਆਮੀਮੋਕਉਕੀਜੈਦਾਨੁਹਰਿਨਿਮਘਾ
ਹੇ ਪ੍ਰਭੂ! ਹੇ ਸਭ ਤੋਂ ਵੱਡੇ ਮਾਲਕ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪੁਰਖ ਹੈਂ। ਮੈਨੂੰ ਇਕ ਛਿਨ ਵਾਸਤੇ ਹੀ ਆਪਣੇ ਨਾਮ ਦਾ ਦਾਨ ਦੇਹ।
You are the All-powerful, Great, Primal God, my Lord and Master. O Lord, please bless me with the gift of humility.
तुम समरथ पुरख वडे प्रभ सुआमी मो कउ कीजै दानु हरि निमघा ॥
LINE 31
ਜਨਨਾਨਕਨਾਮੁਮਿਲੈਸੁਖੁਪਾਵੈਹਮਨਾਮਵਿਟਹੁਸਦਘੁਮਘਾ੪੨॥॥॥
ਹੇ ਦਾਸ ਨਾਨਕ! (ਆਖ-) ਜਿਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਉਹ ਆਨੰਦ ਮਾਣਦਾ ਹੈ। ਮੈਂ ਸਦਾ ਹਰਿ-ਨਾਮ ਤੋਂ ਸਦਕੇ ਹਾਂ ॥੪॥੨॥
Servant Nanak has found the Naam, the Name of the Lord, and is at peace; I am forever a sacrifice to the Naam. ||4||2||
जन नानक नामु मिलै सुखु पावै हम नाम विटहु सद घुमघा ॥४॥२॥
LINE 32
ਸੂਹੀਮਹਲਾ
Soohee, Fourth Mahalaa:
सूही महला ४ ॥
LINE 33
ਹਰਿਨਾਮਾਹਰਿਰੰਙੁਹੈਹਰਿਰੰਙੁਮਜੀਠੈਰੰਙੁ
ਹੇ ਭਾਈ! ਹਰਿ-ਨਾਮ ਦਾ ਸਿਮਰਨ (ਮਨੁੱਖ ਦੇ ਮਨ ਵਿਚ) ਹਰੀ ਦਾ ਪਿਆਰ ਪੈਦਾ ਕਰਦਾ ਹੈ, ਤੇ, ਇਹ ਹਰੀ-ਨਾਲ-ਪਿਆਰ ਮਜੀਠ ਦੇ ਰੰਗ ਵਰਗਾ ਪੱਕਾ ਪਿਆਰ ਹੁੰਦਾ ਹੈ।
The Lord's Name is the Love of the Lord. The Lord's Love is the permanent color.
हरि नामा हरि रंङु है हरि रंङु मजीठै रंङु ॥
LINE 34
ਗੁਰਿਤੁਠੈਹਰਿਰੰਗੁਚਾੜਿਆਫਿਰਿਬਹੁੜਿਹੋਵੀਭੰਙੁ॥॥
ਜੇ (ਕਿਸੇ ਮਨੁੱਖ ਉਤੇ) ਗੁਰੂ ਤ੍ਰੁੱਠ ਕੇ ਉਸ ਨੂੰ ਹਰਿ-ਨਾਮ ਦਾ ਰੰਗ ਚਾੜ੍ਹ ਦੇਵੇ ਤਾਂ ਮੁੜ ਉਸ ਰੰਗ (ਪਿਆਰ) ਦਾ ਕਦੇ ਨਾਸ ਨਹੀਂ ਹੁੰਦਾ ॥੧॥
When the Guru is totally satisfied and pleased, He colors us with the Lord's Love; this color shall never fade away. ||1||
गुरि तुठै हरि रंगु चाड़िआ फिरि बहुड़ि न होवी भंङु ॥१॥