ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 750
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤੇਰੇਸੇਵਕਕਉਭਉਕਿਛੁਨਾਹੀਜਮੁਨਹੀਆਵੈਨੇਰੇ॥॥ਰਹਾਉ
ਹੇ ਪ੍ਰਭੂ! ਤੇਰੇ ਸੇਵਕ ਨੂੰ ਕੋਈ ਡਰ ਪੋਹ ਨਹੀਂ ਸਕਦਾ, ਮੌਤ ਦਾ ਡਰ ਉਸ ਦੇ ਨੇੜੇ ਨਹੀਂ ਢੁਕਦਾ ॥੧॥ ਰਹਾਉ ॥
Your servant is not afraid of anything; the Messenger of Death cannot even approach him. ||1||Pause||
तेरे सेवक कउ भउ किछु नाही जमु नही आवै नेरे ॥१॥ रहाउ ॥
LINE 02
ਜੋਤੇਰੈਰੰਗਿਰਾਤੇਸੁਆਮੀਤਿਨੑਕਾਜਨਮਮਰਣਦੁਖੁਨਾਸਾ
ਹੇ ਮੇਰੇ ਮਾਲਕ! ਜੇਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਜੰਮਣ ਮਰਨ (ਦੇ ਗੇੜ) ਦਾ ਦੁੱਖ ਦੂਰ ਹੋ ਜਾਂਦਾ ਹੈ।
Those who are attuned to Your Love, O my Lord and Master, are released from the pains of birth and death.
जो तेरै रंगि राते सुआमी तिन का जनम मरण दुखु नासा ॥
LINE 03
ਤੇਰੀਬਖਸਮੇਟੈਕੋਈਸਤਿਗੁਰਕਾਦਿਲਾਸਾ॥॥
ਉਹਨਾਂ ਨੂੰ ਗੁਰੂ ਦਾ (ਦਿੱਤਾ ਹੋਇਆ ਇਹ) ਭਰੋਸਾ (ਚੇਤੇ ਰਹਿੰਦਾ ਹੈ ਕਿ ਉਹਨਾਂ ਉਤੇ ਹੋਈ) ਤੇਰੀ ਬਖ਼ਸ਼ਸ਼ ਨੂੰ ਕੋਈ ਮਿਟਾ ਨਹੀਂ ਸਕਦਾ ॥੨॥
No one can erase Your Blessings; the True Guru has given me this assurance. ||2||
तेरी बखस न मेटै कोई सतिगुर का दिलासा ॥२॥
LINE 04
ਨਾਮੁਧਿਆਇਨਿਸੁਖਫਲਪਾਇਨਿਆਠਪਹਰਆਰਾਧਹਿ
ਹੇ ਪ੍ਰਭੂ! (ਤੇਰੇ ਸੰਤ ਤੇਰਾ) ਨਾਮ ਸਿਮਰਦੇ ਰਹਿੰਦੇ ਹਨ, ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਅੱਠੇ ਪਹਰ ਤੇਰਾ ਆਰਾਧਨ ਕਰਦੇ ਹਨ।
Those who meditate on the Naam, the Name of the Lord, obtain the fruits of peace. Twenty-four hours a day, they worship and adore You.
नामु धिआइनि सुख फल पाइनि आठ पहर आराधहि ॥
LINE 05
ਤੇਰੀਸਰਣਿਤੇਰੈਭਰਵਾਸੈਪੰਚਦੁਸਟਲੈਸਾਧਹਿ॥॥
ਤੇਰੀ ਸਰਨ ਵਿਚ ਆ ਕੇ, ਤੇਰੇ ਆਸਰੇ ਰਹਿ ਕੇ ਉਹ (ਕਾਮਾਦਿਕ) ਪੰਜੇ ਵੈਰੀਆਂ ਨੂੰ ਫੜ ਕੇ ਵੱਸ ਵਿਚ ਕਰ ਲੈਂਦੇ ਹਨ ॥੩॥
In Your Sanctuary, with Your Support, they subdue the five villains. ||3||
तेरी सरणि तेरै भरवासै पंच दुसट लै साधहि ॥३॥
LINE 06
ਗਿਆਨੁਧਿਆਨੁਕਿਛੁਕਰਮੁਜਾਣਾਸਾਰਜਾਣਾਤੇਰੀ
ਹੇ ਮੇਰੇ ਮਾਲਕ-ਪ੍ਰਭੂ! ਮੈਂ (ਭੀ) ਤੇਰੇ (ਬਖ਼ਸ਼ਸ਼ ਦੀ) ਕਦਰ ਨਹੀਂ ਸਾਂ ਜਾਣਦਾ, ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ ਸੀ, ਤੇਰੇ ਚਰਨਾਂ ਵਿਚ ਸੁਰਤ ਟਿਕਾਣੀ ਭੀ ਨਹੀਂ ਜਾਣਦਾ ਸਾਂ, ਕਿਸੇ ਹੋਰ ਧਾਰਮਿਕ ਕੰਮ ਦੀ ਭੀ ਮੈਨੂੰ ਸੂਝ ਨਹੀਂ ਸੀ।
I know nothing about wisdom, meditation and good deeds; I know nothing about Your excellence.
गिआनु धिआनु किछु करमु न जाणा सार न जाणा तेरी ॥
LINE 07
ਸਭਤੇਵਡਾਸਤਿਗੁਰੁਨਾਨਕੁਜਿਨਿਕਲਰਾਖੀਮੇਰੀ੪੧੦੫੭॥॥॥॥
ਪਰ (ਤੇਰੀ ਮੇਹਰ ਨਾਲ) ਮੈਨੂੰ ਸਭ ਤੋਂ ਵੱਡਾ ਗੁਰੂ ਨਾਨਕ ਮਿਲ ਪਿਆ, ਜਿਸ ਨੇ ਮੇਰੀ ਲਾਜ ਰੱਖ ਲਈ (ਤੇ ਮੈਨੂੰ ਤੇਰੇ ਚਰਨਾਂ ਵਿਚ ਜੋੜ ਦਿੱਤਾ) ॥੪॥੧੦॥੫੭॥
Guru Nanak is the greatest of all; He saved my honor in this Dark Age of Kali Yuga. ||4||10||57||
सभ ते वडा सतिगुरु नानकु जिनि कल राखी मेरी ॥४॥१०॥५७॥
LINE 08
ਸੂਹੀਮਹਲਾ
Soohee, Fifth Mahalaa:
सूही महला ५ ॥
LINE 09
ਸਗਲਤਿਆਗਿਗੁਰਸਰਣੀਆਇਆਰਾਖਹੁਰਾਖਨਹਾਰੇ
ਹੇ ਰੱਖਿਆ ਕਰਨ ਦੇ ਸਮਰਥ ਪ੍ਰਭੂ! ਮੇਰੀ ਰੱਖਿਆ ਕਰ। ਮੈਂ ਸਾਰੇ (ਆਸਰੇ) ਛੱਡ ਕੇ ਗੁਰੂ ਦੀ ਸਰਨ ਆ ਪਿਆ ਹਾਂ।
Renouncing everything, I have come to the Guru's Sanctuary; save me, O my Savior Lord!
सगल तिआगि गुर सरणी आइआ राखहु राखनहारे ॥
LINE 10
ਜਿਤੁਤੂਲਾਵਹਿਤਿਤੁਹਮਲਾਗਹਕਿਆਏਹਿਜੰਤਵਿਚਾਰੇ॥॥
ਹੇ ਪ੍ਰਭੂ! ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ? ਤੂੰ ਜਿਸ ਕੰਮ ਵਿਚ ਅਸਾਂ ਜੀਵਾਂ ਨੂੰ ਲਾ ਦੇਂਦਾ ਹੈਂ, ਅਸੀਂ ਉਸ ਕੰਮ ਵਿਚ ਲੱਗ ਪੈਂਦੇ ਹਾਂ ॥੧॥
Whatever You link me to, to that I am linked; what can this poor creature do? ||1||
जितु तू लावहि तितु हम लागह किआ एहि जंत विचारे ॥१॥
LINE 11
ਮੇਰੇਰਾਮਜੀਤੂੰਪ੍ਰਭਅੰਤਰਜਾਮੀ
ਹੇ ਮੇਰੇ ਰਾਮ ਜੀ! ਹੇ ਮੇਰੇ ਪ੍ਰਭੂ! ਤੂੰ (ਮੇਰੇ) ਦਿਲ ਦੀ ਜਾਣਨ ਵਾਲਾ ਹੈਂ।
O my Dear Lord God, You are the Inner-knower, the Searcher of hearts.
मेरे राम जी तूं प्रभ अंतरजामी ॥
LINE 12
ਕਰਿਕਿਰਪਾਗੁਰਦੇਵਦਇਆਲਾਗੁਣਗਾਵਾਨਿਤਸੁਆਮੀ॥॥ਰਹਾਉ
ਹੇ ਦਇਆ ਦੇ ਘਰ ਗੁਰਦੇਵ! ਹੇ ਸੁਆਮੀ! ਮੇਹਰ ਕਰ, ਮੈਂ ਸਦਾ ਤੇਰੇ ਗੁਣ ਗਾਂਦਾ ਰਹਾਂ ॥੧॥ ਰਹਾਉ ॥
Be Merciful to me, O Divine, Compassionate Guru, that I may constantly sing the Glorious Praises of my Lord and Master. ||1||Pause||
करि किरपा गुरदेव दइआला गुण गावा नित सुआमी ॥१॥ रहाउ ॥
LINE 13
ਆਠਪਹਰਪ੍ਰਭੁਅਪਨਾਧਿਆਈਐਗੁਰਪ੍ਰਸਾਦਿਭਉਤਰੀਐ
ਹੇ ਭਾਈ! ਅੱਠੇ ਪਹਰ ਆਪਣੇ ਮਾਲਕ-ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਗੁਰੂ ਦੀ ਕਿਰਪਾ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।
Twenty-four hours a day, I meditate on my God; by Guru's Grace, I cross over the terrifying world-ocean.
आठ पहर प्रभु अपना धिआईऐ गुर प्रसादि भउ तरीऐ ॥
LINE 14
ਆਪੁਤਿਆਗਿਹੋਈਐਸਭਰੇਣਾਜੀਵਤਿਆਇਉਮਰੀਐ॥॥
ਹੇ ਭਾਈ! ਆਪਾ-ਭਾਵ ਛੱਡ ਕੇ ਗੁਰੂ ਦੇ ਚਰਨਾਂ ਦੀ ਧੂੜ ਬਣ ਜਾਣਾ ਚਾਹੀਦਾ ਹੈ, ਇਸ ਤਰ੍ਹਾਂ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਨਿਰਮੋਹ ਹੋ ਜਾਈਦਾ ਹੈ ॥੨॥
Renouncing self-conceit, I have become the dust of all men's feet; in this way, I die, while I am still alive. ||2||
आपु तिआगि होईऐ सभ रेणा जीवतिआ इउ मरीऐ ॥२॥
LINE 15
ਸਫਲਜਨਮੁਤਿਸਕਾਜਗਭੀਤਰਿਸਾਧਸੰਗਿਨਾਉਜਾਪੇ
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦਾ ਨਾਮ ਜਪਦਾ ਹੈ, ਜਗਤ ਵਿਚ ਉਸ ਦਾ ਜੀਵਨ ਕਾਮਯਾਬ ਹੋ ਜਾਂਦਾ ਹੈ।
How fruitful is the life of that being in this world, who chants the Name in the Saadh Sangat, the Company of the Holy.
सफल जनमु तिस का जग भीतरि साधसंगि नाउ जापे ॥
LINE 16
ਸਗਲਮਨੋਰਥਤਿਸਕੇਪੂਰਨਜਿਸੁਦਇਆਕਰੇਪ੍ਰਭੁਆਪੇ॥॥
ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈ, ਉਸ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ॥੩॥
All desires are fulfilled, for the one who is blessed with God's Kindness and Mercy. ||3||
सगल मनोरथ तिस के पूरन जिसु दइआ करे प्रभु आपे ॥३॥
LINE 17
ਦੀਨਦਇਆਲਕ੍ਰਿਪਾਲਪ੍ਰਭਸੁਆਮੀਤੇਰੀਸਰਣਿਦਇਆਲਾ
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਕ੍ਰਿਪਾਲ! ਹੇ ਮਾਲਕ-ਪ੍ਰਭੂ! ਹੇ ਦਇਆ ਦੇ ਸੋਮੇ! ਮੈਂ ਤੇਰੀ ਸਰਨ ਆਇਆ ਹਾਂ!
O Merciful to the meek, Kind and Compassionate Lord God, I seek Your Sanctuary.
दीन दइआल क्रिपाल प्रभ सुआमी तेरी सरणि दइआला ॥
LINE 18
ਕਰਿਕਿਰਪਾਅਪਨਾਨਾਮੁਦੀਜੈਨਾਨਕਸਾਧਰਵਾਲਾ੪੧੧੫੮॥॥॥॥
ਹੇ ਨਾਨਕ! (ਆਖ-) ਮੇਹਰ ਕਰ, ਮੈਨੂੰ ਆਪਣਾ ਨਾਮ ਬਖ਼ਸ਼, ਗੁਰੂ ਦੇ ਚਰਨਾਂ ਦੀ ਧੂੜ ਦੇਹ ॥੪॥੧੧॥੫੮॥
Take pity upon me, and bless me with Your Name. Nanak is the dust of the feet of the Holy. ||4||11||58||
करि किरपा अपना नामु दीजै नानक साध रवाला ॥४॥११॥५८॥
LINE 19
ਰਾਗੁਸੂਹੀਅਸਟਪਦੀਆਮਹਲਾਘਰੁ
ਰਾਗ ਸੂਹੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raag Soohee, Ashtapadee, First Mahalaa, First House:
रागु सूही असटपदीआ महला १ घरु १ ॥
LINE 20
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 21
ਸਭਿਅਵਗਣਮੈਗੁਣੁਨਹੀਕੋਈ
ਮੇਰੇ ਅੰਦਰ ਸਾਰੇ ਔਗੁਣ ਹੀ ਹਨ, ਗੁਣ ਇੱਕ ਭੀ ਨਹੀਂ।
I am totally without virtue; I have no virtue at all.
सभि अवगण मै गुणु नही कोई ॥
LINE 22
ਕਿਉਕਰਿਕੰਤਮਿਲਾਵਾਹੋਈ॥॥
(ਇਸ ਹਾਲਤ ਵਿਚ) ਮੈਨੂੰ ਖਸਮ-ਪ੍ਰਭੂ ਦਾ ਮਿਲਾਪ ਕਿਵੇਂ ਹੋ ਸਕਦਾ ਹੈ? ॥੧॥
How can I meet my Husband Lord? ||1||
किउ करि कंत मिलावा होई ॥१॥
LINE 23
ਨਾਮੈਰੂਪੁਬੰਕੇਨੈਣਾ
ਨਾਹ ਮੇਰੀ (ਸੋਹਣੀ) ਸ਼ਕਲ ਹੈ, ਨਾਹ ਮੇਰੀਆਂ ਸੋਹਣੀਆਂ ਅੱਖਾਂ ਹਨ,
I have no beauty, no enticing eyes.
ना मै रूपु न बंके नैणा ॥
LINE 24
ਨਾਕੁਲਢੰਗੁਮੀਠੇਬੈਣਾ॥॥ਰਹਾਉ
ਨਾਹ ਹੀ ਚੰਗੀ ਕੁਲ ਵਾਲਿਆਂ ਵਾਲਾ ਮੇਰਾ ਚੱਜ-ਆਚਾਰ ਹੈ, ਨਾਹ ਹੀ ਮੇਰੀ ਬੋਲੀ ਮਿੱਠੀ ਹੈ (ਮੈਂ ਫਿਰ ਕਿਵੇਂ ਪਤੀ-ਪ੍ਰਭੂ ਨੂੰ ਖ਼ੁਸ਼ ਕਰ ਸਕਾਂਗੀ?) ॥੧॥ ਰਹਾਉ ॥
I do not have a noble family, good manners or a sweet voice. ||1||Pause||
ना कुल ढंगु न मीठे बैणा ॥१॥ रहाउ ॥
LINE 25
ਸਹਜਿਸੀਗਾਰਕਾਮਣਿਕਰਿਆਵੈ
ਜੇਹੜੀ ਜੀਵ-ਇਸਤ੍ਰੀ ਅਡੋਲ ਆਤਮਕ ਅਵਸਥਾ ਵਿਚ (ਟਿਕਦੀ ਹੈ, ਤੇ ਇਹ) ਹਾਰ ਸਿੰਗਾਰ ਕਰ ਕੇ (ਪ੍ਰਭੂ-ਪਤੀ ਦੇ ਦਰ ਤੇ) ਆਉਂਦੀ ਹੈ (ਉਹ ਪਤੀ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਤੇ)
The soul-bride adorns herself with peace and poise.
सहजि सीगार कामणि करि आवै ॥
LINE 26
ਤਾਸੋਹਾਗਣਿਜਾਕੰਤੈਭਾਵੈ॥॥
ਤਦੋਂ ਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਦੋਂ ਉਹ ਕੰਤ-ਪ੍ਰਭੂ ਨੂੰ ਪਸੰਦ ਆਉਂਦੀ ਹੈ ॥੨॥
But she is a happy soul-bride, only if her Husband Lord is pleased with her. ||2||
ता सोहागणि जा कंतै भावै ॥२॥
LINE 27
ਨਾਤਿਸੁਰੂਪੁਰੇਖਿਆਕਾਈ
ਉਸ ਪਤੀ-ਪ੍ਰਭੂ ਦੀ (ਇਹਨੀਂ ਅੱਖੀਂ ਦਿੱਸਣ ਵਾਲੀ ਕੋਈ) ਸ਼ਕਲ ਨਹੀਂ ਹੈ ਉਸ ਦਾ ਕੋਈ ਚਿੰਨ੍ਹ ਭੀ ਨਹੀਂ (ਜਿਸ ਨੂੰ ਵੇਖ ਸਕੀਏ, ਤੇ ਉਸ ਦਾ ਸਿਮਰਨ ਕਰ ਸਕੀਏ।
He has no form or feature;
ना तिसु रूपु न रेखिआ काई ॥
LINE 28
ਅੰਤਿਸਾਹਿਬੁਸਿਮਰਿਆਜਾਈ॥॥
ਪਰ ਜੇ ਸਾਰੀ ਉਮਰ ਉਸ ਨੂੰ ਵਿਸਾਰੀ ਹੀ ਰੱਖਿਆ, ਤਾਂ) ਅੰਤ ਸਮੇ ਉਹ ਮਾਲਕ ਸਿਮਰਿਆ ਨਹੀਂ ਜਾ ਸਕਦਾ ॥੩॥
at the very last instant, he cannot suddenly be contemplated. ||3||
अंति न साहिबु सिमरिआ जाई ॥३॥
LINE 29
ਸੁਰਤਿਮਤਿਨਾਹੀਚਤੁਰਾਈ
ਹੇ ਪ੍ਰਭੂ! (ਮੇਰੀ ਉੱਚੀ) ਸੁਰਤ ਨਹੀਂ, (ਮੇਰੇ ਵਿਚ ਕੋਈ) ਅਕਲ ਨਹੀਂ (ਕੋਈ) ਸਿਆਣਪ ਨਹੀਂ।
I have no understanding, intellect or cleverness.
सुरति मति नाही चतुराई ॥
LINE 30
ਕਰਿਕਿਰਪਾਪ੍ਰਭਲਾਵਹੁਪਾਈ॥॥
(ਤੂੰ ਆਪ ਹੀ) ਮੇਹਰ ਕਰ ਕੇ ਮੈਨੂੰ ਆਪਣੀ ਚਰਨੀਂ ਲਾ ਲੈ ॥੪॥
Have Mercy upon me, God, and attach me to Your Feet. ||4||
करि किरपा प्रभ लावहु पाई ॥४॥
LINE 31
ਖਰੀਸਿਆਣੀਕੰਤਭਾਣੀ
ਉਹ (ਜੀਵ-ਇਸਤ੍ਰੀ ਦੁਨੀਆ ਦੇ ਕਾਰ-ਵਿਹਾਰ ਵਿਚ ਭਾਵੇਂ) ਬਹੁਤ ਸਿਆਣੀ (ਭੀ ਹੋਵੇ, ਪਰ) ਉਹ ਕੰਤ-ਪ੍ਰਭੂ ਨੂੰ ਚੰਗੀ ਨਹੀਂ ਲੱਗਦੀ,
She may be very clever, but this does not please her Husband Lord.
खरी सिआणी कंत न भाणी ॥
LINE 32
ਮਾਇਆਲਾਗੀਭਰਮਿਭੁਲਾਣੀ॥॥
ਜੇਹੜੀ ਮਾਇਆ (ਦੇ ਮੋਹ) ਵਿਚ ਫਸੀ ਰਹੇ, ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੀ ਰਹੇ ॥੫॥
Attached to Maya, she is deluded by doubt. ||5||
माइआ लागी भरमि भुलाणी ॥५॥
LINE 33
ਹਉਮੈਜਾਈਤਾਕੰਤਸਮਾਈ
ਹੇ ਕੰਤ ਪ੍ਰਭੂ! ਜਦੋਂ ਹਉਮੈ ਦੂਰ ਹੋਵੇ ਤਦੋਂ ਹੀ (ਤੇਰੇ ਚਰਨਾਂ ਵਿਚ) ਲੀਨਤਾ ਹੋ ਸਕਦੀ ਹੈ।
But if she gets rid of her ego, then she merges in her Husband Lord.
हउमै जाई ता कंत समाई ॥
LINE 34
ਤਉਕਾਮਣਿਪਿਆਰੇਨਵਨਿਧਿਪਾਈ॥॥
ਤਦੋਂ ਹੀ, ਹੇ ਪਿਆਰੇ! ਜੀਵ-ਇਸਤ੍ਰੀ ਤੈਨੂੰ-ਨੌ ਖ਼ਜ਼ਾਨਿਆਂ ਦੇ ਸੋਮੇ ਨੂੰ-ਮਿਲ ਸਕਦੀ ਹੈ ॥੬॥
Only then can the soul-bride obtain the nine treasures of her Beloved. ||6||
तउ कामणि पिआरे नव निधि पाई ॥६॥
LINE 35
ਅਨਿਕਜਨਮਬਿਛੁਰਤਦੁਖੁਪਾਇਆ
ਤੈਥੋਂ ਵਿਛੁੜ ਕੇ ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਮੈਂ ਦੁੱਖ ਸਹਾਰਿਆ ਹੈ,
Separated from You for countless incarnations, I have suffered in pain.
अनिक जनम बिछुरत दुखु पाइआ ॥
LINE 36
ਕਰੁਗਹਿਲੇਹੁਪ੍ਰੀਤਮਪ੍ਰਭਰਾਇਆ॥॥
ਹੇ ਪ੍ਰਭੂ ਰਾਇ! ਹੇ ਪ੍ਰੀਤਮ! ਹੁਣ ਤੂੰ ਮੇਰਾ ਹੱਥ ਫੜ ਲੈ ॥੭॥
Please take my hand, O my Beloved Sovereign Lord God. ||7||
करु गहि लेहु प्रीतम प्रभ राइआ ॥७॥
LINE 37
ਭਣਤਿਨਾਨਕੁਸਹੁਹੈਭੀਹੋਸੀ
ਨਾਨਕ ਬੇਨਤੀ ਕਰਦਾ ਹੈ-ਖਸਮ-ਪ੍ਰਭੂ (ਸਚ-ਮੁਚ ਮੌਜੂਦ) ਹੈ, ਸਦਾ ਹੀ ਰਹੇਗਾ।
Prays Nanak, the Lord is, and shall always be.
भणति नानकु सहु है भी होसी ॥
LINE 38
ਜੈਭਾਵੈਪਿਆਰਾਤੈਰਾਵੇਸੀ੮੧॥॥॥
ਜੇਹੜੀ ਜੀਵ-ਇਸਤ੍ਰੀ ਉਸ ਨੂੰ ਭਾਉਂਦੀ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੮॥੧॥
She alone is ravished and enjoyed, with whom the Beloved Lord is pleased. ||8||1||
जै भावै पिआरा तै रावेसी ॥८॥१॥