ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 842
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤੂਸੁਖਦਾਤਾਲੈਹਿਮਿਲਾਇ
ਸਾਰੇ ਸੁਖ ਦੇਣ ਵਾਲਾ ਤੂੰ (ਆਪ ਹੀ ਉਹਨਾਂ ਨੂੰ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈਂ।
You are the Giver of peace; You merge them into Yourself.
तू सुखदाता लैहि मिलाइ ॥
LINE 02
ਏਕਸਤੇਦੂਜਾਨਾਹੀਕੋਇ
ਹੇ ਭਾਈ! ਇਕ ਪਰਮਾਤਮਾ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ।
Everything comes from the One and only Lord; there is no other at all.
एकस ते दूजा नाही कोइ ॥
LINE 03
ਗੁਰਮੁਖਿਬੂਝੈਸੋਝੀਹੋਇ॥॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਇਸ ਗੱਲ ਨੂੰ) ਸਮਝ ਲੈਂਦਾ ਹੈ, (ਉਸ ਨੂੰ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ) ॥੯॥
The Gurmukh realizes this, and understands. ||9||
गुरमुखि बूझै सोझी होइ ॥९॥
LINE 04
ਪੰਦ੍ਰਹਥਿਤਂੀਤੈਸਤਵਾਰ
ਹੇ ਭਾਈ! (ਜਿਵੇਂ) ਪੰਦ੍ਰਾਂ ਥਿੱਤਾਂ ਅਤੇ ਸੱਤ ਵਾਰ,
The fifteen lunar days, the seven days of the week,
पंद्रह थितीं तै सत वार ॥
LINE 05
ਮਾਹਾਰੁਤੀਆਵਹਿਵਾਰਵਾਰ
ਮਹੀਨੇ, ਰੁੱਤਾਂ ਮੁੜ ਮੁੜ ਆਉਂਦੇ ਰਹਿੰਦੇ ਹਨ,
the months, seasons, days and nights, come over and over again;
माहा रुती आवहि वार वार ॥
LINE 06
ਦਿਨਸੁਰੈਣਿਤਿਵੈਸੰਸਾਰੁ
ਰਾਤ, ਦਿਨ (ਦੀ ਗਤੀ ਵਾਂਗ) ਤਿਵੇਂ ਇਹ ਜਗਤ ਹੈ (ਭਾਵ, ਜਗਤ ਦੇ ਜੀਵ ਜੰਮਦੇ ਮਰਦੇ ਰਹਿੰਦੇ ਹਨ।
so the world goes on.
दिनसु रैणि तिवै संसारु ॥
LINE 07
ਆਵਾਗਉਣੁਕੀਆਕਰਤਾਰਿ
ਕਰਤਾਰ ਨੇ (ਆਪ ਹੀ ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਬਣਾ ਦਿੱਤਾ ਹੈ।
Coming and going were created by the Creator Lord.
आवा गउणु कीआ करतारि ॥
LINE 08
ਨਿਹਚਲੁਸਾਚੁਰਹਿਆਕਲਧਾਰਿ
ਅਟੱਲ ਰਹਿਣ ਵਾਲਾ ਸਦਾ-ਥਿਰ ਪ੍ਰਭੂ ਹੀ ਹੈ ਜੋ (ਸਾਰੀ ਸ੍ਰਿਸ਼ਟੀ ਵਿਚ ਆਪਣੀ) ਸੱਤਾ ਟਿਕਾ ਰਿਹਾ ਹੈ।
The True Lord remains steady and stable, by His almighty power.
निहचलु साचु रहिआ कल धारि ॥
LINE 09
ਨਾਨਕਗੁਰਮੁਖਿਬੂਝੈਕੋਸਬਦੁਵੀਚਾਰਿ੧੦੧॥॥॥
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ (ਭਾਗਾਂ ਵਾਲਾ) ਮਨੁੱਖ (ਗੁਰੂ ਦੇ) ਸ਼ਬਦ ਨੂੰ (ਆਪਣੇ) ਮਨ ਵਿਚ ਵਸਾ ਕੇ (ਇਸ ਗੱਲ ਨੂੰ) ਸਮਝ ਲੈਂਦਾ ਹੈ ॥੧੦॥੧॥
O Nanak, how rare is that Gurmukh who understands, and contemplates the Naam, the Name of the Lord. ||10||1||
नानक गुरमुखि बूझै को सबदु वीचारि ॥१०॥१॥
LINE 10
ਬਿਲਾਵਲੁਮਹਲਾ
Bilaaval, Third Mahalaa:
बिलावलु महला ३ ॥
LINE 11
ਆਦਿਪੁਰਖੁਆਪੇਸ੍ਰਿਸਟਿਸਾਜੇ
ਹੇ ਭਾਈ! ਸਾਰੇ ਜਗਤ ਦਾ ਮੂਲ ਅਕਾਲ ਪੁਰਖ ਆਪ ਹੀ ਜਗਤ ਨੂੰ ਪੈਦਾ ਕਰਦਾ ਹੈ,
The Primal Lord Himself formed the Universe.
आदि पुरखु आपे स्रिसटि साजे ॥
LINE 12
ਜੀਅਜੰਤਮਾਇਆਮੋਹਿਪਾਜੇ
(ਕੀਤੇ ਕਰਮਾਂ ਅਨੁਸਾਰ) ਜੀਵਾਂ ਨੂੰ (ਉਸ ਨੇ) ਮਾਇਆ ਦੇ ਮੋਹ ਵਿਚ ਜੋੜਿਆ ਹੋਇਆ ਹੈ।
The beings and creatures are engrossed in emotional attachment to Maya.
जीअ जंत माइआ मोहि पाजे ॥
LINE 13
ਦੂਜੈਭਾਇਪਰਪੰਚਿਲਾਗੇ
(ਜੀਵ ਪਰਮਾਤਮਾ ਨੂੰ ਭੁਲਾ ਕੇ) ਹੋਰ ਪਿਆਰ ਵਿਚ ਦਿੱਸਦੇ ਜਗਤ ਦੇ ਮੋਹ ਵਿਚ ਫਸੇ ਰਹਿੰਦੇ ਹਨ।
In the love of duality, they are attached to the illusory material world.
दूजै भाइ परपंचि लागे ॥
LINE 14
ਆਵਹਿਜਾਵਹਿਮਰਹਿਅਭਾਗੇ
(ਇਹੋ ਜਿਹੇ) ਭਾਗਹੀਨ ਜੀਵ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਆਤਮਕ ਮੌਤ ਸਹੇੜੀ ਰੱਖਦੇ ਹਨ।
The unfortunate ones die, and continue to come and go.
आवहि जावहि मरहि अभागे ॥
LINE 15
ਸਤਿਗੁਰਿਭੇਟਿਐਸੋਝੀਪਾਇ
ਜੇ (ਕਿਸੇ ਭਾਗਾਂ ਵਾਲੇ ਨੂੰ) ਗੁਰੂ ਮਿਲ ਪਏ, ਤਾਂ ਉਹ (ਆਤਮਕ ਜੀਵਨ ਦੀ) ਸਮਝ ਹਾਸਲ ਕਰ ਲੈਂਦਾ ਹੈ।
Meeting with the True Guru, understanding is obtained.
सतिगुरि भेटिऐ सोझी पाइ ॥
LINE 16
ਪਰਪੰਚੁਚੂਕੈਸਚਿਸਮਾਇ॥॥
(ਉਸ ਦੇ ਅੰਦਰੋਂ) ਜਗਤ ਦਾ ਮੋਹ ਮੁੱਕ ਜਾਂਦਾ ਹੈ, (ਉਹ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੧॥
Then, the illusion of the material world is shattered, and one merges in Truth. ||1||
परपंचु चूकै सचि समाइ ॥१॥
LINE 17
ਜਾਕੈਮਸਤਕਿਲਿਖਿਆਲੇਖੁ
ਹੇ ਭਾਈ! ਜਿਸ ਮਨੁੱਖ ਦੇ ਮੱਥੇ ਉੱਤੇ (ਮਨੁੱਖ ਦੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਵਲੋਂ) ਲੇਖ ਲਿਖਿਆ ਹੁੰਦਾ ਹੈ,
One who has such pre-ordained destiny inscribed upon his forehead
जा कै मसतकि लिखिआ लेखु ॥
LINE 18
ਤਾਕੈਮਨਿਵਸਿਆਪ੍ਰਭੁਏਕੁ॥॥ਰਹਾਉ
ਉਸ (ਮਨੁੱਖ) ਦੇ ਮਨ ਵਿਚ ਇਕ ਪਰਮਾਤਮਾ (ਹੀ) ਟਿਕਿਆ ਰਹਿੰਦਾ ਹੈ ॥੧॥ ਰਹਾਉ ॥
- the One God abides within his mind. ||1||Pause||
ता कै मनि वसिआ प्रभु एकु ॥१॥ रहाउ ॥
LINE 19
ਸ੍ਰਿਸਟਿਉਪਾਇਆਪੇਸਭੁਵੇਖੈ
ਹੇ ਭਾਈ! ਜਗਤ ਪੈਦਾ ਕਰ ਕੇ (ਪਰਮਾਤਮਾ) ਆਪ ਹੀ ਹਰੇਕ ਦੀ ਸੰਭਾਲ ਕਰਦਾ ਹੈ।
He created the Universe, and He Himself beholds all.
स्रिसटि उपाइ आपे सभु वेखै ॥
LINE 20
ਕੋਇਮੇਟੈਤੇਰੈਲੇਖੈ
(ਹੇ ਪ੍ਰਭੂ! ਜੀਵ ਦੇ ਕੀਤੇ ਕਰਮਾਂ ਅਨੁਸਾਰ ਉਸ ਦੇ ਮੱਥੇ ਉੱਤੇ ਜਿਹੜਾ ਲੇਖ ਤੂੰ ਲਿਖਦਾ ਹੈਂ) ਤੇਰੇ (ਉਸ ਲਿਖੇ) ਲੇਖ ਨੂੰ ਕੋਈ ਜੀਵ (ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ।
No one can erase Your record, Lord.
कोइ न मेटै तेरै लेखै ॥
LINE 21
ਸਿਧਸਾਧਿਕਜੇਕੋਕਹੈਕਹਾਏ
ਹੇ ਭਾਈ! (ਆਪਣੀ ਹਉਮੈ ਦੇ ਆਸਰੇ) ਜੇ ਕੋਈ ਮਨੁੱਖ (ਆਪਣੇ ਆਪ ਨੂੰ) ਸਿੱਧ ਆਖਦਾ ਅਖਵਾਂਦਾ ਹੈ, ਸਾਧਿਕ ਆਖਦਾ ਅਖਵਾਂਦਾ ਹੈ,
If someone calls himself a Siddha or a seeker,
सिध साधिक जे को कहै कहाए ॥
LINE 22
ਭਰਮੇਭੂਲਾਆਵੈਜਾਏ
ਉਹ ਮਨੁੱਖ (ਹਉਮੈ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
he is deluded by doubt, and will continue coming and going.
भरमे भूला आवै जाए ॥
LINE 23
ਸਤਿਗੁਰੁਸੇਵੈਸੋਜਨੁਬੂਝੈ
ਹੇ ਭਾਈ! ਜਿਹੜਾ ਮਨੁੱਖ (ਆਪਣੀ ਹਉਮੈ ਦੀ ਟੇਕ ਛੱਡ ਕੇ) ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ (ਜੀਵਨ ਦਾ ਸਹੀ ਰਸਤਾ ਸਮਝ ਪੈਂਦਾ ਹੈ।
That humble being alone understands, who serves the True Guru.
सतिगुरु सेवै सो जनु बूझै ॥
LINE 24
ਹਉਮੈਮਾਰੇਤਾਦਰੁਸੂਝੈ॥॥
ਜਦੋਂ ਮਨੁੱਖ (ਆਪਣੇ ਅੰਦਰੋਂ) ਹਉਮੈ ਮੁਕਾਂਦਾ ਹੈ, ਤਦੋਂ (ਉਸ ਨੂੰ ਪਰਮਾਤਮਾ ਦਾ) ਦਰ ਦਿੱਸ ਪੈਂਦਾ ਹੈ ॥੨॥
Conquering his ego, he finds the Lord's Door. ||2||
हउमै मारे ता दरु सूझै ॥२॥
LINE 25
ਏਕਸੁਤੇਸਭੁਦੂਜਾਹੂਆ
ਹੇ ਭਾਈ! (ਪਰਮਾਤਮਾ ਤੋਂ) ਵੱਖਰਾ ਦਿੱਸਦਾ ਇਹ ਸਾਰਾ ਜਗਤ ਇਕ ਪਰਮਾਤਮਾ ਤੋਂ ਹੀ ਬਣਿਆ ਹੈ।
From the One Lord, all others were formed.
एकसु ते सभु दूजा हूआ ॥
LINE 26
ਏਕੋਵਰਤੈਅਵਰੁਬੀਆ
(ਸਾਰੇ ਜਗਤ ਵਿਚ) ਇਕ ਪ੍ਰਭੂ ਹੀ ਮੌਜੂਦ ਹੈ, (ਉਸ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ ਹੈ।
The One Lord is pervading everywhere; there is no other at all.
एको वरतै अवरु न बीआ ॥
LINE 27
ਦੂਜੇਤੇਜੇਏਕੋਜਾਣੈ
ਜੇ (ਮਨੁੱਖ) ਇਸ ਵੱਖਰੇ ਦਿੱਸ ਰਹੇ ਜਗਤ (ਦੇ ਮੋਹ) ਤੋਂ (ਉੱਚਾ ਹੋ ਕੇ) ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖੇ,
Renouncing duality, one comes to know the One Lord.
दूजे ते जे एको जाणै ॥
LINE 28
ਗੁਰਕੈਸਬਦਿਹਰਿਦਰਿਨੀਸਾਣੈ
ਤਾਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਰਾਹਦਾਰੀ ਸਮੇਤ (ਬਿਨਾ ਰੋਕ-ਟੋਕ) ਪ੍ਰਭੂ ਦੇ ਦਰ ਤੇ (ਪਹੁੰਚ ਜਾਂਦਾ ਹੈ)।
Through the Word of the Guru's Shabad, one knows the Lord's Door, and His Banner.
गुर कै सबदि हरि दरि नीसाणै ॥
LINE 29
ਸਤਿਗੁਰੁਭੇਟੇਤਾਏਕੋਪਾਏ
ਜੇ (ਮਨੁੱਖ ਨੂੰ) ਗੁਰੂ ਮਿਲ ਪਏ, ਤਾਂ ਉਹ ਉਸ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ,
Meeting the True Guru, one finds the One Lord.
सतिगुरु भेटे ता एको पाए ॥
LINE 30
ਵਿਚਹੁਦੂਜਾਠਾਕਿਰਹਾਏ॥॥
ਅਤੇ (ਆਪਣੇ) ਅੰਦਰੋਂ ਵੱਖਰੇ ਦਿੱਸ ਰਹੇ ਜਗਤ ਦਾ ਮੋਹ ਰੋਕ ਰੱਖਦਾ ਹੈ ॥੩॥
Duality is subdued within. ||3||
विचहु दूजा ठाकि रहाए ॥३॥
LINE 31
ਜਿਸਦਾਸਾਹਿਬੁਡਾਢਾਹੋਇ
ਹੇ ਭਾਈ! (ਮਾਇਆ ਦੇ ਕਾਮਾਦਿਕ ਸੂਰਮੇ ਹਨ ਤਾਂ ਬੜੇ ਬਲੀ, ਪਰ) ਜਿਸ ਮਨੁੱਖ ਦੇ ਸਿਰ ਉੱਤੇ ਰਾਖਾ ਸਭ ਤੋਂ ਬਲੀ ਮਾਲਕ-ਪ੍ਰਭੂ ਆਪ ਹੋਵੇ,
One who belongs to the All-powerful Lord and Master
जिस दा साहिबु डाढा होइ ॥
LINE 32
ਤਿਸਨੋਮਾਰਿਸਾਕੈਕੋਇ
ਉਸ ਨੂੰ ਕੋਈ (ਕਾਮਾਦਿਕ ਵੈਰੀ) ਢਾਹ ਨਹੀਂ ਸਕਦਾ।
no one can destroy him.
तिस नो मारि न साकै कोइ ॥
LINE 33
ਸਾਹਿਬਕੀਸੇਵਕੁਰਹੈਸਰਣਾਈ
(ਕਿਉਂਕਿ) ਸੇਵਕ (ਆਪਣੇ) ਮਾਲਕ-ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ,
The Lord's servant remains under His protection;
साहिब की सेवकु रहै सरणाई ॥
LINE 34
ਆਪੇਬਖਸੇਦੇਵਡਿਆਈ
ਉਹ ਆਪ ਹੀ (ਉਸ ਉਤੇ) ਬਖ਼ਸ਼ਸ਼ ਕਰਦਾ ਹੈ, (ਤੇ, ਉਸ ਨੂੰ) ਇੱਜ਼ਤ ਦੇਂਦਾ ਹੈ।
The Lord Himself forgives him, and blesses him with glorious greatness.
आपे बखसे दे वडिआई ॥
LINE 35
ਤਿਸਤੇਊਪਰਿਨਾਹੀਕੋਇ
ਹੇ ਭਾਈ! ਉਸ (ਪਰਮਾਤਮਾ) ਨਾਲੋਂ ਵੱਡਾ ਹੋਰ ਕੋਈ ਨਹੀਂ ਹੈ।
There is none higher than Him.
तिस ते ऊपरि नाही कोइ ॥
LINE 36
ਕਉਣੁਡਰੈਡਰੁਕਿਸਕਾਹੋਇ॥॥
(ਸੇਵਕ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ, ਇਸ ਵਾਸਤੇ) ਕਿਸੇ ਤੋਂ ਨਹੀਂ ਡਰਦਾ, ਉਸ ਨੂੰ ਕਿਸੇ (ਕਾਮਾਦਿਕ ਵੈਰੀ) ਦਾ ਡਰ-ਦਬਾਉ ਨਹੀਂ ਹੁੰਦਾ ॥੪॥
Why should he be afraid? What should he ever fear? ||4||
कउणु डरै डरु किस का होइ ॥४॥
LINE 37
ਗੁਰਮਤੀਸਾਂਤਿਵਸੈਸਰੀਰ
ਹੇ ਭਾਈ! ਗੁਰੂ ਦੀ ਮਤਿ ਉੱਤੇ ਤੁਰ ਕੇ (ਵਡਭਾਗੀ ਮਨੁੱਖ ਦੇ) ਹਿਰਦੇ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ,
Through the Guru's Teachings, peace and tranquility abide within the body.
गुरमती सांति वसै सरीर ॥
LINE 38
ਸਬਦੁਚੀਨਿੑਫਿਰਿਲਗੈਪੀਰ
ਗੁਰੂ ਦੇ ਸ਼ਬਦ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ (ਕਾਮਾਦਿਕ ਵੈਰੀ ਤੋਂ ਕੋਈ) ਕਲੇਸ਼ ਨਹੀਂ ਪੋਹ ਸਕਦਾ।
Remember the Word of the Shabad, and you shall never suffer pain.
सबदु चीनि फिरि लगै न पीर ॥
LINE 39
ਆਵੈਜਾਇਨਾਦੁਖੁਪਾਏ
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ (ਇਸ ਗੇੜ ਦਾ) ਦੁੱਖ ਨਹੀਂ ਸਹਾਰਦਾ।
You shall not have to come or go, or suffer in sorrow.
आवै न जाइ ना दुखु पाए ॥
LINE 40
ਨਾਮੇਰਾਤੇਸਹਜਿਸਮਾਏ
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ।
Imbued with the Naam, the Name of the Lord, you shall merge in celestial peace.
नामे राते सहजि समाए ॥
LINE 41
ਨਾਨਕਗੁਰਮੁਖਿਵੇਖੈਹਦੂਰਿ
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪਰਮਾਤਮਾ ਨੂੰ ਆਪਣੇ) ਅੰਗ-ਸੰਗ ਵੱਸਦਾ ਵੇਖਦਾ ਹੈ,
O Nanak, the Gurmukh beholds Him ever-present, close at hand.
नानक गुरमुखि वेखै हदूरि ॥
LINE 42
ਮੇਰਾਪ੍ਰਭੁਸਦਰਹਿਆਭਰਪੂਰਿ॥॥
(ਅਤੇ ਆਖਦਾ ਹੈ ਕਿ) ਮੇਰਾ ਪਰਮਾਤਮਾ ਸਦਾ ਹਰ ਥਾਂ ਮੌਜੂਦ ਹੈ ॥੫॥
My God is always fully pervading everywhere. ||5||
मेरा प्रभु सद रहिआ भरपूरि ॥५॥
LINE 43
ਇਕਿਸੇਵਕਇਕਿਭਰਮਿਭੁਲਾਏ
ਹੇ ਭਾਈ! ਕਈ (ਜੀਵਾਂ ਨੂੰ ਉਸ ਨੇ ਆਪਣੇ) ਸੇਵਕ ਬਣਾਇਆ ਹੋਇਆ ਹੈ, ਅਤੇ ਕਈ ਜੀਵਾਂ ਨੂੰ ਭਟਕਣਾ (ਪਾ ਕੇ) ਕੁਰਾਹੇ ਪਾਇਆ ਹੋਇਆ ਹੈ।
Some are selfless servants, while others wander, deluded by doubt.
इकि सेवक इकि भरमि भुलाए ॥
LINE 44
ਆਪੇਕਰੇਹਰਿਆਪਿਕਰਾਏ
(ਸਭ ਜੀਵਾਂ ਵਿਚ ਵਿਆਪਕ ਹੋ ਕੇ) ਪਰਮਾਤਮਾ ਆਪ ਹੀ (ਸਭ ਕੁਝ) ਕਰਦਾ ਹੈ, ਆਪ ਹੀ (ਜੀਵਾਂ ਪਾਸੋਂ) ਕਰਾਂਦਾ ਹੈ।
The Lord Himself does, and causes everything to be done.
आपे करे हरि आपि कराए ॥
LINE 45
ਏਕੋਵਰਤੈਅਵਰੁਕੋਇ
(ਹਰ ਥਾਂ) ਪਰਮਾਤਮਾ ਆਪ ਹੀ ਮੌਜੂਦ ਹੈ, (ਉਸ ਤੋਂ ਬਿਨਾ) ਹੋਰ ਕੋਈ ਨਹੀਂ ਹੈ।
The One Lord is all-pervading; there is no other at all.
एको वरतै अवरु न कोइ ॥
LINE 46
ਮਨਿਰੋਸੁਕੀਜੈਜੇਦੂਜਾਹੋਇ
(ਕਿਸੇ ਨੂੰ ਗੁਰਮੁਖ ਅਤੇ ਕਿਸੇ ਨੂੰ ਮਨਮੁਖ ਵੇਖ ਕੇ) ਮਨ ਵਿਚ ਗਿਲਾ ਤਾਂ ਹੀ ਕੀਤਾ ਜਾਏ ਜੇ (ਪਰਮਾਤਮਾ ਤੋਂ ਬਿਨਾ ਕਿਤੇ) ਕੋਈ ਹੋਰ ਹੋਵੇ।
The mortal might complain, if there were any other.
मनि रोसु कीजै जे दूजा होइ ॥
LINE 47
ਸਤਿਗੁਰੁਸੇਵੇਕਰਣੀਸਾਰੀ
ਹੇ ਭਾਈ! (ਗੁਰੂ ਦੀ ਸਰਨ ਪਏ ਰਹਿਣਾ ਹੀ) ਸਭ ਤੋਂ ਸ੍ਰੇਸ਼ਟ ਕਰਤੱਬ ਹੈ।
Serve the True Guru; this is the most excellent action.
सतिगुरु सेवे करणी सारी ॥
LINE 48
ਦਰਿਸਾਚੈਸਾਚੇਵੀਚਾਰੀ॥॥
ਜਿਹੜੇ ਮਨੁੱਖ ਗੁਰੂ ਦੀ ਸਰਨ ਪਏ ਰਹਿੰਦੇ ਹਨ, ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ, ਵਿਚਾਰਵਾਨ (ਮੰਨੇ ਜਾਂਦੇ) ਹਨ ॥੬॥
In the Court of the True Lord, you shall be judged true. ||6||
दरि साचै साचे वीचारी ॥६॥
LINE 49
ਥਿਤੀਵਾਰਸਭਿਸਬਦਿਸੁਹਾਏ
ਹੇ ਭਾਈ! (ਲੋਕ ਖ਼ਾਸ ਖ਼ਾਸ ਥਿੱਤਾਂ ਤੇ ਵਾਰਾਂ ਨੂੰ ਪਵਿੱਤਰ ਮੰਨ ਕੇ ਖ਼ਾਸ ਖ਼ਾਸ ਧਾਰਮਿਕ ਕਰਮ ਕਰਦੇ ਹਨ ਅਤੇ ਖ਼ਾਸ ਖ਼ਾਸ ਫਲ ਮਿਲਣ ਦੀ ਆਸ ਰੱਖਦੇ ਹਨ, ਪਰ) ਸਾਰੀਆਂ ਥਿੱਤਾਂ ਸਾਰੇ ਵਾਰ (ਤਦੋਂ ਹੀ) ਸੋਹਣੇ ਹਨ (ਜੇ ਮਨੁੱਖ ਗੁਰੂ ਦੇ) ਸ਼ਬਦ ਵਿਚ (ਜੁੜੇ ਰਹਿਣ)।
All the lunar days, and the days of the week are beautiful, when one contemplates the Shabad.
थिती वार सभि सबदि सुहाए ॥
LINE 50
ਸਤਿਗੁਰੁਸੇਵੇਤਾਫਲੁਪਾਏ
(ਮਨੁੱਖ) ਗੁਰੂ ਦੀ ਸਰਨ ਪਏ, ਤਦੋਂ ਹੀ (ਮਨੁੱਖਾ ਜੀਵਨ ਦਾ ਸ੍ਰੇਸ਼ਟ) ਫਲ ਹਾਸਲ ਕਰਦਾ ਹੈ।
If one serves the True Guru, he obtains the fruits of his rewards.
सतिगुरु सेवे ता फलु पाए ॥
LINE 51
ਥਿਤੀਵਾਰਸਭਿਆਵਹਿਜਾਹਿ
ਇਹ ਥਿੱਤਾਂ ਇਹ ਵਾਰ ਸਾਰੇ ਆਉਂਦੇ ਹਨ ਅਤੇ ਲੰਘ ਜਾਂਦੇ ਹਨ।
The omens and days all come and go.
थिती वार सभि आवहि जाहि ॥
LINE 52
ਗੁਰਸਬਦੁਨਿਹਚਲੁਸਦਾਸਚਿਸਮਾਹਿ
ਗੁਰੂ ਦਾ ਸ਼ਬਦ (ਹੀ) ਅਟੱਲ ਰਹਿਣ ਵਾਲਾ ਹੈ (ਸ਼ਬਦ ਦੀ ਬਰਕਤ ਨਾਲ ਮਨੁੱਖ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸਦਾ ਲੀਨ ਰਹਿ ਸਕਦੇ ਹਨ।
But the Word of the Guru's Shabad is eternal and unchanging. Through it, one merges in the True Lord.
गुर सबदु निहचलु सदा सचि समाहि ॥
LINE 53
ਥਿਤੀਵਾਰਤਾਜਾਸਚਿਰਾਤੇ
(ਇਹ) ਥਿੱਤਾਂ ਤੇ ਵਾਰ ਤਦੋਂ ਹੀ (ਮਨੁੱਖਾਂ ਲਈ ਭਲੇ ਹੁੰਦੇ ਹਨ) ਜਦੋਂ ਮਨੁੱਖ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ।
The days are auspicious, when one is imbued with Truth.
थिती वार ता जा सचि राते ॥
LINE 54
ਬਿਨੁਨਾਵੈਸਭਿਭਰਮਹਿਕਾਚੇ॥॥
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਸਾਰੇ ਜੀਵ ਕਮਜ਼ੋਰ ਆਤਮਕ ਜੀਵਨ ਵਾਲੇ (ਹੋਣ ਕਰ ਕੇ) ਭਟਕਦੇ ਰਹਿੰਦੇ ਹਨ ॥੭॥
Without the Name, all the false ones wander deluded. ||7||
बिनु नावै सभि भरमहि काचे ॥७॥
LINE 55
ਮਨਮੁਖਮਰਹਿਮਰਿਬਿਗਤੀਜਾਹਿ
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ, ਆਤਮਕ ਮੌਤੇ ਮਰ ਕੇ (ਜਗਤ ਤੋਂ) ਮੰਦੀ ਆਤਮਕ ਹਾਲਤ ਵਿਚ ਹੀ ਜਾਂਦੇ ਹਨ,
The self-willed manmukhs die, and dead, they fall into the most evil state.
मनमुख मरहि मरि बिगती जाहि ॥
LINE 56
ਏਕੁਚੇਤਹਿਦੂਜੈਲੋਭਾਹਿ
(ਕਿਉਂਕਿ) ਉਹ (ਕਦੇ) ਪਰਮਾਤਮਾ ਦਾ ਸਿਮਰਨ ਨਹੀਂ ਕਰਦੇ; ਅਤੇ ਮਾਇਆ ਦੇ ਮੋਹ ਵਿਚ ਹੀ ਫਸੇ ਰਹਿੰਦੇ ਹਨ।
They do not remember the One Lord; they are deluded by duality.
एकु न चेतहि दूजै लोभाहि ॥
LINE 57
ਅਚੇਤਪਿੰਡੀਅਗਿਆਨਅੰਧਾਰੁ
ਹੇ ਭਾਈ! ਮੂਰਖ ਮਤਿ ਵਾਲਾ ਮਨੁੱਖ, ਆਤਮਕ ਜੀਵਨ ਵਲੋਂ ਬੇ-ਸਮਝ ਮਨੁੱਖ, ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ-
The human body is unconscious, ignorant and blind.
अचेत पिंडी अगिआन अंधारु ॥
LINE 58
ਬਿਨੁਸਬਦੈਕਿਉਪਾਏਪਾਰੁ
(ਵਿਕਾਰਾਂ-ਭਰੇ ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਨਹੀਂ ਲੱਭ ਸਕਦਾ (ਉਹ ਸਦਾ ਵਿਕਾਰਾਂ ਵਿਚ ਹੀ ਡੁੱਬਾ ਰਹਿੰਦਾ ਹੈ)।
Without the Word of the Shabad, how can anyone cross over?
बिनु सबदै किउ पाए पारु ॥
LINE 59
ਆਪਿਉਪਾਏਉਪਾਵਣਹਾਰੁ
(ਪਰ ਜੀਵ ਦੇ ਵੱਸ ਦੀ ਗੱਲ ਨਹੀਂ), (ਜੀਵਾਂ ਨੂੰ) ਪੈਦਾ ਕਰਨ ਦੀ ਸਮਰਥਾ ਵਾਲੇ ਪਰਮਾਤਮਾ ਨੇ ਆਪ (ਹੀ ਜੀਵਾਂ ਨੂੰ) ਪੈਦਾ ਕੀਤਾ ਹੈ,
The Creator Himself creates.
आपि उपाए उपावणहारु ॥
LINE 60
ਆਪੇਕੀਤੋਨੁਗੁਰਵੀਚਾਰੁ॥॥
(ਉਸ ਨੇ) ਆਪ ਹੀ (ਸਹੀ ਜੀਵਨ ਬਾਰੇ) ਗੁਰੂ ਦਾ (ਦੱਸਿਆ) ਵਿਚਾਰ ਬਣਾਇਆ ਹੋਇਆ ਹੈ (ਗੁਰੂ ਦੇ ਰਸਤੇ ਉੱਤੇ ਉਹ ਆਪ ਹੀ ਜੀਵਾਂ ਨੂੰ ਤੋਰਦਾ ਹੈ) ॥੮॥
He Himself contemplates the Guru's Word. ||8||
आपे कीतोनु गुर वीचारु ॥८॥
LINE 61
ਬਹੁਤੇਭੇਖਕਰਹਿਭੇਖਧਾਰੀ
ਹੇ ਭਾਈ! ਨਿਰੇ ਧਾਰਮਿਕ ਪਹਿਰਾਵੇ ਦਾ ਆਸਰਾ ਲੈਣ ਵਾਲੇ ਮਨੁੱਖ ਅਨੇਕਾਂ ਭੇਖ ਕਰਦੇ ਰਹਿੰਦੇ ਹਨ,
The religious fanatics wear all sorts of religious robes.
बहुते भेख करहि भेखधारी ॥
LINE 62
ਭਵਿਭਵਿਭਰਮਹਿਕਾਚੀਸਾਰੀ
(ਤੀਰਥ ਆਦਿਕ ਕਈ ਥਾਈਂ) ਭੌਂ ਭੋਂ ਕੇ ਭਟਕਦੇ ਰਹਿੰਦੇ ਹਨ, (ਅਜਿਹੇ ਮਨੁੱਖ) ਕੱਚੀਆਂ ਨਰਦਾਂ (ਵਾਂਗ ਵਿਕਾਰਾਂ ਤੋਂ ਮਾਰ ਖਾਂਦੇ ਹੀ ਰਹਿੰਦੇ ਹਨ)।
They roll around and wander around, like the false dice on the board.
भवि भवि भरमहि काची सारी ॥
LINE 63
ਐਥੈਸੁਖੁਆਗੈਹੋਇ
ਉਹਨਾਂ ਨੂੰ ਆਤਮਕ ਆਨੰਦ ਨਾਹ ਇਸ ਲੋਕ ਵਿਚ ਮਿਲਦਾ ਹੈ ਨਾਹ ਪਰਲੋਕ ਵਿਚ ਮਿਲਦਾ ਹੈ।
They find no peace, here or hereafter.
ऐथै सुखु न आगै होइ ॥