ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 871
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਨਕਠੋਰੁਅਜਹੂਪਤੀਨਾ
ਪਰ ਉਸ ਦੀ (ਫਿਰ ਭੀ) ਤਸੱਲੀ ਨਾਹ ਹੋਈ (ਕਿਉਂਕਿ ਉਹ) ਮਨ ਦਾ ਕਠੋਰ ਸੀ।
Even then, his hardened mind was not satisfied.
मन कठोरु अजहू न पतीना ॥
LINE 02
ਕਹਿਕਬੀਰਹਮਰਾਗੋਬਿੰਦੁ
ਕਬੀਰ ਆਖਦਾ ਹੈ-(ਕਾਜ਼ੀ ਨੂੰ ਇਹ ਸਮਝ ਨਾਹ ਆਈ ਕਿ) ਸਾਡਾ (ਪ੍ਰਭੂ ਦੇ ਸੇਵਕਾਂ ਦਾ ਰਾਖਾ) ਪਰਮਾਤਮਾ ਹੈ,
Says Kabeer, such is my Lord and Master.
कहि कबीर हमरा गोबिंदु ॥
LINE 03
ਚਉਥੇਪਦਮਹਿਜਨਕੀਜਿੰਦੁ੪੧੪॥॥॥॥
ਪ੍ਰਭੂ ਦੇ ਦਾਸਾਂ ਦੀ ਜਿੰਦ ਸਦਾ ਉਸ ਅਵਸਥਾ ਵਿਚ, ਜੋ ਤਿੰਨ ਗੁਣਾਂ ਤੋਂ ਉਤਾਂਹ ਹੈ, ਪ੍ਰਭੂ-ਚਰਨਾਂ ਵਿਚ ਟਿਕੀ ਰਹਿੰਦੀ ਹੈ (ਇਸ ਵਾਸਤੇ ਉਹਨਾਂ ਨੂੰ ਕੋਈ ਡਰਾ ਧਮਕਾ ਨਹੀਂ ਸਕਦਾ) ॥੪॥੧॥੪॥
The soul of His humble servant dwells in the fourth state. ||4||1||4||
चउथे पद महि जन की जिंदु ॥४॥१॥४॥
LINE 04
ਗੋਂਡ
Gond:
गोंड ॥
LINE 05
ਨਾਇਹੁਮਾਨਸੁਨਾਇਹੁਦੇਉ
(ਕੀਹ ਮਨੁੱਖ, ਕੀਹ ਦੇਵਤਾ; ਕੀਹ ਜਤੀ, ਤੇ ਕੀਹ ਸ਼ਿਵ-ਉਪਾਸ਼ਕ; ਕੀਹ ਜੋਗੀ, ਤੇ ਕੀਹ ਤਿਆਗੀ; ਹਰੇਕ ਵਿਚ ਇੱਕ ਉਹੀ ਵੱਸਦਾ ਹੈ; ਪਰ ਫਿਰ ਭੀ ਸਦਾ ਲਈ) ਨਾਹ ਇਹ ਮਨੁੱਖ ਹੈ ਨਾਹ ਦੇਵਤਾ;
It is not human, and it is not a god.
ना इहु मानसु ना इहु देउ ॥
LINE 06
ਨਾਇਹੁਜਤੀਕਹਾਵੈਸੇਉ
ਨਾਹ ਜਤੀ ਹੈ ਨਾਹ ਸ਼ਿਵ-ਉਪਾਸ਼ਕ,
It is not called celibate, or a worshipper of Shiva.
ना इहु जती कहावै सेउ ॥
LINE 07
ਨਾਇਹੁਜੋਗੀਨਾਅਵਧੂਤਾ
ਨਾਹ ਜੋਗੀ ਹੈ, ਨਾਹ ਤਿਆਗੀ;
It is not a Yogi, and it is not a hermit.
ना इहु जोगी ना अवधूता ॥
LINE 08
ਨਾਇਸੁਮਾਇਕਾਹੂਪੂਤਾ॥॥
ਨਾਹ ਇਸ ਦੀ ਕੋਈ ਮਾਂ ਹੈ ਨਾਹ ਇਹ ਕਿਸੇ ਦਾ ਪੁੱਤਰ ॥੧॥
It is not a mother, or anyone's son. ||1||
ना इसु माइ न काहू पूता ॥१॥
LINE 09
ਇਆਮੰਦਰਮਹਿਕੌਨਬਸਾਈ
(ਸਾਡੇ) ਇਸ ਸਰੀਰ-ਰੂਪ ਘਰ ਵਿਚ ਕੌਣ ਵੱਸਦਾ ਹੈ? ਉਸ ਦਾ ਕੀਹ ਅਸਲਾ ਹੈ?
Then what is it, which dwells in this temple of the body?
इआ मंदर महि कौन बसाई ॥
LINE 10
ਤਾਕਾਅੰਤੁਕੋਊਪਾਈ॥॥ਰਹਾਉ
ਇਸ ਗੱਲ ਦੀ ਤਹਿ ਵਿਚ ਕੋਈ ਨਹੀਂ ਅੱਪੜਿਆ ॥੧॥ ਰਹਾਉ ॥
No one can find its limits. ||1||Pause||
ता का अंतु न कोऊ पाई ॥१॥ रहाउ ॥
LINE 11
ਨਾਇਹੁਗਿਰਹੀਨਾਓਦਾਸੀ
(ਗ੍ਰਿਹਸਤੀ, ਉਦਾਸੀ; ਰਾਜਾ, ਕੰਗਾਲ; ਬ੍ਰਾਹਮਣ, ਖੱਤ੍ਰੀ; ਸਭ ਵਿਚ ਇਹੀ ਵੱਸਦਾ ਹੈ; ਫਿਰ ਭੀ ਇਹਨਾਂ ਵਿਚ ਰਹਿਣ ਕਰ ਕੇ ਸਦਾ ਲਈ) ਨਾਹ ਇਹ ਗ੍ਰਿਹਸਤੀ ਹੈ ਨਾਹ ਉਦਾਸੀ,
It is not a house-holder, and it is not a renouncer of the world.
ना इहु गिरही ना ओदासी ॥
LINE 12
ਨਾਇਹੁਰਾਜਭੀਖਮੰਗਾਸੀ
ਨਾਹ ਇਹ ਰਾਜਾ ਹੈ ਨਾਹ ਮੰਗਤਾ;
It is not a king, and it is not a beggar.
ना इहु राज न भीख मंगासी ॥
LINE 13
ਨਾਇਸੁਪਿੰਡੁਰਕਤੂਰਾਤੀ
ਨਾਹ ਇਸ ਦਾ ਕੋਈ ਸਰੀਰ ਹੈ ਨਾਹ ਇਸ ਵਿਚ ਰਤਾ ਭਰ ਭੀ ਲਹੂ ਹੈ;
It has no body, no drop of blood.
ना इसु पिंडु न रकतू राती ॥
LINE 14
ਨਾਇਹੁਬ੍ਰਹਮਨੁਨਾਇਹੁਖਾਤੀ॥॥
ਨਾਹ ਇਹ ਬ੍ਰਾਹਮਣ ਹੈ ਨਾਹ ਖੱਤ੍ਰੀ ॥੨॥
It is not a Brahmin, and it is not a Kh'shaatriya. ||2||
ना इहु ब्रहमनु ना इहु खाती ॥२॥
LINE 15
ਨਾਇਹੁਤਪਾਕਹਾਵੈਸੇਖੁ
(ਤਪੇ, ਸ਼ੇਖ਼, ਸਭ ਵਿਚ ਇਹੀ ਹੈ; ਸਭ ਸਰੀਰਾਂ ਵਿਚ ਆ ਕੇ ਜੰਮਦਾ ਮਰਦਾ ਭੀ ਜਾਪਦਾ ਹੈ, ਫਿਰ ਭੀ ਸਦਾ ਲਈ) ਨਾਹ ਇਹ ਕੋਈ ਤਪਸ੍ਵੀ ਹੈ ਨਾਹ ਕੋਈ ਸ਼ੇਖ਼ ਹੈ;
It is not called a man of austere self-discipline, or a Shaykh.
ना इहु तपा कहावै सेखु ॥
LINE 16
ਨਾਇਹੁਜੀਵੈਮਰਤਾਦੇਖੁ
ਨਾਹ ਇਹ ਜੰਮਦਾ ਹੈ ਨਾਹ ਮਰਦਾ ਹੈ।
It does not live, and it is not seen to die.
ना इहु जीवै न मरता देखु ॥
LINE 17
ਇਸੁਮਰਤੇਕਉਜੇਕੋਊਰੋਵੈ
ਜਿਹੜਾ ਕੋਈ ਜੀਵ ਇਸ (ਅੰਦਰ-ਵੱਸਦੇ) ਨੂੰ ਮਰਦਾ ਸਮਝ ਕੇ ਰੋਂਦਾ ਹੈ,
If someone cries over its death,
इसु मरते कउ जे कोऊ रोवै ॥
LINE 18
ਜੋਰੋਵੈਸੋਈਪਤਿਖੋਵੈ॥॥
ਉਹ (ਜੋ ਰੋਂਦਾ ਹੈ) ਖ਼ੁਆਰ ਹੀ ਹੁੰਦਾ ਹੈ ॥੩॥
that person loses his honor. ||3||
जो रोवै सोई पति खोवै ॥३॥
LINE 19
ਗੁਰਪ੍ਰਸਾਦਿਮੈਡਗਰੋਪਾਇਆ
(ਜਦੋਂ ਦਾ) ਮੈਂ ਆਪਣੇ ਗੁਰੂ ਦੀ ਕਿਰਪਾ ਨਾਲ (ਜ਼ਿੰਦਗੀ ਦਾ ਸਹੀ) ਰਸਤਾ ਲੱਭਾ ਹੈ,
By Guru's Grace, I have found the Path.
गुर प्रसादि मै डगरो पाइआ ॥
LINE 20
ਜੀਵਨਮਰਨੁਦੋਊਮਿਟਵਾਇਆ
ਮੈਂ ਆਪਣਾ ਜਨਮ ਮਰਨ ਦੋਵੇਂ ਖ਼ਤਮ ਕਰਾ ਲਏ ਹਨ (ਭਾਵ, ਮੇਰਾ ਜਨਮ-ਮਰਨ ਦਾ ਗੇੜ ਮੁੱਕ ਗਿਆ ਹੈ।
Birth and death have both been erased.
जीवन मरनु दोऊ मिटवाइआ ॥
LINE 21
ਕਹੁਕਬੀਰਇਹੁਰਾਮਕੀਅੰਸੁ
ਕਬੀਰ ਆਖਦਾ ਹੈ- (ਹੁਣ ਮੈਨੂੰ ਸਮਝ ਆ ਗਈ ਹੈ ਕਿ) ਸਾਡੇ ਅੰਦਰ ਵੱਸਣ ਵਾਲਾ ਇਹ ਪਰਮਾਤਮਾ ਦੀ ਅੰਸ ਹੈ,
Says Kabeer, this is formed of the same essence as the Lord.
कहु कबीर इहु राम की अंसु ॥
LINE 22
ਜਸਕਾਗਦਪਰਮਿਟੈਮੰਸੁ੪੨੫॥॥॥॥
ਤੇ ਇਹ ਦੋਵੇਂ ਆਪੋ ਵਿਚ ਇਉਂ ਜੁੜੇ ਹੋਏ ਹਨ ਜਿਵੇਂ ਕਾਗ਼ਜ਼ ਅਤੇ (ਕਾਗ਼ਜ਼ ਉੱਤੇ ਲਿਖੇ ਅੱਖਰਾਂ ਦੀ) ਸਿਆਹੀ ॥੪॥੨॥੫॥
It is like the ink on the paper which cannot be erased. ||4||2||5||
जस कागद पर मिटै न मंसु ॥४॥२॥५॥
LINE 23
ਗੋਂਡ
Gond:
गोंड ॥
LINE 24
ਤੂਟੇਤਾਗੇਨਿਖੁਟੀਪਾਨਿ
(ਇਸ ਨੂੰ ਘਰ ਦੇ ਕੰਮ-ਕਾਜ ਦਾ ਕੋਈ ਫ਼ਿਕਰ ਹੀ ਨਹੀਂ, ਜੇ) ਤਾਣੀ ਦੇ ਧਾਗੇ ਟੁੱਟੇ ਪਏ ਹਨ (ਤਾਂ ਟੁੱਟੇ ਹੀ ਰਹਿੰਦੇ ਹਨ), ਜੇ ਪਾਣ ਮੁੱਕ ਗਈ ਹੈ (ਤਾਂ ਮੁੱਕੀ ਹੀ ਪਈ ਹੈ)।
The threads are broken, and the starch has run out.
तूटे तागे निखुटी पानि ॥
LINE 25
ਦੁਆਰਊਪਰਿਝਿਲਕਾਵਹਿਕਾਨ
ਬੂਹੇ ਤੇ (ਸੱਖਣੇ) ਕਾਨੇ ਪਏ ਲਿਸ਼ਕਦੇ ਹਨ (ਵਰਤਣ ਖੁਣੋਂ ਪਏ ਹਨ);
Bare reeds glisten at the front door.
दुआर ऊपरि झिलकावहि कान ॥
LINE 26
ਕੂਚਬਿਚਾਰੇਫੂਏਫਾਲ
ਵਿਚਾਰੇ ਕੁੱਚ ਤੀਲਾ ਤੀਲਾ ਹੋ ਰਹੇ ਹਨ;
The poor brushes are scattered in pieces.
कूच बिचारे फूए फाल ॥
LINE 27
ਇਆਮੁੰਡੀਆਸਿਰਿਚਢਿਬੋਕਾਲ॥॥
(ਪਤਾ ਨਹੀਂ ਇਸ ਸਾਧੂ ਦਾ ਕੀਹ ਬਣੇਗਾ), ਇਸ ਸਾਧੂ ਦੇ ਸਿਰ ਮੌਤ ਸਵਾਰ ਹੋਈ ਜਾਪਦੀ ਹੈ ॥੧॥
Death has entered this shaven head. ||1||
इआ मुंडीआ सिरि चढिबो काल ॥१॥
LINE 28
ਇਹੁਮੁੰਡੀਆਸਗਲੋਦ੍ਰਬੁਖੋਈ
(ਮੇਰਾ) ਇਹ (ਖਸਮ) ਸਾਧੂ ਸਾਰਾ (ਕਮਾਇਆ) ਧਨ ਗਵਾਈ ਜਾਂਦਾ ਹੈ।
This shaven-headed mendicant has wasted all his wealth.
इहु मुंडीआ सगलो द्रबु खोई ॥
LINE 29
ਆਵਤਜਾਤਨਾਕਸਰਹੋਈ॥॥ਰਹਾਉ
(ਇਸ ਦੇ ਸਤਸੰਗੀਆਂ ਦੀ) ਆਵਾਜਾਈ ਨਾਲ ਮੇਰੀ ਨੱਕ-ਜਿੰਦ ਆਈ ਪਈ ਹੈ ॥੧॥ ਰਹਾਉ ॥
All this coming and going has irritated him. ||1||Pause||
आवत जात नाक सर होई ॥१॥ रहाउ ॥
LINE 30
ਤੁਰੀਨਾਰਿਕੀਛੋਡੀਬਾਤਾ
ਤੁਰੀ ਤੇ ਨਾਲਾਂ (ਦੇ ਵਰਤਣ) ਦਾ ਇਸ ਨੂੰ ਚੇਤਾ ਹੀ ਨਹੀਂ (ਭਾਵ, ਕੱਪੜਾ ਉਣਨ ਦਾ ਇਸ ਨੂੰ ਕੋਈ ਖ਼ਿਆਲ ਹੀ ਨਹੀਂ ਹੈ)।
He has given up all talk of his weaving equipment.
तुरी नारि की छोडी बाता ॥
LINE 31
ਰਾਮਨਾਮਵਾਕਾਮਨੁਰਾਤਾ
ਇਸ ਦਾ ਮਨ ਸਦਾ ਰਾਮ-ਨਾਮ ਵਿਚ ਰੰਗਿਆ ਰਹਿੰਦਾ ਹੈ।
His mind is attuned to the Lord's Name.
राम नाम वा का मनु राता ॥
LINE 32
ਲਰਿਕੀਲਰਿਕਨਖੈਬੋਨਾਹਿ
(ਘਰ ਵਿਚ) ਕੁੜੀ ਮੁੰਡਿਆਂ ਦੇ ਖਾਣ ਜੋਗਾ ਕੁਝ ਨਹੀਂ (ਰਹਿੰਦਾ)
His daughters and sons have nothing to eat,
लरिकी लरिकन खैबो नाहि ॥
LINE 33
ਮੁੰਡੀਆਅਨਦਿਨੁਧਾਪੇਜਾਹਿ॥॥
ਪਰ ਇਸ ਦੇ ਸਤਸੰਗੀ ਹਰ ਰੋਜ਼ ਰੱਜ ਕੇ ਜਾਂਦੇ ਹਨ। (ਨੋਟ: ਸ਼ਿਕਾਇਤ ਇਹੀ ਹੈ ਕਿ ਸਾਂਭ ਕੇ ਨਹੀਂ ਰੱਖਦਾ। ਕੰਮ ਕਰਨਾ ਨਹੀਂ ਛੱਡਿਆ) ॥੨॥
while the shaven-headed mendicants night and day eat their fill. ||2||
मुंडीआ अनदिनु धापे जाहि ॥२॥
LINE 34
ਇਕਦੁਇਮੰਦਰਿਇਕਦੁਇਬਾਟ
ਜੇ ਇੱਕ ਦੋ ਸਾਧੂ (ਸਾਡੇ) ਘਰ ਬੈਠੇ ਹਨ ਤਾਂ ਇਕ ਦੋ ਤੁਰੇ ਭੀ ਆ ਰਹੇ ਹਨ, (ਹਰ ਵੇਲੇ ਆਵਾਜਾਈ ਲੱਗੀ ਰਹਿੰਦੀ ਹੈ)।
One or two are in the house, and one or two more are on the way.
इक दुइ मंदरि इक दुइ बाट ॥
LINE 35
ਹਮਕਉਸਾਥਰੁਉਨਕਉਖਾਟ
ਸਾਨੂੰ ਭੁੰਞੇ ਸੌਣਾ ਪੈਂਦਾ ਹੈ, ਉਹਨਾਂ ਨੂੰ ਮੰਜੇ ਦਿੱਤੇ ਜਾਂਦੇ ਹਨ।
We sleep on the floor, while they sleep in the beds.
हम कउ साथरु उन कउ खाट ॥
LINE 36
ਮੂਡਪਲੋਸਿਕਮਰਬਧਿਪੋਥੀ
ਉਹ ਸਾਧੂ ਲੱਕਾਂ ਨਾਲ ਪੋਥੀਆਂ ਲਮਕਾਈਆਂ ਹੋਈਆਂ ਸਿਰਾਂ ਤੇ ਹੱਥ ਫੇਰਦੇ ਤੁਰੇ ਆਉਂਦੇ ਹਨ।
They rub their bare heads, and carry prayer-books in their waist-bands.
मूड पलोसि कमर बधि पोथी ॥
LINE 37
ਹਮਕਉਚਾਬਨੁਉਨਕਉਰੋਟੀ॥॥
(ਕਈ ਵਾਰ ਉਹਨਾਂ ਦੇ ਕੁਵੇਲੇ ਆ ਜਾਣ ਤੇ) ਸਾਨੂੰ ਤਾਂ ਭੁੱਜੇ ਦਾਣੇ ਚੱਬਣੇ ਪੈਂਦੇ ਹਨ, ਉਹਨਾਂ ਨੂੰ ਰੋਟੀਆਂ ਮਿਲਦੀਆਂ ਹਨ ॥੩॥
We get dry grains, while they get loaves of bread. ||3||
हम कउ चाबनु उन कउ रोटी ॥३॥
LINE 38
ਮੁੰਡੀਆਮੁੰਡੀਆਹੂਏਏਕ
ਹੇ ਕਬੀਰ! (ਆਖ-ਇਹਨਾਂ ਸਤ-ਸੰਗੀਆਂ ਨਾਲ ਇਹ ਪਿਆਰ ਇਸ ਵਾਸਤੇ ਹੈ ਕਿ) ਸਤ ਸੰਗੀਆਂ ਦੇ ਦਿਲ ਆਪੋ ਵਿਚ ਮਿਲੇ ਹੋਏ ਹਨ।
He will become one of these shaven-headed mendicants.
मुंडीआ मुंडीआ हूए एक ॥
LINE 39
ਮੁੰਡੀਆਬੂਡਤਕੀਟੇਕ
ਤੇ ਇਹ ਸਤ-ਸੰਗੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ) ਡੁੱਬਦਿਆਂ ਦਾ ਸਹਾਰਾ ਹਨ।
They are the support of the drowning.
ए मुंडीआ बूडत की टेक ॥
LINE 40
ਸੁਨਿਅੰਧਲੀਲੋਈਬੇਪੀਰਿ
ਹੇ ਅੰਨ੍ਹੀ ਨਿਗੁਰੀ ਲੋਈ! ਸੁਣ!
Listen, O blind and unguided Loi:
सुनि अंधली लोई बेपीरि ॥
LINE 41
ਇਨੑਮੁੰਡੀਅਨਭਜਿਸਰਨਿਕਬੀਰ੪੩੬॥॥॥॥
ਤੂੰ ਭੀ ਇਹਨਾਂ ਸਤ-ਸੰਗੀਆਂ ਦੀ ਸ਼ਰਨ ਪਉ ॥੪॥੩॥੬॥
Kabeer has taken shelter with these shaven-headed mendicants. ||4||3||6||
इन मुंडीअन भजि सरनि कबीर ॥४॥३॥६॥
LINE 42
ਗੋਂਡ
Gond:
गोंड ॥
LINE 43
ਖਸਮੁਮਰੈਤਉਨਾਰਿਰੋਵੈ
(ਪਰ ਇਸ ਮਾਇਆ ਨੂੰ ਇਸਤ੍ਰੀ ਬਣਾ ਕੇ ਰੱਖਣ ਵਾਲਾ) ਮਨੁੱਖ (ਆਖ਼ਰ) ਮਰ ਜਾਂਦਾ ਹੈ, ਇਹ (ਮਾਇਆ) ਵਹੁਟੀ (ਉਸ ਦੇ ਮਰਨ ਤੇ) ਰੋਂਦੀ ਭੀ ਨਹੀਂ,
When her husband dies, the woman does not cry.
खसमु मरै तउ नारि न रोवै ॥
LINE 44
ਉਸੁਰਖਵਾਰਾਅਉਰੋਹੋਵੈ
ਕਿਉਂਕਿ ਇਸ ਦਾ ਰਾਖਾ (ਖਸਮ) ਕੋਈ ਧਿਰ ਹੋਰ ਬਣ ਜਾਂਦਾ ਹੈ (ਸੋ, ਇਹ ਕਦੇ ਭੀ ਰੰਡੀ ਨਹੀਂ ਹੁੰਦੀ)।
Someone else becomes her protector.
उसु रखवारा अउरो होवै ॥
LINE 45
ਰਖਵਾਰੇਕਾਹੋਇਬਿਨਾਸ
(ਇਸ ਮਾਇਆ ਦਾ) ਰਾਖਾ ਮਰ ਜਾਂਦਾ ਹੈ,
When this protector dies,
रखवारे का होइ बिनास ॥
LINE 46
ਆਗੈਨਰਕੁਈਹਾਭੋਗਬਿਲਾਸ॥॥
ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ (ਵਿਚ ਮਸਤ ਰਹਿਣ) ਕਰਕੇ ਅਗਾਂਹ (ਆਪਣੇ ਲਈ) ਨਰਕ ਸਹੇੜਦਾ ਹੈ ॥੧॥
he falls into the world of hell hereafter, for the sexual pleasures he enjoyed in this world. ||1||
आगै नरकु ईहा भोग बिलास ॥१॥
LINE 47
ਏਕਸੁਹਾਗਨਿਜਗਤਪਿਆਰੀ
(ਇਹ ਮਾਇਆ) ਇਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ,
The world loves only the one bride, Maya.
एक सुहागनि जगत पिआरी ॥
LINE 48
ਸਗਲੇਜੀਅਜੰਤਕੀਨਾਰੀ॥॥ਰਹਾਉ
ਸਾਰੇ ਜੀਆ ਜੰਤ ਇਸ ਨੂੰ ਆਪਣੀ ਇਸਤ੍ਰੀ ਬਣਾ ਕੇ ਰੱਖਣਾ ਚਾਹੁੰਦੇ ਹਨ (ਆਪਣੇ ਵੱਸ ਵਿਚ ਰੱਖਣਾ ਚਾਹੁੰਦੇ ਹਨ) ॥੧॥ ਰਹਾਉ ॥
She is the wife of all beings and creatures. ||1||Pause||
सगले जीअ जंत की नारी ॥१॥ रहाउ ॥
LINE 49
ਸੋਹਾਗਨਿਗਲਿਸੋਹੈਹਾਰੁ
ਇਸ ਸੋਹਾਗਣ ਨਾਰ ਦੇ ਗਲ ਵਿਚ ਹਾਰ ਸੋਭਦਾ ਹੈ, (ਭਾਵ, ਜੀਵਾਂ ਦੇ ਮਨ ਮੋਹਣ ਨੂੰ ਸਦਾ ਸੁਹਣੀ ਬਣੀ ਰਹਿੰਦੀ ਹੈ)।
With her necklace around her neck, this bride looks beautiful.
सोहागनि गलि सोहै हारु ॥
LINE 50
ਸੰਤਕਉਬਿਖੁਬਿਗਸੈਸੰਸਾਰੁ
(ਇਸ ਨੂੰ ਵੇਖ ਵੇਖ ਕੇ) ਜਗਤ ਖ਼ੁਸ਼ ਹੁੰਦਾ ਹੈ, ਪਰ ਸੰਤਾਂ ਨੂੰ ਇਹ ਜ਼ਹਿਰ (ਵਾਂਗ) ਦਿੱਸਦੀ ਹੈ।
She is poison to the Saint, but the world is delighted with her.
संत कउ बिखु बिगसै संसारु ॥
LINE 51
ਕਰਿਸੀਗਾਰੁਬਹੈਪਖਿਆਰੀ
ਵੇਸਵਾ (ਵਾਂਗ) ਸਦਾ ਸ਼ਿੰਗਾਰ ਕਰੀ ਰੱਖਦੀ ਹੈ,
Adorning herself, she sits like a prostitute.
करि सीगारु बहै पखिआरी ॥
LINE 52
ਸੰਤਕੀਠਿਠਕੀਫਿਰੈਬਿਚਾਰੀ॥॥
ਪਰ ਸੰਤਾਂ ਦੀ ਫਿਟਕਾਰੀ ਹੋਈ ਵਿਚਾਰੀ (ਸੰਤਾਂ ਤੋਂ) ਪਰੇ ਪਰੇ ਹੀ ਫਿਰਦੀ ਹੈ ॥੨॥
Cursed by the Saints, she wanders around like a wretch. ||2||
संत की ठिठकी फिरै बिचारी ॥२॥
LINE 53
ਸੰਤਭਾਗਿਓਹਪਾਛੈਪਰੈ
(ਇਹ ਮਾਇਆ) ਭੱਜ ਕੇ ਸੰਤਾਂ ਦੇ ਲੜ ਲੱਗਣ ਦੀ ਕੋਸ਼ਸ਼ ਕਰਦੀ ਹੈ,
She runs around, chasing after the Saints.
संत भागि ओह पाछै परै ॥
LINE 54
ਗੁਰਪਰਸਾਦੀਮਾਰਹੁਡਰੈ
ਪਰ (ਸੰਤਾਂ ਉੱਤੇ) ਗੁਰੂ ਦੀ ਮਿਹਰ ਹੋਣ ਕਰ ਕੇ (ਇਹ ਸੰਤਾਂ ਦੀ) ਮਾਰ ਤੋਂ ਭੀ ਡਰਦੀ ਹੈ (ਇਸ ਵਾਸਤੇ ਨੇੜੇ ਨਹੀਂ ਢੁੱਕਦੀ)।
She is afraid of being beaten by those blessed with the Guru's Grace.
गुर परसादी मारहु डरै ॥
LINE 55
ਸਾਕਤਕੀਓਹਪਿੰਡਪਰਾਇਣਿ
ਇਹ ਮਾਇਆ ਪ੍ਰਭੂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ-ਜਾਨ ਬਣੀ ਰਹਿੰਦੀ ਹੈ,
She is the body, the breath of life, of the faithless cynics.
साकत की ओह पिंड पराइणि ॥
LINE 56
ਹਮਕਉਦ੍ਰਿਸਟਿਪਰੈਤ੍ਰਖਿਡਾਇਣਿ॥॥
ਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿੱਸਦੀ ਹੈ ॥੩॥
She appears to me like a blood-thirsty witch. ||3||
हम कउ द्रिसटि परै त्रखि डाइणि ॥३॥
LINE 57
ਹਮਤਿਸਕਾਬਹੁਜਾਨਿਆਭੇਉ
ਤਦੋਂ ਤੋਂ ਮੈਂ ਇਸ ਮਾਇਆ ਦਾ ਭੇਤ ਪਾ ਲਿਆ ਹੈ,
I know her secrets well
हम तिस का बहु जानिआ भेउ ॥
LINE 58
ਜਬਹੂਏਕ੍ਰਿਪਾਲਮਿਲੇਗੁਰਦੇਉ
ਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਿਆਲ ਹੋਏ ਤੇ ਮੈਨੂੰ ਮਿਲ ਪਏ।
in His Mercy, the Divine Guru met me.
जब हूए क्रिपाल मिले गुरदेउ ॥
LINE 59
ਕਹੁਕਬੀਰਅਬਬਾਹਰਿਪਰੀ
ਕਬੀਰ ਆਖਦਾ ਹੈ- ਮੈਥੋਂ ਤਾਂ ਇਹ ਮਾਇਆ (ਹੁਣ) ਪਰੇ ਹਟ ਗਈ ਹੈ,
Says Kabeer, now I have thrown her out.
कहु कबीर अब बाहरि परी ॥
LINE 60
ਸੰਸਾਰੈਕੈਅੰਚਲਿਲਰੀ੪੪੭॥॥॥॥
ਤੇ ਸੰਸਾਰੀ ਜੀਵਾਂ ਦੇ ਪੱਲੇ ਜਾ ਲੱਗੀ ਹੈ ॥੪॥੪॥੭॥
She clings to the skirt of the world. ||4||4||7||
संसारै कै अंचलि लरी ॥४॥४॥७॥