ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 913
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਿਨਹੀਕਹਿਆਬਾਹਬਹੁਭਾਈ
ਕਿਸੇ ਨੇ ਆਖਿਆ ਹੈ ਕਿ ਮੇਰੇ ਬੜੇ ਭਰਾ ਹਨ, ਮੇਰੇ ਬੜੇ ਸਾਥੀ ਹਨ।
Some say that they have the arms of their many brothers to protect them.
किनही कहिआ बाह बहु भाई ॥
LINE 02
ਕੋਈਕਹੈਮੈਧਨਹਿਪਸਾਰਾ
ਕੋਈ ਆਖਦਾ ਹੈ ਮੈਂ ਬਹੁਤ ਧਨ ਕਮਾਇਆ ਹੋਇਆ ਹੈ।
Some say that they have great expanses of wealth.
कोई कहै मै धनहि पसारा ॥
LINE 03
ਮੋਹਿਦੀਨਹਰਿਹਰਿਆਧਾਰਾ॥॥
ਪਰ ਮੈਨੂੰ ਗ਼ਰੀਬ ਨੂੰ ਸਿਰਫ਼ ਪਰਮਾਤਮਾ ਦਾ ਆਸਰਾ ਹੈ ॥੪॥
I am meek; I have the support of the Lord, Har, Har. ||4||
मोहि दीन हरि हरि आधारा ॥४॥
LINE 04
ਕਿਨਹੀਘੂਘਰਨਿਰਤਿਕਰਾਈ
ਕਿਸੇ ਨੇ ਘੁੰਘਰੂ ਬੰਨ੍ਹ ਕੇ (ਦੇਵਤਿਆਂ ਅੱਗੇ) ਨਾਚ ਸ਼ੁਰੂ ਕੀਤੇ ਹੋਏ ਹਨ,
Some dance, wearing ankle bells.
किनही घूघर निरति कराई ॥
LINE 05
ਕਿਨਹੂਵਰਤਨੇਮਮਾਲਾਪਾਈ
ਕਿਸੇ ਨੇ (ਗਲ ਵਿਚ) ਮਾਲਾ ਪਾਈ ਹੋਈ ਹੈ ਅਤੇ ਵਰਤ ਰੱਖਣ ਦੇ ਨੇਮ ਧਾਰੇ ਹੋਏ ਹਨ।
Some fast and take vows, and wear malas.
किनहू वरत नेम माला पाई ॥
LINE 06
ਕਿਨਹੀਤਿਲਕੁਗੋਪੀਚੰਦਨਲਾਇਆ
ਕਿਸੇ ਮਨੁੱਖ ਨੇ (ਮੱਥੇ ਉਤੇ) ਗੋਪੀ ਚੰਦਨ ਦਾ ਟਿੱਕਾ ਲਾਇਆ ਹੋਇਆ ਹੈ।
Some apply ceremonial tilak marks to their foreheads.
किनही तिलकु गोपी चंदन लाइआ ॥
LINE 07
ਮੋਹਿਦੀਨਹਰਿਹਰਿਹਰਿਧਿਆਇਆ॥॥
ਪਰ ਮੈਂ ਗ਼ਰੀਬ ਤਾਂ ਸਿਰਫ਼ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ ॥੫॥
I am meek; I meditate on the Lord, Har, Har, Har. ||5||
मोहि दीन हरि हरि हरि धिआइआ ॥५॥
LINE 08
ਕਿਨਹੀਸਿਧਬਹੁਚੇਟਕਲਾਏ
ਕਿਸੇ ਮਨੁੱਖ ਨੇ ਸਿੱਧਾਂ ਵਾਲੇ ਨਾਟਕ-ਚੇਟਕ ਵਿਖਾਲਣੇ ਸ਼ੁਰੂ ਕੀਤੇ ਹੋਏ ਹਨ,
Some work spells using the miraculous spiritual powers of the Siddhas.
किनही सिध बहु चेटक लाए ॥
LINE 09
ਕਿਨਹੀਭੇਖਬਹੁਥਾਟਬਨਾਏ
ਕਿਸੇ ਮਨੁੱਖ ਨੇ ਸਾਧੂਆਂ ਵਾਲੇ ਕਈ ਭੇਖ ਬਣਾਏ ਹੋਏ ਹਨ,
Some wear various religious robes and establish their authority.
किनही भेख बहु थाट बनाए ॥
LINE 10
ਕਿਨਹੀਤੰਤਮੰਤਬਹੁਖੇਵਾ
ਕਿਸੇ ਮਨੁੱਖ ਨੇ ਅਨੇਕਾਂ ਤੰਤ੍ਰਾਂ ਮੰਤ੍ਰਾਂ ਦੀ ਦੁਕਾਨ ਚਲਾਈ ਹੋਈ ਹੈ,
Some perform Tantric spells, and chant various mantras.
किनही तंत मंत बहु खेवा ॥
LINE 11
ਮੋਹਿਦੀਨਹਰਿਹਰਿਹਰਿਸੇਵਾ॥॥
ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਭਗਤੀ ਹੀ ਕਰਦਾ ਹਾਂ ॥੬॥
I am meek; I serve the Lord, Har, Har, Har. ||6||
मोहि दीन हरि हरि हरि सेवा ॥६॥
LINE 12
ਕੋਈਚਤੁਰੁਕਹਾਵੈਪੰਡਿਤ
ਕੋਈ ਮਨੁੱਖ (ਆਪਣੇ ਆਪ ਨੂੰ) ਸਿਆਣਾ ਪੰ​‍ਡਿਤ ਅਖਵਾਂਦਾ ਹੈ,
One calls himself a wise Pandit, a religious scholar.
कोई चतुरु कहावै पंडित ॥
LINE 13
ਕੋਖਟੁਕਰਮਸਹਿਤਸਿਉਮੰਡਿਤ
ਕੋਈ ਮਨੁੱਖ (ਆਪਣੇ ਆਪ ਨੂੰ) ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਕਰਮਾਂ ਨਾਲ ਸਜਾਈ ਰੱਖਦਾ ਹੈ,
One performs the six rituals to appease Shiva.
को खटु करम सहित सिउ मंडित ॥
LINE 14
ਕੋਈਕਰੈਆਚਾਰਸੁਕਰਣੀ
ਕੋਈ ਮਨੁੱਖ (ਸ਼ਾਸਤ੍ਰਾਂ ਦੇ ਕਰਮ-ਕਾਂਡ ਨੂੰ) ਸ੍ਰੇਸ਼ਟ ਕਰਣੀ ਸਮਝ ਕੇ ਕਰਦਾ ਰਹਿੰਦਾ ਹੈ।
One maintains the rituals of pure lifestyle, and does good deeds.
कोई करै आचार सुकरणी ॥
LINE 15
ਮੋਹਿਦੀਨਹਰਿਹਰਿਹਰਿਸਰਣੀ॥॥
ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹਾਂ ॥੭॥
I am meek; I seek the Sanctuary of the Lord, Har, Har, Har. ||7||
मोहि दीन हरि हरि हरि सरणी ॥७॥
LINE 16
ਸਗਲੇਕਰਮਧਰਮਜੁਗਸੋਧੇ
(ਅਸਾਂ) ਸਾਰੇ ਜੁਗਾਂ ਦੇ ਸਾਰੇ ਕਰਮ ਧਰਮ ਪਰਖ ਵੇਖੇ ਹਨ,
I have studied the religions and rituals of all the ages.
सगले करम धरम जुग सोधे ॥
LINE 17
ਬਿਨੁਨਾਵੈਇਹੁਮਨੁਪ੍ਰਬੋਧੇ
ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ) ਇਹ ਮਨ ਜਾਗਦਾ ਨਹੀਂ।
Without the Name, this mind is not awakened.
बिनु नावै इहु मनु न प्रबोधे ॥
LINE 18
ਕਹੁਨਾਨਕਜਉਸਾਧਸੰਗੁਪਾਇਆ
ਨਾਨਕ ਆਖਦਾ ਹੈ- ਜਦੋਂ (ਕਿਸੇ ਮਨੁੱਖ ਨੇ) ਸਾਧ ਸੰਗਤ ਪ੍ਰਾਪਤ ਕਰ ਲਈ,
Says Nanak, when I found the Saadh Sangat, the Company of the Holy,
कहु नानक जउ साधसंगु पाइआ ॥
LINE 19
ਬੂਝੀਤ੍ਰਿਸਨਾਮਹਾਸੀਤਲਾਇਆ੮੧॥॥॥
(ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਬੁੱਝ ਗਈ, ਉਸ ਦਾ ਮਨ ਠੰਢਾ-ਠਾਰ ਹੋ ਗਿਆ ॥੮॥੧॥
my thirsty desires were satisfied, and I was totally cooled and soothed. ||8||1||
बूझी त्रिसना महा सीतलाइआ ॥८॥१॥
LINE 20
ਰਾਮਕਲੀਮਹਲਾ
Raamkalee, Fifth Mahalaa:
रामकली महला ५ ॥
LINE 21
ਇਸੁਪਾਨੀਤੇਜਿਨਿਤੂਘਰਿਆ
ਜਿਸ ਪ੍ਰਭੂ ਨੇ ਪਿਤਾ ਦੀ ਬੂੰਦ ਤੋਂ ਤੈਨੂੰ ਬਣਾਇਆ,
He created you out of this water.
इसु पानी ते जिनि तू घरिआ ॥
LINE 22
ਮਾਟੀਕਾਲੇਦੇਹੁਰਾਕਰਿਆ
ਤੇਰਾ ਇਹ ਮਿੱਟੀ ਦਾ ਪੁਤਲਾ ਘੜ ਦਿੱਤਾ;
From clay, He fashioned your body.
माटी का ले देहुरा करिआ ॥
LINE 23
ਉਕਤਿਜੋਤਿਲੈਸੁਰਤਿਪਰੀਖਿਆ
ਜਿਸ ਪ੍ਰਭੂ ਨੇ ਬੁੱਧੀ, ਜਿੰਦ ਅਤੇ ਪਰਖਣ ਦੀ ਤਾਕਤ ਤੇਰੇ ਅੰਦਰ ਪਾ ਕੇ-
He blessed you with the light of reason and clear consciousness.
उकति जोति लै सुरति परीखिआ ॥
LINE 24
ਮਾਤਗਰਭਮਹਿਜਿਨਿਤੂਰਾਖਿਆ॥॥
ਤੈਨੂੰ ਮਾਂ ਦੇ ਪੇਟ ਵਿਚ (ਸਹੀ ਸਲਾਮਤ) ਰੱਖਿਆ (ਉਸ ਨੂੰ ਸਦਾ ਯਾਦ ਰੱਖ) ॥੧॥
In your mother's womb, He preserved you. ||1||
मात गरभ महि जिनि तू राखिआ ॥१॥
LINE 25
ਰਾਖਨਹਾਰੁਸਮ੍ਹਾਰਿਜਨਾ
ਸਦਾ ਰੱਖਿਆ ਕਰ ਸਕਣ ਵਾਲੇ ਪਰਮਾਤਮਾ ਨੂੰ ਯਾਦ ਕਰਿਆ ਕਰ।
Contemplate your Savior Lord.
राखनहारु सम्हारि जना ॥
LINE 26
ਸਗਲੇਛੋਡਿਬੀਚਾਰਮਨਾ॥॥ਰਹਾਉ
ਹੇ ਮੇਰੇ ਮਨ! (ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਸਾਰੇ ਵਿਚਾਰ (ਜਿਹੜੇ ਵਿਚਾਰ ਪ੍ਰਭੂ ਦੀ ਯਾਦ ਭੁਲਾਂਦੇ ਹਨ, ਉਹ) ਛੱਡ ਦੇਹ ॥੧॥ ਰਹਾਉ ॥
Give up all others thoughts, O mind. ||1||Pause||
सगले छोडि बीचार मना ॥१॥ रहाउ ॥
LINE 27
ਜਿਨਿਦੀਏਤੁਧੁਬਾਪਮਹਤਾਰੀ
ਜਿਸ ਪ੍ਰਭੂ ਨੇ ਤੈਨੂੰ ਮਾਪੇ ਦਿੱਤੇ,
He gave you your mother and father;
जिनि दीए तुधु बाप महतारी ॥
LINE 28
ਜਿਨਿਦੀਏਭ੍ਰਾਤਪੁਤਹਾਰੀ
ਜਿਸ ਪ੍ਰਭੂ ਨੇ ਤੈਨੂੰ ਭਰਾ ਪੁੱਤਰ ਤੇ ਨੌਕਰ ਦਿੱਤੇ,
he gave you your charming children and siblings;
जिनि दीए भ्रात पुत हारी ॥
LINE 29
ਜਿਨਿਦੀਏਤੁਧੁਬਨਿਤਾਅਰੁਮੀਤਾ
ਜਿਸ ਪ੍ਰਭੂ ਨੇ ਤੈਨੂੰ ਇਸਤ੍ਰੀ ਅਤੇ ਸੱਜਣ-ਮਿੱਤਰ ਦਿੱਤੇ,
he gave you your spouse and friends;
जिनि दीए तुधु बनिता अरु मीता ॥
LINE 30
ਤਿਸੁਠਾਕੁਰਕਉਰਖਿਲੇਹੁਚੀਤਾ॥॥
ਉਸ ਮਾਲਕ-ਪ੍ਰਭੂ ਨੂੰ ਸਦਾ ਆਪਣੇ ਚਿੱਤ ਵਿਚ ਟਿਕਾਈ ਰੱਖ ॥੨॥
enshrine that Lord and Master in your consciousness. ||2||
तिसु ठाकुर कउ रखि लेहु चीता ॥२॥
LINE 31
ਜਿਨਿਦੀਆਤੁਧੁਪਵਨੁਅਮੋਲਾ
ਜਿਸ ਪ੍ਰਭੂ ਨੇ ਤੈਨੂੰ ਕਿਸੇ ਭੀ ਮੁੱਲ ਤੋਂ ਨਾਹ ਮਿਲ ਸਕਣ ਵਾਲੀ ਹਵਾ ਦਿੱਤੀ,
He gave you the invaluable air;
जिनि दीआ तुधु पवनु अमोला ॥
LINE 32
ਜਿਨਿਦੀਆਤੁਧੁਨੀਰੁਨਿਰਮੋਲਾ
ਜਿਸ ਪ੍ਰਭੂ ਨੇ ਤੈਨੂੰ ਨਿਰਮੋਲਕ ਪਾਣੀ ਦਿੱਤਾ,
He gave you the priceless water;
जिनि दीआ तुधु नीरु निरमोला ॥
LINE 33
ਜਿਨਿਦੀਆਤੁਧੁਪਾਵਕੁਬਲਨਾ
ਜਿਸ ਪ੍ਰਭੂ ਨੇ ਤੈਨੂੰ ਅੱਗ ਦਿੱਤੀ, ਬਾਲਣ ਦਿੱਤਾ,
He gave you burning fire;
जिनि दीआ तुधु पावकु बलना ॥
LINE 34
ਤਿਸੁਠਾਕੁਰਕੀਰਹੁਮਨਸਰਨਾ॥॥
ਹੇ ਮਨ! ਤੂੰ ਉਸ ਮਾਲਕ-ਪ੍ਰਭੂ ਦੀ ਸਰਨ ਪਿਆ ਰਹੁ ॥੩॥
let your mind remain in the Sanctuary of that Lord and Master. ||3||
तिसु ठाकुर की रहु मन सरना ॥३॥
LINE 35
ਛਤੀਹਅੰਮ੍ਰਿਤਜਿਨਿਭੋਜਨਦੀਏ
ਜਿਸ ਪਰਮਾਤਮਾ ਨੇ ਤੈਨੂੰ ਅਨੇਕਾਂ ਕਿਸਮਾਂ ਦੇ ਸੁਆਦਲੇ ਖਾਣੇ ਦਿੱਤੇ,
He gave you the thirty-six varieties of tasty foods;
छतीह अंम्रित जिनि भोजन दीए ॥
LINE 36
ਅੰਤਰਿਥਾਨਠਹਰਾਵਨਕਉਕੀਏ
ਇਹਨਾਂ ਖਾਣਿਆਂ ਨੂੰ ਹਜ਼ਮ ਕਰਨ ਲਈ ਤੇਰੇ ਅੰਦਰ ਮਿਹਦਾ ਆਦਿਕ ਅੰਗ ਬਣਾਏ,
He gave you a place within to hold them;
अंतरि थान ठहरावन कउ कीए ॥
LINE 37
ਬਸੁਧਾਦੀਓਬਰਤਨਿਬਲਨਾ
ਤੈਨੂੰ ਧਰਤੀ ਦਿੱਤੀ, ਤੈਨੂੰ ਹੋਰ ਵਰਤਣ-ਵਲੇਵਾ ਦਿੱਤਾ,
He gave you the earth, and things to use;
बसुधा दीओ बरतनि बलना ॥
LINE 38
ਤਿਸੁਠਾਕੁਰਕੇਚਿਤਿਰਖੁਚਰਨਾ॥॥
ਉਸ ਮਾਲਕ-ਪ੍ਰਭੂ ਦੇ ਚਰਨ ਆਪਣੇ ਚਿੱਤ ਵਿੱਚ ਪ੍ਰੋ ਰੱਖ ॥੪॥
enshrine in your consciousness the feet of that Lord and Master. ||4||
तिसु ठाकुर के चिति रखु चरना ॥४॥
LINE 39
ਪੇਖਨਕਉਨੇਤ੍ਰਸੁਨਨਕਉਕਰਨਾ
(ਹੇ ਮੇਰੇ ਮਨ! ਜਿਸ ਨੇ) ਤੈਨੂੰ (ਦੁਨੀਆ ਦੇ ਰੰਗ-ਤਮਾਸ਼ੇ) ਵੇਖਣ ਵਾਸਤੇ ਅੱਖਾਂ ਦਿੱਤੀਆਂ ਹਨ ਅਤੇ ਸੁਣਨ ਵਾਸਤੇ ਕੰਨ ਦਿੱਤੇ ਹਨ,
He gave you eyes to see, and ears to hear;
पेखन कउ नेत्र सुनन कउ करना ॥
LINE 40
ਹਸਤਕਮਾਵਨਬਾਸਨਰਸਨਾ
ਜਿਸ ਨੇ ਕਾਰ ਕਰਨ ਲਈ ਤੈਨੂੰ ਹੱਥ ਦਿੱਤੇ ਹਨ, ਅਤੇ ਨੱਕ ਤੇ ਜੀਭ ਦਿੱਤੀ ਹੈ,
He gave you hands to work with, and a nose and a tongue;
हसत कमावन बासन रसना ॥
LINE 41
ਚਰਨਚਲਨਕਉਸਿਰੁਕੀਨੋਮੇਰਾ
ਜਿਸ ਨੇ ਤੁਰਨ ਲਈ ਤੈਨੂੰ ਪੈਰ ਦਿੱਤੇ ਹਨ ਅਤੇ ਸਿਰ (ਸਾਰੇ ਅੰਗਾਂ ਵਿਚੋਂ) ਸ਼ਿਰੋਮਣੀ ਬਣਾਇਆ ਹੈ
He gave you feet to walk upon, and the crowning glory of your head;
चरन चलन कउ सिरु कीनो मेरा ॥
LINE 42
ਮਨਤਿਸੁਠਾਕੁਰਕੇਪੂਜਹੁਪੈਰਾ॥॥
ਉਸ ਮਾਲਕ-ਪ੍ਰਭੂ ਦੇ ਪੈਰ ਸਦਾ ਪੂਜਦਾ ਰਹੁ (ਨਿਮ੍ਰਤਾ ਧਾਰਨ ਕਰ ਕੇ ਉਸ ਪ੍ਰਭੂ ਦਾ ਸਿਮਰਨ ਕਰਦਾ ਰਹੁ ॥੫॥
O mind, worship the Feet of that Lord and Master. ||5||
मन तिसु ठाकुर के पूजहु पैरा ॥५॥
LINE 43
ਅਪਵਿਤ੍ਰਪਵਿਤ੍ਰੁਜਿਨਿਤੂਕਰਿਆ
(ਉਸ ਪਰਮਾਤਮਾ ਨੂੰ ਸਿਮਰਿਆ ਕਰ) ਜਿਸ ਨੇ ਗੰਦ ਤੋਂ ਤੈਨੂੰ ਪਵਿੱਤਰ ਬਣਾ ਦਿੱਤਾ,
He transformed you from impure to pure;
अपवित्र पवित्रु जिनि तू करिआ ॥
LINE 44
ਸਗਲਜੋਨਿਮਹਿਤੂਸਿਰਿਧਰਿਆ
ਜਿਸ ਨੇ ਤੈਨੂੰ ਸਾਰੀਆਂ ਜੂਨੀਆਂ ਉਤੇ ਸਰਦਾਰ ਬਣਾ ਦਿੱਤਾ।
He installed you above the heads of all creatures;
सगल जोनि महि तू सिरि धरिआ ॥
LINE 45
ਅਬਤੂਸੀਝੁਭਾਵੈਨਹੀਸੀਝੈ
ਤੇਰੀ ਮਰਜ਼ੀ ਹੈ ਹੁਣ ਤੂੰ (ਉਸ ਦਾ ਸਿਮਰਨ ਕਰ ਕੇ ਜ਼ਿੰਦਗੀ ਵਿਚ) ਕਾਮਯਾਬ ਹੋ ਚਾਹੇ ਨਾਹ ਹੋ।
now, you may fulfill your destiny or not;
अब तू सीझु भावै नही सीझै ॥
LINE 46
ਕਾਰਜੁਸਵਰੈਮਨਪ੍ਰਭੁਧਿਆਈਜੈ॥॥
ਪਰ ਹੇ ਮਨ! ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਕੀਤੀਆਂ ਹੀ ਮਨੁੱਖਾ ਜੀਵਨ ਦਾ) ਮਨੋਰਥ ਸਫਲ ਹੁੰਦਾ ਹੈ ॥੬॥
Your affairs shall be resolved, O mind, meditating on God. ||6||
कारजु सवरै मन प्रभु धिआईजै ॥६॥
LINE 47
ਈਹਾਊਹਾਏਕੈਓਹੀ
ਇਸ ਲੋਕ ਵਿਚ ਤੇ ਪਰਲੋਕ ਵਿਚ ਇਕ ਉਹ ਪਰਮਾਤਮਾ ਹੀ (ਸਹਾਈ) ਹੈ,
Here and there, only the One God exists.
ईहा ऊहा एकै ओही ॥
LINE 48
ਜਤਕਤਦੇਖੀਐਤਤਤਤਤੋਹੀ
ਜਿੱਥੇ ਕਿੱਥੇ ਝਾਤੀ ਮਾਰੀ ਜਾਏ ਉਥੇ ਉਥੇ (ਪਰਮਾਤਮਾ ਹੀ) ਤੇਰੇ ਨਾਲ ਹੈ।
Wherever I look, there You are.
जत कत देखीऐ तत तत तोही ॥
LINE 49
ਤਿਸੁਸੇਵਤਮਨਿਆਲਸੁਕਰੈ
(ਪਰ ਵੇਖੋ ਮਨੁੱਖ ਦੀ ਮੰਦ-ਭਾਗਤਾ!) ਉਸ ਪਰਮਾਤਮਾ ਨੂੰ ਸਿਮਰਦਿਆਂ (ਮਨੁੱਖ) ਮਨ ਵਿਚ ਆਲਸ ਕਰਦਾ ਹੈ,
My mind is reluctant to serve Him;
तिसु सेवत मनि आलसु करै ॥
LINE 50
ਜਿਸੁਵਿਸਰਿਐਇਕਨਿਮਖਸਰੈ॥॥
ਜਿਸ ਨੂੰ ਵਿਸਾਰਿਆਂ ਇਕ ਪਲ-ਭਰ ਸਮਾ ਭੀ ਸੌਖਾ ਨਹੀਂ ਲੰਘ ਸਕਦਾ ॥੭॥
forgetting Him, I cannot survive, even for an instant. ||7||
जिसु विसरिऐ इक निमख न सरै ॥७॥
LINE 51
ਹਮਅਪਰਾਧੀਨਿਰਗੁਨੀਆਰੇ
(ਮਾਇਆ ਦੇ ਮੋਹ ਵਿਚ ਫਸ ਕੇ) ਅਸੀਂ ਸੰਸਾਰੀ ਜੀਵ ਪਾਪੀ ਬਣ ਜਾਂਦੇ ਹਾਂ, ਗੁਣ-ਹੀਣ ਹੋ ਜਾਂਦੇ ਹਾਂ,
I am a sinner, without any virtue at all.
हम अपराधी निरगुनीआरे ॥
LINE 52
ਨਾਕਿਛੁਸੇਵਾਨਾਕਰਮਾਰੇ
ਅਸੀਂ ਨਾਹ ਕੋਈ ਸੇਵਾ-ਭਗਤੀ ਕਰਦੇ ਹਾਂ, ਨਾਹ ਹੀ ਸਾਡੇ ਕੰਮ ਚੰਗੇ ਹੁੰਦੇ ਹਨ।
I do not serve You, or do any good deeds.
ना किछु सेवा ना करमारे ॥
LINE 53
ਗੁਰੁਬੋਹਿਥੁਵਡਭਾਗੀਮਿਲਿਆ
(ਜਿਨ੍ਹਾਂ ਮਨੁੱਖਾਂ ਨੂੰ ਵੱਡੇ ਭਾਗਾਂ ਨਾਲ ਗੁਰੂ-ਜਹਾਜ਼ ਮਿਲ ਪਿਆ,
By great good fortune, I have found the boat - the Guru.
गुरु बोहिथु वडभागी मिलिआ ॥
LINE 54
ਨਾਨਕਦਾਸਸੰਗਿਪਾਥਰਤਰਿਆ੮੨॥॥॥
ਹੇ ਦਾਸ ਨਾਨਕ! (ਉਸ ਜਹਾਜ਼ ਦੀ ਸੰਗਤ ਵਿਚ ਉਹ) ਪੱਥਰ-ਦਿਲ ਮਨੁੱਖ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ॥੮॥੨॥
Slave Nanak has crossed over, with Him. ||8||2||
नानक दास संगि पाथर तरिआ ॥८॥२॥
LINE 55
ਰਾਮਕਲੀਮਹਲਾ
Raamkalee, Fifth Mahalaa:
रामकली महला ५ ॥
LINE 56
ਕਾਹੂਬਿਹਾਵੈਰੰਗਰਸਰੂਪ
(ਭਾਵੇਂ ਪਰਮਾਤਮਾ ਹੀ ਹਰੇਕ ਜੀਵ ਦਾ ਮਾਲਕ ਹੈ ਫਿਰ ਭੀ) ਕਿਸੇ ਮਨੁੱਖ ਦੀ ਉਮਰ ਦੁਨੀਆ ਦੇ ਰੰਗ-ਤਮਾਸ਼ਿਆਂ, ਦੁਨੀਆ ਦੇ ਸੋਹਣੇ ਰੂਪਾਂ ਅਤੇ ਪਦਾਰਥਾਂ ਦੇ ਰਸਾਂ-ਸੁਆਦਾਂ ਵਿਚ ਬੀਤ ਰਹੀ ਹੈ;
Some pass their lives enjoying pleasures and beauty.
काहू बिहावै रंग रस रूप ॥