ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 918
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਾਬਾਜਿਸੁਤੂਦੇਹਿਸੋਈਜਨੁਪਾਵੈ
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ (ਆਤਮਕ ਆਨੰਦ ਦੀ ਦਾਤਿ) ਦੇਂਦਾ ਹੈਂ ਉਹ ਪ੍ਰਾਪਤ ਕਰਦਾ ਹੈ।
O Baba, he alone receives it, unto whom You give it.
बाबा जिसु तू देहि सोई जनु पावै ॥
LINE 02
ਪਾਵੈਸੋਜਨੁਦੇਹਿਜਿਸਨੋਹੋਰਿਕਿਆਕਰਹਿਵੇਚਾਰਿਆ
ਉਹੀ ਮਨੁੱਖ (ਇਸ ਦਾਤ ਨੂੰ) ਮਾਣਦਾ ਹੈ ਜਿਸ ਨੂੰ ਤੂੰ ਦਿੰਦਾ ਹੈਂ, ਹੋਰਨਾਂ ਵਿਚਾਰਿਆਂ ਦੀ (ਮਾਇਆ ਦੇ ਹੜ੍ਹ ਅੱਗੇ) ਕੋਈ ਪੇਸ਼ ਨਹੀਂ ਜਾਂਦੀ।
He alone receives it, unto whom You give it; what can the other poor wretched beings do?
पावै त सो जनु देहि जिस नो होरि किआ करहि वेचारिआ ॥
LINE 03
ਇਕਿਭਰਮਿਭੂਲੇਫਿਰਹਿਦਹਦਿਸਿਇਕਿਨਾਮਿਲਾਗਿਸਵਾਰਿਆ
ਕਈ ਬੰਦੇ (ਮਾਇਆ ਦੀ) ਭਟਕਣਾ ਵਿਚ (ਅਸਲ ਰਸਤੇ ਤੋਂ) ਭੁੱਲੇ ਹੋਏ ਦਸੀਂ ਪਾਸੀਂ ਦੌੜਦੇ ਫਿਰਦੇ ਹਨ, ਕਈ (ਭਾਗਾਂ ਵਾਲਿਆਂ ਨੂੰ) ਤੂੰ ਆਪਣੇ ਨਾਮ ਵਿਚ ਜੋੜ ਕੇ (ਉਹਨਾਂ ਦਾ ਜਨਮ) ਸਵਾਰ ਦੇਂਦਾ ਹੈਂ।
Some are deluded by doubt, wandering in the ten directions; some are adorned with attachment to the Naam.
इकि भरमि भूले फिरहि दह दिसि इकि नामि लागि सवारिआ ॥
LINE 04
ਗੁਰਪਰਸਾਦੀਮਨੁਭਇਆਨਿਰਮਲੁਜਿਨਾਭਾਣਾਭਾਵਏ
(ਇਸ ਤਰ੍ਹਾਂ ਤੇਰੀ ਮੇਹਰ ਨਾਲ) ਜਿਨ੍ਹਾਂ ਨੂੰ ਤੇਰੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ, ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਤੇ ਉਹ ਆਤਮਕ ਆਨੰਦ ਮਾਣਦੇ ਹਨ,
By Guru's Grace, the mind becomes immaculate and pure, for those who follow God's Will.
गुर परसादी मनु भइआ निरमलु जिना भाणा भावए ॥
LINE 05
ਕਹੈਨਾਨਕੁਜਿਸੁਦੇਹਿਪਿਆਰੇਸੋਈਜਨੁਪਾਵਏ॥॥
(ਪਰ) ਨਾਨਕ ਆਖਦਾ ਹੈ ਕਿ (ਹੇ ਪ੍ਰਭੂ!) ਜਿਸ ਨੂੰ ਤੂੰ (ਆਤਮਕ ਆਨੰਦ ਦੀ ਦਾਤਿ) ਬਖ਼ਸ਼ਦਾ ਹੈਂ ਉਹੀ ਇਸ ਨੂੰ ਮਾਣ ਸਕਦਾ ਹੈ ॥੮॥
Says Nanak, he alone receives it, unto whom You give it, O Beloved Lord. ||8||
कहै नानकु जिसु देहि पिआरे सोई जनु पावए ॥८॥
LINE 06
ਆਵਹੁਸੰਤਪਿਆਰਿਹੋਅਕਥਕੀਕਰਹਕਹਾਣੀ
ਹੇ ਪਿਆਰੇ ਸੰਤ ਜਨੋ! ਆਓ, ਅਸੀਂ (ਰਲ ਕੇ) ਬੇਅੰਤ ਗੁਣਾਂ ਵਾਲੇ ਪਰਮਾਤਮਾ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰੀਏ,
Come, Beloved Saints, let us speak the Unspoken Speech of the Lord.
आवहु संत पिआरिहो अकथ की करह कहाणी ॥
LINE 07
ਕਰਹਕਹਾਣੀਅਕਥਕੇਰੀਕਿਤੁਦੁਆਰੈਪਾਈਐ
ਉਸ ਪ੍ਰਭੂ ਦੀਆਂ ਕਹਾਣੀਆਂ ਸੁਣੀਏ ਸੁਣਾਈਏ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ। (ਪਰ ਜੇ ਤੁਸੀ ਪੁੱਛੋ ਕਿ) ਉਹ ਪ੍ਰਭੂ ਕਿਸ ਤਰੀਕੇ ਨਾਲ ਮਿਲਦਾ ਹੈ?
How can we speak the Unspoken Speech of the Lord? Through which door will we find Him?
करह कहाणी अकथ केरी कितु दुआरै पाईऐ ॥
LINE 08
ਤਨੁਮਨੁਧਨੁਸਭੁਸਉਪਿਗੁਰਕਉਹੁਕਮਿਮੰਨਿਐਪਾਈਐ
(ਤਾਂ ਉੱਤਰ ਇਹ ਹੈ ਕਿ ਆਪਣਾ ਆਪ ਮਾਇਆ ਦੇ ਹਵਾਲੇ ਕਰਨ ਦੇ ਥਾਂ) ਆਪਣਾ ਤਨ ਮਨ ਧਨ ਸਭ ਕੁਝ ਗੁਰੂ ਦੇ ਹਵਾਲੇ ਕਰੋ (ਇਸ ਤਰ੍ਹਾਂ) ਜੇ ਗੁਰੂ ਦਾ ਹੁਕਮ ਮਿੱਠਾ ਲੱਗਣ ਲੱਗ ਪਏ ਤਾਂ ਪਰਮਾਤਮਾ ਮਿਲ ਪੈਂਦਾ ਹੈ।
Surrender body, mind, wealth, and everything to the Guru; obey the Order of His Will, and you will find Him.
तनु मनु धनु सभु सउपि गुर कउ हुकमि मंनिऐ पाईऐ ॥
LINE 09
ਹੁਕਮੁਮੰਨਿਹੁਗੁਰੂਕੇਰਾਗਾਵਹੁਸਚੀਬਾਣੀ
(ਸੋ, ਸੰਤ ਜਨੋ!) ਗੁਰੂ ਦੇ ਹੁਕਮ ਉੱਤੇ ਤੁਰੋ ਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਇਆ ਕਰੋ।
Obey the Hukam of the Guru's Command, and sing the True Word of His Bani.
हुकमु मंनिहु गुरू केरा गावहु सची बाणी ॥
LINE 10
ਕਹੈਨਾਨਕੁਸੁਣਹੁਸੰਤਹੁਕਥਿਹੁਅਕਥਕਹਾਣੀ॥॥
ਨਾਨਕ ਆਖਦਾ ਹੈ ਕਿ ਹੇ ਸੰਤ ਜਨੋ ਸੁਣੋ, (ਉਸ ਨੂੰ ਮਿਲਣ ਦਾ ਅਤੇ ਆਤਮਕ ਆਨੰਦ ਮਾਣਨ ਦਾ ਸਹੀ ਰਸਤਾ ਇਹੀ ਹੈ ਕਿ) ਉਸ ਅਕੱਥ ਪ੍ਰਭੂ ਦੀਆਂ ਕਹਾਣੀਆਂ ਕਰਿਆ ਕਰੋ ॥੯॥
Says Nanak, listen, O Saints, and speak the Unspoken Speech of the Lord. ||9||
कहै नानकु सुणहु संतहु कथिहु अकथ कहाणी ॥९॥
LINE 11
ਮਨਚੰਚਲਾਚਤੁਰਾਈਕਿਨੈਪਾਇਆ
ਹੇ ਚੰਚਲ ਮਨ! ਚਲਾਕੀਆਂ ਨਾਲ ਕਿਸੇ ਨੇ ਭੀ (ਆਤਮਕ ਆਨੰਦ) ਹਾਸਲ ਨਹੀਂ ਕੀਤਾ।
O fickle mind, through cleverness, no one has found the Lord.
ए मन चंचला चतुराई किनै न पाइआ ॥
LINE 12
ਚਤੁਰਾਈਪਾਇਆਕਿਨੈਤੂਸੁਣਿਮੰਨਮੇਰਿਆ
ਹੇ ਮੇਰੇ ਮਨ! ਤੂੰ (ਧਿਆਨ ਨਾਲ) ਸੁਣ ਲੈ ਕਿ ਕਿਸੇ ਜੀਵ ਨੇ ਭੀ ਚਤੁਰਾਈ ਨਾਲ (ਪਰਮਾਤਮਾ ਦੇ ਮਿਲਾਪ ਦਾ ਆਨੰਦ) ਪ੍ਰਾਪਤ ਨਹੀਂ ਕੀਤਾ।
Through cleverness, no one has found Him; listen, O my mind.
चतुराई न पाइआ किनै तू सुणि मंन मेरिआ ॥
LINE 13
ਏਹਮਾਇਆਮੋਹਣੀਜਿਨਿਏਤੁਭਰਮਿਭੁਲਾਇਆ
(ਅੰਦਰੋਂ ਮੋਹਣੀ ਮਾਇਆ ਵਿਚ ਭੀ ਫਸਿਆ ਰਹੇ, ਤੇ, ਬਾਹਰੋਂ ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਚਾਹੇ, ਇਹ ਨਹੀਂ ਹੋ ਸਕਦਾ)। ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿਚ ਫਸਾਣ ਲਈ ਬੜੀ ਡਾਢੀ ਹੈ, ਇਸ ਨੇ ਇਸ ਭੁਲੇਖੇ ਵਿਚ ਪਾਇਆ ਹੋਇਆ ਹੈ ਕਿ ਮੋਹ ਮਿੱਠੀ ਚੀਜ਼ ਹੈ, ਇਸ ਤਰ੍ਹਾਂ ਕੁਰਾਹੇ ਪਾਈ ਰੱਖਦੀ ਹੈ।
This Maya is so fascinating; because of it, people wander in doubt.
एह माइआ मोहणी जिनि एतु भरमि भुलाइआ ॥
LINE 14
ਮਾਇਆਮੋਹਣੀਤਿਨੈਕੀਤੀਜਿਨਿਠਗਉਲੀਪਾਈਆ
(ਪਰ ਜੀਵ ਦੇ ਭੀ ਕੀਹ ਵੱਸ?) ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦੀ ਠਗਬੂਟੀ (ਜੀਵਾਂ ਨੂੰ) ਚੰਬੋੜੀ ਹੈ ਉਸੇ ਨੇ ਇਹ ਮੋਹਣੀ ਮਾਇਆ ਪੈਦਾ ਕੀਤੀ ਹੈ।
This fascinating Maya was created by the One who has administered this potion.
माइआ त मोहणी तिनै कीती जिनि ठगउली पाईआ ॥
LINE 15
ਕੁਰਬਾਣੁਕੀਤਾਤਿਸੈਵਿਟਹੁਜਿਨਿਮੋਹੁਮੀਠਾਲਾਇਆ
(ਸੋ, ਹੇ ਮੇਰੇ ਮਨ! ਆਪਣੇ ਆਪ ਨੂੰ ਮਾਇਆ ਤੋਂ ਸਦਕੇ ਕਰਨ ਦੇ ਥਾਂ) ਉਸ ਪ੍ਰਭੂ ਤੋਂ ਹੀ ਸਦਕੇ ਕਰੋ ਜਿਸ ਨੇ ਮਿੱਠਾ ਮੋਹ ਲਾਇਆ ਹੈ (ਤਦੋਂ ਹੀ ਇਹ ਮਿੱਠਾ ਮੋਹ ਮੁੱਕਦਾ ਹੈ)।
I am a sacrifice to the One who has made emotional attachment sweet.
कुरबाणु कीता तिसै विटहु जिनि मोहु मीठा लाइआ ॥
LINE 16
ਕਹੈਨਾਨਕੁਮਨਚੰਚਲਚਤੁਰਾਈਕਿਨੈਪਾਇਆ੧੦॥॥
ਨਾਨਕ ਆਖਦਾ ਹੈ ਕਿ ਹੇ (ਮੇਰੇ) ਚੰਚਲ ਮਨ! ਚਤੁਰਾਈਆਂ ਨਾਲ ਕਿਸੇ ਨੇ (ਪਰਮਾਤਮਾ ਦੇ ਮਿਲਾਪ ਦਾ ਆਤਮਕ ਆਨੰਦ) ਨਹੀਂ ਲੱਭਾ ॥੧੦॥
Says Nanak, O fickle mind, no one has found Him through cleverness. ||10||
कहै नानकु मन चंचल चतुराई किनै न पाइआ ॥१०॥
LINE 17
ਮਨਪਿਆਰਿਆਤੂਸਦਾਸਚੁਸਮਾਲੇ
ਹੇ ਪਿਆਰੇ ਮਨ! (ਜੇ ਤੂੰ ਸਦਾ ਦਾ ਆਤਮਕ ਆਨੰਦ ਲੋੜਦਾ ਹੈਂ ਤਾਂ) ਸਦਾ ਸੱਚੇ ਪ੍ਰਭੂ ਨੂੰ (ਆਪਣੇ ਅੰਦਰ) ਸੰਭਾਲ ਰੱਖ!
O beloved mind, contemplate the True Lord forever.
ए मन पिआरिआ तू सदा सचु समाले ॥
LINE 18
ਏਹੁਕੁਟੰਬੁਤੂਜਿਦੇਖਦਾਚਲੈਨਾਹੀਤੇਰੈਨਾਲੇ
ਇਹ ਜੇਹੜਾ ਪਰਵਾਰ ਤੂੰ ਵੇਖਦਾ ਹੈਂ, ਇਸ ਨੇ ਤੇਰੇ ਨਾਲ ਨਹੀਂ ਨਿਭਣਾ।
This family which you see shall not go along with you.
एहु कुटंबु तू जि देखदा चलै नाही तेरै नाले ॥
LINE 19
ਸਾਥਿਤੇਰੈਚਲੈਨਾਹੀਤਿਸੁਨਾਲਿਕਿਉਚਿਤੁਲਾਈਐ
ਇਸ ਪਰਵਾਰ ਦੇ ਮੋਹ ਵਿਚ ਕਿਉਂ ਫਸਦਾ ਹੈਂ? ਇਸ ਨੇ ਤੇਰੇ ਨਾਲ ਤੋੜ ਸਦਾ ਦਾ ਸਾਥ ਨਹੀਂ ਨਿਬਾਹ ਸਕਣਾ।
They shall not go along with you, so why do you focus your attention on them?
साथि तेरै चलै नाही तिसु नालि किउ चितु लाईऐ ॥
LINE 20
ਐਸਾਕੰਮੁਮੂਲੇਕੀਚੈਜਿਤੁਅੰਤਿਪਛੋਤਾਈਐ
ਜਿਸ ਕੰਮ ਦੇ ਕੀਤਿਆਂ ਆਖ਼ਰ ਹੱਥ ਮਲਣੇ ਪੈਣ, ਉਹ ਕੰਮ ਕਦੇ ਭੀ ਕਰਨਾ ਨਹੀਂ ਚਾਹੀਦਾ।
Don't do anything that you will regret in the end.
ऐसा कंमु मूले न कीचै जितु अंति पछोताईऐ ॥
LINE 21
ਸਤਿਗੁਰੂਕਾਉਪਦੇਸੁਸੁਣਿਤੂਹੋਵੈਤੇਰੈਨਾਲੇ
ਸਤਿਗੁਰੂ ਦੀ ਸਿੱਖਿਆ (ਗਹੁ ਨਾਲ) ਸੁਣ, ਇਹ ਗੁਰ-ਉਪਦੇਸ਼ ਸਦਾ ਚੇਤੇ ਰੱਖਣਾ ਚਾਹੀਦਾ ਹੈ।
Listen to the Teachings of the True Guru - these shall go along with you.
सतिगुरू का उपदेसु सुणि तू होवै तेरै नाले ॥
LINE 22
ਕਹੈਨਾਨਕੁਮਨਪਿਆਰੇਤੂਸਦਾਸਚੁਸਮਾਲੇ੧੧॥॥
ਨਾਨਕ ਆਖਦਾ ਹੈ ਕਿ ਹੇ ਪਿਆਰੇ ਮਨ! (ਜੇ ਤੂੰ ਆਨੰਦ ਲੋੜਦਾ ਹੈਂ ਤਾਂ) ਸਦਾ-ਥਿਰ ਪਰਮਾਤਮਾ ਨੂੰ ਹਰ ਵੇਲੇ (ਆਪਣੇ ਅੰਦਰ) ਸਾਂਭ ਕੇ ਰੱਖ ॥੧੧॥
Says Nanak, O beloved mind, contemplate the True Lord forever. ||11||
कहै नानकु मन पिआरे तू सदा सचु समाले ॥११॥
LINE 23
ਅਗਮਅਗੋਚਰਾਤੇਰਾਅੰਤੁਪਾਇਆ
(ਹੇ ਪਿਆਰੇ ਮਨ! ਸਦਾ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਰੱਖ, ਤੇ ਉਸ ਦੇ ਅੱਗੇ ਇਉਂ ਅਰਜ਼ੋਈ ਕਰ-) ਹੇ ਅਪਹੁੰਚ ਹਰੀ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ! (ਤੇਰੇ ਗੁਣਾਂ ਦਾ) ਕਿਸੇ ਨੇ ਅੰਤ ਨਹੀਂ ਲੱਭਾ।
O inaccessible and unfathomable Lord, Your limits cannot be found.
अगम अगोचरा तेरा अंतु न पाइआ ॥
LINE 24
ਅੰਤੋਪਾਇਆਕਿਨੈਤੇਰਾਆਪਣਾਆਪੁਤੂਜਾਣਹੇ
ਆਪਣੇ (ਅਸਲ) ਸਰੂਪ ਨੂੰ ਤੂੰ ਆਪ ਹੀ ਜਾਣਦਾ ਹੈਂ, ਹੋਰ ਕੋਈ ਜੀਵ ਤੇਰੇ ਗੁਣਾਂ ਦਾ ਅਖ਼ੀਰ ਨਹੀਂ ਲੱਭ ਸਕਦਾ।
No one has found Your limits; only You Yourself know.
अंतो न पाइआ किनै तेरा आपणा आपु तू जाणहे ॥
LINE 25
ਜੀਅਜੰਤਸਭਿਖੇਲੁਤੇਰਾਕਿਆਕੋਆਖਿਵਖਾਣਏ
ਕੋਈ ਹੋਰ ਜੀਵ (ਤੇਰੇ ਗੁਣਾਂ ਨੂੰ) ਆਖ ਕੇ ਬਿਆਨ ਕਰੇ ਭੀ ਕਿਸ ਤਰ੍ਹਾਂ? ਇਹ ਸਾਰੇ ਜੀਵ (ਤਾਂ) ਤੇਰਾ ਹੀ ਰਚਿਆ ਹੋਇਆ ਇਕ ਖੇਲ ਹੈ।
All living beings and creatures are Your play; how can anyone describe You?
जीअ जंत सभि खेलु तेरा किआ को आखि वखाणए ॥
LINE 26
ਆਖਹਿਵੇਖਹਿਸਭੁਤੂਹੈਜਿਨਿਜਗਤੁਉਪਾਇਆ
ਹਰੇਕ ਜੀਵ ਵਿਚ ਤੂੰ ਆਪ ਹੀ ਬੋਲਦਾ ਹੈਂ, ਹਰੇਕ ਜੀਵ ਦੀ ਤੂੰ ਆਪ ਹੀ ਸੰਭਾਲ ਕਰਦਾ ਹੈਂ (ਤੂੰ ਹੀ ਕਰਦਾ ਹੈਂ) ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ।
You speak, and You gaze upon all; You created the Universe.
आखहि त वेखहि सभु तूहै जिनि जगतु उपाइआ ॥
LINE 27
ਕਹੈਨਾਨਕੁਤੂਸਦਾਅਗੰਮੁਹੈਤੇਰਾਅੰਤੁਪਾਇਆ੧੨॥॥
ਨਾਨਕ ਆਖਦਾ ਹੈ ਕਿ (ਹੇ ਮੇਰੇ ਪਿਆਰੇ ਮਨ! ਪ੍ਰਭੂ ਅੱਗੇ ਇਉਂ ਅਰਜ਼ੋਈ ਕਰ-) ਤੂੰ ਸਦਾ ਅਪਹੁੰਚ ਹੈਂ, (ਕਿਸੇ ਜੀਵ ਨੇ ਤੇਰੇ ਗੁਣਾਂ ਦਾ ਕਦੇ) ਅੰਤ ਨਹੀਂ ਲੱਭਾ ॥੧੨॥
Says Nanak, You are forever inaccessible; Your limits cannot be found. ||12||
कहै नानकु तू सदा अगंमु है तेरा अंतु न पाइआ ॥१२॥
LINE 28
ਸੁਰਿਨਰਮੁਨਿਜਨਅੰਮ੍ਰਿਤੁਖੋਜਦੇਸੁਅੰਮ੍ਰਿਤੁਗੁਰਤੇਪਾਇਆ
(ਆਤਮਕ ਆਨੰਦ ਇਕ ਐਸਾ) ਅੰਮ੍ਰਿਤ (ਹੈ ਜਿਸ) ਨੂੰ ਦੇਵਤੇ ਮਨੁੱਖ ਮੁਨੀ ਲੋਕ ਲੱਭਦੇ ਫਿਰਦੇ ਹਨ, (ਪਰ) ਇਹ ਅੰਮ੍ਰਿਤ ਗੁਰੂ ਤੋਂ ਹੀ ਮਿਲਦਾ ਹੈ।
The angelic beings and the silent sages search for the Ambrosial Nectar; this Amrit is obtained from the Guru.
सुरि नर मुनि जन अंम्रितु खोजदे सु अंम्रितु गुर ते पाइआ ॥
LINE 29
ਪਾਇਆਅੰਮ੍ਰਿਤੁਗੁਰਿਕ੍ਰਿਪਾਕੀਨੀਸਚਾਮਨਿਵਸਾਇਆ
ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਇਹ) ਅੰਮ੍ਰਿਤ ਪ੍ਰਾਪਤ ਕਰ ਲਿਆ (ਕਿਉਂਕਿ) ਉਸ ਨੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪਣੇ ਮਨ ਵਿਚ ਟਿਕਾ ਲਿਆ।
This Amrit is obtained, when the Guru grants His Grace; He enshrines the True Lord within the mind.
पाइआ अंम्रितु गुरि क्रिपा कीनी सचा मनि वसाइआ ॥
LINE 30
ਜੀਅਜੰਤਸਭਿਤੁਧੁਉਪਾਏਇਕਿਵੇਖਿਪਰਸਣਿਆਇਆ
ਹੇ ਪ੍ਰਭੂ! ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ (ਤੂੰ ਹੀ ਇਹਨਾਂ ਨੂੰ ਪ੍ਰੇਰਦਾ ਹੈਂ, ਤੇਰੀ ਪ੍ਰੇਰਨਾ ਨਾਲ ਹੀ) ਕਈ ਜੀਵ (ਗੁਰੂ ਦਾ) ਦੀਦਾਰ ਕਰ ਕੇ (ਉਸ ਦੇ) ਚਰਨ ਛੁਹਣ ਆਉਂਦੇ ਹਨ,
All living beings and creatures were created by You; only some come to see the Guru, and seek His blessing.
जीअ जंत सभि तुधु उपाए इकि वेखि परसणि आइआ ॥
LINE 31
ਲਬੁਲੋਭੁਅਹੰਕਾਰੁਚੂਕਾਸਤਿਗੁਰੂਭਲਾਭਾਇਆ
ਸਤਿਗੁਰੂ ਉਹਨਾਂ ਨੂੰ ਪਿਆਰਾ ਲੱਗਦਾ ਹੈ (ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਦਾ) ਲੱਬ ਲੋਭ ਤੇ ਅਹੰਕਾਰ ਦੂਰ ਹੋ ਜਾਂਦਾ ਹੈ।
Their greed, avarice and egotism are dispelled, and the True Guru seems sweet.
लबु लोभु अहंकारु चूका सतिगुरू भला भाइआ ॥
LINE 32
ਕਹੈਨਾਨਕੁਜਿਸਨੋਆਪਿਤੁਠਾਤਿਨਿਅੰਮ੍ਰਿਤੁਗੁਰਤੇਪਾਇਆ੧੩॥॥
ਨਾਨਕ ਆਖਦਾ ਹੈ ਕਿ ਪ੍ਰਭੂ ਜਿਸ ਮਨੁੱਖ ਉਤੇ ਪ੍ਰਸੰਨ ਹੁੰਦਾ ਹੈ, ਉਸ ਮਨੁੱਖ ਨੇ (ਆਤਮਕ ਆਨੰਦ-ਰੂਪ) ਅੰਮ੍ਰਿਤ ਗੁਰੂ ਤੋਂ ਪ੍ਰਾਪਤ ਕਰ ਲਿਆ ਹੈ ॥੧੩॥
Says Nanak, those with whom the Lord is pleased, obtain the Amrit, through the Guru. ||13||
कहै नानकु जिस नो आपि तुठा तिनि अंम्रितु गुर ते पाइआ ॥१३॥
LINE 33
ਭਗਤਾਕੀਚਾਲਨਿਰਾਲੀ
(ਜੇਹੜੇ ਸੁਭਾਗ ਬੰਦੇ ਆਤਮਕ ਆਨੰਦ ਮਾਣਦੇ ਹਨ ਉਹੀ ਭਗਤ ਹਨ ਤੇ ਉਹਨਾਂ) ਭਗਤਾਂ ਦੀ ਜੀਵਨ-ਜੁਗਤੀ (ਦੁਨੀਆ ਦੇ ਲੋਕਾਂ ਨਾਲੋਂ ਸਦਾ) ਵੱਖਰੀ ਹੁੰਦੀ ਹੈ,
The lifestyle of the devotees is unique and distinct.
भगता की चाल निराली ॥
LINE 34
ਚਾਲਾਨਿਰਾਲੀਭਗਤਾਹਕੇਰੀਬਿਖਮਮਾਰਗਿਚਲਣਾ
(ਇਹ ਪੱਕੀ ਗੱਲ ਹੈ ਕਿ ਉਹਨਾਂ) ਭਗਤਾਂ ਦੀ ਜੀਵਨ-ਜੁਗਤੀ (ਹੋਰਨਾਂ ਨਾਲੋਂ) ਵੱਖਰੀ ਹੁੰਦੀ ਹੈ। ਉਹ (ਬੜੇ) ਔਖੇ ਰਸਤੇ ਉਤੇ ਤੁਰਦੇ ਹਨ।
The devotees' lifestyle is unique and distinct; they follow the most difficult path.
चाला निराली भगताह केरी बिखम मारगि चलणा ॥
LINE 35
ਲਬੁਲੋਭੁਅਹੰਕਾਰੁਤਜਿਤ੍ਰਿਸਨਾਬਹੁਤੁਨਾਹੀਬੋਲਣਾ
ਉਹ ਲੱਬ ਲੋਭ ਅਹੰਕਾਰ ਤੇ ਮਾਇਆ ਦੀ ਤ੍ਰਿਸ਼ਨਾ ਤਿਆਗਦੇ ਹਨ ਤੇ ਬਹੁਤਾ ਨਹੀਂ ਬੋਲਦੇ (ਭਾਵ, ਆਪਣੀ ਸੋਭਾ ਨਹੀਂ ਕਰਦੇ ਫਿਰਦੇ)।
They renounce greed, avarice, egotism and desire; they do not talk too much.
लबु लोभु अहंकारु तजि त्रिसना बहुतु नाही बोलणा ॥
LINE 36
ਖੰਨਿਅਹੁਤਿਖੀਵਾਲਹੁਨਿਕੀਏਤੁਮਾਰਗਿਜਾਣਾ
ਇਸ ਰਸਤੇ ਉਤੇ ਤੁਰਨਾ (ਬੜੀ ਔਖੀ ਖੇਡ ਹੈ ਕਿਉਂਕਿ ਇਹ ਰਸਤਾ) ਖੰਡੇ ਦੀ ਧਾਰ ਨਾਲੋਂ ਤ੍ਰਿੱਖਾ ਹੈ ਤੇ ਵਾਲ ਨਾਲੋਂ ਪਤਲਾ ਹੈ (ਇਸ ਉਤੋਂ ਡਿੱਗਣ ਦੀ ਭੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ ਕਿਉਂਕਿ ਦੁਨੀਆ ਵਾਲੀ ਵਾਸਨਾ ਮਨ ਦੀ ਅਡੋਲਤਾ ਨੂੰ ਧੱਕਾ ਦੇ ਦੇਂਦੀ ਹੈ)।
The path they take is sharper than a two-edged sword, and finer than a hair.
खंनिअहु तिखी वालहु निकी एतु मारगि जाणा ॥