ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 919
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਰਪਰਸਾਦੀਜਿਨੀਆਪੁਤਜਿਆਹਰਿਵਾਸਨਾਸਮਾਣੀ
ਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ-ਭਾਵ ਛੱਡ ਦਿੱਤਾ ਹੈ, ਉਹਨਾਂ ਦੀ (ਮਾਇਕ) ਵਾਸਨਾ ਹਰੀ-ਪ੍ਰਭੂ ਦੀ ਯਾਦ ਵਿਚ ਮੁੱਕ ਜਾਂਦੀ ਹੈ।
By Guru's Grace, they shed their selfishness and conceit; their hopes are merged in the Lord.
गुर परसादी जिनी आपु तजिआ हरि वासना समाणी ॥
LINE 02
ਕਹੈਨਾਨਕੁਚਾਲਭਗਤਾਜੁਗਹੁਜੁਗੁਨਿਰਾਲੀ੧੪॥॥
ਨਾਨਕ ਆਖਦਾ ਹੈ ਕਿ (ਆਤਮਕ ਆਨੰਦ ਮਾਣਨ ਵਾਲੇ) ਭਗਤ ਜਨਾਂ ਦੀ ਜੀਵਨ-ਜੁਗਤੀ ਸਦਾ ਤੋਂ ਹੀ (ਦੁਨੀਆ ਨਾਲੋਂ) ਵੱਖਰੀ ਚਲੀ ਆ ਰਹੀ ਹੈ ॥੧੪॥
Says Nanak, the lifestyle of the devotees, in each and every age, is unique and distinct. ||14||
कहै नानकु चाल भगता जुगहु जुगु निराली ॥१४॥
LINE 03
ਜਿਉਤੂਚਲਾਇਹਿਤਿਵਚਲਹਸੁਆਮੀਹੋਰੁਕਿਆਜਾਣਾਗੁਣਤੇਰੇ
ਹੇ ਮਾਲਕ-ਪ੍ਰਭੂ! ਜਿਵੇਂ ਤੂੰ (ਸਾਨੂੰ ਜੀਵਾਂ ਨੂੰ ਜੀਵਨ-ਸੜਕ ਉਤੇ) ਤੋਰਦਾ ਹੈਂ, ਤਿਵੇਂ ਅਸੀਂ ਤੁਰਦੇ ਹਾਂ (ਬੱਸ! ਮੈਨੂੰ ਇਤਨੀ ਹੀ ਸੂਝ ਪਈ ਹੈ), ਤੇਰੇ ਗੁਣਾਂ ਦਾ ਹੋਰ ਭੇਤ ਮੈਂ ਨਹੀਂ ਜਾਣਦਾ।
As You make me walk, so do I walk, O my Lord and Master; what else do I know of Your Glorious Virtues?
जिउ तू चलाइहि तिव चलह सुआमी होरु किआ जाणा गुण तेरे ॥
LINE 04
ਜਿਵਤੂਚਲਾਇਹਿਤਿਵੈਚਲਹਜਿਨਾਮਾਰਗਿਪਾਵਹੇ
(ਮੈਂ ਇਹੀ ਸਮਝਿਆ ਹਾਂ ਕਿ) ਜਿਸ ਰਾਹੇ ਤੂੰ ਸਾਨੂੰ ਤੋਰਦਾ ਹੈਂ, ਉਸੇ ਰਾਹੇ ਅਸੀਂ ਤੁਰਦੇ ਹਾਂ। ਜਿਨ੍ਹਾਂ ਬੰਦਿਆਂ ਨੂੰ (ਆਤਮਕ ਆਨੰਦ ਮਾਣਨ ਦੇ) ਰਸਤੇ ਉਤੇ ਤੋਰਦਾ ਹੈਂ,
As You cause them to walk, they walk - You have placed them on the Path.
जिव तू चलाइहि तिवै चलह जिना मारगि पावहे ॥
LINE 05
ਕਰਿਕਿਰਪਾਜਿਨਨਾਮਿਲਾਇਹਿਸਿਹਰਿਹਰਿਸਦਾਧਿਆਵਹੇ
ਜਿਨ੍ਹਾਂ ਨੂੰ ਮੇਹਰ ਕਰ ਕੇ ਆਪਣੇ ਨਾਮ ਵਿਚ ਜੋੜਦਾ ਹੈਂ, ਉਹ ਬੰਦੇ ਸਦਾ ਹਰੀ-ਨਾਮ ਸਿਮਰਦੇ ਹਨ।
In Your Mercy, You attach them to the Naam; they meditate forever on the Lord, Har, Har.
करि किरपा जिन नामि लाइहि सि हरि हरि सदा धिआवहे ॥
LINE 06
ਜਿਸਨੋਕਥਾਸੁਣਾਇਹਿਆਪਣੀਸਿਗੁਰਦੁਆਰੈਸੁਖੁਪਾਵਹੇ
ਜਿਸ ਜਿਸ ਮਨੁੱਖ ਨੂੰ ਤੂੰ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਸੁਣਾਉਂਦਾ ਹੈਂ (ਸੁਣਨ ਵਲ ਪ੍ਰੇਰਦਾ ਹੈਂ), ਉਹ ਬੰਦੇ ਗੁਰੂ ਦੇ ਦਰ ਤੇ (ਪਹੁੰਚ ਕੇ) ਆਤਮਕ ਆਨੰਦ ਮਾਣਦੇ ਹਨ।
Those whom You cause to listen to Your sermon, find peace in the Gurdwara, the Guru's Gate.
जिस नो कथा सुणाइहि आपणी सि गुरदुआरै सुखु पावहे ॥
LINE 07
ਕਹੈਨਾਨਕੁਸਚੇਸਾਹਿਬਜਿਉਭਾਵੈਤਿਵੈਚਲਾਵਹੇ੧੫॥॥
ਨਾਨਕ ਆਖਦਾ ਹੈ ਕਿ ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੂੰ (ਸਾਨੂੰ ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈਂ ॥੧੫॥
Says Nanak, O my True Lord and Master, you make us walk according to Your Will. ||15||
कहै नानकु सचे साहिब जिउ भावै तिवै चलावहे ॥१५॥
LINE 08
ਏਹੁਸੋਹਿਲਾਸਬਦੁਸੁਹਾਵਾ
(ਸਤਿਗੁਰੂ ਦਾ) ਇਹ ਸੋਹਣਾ ਸ਼ਬਦ (ਆਤਮਕ) ਆਨੰਦ ਦੇਣ ਵਾਲਾ ਗੀਤ ਹੈ,
This song of praise is the Shabad, the most beautiful Word of God.
एहु सोहिला सबदु सुहावा ॥
LINE 09
ਸਬਦੋਸੁਹਾਵਾਸਦਾਸੋਹਿਲਾਸਤਿਗੁਰੂਸੁਣਾਇਆ
(ਯਕੀਨ ਜਾਣੋ ਕਿ) ਸਤਿਗੁਰੂ ਨੇ ਜੇਹੜਾ ਸੋਹਣਾ ਸ਼ਬਦ ਸੁਣਾਇਆ ਹੈ ਉਹ ਸਦਾ ਆਤਮਕ ਆਨੰਦ ਦੇਣ ਵਾਲਾ ਹੈ।
This beauteous Shabad is the everlasting song of praise, spoken by the True Guru.
सबदो सुहावा सदा सोहिला सतिगुरू सुणाइआ ॥
LINE 10
ਏਹੁਤਿਨਕੈਮੰਨਿਵਸਿਆਜਿਨਧੁਰਹੁਲਿਖਿਆਆਇਆ
ਪਰ ਇਹ ਗੁਰ-ਸ਼ਬਦ ਉਹਨਾਂ ਦੇ ਮਨ ਵਿਚ ਵੱਸਦਾ ਹੈ ਜਿਨ੍ਹਾਂ ਦੇ ਮੱਥੇ ਤੇ ਧੁਰੋਂ ਲਿਖਿਆ ਲੇਖ ਉੱਘੜਦਾ ਹੈ।
This is enshrined in the minds of those who are so pre-destined by the Lord.
एहु तिन कै मंनि वसिआ जिन धुरहु लिखिआ आइआ ॥
LINE 11
ਇਕਿਫਿਰਹਿਘਨੇਰੇਕਰਹਿਗਲਾਗਲੀਕਿਨੈਪਾਇਆ
ਬਥੇਰੇ ਅਨੇਕਾਂ ਐਸੇ ਬੰਦੇ ਫਿਰਦੇ ਹਨ (ਜਿਨ੍ਹਾਂ ਦੇ ਮਨ ਵਿਚ ਗੁਰ-ਸ਼ਬਦ ਤਾਂ ਨਹੀਂ ਵੱਸਿਆ, ਪਰ ਗਿਆਨ ਦੀਆਂ) ਗੱਲਾਂ ਕਰਦੇ ਹਨ। ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਕਿਸੇ ਨੂੰ ਨਹੀਂ ਮਿਲਿਆ।
Some wander around, babbling on and on, but none obtain Him by babbling.
इकि फिरहि घनेरे करहि गला गली किनै न पाइआ ॥
LINE 12
ਕਹੈਨਾਨਕੁਸਬਦੁਸੋਹਿਲਾਸਤਿਗੁਰੂਸੁਣਾਇਆ੧੬॥॥
ਨਾਨਕ ਆਖਦਾ ਹੈ ਕਿ ਸਤਿਗੁਰੂ ਦਾ ਸੁਣਾਇਆ ਹੋਇਆ ਸ਼ਬਦ ਹੀ ਆਤਮਕ ਆਨੰਦ-ਦਾਤਾ ਹੈ ॥੧੬॥
Says Nanak, the Shabad, this song of praise, has been spoken by the True Guru. ||16||
कहै नानकु सबदु सोहिला सतिगुरू सुणाइआ ॥१६॥
LINE 13
ਪਵਿਤੁਹੋਏਸੇਜਨਾਜਿਨੀਹਰਿਧਿਆਇਆ
(ਗੁਰ ਸ਼ਬਦ ਦਾ ਸਦਕਾ) ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਸਿਮਰਿਆ (ਉਹਨਾਂ ਦੇ ਅੰਦਰ ਐਸਾ ਆਨੰਦ ਪੈਦਾ ਹੋਇਆ ਕਿ ਮਾਇਆ ਵਾਲੇ ਰਸਾਂ ਦੀ ਉਹਨਾਂ ਨੂੰ ਖਿੱਚ ਹੀ ਨਾਹ ਰਹੀ, ਤੇ) ਉਹ ਬੰਦੇ ਪਵਿਤ੍ਰ ਜੀਵਨ ਵਾਲੇ ਬਣ ਗਏ।
Those humble beings who meditate on the Lord become pure.
पवितु होए से जना जिनी हरि धिआइआ ॥
LINE 14
ਹਰਿਧਿਆਇਆਪਵਿਤੁਹੋਏਗੁਰਮੁਖਿਜਿਨੀਧਿਆਇਆ
ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜਿਨ੍ਹਾਂ ਨੇ ਹਰੀ ਦਾ ਨਾਮ ਸਿਮਰਿਆ ਉਹ ਸੁੱਧ ਆਚਰਨ ਵਾਲੇ ਹੋ ਗਏ।
Meditating on the Lord, they become pure; as Gurmukh, they meditate on Him.
हरि धिआइआ पवितु होए गुरमुखि जिनी धिआइआ ॥
LINE 15
ਪਵਿਤੁਮਾਤਾਪਿਤਾਕੁਟੰਬਸਹਿਤਸਿਉਪਵਿਤੁਸੰਗਤਿਸਬਾਈਆ
(ਉਹਨਾਂ ਦੀ ਲਾਗ ਨਾਲ) ਉਹਨਾਂ ਦੇ ਮਾਤਾ ਪਿਤਾ ਪਰਵਾਰ ਦੇ ਜੀਵ ਪਵਿਤ੍ਰ ਜੀਵਨ ਵਾਲੇ ਬਣੇ, ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹ ਸਾਰੇ ਪਵਿਤ੍ਰ ਹੋ ਗਏ।
They are pure, along with their mothers, fathers, family and friends; all their companions are pure as well.
पवितु माता पिता कुटंब सहित सिउ पवितु संगति सबाईआ ॥
LINE 16
ਕਹਦੇਪਵਿਤੁਸੁਣਦੇਪਵਿਤੁਸੇਪਵਿਤੁਜਿਨੀਮੰਨਿਵਸਾਇਆ
ਹਰੀ-ਨਾਮ (ਇਕ ਐਸਾ ਆਨੰਦ ਦਾ ਸੋਮਾ ਹੈ ਕਿ ਇਸ ਨੂੰ) ਜਪਣ ਵਾਲੇ ਭੀ ਪਵਿਤ੍ਰ ਤੇ ਸੁਣਨ ਵਾਲੇ ਭੀ ਪਵਿਤ੍ਰ ਹੋ ਜਾਂਦੇ ਹਨ, ਜੇਹੜੇ ਇਸ ਨੂੰ ਮਨ ਵਿਚ ਵਸਾਂਦੇ ਹਨ ਉਹ ਭੀ ਪਵਿਤ੍ਰ ਹੋ ਜਾਂਦੇ ਹਨ।
Pure are those who speak, and pure are those who listen; those who enshrine it within their minds are pure.
कहदे पवितु सुणदे पवितु से पवितु जिनी मंनि वसाइआ ॥
LINE 17
ਕਹੈਨਾਨਕੁਸੇਪਵਿਤੁਜਿਨੀਗੁਰਮੁਖਿਹਰਿਹਰਿਧਿਆਇਆ੧੭॥॥
ਨਾਨਕ ਆਖਦਾ ਹੈ ਕਿ ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਸਿਮਰਿਆ ਹੈ ਉਹ ਸੁੱਧ ਆਚਰਨ ਵਾਲੇ ਹੋ ਗਏ ਹਨ ॥੧੭॥
Says Nanak, pure and holy are those who, as Gurmukh, meditate on the Lord, Har, Har. ||17||
कहै नानकु से पवितु जिनी गुरमुखि हरि हरि धिआइआ ॥१७॥
LINE 18
ਕਰਮੀਸਹਜੁਊਪਜੈਵਿਣੁਸਹਜੈਸਹਸਾਜਾਇ
ਮਾਇਆ ਦੇ ਮੋਹ ਵਿਚ ਫਸੇ ਰਿਹਾਂ ਮਨ ਵਿਚ ਸਦਾ ਤੌਖ਼ਲਾ-ਸਹਿਮ ਬਣਿਆ ਰਹਿੰਦਾ ਹੈ, (ਇਹ) ਤੌਖ਼ਲਾ-ਸਹਿਮ ਆਤਮਕ ਆਨੰਦ ਤੋਂ ਬਿਨਾ ਦੂਰ ਨਹੀਂ ਹੁੰਦਾ, (ਤੇ,) ਆਤਮਕ ਆਨੰਦ ਬਾਹਰੋਂ ਧਾਰਮਿਕ ਜਾਪਦੇ ਕਰਮ ਕੀਤਿਆਂ ਪੈਦਾ ਨਹੀਂ ਹੋ ਸਕਦਾ।
By religious rituals, intuitive poise is not found; without intuitive poise, skepticism does not depart.
करमी सहजु न ऊपजै विणु सहजै सहसा न जाइ ॥
LINE 19
ਨਹਜਾਇਸਹਸਾਕਿਤੈਸੰਜਮਿਰਹੇਕਰਮਕਮਾਏ
ਅਨੇਕਾਂ ਬੰਦੇ (ਅਜੇਹੇ) ਕਰਮ ਕਰ ਕਰ ਕੇ ਹਾਰ ਗਏ ਹਨ, ਪਰ ਮਨ ਦਾ ਤੌਖ਼ਲਾ-ਸਹਿਮ ਅਜੇਹੇ ਕਿਸੇ ਤਰੀਕੇ ਨਾਲ ਨਹੀਂ ਜਾਂਦਾ।
Skepticism does not depart by contrived actions; everybody is tired of performing these rituals.
नह जाइ सहसा कितै संजमि रहे करम कमाए ॥
LINE 20
ਸਹਸੈਜੀਉਮਲੀਣੁਹੈਕਿਤੁਸੰਜਮਿਧੋਤਾਜਾਏ
(ਜਿਤਨਾ ਚਿਰ) ਮਨ ਸਹਿਮ ਵਿਚ (ਹੈ ਉਤਨਾ ਚਿਰ) ਮੈਲਾ ਰਹਿੰਦਾ ਹੈ, ਮਨ ਦੀ ਇਹ ਮੈਲ ਕਿਸੇ (ਬਾਹਰਲੀ) ਜੁਗਤੀ ਨਾਲ ਨਹੀਂ ਧੁਪਦੀ।
The soul is polluted by skepticism; how can it be cleansed?
सहसै जीउ मलीणु है कितु संजमि धोता जाए ॥
LINE 21
ਮੰਨੁਧੋਵਹੁਸਬਦਿਲਾਗਹੁਹਰਿਸਿਉਰਹਹੁਚਿਤੁਲਾਇ
ਗੁਰੂ ਦੇ ਸ਼ਬਦ ਵਿਚ ਜੁੜੋ, ਪਰਮਾਤਮਾ ਦੇ ਚਰਨਾਂ ਵਿਚ ਸਦਾ ਚਿੱਤ ਜੋੜੀ ਰੱਖੋ, (ਜੇ) ਮਨ (ਧੋਣਾ ਹੈ ਤਾਂ ਇਸ ਤਰ੍ਹਾਂ) ਧੋਵੋ।
Wash your mind by attaching it to the Shabad, and keep your consciousness focused on the Lord.
मंनु धोवहु सबदि लागहु हरि सिउ रहहु चितु लाइ ॥
LINE 22
ਕਹੈਨਾਨਕੁਗੁਰਪਰਸਾਦੀਸਹਜੁਉਪਜੈਇਹੁਸਹਸਾਇਵਜਾਇ੧੮॥॥
ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ, ਤੇ ਇਸ ਤਰ੍ਹਾਂ ਮਨ ਦਾ ਤੌਖ਼ਲਾ-ਸਹਿਮ ਦੂਰ ਹੋ ਜਾਂਦਾ ਹੈ ॥੧੮॥
Says Nanak, by Guru's Grace, intuitive poise is produced, and this skepticism is dispelled. ||18||
कहै नानकु गुर परसादी सहजु उपजै इहु सहसा इव जाइ ॥१८॥
LINE 23
ਜੀਅਹੁਮੈਲੇਬਾਹਰਹੁਨਿਰਮਲ
(ਨਿਰੇ ਬਾਹਰੋਂ ਧਾਰਮਿਕ ਦਿੱਸਦੇ ਕਰਮ ਕਰਨ ਵਾਲੇ ਬੰਦੇ) ਮਨ ਵਿਚ (ਵਿਕਾਰਾਂ ਨਾਲ) ਮੈਲੇ ਰਹਿੰਦੇ ਹਨ ਤੇ ਸਿਰਫ਼ ਵੇਖਣ ਨੂੰ ਹੀ ਪਵਿਤ੍ਰ ਜਾਪਦੇ ਹਨ।
Inwardly polluted, and outwardly pure.
जीअहु मैले बाहरहु निरमल ॥
LINE 24
ਬਾਹਰਹੁਨਿਰਮਲਜੀਅਹੁਮੈਲੇਤਿਨੀਜਨਮੁਜੂਐਹਾਰਿਆ
ਤੇ, ਜੇਹੜੇ ਬੰਦੇ ਬਾਹਰੋਂ ਪਵਿਤ੍ਰ ਦਿੱਸਣ, ਉਂਞ ਮਨੋਂ ਵਿਕਾਰੀ ਹੋਣ, ਉਹਨਾਂ ਨੇ ਆਪਣਾ ਜੀਵਨ ਇਉਂ ਵਿਅਰਥ ਗਵਾ ਲਿਆ ਸਮਝੋ ਜਿਵੇਂ ਕੋਈ ਜੁਆਰੀਆ ਜੂਏ ਵਿਚ ਧਨ ਹਾਰ ਆਉਂਦਾ ਹੈ।
Those who are outwardly pure and yet polluted within, lose their lives in the gamble.
बाहरहु निरमल जीअहु त मैले तिनी जनमु जूऐ हारिआ ॥
LINE 25
ਏਹਤਿਸਨਾਵਡਾਰੋਗੁਲਗਾਮਰਣੁਮਨਹੁਵਿਸਾਰਿਆ
(ਉਹਨਾਂ ਨੂੰ ਅੰਦਰੋ-ਅੰਦਰ) ਮਾਇਆ ਦੀ ਤ੍ਰਿਸ਼ਨਾ ਦਾ ਭਾਰਾ ਰੋਗ ਖਾਈ ਜਾਂਦਾ ਹੈ, (ਮਾਇਆ ਦੇ ਲਾਲਚ ਵਿਚ) ਮੌਤ ਨੂੰ ਉਹਨਾਂ ਭੁਲਾਇਆ ਹੁੰਦਾ ਹੈ।
They contract this terrible disease of desire, and in their minds, they forget about dying.
एह तिसना वडा रोगु लगा मरणु मनहु विसारिआ ॥
LINE 26
ਵੇਦਾਮਹਿਨਾਮੁਉਤਮੁਸੋਸੁਣਹਿਨਾਹੀਫਿਰਹਿਜਿਉਬੇਤਾਲਿਆ
(ਲੋਕਾਂ ਦੀਆਂ ਨਜ਼ਰਾਂ ਵਿਚ ਧਾਰਮਿਕ ਦਿੱਸਣ ਵਾਸਤੇ ਉਹ ਆਪਣੇ ਬਾਹਰੋਂ ਧਾਰਮਿਕ ਦਿੱਸਦੇ ਕਰਮਾਂ ਦੀ ਵਡਿਆਈ ਦੱਸਣ ਲਈ ਵੇਦ ਆਦਿਕ ਧਰਮ-ਪੁਸਤਕਾਂ ਵਿਚੋਂ ਹਵਾਲੇ ਦੇਂਦੇ ਹਨ, ਪਰ) ਵੇਦ ਆਦਿਕ ਧਰਮ-ਪੁਸਤਕਾਂ ਵਿਚ ਜੋ ਪ੍ਰਭੂ ਦਾ ਨਾਮ ਜਪਣ ਦਾ ਉੱਤਮ ਉਪਦੇਸ਼ ਹੈ ਉਸ ਵਲ ਉਹ ਧਿਆਨ ਨਹੀਂ ਕਰਦੇ, ਤੇ ਭੂਤਾਂ ਵਾਂਗ ਹੀ ਜਗਤ ਵਿਚ ਵਿਚਰਦੇ ਹਨ (ਜੀਵਨ-ਤਾਲ ਤੋਂ ਖੁੰਝੇ ਰਹਿੰਦੇ ਹਨ)।
In the Vedas, the ultimate objective is the Naam, the Name of the Lord; but they do not hear this, and they wander around like demons.
वेदा महि नामु उतमु सो सुणहि नाही फिरहि जिउ बेतालिआ ॥
LINE 27
ਕਹੈਨਾਨਕੁਜਿਨਸਚੁਤਜਿਆਕੂੜੇਲਾਗੇਤਿਨੀਜਨਮੁਜੂਐਹਾਰਿਆ੧੯॥॥
ਨਾਨਕ ਆਖਦਾ ਹੈ ਕਿ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ (-ਸਿਮਰਨ) ਛੱਡਿਆ ਹੋਇਆ ਹੈ, ਤੇ ਜੋ ਮਾਇਆ ਦੇ ਮੋਹ ਵਿਚ ਫਸੇ ਹੋਏ ਹਨ, ਉਹਨਾਂ ਆਪਣੀ ਜੀਵਨ-ਖੇਡ ਜੂਏ ਵਿਚ ਹਾਰ ਲਈ ਸਮਝੋ ॥੧੯॥
Says Nanak, those who forsake Truth and cling to falsehood, lose their lives in the gamble. ||19||
कहै नानकु जिन सचु तजिआ कूड़े लागे तिनी जनमु जूऐ हारिआ ॥१९॥
LINE 28
ਜੀਅਹੁਨਿਰਮਲਬਾਹਰਹੁਨਿਰਮਲ
ਉਹ ਬੰਦੇ ਮਨੋਂ ਭੀ ਪਵਿਤ੍ਰ ਹੁੰਦੇ ਹਨ, ਤੇ ਬਾਹਰੋਂ ਭੀ ਪਵਿਤ੍ਰ ਹੁੰਦੇ ਹਨ,
Inwardly pure, and outwardly pure.
जीअहु निरमल बाहरहु निरमल ॥
LINE 29
ਬਾਹਰਹੁਨਿਰਮਲਜੀਅਹੁਨਿਰਮਲਸਤਿਗੁਰਤੇਕਰਣੀਕਮਾਣੀ
ਜੋ ਬੰਦੇ (ਆਚਰਨ-ਉਸਾਰੀ ਦੀ) ਉਹ ਕਮਾਈ ਕਰਦੇ ਹਨ ਜਿਸ ਦੀ ਹਿਦਾਇਤ ਗੁਰੂ ਤੋਂ ਮਿਲਦੀ ਹੈ, ਉਹ ਮਨੋਂ ਭੀ ਪਵਿਤ੍ਰ ਹੁੰਦੇ ਹਨ, ਤੇ ਬਾਹਰੋਂ ਭੀ ਪਵਿਤ੍ਰ ਹੁੰਦੇ ਹਨ (ਭਾਵ, ਉਹਨਾਂ ਦਾ ਜਗਤ ਨਾਲ ਵਰਤਾਰਾ ਭੀ ਸੁਚੱਜਾ ਹੁੰਦਾ ਹੈ), ਉਹ ਬਾਹਰੋਂ ਭੀ ਪਵਿਤ੍ਰ ਤੇ ਅੰਦਰੋਂ ਭੀ ਸੁੱਚੇ ਰਹਿੰਦੇ ਹਨ।
Those who are outwardly pure and also pure within, through the Guru, perform good deeds.
बाहरहु त निरमल जीअहु निरमल सतिगुर ते करणी कमाणी ॥
LINE 30
ਕੂੜਕੀਸੋਇਪਹੁਚੈਨਾਹੀਮਨਸਾਸਚਿਸਮਾਣੀ
ਉਹਨਾਂ ਦੇ ਮਨ ਦਾ ਮਾਇਕ ਫੁਰਨਾ ਸਿਮਰਨ ਵਿਚ ਹੀ ਮੁੱਕ ਜਾਂਦਾ ਹੈ, (ਉਹਨਾਂ ਦੇ ਅੰਦਰ ਇਤਨਾ ਆਤਮਕ ਆਨੰਦ ਬਣਦਾ ਹੈ ਕਿ) ਮਾਇਆ ਦੇ ਮੋਹ ਦੀ ਖ਼ਬਰ ਤਕ ਉਹਨਾਂ ਦੇ ਮਨ ਤਕ ਨਹੀਂ ਪਹੁੰਚਦੀ।
Not even an iota of falsehood touches them; their hopes are absorbed in the Truth.
कूड़ की सोइ पहुचै नाही मनसा सचि समाणी ॥
LINE 31
ਜਨਮੁਰਤਨੁਜਿਨੀਖਟਿਆਭਲੇਸੇਵਣਜਾਰੇ
(ਜੀਵ ਜਗਤ ਵਿਚ ਆਤਮਕ ਆਨੰਦ ਦਾ ਵੱਖਰ ਵਿਹਾਝਣ ਆਏ ਹਨ) ਉਹੀ ਜੀਵ-ਵਪਾਰੀ ਚੰਗੇ ਕਹੇ ਜਾਂਦੇ ਹਨ ਜਿਨ੍ਹਾਂ ਨੇ (ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਨਾਮ-ਕਮਾਈ ਕਰ ਕੇ) ਸ੍ਰੇਸ਼ਟ ਮਨੁੱਖਾ ਜਨਮ ਸਫਲਾ ਕਰ ਲਿਆ।
Those who earn the jewel of this human life, are the most excellent of merchants.
जनमु रतनु जिनी खटिआ भले से वणजारे ॥
LINE 32
ਕਹੈਨਾਨਕੁਜਿਨਮੰਨੁਨਿਰਮਲੁਸਦਾਰਹਹਿਗੁਰਨਾਲੇ੨੦॥॥
ਨਾਨਕ ਆਖਦਾ ਹੈ ਕਿ ਜਿਨ੍ਹਾਂ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਜਿਨ੍ਹਾਂ ਦੇ ਅੰਦਰ ਆਤਮਕ ਆਨੰਦ ਬਣ ਜਾਂਦਾ ਹੈ) ਉਹ (ਅੰਤਰ ਆਤਮੇ) ਸਦਾ ਗੁਰੂ ਦੇ ਚਰਨਾਂ ਵਿਚ ਰਹਿੰਦੇ ਹਨ ॥੨੦॥
Says Nanak, those whose minds are pure, abide with the Guru forever. ||20||
कहै नानकु जिन मंनु निरमलु सदा रहहि गुर नाले ॥२०॥
LINE 33
ਜੇਕੋਸਿਖੁਗੁਰੂਸੇਤੀਸਨਮੁਖੁਹੋਵੈ
ਜੇ ਕੋਈ ਸਿੱਖ ਗੁਰੂ ਦੇ ਸਾਹਮਣੇ ਸੁਰਖ਼ਰੂ ਹੋਣਾ ਚਾਹੁੰਦਾ ਹੈ,
If a Sikh turns to the Guru with sincere faith, as sunmukh
जे को सिखु गुरू सेती सनमुखु होवै ॥
LINE 34
ਹੋਵੈਸਨਮੁਖੁਸਿਖੁਕੋਈਜੀਅਹੁਰਹੈਗੁਰਨਾਲੇ
ਜੋ ਸਿੱਖ ਇਹ ਚਾਹੁੰਦਾ ਹੈ ਕਿ ਕਿਸੇ ਲੁਕਵੇਂ ਖੋਟ ਦੇ ਕਾਰਨ ਉਸ ਨੂੰ ਗੁਰੂ ਦੇ ਸਾਹਮਣੇ ਅੱਖਾਂ ਨੀਵੀਆਂ ਨ ਕਰਨੀਆਂ ਪੈਣ, (ਤਾਂ ਰਸਤਾ ਇਕੋ ਹੀ ਹੈ ਕਿ) ਉਹ ਸੱਚੇ ਦਿਲੋਂ ਗੁਰੂ ਦੇ ਚਰਨਾਂ ਵਿਚ ਟਿਕੇ।
if a Sikh turns to the Guru with sincere faith, as sunmukh, his soul abides with the Guru.
होवै त सनमुखु सिखु कोई जीअहु रहै गुर नाले ॥
LINE 35
ਗੁਰਕੇਚਰਨਹਿਰਦੈਧਿਆਏਅੰਤਰਆਤਮੈਸਮਾਲੇ
ਸਿੱਖ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਵੇ, ਆਪਣੇ ਆਤਮਾ ਦੇ ਅੰਦਰ ਸੰਭਾਲ ਰੱਖੇ।
Within his heart, he meditates on the lotus feet of the Guru; deep within his soul, he contemplates Him.
गुर के चरन हिरदै धिआए अंतर आतमै समाले ॥
LINE 36
ਆਪੁਛਡਿਸਦਾਰਹੈਪਰਣੈਗੁਰਬਿਨੁਅਵਰੁਜਾਣੈਕੋਏ
ਆਪਾ-ਭਾਵ ਛੱਡ ਕੇ ਸਦਾ ਗੁਰੂ ਦੇ ਆਸਰੇ, ਗੁਰੂ ਤੋਂ ਬਿਨਾ ਕਿਸੇ ਹੋਰ ਨੂੰ (ਆਪਣੇ ਆਤਮਕ ਜੀਵਨ ਦਾ, ਆਤਮਕ ਆਨੰਦ ਦਾ ਵਸੀਲਾ) ਨਾ ਸਮਝੇ।
Renouncing selfishness and conceit, he remains always on the side of the Guru; he does not know anyone except the Guru.
आपु छडि सदा रहै परणै गुर बिनु अवरु न जाणै कोए ॥