ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 920
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਹੈਨਾਨਕੁਸੁਣਹੁਸੰਤਹੁਸੋਸਿਖੁਸਨਮੁਖੁਹੋਏ੨੧॥॥
ਨਾਨਕ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ ਉਹ ਸਿੱਖ (ਹੀ) ਖਿੜੇ-ਮੱਥੇ ਰਹਿ ਸਕਦਾ ਹੈ (ਉਸ ਦੇ ਹੀ ਅੰਦਰ ਆਤਮਕ ਖੇੜਾ ਹੋ ਸਕਦਾ ਹੈ, ਉਹੀ ਆਤਮਕ ਆਨੰਦ ਮਾਣ ਸਕਦਾ ਹੈ) ॥੨੧॥
Says Nanak, listen, O Saints: such a Sikh turns toward the Guru with sincere faith, and becomes sunmukh. ||21||
कहै नानकु सुणहु संतहु सो सिखु सनमुखु होए ॥२१॥
LINE 02
ਜੇਕੋਗੁਰਤੇਵੇਮੁਖੁਹੋਵੈਬਿਨੁਸਤਿਗੁਰਮੁਕਤਿਪਾਵੈ
(ਜਿਥੇ ਮਾਇਆ ਦੇ ਮੋਹ ਦੇ ਕਾਰਨ ਸਹਿਮ ਹੈ ਉਥੇ ਆਤਮਕ ਆਨੰਦ ਨਹੀਂ ਪਲ੍ਹਰ ਸਕਦਾ, ਪਰ) ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਮੋੜ ਲਏ (ਉਸ ਨੂੰ ਆਤਮਕ ਆਨੰਦ ਨਸੀਬ ਨਹੀਂ ਹੋ ਸਕਦਾ ਕਿਉਂਕਿ) ਗੁਰੂ ਤੋਂ ਬਿਨਾ ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ ਨਹੀਂ ਮਿਲਦੀ।
One who turns away from the Guru, and becomes baymukh - without the True Guru, he shall not find liberation.
जे को गुर ते वेमुखु होवै बिनु सतिगुर मुकति न पावै ॥
LINE 03
ਪਾਵੈਮੁਕਤਿਹੋਰਥੈਕੋਈਪੁਛਹੁਬਿਬੇਕੀਆਜਾਏ
ਬੇਸ਼ੱਕ ਕਿਸੇ ਵਿਚਾਰਵਾਨਾਂ ਤੋਂ ਜਾ ਕੇ ਪੁੱਛ ਲਵੋ (ਤੇ ਤਸੱਲੀ ਕਰ ਲਵੋ, ਇਹ ਪੱਕੀ ਗੱਲ ਹੈ ਕਿ ਗੁਰੂ ਤੋਂ ਬਿਨਾ) ਕਿਸੇ ਭੀ ਹੋਰ ਥਾਂ ਤੋਂ ਮਾਇਕ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲਦੀ।
He shall not find liberation anywhere else either; go and ask the wise ones about this.
पावै मुकति न होर थै कोई पुछहु बिबेकीआ जाए ॥
LINE 04
ਅਨੇਕਜੂਨੀਭਰਮਿਆਵੈਵਿਣੁਸਤਿਗੁਰਮੁਕਤਿਪਾਏ
(ਮਾਇਆ ਦੇ ਮੋਹ ਵਿਚ ਫਸਿਆ ਮਨੁੱਖ) ਅਨੇਕਾਂ ਜੂਨੀਆਂ ਵਿਚ ਭਟਕਦਾ ਆਉਂਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਇਸ ਮੋਹ ਤੋਂ ਖ਼ਲਾਸੀ ਨਹੀਂ ਮਿਲਦੀ।
He shall wander through countless incarnations; without the True Guru, he shall not find liberation.
अनेक जूनी भरमि आवै विणु सतिगुर मुकति न पाए ॥
LINE 05
ਫਿਰਿਮੁਕਤਿਪਾਏਲਾਗਿਚਰਣੀਸਤਿਗੁਰੂਸਬਦੁਸੁਣਾਏ
ਆਖ਼ਰ ਗੁਰੂ ਦੀ ਚਰਨੀਂ ਲੱਗ ਕੇ ਹੀ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਗੁਰੂ (ਸਹੀ ਜੀਵਨ-ਮਾਰਗ ਦਾ) ਉਪਦੇਸ਼ ਸੁਣਾਂਦਾ ਹੈ।
But liberation is attained, when one is attached to the feet of the True Guru, chanting the Word of the Shabad.
फिरि मुकति पाए लागि चरणी सतिगुरू सबदु सुणाए ॥
LINE 06
ਕਹੈਨਾਨਕੁਵੀਚਾਰਿਦੇਖਹੁਵਿਣੁਸਤਿਗੁਰਮੁਕਤਿਪਾਏ੨੨॥॥
ਨਾਨਕ ਆਖਦਾ ਹੈ ਕਿ ਵਿਚਾਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ, (ਤੇ ਇਸ ਮੁਕਤੀ ਤੋਂ ਬਿਨਾ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ) ॥੨੨॥
Says Nanak, contemplate this and see, that without the True Guru, there is no liberation. ||22||
कहै नानकु वीचारि देखहु विणु सतिगुर मुकति न पाए ॥२२॥
LINE 07
ਆਵਹੁਸਿਖਸਤਿਗੁਰੂਕੇਪਿਆਰਿਹੋਗਾਵਹੁਸਚੀਬਾਣੀ
ਹੇ ਸਤਿਗੁਰੂ ਦੇ ਪਿਆਰੇ ਸਿੱਖੋ! ਆਵੋ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੋੜਨ ਵਾਲੀ ਬਾਣੀ (ਰਲ ਕੇ) ਗਾਵੋ।
Come, O beloved Sikhs of the True Guru, and sing the True Word of His Bani.
आवहु सिख सतिगुरू के पिआरिहो गावहु सची बाणी ॥
LINE 08
ਬਾਣੀਗਾਵਹੁਗੁਰੂਕੇਰੀਬਾਣੀਆਸਿਰਿਬਾਣੀ
ਆਪਣੇ ਗੁਰੂ ਦੀ ਬਾਣੀ ਗਾਵੋ, ਇਹ ਬਾਣੀ ਹੋਰ ਸਭ ਬਾਣੀਆਂ ਨਾਲੋਂ ਸ਼ਿਰੋਮਣੀ ਹੈ।
Sing the Guru's Bani, the supreme Word of Words.
बाणी त गावहु गुरू केरी बाणीआ सिरि बाणी ॥
LINE 09
ਜਿਨਕਉਨਦਰਿਕਰਮੁਹੋਵੈਹਿਰਦੈਤਿਨਾਸਮਾਣੀ
ਇਹ ਬਾਣੀ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਹੀ ਟਿਕਦੀ ਹੈ ਜਿਨ੍ਹਾਂ ਉਤੇ ਪਰਮਾਤਮਾ ਦੀ ਮੇਹਰ ਦੀ ਨਜ਼ਰ ਹੋਵੇ, ਬਖ਼ਸ਼ਸ਼ ਹੋਵੇ।
Those who are blessed by the Lord's Glance of Grace - their hearts are imbued with this Bani.
जिन कउ नदरि करमु होवै हिरदै तिना समाणी ॥
LINE 10
ਪੀਵਹੁਅੰਮ੍ਰਿਤੁਸਦਾਰਹਹੁਹਰਿਰੰਗਿਜਪਿਹੁਸਾਰਿਗਪਾਣੀ
(ਹੇ ਪਿਆਰੇ ਗੁਰਸਿੱਖੋ!) ਪਰਮਾਤਮਾ ਦਾ ਨਾਮ ਸਿਮਰੋ, ਪਰਮਾਤਮਾ ਦੇ ਪਿਆਰ ਵਿਚ ਸਦਾ ਜੁੜੇ ਰਹੋ, ਇਹ (ਆਨੰਦ ਦੇਣ ਵਾਲਾ, ਆਤਮਕ ਹੁਲਾਰਾ ਪੈਦਾ ਕਰਨ ਵਾਲਾ) ਨਾਮ-ਜਲ ਪੀਓ।
Drink in this Ambrosial Nectar, and remain in the Lord's Love forever; meditate on the Lord, the Sustainer of the world.
पीवहु अंम्रितु सदा रहहु हरि रंगि जपिहु सारिगपाणी ॥
LINE 11
ਕਹੈਨਾਨਕੁਸਦਾਗਾਵਹੁਏਹਸਚੀਬਾਣੀ੨੩॥॥
ਨਾਨਕ ਆਖਦਾ ਹੈ ਕਿ (ਹੇ ਗੁਰਸਿੱਖੋ!) ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਇਹ ਬਾਣੀ ਸਦਾ ਗਾਵੋ (ਇਸੇ ਵਿਚ ਆਤਮਕ ਆਨੰਦ ਹੈ) ॥੨੩॥
Says Nanak, sing this True Bani forever. ||23||
कहै नानकु सदा गावहु एह सची बाणी ॥२३॥
LINE 12
ਸਤਿਗੁਰੂਬਿਨਾਹੋਰਕਚੀਹੈਬਾਣੀ
ਗੁਰ-ਆਸ਼ੇ ਤੋਂ ਉਲਟ ਬਾਣੀ (ਮਾਇਆ) ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ।
Without the True Guru, other songs are false.
सतिगुरू बिना होर कची है बाणी ॥
LINE 13
ਬਾਣੀਕਚੀਸਤਿਗੁਰੂਬਾਝਹੁਹੋਰਕਚੀਬਾਣੀ
ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ।
The songs are false without the True Guru; all other songs are false.
बाणी त कची सतिगुरू बाझहु होर कची बाणी ॥
LINE 14
ਕਹਦੇਕਚੇਸੁਣਦੇਕਚੇਕਚਂੀਆਖਿਵਖਾਣੀ
ਇਹ ਪੱਕੀ ਗੱਲ ਹੈ ਕਿ ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ, ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ, ਤੇ ਜੋ ਅਜੇਹੀ ਬਾਣੀ ਦੀ ਪੜ੍ਹ ਪੜ੍ਹ ਕੇ ਵਿਆਖਿਆ ਕਰਦੇ ਹਨ, ਉਹ ਭੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ।
The speakers are false, and the listeners are false; those who speak and recite are false.
कहदे कचे सुणदे कचे कचीं आखि वखाणी ॥
LINE 15
ਹਰਿਹਰਿਨਿਤਕਰਹਿਰਸਨਾਕਹਿਆਕਛੂਜਾਣੀ
ਜੇ ਉਹ ਬੰਦੇ ਜੀਭ-ਨਾਲ ਹਰੀ-ਨਾਮ ਭੀ ਬੋਲਣ ਤਾਂ ਭੀ ਜੋ ਕੁਝ ਉਹ ਬੋਲਦੇ ਹਨ ਉਸ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਪੈਂਦੀ,
They may continually chant, 'Har, Har' with their tongues, but they do not know what they are saying.
हरि हरि नित करहि रसना कहिआ कछू न जाणी ॥
LINE 16
ਚਿਤੁਜਿਨਕਾਹਿਰਿਲਇਆਮਾਇਆਬੋਲਨਿਪਏਰਵਾਣੀ
ਕਿਉਂਕਿ ਉਹਨਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ, ਉਹ ਜੋ ਕੁਝ ਬੋਲਦੇ ਹਨ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ।
Their consciousness is lured by Maya; they are just reciting mechanically.
चितु जिन का हिरि लइआ माइआ बोलनि पए रवाणी ॥
LINE 17
ਕਹੈਨਾਨਕੁਸਤਿਗੁਰੂਬਾਝਹੁਹੋਰਕਚੀਬਾਣੀ੨੪॥॥
ਨਾਨਕ ਆਖਦਾ ਹੈ ਕਿ ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ ॥੨੪॥
Says Nanak, without the True Guru, other songs are false. ||24||
कहै नानकु सतिगुरू बाझहु होर कची बाणी ॥२४॥
LINE 18
ਗੁਰਕਾਸਬਦੁਰਤੰਨੁਹੈਹੀਰੇਜਿਤੁਜੜਾਉ
ਸਤਿਗੁਰੂ ਦਾ ਸ਼ਬਦ ਇਕ ਐਸੀ ਅਮੋਲਕ ਦਾਤ ਹੈ ਜਿਸ ਵਿਚ ਪਰਮਾਤਮਾ ਦੀਆਂ ਵਡਿਆਈਆਂ ਭਰੀਆਂ ਪਈਆਂ ਹਨ।
The Word of the Guru's Shabad is a jewel, studded with diamonds.
गुर का सबदु रतंनु है हीरे जितु जड़ाउ ॥
LINE 19
ਸਬਦੁਰਤਨੁਜਿਤੁਮੰਨੁਲਾਗਾਏਹੁਹੋਆਸਮਾਉ
ਸ਼ਬਦ, ਮਾਨੋ, (ਐਸਾ) ਰਤਨ ਹੈ, ਕਿ ਉਸ ਦੀ ਰਾਹੀਂ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਟਿਕ ਜਾਂਦਾ ਹੈ (ਪਰਮਾਤਮਾ ਵਿਚ) ਇਕ ਅਸਚਰਜ ਲੀਨਤਾ ਬਣੀ ਰਹਿੰਦੀ ਹੈ।
The mind which is attached to this jewel, merges into the Shabad.
सबदु रतनु जितु मंनु लागा एहु होआ समाउ ॥
LINE 20
ਸਬਦਸੇਤੀਮਨੁਮਿਲਿਆਸਚੈਲਾਇਆਭਾਉ
ਜੇ ਸ਼ਬਦ ਵਿਚ (ਮਨੁੱਖ ਦਾ) ਮਨ ਜੁੜ ਜਾਏ, ਤਾਂ (ਇਸ ਦੀ ਬਰਕਤਿ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ (ਉਸ ਦਾ) ਪ੍ਰੇਮ ਬਣ ਜਾਂਦਾ ਹੈ।
One whose mind is attuned to the Shabad, enshrines love for the True Lord.
सबद सेती मनु मिलिआ सचै लाइआ भाउ ॥
LINE 21
ਆਪੇਹੀਰਾਰਤਨੁਆਪੇਜਿਸਨੋਦੇਇਬੁਝਾਇ
(ਉਸ ਦੇ ਅੰਦਰ ਪਰਮਾਤਮਾ ਦਾ) ਹੀਰਾ-ਨਾਮ ਹੀ ਟਿਕਿਆ ਰਹਿੰਦਾ ਹੈ, (ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ) ਰਤਨ-ਸ਼ਬਦ ਹੀ ਟਿਕਿਆ ਰਹਿੰਦਾ ਹੈ। (ਪਰ ਇਹ ਦਾਤ ਉਸ ਨੂੰ ਹੀ ਮਿਲਦੀ ਹੈ) ਜਿਸ ਨੂੰ (ਪ੍ਰਭੂ ਆਪ ਇਹ) ਸੂਝ ਬਖ਼ਸ਼ਦਾ ਹੈ।
He Himself is the diamond, and He Himself is the jewel; one who is blessed, understands its value.
आपे हीरा रतनु आपे जिस नो देइ बुझाइ ॥
LINE 22
ਕਹੈਨਾਨਕੁਸਬਦੁਰਤਨੁਹੈਹੀਰਾਜਿਤੁਜੜਾਉ੨੫॥॥
ਨਾਨਕ ਆਖਦਾ ਹੈ ਕਿ ਗੁਰੂ ਦਾ ਸ਼ਬਦ, ਮਾਨੋ, ਇਕ ਰਤਨ ਹੈ ਜਿਸ ਵਿਚ ਪ੍ਰਭੂ ਦਾ ਨਾਮ-ਰੂਪ ਹੀਰਾ ਜੜਿਆ ਹੋਇਆ ਹੈ ॥੨੫॥
Says Nanak, the Shabad is a jewel, studded with diamonds. ||25||
कहै नानकु सबदु रतनु है हीरा जितु जड़ाउ ॥२५॥
LINE 23
ਸਿਵਸਕਤਿਆਪਿਉਪਾਇਕੈਕਰਤਾਆਪੇਹੁਕਮੁਵਰਤਾਏ
ਜੀਵਾਤਮਾ ਅਤੇ ਮਾਇਆ ਪੈਦਾ ਕਰ ਕੇ ਪਰਮਾਤਮਾ ਆਪ ਹੀ (ਇਹ) ਹੁਕਮ ਵਰਤਾਂਦਾ ਹੈ ਕਿ (ਮਾਇਆ ਦਾ ਜ਼ੋਰ ਜੀਵਾਂ ਉਤੇ ਪਿਆ ਰਹੇ)।
He Himself created Shiva and Shakti, mind and matter; the Creator subjects them to His Command.
सिव सकति आपि उपाइ कै करता आपे हुकमु वरताए ॥
LINE 24
ਹੁਕਮੁਵਰਤਾਏਆਪਿਵੇਖੈਗੁਰਮੁਖਿਕਿਸੈਬੁਝਾਏ
ਪ੍ਰਭੂ ਆਪ ਹੀ ਇਹ ਹੁਕਮ ਵਰਤਾਂਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ (ਕਿ ਕਿਸ ਤਰ੍ਹਾਂ ਜੀਵ ਮਾਇਆ ਦੇ ਹੱਥਾਂ ਉਤੇ ਨੱਚ ਰਹੇ ਹਨ), ਕਿਸੇ ਕਿਸੇ ਵਿਰਲੇ ਨੂੰ ਗੁਰੂ ਦੀ ਰਾਹੀਂ (ਇਸ ਖੇਡ ਦੀ) ਸੂਝ ਦੇ ਦੇਂਦਾ ਹੈ।
Enforcing His Order, He Himself sees all. How rare are those who, as Gurmukh, come to know Him.
हुकमु वरताए आपि वेखै गुरमुखि किसै बुझाए ॥
LINE 25
ਤੋੜੇਬੰਧਨਹੋਵੈਮੁਕਤੁਸਬਦੁਮੰਨਿਵਸਾਏ
(ਜਿਸ ਨੂੰ ਸੂਝ ਬਖ਼ਸ਼ਦਾ ਹੈ ਉਸ ਦੇ) ਮਾਇਆ (ਦੇ ਮੋਹ) ਦੇ ਬੰਧਨ ਤੋੜ ਦੇਂਦਾ ਹੈ, ਉਹ ਬੰਦਾ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ (ਕਿਉਂਕਿ) ਉਹ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਲੈਂਦਾ ਹੈ।
They break their bonds, and attain liberation; they enshrine the Shabad within their minds.
तोड़े बंधन होवै मुकतु सबदु मंनि वसाए ॥
LINE 26
ਗੁਰਮੁਖਿਜਿਸਨੋਆਪਿਕਰੇਸੁਹੋਵੈਏਕਸਸਿਉਲਿਵਲਾਏ
ਗੁਰੂ ਦੇ ਦੱਸੇ ਰਾਹ ਉਤੇ ਤੁਰਨ ਜੋਗਾ ਉਹੀ ਮਨੁੱਖ ਹੁੰਦਾ ਹੈ ਜਿਸ ਨੂੰ ਪ੍ਰਭੂ ਇਹ ਸਮਰੱਥਾ ਦੇਂਦਾ ਹੈ, ਉਹ ਮਨੁੱਖ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜਦਾ ਹੈ (ਉਸ ਦੇ ਅੰਦਰ ਆਤਮਕ ਆਨੰਦ ਬਣਦਾ ਹੈ, ਤੇ ਉਹ ਮਾਇਆ ਦੇ ਮੋਹ ਵਿਚੋਂ ਨਿਕਲਦਾ ਹੈ)।
Those whom the Lord Himself makes Gurmukh, lovingly focus their consciousness on the One Lord.
गुरमुखि जिस नो आपि करे सु होवै एकस सिउ लिव लाए ॥
LINE 27
ਕਹੈਨਾਨਕੁਆਪਿਕਰਤਾਆਪੇਹੁਕਮੁਬੁਝਾਏ੨੬॥॥
ਨਾਨਕ ਆਖਦਾ ਹੈ ਕਿ ਪਰਮਾਤਮਾ ਆਪ ਹੀ (ਜੀਵਾਤਮਾ ਤੇ ਮਾਇਆ ਦੀ) ਰਚਨਾ ਕਰਦਾ ਹੈ ਤੇ ਆਪ ਹੀ (ਕਿਸੇ ਵਿਰਲੇ ਨੂੰ ਇਹ) ਸੂਝ ਬਖ਼ਸ਼ਦਾ ਹੈ (ਕਿ ਮਾਇਆ ਦਾ ਪ੍ਰਭਾਵ ਭੀ ਉਸ ਦਾ ਆਪਣਾ ਹੀ) ਹੁਕਮ (ਜਗਤ ਵਿਚ ਵਰਤ ਰਿਹਾ) ਹੈ ॥੨੬॥
Says Nanak, He Himself is the Creator; He Himself reveals the Hukam of His Command. ||26||
कहै नानकु आपि करता आपे हुकमु बुझाए ॥२६॥
LINE 28
ਸਿਮ੍ਰਿਤਿਸਾਸਤ੍ਰਪੁੰਨਪਾਪਬੀਚਾਰਦੇਤਤੈਸਾਰਜਾਣੀ
ਸਿੰਮ੍ਰਿਤੀਆਂ ਸ਼ਾਸਤ੍ਰ ਆਦਿਕ ਪੜ੍ਹਨ ਵਾਲੇ ਪੰਡਿਤ ਸਿਰਫ਼ ਇਹੀ ਵਿਚਾਰਾਂ ਕਰਦੇ ਹਨ ਕਿ (ਇਹਨਾਂ ਪੁਸਤਕਾਂ ਅਨੁਸਾਰ) ਪਾਪ ਕੀਹ ਹੈ ਤੇ ਪੁੰਨ ਕੀਹ ਹੈ, ਉਹਨਾਂ ਨੂੰ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ।
The Simritees and the Shaastras discriminate between good and evil, but they do not know the true essence of reality.
सिम्रिति सासत्र पुंन पाप बीचारदे ततै सार न जाणी ॥
LINE 29
ਤਤੈਸਾਰਜਾਣੀਗੁਰੂਬਾਝਹੁਤਤੈਸਾਰਜਾਣੀ
(ਇਹ ਗੱਲ ਯਕੀਨੀ ਜਾਣੋ ਕਿ) ਸਤਿਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ।
They do not know the true essence of reality without the Guru; they do not know the true essence of reality.
ततै सार न जाणी गुरू बाझहु ततै सार न जाणी ॥
LINE 30
ਤਿਹੀਗੁਣੀਸੰਸਾਰੁਭ੍ਰਮਿਸੁਤਾਸੁਤਿਆਰੈਣਿਵਿਹਾਣੀ
ਜਗਤ ਤਿੰਨਾਂ ਗੁਣਾਂ ਵਿਚ ਹੀ ਭਟਕ ਭਟਕ ਕੇ ਗ਼ਾਫ਼ਿਲ ਹੋਇਆ ਪਿਆ ਹੈ, ਮਾਇਆ ਦੇ ਮੋਹ ਵਿਚ ਸੁੱਤਿਆਂ ਦੀ ਹੀ ਸਾਰੀ ਉਮਰ ਗੁਜ਼ਰ ਜਾਂਦੀ ਹੈ (ਸਿੰਮ੍ਰਿਤੀਆਂ ਸ਼ਾਸਤ੍ਰਾਂ ਦੀਆਂ ਵਿਚਾਰਾਂ ਇਸ ਨੀਂਦ ਵਿਚੋਂ ਜਗਾ ਨਹੀਂ ਸਕਦੀਆਂ)।
The world is asleep in the three modes and doubt; it passes the night of its life sleeping.
तिही गुणी संसारु भ्रमि सुता सुतिआ रैणि विहाणी ॥
LINE 31
ਗੁਰਕਿਰਪਾਤੇਸੇਜਨਜਾਗੇਜਿਨਾਹਰਿਮਨਿਵਸਿਆਬੋਲਹਿਅੰਮ੍ਰਿਤਬਾਣੀ
(ਮੋਹ ਦੀ ਨੀਂਦ ਵਿਚੋਂ) ਗੁਰੂ ਦੀ ਕਿਰਪਾ ਨਾਲ (ਸਿਰਫ਼) ਉਹ ਮਨੁੱਖ ਜਾਗਦੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦੇ ਹਨ।
Those humble beings remain awake and aware, within whose minds, by Guru's Grace, the Lord abides; they chant the Ambrosial Word of the Guru's Bani.
गुर किरपा ते से जन जागे जिना हरि मनि वसिआ बोलहि अंम्रित बाणी ॥
LINE 32
ਕਹੈਨਾਨਕੁਸੋਤਤੁਪਾਏਜਿਸਨੋਅਨਦਿਨੁਹਰਿਲਿਵਲਾਗੈਜਾਗਤਰੈਣਿਵਿਹਾਣੀ੨੭॥॥
ਨਾਨਕ ਆਖਦਾ ਹੈ ਕਿ ਉਹੀ ਮਨੁੱਖ ਆਤਮਕ ਆਨੰਦ ਮਾਣਦਾ ਹੈ ਜੋ ਹਰ ਵੇਲੇ ਪ੍ਰਭੂ ਦੀ ਯਾਦ ਦੀ ਲਗਨ ਵਿਚ ਟਿਕਿਆ ਰਹਿੰਦਾ ਹੈ, ਤੇ ਜਿਸ ਦੀ ਉਮਰ (ਇਸ ਤਰ੍ਹਾਂ ਮੋਹ ਦੀ ਨੀਂਦ ਵਿਚੋਂ) ਜਾਗਦਿਆਂ ਬੀਤਦੀ ਹੈ ॥੨੭॥
Says Nanak, they alone obtain the essence of reality, who night and day remain lovingly absorbed in the Lord; they pass the night of their life awake and aware. ||27||
कहै नानकु सो ततु पाए जिस नो अनदिनु हरि लिव लागै जागत रैणि विहाणी ॥२७॥
LINE 33
ਮਾਤਾਕੇਉਦਰਮਹਿਪ੍ਰਤਿਪਾਲਕਰੇਸੋਕਿਉਮਨਹੁਵਿਸਾਰੀਐ
(ਜੇ ਆਤਮਕ ਆਨੰਦ ਪ੍ਰਾਪਤ ਕਰਨਾ ਹੈ ਤਾਂ) ਉਸ ਪਰਮਾਤਮਾ ਨੂੰ ਕਦੇ ਭੁਲਾਣਾ ਨਹੀਂ ਚਾਹੀਦਾ, ਜੋ ਮਾਂ ਦੇ ਪੇਟ ਵਿਚ (ਭੀ) ਪਾਲਣਾ ਕਰਦਾ ਹੈ।
He nourished us in the mother's womb; why forget Him from the mind?
माता के उदर महि प्रतिपाल करे सो किउ मनहु विसारीऐ ॥
LINE 34
ਮਨਹੁਕਿਉਵਿਸਾਰੀਐਏਵਡੁਦਾਤਾਜਿਅਗਨਿਮਹਿਆਹਾਰੁਪਹੁਚਾਵਏ
ਇਤਨੇ ਵੱਡੇ ਦਾਤੇ ਨੂੰ ਮਨੋਂ ਭੁਲਾਣਾ ਨਹੀਂ ਚਾਹੀਦਾ ਜੋ (ਮਾਂ ਦੇ ਪੇਟ ਦੀ) ਅੱਗ ਵਿਚ (ਭੀ) ਖ਼ੁਰਾਕ ਅਪੜਾਂਦਾ ਹੈ।
Why forget from the mind such a Great Giver, who gave us sustenance in the fire of the womb?
मनहु किउ विसारीऐ एवडु दाता जि अगनि महि आहारु पहुचावए ॥
LINE 35
ਓਸਨੋਕਿਹੁਪੋਹਿਸਕੀਜਿਸਨਉਆਪਣੀਲਿਵਲਾਵਏ
(ਇਹ ਮੋਹ ਹੀ ਹੈ ਜੋ ਆਨੰਦ ਤੋਂ ਵਾਂਜਿਆਂ ਰੱਖਦਾ ਹੈ, ਪਰ) ਉਸ ਬੰਦੇ ਨੂੰ (ਮੋਹ ਆਦਿਕ) ਕੁਝ ਭੀ ਪੋਹ ਨਹੀਂ ਸਕਦਾ ਜਿਸ ਨੂੰ ਪ੍ਰਭੂ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ਦਾ ਹੈ।
Nothing can harm one, whom the Lord inspires to embrace His Love.
ओस नो किहु पोहि न सकी जिस नउ आपणी लिव लावए ॥