ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 108
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਨਮਜਨਮਕਾਰੋਗੁਗਵਾਇਆ
ਉਸ ਨੇ ਕਈ ਜਨਮਾਂ (ਦੇ ਵਿਕਾਰਾਂ) ਦਾ ਰੋਗ (ਉਸ ਦਵਾਈ ਨਾਲ) ਦੂਰ ਕਰ ਲਿਆ।
is rid of the illnesses of countless lifetimes and incarnations.
जनम जनम का रोगु गवाइआ ॥
LINE 02
ਹਰਿਕੀਰਤਨੁਗਾਵਹੁਦਿਨੁਰਾਤੀਸਫਲਏਹਾਹੈਕਾਰੀਜੀਉ॥॥
(ਹੇ ਭਾਈ!) ਰਾਤ ਦਿਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੇ ਰਹੋ, ਇਹੀ ਕਾਰ ਲਾਭ ਦੇਣ ਵਾਲੀ ਹੈ ॥੩॥
So sing the Kirtan of the Lord's Praises, day and night. This is the most fruitful occupation. ||3||
हरि कीरतनु गावहु दिनु राती सफल एहा है कारी जीउ ॥३॥
LINE 03
ਦ੍ਰਿਸਟਿਧਾਰਿਅਪਨਾਦਾਸੁਸਵਾਰਿਆ
(ਪ੍ਰਭੂ ਨੇ ਜੇਹੜਾ) ਆਪਣਾ ਸੇਵਕ (ਆਪਣੀ) ਮਿਹਰ ਦੀ ਨਿਗਾਹ ਕਰ ਕੇ ਸੁਚੱਜੇ ਜੀਵਨ ਵਾਲਾ ਬਣਾ ਦਿੱਤਾ,
Bestowing His Glance of Grace, He has adorned His slave.
द्रिसटि धारि अपना दासु सवारिआ ॥
LINE 04
ਘਟਘਟਅੰਤਰਿਪਾਰਬ੍ਰਹਮੁਨਮਸਕਾਰਿਆ
ਉਸ ਨੇ ਹਰੇਕ ਸਰੀਰ ਵਿਚ ਉਸ ਪਰਮਾਤਮਾ ਨੂੰ (ਵੇਖ ਕੇ ਹਰੇਕ ਅੱਗੇ) ਆਪਣਾ ਸਿਰ ਨਿਵਾਇਆ (ਭਾਵ, ਹਰੇਕ ਨਾਲ ਪ੍ਰੇਮ ਪਿਆਰ ਵਾਲਾ ਵਰਤਾਵ ਕੀਤਾ)।
Deep within each and every heart, the Supreme Lord is humbly worshipped.
घट घट अंतरि पारब्रहमु नमसकारिआ ॥
LINE 05
ਇਕਸੁਵਿਣੁਹੋਰੁਦੂਜਾਨਾਹੀਬਾਬਾਨਾਨਕਇਹਮਤਿਸਾਰੀਜੀਉ੪੩੯੪੬॥॥॥॥
ਹੇ ਨਾਨਕ! (ਆਖ-) ਹੇ ਭਾਈ! ਇਕ ਪਰਮਾਤਮਾ ਤੋਂ ਬਿਨਾ ਹੋਰ ਕੋਈ (ਉਸ ਵਰਗਾ) ਨਹੀਂ ਹੈ-ਇਹੀ ਸਭ ਤੋਂ ਸ੍ਰੇਸ਼ਟ ਸੂਝ ਹੈ ॥੪॥੩੯॥੪੬॥
Without the One, there is no other at all. O Baba Nanak, this is the most excellent wisdom. ||4||39||46||
इकसु विणु होरु दूजा नाही बाबा नानक इह मति सारी जीउ ॥४॥३९॥४६॥
LINE 06
ਮਾਝਮਹਲਾ
Maajh, Fifth Mahalaa:
माझ महला ५ ॥
LINE 07
ਮਨੁਤਨੁਰਤਾਰਾਮਪਿਆਰੇ
(ਹੇ ਭਾਈ! ਜੇ ਤੂੰ ਇਹ ਲੋੜਦਾ ਹੈਂ ਕਿ ਤੇਰਾ) ਮਨ (ਤੇਰਾ) ਸਰੀਰ ਪਿਆਰੇ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਰਹੇ,
My mind and body are imbued with love for the Lord.
मनु तनु रता राम पिआरे ॥
LINE 08
ਸਰਬਸੁਦੀਜੈਅਪਨਾਵਾਰੇ
(ਤਾਂ) ਆਪਣਾ ਸਭ ਕੁਛ ਸਦਕੇ ਕਰ ਕੇ (ਉਸ ਪ੍ਰੇਮ ਦੇ ਵੱਟੇ) ਦੇ ਦੇਣਾ ਚਾਹੀਦਾ ਹੈ।
I sacrifice everything for Him.
सरबसु दीजै अपना वारे ॥
LINE 09
ਆਠਪਹਰਗੋਵਿੰਦਗੁਣਗਾਈਐਬਿਸਰੁਕੋਈਸਾਸਾਜੀਉ॥॥
ਅੱਠੇ ਪਹਰ ਗੋਬਿੰਦ ਦੇ ਗੁਣ ਗਾਣੇ ਚਾਹੀਦੇ ਹਨ। (ਹੇ ਭਾਈ!) ਕੋਈ ਇੱਕ ਸਾਹ (ਲੈਂਦਿਆਂ ਭੀ ਪਰਮਾਤਮਾ ਨੂੰ) ਨਾਹ ਭੁਲਾ ॥੧॥
Twenty-four hours a day, sing the Glorious Praises of the Lord of the Universe. Do not forget Him, for even one breath. ||1||
आठ पहर गोविंद गुण गाईऐ बिसरु न कोई सासा जीउ ॥१॥
LINE 10
ਸੋਈਸਾਜਨਮੀਤੁਪਿਆਰਾ
ਉਹੋ ਹੀ ਸੱਜਣ-ਪ੍ਰਭੂ ਦਾ ਪਿਆਰਾ ਮਿਤ੍ਰ ਹੈ,
He is a companion, a friend, and a beloved of mine,
सोई साजन मीतु पिआरा ॥
LINE 11
ਰਾਮਨਾਮੁਸਾਧਸੰਗਿਬੀਚਾਰਾ
ਜੇਹੜਾ ਮਨੁੱਖ ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੇ ਨਾਮ ਨੂੰ ਵਿਚਾਰਦਾ ਹੈ।
who reflects upon the Lord's Name, in the Company of the Holy.
राम नामु साधसंगि बीचारा ॥
LINE 12
ਸਾਧੂਸੰਗਿਤਰੀਜੈਸਾਗਰੁਕਟੀਐਜਮਕੀਫਾਸਾਜੀਉ॥॥
ਸਾਧ ਸੰਗਤਿ ਵਿਚ (ਰਿਹਾਂ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ, ਤੇ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ ॥੨॥
In the Saadh Sangat, the Company of the Holy, cross over the world-ocean, and the noose of death shall be cut away. ||2||
साधू संगि तरीजै सागरु कटीऐ जम की फासा जीउ ॥२॥
LINE 13
ਚਾਰਿਪਦਾਰਥਹਰਿਕੀਸੇਵਾ
(ਹੇ ਭਾਈ!) ਪਰਮਾਤਮਾ ਦੀ ਸੇਵਾ-ਭਗਤੀ ਹੀ (ਦੁਨੀਆ ਦੇ ਪ੍ਰਸਿਧ) ਚਾਰ ਪਦਾਰਥ ਹਨ।
The four cardinal blessings are obtained by serving the Lord.
चारि पदारथ हरि की सेवा ॥
LINE 14
ਪਾਰਜਾਤੁਜਪਿਅਲਖਅਭੇਵਾ
(ਹੇ ਭਾਈ!) ਅਲੱਖ ਅਭੇਵ ਪ੍ਰਭੂ ਦਾ ਨਾਮ ਜਪ, ਇਹੀ ਪਾਰਜਾਤ (-ਰੁੱਖ ਮਨੋਕਾਮਨਾ ਪੂਰੀਆਂ ਕਰਨ ਵਾਲਾ) ਹੈ।
The Elysian Tree, the source of all blessings, is meditation on the Unseen and Unknowable Lord.
पारजातु जपि अलख अभेवा ॥
LINE 15
ਕਾਮੁਕ੍ਰੋਧੁਕਿਲਬਿਖਗੁਰਿਕਾਟੇਪੂਰਨਹੋਈਆਸਾਜੀਉ॥॥
ਜਿਸ ਮਨੁੱਖ (ਦੇ ਅੰਦਰੋਂ) ਗੁਰੂ ਨੇ ਕਾਮ ਦੂਰ ਕਰ ਦਿੱਤਾ ਹੈ ਕ੍ਰੋਧ ਦੂਰ ਕਰ ਦਿੱਤਾ ਜਿਸ ਦੇ ਸਾਰੇ ਪਾਪ ਗੁਰੂ ਨੇ ਕੱਟ ਦਿੱਤੇ ਹਨ, ਉਸ ਦੀ (ਹਰੇਕ ਕਿਸਮ ਦੀ) ਆਸਾ ਪੂਰੀ ਹੋ ਗਈ ॥੩॥
The Guru has cut out the sinful mistakes of sexual desire and anger, and my hopes have been fulfilled. ||3||
कामु क्रोधु किलबिख गुरि काटे पूरन होई आसा जीउ ॥३॥
LINE 16
ਪੂਰਨਭਾਗਭਏਜਿਸੁਪ੍ਰਾਣੀ
(ਹੇ ਭਾਈ!) ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਣ,
That mortal who is blessed by perfect destiny
पूरन भाग भए जिसु प्राणी ॥
LINE 17
ਸਾਧਸੰਗਿਮਿਲੇਸਾਰੰਗਪਾਣੀ
ਉਸ ਨੂੰ ਸਾਧ ਸੰਗਤਿ ਵਿਚ ਪਰਮਾਤਮਾ ਮਿਲ ਪੈਂਦਾ ਹੈ।
meets the Lord, the Sustainer of the Universe, in the Company of the Holy.
साधसंगि मिले सारंगपाणी ॥
LINE 18
ਨਾਨਕਨਾਮੁਵਸਿਆਜਿਸੁਅੰਤਰਿਪਰਵਾਣੁਗਿਰਸਤਉਦਾਸਾਜੀਉ੪੪੦੪੭॥॥॥॥
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਘਰ-ਬਾਰੀ ਹੁੰਦਾ ਹੋਇਆ ਹੀ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਤੇ ਉਹ ਪ੍ਰਭੂ ਦੇ ਦਰ ਤੇ ਕਬੂਲ ਹੁੰਦਾ ਹੈ ॥੪॥੪੦॥੪੭॥
O Nanak, if the Naam, the Name of the Lord, dwells within the mind, one is approved and accepted, whether he is a house-holder or a renunciate. ||4||40||47||
नानक नामु वसिआ जिसु अंतरि परवाणु गिरसत उदासा जीउ ॥४॥४०॥४७॥
LINE 19
ਮਾਝਮਹਲਾ
Maajh, Fifth Mahalaa:
माझ महला ५ ॥
LINE 20
ਸਿਮਰਤਨਾਮੁਰਿਦੈਸੁਖੁਪਾਇਆ
ਉਸ ਨੇ ਹੀ ਨਾਮ ਸਿਮਰ ਕੇ ਹਿਰਦੇ ਵਿਚ ਆਤਮਕ ਆਨੰਦ ਮਾਣਿਆ ਹੈ,
Meditating on the Naam, the Name of the Lord, my heart is filled with peace.
सिमरत नामु रिदै सुखु पाइआ ॥
LINE 21
ਕਰਿਕਿਰਪਾਭਗਤਂੀਪ੍ਰਗਟਾਇਆ
(ਜਿਸ ਮਨੁੱਖ ਦੇ ਹਿਰਦੇ ਵਿਚ) ਭਗਤ ਜਨਾਂ ਨੇ ਕਿਰਪਾ ਕਰ ਕੇ (ਪਰਮਾਤਮਾ ਦਾ ਨਾਮ) ਪਰਗਟ ਕਰ ਦਿੱਤਾ।
By His Grace, His devotees become famous and acclaimed.
करि किरपा भगतीं प्रगटाइआ ॥
LINE 22
ਸੰਤਸੰਗਿਮਿਲਿਹਰਿਹਰਿਜਪਿਆਬਿਨਸੇਆਲਸਰੋਗਾਜੀਉ॥॥
ਸਾਧ ਸੰਗਤਿ ਵਿਚ ਮਿਲ ਕੇ ਜਿਸ ਨੇ ਸਦਾ ਹਰੀ-ਨਾਮ ਜਪਿਆ, ਉੇਸ ਦੇ ਸਾਰੇ ਆਲਸ ਉਸ ਦੇ ਸਾਰੇ ਰੋਗ ਦੂਰ ਹੋ ਗਏ ॥੧॥
Joining the Society of the Saints, I chant the Name of the Lord, Har, Har; the disease of laziness has disappeared. ||1||
संतसंगि मिलि हरि हरि जपिआ बिनसे आलस रोगा जीउ ॥१॥
LINE 23
ਜਾਕੈਗ੍ਰਿਹਿਨਵਨਿਧਿਹਰਿਭਾਈ
ਹੇ ਭਾਈ! ਜਿਸ ਹਰੀ ਦੇ ਘਰ ਵਿਚ ਨੌ ਹੀ ਖ਼ਜ਼ਾਨੇ ਮੌਜੂਦ ਹਨ,
O Siblings of Destiny, the nine treasures are found in the Home of the Lord;
जा कै ग्रिहि नव निधि हरि भाई ॥
LINE 24
ਤਿਸੁਮਿਲਿਆਜਿਸੁਪੁਰਬਕਮਾਈ
ਉਹ ਹਰੀ ਉਸ ਮਨੁੱਖ ਨੂੰ ਮਿਲਦਾ ਹੈ (ਗੁਰੂ ਦੀ ਰਾਹੀਂ) ਜਿਸ ਦੀ ਪਹਿਲੇ ਜਨਮਾਂ ਵਿਚ ਕੀਤੀ ਨੇਕ ਕਮਾਈ ਦੇ ਸੰਸਕਾਰ ਜਾਗ ਪੈਂਦੇ ਹਨ।
He comes to meet those who deserve it by their past actions.
तिसु मिलिआ जिसु पुरब कमाई ॥
LINE 25
ਗਿਆਨਧਿਆਨਪੂਰਨਪਰਮੇਸੁਰਪ੍ਰਭੁਸਭਨਾਗਲਾਜੋਗਾਜੀਉ॥॥
ਉਸ ਦੀ ਪੂਰਨ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ, ਉਸ ਦੀ ਪੂਰਨ ਪ੍ਰਭੂ ਵਿਚ ਸੁਰਤ ਜੁੜੀ ਰਹਿੰਦੀ ਹੈ, ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਪਰਮਾਤਮਾ ਸਭ ਕੰਮ ਕਰਨ ਦੀ ਸਮਰਥਾ ਰੱਖਦਾ ਹੈ ॥੨॥
The Perfect Transcendent Lord is spiritual wisdom and meditation. God is All-powerful to do all things. ||2||
गिआन धिआन पूरन परमेसुर प्रभु सभना गला जोगा जीउ ॥२॥
LINE 26
ਖਿਨਮਹਿਥਾਪਿਉਥਾਪਨਹਾਰਾ
(ਹੇ ਭਾਈ!) ਪਰਮਾਤਮਾ (ਸਾਰਾ ਜਗਤ) ਰਚ ਕੇ ਇਕ ਖਿਨ ਵਿਚ (ਇਸ ਨੂੰ) ਨਾਸ ਕਰਨ ਦੀ ਭੀ ਤਾਕਤ ਰੱਖਦਾ ਹੈ।
In an instant, He establishes and disestablishes.
खिन महि थापि उथापनहारा ॥
LINE 27
ਆਪਿਇਕੰਤੀਆਪਿਪਸਾਰਾ
ਉਹ ਆਪ ਹੀ (ਨਿਰਗੁਣ-ਸਰੂਪ ਹੋ ਕੇ) ਇਕੱਲਾ (ਹੋ ਜਾਂਦਾ) ਹੈ, ਤੇ ਆਪ ਹੀ (ਆਪਣੇ ਆਪੇ ਤੋਂ ਸਰਗੁਣ ਰੂਪ ਧਾਰ ਕੇ) ਜਗਤ-ਰਚਨਾ ਕਰ ਦੇਂਦਾ ਹੈ।
He Himself is the One, and He Himself is the Many.
आपि इकंती आपि पसारा ॥
LINE 28
ਲੇਪੁਨਹੀਜਗਜੀਵਨਦਾਤੇਦਰਸਨਡਿਠੇਲਹਨਿਵਿਜੋਗਾਜੀਉ॥॥
ਉਸ ਕਰਤਾਰ ਨੂੰ, ਜਗਤ-ਦੇ-ਜੀਵਨ ਉਸ ਪ੍ਰਭੂ ਨੂੰ ਮਾਇਆ ਦਾ ਪ੍ਰਭਾਵ ਪੋਹ ਨਹੀਂ ਸਕਦਾ। ਉਸ ਦਾ ਦਰਸਨ ਕੀਤਿਆਂ ਸਾਰੇ ਵਿਛੋੜੇ ਲਹਿ ਜਾਂਦੇ ਹਨ (ਪ੍ਰਭੂ ਤੋਂ ਵਿਛੋੜਾ ਪਾਣ ਵਾਲੇ ਸਾਰੇ ਪ੍ਰਭਾਵ ਮਨ ਤੋਂ ਲਹਿ ਜਾਂਦੇ ਹਨ) ॥੩॥
Filth does not stick to the Giver, the Life of the World. Gazing upon the Blessed Vision of His Darshan, the pain of separation departs. ||3||
लेपु नही जगजीवन दाते दरसन डिठे लहनि विजोगा जीउ ॥३॥
LINE 29
ਅੰਚਲਿਲਾਇਸਭਸਿਸਟਿਤਰਾਈ
(ਹੇ ਭਾਈ! ਗੁਰੂ ਦੇ) ਪੱਲੇ ਲਾ ਕੇ (ਪ੍ਰਭੂ ਆਪ ਹੀ) ਸਾਰੀ ਸ੍ਰਿਸ਼ਟੀ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ,
Holding on to the hem of His Robe, the entire Universe is saved.
अंचलि लाइ सभ सिसटि तराई ॥
LINE 30
ਆਪਣਾਨਾਉਆਪਿਜਪਾਈ
ਪ੍ਰਭੂ (ਗੁਰੂ ਦੀ ਰਾਹੀਂ) ਆਪਣਾ ਨਾਮ ਆਪ ਹੀ (ਜੀਵਾਂ ਪਾਸੋਂ) ਜਪਾਂਦਾ ਹੈ।
He Himself causes His Name to be chanted.
आपणा नाउ आपि जपाई ॥
LINE 31
ਗੁਰਬੋਹਿਥੁਪਾਇਆਕਿਰਪਾਤੇਨਾਨਕਧੁਰਿਸੰਜੋਗਾਜੀਉ੪੪੧੪੮॥॥॥॥
ਹੇ ਨਾਨਕ! ਪਰਮਾਤਮਾ ਦੀ ਧੁਰ-ਦਰਗਾਹ ਤੋਂ ਮਿਲਾਪ ਦੇ ਸਬਬ ਬਣਨ ਨਾਲ ਪਰਮਾਤਮਾ ਦੀ ਮਿਹਰ ਨਾਲ ਹੀ ਗੁਰੂ-ਜਹਾਜ਼ ਮਿਲਦਾ ਹੈ ॥੪॥੪੧॥੪੮॥
The Boat of the Guru is found by His Grace; O Nanak, such blessed destiny is pre-ordained. ||4||41||48||
गुर बोहिथु पाइआ किरपा ते नानक धुरि संजोगा जीउ ॥४॥४१॥४८॥
LINE 32
ਮਾਝਮਹਲਾ
Maajh, Fifth Mahalaa:
माझ महला ५ ॥
LINE 33
ਸੋਈਕਰਣਾਜਿਆਪਿਕਰਾਏ
(ਜੀਵ) ਉਹੀ ਕੰਮ ਕਰ ਸਕਦਾ ਹੈ, ਜੇਹੜਾ ਪਰਮਾਤਮਾ ਆਪ ਕਰਾਂਦਾ ਹੈ।
People do whatever the Lord inspires them to do.
सोई करणा जि आपि कराए ॥
LINE 34
ਜਿਥੈਰਖੈਸਾਭਲੀਜਾਏ
(ਜੀਵ ਨੂੰ) ਜਿਸ ਥਾਂ ਪਰਮਾਤਮਾ ਰੱਖਦਾ ਹੈ, ਉਹੀ ਥਾਂ (ਜੀਵ ਵਾਸਤੇ) ਚੰਗੀ ਹੁੰਦੀ ਹੈ।
Wherever He keeps us is a good place.
जिथै रखै सा भली जाए ॥
LINE 35
ਸੋਈਸਿਆਣਾਸੋਪਤਿਵੰਤਾਹੁਕਮੁਲਗੈਜਿਸੁਮੀਠਾਜੀਉ॥॥
ਉਹੀ ਮਨੁੱਖ ਅਕਲ ਵਾਲਾ ਹੈ ਉਹੀ ਮਨੁੱਖ ਇੱਜ਼ਤ ਵਾਲਾ ਹੈ, ਜਿਸਨੂੰ ਪਰਮਾਤਮਾ ਦਾ ਹੁਕਮ ਪਿਆਰਾ ਲਗਦਾ ਹੈ ॥੧॥
That person is clever and honorable, unto whom the Hukam of the Lord's Command seems sweet. ||1||
सोई सिआणा सो पतिवंता हुकमु लगै जिसु मीठा जीउ ॥१॥
LINE 36
ਸਭਪਰੋਈਇਕਤੁਧਾਗੈ
ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ (ਹੁਕਮ-ਰੂਪ) ਧਾਗੇ ਵਿਚ ਪ੍ਰੋ ਰੱਖਿਆ ਹੈ।
Everything is strung upon the One String of the Lord.
सभ परोई इकतु धागै ॥
LINE 37
ਜਿਸੁਲਾਇਲਏਸੋਚਰਣੀਲਾਗੈ
ਜਿਸ ਜੀਵ ਨੂੰ ਪ੍ਰਭੂ (ਆਪਣੀ ਚਰਨੀਂ) ਲਾਂਦਾ ਹੈ, ਉਹੀ ਚਰਨੀਂ ਲੱਗਦਾ ਹੈ।
Those whom the Lord attaches, are attached to His Feet.
जिसु लाइ लए सो चरणी लागै ॥
LINE 38
ਊਂਧਕਵਲੁਜਿਸੁਹੋਇਪ੍ਰਗਾਸਾਤਿਨਿਸਰਬਨਿਰੰਜਨੁਡੀਠਾਜੀਉ॥॥
ਉਸ ਮਨੁੱਖ ਨੇ (ਹੀ) ਨਿਰਲੇਪ ਪ੍ਰਭੂ ਨੂੰ ਹਰ ਥਾਂ ਵੇਖਿਆ ਹੈ, ਜਿਸ ਦਾ ਉਲਟਿਆ ਹੋਇਆ ਹਿਰਦਾ-ਕੌਲ-ਫੁੱਲ (ਪ੍ਰਭੂ ਨੇ ਆਪਣੀ ਮਿਹਰ ਨਾਲ ਆਪ) ਖਿੜਾ ਦਿੱਤਾ ਹੈ ॥੨॥
Those, whose inverted lotus of the crown chakra is illuminated, see the Immaculate Lord everywhere. ||2||
ऊंध कवलु जिसु होइ प्रगासा तिनि सरब निरंजनु डीठा जीउ ॥२॥
LINE 39
ਤੇਰੀਮਹਿਮਾਤੂੰਹੈਜਾਣਹਿ
ਹੇ ਪ੍ਰਭੁ! ਤੂੰ ਆਪ ਹੀ ਜਾਣਦਾ ਹੈ ਕਿ ਤੂੰ ਕਿਤਨਾ ਵੱਡਾ ਹੈਂ।
Only You Yourself know Your Glory.
तेरी महिमा तूंहै जाणहि ॥
LINE 40
ਅਪਣਾਆਪੁਤੂੰਆਪਿਪਛਾਣਹਿ
ਆਪਣੇ ਆਪ ਨੂੰ ਤੂੰ ਆਪ ਹੀ ਸਮਝ ਸਕਦਾ ਹੈਂ।
You Yourself recognize Your Own Self.
अपणा आपु तूं आपि पछाणहि ॥
LINE 41
ਹਉਬਲਿਹਾਰੀਸੰਤਨਤੇਰੇਜਿਨਿਕਾਮੁਕ੍ਰੋਧੁਲੋਭੁਪੀਠਾਜੀਉ॥॥
ਤੇਰੇ ਜਿਸ ਜਿਸ ਸੰਤ ਨੇ (ਤੇਰੀ ਮਿਹਰ ਨਾਲ ਆਪਣੇ ਅੰਦਰੋਂ) ਕਾਮ ਨੂੰ ਕ੍ਰੋਧ ਨੂੰ ਲੋਭ ਨੂੰ ਦੂਰ ਕੀਤਾ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੩॥
I am a sacrifice to Your Saints, who have crushed their sexual desire, anger and greed. ||3||
हउ बलिहारी संतन तेरे जिनि कामु क्रोधु लोभु पीठा जीउ ॥३॥
LINE 42
ਤੂੰਨਿਰਵੈਰੁਸੰਤਤੇਰੇਨਿਰਮਲ
ਹੇ ਪ੍ਰਭੂ! ਤੇਰੇ ਅੰਦਰ ਕਿਸੇ ਵਾਸਤੇ ਵੈਰ ਨਹੀਂ ਹੈ, ਤੇਰੇ ਸੰਤ ਭੀ (ਵੈਰ ਆਦਿਕ ਦੀ) ਮੈਲ ਤੋਂ ਰਹਿਤ ਹਨ।
You have no hatred or vengeance; Your Saints are immaculate and pure.
तूं निरवैरु संत तेरे निरमल ॥
LINE 43
ਜਿਨਦੇਖੇਸਭਉਤਰਹਿਕਲਮਲ
ਤੇਰੇ ਉਹਨਾਂ ਸੰਤ ਜਨਾਂ ਦਾ ਦਰਸਨ ਕੀਤਿਆਂ (ਹੋਰਨਾਂ ਦੇ ਭੀ) ਪਾਪ ਦੂਰ ਹੋ ਜਾਂਦੇ ਹਨ।
Seeing them, all sins depart.
जिन देखे सभ उतरहि कलमल ॥
LINE 44
ਨਾਨਕਨਾਮੁਧਿਆਇਧਿਆਇਜੀਵੈਬਿਨਸਿਆਭ੍ਰਮੁਭਉਧੀਠਾਜੀਉ੪੪੨੪੯॥॥॥॥
ਹੇ ਨਾਨਕ! (ਆਖ-ਹੇ ਪ੍ਰਭੂ! ਤੇਰਾ) ਨਾਮ ਸਿਮਰ ਸਿਮਰ ਕੇ ਜੇਹੜਾ ਮਨੁੱਖ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ਉਸ ਦੇ ਮਨ ਵਿਚੋਂ ਅਮੋਲ ਭਟਕਣਾ ਤੇ ਡਰ ਦੂਰ ਹੋ ਜਾਂਦੇ ਹਨ ॥੪॥੪੨॥੪੯॥
Nanak lives by meditating, meditating on the Naam. His stubborn doubt and fear have departed. ||4||42||49||
नानक नामु धिआइ धिआइ जीवै बिनसिआ भ्रमु भउ धीठा जीउ ॥४॥४२॥४९॥