ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1144
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਿਸੁਲੜਿਲਾਇਲਏਸੋਲਾਗੈ
ਪਰ, ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਲੜ ਲਾ ਲੈਂਦਾ ਹੈ, ਉਹੀ ਲੱਗਦਾ ਹੈ,
He alone is attached to the hem of the Lord's robe, whom the Lord Himself attaches.
जिसु लड़ि लाइ लए सो लागै ॥
LINE 02
ਜਨਮਜਨਮਕਾਸੋਇਆਜਾਗੈ॥॥
ਉਹੀ ਮਨੁੱਖ (ਮਾਇਆ ਦੇ ਮੋਹ ਦੀ ਨੀਂਦ ਵਿਚ) ਅਨੇਕਾਂ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ ॥੩॥
Asleep for countless incarnations, he now awakens. ||3||
जनम जनम का सोइआ जागै ॥३॥
LINE 03
ਤੇਰੇਭਗਤਭਗਤਨਕਾਆਪਿ
ਹੇ ਪ੍ਰਭੂ! ਤੇਰੇ ਭਗਤ (ਤੇਰੇ ਸਹਾਰੇ ਹਨ), ਤੂੰ ਆਪ ਆਪਣੇ ਭਗਤਾਂ ਦਾ (ਸਦਾ ਰਾਖਾ ਹੈਂ)।
Your devotees belong to You, and You belong to Your devotees.
तेरे भगत भगतन का आपि ॥
LINE 04
ਅਪਣੀਮਹਿਮਾਆਪੇਜਾਪਿ
(ਭਗਤਾਂ ਵਿਚ ਬੈਠ ਕੇ) ਤੂੰ ਆਪ ਹੀ ਆਪਣੀ ਵਡਿਆਈ ਕਰਦਾ ਹੈਂ।
You Yourself inspire them to chant Your Praises.
अपणी महिमा आपे जापि ॥
LINE 05
ਜੀਅਜੰਤਸਭਿਤੇਰੈਹਾਥਿ
ਸਾਰੇ ਹੀ ਜੀਅ ਜੰਤ ਤੇਰੇ ਵੱਸ ਵਿਚ ਹਨ,
All beings and creatures are in Your Hands.
जीअ जंत सभि तेरै हाथि ॥
LINE 06
ਨਾਨਕਕੇਪ੍ਰਭਸਦਹੀਸਾਥਿ੪੧੬੨੯॥॥॥॥
ਹੇ ਨਾਨਕ ਦੇ ਪ੍ਰਭੂ! ਤੂੰ ਸਭ ਜੀਵਾਂ ਦੇ ਸਦਾ ਅੰਗ-ਸੰਗ ਰਹਿੰਦਾ ਹੈਂ ॥੪॥੧੬॥੨੯॥
Nanak's God is always with him. ||4||16||29||
नानक के प्रभ सद ही साथि ॥४॥१६॥२९॥
LINE 07
ਭੈਰਉਮਹਲਾ
Bhairao, Fifth Mahalaa:
भैरउ महला ५ ॥
LINE 08
ਨਾਮੁਹਮਾਰੈਅੰਤਰਜਾਮੀ
ਸਭ ਦੇ ਦਿਲ ਦੀ ਜਾਣਨ ਵਾਲੇ ਹਰੀ ਦਾ ਨਾਮ ਮੇਰੇ ਹਿਰਦੇ ਵਿਚ ਵੱਸ ਰਿਹਾ ਹੈ,
The Naam, the Name of the Lord, is the Inner-knower of my heart.
नामु हमारै अंतरजामी ॥
LINE 09
ਨਾਮੁਹਮਾਰੈਆਵੈਕਾਮੀ
ਹਰਿ-ਨਾਮ ਮੇਰੇ ਸਾਰੇ ਕੰਮ ਸਵਾਰ ਰਿਹਾ ਹੈ,
The Naam is so useful to me.
नामु हमारै आवै कामी ॥
LINE 10
ਰੋਮਿਰੋਮਿਰਵਿਆਹਰਿਨਾਮੁ
(ਗੁਰੂ ਦੀ ਕਿਰਪਾ ਨਾਲ) ਹਰਿ-ਨਾਮ ਮੇਰੇ ਰੋਮ ਰੋਮ ਵਿਚ ਵੱਸ ਪਿਆ ਹੈ,
The Lord's Name permeates each and every hair of mine.
रोमि रोमि रविआ हरि नामु ॥
LINE 11
ਸਤਿਗੁਰਪੂਰੈਕੀਨੋਦਾਨੁ॥॥
ਪੂਰੇ ਗੁਰੂ ਨੇ ਮੈਨੂੰ (ਹਰਿ-ਨਾਮ ਰਤਨ ਦਾ) ਦਾਨ ਦਿੱਤਾ ਹੈ ॥੧॥
The Perfect True Guru has given me this gift. ||1||
सतिगुर पूरै कीनो दानु ॥१॥
LINE 12
ਨਾਮੁਰਤਨੁਮੇਰੈਭੰਡਾਰ
(ਪੂਰੇ ਗੁਰੂ ਦੀ ਕਿਰਪਾ ਨਾਲ) ਕੀਮਤੀ ਨਾਮ ਮੇਰੇ ਹਿਰਦੇ ਵਿਚ ਆ ਵੱਸਿਆ ਹੈ,
The Jewel of the Naam is my treasure.
नामु रतनु मेरै भंडार ॥
LINE 13
ਅਗਮਅਮੋਲਾਅਪਰਅਪਾਰ॥॥ਰਹਾਉ
ਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ ਐਸਾ ਖ਼ਜ਼ਾਨਾ ਹੈ ਜੋ ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ ॥੧॥ ਰਹਾਉ ॥
It is inaccessible, priceless, infinite and incomparable. ||1||Pause||
अगम अमोला अपर अपार ॥१॥ रहाउ ॥
LINE 14
ਨਾਮੁਹਮਾਰੈਨਿਹਚਲਧਨੀ
ਹੁਣ ਪਰਮਾਤਮਾ ਦਾ ਨਾਮ ਹੀ (ਮੇਰੇ ਸਿਰ ਉਤੇ) ਸਦਾ ਕਾਇਮ ਰਹਿਣ ਵਾਲਾ ਮਾਲਕ ਹੈ।
The Naam is my unmoving, unchanging Lord and Master.
नामु हमारै निहचल धनी ॥
LINE 15
ਨਾਮਕੀਮਹਿਮਾਸਭਮਹਿਬਨੀ
ਹਰਿ-ਨਾਮ ਦੀ ਵਡਿਆਈ ਹੀ ਸਭ ਜੀਵਾਂ ਦੇ ਅੰਦਰ ਸੋਭ ਰਹੀ ਹੈ।
The glory of the Naam spreads over the whole world.
नाम की महिमा सभ महि बनी ॥
LINE 16
ਨਾਮੁਹਮਾਰੈਪੂਰਾਸਾਹੁ
ਹੁਣ ਪਰਮਾਤਮਾ ਦਾ ਨਾਮ ਹੀ (ਮੇਰੇ ਵਾਸਤੇ ਉਹ) ਸ਼ਾਹ ਹੈ ਜਿਸ ਦੇ ਘਰ ਵਿਚ ਕੋਈ ਕਮੀ ਨਹੀਂ,
The Naam is my perfect master of wealth.
नामु हमारै पूरा साहु ॥
LINE 17
ਨਾਮੁਹਮਾਰੈਬੇਪਰਵਾਹੁ॥॥
ਹਰਿ-ਨਾਮ ਹੀ (ਮੇਰੇ ਸਿਰ ਉਤੇ ਉਹ) ਮਾਲਕ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ॥੨॥
The Naam is my independence. ||2||
नामु हमारै बेपरवाहु ॥२॥
LINE 18
ਨਾਮੁਹਮਾਰੈਭੋਜਨਭਾਉ
(ਜਦੋਂ ਤੋਂ ਪੂਰੇ ਗੁਰੂ ਨੇ ਮੈਨੂੰ ਨਾਮ ਦਾ ਦਾਨ ਦਿੱਤਾ ਹੈ, ਤਦੋਂ ਤੋਂ) ਪਰਮਾਤਮਾ ਦਾ ਨਾਮ ਪਰਮਾਤਮਾ ਦੇ ਨਾਮ ਦਾ ਪਿਆਰ ਹੀ ਮੇਰੀ ਆਤਮਕ ਖ਼ੁਰਾਕ ਬਣ ਗਈ ਹੈ।
The Naam is my food and love.
नामु हमारै भोजन भाउ ॥
LINE 19
ਨਾਮੁਹਮਾਰੈਮਨਕਾਸੁਆਉ
ਹਰਿ-ਨਾਮ ਮੇਰੇ ਮਨ ਦੀ ਹਰ ਵੇਲੇ ਦੀ ਮੰਗ ਹੋ ਗਈ ਹੈ।
The Naam is the objective of my mind.
नामु हमारै मन का सुआउ ॥
LINE 20
ਨਾਮੁਵਿਸਰੈਸੰਤਪ੍ਰਸਾਦਿ
ਗੁਰੂ-ਸੰਤ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਮੈਨੂੰ ਕਦੇ ਨਹੀਂ ਭੁੱਲਦਾ।
By the Grace of the Saints, I never forget the Naam.
नामु न विसरै संत प्रसादि ॥
LINE 21
ਨਾਮੁਲੈਤਅਨਹਦਪੂਰੇਨਾਦ॥॥
ਨਾਮ ਜਪਦਿਆਂ (ਅੰਤਰ ਆਤਮੇ ਇਉਂ ਪ੍ਰਤੀਤ ਹੁੰਦਾ ਹੈ ਕਿ) ਸਾਰੇ ਸੰਗੀਤਕ ਸਾਜ਼ ਇਕ-ਰਸ ਵੱਜਣ ਲੱਗ ਪਏ ਹਨ ॥੩॥
Repeating the Naam, the Unstruck Sound-current of the Naad resounds. ||3||
नामु लैत अनहद पूरे नाद ॥३॥
LINE 22
ਪ੍ਰਭਕਿਰਪਾਤੇਨਾਮੁਨਉਨਿਧਿਪਾਈ
ਪਰਮਾਤਮਾ ਦੀ ਕਿਰਪਾ ਨਾਲ ਮੈਨੂੰ (ਉਸ ਦਾ) ਨਾਮ ਮਿਲ ਗਿਆ ਹੈ (ਜੋ ਮੇਰੇ ਲਈ, ਮਾਨੋ, ਧਰਤੀ ਦੇ ਸਾਰੇ) ਨੌ ਖ਼ਜ਼ਾਨੇ ਹੈ।
By God's Grace, I have obtained the nine treasures of the Naam.
प्रभ किरपा ते नामु नउ निधि पाई ॥
LINE 23
ਗੁਰਕਿਰਪਾਤੇਨਾਮਸਿਉਬਨਿਆਈ
ਗੁਰੂ ਦੀ ਕਿਰਪਾ ਨਾਲ ਮੇਰਾ ਪਿਆਰ ਪਰਮਾਤਮਾ ਦੇ ਨਾਮ ਨਾਲ ਬਣ ਗਿਆ ਹੈ।
By Guru's Grace, I am tuned in to the Naam.
गुर किरपा ते नाम सिउ बनि आई ॥
LINE 24
ਧਨਵੰਤੇਸੇਈਪਰਧਾਨ
ਉਹੀ ਮਨੁੱਖ (ਅਸਲ) ਧਨਾਢ ਹਨ, ਉਹੀ (ਲੋਕ ਪਰਲੋਕ ਵਿਚ) ਤੁਰਨੇ-ਸਿਰ ਮਨੁੱਖ ਹਨ,
They alone are wealthy and supreme,
धनवंते सेई परधान ॥
LINE 25
ਨਾਨਕਜਾਕੈਨਾਮੁਨਿਧਾਨ੪੧੭੩੦॥॥॥॥
ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ ਨਾਮ-ਖ਼ਜ਼ਾਨਾ (ਆ ਵੱਸਦਾ ਹੈ) ॥੪॥੧੭॥੩੦॥
O Nanak, who have the treasure of the Naam. ||4||17||30||
नानक जा कै नामु निधान ॥४॥१७॥३०॥
LINE 26
ਭੈਰਉਮਹਲਾ
Bhairao, Fifth Mahalaa:
भैरउ महला ५ ॥
LINE 27
ਤੂਮੇਰਾਪਿਤਾਤੂਹੈਮੇਰਾਮਾਤਾ
ਹੇ ਪ੍ਰਭੂ! ਮੇਰੇ ਵਾਸਤੇ ਤੂੰ ਹੀ ਪਿਤਾ ਹੈਂ, ਮੇਰੇ ਵਾਸਤੇ ਤੂੰ ਹੀ ਮਾਂ ਹੈਂ।
You are my Father, and You are my Mother.
तू मेरा पिता तूहै मेरा माता ॥
LINE 28
ਤੂਮੇਰੇਜੀਅਪ੍ਰਾਨਸੁਖਦਾਤਾ
ਤੂੰ ਹੀ ਮੈਨੂੰ ਜਿੰਦ ਦੇਣ ਵਾਲਾ ਹੈਂ, ਤੂੰ ਹੀ ਮੈਨੂੰ ਪ੍ਰਾਣ ਦੇਣ ਵਾਲਾ ਹੈਂ, ਤੂੰ ਹੀ ਮੈਨੂੰ ਸਾਰੇ ਸੁਖ ਦੇਣ ਵਾਲਾ ਹੈਂ।
You are my Soul, my Breath of Life, the Giver of Peace.
तू मेरे जीअ प्रान सुखदाता ॥
LINE 29
ਤੂਮੇਰਾਠਾਕੁਰੁਹਉਦਾਸੁਤੇਰਾ
ਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ।
You are my Lord and Master; I am Your slave.
तू मेरा ठाकुरु हउ दासु तेरा ॥
LINE 30
ਤੁਝਬਿਨੁਅਵਰੁਨਹੀਕੋਮੇਰਾ॥॥
ਤੈਥੋਂ ਬਿਨਾ ਹੋਰ ਕੋਈ ਮੇਰਾ (ਆਸਰਾ) ਨਹੀਂ ਹੈ ॥੧॥
Without You, I have no one at all. ||1||
तुझ बिनु अवरु नही को मेरा ॥१॥
LINE 31
ਕਰਿਕਿਰਪਾਕਰਹੁਪ੍ਰਭਦਾਤਿ
ਹੇ ਪ੍ਰਭੂ! ਮਿਹਰ ਕਰ ਕੇ (ਮੈਨੂੰ ਇਹ) ਦਾਤ ਬਖ਼ਸ਼,
Please bless me with Your Mercy, God, and give me this gift,
करि किरपा करहु प्रभ दाति ॥
LINE 32
ਤੁਮੑਰੀਉਸਤਤਿਕਰਉਦਿਨਰਾਤਿ॥॥ਰਹਾਉ
(ਕਿ) ਮੈਂ ਦਿਨ ਰਾਤ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ ॥੧॥ ਰਹਾਉ ॥
that I may sing Your Praises, day and night. ||1||Pause||
तुमरी उसतति करउ दिन राति ॥१॥ रहाउ ॥
LINE 33
ਹਮਤੇਰੇਜੰਤਤੂਬਜਾਵਨਹਾਰਾ
ਹੇ ਪ੍ਰਭੂ! ਅਸੀਂ ਜੀਵ ਤੇਰੇ (ਸੰਗੀਤਕ) ਸਾਜ਼ ਹਾਂ, ਤੂੰ (ਇਹਨਾਂ ਸਾਜ਼ਾਂ ਨੂੰ) ਵਜਾਣ ਵਾਲਾ ਹੈਂ।
I am Your musical instrument, and You are the Musician.
हम तेरे जंत तू बजावनहारा ॥
LINE 34
ਹਮਤੇਰੇਭਿਖਾਰੀਦਾਨੁਦੇਹਿਦਾਤਾਰਾ
ਹੇ ਦਾਤਾਰ! ਅਸੀਂ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸਾਨੂੰ ਦਾਨ ਦੇਂਦਾ ਹੈਂ।
I am Your beggar; please bless me with Your charity, O Great Giver.
हम तेरे भिखारी दानु देहि दातारा ॥
LINE 35
ਤਉਪਰਸਾਦਿਰੰਗਰਸਮਾਣੇ
ਤੇਰੀ ਮਿਹਰ ਨਾਲ ਹੀ ਅਸੀਂ (ਬੇਅੰਤ) ਰੰਗ ਰਸ ਮਾਣਦੇ ਆ ਰਹੇ ਹਾਂ।
By Your Grace, I enjoy love and pleasures.
तउ परसादि रंग रस माणे ॥
LINE 36
ਘਟਘਟਅੰਤਰਿਤੁਮਹਿਸਮਾਣੇ॥॥
ਹੇ ਪ੍ਰਭੂ! ਹਰੇਕ ਸਰੀਰ ਵਿਚ ਤੂੰ ਹੀ ਮੌਜੂਦ ਹੈਂ ॥੨॥
You are deep within each and every heart. ||2||
घट घट अंतरि तुमहि समाणे ॥२॥
LINE 37
ਤੁਮੑਰੀਕ੍ਰਿਪਾਤੇਜਪੀਐਨਾਉ
ਹੇ ਪ੍ਰਭੂ! ਤੇਰੀ ਮਿਹਰ ਨਾਲ (ਹੀ) ਤੇਰਾ ਨਾਮ ਜਪਿਆ ਜਾ ਸਕਦਾ ਹੈ,
By Your Grace, I chant the Name.
तुमरी क्रिपा ते जपीऐ नाउ ॥
LINE 38
ਸਾਧਸੰਗਿਤੁਮਰੇਗੁਣਗਾਉ
(ਮਿਹਰ ਕਰ ਕਿ) ਮੈਂ ਸਾਧ ਸੰਗਤ ਵਿਚ ਟਿਕ ਕੇ ਤੇਰੇ ਗੁਣ ਗਾਂਦਾ ਰਹਾਂ।
In the Saadh Sangat, the Company of the Holy, I sing Your Glorious Praises.
साधसंगि तुमरे गुण गाउ ॥
LINE 39
ਤੁਮੑਰੀਦਇਆਤੇਹੋਇਦਰਦਬਿਨਾਸੁ
ਹੇ ਪ੍ਰਭੂ! ਤੇਰੀ ਮਿਹਰ ਨਾਲ (ਹੀ) ਮੇਰੇ ਹਰੇਕ ਦਰਦ ਦਾ ਨਾਸ ਹੁੰਦਾ ਹੈ,
In Your Mercy, You take away our pains.
तुमरी दइआ ते होइ दरद बिनासु ॥
LINE 40
ਤੁਮਰੀਮਇਆਤੇਕਮਲਬਿਗਾਸੁ॥॥
ਤੇਰੀ ਮਿਹਰ ਨਾਲ (ਹੀ) ਮੇਰੇ ਹਿਰਦੇ-ਕੌਲ ਦਾ ਖਿੜਾਉ ਹੁੰਦਾ ਹੈ ॥੩॥
By Your Mercy, the heart-lotus blossoms forth. ||3||
तुमरी मइआ ते कमल बिगासु ॥३॥
LINE 41
ਹਉਬਲਿਹਾਰਿਜਾਉਗੁਰਦੇਵ
ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ,
I am a sacrifice to the Divine Guru.
हउ बलिहारि जाउ गुरदेव ॥
LINE 42
ਸਫਲਦਰਸਨੁਜਾਕੀਨਿਰਮਲਸੇਵ
ਉਸ ਗੁਰੂ ਦਾ ਦਰਸਨ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ, ਉਸ ਗੁਰੂ ਦੀ ਸੇਵਾ ਜੀਵਨ ਨੂੰ ਪਵਿੱਤਰ ਬਣਾਂਦੀ ਹੈ।
The Blessed Vision of His Darshan is fruitful and rewarding; His service is immaculate and pure.
सफल दरसनु जा की निरमल सेव ॥
LINE 43
ਦਇਆਕਰਹੁਠਾਕੁਰਪ੍ਰਭਮੇਰੇ
ਹੇ ਮੇਰੇ ਠਾਕੁਰ! ਹੇ ਮੇਰੇ ਪ੍ਰਭੂ! ਮਿਹਰ ਕਰ,
Be Merciful to me, O my Lord God and Master,
दइआ करहु ठाकुर प्रभ मेरे ॥
LINE 44
ਗੁਣਗਾਵੈਨਾਨਕੁਨਿਤਤੇਰੇ੪੧੮੩੧॥॥॥॥
(ਤੇਰਾ ਦਾਸ) ਨਾਨਕ ਸਦਾ ਤੇਰੇ ਗੁਣ ਗਾਂਦਾ ਰਹੇ ॥੪॥੧੮॥੩੧॥
that Nanak may continually sing Your Glorious Praises. ||4||18||31||
गुण गावै नानकु नित तेरे ॥४॥१८॥३१॥
LINE 45
ਭੈਰਉਮਹਲਾ
Bhairao, Fifth Mahalaa:
भैरउ महला ५ ॥
LINE 46
ਸਭਤੇਊਚਜਾਕਾਦਰਬਾਰੁ
ਜਿਸ (ਪਰਮਾਤਮਾ) ਦਾ ਦਰਬਾਰ ਸਭ (ਪਾਤਿਸ਼ਾਹਾਂ ਦੇ ਦਰਬਾਰਾਂ) ਨਾਲੋਂ ਉੱਚਾ ਹੈ,
His Regal Court is the highest of all.
सभ ते ऊच जा का दरबारु ॥
LINE 47
ਸਦਾਸਦਾਤਾਕਉਜੋਹਾਰੁ
ਉਸ (ਪ੍ਰਭੂ-ਪਾਤਿਸ਼ਾਹ) ਨੂੰ ਸਦਾ ਹੀ ਸਦਾ ਨਮਸਕਾਰ ਕਰਨੀ ਚਾਹੀਦੀ ਹੈ।
I humbly bow to Him, forever and ever.
सदा सदा ता कउ जोहारु ॥
LINE 48
ਊਚੇਤੇਊਚਾਜਾਕਾਥਾਨ
ਜਿਸ ਪ੍ਰਭੂ-ਪਾਤਿਸ਼ਾਹ ਦਾ ਮਹੱਲ ਉੱਚੇ ਤੋਂ ਉੱਚਾ ਹੈ,
His place is the highest of the high.
ऊचे ते ऊचा जा का थान ॥
LINE 49
ਕੋਟਿਅਘਾਮਿਟਹਿਹਰਿਨਾਮ॥॥
ਉਸ ਹਰੀ-ਪਾਤਿਸ਼ਾਹ ਦੇ ਨਾਮ ਦੀ ਬਰਕਤਿ ਨਾਲ ਕ੍ਰੋੜਾਂ ਪਾਪ ਖ਼ਤਮ ਹੋ ਜਾਂਦੇ ਹਨ ॥੧॥
Millions of sins are erased by the Name of the Lord. ||1||
कोटि अघा मिटहि हरि नाम ॥१॥
LINE 50
ਤਿਸੁਸਰਣਾਈਸਦਾਸੁਖੁਹੋਇ
ਉਸ (ਪ੍ਰਭੂ) ਦੀ ਸਰਨ ਵਿਚ (ਰਹਿ ਕੇ) ਉਸ ਮਨੁੱਖ ਨੂੰ ਸਦਾ ਆਨੰਦ ਬਣਿਆ ਰਹਿੰਦਾ ਹੈ,
In His Sanctuary, we find eternal peace.
तिसु सरणाई सदा सुखु होइ ॥
LINE 51
ਕਰਿਕਿਰਪਾਜਾਕਉਮੇਲੈਸੋਇ॥॥ਰਹਾਉ
ਪ੍ਰਭੂ ਆਪ ਹੀ ਮਿਹਰ ਕਰ ਕੇ ਜਿਸ ਮਨੁੱਖ ਨੂੰ ਆਪਣੇ ਚਰਨਾਂ ਵਿਚ ਜੋੜਦਾ ਹੈ ॥੧॥ ਰਹਾਉ ॥
He Mercifully unites us with Himself. ||1||Pause||
करि किरपा जा कउ मेलै सोइ ॥१॥ रहाउ ॥
LINE 52
ਜਾਕੇਕਰਤਬਲਖੇਜਾਹਿ
ਜਿਸ ਪ੍ਰਭੂ-ਪਾਤਿਸ਼ਾਹ ਦੇ ਚੋਜ-ਤਮਾਸ਼ੇ ਸਮਝੇ ਨਹੀਂ ਜਾ ਸਕਦੇ,
His wondrous actions cannot even be described.
जा के करतब लखे न जाहि ॥
LINE 53
ਜਾਕਾਭਰਵਾਸਾਸਭਘਟਮਾਹਿ
ਜਿਸ ਪਰਮਾਤਮਾ ਦਾ ਸਹਾਰਾ ਹਰੇਕ ਜੀਵ ਦੇ ਹਿਰਦੇ ਵਿਚ ਹੈ,
All hearts rest their faith and hope in Him.
जा का भरवासा सभ घट माहि ॥
LINE 54
ਪ੍ਰਗਟੁਭਇਆਸਾਧੂਕੈਸੰਗਿ
ਉਹ ਪ੍ਰਭੂ-ਪਾਤਿਸ਼ਾਹ ਗੁਰੂ ਦੀ ਸੰਗਤ ਵਿਚ ਰਿਹਾਂ (ਮਨੁੱਖ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ।
He is manifest in the Saadh Sangat, the Company of the Holy.
प्रगटु भइआ साधू कै संगि ॥
LINE 55
ਭਗਤਅਰਾਧਹਿਅਨਦਿਨੁਰੰਗਿ॥॥
ਉਸ ਦੇ ਭਗਤ ਹਰ ਵੇਲੇ ਪ੍ਰੇਮ ਨਾਲ ਉਸ ਦਾ ਨਾਮ ਜਪਦੇ ਰਹਿੰਦੇ ਹਨ ॥੨॥
The devotees lovingly worship and adore Him night and day. ||2||
भगत अराधहि अनदिनु रंगि ॥२॥
LINE 56
ਦੇਦੇਤੋਟਿਨਹੀਭੰਡਾਰ
(ਜੀਵਾਂ ਨੂੰ ਬੇਅੰਤ ਦਾਤਾਂ) ਦੇਂਦਿਆਂ ਭੀ (ਉਸ ਦੇ) ਖ਼ਜ਼ਾਨਿਆਂ ਵਿਚ ਕਮੀ ਨਹੀਂ ਹੁੰਦੀ।
He gives, but His treasures are never exhausted.
देदे तोटि नही भंडार ॥
LINE 57
ਖਿਨਮਹਿਥਾਪਿਉਥਾਪਨਹਾਰ
ਉਹ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਸਮਰਥਾ ਵਾਲਾ ਹੈ।
In an instant, He establishes and disestablishes.
खिन महि थापि उथापनहार ॥
LINE 58
ਜਾਕਾਹੁਕਮੁਮੇਟੈਕੋਇ
ਕੋਈ ਭੀ ਜੀਵ ਉਸ ਦਾ ਹੁਕਮ ਮੋੜ ਨਹੀਂ ਸਕਦਾ।
No one can erase the Hukam of His Command.
जा का हुकमु न मेटै कोइ ॥
LINE 59
ਸਿਰਿਪਾਤਿਸਾਹਾਸਾਚਾਸੋਇ॥॥
(ਦੁਨੀਆ ਦੇ) ਪਾਤਿਸ਼ਾਹਾਂ ਦੇ ਸਿਰ ਉੱਤੇ ਸਦਾ ਕਾਇਮ ਰਹਿਣ ਵਾਲਾ (ਪਾਤਿਸ਼ਾਹ) ਉਹ (ਪਰਮਾਤਮਾ) ਹੀ ਹੈ ॥੩॥
The True Lord is above the heads of kings. ||3||
सिरि पातिसाहा साचा सोइ ॥३॥
LINE 60
ਜਿਸਕੀਓਟਤਿਸੈਕੀਆਸਾ
(ਦੁੱਖਾਂ ਤੋਂ ਬਚਣ ਲਈ ਅਸਾਂ ਜੀਵਾਂ ਨੂੰ) ਜਿਸ (ਪਰਮਾਤਮਾ) ਦਾ ਆਸਰਾ ਹੈ, (ਸੁਖਾਂ ਦੀ ਪ੍ਰਾਪਤੀ ਲਈ ਭੀ) ਉਸੇ ਦੀ (ਸਹਾਇਤਾ ਦੀ) ਆਸ ਹੈ।
He is my Anchor and Support; I place my hopes in Him.
जिस की ओट तिसै की आसा ॥