ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1198
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਇਨਬਿਧਿਹਰਿਮਿਲੀਐਵਰਕਾਮਨਿਧਨਸੋਹਾਗੁਪਿਆਰੀ
ਹੇ ਜੀਵ-ਇਸਤ੍ਰੀਏ! ਇਸ ਤਰੀਕੇ ਨਾਲ ਹੀ (ਭਾਵ, ਉਸ ਪ੍ਰਭੂ ਦੇ ਅੰਗ-ਸੰਗ ਹੋਣ ਤੇ ਯਕੀਨ ਕੀਤਿਆਂ ਹੀ) ਪਤੀ-ਪ੍ਰਭੂ ਮਿਲਦਾ ਹੈ, (ਜਿਸ ਨੂੰ ਮਿਲ ਪਿਆ ਹੈ) ਉਸ ਜੀਵ-ਇਸਤ੍ਰੀ ਦਾ ਚੰਗਾ ਭਾਗ ਜਾਗ ਪਿਆ ਹੈ, ਉਹ ਪਤੀ-ਪ੍ਰਭੂ ਦੀ ਪਿਆਰੀ ਹੋ ਗਈ ਹੈ।
This is the way to meet your Husband Lord. Blessed is the soul-bride who is loved by her Husband Lord.
इन बिधि हरि मिलीऐ वर कामनि धन सोहागु पिआरी ॥
LINE 02
ਜਾਤਿਬਰਨਕੁਲਸਹਸਾਚੂਕਾਗੁਰਮਤਿਸਬਦਿਬੀਚਾਰੀ॥॥
ਗੁਰੂ ਦੀ ਮੱਤ ਲੈ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਹ ਜੀਵ-ਇਸਤ੍ਰੀ ਵਿਚਾਰਵਾਨ ਹੋ ਜਾਂਦੀ ਹੈ, ਜਾਤਿ ਵਰਨ ਕੁਲ (ਆਦਿਕ) ਬਾਰੇ ਉਸ ਦਾ ਭਰਮ ਦੂਰ ਹੋ ਜਾਂਦਾ ਹੈ ॥੧॥
Social class and status, race, ancestry and skepticism are eliminated, following the Guru's Teachings and contemplating the Word of the Shabad. ||1||
जाति बरन कुल सहसा चूका गुरमति सबदि बीचारी ॥१॥
LINE 03
ਜਿਸੁਮਨੁਮਾਨੈਅਭਿਮਾਨੁਤਾਕਉਹਿੰਸਾਲੋਭੁਵਿਸਾਰੇ
ਜਿਸ ਦਾ ਮਨ (ਇਹ) ਮੰਨ ਜਾਂਦਾ ਹੈ (ਕਿ ਪ੍ਰਭੂ ਸਦਾ ਮੇਰੇ ਅੰਗ-ਸੰਗ ਹੈ) ਉਸ ਨੂੰ ਅਹੰਕਾਰ ਨਹੀਂ ਰਹਿੰਦਾ, ਉਹ ਨਿਰਦਇਤਾ ਤੇ ਲਾਲਚ ਨੂੰ (ਆਪਣੇ ਅੰਦਰੋਂ) ਭੁਲਾ ਦੇਂਦੀ ਹੈ,
One whose mind is pleased and appeased, has no egotistical pride. Violence and greed are forgotten.
जिसु मनु मानै अभिमानु न ता कउ हिंसा लोभु विसारे ॥
LINE 04
ਸਹਜਿਰਵੈਵਰੁਕਾਮਣਿਪਿਰਕੀਗੁਰਮੁਖਿਰੰਗਿਸਵਾਰੇ॥॥
ਪਤੀ-ਪ੍ਰਭੂ ਦੀ ਪਿਆਰੀ ਉਹ ਜੀਵ-ਇਸਤ੍ਰੀ ਅਡੋਲ ਅਵਸਥਾ ਵਿਚ ਟਿਕ ਕੇ ਪਤੀ-ਪ੍ਰਭੂ ਨੂੰ ਮਿਲੀ ਰਹਿੰਦੀ ਹੈ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੇ ਪਿਆਰ ਵਿਚ ਉਹ ਆਪਣੇ ਆਪ ਨੂੰ ਸਵਾਰਦੀ ਹੈ ॥੨॥
The soul-bride intuitively ravishes and enjoys her Husband Lord; as Gurmukh, she is embellished by His Love. ||2||
सहजि रवै वरु कामणि पिर की गुरमुखि रंगि सवारे ॥२॥
LINE 05
ਜਾਰਉਐਸੀਪ੍ਰੀਤਿਕੁਟੰਬਸਨਬੰਧੀਮਾਇਆਮੋਹਪਸਾਰੀ
ਮੈਂ ਪਰਵਾਰ ਤੇ ਸਨਬੰਧੀਆਂ ਦੇ ਐਸੇ ਮੋਹ-ਪਿਆਰ ਨੂੰ (ਆਪਣੇ ਅੰਦਰੋਂ) ਸਾੜ ਦਿਆਂ ਜੋ (ਮੇਰੇ ਅੰਦਰ) ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਦਾ ਹੈ।
Burn away any love of family and relatives, which increases your attachment to Maya.
जारउ ऐसी प्रीति कुटंब सनबंधी माइआ मोह पसारी ॥
LINE 06
ਜਿਸੁਅੰਤਰਿਪ੍ਰੀਤਿਰਾਮਰਸੁਨਾਹੀਦੁਬਿਧਾਕਰਮਬਿਕਾਰੀ॥॥
ਜਿਸ ਦੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਨਹੀਂ, ਪ੍ਰਭੂ-ਮਿਲਾਪ ਦਾ ਆਨੰਦ ਨਹੀਂ (ਉਪਜਦਾ), ਉਹ ਮੇਰ-ਤੇਰ ਅਤੇ (ਹੋਰ) ਵਿਕਾਰਾਂ ਦੇ ਕੰਮਾਂ ਵਿਚ ਹੀ ਪ੍ਰਵਿਰਤ ਰਹਿੰਦੀ ਹੈ ॥੩॥
One who does not savor the Lord's Love deep within, lives in duality and corruption. ||3||
जिसु अंतरि प्रीति राम रसु नाही दुबिधा करम बिकारी ॥३॥
LINE 07
ਅੰਤਰਿਰਤਨਪਦਾਰਥਹਿਤਕੌਦੁਰੈਲਾਲਪਿਆਰੀ
ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦਾ ਪਿਆਰ ਪੈਦਾ ਕਰਨ ਵਾਸਤੇ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਰਤਨ ਮੌਜੂਦ ਹਨ, ਪ੍ਰਭੂ ਦੀ ਉਹ ਪਿਆਰੀ ਜੀਵ-ਇਸਤ੍ਰੀ (ਜਗਤ ਵਿਚ) ਗੁੱਝੀ ਨਹੀਂ ਰਹਿੰਦੀ।
His Love is a priceless jewel deep within my being; the Lover of my Beloved is not hidden.
अंतरि रतन पदारथ हित कौ दुरै न लाल पिआरी ॥
LINE 08
ਨਾਨਕਗੁਰਮੁਖਿਨਾਮੁਅਮੋਲਕੁਜੁਗਿਜੁਗਿਅੰਤਰਿਧਾਰੀ੪੩॥॥॥
ਹੇ ਨਾਨਕ! ਹਰੇਕ ਜੁਗ ਵਿਚ ਹੀ (ਭਾਵ, ਸਦਾ ਤੋਂ ਹੀ ਅਜੇਹੀ ਜੀਵ-ਇਸਤ੍ਰੀ) ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪ੍ਰਭੂ ਦਾ ਅਮੋਲਕ ਨਾਮ ਧਾਰਦੀ ਚਲੀ ਆਈ ਹੈ (ਭਾਵ, ਜਗਤ ਦੇ ਆਰੰਭ ਤੋਂ ਹੀ ਇਹ ਮਰਯਾਦਾ ਚਲੀ ਆ ਰਹੀ ਹੈ ਕਿ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਪ੍ਰਭੂ-ਚਰਨਾਂ ਨਾਲ ਪਿਆਰ ਬਣਦਾ ਹੈ) ॥੪॥੩॥
O Nanak, as Gurmukh, enshrine the Priceless Naam deep within your being, all the ages through. ||4||3||
नानक गुरमुखि नामु अमोलकु जुगि जुगि अंतरि धारी ॥४॥३॥
LINE 09
ਸਾਰੰਗਮਹਲਾਘਰੁ
ਰਾਗ ਸਾਰੰਗ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Saarang, Fourth Mahalaa, First House:
सारंग महला ४ घरु १ ॥
LINE 10
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 11
ਹਰਿਕੇਸੰਤਜਨਾਕੀਹਮਧੂਰਿ
ਮੈਂ ਪਰਮਾਤਮਾ ਦੇ ਸੰਤ ਜਨਾਂ ਦੇ ਚਰਨਾਂ ਦੀ ਧੂੜ (ਹੋਇਆ ਰਹਿੰਦਾ ਹਾਂ)।
I am the dust of the feet of the humble Saints of the Lord.
हरि के संत जना की हम धूरि ॥
LINE 12
ਮਿਲਿਸਤਿਸੰਗਤਿਪਰਮਪਦੁਪਾਇਆਆਤਮਰਾਮੁਰਹਿਆਭਰਪੂਰਿ॥॥ਰਹਾਉ
ਸੰਤ ਜਨਾਂ ਦੀ ਸੰਗਤ ਵਿਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਹੋ ਜਾਂਦਾ ਹੈ, ਅਤੇ ਪਰਮਾਤਮਾ ਸਭ ਥਾਈਂ ਵੱਸਦਾ ਦਿੱਸ ਪੈਂਦਾ ਹੈ ॥੧॥ ਰਹਾਉ ॥
Joining the Sat Sangat, the True Congregation, I have obtained the supreme status. The Lord, the Supreme Soul, is all-pervading everywhere. ||1||Pause||
मिलि सतिसंगति परम पदु पाइआ आतम रामु रहिआ भरपूरि ॥१॥ रहाउ ॥
LINE 13
ਸਤਿਗੁਰੁਸੰਤੁਮਿਲੈਸਾਂਤਿਪਾਈਐਕਿਲਵਿਖਦੁਖਕਾਟੇਸਭਿਦੂਰਿ
ਜਦੋਂ ਗੁਰੂ ਸੰਤ ਮਿਲ ਪੈਂਦਾ ਹੈ, ਤਦੋਂ ਆਤਮਕ ਠੰਢ ਪ੍ਰਾਪਤ ਹੋ ਜਾਂਦੀ ਹੈ, ਗੁਰੂ (ਮਨੁੱਖ ਦੇ) ਸਾਰੇ ਪਾਪ ਸਾਰੇ ਦੁੱਖ ਕੱਟ ਕੇ ਦੂਰ ਕਰ ਦੇਂਦਾ ਹੈ।
Meeting the Saintly True Guru, I have found peace and tranquility. Sins and painful mistakes are totally erased and taken away.
सतिगुरु संतु मिलै सांति पाईऐ किलविख दुख काटे सभि दूरि ॥
LINE 14
ਆਤਮਜੋਤਿਭਈਪਰਫੂਲਿਤਪੁਰਖੁਨਿਰੰਜਨੁਦੇਖਿਆਹਜੂਰਿ॥॥
(ਗੁਰੂ ਨੂੰ ਮਿਲਿਆਂ) ਜਿੰਦ ਖਿੜ ਪੈਂਦੀ ਹੈ, ਨਿਰਲੇਪ ਅਤੇ ਸਰਬ-ਵਿਆਪਕ ਪ੍ਰਭੂ ਅੰਗ-ਸੰਗ ਵੱਸਦਾ ਵੇਖ ਲਈਦਾ ਹੈ ॥੧॥
The Divine Light of the soul radiates forth, gazing upon the Presence of the Immaculate Lord God. ||1||
आतम जोति भई परफूलित पुरखु निरंजनु देखिआ हजूरि ॥१॥
LINE 15
ਵਡੈਭਾਗਿਸਤਿਸੰਗਤਿਪਾਈਹਰਿਹਰਿਨਾਮੁਰਹਿਆਭਰਪੂਰਿ
ਜਿਸ ਮਨੁੱਖ ਨੇ ਵੱਡੀ ਕਿਸਮਤ ਨਾਲ ਸਾਧ ਸੰਗਤ ਪ੍ਰਾਪਤ ਕਰ ਲਈ, ਉਸ ਨੇ ਸਭ ਥਾਂ ਭਰਪੂਰ ਪਰਮਾਤਮਾ ਦਾ ਨਾਮ (ਹਿਰਦੇ ਵਿਚ ਵਸਾ ਲਿਆ),
By great good fortune, I have found the Sat Sangat; the Name of the Lord, Har, Har, is all-pervading everywhere.
वडै भागि सतिसंगति पाई हरि हरि नामु रहिआ भरपूरि ॥
LINE 16
ਅਠਸਠਿਤੀਰਥਮਜਨੁਕੀਆਸਤਿਸੰਗਤਿਪਗਨਾਏਧੂਰਿ॥॥
ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਵਿਚ ਨ੍ਹਾ ਕੇ ਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ॥੨॥
I have taken my cleansing bath at the sixty-eight sacred shrines of pilgrimage, bathing in the dust of the feet of the True Congregation. ||2||
अठसठि तीरथ मजनु कीआ सतिसंगति पग नाए धूरि ॥२॥
LINE 17
ਦੁਰਮਤਿਬਿਕਾਰਮਲੀਨਮਤਿਹੋਛੀਹਿਰਦਾਕੁਸੁਧੁਲਾਗਾਮੋਹਕੂਰੁ
ਜਿਸ ਮਨੁੱਖ ਨੂੰ ਮਾਇਆ ਦਾ ਝੂਠਾ ਮੋਹ ਚੰਬੜਿਆ ਰਹਿੰਦਾ ਹੈ, ਉਸ ਦਾ ਹਿਰਦਾ (ਵਿਕਾਰਾਂ ਨਾਲ) ਗੰਦਾ (ਹੋਇਆ ਰਹਿੰਦਾ ਹੈ) ਉਸ ਦੀ ਮੱਤ ਵਿਕਾਰਾਂ ਨਾਲ ਖੋਟੀ ਮੈਲੀ ਅਤੇ ਹੋਛੀ ਹੋਈ ਰਹਿੰਦੀ ਹੈ।
Evil-minded and corrupt, filthy-minded and shallow, with impure heart, attached to enticement and falsehood.
दुरमति बिकार मलीन मति होछी हिरदा कुसुधु लागा मोह कूरु ॥
LINE 18
ਬਿਨੁਕਰਮਾਕਿਉਸੰਗਤਿਪਾਈਐਹਉਮੈਬਿਆਪਿਰਹਿਆਮਨੁਝੂਰਿ॥॥
ਪਰਮਾਤਮਾ ਦੀ ਮਿਹਰ ਤੋਂ ਬਿਨਾ ਸਾਧ ਸੰਗਤ ਦਾ ਮਿਲਾਪ ਹਾਸਲ ਨਹੀਂ ਹੁੰਦਾ, ਹਉਮੈ ਵਿਚ ਫਸਿਆ ਹੋਇਆ ਮਨੁੱਖ ਦਾ ਮਨ ਸਦਾ ਚਿੰਤਾ-ਫ਼ਿਕਰਾਂ ਵਿਚ ਟਿਕਿਆ ਰਹਿੰਦਾ ਹੈ ॥੩॥
Without good karma, how can I find the Sangat? Engrossed in egotism, the mortal remains stuck in regret. ||3||
बिनु करमा किउ संगति पाईऐ हउमै बिआपि रहिआ मनु झूरि ॥३॥
LINE 19
ਹੋਹੁਦਇਆਲਕ੍ਰਿਪਾਕਰਿਹਰਿਜੀਮਾਗਉਸਤਿਸੰਗਤਿਪਗਧੂਰਿ
ਹੇ ਪ੍ਰਭੂ ਜੀ! (ਮੇਰੇ ਉਤੇ) ਦਇਆਵਾਨ ਹੋ, ਮਿਹਰ ਕਰ। ਮੈਂ (ਤੇਰੇ ਦਰ ਤੋਂ) ਸਤ-ਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।
Be kind and show Your Mercy, O Dear Lord; I beg for the dust of the feet of the Sat Sangat.
होहु दइआल क्रिपा करि हरि जी मागउ सतिसंगति पग धूरि ॥
LINE 20
ਨਾਨਕਸੰਤੁਮਿਲੈਹਰਿਪਾਈਐਜਨੁਹਰਿਭੇਟਿਆਰਾਮੁਹਜੂਰਿ੪੧॥॥॥
ਹੇ ਨਾਨਕ! ਜਦੋਂ ਗੁਰੂ ਮਿਲ ਪੈਂਦਾ ਹੈ, ਤਦੋਂ ਪਰਮਾਤਮਾ ਮਿਲ ਪੈਂਦਾ ਹੈ। ਜਿਸ ਨੂੰ ਪਰਮਾਤਮਾ ਦਾ ਦਾਸ (ਗੁਰੂ) ਮਿਲਦਾ ਹੈ, ਉਸ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ ॥੪॥੧॥
O Nanak, meeting with the Saints, the Lord is attained. The Lord's humble servant obtains the Presence of the Lord. ||4||1||
नानक संतु मिलै हरि पाईऐ जनु हरि भेटिआ रामु हजूरि ॥४॥१॥
LINE 21
ਸਾਰੰਗਮਹਲਾ
Saarang, Fourth Mahalaa:
सारंग महला ४ ॥
LINE 22
ਗੋਬਿੰਦਚਰਨਨਕਉਬਲਿਹਾਰੀ
ਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾਣਾ ਚਾਹੀਦਾ ਹੈ।
I am a sacrifice to the Feet of the Lord of the Universe.
गोबिंद चरनन कउ बलिहारी ॥
LINE 23
ਭਵਜਲੁਜਗਤੁਜਾਈਤਰਣਾਜਪਿਹਰਿਹਰਿਪਾਰਿਉਤਾਰੀ॥॥ਰਹਾਉ
(ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ) ਜਗਤ (ਦੇ ਵਿਕਾਰਾਂ) ਤੋਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। (ਪਰਮਾਤਮਾ ਦਾ ਨਾਮ) ਜਪਿਆ ਕਰ, ਪਰਮਾਤਮਾ (ਵਿਕਾਰਾਂ-ਭਰੇ ਜਗਤ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਰਹਾਉ ॥
I cannot swim across the terrifying world ocean. But chanting the Name of the Lord, Har, Har, I am carried across. ||1||Pause||
भवजलु जगतु न जाई तरणा जपि हरि हरि पारि उतारी ॥१॥ रहाउ ॥
LINE 24
ਹਿਰਦੈਪ੍ਰਤੀਤਿਬਨੀਪ੍ਰਭਕੇਰੀਸੇਵਾਸੁਰਤਿਬੀਚਾਰੀ
(ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਵਾਸਤੇ ਸਰਧਾ ਬਣ ਜਾਂਦੀ ਹੈ, ਮਨੁੱਖ ਦੀ ਸੁਰਤ ਸੇਵਾ-ਭਗਤੀ ਵਿਚ ਜੁੜੀ ਰਹਿੰਦੀ ਹੈ।
Faith in God came to fill my heart; I serve Him intuitively, and contemplate Him.
हिरदै प्रतीति बनी प्रभ केरी सेवा सुरति बीचारी ॥
LINE 25
ਅਨਦਿਨੁਰਾਮਨਾਮੁਜਪਿਹਿਰਦੈਸਰਬਕਲਾਗੁਣਕਾਰੀ॥॥
ਸਾਰੀਆਂ ਤਾਕਤਾਂ ਦੇ ਮਾਲਕ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਨਾਮ ਹਰ ਵੇਲੇ ਹਿਰਦੇ ਵਿਚ ਜਪ ਕੇ ਪਰਮਾਤਮਾ ਦੇ ਗੁਣ ਮਨ ਵਿਚ ਆ ਵੱਸਦੇ ਹਨ ॥੧॥
Night and day, I chant the Lord's Name within my heart; it is all-powerful and virtuous. ||1||
अनदिनु राम नामु जपि हिरदै सरब कला गुणकारी ॥१॥
LINE 26
ਪ੍ਰਭੁਅਗਮਅਗੋਚਰੁਰਵਿਆਸ੍ਰਬਠਾਈਮਨਿਤਨਿਅਲਖਅਪਾਰੀ
(ਜਿਹੜਾ) ਪਰਮਾਤਮਾ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ (ਜੀਵਾਂ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਜਿਹੜਾ) ਸਭਨੀਂ ਥਾਈਂ ਮੌਜੂਦ ਹੈ, ਸਭਨਾਂ ਦੇ ਮਨ ਵਿਚ ਤਨ ਵਿਚ ਵੱਸਦਾ ਹੈ, ਅਦ੍ਰਿਸ਼ਟ ਹੈ ਤੇ ਬੇਅੰਤ ਹੈ,
God is Inaccessible and Unfathomable, All-pervading everywhere, in all minds and bodies; He is Infinite and Invisible.
प्रभु अगम अगोचरु रविआ स्रब ठाई मनि तनि अलख अपारी ॥
LINE 27
ਗੁਰਕਿਰਪਾਲਭਏਤਬਪਾਇਆਹਿਰਦੈਅਲਖੁਲਖਾਰੀ॥॥
ਉਹ ਪਰਮਾਤਮਾ ਤਦੋਂ ਮਿਲ ਪੈਂਦਾ ਹੈ ਜਦੋਂ (ਮਨੁੱਖ ਉਤੇ) ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਤਦੋਂ ਮਨੁੱਖ ਉਸ ਅਦ੍ਰਿਸ਼ਟ ਪ੍ਰਭੂ ਨੂੰ ਆਪਣੇ ਹਿਰਦੇ ਵਿਚ (ਹੀ) ਵੇਖ ਲੈਂਦਾ ਹੈ ॥੨॥
When the Guru becomes merciful, then the Unseen Lord is seen within the heart. ||2||
गुर किरपाल भए तब पाइआ हिरदै अलखु लखारी ॥२॥
LINE 28
ਅੰਤਰਿਹਰਿਨਾਮੁਸਰਬਧਰਣੀਧਰਸਾਕਤਕਉਦੂਰਿਭਇਆਅਹੰਕਾਰੀ
ਧਰਤੀ ਦੇ ਆਸਰੇ ਪਰਮਾਤਮਾ ਦਾ ਨਾਮ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਅਹੰਕਾਰੀ ਮਨੁੱਖਾਂ ਨੂੰ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ।
Deep within the inner being is the Name of the Lord, the Support of the entire earth, but to the egotistical saakat, the faithless cynic, He seems far away.
अंतरि हरि नामु सरब धरणीधर साकत कउ दूरि भइआ अहंकारी ॥
LINE 29
ਤ੍ਰਿਸਨਾਜਲਤਕਬਹੂਬੂਝਹਿਜੂਐਬਾਜੀਹਾਰੀ॥॥
ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਹੇ ਉਹ ਮਨੁੱਖ ਕਦੇ (ਇਸ ਭੇਤ ਨੂੰ) ਨਹੀਂ ਸਮਝਦੇ, ਉਹਨਾਂ ਨੇ ਮਨੁੱਖਾ-ਜੀਵਨ ਦੀ ਬਾਜ਼ੀ ਹਾਰ ਦਿੱਤੀ ਹੁੰਦੀ ਹੈ (ਜਿਵੇਂ ਜੁਆਰੀਏ ਨੇ) ਜੂਏ ਵਿਚ (ਆਪਣੀ ਮਾਇਆ) ॥੩॥
His burning desire is never quenched, and he loses the game of life in the gamble. ||3||
त्रिसना जलत न कबहू बूझहि जूऐ बाजी हारी ॥३॥
LINE 30
ਊਠਤਬੈਠਤਹਰਿਗੁਨਗਾਵਹਿਗੁਰਿਕਿੰਚਤਕਿਰਪਾਧਾਰੀ
ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਨੇ ਥੋੜ੍ਹੀ ਜਿਤਨੀ ਭੀ ਮਿਹਰ ਕਰ ਦਿੱਤੀ, ਉਹ ਉਠਦੇ ਬੈਠਦੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।
Standing up and sitting down, the mortal sings the Glorious Praises of the Lord, when the Guru bestows even a tiny bit of His Grace.
ऊठत बैठत हरि गुन गावहि गुरि किंचत किरपा धारी ॥
LINE 31
ਨਾਨਕਜਿਨਕਉਨਦਰਿਭਈਹੈਤਿਨਕੀਪੈਜਸਵਾਰੀ੪੨॥॥॥
ਹੇ ਨਾਨਕ! ਜਿਨ੍ਹਾਂ ਉਤੇ ਗੁਰੂ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਈ, ਪਰਮਾਤਮਾ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਲਾਜ ਰੱਖ ਲਈ ॥੪॥੨॥
O Nanak, those who are blessed by His Glance of Grace - He saves and protects their honor. ||4||2||
नानक जिन कउ नदरि भई है तिन की पैज सवारी ॥४॥२॥