ਸ਼੍ਰੀ ਦਸਮ ਗ੍ਰੰਥ

ਅੰਗ 120
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨੱਚੀਕਲਸਰੋਸਰੀਕਲਿਨਾਰਦਿਡਉਰੂਵਾਇਆ
(ਹਰ ਇਕ ਦੇ) ਸਿਰ ਉਤੇ ਕਲਹ-ਕਲੇਸ਼ ਸਵਾਰ ਹੋ ਗਿਆ ਅਤੇ ਕਲ ਅਤੇ ਨਾਰਦ ਨੇ ਡਉਰੂ ਵਜਾ ਦਿੱਤਾ।
The discord danced over all the heads and Kal and Narad sounded their tabor.
नची कल सरोसरी कलि नारदि डउरू वाइआ ॥
LINE 02
ਅਭਿਮਾਨੁਉਤਾਰਨਦੇਵਤਿਆਂਮਹਿਖਾਸੁਰਸੁੰਭਉਪਾਇਆ
ਦੇਵਤਿਆਂ ਦਾ ਅਭਿਮਾਨ ਉਤਾਰਨ ਲਈ (ਪਰਮ-ਸੱਤਾ ਨੇ) ਮਹਿਖਾਸੁਰ ਅਤੇ ਸ਼ੁੰਭ (ਨਾਂ ਦੇ ਦੈਂਤਾਂ) ਨੂੰ ਪੈਦਾ ਕਰ ਦਿੱਤਾ।
Mahishasura and Sumbh were created for removing the pride of the gods.
अभिमानु उतारन देवतिआं महिखासुर सुंभ उपाइआ ॥
LINE 03
ਜੀਤਿਲਏਤਿਨਦੇਵਤੇਤਿਹਲੋਕੀਰਾਜੁਕਮਾਇਆ
(ਉਨ੍ਹਾਂ ਨੇ) ਦੇਵਤਿਆਂ ਨੂੰ ਜਿਤ ਲਿਆ ਅਤੇ ਤਿੰਨਾਂ ਲੋਕਾਂ ਵਿਚ (ਆਪਣਾ) ਰਾਜ ਸਥਾਪਿਤ ਕਰ ਦਿੱਤਾ।
They conquered the gods and ruled over the three worlds.
जीति लए तिन देवते तिह लोकी राजु कमाइआ ॥
LINE 04
ਵੱਡਾਬੀਰੁਅਖਾਇਕੈਸਿਰਉਪਰਿਛਤ੍ਰੁਫਿਰਾਇਆ
(ਮਹਿਖਾਸੁਰ ਨੇ ਆਪਣੇ ਆਪ ਨੂੰ) ਵੱਡਾ ਸੂਰਵੀਰ ਅਖਵਾ ਕੇ ਸਿਰ ਉਤੇ ਛਤਰ ਧਾਰਨ ਕਰ ਲਿਆ।
He was called a great hero and had a canopy moving over his head.
वडा बीरु अखाइ कै सिर उपरि छत्रु फिराइआ ॥
LINE 05
ਦਿੱਤਾਇੰਦ੍ਰੁਨਿਕਾਲਕੈਤਿਨਿਗਿਰਕੈਲਾਸੁਤਕਾਇਆ
(ਉਸ ਨੇ) ਇੰਦਰ ਨੂੰ (ਇੰਦਰਪੁਰੀ ਤੋਂ) ਕਢ ਦਿੱਤਾ। ਉਹ (ਆਪਣੀ ਸਹਾਇਤਾ ਲਈ) ਕੈਲਾਸ਼ ਪਰਬਤ (ਸਥਿਤ ਦੇਵੀ ਦੁਰਗਾ) ਵਲ ਵੇਖਣ ਲਗਾ।
Indra was turned out of his kingdom and he looked towards the Kailash mountain.
दिता इंद्रु निकाल कै तिनि गिर कैलासु तकाइआ ॥
LINE 06
ਡਰਿਕੈਹੱਥੋਦਾਨਵੀਂਦਿਲਅੰਦਰਿਤ੍ਰਾਸੁਵਧਾਇਆ
ਦੈਂਤਾ ਦੇ ਹੱਥੋਂ ਡਰ ਕੇ (ਇੰਦਰ ਨੇ ਆਪਣੇ) ਹਿਰਦੇ ਵਿਚ (ਦੈਂਤਾਂ ਦਾ) ਡਰ ਬਹੁਤ ਵਧਾ ਲਿਆ।
Frightened by the demons, the element of fear grew enormously in his heart;
डरि कै हथो दानवीं दिल अंदरि त्रासु वधाइआ ॥
LINE 07
ਪਾਸਿਦੁਰਗਾਦੇਇੰਦ੍ਰੁਆਇਆ॥॥
(ਫਰਿਆਦ ਅਥਵਾ ਸਹਾਇਤਾ ਨਿਮਿਤ) ਇੰਦਰ ਦੁਰਗਾ ਕੋਲ ਆਇਆ ॥੩॥
He came, therefore to Durga.3.
पासि दुरगा दे इंद्रु आइआ ॥३॥
LINE 08
ਪਉੜੀ
पउड़ी ॥
LINE 09
ਇਕਦਿਹਾੜੇਨਾਵਣਆਈਦੁਰਗਸ਼ਾਹ
ਇਕ ਦਿਨ (ਜਦੋਂ) ਦੁਰਗਾ ਦੇਵੀ ਨਹਾਉਣ ਲਈ ਆਈ,
One day Durga came for a bath.
इक दिहाड़े नावण आई दुरगशाह ॥
LINE 10
ਇੰਦ੍ਰਿਬਿਰਥਾਸੁਣਾਈਅਪਣੇਹਾਲਦੀ
(ਤਦੋਂ) ਇੰਦਰ ਨੇ ਆਪਣੇ ਹਾਲ ਦੀ (ਦੁਖ ਭਰੀ) ਵਿਥਿਆ ਸੁਣਾਈ।
Indra related to her the story agony:
इंद्रि बिरथा सुणाई अपणे हाल दी ॥
LINE 11
ਛੀਨਲਈਠਕੁਰਾਈਸਾਤੇਦਾਨਵੀਂ
(ਕਿ) ਸਾਡੇ ਤੋਂ ਦੈਂਤਾਂ ਨੇ ਰਾਜ ਖੋਹ ਲਿਆ ਹੈ।
"The demons have seized from us our kingdom.
छीन लई ठकुराई साते दानवीं ॥
LINE 12
ਲੋਕੀਂਤਿਹੀਂਫਿਰਾਈਦੋਹੀਆਪਣੀ
(ਉਨ੍ਹਾਂ ਨੇ) ਤਿੰਨਾਂ ਲੋਕਾਂ ਵਿਚ ਆਪਣੀ ਦੁਹਾਈ ਫਿਰਾ ਦਿੱਤੀ ਹੈ।
They have proclaimed their authority over all the three worlds.
लोकीं तिहीं फिराई दोही आपणी ॥
LINE 13
ਬੈਠੇਵਾਇਵਧਾਈਤੇਅਮਰਾਵਤੀ
(ਉਹ) ਅਮਰਾਵਤੀ (ਸੁਅਰਗਪੁਰੀ) ਵਿਚ ਬੈਠੇ (ਖੁਸ਼ੀ ਦੇ) ਵਾਜੇ ਵਜਾ ਰਹੇ ਹਨ।
They have played musical instruments in their rejoicings in Amaravati, the city of gods.
बैठे वाइ वधाई ते अमरावती ॥
LINE 14
ਦਿੱਤੇਦੇਵਭਜਾਈਸਭਨਾਰਾਕਸਾਂ
ਰਾਖਸ਼ਾਂ ਨੇ ਸਾਰੇ ਦੇਵਤੇ (ਅਮਰਾਪੁਰੀ ਤੋਂ) ਭਜਾ ਦਿੱਤੇ ਹਨ।
All the demons have caused the flight of the gods.
दिते देव भजाई सभना राकसां ॥
LINE 15
ਕਿਨੇਜਿੱਤਾਜਾਈਮਹਿਖੇਦੈਤਨੋ
(ਕਿਉਂਕਿ) ਕਿਸੇ ਤੋਂ ਵੀ ਮਹਿਖਾਸੁਰ ਜਿਤਿਆ ਨਹੀਂ ਜਾ ਸਕਿਆ।
None hath gone and conquered Mahikha, the demon.
किने न जिता जाई महिखे दैत नो ॥
LINE 16
ਤੇਰੀਸਾਮਤਕਾਈਦੇਵੀਦੁਰਗਸ਼ਾਹ॥॥
ਹੇ ਦੁਰਗਾ ਦੇਵੀ! ਇਸ ਕਰਕੇ (ਮੈਂ ਹੁਣ) ਤੇਰੀ ਸ਼ਰਨ ਵਿਚ ਆਇਆ ਹਾਂ ॥੪॥
O goddess Durga, I have come under Thy refuge."4.
तेरी साम तकाई देवी दुरगशाह ॥४॥
LINE 17
ਪਉੜੀ
पउड़ी ॥
LINE 18
ਦੁਰਗਾਬੈਣਸੁਣੰਦੀਹੱਸੀਹੜਹੜਾਇ
ਦੁਰਗਾ (ਇੰਦਰ ਦੇ) ਬੋਲ ਸੁਣ ਕੇ ਖਿੜ-ਖਿੜ ਹਸਣ ਲਗ ਪਈ।
Listening to these words (of Indra), Durga laughed heartily.
दुरगा बैण सुणंदी हसी हड़हड़ाइ ॥
LINE 19
ਓਹੀਸੀਹੁਮੰਗਾਇਆਰਾਕਸਭੱਖਣਾ
ਉਸ ਨੇ ਰਾਖਸ਼ਾਂ ਨੂੰ ਖਾਣ ਵਾਲਾ ਸ਼ੇਰ ਮੰਗਵਾ ਲਿਆ
She sent for that lion, who was she devourer of demons.
ओही सीहु मंगाइआ राकस भक्खणा ॥
LINE 20
ਚਿੰਤਾਕਰਹੁਕਾਈਦੇਵਾਨੂੰਆਖਿਆ
ਅਤੇ ਦੇਵਤਿਆਂ ਨੂੰ ਕਿਹਾ ਕਿ (ਤੁਸੀਂ) ਕੋਈ ਚਿੰਤਾ ਨਾ ਕਰੋ।
She said to gods, "Do not worry mother any more."
चिंता करहु न काई देवा नूं आखिआ ॥
LINE 21
ਰੋਹਹੋਈਮਹਾਮਾਈਰਾਕਸ਼ਮਾਰਣੇ॥॥
ਦੁਰਗਾ ਦੇਵੀ ਰਾਖਸ਼ਾਂ ਨੂੰ ਮਾਰਨ ਲਈ ਕ੍ਰੋਧਵਾਨ ਹੋ ਗਈ ॥੫॥
For killing the demons, the great mother exhibited great fury.5.
रोह होई महा माई राकश मारणे ॥५॥
LINE 22
ਦੋਹਰਾ
Dohra.
दोहरा ॥
LINE 23
ਰਾਕਸ਼ਆਏਰੋਹਲੇਖੇਤਭਿੜਨਕੈਚਾਇ
ਕ੍ਰੋਧਵਾਨ ਰਾਖਸ਼ ਯੁੱਧ ਕਰਨ ਦੀ ਚਾਹ ਨਾਲ ਰਣ-ਭੂਮੀ ਵਿਚ ਆ ਗਏ।
The infuriated demons came with the desire of fighting in the battlefield.
राकश आए रोहले खेत भिड़न कै चाइ ॥
LINE 24
ਲਸ਼ਕਨਤੇਗਾਂਬਰਛੀਆਂਸੂਰਜੁਨਦਰਿਪਾਇ॥॥
(ਉਨ੍ਹਾਂ ਦੀ ਫੌਜ ਦੀਆਂ) ਤਲਵਾਰਾਂ ਅਤੇ ਬਰਛੀਆਂ (ਇਤਨੀਆਂ) ਲਿਸ਼ਕ ਰਹੀਆਂ ਸਨ ਕਿ ਸੂਰਜ ਵੀ ਨਜ਼ਰ ਨਹੀਂ ਸੀ ਆਉਂਦਾ ॥੬॥
The swords and daggers glisten with such brilliance that the sun cannot be seen.6.
लशकन तेगां बरछीआं सूरजु नदरि न पाइ ॥६॥
LINE 25
ਪਉੜੀ
PAURI
पउड़ी ॥
LINE 26
ਦੁਹਾਂਕੰਧਾਰਾਮੁਹਜੁੜੇਢੋਲਸੰਖਨਗਾਰੇਬੱਜੇ
ਦੋਹਾਂ (ਧਿਰਾਂ ਦੀਆਂ ਮੂਹਰਲੀਆਂ) ਕਤਾਰਾਂ ਆਹਮਣੇ ਸਾਹਮਣੇ ਡੱਟ ਗਈਆਂ ਅਤੇ ਢੋਲ, ਸੰਖ ਤੇ ਨਗਾਰੇ ਵਜਣ ਲਗੇ।
Both the armies faced each other and the drums, conches and trumpets sounded.
दुहां कंधारा मुह जुड़े ढोल संख नगारे बजे ॥