ਸ਼੍ਰੀ ਦਸਮ ਗ੍ਰੰਥ

ਅੰਗ 123
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰੋਹਦਿਖਾਲੀਦਿੱਤੀਆਵਰਿਆਮੀਤੁਰੇਨਚਾਏ
(ਹਰ ਪਾਸੇ) ਰੋਹ ਦਾ ਵਾਤਾਵਰਨ ਬਣ ਗਿਆ ਅਤੇ ਸੂਰਵੀਰਾਂ ਨੇ ਘੋੜੇ ਨਚਾਉਣੇ ਸ਼ੁਰੂ ਕਰ ਦਿੱਤੇ।
Great fury was visulised and the brave fighters caused the horses to dance.
रोह दिखाली दितीआ वरिआमी तुरे नचाए ॥
LINE 02
ਘੁਰੇਦਮਾਮੇਦੋਹਰੇਜਮਬਾਹਣਜਿਉਅਰੜਾਏ
ਦੋਹਰੇ ਨਗਾਰੇ ਗੂੰਜਣ ਲਗੇ ਜਿਵੇਂ ਝੋਟਾ ('ਜਮ-ਬਾਹਣ') ਅਰੜਾਉਂਦਾ ਹੈ।
The double-trumpets sounded like the loud voice of the male buffalo, the vehicle of Yama.
घुरे दमामे दोहरे जम बाहण जिउ अरड़ाए ॥
LINE 03
ਦੇਉਦਾਨੋਲੁੱਝਣਆਏ੨੩॥॥
ਦੇਵਤੇ ਅਤੇ ਦੈਂਤ ਯੁੱਧ ਕਰਨ ਲਈ ਆਣ ਢੁਕੇ ॥੨੩॥
The gods and demons have gathered to fight.23.
देउ दानो लुझण आए ॥२३॥
LINE 04
ਪਉੜੀ
पउड़ी ॥
LINE 05
ਦਾਨੋਦੇਉਅਨਾਗੀਸੰਘਰੁਰਚਿਆ
ਦੈਂਤਾਂ ਅਤੇ ਦੇਵਤਿਆਂ ਨੇ ਨਿਰੰਤਰ (ਬਿਨਾ ਨਾਗ਼ੇ ਦੇ) ਯੁੱਧ ਮਚਾ ਦਿੱਤਾ।
The demons and gods have started a continuous war.
दानो देउ अनागी संघरु रचिआ ॥
LINE 06
ਫੁੱਲਖਿੜੇਜਣਬਾਗੀਂਬਾਣੇਜੋਧਿਆਂ
ਯੋਧਿਆਂ ਦੇ ਬਾਣੇ (ਇਸ ਤਰ੍ਹਾਂ ਪ੍ਰਤੀਤ ਹੁੰਦੇ ਹਨ) ਮਾਨੋ ਬਾਗ ਵਿਚ ਫੁਲ ਖਿੜੇ ਹੋਣ।
The garments of the warriors appear like flowers in the garden.
फुल खिड़े जण बागीं बाणे जोधिआं ॥
LINE 07
ਭੂਤਾਂਇੱਲਾਂਕਾਗੀਂਗੋਸ਼ਤਭਖਿਆ
ਭੂਤਾਂ, ਇਲਾਂ ਤੇ ਕਾਵਾਂ ਨੇ (ਖ਼ੂਬ) ਮਾਸ ਖਾਇਆ ਸੀ।
The ghosts, vultures and crows have eaten the flesh.
भूतां इलां कागीं गोशत भखिआ ॥
LINE 08
ਹੁੰਮੜਧੁੰਮੜਜਾਗੀਘੱਤੀਸੂਰਿਆਂ੨੪॥॥
ਸੂਰਮਿਆਂ ਨੇ ਸ਼ੋਰ ਮਚਾਇਆ ਹੋਇਆ ਸੀ ॥੨੪॥
The brave fighters have begun to run about.24.
हुंमड़ धुंमड़ जागी घती सूरिआं ॥२४॥
LINE 09
ਸੱਟਪਈਨਗਾਰੇਦਲਾਂਮੁਕਾਬਲਾ
ਨਗਾਰੇ ਉਤੇ ਚੋਟ ਵਜੀ ਤਾਂ ਸੈਨਿਕ ਦਲਾਂ ਦਾ ਯੁੱਧ ਆਰੰਭ ਹੋ ਗਿਆ।
The trumpet was beaten and the armies attack each other.
सट पई नगारे दलां मुकाबला ॥
LINE 10
ਦਿਤੇਦੇਉਭਜਾਈਮਿਲਿਕੈਰਾਕਸ਼ੀਂ
ਰਾਖਸ਼ਾਂ ਨੇ ਮਿਲ ਕੇ ਦੇਵਤਿਆਂ ਨੂੰ (ਯੁੱਧ-ਭੂਮੀ ਵਿਚੋਂ) ਭਜਾ ਦਿੱਤਾ।
The demons have gathered together and have caused the gods to flee.
दिते देउ भजाई मिलि कै राकशीं ॥
LINE 11
ਲੋਕੀਤਿਹੀਫਿਰਾਈਦੋਹੀਆਪਣੀ
(ਦੈਂਤਾ ਨੇ) ਤਿੰਨਾਂ ਲੋਕਾਂ ਵਿਚ ਆਪਣੀ ਦੁਹਾਈ ਫਿਰਾ ਦਿੱਤੀ।
They exhibited their authority in the three worlds.
लोकी तिही फिराई दोही आपणी ॥
LINE 12
ਦੁਰਗਾਦੀਸਾਮਤਕਾਈਦੇਵਾਂਡਰਦਿਆਂ
ਭੈ-ਭੀਤ ਹੋਏ ਦੇਵਤਿਆਂ ਨੂੰ ਦੁਰਗਾ ਦੀ ਸ਼ਰਨ (ਸਾਮ) ਵਿਚ ਜਾਣਾ ਪਿਆ।
The gods, having been frightened went under the refuge of Durga.
दुरगा दी साम तकाई देवां डरदिआं ॥
LINE 13
ਆਂਦੀਚੰਡਿਚੜਾਈਉਤੇਰਾਕਸ਼ਾਂ੨੫॥॥
(ਅਤੇ) ਰਾਖਸ਼ਾਂ ਉਤੇ ਚੰਡੀ ਚੜ੍ਹਾ ਲਿਆਂਦੀ ॥੨੫॥
They caused the goddess Chandi to wage war with demons.25.
आंदी चंडि चड़ाई उते राकशां ॥२५॥
LINE 14
ਪਉੜੀ
पउड़ी ॥
LINE 15
ਆਈਫੇਰਿਭਵਾਨੀਖਬਰੀਪਾਈਆਂ
ਭਵਾਨੀ ਫਿਰ ਆ ਗਈ। (ਇਸ ਪ੍ਰਕਾਰ ਦਾ) ਸਮਾਚਾਰ (ਜਦੋਂ ਦੈਂਤਾਂ ਨੂੰ) ਪ੍ਰਾਪਤ ਹੋਇਆ
The demons hear the news that the goddess Bhavani has come again.
आई फेरि भवानी खबरी पाईआं ॥
LINE 16
ਦੈਤਵਡੇਅਭਿਮਾਨੀਹੋਏਏਕਠੇ
(ਤਾਂ ਸਾਰੇ) ਵੱਡੇ ਅਭਿਮਾਨੀ ਦੈਂਤ ਇਕੱਠੇ ਹੋ ਗਏ।
The highly egoist demons gathered together.
दैत वडे अभिमानी होए एकठे ॥
LINE 17
ਲੋਚਨਧੂਮਗੁਮਾਨੀਰਾਇਬੁਲਾਇਆ
(ਰਾਖਸ਼ਾਂ ਦੇ) ਰਾਜੇ (ਸੁੰਭ) ਨੇ ਅਭਿਮਾਨੀ ਧੂਮ੍ਰ-ਲੋਚਨ ਨੂੰ ਬੁਲਾਇਆ
The king Sumbh sent for the egoist Lochan Dhum.
लोचन धूम गुमानी राइ बुलाइआ ॥
LINE 18
ਜਗਵਿਚਿਵਡਾਦਾਨੋਆਪਕਹਾਇਆ
(ਜੋ) ਜਗਤ ਵਿਚ ਆਪਣੇ ਆਪ ਨੂੰ ਵੱਡਾ ਦੈਂਤ ਅਖਵਾਉਂਦਾ ਸੀ।
He caused himself to be called the great demon.
जग विचि वडा दानो आप कहाइआ ॥
LINE 19
ਸੱਟਪਈਖਰਚਾਮੀਦੁਰਗਾਲਿਆਵਣੀ੨੬॥॥
(ਧੂਮ੍ਰਲੋਚਨ ਨੇ) ਦੂਹਰੇ ਨਗਾਰੇ (ਖਰਚਾਮੀ) ਉਤੇ ਸਟ ਮਾਰ ਕੇ (ਕਿਹਾ ਕਿ ਮੈਂ) ਦੁਰਗਾ ਨੂੰ (ਬੰਨ੍ਹ ਕੇ) ਲਿਆਉਣਾ ਹੈ ॥੨੬॥
The drum enveloped with the hide of donkey was struck and it was proclaimed that Durga would be brought.26.
सट पई खरचामी दुरगा लिआवणी ॥२६॥
LINE 20
ਪਉੜੀ
पउड़ी ॥
LINE 21
ਕੜਕਉਠੀਰਣਚੰਡੀਫਉਜਾਂਦੇਖਿਕੈ
ਰਣ-ਭੂਮੀ ਵਿਚ (ਦੈਂਤਾਂ ਦੀਆਂ) ਫ਼ੌਜਾਂ ਵੇਖ ਕੇ ਚੰਡੀ ਕੜਕ ਉਠੀ।
Seeing the armies in the battlefield, Chandi shouted loudly.
कड़क उठी रण चंडी फउजां देखि कै ॥
LINE 22
ਧੂਹਿਮਿਆਨੋਖੰਡਾਹੋਈਸਾਹਮਣੇ
ਮਿਆਨ ਵਿਚੋਂ ਖੰਡਾ ਖਿਚ ਕੇ (ਦੈਂਤ ਦੇ) ਸਾਹਮਣੇ ਹੋ ਗਈ।
She pulled her double-edged sword from her scabbard and came before the enemy.
धूहि मिआनो खंडा होई साहमणे ॥
LINE 23
ਸਭੇਬੀਰਸੰਘਾਰੇਧੂਮਰਨੈਣਦੇ
(ਉਸ ਨੇ) ਧੂਮ੍ਰ ਨੈਨ ਦੇ ਸਾਰੇ ਸੂਰਮੇ ਮਾਰ ਦਿੱਤੇ; (ਇੰਜ ਪ੍ਰਤੀਤ ਹੁੰਦਾ ਹੈ)
She killed all the warriors of Dhumar Nain.
सभे बीर संघारे धूमरनैण दे ॥
LINE 24
ਜਣੁਲੈਕਟੇਆਰੇਦਰਖਤਬਾਢੀਆਂ੨੭॥॥
ਮਾਨੋ ਤ੍ਰਖਾਣਾਂ ਨੇ ਆਰੇ ਲੈ ਕੇ ਬ੍ਰਿਛ ਕਟ ਦਿੱਤੇ ਹੋਣ ॥੨੭॥
It seems that the carpenters have chopped the trees with the saw.27.
जणु लै कटे आरे दरखत बाढीआं ॥२७॥
LINE 25
ਪਉੜੀ
पउड़ी ॥
LINE 26
ਚੋਬੀਧਉਂਸਬਜਾਈਦਲਾਂਮੁਕਾਬਲਾ
ਨਗਾਰਚੀ ('ਚੋਬੀ') ਨੇ ਧੌਂਸਾ ਵਜਾਇਆ, ਦਲਾਂ ਦਾ ਮੁਕਾਬਲਾ (ਸ਼ੁਰੂ ਹੋ ਗਿਆ)।
The drummers sounded the drums and the armies attacked each other.
चोबी धउंस बजाई दलां मुकाबला ॥
LINE 27
ਰੋਹਭਵਾਨੀਆਈਉਤੇਰਾਕਸਾਂ
ਦੁਰਗਾ ਵੀ ਕ੍ਰੋਧਿਤ ਹੋ ਕੇ ਰਾਖਸਾਂ ਉਪਰ ਆ ਚੜ੍ਹੀ।
The infuriated Bhavani lodged the attack over the demons.
रोह भवानी आई उते राकसां ॥
LINE 28
ਖੱਬੈਦਸਤਨਚਾਈਸ਼ੀਹਣਸਾਰਦੀ
(ਦੇਵੀ ਨੇ) ਖਬੇ ਹੱਥ ਵਿਚ ਲੋਹੇ ਦੀ ਸ਼ੇਰਨੀ (ਤਲਵਾਰ) ਨਚਾਈ
With her left hand, she caused the dance of the lionss of steel (sword).
खबै दसत नचाई शीहण सार दी ॥
LINE 29
ਬਹੁਤਿਆਂਦੇਤਨਲਾਈਕੀਤੀਰੰਗੁਲੀ
ਅਤੇ ਬਹੁਤਿਆਂ ਦੇ ਸ਼ਰੀਰਾਂ ਉਤੇ ਮਾਰ ਕੇ (ਉਸ ਨੂੰ) ਰਾਂਗਲਾ ਕਰ ਦਿੱਤਾ।
She struck it on the bodies of many worriors and made it colourful.
बहुतिआं दे तन लाई कीती रंगुली ॥
LINE 30
ਭਾਈਆਂਮਾਰਨਭਾਈਦੁਰਗਾਜਾਣਿਕੈ
(ਘਮਸਾਨ ਯੁੱਧ ਵਿਚ ਅਤਿਅੰਤ ਮਗਨ ਪਰ ਘਬਰਾਏ ਹੋਏ) ਰਾਖਸ਼ ਆਪਣੇ ਭਰਾ ਰਾਖਸ਼ਾਂ ਨੂੰ ਹੀ ਦੇਵੀ ਸਮਝ ਕੇ ਮਾਰੀ ਜਾਂਦੇ ਸਨ।
The brothers kill brothers mistaking them for Durga.
भाईआं मारन भाई दुरगा जाणि कै ॥
LINE 31
ਰੋਹਹੋਇਚਲਾਈਰਾਕਸਰਾਇਨੂੰ
(ਦੇਵੀ ਨੇ) ਗੁੱਸੇ ਵਿਚ ਆ ਕੇ ਰਾਖਸ਼ ਰਾਜੇ (ਧੂਮ੍ਰ-ਨੈਨ) ਉਤੇ ਤਲਵਾਰ ਚਲਾ ਦਿੱਤੀ।
Having been infuriated, she struck it on the king of the demons.
रोह होइ चलाई राकस राइ नूं ॥
LINE 32
ਜਮਪੁਰਦੀਆਪਠਾਈਲੋਚਨਧੂਮਨੂੰ
(ਫਲਸਰੂਪ) ਧੂਮ੍ਰ। ਨੈਨ ਨੂੰ ਯਮ-ਪੁਰੀ ਵਲ ਭੇਜ ਦਿੱਤਾ।
Lochan Dhum was sent to the city of Yama.
जम पुर दीआ पठाई लोचन धूम नूं ॥
LINE 33
ਜਾਪੇਦਿੱਤੀਸਾਈਮਾਰਨਸੁੰਭਦੀ੨੮॥॥
ਇੰਜ ਪ੍ਰਤੀਤ ਹੁੰਦਾ ਹੈ ਕਿ ਸ਼ੁੰਭ ਨੂੰ ਮਾਰਨ ਦੀ ਸਾਈ ਦਿੱਤੀ ਹੋਵੇ ॥੨੮॥
It seems the she gave the advance money for the killing of Sumbh.28.
जापे दिती साई मारन सुंभ दी ॥२८॥
LINE 34
ਪਉੜੀ
पउड़ी ॥
LINE 35
ਭੰਨੇਦੈਤਪੁਕਾਰੇਰਾਜੇਸੁੰਭਥੈ
(ਰਣ-ਭੂਮੀ ਤੋਂ) ਭਜੇ ਹੋਏ ਰਾਖਸ਼ ਰਾਜੇ ਸ਼ੁੰਭ ਕੋਲ (ਜਾ ਕੇ) ਪੁਕਾਰਨ ਲਗੇ
The demons ran to their king Sumbh and beseeched;
भंने दैत पुकारे राजे सुंभ थै ॥
LINE 36
ਲੋਚਨਧੂਮਸੰਘਾਰੇਸਣੇਸਿਪਾਹੀਆਂ
ਕਿ (ਦੇਵੀ ਨੇ) ਧੂਮ੍ਰ-ਨੈਨ ਨੂੰ ਸਿਪਾਹੀਆਂ ਸਮੇਤ ਮਾਰ ਦਿੱਤਾ ਹੈ।
"Lochan Dhum has been killed alongwith his soldiers;
लोचन धूम संघारे सणे सिपाहीआं ॥
LINE 37
ਚੁਣਿਚੁਣਿਜੋਧੇਮਾਰੇਅੰਦਰਿਖੇਤਦੈ
(ਇਸ ਤੋਂ ਇਲਾਵਾ ਉਸ ਨੇ) ਰਣ ਖੇਤਰ ਵਿਚ ਚੁਣ ਚੁਣ ਕੇ (ਹੋਰ ਵੀ ਬਹੁਤ ਸਾਰੇ) ਯੋਧੇ ਮਾਰੇ ਹਨ।
She hath seleted the warriors and killed them in the battlefield;
चुणि चुणि जोधे मारे अंदरि खेत दै ॥
LINE 38
ਜਾਪਨਅੰਬਰਿਤਾਰੇਡਿੱਗਨਿਸੂਰਮੇ
(ਉਥੇ) ਸੂਰਮੇ ਆਕਾਸ਼ ਤੋਂ ਡਿਗਦੇ ਹੋਏ ਤਾਰਿਆ ਜਿਹੇ ਪ੍ਰਤੀਤ ਹੁੰਦੇ ਸਨ।
It seems that the warriors have fallen like the stars from the sky;
जापन अंबरि तारे डिगनि सूरमे ॥
LINE 39
ਗਿਰੇਪਰਬਤਭਾਰੇਮਾਰੇਬਿੱਜੁਦੇ
(ਜਾਂ ਫਿਰ) ਬਿਜਲੀ ਦੇ ਮਾਰੇ ਹੋਏ ਵਡੇ ਵਡੇ ਪਰਬਤ ਡਿਗੇ ਪਏ ਸਨ।
The huge mountains have fallen, having been smote by the lightning;
गिरे परबत भारे मारे बिजु दे ॥
LINE 40
ਦੈਤਾਂਦੇਦਲਹਾਰੇਦਹਸ਼ਤਖਾਇਕੈ
(ਚੰਡੀ ਦੀ) ਦਹਿਸ਼ਤ ਨਾਲ ਹੀ ਦੈਂਤਾਂ ਦੇ ਦਲ ਹਾਰ ਗਏ ਸਨ।
The forces of the demons have been defeated on becoming panicky;
दैतां दे दल हारे दहशत खाइ कै ॥
LINE 41
ਬਚੇਸੁਮਾਰੇਮਾਰੇਰਹਦੇਰਾਇਥੈ੨੯॥॥
(ਉਹੀ) ਬਚੇ ਸਨ ਜੋ ਮਾੜੇ ਸਨ (ਕਿਉਂਕਿ ਉਹ) ਮਾੜੇ ਰਾਖਸ਼ ਰਾਜੇ ਦੀ ਸ਼ਰਨ ਵਿਚ ਰਹਿੰਦੇ ਸਨ (ਨਹੀਂ ਤਾਂ ਉਹ ਵੀ ਮਾਰੇ ਜਾਂਦੇ) ॥੨੯॥
Those who were left have also been killed and the remaining have come to the king."29.
बचे सु मारे मारे रहदे राइ थै ॥२९॥
LINE 42
ਪਉੜੀ
पउड़ी ॥
LINE 43
ਰੋਹਹੋਇਬੁਲਾਏਰਾਕਸਰਾਇਨੈ
ਰਾਖਸ਼ ਰਾਜੇ (ਸ਼ੁੰਭ) ਨੇ ਗੁੱਸੇ ਨਾਲ ਭਰ ਕੇ (ਸਭ ਨੂੰ) ਬੋਲਾਇਆ।
Highly enraged, the king called the demons.
रोह होइ बुलाए राकस राइ नै ॥
LINE 44
ਬੈਠੇਮਤਾਪਕਾਏਦੁਰਗਾਲਿਆਵਣੀ
(ਸਾਰਿਆਂ ਨੇ) ਬੈਠ ਕੇ ਸਲਾਹ ਕੀਤੀ ਕਿ ਦੁਰਗਾ (ਨੂੰ ਬੰਨ੍ਹ ਕੇ) ਲਿਆਂਦਾ ਜਾਏ।
They decided to capture Durga.
बैठे मता पकाए दुरगा लिआवणी ॥
LINE 45
ਚੰਡਅਰਮੁੰਡਪਠਾਏਬਹੁਤਾਕਟਕੁਦੈ
(ਫਿਰ) ਚੰਡ ਅਤੇ ਮੁੰਡ ਨੂੰ ਬਹੁਤ ਸਾਰੀ ਸੈਨਾ ਦੇ ਕੇ (ਰਣ-ਭੂਮੀ ਵਲ) ਭੇਜਿਆ ਗਿਆ
Chand and Mund were sent with huge forces.
चंड अर मुंड पठाए बहुता कटकु दै ॥
LINE 46
ਜਾਪੇਛੱਪਰਛਾਏਬਣੀਆਕੇਜਮਾਂ
(ਜਿਨ੍ਹਾਂ ਦੀਆਂ ਅਣਗਿਣਤ) ਤਲਵਾਰਾਂ (ਨੂੰ ਵੇਖ ਕੇ ਇਉਂ) ਪ੍ਰਤੀਤ ਹੋਇਆ ਮਾਨੋ ਛਪਰਾਂ ਦਾ ਪਸਾਰਾ ਕਰ ਦਿੱਤਾ ਗਿਆ ਹੋਵੇ।
It seemed that the swords coming together were like the thatched roofs.
जापे छपर छाए बणीआ केजमां ॥
LINE 47
ਜੇਤੇਰਾਇਬੁਲਾਏਚੱਲੇਜੁੱਧਨੋ
ਰਾਜੇ ਨੇ ਜਿਤਨੇ ਰਾਖਸ਼ ਬੁਲਾਏ ਸਨ, (ਉਹ) ਸਾਰੇ ਯੁੱਧ ਨੂੰ ਚਲ ਪਏ
All those who were called, marched for war.
जेते राइ बुलाए चले जुद्ध नो ॥
LINE 48
ਜਣੁਜਮਪੁਰਿਪਕੜਿਚਲਾਏਸਭੇਮਾਰਣੇ੩੦॥॥
ਮਾਨੋ ਸਾਰਿਆ ਨੂੰ ਮਾਰਨ ਲਈ ਯਮਪੁਰੀ ਨੂੰ ਭੇਜ ਦਿੱਤਾ ਗਿਆ ਹੋਵੇ ॥੩੦॥
It appear that they were all caught and sent to the city of Yama for killing.30.
जणु जम पुरि पकड़ि चलाए सभे मारणे ॥३०॥
LINE 49
ਪਉੜੀ
पउड़ी ॥
LINE 50
ਢੋਲਨਗਾਰੇਵਾਏਦਲਾਂਮੁਕਾਬਲਾ
(ਨਗਾਰਚੀਆਂ ਨੇ) ਢੋਲ ਅਤੇ ਨਗਾਰੇ ਵਜਾਏ ਅਤੇ ਦਲਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।
The drums and trumpets were sounded and the armies attacked each other.
ढोल नगारे वाए दलां मुकाबला ॥
LINE 51
ਰੋਹਿਰੁਹੇਲੇਆਏਉਤੇਰਾਕਸਾਂ
ਰੋਹ ਨਾਲ ਭਰੇ ਹੋਏ ਰਾਖਸ਼ ਉਥੇ ਚੜ੍ਹ ਆਏ।
The enraged warriors marched against the demons.
रोहि रुहेले आए उते राकसां ॥
LINE 52
ਸਭਨੀਤੁਰੇਨਚਾਏਬਰਛੇਪਕੜਿਕੈ
ਸਭ ਨੇ ਬਰਛੀਆਂ ਪਕੜ ਕੇ ਘੋੜੇ ਨਚਾਏ।
All of them holding their daggers, caused their horses to dance.
सभनी तुरे नचाए बरछे पकड़ि कै ॥
LINE 53
ਬਹੁਤੇਮਾਰਿਗਿਰਾਏਅੰਦਰਿਖੇਤਦੈ
(ਦੇਵੀ ਨੇ ਉਨ੍ਹਾਂ ਵਿਚੋਂ) ਬਹੁਤੇ ਯੁੱਧ-ਭੂਮੀ ਵਿਚ ਮਾਰ ਕੇ ਡਿਗਾ ਦਿੱਤੇ।
Many were killed and thrown in the battlefield.
बहुते मारि गिराए अंदरि खेत दै ॥
LINE 54
ਤੀਰੀਂਛਹਬਰਲਾਈਬੁੱਠੀਦੇਵਤਾ੩੧॥॥
ਦੇਵੀ ਨੇ ਪ੍ਰਸੰਨ ਹੋ ਕੇ ਤੀਰਾਂ ਦੀ ਝੜੀ ਲਾਈ ਹੋਈ ਸੀ ॥੩੧॥
The arrows shot by the goddess came in showers.31.
तीरीं छहबर लाई बुठी देवता ॥३१॥
LINE 55
ਭੇਰੀਂਸੰਖਵਜਾਏਸੰਘਰੁਰੱਚਿਆ
ਦੁਰਗਾ ਨੇ ਭੇਰੀਆਂ ਸੰਖ ਵਜਾ ਕੇ ਯੁੱਧ ਸ਼ੁਰੂ ਕਰ ਦਿੱਤਾ
The drums and conches were sounded and the war began.
भेरीं संख वजाए संघरु रचिआ ॥