ਸ਼੍ਰੀ ਦਸਮ ਗ੍ਰੰਥ

ਅੰਗ 125
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੰਜਾਤੇਠਣਕਾਰੇਤੇਗੀਂਉੱਬਰੇ
ਉਲਰੀਆਂ ਹੋਈਆਂ ਤਲਵਾਰਾਂ ਕਵਚਾਂ (ਉਪਰ ਵਜਣ ਤੇ ਇੰਜ) ਠਣਕਾਰ (ਦੀ ਧੁਨੀ) ਕਰ ਰਹੀਆਂ ਸਨ
With the striking of swords on the armour, the clatter arises.
संजाते ठणकारे तेगीं उबरे ॥
LINE 02
ਘਾੜਘੜਨਿਠਠਿਆਰੇਜਾਣਿਬਣਾਇਕੈ੩੫॥॥
ਮਾਨੋ ਠਠਿਆਰ ਭਾਂਡੇ ਬਣਾਉਣ ਦੀ ਕ੍ਰਿਆ ਕਰ ਰਹੇ ਹੋਣ ॥੩੫॥
It seems that the tinkers are fashioning the vessels with the blows of hammer.35.
घाड़ घड़नि ठठिआरे जाणि बणाइ कै ॥३५॥
LINE 03
ਪਉੜੀ
पउड़ी ॥
LINE 04
ਸੱਟਪਈਜਮਧਾਣੀਦਲਾਂਮੁਕਾਬਲਾ
ਦੂਹਰੇ ਧੌਂਸਿਆਂ ਉਪਰ ਸਟ ਪਈ ਅਤੇ ਫੌਜਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।
When the trumpet enveloped by the hide of the male buffalo, the vehicle of Yama, sounded, the armies attacked each other.
सट पई जमधाणी दलां मुकाबला ॥
LINE 05
ਘੂਮਰਬਰਗਸਤਾਣੀਦਲਵਿਚਿਘੱਤੀਓ
(ਦੇਵੀ ਨੇ ਦੈਂਤਾਂ ਦੇ) ਦਲ ਵਿਚ (ਅਜਿਹੀ) ਉਧੜ-ਧੁੰਮੀ ('ਘੁਮਰ') ਮਚਾਈ (ਕਿ) ਭਾਜੜਾਂ ('ਬਰਗਸਤਾਣੀ') ਪੈ ਗਈਆਂ।
(The goddess) was the cause of flight and consternation in the battlefield.
घूमर बरग सताणी दल विचि घतीओ ॥
LINE 06
ਸਣੇਤੁਰਾਪਲਾਣੀਡਿੱਗਣਸੂਰਮੇ
(ਯੁੱਧ-ਭੂਮੀ) ਵਿਚ ਸੂਰਮੇ ਘੋੜਿਆਂ ਅਤੇ ਪਲਾਣਿਆਂ (ਲੋਹੇ ਦੀਆਂ ਝੁਲਾਂ) ਸਹਿਤ ਡਿਗ ਰਹੇ ਸਨ।
The warriors fall alongwith their horses and saddles.
सणे तुरा पलाणी डिगण सूरमे ॥
LINE 07
ਉਠਿਉਠਿਮੰਗਣਿਪਾਣੀਘਾਇਲਘੂਮਦੇ
ਘਾਇਲ ਹੋਏ ਘੁੰਮਦੇ ਫਿਰਦੇ ਸੂਰਮੇ ਉਠ ਉਠ ਕੇ ਪਾਣੀ ਮੰਗ ਰਹੇ ਸਨ।
The wounded ones arise and ask for water while roaming.
उठि उठि मंगणि पाणी घाइल घूमदे ॥
LINE 08
ਏਵਡੁਮਾਰਵਿਹਾਣੀਉਪਰਿਰਾਕਸਾਂ
ਰਾਖਸ਼ਾਂ ਉਤੇ ਇਤਨੀ ਮਾਰ ਪਈ
Such a great calamity fell on the demons.
एवडु मार विहाणी उपरि राकसां ॥
LINE 09
ਬਿੱਜਲਜਿਉਝਰਲਾਣੀਉੱਠੀਦੇਵਤਾ੩੬॥॥
ਜਿਵੇਂ ਦੇਵੀ ਬਿਜਲੀ ਬਣ ਕੇ (ਦੈਂਤਾ ਦੇ ਦਲ ਉਤੇ) ਕੜਕ ਕੇ ਡਿਗੀ ਹੈ ॥੩੬॥
From this side the goddess rose like thundering lightning.36.
बिजल जिउ झरलाणी उठी देवता ॥३६॥
LINE 10
ਪਉੜੀ
पउड़ी ॥
LINE 11
ਚੋਬੀਧਉਸਉਭਾਰੀਦਲਾਂਮੁਕਾਬਲਾ
ਨਗਾਰਚੀ ਨੇ ਨਗਾਰਾ ਗੁੰਜਾਇਆ ('ਉਭਾਰੀ') ਅਤੇ ਫ਼ੌਜਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ।
The drummer sounded the trumpet and the armies attacked each other.
चोबी धउस उभारी दलां मुकाबला ॥
LINE 12
ਸਭੋਸੈਨਾਮਾਰੀਪਲਵਿਚਿਦਾਨਵੀ
ਪਲ ਵਿਚ ਦੈਂਤਾਂ ਦੀ ਸਾਰੀ ਸੈਨਾ ਮਾਰੀ ਗਈ।
All the army of the demons was killed in an instant.
सभो सैना मारी पल विचि दानवी ॥
LINE 13
ਦੁਰਗਾਦਾਨੋਮਾਰੇਰੋਹੁਬਢਾਇਕੈ
ਦੁਰਗਾ ਨੇ ਰੋਹ ਵਧਾ ਕੇ ਦੈਂਤਾਂ ਨੂੰ ਮਾਰਿਆ (ਅਤੇ ਆਖੀਰ ਵਿਚ)
Highly infuriated, Durga killed the demons.
दुरगा दानो मारे रोहु बढाइ कै ॥
LINE 14
ਸਿਰਵਿਚਿਤੇਗਵਗਾਈਸ੍ਰਣਵਤਬੀਜਦੇ੩੭॥॥
ਰਕਤ-ਬੀਜ ਦੇ ਸਿਰ ਵਿਚ ਵੀ ਤਲਵਾਰ ਦੇ ਮਾਰੀ ॥੩੭॥
She struck the sword on the head of Sranwat Beej.37.
सिर विचि तेग वगाई स्रणवत बीज दे ॥३७॥
LINE 15
ਅਗਣਤਦਾਨੋਭਾਰੇਹੋਏਲੋਹੂਆ
ਅਣਗਿਣਤ ਵਡੇ ਦੈਂਤ ਲਹੂ-ਲੁਹਾਨ ਹੋ ਗਏ।
Innumerable mighty demons were steeped in blood.
अगणत दानो भारे होए लोहूआ ॥
LINE 16
ਜੋਧੇਜੇਡਮੁਨਾਰੇਅੰਦਰਿਖੇਤਦੈ
ਰਣ-ਖੇਤਰ ਵਿਚ ਯੋਧੇ ਮੁਨਾਰਿਆਂ ਜੇਡੇ (ਦਿਸ ਪੈਂਦੇ ਸਨ)।
Those minarets-like demons in the battlefield;
जोधे जेड मुनारे अंदरि खेत दै ॥
LINE 17
ਦੁਰਗਾਨੋਲਲਕਾਰੇਆਵਣਸਾਹਮਣੇ
(ਉਹ) ਸਾਹਮਣੇ ਆ ਕੇ ਦੁਰਗਾ ਨੂੰ ਲਲਕਾਰਦੇ ਸਨ।
They challenged Durga and came in front of her.
दुरगा नो ललकारे आवण साहमणे ॥
LINE 18
ਦੁਰਗਾਸਭਿਸੰਘਾਰੇਰਾਕਸਆਂਵਦੇ
(ਇਸ ਤਰ੍ਹਾਂ) ਆਉਂਦੇ ਹੋਏ ਸਾਰਿਆਂ ਰਾਖਸ਼ਾਂ ਨੂੰ ਦੁਰਗਾ ਨੇ ਮਾਰ ਦਿੱਤਾ।
Durga killed all the coming demons.
दुरगा सभि संघारे राकस आंवदे ॥
LINE 19
ਰਤੂਦੇਪਰਨਾਲੇਤਿਨਤੇਭੁਇਪਏ
ਉਨ੍ਹਾਂ ਦੇ (ਸ਼ਰੀਰਾਂ ਵਿਚੋਂ ਨਿਕਲਦੇ) ਲਹੂ ਦੇ ਪਰਨਾਲੇ ਧਰਤੀ ਉਤੇ ਪੈ ਰਹੇ ਸਨ
From their bodies the drains of blood fell on the ground.
रतू दे परनाले तिन ते भुइ पए ॥
LINE 20
ਉੱਠੇਕਾਰਣਆਰੇਰਾਕਸਹੜਹੜਾਇ੩੮॥॥
(ਅਤੇ ਉਨ੍ਹਾਂ ਦੇ ਲਹੂ ਵਿਚੋਂ ਹੋਰ) ਲੜਾਕੂ ਰਾਖਸ਼ ਠਾਹ ਠਾਹ ਹਸਦੇ ਹੋਏ ਉਠ ਰਹੇ ਸਨ ॥੩੮॥
Some of the active demons arise out of them laughingly.38.
उठे कारणआरे राकस हड़हड़ाइ ॥३८॥
LINE 21
ਧਗਾਂਸੰਗਲੀਆਲੀਸੰਘਰਵਾਇਆ
ਸੰਗਲਾਂ ਨਾਲ ਬੰਨ੍ਹੇ ਨਗਾਰਿਆਂ ਤੋਂ ਜੰਗ ਦਾ ਨਾਦ ਨਿਕਲਿਆ।
The enchained trumpets and bugles sounded.
धगां संगलीआली संघर वाइआ ॥
LINE 22
ਬਰਛੀਬੰਬਲੀਆਲੀਸੂਰੇਸੰਘਰੇ
ਫੁੰਮਣਾਂ ਵਾਲੀਆਂ ਬਰਛੀਆਂ ਲੈ ਕੇ ਸੂਰਮੇ ਯੁੱਧ ਕਰਨ ਲਗੇ।
The warriors fought with daggers bedecked with tassels.
बरछी बंबलीआली सूरे संघरे ॥
LINE 23
ਭੇੜਮਚਿਆਬੀਰਾਲੀਦੁਰਗਾਦਾਨਵੀਂ
ਦੇਵੀ ਅਤੇ ਦੈਂਤਾਂ ਵਿਚਾਲੇ ਬਹਾਦਰੀ ('ਬੀਰਾਲੀ') ਵਾਲਾ ਯੁੱਧ ਮਚਿਆ ਹੋਇਆ ਸੀ।
The war of bravery was waged between Durga and demos.
भेड़ मचिआ बीराली दुरगा दानवीं ॥
LINE 24
ਮਾਰਮਚੀਮੁਹਰਾਲੀਅੰਦਰਿਖੇਤਦੈ
ਯੁੱਧ-ਭੂਮੀ ਵਿਚ ਅਤਿ ਅਧਿਕ ਮਾਰ ਮਚੀ ਹੋਈ ਸੀ,
There had been extreme destruction in the battlefield.
मार मची मुहराली अंदरि खेत दै ॥
LINE 25
ਜਣੁਨਟਲੱਥੇਛਾਲੀਢੋਲਬਜਾਇਕੈ
ਮਾਨੋ (ਸੂਰਮੇ) ਨਟਾਂ ਵਾਂਗ ਢੋਲ ਵਜਾ ਕੇ ਛਾਲਾਂ ਮਾਰ ਰਹੇ ਹੋਣ।
It appears that the actors, sounding their drum, have jumped into the war-arena.
जणु नट लथे छाली ढोल बजाइ कै ॥
LINE 26
ਲੋਹੂਫਾਥੀਜਾਲੀਲੋਥੀਂਜਮਧੜੀ
ਲੋਥਾਂ ਵਿਚ ਕਟਾਰਾਂ (ਜਮਧੜ) ਖੁਭੀਆਂ ਹੋਈਆਂ ਇੰਜ ਪ੍ਰਤੀਤ ਹੋ ਰਹੀਆਂ ਹਨ ਜਿਵੇਂ ਲਾਲ ਰੰਗ ਦੀ ਮੱਛਲੀ ਜਾਲੀ ਵਿਚ ਫਸੀ ਹੋਵੇ।
The dagger penetrated in the corpse seems like a blood stained fish entrapped in the net.
लोहू फाथी जाली लोथीं जमधड़ी ॥
LINE 27
ਘਣਵਿਚਿਜਿਉਛੰਛਾਲੀਤੇਗਾਂਹੱਸੀਆਂ
ਤਲਵਾਰਾਂ (ਇਉਂ) ਚਮਕ ਰਹੀਆਂ ਸਨ ਜਿਵੇਂ ਬਦਲਾਂ ਵਿਚ ਬਿਜਲੀ (ਲਿਸ਼ਕਦੀ ਹੈ)। (ਜਾਂ ਫਿਰ ਯੁੱਧ-ਭੂਮੀ ਵਿਚ ਵੀਰਾਂ ਦੀਆਂ) ਤਲਵਾਰਾਂ (ਇਸ ਤਰ੍ਹਾਂ) ਸੋਭ ਰਹੀਆਂ ਸਨ
The swords glistened like the lightning in the clouds.
घण विचि जिउ छंछाली तेगां हसीआं ॥
LINE 28
ਘੁੱਮਰਆਰਿਸਿਆਲੀਬਣੀਆਂਕੇਜਮਾਂ੩੯॥॥
(ਜਿਵੇਂ) ਸਿਆਲ ਦੀ ਰੁਤ ਵਿਚ (ਆਕਾਸ਼ ਵਿਚ) ਧੁੰਧ (ਘੁੰਮਰ ਆਰਿ) ਪਸਰੀ ਹੋਈ ਹੈ ॥੩੯॥
The swords have covered (the battlefield) like the winter-fog.39.
घुमरआरि सिआली बणीआं केजमां ॥३९॥
LINE 29
ਧਗਾਂਸੂਲਿਬਜਾਈਆਂਦਲਾਂਮੁਕਾਬਲਾ
ਡੱਗੇ ਨਾਲ ਨਗਾਰਾ ਵਜਾਇਆ ਗਿਆ ਅਤੇ ਦਲਾਂ ਦਾ ਮੁਕਾਬਲਾ ਸ਼ੁਰੂ ਹੋ ਗਿਆ।
The trumpets were sounded with the beating of drum-stick and the armies attacked each other.
धगां सूलि बजाईआं दलां मुकाबला ॥
LINE 30
ਧੂਹਿਮਿਆਨੋਲਈਆਂਜੁਆਨੀਂਸੂਰਮੀਂ
ਬਲਵਾਨ ਸੂਰਮਿਆਂ ਨੇ (ਤਲਵਾਰਾਂ) ਮਿਆਨਾਂ ਵਿਚੋਂ ਖਿਚ ਲਈਆਂ।
The youthful warriors pulled out their swords from their scabbards.
धूहि मिआनो लईआं जुआनीं सूरमीं ॥
LINE 31
ਸ੍ਰਣਵਤਬੀਜਬਧਾਈਆਂਅਗਣਤਸੂਰਤਾਂ
ਰਕਤ-ਬੀਜ ਨੇ (ਆਪਣੀਆਂ) ਅਣਗਿਣਤ ਸੂਰਤਾਂ ਵਧਾ ਲਈਆਂ।
Sranwat Beej increased himself into innumerable forms.
स्रणवत बीज बधाईआं अगणत सूरतां ॥
LINE 32
ਦੁਰਗਾਸਉਹੇਂਆਈਆਂਰੋਹਬਢਾਇਕੈ
(ਉਹ ਸਾਰੀਆਂ ਸੂਰਤਾਂ) ਗੁੱਸਾ ਵਧਾ ਕੇ ਦੁਰਗਾ ਦੇ ਸਾਹਮਣੇ ਆ ਰਹੀਆਂ ਸਨ।
Which came in front of Durga, highly enraged.
दुरगा सउहें आईआं रोह बढाइ कै ॥
LINE 33
ਸਭਨੀਆਣਵਗਾਈਆਂਤੇਗਾਂਧੂਹਿਕੈ
(ਉਨ੍ਹਾਂ) ਸਾਰੀਆਂ ਨੇ ਤਲਵਾਰਾਂ ਖਿਚ ਕੇ (ਦੇਵੀ ਉਤੇ) ਚਲਾ ਦਿੱਤੀਆਂ।
All of them pulled out their swords and struck.
सभनी आण वगाईआं तेगां धूहि कै ॥
LINE 34
ਦੁਰਗਾਸਭਿਬਚਾਈਆਂਢਾਲਸੰਭਾਲਕੈ
ਦੁਰਗਾ ਨੇ ਢਾਲ ਲੈ ਕੇ ਸਭ ਤੋਂ (ਆਪਣੇ ਆਪ ਨੂੰ) ਬਚਾ ਲਿਆ।
Durga saved herself from all, holding her shield carefully.
दुरगा सभि बचाईआं ढाल संभाल कै ॥
LINE 35
ਦੇਵੀਆਪਚਲਾਈਆਂਤਕਿਤਕਿਦਾਨਵੀਂ
(ਫਿਰ) ਦੇਵੀ ਨੇ (ਦੈਂਤ-ਸੂਰਤਾਂ ਨੂੰ) ਵੇਖ ਵੇਖ ਕੇ (ਤਲਵਾਰਾਂ) ਚਲਾਈਆਂ।
The goddess herself then struck her sword looking carefully toward the demons.
देवी आप चलाईआं तकि तकि दानवीं ॥
LINE 36
ਲੋਹੂਨਾਲਿਡੁਬਾਈਆਂਤੇਗਾਂਨੰਗੀਆਂ
(ਉਸ ਨੇ ਦੈਂਤਾਂ ਦੇ) ਲਹੂ ਨਾਲ ਨੰਗੀਆਂ ਤਲਵਾਰਾਂ ਭਿਉਂ ਲਈਆਂ।
She steeped her naked swords in blood.
लोहू नालि डुबाईआं तेगां नंगीआं ॥
LINE 37
ਸਾਰਸੁਤੀਜਨੁਨਾਈਆਂਮਿਲਕੈਦੇਵੀਆਂ
(ਇਉਂ ਪ੍ਰਤੀਤ ਹੁੰਦਾ ਹੈ) ਮਾਨੋ ਦੇਵੀਆਂ ਨੇ ਮਿਲ ਕੇ ਸਰਸਵਤੀ ਨਦੀ ਵਿਚ ਇਸ਼ਨਾਨ ਕੀਤਾ ਹੋਵੇ।
It appeared that the goddesses gathering together, took their bath in river Saraswati.
सारसुती जनु नाईआं मिल कै देवीआं ॥
LINE 38
ਸਭੇਮਾਰਗਿਰਾਈਆਂਅੰਦਰਿਖੇਤਦੈ
(ਦੇਵੀ ਨੇ ਰਕਤਬੀਜ ਦੀਆਂ ਸਾਰੀਆਂ ਸੂਰਤਾਂ ਨੂੰ) ਯੁੱਧ-ਭੂਮੀ ਵਿਚ ਮਾਰ ਕੇ ਡਿਗਾ ਦਿੱਤਾ ਹੈ।
The goddess hath killed and thrown on the ground in the battlefield (all the forms of Sranwat Beej).
सभे मार गिराईआं अंदरि खेत दै ॥
LINE 39
ਤਿੱਦੂੰਫੇਰਿਸਵਾਈਆਂਹੋਈਆਂਸੂਰਤਾਂ੪੦॥॥
(ਪਰ ਰਕਤ-ਬੀਜ ਦੀਆਂ ਸੂਰਤਾਂ) ਅਗੇ ਨਾਲੋਂ ਵੀ ਸਵਾਈਆਂ ਹੋ ਗਈਆਂ ॥੪੦॥
Immediately then the forms again increased greatly.40.
तिदूं फेरि सवाईआं होईआं सूरतां ॥४०॥
LINE 40
ਪਉੜੀ
पउड़ी ॥
LINE 41
ਸੂਰੀਂਸੰਘਰੁਰਚਿਆਢੋਲਸੰਖਨਗਾਰੇਵਾਇਕੈ
ਸੂਰਵੀਰਾਂ ਨੇ ਢੋਲ, ਸੰਖ ਅਤੇ ਨਗਾਰੇ ਵਜਾ ਕੇ ਯੁੱਧ ਸ਼ੁਰੂ ਕਰ ਦਿੱਤਾ ਹੈ।
Sounding their drums, conches and trumpets, the warriors have begun the war.
सूरीं संघरु रचिआ ढोल संख नगारे वाइ कै ॥
LINE 42
ਚੰਡਿਚਿਤਾਰੀਕਾਲਕਾਮਨਬਾਹਲਾਰੋਸੁਬਢਾਇਕੈ
ਚੰਡੀ ਨੇ (ਆਪਣੇ) ਮਨ ਵਿਚ ਬਹਤੁ ਰੋਹ ਵਧਾ ਕੇ ਕਾਲਕਾ ਦਾ ਧਿਆਨ ਕੀਤਾ।
Chandi, being highly enraged, remembered Kali in her mind.
चंडि चितारी कालका मन बाहला रोसु बढाइ कै ॥
LINE 43
ਨਿਕਲੀਮੱਥਾਫੋੜਿਕੈਜਨਫਤੇੑਨੀਸਾਣੁਬਜਾਇਕੈ
(ਚੰਡੀ ਦਾ) ਮੱਥਾ ਫੋੜ ਕੇ (ਕਾਲਕਾ ਉਸ ਵਿਚੋਂ ਇਉਂ) ਨਿਕਲੀ ਮਾਨੋ ਜਿਤ ਦਾ ਧੌਂਸਾ ਵਜਾ ਕੇ ਨਿਕਲੀ ਹੋਵੇ।
She came out shattering the forehead of Chandi, sounding the trumpet and flying flag of victory.
निकली मथा फोड़ि कै जन फते नीसाणु बजाइ कै ॥
LINE 44
ਜਾਗਸੁਜੰਮੀਜੁੱਧਨੂੰਜਰਵਾਣਾਜਣੁਮਰੜਾਇਕੈ
ਅਗਨੀ ('ਜਾਗਿ') ਰੂਪੀ ਕਾਲਕਾ ਯੁੱਧ ਕਰਨ ਲਈ ਚਲ ਪਈ ਮਾਨੋ ਸ਼ਿਵ (ਮਰੜਾਇ) ਤੋਂ ਵੀਰ ਭਦ੍ਰ (ਪੈਦਾ ਹੋਇਆ ਹੋਵੇ)।
On manifesting herself, she marched for war, like Bir Bhadra manifesting from Shiva.
जाग सु जंमी जुद्ध नूं जरवाणा जणु मरड़ाइ कै ॥
LINE 45
ਦਲਵਿਚਿਘੇਰਾਘੱਤਿਆਜਣੁਸੀਂਹੁਤੁਰਿਆਗਣਣਾਇਕੈ
(ਕਾਲਕਾ ਨੇ) ਰਣ ਵਿਚ ਅਜਿਹਾ ਘੇਰਾ ਪਾ ਦਿੱਤਾ (ਜਾਂ ਰੌਲਾ ਪਾ ਦਿੱਤਾ ਹੈ) ਮਾਨੋ ਸ਼ੇਰ ਗਰਜਦਾ ਹੋਵੇ।
The battlefield was surrounded by her and she seemed moving like a roaring lion.
दल विचि घेरा घतिआ जणु सींहु तुरिआ गणणाइ कै ॥
LINE 46
ਆਪਵਿਸੂਲਾਹੋਇਆਤਿਹੁਲੋਕਾਂਤੇਖੁਨਸਾਇਕੈ
ਤਿੰਨਾਂ ਲੋਕਾਂ ਉਤੇ ਖਿਝ ਕੇ ਆਪ ਬਹੁਤ ਕ੍ਰੋਧਵਾਨ ਹੋ ਗਿਆ।
(The demon-king) himself was in great anguish, while exhibiting his anger over the three worlds.
आप विसूला होइआ तिहु लोकां ते खुनसाइ कै ॥
LINE 47
ਰੋਹਸਿਧਾਈਆਚਕ੍ਰਪਾਨਿਕਰਿਨੰਦਾਖੜਗਉਠਾਇਕੈ
(ਦੁਰਗਾ ਅਤੇ ਕਾਲਕਾ) ਹੱਥ ਵਿਚ ਚਕਰ ਅਤੇ ਨੰਦਗ ਨਾਂ ਦੀ ਤਲਵਾਰ ਚੁਕ ਕੇ ਗੁੱਸੇ ਨਾਲ ਭਰੀਆਂ ਚਲ ਪਈਆਂ।
Durga, being enraged, hath marched, holding her disc in her hand and raising her sword.
रोह सिधाईआ चक्र पानि करि नंदा खड़ग उठाइ कै ॥
LINE 48
ਅਗੈਰਾਕਸਬੈਠੇਰੋਹਲੇਤੀਰੀਂਤੇਗੀਂਛਹਬਰਲਾਇਕੈ
ਅਗੇ ਕ੍ਰੋਧਵਾਨ ਰਾਖਸ਼ ਤੀਰਾਂ ਅਤੇ ਤਲਵਾਰਾਂ ਦੀ ਝੜੀ ਲਾਈ ਬੈਠੇ ਸਨ।
There before her there were infuriated demons, she caught and knocked down the demons.
अगै राकस बैठे रोहले तीरीं तेगीं छहबर लाइ कै ॥
LINE 49
ਪਕੜਿਪਛਾੜੇਰਾਕਸਾਂਦਲਦੈਤਾਂਅੰਦਰਿਜਾਇਕੈ
ਦੈਂਤਾਂ ਦੇ ਦਲ ਦੇ ਅੰਦਰ ਜਾ ਕੇ (ਦੁਰਗਾ ਅਤੇ ਕਾਲਕਾ ਨੇ) ਰਾਖਸ਼ਾਂ ਨੂੰ ਪਕੜ ਕੇ ਪਛਾੜ ਸੁਟਿਆ।
Going within the forces of demons, she caught and knocked down the demons.
पकड़ि पछाड़े राकसां दल दैतां अंदरि जाइ कै ॥
LINE 50
ਬਹੁਕੇਸੀਪਕੜਿਪਛਾੜਿਅਨਿਤਿਨਅੰਦਰਿਧੂਮਰਚਾਇਕੈ
ਬਹੁਤਿਆਂ ਨੂੰ ਵਾਲਾਂ ਤੋਂ ਪਕੜ ਕੇ ਪਟਕਾ ਸੁਟਿਆ ਅਤੇ ਉਨ੍ਹਾਂ (ਦੇ ਦਲ ਵਿਚ) ਊਧਮ ਮਚਾ ਦਿੱਤਾ।
She threw down by catching them from their hair and raising a tumult among their forces.
बहु केसी पकड़ि पछाड़िअनि तिन अंदरि धूम रचाइ कै ॥
LINE 51
ਬਡੇਬਡੇਚੁਣਿਸੂਰਮੇਗਹਿਕੋਟੀਦਏਚਲਾਇਕੈ
ਵੱਡੇ ਵੱਡੇ ਸੂਰਮਿਆਂ ਨੂੰ ਚੁਣ ਕੇ ਅਤੇ ਕਰੋੜਾਂ ਨੂੰ ਪਕੜ ਕੇ ਦੂਰ ਸੁਟ ਦਿੱਤਾ।
She picked up mighty fighters by catching them with the corner of her bow and throwing them;
बडे बडे चुणि सूरमे गहि कोटी दए चलाइ कै ॥