ਗੁੰਜਤਗੂੜ੍ਹਗਜਾਨਕੇਸੁੰਦਰਹਿੰਸਤਹੈਂਹਯਰਾਜਹਜਾਰੇ॥
ਸੁੰਦਰ ਹਾਥੀਆਂ ਦੇ ਸਮੂਹ ਚਿੰਘਾੜਦੇ ਹੋਣ ਅਤੇ ਹਜ਼ਾਰਾਂ ਹੀ ਸ੍ਰੇਸ਼ਠ ਘੋੜੇ ਹਿਣਕਦੇ ਹੋਣ;
Along with many beautiful roaring elephants and thousands of neighing houses of best breed.
गुंजत गूढ़ गजान के सुंदर हिंसत हैं हयराज हजारे ॥
ਭੂਤਭਵਿੱਖਭਵਾਨਕੇਭੂਪਤਿਕਉਨੁਗਨੈਨਹੀਂਜਾਤਬਿਚਾਰੇ॥
(ਅਜਿਹੇ ਮਹੱਤਵ ਵਾਲੇ) ਭੂਤ, ਭਵਿਖ ਅਤੇ ਵਰਤਮਾਨ ਤਿੰਨਾਂ ਕਾਲਾਂ ਵਿਚ ਇਤਨੇ ਰਾਜੇ ਹੋਏ ਹਨ ਕਿ ਜਿਨ੍ਹਾਂ ਨੂੰ ਵਿਚਾਰਿਆ ਨਹੀਂ ਜਾ ਸਕਦਾ (ਅਰਥਾਤ ਅਣਗਿਣਤ ਹਨ);
Such like emperors of the past, present and future cannot be counted and ascertained.
भूत भविक्ख भवान के भूपति कउनु गनै नहीं जात बिचारे ॥
ਸ੍ਰੀਪਤਿਸ੍ਰੀਭਗਵਾਨਭਜੇਬਿਨੁਅੰਤਕਉਅੰਤਕੇਧਾਮਸਿਧਾਰੇ੩੨੩॥॥॥
ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਸਿਮਰਨ ਤੋਂ ਬਿਨਾ ਅੰਤ ਨੂੰ ਯਮਰਾਜ ਦੇ ਘਰ ਚਲੇ ਗਏ ਹਨ ॥੩॥੨੩॥
But without remembering the Name of the Lord, they ultimately leave for their final abode. 3.23.
स्री पति स्री भगवान भजे बिनु अंत कउ अंतके धाम सिधारे ॥३॥२३॥
ਤੀਰਥਨ੍ਹਾਨਦਇਆਦਮਦਾਨਸੁਸੰਜਮਨੇਮਅਨੇਕਬਿਸੇਖੇ॥
(ਜੇ ਕੋਈ) ਤੀਰਥ ਇਸ਼ਨਾਨ, ਦਇਆ, ਦਾਨ, (ਵਿਕਾਰਾਂ ਤੋਂ ਬਚਣ ਦੇ) ਸੰਜਮ, ਨੇਮ ਅਤੇ ਹੋਰ ਅਨੇਕਾਂ ਵਿਸ਼ੇਸ਼ ਕਰਮ ਕਰਨ ਵਾਲੇ;
Taking bath at holy places, exercising mercy, controlling passions, performing acts of charity, practicing austerity and many special rituals.
तीरथ न्हान दइआ दम दान सु संजम नेम अनेक बिसेखे ॥
ਬੇਦਪੁਰਾਨਕਤੇਬਕੁਰਾਨਜ਼ਿਮੀਨਜ਼ਮਾਨਸਬਾਨਕੇਪੇਖੇ॥
ਵੇਦਾਂ, ਪੁਰਾਣਾਂ, ਕਤੇਬਾਂ ਅਤੇ ਕੁਰਾਨ ਆਦਿ ਧਰਤੀ ਉਤੇ ਉਪਲਬਧ ਸਾਰਿਆਂ ਸਮਿਆਂ ਦੇ (ਧਰਮ ਗ੍ਰੰਥਾਂ ਨੂੰ) ਘੋਖਣ ਵਾਲੇ;
Studying of Vedas, Puranas and holy Quran and scanning all this world and the next world.
बेद पुरान कतेब कुरान ज़िमीन ज़मान सबान के पेखे ॥
ਪਉਨਅਹਾਰਜਤੀਜਤਧਾਰਿਸਬੈਸੁਬਿਚਾਰਹਜਾਰਕਦੇਖੇ॥
ਪੌਣ ਦਾ ਆਹਾਰ ਕਰਨ ਅਤੇ ਜਤ-ਸਤ ਧਾਰ ਕੇ ਜਤੀ ਬਣਨ ਵਾਲੇ ਹਜ਼ਾਰਾਂ ਹੀ ਵਿਚਾਰ ਪੂਰਵਕ ਵੇਖੇ ਹਨ;
Subsisting only on air, practicing continence and meeting thousands of persons of all good thoughts.
पउन अहार जती जत धारि सबै सुबिचार हजार क देखे ॥
ਸ੍ਰੀਭਗਵਾਨਭਜੇਬਿਨੁਭੂਪਤਿਏਕਰਤੀਬਿਨੁਏਕਨਲੇਖੈ੪੨੪॥॥॥
ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਭਜਨ ਅਤੇ ਪ੍ਰੇਮ ('ਰਤੀ') ਤੋਂ ਬਿਨਾ ਰਾਜੇ ਵੀ (ਪਰਮਾਤਮਾ ਦੇ ਦੁਆਰ ਤੇ) ਪ੍ਰਵਾਨ ਨਹੀਂ ਹਨ ॥੪॥੨੪॥
But O King! Without the remembrance of the Name of the Lord, all this is of no account, being without an iota of the Grace of the Lord. 4.24.
स्री भगवान भजे बिनु भूपति एक रती बिनु एक न लेखै ॥४॥२४॥
ਸੁੱਧਸਿਪਾਹਦੁਰੰਤਦੁਬਾਹਸੁਸਾਜਿਸਨਾਹਦੁਰਜਾਨਦਲੈਂਗੇ॥
ਚੰਗੀ ਸਿਖੀ ਹੋਈ ਫੌਜ ਜਿਸ ਦੇ ਸਾਰੇ ਸਿਪਾਹੀਆਂ (ਦੀ ਸ਼ਕਤੀ) ਦਾ ਕੋਈ ਅੰਤ ਨਾ ਹੋਵੇ ਅਤੇ ਜੋ ਕਵਚ ਸਜਾ ਕੇ ਵੈਰੀਆਂ ਨੂੰ ਦਲਣ ਵਾਲੇ ਹੋਣ;
The trained soldiers, mightly and invincible, clad in coat of mail, who would be able to crush the enemies.
सुद्ध सिपाह दुरंत दुबाह सु साजि सनाह दुरजान दलैंगे ॥
ਭਾਰੀਗੁਮਾਨਭਰੇਮਨਮੈਕਰਿਪਰਬਤਪੰਖਹਲੇਂਨਹਲੈਂਗੇ॥
ਉਹ (ਸ਼ੂਰਵੀਰ) ਆਪਣੇ ਮਨ ਵਿਚ ਭਾਰੀ ਗੁਮਾਨ ਭਰਨ ਵਾਲੇ ਹੋਣ ਕਿ ਪਰਬਤ ਭਾਵੇਂ ਖੰਭ ਲਾ ਕੇ (ਆਪਣੇ ਸਥਾਨ ਤੋਂ) ਹਿਲ ਜਾਣ, (ਪਰ ਉਹ ਯੋਧੇ ਰਣ ਵਿਚੋਂ) ਹਿਲਣ ਵਾਲੇ ਨਾ ਹੋਣ;
With great ego in their mind that they would not be vanquished even if the mountains move with wings.
भारी गुमान भरे मन मै करि परबत पंख हलें न हलैंगे ॥
ਤੋਰਿਅਰੀਨਮਰੋਰਿਮਵਾਸਨਮਾਤੇਮਤੰਗਨਮਾਨਮਲੈਂਗੇ॥
ਉਹ ਵੈਰੀਆਂ ਨੂੰ ਤੋੜਨ ਵਾਲੇ, ਬਾਗ਼ੀਆਂ ਨੂੰ ਮਰੋੜਨ ਵਾਲੇ ਅਤੇ ਮਸਤ ਹਾਥੀਆਂ ਦੀ ਮਸਤੀ ਨੂੰ ਮਲ ਸੁਟਣ ਵਾਲੇ ਹੋਣ;
They would destroy the enemies, twist the rebels and smash the pride of intoxicated elephants.
तोरि अरीन मरोरि मवासन माते मतंगन मान मलैंगे ॥
ਸ੍ਰੀਪਤਿਸ੍ਰੀਭਗਵਾਨਕ੍ਰਿਪਾਬਿਨੁਤਿਆਗਿਜਹਾਨੁਨਿਦਾਨਿਚਲੈਂਗੇ੫੨੫॥॥॥
ਪਰ ਮਾਇਆ ਦੇ ਸੁਆਮੀ ਪਰਮਾਤਮਾ ਦੀ ਕ੍ਰਿਪਾ ਤੋਂ ਬਿਨਾ (ਅਜਿਹੇ ਬਲਵਾਨ ਸੂਰਮੇ ਵੀ) ਅੰਤ ਵਿਚ ਸੰਸਾਰ ਨੂੰ ਤਿਆਗ ਕੇ ਚਲੇ ਜਾਣਗੇ ॥੫॥੨੫॥
But without the Grace of the Lord-God, they would ultimately leave the world. 5.25.
स्री पति स्री भगवान क्रिपा बिनु तिआगि जहानु निदानि चलैंगे ॥५॥२५॥
ਬੀਰਅਪਾਰਬਡੇਬਰਿਆਰਅਬਿਚਾਰਹਿਸਾਰਕੀਧਾਰਭਛੱਯਾ॥
ਅਪਾਰ ਸ਼ਕਤੀ ਵਾਲੇ ਸ਼ੂਰਵੀਰ ਅਤੇ ਬਹੁਤ ਬਲਵਾਨ ਜੋ ਬਿਨਾ ਵਿਚਾਰੇ (ਸੰਕੋਚ ਕੀਤੇ) ਸ਼ਸਤ੍ਰਾਂ ਦੀ ਧਾਰ ਨੂੰ ਸਹਾਰਦੇ ਹਨ;
Innumerable brave and mighty heroes, fearlessly facing the edge of the sword.
बीर अपार बडे बरिआर अबिचारहि सार की धार भछया ॥
ਤੋਰਤਦੇਸਮਲਿੰਦਮਵਾਸਨਮਾਤੇਗਜਾਨਕੇਮਾਨਮਲੱਯਾ॥
ਕਈ ਦੇਸਾਂ ਨੂੰ ਤੋੜਦੇ ਹਨ, ਬਾਗ਼ੀਆਂ ਨੂੰ ਦਲ ਦਿੰਦੇ ਹਨ ਅਤੇ ਮਸਤ ਹਾਥੀਆਂ ਦਾ ਹੰਕਾਰ ਮਲ ਦਿੰਦੇ ਹਨ;
Conquering the countries, subjugating the rebels and crushing the pride of the intoxicated elephants.
तोरत देस मलिंद मवासन माते गजान के मान मलया ॥
ਗਾੜ੍ਹੇਗੜ੍ਹਾਨਕੇਤੋੜਨਹਾਰਸੁਬਾਤਨਹੀਂਚਕਚਾਰਿਲਵੱਯਾ॥
ਜੋ ਦ੍ਰਿੜ੍ਹ ਕਿਲਿਆਂ ਨੂੰ ਤੋੜਨ ਵਾਲੇ ਹਨ ਅਤੇ ਗੱਲਾਂ ਵਿਚ ਹੀ ਜੋ ਚੌਹਾਂ ਚੱਕਾਂ ਨੂੰ ਜਿਤ ਲੈਣ ਦੀ ਸਮਰਥਾ ਰਖਦੇ ਹਨ;
Capturing the strong forts and conquering all sides with mere threats.
गाढ़े गढ़ान के तोड़नहार सु बातन हीं चक चारि लवया ॥
ਸਾਹਿਬੁਸ੍ਰੀਸਭਕੋਸਿਰਨਾਇਕੁਜਾਚਿਕਅਨੇਕਸੁਏਕੁਦਿਵੱਯਾ੬੨੬॥॥॥
ਪਰ ਮਾਇਆ ਦਾ ਸੁਆਮੀ ਪ੍ਰਭੂ ਉਨ੍ਹਾਂ ਸਭਨਾਂ ਦਾ ਮਾਲਕ ਹੈ, (ਉਸ ਦੇ ਦਰ ਤੇ) ਇਹ ਸਾਰੇ ਜਾਚਕ ਹਨ ਅਤੇ ਉਹ ਇਕ ਹੀ ਦੇਣ ਵਾਲਾ ਹੈ ॥੬॥੨੬॥
The Lord God is the Cammander of all and is the only Donor, the beggars are many. 6.26.
साहिबु स्री सभ को सिरनाइकु जाचिक अनेक सु एकु दिवया ॥६॥२६॥
ਦਾਨਵਦੇਵਫਨਿੰਦਨਿਸਾਚਰਭੂਤਭਵਿਖਭਵਾਨਜਪੈਂਗੇ॥
ਦੈਂਤ, ਦੇਵ ਤੇ ਨਾਗ ਅਤੇ ਰਾਖਸ਼ ਵੀ ਜਿਸ ਨੂੰ ਤਿੰਨਾਂ ਕਾਲਾਂ (ਭੂਤ, ਭਵਿਖ, ਵਰਤਮਾਨ) ਵਿਚ ਜਪਦੇ ਹਨ;
Demons, gods, huge serpents, ghosts, past, present and future would repeat His Name.
दानव देव फनिंद निसाचर भूत भविख भवान जपैंगे ॥
ਜੀਵਜਿਤੇਜਲਮੈਥਲਮੈਪਲਹੀਪਲਮੈਸਭਥਾਪਥਪੈਂਗੇ॥
ਜੋ ਪਲ ਹੀ ਪਲ ਵਿਚ ਜਲ-ਥਲ ਦੇ ਸਾਰੇ ਜੀਵਾਂ ਦੀ ਸਥਾਪਨਾ ਕਰ ਦਿੰਦਾ ਹੈ;
All the creatures in the sea and on land would increase and the heaps of sins would be destroyed.
जीव जिते जल मै थल मै पल ही पल मै सभ थाप थपैंगे ॥
ਪੁੰਨਪ੍ਰਤਾਪਨਬਾਢਿਜੈਤਧੁਨਿਪਾਪਨਕੇਬਹੁਪੁੰਜਖਪੈਂਗੇ॥
ਜਿਸ ਦੇ ਸਿਮਰਨ ਨਾਲ ਪੁੰਨਾਂ ਦੀ ਪ੍ਰਚੰਡਤਾ ਵਧ ਜਾਂਦੀ ਹੈ ਅਤੇ ਜਿਸ ਦੇ ਜੈਘੋਸ਼ ਨੂੰ ਸੁਣ ਕੇ ਪਾਪਾਂ ਦੇ ਸਮੂਹ ਨਸ਼ਟ ਹੋ ਜਾਂਦੇ ਹਨ;
The praises of the glories of virtues would increase and the heaps of sins would be destroyed
पुंन प्रतापन बाढि जैत धुनि पापन के बहु पुंज खपैंगे ॥
ਸਾਧਸਮੂਹਪ੍ਰਸੰਨਫਿਰੈਂਜਗਿਸ਼ਤ੍ਰੁਸਭੈਅਵਿਲੋਕਿਚਪੈਂਗੇ੭੨੭॥॥॥
(ਉਸ ਦੇ ਪ੍ਰਤਾਪ ਨੂੰ) ਵੇਖ ਕੇ ਸਾਰੇ ਸੰਤ ਜਗਤ ਵਿਚ ਪ੍ਰਸੰਨਤਾ-ਪੂਰਵਕ ਫਿਰਦੇ ਹਨ ਅਤੇ ਉਨ੍ਹਾਂ ਨੂੰ ਵੇਖ ਕੇ ਵੈਰੀ ਲੋਕ ਨਸ਼ਟ ਹੋ ਜਾਂਦੇ ਹਨ ॥੭॥੨੭॥
All the saints would wander in the world with bliss and the enemies would be annoyed on seeing them.7.27.
साध समूह प्रसंन फिरैं जगि शत्रु सभै अविलोकि चपैंगे ॥७॥२७॥
ਮਾਨਵਇੰਦ੍ਰਗਜਿੰਦ੍ਰਨਰਾਧਿਪਜੌਨਤ੍ਰਿਲੋਕਕੋਰਾਜੁਕਰੈਂਗੇ॥
ਜੋ ਮਨੁੱਖ, ਇੰਦਰ, ਗਜਿੰਦਰ, ਕੁਬੇਰ ਵਾਂਗ ਤਿੰਨ ਲੋਕਾਂ ਉਤੇ ਰਾਜ ਕਰਦੇ ਹਨ;
King of men and elephants, emperors who would rule over the three worlds.
मानव इंद्र गजिंद्र नराधिप जौन त्रिलोक को राजु करैंगे ॥
ਕੋਟਿਇਸਨਾਨਗਜਾਦਿਕਦਾਨਿਅਨੇਕਸੁਅੰਬਰਸਾਜਿਬਰੈਂਗੇ॥
ਜੋ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰਕੇ ਹਾਥੀ ਆਦਿ ਦਾਨ ਕਰਦੇ ਹਨ ਅਤੇ ਅਨੇਕ ਸੁਅੰਬਰਾਂ ਦੀ ਵਿਵਸਥਾ ਕਰ ਕੇ (ਇਸਤਰੀਆਂ ਨੂੰ) ਵਰਦੇ ਹਨ;
Who would perform millions of ablutions, give elephants and other animals in charity and arrange many svayyamuaras (self-marriage functions) for weddings.
कोटि इसनान गजादिक दानि अनेक सुअंबर साजि बरैंगे ॥
ਬ੍ਰਹਮਮਹੇਸੁਰਬਿਸਨੁਸਚੀਪਤਿਅੰਤਿਫਸੇਜਮਫਾਸਿਪਰੈਂਗੇ॥
ਪਰ ਜੇ ਉਹ ਬ੍ਰਹਮਾ, ਮਹੇਸ਼ ਅਤੇ ਵਿਸ਼ਣੂ ਅਤੇ ਇੰਦਰ (ਸਚੀ-ਪਤੀ) (ਦਾ ਧਿਆਨ ਧਰਦੇ ਹਨ, ਤਾਂ) ਅੰਤ ਵਿਚ ਜਮਰਾਜ ਦੇ ਫੰਧੇ ਵਿਚ ਫਸਦੇ ਹਨ;
Brahma, Shiva, Vishnu and Consort of Sachi (Indra) would ultimately fall in the noose of death.
ब्रहम महेसुर बिसनु सचीपति अंति फसे जम फासि परैंगे ॥
ਜੇਨਰਸ੍ਰੀਪਤਿਕੇਪ੍ਰਸਹੈਂਪਗਤੇਨਰਫੇਰਿਨਦੇਹਧਰੈਂਗੇ੮੨੮॥॥॥
ਜਿਹੜੇ ਪੁਰਸ਼ ਮਾਇਆ ਦੇ ਸੁਆਮੀ ਪਰਮਾਤਮਾ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਦੇ ਹਨ, ਉਹ ਮਨੁੱਖ ਫਿਰ ਦੇਹ ਧਾਰਨ ਨਹੀਂ ਕਰਨਗੇ (ਭਾਵ ਆਵਾਗਵਣ ਦੇ ਚੱਕਰ ਤੋਂ ਮੁਕਤ ਹੋ ਜਾਣਗੇ) ॥੮॥੨੮॥
But those who fall at the feet of Lord-God, they would not appear again in physical form. 8.28.
जे नर स्री पति के प्रस हैं पग ते नर फेरि न देह धरैंगे ॥८॥२८॥
ਕਹਾਭਯੋਜੋਦੋਊਲੋਚਨਮੂੰਦਿਕੈਬੈਠਿਰਹਿਓਬਕਧਿਆਨੁਲਗਾਇਓ॥
ਕੀ ਹੋਇਆ ਜੇ ਕੋਈ ਦੋਵੇਂ ਅੱਖਾਂ ਬੰਦ ਕਰ ਕੇ ਬੈਠ ਗਿਆ ਅਤੇ ਬਗਲੇ ਵਾਂਗ ਧਿਆਨ ਲਗਾ ਲਿਆ;
Of what use it is if one sits and meditates like a crane with his eyes closed.
कहा भयो जो दोऊ लोचन मूंदि कै बैठि रहिओ बक धिआनु लगाइओ ॥
ਨ੍ਹਾਤਫਿਰਿਓਲੀਏਸਾਤਸਮੁੰਦ੍ਰਨਲੋਕਗਇਓਪਰਲੋਕਗਵਾਇਓ॥
ਜੇ ਕੋਈ (ਉਮਰ ਭਰ) ਸੱਤ ਸਮੁੰਦਰਾਂ ਵਿਚ ਇਸ਼ਨਾਨ ਕਰਦਾ ਫਿਰਿਆ (ਤਾਂ ਇਹ ਸਮਝ ਲਿਆ ਜਾਵੇ ਕਿ) ਉਸ ਦਾ ਲੋਕ ਵੀ ਗਿਆ ਅਤੇ ਪਰਲੋਕ ਵੀ (ਉਸ ਨੇ) ਗੰਵਾਂ ਲਿਆ;
If he takes bath at holy places upto the seventh sea, he loses this world and also the next world.
न्हात फिरिओ लीए सात समुंद्रन लोक गइओ परलोक गवाइओ ॥
ਬਾਸੁਕੀਓਬਿਖਿਆਨਸੋਂਬੈਠਿਕੈਐਸੇਹੀਐਸੇਸੁਬੈਸਿਬਿਤਾਇਓ॥
ਬਾਨ-ਪ੍ਰਸਤੀ (ਬਿਖਿਆਨ-ਵੈਖਾਨਸ) ਹੋ ਕੇ ਜੰਗਲਾਂ ਵਿਚ ਨਿਵਾਸ ਕੀਤਾ, ਉਨ੍ਹਾਂ ਨੇ ਵੀ ਇਸ ਤਰ੍ਹਾਂ ਆਪਣੀ ਸਾਰੀ ਉਮਰ (ਵਿਅਰਥ ਵਿਚ) ਬਿਤਾ ਦਿੱਤੀ;
He spends his life in such performing evil actions and wastes his life in such pursuits.
बासु कीओ बिखिआन सों बैठि कै ऐसे ही ऐसे सु बैसि बिताइओ ॥
ਸਾਚੁਕਹੋਂਸੁਨਿਲੇਹੁਸਭੈਜਿਨਪ੍ਰੇਮੁਕੀਓਤਿਨਹੀਪ੍ਰਭੁਪਾਇਓ੯੨੯॥॥॥
(ਮੈਂ) ਸਚ ਕਹਿੰਦਾ ਹਾਂ, ਸਾਰੇ (ਧਿਆਨ ਨਾਲ) ਸੁਣ ਲਵੋ ਕਿ ਜਿੰਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਜੋੜਿਆ ਹੈ, ਉਨ੍ਹਾਂ ਨੇ ਹੀ ਉਸ ਨੂੰ ਪ੍ਰਾਪਤ ਕੀਤਾ ਹੈ ॥੯॥੨੯॥
I speak Truth, all should turn their ears towards it: he, who is absorbed in True Love, he would realize the Lord. 9.29.
साचु कहों सुनि लेहु सभै जिन प्रेमु कीओ तिन ही प्रभु पाइओ ॥९॥२९॥
ਕਾਹੂਲੈਪਾਹਨੁਪੂਜਿਧਰਿਓਸਿਰਿਕਾਹੂਲੈਲਿੰਗੁਗਰੇਲਟਕਾਇਓ॥
ਕਿਸੇ ਨੇ ਸਾਲਗ੍ਰਾਮ ਨੂੰ ਪੂਜ ਕੇ ਸਿਰ ਉਤੇ ਧਾਰਨ ਕਰ ਲਿਆ ਹੈ ਅਤੇ ਕਿਸੇ ਨੇ ਸ਼ਿਵਲਿੰਗ ਲੈ ਕੇ ਗਲੇ ਵਿਚ ਲਟਕਾ ਲਿਆ ਹੈ;
Someone worshipped stone and placed it on his head. Someone hung the phallus (lingam) from his neck.
काहू लै पाहनु पूजि धरिओ सिरि काहू लै लिंगु गरे लटकाइओ ॥
ਕਾਹੂਲਖਿਓਹਰਿਅਵਾਚੀਦਿਸਾਮਹਿਕਾਹੂਪਛਾਹਕੌਸੀਸੁਨਿਵਾਇਓ॥
ਕਿਸੇ ਨੇ ਪਰਮਾਤਮਾ ਨੂੰ ਪੂਰਬ ਦਿਸ਼ਾ ਵਿਚ ਜਾਣਿਆ ਹੈ ਅਤੇ ਕਿਸੇ ਨੇ ਪੱਛਮ ਵਲ ਸਿਰ ਨਿਵਾਇਆ ਹੈ;
Someone visualized God in the South and someone bowed his head towards the West.
काहू लखिओ हरि अवाची दिसा महि काहू पछाह कौ सीसु निवाइओ ॥
ਕੋਊਬੁਤਾਨਕੌਪੂਜਤਹੈਪਸੁਕੋਊਮ੍ਰਿਤਾਨਕੌਪੂਜਨਧਾਇਓ॥
ਕੋਈ ਮੂਰਖ ਬੁਤਾਂ (ਮੂਰਤੀ) ਨੂੰ ਪੂਜ ਰਿਹਾ ਹੈ ਅਤੇ ਕੋਈ ਕਬਰਾਂ ਨੂੰ ਪੂਜਦਾ ਫਿਰਦਾ ਹੈ;
Some fool worships the idols and someone goes to worship the dead.
कोऊ बुतान कौ पूजत है पसु कोऊ म्रितान कौ पूजन धाइओ ॥
ਕੂਰਕ੍ਰਿਆਉਰਝਿਓਸਭਹੀਜਗੁਸ੍ਰੀਭਗਵਾਨਕੋਭੇਦੁਨਪਾਇਓ੧੦੩੦॥॥॥
ਸਾਰਾ ਸੰਸਾਰ ਕੂੜੀ ਕ੍ਰਿਆ ਵਿਚ ਉਲਝਿਆ ਹੋਇਆ ਹੈ, ਪਰ ਮਾਇਆ ਦੇ ਸੁਆਮੀ ਦਾ ਕਿਸੇ ਨੇ ਵੀ ਭੇਦ ਨਹੀਂ ਪਾਇਆ ਹੈ ॥੧੦॥੩੦॥
The whole world is entangled in false rituals and has not known the secret of Lord-God 10.30.
कूर क्रिआ उरझिओ सभ ही जगु स्री भगवान को भेदु न पाइओ ॥१०॥३०॥
ਤ੍ਵਪ੍ਰਸਾਦਿ॥ਤੋਮਰਛੰਦ॥
ਤੇਰੀ ਕ੍ਰਿਪਾ ਨਾਲ: ਤੋਮਰ ਛੰਦ:
By Thy Grace. Tomar Stanza.
त्व प्रसादि ॥ तोमर छंद ॥
ਹਰਿਜਨਮਮਰਨਬਿਹੀਨ॥
ਪਰਮਾਤਮਾ ਜਨਮ-ਮਰਨ ਤੋਂ ਰਹਿਤ ਹੈ,
The Lord is sans birth and death,
हरि जनम मरन बिहीन ॥
ਦਸਚਾਰਚਾਰਪ੍ਰਬੀਨ॥
ਅਠਾਰ੍ਹਾਂ ਵਿਦਿਆਵਾਂ (ਚਾਰ ਵੇਦ, ਛੇ ਵੇਦਾਂਗ, ਮੀਮਾਂਸਾ, ਨਿਆਇ, ਪੁਰਾਣ, ਸਮ੍ਰਿਤੀਆਂ, ਆਯੁਰਵੇਦ, ਧਨੁਰਵੇਦ, ਗੰਧਰਵ ਵੇਦ ਅਤੇ ਨੀਤੀ ਸ਼ਾਸਤ੍ਰ) ਵਿਚ ਪ੍ਰਬੀਨ ਹੈ,
He is skiful in all eighteen sciences.
दस चार चार प्रबीन ॥
ਅਕਲੰਕਰੂਪਅਪਾਰ॥
ਨਿਸ਼ਕਲੰਕ ਰੂਪ ਵਾਲਾ ਅਪਰ ਅਪਾਰ ਹੈ,
That unblemished Entity is Infinite,
अकलंक रूप अपार ॥
ਅਨਛਿੱਜਤੇਜਉਦਾਰ੧੩੧॥॥॥
ਉਸ ਉਦਾਰ ਸਰੂਪ ਵਾਲੇ ਦਾ ਤੇਜ ਕਦੇ ਨਸ਼ਟ ਨਹੀਂ ਹੁੰਦਾ ॥੧॥੩੧॥
His Benevolent Glory is Everlasting. 1.31.
अनछिज तेज उदार ॥१॥३१॥
ਅਨਭਿੱਜਰੂਪਦੁਰੰਤ॥
(ਉਹ) ਅਭਿਜ ਰੂਪ ਵਾਲਾ ਸਭ ਵਿਚ ਲੁਕਿਆ ਹੋਇਆ (ਦੁਰੰਤ) ਹੈ,
His Unaffected Entity is All-Pervasive,
अनभिज रूप दुरंत ॥
ਸਭਜਗਤਭਗਤਮਹੰਤ॥
ਸਾਰੇ ਜਗਤ ਦੇ ਭਗਤਾਂ ਦਾ ਸ਼ਿਰੋਮਣੀ ਹੈ,
He is the Supreme Lord of the saints of all the world.
सभ जगत भगत महंत ॥
ਜਸਤਿਲਕਭੂਭ੍ਰਿਤਭਾਨ॥
ਜਸ ਦਾ ਟਿਕਾ ਹੈ, ਭੂਮੀ ਅਤੇ ਸੂਰਜ ਦਾ ਆਧਾਰ (ਭ੍ਰਿਤ) ਹੈ,
He is the frontal mark of Glory and life-giver sun of the earth,
जस तिलक भूभ्रित भान ॥
ਦਸਚਾਰਚਾਰਨਿਧਾਨ੨੩੨॥॥॥
ਅਠਾਰ੍ਹਾਂ ਸਿੱਧੀਆਂ ਦਾ ਭੰਡਾਰ ਹੈ ॥੨॥੩੨॥
He is the Treasure of eighteen sciences. 2.32.
दस चार चार निधान ॥२॥३२॥
ਅਕਲੰਕਰੂਪਅਪਾਰ॥
(ਉਹ) ਕਲੰਕ-ਰਹਿਤ ਅਪਰ ਅਪਾਰ ਹੈ,
He, the Unblemished Entity is Infinite,
अकलंक रूप अपार ॥
ਸਭਲੋਕਸੋਕਬਿਦਾਰ॥
ਸਾਰਿਆਂ ਲੋਕਾਂ ਦੇ ਸੋਗ ਨੂੰ ਨਸ਼ਟ ਕਰਨ ਵਾਲਾ ਹੈ,
He is the destroyer of sufferings of all the worlds.
सभ लोक सोक बिदार ॥
ਕਲਕਾਲਕਰਮਬਿਹੀਨ॥
ਕਲਿਯੁਗ ਦੇ ਕਰਮਕਾਂਡਾਂ ਤੋਂ ਪਰੇ ਹੈ
He is without the rituals of Iron age,
कल काल करम बिहीन ॥
ਸਭਕਰਮਧਰਮਪ੍ਰਬੀਨ੩੩੩॥॥॥
ਅਤੇ ਸਾਰੇ ਧਰਮ-ਕਰਮਾਂ ਵਿਚ ਪ੍ਰਬੀਨ ਹੈ ॥੩॥੩੩॥
He is an adept in all religious works. 3.33.
सभ करम धरम प्रबीन ॥३॥३३॥
ਅਨਖੰਡਅਤੁਲਪ੍ਰਤਾਪ॥
(ਉਸ ਦਾ) ਪ੍ਰਤਾਪ ਅਖੰਡ ਅਤੇ ਅਤੁਲ (ਨ ਤੁਲਨਾਇਆ ਜਾ ਸਕਣ ਵਾਲਾ) ਹੈ,
His Glory is Indivisible and Inestimable,
अनखंड अतुल प्रताप ॥
ਸਭਥਾਪਿਓਜਿਹਥਾਪ॥
(ਉਸ ਨੇ) ਸਭ ਸਥਾਪਨਾਵਾਂ ਨੂੰ ਸਥਾਪਿਤ ਕਰ ਰਖਿਆ ਹੈ,
He is the Establisher of all the institutions.
सभ थापिओ जिह थाप ॥
ਅਨਖੇਦਭੇਦਅਛੇਦ॥
(ਉਸ) ਖੇਦ ਤੋਂ ਰਹਿਤ ਦਾ ਭੇਦ ਖੋਲ੍ਹਿਆ ਨਹੀਂ ਜਾ ਸਕਦਾ;
He is Indestructible with Imperishable mysteries,
अनखेद भेद अछेद ॥
ਮੁਖਚਾਰਗਾਵਤਬੇਦ੪੩੪॥॥॥
ਚਾਰ ਮੁਖਾਂ ਵਾਲਾ ਬ੍ਰਹਮਾ (ਉਸ ਨੂੰ) ਵੇਦਾਂ ਦੁਆਰਾ ਗਾਉਂਦਾ ਹੈ ॥੪॥੩੪॥
and the four-handed Brahma sings the Vedas. 4.34.
मुखचार गावत बेद ॥४॥३४॥
ਜਿਹਨੇਤਨਿਗਮਕਹੰਤ॥
ਜਿਸ ਨੂੰ ਵੇਦ ('ਨਿਗਮ') ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ,
To Him, the Nigam (Vedas) call "Neti" (Not this).
जिह नेत निगम कहंत ॥
ਮੁਖਚਾਰਬਕਤਬਿਅੰਤ॥
ਚਾਰ ਮੁਖਾਂ ਵਾਲਾ ਬ੍ਰਹਮਾ ਜਿਸ ਨੂੰ ਬੇਅੰਤ ਬੇਅੰਤ ਦਸਦਾ ਹੈ,
The four-handed Brahma Speak of Him as Unlimited.
मुखचार बकत बिअंत ॥
ਅਨਭਿੱਜਅਤੁਲਪ੍ਰਤਾਪ॥
ਜੋ ਅਭਿਜ (ਨਿਰਲਿਪਤ) ਅਤੇ ਅਤੁਲ ਪ੍ਰਤਾਪ ਵਾਲਾ ਹੈ,
His Glory is Unaffected and Inestimable,
अनभिज अतुल प्रताप ॥
ਅਨਖੰਡਅਮਿਤਅਥਾਪ੫੩੫॥॥॥
ਉਹ ਨਾ ਖੰਡਿਆ ਜਾ ਸਕਣ ਵਾਲਾ, ਸੀਮਾ ਵਿਚ ਨਾ ਬੰਨ੍ਹਿਆ ਜਾ ਸਕਣ ਵਾਲਾ ਅਤੇ ਸਥਾਪਿਤ ਨਾ ਕੀਤਾ ਜਾ ਸਕਣ ਵਾਲਾ ਹੈ ॥੫॥੩੫॥
He is Undivided, Unlimited and Un-established. 5.35.
अनखंड अमित अथाप ॥५॥३५॥
ਜਿਹਕੀਨਜਗਤਪਸਾਰ॥
ਜਿਸ ਨੇ ਜਗਤ ਦਾ ਪਸਾਰ ਕੀਤਾ ਹੈ,
He, who hath created the expanse of the world,
जिह कीन जगत पसार ॥
ਰਚਿਓਬਿਚਾਰਬਿਚਾਰ॥
(ਜਿਸ ਨੇ ਹਰ ਇਕ) ਵਿਚਾਰ ਨੂੰ ਵਿਚਾਰਪੂ ਰਵਕ ਰਚਿਆ ਹੈ,
He hath Created it in full Consciousness.
रचिओ बिचार बिचार ॥
ਅਨੰਤਰੂਪਅਖੰਡ॥
ਜੋ ਅਨੰਤ ਅਤੇ ਅਖੰਡ ਰੂਪ ਵਾਲਾ ਹੈ
His Infinite Form is Indivisible,
अनंत रूप अखंड ॥
ਅਤੁਲਪ੍ਰਤਾਪਪ੍ਰਚੰਡ੬੩੬॥॥॥
ਅਤੇ ਜਿਸ ਦਾ ਪ੍ਰਤਾਪ ਅਤੁਲ ਅਤੇ ਪ੍ਰਚੰਡ ਹੈ ॥੬॥੩੬॥
His Immeasurable Glory is Powerful 6.36.
अतुल प्रताप प्रचंड ॥६॥३६॥
ਜਿਹਅੰਡਤੇਬ੍ਰਹਮੰਡ॥
ਜਿਸ ਨੇ ਅੰਡੇ ਤੋਂ ਬ੍ਰਹਿਮੰਡ (ਦੀ ਰਚਨਾ ਕੀਤੀ ਹੈ)
He, who hath Created the universe from the Cosmic egg,
जिह अंड ते ब्रहमंड ॥
ਕੀਨੇਸੁਚੌਦਹਖੰਡ॥
ਫਿਰ ਚੌਦਾਂ ਖੰਡਾਂ ਨੂੰ ਸਿਰਜਿਆ ਹੈ
He hath Created the fourteen regions.
कीने सु चौदह खंड ॥
ਸਭਕੀਨਜਗਤਪਸਾਰ॥
ਅਤੇ ਸਾਰੇ ਜਗਤ ਦਾ ਪਸਾਰ ਪਸਾਰਿਆ ਹੈ,
He hath Created all the expanse of the world.
सभ कीन जगत पसार ॥
ਅਬਿਯਕਤਰੂਪਉਦਾਰ੭੩੭॥॥॥
(ਉਹ) ਅਵਿਅਕਤ (ਅਕਥਨੀ) ਰੂਪ ਵਾਲਾ (ਪ੍ਰਭੂ) ਉਦਾਰ ਹੈ ॥੭॥੩੭॥
That Benevolent Lord is Unmanifested. 7.37.
अबियकत रूप उदार ॥७॥३७॥
ਜਿਹਕੋਟਿਇੰਦ੍ਰਨ੍ਰਿਪਾਰ॥
ਜਿਸ ਨੇ ਕਰੋੜਾਂ ਇੰਦਰ ਵਰਗੇ ਰਾਜੇ ਬਣਾਏ ਹਨ
He, who hath Created millions of king Indras,
जिह कोटि इंद्र न्रिपार ॥
ਕਈਬ੍ਰਹਮਬਿਸਨਬਿਚਾਰ॥
ਅਤੇ ਕਈ ਬ੍ਰਹਮਾ, ਵਿਸ਼ਣੂ ਦੀ ਵਿਚਾਰ ਪੂਰਵਕ (ਰਚਨਾ ਕੀਤੀ ਹੈ)
He hath Created many Brahmas and Vishnus after consideration.
कई ब्रहम बिसन बिचार ॥
ਕਈਰਾਮਕ੍ਰਿਸਨਰਸੂਲ॥
ਕਈ ਰਾਮ, ਕ੍ਰਿਸ਼ਣ, ਰਸੂਲ ਆਦਿ (ਪੈਦਾ ਕੀਤੇ ਹਨ)
He hath Created many Ramas, Krishnas and Rasuls (Prophets),
कई राम क्रिसन रसूल ॥
ਬਿਨੁਭਗਤਕੋਨਕਬੂਲ੮੩੮॥॥॥
ਪਰ ਬਿਨਾ ਭਗਤੀ ਉਸ ਦੇ ਦੁਆਰ ਤੇ ਕੋਈ ਪ੍ਰਵਾਨ ਨਹੀਂ ਹੁੰਦਾ ॥੮॥੩੮॥
none of them is approved by the Lord without devotion. 8.38.
बिनु भगत को न कबूल ॥८॥३८॥
ਕਈਸਿੰਧਬਿੰਧਨਗਿੰਦ੍ਰ॥
ਜਿਸ ਨੇ ਕਈ ਸਮੁੰਦਰ, ਸੁਮੇਰ ਵਰਗੇ ਪਰਬਤ (ਬਣਾਏ ਹਨ)
Created many oceans and mountains like Vindhyachal;
कई सिंध बिंध नगिंद्र ॥
ਕਈਮੱਛਕੱਛਫਨਿੰਦ੍ਰ॥
ਕਈ ਮੱਛ, ਕੱਛ ਅਤੇ ਸ਼ੇਸ਼ਨਾਗ (ਰਚੇ ਹਨ)
many fish incarnations, tortoise incarnations and Sheshanagas.
कई मच्छ कच्छ फनिंद्र ॥
ਕਈਦੇਵਆਦਿਕੁਮਾਰ॥
ਕਈ ਦੇਵਤੇ ਅਤੇ ਸਨਕਾਦਿਕ (ਸਿਰਜੇ ਹਨ)
Created many gods, and Adi Kumars, sons of Brahma (Sanak, Sanandan, Sanatan and Sant Kumar),
कई देव आदि कुमार ॥
ਕਈਕ੍ਰਿਸਨਬਿਸਨਅਵਤਾਰ੯੩੯॥॥॥
ਕਈ ਕ੍ਰਿਸ਼ਣ, ਵਿਸ਼ਣੂ ਆਦਿ ਅਵਤਾਰਾਂ ਨੂੰ ਅਵਤਰਿਤ ਕੀਤਾ ਹੈ ॥੯॥੩੯॥
many Krishnas and incarnations of Vishnu.9.39.
कई क्रिसन बिसन अवतार ॥९॥३९॥
ਕਈਇੰਦ੍ਰਬਾਰਬੁਹਾਰ॥
ਉਸ ਦੇ ਦੁਆਰ ਉਤੇ ਕਈ ਇੰਦਰ ਝਾੜੂ ਦਿੰਦੇ ਹਨ,
Many Indras sweep at His door.
कई इंद्र बार बुहार ॥
ਕਈਬੇਦਅਉਮੁਖਚਾਰ॥
ਕਈ ਵੇਦ ਅਤੇ ਬ੍ਰਹਮਾ ਹਨ,
Many Vedas and four-headed Brahmas are there.
कई बेद अउ मुखचार ॥
ਕਈਰੁਦ੍ਰਛੁੱਦ੍ਰਸਰੂਪ॥
ਕਈ ਤੁੱਛ ਰੂਪ ਵਾਲੇ ਰੁਦ੍ਰ ਹਨ,
Many Rudras (Shivas) of ghastly appearance are there;
कई रुद्र छुद्र सरूप ॥
ਕਈਰਾਮਕ੍ਰਿਸਨਅਨੂਪ੧੦੪੦॥॥॥
ਕਈ ਅਨੂਪਮ ਰੂਪ ਵਾਲੇ ਕ੍ਰਿਸ਼ਣ ਅਤੇ ਰਾਮ ਹਨ ॥੧੦॥੪੦॥
many unique Ramas and Krishnas are there. 10.40.
कई राम क्रिसन अनूप ॥१०॥४०॥
ਕਈਕੋਕਕਾਬਭਣੰਤ॥
ਕਈ ਕੋਕ-ਸ਼ਾਸਤ੍ਰ ਅਤੇ ਕਾਵਿ ਨੂੰ ਪੜ੍ਹਦੇ ਹਨ,
Many poets compose poetry there;
कई कोक काब भणंत ॥
ਕਈਬੇਦਭੇਦਕਹੰਤ॥
ਕਈ ਵੇਦਾਂ ਦੇ ਰਹੱਸ ਨੂੰ ਪ੍ਰਗਟ ਕਰਦੇ ਹਨ (ਵਿਆਖਿਆ ਕਰਦੇ ਹਨ)
many speak of the distinction of the knowledge of Vedas.
कई बेद भेद कहंत ॥
ਕਈਸਾਸਤ੍ਰਸਿੰਮ੍ਰਿਤਿਬਖਾਨ॥
ਕਿਤਨੇ ਹੀ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦਾ ਬਖਾਨ ਕਰਦੇ ਹਨ,
Many elucideate Shastras and Smritis,
कई सासत्र सिंम्रिति बखान ॥
ਕਹੂੰਕਥਤਹੀਸੁਪੁਰਾਨ੧੧੪੧॥॥॥
ਅਤੇ ਕਿਤਨੇ ਹੀ ਪੁਰਾਣਾਂ ਦੀ ਕਥਾ ਕਰਦੇ ਹਨ ॥੧੧॥੪੧॥
many hold discourses of Puranas. 11.41.
कहूं कथत ही सु पुरान ॥११॥४१॥
ਕਈਅਗਨਹੋਤ੍ਰਕਰੰਤ॥
ਕਿਤਨੇ ਹੀ ਹੋਮ ਕਰਦੇ ਹਨ,
Many perform Agnihotras (fire-worship);
कई अगन होत्र करंत ॥
ਕਈਉਰਧਤਾਪਦੁਰੰਤ॥
ਕਿਤਨੇ ਹੀ ਪੁਠੇ ਲਟਕ ਕੇ ਕਠਿਨ ਤਪ ਕਰਦੇ ਹਨ,
many perform arduous austerities while standing.
कई उरध ताप दुरंत ॥
ਕਈਉਰਧਬਾਹੁਸੰਨਿਆਸ॥
ਕਈ ਬਾਂਹਵਾਂ ਨੂੰ ਉੱਚਾ ਉਠਾ ਕੇ (ਤਪਸਿਆ ਕਰਨ ਵਾਲੇ) ਸੰਨਿਆਸੀ ਹਨ,
Many are ascetics with raised arms and many are anchorities,
कई उरध बाहु संनिआस ॥
ਕਹੂੰਜੋਗਭੇਸਉਦਾਸ੧੨੪੨॥॥॥
ਕਈ ਜੋਗੀਆਂ ਦੇ ਭੇਸ ਵਿਚ ਨਿਰਲਿਪਤ ਫਿਰਦੇ ਹਨ ॥੧੨॥੪੨॥
Many are in the garbs of Yogis and Udasis (stoics). 12.42.
कहूं जोग भेस उदास ॥१२॥४२॥
ਕਹੂੰਨਿਵਲੀਕਰਮਕਰੰਤ॥
ਕਿਤੇ ਕੋਈ ਨੌਲੀ-ਕਰਮ ਕਰਦੇ ਹਨ,
Many perform Neoli rituals of Yogis of purging intestines.
कहूं निवली करम करंत ॥
ਕਹੂੰਪਉਨਅਹਾਰਦੁਰੰਤ॥
ਕਿਤੇ ਕੋਈ ਕਠਿਨ ਪੌਣ-ਆਹਾਰ ਕਰਦੇ ਹਨ,
There are innumerable who subsist on air.
कहूं पउन अहार दुरंत ॥
ਕਹੂੰਤੀਰਥਦਾਨਅਪਾਰ॥
ਕਈ ਤੀਰਥਾਂ ਉਤੇ ਅਪਾਰ ਦਾਨ ਕਰਦੇ ਹਨ
Many offer great charities at pilgrim-stations.
कहूं तीरथ दान अपार ॥
ਕਹੂੰਜੱਗਕਰਮਉਦਾਰ੧੩੪੩॥॥॥
ਅਤੇ ਕਈ ਉਦਾਰਤਾ ਪੂਰਵਕ ਯੱਗ-ਕਰਮ ਕਰਦੇ ਹਨ ॥੧੩॥੪੩॥
Benevolent sacrificial rituals are performed 13.43.
कहूं जग करम उदार ॥१३॥४३॥
ਕਹੂੰਅਗਨਹੋਤ੍ਰਅਨੂਪ॥
ਕਿਤੇ ਅਨੂਪ ਹਵਨ ('ਅਗਨੀ-ਹੋਤ੍ਰ') ਹੁੰਦੇ ਹਨ,
Somewhere exquisite fire-worship is arranged.
कहूं अगन होत्र अनूप ॥
ਕਹੂੰਨਿਆਇਰਾਜਬਿਭੂਤ॥
ਕਿਤੇ ਰਾਜ-ਸੰਪਦਾ ਕਾਰਨ ਨਿਆਂ ਹੁੰਦਾ ਹੈ,
Somewhere justice is done with emblem of royalty.
कहूं निआइ राज बिभूत ॥
ਕਹੂੰਸਾਸਤ੍ਰਸਿੰਮ੍ਰਿਤਿਰੀਤ॥
ਕਿਤੇ ਸ਼ਾਸਤ੍ਰਾਂ ਅਤੇ ਸਮ੍ਰਿਤੀਆਂ ਦੀ ਵਿਧੀ ਹੁੰਦੀ ਹੈ
Somewhere ceremonies are performed in accordance with Shastras and Smritis,
कहूं सासत्र सिंम्रिति रीत ॥
ਕਹੂੰਬੇਦਸਿਉਬਿਪ੍ਰੀਤ੧੪੪੪॥॥॥
ਅਤੇ ਕਿਤੇ ਵੇਦਾਂ ਦੇ ਉਲਟ ਰੀਤਾਂ ਹੁੰਦੀਆਂ ਹਨ ॥੧੪॥੪੪॥
somewhere the performance is antagonistic to Vedic injunctions. 14.44.
कहूं बेद सिउ बिप्रीत ॥१४॥४४॥
ਕਈਦੇਸਦੇਸਫਿਰੰਤ॥
ਕਈ ਦੇਸ-ਦੇਸਾਂਤਰਾਂ ਵਿਚ ਫਿਰਦੇ ਹਨ,
Many wander in various countries,
कई देस देस फिरंत ॥
ਕਈਏਕਠੌਰਇਸਥੰਤ॥
ਕਈ ਇਕੋ ਸਥਾਨ ਉਤੇ ਸਥਿਤ ਹਨ,
many stay only at one place.
कई एक ठौर इसथंत ॥
ਕਹੂੰਕਰਤਜਲਮਹਿਜਾਪ॥
ਕਈ ਪਾਣੀ ਵਿਚ (ਖੜੇ ਹੋ ਕੇ) ਜਾਪ ਕਰਦੇ ਹਨ,
Somewhere the meditation is performed in water,
कहूं करत जल महि जाप ॥
ਕਹੂੰਸਹਤਤਨਪਰਤਾਪ੧੫੪੫॥॥॥
ਕਈ ਸ਼ਰੀਰ ਉਤੇ ਧੁਪ ('ਤਾਪ') ਸਹਿਨ ਕਰਦੇ ਹਨ ॥੧੫॥੪੫॥
somewhere heat is endured on the body.15.45.
कहूं सहत तन पर ताप ॥१५॥४५॥
ਕਹੂੰਬਾਸਬਨਹਿਕਰੰਤ॥
ਕਿਤੇ (ਕਈ) ਬਨਾਂ ਵਿਚ ਵਾਸ ਕਰਦੇ ਹਨ,
Somewhere some reside in the forest,
कहूं बास बनहि करंत ॥
ਕਹੂੰਤਾਪਤਨਹਿਸਹੰਤ॥
ਕਿਤੇ (ਕਈ) ਸ਼ਰੀਰ ਉਤੇ ਗਰਮੀ ਸਹਿੰਦੇ ਹਨ,
somewhere heat is endured on the body.
कहूं ताप तनहि सहंत ॥
ਕਹੂੰਗ੍ਰਿਹਸਤਧਰਮਅਪਾਰ॥
ਕਿਤੇ (ਕਈ) ਗ੍ਰਿਹਸਥ ਧਰਮ ਦੀ ਪਾਲਨਾ ਕਰਦੇ ਹਨ
Somewhere many follow the householder's path,
कहूं ग्रिहसत धरम अपार ॥
ਕਹੂੰਰਾਜਰੀਤਉਦਾਰ੧੬੪੬॥॥॥
ਅਤੇ ਕਈ ਰਾਜਨੀਤੀ ਦਾ ਉਦਾਰਤਾ ਪੂਰਵਕ ਨਿਰਵਾਹ ਕਰਦੇ ਰਹੇ ਹਨ ॥੧੬॥੪੬॥
somewhere many followed.16.46.
कहूं राज रीत उदार ॥१६॥४६॥
ਕਹੂੰਰੋਗਰਹਤਅਭਰਮ॥
ਕਿਤੇ (ਕਈ) ਰੋਗ ਅਤੇ ਭਰਮ ਤੋਂ ਰਹਿਤ ਹਨ,
Somewhere people are without ailment and illusion,
कहूं रोग रहत अभरम ॥
ਕਹੂੰਕਰਮਕਰਤਅਕਰਮ॥
ਕਿਤੇ (ਕਈ) ਨਾ ਕੀਤੇ ਜਾਣ ਵਾਲੇ ਕਰਮ ਕਰਦੇ ਹਨ,
somewhere forbidden actions are being done.
कहूं करम करत अकरम ॥
ਕਹੂੰਸੇਖਬ੍ਰਹਮਸਰੂਪ॥
ਕਿਤੇ (ਕਈ) ਸ਼ੇਸ਼ਨਾਗ ਬ੍ਰਹਮ-ਸਰੂਪ ਹਨ,
Somewhere there are Sheikhs, somewhere there are Brahmins,
कहूं सेख ब्रहम सरूप ॥
ਕਹੂੰਨੀਤਰਾਜਅਨੂਪ੧੭੪੭॥॥॥
ਕਿਤੇ ਅਨੂਪਮ ਨੀਤੀਵਾਨ ਹਨ ॥੧੭॥੪੭॥
somewhere there is the prevalence of unique politics.17.47.
कहूं नीत राज अनूप ॥१७॥४७॥
ਕਹੂੰਰੋਗਸੋਗਬਿਹੀਨ॥
ਕਿਤੇ ਰੋਗ ਅਤੇ ਸੋਗ ਤੋਂ ਰਹਿਤ ਹਨ,
Somewhere someone is without suffering and ailment,
कहूं रोग सोग बिहीन ॥
ਕਹੂੰਏਕਭਗਤਅਧੀਨ॥
ਕਿਤੇ (ਕਈ) ਇਕ-ਮਾਤਰ ਭਗਤੀ ਦੇ ਵਸ ਵਿਚ ਹਨ,
somewhere someone follows the path of devotion closely.
कहूं एक भगत अधीन ॥
ਕਹੂੰਰੰਕਰਾਜਕੁਮਾਰ॥
ਕਿਤੇ (ਕਈ) ਨਿਰਧਨ (ਅਤੇ ਕਿਤੇ) ਰਾਜ ਕੁਮਾਰ ਹਨ,
Somewhere someone is poor and someone a prince,
कहूं रंक राज कुमार ॥
ਕਹੂੰਬੇਦਬਿਆਸਅਵਤਾਰ੧੮੪੮॥॥॥
ਕਿਤੇ (ਕਈ) ਵੇਦ ਵਿਆਸ ਦਾ ਅਵਤਾਰ ਹਨ ॥੧੮॥੪੮॥
somewhere someone is incarnation of Ved Vyas. 18.48.
कहूं बेद बिआस अवतार ॥१८॥४८॥
ਕਈਬ੍ਰਹਮਬੇਦਰਟੰਤ॥
ਕਈ ਬ੍ਰਹਮੇ ਵੇਦਾਂ ਨੂੰ ਪੜ੍ਹ ਰਹੇ ਹਨ,
Some Brahmins recite Vedas,
कई ब्रहम बेद रटंत ॥
ਕਈਸੇਖਨਾਮਉਚਰੰਤ॥
ਕਈ ਸ਼ੇਸ਼ਨਾਗ ਨਾਮ ਦਾ ਉੱਚਾਰਨ ਕਰ ਰਹੇ ਹਨ;
some Sheikhs repeat the Name of the Lord.
कई सेख नाम उचरंत ॥
ਬੈਰਾਗਕਹੂੰਸੰਨਿਆਸ॥
ਕਿਤੇ (ਕੋਈ) ਵੈਰਾਗੀ ਹੈ ਅਤੇ ਕਿਤੇ ਸੰਨਿਆਸੀ,
Somewhere there is a follower of the path of Bairag (detachment) and somewhere one follows the path of Sannyas (asceticism),
बैराग कहूं संनिआस ॥
ਕਹੂੰਫਿਰਤਰੂਪਉਦਾਸ੧੯੪੯॥॥॥
ਕਿਤੇ ਕੋਈ (ਤਪਸਵੀ) ਸੰਸਾਰ ਤੋਂ ਉਪਰਾਮ ਹੋ ਕੇ ਫਿਰ ਰਿਹਾ ਹੈ ॥੧੯॥੪੯॥
somewhere someone wanders as an Udasi (stoic).19.49.
कहूं फिरत रूप उदास ॥१९॥४९॥
ਸਭਕਰਮਫੋਕਟਜਾਨ॥
(ਪਿਛੇ ਦਸੇ) ਸਾਰੇ ਕਰਮ ਵਿਅਰਥ ਸਮਝੋ,
Know all the Karmas (actions) as useless,
सभ करम फोकट जान ॥
ਸਭਧਰਮਨਿਹਫਲਮਾਨ॥
ਸਾਰੇ ਧਰਮ ਨਿਸਫਲ ਮਨੋ,
consider all the religious paths of no value.
सभ धरम निहफल मान ॥
ਬਿਨਏਕਨਾਮਅਧਾਰ॥
ਇਕ ਨਾਮ ਦੇ ਆਧਾਰ ਤੋਂ ਬਿਨਾ
Without the prop of the only Name of the Lord,
बिन एक नाम अधार ॥
ਸਭਕਰਮਭਰਮਬਿਚਾਰ੨੦੫੦॥॥॥
ਸਾਰੇ ਕਰਮਾਂ ਨੂੰ ਭਰਮ ਮਾਤਰ ਸਮਝਣਾ ਚਾਹੀਦਾ ਹੈ ॥੨੦॥੫੦॥
all the Karmas be considered as illusion.20.50.
सभ करम भरम बिचार ॥२०॥५०॥
ਤ੍ਵਪ੍ਰਸਾਦਿ॥ਲਘੁਨਿਰਾਜਛੰਦ॥
ਲਘੁ ਨਰਾਜ ਛੰਦ: ਤੇਰੀ ਕ੍ਰਿਪਾ ਨਾਲ:
By Thy Grace. Laghu Naraaj Stanza.
त्व प्रसादि ॥ लघु निराज छंद ॥
ਜਲੇਹਰੀ॥
ਜਲ ਵਿਚ ਹਰੀ ਹੈ,
The Lord is in water.
जले हरी ॥
ਥਲੇਹਰੀ॥
ਥਲ ਵਿਚ ਹਰੀ ਹੈ,
The Lord is on land.
थले हरी ॥
ਉਰੇਹਰੀ॥
ਹਿਰਦੇ ਵਿਚ ਹਰੀ ਹੈ
The Lord is in the heart.
उरे हरी ॥
ਬਨੇਹਰੀ੧੫੧॥॥॥
ਅਤੇ ਜੰਗਲਾਂ ਵਿਚ ਵੀ ਹਰੀ ਹੀ ਹੈ ॥੧॥੫੧॥
The Lord is in the forests.1.51.
बने हरी ॥१॥५१॥
ਗਿਰੇਹਰੀ॥
ਪਰਬਤਾਂ ਵਿਚ ਹਰੀ ਹੈ,
The Lord is in he mountains.
गिरे हरी ॥
ਗੁਫੇਹਰੀ॥
ਗੁਫਾਵਾਂ ਵਿਚ ਹਰੀ ਹੈ,
The Lord is in the cave.
गुफे हरी ॥
ਛਿਤੇਹਰੀ॥
ਧਰਤੀ ('ਛਿਤ') ਵਿਚ ਹਰੀ ਹੈ,
The Lord is in he earth.
छिते हरी ॥
ਨਭੇਹਰੀ੨੫੨॥॥॥
ਆਕਾਸ਼ ਵਿਚ ਹਰੀ ਹੈ ॥੨॥੫੨॥
The Lord is in the sky. 2.52.
नभे हरी ॥२॥५२॥
ਈਹਾਂਹਰੀ॥
ਇਸ ਲੋਕ ਵਿਚ ਹਰੀ ਹੈ,
The Lord is in here.
ईहां हरी ॥
ਊਹਾਂਹਰੀ॥
ਪਰਲੋਕ ਵਿਚ ਹਰੀ ਹੈ,
The Lord is there.
ऊहां हरी ॥
ਜਿਮੀਹਰੀ॥
ਜ਼ਮੀਨ ਉਤੇ ਹਰੀ ਹੈ,
The Lord is in the earth.
जिमी हरी ॥
ਜਮਾਹਰੀ੩੫੩॥॥॥
ਆਕਾਸ਼ ਵਿਚ ਵੀ ਹਰੀ ਹੈ ॥੩॥੫੩॥
The Lord is in the sky. 3.53.
जमा हरी ॥३॥५३॥
ਅਲੇਖਹਰੀ॥
ਹਰੀ ਲੇਖ ਤੋਂ ਬਿਨਾ ਹੈ,
The Lord is Accountless.
अलेख हरी ॥
ਅਭੇਖਹਰੀ॥
ਹਰੀ ਭੇਖ ਤੋਂ ਬਿਨਾ ਹੈ,
The Lord is guiseless.
अभेख हरी ॥
ਅਦੋਖਹਰੀ॥
ਹਰੀ ਦੋਖ ਤੋਂ ਬਿਨਾ ਹੈ,
The Lord is blemishless.
अदोख हरी ॥
ਅਦ੍ਵੈਖਹਰੀ੪੫੪॥॥॥
ਹਰੀ ਦ੍ਵੈਤਭਾਵ ਤੋਂ ਬਿਨਾ ਹੈ ॥੪॥੫੪॥
The Lord is sans duality.4.54.
अद्वैख हरी ॥४॥५४॥
ਅਕਾਲਹਰੀ॥
ਹਰੀ ਕਾਲ-ਰਹਿਤ ਹੈ,
The Lord is non-temporal.
अकाल हरी ॥
ਅਪਾਲਹਰੀ॥
ਹਰੀ ਪਾਲਣ-ਪੋਸ਼ਣ ਤੋਂ ਰਹਿਤ ਹੈ,
The Lord cannot be reated.
अपाल हरी ॥
ਅਛੇਦਹਰੀ॥
ਹਰੀ ਛੇਦਿਆਂ ਨਹੀਂ ਜਾ ਸਕਦਾ,
The Lord is Indestructible.
अछेद हरी ॥
ਅਭੇਦਹਰੀ੫੫੫॥॥॥
ਹਰੀ ਦਾ ਭੇਦ ਨਹੀਂ ਪਾਇਆ ਜਾ ਸਕਦਾ ॥੫॥੫੫॥
The Lord's secrets cannot be known. 5.55.
अभेद हरी ॥५॥५५॥
ਅਜੰਤ੍ਰਹਰੀ॥
ਹਰੀ ਜੰਤ੍ਰਾਂ ਤੋਂ ਰਹਿਤ ਹੈ,
The Lord is not in mystical digrams.
अजंत्र हरी ॥
ਅਮੰਤ੍ਰਹਰੀ॥
ਹਰੀ ਮੰਤ੍ਰਾਂ ਤੋਂ ਰਹਿਤ ਹੈ,
The Lord is not in incantations.
अमंत्र हरी ॥
ਸੁਤੇਜਹਰੀ॥
ਹਰੀ ਵੱਡੇ ਤੇਜ ਵਾਲਾ ਹੈ,
The Lord is of bright effulgence.
सु तेज हरी ॥
ਅਤੰਤ੍ਰਹਰੀ੬੫੬॥॥॥
ਹਰੀ ਤੰਤ੍ਰਾਂ ਤੋਂ ਰਹਿਤ ਹੈ ॥੬॥੫੬॥
The Lord is not in Tantras (magical formulas). 6.56.
अतंत्र हरी ॥६॥५६॥
ਅਜਾਤਹਰੀ॥
ਹਰੀ ਜਨਮ ਤੋਂ ਰਹਿਤ ਹੈ,
The Lord does not take birth.
अजात हरी ॥
ਅਪਾਤਹਰੀ॥
ਹਰੀ ਬਰਾਦਰੀ ਤੋਂ ਰਹਿਤ (ਅਪਾਤਿ) ਹੈ,
The Lord does not experience death.
अपात हरी ॥
ਅਮਿਤ੍ਰਹਰੀ॥
ਹਰੀ ਮਿਤਰ ਤੋਂ ਬਿਨਾ ਹੈ,
The Lord is without any friend.
अमित्र हरी ॥
ਅਮਾਤਹਰੀ੭੫੭॥॥॥
ਹਰੀ ਮਾਤਾ ਤੋਂ ਬਿਨਾ ਹੈ ॥੭॥੫੭॥
The Lord is without mother. 7.57.
अमात हरी ॥७॥५७॥
ਅਰੋਗਹਰੀ॥
ਹਰੀ ਰੋਗ ਤੋਂ ਰਹਿਤ ਹੈ,
The Lord is without any ailment.
अरोग हरी ॥
ਅਸੋਗਹਰੀ॥
ਹਰੀ ਸੋਗ ਤੋਂ ਰਹਿਤ ਹੈ,
The Lord is without grief,
असोग हरी ॥
ਅਭਰਮਹਰੀ॥
ਹਰੀ ਭਰਮ ਤੋਂ ਰਹਿਤ ਹੈ,
The Lord is Illusionless.
अभरम हरी ॥
ਅਕਰਮਹਰੀ੮੫੮॥॥॥
ਹਰੀ ਕਰਮਾਂ ਤੋਂ ਵੀ ਪਰੇ ਹੈ ॥੮॥੫੮॥
The Lord is Actionless. 8.58.
अकरम हरी ॥८॥५८॥
ਅਜੈਹਰੀ॥
ਹਰੀ ਅਜਿਤ ਹੈ,
The Lord is Unconquerable.
अजै हरी ॥
ਅਭੈਹਰੀ॥
ਹਰੀ ਭੈ-ਰਹਿਤ ਹੈ,
The Lord is Fearless.
अभै हरी ॥
ਅਭੇਦਹਰੀ॥
ਹਰੀ ਭੇਦ (ਖੰਡ ਖੰਡ ਕਰਨ ਦੀ ਕ੍ਰਿਆ) ਤੋਂ ਰਹਿਤ ਹੈ,
The Lord's secrets cannot be known.
अभेद हरी ॥
ਅਛੇਦਹਰੀ੯੫੯॥॥॥
ਹਰੀ ਨਾਸ਼ ਤੋਂ ਰਹਿਤ ਹੈ ॥੯॥੫੯॥
The Lord is Unassailable. 9.59.
अछेद हरी ॥९॥५९॥
ਅਖੰਡਹਰੀ॥
ਹਰੀ ਖੰਡਿਆ ਨਹੀਂ ਜਾ ਸਕਦਾ,
The Lord is Indivisible.
अखंड हरी ॥
ਅਭੰਡਹਰੀ॥
ਹਰੀ ਭੰਡਿਆ ਨਹੀਂ ਜਾ ਸਕਦਾ,
The Lord cannot be slandered.
अभंड हरी ॥
ਅਡੰਡਹਰੀ॥
ਹਰੀ ਨੂੰ ਦੰਡਿਤ ਨਹੀਂ ਕੀਤਾ ਜਾ ਸਕਦਾ,
The Lord cannot be punished.
अडंड हरी ॥
ਪ੍ਰਚੰਡਹਰੀ੧੦੬੦॥॥॥
ਹਰੀ ਪ੍ਰਚੰਡ ਤੇਜ ਵਾਲਾ ਹੈ ॥੧੦॥੬੦॥
The Lord is Supremenly Glorious.10.60.
प्रचंड हरी ॥१०॥६०॥
ਅਤੇਵਹਰੀ॥
ਹਰੀ ਬਹੁਤ ਮਹਾਨ ਹੈ,
The Lord is extremely Great.
अतेव हरी ॥
ਅਭੇਵਹਰੀ॥
ਹਰੀ ਦਾ ਭੇਦ ਨਹੀਂ ਪਾਇਆ ਜਾ ਸਕਦਾ,
The Lord's mystery cannot be known.
अभेव हरी ॥
ਅਜੇਵਹਰੀ॥
ਹਰੀ ਅਜਿਤ ਹੈ,
The Lord needs no food.
अजेव हरी ॥
ਅਛੇਵਹਰੀ੧੧੬੧॥॥॥
ਹਰੀ ਛੇਦਿਆ ਨਹੀਂ ਜਾ ਸਕਦਾ ॥੧੧॥੬੧॥
The Lord is Invincible. 11.61.
अछेव हरी ॥११॥६१॥
ਭਜੋਹਰੀ॥
ਹਰੀ ਦਾ ਭਜਨ ਕਰੋ,
Meditate on the Lord.
भजो हरी ॥
ਥਪੋਹਰੀ॥
ਹਰੀ ਨੂੰ (ਹਿਰਦੇ ਵਿਚ) ਟਿਕਾਓ,
Worship the Lord.
थपो हरी ॥
ਤਪੋਹਰੀ॥
ਹਰੀ ਦੀ ਤਪਸਿਆ ਕਰੋ,
Perform devotion for the Lord.
तपो हरी ॥
ਜਪੋਹਰੀ੧੨੬੨॥॥॥
ਹਰੀ ਦਾ ਜਾਪ ਕਰੋ ॥੧੨॥੬੨॥
Repeat the Name of the lord. 12.62.
जपो हरी ॥१२॥६२॥
ਜਲਸਤੁਹੀਂ॥
(ਹੇ ਹਰੀ!) ਤੂੰ ਹੀ ਜਲ ਹੈਂ,
O Lord! Thou art water.
जलस तुहीं ॥
ਥਲਸਤੁਹੀਂ॥
ਤੂੰ ਹੀ ਥਲ ਹੈਂ,
O Lord! Thou art dry land.
थलस तुहीं ॥
ਨਦਿਸਤੁਹੀਂ॥
ਤੂੰ ਹੀ ਨਦੀ ਹੈਂ,
O Lord! Thou art the stream.
नदिस तुहीं ॥
ਨਦਸਤੁਹੀਂ੧੩੬੩॥॥॥
ਤੂੰ ਹੀ ਸਮੁੰਦਰ ਹੈਂ ॥੧੩॥੬੩॥
O Lord! Thou art the Ocean. 13.63
नदस तुहीं ॥१३॥६३॥
ਬ੍ਰਿਛਸਤੁਹੀਂ॥
ਤੂੰ ਹੀ ਬ੍ਰਿਛ ਹੈਂ,
O Lord! Thou art the tree.
ब्रिछस तुहीं ॥
ਪਤਸਤੁਹੀਂ॥
ਤੂੰ ਹੀ ਪੱਤਰ ਹੈਂ,
O Lord! Thou art the leaf.
पतस तुहीं ॥
ਛਿਤਸਤੁਹੀਂ॥
ਤੂੰ ਹੀ ਧਰਤੀ ਹੈ
O Lord! Thou art the earth.
छितस तुहीं ॥
ਉਰਧਸਤੁਹੀਂ੧੪੬੪॥॥॥
ਅਤੇ ਤੂੰ ਹੀ ਆਕਾਸ਼ ਹੈਂ ॥੧੪॥੬੪॥
O Lord! Thou art the sky. 14. 64.
उरधस तुहीं ॥१४॥६४॥
ਭਜਸਤੁਅੰ॥
(ਮੈਂ) ਤੈਨੂੰ ਭਜਦਾ ਹਾਂ,
O Lord! I meditate on Thee.
भजस तुअं ॥
ਭਜਸਤੁਅੰ॥
ਤੈਨੂੰ ਭਜਦਾ ਹਾਂ,
O Lord! I meditate on Thee.
भजस तुअं ॥
ਰਟਸਤੁਅੰ॥
ਤੈਨੂੰ ਜਪਦਾ ਹਾਂ,
O Lord! I repeat Thy Name.
रटस तुअं ॥
ਠਟਸਤੁਅੰ੧੫੬੫॥॥॥
ਤੈਨੂੰ ਹੀ ਸੁਰਤਿ ਵਿਚ ਟਿਕਾਉਂਦਾ ਹਾਂ ॥੧੫॥੬੫॥
O Lord! I worship Thee. 15.65.
ठटस तुअं ॥१५॥६५॥
ਜਿਮੀਤੁਹੀਂ॥
ਤੂੰ ਹੀ ਜ਼ਮੀਨ ਹੈਂ,
O Lord! Thou art the earth.
जिमी तुहीं ॥
ਜਮਾਤੁਹੀਂ॥
ਤੂੰ ਹੀ ਆਕਾਸ਼ ਹੈਂ,
O Lord! Thou art the sky.
जमा तुहीं ॥
ਮਕੀਤੁਹੀਂ॥
ਤੂੰ ਹੀ ਮਕਾਨ ਵਾਲਾ ਹੈ
O Lord! Thou art the Owner of the house.
मकी तुहीं ॥
ਮਕਾਤੁਹੀਂ੧੬੬੬॥॥॥
ਅਤੇ ਖ਼ੁਦ ਹੀ ਮਕਾਨ ਹੈਂ ॥੧੬॥੬੬॥
O Lord! Thou art the house Thyself. 16.66.
मका तुहीं ॥१६॥६६॥
ਅਭੂਤੁਹੀਂ॥
ਤੂੰ ਹੀ ਜਨਮ ਤੋਂ ਬਿਨਾ ਹੈਂ,
O Lord! Thou art birthless.
अभू तुहीं ॥
ਅਭੈਤੁਹੀਂ॥
ਤੂੰ ਹੀ ਡਰ ਤੋਂ ਰਹਿਤ ਹੈਂ,
O Lord Thou art Fearless.
अभै तुहीं ॥
ਅਛੂਤੁਹੀਂ॥
ਤੂੰ ਹੀ ਛੋਹ ਤੋਂ ਪਰੇ ਹੈਂ,
O Lord! Thou art Untouchabe.
अछू तुहीं ॥
ਅਛੈਤੁਹੀਂ੧੭੬੭॥॥॥
ਤੂੰ ਹੀ ਨਾਸ਼ ਤੋਂ ਮੁਕਤ ਹੈਂ ॥੧੭॥੬੭॥
O Lord! Thou art Invincible.17.67.
अछै तुहीं ॥१७॥६७॥
ਜਤਸਤੁਹੀਂ॥
ਤੂੰ ਹੀ ਜਤ ਹੈਂ,
O Lord! Thou art the celibacy.
जतस तुहीं ॥
ਬ੍ਰਤਸਤੁਹੀਂ॥
ਤੂੰ ਹੀ ਬ੍ਰਤ ਹੈਂ,
O Lord! Thou art the means for a virtuous deed.
ब्रतस तुहीं ॥
ਗਤਸਤੁਹੀਂ॥
ਤੂੰ ਹੀ ਗਤੀ ਹੈਂ
O Lord! Thou art the salvation.
गतस तुहीं ॥
ਮਤਸਤੁਹੀਂ੧੮੬੮॥॥॥
ਅਤੇ ਤੂੰ ਹੀ ਗਿਆਨ ਹੈ ॥੧੮॥੬੮॥
O Lord! Thou art the Redemption. 18.68.
मतस तुहीं ॥१८॥६८॥
ਤੁਹੀਂਤੁਹੀਂ॥
ਤੂੰ ਹੀ, ਤੂੰ ਹੀ,
O Lord! Everything art Thou, Everything Thou art.
तुहीं तुहीं ॥