ਤਿਸੁਰੂਪੁਨਰੇਖਿਆਘਟਿਘਟਿਦੇਖਿਆਗੁਰਮੁਖਿਅਲਖੁਲਖਾਵਣਿਆ੧॥॥ਰਹਾਉ॥
ਉਸ ਪਰਮਾਤਮਾ ਦਾ ਕੋਈ ਖਾਸ ਰੂਪ ਨਹੀਂ ਕੋਈ ਖ਼ਾਸ ਚਿਹਨ-ਚੱਕਰ ਨਹੀਂ ਦੱਸਿਆ ਜਾ ਸਕਦਾ, (ਉਂਞ) ਉਹ ਹਰੇਕ ਸਰੀਰ ਵਿਚ ਵੱਸਦਾ ਦਿੱਸਦਾ ਹੈ, ਉਸ ਅਦ੍ਰਿਸ਼ਟ ਪ੍ਰਭੂ ਨੂੰ ਗੁਰੂ ਦੀ ਸਰਨ ਪੈ ਕੇ ਹੀ ਸਮਝਿਆ ਜਾ ਸਕਦਾ ਹੈ ॥੧॥ ਰਹਾਉ ॥
He has no form or shape; He is seen within each and every heart. The Gurmukh comes to know the unknowable. ||1||Pause||
तिसु रूपु न रेखिआ घटि घटि देखिआ गुरमुखि अलखु लखावणिआ ॥१॥ रहाउ ॥
ਤੂਦਇਆਲੁਕਿਰਪਾਲੁਪ੍ਰਭੁਸੋਈ॥
(ਹੇ ਪ੍ਰਭੂ!) ਤੂੰ ਦਇਆ ਦਾ ਘਰ ਹੈਂ, ਕਿਰਪਾ ਦਾ ਸੋਮਾ ਹੈਂ, ਤੂੰ ਹੀ ਸਭ ਜੀਵਾਂ ਦਾ ਮਾਲਕ ਹੈਂ।
You are God, Kind and Merciful.
तू दइआलु किरपालु प्रभु सोई ॥
ਤੁਧੁਬਿਨੁਦੂਜਾਅਵਰੁਨਕੋਈ॥
ਤੈਥੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਜੀਵ ਨਹੀਂ ਹੈ।
Without You, there is no other at all.
तुधु बिनु दूजा अवरु न कोई ॥
ਗੁਰੁਪਰਸਾਦੁਕਰੇਨਾਮੁਦੇਵੈਨਾਮੇਨਾਮਿਸਮਾਵਣਿਆ੨॥॥
(ਜਿਸ ਮਨੁੱਖ ਉੱਤੇ) ਗੁਰੂ ਕਿਰਪਾ ਕਰਦਾ ਹੈ ਉਸ ਨੂੰ ਤੇਰਾ ਨਾਮ ਬਖ਼ਸ਼ਦਾ ਹੈ, ਉਹ ਮਨੁੱਖ ਤੇਰੇ ਨਾਮ ਵਿਚ ਹੀ ਮਸਤ ਰਹਿੰਦਾ ਹੈ ॥੨॥
When the Guru showers His Grace upon us, He blesses us with the Naam; through the Naam, we merge in the Naam. ||2||
गुरु परसादु करे नामु देवै नामे नामि समावणिआ ॥२॥
ਤੂੰਆਪੇਸਚਾਸਿਰਜਣਹਾਰਾ॥
(ਹੇ ਪ੍ਰਭੂ!) ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈਂ।
You Yourself are the True Creator Lord.
तूं आपे सचा सिरजणहारा ॥
ਭਗਤੀਭਰੇਤੇਰੇਭੰਡਾਰਾ॥
(ਤੇਰੇ ਪਾਸ) ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ।
Your treasures are overflowing with devotional worship.
भगती भरे तेरे भंडारा ॥
ਗੁਰਮੁਖਿਨਾਮੁਮਿਲੈਮਨੁਭੀਜੈਸਹਜਿਸਮਾਧਿਲਗਾਵਣਿਆ੩॥॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਸ ਨੂੰ (ਗੁਰੂ ਪਾਸੋਂ) ਤੇਰਾ ਨਾਮ ਮਿਲ ਜਾਂਦਾ ਹੈ, ਉਸ ਦਾ ਮਨ (ਤੇਰੇ ਨਾਮ ਦੀ ਯਾਦ ਵਿਚ) ਰਸਿਆ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਸਮਾਧੀ ਲਾਈ ਰੱਖਦਾ ਹੈ (ਟਿਕਿਆ ਰਹਿੰਦਾ ਹੈ) ॥੩॥
The Gurmukhs obtain the Naam. Their minds are enraptured, and they easily and intuitively enter into Samaadhi. ||3||
गुरमुखि नामु मिलै मनु भीजै सहजि समाधि लगावणिआ ॥३॥
ਅਨਦਿਨੁਗੁਣਗਾਵਾਪ੍ਰਭਤੇਰੇ॥
ਹੇ ਪ੍ਰਭੂ! ਹੇ ਮੇਰੇ ਪ੍ਰੀਤਮ! (ਮੇਰੇ ਉੱਤੇ ਮਿਹਰ ਕਰ) ਮੈਂ ਹਰ ਰੋਜ਼ (ਹਰ ਵੇਲੇ) ਤੇਰੇ ਗੁਣ ਗਾਂਦਾ ਰਹਾਂ।
Night and day, I sing Your Glorious Praises, God.
अनदिनु गुण गावा प्रभ तेरे ॥
ਤੁਧੁਸਾਲਾਹੀਪ੍ਰੀਤਮਮੇਰੇ॥
ਮੈਂ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਰਹਾਂ।
I praise You, O my Beloved.
तुधु सालाही प्रीतम मेरे ॥
ਤੁਧੁਬਿਨੁਅਵਰੁਨਕੋਈਜਾਚਾਗੁਰਪਰਸਾਦੀਤੂੰਪਾਵਣਿਆ੪॥॥
ਤੈਥੋਂ ਬਿਨਾ ਮੈਂ ਹੋਰ ਕਿਸੇ ਪਾਸੋਂ ਕੁਝ ਨਾਹ ਮੰਗਾਂ। (ਹੇ ਮੇਰੇ ਪ੍ਰੀਤਮ!) ਗੁਰੂ ਦੀ ਕਿਰਪਾ ਨਾਲ ਹੀ ਤੈਨੂੰ ਮਿਲ ਸਕੀਦਾ ਹੈ ॥੪॥
Without You, there is no other for me to seek out. It is only by Guru's Grace that You are found. ||4||
तुधु बिनु अवरु न कोई जाचा गुर परसादी तूं पावणिआ ॥४॥
ਅਗਮੁਅਗੋਚਰੁਮਿਤਿਨਹੀਪਾਈ॥
(ਹੇ ਪ੍ਰਭੂ!) ਤੂੰ ਅਪਹੁੰਚ ਹੈਂ, ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। ਤੂੰ ਕੇਡਾ ਵੱਡਾ ਹੈਂ-ਇਹ ਗੱਲ ਕੋਈ ਜੀਵ ਨਹੀਂ ਦੱਸ ਸਕਦਾ।
The limits of the Inaccessible and Incomprehensible Lord cannot be found.
अगमु अगोचरु मिति नही पाई ॥
ਅਪਣੀਕ੍ਰਿਪਾਕਰਹਿਤੂੰਲੈਹਿਮਿਲਾਈ॥
ਜਿਸ ਮਨੁੱਖ ਉੱਤੇ (ਹੇ ਪ੍ਰਭੂ!) ਤੂੰ ਮਿਹਰ ਕਰਦਾ ਹੈਂ, ਉਸਨੂੰ ਤੂੰ ਆਪਣੇ (ਚਰਨਾਂ) ਵਿਚ ਮਿਲਾ ਲੈਂਦਾ ਹੈਂ।
Bestowing Your Mercy, You merge us into Yourself.
अपणी क्रिपा करहि तूं लैहि मिलाई ॥
ਪੂਰੇਗੁਰਕੈਸਬਦਿਧਿਆਈਐਸਬਦੁਸੇਵਿਸੁਖੁਪਾਵਣਿਆ੫॥॥
(ਹੇ ਭਾਈ!) ਉਸ ਪ੍ਰਭੂ ਨੂੰ ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਿਮਰਿਆ ਜਾ ਸਕਦਾ ਹੈ। ਮਨੁੱਖ ਸਤਿਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਧਾਰ ਕੇ ਆਤਮਕ ਆਨੰਦ ਮਾਣ ਸਕਦਾ ਹੈ ॥੫॥
Through the Shabad, the Word of the Perfect Guru, we meditate on the Lord. Serving the Shabad, peace is found. ||5||
पूरे गुर कै सबदि धिआईऐ सबदु सेवि सुखु पावणिआ ॥५॥
ਰਸਨਾਗੁਣਵੰਤੀਗੁਣਗਾਵੈ॥
ਉਹ ਜੀਭ ਭਾਗਾਂ ਵਾਲੀ ਹੈ, ਜੇਹੜੀ ਪਰਮਾਤਮਾ ਦੇ ਗੁਣ ਗਾਂਦੀ ਹੈ।
Praiseworthy is the tongue which sings the Lord's Glorious Praises.
रसना गुणवंती गुण गावै ॥
ਨਾਮੁਸਲਾਹੇਸਚੇਭਾਵੈ॥
ਉਹ ਮਨੁੱਖ ਸਦਾ-ਥਿਰ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਜੇਹੜਾ ਪਰਮਾਤਮਾ ਦੇ ਨਾਮ ਨੂੰ ਸਲਾਹੁੰਦਾ ਹੈ।
Praising the Naam, one becomes pleasing to the True One.
नामु सलाहे सचे भावै ॥
ਗੁਰਮੁਖਿਸਦਾਰਹੈਰੰਗਿਰਾਤੀਮਿਲਿਸਚੇਸੋਭਾਪਾਵਣਿਆ੬॥॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਭ ਸਦਾ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀ ਰਹਿੰਦੀ ਹੈ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਮਿਲ ਕੇ (ਲੋਕ ਪਰਲੋਕ ਵਿਚ) ਸੋਭਾ ਖੱਟਦਾ ਹੈ ॥੬॥
The Gurmukh remains forever imbued with the Lord's Love. Meeting the True Lord, glory is obtained. ||6||
गुरमुखि सदा रहै रंगि राती मिलि सचे सोभा पावणिआ ॥६॥
ਮਨਮੁਖੁਕਰਮਕਰੇਅਹੰਕਾਰੀ॥
ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਭਾਵੇਂ ਆਪਣੇ ਵੱਲੋਂ ਮਿੱਥੇ ਹੋਏ ਧਾਰਮਿਕ) ਕੰਮ ਕਰਦਾ ਹੈ, (ਪਰ) ਅਹੰਕਾਰ ਵਿਚ ਮੱਤਾ ਰਹਿੰਦਾ ਹੈ (ਕਿ ਮੈਂ ਧਰਮੀ ਹਾਂ)।
The self-willed manmukhs do their deeds in ego.
मनमुखु करम करे अहंकारी ॥
ਜੂਐਜਨਮੁਸਭਬਾਜੀਹਾਰੀ॥
ਉਹ ਮਨੁੱਖ (ਮਾਨੋ) ਜੂਏ ਵਿਚ ਆਪਣਾ ਜੀਵਨ ਹਾਰ ਦੇਂਦਾ ਹੈ, ਉਹ ਮਨੁੱਖਾ ਜੀਵਨ ਦੀ ਬਾਜੀ ਹਾਰ ਜਾਂਦਾ ਹੈ।
They lose their whole lives in the gamble.
जूऐ जनमु सभ बाजी हारी ॥
ਅੰਤਰਿਲੋਭੁਮਹਾਗੁਬਾਰਾਫਿਰਿਫਿਰਿਆਵਣਜਾਵਣਿਆ੭॥॥
ਉਸ ਦੇ ਅੰਦਰ ਮਾਇਆ ਦਾ ਲੋਭ (ਪ੍ਰਬਲ ਰਹਿੰਦਾ) ਹੈ, ਉਸ ਦੇ ਅੰਦਰ ਮਾਇਆ ਦੇ ਮੋਹ ਦਾ ਘੁੱਪ ਹਨੇਰਾ ਪਿਆ ਰਹਿੰਦਾ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੭॥
Within is the terrible darkness of greed, and so they come and go in reincarnation, over and over again. ||7||
अंतरि लोभु महा गुबारा फिरि फिरि आवण जावणिआ ॥७॥
ਆਪੇਕਰਤਾਦੇਵਡਿਆਈ॥
ਉਹਨਾਂ ਨੂੰ ਉਹ ਕਰਤਾਰ ਆਪ ਹੀ (ਨਾਮ ਸਿਮਰਨ ਦੀ) ਵਡਿਆਈ ਬਖ਼ਸ਼ਦਾ ਹੈ,
The Creator Himself bestows Glory
आपे करता दे वडिआई ॥
ਜਿਨਕਉਆਪਿਲਿਖਤੁਧੁਰਿਪਾਈ॥
ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਪਰਮਾਤਮਾ ਨੇ ਆਪ ਆਪਣੀ ਦਰਗਾਹ ਤੋਂ ਹੀ ਨਾਮ ਸਿਮਰਨ ਦੀ ਦਾਤ ਦਾ ਲੇਖ ਲਿਖ ਦਿੱਤਾ ਹੈ।
on those whom He Himself has so pre-destined.
जिन कउ आपि लिखतु धुरि पाई ॥
ਨਾਨਕਨਾਮੁਮਿਲੈਭਉਭੰਜਨੁਗੁਰਸਬਦੀਸੁਖੁਪਾਵਣਿਆ੮੧੩੪॥॥॥॥
ਹੇ ਨਾਨਕ! ਉਹਨਾਂ (ਵਡ-ਭਾਗੀਆਂ) ਨੂੰ (ਦੁਨੀਆ ਦੇ ਸਾਰੇ) ਡਰ ਦੂਰ ਕਰਨ ਵਾਲਾ ਪ੍ਰਭੂ-ਨਾਮ ਮਿਲ ਜਾਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਆਤਮਕ ਆਨੰਦ ਮਾਣਦੇ ਹਨ ॥੮॥੧॥੩੪॥
O Nanak, they receive the Naam, the Name of the Lord, the Destroyer of fear; through the Word of the Guru's Shabad, they find peace. ||8||1||34||
नानक नामु मिलै भउ भंजनु गुर सबदी सुखु पावणिआ ॥८॥१॥३४॥
ਮਾਝਮਹਲਾ੫ਘਰੁ੧॥
Maajh, Fifth Mahalaa, First House:
माझ महला ५ घरु १ ॥
ਅੰਤਰਿਅਲਖੁਨਜਾਈਲਖਿਆ॥
ਅਦ੍ਰਿਸ਼ਟ ਪਰਮਾਤਮਾ (ਹਰੇਕ ਜੀਵ ਦੇ) ਅੰਦਰ (ਵੱਸਦਾ ਹੈ, ਪਰ ਹਰੇਕ ਜੀਵ ਆਪਣੇ ਅੰਦਰ ਉਸ ਦੀ ਹੋਂਦ ਨੂੰ) ਜਾਚ ਨਹੀਂ ਸਕਦਾ।
The Unseen Lord is within, but He cannot be seen.
अंतरि अलखु न जाई लखिआ ॥
ਨਾਮੁਰਤਨੁਲੈਗੁਝਾਰਖਿਆ॥
(ਹਰੇਕ ਜੀਵ ਦੇ ਅੰਦਰ) ਪਰਮਾਤਮਾ ਦਾ ਸ੍ਰੇਸ਼ਟ ਅਮੋਲਕ ਨਾਮ ਮੌਜੂਦ ਹੈ (ਪਰਮਾਤਮਾ ਨੇ ਹਰੇਕ ਦੇ ਅੰਦਰ) ਲੁਕਾ ਕੇ ਰੱਖ ਦਿੱਤਾ ਹੈ (ਹਰੇਕ ਜੀਵ ਨੂੰ ਉਸ ਦੀ ਕਦਰ ਨਹੀਂ)।
He has taken the Jewel of the Naam, the Name of the Lord, and He keeps it well concealed.
नामु रतनु लै गुझा रखिआ ॥
ਅਗਮੁਅਗੋਚਰੁਸਭਤੇਊਚਾਗੁਰਕੈਸਬਦਿਲਖਾਵਣਿਆ੧॥॥
(ਸਭ ਜੀਵਾਂ ਦੇ ਅੰਦਰ ਵੱਸਦਾ ਹੋਇਆ ਭੀ ਪਰਮਾਤਮਾ) ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦੀ ਆਤਮਕ ਉਡਾਰੀ ਤੋਂ ਉੱਚਾ ਹੈ। (ਹਾਂ) ਗੁਰੂ ਦੇ ਸ਼ਬਦ ਵਿਚ ਜੁੜਿਆਂ (ਜੀਵ ਨੂੰ ਆਪਣੇ ਅੰਦਰ ਉਸ ਦੀ ਹੋਂਦ ਦੀ) ਸਮਝ ਆ ਸਕਦੀ ਹੈ ॥੧॥
The Inaccessible and Incomprehensible Lord is the highest of all. Through the Word of the Guru's Shabad, He is known. ||1||
अगमु अगोचरु सभ ते ऊचा गुर कै सबदि लखावणिआ ॥१॥
ਹਉਵਾਰੀਜੀਉਵਾਰੀਕਲਿਮਹਿਨਾਮੁਸੁਣਾਵਣਿਆ॥
ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਮਨੁੱਖਾ ਜਨਮ ਵਿਚ (ਆ ਕੇ ਆਪ ਪਰਮਾਤਮਾ ਦਾ ਨਾਮ ਸੁਣਦੇ ਹਨ ਤੇ ਹੋਰਨਾਂ ਨੂੰ) ਨਾਮ ਸੁਣਾਂਦੇ ਹਨ।
I am a sacrifice, my soul is a sacrifice, to those who chant the Naam, in this Dark Age of Kali Yuga.
हउ वारी जीउ वारी कलि महि नामु सुणावणिआ ॥
ਸੰਤਪਿਆਰੇਸਚੈਧਾਰੇਵਡਭਾਗੀਦਰਸਨੁਪਾਵਣਿਆ੧॥॥ਰਹਾਉ॥
ਸਦਾ-ਥਿਰ ਪਰਮਾਤਮਾ ਨੇ ਜਿਨ੍ਹਾਂ ਨੂੰ (ਆਪਣੇ ਨਾਮ ਦਾ) ਸਹਾਰਾ ਦਿੱਤਾ ਹੈ, ਉਹ ਸੰਤ ਬਣ ਗਏ, ਉਹ ਉਸ ਦੇ ਪਿਆਰੇ ਹੋ ਗਏ, ਉਹਨਾਂ ਵਡ-ਭਾਗੀਆਂ ਨੇ ਪਰਮਾਤਮਾ ਦਾ ਦਰਸਨ ਪਾ ਲਿਆ ॥੧॥ ਰਹਾਉ ॥
The Beloved Saints were established by the True Lord. By great good fortune, the Blessed Vision of their Darshan is obtained. ||1||Pause||
संत पिआरे सचै धारे वडभागी दरसनु पावणिआ ॥१॥ रहाउ ॥
ਸਾਧਿਕਸਿਧਜਿਸੈਕਉਫਿਰਦੇ॥
ਜੋਗ ਸਾਧਨ ਕਰਨ ਵਾਲੇ ਜੋਗੀ, ਜੋਗ ਸਾਧਨਾ ਵਿਚ ਪੁੱਗੇ ਹੋਏ ਜੋਗੀ ਜਿਸ ਪਰਮਾਤਮਾ (ਦੀ ਪ੍ਰਾਪਤੀ) ਦੀ ਖ਼ਾਤਰ (ਜੰਗਲਾਂ ਪਹਾੜਾਂ ਵਿਚ ਭਟਕਦੇ) ਫਿਰਦੇ ਹਨ,
The One who is sought by the Siddhas and the seekers,
साधिक सिध जिसै कउ फिरदे ॥
ਬ੍ਰਹਮੇਇੰਦ੍ਰਧਿਆਇਨਿਹਿਰਦੇ॥
ਬ੍ਰਹਮਾ ਇੰਦ੍ਰ (ਆਦਿ ਦੇਵਤੇ) ਜਿਸਨੂੰ ਆਪਣੇ ਹਿਰਦੇ ਵਿਚ ਸਿਮਰਦੇ ਹਨ, ਤੇਤੀ ਕ੍ਰੋੜ ਦੇਵਤੇ ਭੀ ਉਸ ਦੀ ਭਾਲ ਕਰਦੇ ਹਨ (ਪਰ ਦੀਦਾਰ ਨਹੀਂ ਕਰ ਸਕਦੇ।
upon whom Brahma and Indra meditate within their hearts,
ब्रहमे इंद्र धिआइनि हिरदे ॥
ਕੋਟਿਤੇਤੀਸਾਖੋਜਹਿਤਾਕਉਗੁਰਮਿਲਿਹਿਰਦੈਗਾਵਣਿਆ੨॥॥
ਵਡ-ਭਾਗੀ ਮਨੁੱਖ) ਗੁਰੂ ਨੂੰ ਮਿਲ ਕੇ ਆਪਣੇ ਹਿਰਦੇ ਵਿਚ (ਉਸ ਦੇ ਗੁਣ) ਗਾਂਦੇ ਹਨ ॥੨॥
whom the three hundred thirty million demi-gods search for-meeting the Guru, one comes to sing His Praises within the heart. ||2||
कोटि तेतीसा खोजहि ता कउ गुर मिलि हिरदै गावणिआ ॥२॥
ਆਠਪਹਰਤੁਧੁਜਾਪੇਪਵਨਾ॥
(ਹੇ ਪ੍ਰਭੂ! ਤੇਰੀ ਬਣਾਈ ਹੋਈ) ਹਵਾ ਅੱਠੇ ਪਹਰ ਤੇਰੇ ਹੁਕਮ ਵਿਚ ਤੁਰਦੀ ਹੈ।
Twenty-four hours a day, the wind breathes Your Name.
आठ पहर तुधु जापे पवना ॥
ਧਰਤੀਸੇਵਕਪਾਇਕਚਰਨਾ॥
(ਤੇਰੀ ਪੈਦਾ ਕੀਤੀ ਹੋਈ) ਧਰਤੀ ਤੇਰੇ ਚਰਨਾਂ ਦੀ ਟਹਲਣ ਹੈ ਸੇਵਕਾ ਹੈ।
The earth is Your servant, a slave at Your Feet.
धरती सेवक पाइक चरना ॥
ਖਾਣੀਬਾਣੀਸਰਬਨਿਵਾਸੀਸਭਨਾਕੈਮਨਿਭਾਵਣਿਆ੩॥॥
ਚੌਹਾਂ ਖਾਣੀਆਂ ਵਿਚ ਜੰਮੇ ਹੋਏ ਤੇ ਭਾਂਤ ਭਾਂਤ ਦੀਆਂ ਬੋਲੀਆਂ ਬੋਲਣ ਵਾਲੇ ਸਭ ਜੀਵਾਂ ਦੇ ਅੰਦਰ ਤੂੰ ਵੱਸ ਰਿਹਾ ਹੈਂ, ਤੂੰ ਸਭ ਜੀਵਾਂ ਦੇ ਮਨ ਵਿਚ ਪਿਆਰਾ ਲੱਗਦਾ ਹੈਂ ॥੩॥
In the four sources of creation, and in all speech, You dwell. You are dear to the minds of all. ||3||
खाणी बाणी सरब निवासी सभना कै मनि भावणिआ ॥३॥
ਸਾਚਾਸਾਹਿਬੁਗੁਰਮੁਖਿਜਾਪੈ॥
(ਹੇ ਭਾਈ!) ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਗੁਰੂ ਦੀ ਸਰਨ ਪਿਆਂ ਉਸ ਦੀ ਸੂਝ ਆਉਂਦੀ ਹੈ।
The True Lord and Master is known to the Gurmukhs.
साचा साहिबु गुरमुखि जापै ॥
ਪੂਰੇਗੁਰਕੈਸਬਦਿਸਿਞਾਪੈ॥
ਪੂਰੇ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਉਸ ਨਾਲ ਜਾਣ-ਪਛਾਣ ਬਣਦੀ ਹੈ।
He is realized through the Shabad, the Word of the Perfect Guru.
पूरे गुर कै सबदि सिञापै ॥
ਜਿਨਪੀਆਸੇਈਤ੍ਰਿਪਤਾਸੇਸਚੇਸਚਿਅਘਾਵਣਿਆ੪॥॥
ਜਿਨ੍ਹਾਂ ਮਨੁੱਖਾਂ ਨੇ ਉਸ ਪ੍ਰਭੂ ਦਾ ਨਾਮ-ਅੰਮ੍ਰਿਤ ਪੀਤਾ ਹੈ, ਉਹੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜੇ ਹਨ ॥੪॥
Those who drink it in are satisfied. Through the Truest of the True, they are fulfilled. ||4||
जिन पीआ सेई त्रिपतासे सचे सचि अघावणिआ ॥४॥
ਤਿਸੁਘਰਿਸਹਜਾਸੋਈਸੁਹੇਲਾ॥
ਜੇਹੜਾ ਮਨੁੱਖ ਗੁਰੂ ਦੇ ਚਰਨਾਂ ਵਿਚ ਆਪਣਾ ਮਨ ਜੋੜਦਾ ਹੈ, ਉਸ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ।
In the home of their own beings, they are peacefully and comfortably at ease.
तिसु घरि सहजा सोई सुहेला ॥
ਅਨਦਬਿਨੋਦਕਰੇਸਦਕੇਲਾ॥
ਉਹ ਮਨੁੱਖ ਸੁਖੀ (ਜੀਵਨ ਬਤੀਤ ਕਰਦਾ) ਹੈ, ਉਹ ਸਦਾ ਆਤਮਕ ਖ਼ੁਸ਼ੀਆਂ ਆਤਮਕ ਆਨੰਦ ਮਾਣਦਾ ਹੈ।
They are blissful, enjoying pleasures, and eternally joyful.
अनद बिनोद करे सद केला ॥
ਸੋਧਨਵੰਤਾਸੋਵਡਸਾਹਾਜੋਗੁਰਚਰਣੀਮਨੁਲਾਵਣਿਆ੫॥॥
ਉਹ ਮਨੁੱਖ (ਅਸਲ) ਧਨ ਦਾ ਮਾਲਕ ਹੋ ਗਿਆ ਹੈ, ਉਹ ਮਨੁੱਖ ਵੱਡਾ ਸ਼ਾਹ ਬਣ ਗਿਆ ਹੈ ॥੫॥
They are wealthy, and the greatest kings; they center their minds on the Guru's Feet. ||5||
सो धनवंता सो वड साहा जो गुर चरणी मनु लावणिआ ॥५॥
ਪਹਿਲੋਦੇਤੈਂਰਿਜਕੁਸਮਾਹਾ॥
(ਹੇ ਪ੍ਰਭੂ! ਜੀਵ ਨੂੰ ਪੈਦਾ ਕਰਨ ਤੋਂ) ਪਹਿਲਾਂ ਤੂੰ (ਮਾਂ ਦੇ ਥਣਾਂ ਵਿਚ ਉਸ ਦੇ ਵਾਸਤੇ ਦੁੱਧ) ਰਿਜ਼ਕ ਦਾ ਪ੍ਰਬੰਧ ਕਰਦਾ ਹੈਂ,
First, You created nourishment;
पहिलो दे तैं रिजकु समाहा ॥
ਪਿਛੋਦੇਤੈਂਜੰਤੁਉਪਾਹਾ॥
ਫਿਰ ਤੂੰ ਜੀਵ ਨੂੰ ਪੈਦਾ ਕਰਦਾ ਹੈਂ।
then, You created the living beings.
पिछो दे तैं जंतु उपाहा ॥
ਤੁਧੁਜੇਵਡੁਦਾਤਾਅਵਰੁਨਸੁਆਮੀਲਵੈਨਕੋਈਲਾਵਣਿਆ੬॥॥
ਹੇ ਸੁਆਮੀ! ਤੇਰੇ ਜੇਡਾ ਵੱਡਾ ਹੋਰ ਕੋਈ ਦਾਤਾ ਨਹੀਂ ਹੈ, ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ ॥੬॥
There is no other Giver as Great as You, O my Lord and Master. None approach or equal You. ||6||
तुधु जेवडु दाता अवरु न सुआमी लवै न कोई लावणिआ ॥६॥
ਜਿਸੁਤੂੰਤੁਠਾਸੋਤੁਧੁਧਿਆਏ॥
(ਹੇ ਪ੍ਰਭੂ!) ਜਿਸ ਮਨੁੱਖ ਉੱਤੇ ਤੂੰ ਪ੍ਰਸੰਨ ਹੁੰਦਾ ਹੈਂ, ਉਹ ਤੇਰਾ ਧਿਆਨ ਧਰਦਾ ਹੈ।
Those who are pleasing to You meditate on You.
जिसु तूं तुठा सो तुधु धिआए ॥
ਸਾਧਜਨਾਕਾਮੰਤ੍ਰੁਕਮਾਏ॥
ਉਹ ਉਹਨਾਂ ਗੁਰਮੁਖਾਂ ਦਾ ਉਪਦੇਸ਼ ਕਮਾਂਦਾ ਹੈ ਜਿਨ੍ਹਾਂ ਆਪਣੇ ਮਨ ਨੂੰ ਸਾਧਿਆ ਹੋਇਆ ਹੈ।
They practice the Mantra of the Holy.
साध जना का मंत्रु कमाए ॥
ਆਪਿਤਰੈਸਗਲੇਕੁਲਤਾਰੇਤਿਸੁਦਰਗਹਠਾਕਨਪਾਵਣਿਆ੭॥॥
ਉਹ ਮਨੁੱਖ (ਸੰਸਾਰ-ਸਮੁੰਦਰ ਵਿਚੋਂ) ਆਪ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ, ਤੇਰੀ ਹਜ਼ੂਰੀ ਵਿਚ ਪਹੁੰਚਣ ਦੇ ਰਾਹ ਵਿਚ ਉਸ ਨੂੰ ਕੋਈ ਰੋਕ ਨਹੀਂ ਪਾ ਸਕਦਾ ॥੭॥
They themselves swim across, and they save all their ancestors and families as well. In the Court of the Lord, they meet with no obstruction. ||7||
आपि तरै सगले कुल तारे तिसु दरगह ठाक न पावणिआ ॥७॥