ਏਕਨਿਦਾਨਕਰੋਰਨਮਾਹੀ॥
(ਅਜ) ਯੁੱਧ-ਭੂਮੀ ਵਿਚ ਇਕ ਨਿਰਣਾ ਹੋ ਜਾਏ।
एक निदान करो रन माही ॥
ਕੈਅਸਿਧੁਜਿਕੈਦਾਨਵਨਾਹੀ੩੬੯॥॥
ਜਾਂ ਅਸਿਧੁਜ ਨਹੀਂ ਜਾਂ ਦੈਂਤ ਨਹੀਂ ॥੩੬੯॥
कै असिधुजि कै दानव नाही ॥३६९॥
ਏਕਪਾਵਤਜਿਜੁਧਨਭਾਜਾ॥
(ਉਹ) ਦੈਂਤਾਂ ਦਾ ਰਾਜਾ ਇਕ ਵੀ ਪੈਰ
एक पाव तजि जुध न भाजा ॥
ਮਹਾਰਾਜਦੈਤਨਕਾਰਾਜਾ॥
ਪਿਛੇ ਕਰ ਕੇ ਯੁੱਧ ਤੋਂ ਨਾ ਭਜਿਆ।
महाराज दैतन का राजा ॥
ਆਂਤੌਗੀਧਗਗਨਲੈਗਏ॥
ਭਾਵੇਂ ਉਸ ਦੀਆਂ ਆਂਦਰਾਂ ਗਿੱਧਾਂ ਲੈ ਕੇ ਆਕਾਸ਼ ਵਿਚ ਪਹੁੰਚ ਗਈਆਂ,
आंतौ गीध गगन लै गए ॥
ਬਾਹਤਬਿਸਿਖਤਊਹਠਭਏ੩੭੦॥॥
ਤਾਂ ਵੀ ਉਹ ਹਠ ਪੂਰਵਕ ਬਾਣ ਚਲਾਉਂਦਾ ਰਿਹਾ ॥੩੭੦॥
बाहत बिसिख तऊ हठ भए ॥३७०॥
ਅਸੁਰਅਮਿਤਰਨਬਾਨਚਲਾਏ॥
ਦੈਂਤ ਰਾਜੇ ਨੇ ਰਣ ਵਿਚ ਅਣਗਿਣਤ ਤੀਰ ਚਲਾਏ,
असुर अमित रन बान चलाए ॥
ਨਿਰਖਿਖੜਗਧੁਜਕਾਟਿਗਿਰਾਏ॥
ਪਰ ਖੜਗਧੁਜ (ਮਹਾ ਕਾਲ) ਨੇ ਵੇਖ ਕੇ ਕਟ ਸੁਟੇ।
निरखि खड़गधुज काटि गिराए ॥
ਬੀਸਸਹਸ੍ਰਅਸੁਰਪਰਬਾਨਾ॥
ਤਦ ਅਸਿਧੁਜ (ਮਹਾ ਕਾਲ) ਨੇ ਕਈ ਤਰ੍ਹਾਂ ਨਾਲ
बीस सहस्र असुर पर बाना ॥
ਸ੍ਰੀਅਸਿਧੁਜਛਾਡੇਬਿਧਿਨਾਨਾ੩੭੧॥॥
ਵੀਹ ਹਜ਼ਾਰਾ ਬਾਣ ਦੈਂਤ ਉਤੇ ਛਡੇ ॥੩੭੧॥
स्री असिधुज छाडे बिधि नाना ॥३७१॥
ਮਹਾਕਾਲਪੁਨਿਜਿਯਮੈਕੋਪਾ॥
ਮਹਾ ਕਾਲ ਫਿਰ ਮਨ ਵਿਚ ਕ੍ਰੋਧਵਾਨ ਹੋਇਆ
महा काल पुनि जिय मै कोपा ॥
ਧਨੁਖਟੰਕੋਰਬਹੁਰਿਰਨਰੋਪਾ॥
ਅਤੇ ਧਨੁਸ਼ ਨੂੰ ਟੰਕਾਰ ਕੇ ਫਿਰ ਯੁੱਧ ਜਮਾ ਦਿੱਤਾ।
धनुख टंकोर बहुरि रन रोपा ॥
ਏਕਬਾਨਤੇਧੁਜਹਿਗਿਰਾਯੋ॥
(ਉਸ ਨੇ) ਇਕ ਬਾਣ ਨਾਲ (ਦੈਂਤ ਦਾ) ਝੰਡਾ ਡਿਗਾ ਦਿੱਤਾ।
एक बान ते धुजहि गिरायो ॥
ਦੁਤਿਯਸਤ੍ਰੁਕੋਸੀਸਉਡਾਯੋ੩੭੨॥॥
ਦੂਜੇ ਨਾਲ ਵੈਰੀ ਦਾ ਸਿਰ ਉਡਾ ਦਿੱਤਾ ॥੩੭੨॥
दुतिय सत्रु को सीस उडायो ॥३७२॥
ਦੁਹੂੰਬਿਸਿਖਕਰਿਦ੍ਵੈਰਥਚਕ੍ਰ॥
ਦੋ ਤੀਰਾਂ ਨਾਲ ਰਥ ਦੇ ਦੋਵੇਂ ਟੇਢੇ ਚਕ੍ਰ (ਪਹੀਏ)
दुहूं बिसिख करि द्वै रथ चक्र ॥
ਕਾਟਿਦਏਛਿਨਇਕਮੈਬਕ੍ਰ॥
ਇਕ ਛਿਣ ਵਿਚ ਕਟ ਦਿੱਤੇ।
काटि दए छिन इक मै बक्र ॥
ਚਾਰਹਿਬਾਨਚਾਰਹੂੰਬਾਜਾ॥
ਚਾਰ ਤੀਰਾਂ ਨਾਲ ਚੌਹਾਂ ਹੀ ਘੋੜਿਆਂ ਨੂੰ
चारहि बान चार हूं बाजा ॥
ਮਾਰਦਏਸਭਜਗਕੇਰਾਜਾ੩੭੩॥॥
ਸਾਰੇ ਜਗਤ ਦੇ ਰਾਜੇ ਨੇ ਮਾਰ ਦਿੱਤਾ ॥੩੭੩॥
मार दए सभ जग के राजा ॥३७३॥
ਬਹੁਰਿਅਸੁਰਕਾਕਾਟਸਿਮਾਥਾ॥
ਫਿਰ ਜਗਤ ਦੇ ਨਾਥ ਅਸਿਕੇਤੁ ਨੇ
बहुरि असुर का काटसि माथा ॥
ਸ੍ਰੀਅਸਿਕੇਤਿਜਗਤਕੇਨਾਥਾ॥
(ਬਾਣ ਮਾਰ ਕੇ) ਦੈਂਤ ਦਾ ਮੱਥਾ ਕਟ ਦਿੱਤਾ।
स्री असिकेति जगत के नाथा ॥
ਦੁਤਿਯਬਾਨਸੌਦੋਊਅਰਿਕਰ॥
ਅਤੇ ਮਨੁੱਖਾਂ ਦੇ ਰਾਜੇ ਅਸਿਧੁਜ ਨੇ
दुतिय बान सौ दोऊ अरि कर ॥
ਕਾਟਿਦਯੋਅਸਿਧੁਜਨਰਨਾਹਰ੩੭੪॥॥
ਦੂਜੇ ਬਾਣ ਨਾਲ ਵੈਰੀ ਦੇ ਹੱਥ ਕਟ ਸੁਟੇ ॥੩੭੪॥
काटि दयो असिधुज नर नाहर ॥३७४॥
ਪੁਨਿਰਾਛਸਕਾਕਾਟਾਸੀਸਾ॥
ਫਿਰ ਜਗਤ ਦੇ ਸੁਆਮੀ ਅਸਿਕੇਤੁ ਨੇ
पुनि राछस का काटा सीसा ॥
ਸ੍ਰੀਅਸਿਕੇਤੁਜਗਤਕੇਈਸਾ॥
ਰਾਖਸ਼ ਦਾ ਸੀਸ ਕਟ ਦਿੱਤਾ।
स्री असिकेतु जगत के ईसा ॥
ਪੁਹਪਨਬ੍ਰਿਸਟਿਗਗਨਤੇਭਈ॥
ਆਕਾਸ਼ ਤੋਂ ਫੁਲਾਂ ਦੀ ਬਰਖਾ ਹੋਈ।
पुहपन ब्रिसटि गगन ते भई ॥
ਸਭਹਿਨਆਨਿਬਧਾਈਦਈ੩੭੫॥॥
ਸਾਰਿਆਂ ਨੇ ਆ ਕੇ ਵਧਾਈ ਦਿੱਤੀ ॥੩੭੫॥
सभहिन आनि बधाई दई ॥३७५॥
ਧੰਨ੍ਯਧੰਨ੍ਯਲੋਗਨਕੇਰਾਜਾ॥
(ਅਤੇ ਕਿਹਾ) ਹੇ ਲੋਕਾਂ ਦੇ ਰਾਜੇ! ਤੁਸੀਂ ਧੰਨ ਹੋ,
धंन्य धंन्य लोगन के राजा ॥
ਦੁਸਟਨਦਾਹਗਰੀਬਨਿਵਾਜਾ॥
(ਤੁਸੀਂ) ਦੁਸ਼ਟਾਂ ਨੂੰ ਮਾਰ ਕੇ ਗ਼ਰੀਬਾਂ ਦੀ ਰਖਿਆ ਕੀਤੀ ਹੈ।
दुसटन दाह गरीब निवाजा ॥
ਅਖਲਭਵਨਕੇਸਿਰਜਨਹਾਰੇ॥
ਹੇ ਸਾਰੇ ਸੰਸਾਰ ਦੀ ਸਿਰਜਨਾ ਕਰਨ ਵਾਲੇ!
अखल भवन के सिरजनहारे ॥
ਦਾਸਜਾਨਿਮੁਹਿਲੇਹੁਉਬਾਰੇ੩੭੬॥॥
ਦਾਸ ਜਾਣ ਕੇ ਮੇਰੀ ਰਖਿਆ ਕਰੋ ॥੩੭੬॥
दास जानि मुहि लेहु उबारे ॥३७६॥
ਕਬਿਯੋਬਾਚਬੇਨਤੀ॥ਚੌਪਈ॥
ਕਵੀ ਨੇ ਬੇਨਤੀ ਕੀਤੀ: ਚੌਪਈ:
Speech of the poet. Chaupai
कबियोबाच बेनती ॥ चौपई ॥
ਹਮਰੀਕਰੋਹਾਥਦੈਰੱਛਾ॥
(ਹੇ ਪਰਮ ਸੱਤਾ!) ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ।
Protect me O Lord! with Thine own Hands
हमरी करो हाथ दै रच्छा ॥
ਪੂਰਨਹੋਇਚਿਤਕੀਇੱਛਾ॥
(ਤਾਂ ਜੋ) ਮੇਰੇ ਚਿਤ ਦੀ ਇੱਛਾ ਪੂਰੀ ਹੋ ਜਾਏ।
all the desires of my heart be fulfilled.
पूरन होइ चित की इच्छा ॥
ਤਵਚਰਨਨਮਨਿਰਹੈਹਮਾਰਾ॥
ਮੇਰਾ ਮਨ (ਸਦਾ) ਤੁਹਾਡੇ ਚਰਨਾਂ ਨਾਲ ਜੁੜਿਆ ਰਹੇ।
Let my mind rest under Thy Feet
तव चरनन मनि रहै हमारा ॥
ਅਪਨਾਜਾਨਿਕਰੋਪ੍ਰਤਿਪਾਰਾ੩੭੭॥॥
ਆਪਣਾ ਜਾਣ ਕੇ ਮੇਰੀ ਪ੍ਰਤਿਪਾਲਨਾ ਕਰੋ ॥੩੭੭॥
Sustain me, considering me Thine own.377.
अपना जानि करो प्रतिपारा ॥३७७॥
ਹਮਰੇਦੁਸਟਸਭੈਤੁਮਘਾਵਹੁ॥
ਮੇਰੇ ਸਾਰੇ ਦੁਸ਼ਟਾਂ (ਦੁਸ਼ਮਣਾਂ) ਨੂੰ ਤੁਸੀਂ ਖ਼ਤਮ ਕਰੋ।
Destroy, O Lord! all my enemies and
हमरे दुसट सभै तुम घावहु ॥
ਆਪੁਹਾਥਦੈਮੋਹਿਬਚਾਵਹੁ॥
ਮੈਨੂੰ ਆਪਣਾ ਹੱਥ ਦੇ ਕੇ ਬਚਾਓ।
protect me with Thine won Hnads.
आपु हाथ दै मोहि बचावहु ॥
ਸੁਖੀਬਸੈਮੋਰੋਪਰਵਾਰਾ॥
ਹੇ ਕਰਤਾਰ! ਮੇਰਾ ਪਰਿਵਾਰ,
May my family live in comfort
सुखी बसै मोरो परवारा ॥
ਸੇਵਕਸਿੱਖਸਭੈਕਰਤਾਰਾ੩੭੮॥॥
ਸੇਵਕ, ਸਿੱਖ ਸਭ ਸੁਖੀ ਵਸਦੇ ਰਹਿਣ ॥੩੭੮॥
and ease alongwith all my servants and disciples.378.
सेवक सिक्ख सभै करतारा ॥३७८॥
ਮੋਰੱਛਾਨਿਜੁਕਰਿਦੈਕਰਿਯੈ॥
ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ।
Protect me O Lord! with Thine own Hands
मो रच्छा निजु करि दै करियै ॥
ਸਭਬੈਰਨਕੌਆਜੁਸੰਘਰਿਯੈ॥
ਸਾਰਿਆਂ ਵੈਰੀਆਂ ਨੂੰ ਅਜ ਹੀ ਮਾਰ ਦਿਓ।
and destroy this day all my enemies
सभ बैरन कौ आजु संघरियै ॥
ਪੂਰਨਹੋਇਹਮਾਰੀਆਸਾ॥
ਮੇਰੀ ਆਸ ਪੂਰੀ ਹੋ ਜਾਏ।
May all the aspirations be fulfilled
पूरन होइ हमारी आसा ॥
ਤੋਰਿਭਜਨਕੀਰਹੈਪਿਆਸਾ੩੭੯॥॥
(ਸਦਾ) ਤੇਰੇ ਭਜਨ ਲਈ (ਅਥਵਾ ਭਗਤੀ ਲਈ) ਪਿਆਸ (ਤੀਬਰ ਇੱਛਾ) ਬਣੀ ਰਹੇ ॥੩੭੯॥
Let my thirst for Thy Name remain afresh.379.
तोरि भजन की रहै पिआसा ॥३७९॥
ਤੁਮਹਿਛਾਡਿਕੋਈਅਵਰੁਨਧਿਯਾਊਂ॥
ਤੁਹਾਨੂੰ ਛਡ ਕੇ ਕਿਸੇ ਹੋਰ ਦੀ ਅਰਾਧਨਾ ਨਾ ਕਰਾਂ।
I may remember none else except Thee
तुमहि छाडि कोई अवरु न धियाऊं ॥
ਜੋਬਰਚਹੋਂਸੁਤੁਮਤੇਪਾਊਂ॥
ਜੋ ਵਰ ਚਾਹਵਾਂ, ਤੁਹਾਡੇ ਤੋਂ ਹੀ ਪ੍ਰਾਪਤ ਕਰਾਂ।
And obtain all the required boons from Thee
जो बर चहों सु तुम ते पाऊं ॥
ਸੇਵਕਸਿੱਖਹਮਾਰੇਤਾਰੀਅਹਿ॥
ਮੇਰੇ ਸੇਵਕਾਂ ਅਤੇ ਸਿੱਖਾਂ ਨੂੰ (ਭਵਸਾਗਰ ਵਿਚੋਂ) ਤਾਰ ਦਿਓ।
Let my servants and disciples cross the world-ocean
सेवक सिक्ख हमारे तारीअहि ॥
ਚੁਨਿਚੁਨਿਸ਼ਤ੍ਰੁਹਮਾਰੇਮਾਰੀਅਹਿ੩੮੦॥॥
ਮੇਰੇ ਵੈਰੀਆਂ ਨੂੰ ਚੁਣ ਚੁਣ ਕੇ ਮਾਰ ਦਿਓ ॥੩੮੦॥
All my enemies be singled out and killed.380.
चुनि चुनि शत्रु हमारे मारीअहि ॥३८०॥
ਆਪੁਹਾਥਦੈਮੁਝੈਉਬਰਿਯੈ॥
ਆਪਣਾ ਹੱਥ ਦੇ ਕੇ ਮੇਰਾ ਉੱਧਾਰ ਕਰੋ।
Protect me O Lord! with Thine own Hands and
आपु हाथ दै मुझै उबरियै ॥
ਮਰਨਕਾਲਕਾਤ੍ਰਾਸੁਨਿਵਰਿਯੈ॥
ਮੌਤ ਦੇ ਸਮੇਂ ਦਾ ਡਰ ਦੂਰ ਕਰ ਦਿਓ।
relieve me form the fear of death
मरन काल का त्रासु निवरियै ॥
ਹੂਜੋਸਦਾਹਮਾਰੇਪੱਛਾ॥
ਸਦਾ ਮੇਰੇ ਪੱਖ ਵਿਚ ਰਹੋ
May Thou ever Bestow Thy favours on my side
हूजो सदा हमारे पच्छा ॥
ਸ੍ਰੀਅਸਿਧੁਜਜੂਕਰਿਯਹੁਰੱਛਾ੩੮੧॥॥
ਹੇ ਅਸਿਧੁਜ ਜੀ! ਅਤੇ ਮੇਰੀ ਰਖਿਆ ਕਰੋ ॥੩੮੧॥
Protect me O Lord! Thou, the Supreme Destroyer.381.
स्री असिधुज जू करियहु रच्छा ॥३८१॥
ਰਾਖਿਲੇਹੁਮੁਹਿਰਾਖਨਹਾਰੇ॥
ਹੇ ਰਖਿਆ ਕਰਨ ਵਾਲੇ! ਮੇਰੀ ਰਖਿਆ ਕਰੋ।
Protect me, O Protector Lord!
राखि लेहु मुहि राखनहारे ॥
ਸਾਹਿਬਸੰਤਸਹਾਇਪਿਆਰੇ॥
(ਤੁਸੀਂ) ਸੰਤਾਂ ਦੇ ਸਾਹਿਬ (ਸੁਆਮੀ) ਅਤੇ ਪਿਆਰੇ ਸਹਾਇਕ ਹੋ।
Most dear, the Protector of the Saints:
साहिब संत सहाइ पिआरे ॥
ਦੀਨਬੰਧੁਦੁਸਟਨਕੇਹੰਤਾ॥
(ਤੁਸੀਂ) ਦੀਨਾਂ ਦੇ ਬੰਧੂ ਅਤੇ ਦੁਸ਼ਟਾਂ ਦੇ ਸੰਘਾਰਕ ਹੋ।
Friend of poor and the Destroyer of the enemies
दीन बंधु दुसटन के हंता ॥
ਤੁਮਹੋਪੁਰੀਚਤੁਰਦਸਕੰਤਾ੩੮੨॥॥
ਤੁਸੀਂ ਹੀ ਚੌਦਾਂ ਪੁਰੀਆਂ (ਲੋਕਾਂ) ਦੇ ਸੁਆਮੀ ਹੋ ॥੩੮੨॥
Thou art the Master of the fourteen worlds.382.
तुम हो पुरी चतुरदस कंता ॥३८२॥
ਕਾਲਪਾਇਬ੍ਰਹਮਾਬਪੁਧਰਾ॥
ਸਮਾਂ ਆਣ ਤੇ ਹੀ ਬ੍ਰਹਮਾ ਨੇ ਸ਼ਰੀਰ ਧਾਰਨ ਕੀਤਾ।
In due time Brahma appeared in physical form
काल पाइ ब्रहमा बपु धरा ॥
ਕਾਲਪਾਇਸਿਵਜੂਅਵਤਰਾ॥
ਸਮਾਂ ਪਾ ਕੇ ਹੀ ਸ਼ਿਵ ਜੀ ਨੇ ਅਵਤਾਰ ਧਾਰਿਆ।
In due time Shiva incarnated
काल पाइ सिव जू अवतरा ॥
ਕਾਲਪਾਇਕਰਿਬਿਸਨੁਪ੍ਰਕਾਸਾ॥
ਕਾਲ ਦੀ ਪ੍ਰਾਪਤੀ ਤੇ ਹੀ ਵਿਸ਼ਣੂ ਦਾ ਪ੍ਰਕਾਸ਼ ਹੋਇਆ।
In due time Vishnu manifested himself
काल पाइ करि बिसनु प्रकासा ॥
ਸਕਲਕਾਲਕਾਕੀਆਤਮਾਸਾ੩੮੩॥॥
(ਹੇ ਮਹਾਕਾਲ! ਤੁਸੀਂ ਹੀ) ਸਾਰਿਆਂ ਕਾਲਾਂ ਦਾ ਕੌਤਕ ਰਚਾਇਆ ਹੋਇਆ ਹੈ ॥੩੮੩॥
All this is the play of the Temporal Lord.383.
सकल काल का कीआ तमासा ॥३८३॥
ਜਵਨਕਾਲਜੋਗੀਸਿਵਕੀਓ॥
ਜਿਸ ਕਾਲ ਨੇ ਸ਼ਿਵ ਨੂੰ ਜੋਗੀ ਬਣਾਇਆ ਹੈ
The Temporal Lord, who created Shiva, the Yogi
जवन काल जोगी सिव कीओ ॥
ਬੇਦਰਾਜਬ੍ਰਹਮਾਜੂਥੀਓ॥
ਅਤੇ ਬ੍ਰਹਮਾ ਜੀ ਨੂੰ ਵੇਦਾਂ ਦਾ ਰਾਜਾ ਬਣਾਇਆ ਹੈ।
Who created Brahma, the Master of the Vedas
बेद राज ब्रहमा जू थीओ ॥
ਜਵਨਕਾਲਸਭਲੋਕਸਵਾਰਾ॥
ਜਿਸ ਕਾਲ ਨੇ ਸਾਰਿਆਂ ਲੋਕਾਂ (ਭੁਵਨਾਂ) ਨੂੰ ਸੰਵਾਰਿਆ ਹੈ,
The Temporal Lord who fashioned the entire world
जवन काल सभ लोक सवारा ॥
ਨਮਸਕਾਰਹੈਤਾਹਿਹਮਾਰਾ੩੮੪॥॥
ਉਸ ਨੂੰ ਮੇਰਾ ਪ੍ਰਨਾਮ ਹੈ ॥੩੮੪॥
I salute the same Lord.384.
नमसकार है ताहि हमारा ॥३८४॥
ਜਵਨਕਾਲਸਭਜਗਤਬਨਾਯੋ॥
ਜਿਸ ਕਾਲ ਨੇ ਸਾਰਾ ਜਗਤ ਬਣਾਇਆ
The Temporal Lord, who created the whole world
जवन काल सभ जगत बनायो ॥
ਦੇਵਦੈਤਜੱਛਨਉਪਜਾਯੋ॥
ਅਤੇ ਦੇਵਤੇ, ਦੈਂਤ ਤੇ ਯਕਸ਼ ਪੈਦਾ ਕੀਤੇ।
Who created gods, demons and yakshas
देव दैत जच्छन उपजायो ॥
ਆਦਿਅੰਤਿਏਕੈਅਵਤਾਰਾ॥
(ਜੋ) ਆਦਿ ਤੋਂ ਅੰਤ ਤਕ ਅਵਤਰਿਤ ਹੈ (ਭਾਵ ਪ੍ਰਕਾਸ਼ਮਾਨ ਹੈ)
He is the only one form the beginning to the end
आदि अंति एकै अवतारा ॥
ਸੋਈਗੁਰੂਸਮਝਿਯਹੁਹਮਾਰਾ੩੮੫॥॥
ਉਸੇ ਨੂੰ ਮੇਰਾ ਗੁਰੂ ਸਮਝੋ ॥੩੮੫॥
I consider Him only my Guru.385.
सोई गुरू समझियहु हमारा ॥३८५॥
ਨਮਸਕਾਰਤਿਸਹੀਕੌਹਮਾਰੀ॥
ਉਸ ਨੂੰ ਮੇਰਾ ਨਮਸਕਾਰ ਹੈ,
I salute Him, non else, but Him
नमसकार तिस ही कौ हमारी ॥
ਸਕਲਪ੍ਰਜਾਜਿਨਿਆਪਿਸਵਾਰੀ॥
ਜਿਸ ਨੇ ਸਾਰੀ ਪ੍ਰਜਾ ਨੂੰ ਬਣਾਇਆ ਹੈ।
Who has created Himself and His subject
सकल प्रजा जिनि आपि सवारी ॥
ਸਿਵਕਨਕੌਸਿਵਗੁਨਸੁਖੁਦੀਓ॥
(ਹੇ ਪਰਮ ਸੱਤਾ! ਤੁਸੀਂ) ਸੇਵਕਾਂ ਨੂੰ ਸ਼ੁਭ ਗੁਣ ਅਤੇ ਸੁਖ ਦਿੱਤਾ ਹੈ
He bestows Divine virtues and happiness on His servants
सिवकन कौ सिवगुन सुखु दीओ ॥
ਸੱਤ੍ਰੁਨਕੋਪਲਮੋਬਧੁਕੀਓ੩੮੬॥॥
ਅਤੇ ਵੈਰੀਆਂ ਦਾ ਛਿਣ ਵਿਚ ਵੱਧ ਕੀਤਾ ਹੈ ॥੩੮੬॥
He destroys the enemies instantly.386.
सत्रुन को पल मो बधु कीओ ॥३८६॥