ਸ਼੍ਰੀ ਦਸਮ ਗ੍ਰੰਥ

ਅੰਗ 1398
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜ਼ਿਤੋਪਸਕਿਰਾਬਾਦਸ਼ਾਹੀਦਿਹਮ
(ਵਜ਼ੀਰ ਪੁੱਛਣ ਲਗੇ ਕਿ) ਤੁਹਾਡੇ ਪਿਛੋਂ ਇਹ ਬਾਦਸ਼ਾਹੀ ਕਿਸ ਨੂੰ ਦੇਈਏ
(They asked), ‘Who could we endow the kingdom after you?
ज़ि तो पस किरा बादशाही दिहम ॥
LINE 02
ਕਿਰਾਤਾਜਇਕਬਾਲਬਰਸਰਨਿਹਮ੧੦॥॥
ਅਤੇ ਇਹ ਪ੍ਰਤਾਪੀ ਤਾਜ ਕਿਸ ਦੇ ਸਿਰ ਉਪਰ ਰਖੀਏ ॥੧੦॥
‘And on whose head the crown be replaced and royal canopy entrusted?(10)
किरा ताज इकबाल बर सर निहम ॥१०॥
LINE 03
ਕਿਰਾਮਰਦਅਜ਼ਖ਼ਾਨਹਬੇਰੂੰਕੁਨਦ
ਕਿਸ ਆਦਮੀ ਨੂੰ ਘਰੋਂ ਬਾਹਰ ਕਢੀਏ
‘Whom should we get out of his house?
किरा मरद अज़ क़ानह बेरूं कुनद ॥
LINE 04
ਕਿਰਾਬਖ਼ਤਇਕਬਾਲਬਰਸਰਨਿਹਦ੧੧॥॥
ਅਤੇ ਕਿਸ ਦੇ ਸਿਰ ਉਤੇ ਭਾਗਸ਼ਾਲੀ ਤਾਜ ਸਜਾਈਏ ॥੧੧॥
‘And who should be delegated the power to rule?’(11)
किरा बक़त इकबाल बर सर निहद ॥११॥
LINE 05
ਹੋਸ਼ਅੰਦਰਆਮਦਕੁਸ਼ਾਦੋਦੁਚਸ਼ਮ
(ਵਜ਼ੀਰਾਂ ਦੀ ਗੱਲ ਸੁਣ ਕੇ ਬਾਦਸ਼ਾਹ) ਹੋਸ਼ ਵਿਚ ਆਇਆ ਅਤੇ ਅੱਖਾਂ ਖੋਲ੍ਹੀਆਂ।
When the King regained the cognisance, opened his both the eyes,
ब होश अंदर आमद कुशादो दु चशम ॥
LINE 06
ਬਗੁਫ਼ਤਾਸੁਖ਼ਨਸ਼ਾਹਿਪੇਸ਼ੀਨਰਸਮ੧੨॥॥
(ਫਿਰ) ਪੁਰਾਤਨ (ਸ਼ਾਹੀ) ਮਰਯਾਦਾ ਸੰਬੰਧੀ ਬੋਲ ਕਹੇ ॥੧੨॥
And uttered the words as per his protocol,(12)
बगुफ़ता सुक़न शाहि पेशीन रसम ॥१२॥
LINE 07
ਪਾਓਦਸਤੋਚਸ਼ਮੋਜ਼ੁਬਾ
ਜਿਸ ਦੇ ਪੈਰ, ਹੱਥ, ਅੱਖਾਂ ਅਤੇ ਜੀਭ ਨਹੀਂ ਹੈ।
‘The one who has no feet, no hands, no eyes and no tongue,
न पाओ न दसतो न चशमो ज़ुबा ॥
LINE 08
ਹੋਸ਼ੋਹਿੰਮਤਹੈਬਤਕਸਾ੧੩॥॥
ਜਿਸ ਨੂੰ ਹੋਸ਼ ਅਤੇ ਹਿੰਮਤ ਨਹੀਂ ਹੈ ਅਤੇ ਨਾ ਹੀ ਕਿਸੇ ਦਾ ਡਰ ਹੈ ॥੧੩॥
‘Neither shows cleverness, nor zeal, and possesses no fear.(13)
न होशो न हिंमत न हैबत कसा ॥१३॥
LINE 09
ਹਉਲੋਹਿੰਮਤਹੀਲਹਹੋਸ਼
ਜਿਸ ਪਾਸ ਧੜਕਦਾ ਹੋਇਆ ਦਿਲ ਨਹੀਂ, ਨਾ ਹੀ ਹਿੰਮਤ ਹੈ, ਨਾ ਹੀਲਾ ਅਤੇ ਨਾ ਹੀ ਹੋਸ਼ ਹੈ।
‘He has no anxiety, no wit, no lame excuses and no laziness.
न हउलो न हिंमत न हीलह न होश ॥
LINE 10
ਬੀਨੀਬੀਨਾਯਗੀਹਰਦੁਗੋਸ਼੧੪॥॥
ਜਿਸ ਪਾਸ ਨਾ ਨਕ ਹੈ, ਨਾ ਨਜ਼ਰ ਹੈ ਅਤੇ ਨਾ ਹੀ ਦੋ ਕੰਨ ਹਨ ॥੧੪॥
‘Neither he can smell and see, nor can hear from both the ears.(14)
न बीनी न बीनायगी हर दु गोश ॥१४॥
LINE 11
ਹਰਾਕਸਕਿਹਸਤਆਜ਼ਮਾਯਸ਼ਬਵਦ
ਜਿਸ ਵਿਅਕਤੀ ਪਾਸ ਪਰਖ ਕਰਨ ਤੇ ਇਹ ਗੁਣ ਹੋਣ,
‘One who has such eight traits,
हरा कस कि हसत आज़मायश बवद ॥
LINE 12
ਵਜ਼ਾਦਉਰਦੀਬਾਦਸ਼ਾਹਸ਼ਬਵਦ੧੫॥॥
ਉਸ ਨੂੰ ਇਸ ਦੌਰ ਦੀ ਬਾਦਸ਼ਾਹੀ ਦੇ ਦਿਓ ॥੧੫॥
‘Enthrone him to run the righteous kingdom.’(15)
वज़ा दउर दी बादशाहश बवद ॥१५॥
LINE 13
ਅਜਬਮਾਦਦਾਨਾਇਦਉਰਈਂਜਵਾਬ
(ਉਸ ਬਾਦਸ਼ਾਹ ਦਾ) ਜਵਾਬ ਸੁਣ ਕੇ ਜ਼ਮਾਨੇ ਦੇ ਅਕਲਮੰਦ ਹੈਰਾਨ ਹੋਏ।
The wise man of the time was surprised to hear this.
अजबमाद दानाइ दउर ईं जवाब ॥
LINE 14
ਸੁਖ਼ਨਬਾਜ਼ਦੀਗਰਕੁਨਦਬਾਸਵਾਬ੧੬॥॥
(ਫਿਰ) ਉਨ੍ਹਾਂ ਨੇ ਭਲਿਆਈ ਦੇ ਹੋਰ ਬੋਲ ਕਹੇ ॥੧੬॥
To clarify he determined to ask again.(16)
सुक़नबाज़ दीगर कुनद बा सवाब ॥१६॥
LINE 15
ਬਕਿੰਗਸ਼ਦਰਆਮਦਦਿਰੰਗਸ਼ਗਿਰਿਫ਼ਤ
(ਸਾਰੇ ਵਜ਼ੀਰ) ਗਿਣਤੀ ਮਿਣਤੀ ਵਿਚ ਪੈ ਗਏ ਅਤੇ (ਜਵਾਬ ਦੇਣ ਵਿਚ) ਦੇਰ ਹੋ ਗਈ।
He came in the court, pondered over thoroughly,
बकिंगश दर आमद दिरंगश गिरिफ़त ॥
LINE 16
ਜਵਾਬੇਸੁਖ਼ਨਰਾਬਰੰਗਸ਼ਗਿਰਿਫ਼ਤ੧੭॥॥
ਚੰਗੀ ਤਰ੍ਹਾਂ ਜਵਾਬ ਦੇਣ ਵਿਚ ਕਾਫ਼ੀ ਢਿਲ ਮਠ ਹੋ ਗਈ ॥੧੭॥
And tried to comprehend the (King’s) preposition.(17)
जवाबे सुक़न रा बरंगश गिरिफ़त ॥१७॥
LINE 17
ਚਪੋਰਾਸਤਸ਼ਕਰਦਚਰਖੇਜ਼ੁਬਾ
(ਆਖ਼ਰ) ਉਹ ਜ਼ਬਾਨ ਨੂੰ ਸੱਜੇ ਖੱਬੇ ਘੁੰਮਾਉਂਦੇ ਹੋਇਆਂ
Walking left and right and moving around,
चपोरासतश करद चरखे ज़ुबा ॥
LINE 18
ਬਰਾਵੁਰਦਸੁਖ਼ਨੇਚੁਕੈਬਰਕਮਾ੧੮॥॥
ਕਮਾਨ ਉਤੇ ਰਖੇ ਤੀਰ ਵਾਂਗ ਬਾਹਰ ਲੈ ਆਏ ॥੧੮॥
Suddenly, he brought the words out like the arrows from the bow.(18)
बरा वुरद सुक़ने चु कैबर कमा ॥१८॥
LINE 19
ਕਿਸ਼ਾਹਿਹੁਸ਼ਿਯਾਰਆਜ਼ਾਦਮਗ਼ਜ਼
(ਕਹਿਣ ਲਗੇ) ਹੇ ਬਾਦਸ਼ਾਹ ਸਲਾਮਤ! ਤੁਸੀਂ ਬਹੁਤ ਸਮਝਦਾਰ ਅਤੇ ਆਜ਼ਾਦ ਦਿਮਾਗ਼ ਵਾਲੇ ਹੋ।
‘O, King! You are (man of) unconstrained thinking.
कि ए शाहि हुशियार आज़ाद मग़ज़ ॥
LINE 20
ਚਿਰਾਮੇਤੁਗੋਈਦਰੀਂਕਾਰਨਗ਼ਜ਼੧੯॥॥
ਤੁਸੀਂ ਕੀ ਕਿਹਾ ਹੈ, ਇਸ ਬਾਰੇ ਸਾਨੂੰ ਅਸਚਰਜ ਹੈ ॥੧੯॥
‘I am surprised at whatever you have remarked.(19)
चिरामे तु गोई दरीं कार नग़ज़ ॥१९॥
LINE 21
ਕਸੇਰਾਸ਼ਵਦਕਾਰਦਰਜ਼ਮਾ
ਜਿਸ ਕਿਸੇ ਦਾ ਜ਼ਮਾਨੇ ਵਿਚ ਇਸ ਤਰ੍ਹਾਂ ਦਾ ਕਾਰ-ਵਿਹਾਰ ਹੋਵੇ,
‘If there is any worldly assignment of such magnitude,
कसे रा शवद कार ई दर ज़मा ॥
LINE 22
ਵਜ਼ਾਹਸਤਐਬਅਸਤਜ਼ਾਹਰਜਹਾ੨੦॥॥
ਉਸ ਦੇ ਹੱਥ (ਰਾਜ-ਅਧਿਕਾਰ) ਦੇ ਦੇਣਾ ਸਪਸ਼ਟ ਰੂਪ ਵਿਚ ਨੁਕਸਦਾਰ ਹੈ ॥੨੦॥
‘It is sin to leave that to the world to handle (itself).(20)
वज़ा हसत ऐबअसत ज़ाहर जहा ॥२०॥
LINE 23
ਕਿਈਂਹਸਤਐਬੋਤੁਗੋਈਹੁਨਰ
ਇਨ੍ਹਾਂ ਨੂੰ ਦੁਨੀਆ ਤਾਂ ਮਾੜੇ ਲੱਛਣ ਕਹਿੰਦੀ ਹੈ ਅਤੇ ਤੁਸੀਂ ਗੁਣ ਕਹਿੰਦੇ ਹੋ
‘Oh, the King of the earth and the seas!
कि ईं हसत ऐबो तु गोई हुनर ॥
LINE 24
ਕਿਸ਼ਾਹਸ਼ਾਹਾਨਹਮਹਬਹਰਬਰ੨੧॥॥
ਹੇ ਧਰਤੀ ਅਤੇ ਸਮੁੰਦਰ ਦੇ ਬਾਦਸ਼ਾਹ! ॥੨੧॥
‘How do you call these eight drawbacks as the virtues?(21)
कि ए शाह शाहान हमह बहर बर ॥२१॥
LINE 25
ਦਰਜੰਗਪੁਸ਼ਤੋਦੁਸ਼ਨਾਮਦਾਦ
(ਤੁਸੀਂ) ਨਾ ਜੰਗ ਵਿਚ ਪਿਠ ਵਿਖਾਈ ਹੈ ਅਤੇ ਨਾ ਦੁਸ਼ਮਣ ਨੂੰ ਗਾਲ੍ਹੀ ਦਿੱਤੀ ਹੈ।
‘Neither you have ever shown your back in the fight, nor abused any body.
न दर जंग पुशतो न दुशनाम दाद ॥
LINE 26
ਅੰਗੁਸ਼ਤਬਰਹਰਫ਼ਦੁਸ਼ਮਨਨਿਹਾਦ੨੨॥॥
ਨਾ ਹੀ ਦੁਸ਼ਮਣ ਨੇ (ਤੁਹਾਡੇ) ਲਿਖੇ ਉਤੇ ਉਂਗਲ ਰਖੀ ਹੈ (ਅਰਥਾਤ ਤੁਹਾਡੀ ਲਿਖਤ ਨੂੰ ਰਦ ਕੀਤਾ ਹੈ) ॥੨੨॥
‘You have never even pointed a finger at (the enemies) writ.(22)
न अंगुशतबर हरफ़ दुशमन निहाद ॥२२॥
LINE 27
ਆਰਾਮਦੁਸ਼ਮਨਆਜ਼ਾਰਦੋਸਤ
(ਤੁਸੀਂ) ਦੁਸ਼ਮਣ ਨੂੰ ਚੈਨ ਨਹੀਂ ਲੈਣ ਦਿੱਤਾ ਅਤੇ ਨਾ ਮਿਤਰਾਂ ਨੂੰ ਦੁਖ ਪਹੁੰਚਾਇਆ ਹੈ।
‘Neither you have afflicted the friends, nor the enemies, to enjoy the comforts.
न आराम दुशमन न आज़ार दोसत ॥
LINE 28
ਜਵਾਬੇਗਦਾਰਾਅਦੂਰਾਬਪੋਸਤ੨੩॥॥
(ਘਰੋਂ) ਮੰਗਤੇ ਨੂੰ ਖ਼ਾਲੀ ਨਹੀਂ ਜਾਣ ਦਿੱਤਾ ਅਤੇ ਵੈਰੀ ਦੀ ਖਲ੍ਹ ਲਾਹ ਸੁਟੀ ਹੈ (ਅਰਥਾਤ-ਚੰਗੀ ਤਰ੍ਹਾਂ ਨਾਲ ਸੋਧ ਦਿੱਤਾ ਹੈ) ॥੨੩॥
‘You never disappointed the seekers, nor let enemy unthrashed.(23)
जवाबे गदारा अदूरा बपोसत ॥२३॥
LINE 29
ਨਵੀਸ਼ਿੰਦਹਰਾਜਾਹਰਫ਼ੋਨਿਹਦ
(ਤੁਸੀਂ) ਲਿਖਾਰੀ ਲਈ ਔਗੁਣ ਲਿਖਣ ਵਾਸਤੇ ਗੁੰਜਾਇਸ਼ ਨਹੀਂ ਰਖੀ।
‘You never let a scribe to write the vices,
नवीशिंदह रा जा न हरफ़ो निहद ॥
LINE 30
ਸੁਖ਼ਨਰਾਬਹਕਜਾਇਸ਼ਰਫ਼ੋਦਿਹਦ੨੪॥॥
ਹੱਕੀ ਗੱਲ ਕਰਨ ਵਾਲੇ ਨੂੰ ਵਡਿਆਈ ਬਖ਼ਸ਼ੀ ਹੈ ॥੨੪॥
‘And have always given prominence to the truth.(24)
सुक़न रा बहक जाइ शरफ़ो दिहद ॥२४॥
LINE 31
ਉਸਤਾਦਰਾਦਾਦਜਾਏਸੁਖ਼ਨ
(ਤੁਸੀਂ) ਕਿਸੇ ਉਸਤਾਦ ਨੂੰ ਵੀ ਬਚਨ ਕਹਿਣ ਦੀ ਥਾਂ ਨਹੀਂ ਦਿੱਤੀ।
‘You have never given a cause to your teacher to admonish you,
न उसताद रा दाद जाए सुक़न ॥
LINE 32
ਫ਼ਰਾਮੋਸ਼ਗੀਚੂੰਬਕਾਰੇਕੁਹਨ੨੫॥॥
(ਤੁਸੀਂ) ਪੁਰਾਣੀ ਮਰਯਾਦਾ ਨੂੰ ਕਿਉਂ ਭੁਲ ਗਏ ਹੋ ॥੨੫॥
‘Why have you forgotten your good deeds?(25)
फ़रामोशगी चूं बकारे कुहन ॥२५॥
LINE 33
ਬਦਮਸਲਿਹਤਕਸਦਾਦਨਦਿਗਰ
(ਤੁਸੀਂ) ਕਿਸੇ ਹੋਰ ਆਦਮੀ ਨੂੰ ਮਾੜੀ ਸਲਾਹ ਨਹੀਂ ਦਿੱਤੀ।
‘Be in your faculty. How can a person dispute
ब बद मसलिहत कस न दादन दिगर ॥
LINE 34
ਬਿਹਸਨਾਮਚੂੰਤੁਗੋਯਦਹੁਨਰ੨੬॥॥
(ਫਿਰ ਤੁਸੀਂ) ਔਗੁਣਾਂ ਨੂੰ ਗੁਣ ਕਿਵੇਂ ਕਹਿ ਦਿੱਤਾ ॥੨੬॥
the virtues associated with your name?(26)
बिहस नाम ओ चूं तु गोयद हुनर ॥२६॥
LINE 35
ਬੀਨਦਦਿਗ਼ਰਜ਼ਨਚਸ਼ਮੋਖ਼ੁਦਸ਼
(ਉੱਤਰ ਵਿਚ ਬਾਦਸ਼ਾਹ ਨੇ ਕਿਹਾ) ਜੋ ਬੰਦਾ ਕਿਸੇ ਹੋਰ ਦੀ ਇਸਤਰੀ ਨੂੰ ਮਾੜੀ ਨਿਗਾਹ ਨਾਲ ਨਹੀਂ ਵੇਖਦਾ ਹੈ
‘Neither you have given disdainful looks to any woman,
न बीनद दिग़र ज़न ब चशमो क़ुदश ॥
LINE 36
ਬਦਕਾਰਕਸਕਰਦਨਜ਼ਰੇਬਦਸ਼੨੭॥॥
ਅਤੇ ਕਿਸੇ ਹੋਰ ਦੇ ਕੰਮ ਉਤੇ ਭੈੜੀ ਨਜ਼ਰ ਵੀ ਨਹੀਂ ਰਖਦਾ ਹੈ ॥੨੭॥
‘Nor you have thought bad of any person’s work.(27)
न बद कार कस करद नज़रे बदश ॥२७॥
LINE 37
ਨਜ਼ਰਕਰਦਕਸਬਰਹਰਫ਼ੇਹਰਾਮ
ਕਿਸੇ ਦੇ ਦੁਰ-ਬਚਨਾਂ ਵਲ ਨਜ਼ਰ ਨਹੀਂ ਕਰਦਾ ਹੈ
‘You have not objected to the improper act of any man.
नज़र करद कस बर न हरफ़े हराम ॥
LINE 38
ਨਿਗਹਦਾਸ਼ਤਬਰਸ਼ੁਕਰਯਜ਼ਦਾਮੁਦਾਮ੨੮॥॥
ਅਤੇ ਜੋ ਸਦਾ ਪਰਮਾਤਮਾ ਦਾ ਸ਼ੁਕਰ ਕਰਨ ਉਤੇ ਨਜ਼ਰ ਟਿਕਾਈ ਰਖਦਾ ਹੈ ॥੨੮॥
‘You have been always referring to the God, Almighty, in gratitude.’(28)
निगह दाशत बर शुकर यज़दा मुदाम ॥२८॥
LINE 39
ਨਜ਼ਰਰਾਬਦਕਾਰਦੀਗਰਬਸਤ
ਜਿਸ ਨੇ ਕਿਸੇ ਹੋਰ ਦੇ ਬੁਰੇ ਕੰਮ ਨੂੰ ਵੇਖਣ ਤੋਂ ਦ੍ਰਿਸ਼ਟੀ ਨੂੰ ਵਰਜਿਆ ਹੋਇਆ ਹੈ,
(The King Replied) ‘Look consciously, the one who is blind,
नज़र रा ब बदकार दीगर ब बसत ॥
LINE 40
ਸ਼ਨਾਸੀਤੁਤਹਕੀਕਕੋਰਹਸਤ੨੯॥॥
ਤਾਂ ਨਿਸਚੇ ਹੀ ਉਸ ਵਿਅਕਤੀ ਨੂੰ ਅੰਨ੍ਹਾ ਸਮਝੋ ॥੨੯॥
‘(He) is keeping his vision restrained from other’s vices.(29)
शनासी तु तहकीक ओ कोर हसत ॥२९॥
LINE 41
ਕਦਮਰਾਦਾਰਦਬਦਕਾਰਕਾਰ
(ਜੋ ਵਿਅਕਤੀ) ਮਾੜੇ ਕੰਮ ਲਈ ਕਦਮ ਨਹੀਂ ਵਧਾਉਂਦਾ
‘(The lame) has no feet to step into bad deeds, and, in the war,
कदम रा न दारद ब बदकार कार ॥
LINE 42
ਦਰਜੰਗਪਸਪਾਉਪੁਸ਼ਤੇਬਰਾਰ੩੦॥॥
ਅਤੇ ਜੰਗ ਵਿਚ ਹਜ਼ਾਰਾਂ ਦੇ ਸਾਹਮਣੇ ਵੀ ਕਦਮ ਪਿਛੇ ਨਹੀਂ ਹਟਾਉਂਦਾ ॥੩੦॥
he does not turn back like thousand others.(30)
न दर जंग पसपाउ पुशते बरार ॥३०॥
LINE 43
ਦਰਕਾਰਦੁਜ਼ਦੀਦਿਲਬਿਸ਼ਕਨੀ
(ਜੋ ਵਿਅਕਤੀ) ਚੋਰੀ ਦੇ ਕੰਮ ਨੂੰ ਨਹੀਂ ਜਾਂਦਾ ਅਤੇ ਨਾ ਕਿਸੇ ਦਾ ਦਿਲ ਦੁਖਾਉਂਦਾ ਹੈ।
‘Neither he goes to commit theft to cause distress to dissimilar,
न दरकार दुज़दी न दिल बिशकनी ॥
LINE 44
ਖ਼ਾਨਹਖ਼ੁਰਮਬਾਜ਼ਨਹਰਹਜ਼ਨੀ੩੧॥॥
ਨਾ ਸ਼ਰਾਬੀਆਂ ਦੇ ਘਰ ਜਾਂਦਾ ਹੈ ਅਤੇ ਨਾ ਹੀ ਰਾਹ ਵਿਚ (ਕਿਸੇ ਨੂੰ) ਲੁਟਦਾ ਹੈ ॥੩੧॥
‘Nor he goes out to take alcohol, nor does he execute cheating.(31)
न क़ानह क़ुरम बाज़ नह रहज़नी ॥३१॥
LINE 45
ਬਨਾਕਸਦੁਆਏਗੋਯਦਸੁਖ਼ਨ
ਜੋ ਬਦ ਦੁਆ ਨਹੀਂ ਦਿੰਦਾ
‘(The mute) does not spell out bad words,
बनाकस दुआए न गोयद सुक़न ॥
LINE 46
ਖ਼ਾਹਸ਼ਖ਼ਰਾਸ਼ੀਜੋਈਸੁਖ਼ਨ੩੨॥॥
ਅਤੇ ਦੂਜਿਆਂ ਨੂੰ ਦੁਖ ਦੇਣ ਵਾਲੇ ਬੋਲਾਂ ਨੂੰ ਲੱਭਣ ਦਾ ਇਛੁਕ ਵੀ ਨਹੀਂ ਹੈ ॥੩੨॥
‘And does not desire to use ill-inflicting words.(32)
ब क़ाहश क़राशी न जोई सुक़न ॥३२॥
LINE 47
ਬਦਕਾਰਕਸਦਰਦਾਦੰਦਪਾਇ
ਜੋ ਕਿਸੇ ਦੇ ਮਾੜੇ ਕੰਮ ਵਿਚ ਪੈਰ ਨਹੀਂ ਰਖਦਾ।
‘(He) does not interfere into other people affairs,
ब बदकार कस दर न दादंद पाइ ॥
LINE 48
ਕਿਪਾਇਲੰਗਅਸਤੁਗੋਈਬਜਾਇ੩੩॥॥
ਉਹੀ ਸਹੀ ਢੰਗ ਨਾਲ ਲੰਗੜਾ ਕਿਹਾ ਜਾਏਗਾ ॥੩੩॥
‘It is true, when one has impaired (hands),(33)
कि ओ पाइ लंग असतु गोई बजाइ ॥३३॥