ੴਸਤਿਗੁਰਪ੍ਰਸਾਦਿ॥
One Oankar, the primal energy realised through the grace of divine preceptor
ੴ सतिगुर प्रसादि ॥
ਪਉੜੀ੧
पउड़ी १
ਸਤਿਗੁਰੁਸਚਾਪਾਤਿਸਾਹੁਕੂੜੇਬਾਦਿਸਾਹਦੁਨੀਆਵੇ।
ਸਤਿਗੁਰੂ ਸੱਚੇ ਪਾਤਸ਼ਾਹ ਹਨ ਹੋਰ ਦੁਨੀਆਂ ਦੇ ਪਾਤਸ਼ਾਹ ਝੂਠੇ ਹਨ।
The true Guru (God) is the true emperor; all other worldly kinds are fake ones.
सतिगुरु सचा पातिसाहु कूड़े बादिसाह दुनीआवे ।
ਸਤਿਗੁਰੁਨਾਥਾਨਾਥੁਹੈਹੋਇਨਉਂਨਾਥਅਨਾਥਨਿਥਾਵੇ।
ਸਤਿਗੁਰੂ ਨਾਥਾਂ ਦੇ ਨਾਥ ਹਨ (ਹੋਰ ਜਿਹੜੇ) ਨਉਂ ਨਾਥ (ਕਹੀਦੇ ਹਨ) ਓਹ ਅਨਾਥ (ਗਰੀਬ) ਨਿਥਾਵੇ (ਫਿਰਦੇ ਹਨ)। (ਭਾਵ-ਘਰ ਘਰ ਖੱਪਰ ਹਥ ਵਿਚ ਲਈ ਪਿੰਨਦੇ ਫਿਰਦੇ ਹਨ)।
The true Guru is the Lord of lords; the nine naths (members and heads of ascetic yogi orders) are refugeless and without any master.
सतिगुरु नाथा नाथु है होइ नउं नाथ अनाथ निथावे ।
ਸਤਿਗੁਰੁਸਚੁਦਾਤਾਰੁਹੈਹੋਰੁਦਾਤੇਫਿਰਦੇਪਾਛਾਵੇ।
ਸਤਿਗੁਰੂ ਹੀ ਸੱਚਾ ਦਾਤਾ ਹੈ ਹੋਰ ਦਾਤੇ ਗੁਰੂ ਦੇ ਪਿਛੇ ਲੱਗੀ ਫਿਰਦੇ ਹਨ। (ਅਥਵਾ ਬ੍ਰਿਛ ਦੇ ਪਰਛਾਵੇ ਵਾਙੂੰ ਇਕ ਥਾਉਂ ਨਹੀਂ ਰਹਿਣ ਵਾਲੇ)।
The true Guru is the true bestower; other donors just move after Him.
सतिगुरु सचु दातारु है होरु दाते फिरदे पाछावे ।
ਸਤਿਗੁਰੁਕਰਤਾਪੁਰਖੁਹੈਕਰਿਕਰਤੂਤਿਨਿਨਾਵਨਿਨਾਵੇ।
ਸਤੁਗਰੂ ਹੀ ਕਰਤਾ ਪੁਰਖ (ਰਚਨ ਹਾਰ) ਹਨ, (ਅਰਥਾਤ) ਕਰਮ ਕਰ ਕੇ ਨਿਨਾਵਿਆਂ ਨੂੰ ਨਾਮ ਵਾਲਾ (ਪ੍ਰਸਿੱਧ) ਕਰਦੇ ਹਨ (ਭਾਵ, ਅਜਿਹਾ ਨਾਮ ਦਾ ਉਪਦੇਸ਼ ਦੇਂਦੇ ਹਨ ਕਿ ਉਹ ਚਾਰੇ ਕੁੰਟੀ ਉਜਾਗਰ ਹੋ ਜਾਂਦਾ ਹੈ। ਜਿਹਾ ਕੁ ਗੁਰੂ ਜੀ-'ਜਿਸੁ ਨੀਚ ਕਉ ਕੋਈ ਨ ਜਾਨੈ॥ ਨਾਮੁ ਜਪਤ ਉਹੁ ਚਹੁਕੁੰਟ ਮਾਨੈ')।
The true Guru is the creator and makes the unknown famous by giving them the name (naam).
सतिगुरु करता पुरखु है करि करतूति निनावनि नावे ।
ਸਤਿਗੁਰੁਸਚਾਸਾਹੁਹੈਹੋਰੁਸਾਹਅਵੇਸਾਹਉਚਾਵੇ।
ਸਤਿਗੁਰੂ ਸੱਚਾ ਸ਼ਾਹ ਹੈ ਹੋਰ ਸ਼ਾਹ 'ਵੇਸਾਹ' (ਮੁਰਦੇ, ਸ੍ਵਾਸ ਤੋਂ ਹੀਨ) ਹਨ ਅਰ ('ਉਚਾਵੇ') ਚਲਾਊ (=ਨਾਸ਼ੀ) ਹਨ, (ਅਥਵਾ ਛੱਪਰੀ ਵਾਸਾਂ ਵਾਙੂੰ ਹਨ ਜਿਹੜੇ ਮੋਢੇ ਪੁਰ ਘਰ ਚੁੱਕੀ ਫਿਰਦੇ ਹਨ ਅਥਵਾ 'ਵਿਸਾਹ ਉਚਾਵੇ' ਬੇਇਤਬਾਰੇ ਹਨ)।
True Guru is the real banker; other rich person’s cannot be believed.
सतिगुरु सचा साहु है होरु साह अवेसाह उचावे ।
ਸਤਿਗੁਰੁਸਚਾਵੈਦੁਹੈਹੋਰੁਵੈਦੁਸਭਕੈਦਕੂੜਾਵੇ।
ਸਤਿਗੁਰ ਸੱਚੇ ਵੈਦ ਹਨ ਹੋਰ ਵੈਦ ਸਭ ਝੂਠ ਹਨ (ਤੇ ਜਨਮ ਮਰਨ ਦੀ) ਕੈਦ ਵਿਚ ਹਨ।
The true Guru is the true physician; others themselves are imprisoned in the false bondage of transmigration.
सतिगुरु सचा वैदु है होरु वैदु सभ कैद कूड़ावे ।
ਵਿਣੁਸਤਿਗੁਰੁਸਭਿਨਿਗੋਸਾਵੈ੧।।
ਸਤਿਗੁਰ ਦੇ ਬਾਝ ਸਾਰੇ ਨਿਗੁਰੇ ਹੀ ਫਿਰਦੇ ਹਨ।
Without the true Guru they all are without the guiding force.
विणु सतिगुरु सभि निगोसावै ।१।
ਪਉੜੀ੨
पउड़ी २
ਸਤਿਗੁਰੁਤੀਰਥੁਜਾਣੀਐਅਠਸਠਿਤੀਰਥਸਰਣੀਆਏ।
ਸਤਿਗੁਰੂ ਤੀਰਥ ਜਾਣੀਦੇ ਹਨ (ਕਿ ਠੀਕ ਹਨ, ਕਿਉਂ ਜੋ) ਅਠਾਹਠ ਤੀਰਥ ਉਨ੍ਹਾਂ ਦੀ ਸ਼ਰਣ ਲੈਂਦੇ ਹਨ।
The true Guru is that pilgrimages centre in whose shelter are the sixty-eight pilgrimage centres of the Hindus.
सतिगुरु तीरथु जाणीऐ अठसठि तीरथ सरणी आए ।
ਸਤਿਗੁਰੁਦੇਉਅਭੇਉਹੈਹੋਰੁਦੇਵਗੁਰੁਸੇਵਤਰਾਏ।
ਸਤਿਗੁਰੂ ('ਦੇਵ') ਪ੍ਰਕਾਸ਼ ਸਰੂਪ ('ਅਭੇਉ') ਭੇਦ ਰਹਿਤ ਹਨ, ਹੋਰ ਦੇਵਤੇ ਗੁਰੂ ਦੀ ਸੇਵਾ ਕਰ ਕੇ ਹੀ ਮੁਕਤੀ ਪਾਉਂਦੇ ਹਨ।
Being beyond dualities, the true a Guru is the supreme God and other gods get across the world ocean only by serving Him.
सतिगुरु देउ अभेउ है होरु देव गुरु सेव तराए ।
ਸਤਿਗੁਰੁਪਾਰਸਿਪਰਸਿਐਲਖਪਾਰਸਪਾਖਾਕੁਸੁਹਾਏ।
ਸਤਿਗੁਰੂ ਪਾਰਸ ਦੇ ਪਰਸਣ ਨਾਲ ਲੱਖਾਂ ਪਾਰਸ ਪੈਰਾਂ ਦੀ ਖ਼ਾਕ ਭਾਸਦੇ ਹਨ।
The true Guru is that philosopher's stone the dust of whose feet adorns millions of philosopher's stones.
सतिगुरु पारसि परसिऐ लख पारस पा खाकु सुहाए ।
ਸਤਿਗੁਰੁਪੂਰਾਪਾਰਿਜਾਤੁਪਾਰਜਾਤਲਖਸਫਲਧਿਆਏ।
ਸਤਿਗੁਰੂ ਪੂਰਣ ਕਲਪ ਬ੍ਰਿੱਛ ਹਨ ਜਿਨ੍ਹਾਂ ਨੂੰ ਲੱਖਾਂ ਕਲਪ ਬ੍ਰਿੱਛ ਫਲਾਂ ਵਾਲੇ ਧਿਆਉਂਦੇ ਹਨ।
The true Guru is that perfect wish-fulfilling tree who is meditated upon by the millions of wish-fulfilling trees.
सतिगुरु पूरा पारिजातु पारजात लख सफल धिआए ।
ਸੁਖਸਾਗਰਸਤਿਗੁਰਪੁਰਖੁਰਤਨਪਦਾਰਥਸਿਖਸੁਣਾਏ।
ਸਤਿਗੁਰੂ ਪੁਰਖ ਸੁਖਾਂ ਦੇ ਸਮੁੰਦ੍ਰ ਹਨ, ਸਿੱਖ੍ਯਾ ਰੂਪੀ ਰਤਨ ਪਦਾਰਥ ਸੁਣਾਉਂਦੇ ਹਨ।
The true Guru being ocean of delights distributes pearls in the form of different sermons.
सुख सागर सतिगुर पुरखु रतन पदारथ सिख सुणाए ।
ਚਿੰਤਾਮਣਿਸਤਿਗੁਰਚਰਣਚਿੰਤਾਮਣੀਅਚਿੰਤਕਰਾਏ।
ਸਤਿਗੁਰੂ ਦੇ ਚਰਨ ਹੀ ਚਿੰਤਾਮਣੀ ਹਨ (ਮਨ ਇੱਛਤ ਫਲ ਦਿੰਦੇ ਹਨ; 'ਚਿੰਤਾ ਮਣੀ ਅਚਿੰਤ ਕਰਾਏ'=) ਚਿੰਤਾਮਣੀ ਨੂੰ ਬੀ ਅਚਿੰਤ ਕਰਦੇ ਹਨ।
The feet of the true Guru are that desire fulfilling fabulous gem (chintamani) which makes myriads of gems free of anxieties.
चिंतामणि सतिगुर चरण चिंतामणी अचिंत कराए ।
ਵਿਣੁਸਤਿਗੁਰਸਭਿਦੂਜੈਭਾਏ੨।।
ਸਤਿਗੁਰੂ ਦੇ ਬਾਝ (ਜੋ ਹੋਰ ਪਾਸੇ ਭਟਕਦੇ ਹਨ) ਸਭ (ਦੂਜੇ ਭਾ=) ਅਗ੍ਯਾਨ ਵਿਖੇ ਭੁੱਲੇ ਹੋਏ ਹਨ।
Except the true Guru (God) all other is duality (which makes one go the cycle of transmigration).
विणु सतिगुर सभि दूजै भाए ।२।
ਪਉੜੀ੩
पउड़ी ३
ਲਖਚਉਰਾਸੀਹਜੂਨਿਵਿਚਿਉਤਮੁਜੂਨਿਸੁਮਾਣਸਦੇਹੀ।
ਚੌਰਾਸੀ ਲਖ ਜੂਨੀਆਂ ਵਿਚੋਂ ਮਾਣਸ ਦੇਹੀ ਸ੍ਰੇਸ਼ਟ ਜੋਨੀ ਹੈ।
Out of the eighty-four lakh species, the human life is the best one.
लख चउरासीह जूनि विचि उतमु जूनि सु माणस देही ।
ਅਖੀਦੇਖੈਨਦਰਿਕਰਿਜਿਹਬਾਬੋਲੇਬਚਨਬਿਦੇਹੀ।
ਇਸ ਵਿਖੇ (ਬਿਦੇਹੀ=) ਲਿੰਗ ਸਰੀਰ ਹੈ (੧੭ ਤੱਤਾਂ ਤੇ ਮਨ ਬੁੱਧ ਦੀ ਬਨਾਵਟ ਹੈ, ਉਹ ਜੀਵ) ਅੱਖਾਂ ਨਾਲ ਨਜ਼ਰ ਕਰ ਕੇ ਦੇਖਦਾ ਹੈ, ਜੀਭ ਕਰ ਕੇ ਬਚਨ ਬੋਲਦਾ ਹੈ।
By his eyes man beholds and with his tongue he eulogises God.
अखी देखै नदरि करि जिहबा बोले बचन बिदेही ।
ਕੰਨੀਸੁਣਦਾਸੁਰਤਿਕਰਿਵਾਸਲਏਨਕਿਸਾਸਸਨੇਹੀ।
ਕੰਨਾਂ ਨਾਲ ਸੁਣਦਾ ਹੈ ਗਿਆਤ ਨਾਲ ਅਰ ਨੱਕ ਨਾਲ ਵਾਸ਼ਨਾ ਲੈਂਦਾ ਹੈ, ਅਰ (ਸਨੇਹੀ=) ਪ੍ਯਾਰੇ ਸ੍ਵਾਸ ਲੈਂਦਾ ਹੈ (ਅਗੇ ਕਰਮ ਇੰਦ੍ਰੀਆਂ ਦਾ ਕੰਮ ਦੱਸਦੇ ਹਨ)।
By ears he listens carefully and smells lovingly by his nose.
कंनी सुणदा सुरति करि वास लए नकि सास सनेही ।
ਹਥੀਕਿਰਤਿਕਮਾਵਣੀਪੈਰੀਚਲਣੁਜੋਤਿਇਵੇਹੀ।
ਹੱਥਾਂ ਨਾਲ ਕਿਰਤ ਕਰਦਾ ਹੈ, ਪੈਰਾਂ ਨਾਲ ਚਲਦਾ ਹੈ, ਇਵੇਂ ਹੀ ਸ਼ਕਤੀ (ਈਸ਼੍ਵਰ ਨੇ ਪਾਈ) ਹੈ।
By hands he earns livelihood and moves by the power of feet.
हथी किरति कमावणी पैरी चलणु जोति इवेही ।
ਗੁਰਮੁਖਿਜਨਮੁਸਕਾਰਥਾਮਨਮੁਖਮੂਰਤਿਮਤਿਕਿਨੇਹੀ।
ਗੁਰਮੁਖਾਂ ਦਾ ਜਨਮ ਸਫਲ ਹੈ, ਮਨਮੁਖ ਮੂਰਖ ਦੀ ਮਤ ਕੇਹੀ ਹੈ? (ਭਾਵ, ਭੈੜੀ ਹੈ, ਕਿਉਂ ਜੋ)
In this species, the life of a gurmukh is successful but how is the thinking of manmukh, the mind-orientated one ? The thinking of the manmukh is evil.
गुरमुखि जनमु सकारथा मनमुख मूरति मति किनेही ।
ਕਰਤਾਪੁਰਖੁਵਿਸਾਰਿਕੈਮਾਣਸਦੀਮਨਿਆਸਧਰੇਹੀ।
ਕਰਤਾ ਪੁਰਖ (ਵਾਹਿਗੁਰੂ ਦਾ ਭਰੋਸਾ) ਛੱਡਕੇ ਮਨੁਖ ਦੀ ਮਨ ਵਿਖੇ ਆਸ਼ਾ ਰਖਦਾ ਹੈ।
Manmukh, forgetting the Lord goes on pinning his hopes upon men.
करता पुरखु विसारि कै माणस दी मनि आस धरेही ।
ਪਸੂਪਰੇਤਹੁਬੁਰੀਬੁਰੇਹੀ੩।।
ਪਸ਼ੂਆਂ ਅਤੇ ਪ੍ਰੇਤਾਂ ਨਾਲੋਂ ਭੀ (ਉਸ ਦੀ ਦੇਹ) ਬੁਰੀ ਥੋਂ ਬੁਰੀ ਹੈ।
His body is worse than then animals’ and the ghosts’.
पसू परेतहु बुरी बुरेही ।३।
ਪਉੜੀ੪
पउड़ी ४
ਸਤਿਗੁਰਸਾਹਿਬੁਛਡਿਕੈਮਨਮੁਖੁਹੋਇਬੰਦੇਦਾਬੰਦਾ।
ਸਤਿਗੁਰੂ ਸ੍ਵਾਮੀ ਨੂੰ ਤਿਆਗਕੇ ਮਨਮੁਖ ਦਾਸ ਦਾ ਦਾਸ ਜਾ ਬਣਦਾ ਹੈ।
Manmukh, the mind-orientated, leaving away the true Guru Lord becomes slave of man.
सतिगुर साहिबु छडि कै मनमुखु होइ बंदे दा बंदा ।
ਹੁਕਮੀਬੰਦਾਹੋਇਕੈਨਿਤਉਠਿਜਾਇਸਲਾਮਕਰੰਦਾ।
ਹੁਕਮ ਦਾ ਤਾਬੇਦਾਰ ਹੋਕੇ ਰੋਜ਼ (ਤੜਕੇ) ਉੱਠਕੇ ਸਲਾਮ ਕਰਦਾ ਹੈ।
Becoming errand boy of man he goes daily to salute him.
हुकमी बंदा होइ कै नित उठि जाइ सलाम करंदा ।
ਆਠਪਹਰਹਥਜੋੜਿਕੈਹੋਇਹਜੂਰੀਖੜਾਰਹੰਦਾ।
ਅੱਠੇ ਪਹਿਰ ਹੱਥ ਜੋੜਕੇ ਹਾਜ਼ਰ ਬਾਸ਼ੀ ਹੋਕੇ ਖਲੋਤਾ ਰਹਿੰਦਾ ਹੈ।
All the twenty four hours (eight pahars) with folded hands he stands before his master.
आठ पहर हथ जोड़ि कै होइ हजूरी खड़ा रहंदा ।
ਨੀਦਨਭੁਖਨਸੁਖਤਿਸੁਸੂਲੀਚੜ੍ਹਿਆਰਹੈਡਰੰਦਾ।
ਨਾ ਹੀ ਨੀਂਦ ਦਾ ਸੁੱਖ, ਨਾ ਹੀ ਭੁੱਖ ਲਗਦੀ ਮਾਨੋਂ (ਸੇਵਾ ਦੀ) ਸੂਲੀ ਪੁਰ ਚੜ੍ਹਿਆ ਹੋਇਆ ਡਰਦਾ ਰਹਿੰਦਾ ਹੈ।
Sleep, hunger and pleasure he does not have and remains so scared as if he has been sacrificed.
नीद न भुख न सुख तिसु सूली चढ़िआ रहै डरंदा ।
ਪਾਣੀਪਾਲਾਧੁਪਛਾਉਸਿਰਉਤੈਝਲਿਦੁਖਸਹੰਦਾ।
(ਬਰਸਾਤ ਦੇ ਮੀਂਹ ਦਾ) ਪਾਣੀ (ਸਰਦੀ ਦਾ) ਪਾਲਾ (ਗਰਮੀ ਦੀਆਂ) ਧੁੱਪਾਂ (ਸਿਆਲੇ ਦੀਆਂ) ਛਾਵਾਂ ਸਿਰ ਪਰ ਝੱਲਕੇ ਦੁਖ ਭੋਗਦਾ ਹੈ।
Throughout rains, cold, sunlight, shade, he undergoes myriad sufferings.
पाणी पाला धुप छाउ सिर उतै झलि दुख सहंदा ।
ਆਤਸਬਾਜੀਸਾਰੁਵੇਖਿਰਣਵਿਚਿਘਾਇਲੁਹੋਇਮਰੰਦਾ।
ਰਣ ਵਿਖੇ ਤੋਪਾਂ ਦੀ ਛਲਕ ਨੂੰ ਮਾਨੋਂ ਆਤਸ਼ਬਾਜੀ ਤੁੱਲ ਅਰ) ਤਲਵਾਰ ਦੀ ਝਲਕ ਦੇਖਦਾ (ਤੇ ਸੱਟ ਖਾ ਕੇ) ਜ਼ਖਮੀ ਹੋਕੇ ਮਰ ਜਾਂਦਾ ਹੈ।
In the battlefield (of life) this same person, considering sparks of iron as fireworks gets mortally wounded.
आतसबाजी सारु वेखि रण विचि घाइलु होइ मरंदा ।
ਗੁਰਪੂਰੇਵਿਣੁਜੂਨਿਭਵੰਦਾ੪।।
ਪੂਰੇ ਗੁਰੂ ਦੇ ਬਾਝ ਜੋਨੀਆਂ ਵਿਖੇ ਭਟਕਦਾ ਹੈ।
Without the (shelter of) perfect Guru, he wanders through the species.
गुर पूरे विणु जूनि भवंदा ।४।
ਪਉੜੀ੫
पउड़ी ५
ਨਾਥਾਂਨਾਥੁਨਸੇਵਨੀਹੋਇਅਨਾਥੁਗੁਰੂਬਹੁਚੇਲੇ।
ਨਾਥਾਂ ਦੇ ਨਾਥ (ਮਾਲਕ) ਵਾਹਿਗੁਰੂ ਨੂੰ ਸੇਂਵਦੇ ਨਹੀਂ, (ਉਂ) ਬਥੇਰੇ ਗੁਰੂ ਨਾਥ ਹੋਕੇ (ਸਦਾਕੇ) ਚੇਲੇ। (ਫਸਾ ਲੈਂਦੇ ਹਨ)।
Not serving the Lord (God) of Lords, many lords (naths) becoming gurus initiate people as their disciples.
नाथां नाथु न सेवनी होइ अनाथु गुरू बहु चेले ।
ਕੰਨਪੜਾਇਬਿਭੂਤਿਲਾਇਖਿੰਥਾਖਪਰੁਡੰਡਾਹੇਲੇ।
ਕੰਨਾਂ ਨੂੰ ਪਾੜ, ਸਵਾਹ ਲਾ, ਖਫਣੀਆਂ (ਗਲ ਪਾ), ਖੱਪਰ ਤੇ ਡੰਡਾ (ਹੱਥਾਂ ਵਿਖੇ) ਹਲਾਈ ਫਿਰਦੇ ਹਨ।
They getting the ears split and applying ashes on their bodies carry begging bowls and staff.
कंन पड़ाइ बिभूति लाइ खिंथा खपरु डंडा हेले ।
ਘਰਿਘਰਿਟੁਕਰਮੰਗਦੇਸਿੰਙੀਨਾਦੁਵਾਜਾਇਨਿਭੇਲੇ।
ਘਰੀਂ ਰੋਟੀਆਂ ਮੰਗਣ ਲਈ ਸਿੰਙੀਆਂ ਦੇ ਨਾਦ ਮਿਲਕੇ ਪੂਰਦੇ ਹਨ।
Going from door to door, they beg food and blow their singi, a special instrument made of horn.
घरि घरि टुकर मंगदे सिंङी नादु वाजाइनि भेले ।
ਭੁਗਤਿਪਿਆਲਾਵੰਡੀਐਸਿਧਿਸਾਧਿਕਸਿਵਰਾਤੀਮੇਲੇ।
ਭੋਜਨਾਂ ਦੇ (ਅਤੇ ਸ਼ਰਾਬ ਦੇ) ਪਿਆਲੇ ਵੰਡਦੇ ਹਨ, ਸਿੱਧ ਅਤੇ ਚੇਲੇ ਸ਼ਿਵਰਾਤਰੀ ਦੇ ਮੇਲੇ ਵਿਖੇ (ਕੱਠੇ ਹੋ ਜਾਂਦੇ) ਹਨ।
Getting together on the Sivaratri fair they share with one another the food and the cup of drinks.
भुगति पिआला वंडीऐ सिधि साधिक सिवराती मेले ।
ਬਾਰਹਪੰਥਚਲਾਇਦੇਬਾਰਹਵਾਟੀਖਰੇਦੁਹੇਲੇ।
ਬਾਰਾਂ ਮਾਰਗਾਂ (ਵਿਖੇ ਆਪੋ ਆਪਣੇ ਕਲਪੇ ਹੋਏ ਮਤ) ਚਲਾਉਂਦੇ ਹਨ, ਬਾਰਾਂ ਰਸਤਿਆਂ ਵਿਚ ਆਪ ਦੁਖੀ (ਅਰ ਚੇਲਿਆਂ ਨੂੰ ਦੁਖੀ) ਕਰਦੇ ਹਨ।
They follow one of the twelve sects (of yogis) and go on moving on these twelve ways i.e. they go on transmigrating.
बारह पंथ चलाइदे बारह वाटी खरे दुहेले ।
ਵਿਣੁਗੁਰਸਬਦਨਸਿਝਨੀਬਾਜੀਗਰਕਰਿਬਾਜੀਖੇਲੇ।
ਗੁਰੂ (ਨਾਨਕ ਦੇਵ) ਦੇ ਸ਼ਬਦੋਂ ਬਾਝ ਕਲ੍ਯਾਨ ਨਹੀਂ ਆਉਂਦੇ, ਬਾਜ਼ੀਗਰਾਂ (ਵਾਂਙੂੰ) ਬਾਜ਼ੀਆਂ (ਪਾਕੇ ਮਾਨੋਂ) ਖੇਲਦੇ ਹਨ, ਭਾਵ ਲੋਕਾਂ ਨੂੰ ਰਿਝਾਉਂਦੇ ਹਨ।
Without the word of the Guru, none gets liberated and all of them run here and there like acrobats.
विणु गुर सबद न सिझनी बाजीगर करि बाजी खेले ।
ਅੰਨ੍ਹੈਅੰਨ੍ਹਾਖੂਹੀਠੇਲੇ੫।।
(ਜਿਕੁਰ) ਅੰਨ੍ਹਿਆਂ ਦਾ ਸੂਰਦਾਸ (ਆਗੂ) ਖੂਹ ਵਿਚ ਠੇਲ੍ਹ ਦਿੰਦਾ ਹੈ।
This way the blind one goes on pushing the blind into the well.
अंन्है अंन्हा खूही ठेले ।५।
ਪਉੜੀ੬
पउड़ी ६
ਸਚੁਦਾਤਾਰੁਵਿਸਾਰਕੈਮੰਗਤਿਆਂਨੋਮੰਗਣਜਾਹੀ।
ਸਚੇ (ਨਿਰੰਕਾਰ) ਦਾਤਾਰ ਨੂੰ ਭੁਲਾਕੇ (ਜੇਹੜੇ ਉਹਦੇ) ਮੰਗਤੇ ਹਨ, ਓਹਨਾਂ ਦੇ ਅੱਗੇ ਹੱਥ ਟੱਡਦੇ ਹਨ।
Forgetting the true bestower, people spread their hands before the beggars.
सचु दातारु विसार कै मंगतिआं नो मंगण जाही ।
ਢਾਢੀਵਾਰਾਂਗਾਂਵਦੇਵੈਰਵਿਰੋਧਜੋਧਸਾਲਾਹੀ।
ਢਾਢੀ ਲੋਕ ਜੱਸ ਗਾਉਂਦੇ ਹਨ (ਵਾਹਿਗੁਰੂ ਜੱਸ ਵਿਹੂਣੇ) ਵੈਰ ਅਤੇ ਘੋਲ ਜੋਧਿਆਂ ਦਾ ਸਲਾਹੁੰਦੇ ਹਨ।
The bards sing of the brave works pertaining to the brave and eulogise the duels and enmities of the warriors.
ढाढी वारां गांवदे वैर विरोध जोध सालाही ।
ਨਾਈਗਾਵਨਿਸੱਦੜੇਕਰਿਕਰਤੂਤਿਮੁਏਬਦਰਾਹੀ।
ਨਾਈ ਲੋਕ (ਓਹਨਾਂ ਦੀਆਂ) ਉਸਤੁਤਾਂ ਕਰਦੇ ਹਨ, (ਜੇਹੜੇ) ਕਰਤੂਤਾਂ ਕਰ ਭੈੜਿਆਂ ਰਾਹਾਂ ਵਿਖੇ ਮਰ ਗਏ ਹਨ।
The barbers also sing the praises of those who have died treading evil path and committing evil deeds.
नाई गावनि सदड़े करि करतूति मुए बदराही ।
ਪੜਦੇਭਟਕਵਿਤਕਰਿਕੂੜਕੁਸਤੁਮੁਖਹੁਆਲਾਹੀ।
ਭੱਟ ਲੋਕ (ਕੁੜੇ ਪਾਤਿਸ਼ਾਹਾਂ ਦੇ) ਕਬਿੱਤ ਬਣਾ ਕੇ ਪੜ੍ਹਦੇ ਹਨ, (ਨਿਰਾ) ਕੂੜ ਤੇ ਕੁਸੱਤ ਮੂੰਹੋਂ ਬੋਲਦੇ ਹਨ।
The eulogisers recite poetry for false kings and go on telling lies.
पड़दे भट कवित करि कूड़ कुसतु मुखहु आलाही ।
ਹੋਇਅਸਿਰਿਤਪੁਰੋਹਿਤਾਪ੍ਰੀਤਿਪਰੀਤੈਵਿਰਤਿਮੰਗਾਹੀ।
ਪਰੋਹਤ ਦੀ ਐਸੀ ਰੀਤਿ ਹੈ (ਕਿ ਪਹਿਲੇ ਯਾਰ ਹੋਕੇ) ਪਰਸਪਰ ਪ੍ਰੀਤ ਪਾ ਲੈਂਦੇ ਹਨ, (ਪਿਛੋਂ) ਵਿਰਤ ਮੰਗਣ ਲਗ ਪੈਂਦੇ ਹਨ।
The priests first seek shelter but afterwards lay their claim of bread and butter i.e. they entangle people in the fear of the net of ritualism.
होइ असिरित पुरोहिता प्रीति परीतै विरति मंगाही ।
ਛੁਰੀਆਮਾਰਨਿਪੰਖੀਏਹਟਿਹਟਿਮੰਗਦੇਭਿਖਭਵਾਹੀ।
ਕਈ ਛੁਰੀਆਂ ਮਾਰਕੇ (ਪੈਸੇ ਮੰਗਦੇ ਹਨ) (ਕਈ) ਪੰਖੀਆਂ ਵਾਗੂੰ ਹੱਟ ਹੱਟ ਫਿਰਕੇ ਭੀਖਿਆ ਮੰਗਦੇ ਫਿਰਦੇ ਹਨ।
The people belonging to the sects of persons wearing feathers on their heads punch their bodies with knives and go on begging from shop to shop.
छुरीआ मारनि पंखीए हटि हटि मंगदे भिख भवाही ।
ਗੁਰਪੂਰੇਵਿਣੁਰੋਵਨਿਧਾਹੀ੬।।
ਪੂਰਨ ਗੁਰੂ ਬਾਝ (ਮਾਨੋਂ) ਢਾਹਾਂ ਮਾਰ ਮਾਰ ਕੇ ਰੋਂਦੇ ਫਿਰਦੇ ਹਨ।
But without the perfect Guru, they all wail and weep bitterly.
गुर पूरे विणु रोवनि धाही ।६।
ਪਉੜੀ੭
पउड़ी ७
ਕਰਤਾਪੁਰਖੁਨਚੇਤਿਓਕੀਤੇਨੋਕਰਤਾਕਰਿਜਾਣੈ।
(ਜਗਤ ਦੇ) ਕਰਤਾ (ਨਿਰੰਕਾਰ) ਦੀ ਅਰਾਧਨਾ ਛੱਡਕੇ ਲੋਕ ਕੀਤੇ ਹੋਏ (ਜੀਵ) ਨੂੰ ਹੀ ਕਰਤਾ ਕਰ ਕੇ ਜਾਣਦੇ ਹਨ।
O man, you have not remembered the creator and have accepted the created as your creator.
करता पुरखु न चेतिओ कीते नो करता करि जाणै ।
ਨਾਰਿਭਤਾਰਿਪਿਆਰੁਕਰਿਪੁਤੁਪੋਤਾਪਿਉਦਾਦੁਵਖਾਣੈ।
ਇਸਤ੍ਰੀ ਭਰਤਾ ਨਾਲ ਹੀ ਮੋਹ ਕਰਦੀ ਹੈ, ਪੁਤਰ ਪਿਉ ਨੂੰ ਤੇ ਦਾਦੇ ਪੋਤਰੇ ਨੂੰ।
Getting engrossed in wife or husband you have further created relationships of son, grandson, father and grandfather.
नारि भतारि पिआरु करि पुतु पोता पिउ दादु वखाणै ।
ਧੀਆਭੈਣਾਮਾਣੁਕਰਿਤੁਸਨਿਰੁਸਨਿਸਾਕਬਬਾਣੈ।
ਧੀਆਂ (ਪਿਉ ਤੇ ਮਾਣ ਕਰਦੀਆਂ ਹਨ ਤੇ) ਭੈਣਾਂ (ਭਰਾਵਾਂ ਪੁਰ) ਮਾਣ ਰਖਦੀਆਂ ਹਨ, (ਕਦੀ) ਪ੍ਰਸੰਨ, (ਕਦੀ) ਗੁੱਸੇ (ਭਾਵ ਕੁਝ ਮਿਲਿਆ ਤਾਂ ਰਾਜੀ ਨਹੀਂ ਤਾਂ ਭਾਂਡਾ ਭੰਨਦੀਆਂ ਹਨ) ਅਜਿਹਾ ਹੀ ਬਬਾਣੇ (ਸਾਕਾਂ ਵਿਚ ਹਾਲ ਹੈ ਭਾਵ-ਬਾਬੇ ਦੇ ਪੋਤੇ ਆਪੋ ਵਿਚ ਜਾਇਦਾਦਾਂ ਵੰਡਣ ਲਈ ਰੁਸਕੇ ਅਰਜ਼ੀਆਂ ਪਾਉਂਦੇ ਹਨ, ਅਥਵਾ ਸਾਕ ਬਬਾਣੇ
Daughters and sisters proudly become happy or annoyed and such is the case of all relatives.
धीआ भैणा माणु करि तुसनि रुसनि साक बबाणै ।
ਸਾਹੁਰਪੀਹਰੁਨਾਨਕੇਪਰਵਾਰੈਸਾਧਾਰੁਧਿਙਾਣੈ।
ਸਾਹੁਰੇ, ਪੇਕੇ, ਨਾਨਕੇ, (ਘਰ ਦੇ) ਪਰਵਾਰ ਦੇ ਸਾਕ ਧਿਙਾਣੇ ਦੇ ਹੀ (ਮੰਨੇ ਹੋਏ) ਹਨ, (ਅੰਤ ਦਾ ਸਾਥੀ ਕੋਈ ਨਹੀਂ)।
All other relation's such as the house of father-in-law, one's mother's house, the house of the maternal uncles and other relations of the family are disdainful.
साहुर पीहरु नानके परवारै साधारु धिङाणै ।
ਚਜਅਚਾਰਵੀਚਾਰਵਿਚਿਪੰਚਾਅੰਦਰਿਪਤਿਪਰਵਾਣੈ।
ਪੂਜਾ, ਯੱਗ, ਸਰਾਧ, (ਪੰਚੇਤਾਂ ਦੀਆਂ) ਸਲਾਹਾਂ, ਅਤੇ ਪੈਂਚਾਂ ਵਿਖੇ ਪਤ (ਪਰਤੀਤ ਵਾਲੇ) ਮੰਨੇ ਪ੍ਰਮੰਨੇ (ਬੈਠਣ ਦੇ ਸ਼ੌਕ ਵਿੱਚ ਫਸੇ ਰਹਿਣਾ)।
If conduct and thoughts are civilised, one gets honour before the high ups of the society.
चज अचार वीचार विचि पंचा अंदरि पति परवाणै ।
ਅੰਤਕਾਲਜਮਜਾਲਵਿਚਿਸਾਥੀਕੋਇਨਹੋਇਸਿਞਾਣੈ।
(ਪਰ ਸ਼ੋਕ) ਅੰਤ ਦੇ ਸਮੇਂ ਜਮ ਦੇ ਜਾਲ ਵਿਚ ਸਾਥੀ ਹੋਕੇ ਕੋਈ ਨਹੀਂ ਸਿਆਣਦਾ।
However, at the end, when caught up in the web of death, no companion takes notice of the person.
अंत काल जम जाल विचि साथी कोइ न होइ सिञाणै ।
ਗੁਰਪੂਰੇਵਿਣੁਜਾਇਜਮਾਣੈ੭।।
ਗੱਲ ਕੀ ਪੂਰਨ ਗੁਰੂ ਦੇ (ਮਿਲੇ) ਬਾਝ (ਸਾਰੇ) ਜਮ ਦੀ ਪੁਰੀ ਜਾਣਗੇ।
Bereft of the grace of the perfect Guru, all persons become scared of death.
गुर पूरे विणु जाइ जमाणै ।७।
ਪਉੜੀ੮
पउड़ी ८
ਸਤਿਗੁਰੁਸਾਹੁਅਥਾਹੁਛਡਿਕੂੜੇਸਾਹੁਕੂੜੇਵਣਜਾਰੇ।
(ਜੋ ਅਥਾਹ) ਬੇਅੰਤ ਸ਼ਾਹ ਸਤਿਗੁਰ ਨੂੰ ਛੱਡ ਦਿੰਦੇ ਹਨ, (ਓਹ) ਸ਼ਾਹ ਤੇ ਵਣਜਾਰੇ (ਦੋਵੇਂ) ਝੂਠੇ ਹਨ।
Except the infinite true Guru all other bankers and traders are false.
सतिगुरु साहु अथाहु छडि कूड़े साहु कूड़े वणजारे ।
ਸਉਦਾਗਰਸਉਦਾਗਰੀਘੋੜੇਵਣਜਕਰਨਿਅਤਿਭਾਰੇ।
ਸੌਦਾਗਰ ਲੋਕ (ਸਉਦਾਗਰੀ=) ਲੈਣ ਦੇਣ ਵਿਖੇ ਘੋੜਿਆਂ ਦਾ ਭਾਰੀ ਵਪਾਰ ਕਰਦੇ ਹਨ।
The merchants trade heavily in horses.
सउदागर सउदागरी घोड़े वणज करनि अति भारे ।
ਰਤਨਾਪਰਖਜਵਾਹਰੀਹੀਰੇਮਾਣਕਵਣਜਪਸਾਰੇ।
ਜਵਾਹਰਾਂ ਦੇ ਵਪਾਰੀ ਰਤਨਾਂ ਨੂੰ ਪਰਖਦੇ ਅਰ ਹੀਰਿਆਂ ਤੇ ਮਾਣਕਾਂ ਦੇ ਵਪਾਰ ਨੂੰ ਫੈਲਾਉਂਦੇ ਹਨ।
The jewellers test the jewels and through diamonds and rubies spread their business.
रतना परख जवाहरी हीरे माणक वणज पसारे ।
ਹੋਇਸਰਾਫਬਜਾਜਬਹੁਸੁਇਨਾਰੁਪਾਕਪੜੁਭਾਰੇ।
ਸਰਾਫ ਲੋਕ ਸੋਨ ਰੁੱਪੇ ਦਾ ਕੰਮ ਕਰਦੇ; ਅਰ ਬਜਾਜ ਕਪੜੇ ਫੈਲਾਉਂਦੇ ਹਨ, (ਯਾ ਇਕ ਤਾਰੇ, ਯਾ ਤਾਰਿਆਂ ਵਾਂਙ ਅਨਗਿਣਤ ਕੱਪੜੇ ਰਖਦੇ ਹਨ)।
Gold merchants deal in gold and cash and drapers deal in clothes.
होइ सराफ बजाज बहु सुइना रुपा कपड़ु भारे ।
ਕਿਰਸਾਣੀਕਿਰਸਾਣਕਰਿਬੀਜਲੁਣਨਿਬੋਹਲਵਿਸਥਾਰੇ।
ਜ਼ਿਮੀਂਦਾਰ ਲੋਕ ਖੇਤੀ ਕਰ ਕੇ ਆਪਣਾ ਬੀਜਿਆ ਕੱਟਕੇ ਖਲਵਾਰੇ ਫੈਲਾਉਂਦੇ ਹਨ।
Farmers undertake farming and sowing seed cut it afterwards and makes it big heaps.
किरसाणी किरसाण करि बीज लुणनि बोहल विसथारे ।
ਲਾਹਾਤੋਟਾਵਰੁਸਰਾਪੁਕਰਿਸੰਜੋਗੁਵਿਜੋਗੁਵਿਚਾਰੇ।
(ਵਪਾਰੀਆਂ ਨੂੰ ਕਦੀ) ਲਾਹਾ ਕਦੀ ਟੋਟਾ (ਘਾਟਾ), (ਸਿਧ ਸਾਧਕਾਂ ਨੂੰ) ਕਿਧਰੇ ਵਰ ਕਿਧਰੇ ਸਰਾਪ, (ਅਜਿਹਾ ਹੀ ਸਨਬੰਧੀਆਂ ਦੇ) ਮੇਲੇ ਤੇ ਵਿਛੋੜੇ ਦਾ ਵਿਚਾਰ ਰਹਿੰਦਾ ਹੈ।
In all this business, profit, loss, boon, cure, meeting, separation goes hand in hand.
लाहा तोटा वरु सरापु करि संजोगु विजोगु विचारे ।
ਗੁਰਪੂਰੇਵਿਣੁਦੁਖੁਸੈਂਸਾਰੇ੮।।
ਪੂਰੇ ਗੁਰੂ ਦੇ ਬਾਝ ਸੰਸਾਰ ਵਿਖੇ ਦੁੱਖ ਹੀ ਹੈ।
Without the perfect Guru there is nothing in this world except suffering.
गुर पूरे विणु दुखु सैंसारे ।८।
ਪਉੜੀ੯
पउड़ी ९
ਸਤਿਗੁਰੁਵੈਦੁਨਸੇਵਿਓਰੋਗੀਵੈਦੁਨਰੋਗੁਮਿਟਾਵੈ।
ਸਤਿਗੁਰੂ (ਸੱਚੇ) ਹਕੀਮ ਦੀ ਸੇਵਾ ਨਾ ਕੀਤੀ, ਰੋਗੀ ਹਕੀਮ ਰੋਗ ਨਹੀਂ ਮਿਟਾਉਂਦਾ ਹੈ।
The true physician in the form of true Guru (God) has never been served; then how could a physician who himself is diseased remove the malady of others?
सतिगुरु वैदु न सेविओ रोगी वैदु न रोगु मिटावै ।
ਕਾਮਕ੍ਰੋਧੁਵਿਚਿਲੋਭੁਮੋਹੁਦੁਬਿਧਾਕਰਿਕਰਿਧ੍ਰੋਹੁਵਧਾਵੈ।
ਕਾਮ, ਕ੍ਰੋਧ, ਲੋਭ, ਮੋਹ ਆਦਿ ਰੋਗਾਂ ਵਿਚ (ਫਸੇ ਹੋਏ ਹਕੀਮ ਭਾਵ, ਝੂਠੇ ਗੁਰੂ) ਦੁਬਿਧਾ ਕਰ ਕੇ ਛਲ ਤੇ ਦਗ਼ਾ ਹੀ ਵਧਾਉਂਦੇ ਹਨ। (ਇਸਦਾ=ਫਲ ਇਹ ਹੈ)।
These worldly physicians who themselves are engrossed in the lust, anger, greed, infatuation, deceive people and enhance their diseases.
काम क्रोधु विचि लोभु मोहु दुबिधा करि करि ध्रोहु वधावै ।
ਆਧਿਬਿਆਧਿਉਪਾਧਿਵਿਚਿਮਰਿਮਰਿਜੰਮੈਦੁਖਿਵਿਹਾਵੈ।
(ਆਧਿ=) ਮਾਨਸੀ ਚਿੰਤਾ, (ਬਿਆਧਿ=) ਸਰੀਰਕ ਪੀੜਾ, (ਉਪਾਧਿ) ਅਧਿਵੈਦਕ ਕਸ਼ਟਾਂ ਵਿਚ ਮਰ ਮਰਕੇ ਗਮ ਦੇ ਦੁੱਖਾਂ (ਅਥਵਾ ਜੰਮਣ ਮਰਣ ਦੇ ਦੁੱਖਾਂ) ਵਿਖੇ ਹੀ ਗੁਜ਼ਰਦੀ ਹੈ।
This way man involved in these ailments goes on transmigrating and remains full of suffering.
आधि बिआधि उपाधि विचि मरि मरि जंमै दुखि विहावै ।
ਆਵੈਜਾਇਭਵਾਈਐਭਵਜਲਅੰਦਰਿਪਾਰੁਨਪਾਵੈ।
ਆਉਣ ਜਾਣ ਵਿਚ ਹੀ ਭਟਕਾਈਦਾ ਹੈ, ਸੰਸਾਰ ਵਿਚੋਂ ਪਾਰ ਨਹੀਂ ਪੈਂਦਾ।
He goes stray by coming and going and becomes unable to go across the world-ocean.
आवै जाइ भवाईऐ भवजल अंदरि पारु न पावै ।
ਆਸਾਮਨਸਾਮੋਹਣੀਤਾਮਸੁਤਿਸਨਾਸਾਂਤਿਨਆਵੈ।
ਆਸਾ ਮਨਸਾ ਮਨ ਨੂੰ ਮੋਹਤ ਕਰ ਰਹੀ ਹੈ, ਤਮੋਗੁਣੀ ਤ੍ਰਿਸ਼ਨਾਂ ਥੋਂ ਸ਼ਾਂਤਿ ਨਹੀਂ ਆਉਂਦੀ।
Hopes and desires always attract his mind and being guided by evil propensities he never attains peace.
आसा मनसा मोहणी तामसु तिसना सांति न आवै ।
ਬਲਦੀਅੰਦਰਿਤੇਲੁਪਾਇਕਿਉਮਨੁਮੂਰਖੁਅਗਿਬੁਝਾਵੈ।
ਬਲਦੀ ਹੋਈ ਅੱਗ ਵਿਚ ਤੇਲ ਪਾਉਣ ਨਾਲ ਕਿੱਕੁਰ ਮੂਰਖ ਦਾ ਮਨ ਅੱਗ ਬੁਝਾ ਸਕਦਾ ਹੈ?
How could a manmukh extinguish fire by putting oil on it?
बलदी अंदरि तेलु पाइ किउ मनु मूरखु अगि बुझावै ।
ਗੁਰੁਪੂਰੇਵਿਣੁਕਉਣੁਛੁਡਾਵੈ੯।।
ਪੂਰਣ ਗੁਰੂ (ਨਾਨਕ ਦੇਵ ਦੀ ਕਾਮੁਕ) ਬਾਝ ਕੌਣ (ਇਸ ਅੱਗ ਤੋਂ) ਛੁਡਾ ਸਕਦਾ ਹੈ?
Who except the perfect Guru can liberate man from these bondage's?
गुरु पूरे विणु कउणु छुडावै ।९।
ਪਉੜੀ੧੦
पउड़ी १०
ਸਤਿਗੁਰੁਤੀਰਥੁਛਡਿਕੈਅਠਿਸਠਿਤੀਰਥਨਾਵਣਜਾਹੀ।
ਸਤਿਗੁਰੁ (ਸਚੇ) ਤੀਰਥ ਨੂੰ ਛਡਕੇ ਅਠਾਹਠ ਤੀਰਥਾਂ ਵੱਲ ਨ੍ਹਾਉਣ ਲਈ (ਲੋਕ) ਜਾਂਦੇ ਹਨ।
Leaving aside pilgrimage centre in the form of the true Guru (God) people go to take bath at the sixty-eight holy places.
सतिगुरु तीरथु छडि कै अठिसठि तीरथ नावण जाही ।
ਬਗੁਲਸਮਾਧਿਲਗਾਇਕੈਜਿਉਜਲਜੰਤਾਂਘੁਟਿਘੁਟਿਖਾਹੀ।
(ਉਥੇ ਜਾਕੇ) ਬਗਲੇ ਵਾਂਗੂੰ (ਅੱਖਾਂ ਮੀਟਕੇ) ਸਮਾਧੀ ਲਾ ਮਾਨੋਂ ਜਲ ਜੰਤਾਂ ਨੂੰ ਪਕੜ ਪਕੜ ਖਾਂਦੇ ਹਨ, (ਭਾਵ ਆਏ ਗਏ ਲੋਕ ਦੇਖਕੇ ਫਸ ਜਾਂਦੇ ਹਨ)।
Like crane, they keep their eyes closed in trance but they catch hold of small creatures, press them hard and eat them.
बगुल समाधि लगाइ कै जिउ जल जंतां घुटि घुटि खाही ।
ਹਸਤੀਨੀਰਿਨਵਾਲੀਅਨਿਬਾਹਰਿਨਿਕਲਿਖੇਹਉਡਾਹੀ।
ਹਾਥੀ ਪਾਣੀ ਵਿਖੇ ਨ੍ਹਵਾਲੀਦੇ ਹਨ, ਓਹ ਬਾਹਰ ਨਿਕਲਕੇ (ਦੂਣੀ) ਖੇਹ ਉਡਾਕੇ (ਸਿਰ ਤੇ) ਪਾ ਲੈਂਦੇ ਹਨ, (ਤਿਵੇਂ ਏਹ ਤੀਰਥਾਂ ਪਰ ਦੂਣੀ ਮੈਲ ਸਹੇੜਦੇ ਹਨ)।
Elephant is given bath in water, but coming out of water it again spreads dust on its body.
हसती नीरि नवालीअनि बाहरि निकलि खेह उडाही ।
ਨਦੀਨਡੁਬੈਤੂੰਬੜੀਤੀਰਥੁਵਿਸੁਨਿਵਾਰੈਨਾਹੀ।
ਨਦੀ ਵਿਚ ਤੂੰਬੀ ਡੁੱਬਦੀ ਨਹੀਂ (ਭਾਵ ਮਨ ਦੀ ਮੈਲ ਦੂਰ ਨਹੀਂ ਹੁੰਦੀ) ਤੀਰਥ ਉਸ ਦੀ (ਅੰਦਰਲੀ) ਵਿਹੁ (ਕੁੜੱਤਣ) ਹਟਾ ਨਹੀਂ ਸਕਦੇ। (ਯਥਾ-'ਲਉਕੀ ਅਠਸਠਿ ਤੀਰਥ ਨਾਈ॥ ਕਉਰਾਪਨੁ ਤਉ ਨ ਜਾਈ'॥ ਅਰਥਾਤ ਤੂੰਬੀ ਭਾਵੇਂ ਅਠਾਹਠ ਤੀਰਥ ਨ੍ਹਾਵੈ ਕਉੜੱਤਣ ਨਹੀਂ ਜਾਂਦੀ)।
Colocynth does not drown in water and even baths at many pilgrimage centres do not let its poison go.
नदी न डुबै तूंबड़ी तीरथु विसु निवारै नाही ।
ਪਥਰੁਨੀਰਪਖਾਲੀਐਚਿਤਿਕਠੋਰੁਨਭਿਜੈਗਾਹੀ।
ਪੱਥਰ ਨੂੰ ਕਿਨਾਂ ਹੀ ਪਾਣੀ ਵਿਚ ਰਖੀਏ ਪਰ ਉਸ ਦਾ ਕਠੋਰ ਚਿੱਤ ਕਦੇ ਨਹੀਂ ਭਿੱਜੇਗਾ। (ਅਗੇ ਛੇਕੜੀਆਂ ਦੋ ਤੁਕਾਂ ਵਿਖੇ ਦਾਰਸ਼ਟਾਂਤ ਦੱਸਦੇ ਹਨ)।
Stone put and washed in water remains hard as before and water does not get inside it.
पथरु नीर पखालीऐ चिति कठोरु न भिजै गाही ।
ਮਨਮੁਖਭਰਮਨਉਤਰੈਭੰਭਲਭੂਸੇਖਾਇਭਵਾਹੀ।
ਮਨਮੁਖਾਂ ਦਾ ਭਰਮ ਨਹੀਂ ਉਤਰਦਾ, ਇਸੇ ਵਾਸਤੇ ('ਭੰਭਲ ਭੂਸੇ' ਖਾਂਦੇ) ਅਵਾਰਾ ਗਰਦੀਆਂ ਵਿਖੇ ਭੌਂਦੇ ਰਹਿੰਦੇ ਹਨ।
The illusions and doubts of the mind orientated, manmukh, never come to an end and he always wanders in dubiety.
मनमुख भरम न उतरै भंभलभूसे खाइ भवाही ।
ਗੁਰੁਪੂਰੇਵਿਣੁਪਾਰਨਪਾਹੀ੧੦।।
ਪੂਰਨ ਗੁਰੂ (ਮਲਾਹ) ਬਾਝ ਪਾਰ (ਪਾਰਲਾ ਕਿਨਾਰਾ) ਨਹੀਂ ਪਾ ਸਕਦੇ।
Without the perfect Guru none can go across the world-ocean.
गुरु पूरे विणु पार न पाही ।१०।
ਪਉੜੀ੧੧
पउड़ी ११
ਸਤਿਗੁਰਪਾਰਸੁਪਰਹਰੈਪਥਰੁਪਾਰਸੁਢੂੰਢਣਜਾਏ।
ਸਤਿਗੁਰੂ (ਗੁਰੂ ਨਾਨਕ ਦੇਵ) ਪਾਰਸ ਨੂੰ ਛੱਡਕੇ (ਲੋਕ) ਪੱਥਰਾਂ (ਵਿਖੇ) ਪਾਰਸ ਲੱਭਣ ਲਈ ਜਾਂਦੇ ਹਨ।
Leaving aside the philosophers stone in the form of the true Guru, people go on searching the material philosopher's stone.
सतिगुर पारसु परहरै पथरु पारसु ढूंढण जाए ।
ਅਸਟਧਾਤੁਇਕਧਾਤੁਕਰਿਲੁਕਦਾਫਿਰੈਨਪ੍ਰਗਟੀਆਏ।
ਅੱਠਾਂ ਧਾਤਾਂ (ਅਰਥਾਤ ਚਾਰ ਵਰਣ ਤੇ ਚਾਰ ਅਸ਼੍ਰਮਾਂ) ਨੂੰ ਇਕ (ਸੋਨਾ) ਧਾਂਤ ਕਰਨ ਵਾਲਾ (ਗੁਰਮੁਖ ਬਨਾਉਣ ਵਾਲਾ) ਪਾਰਸ ਛਿਪਦਾ ਫਿਰਦਾ ਹੈ ਪ੍ਰਗਟ (ਹੋਕੇ) ਨਹੀਂ ਵਿਚਰਦਾ।
The true Guru who can transform eight metals into gold in fact keeps himself hidden and does not get noticed.
असट धातु इक धातु करि लुकदा फिरै न प्रगटी आए ।
ਲੈਵਣਵਾਸੁਉਦਾਸੁਹੋਇਮਾਇਆਧਾਰੀਭਰਮਿਭੁਲਾਏ।
ਮਾਇਆਧਾਰੀ ਭਰਮ ਵਿਖੇ ਭੁੱਲੇ ਹੋਏ (ਝੂਠੇ ਪਾਰਸ ਲੱਭਣ ਲਈ) ਜੰਗਲਾਂ ਵਿਚ ਉਦਾਸ ਹੋਏ ਪਏ ਫਿਰਦੇ ਹਨ।
Mammon-orientated person searches him in forests and gets disappointed in many illusions.
लै वणवासु उदासु होइ माइआधारी भरमि भुलाए ।
ਹਥੀਕਾਲਖਛੁਥਿਆਅੰਦਰਿਕਾਲਖਲੋਭਲੁਭਾਏ।
(ਮਾਇਆ ਨੂੰ) ਹੱਥ ਨਾਲ ਛੋਹਣ ਨਾਲ, ਹੱਥ ਕਾਲੇ ਹੁੰਦੇ ਹਨ, ਲੋਭ ਲੁਭਾਇਆ ਅੰਤਹਕਰਣ ਕਾਲਾ ਹੋ ਜਾਂਦਾ ਹੈ।
The touch of riches blackens one's outside and the mind is also smeared by it.
हथी कालख छुथिआ अंदरि कालख लोभ लुभाए ।
ਰਾਜਡੰਡੁਤਿਸੁਪਕੜਿਆਜਮਪੁਰਿਭੀਜਮਡੰਡੁਸਹਾਏ।
(ਜੇਕਰ) ਉਹ (ਲੋਭੀ ਚੋਰ) ਪਕੜਿਆ ਜਾਵੇ (ਤਦ ਇਕ ਤਾਂ) ਰਾਜਾ ਦਾ ਦੰਡ ਫੇਰ ਮਰਕੇ ਜਮਾਂ ਦਾ ਡੰਡ ਸਹਾਰਦਾ ਹੈ।
Catching hold of wealth makes one liable to public punishment here and to punishment by the lord of death there in his abode.
राज डंडु तिसु पकड़िआ जम पुरि भी जम डंडु सहाए ।
ਮਨਮੁਖਜਨਮੁਅਕਾਰਥਾਦੂਜੈਭਾਇਕੁਦਾਇਹਰਾਏ।
ਮਨਮੁਖ ਦਾ ਜਨਮ ਲੋਭ ਵਿਚ ਹੀ ਬਿਰਥਾ ਜਾਂਦਾ ਹੈ ਦੂਜੇ ਭਾਇ ਦੇ ਖੋਟੇ ਦਾਉ ਵਿਖੇ (ਜਨਮ ਰਤਨ) ਹਾਰ ਦਿੰਦਾ ਹੈ।
Futile is the birth of mind orientated; he getting engrossed in duality plays the wrong dice and loses the game of life.
मनमुख जनमु अकारथा दूजै भाइ कुदाइ हराए ।
ਗੁਰਪੂਰੇਵਿਣੁਭਰਮੁਨਜਾਏ੧੧।।
ਪੂਰਨ ਗੁਰੂ (ਸ੍ਰੀ ਗੁਰੂ ਨਾਨਕ ਦੇਵ ਜੀ) ਬਾਝ (ਇਹ ਅਗ੍ਯਾਨ ਦਾ) ਭਰਮ ਨਹੀਂ ਜਾਂਦਾ।
Illusion cannot be removed without the perfect Guru.
गुर पूरे विणु भरमु न जाए ।११।
ਪਉੜੀ੧੨
पउड़ी १२
ਪਾਰਿਜਾਤੁਗੁਰੁਛਡਿਕੈਮੰਗਨਿਕਲਪਤਰੋਂਫਲਕਚੇ।
ਗੁਰੂ (ਨਾਨਕ ਚੇਤਨ) ਕਲਪ ਬ੍ਰਿੱਛ ਨੂੰ ਛੱਡ ਕੇ (ਸੁਰਗੀ) ਕਲਪ ਬ੍ਰਿੱਛ (ਜੜ੍ਹ ਪਦਾਰਥ) ਪਾਸੋਂ ਕੱਚੇ ਫਲ (ਨਾਮੀ ਪਦਾਰਥ) ਜਾਚਦੇ ਹਨ, (ਅਥਵਾ 'ਕਚੇ' ਲੋਕ ਮੰਗਦੇ ਹਨ)।
Leaving the wish-fulfilling tree in the form of Guru, people desire to have the raw fruits of traditional wish-fulfilling tree (kalptaru/parijat).
पारिजातु गुरु छडि कै मंगनि कलप तरों फल कचे ।
ਪਾਰਜਾਤੁਲਖਸੁਰਗੁਸਣੁਆਵਾਗਵਣੁਭਵਣਵਿਚਿਪਚੇ।
ਲੱਖਾਂ ਕਲਪ ਬ੍ਰਿੱਛ, ਸੁਰਗ ਸਮੇਤ ਆਵਗੌਣ ਦੀ ਭਵਾਟੜੀ ਵਿਚ 'ਪਚਦੇ' ਦੁਖੀ ਹਨ, (ਭਾਵ ਸਭ ਨਾਸ਼ੀ ਪਦਾਰਥ ਹਨ)।
Millions of parijat along with heavens are getting perished in the cycle of transmigration.
पारजातु लख सुरगु सणु आवा गवणु भवण विचि पचे ।
ਮਰਦੇਕਰਿਕਰਿਕਾਮਨਾਦਿਤਿਭੁਗਤਿਵਿਚਿਰਚਿਵਿਰਚੇ।
ਕਾਮਨਾ ਕਰਨ ਵਾਲੇ ਲੋਕ (ਰੱਬ ਦੇ) ਦਿਤੇ ਹੋਏ ਪਦਾਰਥ ਵਿਖੇ (ਆਪ) ਖਚਿਤ ਹਨ, (ਦੂਜਿਆਂ ਨੂੰ ਫਸਾ ਕੇ ਇੱਛਾ ਵਿਚ ਹੀ ਮਰਦੇ ਹਨ)।
Controlled by desires people are perishing and are busy in enjoying whatever has been bestowed by the Lord.
मरदे करि करि कामना दिति भुगति विचि रचि विरचे ।
ਤਾਰੇਹੋਇਅਗਾਸਚੜਿਓੜਕਿਤੁਟਿਤੁਟਿਥਾਨਹਲਚੇ।
(ਕਈ ਲੋਭੀ) ਅਕਾਸ਼ ਨੂੰ ਚੜ੍ਹਕੇ ਤਾਰਿਆਂ ਵਾਂਙ ਉਥੋਂ (ਪੁੰਨਾਂ ਦਾ ਫਲ ਭੋਗਕੇ) ਅੰਤ ਨੂੰ ਜੋ ਟੁੱਟ ਟੁੱਟ ਕੇ ਥਾਉਂ ਤੋਂ ਡਿਗਦੇ ਹਨ। (ਭਾਵ ਮਨ ਕਲਪਤ ਯਾ ਸ਼ਾਸਤ੍ਰੋਕਤ, ਸ੍ਵਰਗ ਬੀ ਸਦਾ ਲਈ ਪ੍ਰਾਪਤ ਨਾ ਹੋਏ ਉਥੋਂ ਬੀ ਆਵਾਗਵਨ ਹੀ ਹੋਇਆ)।
Man of good actions establish in the sky in the form of stars and after exhausting the results of virtues again become falling stars.
तारे होइ अगास चड़ि ओड़कि तुटि तुटि थान हलचे ।
ਮਾਂਪਿਉਹੋਏਕੇਤੜੇਕੇਤੜਿਆਂਦੇਹੋਏਬਚੇ।
(ਉਥੋਂ ਡਿਗਕੇ) ਕਈਆਂ ਦੇ ਮਾਂ ਤੇ ਪਿਉ ਬਣਦੇ ਹਨ, ਤੇ ਕਈਆਂ ਦੇ ਬੱਚੇ ਬਣਦੇ ਹਨ, (ਭਾਵ ਫੇਰ ਜੋਨੀ ਵਿਚ ਪੈ ਜਾਂਦੇ ਹਨ)।
Again through transmigration they become mothers and fathers and many beget children.
मां पिउ होए केतड़े केतड़िआं दे होए बचे ।
ਪਾਪਪੁੰਨੁਬੀਉਬੀਜਦੇਦੁਖਸੁਖਫਲਅੰਦਰਿਚਹਮਚੇ।
(ਜਿਹਾ) ਪਾਪ ਅਤੇ ਪੁੰਨ ਦਾ ਬੀਉ ਬੀਜਦੇ ਹਨ, ਉਸ ਦੇ ਫਲ ਦੁਖ (ਵਿਚ ਦੁਖੀ) ਤੇ ਸੁਖ ਵਿਚ ਅਨੰਦ ਰਹਿੰਦੇ ਹਨ, (ਭਾਵ ਪਿਛਲਾ ਜਨਮ ਫਲ ਜਾਂਦਾ ਹੈ, ਇਸ ਲਈ ਕੁੱਤੇ ਬਿੱਲੇ ਜੋਨੀ ਆਦਿ ਹਰੇਕ ਜੀਵ ਆਪੋ ਆਪਣੇ ਕਰਮ ਫਲ ਵਿਖੇ ਚਹਿਲ ਪਹਿਲ ਕਰਦੇ ਹਨ, ਪ੍ਰੰਤੂ)
Further sowing evils and virtues remain immersed in pleasures and sufferings.
पाप पुंनु बीउ बीजदे दुख सुख फल अंदरि चहमचे ।
ਗੁਰਪੂਰੇਵਿਣੁਹਰਿਨਪਰਚੇ੧੨।।
ਪੂਰਣ ਸਤਿਗੁਰੂ (ਦੀ ਸ਼ਰਣ) ਬਾਝ ਹਰੀ ਪ੍ਰਸੰਨ ਨਹੀਂ ਹੁੰਦਾ (ਭਾਵ ਉਸ ਦੀ ਪ੍ਰਸੰਨਤਾ ਬਾਝ ਚੌਰਾਸੀ ਦੀ ਫਾਂਸੀ ਬਣੀ ਰਹਿੰਦੀ ਹੈ, ਜਿਹਾ 'ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ॥ ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ॥ ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏਂ॥'
Without the perfect Guru, God cannot be made happy.
गुर पूरे विणु हरि न परचे ।१२।
ਪਉੜੀ੧੩
पउड़ी १३
ਸੁਖੁਸਾਗਰੁਗੁਰੁਛਡਿਕੈਭਵਜਲਅੰਦਰਿਭੰਭਲਭੂਸੇ।
ਸੁੱਖਾਂ ਦੇ ਸਮੁੰਦ੍ਰ ਗੁਰੂ ਨੂੰ ਤਿਆਗ ਕੇ ਸੰਸਾਰ (ਦੁਖ ਸਾਗਰ) ਵਿਖੇ ਲੋਕ ਡੱਕੋ ਡੋਲੇ ਖਾਂਦੇ ਹਨ (ਭਾਵ ਬਿਰਥਾ ਦੇਵੀ ਦੇਵਤਿਆਂ ਵੱਲ ਭਟਕਦੇ ਹਨ)।
Leaving the Guru, the Pleasure Ocean, one tosses up and down in the world-ocean of delusions and deceptions.
सुखु सागरु गुरु छडि कै भवजल अंदरि भंभलभूसे ।
ਲਹਰੀਨਾਲਿਪਛਾੜੀਅਨਿਹਉਮੈਅਗਨੀਅੰਦਰਿਲੂਸੇ।
(ਚਿੰਤਾ ਦੀਆਂ) ਲਹਿਰਾਂ ਨਾਲ ਮਾਰੀਦੇ ਹਨ ਹਉਮੈ ਰੂਪੀ ਬੜਗਾਵਨ ਵਿਖੇ ਸੜ ਰਹੇ ਹਨ।
The stroke of the waves of the world-ocean tosses and the fire of ego continuously burns the inner self.
लहरी नालि पछाड़ीअनि हउमै अगनी अंदरि लूसे ।
ਜਮਦਰਿਬਧੇਮਾਰੀਅਨਿਜਮਦੂਤਾਂਦੇਧਕੇਧੂਸੇ।
ਧਰਮਰਾਜ ਦੇ ਦਰਵਾਜ਼ੇ ਪੁਰ ਬੱਧੇ ਹੋਏ ਮਾਰੀਦੇ ਜਮਦੂਤਾਂ ਦੇ ਧੱਕਿਆਂ ਵਿਚ ਧੂਹੀਦੇ (ਅਰਥਾਤ ਘਸੀਟੀਦੇ ਹਨ।)
Tied and beaten at the door of death, one receives the kicks of the messengers of death.
जम दरि बधे मारीअनि जमदूतां दे धके धूसे ।
ਗੋਇਲਿਵਾਸਾਚਾਰਿਦਿਨਨਾਉਧਰਾਇਨਿਈਸੇਮੂਸੇ।
(ਸੰਸਾਰ ਤਾਂ) ਚਾਰ ਦਿਨ ਦਾ ('ਗੋਇਲ' ਕਹੀਏ) ਗੁਜਰਾਂ ਦੀਆਂ ਛੱਪਰੀਆਂ ਵਾਂਙੂੰ ਵਾਸਾ ਹੈ, (ਇੱਥੇ ਕੋਈ) ਈਸਾ ਮੂਸਾ ਨਾਮ ਧਰਾਕੇ (ਸਦਾ ਰਹਿਨ ਵਾਲੇ) ਕਹਾ ਗਏ।
May be some one has named himself after Christ or Moses, but in this world all are to stay for a few days.
गोइलि वासा चारि दिन नाउ धराइनि ईसे मूसे ।
ਘਟਿਨਕੋਇਅਖਾਇਦਾਆਪੋਧਾਪੀਹੈਰਤਹੂਸੇ।
(ਆਪ ਨੂੰ) ਘੱਟ ਕੋਈ ਨਹੀਂ ਅਖਾਉਂਦਾ (ਜਿਹਾ ਕਿ 'ਘਾਟਿ ਨ ਕਿਨਹੀ ਕਹਾਇਆ॥ ਸਭ ਕਹਿਤੇ ਹੈ ਪਾਇਆ'॥ ਅਰਥ=ਸਾਰੇ ਆਖਦੇ ਹਨ ਕਿ ਰੱਬ ਨੂੰ ਮੈਂ ਹੀ ਪਾ ਲੀਤਾ ਹੈ)। ਆਪੋ ਆਪਣੀ ਹੈਰਤ ਨਾਲ ਹੱਟ ਗਏ।
Here none deems himself lesser one and all are engrossed in the rat race for selfish ends to find themselves shocked ultimately.
घटि न कोइ अखाइदा आपो धापी हैरत हूसे ।
ਸਾਇਰਦੇਮਰਜੀਵੜੇਕਰਨਿਮਜੂਰੀਖੇਚਲਖੂਸੇ।
ਸਮੁੰਦ੍ਰ ਦੇ ਮਰਜੀਵੜਿਆਂ ਵਾਂਙੂੰ ਮਜੂਰੀਆਂ ਕਰ ਕੇ ਖੇਚਲ ਨਾਲ ਖੁੱਸਦੇ ਹਨ। (ਦੁਖੀ ਹੁੰਦੇ ਯਾ ਗੁਆਏ ਜਾਂਦੇ ਹਨ)।
Those who are divers of the pleasure-ocean existing in the form of Guru, only they remain happy in the labour (of spiritual discipline).
साइर दे मरजीवड़े करनि मजूरी खेचल खूसे ।
ਗੁਰੁਪੂਰੇਵਿਣੁਡਾਂਗਡੰਗੂਸੇ੧੩।।
ਪੂਰਣ ਸਤਿਗੁਰੂ ਬਾਝ ਡੱਕੋ ਡੋਲੇ ਹੀ ਹਨ, (ਜਾਂ) ਧਰਮਰਾਜ ਦਾ ਡੰਡਾ ਸੋਟਾ ਹੀ (ਬਾਕੀ ਹੈ, ਨਰਕ ਦੀ ਭੱਠੀ ਥੋਂ ਗੁਰੂ ਹੀ ਰੱਖਿਆ ਕਰ ਸਕਦੇ ਹਨ।)।
Without the true Guru, all are always at loggerheads.
गुरु पूरे विणु डांग डंगूसे ।१३।
ਪਉੜੀ੧੪
पउड़ी १४
ਚਿੰਤਾਮਣਿਗੁਰੁਛਡਿਕੈਚਿੰਤਾਮਣਿਚਿੰਤਾਨਗਵਾਏ।
ਗੁਰੂ ਚਿੰਤਾਮਣੀ ਨੂੰ ਛੱਡ ਕੇ, ਚਿੰਤਾਮਣੀ (ਚਿੰਤਾ ਪੂਰਨ ਵਾਲਾ ਮੰਨਿਆਂ ਹੋਇਆ ਪੱਥਰ) ਚਿਤ ਦੀ ਚਿੰਤਾ ਨਹੀਂ ਹਟਾਉਂਦੀ।
The traditional wish fulfilling fabulous gem (chintamani) cannot remove anxiety if one could not cultivate the Guru, chintamani.
चिंतामणि गुरु छडि कै चिंतामणि चिंता न गवाए ।
ਚਿਤਵਣੀਆਲਖਰਾਤਿਦਿਹੁਤ੍ਰਾਸਨਤ੍ਰਿਸਨਾਅਗਨਿਬੁਝਾਏ।
(ਸਗਮਾਂ) ਲੱਖਾਂ ਰਾਤ ਤੇ ਦਿਨ ਸੋਚਾਂ ਫ਼ੁਰਦੀਆਂ ਹਨ (ਚੋਰਾਦਿਕਾਂ ਦੇ ਭੈ ਉਠਦੇ ਹਨ) ਤ੍ਰਿਸ਼ਨਾਂ ਦੀ ਅੱਗ ਡਰ ਨੂੰ ਨਹੀਂ ਬੁਝਾਉਂਦੀ, (ਚਿੰਤਾਮਣੀ ਪਦਾਰਥ ਦੇਊ, ਉਸ ਨਾਲ ਤ੍ਰਿਸ਼ਨਾ ਤੇ ਡਰ ਹੋਰ ਵਧੇਗਾ)।
Many hopes and disappointments scare man day in and day out and the fire of desires it never quenched.
चितवणीआ लख राति दिहु त्रास न त्रिसना अगनि बुझाए ।
ਸੁਇਨਾਰੁਪਾਅਗਲਾਮਾਣਕਮੋਤੀਅੰਗਿਹੰਢਾਏ।
ਸੋਨਾਂ, ਚਾਂਦੀ ਦੇ ਬਾਹਲੇ (ਭੂਖਣ) ਮਾਣਕ ਮੋਤੀ (ਦੇ ਜੜਾਊ) ਸਰੀਰ ਪੁਰ (ਪਹਿਨਕੇ) ਹੰਢਾਵੇ।
Plenty of gold, wealth, rubies and pearls are worn by man.
सुइना रुपा अगला माणक मोती अंगि हंढाए ।
ਪਾਟਪਟੰਬਰਪੈਨ੍ਹਕੇਚੋਆਚੰਦਨਮਹਿਮਹਕਾਏ।
ਪੱਟ ਦੇ ਕੱਪੜੇ ਪਹਿਨਕੇ ਚੋਆ ਚਦਨ (ਆਦਿ ਵਾਸ਼ਨਾ ਨਾਲ) ਧਰਤੀ ਮਹਿਕਾ ਦੇਵੇ।
Wearing silken garment scatters around the fragrance of sandal etc.
पाट पटंबर पैन्ह के चोआ चंदन महि महकाए ।
ਹਾਥੀਘੋੜੇਪਾਖਰੇਮਹਲਬਗੀਚੇਸੁਫਲਫਲਾਏ।
ਹਾਥੀ ਘੋੜੇ ਕਾਠੀਆਂ ਵਾਲੇ, ਉਚੇ ਮੰਦਰ, ਬਗੀਚੇ ਜਿਹੜੇ ਸੁਹਣੇ ਫਲਾਂ ਨਾਲ ਫਲੀਭੂਤ ਹਨ (ਵਿਦਮਾਨ ਹੋਣ)।
Man keeps elephants, horses, palaces, and fruit laden gardens.
हाथी घोड़े पाखरे महल बगीचे सुफल फलाए ।
ਸੁੰਦਰਿਨਾਰੀਸੇਜਸੁਖੁਮਾਇਆਮੋਹਿਧੋਹਿਲਪਟਾਏ।
ਸੁਹਣੀਆਂ ਇਸਤ੍ਰੀਆਂ ਦੇ ਸੇਜਾ ਦੇ ਸੁਖ ਪ੍ਰਾਪਤ ਹੋਣ, ਮਾਇਆ ਦੇ (ਮੋਹ ਧ੍ਰੋਹ) ਵੈਰ ਵਿਚ ਹੀ ਲਪਟਾਉਣਗੇ।
Enjoying the pleasure-giving bed along with beautiful women, he remains engrossed in many deceptions and infatuations.
सुंदरि नारी सेज सुखु माइआ मोहि धोहि लपटाए ।
ਬਲਦੀਅੰਦਰਿਤੇਲੁਜਿਉਆਸਾਮਨਸਾਦੁਖਿਵਿਹਾਏ।
ਬਲਦੀ ਹੋਈ ਅੱਗ ਵਿਚ ਤੇਲ ਦੇ ਪਾਇਆਂ ਜਿਵੇਂ (ਵਧੇਰੇ ਪ੍ਰਜ੍ਵਲਤ ਹੁੰਦੀ ਹੈ, ਇਸੇ ਤਰ੍ਹਾਂ) ਆਸਾ ਅਤੇ ਮਨਸਾ ਦੇ ਦੁੱਖ ਵਿੱਚ (ਉਮਰ) ਗੁਜ਼ਰਦੀ ਹੈ, (ਅੱਗ ਬੁਝਣ ਵਿੱਚ ਨਹੀਂ ਆਉਂਦੀ 'ਜਿਉ ਪਾਵਕਿ ਈਧਨਿ ਨਹੀ ਧ੍ਰਾਪੈ' ਅਰਥ-ਅੱਗ ਵਿੱਚ ਲੱਕੜਾਂ ਦੇ ਪਾਇਆਂ ਵਧੇਰੀ ਹੁੰਦੀ ਹੈ ਰੱਜਣ ਵਿਚ ਨਹੀਂ ਆਉਂਦੇ)
They all are fuels to the fire and man spends life in the sufferings of hopes and desires
बलदी अंदरि तेलु जिउ आसा मनसा दुखि विहाए ।
ਗੁਰਪੂਰੇਵਿਣੁਜਮਪੁਰਿਜਾਏ੧੪।।
ਪੂਰੇ ਗੁਰੂ ਬਾਝ ਧਰਮਰਾਜ ਦੀ ਪੁਰੀ ਜਾਏਗਾ।
He has to reach the abode of Yama (death god) if he remains without the perfect Guru.
गुर पूरे विणु जम पुरि जाए ।१४।
ਪਉੜੀ੧੫
पउड़ी १५
ਲਖਤੀਰਥਲਖਦੇਵਤੇਪਾਰਸਲਖਰਸਾਇਣੁਜਾਣੈ।
ਲੱਖਾਂ ਤੀਰਥ, ਲੱਖਾਂ ਦੇਵਤੇ, ਲਖਾ ਪਾਰਸ ਅਰ ਲਖਾਂ ਹੀ ਰਸਾਇਣੀ (ਲੋਕ ਜਿਹੜੇ ਰਸਾਇਣ ਦਾ ਕੰਮ) ਜਾਣਦੇ ਹਨ।
Millions are pilgrimage centres and so are the gods, the philosopher's stones and chemicals.
लख तीरथ लख देवते पारस लख रसाइणु जाणै ।
ਲਖਚਿੰਤਾਮਣਿਪਾਰਜਾਤਕਾਮਧੇਨੁਲਖਅੰਮ੍ਰਿਤਆਣੈ।
ਲੱਖਾਂ ਚਿੰਤਾਮਣੀਆਂ, ਕਲਪ ਬ੍ਰਿਛ, ਕਾਮ ਧੇਨ ਗਊਆਂ, ਲਖਾਂ ਹੀ ਅੰਮ੍ਰਿਤ (ਸਰੀਰ ਨੂੰ ਅਮਰ ਕਰਨ ਵਾਲੇ) ਲਿਆਂਦੇ ਜਾਣ।
Millions are chintamanis, wish fulfilling trees and cows, and nectars are also there numbering millions.
लख चिंतामणि पारजात कामधेनु लख अंम्रित आणै ।
ਰਤਨਾਸਣੁਸਾਇਰਘਣੇਰਿਧਿਸਿਧਿਨਿਧਿਸੋਭਾਸੁਲਤਾਣੈ।
ਰਤਨਾਂ ਦੇ ਸਮੇਤ ਬਹੁਤੇ ਸਮੁੰਦਰ (ਕਈ) ਰਿੱਧਾਂ, ਸਿੱਧਾਂ, ਨਿੱਧਾਂ ਅਰ ਸੋਭਾਇਮਾਨ ਚੱਕ੍ਰਵਰਤੀ ਪਾਤਸ਼ਾਹ।
Oceans with pearls, miraculous powers and the adorable kinds are also many.
रतना सणु साइर घणे रिधि सिधि निधि सोभा सुलताणै ।
ਲਖਪਦਾਰਥਲਖਫਲਲਖਨਿਧਾਨੁਅੰਦਰਿਫੁਰਮਾਣੈ।
ਲੱਖਾਂ ਪਦਾਰਥ, ਲੱਖਾਂ ਫਲ, ਲਖ ਖ਼ਜ਼ਾਨੇ ਹੁਕਮ ਵਿਚ ਹੋਣ।
Materials, fruits and stores to be present to order are also millions in number.
लख पदारथ लख फल लख निधानु अंदरि फुरमाणै ।
ਲਖਸਾਹਪਾਤਿਸਾਹਲਖਲਖਨਾਥਅਵਤਾਰੁਸੁਹਾਣੈ।
ਲੱਖਾਂ ਸ਼ਾਹ, ਲੱਖਾਂ ਪਾਤਸ਼ਾਹ, ਲਖ ਨਾਥ, ਲਖ ਅਵਤਾਰ, ਸੁਹਣੇ।
Bankers, emperors, naths and grand incarnations are also myriads in number.
लख साह पातिसाह लख लख नाथ अवतारु सुहाणै ।
ਦਾਨੈਕੀਮਤਿਨਾਪਵੈਦਾਤੈਕਉਣੁਸੁਮਾਰੁਵਖਾਣੈ।
(ਏਹ ਸਭ ਉਸ ਵਾਹਿਗੁਰੂ ਦੀ ਦਾਤ ਹਨ, ਹੁਣ ਸੋਚੋ ਤਾਂ) ਇਨ੍ਹਾਂ ਦਾਨਾ ਦੀ ਕੀਮਤ ਨਹੀਂ ਹੋ ਸਕਦੀ, (ਉਸ) ਦਾਤੇ ਦਾ ਕੌਣ ਲੇਖਾ ਕਰ ਸਕਦਾ ਹੈ।
When charities bestowed cannot be evaluated, how can one describe the extent of the bestower.
दानै कीमति ना पवै दातै कउणु सुमारु वखाणै ।
ਕੁਦਰਤਿਕਾਦਰਨੋਕੁਰਬਾਣੈ੧੫।।
(ਤਾਂ ਤੇ ਅਸੀਂ) ਕਰਤਾਰ ਦੀ 'ਕੁਦਰਤ' ਤੋਂ ਕੁਰਬਾਨ ਜਾਈਏ।
This whole creation is sacrifice unto that creator Lord.
कुदरति कादर नो कुरबाणै ।१५।
ਪਉੜੀ੧੬
पउड़ी १६
ਰਤਨਾਦੇਖੈਸਭੁਕੋਰਤਨਪਾਰਖੂਵਿਰਲਾਕੋਈ।
ਰਤਨਾਂ (ਯਾ ਪਾਠਾਂਤ੍ਰ-ਰੱਤਕਾਂ=ਲਾਲੜੀਆਂ) ਨੂੰ ਸਭ ਕੋਈ ਦੇਖਦਾ ਹੈ, ਪਰ ਰਤਨਾਂ ਦਾ ਪਾਰਖੂ ਕੋਈ ਵਿਰਲਾ ਹੀ (ਜਗ੍ਯਾਸੂ) ਹੁੰਦਾ ਹੈ।
The jewels are beholden by all but the jeweller is any rare one who test checks the jewels.
रतना देखै सभु को रतन पारखू विरला कोई ।
ਰਾਗਨਾਦਸਭਕੋਸੁਣੈਸਬਦਸੁਰਤਿਸਮਝੈਵਿਰਲੋਈ।
ਰਾਗਾਂ ਦੇ ਸ਼ਬਦ ਸਾਰੇ ਲੋਕ ਸੁਣਦੇ ਹਨ (ਪਰੰਤੂ) ਸ਼ਬਦ ਸੁਰਤਿ ਨੂੰ ਸਮਝਣ ਵਾਲਾ ਕੋਈ ਵਿਰਲਾ ਹੈ।
All listen to the melody and rhythm but a rare one understands the mystery of Word consciousness,
राग नाद सभ को सुणै सबद सुरति समझै विरलोई ।
ਗੁਰਸਿਖਰਤਨਪਦਾਰਥਾਸਾਧਸੰਗਤਿਮਿਲਿਮਾਲਪਰੋਈ।
ਗੁਰੂ ਦੇ ਸਿੱਖ ਰਤਨ ਪਦਾਰਥ ਹਨ (ਏਹ) ਸਾਧ ਸੰਗਤ (ਵਿਚ) ਮਿਲਦੇ (ਮਾਨੋਂ) ਮਾਲਾ ਵਿਖੇ ਪਰੋਤੇ ਹੋਏ ਹਨ।
The Sikhs of the Guru are pearls who are strung in the garland in the form of congregation.
गुरसिख रतन पदारथा साधसंगति मिलि माल परोई ।
ਹੀਰੈਹੀਰਾਬੇਧਿਆਸਬਦਸੁਰਤਿਮਿਲਿਪਰਚਾਹੋਈ।
(ਗੁਰੂ ਦੇ ਸ਼ਬਦ ਰੂਪੀ) ਹੀਰੇ ਨਾਲ (ਜਿਸ ਦਾ ਮਨ ਰੂਪੀ) ਹੀਰਾ ਵਿੰਨ੍ਹਿਆਂ ਗਿਆ (ਉਸ ਨੇ) ਸ਼ਬਦ ਵਿਖੇ ਸੁਰਤ ਮਿਲਾਕੇ ਤਸੱਲੀ ਪਾ ਲਈ।
Only his consciousness remains merged in the Word whose mind diamond remains cut by the diamond of Word, the Guru.
हीरै हीरा बेधिआ सबद सुरति मिलि परचा होई ।
ਪਾਰਬ੍ਰਹਮੁਪੂਰਨਬ੍ਰਹਮੁਗੁਰੁਗੋਵਿੰਦੁਸਿਞਾਣੈਸੋਈ।
ਪਾਰਬ੍ਰਹਮ ਅਤੇ ਪੂਰਨ ਬ੍ਰਹਮ ਗੁਰੂ ਅਤੇ ਪਰਮੇਸ਼ੁਰ ਨੂੰ ਉਸੇ ਨੇ ਸਿਾਣਿਆ ਹੈ।
The fact that the transcendental Brahm is the prefect Brahm and the Guru is God, is only identified by a gurmukh, the Guru-orientated one.
पारब्रहमु पूरन ब्रहमु गुरु गोविंदु सिञाणै सोई ।
ਗੁਰਮੁਖਿਸੁਖਫਲੁਸਹਜਿਘਰੁਪਿਰਮਪਿਆਲਾਜਾਣੁਜਣੋਈ।
ਉਸ ਗੁਰਮੁਖ ਨੂੰ 'ਸੁਖਫਲ' ਤੇ ਸਹਿਜ ਦਾ ਨਿਵਾਸ ਹੋ ਜਾਂਦਾ ਹੈ, ਉਹ ਪ੍ਰੇਮ (ਰੂਪੀ ਸ਼ਰਾਬ) ਦਾ ਪਿਆਲਾ (ਆਪੇ) ਜਾਣਕੇ (ਪੀਕੇ ਹੋਰਨਾਂ ਨੂੰ) ਜਣਾਉਂਦਾ ਹੈ (ਭਾਵ ਪਿਲਾਕੇ ਮਸਤ ਕਰ ਦਿੰਦਾ ਹੈ)।
Only gurmukhs enter the abode of inner knowledge to attain fruits of delight and only they know the delight of the cup of love and make others also know it.
गुरमुखि सुख फलु सहजि घरु पिरम पिआला जाणु जणोई ।
ਗੁਰੁਚੇਲਾਚੇਲਾਗੁਰੁਹੋਈ੧੬।।
(ਉਹੀ) ਗੁਰੂ (ਹੋਕੇ) ਚੇਲਾ ਹੈ, (ਅਰ) ਚੇਲਾ ਹੋਕੇ ਗੁਰੂ ਹੈ। (ਦੋ ਨਾਉਂ, ਰੂਪ ਇਕੋ ਹੈ, ਜਿਹਾ ਗੁਰੂ ਨਾਨਕ ਜੀ ਅਤੇ ਗੁਰੂ ਅੰਗਦ ਜੀ ਗੁਰੂ ਚੇਲਾ ਅਰ ਚੇਲਾ ਗੁਰੂ ਹੈ, ਇਕ ਰੂਪ ਹਨ)।
Then the Guru and the disciple become identical.
गुरु चेला चेला गुरु होई ।१६।
ਪਉੜੀ੧੭
पउड़ी १७
ਮਾਣਸਜਨਮੁਅਮੋਲੁਹੈਹੋਇਅਮੋਲੁਸਾਧਸੰਗੁਪਾਏ।
ਮਨੁੱਖ ਜਨਮ ਅਮੋਲਕ, ਹੈ (ਪਰੰਤੂ) ਸਾਧ ਸੰਗਤ ਦੇ ਪ੍ਰਾਪਤ ਹੋਣ ਨਾਲ ਅਮੋਲਕ ਹੁੰਦਾ ਹੈ, (ਨਹੀਂ ਤਾਂ ਕੌਡੀਓਂ ਖੋਟਾ ਹੈ)।
Human life is invaluable and by being born man gets the company of the holy congregation.
माणस जनमु अमोलु है होइ अमोलु साधसंगु पाए ।
ਅਖੀਦੁਇਨਿਰਮੋਲਕਾਸਤਿਗੁਰੁਦਰਸਧਿਆਨਲਿਵਲਾਏ।
ਦੋਵੇਂ ਅੱਖਾਂ ਨਿਰਮੋਲਕ (ਸੁਗਾਤ ਹਨ, ਪਰੰਤੁ ਜੇ) ਸਤਿਗੁਰ ਦੇ ਦਰਸ਼ਨ ਦੇ ਧਿਆਨ ਵਿਖੇ ਲਿਵ (ਬ੍ਰਿਤਿ) ਲਗ ਜਾਵੇ।
Both the eyes are invaluable who behold the true Guru and concentrating upon the Guru remain immersed in Him.
अखी दुइ निरमोलका सतिगुरु दरस धिआन लिव लाए ।
ਮਸਤਕੁਸੀਸੁਅਮੋਲੁਹੈਚਰਣਸਰਣਿਗੁਰੁਧੂੜਿਸੁਹਾਏ।
ਮੱਥਾ ਅਤੇ ਸਿਰ (ਤਦ) ਅਮੋਲਕ ਹਨ (ਜਦੋਂ) ਗੁਰਾਂ ਦੇ ਚਰਣਾਂ ਦੀ ਸ਼ਰਣ ਦੀ ਧੂੜ ਪਿਆਰੀ ਲੱਗੇ ਤਾਂ।
The forehead is also invaluable which remaining in the shelter of the feet of the Guru adorns itself with the dust of the Guru.
मसतकु सीसु अमोलु है चरण सरणि गुरु धूड़ि सुहाए ।
ਜਿਹਬਾਸ੍ਰਵਣਅਮੋਲਕਾਸਬਦਸੁਰਤਿਸੁਣਿਸਮਝਿਸੁਣਾਏ।
ਜਿਹਬਾ ਅਤੇ ਕੰਨ ਅਮੋਲਕ ਤਦ ਹਨ, ਜਦ ਸ਼ਬਦ ਨੂੰ (ਕੰਨ) ਸੁਣਨ ਤੇ ਸੁਰਤ (ਸਹਿਜੇ ਧਾਰਨ ਕਰੇ, ਗੁਰ ਸ਼ਬਦ ਵਿਚ ਖਚਤ ਹੋ ਜਾਏ ਤੇ ਉਸ ਜਿਹਬਾ ਲੋਕਾਂ ਨੂੰ ਉਸ ਸ਼ਬਦ ਦੀ ਮਹਿਮਾ ਤੇ ਜਾਚ) ਸਮਝਕੇ ਸਿਖਾਵੇ।
Tongue and ears are also invaluable which carefully understanding and listening to the Word make other people also understand and listen.
जिहबा स्रवण अमोलका सबद सुरति सुणि समझि सुणाए ।
ਹਸਤਚਰਣਨਿਰਮੋਲਕਾਗੁਰਮੁਖਮਾਰਗਿਸੇਵਕਮਾਏ।
ਹੱਥ ਤੇ ਪੈਰ ਨਿਰਮੋਲਕ (ਤਦ ਹਨ ਜਦੋਂ ਪੈਰ) ਗੁਰਮੁਖਾਂ ਦੇ ਮਾਰਗ ਪੁਰ ਚੱਲਣ (ਅਤੇ ਹੱਥ ਗੁਰਮੁਖਾਂ ਦੀ) ਟਹਿਲ ਕਰਨ।
Hands and feet are also invaluable which move on the way of becoming gurmukh and perform service.
हसत चरण निरमोलका गुरमुख मारगि सेव कमाए ।
ਗੁਰਮੁਖਿਰਿਦਾਅਮੋਲੁਹੈਅੰਦਰਿਗੁਰੁਉਪਦੇਸੁਵਸਾਏ।
ਗੁਰਮੁਖਾਂ ਦਾ ਰਿਦਾ ਅਮਲੋਕ ਹੈ, (ਜਦੋਂ) ਅੰਦਰ ਗੁਰੂ ਦਾ ਉਪਦੇਸ਼ ਵਸਾ ਲਵੇ।
Invaluable is the heart of gurmukh wherein resides the teaching of the Guru.
गुरमुखि रिदा अमोलु है अंदरि गुरु उपदेसु वसाए ।
ਪਤਿਪਰਵਾਣੈਤੋਲਿਤੁਲਾਏ੧੭।।
(ਅਤੇ ਜਦੋਂ) ਪਤ ਦੇ ਵੱਟੇ ਦੇ ਬਰਾਬਰ ਤੋਲ ਵਿਖੇ ਤੁਲ ਜਾਵੇ, (ਯਥਾ: “ਪਤਿ ਪਰਵਾਣਾ ਪਿਛੇ ਪਾਈਐ ਤਾ ਨਾਨਕ ਤੋਲਿਆ ਜਾਪੈ॥” ਅਰਥਾਤ-ਜਿਨ੍ਹਾਂ ਦੀ ਦਰਗਾਹ ਵਿਚ ਇੱਜ਼ਤ ਰਹੀ ਉਨ੍ਹਾਂ ਦਾ ਸਭ ਕੁਝ ਰਿਹਾ)।
Whosoever becomes equal to such gurmukhs, is respected in the court of the Lord.
पति परवाणै तोलि तुलाए ।१७।
ਪਉੜੀ੧੮
पउड़ी १८
ਰਕਤੁਬਿੰਦੁਕਰਿਨਿਮਿਆਚਿਤ੍ਰਚਲਿਤ੍ਰਬਚਿਤ੍ਰਬਣਾਇਆ।
(ਮਾਂ ਦੀ) ਰਕਤ ਤੇ (ਪਿਤਾ ਦੇ) ਬੀਰਜ ਦਾ ਪੁਤਲਾ ਹੋਕੇ ਸਿਥਿਤ ਹੋਇਆ, ਉਸ ਥੋਂ ਅਚਰਜ ਸੁੰਦਰ ਨਕਸ਼ਾ (ਰੂਪ) ਈਸ਼ਰ ਨੇ ਬਣਾਇਆ।
From the blood of mother and semen of father the human body was created and the Lord accomplished this wonderful feat.
रकतु बिंदु करि निमिआ चित्र चलित्र बचित्र बणाइआ ।
ਗਰਭਕੁੰਡਵਿਚਿਰਖਿਆਜੀਉਪਾਇਤਨੁਸਾਜਿਸੁਹਾਇਆ।
(ਮਾਂ ਦੇ) ਗਰਭ ਕੁੰਡ ਵਿਖੇ ਰਖਿਆ (ਜੀਉ) ਚੇਤਨ ਸੱਤਾ ਪਾਕੇ (ਛੀ ਮਹੀਨਿਆਂ ਪਿਛੋਂ) ਸੁੰਦਰ ਸਰੀਰ ਸਾਜ ਦਿੱਤਾ।
This human body was kept in the well of the womb. Then life was infused in it and its grandeur was further enhanced.
गरभ कुंड विचि रखिआ जीउ पाइ तनु साजि सुहाइआ ।
ਮੁਹੁਅਖੀਦੇਨਕੁਕੰਨਹਥਪੈਰਦੰਦਵਾਲਗਣਾਇਆ।
ਮੂੰਹ (ਖਾਣ ਲਈ), ਅੱਖਾਂ (ਦੇਖਣ ਲਈ), ਨੱਕ (ਸੁੰਘਣ ਲਈ), ਕੰਨ (ਸੁਨਣ ਲਈ), ਹੱਥ (ਕੰਮ ਲਈ), ਪੈਰ (ਚਲਣ ਲਈ), ਦੰਦ (ਚਿੱਥਣ ਲਈ, ਵਾਲ (ਸੋਭਾ ਤੇ ਅਰੋਗਤਾ ਦੀ ਰਖਿਆ ਲਈ ਮਾਨੋ) ਗਿਣਕੇ ਦਿੱਤਾ (ਭਾਵ ਸਭ ਲੋੜਾਂ ਪੂਰਨ ਕੀਤੀਆਂ)।
Mouth, eyes, nose, ears, hands, teeth, hair etc. were bestowed upon it.
मुहु अखी दे नकु कंन हथ पैर दंद वाल गणाइआ ।
ਦਿਸਟਿਸਬਦਗਤਿਸੁਰਤਿਲਿਵੈਰਾਗਰੰਗਰਸਪਰਸਲੁਭਾਇਆ।
ਦ੍ਰਿਸ਼ਟ (ਓਹ ਸ਼ਕਤੀ ਜੋ ਅਖਾਂ ਥਾਣੀ ਦੇਖੀਦੀ ਹੈ), ਸ਼ਬਦ (ਉਹ ਸ਼ਕਤੀ ਜੋ ਕੰਨਾਂ ਥਾਣੀ ਅਵਾਜ਼ ਦਾ ਗਿਆਨ ਲੈਂਦੀ ਹੈ), ਗਤ (ਉਹ ਸ਼ਕਤੀ ਜੋ ਸਾਰੇ ਅੰਗਾਂ ਨੂੰ ਹਿੱਲਣ ਜੁਲਣ ਦੀ ਸੱਤਾ ਦੇਂਦੀ ਹੈ, ਜਿਸਨੂੰ ਚੇਸ਼ਟਾ ਕਹਿੰਦੇ ਹਨ), ਸੁਰਤ (ਉਹ ਸਾਖੀ ਸੱਤਾ ਜੋ ਗਿਆਨ ਰੂਪ ਹੈ, ਅਰ ਸਭ ਕੁਝ ਨੂੰ ਅਨੁਭਵ ਕਰਦੀ ਹੈ), ਲਿਵ (ਉਹ ਸੱਤਾ ਜ
Man was given sight, speech, power of listening and consciousness of merging in the Word. For his ears, eyes, tongue and skin, the form, joy, smell etc. were created.
दिसटि सबद गति सुरति लिवै राग रंग रस परस लुभाइआ ।
ਉਤਮੁਕੁਲੁਉਤਮੁਜਨਮੁਰੋਮਰੋਮਗਣਿਅੰਗਸਬਾਇਆ।
ਉੱਤਮ ਕੁਲ (ਸਭ ਜੀਵ ਜੰਤੂ ਵਿਚ ਮਨੁੱਖਾਂ ਦੀ ਕੁੱਲ ਉੱਤਮ ਹੈ) ਵਿਚ ਉੱਤਮ ਜਨਮ (ਉਪਰ ਕਹੀਆਂ ਦਾਤਾਂ ਸੰਯੁਕਤ 'ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ' ਮਿਲਿਆ) ਗੁਣ (ਐਨੇ ਦੇਹ ਵਿੱਚ ਸਮਾਏ ਕਿ) ਰੋਮ ਰੋਮ ਦੀ ਗਿਣਤੀ (ਮੂਜਬ) ਗੁਣ ਬਣਾ ਦਿੱਤੇ।
By giving the best family (of human being) and birth in it, the Lord god gave shape to one and all organs.
उतमु कुलु उतमु जनमु रोम रोम गणि अंग सबाइआ ।
ਬਾਲਬੁਧਿਮੁਹਿਦੁਧਿਦੇਕਰਿਮਲਮੂਤ੍ਰਸੂਤ੍ਰਵਿਚਿਆਇਆ।
ਬਾਲ ਅਵਸਥਾ (ਮੂੰਹ ਵਿਖੇ) ਦੁੱਧ (ਮਾਂ) ਦੇਂਦੀ ਹੈ, ਮਲ ਤੇ ਮੂਤਰ (ਜਦ ਦੋ) ਸੋਤਰ (ਕਰਮ ਇੰਦ੍ਰਯ) ਵਿਖੇ ਆਉਂਦੇ ਹਨ, (ਤਦ ਮਾਂ ਉਠਾਕੇ ਪੁਤ੍ਰ ਦੀ ਟਹਿਲ ਕਰਦੀ ਹੈ)।
During infancy, mother pours milk into the mouth and make (the baby) defecate.
बालबुधि मुहि दुधि दे करि मल मूत्र सूत्र विचि आइआ ।
ਹੋਇਸਿਆਣਾਸਮਝਿਆਕਰਤਾਛਡਿਕੀਤੇਲਪਟਾਇਆ।
(ਜਦ ਜੀਵ) ਸਿਆਣਾ ਹੋ ਕੇ ਸਮਝਣ ਲੱਗਾ (ਤਦੋਂ) ਕਰਤਾਰ (ਦਾ ਨਾਮ) ਵਿਸਾਰਕੇ ('ਕੀਤੇ' ਕਹੀਏ) ਸੰਸਾਰ ਵਿਚ ਲਪਟ ਗਿਆ।
When grown up, he (man) leaving aside the creator Lord becomes engrossed with His creation.
होइ सिआणा समझिआ करता छडि कीते लपटाइआ ।
ਗੁਰਪੂਰੇਵਿਣੁਮੋਹਿਆਮਾਇਆ੧੮।।
ਪੂਰਨ ਗੁਰੂ ਬਾਝ ਮਾਇਆ ਨੇ ਮੋਹਤ ਕਰ ਲੀਤਾ।
Without the perfect Guru, man goes on to be engrossed into the web of maya.
गुर पूरे विणु मोहिआ माइआ ।१८।
ਪਉੜੀ੧੯
पउड़ी १९
ਮਨਮੁਖਮਾਣਸਦੇਹਤੇਪਸੂਪਰੇਤਅਚੇਤਚੰਗੇਰੇ।
ਮਨਮੁਖ ਦੀ ਮਨੁੱਖ ਦੇਹੀ ਨਾਲੋਂ ਅਚੇਤ ਪਸੂ ਅਤੇ ਪਰੇਤ ਚੰਗੇਰੇ ਹਨ (ਇਸਦਾ ਕਾਰਣ ਅਗਲੀਆਂ ਦੋ ਤੁਕਾਂ ਵਿਚ ਖੋਲ੍ਹਦੇ ਹਨ)।
Animals and ghosts said to be without wisdom are better than manmukh the mind-orientated.
मनमुख माणस देह ते पसू परेत अचेत चंगेरे ।
ਹੋਇਸੁਚੇਤਅਚੇਤਹੋਇਮਾਣਸੁਮਾਣਸਦੇਵਲਿਹੇਰੇ।
(ਮਨਮੁਖ) ਸਿਆਣਾ ਹੋਕੇ ਫੇਰ ਅਚੇਤ ਹੋ ਬੈਠਦਾ ਹੈ, (ਅਤੇ) ਮਨੁੱਖ ਹੋਕੇ ਮਨੁਖ ਵੱਲ ਤੱਕਦਾ ਹੈ (ਭਾਵ ਮਨੁਖ ਦੀ ਆਸ ਕਰਦਾ ਹੈ)।
Even being wise the man becomes fool and goes on looking towards men (to meet his selfish ends).
होइ सुचेत अचेत होइ माणसु माणस दे वलि हेरे ।
ਪਸੂਨਮੰਗੈਪਸੂਤੇਪੰਖੇਰੂਪੰਖੇਰੂਘੇਰੇ।
ਪਸੂ ਪਸੂ ਦੇ ਅੱਗੇ ਹੱਥ ਨਹੀਂ ਟੱਡਦਾ, ਪੰਖ ਪੰਖ ਨੂੰ ਨਹੀਂ ਘੇਰਦਾ (ਭਾਵ ਇਕ ਦੂਏ ਦੀ ਆਸ ਨਹੀਂ ਤੱਕਦੇ)।
An animal from animals and a bird from birds never ask for anything.
पसू न मंगै पसू ते पंखेरू पंखेरू घेरे ।
ਚਉਰਾਸੀਹਲਖਜੂਨਿਵਿਚਿਉਤਮਮਾਣਸਜੂਨਿਭਲੇਰੇ।
ਚਉਰਾਸੀ ਲਖ ਜੋਨੀਆਂ ਵਿੱਚੋਂ ਮਾਣਸ ਜੋਨੀ ਉੱਤਮ ਅਤੇ ਭਲੀ ਹੈ।
Among eighty-four lakh species of life, the human life is the best one.
चउरासीह लख जूनि विचि उतम माणस जूनि भलेरे ।
ਉਤਮਮਨਬਚਕਰਮਕਰਿਜਨਮੁਮਰਣਭਵਜਲੁਲਖਫੇਰੇ।
ਮਨ ਤਨ ਬਚਨਾਂ ਕਰ ਕੇ ਉੱਤਮ ਹੈ, (ਪਰੰਤੂ ਮਨਮੁਖ ਹੋਣ ਨਾਲ) ਜਨਮ ਮਰਣ ਸੰਸਾਰ ਸਾਗਰ ਦੇ ਲੱਖਾਂ ਫੇਰ (ਇਸਦੇ ਨਾਲ ਚੰਬੜ ਜਾਂਦੇ ਹਨ)।
Having even the best mind, speech and actions, man goes on transmigtraing in the ocean of life and death.
उतम मन बच करम करि जनमु मरण भवजलु लख फेरे ।
ਰਾਜਾਪਰਜਾਹੋਇਕੈਸੁਖਵਿਚਿਦੁਖੁਹੋਇਭਲੇਭਲੇਰੇ।
ਰਾਜਾ (ਹੋਵੇ ਜਾਂ) ਪਰਜਾ (ਰੱਯਤ) (ਕਿੱਡਾ ਹੀ) ਭਲਿਆਂ ਥੋਂ ਭਲਾ ਹੋਵੇ ਸੁਖ ਵਿੱਚ ਦੁਖ ਭੋਗਣਾ ਹੀ ਪੈਂਦਾ ਹੈ, ਕਿਉਂਕਿ ਮਨਮੁਖ ਹੋ ਕੇ ਜੀਵ ਇਸ ਦੀ ਕੁਦਰਤੀ ਉੱਤਮਤਾ ਨੂੰ ਗਵਾ ਬੈਠਦਾ ਹੈ, ਅਰ ਨਿਜ ਨੂੰ ਦੁੱਖ ਦਾ ਨਿਸ਼ਾਨਾ ਕਰ ਲੈਂਦਾ ਹੈ)।
Whether it is a king or the people, even the good persons suffer the fear (of going away) from pleasure.
राजा परजा होइ कै सुख विचि दुखु होइ भले भलेरे ।
ਕੁਤਾਰਾਜਬਹਾਲੀਐਚਕੀਚਟਣਜਾਇਅਨ੍ਹੇਰੇ।
ਕੁੱਤੇ ਨੂੰ ਜੇ ਰਾਜ ਤੇ ਬਹਾਲੀਏ ਤਾਂ ਭੀ ਓਹ ਰਾਤ ਨੂੰ ਚੱਕੀ ਦੇ ਚੱਟਣ ਨੂੰ ਜਾਊ, (ਤਿਵੇਂ ਹੀ ਉੱਤਮ ਜਨਮ ਮਨੁੱਖ ਜਦ ਮਨਮੁਖ ਹੋ ਜਾਂਦਾ ਹੈ, ਤਦ ਰਾਜ ਰੂਪ ਗੁਣ ਦਾਤਾਂ ਜੋ ਪਰਮੇਸ਼ਰ ਨੇ ਦੇਹੀ ਵਿੱਚ ਰੱਖੀਆਂ ਹਨ, ਜਿਨ੍ਹਾਂ ਦਾ ਪਿੱਛੇ ਕਥਨ ਕੀਤਾ ਹੈ, ਉਨ੍ਹਾਂ ਤੋਂ ਪਰਮ ਸੁਖ ਭੋਗਣ ਦੀ ਥਾਂ ਵਿਸ਼ੇ ਵਿਕਾਰਾਂ ਦੀ ਚੱਕੀ ਚੱਟਣ
Dog, even if enthroned, according to its basic nature goes on to lick the flourmill at the fall of darkness.
कुता राज बहालीऐ चकी चटण जाइ अन्हेरे ।
ਗੁਰਪੂਰੇਵਿਣੁਗਰਭਵਸੇਰੇ੧੯।।
(ਇਸ ਕਰ ਕੇ ਗੁਰੂ ਦੀ ਸ਼ਰਨ ਲਓ, ਨਹੀਂ ਤਾਂ) ਪੂਰੇ ਗੁਰੂ ਬਿਨਾ (ਮਨਮੁਖਤਾ ਦੇ ਕਾਰਣ) ਗਰਭ ਵਿਚ ਵਾਸਾ ਮਿਲੇਗਾ।
Without the perfect Guru one has to stay in the abode of womb i.e. the transmigration never ends.
गुर पूरे विणु गरभ वसेरे ।१९।
ਪਉੜੀ੨੦
पउड़ी २०
ਵਣਿਵਣਿਵਾਸੁਵਣਾਸਪਤਿਚੰਦਨੁਬਾਝੁਨਚੰਦਨੁਹੋਈ।
ਜਿੱਕੁਰ (ਵਣਾਸਪਤਿ=) ਬਨਸਪਤੀ ਵਿਚ ਬ੍ਰਿੱਛ ਬ੍ਰਿੱਛ ਦਾ ਵਾਸਾ ਹੈ (ਭਾਵ ਨਾਨ੍ਹਾ ਭਾਂਤ ਦੇ ਬ੍ਰਿੱਛ ਹਨ, ਪਰੰਤੂ (ਇਕ) ਚੰਦਨ ਦੇ ਬੂਟੇ ਬਾਝ ਚੰਦਨ ਕੋਈ ਨਹੀਂ ਹੁੰਦਾ।
The forests are replete with vegetation but without sandalwood, the fragrance of sandal does not occur in it.
वणि वणि वासु वणासपति चंदनु बाझु न चंदनु होई ।
ਪਰਬਤਿਪਰਬਤਿਅਸਟਧਾਤੁਪਾਰਸਬਾਝੁਨਕੰਚਨੁਸੋਈ।
ਪਹਾੜ ਪਹਾੜ ਵਿਖੇ ਅੱਠ ਧਾਤਾ (ਲੋਹਾ ਚਾਂਦੀ ਆਦਿ ਵਿਦਮਾਨ) ਹਨ (ਪਰੰਤੂ) ਪਾਰਸ ਬਾਝ ਉਹ ਸੋਨਾ ਨਹੀਂ(ਹੋ ਸਕਦੀਆਂ, ਅੱਗੇ ਦਾਰਸ੍ਟਾਂਤ ਦਸਦੇ ਹਨ)।
Minerals are there on all the mountain but without the philosopher's stone they do not transform into gold.
परबति परबति असट धातु पारस बाझु न कंचनु सोई ।
ਚਾਰਿਵਰਣਿਛਿਅਦਰਸਨਾਸਾਧਸੰਗਤਿਵਿਣੁਸਾਧੁਨਕੋਈ।
ਚਾਰੇ ਵਰਣ ਛੀ ਦਰਸ਼ਨ (ਸੰਸਾਰ ਵਿਖੇ ਹਨ) ਸਾਧੂ ਦੀ ਸੰਗਤ ਦੇ ਬਾਝ ਕੋਈ (ਉਨ੍ਹਾਂ ਵਿਚੋਂ) 'ਸਾਧੂ' (ਨਹੀਂ ਹੋ ਸਕਦਾ)।
None among the four varnas and the scholars of the six philosophies can become (true) sadhu without the company of saints.
चारि वरणि छिअ दरसना साधसंगति विणु साधु न कोई ।
ਗੁਰਉਪਦੇਸੁਅਵੇਸੁਕਰਿਗੁਰਮੁਖਿਸਾਧਸੰਗਤਿਜਾਣੋਈ।
ਗੁਰੂ ਦੇ ਉਪਦੇਸ਼ ਵਿਖੇ ਪ੍ਰਵੇਸ਼ ਕਰ ਕੇ ਗੁਰਮੁਖ ਲੋਕ ਸਾਧ ਸੰਗਤ ਨੂੰ ਹੀ ਜਾਣਦੇ (ਭਾਵ ਉਸੇ ਵਿਖੇ ਮਗਨ ਰਹਿੰਦੇ) ਹਨ।
Charged by the teachings of the Guru, gurmukhs understand the importance of the company of the saints.
गुर उपदेसु अवेसु करि गुरमुखि साधसंगति जाणोई ।
ਸਬਦਸੁਰਤਿਲਿਵਲੀਣੁਹੋਇਪਿਰਮਪਿਆਲਾਅਪਿਉਪਿਓਈ।
ਸ਼ਬਦ ਸੁਰਤ ਦੀ (ਇਕ ਰਸ ਲਗਨਿ) ਵਿਚ ਲੀਨ ਹੋਕੇ ਪ੍ਰੇਮ ਦਾ ਅੰਮ੍ਰਿਤ ਰੂਪ ਪਿਆਲਾ ਪੀਂਦੇ ਹਨ।
Then, they getting the consciousness attuned to the Word, quaff the cup of nectar of loving devotion.
सबद सुरति लिव लीणु होइ पिरम पिआला अपिउ पिओई ।
ਮਨਿਉਨਮਨਿਤਨਿਦੁਬਲੇਦੇਹਬਿਦੇਹਸਨੇਹਸਥੋਈ।
ਮਨ (ਕਰਕੇ) 'ਉਨਮਨ' (ਉਦਾਸ ਰਹਿੰਦੇ ਹਨ ਅਥਵਾ) ਤੁਰੀਆ ਪਦ ਵਿਖੇ ਹੋਕੇ ਸੰਸਾਰ ਤੋਂ ਦੁਬਲੇ ਰਹਿੰਦੇ ਹਨ, (ਕਿਉਂ ਜੋ) ਦੇਹ (ਦੀ ਭਾਵਨਾ) ਤੋਂ ਵਿਦੇਹੀ ਹੋਕੇ (ਕਰਤਾਰ ਦੇ) ਪ੍ਰੇਮ ਦੇ ਸਾਥੀ ਹੋ ਰਹੇ ਹਨ (ਭਾਵ ਸਰੀਰ ਸੁਤੇ ਸਿੱਧ ਰਹਿੰਦਾ ਹੈ, ਇਸ ਰਸਾਂ ਕਸਾਂ ਵਿਚ ਨਹੀਂ ਲਗਦੇ ਪਰ ਮਨ ਤੁਰੀਆ ਪਦ ਵਿਚ ਰੱਖਦੇ ਹਨ)।
The mind now reaching the highest stage of spiritual realisation (turiya) and becoming subtle stabilises in the love of the Lord.
मनि उनमनि तनि दुबले देह बिदेह सनेह सथोई ।
ਗੁਰਮੁਖਿਸੁਖਫਲੁਅਲਖਲਖੋਈ੨੦।।
ਗੁਰਮੁਖਾਂ ਨੂੰ ਸੁਖ ਫਲ (ਅਰਥਾਤ) ਅਲਖ ਨਿਰੰਕਾਰ ਦੀ ਲੱਖਤਾ ਹੁੰਦੀ ਹੈ।
Gurmukhs beholding the invisible Lord receive the fruits of that pleasure.
गुरमुखि सुख फलु अलख लखोई ।२०।
ਪਉੜੀ੨੧
पउड़ी २१
ਗੁਰਮੁਖਿਸੁਖਫਲੁਸਾਧਸੰਗੁਮਾਇਆਅੰਦਰਿਕਰਨਿਉਦਾਸੀ।
ਗੁਰਮੁਖ ਲੋਕ ਸਾਧ ਸੰਗਤ ਵਿਖੇ (ਸੁਖ ਫਲ=) ਸਰੂਪਾਨੰਦ ਦੇ ਨਾਲ ਮਾਇਆ ਵਿਖੇ ਉਦਾਸ ਭਾਵ ਰਹਿੰਦੇ ਹਨ।
Gumukhs get pleasure in the company of saints. They remain indifferent to maya though they live in it.
गुरमुखि सुख फलु साधसंगु माइआ अंदरि करनि उदासी ।
ਜਿਉਜਲਅੰਦਰਿਕਵਲੁਹੈਸੂਰਜਧ੍ਯਾਨੁਅਗਾਸੁਨਿਵਾਸੀ।
ਜਿਕੁਰ ਜਲ ਵਿਖੇ ਕਮਲ ਰਹਿਕੇ ('ਅਕਾਸ਼ ਨਿਵਾਸੀ'ਕਹੀਏ) ਅਕਾਸ਼ ਵਿਖੇ ਰਹਿਣ ਵਾਲੇ ਸੂਰਜ ਵੱਲ ਹੀ ਧਿਆਨ ਰਖਦਾ ਹੈ, (ਧੁਨੀ ਇਹ ਲੈਂਦੇ ਹਨ ਕਿ ਪਾਣੀ ਭਾਵੇਂ ਉਤਰ ਜਾਵੇ ਕਵਲ ਉਥੇ ਹੀ ਟਿਕਿਆ ਰਹਿੰਦਾ ਹੈ, ਉਸ ਦੀ ਪਰਵਾਹ ਨਹੀਂ ਕਰਦਾ, ਪਰ ਸੂਰਜ ਦੇ ਨਾਂ ਦੇਖਣ ਨਾਲ ਝੱਟ ਮੁੰਦਿਆ ਜਾਂਦਾ ਹੈ, 'ਬ੍ਰਹਮ ਗਿਆਨੀ ਸਦਾ ਨਿਰਲੇਪ॥ ਜੈਸ
As a lotus, which remains in water and yet keep its gaze fixed towards the sun, gurmukhs always keep their consciousness attuned to the Lord.
जिउ जल अंदरि कवलु है सूरज ध्यानु अगासु निवासी ।
ਚੰਦਨੁਸਪੀਂਵੇੜਿਆਸੀਤਲੁਸਾਂਤਿਸੁਗੰਧਿਵਿਗਾਸੀ।
ਚੰਦਨ (ਦਾ ਬੂਟਾ) ਸੱਪਾਂ ਨਾਲ ਵੇੜਿਆ ਹੋਇਆ ਬੀ ਸੀਤਲਤਾ, ਸ਼ਾਂਤਿ ਅਰ ਸੁੰਗਧਤਾਈ ਦਾ ਫੈਲਾਉ ਹੀ ਕਰਦਾ ਹੈ।
The sandalwood remains entwined by snakes but still it spreads cool and peace-producing fragrance all around.
चंदनु सपीं वेड़िआ सीतलु सांति सुगंधि विगासी ।
ਸਾਧਸੰਗਤਿਸੰਸਾਰਵਿਚਿਸਬਦਸੁਰਤਿਲਿਵਸਹਜਿਬਿਲਾਸੀ।
(ਗੁਰਮੁਖ) ਸੰਸਾਰ ਵਿਚ (ਰਹਿਕੇ ਹੀ) ਸੰਤਾਂ ਦੀ ਸੰਗਤ ਸ਼ਬਦ ਸੁਰਤ ਦੀ ਲਿਵ (ਵਿਚ ਲਗੇ) ਸਹਜ ਪਦ ਵਿਚ ਬਿਲਾਸ (ਕਰਦੇ ਹਨ, ਆਨੰਦਤ ਹਨ)।
Gurmukhs living in the world, through the company of the saints keeping the consciousness attuned to the Word, move around in equipoise.
साधसंगति संसार विचि सबद सुरति लिव सहजि बिलासी ।
ਜੋਗਜੁਗਤਿਭੋਗਭੁਗਤਿਜਿਣਿਜੀਵਨਮੁਕਤਿਅਛਲਅਬਿਨਾਸੀ।
ਜੋਗ ਦੀ ਜੁਗਤੀ (ਨਾਲ) ਭੋਗ ਦੀ ਭੁਗਤੀ ਨੂੰ ਜਿੱਤ ਕੇ ਜੀਵਣ ਮੁਕਤ ਵਿਖੇ ਅਛਲ ਤੇ ਅਬਿਨਾਸੀ ਹੋਕੇ ਰਹਿੰਦੇ ਹਨ।
They conquering the technique of yoga and bhog (enjoyment) become liberated in life, undecievable and indestructible.
जोग जुगति भोग भुगति जिणि जीवन मुकति अछल अबिनासी ।
ਪਾਰਬ੍ਰਹਮਪੂਰਨਬ੍ਰਹਮੁਗੁਰਪਰਮੇਸਰੁਆਸਨਿਰਾਸੀ।
ਜਿਕੁਰ ਪਾਰਬ੍ਰਹਮ ਨਿਰਗੁਣ ਅਤੇ) ਪੂਰਨ ਬ੍ਰਹਮ (ਸਰਗੁਣ ਇੱਕ ਹੈ ਤਿਹਾ ਹੀ) ਗੁਰੂ ਤੇ ਪਰਮੇਸ਼ੁਰ ਆਸਾ ਤੋਂ ਨਿਰਾਸ ਹੋਣ ਕਰ ਕੇ (ਇਕ ਰੂਪ ਹਨ)।
As the transcendetal Brahm is the perfect Brahm , the same way the Guru who is indifferent to hopes and desires is also nothing but God.
पारब्रहम पूरन ब्रहमु गुर परमेसरु आस निरासी ।
ਅਕਥਕਥਾਅਬਿਗਤਿਪਰਗਾਸੀ੨੧੧੫।।।ਪੰਦ੍ਰਾਂ।
(ਦੋਵੇਂ) ਅਕਥ ਕਥਾ ਵਾਲੇ ਅਵਿਗਤ, (ਅਬਿਨਾਸੀ ਅਤੇ) ਪ੍ਰਕਾਸ਼ ਸਰੂਪ ਹਨ।
(Through the Guru) that ineffable story and unmenifest light of the Lord becomes known (to the world).
अकथ कथा अबिगति परगासी ।२१।१५। पंद्रां ।