ਵਾਰਾਂ ਭਾਈ ਗੁਰਦਾਸ ਜੀ

ਅੰਗ 16
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Oankar, the primal energy, realised through the grace of divine preceptor
ੴ सतिगुर प्रसादि ॥
LINE 02
ਪਉੜੀ
पउड़ी १
LINE 03
ਸਭਦੂੰਨੀਵੀਂਧਰਤਿਹੋਇਦਰਗਹਅੰਦਰਿਮਿਲੀਵਡਾਈ
ਸਾਰਿਆਂ ਥੋਂ ਨਿੰਮ੍ਰਤੀ ਭੂਤ ਧਰਤੀ ਹੋਈ, (ਪ੍ਰੰਤੂ ਈਸ਼੍ਵਰ ਦੀ) ਕਚਹਿਰੀ ਵਿਚ (ਇਸੇ ਨੂੰ ਹੀ) ਵਡਿਆਈ ਮਿਲੀ ਹੈ (ਭਾਵ ਇਸੇ ਦੇ ਦੁਖ ਹਰਨ ਲਈ ਦਰਗਾਹ ਤੋਂ ਅਵਤਾਰ ਭੇਜੇ ਜਾਂਦੇ ਹਨ)।
The earth is most humble and hence respected in the court of the Lord.
सभ दूं नीवीं धरति होइ दरगह अंदरि मिली वडाई ।
LINE 04
ਕੋਈਗੋਡੈਵਾਹਿਹਲੁਕੋਮਲਮੂਤ੍ਰਕੁਸੂਤ੍ਰਕਰਾਈ
ਕੋਈ ਗੋਡਦਾ ਹੈ ਕੋਈ ਹਲ ਵਾਹੁੰਦਾ ਹੈ, ਕੋਈ ਮਲ ਮੂਤ ਨਾਲ (ਇਸਨੂੰ) ਮੈਲਾ ਕਰਦਾ ਹੈ।
One hoes it, other ploughs it and someone impures it by defecating it.
कोई गोडै वाहि हलु को मल मूत्र कुसूत्र कराई ।
LINE 05
ਲਿੰਬਿਰਸੋਈਕੋਕਰੈਚੋਆਚੰਦਨੁਪੂਜਿਚੜਾਈ
ਕੋਈ ਲੇਪਨ ਕਰ ਕੇ ਰੋਟੀ ਕਰਦਾ ਹੈ, ਕੋਈ ਚੋਆ ਚੰਦਨ ਦੀਆਂ ਪੂਜਾ ਚੜਾਉਂਦਾ ਹੈ।
Plastering it one prepares kitchen over it and someone worships it by offering sandal sticks.
लिंबि रसोई को करै चोआ चंदनु पूजि चड़ाई ।
LINE 06
ਜੇਹਾਬੀਜੈਸੋਲੁਣੈਜੇਹਾਬੀਉਤੇਹਾਫਲੁਪਾਈ
ਜੇਹਾ (ਬੀਜ ਇਸ ਵਿਚ ਕੋਈ) ਬੀਜਦਾ ਹੈ ਤੇਹਾ ਹੀ ਕਟਦਾ ਹੈ, ਜੇਹਾ ਬੀਉ ਹੁੰਦਾ ਹੈ ਤਿਹਾ ਫਲ (ਉਸਦਾ) ਲੈਂਦਾ ਹੈ।
One reaps what one sows and receives the fruit of seeds offered to earth.
जेहा बीजै सो लुणै जेहा बीउ तेहा फलु पाई ।
LINE 07
ਗੁਰਮੁਖਿਸੁਖਫਲਸਹਜਘਰੁਆਪੁਗਵਾਇਆਪੁਗਣਾਈ
ਗੁਰਮੁਖ ਲੋਕਾਂ ਨੂੰ ਸਹਿਜ ਪਦ ਵਿਚ ਸੁਖ ਫਲ (ਪ੍ਰਾਪਤ ਹੁੰਦਾ ਹੈ, ਓਹ ਧਰਤੀ ਵਾਂਙੂੰ) ਆਪਾ ਭਾਵ ਗਵਾਕੇ ਆਪ ਨੂੰ ਨਹੀਂ ਗਣਾਉਂਦੇ।
Getting stabilised in the innate nature gurmukhs receive the pleasure-fruits. Eschewing ego they never allow themselves to be counted anywhere.
गुरमुखि सुख फल सहज घरु आपु गवाइ न आपु गणाई ।
LINE 08
ਜਾਗ੍ਰਤਸੁਪਨਸੁਖੋਪਤੀਉਨਮਨਿਮਗਨਰਹੈਲਿਵਲਾਈ
ਜਾਗ੍ਰਤ, ਸੁਪਨ ਅਰ ਸਖੋਪਤੀ ਅਵਸਥਾ ਵਿਖੇ ('ਉਨਮਨਿ'=) ਪਰਮਾਤਮਾ ਵਿਚ ਮਗਨ ਹੋ ਕੇ ਲਿਵ ਲਾ ਰਹੇ ਹਨ, (ਇਸ ਲਈ ਰਾਗ ਦ੍ਵੈਖ ਤੇ ਦ੍ਵਰ ਹਨ, ਅਥਵਾ ਜਾਗ੍ਰਤ, ਸੁਪਨ, ਸੁਖੋਪਤੀ, ਓਹ ਹਰ ਹਾਲ ਵਿਚ ਤੁਰੀਆ ਪਦ ਵਿਚ ਰਹਿੰਦੇ ਹਨ)।
They, in all the four stages - jagrat (conscious) svapan (dream), susupati (deep sleep or trance) and turiya (indetical with the supreme lord) - remain merged in the love of the Lord.
जाग्रत सुपन सुखोपती उनमनि मगन रहै लिव लाई ।
LINE 09
ਸਾਧਸੰਗਤਿਗੁਰਸਬਦੁਕਮਾਈ।।
(ਇਸ ਅਵਸਥਾ ਦੀ ਪ੍ਰਾਪਤੀ ਐਉਂ ਹੈ ਕਿ) ਸਾਧ ਸੰਗਤ ਵਿਖੇ ਗੁਰੂ ਮਹਾਰਾਜ ਦੇ ਸ਼ਬਦ ਦੀ ਕਮਾਈ (ਹੁੰਦੀ ਹੈ, ਜੋ ਮਿਲ ਕੇ ਕਰੇ ਏਥੇ ਪਹੁੰਚ ਪੈਂਦਾ ਹੈ)।
One accomplishes the word of the Guru in the company of saints.
साधसंगति गुर सबदु कमाई ।१।
LINE 10
ਪਉੜੀ
पउड़ी २
LINE 11
ਧਰਤੀਅੰਦਰਿਜਲੁਵਸੈਜਲੁਬਹੁਰੰਗੀਂਰਸੀਂਮਿਲੰਦਾ
ਧਰਤੀ ਵਿਖੇ ਪਾਣੀ ਵਸਦਾ ਹੈ (ਇਸੇ ਲਈ) ਪਾਣੀ ਬਾਹਲੇ ਰੰਗ ਦੇ ਰਸਾਂ ਵਿਖੇ ਮਿਲਦਾ ਹੈ।
Water resides in the earth and mixes with all colours and saps.
धरती अंदरि जलु वसै जलु बहु रंगीं रसीं मिलंदा ।
LINE 12
ਜਿਉਂਜਿਉਂਕੋਇਚਲਾਇਦਾਨੀਵਾਂਹੋਇਨੀਵਾਣਿਚਲੰਦਾ
ਜਿੱਕੁਰ ਕੋਈ ਇਸ ਨੂੰ ਤੋਰੇ (ਤੁਰਦਾ ਹੈ, ਪ੍ਰੰਤੂ ਆਪ) ਨੀਵਾਂ ਹੋਕੇ ਨਿਵਾਣਾਂ ਵਿਖੇ ਹੀ ਪਹੁੰਚਦਾ ਹੈ।
As somebody goes on pushing it, it goes down and down.
जिउं जिउं कोइ चलाइदा नीवां होइ नीवाणि चलंदा ।
LINE 13
ਧੁਪੈਤਤਾਹੋਇਕੈਛਾਵੈਂਠੰਢਾਹੋਇਰਹੰਦਾ
ਧੁੱਪ ਵਿਖੇ ਗਰਮ, ਛਾਵੇਂ ਸੀਤਲ ਹੋ ਕੇ ਰਹਿੰਦਾ ਹੈ।
It remains hot in sunshine and cold in the shade.
धुपै तता होइ कै छावैं ठंढा होइ रहंदा ।
LINE 14
ਨਾਵਣੁਜੀਵਦਿਆਂਮੁਇਆਂਪੀਤੈਸਾਂਤਿਸੰਤੋਖੁਹੋਵੰਦਾ
ਜੀਵਨ ਅਵਸਥਾ ਵਿਖੇ ਨ੍ਹਾਉਣ ਨਾਲ ਸੰਤੋਖ, ਮਨ ਨੂੰ ਪ੍ਰਸੰਨਤਾ ਤੇ ਠੰਡ ਹੁੰਦੀ ਹੈ, ਅਰ ਮੋਇਆ ਬੀ ਨ੍ਹਾਉਣਾ (ਇਸੇ ਨਾਲ ਹੁੰਦਾ ਹੈ) (ਭਾਵ ਨ੍ਹਾਉਣਾ ਤਾਂ ਜੀਉਂਦਿਆਂ ਮੋਇਆ ਦਾ ਭੀ ਪਾਣੀ ਨਾਲ ਹੁੰਦਾ ਹੈ ਪਰ ਪੀਤਾ ਪਾਣੀ ਜੀਉਂਦਿਆਂ ਹੀ ਜਾਂਦਾ ਹੈ, ਉਂ ਦੋਵੇਂ ਵੇਲੇ ਕੰਮ ਆਉਂਦਾ ਹੈ)।
Bathing, living, dying, drinking it always gives peace and satisfaction.
नावणु जीवदिआं मुइआं पीतै सांति संतोखु होवंदा ।
LINE 15
ਨਿਰਮਲੁਕਰਦਾਮੈਲਿਆਂਨੀਵੈਂਸਰਵਰਜਾਇਟਿਕੰਦਾ
ਮੈਲੇ (ਪ੍ਰਾਣੀਆਂ ਨੂੰ ਸ਼ਨਾਨ ਦਵਾਰਾ) ਨਿਰਮਲ ਕਰਦਾ ਹੈ, (ਆਪ) ਨੀਵੇ ਸਰੋਵਰਾਂ (ਆਦਿ ਨਦੀਆਂ ਨਾਲਿਆਂ ਵਿਖੇ) ਜਾ ਟਿਕਦਾ ਹੈ।
It makes impure ones pure and remains undisturbed in the lower tanks.
निरमलु करदा मैलिआं नीवैं सरवर जाइ टिकंदा ।
LINE 16
ਗੁਰਮੁਖਿਸੁਖਫਲੁਭਾਉਭਉਸਹਜੁਬੈਰਾਗੁਸਦਾਵਿਗਸੰਦਾ
(ਤਿਵੇਂ) ਗੁਰਮੁਖ ਸੁਖ ਫਲ ਵਾਲਾ ਹੋਕੇ (ਦੈਵੀ) ਭੈ ਤੇ ਪ੍ਰੇਮ ਵਿਖੇ (ਰੱਤਾ) ਸਹਿਜ ਪਦ (=ਪੂਰਨ ਪਦ) (ਅਤੇ ਸੁਧ) ਵੈਰਾਗ ਵਿੱਚ ਸਦਾ ਖਿੜਿਆ ਰਹਿੰਦਾ ਹੈ।
Similarly, the gurmukh person in the love and fear of the Lord and observing indifference, full of equipoise remains delighted.
गुरमुखि सुख फलु भाउ भउ सहजु बैरागु सदा विगसंदा ।
LINE 17
ਪੂਰਣੁਪਰਉਪਕਾਰੁਕਰੰਦਾ।।
(ਅਤੇ) ਪੂਰਾ ਪਰੋਪਕਾਰ ਕਰਦਾ ਰਹਿੰਦਾ ਹੈ।
Only perfect one undertakes altruism.
पूरणु परउपकारु करंदा ।२।
LINE 18
ਪਉੜੀ
पउड़ी ३
LINE 19
ਜਲਵਿਚਿਕਵਲੁਅਲਿਪਤੁਹੈਸੰਗਦੋਖਨਿਰਦੋਖਰਹੰਦਾ
ਕਮਲ ਫੁਲ ਪਾਣੀ ਵਿਖੇ ਅਲੇਪ ਰਹਿੰਦਾ ਹੈ, ਸੰਗ ਦੋਖ ਤੋਂ ਭੀ ਅਕਲੰਕਤਿ ਰਹਿੰਦਾ ਹੈ, (ਚਿੱਕੜ, ਸ਼ਿਵਾਲ, ਡੱਡੂ, ਬਗਲਾ, ਕਿਸੇ ਦਾ ਸੰਗ ਦੋਸ ਨਹੀਂ ਲਗਦਾ)।
The lotus residing in water remains unsmeared by it.
जल विचि कवलु अलिपतु है संग दोख निरदोख रहंदा ।
LINE 20
ਰਾਤੀਭਵਰੁਲੁਭਾਇਦਾਸੀਤਲੁਹੋਇਸੁਗੰਧਿਮਿਲੰਦਾ
ਰਾਤ ਵਿਖੇ ਭਵਰਿਆਂ ਨੂੰ ਲੁਭਾਇਮਾਨ ਕਰਦਾ ਹੈ, 'ਸੀਤਲ' ਹੋ ਕੇ (ਭਵਰੇ) ਸੁਗੰਧੀ ਲੇਂਦੇ ਤੇ ਮਗਨ ਰਹਿੰਦੇ ਹਨ।
In the night it attracts the black bee which gets coolness and fragrance from lotus.
राती भवरु लुभाइदा सीतलु होइ सुगंधि मिलंदा ।
LINE 21
ਭਲਕੇਸੂਰਜਧਿਆਨੁਧਰਿਪਰਫੁਲਤੁਹੋਇਮਿਲੈਹਸੰਦਾ
ਦਿਨ ਚੜ੍ਹੇ ਸੂਰਜ ਵੱਲ ਧਿਆਨ ਕਰ ਕੇ ਪਰਫੁੱਲਤ ਹੋ ਜਾਂਦਾ ਤੇ ਹੱਸਕੇ (ਪਿਆਰੇ ਨੂੰ) ਮਿਲਦਾ ਹੈ।
In the morning it again meets the sun and being glad smiles the whole day.
भलके सूरज धिआनु धरि परफुलतु होइ मिलै हसंदा ।
LINE 22
ਗੁਰਮੁਖਸੁਖਫਲਸਹਜਿਘਰਿਵਰਤਮਾਨਅੰਦਰਿਵਰਤੰਦਾ
ਗੁਰਮੁਖ (ਰੂਪੀ ਕਮਲ) ਸੁਖ ਫਲ ਦੇ ਸਹਿਜ ਘਰ (ਰੂਪ ਤਲਾਉ ਵਿਖੇ ਨਿਵਾਸ ਰਖਦੇ ਹਨ; ਅਰ) ਵਰਤਮਾਨ ਵਿਖੇ ਵਰਤਕੇ (ਪ੍ਰਸੰਨ ਰਹਿੰਦੇ) ਹਨ, (ਭਾਵ ਕਮਲ ਚਾਰ ਪਹਿਰ ਖਿੜਦਾ ਹੈ, ਏਹ ਅੱਠੇ ਪਹਿਰ ਭਜਨਾਨੰਦ ਵਿਖੇ ਪ੍ਰਸੰਨ ਰਹਿੰਦੇ ਹਨ, ਜਾਣਦੇ ਹਨ ਕਿ ਭੂਤ ਕਾਲ ਦੇ ਪਦਾਰਥ ਸ੍ਵਪਨ ਸਮਾਨ ਹਨ, ਅਰ ਅਗੰਤਕ ਪਦਾਰਥ ਸਾਡੇ ਵੱਸ ਤੋਂ ਬਾਹ
Gurmukhs (like lotus) reside in the innate house of pleasure fruit and utilise the present time fully i.e. they don't sit idle.
गुरमुख सुख फल सहजि घरि वरतमान अंदरि वरतंदा ।
LINE 23
ਲੋਕਾਚਾਰੀਲੋਕਵਿਚਿਵੇਦਵੀਚਾਰੀਕਰਮਕਰੰਦਾ
ਲੋਕਾਂ ਦੇ ਭਾਣੇ 'ਲੋਕਾਚਾਰੀ' (ਧੰਦਿਆਂ) ਵਿਖੇ ਫਸੇ ਹੋਏ (ਗ੍ਰਿਹਸਥੀ ਦਿਸਦੇ ਹਨ), ਵੇਦ ਵੀਚਾਰੀਆਂ (ਦੇ ਭਾਣੇ) ਕਰਮ ਕਰਦੇ ਹੋਏ (ਕਰਮ ਕਾਂਡੀ ਨਜ਼ਰ ਪੈਂਦੇ ਹਨ)।
To the ordinary people busy in mundane affairs they look engrossed in the world, and, to the people pondering over Vedas they look engaged in rituals.
लोकाचारी लोक विचि वेद वीचारी करम करंदा ।
LINE 24
ਸਾਵਧਾਨੁਗੁਰਗਿਆਨਵਿਚਿਜੀਵਨਿਮੁਕਤਿਜੁਗਤਿਵਿਚਰੰਦਾ
(ਪਰੰਤੂ ਓਹ ਆਪ) ਗੁਰੂ ਜੀ ਦੇ ਗਿਆਨ ਵਿਖੇ ਸਾਵਧਾਨ ਹੁੰਦੇ ਹਨ, ਅਰ ਜੀਵਨ ਮੁਕਤੀ ਦੀ ਜੁਗਤੀ ਵਿਖੇ ਵਿਚਰਦੇ ਹਨ, (ਸੰਸਾਰ ਦੀ ਪਕੜ ਦੇ ਕਰਮ ਕਾਂਡ ਦੇ ਜਕੜ ਤੋਂ ਅਤੀਤ ਹਨ)।
But these gurmukhs, as a result of attaining knowledge from the Guru, keep consciousness in their possession and move in the world as liberated ones.
सावधानु गुर गिआन विचि जीवनि मुकति जुगति विचरंदा ।
LINE 25
ਸਾਧਸੰਗਤਿਗੁਰੁਸਬਦੁਵਸੰਦਾ।।
(ਅਤੇ) ਸਤਿਸੰਗਤ ਵਿਖੇ ਗੁਰੂ ਜੀ ਦੇ ਸ਼ਬਦ ਵਿਖੇ ਮਨ ਲਗਾਈ ਰੱਖਦੇ ਹਨ।
In the congregation of the holy person resides the Guru-word.
साधसंगति गुरु सबदु वसंदा ।३।
LINE 26
ਪਉੜੀ
पउड़ी ४
LINE 27
ਧਰਤੀਅੰਦਰਿਬਿਰਖੁਹੋਇਪਹਿਲੋਂਦੇਜੜਪੈਰਟਿਕਾਈ
ਧਰਤੀ ਵਿਖੇ ਬ੍ਰਿੱਛ ਉਗਕੇ ਪਹਿਲੇ ਜੜ੍ਹਾਂ ਦੇ ਪੈਰ ਟਿਕਾਉਂਦਾ ਹੈ।
Tree grows on earth and first of all it sets its feet into the earth.
धरती अंदरि बिरखु होइ पहिलों दे जड़ पैर टिकाई ।
LINE 28
ਉਪਰਿਝੂਲੈਝਟੁਲਾਠੰਢੀਛਾਉਂਸੁਥਾਉਂਸੁਹਾਈ
ਬਾਹਰ ਨਿਕਲਕੇ ਖਿੱਲਰਦਾ ਅਤੇ ਝੂਲਣ ਲੱਗਦਾ ਹੈ, ਠੰਢੀ ਛਾਂ ਅਤੇ ਥਾਉਂ ਸੋਹਣੀ ਲੱਗਦੀ ਹੈ।
People enjoy swinging over it and its cool shade adorns places.
उपरि झूलै झटुला ठंढी छाउं सु थाउं सुहाई ।
LINE 29
ਪਵਣੁਪਾਣੀਪਾਲਾਸਹੈਸਿਰਤਲਵਾਇਆਨਿਹਚਲੁਜਾਈ
ਪਉਣ, ਮੀਂਹ ਅਤੇ ਪਾਲਾ ਸਹਾਰਦਾ ਹੈ ਉਲਟਾ ਸਿਰ ਕਰ ਕੇ ਅਚੱਲ ਜਗਾ ਪਰ (ਖੜ੍ਹਾ ਰਹਿੰਦਾ) ਹੈ।
It bears the impact of air, water and cold but still keeping its head inverse, it remains steadfast at its place.
पवणु पाणी पाला सहै सिर तलवाइआ निहचलु जाई ।
LINE 30
ਫਲੁਦੇਵਟਵਗਾਇਆਂਸਿਰਿਕਲਵਤੁਲੈਲੋਹੁਤਰਾਈ
ਵੱਟੇ ਦੇ ਮਾਰਿਆਂ ਫਲ ਦੇਂਦਾ ਹੈ, ਸਿਰ ਪੁਰ ਆਰਾ ਸਹਾਰਕੇ ਲੋਹੇ ਨੂੰ ਤਾਰਦਾ ਹੈ, (ਭਾਵ ਇਹ ਨਹੀਂ ਚਿਤਵਦਾ ਭਈ ਲੋਹਾ ਤਾਂ ਮੇਰਾ ਜਾਨੀ ਦੁਸ਼ਮਨ ਹੈ)।
When stoned, it gives fruit and even getting cut with the sawing machine it takes iron (in boats) across waters.
फलु दे वट वगाइआं सिरि कलवतु लै लोहु तराई ।
LINE 31
ਗੁਰਮੁਖਿਜਨਮੁਸਕਾਰਥਾਪਰਉਪਕਾਰੀਸਹਜਿਸੁਭਾਈ
(ਤਿਹਾ ਹੀ) ਗੁਰਮੁਖਾਂ ਦਾ ਜਨਮ ਸਫਲ ਹੈ, ਜੋ ਸਹਜ ਸੁਭਾਵ ਹੀ ਪਰੋਪਕਾਰੀ ਹਨ।
Life of gurmukhs is useful because by their natural temperament they are altruists.
गुरमुखि जनमु सकारथा परउपकारी सहजि सुभाई ।
LINE 32
ਮਿਤ੍ਰਸਤ੍ਰੁਮੋਹੁਧ੍ਰੋਹੁਸਮਦਰਸੀਗੁਰਸਬਦਿਸਮਾਈ
(ਕੋਈ) ਸੱਤ੍ਰ, ਮਿਤ੍ਰ, ਰਾਗ, ਦ੍ਵੈਖ ਨਹੀਂ, (ਅਰਥਾਤ ਮਿੱਤ੍ਰ ਨਾਲ ਰਾਗ, ਅਤੇ ਸ਼ੱਤ੍ਰ ਨਾਲ ਦ੍ਵੈਖ ਨਹੀਂ ਕਰਦੇ) ਸਦਾ ਸਮਦਰਸੀ ਹਨ, (ਇਕ ਰੂਪ ਦੇਖਦੇ ਹਨ) ਗੁਰੂ ਕੇ ਸ਼ਬਦ ਵਿਖੇ ਸਮਾਈ ਹੋਏ ਹੁੰਦੇ ਹਨ।
They have no friend or foe. Away from infatuation and delusion they are unbiased and immersed in the word of the Guru.
मित्र न सत्रु न मोहु ध्रोहु समदरसी गुर सबदि समाई ।
LINE 33
ਸਾਧਸੰਗਤਿਗੁਰਮਤਿਵਡਿਆਈ।।
(ਪਰੰਤੂ ਏਹ) ਸਾਧ ਸੰਗਤ ਵਿਚ (ਪ੍ਰਾਪਤ ਹੋਈ) ਗੁਰਮਤਿ ਦੀ ਵਡਿਆਈ ਹੈ।
Their grandness they attain through the wisdom of the Guru and the company of the holy persons.
साधसंगति गुरमति वडिआई ।४।
LINE 34
ਪਉੜੀ
पउड़ी ५
LINE 35
ਸਾਗਰਅੰਦਰਿਬੋਹਿਥਾਵਿਚਿਮੁਹਾਣਾਪਰਉਪਕਾਰੀ
ਸਮੁੰਦਰ ਦੇ ਵਿਚ ਜਹਾਜ਼ ਹੈ ਉਸ ਵਿਖੇ ਮਲਾਹ ਪਰੋਪਕਾਰੀ ਹੁੰਦਾ ਹੈ।
The vessel is in the ocean and there is a benevolent sailor in it.
सागर अंदरि बोहिथा विचि मुहाणा परउपकारी ।
LINE 36
ਭਾਰਅਥਰਬਣਲਦੀਐਲੈਵਾਪਾਰੁਚੜ੍ਹਨਿਵਾਪਾਰੀ
ਬਹੁਤਾ ਭਾਰ (ਜਹਾਜ਼ ਵਿਖੇ) ਲੱਦੀ ਦਾ ਹੈ, ਵਪਾਰੀ (ਲੋਕ) ਵਪਾਰ ਵਾਲੀਆਂ ਵਸਤਾਂ ਲੈਕੇ ਚੜ੍ਹ ਬੈਠਦੇ ਹਨ।
The vessel is amply loaded and the traders get boarded thereon.
भार अथरबण लदीऐ लै वापारु चढ़नि वापारी ।
LINE 37
ਸਾਇਰਲਹਰਵਿਆਪਈਅਤਿਅਸਗਾਹਅਥਾਹਅਪਾਰੀ
(ਪਰ ਕਿਸੇ ਨੂੰ) ਸਮੁੰਦਰ ਦੀ ਲਹਿਰ ਦੁੱਖ ਨਹੀਂ ਦਿੰਦੀ, (ਸਮੁੰਦਰ) ਵੱਡਾ ਅਸਗਾਹ ਤੇ ਅਥਾਹ ਹੈ।
Waves of impassable ocean put no impact upon any one.
साइर लहर न विआपई अति असगाह अथाह अपारी ।
LINE 38
ਬਹਲੇਪੂਰਲੰਘਾਇਦਾਸਹੀਸਲਾਮਤਿਪਾਰਿਉਤਾਰੀ
(ਮਲਾਹ) ਸੁਖ ਸਾਂਦ ਨਾਲ ਬਹੁਤੇ ਪੂਰ ਪਾਰ ਕਰ ਕੇ (ਲਹਿਰਾਂ ਦੇ ਖਤਰੇ ਥੋਂ) ('ਲੰਘਾਇਦਾ'=) ਬਚਾ ਦਿੰਦਾ ਹੈ।
That boatman takes the passengers across safe, dale and hearty. Those traders earn profits two or four times and gain in many ways.
बहले पूर लंघाइदा सही सलामति पारि उतारी ।
LINE 39
ਦੂਣੇਚਉਣੇਦੰਮਹੋਨਲਾਹਾਲੈਲੈਕਾਜਸਵਾਰੀ
(ਵਪਾਰੀ ਲੋਕ) ਦੂਣੇ ਚੌਣੇ ਰੁਪਏ ਕਰਦੇ ਹਨ, ਲਾਭ ਲੈ ਲੈ ਕੇ ਕੰਮ ਸਵਾਰਦੇ ਹਨ।
Gurmukhs in the form of boatmen make people board the ship of holy congregation and take them across the impassable world-ocean.
दूणे चउणे दंम होन लाहा लै लै काज सवारी ।
LINE 40
ਗੁਰਮੁਖਸੁਖਫਲੁਸਾਧਸੰਗਿਭਵਜਲਅੰਦਰਦੁਤਰੁਤਾਰੀ
ਗੁਰਮੁਖਾਂ ਦੀ ਸਾਧ ਸੰਗਤ ਹੀ ਸੰਸਾਰ ਸਮੁੰਦ੍ਰ ਤੋਂ (ਬੋਹਿਥਾ ਵਾਂਙ ਸੰਸਾਰ ਨੂੰ) ਔਖੀ ਤਾਰੀ ਤਰਾ ਕੇ ਸੁਖ ਫਲ (ਸਰੂਪਾਨੰਦ) ਨੂੰ ਪ੍ਰਾਪਤ ਕਰਾ ਦੇਂਦੀ ਹੈ।
Any liberated one alone can understand the mystery of the technique of the formless Lord.
गुरमुख सुख फलु साधसंगि भवजल अंदर दुतरु तारी ।
LINE 41
ਜੀਵਨਮੁਕਤਿਜੁਗਤਿਨਿਰੰਕਾਰੀ।।
(ਗੁਰਮੁਖ) ਜੀਵਨ ਮੁਕਤੀ (ਵਿਖੇ ਜੁੜੇ ਰਹਿੰਦੇ ਹਨ) ਨਿਰੰਕਾਰ ਦੀ (ਆਪਣੀ ਦੱਸੀ ਹੋਈ) ਜੁਗਤੀ ਨਾਲ (ਭਾਵ, ਵਾਹਿਗੁਰੂ ਦੇ ਤੱਤ ਗਿਆਨ ਦੀ ਸਮਝ ਨਾਲ ਜੀਵਨ ਮੁਕਤ ਹੋ ਗਏ ਹਨ, ਮਨੋਕਤ ਸਾਧਨਾਂ ਨਾਲ ਨਹੀਂ)।
Plant of sandal be becoming tree lives in the deep forests.
जीवन मुकति जुगति निरंकारी ।५।
LINE 42
ਪਉੜੀ
पउड़ी ६
LINE 43
ਬਾਵਨਚੰਦਨਬਿਰਖੁਹੋਇਵਣਖੰਡਅੰਦਰਿਵਸੈਉਜਾੜੀ
ਬਵਿੰਜਾ ਉਂਗਲੀਆਂ ਦੇ ਚੰਦਨ ਦਾ ਬ੍ਰਿੱਛ ਜੰਗਲ ਵਿਚ ਹੋਕੇ ਉਜਾੜ ਵਿਖੇ ਰਹਿੰਦਾ ਹੈ।
Being near the vegetation, it keeps its head down and remains engrossed in meditation.
बावन चंदन बिरखु होइ वणखंड अंदरि वसै उजाड़ी ।
LINE 44
ਪਾਸਿਨਿਵਾਸੁਵਣਾਸਪਤਿਨਿਹਚਲੁਲਾਇਉਰਧਤਪਤਾੜੀ
ਬਨਾਸਪਤੀ ਦੇ ਪਾਸ ਨਿਵਾਸ ਕਰ ਕੇ ਅਚਲ ਹੋ ਊਰਧ ਤਪ (ਸਿਰ ਹੇਠ ਪੈਰ ਉਤੇ) ਦੀ ਤਾੜੀ ਲਾ ਛਡਦਾ ਹੈ।
Getting attached to the moving breeze it spreads the superfine fragrance.
पासि निवासु वणासपति निहचलु लाइ उरध तप ताड़ी ।
LINE 45
ਪਵਨਗਵਨਸਨਬੰਧੁਕਰਿਗੰਧਸੁਗੰਧਉਲਾਸਉਘਾੜੀ
ਵਾਯੂ ਦਾ ਗਮਨ ਦੇ ਸਬੰਧ ਕਰ ਕੇ ('ਉਲਾਸ' ਕਹੀਏ) ਖੁਸ਼ੀ ਨਾਲ ਸ੍ਰੇਸ਼ਟ ਗੰਧਾਂ ਦੀ ਸੁਗੰਧਤਾ ਨੂੰ ਪ੍ਰਗਟ ਕਰਦਾ ਹੈ।
Whether with fruit or without fruit, all the trees are made fragrant by sandal tree.
पवन गवन सनबंधु करि गंध सुगंध उलास उघाड़ी ।
LINE 46
ਅਫਲਸਫਲਸਮਦਰਸਹੋਇਕਰੇਵਣਸਪਤਿਚੰਦਨਵਾੜੀ
ਅਫਲ ਹੋਵੇ ਭਾਵੇਂ ਸਫਲ (ਭਾਵ ਸਾਧਨ ਸਪੰਨ ਅਥਵਾ ਅਸਪੰਨ ਹੋਵੇ) ਸਮਦਰਸੀ ਹੋਕੇ ਸਾਰੀ ਬਨਾਸਪਤੀ ਨੂੰ ਚੰਦਨ ਦੀ ਵਾੜੀ ਹੀ ਕਰ ਦਿੰਦਾ ਹੈ।
The pleasure fruit of gurmukhs is the company of holy persons, which purifies the impure ones even in one day (sitting).
अफल सफल समदरस होइ करे वणसपति चंदन वाड़ी ।
LINE 47
ਗੁਰਮੁਖਿਸੁਖਫਲੁਸਾਧਸੰਗੁਪਤਿਤਪੁਨੀਤਕਰੈਦੇਹਾੜੀ
ਗੁਰਮੁਖਾਂ ਦੀ ਸਾਧ ਸੰਗਤ ਹੀ ਸੁਖ ਫਲ ਰੂਪ ਹੈ, ਪਾਪੀਆਂ ਨੂੰ ਪਵਿੱਤ੍ਰ ਇਕ ਦਿਨ ਵਿਚ ਹੀ (ਭਾਵ ਛੇਤੀ) ਕਰ ਦਿੰਦੀ ਹੈ।
It fills the evil persons with virtues and in its fold the people of fragile character become strong and firm.
गुरमुखि सुख फलु साधसंगु पतित पुनीत करै देहाड़ी ।
LINE 48
ਅਉਗੁਣਕੀਤੇਗੁਣਕਰੈਕਚਪਕਾਈਉਪਰਿਵਾੜੀ
ਅਵਗੁਣ ਕਰੇ ਉਸ ਨੂੰ ਉਪਕਾਰ ਕਰਦੇ ਹਨ, ('ਕੱਚ ਪਕਾਈ') ਕੱਚੀ ਬੁੱਧੀ ਸੰਤਾਂ ਦੀ ਬਗੀਚੀ ਵਿਖੇ ਪੱਕ ਜਾਂਦੀ ਹੈ (ਭਾਵ ਸਹਿਨਸ਼ੀਲੀ ਹੋ ਜਾਂਦੀ ਹੈ ਅਥਵਾ ਕਚਾਈ ਪਕਾਈ ਬਗੀਚੀ ਥੋਂ ਮਲੂਮ ਹੁੰਦੀ ਏ, ਕਿਉਂ ਜੋ ਜੇਹੜੀ ਜ਼ਮੀਨ ਪੁਰ ਝੁਕ ਆਵੇ ਉਹ ਪੱਕੀ, ਜੇਹੜੀ ਖੜੀ ਰਹਿੰਦੀ ਹੈ, ਉਹ ਕੱਚੀ)।
Neither water can drown nor fire can burn such people i.e. they go across the World Ocean and the flames of desires cannot reach them.
अउगुण कीते गुण करै कच पकाई उपरि वाड़ी ।
LINE 49
ਨੀਰੁਡੋਬੈਅਗਿਸਾੜੀ।।
(ਫਲ ਇਹ ਹੈ ਕਿ ਉਪਕਾਰੀਆਂ ਨੂੰ ਪ੍ਰਹਿਲਾਦ ਭਗਤ ਵਾਂਗੂ) ਪਾਣੀ ਡੋਬਦਾ ਨਹੀਂ, ਅੱਗ ਸਾੜਦੀ ਨਹੀਂ (ਅੰਤਰਮੁਖੀ ਗੁਰਮੁਖ ਨੂੰ ਪਦਾਰਥਾਂ ਦਾ ਪਾਣੀ ਡੋਬਦਾ ਨਹੀਂ ਅਰ ਤ੍ਰਿਸ਼ਨਾ ਦੀ ਅੱਗ ਸਾੜਦੀ ਨਹੀਂ ਹੈ)।
Neither water can drown nor fire can burn such people i.e. they go across the World Ocean and the flames of desires cannot reach them.
नीरु न डोबै अगि न साड़ी ।६।
LINE 50
ਪਉੜੀ
पउड़ी ७
LINE 51
ਰਾਤਿਅਨ੍ਹੇਰੀਅੰਧਕਾਰੁਲਖਕਰੋੜੀਚਮਕਨਤਾਰੇ
ਹਨੇਰੀ ਰਾਤ ਦੇ ਹਨੇਰੇ ਵਿਖੇ ਲੱਖਾਂ ਕ੍ਰੋੜਾਂ ਤਾਰੇ ਚਮਕਦੇ ਹਨ।
In the dark night myriad stars shine.
राति अन्हेरी अंधकारु लख करोड़ी चमकन तारे ।
LINE 52
ਘਰਘਰਦੀਵੇਬਾਲੀਅਨਿਪਰਘਰਤਕਨਿਚੋਰਚਗਾਰੇ
ਘਰ ਘਰ ਦੀਵੇ ਬਾਲੀਦੇ ਹਨ (ਫੇਰ ਬੀ) ਚੋਰ ਚਕਾਰ ਪਰਾਏ ਘਰਾਂ ਨੂੰ (ਚੋਰੀ ਲਈ) ਤੱਕਦੇ ਹਨ, (ਅਥਵਾ ਪਾਠਾਂਤ੍ਰ 'ਚਗਾਰੇ' ਕਹੀਏ ਚੰਚਲ ਕਾਮੀ ਲੋਕ ਇਸਤ੍ਰੀਆਂ ਨੂੰ ਤਾੜਦੇ ਹਨ)।
The houses are lit by lighting the lamps but still the thieves also roam about for the purpose of stealing.
घर घर दीवे बालीअनि पर घर तकनि चोर चगारे ।
LINE 53
ਹਟਪਟਣਘਰਬਾਰੀਆਦੇਦੇਤਾਕਸਵਨਿਨਰਨਾਰੇ
ਸ਼ਹਿਰ ਦੀਆਂ ਹੱਟਾਂ (ਦੇ ਲੋਕ) (ਘਰਬਾਰੀਏ=) ਘਰ ਦੇ ਲੋਕ ਨਰ ਨਾਰੀਆਂ ਬੂਹੇ ਮਾਰ ਮਾਰ ਕੇ (ਅੰਦਰ) ਸੌਂ ਰਹਿੰਦੇ ਹਨ।
The householders shut the doors of their homes and shops before they go to sleep.
हट पटण घरबारीआ दे दे ताक सवनि नर नारे ।
LINE 54
ਸੂਰਜਜੋਤਿਉਦੋਤੁਕਰਿਤਾਰੇਤਾਰਿਅਨ੍ਹੇਰਨਿਵਾਰੇ
ਸੂਰਜ ਆਪਣੀ ਜੋਤਿ ਦਾ ਪ੍ਰਕਾਸ਼ ਕਰ ਕੇ ਤਾਰੇ ਤੇ ਰਾਤ ਦਾ ਹਨੇਰਾ ਨਿਵਾਰ ਦਿੰਦਾ ਹੈ।
The sun with its light dispels the darkness of night.
सूरज जोति उदोतु करि तारे तारि अन्हेर निवारे ।
LINE 55
ਬੰਧਨਮੁਕਤਿਕਰਾਇਦਾਨਾਮੁਦਾਨੁਇਸਨਾਨੁਵਿਚਾਰੇ
(ਲੋਕਾਂ ਨੂੰ ਘਰਾਂ ਵਿਖੇ) ਬੰਧਨਾਂ ਤੋਂ ਮੁਕਤ ਕਰਾਉਂਦਾ ਹੈ, (ਅਤੇ ਲੋਕੀਂ) ਨਾਮ, ਦਾਨ ਅਤੇ ਇਸ਼ਨਾਨ ਦੇ ਵਿਹਾਰ ਵਿਚ ਲੱਗਦੇ ਹਨ।
Likewise the gurmukh making people understand the importance of nam (meditation), dan (charity), and isnan (ablution) sets them free from the bondage (of life and death).
बंधन मुकति कराइदा नामु दानु इसनानु विचारे ।
LINE 56
ਗੁਰਮੁਖਿਸੁਖਫਲੁਸਾਧਸੰਗੁਪਸੂਪਰੇਤਪਤਿਤਨਿਸਤਾਰੇ
ਤਿਵਂੇ ਗੁਰਮੁਖਾਂ ਦੀ ਸਾਧ ਸੰਗਤ ਦਾ ਸੁਖ ਫਲ ਪਸੂਆਂ, ਪਰੇਤਾਂ, ਪਾਪੀਆਂ ਨੂੰ ਮੁਕਤ ਕਰ ਦਿੰਦਾ ਹੈ।
The pleasure fruit of gurmukhs is the company of holy persons through which animals, ghosts and the fallen ones are salvaged and liberated.
गुरमुखि सुख फलु साधसंगु पसू परेत पतित निसतारे ।
LINE 57
ਪਰਉਪਕਾਰੀਗੁਰੂਪਿਆਰੇ।।
ਗੁਰੂ ਪਿਆਰੇ ਪਰਉਪਕਾਰੀ ਹੁੰਦੇ ਹਨ।
Such beneficent persons are dear to the Guru.
परउपकारी गुरू पिआरे ।७।
LINE 58
ਪਉੜੀ
पउड़ी ८
LINE 59
ਮਾਨਸਰੋਵਰੁਆਖੀਐਉਪਰਿਹੰਸਸੁਵੰਸਵਸੰਦੇ
ਮਾਨ ਸਰੋਵਰ (ਛੰਭ) ਕਹੀਦਾ ਹੈ, ਉਸ ਉਪਰ ਹੰਸ ਚੰਗੀ ਵੰਸ ਵਾਲੇ ਰਹਿੰਦੇ ਹਨ।
It is said that on Manasarovar (lake) resides swans of the highest breed.
मान सरोवरु आखीऐ उपरि हंस सुवंस वसंदे ।
LINE 60
ਮੋਤੀਮਾਣਕਮਾਨਸਰਿਚੁਣਿਚੁਣਿਹੰਸਅਮੋਲਚੁਗੰਦੇ
(ਉਸ) ਮਾਨਸਰੋਂ ਮੋਤੀ ਅਤੇ ਮਾਣਕ ਅਮੋਲਕ ਚੁਗ ਚੁਗ ਕੇ ਹੰਸ ਖਾਂਦੇ ਹਨ।
In the Manasarovar are pearls and rubies and there invaluable jewels are picked up by swans to eat.
मोती माणक मानसरि चुणि चुणि हंस अमोल चुगंदे ।
LINE 61
ਖੀਰੁਨੀਰੁਨਿਰਵਾਰਦੇਲਹਰੀਂਅੰਦਰਿਫਿਰਨਿਤਰੰਦੇ
ਦੁਧ ਪਾਣੀ ਅੱਡ ਅੱਡ ਕਰ ਕੇ ਲਹਿਰਾਂ ਵਿਖੇ ਤਰਦੇ ਫਿਰਦੇ ਹਨ।
These swans separate water from milk and go on floating on the waves.
खीरु नीरु निरवारदे लहरीं अंदरि फिरनि तरंदे ।
LINE 62
ਮਾਨਸਰੋਵਰੁਛਡਿਕੈਹੋਰਤੁਥਾਇਜਾਇਬਹੰਦੇ
ਮਾਨਸਰ ਨੂੰ ਤਿਆਗ ਕੇ ਹੋਰ ਥਾਵਾਂ ਵਿਚ ਨਹੀਂ ਬੈਠਦੇ।
Leaving Manasarovar, they go nowhere to sit or reside.
मान सरोवरु छडि कै होरतु थाइ न जाइ बहंदे ।
LINE 63
ਗੁਰਮੁਖਿਸੁਖਫਲੁਸਾਧਸੰਗੁਪਰਮਹੰਸਗੁਰਸਿਖਸੋੁਹੰਦੇ
(ਪੰਜਵੀਂ ਤੁਕ ਵਿਖੇ ਦ੍ਰਿਸ਼ਟਾਂਤ ਦੱਸਦੇ ਹਨ) ਗੁਰਮੁਖਾਂ ਦੀ ਸਾਧ ਸੰਗਤ ਸੁਖ ਫਲ (ਰੂਪ ਮਾਨ ਸਰੋਵਰ) ਹੈ, ਅਰ ਗੁਰੂ ਦਾ ਸਿਖ ਪਰਮਹੰਸ (ਸ਼ਿਰੋਮਣੀ ਹੰਸ) ਸੋਭਦੇ ਹਨ।
The pleasure fruit of gurmukhs is the congregation of holy persons wherein gurmukhs in the form of superior swans adorn the place.
गुरमुखि सुख फलु साधसंगु परम हंस गुरसिख सुोहंदे ।
LINE 64
ਇਕਮਨਿਇਕੁਧਿਆਇਦੇਦੂਜੇਭਾਇਜਾਇਫਿਰੰਦੇ
ਇਕ ਮਨ ਹੋਕੇ ਇਕ (ਨਿਰਾਕਾਰ) ਦਾ ਧਿਆਨ ਕਰਦੇ, ਅਰ ਦੂਜੇ ਭਾਉ ਵਿਖੇ ਨਹੀਂ ਫਿਰਦੇ।
With single-minded devotion they concentrate upon the Lord and do not go astray to any other thought.
इक मनि इकु धिआइदे दूजे भाइ न जाइ फिरंदे ।
LINE 65
ਸਬਦੁਸੁਰਤਿਲਿਵਅਲਖੁਲਖੰਦੇ।।
ਗੁਰੂ ਦੇ ਸ਼ਬਦ ਦੀ ਸੁਰਤ ਵਿਚ ਤਾੜੀ ਲਾਕੇ ਅਲਖ (ਪਰਮਾਤਮਾ) ਨੂੰ ਲਖ ਲੈਂਦੇ ਹਨ।
Merging their consciousness into the Word they behold that imperceptible Lord.
सबदु सुरति लिव अलखु लखंदे ।८।
LINE 66
ਪਉੜੀ
पउड़ी ९
LINE 67
ਪਾਰਸੁਪਥਰੁਆਖੀਐਲੁਕਿਆਰਹੈਆਪੁਜਣਾਏ
ਪਾਰਸ ਪੱਥਰ (ਦੀ ਗੀਟੀ) ਕਹੀਦਾ ਹੈ, ਪਰ ਉਹ (ਕਿਧਰੇ ਪਹਾੜਾਂ ਵਿਖੇ) ਲੁਕਿਆ ਰਹਿੰਦਾ ਹੈ, ਆਪਣਾ ਆਪ ਨਹੀਂ ਜਣਾਉਂਦਾ।
Philosopher's stone remains hidden and does not publicise itself.
पारसु पथरु आखीऐ लुकिआ रहै न आपु जणाए ।
LINE 68
ਵਿਰਲਾਕੋਇਸਿਞਾਣਦਾਖੋਜੀਖੋਜਿਲਏਸੋਪਾਏ
ਕੋਈ ਵਿਰਲਾ ਹੋ ਕੇ ਹੀ ਉਸ ਨੂੰ ਲੱਭਦਾ ਹੈ (ਜਾਂ 'ਖੋਜੀ' ਕਹੀਏ) ਰਸਾਇਣੀ ਉਸ ਦਾ ਖੋਜ ਲੱਭ ਕੇ ਪਾਉਂਦਾ ਹੈ।
Any rare one identifies it and only a prospector gets it.
विरला कोइ सिञाणदा खोजी खोजि लए सो पाए ।
LINE 69
ਪਾਰਸੁਪਰਸਿਅਪਰਸੁਹੋਇਅਸਟਧਾਤੁਇਕਧਾਤੁਕਰਾਏ
(ਉਸ ਦਾ ਕੰਮ ਇਹ ਹੈ) (ਅਪਰਸ=) ਭੈੜੀ ਧਾਤੂ ਨੂੰ ਬੀ ਪਾਰਸ ਦਾ ਪਰਸਨਾ ਹੋ ਜਾਵੇ ਤਾ ਅੱਠਾਂ ਧਾਤਾਂ ਦੀ ਇਕ ਧਾਤ ਹੋ ਜਾਂਦੀ ਹੈ।
Touching that stone, the lowly metals transform into one metal, gold.
पारसु परसि अपरसु होइ असट धातु इक धातु कराए ।
LINE 70
ਬਾਰਹਵੰਨੀਹੋਇਕੈਕੰਚਨੁਮੁਲਿਅਮੁਲਿਵਿਕਾਏ
ਬਾਰਾਂ ਵੰਨੀਆਂ ਦਾ ਸੋਨਾ ਬਣਕੇ ਮੁੱਲ ਥੋਂ ਅਮੁੱਲ ਹੋਕੇ ਵਿਕਦਾ ਹੈ। (ਹੁਣ ਅਗਲੀਆਂ ਤਿੰਨ ਤੁਕਾਂ ਵਿਖੇ ਦ੍ਰਿਸ਼ਟਾਂਤ ਗੁਰਮੁਖ ਪੁਰ ਘਟਾਉਂਦੇ ਹਨ)।
Becoming pure gold those metals are sold as invaluable ones.
बारह वंनी होइ कै कंचनु मुलि अमुलि विकाए ।
LINE 71
ਗੁਰਮੁਖਿਸੁਖਫਲਸਾਧਸੰਗੁਸਬਦਸੁਰਤਿਲਿਵਅਘੜਘੜਾਏ
ਗੁਰਮੁਖਾਂ ਦੀ ਸੰਗਤ ਹੀ ਸੁਖ ਫਲ (ਰੂਪ ਪਾਰਸ ਹੈ, ਭਾਵ ਉਹ ਜਤਨਾਂ ਨਾਲ ਮਿਲਦਾ ਹੈ, ਇਹ ਪਾਰਸ ਸੁਗਮ ਹੀ ਮਿਲਦੇ ਹਨ) ਸ਼ਬਦ ਦੀ ('ਸੁਰਤ'=) ਗਿਆਤ ਵਿਖੇ ਲਾਕੇ ('ਅਘੜ'=) ਮਨ ਨੂੰ (ਜੋ ਕਦੀ ਕਾਬੂ ਨਹੀਂ ਹੋ ਸਕਦਾ) ਘੜ ਦਿੰਦੇ (ਭਾਵ ਵੱਸ ਵਿਚ ਕਰ ਦਿੰਦੇ) ਹਨ।
The pleasure fruit of gurmukhs is the holy congregation where merging consciousness into Word, the clumsy mind is chiselled into beautiful shape.
गुरमुखि सुख फल साधसंगु सबद सुरति लिव अघड़ घड़ाए ।
LINE 72
ਚਰਣਿਸਰਣਿਲਿਵਲੀਣੁਹੋਇਸੈਂਸਾਰੀਨਿਰੰਕਾਰੀਭਾਏ
(ਅਕਾਲ ਪੁਰਖ ਦੇ) ਚਰਣਾਂ ਦੀ ਸ਼ਰਣ ਦੀ ਲਿਵ ਵਿਖੇ ਲੀਨ ਹੋਕੇ ਸ਼ੰਸਾਰ ਵਿਖੇ ਰਹਿਕੇ ਹੀ ('ਨਿਰੰਕਾਰੀ ਭਾਏ'=) ਨਿੰਰਕਾਰ ਦੇ ਭਗਤ (ਕਹੀਦੇ) ਹਨ, ਯਾ ਨਿਰੰਕਾਰ ਨੂੰ ਪਿਆਰੇ ਹੋ ਗਏ।
Even a worldly person here, concentrating upon the feet of Guru, becomes dear to God, the formless One.
चरणि सरणि लिव लीणु होइ सैंसारी निरंकारी भाए ।
LINE 73
ਘਰਿਬਾਰੀਹੋਇਨਿਜਘਰਿਜਾਏ।।
ਗ੍ਰਿਹਸਥ ਵਿਖੇ ਰਹਿਕੇ ਬੀ ('ਨਿਜ ਘਰ'=) ਸਰੂਪ ਵਿਚ ਸਮਾਏ।
Becoming householder, man resides in his innate nature (atman).
घरि बारी होइ निज घरि जाए ।९।
LINE 74
ਪਉੜੀ੧੦
पउड़ी १०
LINE 75
ਚਿੰਤਾਮਣਿਚਿੰਤਾਹਰੈਕਾਮਧੇਨੁਕਾਮਨਾਂਪੁਜਾਏ
ਚਿੰਤਾਮਣੀ (ਮਨ ਦਾ) ਸ਼ੋਕ ਦੂਰ ਕਰਦੀ ਹੈ, ਕਾਮਧੇਨੁ (ਮਨ ਦੀ ਪਦਾਰਥ) ਵਾਸ਼ਨਾ ਪੁਰਦੀ ਹੈ (ਭਾਵ ਦੋਵੇਂ ਮੁਕਤੀ ਨਹੀਂ ਦੇਂਦੇ)।
Chintamani alleviates anxieties and wish-fulfilling cow (kamadhena) fulfils all desires.
चिंतामणि चिंता हरै कामधेनु कामनां पुजाए ।
LINE 76
ਫਲਫੁਲਿਦੇਂਦਾਪਾਰਜਾਤੁਰਿਧਿਸਿਧਿਨਵਨਾਥਲੁਭਾਏ
ਕਲਪ ਬ੍ਰਿਛ ਆਪਣੇ ਫਲ ਜਾਂ ਫੁਲ ਦੇ ਛਡਦਾ ਹੈ, ਨੌ ਨਾਥ (ਆਪ ਹੀ) ਰਿੱਧਾਂ, ਸਿੱਧਾਂ, ਅਤੇ ਨਿਧਾਂ ਵਿਖੇ ਲੋਭ ਰਹੇ ਹਨ (ਭਾਵ ਸੇਵਕਾਂ ਨੂੰ ਉਹ ਕੀ ਦੇਣਗੇ? ਕੁਝ ਨਹੀਂ)।
Parijat tree gives flowers and fruits and the nine naths are engrossed with the miraculous powers.
फल फुलि देंदा पारजातु रिधि सिधि नव नाथ लुभाए ।
LINE 77
ਦਸਅਵਤਾਰਅਕਾਰਕਰਿਪੁਰਖਾਰਥਕਰਿਨਾਂਵਗਣਾਏ
ਦਸ ਅਵਤਾਰਾਂ ਜਨਮ ਲੈ ਕੇ ਪੁਰਖਾਰਥ (ਲੜਾਈਆਂ ਜੁੱਧ) ਕਰ ਕੇ ਨਾਮ ਹੀ ਗਿਣਾਇਆ। (ਅਗਲੀਆਂ ਚਾਰ ਤੁਕਾਂ ਵਿਖੇ ਗੁਰਮੁਖਾਂ ਦਾ ਵਾਧਾ ਦੱਸਦੇ ਹੋਏ ਲਿਖਦੇ ਹਨ):-
The ten incarnations (of Hindu mythology) assumed human body and showed their valour to spread their names.
दस अवतार अकार करि पुरखारथ करि नांव गणाए ।
LINE 78
ਗੁਰਮੁਖਿਸੁਖਫਲੁਸਾਧਸੰਗੁਚਾਰਿਪਦਾਰਥਸੇਵਾਲਾਏ
ਗੁਰਮੁਖਾਂ ਦੀ ਸਾਧ ਸੰਗਤ ਵਿਖੇ ਸਰੂਪਾਨੰਦ ਹੈ, ਚਾਰ ਪਾਦਰਥ (ਧਰਮ, ਅਰਥ, ਕਾਮ, ਮੋਖ ਉਨ੍ਹਾਂ ਦੀ) ਸੇਵਾ ਵਿਖੇ (ਰੱਬ ਨੇ) ਲਾ ਦਿੱਤੇ ਹਨ।
The pleasure fruit of the gurmukhs is the holy congregation wherein all the four ideals of life (dharma, arth, kam and moks) serve themselves.
गुरमुखि सुख फलु साधसंगु चारि पदारथ सेवा लाए ।
LINE 79
ਸਬਦੁਸੁਰਤਿਲਿਵਪਿਰਮਰਸੁਅਕਥਕਹਾਣੀਕਥੀਜਾਏ
ਓਹਨਾਂ ਦੀ ਸ਼ਬਦ ਦੀ ਗਿਆਤ ਵਿਖੇ ਲਿਵ ਲਗੀ ਰਹਿੰਦੀ ਹੈ, ਪ੍ਰੇਮ ਰਸ ਦੀ ਅਕੱਥ ਕਹਾਣੀ ਹੈ, ਕਥਨ ਨਹੀਂ ਕੀਤੀ ਜਾਂਦੀ।
The consciousness of gurmukhs there remains merged in the Word and the story of their love is ineffable.
सबदु सुरति लिव पिरम रसु अकथ कहाणी कथी न जाए ।
LINE 80
ਪਾਰਬ੍ਰਹਮਪੂਰਨਬ੍ਰਹਮਭਗਤਿਵਛਲਹੁਇਅਛਲਛਲਾਏ
ਸਭ ਤੇ ਪਰੇ ਬ੍ਰਹਮ ਹੋਕੇ, ਸਾਰੇ (ਅਕਾਸ਼ਵਤ) ਪੂਰਣ ਹੋ ਰਿਹਾ ਹੈ, ਭਗਤ ਵਛਲ ਹੈ, ਫੇਰ ਛਲਾ ਲੈਂਦਾ ਹੈ। (ਗੁਰਮੁਖਾਂ ਪਾਸ ਸੁਖ ਫਲ ਰੂਪ ਪ੍ਰੇਮ ਰਸ ਵਿਦਮਾਨ ਹੈ ਇਸ ਕਾਰਣ ਅਛਲ ਪਰਮਾਤਮਾ ਭਗਤ ਵੱਛਲ ਹੋਣ ਕਰਕੇ) ਅਛਲਾਂ (ਵਡੇ ਚਾਲਕਾਂ) ਕੋਲੋਂ ਬੀ ਨਹੀਂ ਛਲਿਆ ਜਾਂਦਾ (ਪਰ 'ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ' ਅਨੁਸਾਰ
The transcendental Brahm is the perfect Brahm who by becoming affectionate to devotees puts many deceitful persons in the web of deception.
पारब्रहम पूरन ब्रहम भगति वछल हुइ अछल छलाए ।
LINE 81
ਲੇਖਅਲੇਖਕੀਮਤਿਪਾਏ੧੦।।
(ਗੁਰਮੁਖ) ਲੇਖੇ ਥੋਂ ਅਲੇਖ ਹਨ (ਕੋਈ) ਕੀਮਤ ਨਹੀਂ ਪਾ ਸਕਦਾ।
The Lord is free from all accounts and none can understand His mystery.
लेख अलेख न कीमति पाए ।१०।
LINE 82
ਪਉੜੀ੧੧
पउड़ी ११
LINE 83
ਇਕੁਕਵਾਉਪਸਾਉਕਰਿਨਿਰੰਕਾਰਿਆਕਾਰੁਬਣਾਇਆ
ਨਿਰੰਕਾਰ ਨੇ ਇਕ ਵਾਕ ਥੋਂ ਪਸਾਰਾ ਕਰ ਕੇ ਅਕਾਰ (=ਸੰਸਾਰ) ਬਣਾ ਦਿੱਤਾ ਹੈ।
With a single Word that formless Lord created the whole world.
इकु कवाउ पसाउ करि निरंकारि आकारु बणाइआ ।
LINE 84
ਤੋਲਿਅਤੋਲੁਤੋਲੀਐਤੁਲਿਤੁਲਾਧਾਰਿਤੋਲਾਇਆ
(ਪਸਾਰਾ) ਤੋਲਣ ਤੋਂ ਅਤੋਲ ਹੈ, ਨਾ ਇਸ ਨੂੰ ਕੋਈ ਛੋਟੀ ਤਕੜੀ ਤੋਲਦੀ ਹੈ ਨਾ ਹੀ ਵਡੇ ਤੱਕੜ ਤੇ ਤੋਲਿਆਂ ਜਾਂਦਾ ਹੈ, (ਭਾਵ ਰਿਖੀ ਮੁਨੀ ਅਤੇ ਬ੍ਰਹਮਾਦਿਕਾਂ ਦੀਆਂ ਬੂੱਧੀਆਂ ਹੈਰਾਨ ਹੋ ਰਹੀਆਂ ਹਨ, ਜਿਹਾਕੁ “ਨਾਲਿ ਕੁਟੰਬੁ ਸਾਥਿ ਵਰ ਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ॥ ਆਗੈ ਅੰਤੁ ਨ ਪਾਇਓ ਤਾਕਾ ਕੰਸੁ ਛੇਦ ਕਿਆ ਵਡਾ ਭਇ
Extension of the Lord (this world) can in no way be measured.
तोलि अतोलु न तोलीऐ तुलि न तुलाधारि तोलाइआ ।
LINE 85
ਲੇਖਅਲੇਖੁਲਿਖੀਐਅੰਗੁਅਖਰੁਲੇਖਲਿਖਾਇਆ
(ਕਾਦਰ ਦਾ) ਲੇਖਾ ਅਲੇਖ ਹੈ, ਨਹੀਂ ਲਿਖਿਆ ਜਾਂਦਾ ਅੰਗਾਂ ਵਿਚ, ਤੇ ਨਾਂ ਹੀ ਅੱਖਰਾਂ ਵਿਚ ਲਿਖ ਸਕੀਦਾ ਹੈ।
By no account this world can be understood because all numerals and letters come to an end for this.
लेख अलेखु न लिखीऐ अंगु न अखरु लेख लिखाइआ ।
LINE 86
ਮੁਲਿਅਮੁਲੁਮੋਲੀਐਲਖੁਪਦਾਰਥਲਵੈਲਾਇਆ
ਮੁੱਲ ਥੋਂ ਅਮੁੱਲ ਹੈ, (ਕੋਈ) ਮੁੱਲ ਨਹੀਂ ਪਾ ਸਕਦਾ, (ਕਿਉਂ ਜੋ) ਲੱਖਾਂ ਪਦਾਰਥ ਇਕ (ਆਤਮਾ ਦੇ) ਬਰਾਬਰ ਨਹੀਂ ਹੋ ਸਕਦੇ।
Myriad kinds of its materials are invaluable; their price cannot be fixed.
मुलि अमुलु न मोलीऐ लखु पदारथ लवै न लाइआ ।
LINE 87
ਬੋਲਿਅਬੋਲੁਬੋਲੀਐਸੁਣਿਸੁਣਿਆਖਣੁਆਖਿਸੁਣਾਇਆ
ਬੋਲਣ ਤੋਂ ਅਬੋਲ ਹੈ (ਭਾਵ ਬਾਣੀ ਥੋਂ ਪਰੇ ਹੈ, ਪਰ ਮਨ ਬੀ ਉਥੇ ਨਹੀਂ ਬੋਲ ਸਕਦਾ, ਲੋਕ) ਸੁਣ ਸੁਕਣ ਅਖਾਣਾਂ ਨੂੰ ਆਖਕੇ ਸੁਣਾਉਂਦੇ ਹਨ।
Even through speech, nothing can be said and heard about it.
बोलि अबोलु न बोलीऐ सुणि सुणि आखणु आखि सुणाइआ ।
LINE 88
ਅਗਮੁਅਥਾਹੁਅਗਾਧਿਬੋਧਅੰਤੁਪਾਰਾਵਾਰੁਪਾਇਆ
(ਆਤਮਾ) ਅਗਮ ਤੇ ਅਥਾਹ ਸਮੁੰਦਰ ਹੈ, ਉਸ ਦੇ ਗਿਆਨ ਦਾ ਕਿਸੇ ਅੰਤ ਯਾ ਪਾਰਾਵਾਰ ਨਹੀਂ ਪਾਇਆ।
This world in unapproachable, unfathomable and full of mystery; its mystique cannot be understood.
अगमु अथाहु अगाधि बोध अंतु न पारावारु न पाइआ ।
LINE 89
ਕੁਦਰਤਿਕੀਮਜਾਣੀਐਕੇਵਡੁਕਾਦਰੁਕਿਤੁਘਰਿਆਇਆ
(ਉਸ ਦੀ ਕੁਦਰਤ ਦੀ ਕੀਮਤ ਨਹੀਂ ਜਾਣੀਦੀ ਕੇਡਾ ਵੱਡਾ ਕਾਦਰ ਹੈ ਅਰ ਉਸ ਦਾ ਘਰ ਕਿਹੜਾ ਹੈ? (ਆਪ ਹੀ ਅਗੇ ਉਤਰ ਦਿੰਦੇ ਹਨ)।
When it is impossible to understand the creation, how could its Creator's greatness and His residence be known?
कुदरति कीम न जाणीऐ केवडु कादरु कितु घरि आइआ ।
LINE 90
ਗੁਰਮੁਖਿਸੁਖਫਲੁਸਾਧਸੰਗੁਸਬਦੁਸੁਰਤਿਲਿਵਅਲਖਲਖਾਇਆ
ਗੁਰਮੁਖਾਂ ਦੀ ਸਾਧ ਸੰਗਤ ਹੀ ਸੁਖ ਫਲ ਰੂਪ ਹੋ ਕੇ, ਸ਼ਬਦ ਦੀ ਸੁਰਦਿ ਵਿਖੇ ਲਿਵ ਨਾਲ ਅਲਖ ਨੂੰ ਲਖਾ ਦਿੰਦੇ ਹਨ।
The pleasure fruit of gurmukhs is the holy congregation where by merging the consciousness in the Word that invisible Lord is visualised.
गुरमुखि सुखफलु साधसंगु सबदु सुरति लिव अलख लखाइआ ।
LINE 91
ਪਿਰਮਪਿਆਲਾਅਜਰੁਜਰਾਇਆ੧੧।।
(੯) ਪ੍ਰੇਮ ਦਾ ਪਿਆਲਾ ਪੀਕੇ ਅਜਰ (ਵਸਤੂ ਨੂੰ) ਜਰ ਜਾਂਦੇ ਹਨ (ਭਾਵ ਝੂਠੇ ਅਮਲੀਆਂ ਵਾਂਗੂੰ ਬੜ ਬੜ ਨਹੀਂ ਕਰਦੇ, ਸਰੂਪ ਵਿਖੇ ਮਗਨ ਰਹਿੰਦੇ ਹਨ)।
In the holy congregation, the unbreakable cup of love is drunk by becoming tolerant.
पिरम पिआला अजरु जराइआ ।११।
LINE 92
ਪਉੜੀ੧੨
पउड़ी १२
LINE 93
ਸਾਦਹੁਸਬਦਹੁਬਾਹਰਾਅਕਥਕਥਾਕਿਉਂਜਿਹਬਾਜਾਣੈ
ਸਵਾਦਾਂ ਅਰ ਬਾਣੀ ਤੋਂ ਪਰੇ ਹੈ, ਅਕੱਥ (ਉਸ ਦੀ) ਕਥਾ ਹੈ, ਜੀਭ ਕਿੱਕੂੰ ਜਾਣ ਸਕੇ (ਕਿਉਂ ਜੋ ਆਤਮਾ ਜੀਭ ਦੇ ਦੋਹਾਂ ਵਿਸ਼ਿਆਂ-ਸਵਾਦ ਤੇ ਬੋਲਣ-ਤੋਂ ਪਰੇ ਹੈ)।
The Lord is beyond taste and words; how can His ineffable story be told by tongue?
सादहु सबदहु बाहरा अकथ कथा किउं जिहबा जाणै ।
LINE 94
ਉਸਤਤਿਨਿੰਦਾਬਾਹਰਾਕਥਨੀਬਦਨੀਵਿਚਿਆਣੈ
ਉਸਤਤ ਅਰ ਨਿੰਦਾ ਥੋਂ ਬਾਝ ਹੈ, (ਭਾਵ ਰਾਗ ਦ੍ਵੈਖ ਤੋਂ ਰਹਿਤ ਹੈ) ਕਥਾ ਅਤੇ ਕਵੀਸ਼ਰੀ ਵਿਖੇ ਨਹੀਂ ਆ ਸਕਦਾ।
He being beyond praise and slander does not come in the periphery of telling and hearing.
उसतति निंदा बाहरा कथनी बदनी विचि न आणै ।
LINE 95
ਗੰਧਸਪਰਸੁਅਗੋਚਰਾਨਾਸਸਾਸਹੇਰਤਿਹੈਰਾਣੇ
ਸੁੰਘਣ ਅਰ ਛੁਹਣ ਦੇ ਵਿਸ਼ਿਆਂ ਥੋਂ ਅਗੋਚਰ ਹੈ, ਸਵਾਸ ਤੋਂ ਬੀ ਨਾਸ਼ (ਰਹਿਤ) ਹੈ (ਭਾਵ ਪ੍ਰਾਣਾਯਾਮ ਤੋਂ ਪਰੇ ਹੈ) (ਹੈ ਕੀ?) ਹੈਰਾਨੀ ਹੈ ਅਸਚਰਜ ਹੈ (ਕਿ ਕੀ ਕਿਹਾ ਜਾਏ) (ਅਥਵਾ) ਪ੍ਰਾਣਾਂ ਵਲ ਦੇਖਕੇ ਚੱਕ੍ਰਿਤ (ਬੁੱਧੀ) ਹੈਰਾਨ ਹੁੰਦੀ ਹੈ।
He is beyond smell and touch and the nose, and the breath is also wonder-struck but cannot know Him.
गंध सपरसु अगोचरा नास सास हेरति हैराणे ।
LINE 96
ਵਰਨਹੁਚਿਹਨਹੁਬਾਹਰਾਦਿਸਟਿਅਦਿਸਟਿਧਿਆਨੁਧਿਙਾਣੈ
ਰੰਗ ਰੂਪ ਥੋਂ ਬਾਹਰ ਹੈ, ਦ੍ਰਿਸ਼ਟ ਤੋਂ ਅਦ੍ਰਿਸ਼ਟ ਹੈ, (ਨਜ਼ਰ ਤੋਂ ਨਹੀਂ ਡਿੱਠਾ ਜਾਂਦਾ) ਧਿਆਨ ਦੇ ਧੱਕੇ (ਵਿਚ ਬੀ) ਨਹੀਂ ਆਉਂਦਾ।
He is away from any varna and symbolism and is even beyond the sight of concentration.
वरनहु चिहनहु बाहरा दिसटि अदिसटि न धिआनु धिङाणै ।
LINE 97
ਨਿਰਾਲੰਬੁਅਵਲੰਬਵਿਣੁਧਰਤਿਅਗਾਸਿਨਿਵਾਸੁਵਿਡਾਣੈ
ਨਿਰਾਸ਼੍ਰਯ ਹੋਕੇ ਧਰਤੀ ਵਿਖੇ ਅਰ ਆਸ਼੍ਰਯ ਬਿਠਾ ਅਕਾਸ਼ ਵਿਖੇ ਨਿਰੰਤਰ ਵਾਸਾ ਕਰ ਰਿਹਾ ਹੈ, (ਇਹ) ਅਚਰਜ ਗੱਲ ਹੈ (ਜੇ ਕਹੀਏ ਕਿ ਉਸ ਦਾ ਸੱਚਾ ਦੇਸ਼ ਕਿਹੜਾ ਹੈ?) (ਉੱਤਰ:)
Without any prop He resides in the grandeur of earth and sky.
निरालंबु अवलंब विणु धरति अगासि निवासु विडाणै ।
LINE 98
ਸਾਧਸੰਗਤਿਸਚਖੰਡਿਹੈਨਿਰੰਕਾਰੁਗੁਰਸਬਦੁਸਿਞਾਣੈ
ਸਾਧ ਸੰਗਤ ਹੀ ਉਸ ਦਾ ਸਚਖੰਡ ਹੈ, (ਕਿਉਂ ਜੋ) ਨਿਰੰਕਾਰ ਗੁਰੂ ਦੇ ਸ਼ਬਦ ਕਰ ਕੇ ਸਿਾਣੀ ਦਾ ਹੈ।
Holy congregation is the abode of truth where through the word of the Guru, the formless Lord is recognised.
साधसंगति सचखंडि है निरंकारु गुर सबदु सिञाणै ।
LINE 99
ਕੁਦਰਤਿਕਾਦਰਨੋਕੁਰਬਾਣੈ੧੨।।
(ਇਸ) ਕਾਦਰ ਦੀ ਕੁਦਰਤ ਥੋਂ ਅਸੀਂ ਵਾਰਨੇ ਜਾਂਦੇ ਹਾਂ।
Whole of this creation is sacrifice unto the creator.
कुदरति कादर नो कुरबाणै ।१२।
LINE 100
ਪਉੜੀ੧੩
पउड़ी १३
LINE 101
ਗੁਰਮੁਖਿਪੰਥੁਅਗੰਮਹੈਜਿਉਜਲਅੰਦਰਿਮੀਨੁਚਲੰਦਾ
ਗੁਰਮੁਖਾਂ ਦਾ ਰਸਤਾ (ਅਨੁਭਵ) ਅਗੰਮ ਹੈ (ਦ੍ਰਿਸ਼ਟਾਂਤ:) ਜਿਕੁਰ ਪਾਣੀ ਵਿਖੇ ਮੱਛ ਚੱਲਦਾ ਹੈ, (ਜਿਕੁਰ ਮੱਛੀ ਕਿਸ ਰਸਤੇ ਗਈ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਗੁਰਮੁਖ ਮਾਰਗ ਦਾ ਪਤਾ ਨਹੀਂ ਲਗਦਾ, ਪਰ ਗੁਰਮੁਖ ਹੋਇਆਂ ਸਾਰੇ ਉਸ ਦਾ ਰਸਤਾ ਹੈ, ਜਿਸ ਤਰ੍ਹਾਂ ਮੱਛ ਦਾ ਰਸਤਾ ਹਰ ਥਾਂ ਹੈ, ਮੱਛ ਨੇ ਪੂਰਨ ਵਿਚ ਨਿਵਾਸ ਪਾਯਾ ਹੈ
As the path of fish in water is unknowable, the way of gurmukhs is also unapproachable.
गुरमुखि पंथु अगंम है जिउ जल अंदरि मीनु चलंदा ।
LINE 102
ਗੁਰਮੁਖਿਖੋਜੁਅਲਖੁਹੈਜਿਉਪੰਖੀਆਗਾਸਉਡੰਦਾ
ਗੁਰਮੁਖਾਂ ਦਾ 'ਖੋਜ' (ਅਨੁਭਵ) ਲਖਿਆ ਨਹੀਂ ਜਾਂਦਾ, ਜਿਕੁਰ ਪੰਖੀ ਅਕਾਸ਼ ਵਿਖੇ ਉਡਦਾ ਹੈ, (ਨਾਮ ਦੇਵ ਜੀ ਬੀ ਰਾਗ ਗੂਜਰੀ ਵਿਖੇ ਲਿਖਦੇ ਹਨ “ਜਿਉ ਅਕਾਸੈ ਪੰਖੀਅਲੇ ਖੋਜੁ ਨਿਰਖਿਓ ਨ ਜਾਈ॥ ਜਿਉ ਜਲ ਮਾਝੇ ਮਾਛਲੋ ਮਾਰਗ ਪੇਖਣੋ ਨ ਜਾਈ”॥)
As the path of birds flying in the sky cannot be known, the thoughtful and search-orientated way of gurmukh is also imperceptible. It cannot be understood.
गुरमुखि खोजु अलखु है जिउ पंखी आगास उडंदा ।
LINE 103
ਸਾਧਸੰਗਤਿਰਹਰਾਸਿਹੈਹਰਿਚੰਦਉਰੀਨਗਰੁਵਸੰਦਾ
ਸਾਧ ਸੰਗਤ ਹੀ ਸਿੱਧਾ ਰਸਤਾ ਹੈ, (ਸੰਸਾਰ) ਹਰਿ ਚੰਦਉਰੀ ਨਗਰ (ਵਾਂਙ) ਵਸਦਾ ਹੈ।
Holy congregation is the straight path for gurmukhs and this world is full of illusions for them.
साधसंगति रहरासि है हरि चंदउरी नगरु वसंदा ।
LINE 104
ਚਾਰਿਵਰਨਤੰਬੋਲਰਸੁਪਿਰਮਪਿਆਲੈਰੰਗੁਚਰੰਦਾ
ਚਾਰ ਵਰਣ ਦੇ (ਕੱਥ, ਸੁਪਾਰੀ, ਚੂਨਾਂ, ਅਤੇ ਪਾਨ ਦੇ ਰਸ ਵਾਂਙੂ ਪ੍ਰੇਮ ਦੇ ਪਿਆਲੇ ਦਾ ਰੰਗ (ਚੜ੍ਹਦੇ ਤੋਂ) ਚੜ੍ਹਦਾ ਹੁੰਦਾ ਹੈ, (ਦ੍ਰਿਸ਼ਟਾਂਤ-ਚਾਰ ਵਰਣਾਂ ਦੇ ਸਾਧ ਸੰਗਤ ਵਿਚ ਆਕੇ ਇਕ ਹੀ ਕਹਾਉਂਦੇ ਹਨ)।
As the four colours of betel catechu, betelnut, lime and betel lead become one (red) colour (of joy-giving love), the gurmukhs also enjoy the cup of the Lord's love.
चारि वरन तंबोल रसु पिरम पिआलै रंगु चरंदा ।
LINE 105
ਸਬਦਸੁਰਤਿਲਿਵਲੀਣੁਹੋਇਚੰਦਨਵਾਸਨਿਵਾਸਕਰੰਦਾ
(ਗੁਰੂ ਦੇ) ਸ਼ਬਦ ਦੀ ਸੁਰਤ ਦੀ ਲਿਵ ਵਿਖੇ ਲੀਨ ਹੋਕੇ ਚੰਦਨ ਦੀ ਵਾਸ਼ਨਾਂ ਦੇ ਨਿਵਾਸ (ਵਾਂਗ ਜਗ੍ਯਾਸੂਆਂ ਨੂੰ ਆਪਣੇ ਜਿਹਾ ਚੰਦਨ) ਕਰਦੇ ਹਨ।
As the fragrance of sandal comes to reside in other plants, they merging their consciousness into Word reside in the hearts of others.
सबद सुरति लिव लीणु होइ चंदन वास निवास करंदा ।
LINE 106
ਗਿਆਨੁਧਿਆਨੁਸਿਮਰਣੁਜੁਗਤਿਕੂੰਜਿਕੂਰਮਹੰਸਵੰਸਵਧੰਦਾ
ਗਿਆਨ ਧਿਆਨ ਅਤੇ ਸਿਮਰਣ ਦੀ ਜੁਗਤੀ ਨੂੰ ਕੂੰਜ ਕੱਛੂ ਅਤੇ ਹੰਸਾਂ ਦੀ ਵੰਸ (ਵਾਂਙੂ) ਵਧਾਉਂਦੇ ਹਨ।
By means of knowledge, meditation and remembrance, they like cranes, tortoise and swans expand their family or tradition.
गिआनु धिआनु सिमरणु जुगति कूंजि कूरम हंस वंस वधंदा ।
LINE 107
ਗੁਰਮੁਖਿਸੁਖਫਲੁਅਲਖਲਖੰਦਾ੧੩।।
ਗੁਰਮੁਖ ਲੋਕ ਸੁਖ ਫਲ ਜੋ ਅਲਖ (ਪਰਮਾਤਮਾ ਹੈ ਉਸ ਨੂੰ ਗੁਰੂ ਦੀ ਕਿਰਪਾ ਨਾਲ) ਲਖ ਲੈਂਦੇ ਹਨ (ਭਾਵ ਪ੍ਰਾਪਤ ਕਰਦੇ ਹਨ)।
The gurmukhs come face to face with God, the pleasure of all fruits.
गुरमुखि सुख फलु अलख लखंदा ।१३।
LINE 108
ਪਉੜੀ੧੪
पउड़ी १४
LINE 109
ਬ੍ਰਹਮਾਦਿਕਵੇਦਾਂਸਣੈਨੇਤਿਨੇਤਿਕਰਿਭੇਦੁਪਾਇਆ
ਬ੍ਰਹਮਾਦਿਕ (ਦੇਵਤਿਆਂ) ਨੇ ਵੇਦਾਂ ਦੇ ਸਮੇਤ ਭੇਦ ਨਾ ਪਾ ਕੇ ਨੇਤਿ ਨੇਤਿ (ਹੀ ਪਿੱਛੋਂ) ਕਿਹਾ।
Brahmas alongwith the Vedas have declared Him this is not, this is not (neti neti) and these all could not known His mystery.
ब्रहमादिक वेदां सणै नेति नेति करि भेदु न पाइआ ।
LINE 110
ਮਹਾਦੇਵਅਵਧੂਤੁਹੋਇਨਮੋਨਮੋਕਰਿਧਿਆਨਿਆਇਆ
ਸ਼ਿਵ ਨੇ (ਅਵਧੂਤ) ਸੁਆਹ ਪਿੰਡੇ ਪੁਰ ਮਲ ਕੇ (ਵਡਾ ਤਪ ਕੀਤਾ) ਛੇਕ ਨਮੋ ਨਮੋ ਹੀ ਕੀਤੀ (ਉਸ ਦੇ) ਧਿਆਨ ਵਿਚ ਭੀ ਨਾ ਆਇਆ।
By becoming avadhut (a kind of superior yogi), Madadev also recited his name but his meditation could not attain him.
महादेव अवधूतु होइ नमो नमो करि धिआनि न आइआ ।
LINE 111
ਦਸਅਵਤਾਰਅਕਾਰੁਕਰਿਏਕੰਕਾਰੁਅਲਖੁਲਖਾਇਆ
ਦਸ ਅਵਤਾਰਾਂ ਨੇ 'ਅਕਾਰ' ਧਾਰਿਆ(ਪਰੰਤੂ) ਏਕੰਕਾਰ ਅਲਖ ਨੂੰ ਨਾ ਲਖਿਆ।
Ten incarnations also flourished but none could perceive ekhankar, the supreme Lord.
दस अवतार अकारु करि एकंकारु न अलखु लखाइआ ।
LINE 112
ਰਿਧਿਸਿਧਿਨਿਧਿਨਾਥਨਉਆਦਿਪੁਰਖੁਆਦੇਸੁਕਰਾਇਆ
ਨੌਂ ਨਾਥਾਂ ਭੀ ਰਿੱਧੀਆਂ, ਸਿੱਧੀਆਂ, ਨਿੱਧਾਂ ਪਾਕੇ ਆਦਿ ਪੁਰਖ ਪਰਮਾਤਮਾਂ ਨੂੰ ਮੱਥਾ ਹੀ ਟੇਕਿਆ (ਭਾਵ ਥਹੁ ਨਾ ਲੱਭਾ, ਭੈ ਨਾਲ ਮੱਥਾ ਹੀ ਟੇਕਿਆ, ਇਕਰਾਰ ਕੀਤਾ ਕਿ ਹੈ, ਪਰ ਪਤਾ ਨਾ ਲੱਗਾ ਕਿ ਕੈਸਾ ਹੈ?)
Nine naths, the treasures of miraculous powers, also bowed before that Lord.
रिधि सिधि निधि नाथ नउ आदि पुरखु आदेसु कराइआ ।
LINE 113
ਸਹਸਨਾਂਵਲੈਸਹਸਮੁਖਸਿਮਰਣਿਸੰਖਨਾਉਂਧਿਆਇਆ
ਸ਼ੇਸ਼ਨਾਗ ਨੇ ਹਜ਼ਾਰ ਮੁਖ ਕਰ ਕੇ ਹਜ਼ਾਰ ਨਾਮ (ਨਵਾਂ ਰੋਜ਼ ਲੈਕੇ) ਸਿਮਰਣ ਕੀਤਾ, (ਪਰੰਤੂ ਧਿਆਵਣ ਥੋਂ) ਗਿਣਤੀ ਬੱਸ ਨਾ ਹੋਈ।
Sesang (mythical snake) with its thousand mouths remembered Him by thousands of names, but its recitation could not be accomplished.
सहस नांव लै सहस मुख सिमरणि संख न नाउं धिआइआ ।
LINE 114
ਲੋਮਸਤਪੁਕਰਿਸਾਧਨਾਹਉਮੈਸਾਧਿਸਾਧੁਸਦਾਇਆ
ਲੋਮਸ (ਵੱਡੀ ਆਰਜਾ ਵਾਲੇ ਇਕ) ਰਿਖੀ ਨੇ ਤਪ ਕਰ ਕੇ ਸਾਧਨਾਂ ਕੀਤੀਆਂ ਪਰ ਹਉਮੈ ਸਾਧ ਕੇ (ਮਾਰਕੇ ਨਿਜ ਨੂੰ) ਸਾਧ ਨਾ ਕਹਾ ਸਕਿਆ।
Sage Lomas rigorously undertook ascetic discipline but could not overcome his ego and could not be called a true ascetic.
लोमस तपु करि साधना हउमै साधि न साधु सदाइआ ।
LINE 115
ਚਿਰੁਜੀਵਣੁਬਹੁਹੰਢਣਾਗੁਰਮੁਖਿਸੁਖੁਫਲੁਪਲੁਚਖਾਇਆ
ਚਿਰਜੀਵੀ (ਮਾਰਕੰਡੇਯ) ਆਦਿ ਨੇ ਬਾਹਲੇ ਚਿਰ ਤੀਕ (ਉਮਰ) ਗੁਜਾਰੀ, ਪਰੰਤੂ ਗੁਰਮੁਖਾਂ ਦਾ ਸੁਖ ਫਲ ਪਲ ਮਾਤ੍ਰ ਬੀ ਨਾ ਚਖਿਆ ('ਅਲ' ਪਾਠਾਂਤ੍ਹ੍ਹ ਹੈ, ਅਰਥ ਭੌਰੇ ਵਾਂਙੂ ਪ੍ਰੇਮ ਨਾਲ ਨਾ ਚਖਿਆ ਅਥਵਾ ਤ੍ਰਿਪਤ ਹੋਕੇ ਨਾ ਚਖਿਆ)।
Ever-living Markandey spent a long life but could not taste the pleasure fruit of the gurmukhs.
चिरु जीवणु बहु हंढणा गुरमुखि सुखु फलु पलु न चखाइआ ।
LINE 116
ਕੁਦਰਤਿਅੰਦਰਿਭਰਮਿਭੁਲਾਇਆ੧੪।।
(ਪਿਛੇ ਕਹੇ ਸਾਰੇ) 'ਕੁਦਰਤ' ਦੇ ਅੰਦਰ ਹੀ ਭਰਮ ਵਿਖੇ ਭੁੱਲੇ ਰਹੇ (ਗੁਰਮੁਖਾਂ ਦਾ ਅਨੰਦ ਨਾ ਲੀਤਾ)।
All mentioned above remained deluded while living on earth.
कुदरति अंदरि भरमि भुलाइआ ।१४।
LINE 117
ਪਉੜੀ੧੫
पउड़ी १५
LINE 118
ਗੁਰਮੁਖਿਸੁਖਫਲੁਸਾਧਸੰਗੁਭਗਤਿਵਛਲਹੋਇਵਸਿਗਤਿਆਇਆ
ਗੁਰਮੁਖਾਂ ਦੀ ਸਾਧ ਸੰਗਤ ਸੁਖ ਰੂਪੀ ਫਲ ਹੈ, (ਅਰਥਾਤ-ਸਾਰਿਆਂ ਸੁਖਾਂ ਦਾ ਫਲ ਰੂਪ ਹੈ) ਕਿਉਂ ਜੋ ਭਗਤ ਵੱਛਲ ਹੋਕੇ (ਨਾਮ ਰਖਾਕੇ ਸਾਧ ਸੰਗਤ ਦੇ) ਵੱਸ ਆਯਾ ਹੈ, (ਭਾਵ ਪ੍ਰੇਮ ਨਾਲ ਮਿਲਿਆ ਹੈ)।
The pleasure fruit of the gurmukhs is holy congregation and controlled by this holy congregation, the Lord comes here as lover of the devotees.
गुरमुखि सुखफलु साधसंगु भगति वछल होइ वसिगति आइआ ।
LINE 119
ਕਾਰਣੁਕਰਤੇਵਸਿਹੈਸਾਧਸੰਗਤਿਵਿਚਿਕਰੇਕਰਾਇਆ
ਸਾਰੇ ਕਾਰਣ ਕਰਤੇ ਦੇ ਹੱਥ ਹਨ (ਪਰੰਤੂ) ਸਾਧ ਸੰਗਤ ਵਿਖੇ (ਸੰਤਾਂ ਦਾ) ਕਰਾਯਾ ਕਰਦਾ ਹੈ।
All the causes are under control of the creator but in the holy congregation He does everything in accordance with the wishes of the devotees and the saints.
कारणु करते वसि है साधसंगति विचि करे कराइआ ।
LINE 120
ਪਾਰਬ੍ਰਹਮੁਪੂਰਨਬ੍ਰਹਮੁਸਾਧਸੰਗਤਿਵਿਚਿਭਾਣਾਭਾਇਆ
(ਪਾਰਬ੍ਰਹਮ) ਨਿਰਗੁਣ ਹੋਕੇ 'ਪੂਰਣ ਬ੍ਰਹਮ' ਸਰੂਪ ਹੋ ਜਾਂਦਾ ਹੈ, ਕਿਉਂ ਜੋ ਸਾਧ ਸੰਗਤ ਦਾ ਭਾਣਾ (ਉਸ ਨੂੰ) ਚੰਗਾ ਲੱਗਦਾ ਹੈ।
The transcendetal Brahm is the perfect Brahm and He likes the will of the holy congregation.
पारब्रहमु पूरन ब्रहमु साधसंगति विचि भाणा भाइआ ।
LINE 121
ਰੋਮਰੋਮਵਿਚਿਰਖਿਓਨੁਕਰਿਬ੍ਰਹਮੰਡਕਰੋੜਿਸਮਾਇਆ
ਇਕ ਇਕ ਰੋਮ ਵਿਖੇ ਕਰੋੜ ਬ੍ਰਹਮੰਡ ਉਤਪਤ ਕਰ ਕੇ ਸਮਾਇ ਰਖੇ ਹਨ।
In his every trichome are absorbed crores of universes.
रोम रोम विचि रखिओनु करि ब्रहमंड करोड़ि समाइआ ।
LINE 122
ਬੀਅਹੁਕਰਿਬਿਸਥਾਰੁਵੜੁਫਲਅੰਦਰਿਫਿਰਿਬੀਉਵਸਾਇਆ
(ਦ੍ਰਿਸ਼ਟਾਂਤ) ਇਕ ਬੀਜ ਥੋਂ ਬੋਹੜ ਦਾ ਵਿਸਥਾਰ ਕਰ ਦਿੰਦਾ ਹੈ ਓਹੀ ਬੀਜ ਫੇਰ ਬੋਹੜ ਦੇ ਫਲ ਵਿਖੇ ਵਸਾਉਂਦਾ ਹੈ। (ਅਜਿਹੇ ਪੂਰਬੋਕਤ ਈਸ਼੍ਵਰ ਦੀ ਪ੍ਰਾਪਤੀ ਦਾ ਉਪਾਉ ਛੇਕੜਲੀਆਂ ਦੋ ਤੁਕਾਂ ਵਿਖੇ ਦੱਸਦੇ ਹਨ)।
From one seed comes out banyan tree and in its fruits again the seeds reside.
बीअहु करि बिसथारु वड़ु फल अंदरि फिरि बीउ वसाइआ ।
LINE 123
ਅਪਿਉਪੀਅਣੁਅਜਰਜਰਣੁਆਪੁਗਵਾਇਆਪੁਜਣਾਇਆ
ਜਿਨ੍ਹਾਂ ਨੇ ਨਾਮ ਰੂਪ ਅੰਮ੍ਰਿਤ ਪੀਕੇ ਅਸਚਰਜ (ਨਾ ਜਰੀ ਜਾਣ ਵਾਲੀ ਵਿਸਮਾਦ ਰੂਪ ਈਸ਼੍ਵਰੀ ਦਾਤ ਸੁਖ ਫਲ ਪਾਕੇ) ਜਰ ਲੀਤੀ ਹੈ, (ਜਰਨ ਦਾ ਰੂਪ ਕੀ ਹੈ ਕਿ) ਆਪਾ ਭਾਵ ਦਿੱਤਾ ਹੈ, ਅਰ ਜਣਾਉਂਦੇ ਨਹੀਂ (ਕਿ ਅਸੀਂ ਬੀ ਕੁਛ ਜਾਣਦੇ ਹਾਂ)।
Who quaffing the nectar have devotedly adopted the unbearable in their mind, the eschewing their ego have never made themselves noticed.
अपिउ पीअणु अजर जरणु आपु गवाइ न आपु जणाइआ ।
LINE 124
ਅੰਜਨੁਵਿਚਿਨਿਰੰਜਨੁਪਾਇਆ੧੫।।
(ਅਜਿਹੇ ਸਤਿ ਪੁਰਖਾਂ ਨੇ) ਮਾਯਾ ਵਿਚ ਹੀ ਨਿਰੰਕਾਰ ਨੂੰ ਪਾ ਲੀਤਾ ਹੈ।
Such true persons while being amidst maya have attained that immaculate Lord.
अंजनु विचि निरंजनु पाइआ ।१५।
LINE 125
ਪਉੜੀ੧੬
पउड़ी १६
LINE 126
ਮਹਿਮਾਮਹਿਮਹਿਕਾਰਵਿਚਿਮਹਿਮਾਲਖਮਹਿਮਾਜਾਣੈ
ਧਰਤੀ ਦੀਆਂ 'ਮਹਿੰਮਾਂ' ਵਡਿਆਈਆਂ ਦੇ ਫੈਲਾਉ ਵਿਖੇ (ਤਾਂ ਕਈ ਗੁਣੀ ਸਿਆਣੇ ਹਨ, ਪਰ ਵਾਹਿਗੁਰੂ ਦੀਆਂ) ਮਹਿੰਮਾਂ ਨੂੰ ਲਖਕੇ ਕੋਈ (ਉਸ ਦੀ) ਮਹਿੰਮਾ (ਕਹਿਣੀ) ਨਹੀਂ ਜਾਣਦਾ।
Even the people spreading the fragrance of His grandeur don’t understand the real nature of His greatness.
महिमा महि महिकार विचि महिमा लख न महिमा जाणै ।
LINE 127
ਲਖਮਹਾਤਮਮਹਾਤਮਾਤਿਲਮਹਾਤਮੁਆਖਿਵਖਾਣੈ
ਲੱਖਾਂ ਮਹਾਤਮ (ਪ੍ਰਤਾਪ ਪਾਕੇ) ਆਪ ਮਹਾਤਮਾ (ਬ੍ਯਾਸਾਦਿਕ ਰਿਖੀ) ਬਣ ਬੈਠੇ (ਪਰੰਤੁ ਵਾਹਿਗੁਰੂ ਦੇ) ਪ੍ਰਤਾਪ ਦਾ ਇਕ ਤਿਲ ਬੀ ਆਖਕੇ ਨਾ ਵ੍ਯਾਖ੍ਯਾਨ ਕਰ ਸਕੇ।
Lakhs of saint explain the gist and significance of that Lord but even all joined could not put forth even a fraction of His grandeur.
लख महातम महातमा तिल न महातमु आखि वखाणै ।
LINE 128
ਉਸਤਤਿਵਿਚਿਲਖਉਸਤਤੀਪਲਉਸਤਤਿਅੰਦਰਿਹੈਰਾਣੈ
(ਦੇਵਤਿਆਂ ਰਾਜਿਆਂ ਦੀਆਂ) ਲਖਾਂ ਉਸਤਤੀਆਂ (ਕਰਨਹਾਰੇ) ਹਨ, ਪਰੰਤੂ (ਓਹ ਸਾਰੇ ਪਰਮੇਸ਼ੁਰ ਦੀ) ਪਲ ਮਾਤ੍ਰ ਉਸਤਤੀ ਵਿਚ ਹੈਰਾਨ ਹੋ ਜਾਂਦੇ ਹਨ।
Myriad eulogists are wonder struck (because they could not eulogise Him properly)
उसतति विचि लख उसतती पल उसतति अंदरि हैराणै ।
LINE 129
ਅਚਰਜਵਿਚਿਲਖਅਚਰਜਾਅਚਰਜਅਚਰਜਚੋਜਵਿਡਾਣੈ
(ਸ੍ਰਿਸ਼ਟੀ ਭਾਲਦੇ ਭਾਲਦੇ) ਅਚਰਜ (ਹੋ ਗਏ ਬ੍ਰਹਮਾਦਿਕ) ਲੱਖਾਂ ਹੀ ਅਚਰਜ ਹੋ ਰਹੇ ਹਨ, (ਪਰ ਉਹ ਇਸ) ਅਚਰਜ ਰੂਪ (ਸ੍ਰਿਸ਼ਟੀ ਦਾ ਕਰਤਾ ਜੋ) ਅਚਰਜ ਰੂਪ ਰਖਦਾ ਹੈ (ਉਸ ਅਚਰਜਤਾਈ) ਦਾ 'ਚੋਜ ਵਿਡਾਣੀ' ਤੋ (ਬਹੁਤ ਹੀ ਅਚਰਜ ਰੂਪ) ਹੈ।
Millions of wonders are full of wonder and they are further surprised to see the awe-inspiring feats of the Lord, the all wonder Himself.
अचरज विचि लख अचरजा अचरज अचरज चोज विडाणै ।
LINE 130
ਵਿਸਮਾਦੀਵਿਸਮਾਦਲਖਵਿਸਮਾਦਹੁਵਿਸਮਾਦਵਿਹਾਣੈ
ਲੱਖਾ ਵਿਸਮਾਦੀ(ਅਚਰਜ ਹੋਣ ਵਾਲੇ) ਵਿਸਮਾਦ ਵਿਚ ਹਨ, (ਪਰੰਤੂ ਪਰਮੇਸ਼ੁਰ) ਵਿਸਮਾਦ (ਰੂਪ ਸਭ) ਵਿਸਮਾਦਾਂ ਤੋਂ ਬੀ ਪਰੇ ਹੈ।
Looking at the completeness of the wonder of that wondrous Lord, the elation feels elated and exhausted.
विसमादी विसमाद लख विसमादहु विसमाद विहाणै ।
LINE 131
ਅਬਗਤਿਗਤਿਅਤਿਅਗਮਹੈਅਕਥਕਥਾਆਖਾਣਵਖਾਣੈ
ਅਬਿਗਤ' ਪਰਮਾਤਮਾਂ ਦੀ ਗਤੀ ਅਤੀ ਅਗੰਮ (ਨਾ ਜਾਣੀ ਜਾਣ ਵਾਲੀ ਦਸ਼ਾ ਵਾਲੀ) ਹੈ, (ਉਸ ਦੀ) ਕਥਾ ਅਕੱਥਨੀਯ ਹੈ, (ਲੋਕ) ਸੁਣੀ ਸੁਣਾਈ ਕਥਾ ਕਰਦੇ ਹਨ।
The dynamism of that unmanifest Lord is extremely unapproachable and even a shirt account of His grand story is ineffable.
अबगति गति अति अगम है अकथ कथा आखाण वखाणै ।
LINE 132
ਲਖਪਰਵਾਣਪਰੈਪਰਵਾਣੈ੧੬।।
ਜੋ ਪਰਵਾਣ=ਮੰਨੇ ਪਰਮੰਨੇ ਹਨ ਉਜੇਹੇ) ਲੱਖਾਂ ਮੰਨਿਆਂ ਪ੍ਰਮੰਨਿਆਂ ਤੋਂ (ਉਹ) ਮੰਨਿਆਂ ਪ੍ਰਮੰਨਿਆਂ (ਵਾਹਿਗੁਰੂ) ਬਹੁਤ ਪਰੇ ਹੈ।
His measurement is beyond lacs of measures.
लख परवाण परै परवाणै ।१६।
LINE 133
ਪਉੜੀ੧੭
पउड़ी १७
LINE 134
ਅਗਮਹੁਅਗਮੁਅਗੰਮੁਹੈਅਗਮੁਅਗਮੁਅਤਿਅਗਮੁਸੁਣਾਏ
ਅਗੰਮ (ਸਰੂਪਾਂ ਥੋਂ ਜੋ) ਅਗੰਮ (ਹੋਵੇ ਉਸ ਤੋਂ ਬੀ ਵਾਹਿਗੁਰੂ) ਅਗੰਮ ਹੈ (ਤਾਂਤੇ) ਜੋ ਅਗੰਮਾਂ ਤੋਂ ਬੀ ਅਤਿ ਅਗੰਮ ਹਨ, (ਉਹ ਬੀ ਵਾਹਿਗੁਰੂ ਨੂੰ) ਅਗੰਮ ਸਣਾਉਂਦੇ ਹਨ)
The Lord is beyond accessibility and all call Him extremely inaccessible.
अगमहु अगमु अगंमु है अगमु अगमु अति अगमु सुणाए ।
LINE 135
ਅਲਖਹੁਅਲਖੁਅਲਖੁਹੈਅਲਖੁਅਲਖੁਲਖਅਲਖੁਧਿਆਏ
ਅਲਖ (ਸਰੂਪਾਂ ਤੋਂ ਜੋ) ਅਲੱਖ ਹੋਵੇ, (ਉਸ) ਤੋਂ ਬੀ (ਵਾਹਿਗੁਰੂ) ਅਲੱਖ ਹੈ, (ਤਾਂਤੇ ਐਸੇ) ਲੱਖਾਂ ਅਲੱਖ
He was imperceptible; He is imperceptible and will remain inaccessible i.e. He is beyond all meditations.
अलखहु अलखु अलखु है अलखु अलखु लख अलखु धिआए ।
LINE 136
ਅਪਰੰਪਰੁਅਪਰੰਪਰਹੁਂਅਪਰੰਪਰੁਅਪਰੰਪਰੁਭਾਏ
ਅਪਰੰਪਰ (ਸਰੂਪਾਂ ਤੋਂ ਜੋ) ਅਪਰੰਪਰ (ਹੋਵੇ ਉਸ ਤੋਂ ਬੀ ਵਾਹਿਗੁਰੂ ਅਪਰੰਪਰ ਹੈ (ਜਿਸ ਕਰ ਕੇ ਅਪਰੰਪਰਾਂ ਦੇ 'ਭਾਏ') ਭਾਣੇ (ਬੀ ਉਹ ਵਾਹਿਗੁਰੂ ਅਜੇ ਹੋਰ) ਅਪਰੰਪਰ ਹੈ।
Beyond all limits whatsoever is illimitable; the Lord is beyond imagination.
अपरंपरु अपरंपरहुं अपरंपरु अपरंपरु भाए ।
LINE 137
ਆਗੋਚਰੁਆਗੋਚਰਹੁਆਗੋਚਰੁਆਗੋਚਰਿਜਾਏ
ਆਗੋਚਰ (ਸਰੂਪਾਂ ਤੋਂ ਜੋ) ਅਗੋਚਰ ਹੋਦ (ਉਸ ਤੋਂ ਬੀ ਵਾਹਿਗੁਰੂ) ਅਗਚਰ ਹੈ (ਇਸ ਕਰਕੇ) ਅਗੋਚਰਾਂ ਦੇ ('ਜਾਏ') ਜਾਣੇ (ਬੀ ਉਹ ਅਜੇ ਹੋਰ) ਅਗੋਚਰ ਹੈ।
He is imperceptible of the imperceptibles and is beyond the reach of sense organs.
आगोचरु आगोचरहु आगोचरु आगोचरि जाए ।
LINE 138
ਪਾਰਬ੍ਰਹਮੁਪੂਰਨਬ੍ਰਹਮੁਸਾਧਸੰਗਤਿਆਗਾਧਿਅਲਾਏ
ਪਾਰਬ੍ਰਹਮ ਹੀ ਪੂਰਣ ਬ੍ਰਹਮ ਹੈ, ਸਾਧ ਸੰਗਤ ਵਿਖੇ ਬੇਅੰਤ ਕਥਨ ਕੀਤਾ ਜਾਂਦਾ ਹੈ।
The transcendental Brahm is the perfect Brahm who is eulogised in the holy congregation in many ways.
पारब्रहमु पूरन ब्रहमु साधसंगति आगाधि अलाए ।
LINE 139
ਗੁਰਮੁਖਿਸੁਖਫਲੁਪਿਰਮਰਸੁਭਗਤਿਵਛਲੁਹੋਇਅਛਲੁਛਲਾਏ
ਗੁਰਮੂਖਾਂ ਪਾਸ ਸੁਖਫਲ ਰੂਪ ਪ੍ਰੇਮ ਰਸ ਵਿਦਮਾਨ ਹੈ (ਇਸੇ ਕਾਰਨ) ਅਛਲ (ਪਰਮਾਤਮਾ ਜੋ ਅਛਲਾਂ=ਵਡੇ ਚਲਾਕਾਂ ਕੋਲੋਂ ਬੀ ਨਹੀਂ ਛਲਿਆ ਜਾਂਦਾ। ਭਾਵ ਚਤੁਰਾਈ ਨ ਚਤਰਭੁਜ ਪਾਈਐ) ਓਹ ਭਗਤ ਵਛਲ ਹੋਣ ਕਰ ਕੇ 'ਗੁਰਮੁਖਾਂ ਤੋਂ) ਛਲਾਏ ਮੋਹਿਆ ਜਾਂਦਾ ਹੈ:- ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ)।
The joy of His love is the pleasure fruit of the gurmukhs. The Lord is loving to devotees but is never deluded even by the biggest cheats
गुरमुखि सुख फलु पिरम रसु भगति वछलु होइ अछलु छलाए ।
LINE 140
ਵੀਹਇਕੀਹਚੜ੍ਹਾਉਚੜ੍ਹਾਏ੧੭।।
(ਵੀਹ ਵਿਸਵੇ) ਇਕ ਦੀ ਇੱਛਾ ਦਾ ਚੜ੍ਹਾਉ ਚੜ੍ਹਿਆ ਹੈ।
By his grace alone, one can go across the World Ocean enthusiastically.
वीह इकीह चढ़ाउ चढ़ाए ।१७।
LINE 141
ਪਉੜੀ੧੮
पउड़ी १८
LINE 142
ਪਾਰਬ੍ਰਹਮੁਪੂਰਨਬ੍ਰਹਮੁਨਿਰੰਕਾਰਿਆਕਾਰੁਬਣਾਇਆ
ਪਾਰਬ੍ਰਹਮ ਪੂਰਣ ਬ੍ਰਹਮ ਨਿਰਾਕਾਰ ਨੇ (ਇਹ ਸੰਸਾਰ ਦਾ) ਅਕਾਰ ਬਣਾਯਾ ਹੈ।
The transecental Brahm is the perfect Brahm and that very formless (Lord) has created all the forms of universe.
पारब्रहमु पूरन ब्रहमु निरंकारि आकारु बणाइआ ।
LINE 143
ਅਬਿਗਤਿਗਤਿਆਗਾਧਿਬੋਧਗੁਰਮੂਰਤਿਹੋਇਅਲਖੁਲਖਾਇਆ
ਅਵਗਤਿ ਗਤਿ' ਅਗਾਧ ਬੋਧ, ਅਰ ਅਲਖ ਨੂੰ (ਗੁਰੂ ਨਾਨਕ ਦੀ) ਮੂਰਤੀ ਧਾਰਕੇ ਲਖਾ ਦਿਤਾ ਹੈ।
He is ummanifest, unfathomable and imperceptible for intellect, but Guru, the icon of beauty, has made me behold the Lord.
अबिगति गति आगाधि बोध गुर मूरति होइ अलखु लखाइआ ।
LINE 144
ਸਾਧਸੰਗਤਿਸਚਖੰਡਵਿਚਿਭਗਤਿਵਛਲਹੋਇਅਛਲਛਲਾਇਆ
ਸਾਧ ਸੰਗਤ ਦੇ ਸਚਖੰਡ ਵਿਖੇ 'ਅਛਲ' ਨੇ ਭਗਤ ਵਛਲ ਹੋਕੇ (ਆਪ ਨੂੰ) ਛਲਾ ਦਿਤਾ ਹੈ (ਭਾਵ-ਨਿਰਗੁਣ ਨੇ ਸਰਗੁਣ ਕਾਰਜ ਕੀਤੇ, ਭਗਤਾਂ ਨੂੰ ਪ੍ਯਾਰ ਕਰਨਾ ਸਰਗੁਣ ਕਾਰਜ ਹੈ, ਇਹੋ ਉਸ ਦਾ ਛਲਿਆ ਜਾਣਾ ਹੈ, ਭਗਤਾਂ ਦੇ ਛਲਣ ਦਾ ਰੂਪ ਇਹ ਹੈ “ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ
In holy congregation, the abode of the truth, He emerges as tender towards devotees and deludes even those who never get deluded.
साधसंगति सचखंड विचि भगति वछल होइ अछल छलाइआ ।
LINE 145
ਚਾਰਿਵਰਨਇਕਵਰਨਹੁਇਆਦਿਪੁਰਖਆਦੇਸੁਕਰਾਇਆ
(ਗੁਰੂ ਜੀ ਨੇ) ਚਾਰ ਵਰਣ ਕਰ ਕੇ ਆਦਿ ਪੁਰਖ ਪਰਮਾਤਮਾ ਨੂੰ ਨਮਸਕਰ ਕਰਾਈ।
The Guru alone unites all the four varnas to make them one and further makes them bow before the Lord.
चारि वरन इक वरन हुइ आदि पुरख आदेसु कराइआ ।
LINE 146
ਧਿਆਨਮੂਲੁਦਰਸਨੁਗੁਰੂਛਿਅਦਰਸਨਦਰਸਨਵਿਚਿਆਇਆ
(ਸਾਰੇ) ਧਿਆਨਾਂ ਦਾ ਮੂਲ ਗੁਰੂ ਦਾ ਦਰਸ਼ਨ ਹੈ, (ਇਸੇ ਲਈ) ਛੀ ਦਰਸ਼ਨ (ਛੀਏ ਮਤ ਗੁਰੂ ਦੇ ਹੀ) ਦਰਸ਼ਨ ਵਿਖੇ ਆ ਜਾਂਦੇ ਹਨ।
At the base of all ascetic disciplines is the philosophy of the Guru in which all the six philosophies (of Indian tradition) get subsumed.
धिआन मूलु दरसनु गुरू छिअ दरसन दरसन विचि आइआ ।
LINE 147
ਆਪੇਆਪਿਆਪੁਜਣਾਇਆ੧੮।।
ਆਪਣਾ ਆਪ (ਹੀ ਸਾਰੇ) ਹੋਏ, (ਫੇਰ ਆਪਣਾ) ਆਪ ਨਹੀਂ ਜਣਾਇਆ।
He himself is everything but never makes Himself noticed by anyone.
आपे आपि न आपु जणाइआ ।१८।
LINE 148
ਪਉੜੀ੧੯
पउड़ी १९
LINE 149
ਚਰਣਕਵਲਸਰਣਾਗਤੀਸਾਧਸੰਗਤਿਮਿਲਿਗੁਰੁਸਿਖਆਏ
ਗੁਰੁ ਦੇ ਸਿਖ ਸਾਧ ਸੰਗਤ ਨਾਲ ਮਿਲਕੇ ਗੁਰੂ ਦੇ ਚਰਣ ਕਵਲਾਂ ਦੀ ਸ਼ਰਣ ਲੈਣ ਆਏ ਹਨ।
In the holy congregation, the disciples of the Guru come in the shelter of the holy feet of the Guru.
चरण कवल सरणागती साधसंगति मिलि गुरु सिख आए ।
LINE 150
ਅੰਮ੍ਰਿਤਦਿਸਟਿਨਿਹਾਲੁਕਰਿਦਿਬਦ੍ਰਿਸਟਿਦੇਪੈਰੀਪਾਏ
(ਗੁਰੂ ਜੀ ਨੇ) ਅੰਮ੍ਰਿਤ ਦੀ ਦ੍ਰਿਸ਼ਟ ਨਾਲ (ਨਿਹਾਲ) ਪ੍ਰਸੰਨ ਕਰ ਕੇ ਗਿਆਨ ਦ੍ਰਿਸ਼ਟੀ ਦੇਕੇ ਪੈਰੀਂ ਪਾਏ (ਨਿੰਮ੍ਰੀ ਭੂਤ ਕਰ ਦਿੱਤੇ)।
The nectar like sight of the Guru has blest one and all and due to his divine look, the Guru has put them all at the holy feet (shelter) i.e. they all have been made humble.
अंम्रित दिसटि निहालु करि दिब द्रिसटि दे पैरी पाए ।
LINE 151
ਚਰਣਰੇਣੁਮਸਤਕਿਤਿਲਕਭਰਮਕਰਮਦਾਲੇਖੁਮਿਟਾਏ
ਚਰਣਾਂ ਦੀ ਧੂੜੀ ਮੱਥੇ ਦਾ ਤਿਲਕ ਬਣਕੇ ਭਰਮ ਕਰਮ ਦੀ ਲਿਖਤ ਮਿਟਾ ਦਿੰਦੀ ਹੈ, (ਜਿਹਾਕੁ “ਤਜਿ ਭਰਮ ਕਰਮ ਵਿਧਿ ਨਿਖੇਧ ਰਾਮ ਨਾਮੁ ਲੇਹੀ”। ਅਰਥ-ਨਿਖਿਧ ਕਰਮਾਂ ਦਾ ਭਰੋਸਾ ਛੱਡਕੇ ਇਕ ਵਾਹਿਗੁਰੂ ਦੇ ਨਾਮ ਪੁਰ ਹੀ ਮੁਕਤੀ ਦਾ ਭਰੋਸਾ ਰਖ)।
The Sikhs applied the dust of the feet to their forehead and now their account of delusive actions has been erased.
चरण रेणु मसतकि तिलक भरम करम दा लेखु मिटाए ।
LINE 152
ਚਰਣੋਦਕੁਲੈਆਚਮਨੁਹਉਮੈਦੁਬਿਧਾਰੋਗੁਗਵਾਏ
ਗੁਰੂ ਦੇ ਚਰਣਾਂਮ੍ਰਿਤ ਦਾ ਆਚਰਨ ਲੈ, (ਏਹ) ਹਉਮੈ ਅਤੇ ਦੁਬਿਧਾ ਦੇ ਰੋਗ ਗਵਾ ਦਿਉ।
After drinking the nectar of feet, their maladies of ego and duality have been cured.
चरणोदकु लै आचमनु हउमै दुबिधा रोगु गवाए ।
LINE 153
ਪੈਰੀਂਪੈਪਾਖਾਕੁਹੋਇਜੀਵਨਮੁਕਤਿਸਹਜਘਰਿਆਏ
(ਸੋ ਐਉਂ ਗੁਰੂ ਦੇ) ਗੁਰੂ ਦੀ ਪੈਰੀਂ ਡਿੱਗਕੇ ਪੈਰਾਂ ਦੀ ਧੂੜ ਹੋਕੇ ਜੀਵਨ ਮੁਕਤੀ ਦੇ ('ਸਹਜ ਘਰ') ਅਨੰਦ ਘਰ ਵਿਖੇ ਆ ਗਏ।
Falling at the feet, becoming the dust of feet and adopting the way of liberated ones in life they have established themselves in equipoise.
पैरीं पै पा खाकु होइ जीवन मुकति सहज घरि आए ।
LINE 154
ਚਰਣਕਵਲਵਿਚਿਭਵਰਹੋਇਸੁਖਸੰਪਦਮਕਰੰਦਿਲੁਭਾਏ
ਫੇਰ ਚਰਨ ਕਵਲਾਂ ਦੇ ਭੌਰੇ ਹੋਕੇ ਮਕਰੰਦ (ਰਸ ਰੂਪੀ) ਪ੍ਰੇਮ ਰਸ ਦੇ ਸੁੱਖਾਂ ਦੇ ਡੱਬੇ ਵਿਚ ਲੁਮਾਇਮਾਨ ਹੋ ਗਏ।
Now having become the black bees of the lotus feet, they are enjoying the nectar of pleasure and delight.
चरण कवल विचि भवर होइ सुख संपद मकरंदि लुभाए ।
LINE 155
ਪੂਜਮੂਲਸਤਿਗੁਰੁਚਰਣਦੁਤੀਆਨਾਸਤਿਲਵੈਲਾਏ
ਪੂਜਾ ਦਾ ਮੂਲ ਸਤਿਗੁਰੂ ਦੇ ਚਰਣ (ਹੀ) ਸਮਝੇ ਜਿਨ੍ਹਾਂ ਨੂੰ ਸੇਵਿਆਂ ਦੂਜਾ ਭੈ ਨਾਸ਼ ਹੋ ਗਿਆ (ਇਸ ਕਰ ਕੇ ਇਨ੍ਹਾਂ ਦੇ) ਲਵੇ ਕਿਸੇ ਹੋਰ ਨੂੰ ਨਾ ਲਾਇਆ।
The base of worship with them are the lotus feet of the true Guru and they do not allow duality to come near them now.
पूज मूल सतिगुरु चरण दुतीआ नासति लवै न लाए ।
LINE 156
ਗੁਰਮੁਖਿਸੁਖਫਲੁਗੁਰਸਰਣਾਏ੧੯।।
ਗੁਰਮੁਖਾਂ ਨੂੰ ਗੁਰੂ ਦੀ ਸ਼ਰਣ ਆਉਣਾ ਹੀ ਸੁਖਾਂ ਹੀ ਰੂਪੀ ਫਲ (ਦੇਂਦਾ ਹੈ)।
The pleasure fruit of the gurmukhs is the shelter of the Guru.
गुरमुखि सुख फलु गुर सरणाए ।१९।
LINE 157
ਪਉੜੀ੨੦
पउड़ी २०
LINE 158
ਸਾਸਤ੍ਰਸਿੰਮ੍ਰਿਤਿਵੇਦਲਖਮਹਾਂਭਾਰਥਰਾਮਾਇਣਮੇਲੇ
ਲੱਖਾਂ ਸ਼ਾਸਤ੍ਰਾਂ ਦੇ (ਪਾਠੀ) ਸਿੰਮ੍ਰਤੀਆਂ, ਵੇਦਾਂ, ਮਹਾਂ ਭਾਰਤ, ਰਾਮਾਇਣ ਦੇ (ਪਾਠਕਾਂ ਦੇ) ਸਮੂਹ।
Even if Shastras, Smritis, Lakhs of Vedas, Mahabharat, Ramayan etc. are joined together;
सासत्र सिंम्रिति वेद लख महां भारथ रामाइण मेले ।
LINE 159
ਸਾਰਗੀਤਾਲਖਭਾਗਵਤਜੋਤਕਵੈਦਚਲੰਤੀਖੇਲੇ
ਸਾਰਗੀਤਾ, ਭਾਗਵਤ (ਦੇ ਪਾਠੀ), ਜੋਤਕ ਪਾਠੀ, ਹਕੀਮ, ('ਚਲੰਤੀ ਖੇਲ' ਕਹੀਏ) ਚਲਿੱਤ੍ਰ ਖੇਲਣਹਾਰ (ਨਟ ਲੋਕ)।
Thousands of gists of the Gita, Bhagvats, books of astronomy and acrobats of physicians are joined;
सार गीता लख भागवत जोतक वैद चलंती खेले ।
LINE 160
ਚਉਦਹਵਿਦਿਆਸਾਅੰਗੀਤਬ੍ਰਹਮੇਬਿਸਨਮਹੇਸੁਰਭੇਲੇ
ਚੌਦਾ ਵਿੱਦ੍ਯਾ, ('ਸਾਅੰਗੀਤ' ਕਹੀਏ) ਗਾਇਤ੍ਰੀ (ਜੋ ਸੰਧ੍ਯਾ ਕਾਲ ਪੜ੍ਹੀ ਜਾਂਦੀ ਹੈ ਦੇ ਪਾਠੀ) (ਅਥਵਾ ਕਲੌਂਤ ਲੋਕ) ਸੰਗੀਤ ਵੇਤਾ, (ਲੱਖਾਂ ਬ੍ਰਹਮਾਂ ਬਿਸ਼ਨ ਸ਼ਿਵ ਕੱਠੇ ਕਰੀਏ।
Fourteen branches of education, musicology and Brahma, Visnu, Mahesa are put together;
चउदह विदिआ साअंगीत ब्रहमे बिसन महेसुर भेले ।
LINE 161
ਸਨਕਾਦਿਕਲਖਨਾਰਦਾਸੁਕਬਿਆਸਲਖਸੇਖਨਵੇਲੇ
ਲੱਖਾਂ ਸਨਕਾਦਿਕ ਰਿਖੀ, ਨਾਰਦ, ਸੁਕਦੇਵ, ਬਿਆਸ, ਲੱਖਾਂ ਸ਼ੇਸ਼ਨਾਗ ਨਵੀਨ (ਜਾਂ ਸ਼ੇਖ ਤੇ ਨਬੀ)।
If Lakhs of ses, serpent, Sukr, Vyas, Narad, Sanal et al. are all collected there;
सनकादिक लख नारदा सुक बिआस लख सेख नवेले ।
LINE 162
ਗਿਆਨਧਿਆਨਸਿਮਰਣਘਣੇਦਰਸਨਵਰਨਗੁਰੂਬਹੁਚੇਲੇ
(ਲੱਖਾਂ) ਗਿਆਨੀ, (ਲੱਖਾਂ) ਧਿਆਨੀ, (ਲੱਖਾਂ) ਸਿਮਰਨ ਕਰਨ ਹਾਰੇ, ਲੱਖਾਂ ਦਰਸ਼ਨ (ਮਤਾਂ), ਲੱਖਾਂ ਵਰਣਾਂ ਦੇ ਬਹੁਤੇ ਗੁਰੂ ਤੇ ਚੇਲੇ (ਤਾਂ ਸੰਸਾਰ ਵਿਚ) ਹਨ।
Myriad's of knowledge's, meditations, recitations, philosophies, varnas and guru-disciples are there; they all are nothing.
गिआन धिआन सिमरण घणे दरसन वरन गुरू बहु चेले ।
LINE 163
ਪੂਰਾਸਤਿਗੁਰਗੁਰਾਂਗੁਰੁਮੰਤ੍ਰਮੂਲਗੁਰਬਚਨਸੁਹੇਲੇ
(ਪਰ ਏਹੀ ਸਭ ਅਧੂਰੇ ਹਨ) ਪੂਰਾ ਸਤਿਗੁਰੂ (ਗੁਰੂ ਨਾਨਕ ਹੀ) ਗੁਰੂਆਂ ਦਾ ਗੁਰੂ ਹੈ (ਅਰ ਉਨ੍ਹਾਂ) ਸਤਿਗੁਰਾਂ ਦੇ ਬਚਨ ਹੀ ਸਾਰੇ ਮੰਤਰਾਂ ਦਾ ਮੂਲ ਹੈ, (ਗੁਰੂ ਦੀ ਬਾਣੀ ਹੀ ਮੰਤ੍ਰ ਰੂਪ ਹੈ)।
The perfect Guru (Lord) is the Guru of the gurus and the holy discourse of the Guru is the basis of all the mantras.
पूरा सतिगुर गुरां गुरु मंत्र मूल गुर बचन सुहेले ।
LINE 164
ਅਕਥਕਥਾਗੁਰੁਸਬਦੁਹੈਨੇਤਿਨੇਤਿਨਮੋਨਮੋਕੇਲੇ
ਗੁਰੂ ਦੇ ਸ਼ਬਦ ਦੀ ਅਕੱਥ ਕਥਾ ਹੈ (ਜੋ ਕਥਨ ਵਿਖੇ ਨਹੀਂ ਆ ਸਕਦੀ ਇਸ ਲਈ) ਨੇਤਿ ਨੇਤਿ (ਇਹ ਨਹੀਂ ਇਸ ਤੋਂ ਅੱਗੇ ਹੋਰ ਬੀ ਹੈ) ਕਹੀਏ, (ਅਤੇ) ਨਮਕਸਕਾਰ ਨਮਸਕਾਰ (ਕਹਿਣ ਤੇ ਕਰਨ ਵਿਚ) ਆਨੰਦ ਲਈਏ (ਭਾਵ-ਅੰਤ ਲਿਆਂ ਪੂਰੀ ਨਹੀਂ ਪੈਣੀ)।
The tale of the Word of the Guru is ineffable; it is neti neti (not this not this). One should always bow before him.
अकथ कथा गुरु सबदु है नेति नेति नमो नमो केले ।
LINE 165
ਗੁਰਮੁਖਸੁਖਫਲੁਅੰਮ੍ਰਿਤਵੇਲੇ੨੦।।
ਗੁਰਮੁਖਾਂ ਪਾਸ ਹੀ ਸੁਖ ਫਲ ਹੈ (ਜੋ) ਅੰਮ੍ਰਿਤ ਵੇਲੇ (ਵੰਡੀਦਾ ਹੈ)।
This pleasure fruit of the gurmukhs is attained in the early ambrosial hours.
गुरमुख सुख फलु अंम्रित वेले ।२०।
LINE 166
ਪਉੜੀ੨੧
पउड़ी २१
LINE 167
ਚਾਰਪਦਾਰਥਆਖੀਅਨਿਲਖਪਦਾਰਥਹੁਕਮੀਬੰਦੇ
ਚਾਰ ਪਦਾਰਥ (ਧਰਮ, ਅਰਥ, ਕਾਮ ਅਤੇ ਮੋਖ) ਕਹੀਦੇ ਹਨ, ਅਰ ਹੋਰ ਲੱਖ ਪਦਾਰਥ ਗੁਰੂ ਜੀ ਦੇ ਹੁਕਮੀ ਬੰਦੇ ਹਨ।
Four ideals (dharma arth kam and moks) are said to be but such millions of ideals are servants (of Lord, the Guru).
चार पदारथ आखीअनि लख पदारथ हुकमी बंदे ।
LINE 168
ਰਿਧਿਸਿਧਿਨਿਧਿਲਖਸੇਵਕੀਕਾਮਧੇਣੁਲਖਵਗਚਰੰਦੇ
ਰਿੱਧੀਆਂ, ਸਿੱਧੀਆਂ, ਨਿੱਧੀਆਂ, ਲੱਖਾਂ ਹੀ ਟਹਿਲਣਾ ਹਨ, ਕਾਮਧੇਨ ਗਊਆਂ ਦੇ ਲੱਖਾਂ ਵੱਗ ਚਰਦੇ ਹਨ।
In His service are millions of miraculous powers and treasures and He has herds of wish fulfilling cows grazing there.
रिधि सिधि निधि लख सेवकी कामधेणु लख वग चरंदे ।
LINE 169
ਲਖਪਾਰਸਪਥਰੋਲੀਆਪਾਰਜਾਤਿਲਖਬਾਗਫਲੰਦੇ
ਲੱਖਾਂ ਪਾਰਸ ਦੀਆ ਗੀਟੀਆਂ (ਰੁਲਦੀਆਂ ਹਨ), ਲੱਖਾਂ ਕਲਪ ਬ੍ਰਿੱਛ ਦੇ ਬਾਗ਼ ਫਲੇ ਹੋਏ ਹਨ।
He has lakhs of philosopher's stones and gardens of fruitful wish fulfilling trees.
लख पारस पथरोलीआ पारजाति लख बाग फलंदे ।
LINE 170
ਚਿਤਵਣਲਖਚਿੰਤਾਮਣੀਲਖਰਸਾਇਣਕਰਦੇਛੰਦੇ
(ਗੁਰੂ ਜੀ ਦੀ) ਕ੍ਰਿਪਾ ਦ੍ਰਿਸ਼ਟੀ ਵਿਚ ਲੱਖਾਂ ਚਿੰਤਾਮਣੀਆਂ ਹਨ, ਲੱਖਾਂ ਰਸਾਇਣਾਂ ਛੰਦੇ ਕਰਦੀਆਂ (ਭਾਵ ਗੁਰੂ ਦੀ ਪੁਰ ਬਲਿਹਾਰ ਹੁੰਦੀਆਂ) ਹਨ।
At one wink of the Guru, lakhs of wish fulfilling gems (chintamini) and elixirs are sacrifice unto Him.
चितवण लख चिंतामणी लख रसाइण करदे छंदे ।
LINE 171
ਲਖਰਤਨਰਤਨਾਗਰਾਸਭਨਿਧਾਨਸਭਫਲਸਿਮਰੰਦੇ
ਲੱਖਾਂ ਰਤਨ, ਲੱਖਾਂ ਸਮੁੰਦਰ ਸਾਰੇ ਨਿਧਾਨ ਤੇ ਸਾਰੇ (ਕਰਮਾਂ-ਸਾਧਨਾਂ ਦੇ) ਫਲ ਗੁਰੂ ਜੀ ਨੂੰ ਸਿਮਰਦੇ ਹਨ।
Millions of jewels, all the treasures of oceans and all the fruits recite his praises.
लख रतन रतनागरा सभ निधान सभ फल सिमरंदे ।
LINE 172
ਲਖਭਗਤੀਲਖਭਗਤਹੋਇਕਰਾਮਾਤਪਰਚੈਪਰਚੰਦੇ
ਲੱਖਾਂ ਭਗਤ ਜੋ ਕਰਾਮਾਤ ਪਰਚੇ ਵਿਚ ਪਰਚਦ ਸਨ (ਗੁਰੂ ਦੀ ਮਹਿੰਮਾਂ) ਲਖਕੇ (ਗੁਰੂ ਦੇ) ਭਗਤ ਹੋ ਗਏ।
Millions of devotees and miracle mongers move around engrossed in hypocrisies.
लख भगती लख भगत होइ करामात परचै परचंदे ।
LINE 173
ਸਬਦਸੁਰਤਿਲਿਵਸਾਧਸੰਗੁਪਿਰਮਪਿਆਲਾਅਜਰੁਜਰੰਦੇ
(ਭਾਵ ਪੀਕੇ ਪਾਟ ਨਹੀਂ ਨਿਕਲਦੇ, ਜਰੇ ਹੀ ਰਹਿੰਦੇ ਹਨ)।
The true disciple of the Guru, merging their consciousness in the Word, drinks and assimilates the unbearable cup of the love of the Lord.
सबद सुरति लिव साधसंगु पिरम पिआला अजरु जरंदे ।
LINE 174
ਗੁਰਕਿਰਪਾਸਤਸੰਗਿਮਿਲੰਦੇ੨੧੧੬।।।ਸੋਲਾਂ
ਗੁਰੂ ਦੀ ਕ੍ਰਿਪਾ ਨਾਲ ਅਜਿਹੇ ਸਤਿਸੰਗੀ ਮਿਲਦੇ ਹਨ, (ਜਾਂ ਗੁਰੂ ਸਤਿਸੰਗ ਦੀ ਕਿਰਪਾ ਨਾਲ ਮਿਲਦੇ ਹਨ)।
By the grace of the Guru, people come and join the holy congregation.
गुर किरपा सतसंगि मिलंदे ।२१।१६। सोलां ।