ਵਾਰਾਂ ਭਾਈ ਗੁਰਦਾਸ ਜੀ

ਅੰਗ 17
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Oankar, the primal energy, realised through the grace of divine preceptor
ੴ सतिगुर प्रसादि ॥
LINE 02
ਪਉੜੀ
पउड़ी १
LINE 03
ਸਾਗਰੁਅਗਮੁਅਥਾਹੁਮਥਿਚਉਦਹਰਤਨਅਮੋਲਕਢਾਏ
ਅਗਮ ਅਤੇ ਅਥਾਹ ਸਾਗਰ ਨੂੰ ਰਿੜਕਵਾਕੇ ਚੌਦਹ ਅਮਲੋਕ (ਦੇਵਤੇ ਅਤੇ ਦਾਨਵਾਂ ਪਾਸੋਂ) ਕਢਵਾਏ।
It is said that after churning the Unfathomable Ocean, fourteen jewels were brought out of it.
सागरु अगमु अथाहु मथि चउदह रतन अमोल कढाए ।
LINE 04
ਸਸੀਅਰੁਸਾਰੰਗਧਣਖੁਮਦੁਕਉਸਤਕਲਛਧਨੰਤਰਪਾਏ
ਚੰਦ੍ਰਮਾ, ਸਾਰੰਗ ਨਾਮਾ ਧਨਖ, ਸ਼ਰਾਬ, ਕੌਸਤਕ ਮਣੀ, ਲੱਛਮੀ, ਧਨੰਤਰ ਨਾਮਾ ਵੈਦ।
These jewels are-moon, sarang bow, wine, kaustub mani, Laksmi, the physician;
ससीअरु सारंग धणखु मदु कउसतक लछ धनंतर पाए ।
LINE 05
ਆਰੰਭਾਕਾਮਧੇਣੁਲੈਪਾਰਿਜਾਤੁਅਸ੍ਵਅਮਿਉਪੀਆਏ
ਆਰੰਭਾ (ਨਾਮੇ ਅਪੱਛਰਾਂ ਜੋ ਇੰਦ੍ਰ ਦੀ ਸਭਾ ਵਿਖੇ ਗਾਇਨ ਕਰਦੀ ਕਹੀ ਗਈ ਹੈ) ਕਾਮਧੇਨ ਗਊ, ਪਾਰਜਾਤ ਨਾਮੇ ਕਲਪ ਬ੍ਰਿਛ, ਉਚ ਸ੍ਰਵਾ (ਸੂਰਜ) ਦਾ ਘੋੜਾ, ਅੰਮ੍ਰਿਤ (ਜੋ ਦੇਵਤਿਆਂ ਨੂੰ ਮੋਹਨੀ ਰੂਪ ਕਰਕੇ) ਪਿਲਾ ਦਿੱਤਾ ਸੀ;
The Rambha fairy, Kanadhenu, Parijat, Uchchaisrava horse and nectar offered to gods to drink.
आरंभा कामधेणु लै पारिजातु अस्व अमिउ पीआए ।
LINE 06
ਐਰਾਪਤਿਗਜਸੰਖੁਬਿਖੁਦੇਵਦਾਨਵਮਿਲਿਵੰਡਿਦਿਵਾਏ
ਹਾਥੀ, (ਗਾਡੀਵ ਨਾਮੇ) ਸ਼ੰਖ, (ਕਾਲਕੂਟ ਨਾਮੇ) ਬਿਖ, ਦੇਵਤਿਆਂ ਅਰ ਦਾਨਵਾਂ ਦੀ (ਸਭਾ ਲਗਵਾ ਮੋਹਨੀ ਰੂਪ ਧਾਰ ਜਥਾ ਜੋਗ ਉਕਤ ਚੌਦਾਂ ਰਤਨਾਂ ਦੀ) ਵੰਡ ਕਰ ਦਿੱਤੀ।
Airavat elephant, conch and poison were distributed jointly among the gods and the demons.
ऐरापति गज संखु बिखु देव दानव मिलि वंडि दिवाए ।
LINE 07
ਮਾਣਕਮੋਤੀਹੀਰਿਆਂਬਹੁਮੁਲੇਸਭੁਕੋਵਰੁਸਾਏ
(ਹੋਰ ਬੀ) ਮਾਣਕ, ਮੋਤੀ, ਹੀਰੇ ਵੱਡੇ ਮੁੱਲ ਵਾਲੇ ਹਨ ਅਰ ਸਾਰੇ ਲੋਕ ਵਰੁਸਾਉਂਦੇ (ਭਾਵ ਲਾਭ ਪਾਉਂਦੇ) ਹਨ।
All were given rubies, pearls and valuable diamonds.
माणक मोती हीरिआं बहुमुले सभु को वरुसाए ।
LINE 08
ਸੰਖੁਸਮੁੰਦ੍ਰਹੁਂਸਖਣਾਧਾਹਾਂਦੇਦੇਰੋਇਸੁਣਾਏ
ਪਰੰਤੂ ਸ਼ੰਖ ਸਮੁੰਦਰ ਦੇ ਵਿਚ ਰਹਿਕੇ ਫੇਰ ਖਾਲੀ ਹੈ, ਇਸੇ ਲਈ ਧਾਹਾਂ ਮਾਰ ਮਾਰ (ਲੋਕਾਂ ਨੂੰ ਦੱਸਦਾ ਹੈ)।
Out of the ocean, conch came out empty, which tells (even today) weeping and wailing its own story that none should remain hollow and empty.
संखु समुंद्रहुं सखणा धाहां दे दे रोइ सुणाए ।
LINE 09
ਸਾਧਸੰਗਤਿਗੁਰਸਬਦੁਸੁਣਿਗੁਰਉਪਦੇਸੁਰਿਦੈਵਸਾਏ
(ਤਿਵੇਂ ਜੋ) ਸਾਧ ਸੰਗਤ ਰੂਪੀ ਸਮੁੰਦਰ) ਵਿਖੇ ਰਹਿਕੇ ਗੁਰੂ ਦਾ ਸ਼ਬਦ ਸੁਣਦਾ ਹੈ (ਪਰ) ਗੁਰੂ ਦੇ ਸ਼ਬਦ (ਦੀ ਕਮਾਈ ਨਹੀਂ ਕਰਦਾ, ਉਹਨੂੰ) ਹਿਰਦੇ ਵਿਚ ਨਹੀਂ ਵਸਾਉਂਦਾ।
If they do not adopt the discourses and teachings of the Guru heard in the holy congregation.
साधसंगति गुर सबदु सुणि गुर उपदेसु न रिदै वसाए ।
LINE 10
ਨਿਹਫਲੁਅਹਿਲਾਜਨਮੁਗਵਾਏ।।
ਉਹ ਸੁੰਦਰ (ਮਨੁੱਖਾ) ਜਨਮ ਐਵੇਂ ਗੁਆ ਬੈਠਦਾ ਹੈ।
They lose their life uselessly.
निहफलु अहिला जनमु गवाए ।१।
LINE 11
ਪਉੜੀ
पउड़ी २
LINE 12
ਨਿਰਮਲੁਨੀਰੁਸੁਹਾਵਣਾਸੁਭਰਸਰਵਰਿਕਵਲਫੁਲੰਦੇ
ਪਾਣੀ ਸੁਹਣਾ ਅਤੇ ਨਿਰਮਲ ਹੈ ਲਬਾਲਬ ਤਲਾਉ ਵਿਖੇ ਕਮਲ ਪ੍ਰਫੁੱਲਤ ਹਨ।
It is a pond full of pure and fine water wherein the lotuses blossom.
निरमलु नीरु सुहावणा सुभर सरवरि कवल फुलंदे ।
LINE 13
ਰੂਪਅਨੂਪਸਰੂਪਅਤਿਗੰਧਸੁਗੰਧਹੋਇਮਹਕੰਦੇ
ਰੂਪ (ਅਨੁਪਮ) ਸੁੰਦਰ, ਹੈ, ਸਰੂਪ ਡਾਢਾ ਹੈ, (ਹੋਰਾਂ) ਗੰਧਾਂ (ਨਾਲੋਂ) ਸੁਗੰਧੀ (ਬੀ ਅਤਿ ਸੂਖਮ ਤੇ ਨਿਰਾਲੀ) ਮਹਿਕ ਰਖਦੀ ਹੈ।
Lotuses are of beautiful form and they make the environment fragrant.
रूप अनूप सरूप अति गंध सुगंध होइ महकंदे ।
LINE 14
ਭਵਰਾਂਵਾਸਾਵੰਝਵਣਿਖੋਜਹਿਏਕੋਖੋਜਿਲਹੰਦੇ
ਭੌਰੇ ਬੀ ਬਣਾਂ ਵਿਖੇ ਵਾਸ ਕਰ ਕੇ ਖੋਜਦੇ ਹੋਏ ਇਕ ਕਮਲ ਦਾ ਖੋਜ ਲੱਭ ਲੈਂਦੇ ਹਨ।
Black bees live in bamboo forest but they somehow search and get the lotus.
भवरां वासा वंझ वणि खोजहि एको खोजि लहंदे ।
LINE 15
ਲੋਭਲੁਭਤਿਮਕਰੰਦਰਸਿਦੂਰਿਦਿਸੰਤਰਿਆਇਮਿਲੰਦੇ
(ਕਮਲ ਦੀ) ਮਕਰੰਦ ਰਸ ਦੇ ਲੋਭ ਵਿਖੇ (ਮਨ) ਲੋਭਾਇਮਾਨ ਹੈ (ਇਸ ਲਈ) ਦੂਰ ਦੇਸ਼ਾਂਤ੍ਰਾਂ ਤੋਂ ਆ ਮਿਲਦੇ ਹਨ।
With the sunrise, they come attracted from far and wide and meet the lotus.
लोभ लुभति मकरंद रसि दूरि दिसंतरि आइ मिलंदे ।
LINE 16
ਸੂਰਜੁਗਗਨਿਉਦੋਤਹੋਇਸਰਵਰਕਵਲਧਿਆਨੁਧਰੰਦੇ
(ਕਵਲਾਂ ਦਾ ਦ੍ਰਿਸ਼ਟਾਂਤ ਸੂਰਜ ਪੁਰ ਘਟਾਉਂਦੇ ਹਨ) ਸੂਰਜ ਅਕਾਸ਼ ਵਿਖੇ ਉਦੇ ਹੋ ਰਿਹਾ ਹੈ, ਤਲਾਵਾਂ ਦੇ ਕਵਲ ਉਸ ਵੱਲ ਧਿਆਨ ਧਰਦੇ ਹਨ (ਭਾਵ ਦੂਰੋਂ ਹੀ ਦਰਸ਼ਨ ਕਰ ਕੇ ਖਿੜ ਜਾਂਦੇ ਹਨ)।
With the sunrise, the lotuses of the pond also turn their faces toward the sun.
सूरजु गगनि उदोत होइ सरवर कवल धिआनु धरंदे ।
LINE 17
ਡਡੂਚਿਕੜਿਵਾਸੁਹੈਕਵਲਸਿਞਾਣਿਮਾਣਿਸਕੰਦੇ
ਡੱਡੂਆਂ ਦਾ (ਕਵਲ ਦੇ ਨਾਲ ਹੀ) ਚਿੱਕੜ ਵਿਚ ਵਾਸਾ ਹੈ, ਕਵਲਾਂ ਨੂੰ ਸਿਾਣਕੇ ਮਾਣ ਨਹੀਂ ਸਕਦੇ।
Frond lives in the nearby mire close to the lotus but not understanding the real delight it cannot enjoy like lotus.
डडू चिकड़ि वासु है कवल सिञाणि न माणि सकंदे ।
LINE 18
ਸਾਧਸੰਗਤਿਗੁਰਸਬਦੁਸੁਣਿਗੁਰਉਪਦੇਸਰਹਤਰਹੰਦੇ
(ਦ੍ਰਿਸ਼ਟਾਂਤ) ਸਾਧ ਸੰਗਤ ਵਿਖੇ ਗੁਰ ਸ਼ਬਦ ਨੂੰ ਸੁਣਕੇ ਗੁਰ ਉਪਦੇਸ਼ ਦੀ ਰਹਿਤ (ਮਿਰਯਾਦਾ) ਨੂੰ ਧਾਰਨ ਨਹੀਂ ਕਰਦੇ (ਉਹ ਕੌਣ ਡੱਡੂ ਹਨ? ਉੱਤਰ.-)
Those unfortunate persons who listening to the teachings of the Guru in the holy congregation do not adopt them.
साधसंगति गुर सबदु सुणि गुर उपदेस न रहत रहंदे ।
LINE 19
ਮਸਤਕਿਭਾਗਜਿਨ੍ਹਾਂਦੇਮੰਦੇ।।
ਜਿਨ੍ਹਾਂ ਦੇ ਮੱਥੇ ਦੇ ਖੋਟੇ ਭਾਗ ਹਨ।
They are most unfortunate in life like the frogs.
मसतकि भाग जिन्हां दे मंदे ।२।
LINE 20
ਪਉੜੀ
पउड़ी ३
LINE 21
ਤੀਰਥਿਪੁਰਬਿਸੰਜੋਗਲੋਗਚਹੁਕੁੰਡਾਂਦੇਆਇਜੁੜੰਦੇ
ਤੀਰਥਾਂ ਪੁਰ ਪੁਰਬਾਂ ਦੇ ਸੰਜੋਗਾਂ ਪੁਰ ਲੋਕ ਚਾਰਕੂੰਟਾਂ ਥੋਂ ਆ ਕੇ ਕੱਠੇ ਹੁੰਦੇ ਹਨ।
On pilgrimage centres, because of the anniversary festivals, millions of people get together from all the four directions.
तीरथि पुरबि संजोग लोग चहु कुंडां दे आइ जुड़ंदे ।
LINE 22
ਚਾਰਿਵਰਨਛਿਅਦਰਸਨਾਂਨਾਮੁਦਾਨੁਇਸਨਾਨੁਕਰੰਦੇ
ਚਾਰ ਵਰਣ ਛੀ ਦਰਸ਼ਨ, ਨਾਮ, ਦਾਨ, ਸ਼ਨਾਨ ਕਰਦੇ ਹਨ।
The followers of six philosophies and the four varnas make recitations, charities and take ablutions there.
चारि वरन छिअ दरसनां नामु दानु इसनानु करंदे ।
LINE 23
ਜਪਤਪਸੰਜਮਹੋਮਜਗਵਰਤਨੇਮਕਰਿਵੇਦਸੁਣੰਦੇ
ਜਪ, ਤਪ, ਸੰਜਮ, ਹੋਮ, ਜੱਗ ਵਰਤ ਅਤੇ ਨਿਯਮ ਕਰ ਕੇ ਵੇਦਾਂ ਦਾ ਪਾਠ ਸੁਣਦੇ ਹਨ।
Performing recitations, offering burnt offerings, fast and undertaking rigorous disciples, they listen to the recitals from the vedas.
जप तप संजम होम जग वरत नेम करि वेद सुणंदे ।
LINE 24
ਗਿਆਨਧਿਆਨਸਿਮਰਣਜੁਗਤਿਦੇਵੀਦੇਵਸਥਾਨਪੂਜੰਦੇ
(ਕੋਈ ਗਿਆਨੀ) ਗਿਆਨ (ਕਰਦਾ ਹੈ) (ਧਿਆਨੀ) ਧਿਆਨ (ਵਿਖੇ ਮਸਤ ਹੈ) (ਕੋਈ) ਜੁਗਤ ਨਾਲ (ਮੰਤਰ ਦਾ) ਜਪ (ਕਰਦਾ ਹੈ) ਕੋਈ ਦੇਵੀ ਕੋਈ ਦੇਵਤਾਸਥਾਨ ਦੀ ਪੂਜਾ ਵਿਖੇ ਲਗਦਾ ਹੈ।
Meditating, they adopt they techniques of recitations.
गिआन धिआन सिमरण जुगति देवी देव सथान पूजंदे ।
LINE 25
ਬਗਾਬਗੇਕਪੜੇਕਰਿਸਮਾਧਿਅਪਰਾਧਿਨਿਵੰਦੇ
ਬਗਲਿਆਂ ਦੇ ਚਿੱਟੇ ਕਪੜੇ (ਚਿੱਟੇ ਪਰ) ਹਨ, ਉਹ ਅਪਰਾਧ ਕਰਦੇ (ਪਾਪ ਦੀ) ਸਮਾਧੀ ਲਾ ਕੇ ਨਿਉਂਦੇ ਹਨ (ਭਾਵ ਮੱਛੀ ਨੂੰ ਤਾੜ ਲਾ ਕੇ ਤਕਦੇ ਹਨ, ਜਦ ਦਾਉ ਦੇਖਦੇ ਹਨ ਤਾਂ ਤਾਬੜ ਤੋੜ ਗੜੱਪ ਕਰ ਜਾਂਦੇ ਹਨ, ਅਜਿਹਾ ਹੀ ਅੱਗੇ ਦ੍ਰਿਸ਼ਟਾਂਤ ਦੱਸਦੇ ਹਨ)।
Worship of gods and goddesses is performed at their respective abodes - temples.
बगा बगे कपड़े करि समाधि अपराधि निवंदे ।
LINE 26
ਸਾਧਸੰਗਤਿਗੁਰਸਬਦੁਸੁਣਿਗੁਰਮੁਖਿਪੰਥਚਾਲਚਲੰਦੇ
ਸਾਧ ਸੰਗਤ ਵਿਖੇ ਗੁਰੂ ਦਾ ਸ਼ਬਦ ਸੁਣਕੇ ਗੁਰਮੁਖਾਂ ਦੇ ਰਸਤੇ ਦੀ ਚਾਲ ਪੁਰ (ਜੋ) ਨਹੀਂ ਚਲਦੇ।
White-clad persons remain engaged in trance but like a crane as and when they get opportunity they immediately stoop to commit crime.
साधसंगति गुर सबदु सुणि गुरमुखि पंथ न चाल चलंदे ।
LINE 27
ਕਪਟਸਨੇਹੀਫਲੁਲਹੰਦੇ।।
(ਉਹ) ਕਪਟ ਸਨੇਹੀ (ਕੁਛ) ਫਲ ਪ੍ਰਾਪਤ ਨਹੀਂ ਕਰਦੇ।
Listening to the word of the Guru in the holy congregation, the fake lovers who do not adopt it in their life, do not attain any fruit (in their life).
कपट सनेही फलु न लहंदे ।३।
LINE 28
ਪਉੜੀ
पउड़ी ४
LINE 29
ਸਾਵਣਿਵਣਹਰੀਆਵਲੇਵੁਠੈਸੁਕੈਅਕੁਜਵਾਹਾ
ਸਾਵਣ ਦੇ ਵੱਸਣ ਨਾਲ ਬ੍ਰਿੱਛ ਹਰੇ ਹੁੰਦੇ ਹਨ ਅੱਕ ਅਤੇ ਜਵਾਹਾਂ ਸੁੱਕ ਜਾਂਦੇ ਹਨ।
In the month of Savan, the whole forest becomes green but akk, a wild plant of sandy region ( Calatropis procera) and javah (a prickly plant used in medicine) go dry.
सावणि वण हरीआवले वुठै सुकै अकु जवाहा ।
LINE 30
ਤ੍ਰਿਪਤਿਬਬੀਹੇਸ੍ਵਾਂਤਿਬੂੰਦਸਿਪਅੰਦਰਿਮੋਤੀਉਮਾਹਾ
ਬੰਬੀਹੇ (ਦੇ ਮੂੰਹ ਵਿਚ ਜੇ) ਸ੍ਵਾਂਤਿ ਨਿੱਛਤ੍ਰ ਦੀ ਬੂੰਦ ਪਵੇ ਤਾਂ (ਉਸ ਨੂੰ) ਤ੍ਰਿਪਤੀ ਆ ਜਾਂਦੀ ਹੈ। (ਜੇਕਰ) ਸਿਪ ਵਿਚ ਪਵੇ ਤਾਂ (ਮੋਤੀ ਦਾ ਕੀੜਾ) ਖੁਸ਼ੀ ਹੁੰਦਾ ਹੈ।
Getting rain drops in the savanti nakstr (a special formation of stars in the sky) the rain bird (Paphia) gets satisfied and if the same drop falls in the mouth of a shell, it is transformed into a pearl.
त्रिपति बबीहे स्वांति बूंद सिप अंदरि मोती उमाहा ।
LINE 31
ਕਦਲੀਵਣਹੁਕਪੂਰਹੋਇਕਲਰਿਕਵਲੁਹੋਇਸਮਾਹਾ
ਕੇਲੇ ਦੇ ਬੂਟੇ ਵਿਖੇ (ਸ੍ਵਾਂਤਿ ਬੂੰਦ) ਪਵੇ ਤਾਂ ਕਪੂਰ ਹੋ ਜਾਂਦਾ ਹੈ ਪਰੰਤੂ ਕੱਲਰ ਵਿਖੇ ਕਵਲਾਂ ਦੀ ਰੌਣਕ ਨਹੀਂ ਹੁੰਦੀ।
In the banana fields, the same drop becomes camphor but on alkaline earth and lotus hat drop has no impact.
कदली वणहु कपूर होइ कलरि कवलु न होइ समाहा ।
LINE 32
ਬਿਸੀਅਰਮੁਹਿਕਾਲਕੂਟਹੋਇਧਾਤਸੁਪਾਤ੍ਰਕੁਪਾਤ੍ਰਦੁਰਾਹਾ
(ਜੇਕਰ ਉਹ ਸ੍ਵਾਂਤਿ ਬੂੰਦ) ਸੱਪ ਦੇ ਮੂੰਹ ਪਵੇ ਤਾਂ 'ਕਾਲਕੂਟ' ਵਿਚ ਹੁੰਦੀ ਹੈ, (ਗੱਲ ਕੀ) (ਸੁਪਾਤ੍ਰ ਕਹੀਏ) ਚੰਗੇ ਭਾਂਡੇ ਵਿਚ ਪਵੇ ਤਾਂ ਚੰਗੀ ਵਸਤੂ ਹੁੰਦੀ ਹੈ ਜੇਕਰ ਕੁਪਾਤ੍ਰ ਵਿਚ ਪਵੇ ਤਾਂ ਉਲਟੀ ਸ਼ੈ ਬਣ ਜਾਂਦੀ ਹੈ (ਹੁਣ ਪੰਜਵੀਂ ਤੁਕ ਤੋਂ ਲੈ ਸੱਤਵੀਂ ਤੀਕ ਸਿਧਾਂਤ ਦੱਸਦੇ ਹਨ)
That drop, if it goes into the mouth of a snake, becomes deadly poison. Therefore, a thing given to a genuine and undeserving person has different effects.
बिसीअर मुहि कालकूट होइ धात सुपात्र कुपात्र दुराहा ।
LINE 33
ਸਾਧਸੰਗਤਿਗੁਰਸਬਦੁਸੁਣਿਸਾਂਤਿਆਵੈਉਭੈਸਾਹਾ
ਸਾਧ ਸੰਗਤ (ਸਾਵਣ ਦੇ ਬੱਦਲ ਵਾਂਙੂ ਵਰਸਦੀ ਹੈ, ਪਰੰਤੂ) ਗੁਰੂ ਸ਼ਬਦ ਨੂੰ ਸੁਣਕੇ (ਮਨਮੁਖ ਅੱਕ ਤੇ ਜਵਾਹਾਂ ਵਾਂਙੂ ਸੁਕਦੇ ਹਨ ਕਿਉਂ ਜੋ) ਸ਼ਾਂਤਿ ਨਾ ਹੋਣ ਦੇ ਕਾਰਣ ਉਭੇ ਸਾਹ ਲੈਂਦੇ ਹਨ।
Likewise, those who are engrossed in the worldly delusions do not get peace even though they listen to the word of the Guru in the holy congregation.
साधसंगति गुर सबदु सुणि सांति न आवै उभै साहा ।
LINE 34
ਗੁਰਮੁਖਿਸੁਖਫਲੁਪਿਰਮਰਸੁਮਨਮੁਖਬਦਰਾਹੀਬਦਰਾਹਾ
ਗੁਰਮੁਖ (ਚਾਤ੍ਰਿਕ ਅਰ ਸਿੱਪ ਵਾਂਙੂ ਹਨ) ਸੁਖ ਫਲ ਅਤੇ ਪ੍ਰੇਮ ਰਸ ਪਾਕੇ ਪ੍ਰਸੰਨ ਹਨ, ਮਨਮੁਖ ('ਬਦਰਾਹੀ') ਵਿਕਾਰੀ ਹਨ, ਵਿਕਾਰਾਂ ਵੱਲ ਹੀ ਦੌੜਦੇ ਹਨ।
The gurmukh attains the pleasure fruit of the love of the Lord, but manmukh, the mind orientated one, goes on following the evil path.
गुरमुखि सुख फलु पिरम रसु मनमुख बदराही बदराहा ।
LINE 35
ਮਨਮੁਖਟੋਟਾਗੁਰਮੁਖਲਾਹਾ।।
(ਇਸ ਲਈ) ਮਨਮੁਖਾਂ ਨੂੰ ਘਾਟਾ ਹੈ ਅਰ ਗੁਰਮੁਖਾਂ ਨੂੰ ਲਾਭ (ਪ੍ਰਾਪਤ ਹੁੰਦਾ ਹੈ)।
Manmukh always suffers loss whereas the Gurmukh earns profit.
मनमुख टोटा गुरमुख लाहा ।४।
LINE 36
ਪਉੜੀ
पउड़ी ५
LINE 37
ਵਣਵਣਵਿਚਿਵਣਾਸਪਤਿਇਕੋਧਰਤੀਇਕੋਪਾਣੀ
ਜੰਗਲ ਦੇ ਬੂਟੇ ਬੂਟੇ ਵਿਖੇ ਇਕੋ ਭੋਂ ਤੇ ਇਕੋ ਪਾਣੀ ਹੈ।
In all the forests vegetation is there and at all the places there is the same earth and the same water.
वण वण विचि वणासपति इको धरती इको पाणी ।
LINE 38
ਰੰਗਬਿਰੰਗੀਫੁਲਫਲਸਾਦਸੁਗੰਧਸਨਬੰਧਵਿਡਾਣੀ
ਫਲ ਅਤੇ ਫੁੱਲਾਂ ਦੇ ਰੰਗ ਨਾਨਾ ਭਾਂਤ ਦੇ ਹਨ, ਸ੍ਵਾਦ ਅਤੇ ਸੁਗੰਧੀ ਅਸਚਰਜ ਤੋਂ ਅਸਚਰਜ ਹੈ।
This sameness notwithstanding, the fragrance, taste and colour of fruits and flowers are wondrously different.
रंग बिरंगी फुल फल साद सुगंध सनबंध विडाणी ।
LINE 39
ਉਚਾਸਿੰਮਲੁਝੰਟੁਲਾਨਿਹਫਲੁਚੀਲੁਚੜ੍ਹੈਅਸਮਾਣੀ
ਸਿੰਮਲ ਦਾ ਦਰਖਤ ਫੈਲਾਉ ਵਾਲਾ ਤੇ ਉੱਚਾ ਹੈ, ਇਸੇ ਤਰ੍ਹਾਂ ਚੀਲ੍ਹ ਦਾ ਰੁਖ ਬੀ ਐਵੇਂ ਅਸਮਾਨੀ ਚੜ੍ਹਦਾ (ਭਾਵ ਬਹੁਤ ਉੱਚਾ ਹੁੰਦਾ) ਹੈ, (ਯਥਾ: “ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥ ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ॥ ਫਲ ਫਿਕੇ ਫੁਲ ਬਕਬਕੇ ਕੰਮ ਨ ਆਵਹਿ ਪਤ॥”)
The tall silk - cotton tree is of big expanse and fruitless chil tree touches the sky (these both like an egotist's person are proud of their size).
उचा सिंमलु झंटुला निहफलु चीलु चढ़ै असमाणी ।
LINE 40
ਜਲਦਾਵਾਂਸੁਵਢਾਈਐਵੰਝੁਲੀਆਂਵਜਨਿਬਿਬਾਣੀ
ਵਾਂਸ (ਆਪਣੀ ਵਡਿਆਈ ਵਿਚ) ਸੜਦਾ ਵੱਢੀਦਾ ਹੈ, ਉਸ ਦੀਆਂ ਮੁਰਲੀਆਂ ਬਨਾਂ ਵਿਚ ਵਜਦੀਆਂ ਹਨ।
Bamboo keeps scorching thinking of its greatness.
जलदा वांसु वढाईऐ वंझुलीआं वजनि बिबाणी ।
LINE 41
ਚੰਦਨਵਾਸੁਵਣਾਸਪਤਿਵਾਸੁਰਹੈਨਿਰਗੰਧਰਵਾਣੀ
ਚੰਦਨ ਦੀ ਵਾਸ਼ਨਾ ਤੋਂ ਸਾਰੀ ਵਣਾਸਪਤ (ਚੰਦਨ ਹੋ ਜਾਂਦੀ ਹੈ ਪ੍ਰੰਤੂ) ਵਾਂਸ ਨਿਰਗੰਧ ਰਹਿੰਦਾ ਹੈ (ਰਵਾਣੀ=) ਬਿਰਥਾ ਸ਼ਾਂ ਸ਼ਾਂ ਕਰਦਾ ਹੈ। (ਹੁਣ ਛੀਵੀਂ ਅਤੇ ਸੱਤਵੀਂ ਤੁਕ ਵਿਖੇ ਦ੍ਰਿਸ਼ਟਾਂਤ ਦੱਸਦੇ ਹਨ):-
Sandal makes the whole vegetation fragrant but bamboo remains devoid of fragrance.
चंदन वासु वणासपति वासु रहै निरगंध रवाणी ।
LINE 42
ਸਾਧਸੰਗਤਿਗੁਰਸਬਦੁਸੁਣਿਰਿਦੈਵਸੈਅਭਾਗਪਰਾਣੀ
ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਸੁਣਦੇ ਤਾਂ ਹਨ (ਪ੍ਰੰਤੂ) ਰਿਦੇ ਵਿਚ ਸਬਦ ਵਸਦਾ ਨਹੀਂ ਹੈ (ਇਸੇ ਕਾਰਣ) ਓਹ ਪ੍ਰਾਣੀ ਮੰਦਭਾਗੀ ਹਨ।
Those who even listening to the word of Guru in the holy congregation do not adopt it in the heart are unfortunate.
साधसंगति गुर सबदु सुणि रिदै न वसै अभाग पराणी ।
LINE 43
ਹਉਮੈਅੰਦਰਿਭਰਮਿਭੁਲਾਣੀ।।
ਹਉਮੈ ਦੇ ਅੰਦਰ (ਉਨ੍ਹਾਂ ਦੀ ਬੁੱਧੀ) ਭੁੱਲੀ ਰਹਿੰਦੀ ਹੈ।
They engrossed in ego and delusions go astray.
हउमै अंदरि भरमि भुलाणी ।५।
LINE 44
ਪਉੜੀ
पउड़ी ६
LINE 45
ਸੂਰਜੁਜੋਤਿਉਦੋਤਿਕਰਿਚਾਨਣੁਕਰੈਅਨੇਰੁਗਵਾਏ
ਸੂਰਜ (ਆਪਣੀ) 'ਜੋਤ' ਦਾ ਪ੍ਰਕਾਸ਼ ਕਰ ਕੇ ਹਨੇਰੇ (ਦਾ ਖੁਰਾ ਖੋਜ) ਉਡਾਉਂਦਾ ਹੈ।
The sun with its bright rays dispels darkness and scatters light all around.
सूरजु जोति उदोति करि चानणु करै अनेरु गवाए ।
LINE 46
ਕਿਰਤਿਵਿਰਤਿਜਗਵਰਤਮਾਨਸਭਨਾਂਬੰਧਨਮੁਕਤਿਕਰਾਏ
ਆਪੋ ਆਪਣੀ (ਵਿਰਤਿ=) ਉਪਜੀਵਕਾ ਦੀ 'ਕਿਰਤ' (ਕ੍ਰਿਆ) ਵਿਖੇ ਜਗਤ ਦੇ ਵਰਤਮਾਨ (ਪਰਵਿਰਤ) ਹੋਣ ਵਿਖੇ ਸਾਰਿਆਂ ਦੇ ਬੰਧਨ ਖੋਲ੍ਹ ਦਿੰਦਾ ਹੈ।
Seeing it the whole world gets engaged in business. The sun alone liberates all from the bondage (of darkness).
किरति विरति जग वरतमान सभनां बंधन मुकति कराए ।
LINE 47
ਪਸੁਪੰਖੀਮਿਰਗਾਵਲੀਭਾਖਿਆਭਾਉਅਲਾਉਸੁਣਾਏ
ਪਸੂ, ਪੰਛੀ, (ਆਪਣੀ ਬੋਲੀ ਵਿਚ) ਪ੍ਰੇਮ ਨਾਲ ਬੋਲਦੇ (ਹਨ ਅਤੇ) ਮਿਰਗਾਂ ਦੀ ਪੰਗਤੀ (ਬਣਾਂ ਵਿਖੇ ਆਪਣੇ 'ਅਲਾਉਂ) ਸੁਰ ਕੱਢਦੀ ਹੇ।
Animals, birds and the herds of deer speak in their loving tongue.
पसु पंखी मिरगावली भाखिआ भाउ अलाउ सुणाए ।
LINE 48
ਬਾਂਗਾਂਬੁਰਗੂਸਿੰਙੀਆਂਨਾਦਬਾਦਨੀਸਾਣਵਜਾਏ
ਕਾਜ਼ੀ ਬਾਂਗਾਂ (ਦਿੰਦੇ ਹਨ) ਸਿੰਙੀਆਂ ਦੇ ਨਾਦ (ਜੋਗੀ ਪੂਰਦੇ ਹਨ) ਅਤੇ ਨਗਾਰਿਆਂ ਉੱਪਰ (ਬਾਦਸ਼ਾਹ ਦੇ ਦੁਆਰਿਆਂ ਪੁਰ ਧੈਂ ਧੈਂ ਚੋਬਾਂ) ਵਜਾਉਂਦੇ ਹਨ।
Qazis give call (azan) for prayer, yogis blow their trumpet (sringi) and at the doors of kings drums are beaten.
बांगां बुरगू सिंङीआं नाद बाद नीसाण वजाए ।
LINE 49
ਘੁਘੂਸੁਝੁਸੁਝਈਜਾਇਉਜਾੜੀਝਥਿਵਲਾਏ
(ਗੱਲ ਕੀ ਸਾਰੇ ਜੀਵ ਜੰਤੂ ਪ੍ਰਸੰਨ ਹੁੰਦੇ ਹਨ, ਪ੍ਰੰਤੂ ਉੱਲੂ ਦੇ ਮਾਪੇ ਮਰ ਜਾਦੇ ਹਨ, ਜਿਹਾ ਕੁ) ਉੱਲੂ ਨੂੰ ਸੂਰਜ ਨਹੀਂ ਸੁੱਝਦਾ, ਉਜਾੜਾਂ ਵਿਖੇ (ਮਸਾਂ ਮਸਾਂ) ਦਿਨ ਕੱਟਦਾ ਹੈ।
Owl does not listen to either of these and spends its day in a desolate place.
घुघू सुझु न सुझई जाइ उजाड़ी झथि वलाए ।
LINE 50
ਸਾਧਸੰਗਤਿਗੁਰਸਬਦੁਸੁਣਿਭਾਉਭਗਤਿਮਨਿਭਉਵਸਾਏ
(ਤਿਵੇਂ) ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਸੁਣਕੇ ਪ੍ਰੇਮਾ ਭਗਤੀ ਅਤੇ ਭਉ ਨਾਲ ਮਨ ਵਿਖੇ (ਮਨਮੁਖ) ਧਾਰਨ ਨਹੀਂ ਕਰਦਾ।
Those who even listening to the word of the Guru in the holy congregation do not cultivate loving devotion in their heart, are manmukhs.
साधसंगति गुर सबदु सुणि भाउ भगति मनि भउ न वसाए ।
LINE 51
ਮਨਮੁਖਬਿਰਥਾਜਨਮੁਗਵਾਏ।।
(ਇਸੇ ਕਰ ਕੇ ਉੱਲੂ ਵਾਂਗੂੰ) ਮਨਮੁਖ (ਆਪਣਾ ਮਨੁੱਖਾ) ਜਨਮ ਬਿਰਥਾ ਪਿਆ ਗੁਆਉਂਦਾ ਹੈ।
They spend their life in vain.
मनमुख बिरथा जनमु गवाए ।६।
LINE 52
ਪਉੜੀ
पउड़ी ७
LINE 53
ਚੰਦਚਕੋਰਪਰੀਤਿਹੈਜਗਮਗਜੋਤਿਉਦੋਤੁਕਰੰਦਾ
(ਜਦੋਂ) ਚੰਦ੍ਰਮਾਂ ਆਪਣੀ ਜੋਤਿ ਦੇ ਉਜਾਲੇ ਦਾ ਪ੍ਰਕਾਸ਼ ਕਰਦਾ ਹੈ (ਤਦੋਂ) ਚਕੋਰ ਪ੍ਰੇਮ (ਨਾਲ ਉਸਦੀ ਵਲ ਤੱਕਦਾ) ਹੈ।
The moon, loving the redlegged partridge, makes its light shining.
चंद चकोर परीति है जगमग जोति उदोतु करंदा ।
LINE 54
ਕਿਰਖਿਬਿਰਖਿਹੁਇਸਫਲੁਫਲਿਸੀਤਲਸਾਂਤਿਅਮਿਉਵਰਸੰਦਾ
ਖੇਤੀਆਂ ਅਤੇ ਬ੍ਰਿਛਾਂ ਨੂੰ ਫਲ ਲਗਦੇ ਹਨ, ਆਪ (ਚੰਦ੍ਰਮਾਂ) ਸੀਤਲ ਹੈ (ਅਰ) ਸ਼ਾਂਤਿ (ਰੂਪ) ਅੰਮ੍ਰਿਤ ਦੀ ਵਰਖਾ ਕਰਦਾ ਹੈ।
It pours the nectar of peace by which the crop, trees etc. are blest.
किरखि बिरखि हुइ सफलु फलि सीतल सांति अमिउ वरसंदा ।
LINE 55
ਨਾਰਿਭਤਾਰਿਪਿਆਰੁਕਰਿਸਿਹਜਾਭੋਗਸੰਜੋਗੁਬਣੰਦਾ
(ਚੰਦ ਦਾ ਉਦੀਪਨ ਪਾਕੇ ਇਸਤ੍ਰੀ (ਆਪਣੇ) ਭਰਤੇ ਦੇ ਮੋਹ ਕਰ ਕੇ ਸਿਹਜਾ ਵਛਾਉਂਦੀ ਅਰ ਭੋਗ ਦੇ ਕਈ (ਸੰਜੋਗ) ਉਪਾਵ ਰਚਦੀ ਹੇ।
Husband meets wife and prepares her for further joy.
नारि भतारि पिआरु करि सिहजा भोग संजोगु बणंदा ।
LINE 56
ਸਭਨਾਰਾਤਿਮਿਲਾਵੜਾਚਕਵੀਚਕਵਾਮਿਲਿਵਿਛੁੜੰਦਾ
ਰਾਤ ਨੂੰ ਸਭ ਦਾ ਮੇਲਾਪ ਹੋ ਜਾਂਦਾ ਹੈ (ਪ੍ਰੰਤੂ) ਚਕਵੀ ਤੇ ਚਕਵਾ ਇਕ ਦੂਜੇ ਥੋਂ ਵਿਛੜ ਜਾਂਦੇ ਹਨ। (ਅਗੇ ਤਿੰਨ ਤੁਕਾਂ ਵਿਖੇ ਦ੍ਰਿਸ਼ਟਾਂਤ ਦੱਸਦੇ ਹਨ)।
All meet in the night but the male and the female ruddy sheldrake go away from each other.
सभना राति मिलावड़ा चकवी चकवा मिलि विछुड़ंदा ।
LINE 57
ਸਾਧਸੰਗਤਿਗੁਰਸਬਦੁਸੁਣਿਕਪਟਸਨੇਹਿਥੇਹੁਲਹੰਦਾ
ਕਪਟ ਸਨੇਹੀ (ਲੋਕ) ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਸੁਣਦੇ ਹਨ ਪਰ ਥਹੁ ਨਹੀਂ ਲੈਂਦੇ (ਭਾਵ ਰਿਦੇ ਭੂਮੀ ਵਿਖੇ ਧਾਰਨ ਨਹੀਂ ਕਰਦੇ)।
This way, even listening to the Guru's teachings in the holy congregation the fake lover does not know the depth of love.
साधसंगति गुर सबदु सुणि कपट सनेहि न थेहु लहंदा ।
LINE 58
ਮਜਲਸਿਆਵੈਲਸਣੁਖਾਇਗੰਦੀਵਾਸੁਮਚਾਏਗੰਦਾ
(ਸਗੋਂ ਹੋਰਨਾਂ ਨੂੰ ਦੁਖ ਦੇਂਦੇ ਹਨ) ਜਿਕੂੰ ਕੋਈ ਥੋਮ ਖਾਕੇ ਸਭਾ ਵਿਚ ਆਵੇ (ਤਾਂ ਉਹ) ਗੰਦਾ ਗੰਦੀ ਬਦਬੋ ਫੈਲਾਉਂਦਾ ਹੈ।
As the person having eaten garlic spreads malodour.
मजलसि आवै लसणु खाइ गंदी वासु मचाए गंदा ।
LINE 59
ਦੂਜਾਭਾਉਮੰਦੀਹੂੰਮੰਦਾ।।
(ਤਿਵੇਂ ਓਹ ਕਪਟ ਸਨੇਹੀ) ਦੂਜੇ ਭਾਵ (ਕਰਕੇ) ਮੰਦਿਆਂ ਤੋਂ ਮੰਦਾ ਹੈ।
The results of duality are the most bad of the worst.
दूजा भाउ मंदी हूं मंदा ।७।
LINE 60
ਪਉੜੀ
पउड़ी ८
LINE 61
ਖਟੁਰਸਮਿਠਰਸਮੇਲਿਕੈਛਤੀਹਭੋਜਨਹੋਨਿਰਸੋਈ
ਖੱਟੇ ਰਸ, ਅਤੇ ਮਿੱਠੇ ਰਸ ਮਿਲਾਕੇ ਛਤੀ ਪ੍ਰਕਾਰ ਦੇ ਭੋਜਨਾਂ ਦੀ ਰਸੋਈ ਹੁੰਦੀ ਹੈ।
Mixing various juices sweet and sour in the kitchen food is cooked of thirty-six kinds.
खटु रस मिठ रस मेलि कै छतीह भोजन होनि रसोई ।
LINE 62
ਜੇਵਣਿਵਾਰਜਿਵਾਲੀਐਚਾਰਿਵਰਨਛਿਅਦਰਸਨਲੋਈ
ਰਸੋਈਆ ਚਾਰ ਵਰਨਾਂ ਨੂੰ ਅਰ ਛੀ ਦਰਸ਼ਨ ਦੀ ਲੁਕਾਈ ਨੂੰ ਭੋਜਨ ਖਵਾਲਦਾ ਹੈ।
The cook serves it to the people of all the four varnas and the followers of six philosophies.
जेवणिवार जिवालीऐ चारि वरन छिअ दरसन लोई ।
LINE 63
ਤ੍ਰਿਪਤਿਭੁਗਤਿਕਰਿਹੋਇਜਿਸੁਜਿਹਬਾਸਾਉਸਿਞਾਣੈਸੋਈ
ਜਿਸ ਨੂੰ ਭੁਗਤ ਦੇ ਖਾਣ ਥੋਂ ਤ੍ਰਿਪਤੀ ਆ ਜਾਂਦੀ ਹੈ ਉਸ ਦੀ ਜਿਹਬਾ ਸੁਆਦ ਸਿਾਣਦੀ ਹੈ (ਤੇ ਵਰਨਣ ਕਰ ਕੇ ਹਰੇਕ ਚੀਜ਼ ਦੀ ਸਲਾਘਾ ਕਰਦੀ ਹੈ, ਭਈ ਇਹ ਕਿੱਡੀ ਅੰਮ੍ਰਿਤ ਚੀਜ਼ ਬਣੀ ਹੈ)।
He alone who having eaten has satisfied himself, can understand the taste of it,
त्रिपति भुगति करि होइ जिसु जिहबा साउ सिञाणै सोई ।
LINE 64
ਕੜਛੀਸਾਉਸੰਭਲੈਛਤੀਹਬਿੰਜਨਵਿਚਿਸੰਜੋਈ
ਕੜਛੀ ਕੁਛ ਸੁਆਦ ਨਹੀਂ ਸਮ੍ਹਾਲਦੀ (ਭਾਵੇਂ) ਛੱਤੀ ਪ੍ਰਕਾਰ ਦੇ ਬਿੰਜਨਾਂ ਵਿਖੇ ਫਿਰ ਚੁੱਕੀ ਹੈ, (ਯਥਾ:-”ਕੜਛੀਆਂ ਫਿਰੰਨਿ ਸੁਆਉ ਨ ਜਾਣਨ ਸੁੀਆ”)।
The ladle moves into all the dainty dishes of thirty-six type without knowing the taste of them.
कड़छी साउ न संभलै छतीह बिंजन विचि संजोई ।
LINE 65
ਰਤੀਰਤਕਨਾਰਲੈਰਤਨਾਅੰਦਰਿਹਾਰਿਪਰੋਈ
('ਰਤੀ'=) ਲਾਲ ਅਤੇ ('ਰਤਕਾਂ'=) ਲਾਲੜੀਆਂ ਦਾ ਮੇਲ ਨਹੀਂ ਫਬਦਾ, (ਭਾਵੇਂ ਉਹਨਾਂ ਨੂੰ) ਰਤਨਾਂ ਦੇ ਹਾਰ ਵਿਖੇ ਪਰੋ ਦੇਈਏ।
The red ladybug cannot mix-up among rubies and jewels because the latter are used in the strings whereas the red ladybug cannot be used in this way.
रती रतक ना रलै रतना अंदरि हारि परोई ।
LINE 66
ਸਾਧਸੰਗਤਿਗੁਰੁਸਬਦੁਸੁਣਿਗੁਰਉਪਦੇਸੁਆਵੇਸੁਹੋਈ
ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਸੁਣਕੇ (ਕਪਟੀ ਸਨੇਹੀ ਨੂੰ) ਗੁਰੂ ਜੀ ਦੇ ਉਪਦੇਸ਼ ਦਾ (ਅਵੇਸੁ=) ਅਸਰ ਨਹੀਂ ਹੁੰਦਾ।
Having even listened to the teachings of Guru in the holy congregation the cheat who does not get inspired.
साधसंगति गुरु सबदु सुणि गुर उपदेसु आवेसु न होई ।
LINE 67
ਕਪਟਸਨੇਹਿਦਰਗਹਢੋਈ।।
(ਇਸੇ ਕਾਰਣ) (ਕਪਟ ਸਨੇਹੀਆਂ=) ਝੂਠੇ ਪ੍ਰੇਮੀਆਂ ਨੂੰ ਦਰਗਾਹ ਵਿਖੇ ਬੀ ਢੋਈ ਨਹੀਂ ਮਿਲੀ।
They do not obtain a place in the court of the Lord.
कपट सनेहि न दरगह ढोई ।८।
LINE 68
ਪਉੜੀ
पउड़ी ९
LINE 69
ਨਦੀਆਨਾਲੇਵਾਹੜੇਗੰਗਸੰਗਮਿਲਿਗੰਗਹੁਵੰਦੇ
(ਨਦੀਆਂ=) ਦਰਯਾ ਨਾਲੇ ਅਤੇ ਵਾਹੜੇ ਗੰਗਾ ਨਾਲ ਮਿਲਕੇ ਗੰਗਾ ਹੀ (ਕਹੇ ਜਾਂਦੇ) ਹਨ।
Rivers and streams become Ganges after meeting the latter.
नदीआ नाले वाहड़े गंग संग मिलि गंग हुवंदे ।
LINE 70
ਅਠਸਠਿਤੀਰਥਸੇਵਦੇਦੇਵੀਦੇਵਾਸੇਵਕਰੰਦੇ
(ਕਪਟ ਸਨੇਹੀ ਐਉਂ ਨਹੀਂ ਹੁੰਦੇ ਓਹ) ਅਠਾਹਠ ਤੀਰਥਾਂ ਨੂੰ ਸੇਂਵਦੇ ਹਨ, ਦੇਵੀ ਦੇਵਤੇ ਬੀ ਪੂਜਦੇ ਹਨ।
The cheats undertake to go at sixty-eight pilgrimage centres and serve gods and goddesses.
अठसठि तीरथ सेवदे देवी देवा सेव करंदे ।
LINE 71
ਲੋਕਵੇਦਗੁਣਗਿਆਨਵਿਚਿਪਤਿਤਉਧਾਰਣਨਾਉਸੁਣੰਦੇ
ਲੋਕ ਸ਼ਾਸਤ੍ਰ ਦੇ ਗੁਣਾਂ ਵਿਖੇ ਵੇਦਾਂ ਤੇ ਗਿਆਨ ਵਿੱਚ ਇਕੋ ਪਤਿਤੋਧਾਰਣ (ਅਕਾਲ ਪੁਰਖ) ਦੇ ਨਾਮ ਦਾ ਸ਼੍ਰਵਣ ਬੀ ਕਰਦੇ ਹਨ (ਪਰੰਤੂ ਓਹ ਲੋਕ ਇਉਂ ਹਨ ਜਿੱਕੁਰ)
They, from people during their discussions over good and knowledge, listen to the name of the Lord, the saviour of the fallen ones;
लोक वेद गुण गिआन विचि पतित उधारण नाउ सुणंदे ।
LINE 72
ਹਸਤੀਨੀਰਿਨ੍ਹਵਾਲੀਅਨਿਬਾਹਰਿਨਿਕਲਿਛਾਰੁਛਣੰਦੇ
ਹਾਥੀ ਪਾਣੀ ਵਿਖੇ ਨ੍ਹਵਾਲਦੇ ਹਨ, ਪਰੰਤੂ ਓਹ ਬਾਹਰ ਨਿਕਲਕੇ ਸੁਆਹ ਹੀ ਉਡਾਉਂਦੇ ਹਨ।
But, it is like the elephant who is bathed in water but coming out of it spreads dusts all round.
हसती नीरि न्हवालीअनि बाहरि निकलि छारु छणंदे ।
LINE 73
ਸਾਧਸੰਗਤਿਗੁਰਸਬਦੁਸੁਣਿਗੁਰੁਉਪਦੇਸੁਚਿਤਿਧਰੰਦੇ
(ਤਿਵੇਂ) ਸੰਤਾਂ ਦੀ ਸੰਗਤ ਵਿਖੇ ਜੋ ਗੁਰ ਸਬਦ ਨੂੰ ਸੁਣਦੇ ਹਨ ਪ੍ਰਤੂੰ ਗੁਰੂ ਜੀ ਦੇ ਉਪਦੇਸ਼ ਨੂੰ ਚਿੱਤ ਵਿਖੇ ਧਾਰਨ ਨਹੀਂ ਕਰਦੇ।
The cheats listen to the teachings of the Guru in the holy congregation but do not adopt them in the mind.
साधसंगति गुर सबदु सुणि गुरु उपदेसु न चिति धरंदे ।
LINE 74
ਤੁੰਮੇਅੰਮ੍ਰਿਤੁਸਿੰਜੀਐਬੀਜੈਅੰਮ੍ਰਿਤੁਫਲਫਲੰਦੇ
(ਜਿਕੂੰ ਭਾਵੇਂ) ਤੁੰਮੇਂ ਵਿਚ ਅੰਮ੍ਰਿਤ (ਭਾਵ ਸ਼ਹਿਦ) ਭਰਕੇ ਬੀਜ ਦੇਈਏ, (ਪ੍ਰਤੂੰ) ਫਲ ਨਹੀਂ ਲੱਗਣਗੇ।
Even if irrigated by nectar, the seeds of colocynth never become sweet,
तुंमे अंम्रितु सिंजीऐ बीजै अंम्रितु फल न फलंदे ।
LINE 75
ਕਪਟਸਨੇਹਸੇਹਪੁਜੰਦੇ।।
ਝੂਠੇ ਸਨੇਹੀ (ਸੇਹ=) ਜੀਵਨ ਪਦ, (ਯਾ ਅਕਾਲ ਪੁਰਖ) ਨੂੰ ਪ੍ਰਾਪਤ ਨਹੀਂ ਹੁੰਦੇ।
The cheating lovers never follow the straight path i.e. they do not follow the way of truth.
कपट सनेह न सेह पुजंदे ।९।
LINE 76
ਪਉੜੀ੧੦
पउड़ी १०
LINE 77
ਰਾਜੈਦੇਸਉਰਾਣੀਆਸੇਜੈਆਵੈਵਾਰੋਵਾਰੀ
(ਇਕ) ਰਾਜੇ ਦੀਆਂ ਸੌ ਰਾਣੀਆਂ (ਆਪੋ ਆਪਣੀ) ਵਾਰੀ ਨਾਲ ਸੇਜਾ ਪੁਰ ਆਂਵਦੀਆਂ ਹਨ।
The king keeps hundred of queens and turn by turn visit their beds.
राजै दे सउ राणीआ सेजै आवै वारो वारी ।
LINE 78
ਸਭੇਹੀਪਟਰਾਣੀਆਰਾਜੇਇਕਦੂਇਕਪਿਆਰੀ
ਸਾਰੀਆਂ ਹੀ ਸਰਦਾਰਾ ਰਾਣੀਆਂ ਬਣੀਆਂ ਹੋਈਆਂ ਹਨ, ਰਾਜੇ ਨੂੰ ਇਕ ਥੋਂ ਇਕ ਵਧੀਕ ਪਿਆਰੀ ਹੈ।
For the king, all are principal queens and he loves them all much and more.
सभे ही पटराणीआ राजे इक दू इक पिआरी ।
LINE 79
ਸਭਨਾਰਾਜਾਰਾਵਣਾਸੁੰਦਰਿਮੰਦਰਿਸੇਜਸਵਾਰੀ
ਰਾਜਾ ਸਭਨਾਂ ਨੂੰ ਸੋਹਣੇ ਮੰਦਰਾਂ ਵਿਖੇ ਸੇਜਾਂ ਸਵਾਰਕੇ (ਰਾਵੰਦਾ=) ਭੋਗਦਾ ਹੈ।
Decorating the chamber and the bed, they all enjoy coition with the king.
सभना राजा रावणा सुंदरि मंदरि सेज सवारी ।
LINE 80
ਸੰਤਤਿਸਭਨਾਰਾਣੀਆਂਇਕਅਧਕਾਸੰਢਿਵਿਚਾਰੀ
ਸਭਨਾਂ ਰਾਣੀਆਂ ਦੇ ਘਰ ਉਲਾਦ ਭੀ ਹੈ, ਇਕ ਅੱਧੀ ਕੋਈ (ਰਾਣੀ 'ਸੰਢ') ਬਾਂਝ ਰਹਿ ਜਾਂਦੀ ਹੈ। (ਅਗੇ ਦਾਰਸ਼ਟਾਂਤ ਤਿੰਨ ਤੁਕਾਂ ਵਿਖੇ ਦੱਸਦੇ ਹਨ)।
All the queens conceive and one or two come out to be barren.
संतति सभना राणीआं इक अधका संढि विचारी ।
LINE 81
ਦੋਸੁਰਾਜੇਰਾਣੀਐਪੂਰਬਲਿਖਤੁਮਿਟੈਲਿਖਾਰੀ
ਰਾਜੇ ਰਾਣੀਆਂ ਦਾ (ਕੁਝ) ਦੂਖਨ ਨਹੀਂ ਹੈ, ਪਰ 'ਲਿਖਾਰੀ' ਦੀ ਪੂਰਬਲੀ ਲਿਖਤ ਨਹੀਂ ਮਿਟਦੀ।
For this, no king or queen is to be blamed; all this is due to the writ of previous births,
दोसु न राजे राणीऐ पूरब लिखतु न मिटै लिखारी ।
LINE 82
ਸਾਧਸੰਗਤਿਗੁਰਸਬਦੁਸੁਣਿਗੁਰੁਉਪਦੇਸੁਮਨਿਉਰਧਾਰੀ
(ਕਿਉਂਕਿ) ਸਾਧ ਸੰਗਤ ਵਿਖੇ ਗੁਰ ਸ਼ਬਦ ਨੂੰ ਸੁਣਕੇ ਜੋ ਗੁਰ ਉਪਦੇਸ਼ ਨੂੰ ਮੰਨਣ ਨਹੀਂ ਕਰਦੇ, (ਓਹ)
Those who after listening to the word of the Guru and the teachings of the Guru do not adopt it in their mind.
साधसंगति गुर सबदु सुणि गुरु उपदेसु न मनि उर धारी ।
LINE 83
ਕਰਮਹੀਣੁਦੁਰਮਤਿਹਿਤਕਾਰੀ੧੦।।
ਕਰਮ ਹੀਣੇ ਖੋਟੀ ਮਤ ਵਾਲੇ ਮਨਮੁਖ (ਧਿਕਾਰ=) ਧਿਕਾਰ ਲਾਇਕ ਹੀ ਰਹਿੰਦੇ ਹਨ।
They are of evil intellect and unfortunate.
करम हीणु दुरमति हितकारी ।१०।
LINE 84
ਪਉੜੀ੧੧
पउड़ी ११
LINE 85
ਅਸਟਧਾਤੁਇਕਧਾਤੁਹੋਇਸਭਕੋਕੰਚਨੁਆਖਿਵਖਾਣੈ
(ਪਾਰਸ ਨਾਲ ਛੁਹਕੇ) ਅੱਠਾਂ ਦੀ ਇਕ ਧਾਤ ਹੋ ਜਾਂਦੀ ਹੈ, ਸਾਰੇ (ਲੋਕ ਉਸ ਨੂੰ 'ਕੰਚਨ') ਸੋਨਾ ਕਰ ਕੇ ਬੁਲਾਂਵਦੇ ਹਨ।
With the touch of philosopher's stone the eight metals become one metal and people call it gold.
असट धातु इक धातु होइ सभ को कंचनु आखि वखाणै ।
LINE 86
ਰੂਪਅਨੂਪਸਰੂਪਹੋਇਮੁਲਿਅਮੁਲੁਪੰਚਪਰਵਾਣੈ
ਅਨੂਪਮ ਰੂਪ ਵਾਲਾ ਸਰੂਪ ਹੋਕੇ ਮੁੱਲ ਥੋਂ ਅਮੋਲਕ ਹੁੰਦਾ ਹੈ ਅਰ ਪੰਚ (ਸਰਾਫ ਲੋਕ) ਉਸ ਨੂੰ ਪ੍ਰਮਾਣ ਕਰਦੇ ਹਨ (ਕਿ ਠੀਕ ਸੋਨਾ ਹੈ)।
That beautiful metal becomes gold and the jewellers also prove it to be gold.
रूप अनूप सरूप होइ मुलि अमुलु पंच परवाणै ।
LINE 87
ਪਥਰੁਪਾਰਸਿਪਰਸੀਐਪਾਰਸੁਹੋਇਕੁਲਅਭਿਮਾਣੈ
(ਪਰ) ਪੱਥਰ ਪਾਰਸ ਦੇ ਨਾਲ ਪਰਸਣ ਕਰ ਕੇ ਪਾਰਸ ਨਹੀਂ ਬਣਦਾ (ਕਿਉਂਕਿ ਉਸ ਨੂੰ) ਕੁਲ ਦਾ ਅਭਿਮਾਨ ਰਹਿੰਦਾ ਹੈ (ਕਿ ਮੈਂ ਬੀ ਪਾਰਸ ਦੀ ਕੁਲ ਵਿਚੋਂ ਹਾਂ, ਇਹ ਬੀ ਪੱਥਰ ਮੈਂ ਬੀ ਪੱਥਰ ਹਾਂ)।
Stone does not become philosopher's stone even after getting touched by it because the pride of family and hardness remains present in it (in fact the philosopher's stone is also but a stone).
पथरु पारसि परसीऐ पारसु होइ न कुल अभिमाणै ।
LINE 88
ਪਾਣੀਅੰਦਰਿਸਟੀਐਤੜਭੜਡੁਬੈਭਾਰਭੁਲਾਣੈ
(ਜਦ) ਉਹ ਪਾਣੀ ਵਿਖੇ ਸਿੱਟੀਦਾ ਹੈ ਤਾਂ ਤਾਬੜਤੋੜ ਡੁਬ ਜਾਂਦਾ ਹੈ, ਅਭਿਮਾਨ ਵਿਖੇ ਭੁੱਲਿਆ ਰਹਿੰਦਾ ਹੈ (ਕਿ ਮੈਂ ਭਾਰੀ ਵਸਤੂ ਹਾਂ)।
Thrown in water, the stone full of pride of its weight sinks at once.
पाणी अंदरि सटीऐ तड़भड़ डुबै भार भुलाणै ।
LINE 89
ਚਿਤਕਠੋਰਭਿਜਈਰਹੈਨਿਕੋਰੁਘੜੈਭੰਨਿਜਾਣੈ
ਪੱਥਰ ਦਾ) ਚਿਤ ਕਰੜਾ ਹੈ ਉਹ ਪਾਣੀ ਵਿਖੇ ਡੁਬਕੇ ਵੀ ਭਿਜਦਾ ਨਹੀਂ ਹੈ, (ਅੰਦਰੋਂ) ਸੁੱਕਾ ਰਹਿੰਦਾ ਹੈ ਅਰ ਘੜੇ ਭੰਨਣ (ਚੰਗੇ) ਜਾਣਦਾ ਹੈ।
Hard-hearted stone never gets wet and from inside remains as dry as it was earlier. It only learns how to break pitchers.
चित कठोर न भिजई रहै निकोरु घड़ै भंनि जाणै ।
LINE 90
ਅਗੀਅੰਦਰਿਫੁਟਿਜਾਇਅਹਰਣਿਘਣਅੰਦਰਿਹੈਰਾਣੈ
ਅੱਗ ਦੇ ਅੰਦਰ ਰੱਖੀਏ ਤਾਂ ਫੁੱਟ ਜਾਂਦਾ ਹੈ, ਅਹਿਰਣ ਤੇ ('ਘਣ'=) ਹਥੌੜੇ ਦੇ ਅੰਦਰ ਬੀ ਹੈਰਾਨ ਹੁੰਦਾ ਹੈ (ਭਾਵ ਟੋਟੇ ਟੋਟੇ ਹੋ ਜਾਂਦਾ ਹੈ। ਅੱਗੇ ਦਾਰਸ਼ਟਾਂਤ ਦੋ ਤੁਕਾਂ ਵਿਖੇ ਦੱਸਦੇ ਹਨ)।
It cracks when put in fire and becomes brittle when hammered on anvil.
अगी अंदरि फुटि जाइ अहरणि घण अंदरि हैराणै ।
LINE 91
ਸਾਧਸੰਗਤਿਗੁਰਸਬਦੁਸੁਣਿਗੁਰਉਪਦੇਸਅੰਦਰਿਆਣੈ
(ਮਨਮੁਖ) ਸਾਧ ਸੰਗਤ ਵਿਖੇ ਗੁਰ ਸ਼ਬਦ ਨੂੰ ਸੁਣਦੇ ਤਾਂ ਹਨ, ਪਰੰਤੂ ਗੁਰ ਉਪਦੇਸ਼ ਨੂੰ ਧਾਰਨ ਨਹੀਂ ਕਰਦੇ।
Such person's also even after listening to the teachings of the Guru in the holy congregation do not keep to their heart the importance of the teachings.
साधसंगति गुर सबदु सुणि गुर उपदेस न अंदरि आणै ।
LINE 92
ਕਪਟਸਨੇਹੁਹੋਇਧਿਙਾਣੈ੧੧।।
ਕਪਟੀ ਨੂੰ ਜ਼ੋਰਾਵਰੀ ਨਾਲ ਪ੍ਰੇਮ ਨਹੀਂ ਲਗ ਸਕਦਾ।
Showing fake affection, none can forcibly prove to be truthful.
कपट सनेहु न होइ धिङाणै ।११।
LINE 93
ਪਉੜੀ੧੨
पउड़ी १२
LINE 94
ਮਾਣਕਮੋਤੀਮਾਨਸਰਿਨਿਰਮਲੁਨੀਰੁਸਥਾਉਸੁਹੰਦਾ
(ਸਾਧ ਸੰਗਤ ਰੂਪ) ਮਾਨਸਰ ਵਿਖੇ ਮਾਣਕ ਮੋਤੀ ਅਤੇ ਨਿਰਮਲ ਪਾਣੀ (ਹੈ ਜਿੱਥੇ ਉਹ ਹੈ, ਉਹ) ਥਾਉਂ (ਬੀ) ਸੋਭ ਰਿਹਾ ਹੈ, (ਨਾਮ ਦਾ ਪਾਣੀ, ਮੰਨਣ ਰੂਪ ਮਾਣਕ ਅਰ ਗਿਆਨ ਮੋਤੀ ਹਨ)।
Pure water, rubies and pearls adorn into the Manasarovar (lake).
माणक मोती मानसरि निरमलु नीरु सथाउ सुहंदा ।
LINE 95
ਹੰਸੁਵੰਸੁਨਿਹਚਲਮਤੀਸੰਗਤਿਪੰਗਤਿਸਾਥੁਬਣੰਦਾ
ਹੰਸਾਂ ਦੀ ਵੰਸ ਵਿਚ ਦ੍ਰਿੜ੍ਹ ਮਤ ਵਾਲੇ ਦੀ ਸੰਗਤ ਪੰਗਤ ਦਾ ਸਾਥ ਬਣਦਾ ਹੈ।
The family of the swans is of steadfast wisdom and they all live in groups and lines.
हंसु वंसु निहचल मती संगति पंगति साथु बणंदा ।
LINE 96
ਮਾਣਕਮੋਤੀਚੋਗਚੁਗਿਮਾਣੁਮਹਿਤੁਆਨੰਦੁਵਧੰਦਾ
ਮਾਣਕ ਮੋਤੀਆਂ ਦਾ ਚੋਗਾ ਚੁਗਕੇ ਵਡੀ ਵਡਿਆਈ ਅਰ ਅਨੰਦ ਨੂੰ ਵਧਾਉਂਦੇ ਹਨ।
They enhance their prestige and delight by picking up rubies and pearls.
माणक मोती चोग चुगि माणु महितु आनंदु वधंदा ।
LINE 97
ਕਾਉਨਿਥਾਉਨਿਨਾਉਹੈਹੰਸਾਵਿਚਿਉਦਾਸੁਹੋਵੰਦਾ
ਕਾਉਂ ਨਿਥਾਵਾਂ ਤੇ ਨਿਨਾਵਾਂ (ਭੈੜੇ ਨਾਂ ਵਾਲਾ) ਹੰਸਾਂ ਵਿਚ ਨਿਮੋਝੂਣਾ ਹੋਕੇ ਬੈਠਦਾ ਹੈ, (ਕਿਉਂ ਜੋ ਆਸਾ, ਇਸ਼ਟ, ਉਪਾਸ਼ਨਾ, ਖਾਨ, ਪਾਨ ਅਤੇ ਪਹਿਰਾਨ ਛੀ ਚੀਜ਼ਾਂ ਹੰਸਾਂ ਨਾਲ ਮੇਲ ਨਹੀਂ ਰਖਦੀਆਂ, ਇਸ ਲਈ ਉਦਾਸੀਨਤਾ ਰਹਿੰਦੀ ਹੈ)।
The crow there remains nameless, shelterless and dejected,
काउ निथाउ निनाउ है हंसा विचि उदासु होवंदा ।
LINE 98
ਭਖੁਅਭਖੁਅਭਖੁਭਖੁਵਣਵਣਅੰਦਰਿਭਰਮਿਭਵੰਦਾ
ਭੱਖਨ ਤੋਂ ਜੋ ਅਭੱਖ ਹੈ (ਵਿਸ਼੍ਵਾ) ਉਸ ਭੱਖਨ ਨੂੰ ('ਭੱਖਦਾ'=) ਭੋਗਦਾ ਹੈ ਅਰ (ਵਣ ਵਣ ਕਹੀਏ) ਇਕ ਕਰੀਰ ਪਰ (ਭਾਵ ਕੁਸੰਗ ਵਿਖੇ ਜਾ) ਬੈਠਦਾ ਹੈ (ਅਥਵਾ) ਭੱਖ ਵਸਤੂ ਨੂੰ ਅੱਭਖ ਕਰ ਕੇ ਅਭੱਖ ਨੂੰ ਭੱਖਦੇ ਹਨ, (ਭਾਵ ਸੰਤਾਂ ਦੀ ਉਸਤਤ ਛੱਡ ਕੇ ਨਿੰਦਾ ਨੂੰ ਕਬੂਲਦੇ ਹਨ)।
The inedible it considers edible and to edible inedible, and goes on wandering from forest to forest.
भखु अभखु अभखु भखु वण वण अंदरि भरमि भवंदा ।
LINE 99
ਸਾਧਸੰਗਤਿਗੁਰਸਬਦੁਸੁਣਿਤਨਅੰਦਰਿਮਨੁਥਿਰੁਰਹੰਦਾ
ਸਾਧ ਸੰਗਤ ਵਿਖੇ (ਮਨਮੁਖ) ਗੁਰੂ ਦਾ ਸ਼ਬਦ ਸੁਣਦਾ ਤਾਂ ਹੈ ਪਰੰਤੂ ਉਸਦਾ ਮਨ ਸਰੀਰ ਵਿਖੇ ਸਥਿਰ ਹੋਕੇ ਨਹੀਂ ਬੈਠਦਾ, (ਭਾਵ-ਵਿਸ਼੍ਯਾਂ ਵੱਲ ਦੌੜਦਾ ਹੈ)।
So long as a person listening to the word of Guru in the holy congregation does not stabilise his body and mind.
साधसंगति गुर सबदु सुणि तन अंदरि मनु थिरु न रहंदा ।
LINE 100
ਬਜਰਕਪਾਟਖੁਲ੍ਹੈਜੰਦਾ੧੨।।
(ਇਸੇ ਕਾਰਣ) ਵੱਜਰ ਕਪਾਟਾਂ ਦੇ ਜੰਦਰੇ (ਅੰਤਹਕਰਨਾਂ ਤੋਂ) ਨਹੀਂ ਖੁਲ੍ਹਦੇ।
His stony gate (of wisdom) is not unlocked.
बजर कपाट न खुल्है जंदा ।१२।
LINE 101
ਪਉੜੀ੧੩
पउड़ी १३
LINE 102
ਰੋਗੀਮਾਣਸੁਹੋਇਕੈਫਿਰਦਾਬਾਹਲੇਵੈਦਪੁਛੰਦਾ
ਮਨੁਖੀ ਰੋਗ ਹੋਕੇ ਬਾਹਲੇ ਵੈਦਾਂ ਨੂੰ ਪੁੱਛਦਾ ਹੋਇਆ (ਹੱਥ ਦਿਖਾਉਂਦਾ) ਫਿਰਦਾ ਹੈ।
Suffering disease man goes about asking for treatment from many a physician.
रोगी माणसु होइ कै फिरदा बाहले वैद पुछंदा ।
LINE 103
ਕਚੈਵੈਦਜਾਣਨੀਵੇਦਨਦਾਰੂਰੋਗੀਸੰਦਾ
(ਕੱਚਾ) ਅਨਪੜ੍ਹ ਹਕੀਮ ਰੋਗੀ ਦੀ ਪੀੜਾ ਅਤੇ ਉਸ ਦਾ ਦਾਰੂ ਨਹੀਂ ਜਾਣਦਾ, (ਭਈ ਮਰਜ਼ ਕੀ ਅਰ ਔਖਧੀ ਕੀ ਹੈ?)
Since the inexperienced physician does not know the problem of the patient as well as the medicine for the same.
कचै वैद न जाणनी वेदन दारू रोगी संदा ।
LINE 104
ਹੋਰੋਦਾਰੂਰੋਗੁਹੋਰਹੋਇਪਚਾਇੜਦੁਖਸਹੰਦਾ
ਹੋਰ ਹੀ ਦਾਰੂ ਹੁੰਦਾ ਹੈ, ਅਰ ਮਰਜ਼ ਬੀ ਹੋਰ ਹੁੰਦੀ ਹੈ, ਇਸ ਕਰ ਕੇ ਪਚੇੜ ਹੋਕੇ ਦੁਖ ਸਹਾਰਦਾ ਹੈ।
The suffering person goes suffering more and more.
होरो दारू रोगु होर होइ पचाइड़ दुख सहंदा ।
LINE 105
ਆਵੈਵੈਦੁਸੁਵੈਦੁਘਰਿਦਾਰੂਦਸੈਰੋਗੁਲਹੰਦਾ
ਜਦ ਕੋਈ ਸ਼ਿਰੋਮਣੀ ਹਕੀਮ ਘਰ ਵਿਖੇ ਆਉਂਦਾ ਹੈ ਤਾਂ ਉਸ ਦੇ ਦਾਰੂ ਦੱਸਣ ਨਾਲ ਰੋਗ ਹਟ ਜਾਂਦਾ ਹੈ।
If a mature physician is found, he prescribes the right medicine, which removes the malady.
आवै वैदु सुवैदु घरि दारू दसै रोगु लहंदा ।
LINE 106
ਸੰਜਮਿਰਹੈਖਾਇਪਥੁਖਟਾਮਿਠਾਸਾਉਚਖੰਦਾ
ਜੇਕਰ (ਮਰੀਜ਼) ਪ੍ਰਹੇਜ਼ਗਾਰੀ ਨਾ ਰਖੇ, ਪੱਥ ਵਸਤੂ ਨਾ ਖਾਵੇ, ਖੱਟਾ ਮਿੱਠਾ ਸਾਰੇ ਸੁਆਦ ਚੱਖਣ ਲਗ ਜਾਵੇ।
Now, if the patient does not follow the prescribed discipline and goes on to eat everything sweet and sour, the physician is not to be blamed.
संजमि रहै न खाइ पथु खटा मिठा साउ चखंदा ।
LINE 107
ਦੋਸੁਦਾਰੂਵੈਦਨੋਵਿਣੁਸੰਜਮਿਨਿਤਰੋਗੁਵਧੰਦਾ
ਦਾਰੂ ਅਤੇ ਵੈਦ ਦਾ ਕੋਈ ਕਸੂਰ ਨਹੀਂ ਹੈ, ਕਿਉਂਕਿ ਪ੍ਰਹੇਜ਼ ਤੋਂ ਬਾਝ ਨਿਤ ਮਰਜ਼ ਵਧਦੀ ਜਾਵੇਗੀ।
For want of temperance the malady of the patient goes on increasing day and night.
दोसु न दारू वैद नो विणु संजमि नित रोगु वधंदा ।
LINE 108
ਕਪਟਸਨੇਹੀਹੋਇਕੈਸਾਧਸੰਗਤਿਵਿਚਿਆਇਬਹੰਦਾ
ਝੂਠੇ ਪ੍ਰੇਮੀ (ਮਨਮੁਖ ਲੋਕ) ਸਾਧ ਸੰਗਤ ਵਿਖੇ ਆ ਬੈਠਦੇ ਹਨ (ਭਾਵ ਦੱਸਦੇ ਹਨ ਕਿ ਅਸੀਂ ਵਡੇ ਪ੍ਰੇਮ ਨਾਲ ਆਏ ਹਾਂ)।
If a cheat even comes to the holy congregation and sits there.
कपट सनेही होइ कै साधसंगति विचि आइ बहंदा ।
LINE 109
ਦੁਰਮਤਿਦੂਜੈਭਾਇਪਚੰਦਾ੧੩।।
(ਮਨਮੁਖ) ਖੋਟੀ ਮਤ ਵਾਲਾ ਦੂਜੇ ਭਾਉ ਵਿਖੇ ਹੀ ਸੜਦਾ ਹੈ।
He being controlled by wickedness gets perished in his duality.
दुरमति दूजै भाइ पचंदा ।१३।
LINE 110
ਪਉੜੀ੧੪
पउड़ी १४
LINE 111
ਚੋਆਚੰਦਨੁਮੇਦੁਲੈਮੇਲੁਕਪੂਰਕਥੂਰੀਸੰਦਾ
ਚੋਆ ਚੰਦਨ, ਮੁਸ਼ਕ ਬਿਲਾਈ ਲੈਕੇ ਕਪੂਰ ਅਤੇ ਕਸਤੂਰੀ ਦਾ ਮੇਲ (ਨਾਲ ਕਰਦਾ ਹੈ)।
Mixing the sandal oil, fragrance of the musk-cat, camphor, musk etc.
चोआ चंदनु मेदु लै मेलु कपूर कथूरी संदा ।
LINE 112
ਸਭਸੁਗੰਧਰਲਾਇਕੈਗੁਰੁਗਾਂਧੀਅਰਗਜਾਕਰੰਦਾ
ਸਾਰੀਆਂ (ਅੱਠ) ਸੁਗੰਧਾਂ ਰਲਾਕੇ 'ਗੁਰ ਗਾਂਧੀ' (ਗੁਰੂ ਜਾਂ ਵੱਡਾ ਅਤਾਰ) ਅਰਗਜ਼ਾ (ਨਾਮ ਇਕ ਸੁਗੰਧੀ) ਬਣਾਉਂਦਾ ਹੈ।
The perfumer prepares the scent.
सभ सुगंध रलाइ कै गुरु गांधी अरगजा करंदा ।
LINE 113
ਮਜਲਸਆਵੈਸਾਹਿਬਾਂਗੁਣਅੰਦਰਿਹੋਇਗੁਣਮਹਕੰਦਾ
(ਅਰਗਜਾ ਜਦ) ਵਡਿਆਂ ਲੋਕਾਂ ਦੀ ਸਭਾ ਵਿਖੇ ਆਉਂਦਾ ਹੈ (ਜਿਨ੍ਹਾਂ ਦੇ ਅੰਦਰ ਗੁਣ ਦੀ ਕਦਰ ਹੈ ਉਥੇ) ਗੁਣ ਹੋਕੇ 'ਮਹਿਕਦਾ' ਹੈ।
When using it, some one comes to the assembly of the experts, they all become full of fragrance.
मजलस आवै साहिबां गुण अंदरि होइ गुण महकंदा ।
LINE 114
ਗਦਹਾਦੇਹੀਖਉਲੀਐਸਾਰਜਾਣੈਨਰਕਭਵੰਦਾ
(ਉਹੋ ਅਰਗਜਾ) ਖੋਤੇ ਦੀ ਦੇਹੀ ਪਰ ਮਲੀਏ ਉਹ (ਨਰਕ=) ਅਰੂੜੀ ਉਤੇ ਭੌਣ ਵਾਲਾ ਉਸ ਦੀ ਕਦਰ ਨਹੀਂ ਜਾਣਦਾ।
If the same fragrance is applied to an ass, it does not understand its importance and goes on wandering at dirty places.
गदहा देही खउलीऐ सार न जाणै नरक भवंदा ।
LINE 115
ਸਾਧਸੰਗਤਿਗੁਰਸਬਦੁਸੁਣਿਭਾਉਭਗਤਿਹਿਰਦੈਧਰੰਦਾ
(ਤਿਵੇਂ) ਸਾਧ ਸੰਗਤ ਵਿਖੇ ਗੁਰੁ ਸ਼ਬਦ ਨੂੰ ਸੁਣਕੇ ਪ੍ਰੇਮਾ ਭਗਤੀ ਨੂੰ (ਮਨਮੁਖ) ਧਾਰਨ ਨਹੀਂ ਕਰਦਾ ਹੈ।
Listening to the words of the Guru, one who does not adopt loving devotion in his heart.
साधसंगति गुर सबदु सुणि भाउ भगति हिरदै न धरंदा ।
LINE 116
ਅੰਨ੍ਹਾਂਅਖੀਹੋਂਦਈਬੋਲਾਕੰਨਾਂਸੁਣਸੁਣੰਦਾ
ਅੱਖੀਂ ਦੇ ਹੁੰਦਿਆਂ (ਸਤਿਸੰਗ ਦਾ ਦਰਸ਼ਨ ਕਰਦਾ ਹੋਇਆ ਬੀ) ਅੰਨ੍ਹਾਂ ਅਰ ਕੰਨੀਂ (ਕਥਾ) ਸੁਣਦਿਆਂ ਵੀ (ਨਾ ਮੰਨਣ ਕਰਕੇ) ਬੋਲਾ ਬਣ ਜਾਂਦਾ ਹੈ (ਜੇ ਕੋਈ ਬਾਹਲੀ ਖਿੱਚ ਕਰੇ ਤਾਂ)
They are blind and deaf though they have eyes and ears.
अंन्हां अखी होंदई बोला कंनां सुण न सुणंदा ।
LINE 117
ਬਧਾਚਟੀਜਾਇਭਰੰਦਾ੧੪।।
ਬੱਧਾ ਚੱਟੀ ਜਾਕੇ ਭਰ ਛਡਦਾ ਹੈ।
In fact, he goes to the holy congregation under some compulsion.
बधा चटी जाइ भरंदा ।१४।
LINE 118
ਪਉੜੀ੧੫
पउड़ी १५
LINE 119
ਧੋਤੇਹੋਵਨਿਉਜਲੇਪਾਟਪਟੰਬਰਖਰੈਅਮੋਲੇ
ਰੇਸ਼ਮ ਤੇ ਰੇਸ਼ਮ ਦੇ ਕਪੜੇ ਧੋਤਿਆਂ ਉੱਜਲ ਹੋ ਜਾਂਦੇ ਹਨ (ਤੇ) ਖਰੇ ਅਮਲੋਕ ਜਾਂਦੇ ਹਨ)।
The invaluable clothes made of silk come out bright when washed.
धोते होवनि उजले पाट पटंबर खरै अमोले ।
LINE 120
ਰੰਗਬਿਰੰਗੀਰੰਗੀਅਨਸਭੇਰੰਗਸੁਰੰਗੁਅਡੋਲੇ
ਨਾਨਾ ਭਾਂਤ ਦੇ (ਲਾਲ ਪੀਲੇ ਆਦਿ) ਰੰਗਾਂ ਨਾਲ ਰੰਗੀਦੇ ਹਨ, ਸਾਰੇ ਸੁਹਣੇ ਰੰਗ (ਅਡੋਲ ਕਹੀਏ) ਪੱਕੇ (ਚੜ੍ਹਦੇ ਹਨ)।
Dye them in any colour they are beautiful in varied colours.
रंग बिरंगी रंगीअन सभे रंग सुरंगु अडोले ।
LINE 121
ਸਾਹਿਬਲੈਲੈਪੈਨ੍ਹਦੈਰੂਪਰੰਗਰਸਵੰਸਨਿਕੋਲੇ
ਅਮੀਰ ਲੋਕ ਮੁੱਲ ਲੈ ਲੈਕੇ (ਪਟੰਬਰਾਂ ਨੂੰ) ਪਹਿਨਕੇ ਰੂਪ, ਰੰਗ ਅਰ ਰਸ, (ਪ੍ਰੇਮ ਵਿਚ, 'ਵੰਸ ਨਿਕੋਲੇ') ਨੇਕ ਕੁਲ ਦੇ (ਭਾਸਦੇ ਹਨ, ਭਾਵ ਪਟੰਬਰਾਂ ਨਾਲ ਰੂਪ ਰੰਗਾਦਿ ਵਿਖੇ ਨੇਕ ਘਰਾਣੇ ਦੇ ਕਹੀਦੇ ਹਨ)।
The aristocrat admirers of beauty, colour and joy purchase them and wear them.
साहिब लै लै पैन्हदै रूप रंग रस वंस निकोले ।
LINE 122
ਸੋਭਾਵੰਤੁਸੁਹਾਵਣੇਚਜਅਚਾਰਸੀਗਾਰਵਿਚੋਲੇ
(ਇਹ ਰੇਸ਼ਮੀ ਕੱਪੜੇ) ਚੱਜ (ਵਿਆਹ ਆਦਿ ਢੰਗਾਂ) ਪੂਜਾ ਕਾਰਜਾਂ, (ਸ਼ਿੰਗਾਰਾਂ ਦੇ) ਵਿਚੋਲ (ਰੂਪ ਦੀ ਮਹਿੰਮਾ ਵਧਾਉਣ ਵਾਲੇ) ਹੋਕੇ ਸ਼ੋਭਾ ਵਾਲੇ ਤੇ ਸੁਹਾਵਣੇ ਕਰਦੇ ਹਨ (ਪਹਿਨਾਊਆਂ ਨੂੰ)।
There those clothes full of grandeur, become means of their adornment in marriage ceremonies.
सोभावंतु सुहावणे चज अचार सीगार विचोले ।
LINE 123
ਕਾਲਾਕੰਬਲੁਉਜਲਾਹੋਇਧੋਤੈਰੰਗਿਨਿਰੋਲੇ
ਕਾਲਾ ਕੰਬਲ (=ਭੂਰਾ) ਧੋਣ ਨਾਲ ਉਜਲਾ ਨਹੀਂ ਹੁੰਦਾ ਅਰ ਨਾ ਹੀ (ਉਸ ਪਰ ਕੋਈ) ਸ਼ੁੱਧ ਰੰਗ ਹੀ ਚੜ੍ਹਦਾ ਹੈ (ਜਿਹਾ-'ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੰਤੁ)। '
But a black blanket neither gets bright when washed nor can be dyed in any colour.
काला कंबलु उजला होइ न धोतै रंगि निरोले ।
LINE 124
ਸਾਧਸੰਗਤਿਗੁਰਸਬਦੁਸੁਣਿਝਾਕੈਅੰਦਰਿਨੀਰੁਵਿਰੋਲੇ
(ਸਾਕਤ ਲੋਕ) ਸਾਧ ਸੰਗਤ ਵਿਖੇ ਗੁਰ ਸ਼ਬਦ ਨੂੰ ਸੁਣਕੇ (ਮਾਇਆ ਨੂੰ) ਮਨ ਦੇ ਅੰਦਰ ਤਾੜਦੇ (ਅਰ) ਪਾਣੀ ਹੀ ਰਿੜਕਦੇ ਹਨ (ਕਉਂ ਜੋ ਜਿਸ ਮਨ ਨੇ ਧਾਰਨ ਕਰਨਾ ਸੀ ਉਹ ਮਾਇਆ ਦੀ ਝਾਕ ਵਿਚ ਹੈ, ਇਸ ਲਈ ਮੱਖਣੋਂ ਸੱਖਣਾਂ ਹੀ ਰਹਿੰਦਾ ਹੈ)।
Like wise even after going to the holy congregation and listening to the teachings of the Guru, if someone goes on searching the World Ocean i.e. goes on to have desires for the worldly materials.
साधसंगति गुर सबदु सुणि झाकै अंदरि नीरु विरोले ।
LINE 125
ਕਪਟਸਨੇਹੀਉਜੜਖੋਲੇ੧੫।।
ਕਪਟੀ ਲੋਕ ਉੱਜੜੇ ਘਰ ਵਾਂਙੂੰ ਹਨ।
Such a cheat is like an abandoned and desolate place.
कपट सनेही उजड़ खोले ।१५।
LINE 126
ਪਉੜੀ੧੬
पउड़ी १६
LINE 127
ਖੇਤੈਅੰਦਰਿਜੰਮਿਕੈਸਭਦੂੰਉੱਚਾਹੋਇਵਿਖਾਲੇ
ਪੈਲੀ ਵਿਖੇ ਜੰਮਕੇ ਸਾਰਿਆਂ (ਬੂਟਿਆਂ ਨਾਲੋਂ) ਉਤਕ੍ਰਿਸ਼ਟ ਹੋਕੇ ਦੱਸਦਾ ਹੈ।
Sesame plant growing in the field seems to be taller than all.
खेतै अंदरि जंमि कै सभ दूं उचा होइ विखाले ।
LINE 128
ਬੂਟੁਵਡਾਕਰਿਫੈਲਦਾਹੋਇਚੁਹਚੁਹਾਆਪੁਸਮਾਲੇ
ਮੁੱਢ ਵੱਡਾ ਕਰ ਕੇ ਫੈਲਦਾ ਹੈ, ਲਹਿ ਲਹਿ ਕਰ ਕੇ ਆਪਣੇ ਆਪ ਨੂੰ 'ਸਮ੍ਹਾਲਦਾ' ਦ੍ਰਿੜ ਕਰਦਾ ਹੈ।
On growing further it spreads all around verdantly and sustains itself.
बूटु वडा करि फैलदा होइ चुहचुहा आपु समाले ।
LINE 129
ਖੇਤਿਸਫਲਹੋਇਲਾਵਣੀਛੁਟਨਿਤਿਲੁਬੂਆੜਨਿਰਾਲੇ
(ਜਦ) ਖੇਤ ਵਿੱਚੋਂ ਫਲ ਵਾਲਿਆਂ ਦੀ ਕਟਾਈ ਹੋ ਜਾਂਦੀ ਹੈ ਬੂਆੜ ਨਵੇਕਲੇ ਛੱਡੇ ਜਾਂਦੇ ਹਨ।
On getting ripe when reaping begins, the seedless sesame plants are distinctly left out.
खेति सफल होइ लावणी छुटनि तिलु बूआड़ निराले ।
LINE 130
ਨਿਹਫਲਸਾਰੇਖੇਤਵਿਚਿਜਿਉਸਰਵਾੜਕਮਾਦਵਿਚਾਲੇ
(ਕਿਉਂ ਜੋ) ਸਾਰੇ ਖੇਤ ਵਿੱਚ (ਬੂਆੜ ਤਿਲ) ਨਿਸ਼ਫਲ ਹੁੰਦੇ ਹਨ ਜਿਕੁਰ ਕਮਾਦ ਦੀ ਪੈਲੀ ਵਿਚ ਸਰਕੜਾ। (ਯਥਾ:-”ਨਾਨਕ ਗੁਰੂ ਨ ਚੇਤਨ੍ਹ੍ਹੀ ਮਨਿ ਆਪਣੈ ਸੁਚੇਤ॥ ਛੁਟੇ ਤਿਲ ਬਾੜ ਜਿਉ ਸੁੰੈ ਅੰਦਰਿ ਖੇਤ) “।
They are sonsidered useless as the thick growth of elephant grass is known worthless in the fields of sugarcane.
निहफल सारे खेत विचि जिउ सरवाड़ कमाद विचाले ।
LINE 131
ਸਾਧਸੰਗਤਿਗੁਰਸਬਦੁਸੁਣਿਕਪਟਸਨੇਹੁਕਰਨਿਬੇਤਾਲੇ
ਸਾਧ ਸੰਗਤ (ਵਿਚ ਰਹਿਕੇ) ਗੁਰਸ਼ਬਦ ਨੂੰ ਸੁਣਕੇ ਬੀ (ਤਾਲ=) ਮੂਰਖ (ਜਾਂ ਮਸਾਨੀ ਭੂਤਨੇ) ਹਨ (ਯਥਾ:-ਬਿਨ ਬੂਝੇ ਪਸੂ ਭਏ ਬਿਤਾਲੇ”। ਤਥਾ:- ਮਨਮੁਖ ਅੰਧੇ ਫਿਰਹਿ ਬੇਤਾਲੇ”॥)।
Even listening to the word of the Guru in the holy congregation those who do not keep any discipline, move around like ghosts.
साधसंगति गुर सबदु सुणि कपट सनेहु करनि बेताले ।
LINE 132
ਨਿਹਫਲਜਨਮੁਅਕਾਰਥਾਹਲਤਿਪਲਤਿਹੋਵਨਿਮੁਹਕਾਲੇ
(ਉਨ੍ਹਾਂ ਦਾ) ਜਨਮ (ਇਥੇ ਬੀ) ਨਿਹਫਲ (ਅਤੇ ਉਥੇ ਵੀ) ਅਕਾਰਥ ਹੈ, ਲੋਕ ਪ੍ਰਲੋਕ ਵਿਖੇ ਮੂੰਹ ਕਾਲੇ ਹੁੰਦੇ ਹਨ॥
Their life becomes meaningless and they get their faces blackened here and in the hereafter.
निहफल जनमु अकारथा हलति पलति होवनि मुह काले ।
LINE 133
ਜਮਪੁਰਿਜਮਜੰਦਾਰਿਹਵਾਲੇ੧੬।।
ਜਮਪੁਰੀ' ਵਿਖੇ 'ਜਮ ਜੰਦਾਰ ਦੇ ਹਵਾਲੇ ਹੁੰਦੇ ਹਨ (ਯਥਾ:-”ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ”।
In the abode of Yama (god of death) they are handed over the messengers of yama.
जम पुरि जम जंदारि हवाले ।१६।
LINE 134
ਪਉੜੀ੧੭
पउड़ी १७
LINE 135
ਉਜਲਕੈਹਾਂਚਿਲਕਣਾਥਾਲੀਜੇਵਣਿਜੂਠੀਹੋਵੈ
ਕੈਂਹਾ ਨਾਮੇਂ ਧਾਤੂ ਵੱਡਾ 'ਉੱਜਲਾ' (ਚਿੱਟਾ) ਅਰ ਚਿਲਕਦਾ ਹੈ, ਰੋਟੀ ਜੇਵਣ ਨਾਲ ਥਾਲੀ ਜੂਠੀ ਹੋ ਜਾਂਦੀ ਹੈ।
The bronze appears shining and bright. After the food eaten from the bronze-plate, it becomes impure.
उजल कैहां चिलकणा थाली जेवणि जूठी होवै ।
LINE 136
ਜੂਠਿਸੁਆਹੂਮਾਂਜੀਐਗੰਗਾਜਲਅੰਦਰਿਲੈਧੋਵੈ
ਜੂਠ ਸੁਆਹ ਨਾਲ ਮਾਂਜੀ ਜਾਂਦੀ ਹੈ, ਫੇਰ ਉਸ ਨੂੰ (ਕਰਮ ਕਾਂਡੀ ਲੋਕ) ਗੰਗਾ ਜਲ ਦੇ ਅੰਦਰ ਬੀ ਧੋਂਦੇ ਹਨ।
Its impurity is cleaned by ashes and then it is washed in the water of Ganges.
जूठि सुआहू मांजीऐ गंगा जल अंदरि लै धोवै ।
LINE 137
ਬਾਹਰੁਸੁਚਾਧੋਤਿਆਂਅੰਦਰਿਕਾਲਖਅੰਤਿਵਿਗੋਵੈ
ਬਾਹਰੋਂ ਤਾਂ ਧੋਤਾ ਹੋਹਿਆ ਸੁਚਾ ਹੋ ਜਾਂਦਾ ਹੈ (ਪਰੰਤੂ) ਅੰਦਰੋਂ ਕਾਲਾ ਤੇ ਅੰਤ ਉਸ ਦਾ ਖਰਾਬ ਹੈ, (ਥਥਾ:- “ਉਜਲੁ ਕੇਹਾ ਚਿਲਕਣਾ ਘੋਟਿਮ ਕਾਲੜੀ ਮਸੁ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥” ਅੱਗੇ ਚੌਥੀ ਤੁਕ ਵਿਖੇ ਸੰਖ ਦਾ ਦ੍ਰਿਸ਼ਟਾਂਤ ਦਿੰਦੇ ਹਨ)।
Washing cleans externally but the blackness goes on to remain inside the inner core of heat.
बाहरु सुचा धोतिआं अंदरि कालख अंति विगोवै ।
LINE 138
ਮਨਿਜੂਠੇਤਨਿਜੂਠਿਹੈਥੁਕਿਪਵੈਮੁਹਿਵਜੈਰੋਵੈ
ਮਨ ਦੀ ਬੀ ਜੂਠਾ ਹੈ, (ਭਾਵ ਪੋਲਾ ਹੈ) ਤੇ ਤਨ ਦੀ ਭੀ ਜੂਠਾ ਹੈ (ਕਿਉਂ ਜੋ) ਵਜਾਉਣ ਵੇਲੇ (ਉਸ ਦੇ) ਮੂੰਹ ਵਿਖੇ ਥੁਕਾਂ ਪੈਂਦੀਆਂ ਹਨ ਤੇ ਰੋਂਦਾ ਹੈ (ਕਿ ਹਾਇ ਮੈਂ ਕਿਉਂ ਸਮੁੰਦਰੋਂ ਨਿਕਲਿਆ)।
The conch is impure outwardly and internally both because when blown, the spit goes in it. When it chimes, in fact it weeps because of the impurities in it.
मनि जूठे तनि जूठि है थुकि पवै मुहि वजै रोवै ।
LINE 139
ਸਾਧਸੰਗਤਿਗੁਰਸਬਦੁਸੁਣਿਕਪਟਸਨੇਹੀਗਲਾਂਗੋਵੈ
ਸਾਧ ਸੰਗਤ ਵਿਚ ਗੁਰ ਦਾ ਸ਼ਬਦ ਸੁਣਕੇ ਕਪਟ ਸਨੇਹੀ ਕੇਵਲ ਗੱਲਾਂ ਹੀ ਕਰਦੇ ਹਨ, (ਪਰ ਗੱਲਾਂ ਨਾਲ ਕੀ ਬਣਦਾ ਹੈ)
Listening to the Word in the holy congregation the cheat talks nonsensically.
साधसंगति गुर सबदु सुणि कपट सनेही गलां गोवै ।
LINE 140
ਗਲੀਤ੍ਰਿਪਤਿਹੋਵਈਖੰਡੁਖੰਡੁਕਰਿਸਾਉਭੋਵੈ
(ਜਿੱਕਰੁ) ਖੰਡ ਖੰਡ ਆਖਦੇ ਰਹੋ (ਤੇ ਮੂੰਹ ਵਿਖੇ ਨਾ ਪਾਓ ਤਾਂ) ਸਵਾਦ ਨਾ ਆਵੇਗਾ (ਇੱਕੁਰ) ਗੱਲਾਂ ਨਾਲ (ਆਤਮਾ) ਤ੍ਰਿਪਤੀ ਨਹੀਂ ਹੁੰਦੀ।
But by mere talking, none gets satisfied, as by mere uttering word sugar one cannot have his mouth sweet.
गली त्रिपति न होवई खंडु खंडु करि साउ न भोवै ।
LINE 141
ਮਖਨੁਖਾਇਨੀਰੁਵਿਲੋਵੈ੧੭।।
(ਯਾ) ਪਾਣੀ ਦੇ ਰਿੜਕਣ ਨਾਲ (ਕਦੇ) ਮੱਖਣ ਨਹੀਂ (ਕੋਈ) ਖਾ ਸਕਦਾ।
If one is to eat butter, one should not go churning water, i.e. mere talks cannot produce the right results.
मखनु खाइ न नीरु विलोवै ।१७।
LINE 142
ਪਉੜੀ੧੮
पउड़ी १८
LINE 143
ਰੁਖਾਂਵਿਚਿਕੁਰੁਖਹਨਿਦੋਵੈਂਅਰੰਡਕਨੇਰਦੁਆਲੇ
ਬ੍ਰਿਛਾਂ ਵਿਚ ਅਰਿੰਡ ਅਤੇ ਕਨੇਰ (ਖੇਤ ਦੇ) ਦੁਆਲੇ ਭੈੜੇ ਬ੍ਰਿੱਛ ਹਨ। (ਅੱਗੇ ਕਾਰਨ ਦੱਸਦੇ ਹਨ)।
Worse among the trees, castor and oleander plants appear all around.
रुखां विचि कुरुख हनि दोवैं अरंड कनेर दुआले ।
LINE 144
ਅਰੰਡੁਫਲੈਅਰਡੋਲੀਆਂਫਲਅੰਦਰਿਬੀਅਚਿਤਮਿਤਾਲੇ
ਅਰਿੰਡ ਦੇ ਨਾਲ ('ਅਰਡੋਲੀਆਂ') ਡੋਡੀਆਂ ਲੱਗਦੀਆ ਹਨ (ਉਸ) ਫਲ ਦੇ ਅੰਦਰ ਬੀਜ ਚਿੱਤਰ ਮਿੱਤਰੇ ਹੁੰਦੇ ਹਨ, (ਇਕ ਸਾਰ ਨਹੀਂ ਹੁੰਦੇ)।
Flowers grow on castor and piebald seeds remain in them.
अरंडु फलै अरडोलीआं फल अंदरि बीअ चितमिताले ।
LINE 145
ਨਿਬਹੈਨਾਹੀਂਨਿਜੜਾਹਰਵਰਿਆਈਹੋਇਉਚਾਲੇ
(ਅਰਿੰਡ ਬਾਹਲੇ ਚਿਰ ਤੀਕ) ਨਹੀਂ ਟਿਕਦਾ (ਕਿਉਂ ਜੋ) ਜੜ੍ਹਾਂ ਥੋਂ ਰਹਿਤ ਹੁੰਦਾ ਹੈ (ਜੜ੍ਹ ਡੂੰਘੀ ਨਹੀਂ ਹੁੰਦੀ), ਥੋੜੀ ਪੌਣ ਦੇ ਬੁੱਲੇ ਦੇ ਆਇਆਂ ਟੁੱਟਣ ਲਗ ਪੈਂਦਾ ਹੈ। (ਹੁਣ ਕਨੇਰ ਦਾ ਵਰਣਨ ਕਰਦੇ ਹਨ:)।
It has no deep roots and fast winds uproot it.
निबहै नाहीं निजड़ा हरवरि आई होइ उचाले ।
LINE 146
ਕਲੀਆਂਪਵਨਿਕਨੇਰਨੋਂਦੁਰਮਤਿਵਿਚਿਦੁਰੰਗਦਿਖਾਲੇ
ਕਨੇਰ ਦੇ ਬੂਟੇ ਨੂੰ ਕਲੀਆਂ ਪੈਂਦੀਆਂ ਹਨ, ਪਰੰਤੂ (ਮਨਮੁਖ ਵਾਂਙ ਜੋ) ਦੁਰਮਤ ਵਿਚ (ਹੈ) ਭੈੜੀ ਗੰਧੀ ਹੀ ਦਿਖਾਲਦੀਆਂ ਹਨ।
On oleander plants grow buds which like evil sense scatter foul smell all around.
कलीआं पवनि कनेर नों दुरमति विचि दुरंग दिखाले ।
LINE 147
ਬਾਹਰੁਲਾਲੁਗੁਲਾਲੁਹੋਇਅੰਦਰਿਚਿਟਾਦੁਬਿਧਾਨਾਲੇ
ਬਾਹਰੋਂ ਲਾਲ ਗੁਲਾਲ ਜਾਪਦੀਆਂ ਹਨ, ਅੰਦਰ ਉਨ੍ਹਾਂ ਦਾ ਚਿੱਟਾ ਹੈ (ਅਰਥਾਤ) ਦੁਬਿਧਾ ਦੇ ਨਾਲ (ਭਰਿਆ ਹੋਇਆ) ਹੈ, (ਬਾਹਰੋਂ ਲਾਲ ਪ੍ਰੇਮ ਦਾ ਰੰਗ ਤੇ ਅੰਦਰ ਚਿੱਟਾ ਖਾਲੀ ਥੋਥਾ ਬੇਅਸਰ ਹੈ)। (ਹੁਣ ਛੀਵੀਂ ਤੇ ਸੱਤਵੀਂ ਤੁਕ ਵਿਖੇ ਦਾਰਸ਼ਟਾਂਤ ਦੱਸਦੇ ਹਨ:)।
Outwardly they are like red rose but internally like a dilemmatic person they are white (because of the fear of many kinds).
बाहरु लालु गुलालु होइ अंदरि चिटा दुबिधा नाले ।
LINE 148
ਸਾਧਸੰਗਤਿਗੁਰਸਬਦੁਸੁਣਿਗਣਤੀਵਿਚਿਭਵੈਭਰਨਾਲੇ
(ਮਨਮੁਖ) ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਨੂੰ ਤਾਂ ਸੁਣਦੇ ਹਨ (ਪਰੰਤੂ ਗ੍ਰਿਹਸਤ ਦੀਆਂ ਗਿਣਤੀਆਂ ਦੇ) ਭਾਰ ਨਾਲ ਭਰੇ ਹੋਏ ਪਏ ਭੌਂਦੇ ਹਨ, (ਜਾਂ ਸੰਸਾਰ ਸਮੁੰਦਰ ਵਿਚ ਗੋਤੇ ਖਾਂਦੇ ਹਨ)।
Even after listening to the word of the Guru in holy congregation if some body is still lost in the calculations, he goes astray in the world.
साधसंगति गुर सबदु सुणि गणती विचि भवै भरनाले ।
LINE 149
ਕਪਟਸਨੇਹਖੇਹਮੁਹਿਕਾਲੇ੧੮।।
ਝੂਠੇ ਪ੍ਰੇਮ (ਹੋਣ ਕਰ ਕੇ ਉਨ੍ਹਾਂ ਦੇ) ਮੂੰਹ ਵਿਖੇ (ਇਥੇ ਪਾਪਾਂ ਦੀ) ਮਿੱਟੀ ਪੈਂਦੀ ਹੈ (ਤੇ ਅੱਗੇ ਜਮਪੁਰੀ ਵਿਖੇ) ਮੂੰਹ ਕਾਲੇ (ਜਾਂਦੇ) ਹਨ।
Ashes are thrown on the face of fake lover and his countenance is blackened.
कपट सनेह खेह मुहि काले ।१८।
LINE 150
ਪਉੜੀ੧੯
पउड़ी १९
LINE 151
ਵਣਵਿਚਿਫਲੈਵਣਾਸਪਤਿਬਹੁਰਸੁਗੰਧਸੁਗੰਧਸੁਹੰਦੇ
ਬਨ ਵਿਖੇ ਬਨਸਪਤੀ (ਬ੍ਰਿੱਛ ਬੂਟੇ) ਫਲਦੀ ਹੈ, ਬਹੁਤੇ (ਬ੍ਰਿੱਛ) ਰਸਾਂ ਵਾਲੇ ਅਰ ਸੁਗੰਧੀਆਂ ਵਾਲੇ ਸ਼ੋਭਦੇ ਹਨ (ਅਗੇ ਨਾਮ ਦੱਸਦੇ ਹਨ)।
In the forest adorns the vegetation of variegated colours.
वण विचि फलै वणासपति बहु रसु गंध सुगंध सुहंदे ।
LINE 152
ਅੰਬਸਦਾਫਲਸੋਹਣੇਆੜੂਸੇਵਅਨਾਰਫਲੰਦੇ
ਅੰਬਾਂ ਨਾਲ ਸਦਾ ਸੋਹਣੇ ਫਲ ਲੱਗਦੇ ਹਨ, ਆੜੂ, ਸੇਵ ਅਰ ਅਨਾਰਾਂ ਦੇ (ਬ੍ਰਿੱਛ) ਫਲਦੇ ਹਨ।
Mango is always considered a nice fruit and so is the peach, apple, pomegranate etc. which grows on trees.
अंब सदा फल सोहणे आड़ू सेव अनार फलंदे ।
LINE 153
ਦਾਖਬਿਜਉਰੀਜਾਮਣੂਖਿਰਣੀਤੂਤਖਜੂਰਿਅਨੰਦੇ
ਬਿਜੌਰ ਦੇਸ਼ ਦੀ ਦਾਖ, ਜਾਮਣੂ, ਖਿਰਣੀ, ਸੇਬ, ਤੂਤ, ਖਜੂਰਾਂ ਅਨੰਦ ਦਾਇਕ ਹਨ।
Lemon sized grapes, plums, mimosaceous, mulberry, dates etc. all are delight giving fruits.
दाख बिजउरी जामणू खिरणी तूत खजूरि अनंदे ।
LINE 154
ਪੀਲੂਪੇਝੂਬੇਰਬਹੁਕੇਲੇਤੇਅਖਨੋਟਬਣੰਦੇ
ਪੀਲੂੰ, ਪੇਂਝੂ, ਬੇਰ, ਬਾਹਲੇ ਕੇਲੇ ਤੇ ਅਖਰੋਟ ਲਗਦੇ ਹਨ।
Pilu, pejhu, ber, walnut, bananas, (all small and big Indian fruits) also grow on (Indian) trees.
पीलू पेझू बेर बहु केले ते अखनोट बणंदे ।
LINE 155
ਮੂਲਿਭਾਵਨਿਅਕਟਿਡਿਅੰਮ੍ਰਿਤਫਲਤਜਿਅਕਿਵਸੰਦੇ
ਅੱਕ ਦੇ ਟਿਡਿਆਂ ਨੂੰ (ਇਹ) ਮੂਲੋਂ ਚੰਗੇ ਨਹੀਂ ਲਗਦੇ, (ਓਹ) ਅੰਮ੍ਰਿਤ ਫਲਾਂ ਨੂੰ ਛੱਡਕੇ ਅੱਕਾਂ ਦੇ ਬੂਟਿਆਂ ਤੇ ਰਹਿੰਦੇ ਹਨ।
But the grasshopper does not like them all and jumps to sit on akk, the wild plant of sandy region.
मूलि न भावनि अकटिडि अंम्रित फल तजि अकि वसंदे ।
LINE 156
ਜੇਥਣਜੋਕਲਵਾਈਐਦੁਧੁਪੀਐਲੋਹੂਗੰਦੇ
ਜਿਕੁਰ ਗਊ ਦੇ ਥਣਾਂ ਪੁਰ ਜੋਕ ਲਗ ਜਾਵੇ ਤਾਂ ਉਹ ਦੁਧ ਨੂੰ ਛੱਡਕੇ ਗੰਦੇ ਲਹੂ ਦਾ ਹੀ ਪਾਨ ਕਰਦੀ ਹੈ।
If a leech is put on the teat of cow or buffalo, it will suck impure blood and not milk.
जे थण जोक लवाईऐ दुधु न पीऐ लोहू गंदे ।
LINE 157
ਸਾਧਸੰਗਤਿਗੁਰੁਸਬਦੁਸੁਣਿਗਣਤੀਅੰਦਰਿਝਾਖਝਖੰਦੇ
(ਤਿਵੇਂ ਮਨਮੁਖ ਲੋਕ) ਸੰਤਾਂ ਦੀ ਸੰਗਤ ਵਿਚ ਜਾਕੇ ਗੁਰੂ ਦੇ ਸ਼ਬਦ ਨੂੰ ਸੁਣਕੇ (ਬੀ) ਗਿਣਤੀਆਂ ਵਿਚ (ਰਹਿੰਦੇ ਤੇ ਵਿਸ਼ਯਾ ਦੀ) ਤੱਕ ਵਿਚ ਹੀ ਝਖਾਂ ਮਾਰਦੇ ਹਨ।
Even after listening to the Word of the Guru in the holy congregation those who toss between the feelings of loss and profit.
साधसंगति गुरु सबदु सुणि गणती अंदरि झाख झखंदे ।
LINE 158
ਕਪਟਸਨੇਹਿਥੇਹਿਜੁੜੰਦੇ੧੯।।
(ਤਾਂਤੇ) 'ਕਪਟ ਸਨੇਹੀ' ਕਿਸੇ ਟਿਕਾਣੇ ਨੂੰ ਨਹੀਂ ਪਹੁੰਚ ਸਕਦੇ।
Their false love cannot reach any place.
कपट सनेहि न थेहि जुड़ंदे ।१९।
LINE 159
ਪਉੜੀ੨੦
पउड़ी २०
LINE 160
ਡਡੂਬਗਲੇਸੰਖਲਖਅਕਜਵਾਹੇਬਿਸੀਅਰਿਕਾਲੇ
ਡੱਡੂ, ਬਗਲੇ, ਲਖਾਂ ਸੰਖ, ਅਕਾਂ ਦੇ ਬੂਟੇ ਜਵਾਹੇਂ, ਕਾਲੇ ਸਰਪ।
Millions of frogs, cranes, conches, plants of sandy regions (akk), camel, thorns (javas) black snakes;
डडू बगले संख लख अक जवाहे बिसीअरि काले ।
LINE 161
ਸਿੰਬਲਘੁੱਘੂਚਕਵੀਆਂਕੜਛਹਸਤਿਲਖਸੰਢੀਨਾਲੇ
ਸਿੰਮਲ ਦੇ ਬ੍ਰਿਛ, ਉੱਲੂ, ਚਕਵੀਆਂ, ਕੜਛੀਆਂ, ਲੱਖਾਂ ਹਾਥੀ ਸੰਢ ਇਸਤਰੀਆਂ।
Silk cotton trees, owls, ruddy sheldrakes, ladles, elephants, barren women;
सिंबल घुघू चकवीआं कड़छ हसति लख संढी नाले ।
LINE 162
ਪਥਰਕਾਂਵਰੋਗੀਘਣੇਗਦਹੁਕਾਲੇਕੰਬਲਭਾਲੇ
ਪੱਥਰ, ਕਾਂ, ਬਹੁਤੇ ਰੋਗੀ, ਖੋਤੇ, ਕਾਲੇ ਭੂਰੇ, ਤੇ ਰਿੱਛ;
Stones, crows, patients, donkeys, black blankets;
पथर कांव रोगी घणे गदहु काले कंबल भाले ।
LINE 163
ਕੈਹੈਤਿਲਬੂਆੜਿਲਖਅਕਤਿਡਅਰੰਡਤੁਮੇਚਿਤਰਾਲੇ
ਕੈਂਹਾਂ, ਬੂਆੜ ਨਾਮ ਲੱਖਾਂ ਤਿਲ, ਅੱਕਾਂ ਦੇ ਟਿੱਡੇ, ਅਰਿੰਡ ਬ੍ਰਿਛ, ਤੁੰਮੇ ਚਿੱਤ੍ਰ ਮਿੱਤ੍ਰੇ,
Seedless sesame plants, castor, colocynths;
कैहै तिल बूआड़ि लख अकतिड अरंड तुमे चितराले ।
LINE 164
ਕਲੀਕਨੇਰਵਖਾਣੀਐਸਭਅਵਗੁਣਮੈਤਨਿਭੀਹਾਲੇ
ਅਤੇ ਕਨੇਰ ਦੀ ਕਲੀ ਕਹੀਦੀ ਹੈ (ਉਹਨਾਂ) ਸਾਰਿਆਂ ਦੇ ਭਿਆਨਕ ਔਗੁਣ ਮੇਰੇ ਸਰੀਰ ਵਿਚ ਹਨ।
Buds, oleanders (kaner) are there (in the world). All the deadly vices of all these I have in me.
कली कनेर वखाणीऐ सभ अवगुण मै तनि भीहाले ।
LINE 165
ਸਾਧਸੰਗਤਿਗੁਰਸਬਦੁਸੁਣਿਗੁਰਉਪਦੇਸੁਰਿਦੇਸਮਾਲੇ
(ਕਿਉਂਕਿ ਮੈਂ) ਸਾਧ ਸੰਗਤ ਵਿਚ ਗੁਰੂ ਦਾ ਸ਼ਬਦ ਸੁਣਕੇ ਗੁਰੂ ਦੇ ਉਪਦੇਸ਼ ਰਿਦੇ ਵਿਚ ਨਹੀਂ ਸੰਮ੍ਹਾਲੇ।
He, who even listening to the word of Guru in the holy congregation does not adopt the teachings of Guru in his heart.
साधसंगति गुर सबदु सुणि गुर उपदेसु न रिदे समाले ।
LINE 166
ਧ੍ਰਿਗੁਜੀਵਣੁਬੇਮੁਖਬੇਤਾਲੇ੨੦।।
(ਐਸੇ) ਬੇਮੁਖਾਂ ਬੇਤਾਲਿਆਂ ਦਾ ਜੀਉਣਾ ਧ੍ਰਿਗ ਹੈ।
Is opposed to Guru and the life of such an imbalanced person is opprobrious.
ध्रिगु जीवणु बेमुख बेताले ।२०।
LINE 167
ਪਉੜੀ੨੧
पउड़ी २१
LINE 168
ਲਖਨਿੰਦਕਲਖਬੇਮੁਖਾਂਦੂਤਦੁਸਟਲਖਲੂਣਹਰਾਮੀ
ਲਖਾਂ ਨਿੰਦਕਾਂ, ਲਖਾਂ ਬੇਮੁਖ, ਲਖਾਂ ਦੂਤ, ਲਖਾਂ ਦੁਸ਼ਟ, ਲਖਾਂ ਲੂਣ ਹਰਾਮੀ ਲੋਕ।
Millions are slanderers, millions are apostates and millions of wicked persons are untrue to their salt.
लख निंदक लख बेमुखां दूत दुसट लख लूण हरामी ।
LINE 169
ਸ੍ਵਾਮਿਧੋਹੀਅਕਿਰਤਘਣਿਚੋਰਜਾਰਲਖਲਖਪਹਿਨਾਮੀ
ਸ੍ਵਾਮੀ ਨਾਲ ਧ੍ਰੋਹ ਕਰਨ ਵਾਲੇ, ਅਕ੍ਰਿਤਘਣ, ਚੋਰ, ਯਰ, ਲਖਾਂ ਪਹਿਨਾਮੀਆਂ ਕਰਨ ਵਾਲੇ।
Unfaithful, ungrateful, thieves, vagabonds and millions of other infamous persons are there.
स्वामि धोही अकिरतघणि चोर जार लख लख पहिनामी ।
LINE 170
ਬਾਮ੍ਹਣਗਾਈਂਵੰਸਘਾਤਲਾਇਤਬਾਰਹਜਾਰਅਸਾਮੀ
ਸੰਤ, ਗਊ ਤੇ ਕੁਲ ਦੇ ਘਾਤਕ, ਬੇਇਤਬਾਰੇ, ਹਜ਼ਾਰਾਂ ਐਬੀ ਲੋਕ,
Thousands are there who are slayers of Brahmin, cow, and their own family.
बाम्हण गाईं वंस घात लाइतबार हजार असामी ।
LINE 171
ਕੂੜਿਆਰਗੁਰੁਗੋਪਲਖਗੁਨਹਗਾਰਲਖਲਖਬਦਨਾਮੀ
ਝੂਠੇ ਲੋਕ, ਗੁਰਨਿੰਦਕ, ਲੱਖਾਂ ਐਬਾਂ ਦੇ ਕਰਨਹਾਰੇ, ਲੱਖਾਂ ਬਦਨਾਮੀਆਂ ਦੇ ਉਠਾਉਣ ਵਾਲੇ।
Millions of liars, prevaricators of the Guru, guilty and ill-reputed ones are there.
कूड़िआर गुरु गोप लख गुनहगार लख लख बदनामी ।
LINE 172
ਅਪਰਾਧੀਬਹੁਪਤਿਤਲਖਅਵਗੁਣਿਆਰਖੁਆਰਖੁਨਾਮੀ
ਕਈ ਅਪਰਾਧੀ, ਲਖਾਂ ਪਾਪੀ, ਅਵਗੁਣਹਾਰੇ, 'ਖੁਆਰ' ਤੇ 'ਖੁਨਾਮੀ' ਦੂਸ਼ਨਾਂ ਦੇ ਧਾਰਨ ਵਾਲੇ।
Many a criminal, fallen, full of demerits and phoney people are there.
अपराधी बहु पतित लख अवगुणिआर खुआर खुनामी ।
LINE 173
ਲਖਲਿਬਾਸੀਦਗਾਬਾਜਲਖਸੈਤਾਨਸਲਾਮਿਸਲਾਮੀ
ਲੱਖਾਂ ਭੇਖੀ ਲੋਕ, ਛਲੀਏ, ਲੱਖਾਂ ਸ਼ੈਤਾਨੀਆਂ ਨਾਲ ਸਲਾਮਾ ਲੇਕਮ ਰਖਣ ਵਾਲੇ (ਗਲ ਕੀ ਉਕਤ ਐਬੀਆਂ ਦੇ ਜਿੰਨੇ ਐਬ ਗਿਣੇ ਹਨ ਉਹ ਮੇਰੇ ਵਿਚ ਹਨ। ਕਾਰਨ ਸੱਤਵੀਂ ਤੁਕ ਵਿਖੇ ਦੱਸਕੇ ਅੱਠਵੀਂ ਭੋਗ ਦੀ ਤੁਕ ਵਿਖੇ ਪ੍ਰਾਰਥਨਾ ਕਰਦੇ ਹਨ)।
Millions are there of variegated guises, cheats and friendly to Satan, exchanging greetings with them.
लख लिबासी दगाबाज लख सैतान सलामि सलामी ।
LINE 174
ਤੂੰਵੇਖਹਿਹਉਮੁਕਰਾਹਉਕਪਟੀਤੂੰਅੰਤਰਿਜਾਮੀ
(ਹੇ ਵਾਹਿਗੁਰੂ ਤੂੰ ਹਾਜ਼ਰਾ ਹਜ਼ੂਰ ਦੇਖਦਾ ਹੈਂ ਪਰ ਮੈਂ ਮੁਕਰਦਾ ਹਾਂ (ਕਿ ਮੈਂ ਇਹ ਪਾਪ ਨਹੀਂ ਕੀਤਾ, ਇਸ ਲਈ) ਮੈਂ ਕਪਟੀ ਹਾਂ ਅਪ ਤੂੰ ਅੰਤਰਜਾਮੀ ਹੈਂ।
O God, you all know how I am denying (after having your gifts). I am a cheat and O Lord, you are omniscient.
तूं वेखहि हउ मुकरा हउ कपटी तूं अंतरिजामी ।
LINE 175
ਪਤਿਤਉਧਾਰਣੁਬਿਰਦੁਸੁਆਮੀ੨੧੧੭।।।ਸਤਾਰਾਂ
ਹੇ ਸੁਆਮੀ! ਤੇਰਾ ਬਿਰਦ ਪਤਿਤੋਧਾਰਣ ਹੈ (ਅਰਥਾਤ “ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦ ਸੁਆਮੀ ਸੰਦਾ॥” ਇਸ ਕਰ ਕੇ ਸਾਡੇ ਬਚਾਉ ਦੀ ਇਹੋ ਹੀ ਸੂਰਤ ਹੈ ਕਿ ਆਪ ਆਪਣੇ ਬਿਰਦ ਦੀ ਲਾਜ ਜਾਣ ਕੇ ਬਖਸ਼ ਲਓ)।
O Master, you are uplifter of the fallen ones and your always keep your reputation.
पतित उधारणु बिरदु सुआमी ।२१।१७। सतारां ।