ਵਾਰਾਂ ਭਾਈ ਗੁਰਦਾਸ ਜੀ

ਅੰਗ 23
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Onkaar,the primal energy, realized through the grace of divine preceptor
ੴ सतिगुर प्रसादि ॥
LINE 02
ਪਉੜੀ
पउड़ी १
LINE 03
ਸਤਿਰੂਪਗੁਰੁਦਰਸਨੋਪੂਰਨਬ੍ਰਹਮੁਅਚਰਜੁਦਿਖਾਇਆ
ਗੁਰੂ (ਨਾਨਕ ਦੇਵ) ਦਾ ਦਰਸ਼ਨ ਸੱਤ ਸਰੂਪ ਹੈ (ਜਿਨ੍ਹਾਂ ਨੇ) ਪਾਬ੍ਰਹਮ ਅਚਰਜ ਰੂਪ ਦੱਸਿਆ ਹੈ।
The glimpse of the Guru (Nanak Dev) is in the form of truth which has brought me face to face with the perfect and wondrous
सति रूप गुरु दरसनो पूरन ब्रहमु अचरजु दिखाइआ ।
LINE 04
ਸਤਿਨਾਮੁਕਰਤਾਪੁਰਖੁਪਾਰਬ੍ਰਹਮੁਪਰਮੇਸਰੁਧਿਆਇਆ
(ਆਪ ਨੇ) ਸਤਿਨਾਮ ਕਰਤਾ ਪੁਰਖ (ਦਾ ਮੰਤ੍ਰ ਦੱਸਕੇ) ਪਾਰਬ੍ਰਹਮ ਪਰਮੇਸ਼ਰ ਦਾ ਸਿਮਰਨ (ਦ੍ਰਿੜ੍ਹ ਕਰਾਇਆ) ਹੈ।
Bestowing upon the people the mantra of true Name and the creator Lord, he has made the people remember the transcendent B
सति नामु करता पुरखु पारब्रहमु परमेसरु धिआइआ ।
LINE 05
ਸਤਿਗੁਰਸਬਦਗਿਆਨੁਸਚੁਅਨਹਦਧੁਨਿਵਿਸਮਾਦਸੁਣਾਇਆ
ਸਤਿਗੁਰੂ ਦਾ ਸ਼ਬਦ ਅਰ ਗਿਆਨ ਸੱਚਾ ਹੈ, (ਉਸ ਸ਼ਬਦ ਨਾਮ ਦੀ) ਅਨਹਦ ਧੁਨੀ ਦੇ ਅਚਰਜ ਵਾਜਿਆਂ ਦਾ ਸ਼ਬਦ (ਸਬਦ ਬ੍ਰਹਮ ਤਕ ਸਿਮਰਨ ਨਾਲ ਪੁਚਾਯਾ ਹੈ) ਸੁਣਾਇਆ ਹੈ। (ਪ੍ਰਭੁ ਕੈ ਸਿਮਰਨ ਅਨਹਦ ਝੁਨਕਾਰ)।
The knowledge of truth is the Word of the Guru, through which the wonder inspiring unstruck melody is heard.
सतिगुर सबद गिआनु सचु अनहद धुनि विसमाद सुणाइआ ।
LINE 06
ਗੁਰਮੁਖਿਪੰਥੁਚਲਾਇਓਨੁਨਾਮੁਦਾਨੁਇਸਨਾਨੁਦ੍ਰਿੜਾਇਆ
ਉਨ੍ਹਾਂ ਨੇ ਗੁਰਮੁਖ ਪੰਥ ਤੋਰ ਕੇ ਨਾਮ ਦਾਨ ਇਸ਼ਨਾਨ ਦ੍ਰਿੜ੍ਹ ਕਰਾਇਆ।
Initiating the gurmukh-panth, (Sikhism, the highway for gurmukhs) the Guru inspired one and all to be steadfastly absorbed
गुरमुखि पंथु चलाइओनु नामु दानु इसनानु द्रिड़ाइआ ।
LINE 07
ਗੁਰਸਿਖੁਦੇਗੁਰਸਿਖਕਰਿਸਾਧਸੰਗਤਿਸਚੁਖੰਡੁਵਸਾਇਆ
ਗੁਰੂ ਸਿੱਖ੍ਯਾ ਦੇਕੇ 'ਗੁਰ ਸਿਖ' (ਗੁਰੂ ਅੰਗਦ) ਨੂੰ ਥਾਪ ਕਰ ਕੇ ਸਾਧ ਸੰਗਤ ਰੂਪੀ ਸੱਚਾ ਖੰਡ ਵਸਾ ਦਿਤਾ ਹੈ।
Educating the people and making them his disciples, the Gum has founded holy congregation, the abode of truth.
गुर सिखु दे गुरसिख करि साध संगति सचु खंडु वसाइआ ।
LINE 08
ਸਚੁਰਾਸਰਹਰਾਸਿਦੇਸਤਿਗੁਰਗੁਰਸਿਖਪੈਰੀਪਾਇਆ
(ਗੁਰੂ ਅੰਗਦ ਜੀ ਨੇ) ਸਚੀ ਪੂੰਜੀ ਦੇਕੇ ਅਰ ਸਚਾ ਰਸਤਾ ਦੱਸਕੇ 'ਸਤਿਗੁਰ' (ਗੁਰੂ ਨਾਨਕ) ਦੀ ਚਰਣੀ ਗੁਰ ਸਿਖਾਂ ਨੂੰ ਲਾਇਆ ਹੈ।
Handing over the capital of truth to the people, the Guru made them bow at the (lotus) feet (of the Lord).
सचु रास रहरासि दे सतिगुर गुरसिख पैरी पाइआ ।
LINE 09
ਚਰਣਕਵਲਪਰਤਾਪੁਜਣਾਇਆ।।
(ਅਤੇ) ਚਰਣ ਕਮਲਾਂ ਦਾ ਪ੍ਰਤਾਪ (ਸਿੱਖਾਂ ਨੂੰ) ਦੱਸਿਆ (ਕਿ ਗੁਰੂ ਜੀ ਦੇ ਚਰਨਾਂ ਦੇ ਪ੍ਰਤਾਪ ਕਰ ਕੇ ਹੀ ਸਾਡੀ ਉੱਨਤੀ ਤੇ ਬ੍ਰਿਧੀ ਹੈ)।
He made people understand the glory of the feet (of the Lord).
चरण कवल परतापु जणाइआ ।१।
LINE 10
ਪਉੜੀ
पउड़ी २
LINE 11
ਤੀਰਥਨ੍ਹਾਤੈਪਾਪਜਾਨਿਪਤਿਤਉਧਾਰਣਨਾਉਂਧਰਾਇਆ
ਤੀਰਥਾਂ ਵਿਖੇ ਇਸ਼ਨਾਨ ਕੀਤਿਆਂ ਪਾਪ ਚਲੇ ਜਾਣੇ (ਮੰਨਕੇ ਲੋਕਾਂ ਨੇ ਇਸ ਕਾਰਣ ਉਨ੍ਹਾਂ ਦਾ) ਨਾਮ ਪਤਿਤ ਉਧਾਰਣ ਧਰ ਦਿੱਤਾ ਹੈ।
Since the sins are obliterated at the pilgrimage centres, people have ven them the Name of uplifters of the fallen ones.
तीरथ न्हातै पाप जानि पतित उधारण नाउं धराइआ ।
LINE 12
ਤੀਰਥਹੋਨਸਕਾਰਥੇਸਾਧਜਨਾਂਦਾਦਰਸਨੁਪਾਇਆ
(ਪਰੰਤੂ) ਤੀਰਥ (ਆਪ ਤਦ) 'ਸਕਾਰਥੇ' ਹੁੰਦੇ ਹਨ (ਜਦ) ਸਾਧ ਜਨਾਂ ਦਾ ਦਰਸ਼ਨ ਪਾ ਲੈਣ ਤਾਂ (ਕਿਉਂ ਜੋ ਉਨ੍ਹਾਂ ਦੇ ਪਾਪ ਸਾਧੂ ਦੂਰ ਕਰਦੇ ਹਨ, ਯਥਾ-ਸ੍ਰੀ ਮੁਖ ਵਾਕ:- “ਗੰਗਾ ਜਮਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮੁ ਧੂਰਿ ਸਾਧੂ ਦੀ ਤਾਈ॥ ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ”)।
But pilgrimage centres ecome meaningful only by the sight of the sadhus there.
तीरथ होन सकारथे साध जनां दा दरसनु पाइआ ।
LINE 13
ਸਾਧਹੋਏਮਨਸਾਧਿਕੈਚਰਣਕਵਲਗੁਰਚਿਤਿਵਸਾਇਆ
(ਹੁਣ ਕੋਈ ਪੁੱਛੇ ਕਿ) ਸਾਧੂ (ਕਿਹੜੇ) ਹਨ? (ਉੱਤਰ) ਜੋ ਮਨ ਨੂੰ ਸਾਧਕੇ (ਗੁਰੂ ਨਾਨਕ ਦੇਵ ਜੀ) ਦੇ ਚਰਣ ਕਮਲ ਵਿਖੇ ਚਿਤ ਵਸਾ ਛਡਦੇ ਹਨ (ਭਾਵ ਕਦੇ ਆਪ ਥੋਂ ਭਿੰਨ ਨਹੀਂ ਹੋਣ ਦੇਂਦੇ)।
Sadhus are they, ho having disciplined the mind have put it in the lotus feet of the Guru. ory of sadhu is unfathomable and
साध होए मन साधि कै चरण कवल गुर चिति वसाइआ ।
LINE 14
ਉਪਮਾਸਾਧਅਗਾਧਿਬੋਧਕੋਟਮਧੇਕੋਸਾਧੁਸੁਣਾਇਆ
ਸਾਧ ਦੀ ਉਪਮਾਂ ਡੂੰਘੇ ਵਿਚਾਰ ਵਾਲੀ ਹੈ ਕ੍ਰੋੜਾਂ ਵਿਚੋਂ ਕੋਈ (ਇਕ ਅਜਿਹਾ) ਸਾਧੂ ਸੁਣੀਦਾ ਹੈ। (ਯਥਾ:-”ਤੇਰਾ ਜਨੁ ਇਕੁ ਆਧੁ ਕੋਈ”॥ ਪੁਨਾ:-”ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ”)।
One out of crores may be d to be a (true) sadhu.
उपमा साध अगाधि बोध कोट मधे को साधु सुणाइआ ।
LINE 15
ਗੁਰਸਿਖਸਾਧਅਸੰਖਜਗਿਧਰਮਸਾਲਥਾਇਥਾਇਸੁਹਾਇਆ
ਗੁਰੂ (ਨਾਨਕ ਦੇਵ ਜੀ) ਦੇ ਸਿਖ (ਅਤੇ ਸਾਧੂ) ਅਨਗਿਣਤ ਜਗਤ ਵਿਖੇ ਹਨ, (ਕਿਉਂ ਜੋ) ਧਰਮਸਾਲ (ਰੂਪ ਤੀਰਥ) ਜਗਾ ਜਗਾ ਸ਼ੋਭ ਰਹੇ ਹਨ।
However sadhus in the form of the Sikhs of Guru anak) are innumerable because the dharamscias, holy centres, flourish erywh
गुरसिख साध असंख जगि धरमसाल थाइ थाइ सुहाइआ ।
LINE 16
ਪੈਰੀਪੈਪੈਰਧੋਵਣੇਚਰਣੋਦਕੁਲੈਪੈਰੁਪੁਜਾਇਆ
ਪੈਰੀਂ ਪੈਕੇ' ਗੁਰੂ ਸਿਖਾਂ ਦੇ ਪੈਰ ਧੋ ਕੇ ਚਰਣੋਦਕ ਲੈਂਦੇ ਹਨ (ਅਰ ਉਨ੍ਹਾਂ ਦੇ) ਚਰਣ ਪੂਜਦੇ ਹਨ।
People bowing at the feet of the Sikhs of the Guru take wash ectar of their feet and worship the same.
पैरी पै पैर धोवणे चरणोदकु लै पैरु पुजाइआ ।
LINE 17
ਗੁਰਮੁਖਿਸੁਖਫਲੁਅਲਖੁਲਖਾਇਆ।।
(ਅਜਿਹੇ ਗੁਰਮੁਖਾਂ ਨੇ) ਅਲਖ ਪਰਮਾਤਮਾਂ ਨੂੰ ਲਖ ਲੀਤਾ (ਇਸ ਲਈ) ਗੁਰਮੁਖਾਂ ਨੂੰ ਸੁਖ ਫਲ ਦੀ ਪ੍ਰਾਪਤੀ ਹੋਈ ਹੈ (ਜੋ ਧਰਮਸਾਲਾਂ ਵਿਖੇ ਸੇਵਾ ਭਗਤੀ ਕਰ ਰਹੇ ਹਨ। ਯਥਾ:-”ਘਰ ਘਰ ਅੰਦਰ ਧਰਮਸਾਲ ਹੋਵੈ ਕਰਤਨ ਸਦਾ ਵਸੋਆ”)।
Gurmukh has had the glimpse the imperceptible Lord and pleasure fruit there of.
गुरमुखि सुख फलु अलखु लखाइआ ।२।
LINE 18
ਪਉੜੀ
पउड़ी ३
LINE 19
ਪੰਜਿਤਤਉਤਪਤਿਕਰਿਗੁਰਮੁਖਿਧਰਤੀਆਪੁਗਵਾਇਆ
ਪੰਜ ਤੱਤ (ਅਪੁ, ਤੇਜ, ਵਾਯੂ, ਅਕਾਸ਼ ਪ੍ਰਿਥਵੀ ਈਸ਼੍ਵਰ ਨੇ) ਉਤਪਤ ਕੀਤੇ ਹਨ (ਇਨ੍ਹਾਂ ਵਿਚੋਂ ਗੁਰਮੁਖਾਂ ਨੇ) ਧਰਤੀ ਦਾ ਗੁਣ ਲੈਕੇ ਆਪਣਾ ਆਪ ਗਵਾ ਦਿਤਾ ਹੈ, (ਅੱਗੇ ਫਲ ਦੱਸਦੇ ਹਨ)।
Cultivating the virtues of all the five elements in their hearts, the gurmukhs like earth have lost the sense of ego.
पंजि तत उतपति करि गुरमुखि धरती आपु गवाइआ ।
LINE 20
ਚਰਣਕਵਲਸਰਣਾਗਤੀਸਭਨਿਧਾਨਸਭੇਫਲਪਾਇਆ
ਚਰਣ ਕਮਲਾਂ ਦੀ ਸ਼ਰਨ ਲੈਣ ਨਾਲ (ਗੁਰਮੁਖਾਂ ਨੇ) ਸਾਰੇ ਪਦਾਰਥ ਅਰ ਹੋਰ ਸਾਰੇ ਫਲ ਪਾ ਲੀਤੇ ਹਨ।
They have come to the shelter of the Guru's feet and from that store - house they get all sorts of benefits.
चरण कवल सरणागती सभ निधान सभे फल पाइआ ।
LINE 21
ਲੋਕਵੇਦਗੁਰਗਿਆਨਵਿਚਿਸਾਧੂਧੂੜਿਜਗਤਤਰਾਇਆ
ਲੋਕਾਂ, ਧਰਮ ਪੁਸਤਕਾਂ, ਅਰ ਗੁਰੂ ਜੀ ਦੇ ਗਿਆਨ ਵਿਖੇ ਸਾਧੂ ਦੀ ਧੂੜੀ ਨੇ ਜਗਤ ਤਾਰਿਆ ਹੈ।
From convention and the knowledge given by the Guru also the same (conclusion) emerges that the dust of the (feet of) sadh
लोक वेद गुर गिआन विचि साधू धूड़ि जगत तराइआ ।
LINE 22
ਪਤਿਤਪੁਨੀਤਕਰਾਇਕੈਪਾਵਨਪੁਰਖਪਵਿਤ੍ਰਕਰਾਇਆ
ਪਾਪੀਆਂ ਨੂੰ ਪਵਿਤ੍ਰ੍ਰ ਕਰਕੇ, ਪਵਿਤ੍ਰ੍ਰ ਪੁਰਖਾਂ ਨੂੰ ਬੀ ਪਵਿਤ੍ਰ੍ਰ ਕਰਦੀ ਹੈ (ਗੱਲ ਕੀ ਪਾਵਨ ਪੁਰਖ ਬੀ ਇਸੇ ਧੂੜੀ ਨਾਲ ਹੀ ਪਵਿਤ੍ਰ ਰਹਿੰਦੇ ਹਨ)।
The fallen ones are made meritorious and the meritorious ones are further transformed into sacred ones.
पतित पुनीत कराइ कै पावन पुरख पवित्र कराइआ ।
LINE 23
ਚਰਣੋਦਕਮਹਿਮਾਅਮਿਤਸੇਖਸਹਸਮੁਖਿਅੰਤੁਪਾਇਆ
ਚਰਣਾਂਮ੍ਰਿਤ ਦੀ ਮਹਿਮਾਂ ਦਾ ਅੰਤ ਹੀ ਨਹੀਂ ਹੈ ਹਜ਼ਾਰ ਮੂੰਹ ਵਾਲਾ ਸ਼ੇਖ ਨਾਗ ਬੀ ਅੰਤ ਨਹੀਂ ਪਾ ਸਕਦਾ।
The glory of the wash nectar of the feet of sadhus is limitless; even Stesanag (thouosand hooded mythological snake) while
चरणोदक महिमा अमित सेख सहस मुखि अंतु न पाइआ ।
LINE 24
ਧੂੜੀਲੇਖੁਮਿਟਾਇਆਚਰਣੋਦਕਮਨੁਵਸਿਗਤਿਆਇਆ
(ਸਾਧ ਸੰਗਤ ਦੇ ਚਰਣਾਂ ਦੀ) ਧੂੜ ਨਾਲ ਲੇਖ (ਕੁਲੇਖ) ਮਿਟ ਜਾਂਦੇ ਹਨ, ਅਰ ਚਰਣਾਂਮ੍ਰਿਤ ਲੈਣ ਨਾਲ ਮਨ ਵੱਸ ਆ ਜਾਂਦਾ ਹੈ।
Eulogizing the Lord by its many a mouth could not know it. The dust of sadhu's feet has erased all debts and because of that feet-wash nectar, the mind has also come under control.
धूड़ी लेखु मिटाइआ चरणोदक मनु वसिगति आइआ ।
LINE 25
ਪੈਰੀਪੈਜਗੁਚਰਨੀਲਾਇਆ।।
ਗੁਰੂ ਬੀ ਪੈਰੀਂ ਪੈਕੇ (ਸਾਰੇ) ਜਗਤ ਨੂੰ ਪੈਰੀ ਪਾ ਲੀਤਾ (ਯਥਾ:- “ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ”)।
Gurmukh first himself bowed at the feet and then he made the whole world fall at his feet.
पैरी पै जगु चरनी लाइआ ।३।
LINE 26
ਪਉੜੀ
पउड़ी ४
LINE 27
ਚਰਣੋਦਕੁਹੋਇਸੁਰਸਰੀਤਜਿਬੈਕੁੰਠਧਰਤਿਵਿਚਿਆਈ
(ਲੋਕ ਪ੍ਰਸਿੱਧ ਕਥਾ ਹੈ ਕਿ) ਗੰਗਾ (ਬਾਵਨ ਦੇ ਚਰਨਾਂ) ਦਾ ਚਰਣਾਮ੍ਰਿਤ ਹੋਣ ਕਰ ਕੇ ਬੈਕੁੰਠ ਛਡ ਕੇ ਧਰਤੀ ਵਿਖੇ ਆਈ।
Ganges, the wash of the Lords' feet, left heavens and came down to arth.
चरणोदकु होइ सुरसरी तजि बैकुंठ धरति विचि आई ।
LINE 28
ਨਉਸੈਨਦੀਨੜਿੰਨਵੈਅਠਸਠਿਤੀਰਥਿਅੰਗਿਸਮਾਈ
ਨੌਂ ਸੈ ਨੜਿੰਨਵੈ ਨਦੀ ਤੇ ਅਠਾਹਠ ਤੀਰਥਾਂ ਨੇ ਗੰਗਾ ਵਿਖੇ ਸਮਾਈ ਕੀਤੀ, (ਗੰਗਾ ਸ਼ਨਾਨ ਦਾ ਫਲ ਸਭ ਤੋਂ ਸ਼੍ਰੇਸ਼ਟ ਮੰਨਦੇ ਹਨ)।
Nine hundred ninety nine rivers and sixty eight pilgrimage centres erged in it.
नउ सै नदी नड़िंनवै अठसठि तीरथि अंगि समाई ।
LINE 29
ਤਿਹੁਲੋਈਪਰਵਾਣੁਹੈਮਹਾਦੇਵਲੈਸੀਸਚੜ੍ਹਾਈ
ਤਿੰਨਾਂ ਲੋਕਾਂ ਵਿਖੇ ਪ੍ਰਮਾਣਿਕ ਹੋਈ (ਅਰਥਾਤ ਉਸ ਦੀਆਂ ਤਿੰਨ ਧਾਰਾਂ ਹੋ ਗਈਆਂ, ਪਾਤਾਲ ਧਾਰਾ ਦਾ ਨਾਮ ਭੋਗਾਵਤੀ, ਸ੍ਵਰਗ ਧਾਰਾ ਦਾ ਨਾਮ ਅਮਰਾਵਤੀ, ਅਰ ਭੁਲੋਕ ਵਿਖੇ ਗੰਗਾ ਨਾਮ ਕਹੀਦਾ ਹੈ) ਇਸੇ ਨੂੰ ਸ਼ਿਵ ਨੇ ਲੈਕੇ ਸਿਰ ਪੁਰ ਰੱਖਿਆ।
In all the three worlds, it is accepted as authentic and Mahadev ,iva) has borne it on his head.
तिहु लोई परवाणु है महादेव लै सीस चढ़ाई ।
LINE 30
ਦੇਵੀਦੇਵਸਰੇਵਦੇਜੈਜੈਕਾਰਵਡੀਵਡਿਆਈ
ਦੇਵੀਆਂ ਅਰ ਦੇਵਤੇ ਸੇਂਵਦੇ ਹਨ, ਜੈ ਜੈ ਕਾਰ ਹੁੰਦੇ ਹਨ ਅਰ ਵੱਡ ਸ਼ੋਭਾ ਹੁੰਦੀ ਹੈ।
Gods and goddesses all worship it and hail s greatness.
देवी देव सरेवदे जै जैकार वडी वडिआई ।
LINE 31
ਸਣੁਗੰਗਾਬੈਕੁੰਠਲਖਲਖਬੈਕੁੰਠਨਾਥਿਲਿਵਲਾਈ
(ਪਰ) ਲੱਖਾਂ ਬੈਕੁੰਠ, ਅਰ ਲੱਖਾਂ ਬੈਕੁੰਠਾਂ ਦੇ ਸ੍ਵਾਮੀ (ਇਸ) ਗੰਗਾ ਸਮੇਤ ਲਿਵ ਲਾਕੇ (ਧ੍ਯਾਨ ਕਰ ਕੇ ਇਹ ਗੱਲ ਆਖਦੇ ਹਨ ਕਿ)
Myriads of heavens and the master of heavens including the ranges, absorbed in meditation declare,
सणु गंगा बैकुंठ लख लख बैकुंठ नाथि लिव लाई ।
LINE 32
ਸਾਧੂਧੂੜਿਦੁਲੰਭਹੈਸਾਧਸੰਗਤਿਸਤਿਗੁਰੁਸਰਣਾਈ
ਸੰਤਾਂ ਦੇ ਚਰਣਾਂ ਦੀ ਧੂੜ ਵੱਡੀ ਹੀ ਦੁਰਲੱਭ ਹੈ, (ਜੋ) ਸਤਿਗੁਰੂ ਅਤੇ ਸਾਧਸੰਗਤ (ਦੀ) ਸ਼ਰਨ ਆਉਣ (ਦਾ ਨਾਮ) ਹੈ।
That the dust of the feet of sadhu is rare and is obtainable only by coming under the shelter of the true Guru.
साधू धूड़ि दुलंभ है साधसंगति सतिगुरु सरणाई ।
LINE 33
ਚਰਨਕਵਲਦਲਕੀਮਪਾਈ।।
ਦਰਨ ਕਵਲਾਂ ਦੇ ਇੱਕ ਦਲ (ਪੱਤ੍ਰ) ਦੀ ਕੀਮਤ ਨਹੀਂ (ਕਿਸੇ) ਪਾਈ।
Value of even the one petal of the lotus feet is beyond assessment.
चरन कवल दल कीम न पाई ।४।
LINE 34
ਪਉੜੀ
पउड़ी ५
LINE 35
ਚਰਣਸਰਣਿਜਿਸੁਲਖਮੀਲਖਕਲਾਹੋਇਲਖੀਜਾਈ
ਜਿਸ ਲੱਖਮੀ ਦੀ ਚਰਣ ਸ਼ਰਣ ਵਿਖੇ ਲੱਖਾਂ 'ਕਲਾਂ' ਹਨ (ਅਜੇਹੀ) ਹੋਕੇ (ਕਿਸੇ ਥੋਂ) ਲਖੀ ਨਹੀਂ ਜਾਂਦੀ।
Lakhs of invisible powers adorn the shelter of the feet of goddess of wealth (Laksmi);
चरण सरणि जिसु लखमी लख कला होइ लखी न जाई ।
LINE 36
ਰਿਧਿਸਿਧਿਨਿਧਿਸਭਗੋਲੀਆਂਸਾਧਿਕਸਿਧਰਹੇਲਪਟਾਈ
(ਕਿਉਂ ਜੋ) ਰਿਧਾਂ ਸਿਧਾਂ ਨੌਂ ਨਿਧਾਂ ਸਾਰੀਆਂ ਟਹਿਲਣਾਂ ਹਨ, ਸਾਧਨਾਂ ਕਰਨ ਵਾਲੇ ਅਤੇ ਸਿੱਧ (ਲੋਕ ਉੇਸੇ ਲੱਛਮੀ ਨਾਲ ਹੀ) ਲਪਟ ਰਹੇ ਹਨ (ਭਾਵ ਸਾਰੇ ਮਾਯਾ ਦੇ ਦਾਸ ਹਨ)।
All prosperities, miraculous powers and treasures are her servants and many an accomplished person is engrossed in her.
रिधि सिधि निधि सभ गोलीआं साधिक सिध रहे लपटाई ।
LINE 37
ਚਾਰਿਵਰਨਛਿਅਦਰਸਨਾਂਜਤੀਸਤੀਨਉਨਾਥਨਿਵਾਈ
(ਜਿਸ ਨੇ) ਚਾਰੇ ਵਰਣ, ਛੀ ਦਰਸ਼ਨ, ਜਤੀ ਸਤੀ ਅਰ ਨੌਂ ਨਾਥ ਬੀ ਨਿਵਾ ਲੀਤੇ ਹਨ।
All the four vamas, six philosophies, celebates, suttees and nine maths have been made to bow by her.
चारि वरन छिअ दरसनां जती सती नउ नाथ निवाई ।
LINE 38
ਤਿੰਨਲੋਅਚੌਦਹਭਵਨਜਲਿਥਲਿਮਹੀਅਲਛਲੁਕਰਿਛਾਈ
ਤਿੰਨਾਂ ਲੋਕਾਂ, ਚੌਦਾਂ ਬ੍ਰਹਮੰਡਾਂ, ਜਲਾਂ ਥਲਾਂ, ਪ੍ਰਿਥਵੀ, ਪਾਤਾਲਾਂ ਵਿਖ ਛਲ ਕਰ ਕੇ ਛਾਇ ਰਹੀ ਹੈ।
Deceptively she is pervading all the three worlds, fourteen abodes, land, sea and the nether worlds.
तिंन लोअ चौदह भवन जलि थलि महीअल छलु करि छाई ।
LINE 39
ਕਵਲਾਸਣੁਕਵਲਾਪਤੀਸਾਧਸੰਗਤਿਸਰਣਾਗਤਿਆਈ
ਉਹ 'ਕਵਲਾ' (ਲਛਮੀ) ਕਮਲਾਪਤ (ਵਿਸ਼ਨੂੰ) ਦੇ ਸਣੇ ਸੰਗਤ ਦੀ ਸ਼ਰਣ ਆਈ ਹੈ।
That goddess Kamala (Laksmi) alongwith her husband (Visnu) seeks the shelter of holy congregation
कवला सणु कवलापती साधसंगति सरणागति आई ।
LINE 40
ਪੈਰੀਪੈਪਾਖਾਕਹੋਇਆਪੁਗਵਾਇਆਪੁਗਣਾਈ
ਪੈਰੀਂ ਪੈ ਕੇ ਪੈਰਾਂ ਦੀ ਖਾਕ ਧੂੜ ਹੋਕੇ ਆਪਣਾ ਆਪ ਗਵਾ ਦਿਤਾ ਹੈ।
Wherein the gurmukhs bowing at the feet of holy persons have lost their ego and still have kept themselves unnoticed.
पैरी पै पाखाक होइ आपु गवाइ न आपु गणाई ।
LINE 41
ਗੁਰਮੁਖਿਸੁਖਫਲੁਵਡੀਵਡਿਆਈ।।
(ਇਹ ਗੁਰਮੁਖਾਂ ਦੇ ਸੁਖਫਲ (ਵੈਰਾਗ) ਦੀ ਵਡੀ ਸ਼ੋਭਾ ਹੈ (ਕਿ ਮਾਯਾ ਨੂੰ ਬੀ ਆਪਣੇ ਚਰਣਾਂ ਦੀ ਦਾਸੀ ਕਰ ਲੈਂਦੇ ਹਨ)।
The grandeur of the pleasure-fruit of the gurmukhs is very great.
गुरमुखि सुख फलु वडी वडिआई ।५।
LINE 42
ਪਉੜੀ
पउड़ी ६
LINE 43
ਬਾਵਨਰੂਪੀਹੋਇਕੈਬਲਿਛਲਿਅਛਲਿਆਪੁਛਲਾਇਆ
ਬਾਵਨ (ਅਰਥਾਤ ਨਿੱਕਾ ਜਿਹਾ) ਰੂਪ ਧਾਰਕੇ ਰਾਜਾ ਬਲੀ ਨੂੰ ਛਲਦਾ ਹੋਇਆ ਛਲਨ ਵਿੱਚ (ਨਾਂ ਕਾਮਯਾਬ ਹੋਕੇ) ਆਪ ਨੂੰ ਛਲਾ ਬੈਠਾ।
Assuming the form of Vaman (short statured brahmin) and remaining unsuccessful in beguiling king Bali
बावन रूपी होइ कै बलि छलि अछलि आपु छलाइआ ।
LINE 44
ਕਰੌਂਅਢਾਈਧਰਤਿਮੰਗਿਪਿਛੋਂਦੇਵਡਪਿੰਡੁਵਧਾਇਆ
ਪਹਿਲੇ (ਰਾਜਾ ਪਾਸੋਂ) ਅਢਾਈ ਉਲਾਂਘਾਂ ਜ਼ਮੀਨ ਮੰਗੀ ਪਿੱਛੋਂ ਵਡਾ ਸ਼ਰੀਰ ਵਧਾ ਲੀਤਾ (ਅਜਿਹਾ ਕਿ)
He Himself got beguiled. Having asked for two and a half steps of land, Vaman, afterwards enlarged His body.
करौं अढाई धरति मंगि पिछों दे वड पिंडु वधाइआ ।
LINE 45
ਦੁਇਕਰੁਵਾਕਰਿਤਿੰਨਿਲੋਅਬਲਿਰਾਜੇਫਿਰਿਮਗਰੁਮਿਣਾਇਆ
ਦੋ ਉਲਾਂਘਾਂ ਵਿਚ ਤਿੰਨੇ ਲੋਕ (ਮਿਣ ਲੀਤੇ ਪਿੱਛੇ ਅੱਧੀ ਉਲਾਂਘ ਦੇ ਬਦਲੇ) ਰਾਜੇ ਦਾ ਸਰੀਰ ਮਿਣਿਆ (ਕਿਉਂ ਜੋ ਇਹ ਦਾਨ ਤੋਂ ਬਾਹਰ ਹੈਸੀ)।
In two steps He measured all the three worlds and in a half step He measured the body of king Bali.
दुइ करुवा करि तिंनि लोअ बलि राजे फिरि मगरु मिणाइआ ।
LINE 46
ਸੁਰਗਹੁਚੰਗਾਜਾਣਿਕੈਰਾਜੁਪਤਾਲਲੋਕਦਾਪਾਇਆ
(ਹੁਣ ਰਾਜਾ ਬਲਿ ਨੇ) ਸੁਰਗ ਨਾਲੋਂ ਪਤਾਲ (ਭਾਵ ਨਿੰਮ੍ਰਤਾ ਧਾਰਨੀ) ਦਾ ਰਾਜ ਚੰਗਾ ਜਾਣ ਕੇ ਲੀਤਾ (ਜਦ ਬਾਵਨ ਮੁੜਨ ਲੱਗਾ ਤਦ ਬਲੀ ਨੇ ਕਿਹਾ ਕਿ ਤੂੰ ਕਿੱਥੇ ਜਾਂਦਾ ਹੈਂ? ਆਪਣਾ ਬਚਨ ਯਾਦ ਰੱਖਕੇ ਮੇਰੇ ਬੂਹੇ ਬੈਠ)।
Accepting the kingdom of netherworld better than heavens Bali started ruling it.
सुरगहु चंगा जाणि कै राजु पताल लोक दा पाइआ ।
LINE 47
ਬ੍ਰਹਮਾਬਿਸਨੁਮਹੇਸੁਤ੍ਰੈਭਗਤਿਵਛਲਦਰਵਾਨਸਦਾਇਆ
(ਹੁਣ) ਤਿੰਨਾਂ ਬ੍ਰਹਮਾਂ, ਬਿਸ਼ਨੂੰ; ਸ਼ਿਵ ਨੂੰ (ਵਾਰੀ ਵਾਰੀ ਸਿਰ) ਪਹਿਰੇਦਾਰ ਸਦਾਉਣਾ ਪਿਆ ਭਗਤ ਵਛਲ (ਹੋਣ ਕਰਕੇ)।
Now the Lord, in whom subsume Brahma, Visnu and Mahen, becoming lover of His devotees, served as a door keeper of king Bali
ब्रहमा बिसनु महेसु त्रै भगति वछल दरवान सदाइआ ।
LINE 48
ਬਾਵਨਲਖਸੁਪਾਵਨਾਸਾਧਸੰਗਤਿਰਜਇਛਇਛਾਇਆ
ਬਾਵਨ ਵਰਗੇ ਲੱਖਾਂ ਪਵਿੱਤ੍ਰਾਂ ਨੇ ਸਾਧ ਸੰਗਤ ਦੀ ਧੂੜੀ ਦੀ ਇੱਛਾ ਕੀਤੀ ਹੈ (ਕਿ ਕਿਵੇਂ ਪ੍ਰਾਪਤ ਹੋਵੇ)।
Many sacred incarnations like Vaman also have the wish of having the dust of the feet of holy congregation.
बावन लख सु पावना साधसंगति रज इछ इछाइआ ।
LINE 49
ਸਾਧਸੰਗਤਿਗੁਰਚਰਨਧਿਆਇਆ।।
ਸਾਧ ਸੰਗਤ ਅਰ ਗੁਰੂ ਦੇ ਚਰਨਾਂ ਨੂੰ ਧਿਆਇਆ ਹੈ।
They also contemplate the feet of the Guru in the company of holy ones.
साध संगति गुर चरन धिआइआ ।६।
LINE 50
ਪਉੜੀ
पउड़ी ७
LINE 51
ਸਹਸਬਾਹੁਜਮਦਗਨਿਘਰਿਹੋਇਪਰਾਹੁਣਚਾਰੀਆਇਆ
ਸਹਸਬਾਹੁ (ਨਾਮੇ ਰਾਜਾ ਜਿਸ ਦੀਆਂ ਹਜ਼ਾਰ ਬਾਂਹਾਂ ਸਨ) ਜਮਦਗਨੀ (ਨਾਮੇ ਰਿਖੀ ਪਾਸ ਜੋ ਉਸ ਦਾ ਸਾਂਢੂ ਬੀ ਸੀ) ਪਰਾਹੁਣਾਂ ਬਣਕੇ (ਬਣ ਵਿਖੇ ਇਕ ਦਿਨ ਫੌਜ ਸਮੇਤ) ਆ ਉਤਰਿਆ।
A king named Sahasrbahu came to Jamadagni rishi as a guest.
सहस बाहु जमदगनि घरि होइ पराहुणचारी आइआ ।
LINE 52
ਕਾਮਧੇਣੁਲੋਭਾਇਕੈਜਮਦਗਨੈਦਾਸਿਰੁਵਢਵਾਇਆ
ਲਲਚਾ ਕੇ ਕਾਮਧੇਨ ਗਊ (ਰਿਖੀ ਪਾਸ ਵੇਖ ਕੇ ਮੰਗੀ, ਨਾ ਮਿਲਣ ਪਰ) ਜਮਦਗਨੀ ਦਾ ਸਿਰ ਵਢਵਾ ਦਿੱਤਾ।
Seeing wish-ful-filling cow with the rishi he became greedy and killed Jamdagni.
कामधेणु लोभाइ कै जमदगनै दा सिरु वढवाइआ ।
LINE 53
ਪਿਟਦੀਸੁਣਿਕੈਰੇਣੁਕਾਪਰਸਰਾਮਧਾਈਕਰਿਧਾਇਆ
(ਹੁਣ ਪਰਸਰਾਮ ਦੀ ਮਾਂ) ਰੇਣਕਾ (ਰੰਡੀ ਹੋਣ ਕਰਕੇ) ਪਿੱਟਣ ਲੱਗੀ, ਪਰਸਰਾਮ (ਸੁਣਦਾ ਹੀ) ਦੌੜਕੇ ਆਇਆ।
Hearing the wails of Renuka, his mother, Parana Ram came running to her.
पिटदी सुणि कै रेणुका परसराम धाई करि धाइआ ।
LINE 54
ਇਕੀਹਵਾਰਕਰੋਧਕਰਿਖਤ੍ਰੀਮਾਰਿਨਿਖਤ੍ਰਕਰਾਇਆ
(ਪਰਸਰਾਮ ਨੇ) ੨੧ ਵਾਰੀ ਕ੍ਰੋਧ ਕਰ ਕੇ ਖੱਤ੍ਰੀ ਮਾਰਕੇ ਨਿਹਖੱਤ੍ਰਾਇਣ ਕਰ ਦਿੱਤਾ (ਪ੍ਰੰਤੂ ਓਹ ਬੀ ਹਉਮੈ ਨਾ ਮਾਰ ਸਕਿਆ)।
Becoming full of anger he cleared this earth of the kshatriyas twenty-one time i.e. he killed all the kashatriyas.
इकीह वार करोध करि खत्री मारि निखत्र कराइआ ।
LINE 55
ਚਰਣਸਰਣਿਫੜਿਉਬਰੇਦੂਜੈਕਿਸੈਖੜਗੁਉਚਾਇਆ
(ਜਿਨ੍ਹਾਂ ਨੇ ਪਰਮਸ਼ਰ ਦੇ) ਚਰਨਾਂ ਦੀ ਸ਼ਰਨ ਫੜੀ ਸੋ ਬਚੇ (ਰਾਮਚੰਦ੍ਰ ਪਰਵਾਰ ਸਮੇਤ ਪਰਮੇਸ਼ੁਰ ਭਗਤ ਹੋਣ ਕਰ ਕੇ ਪਰਸਰਾਮ ਤੋਂ ਬਚ ਰਹੇ ਸੇ, ਐਸੇ ਹੀ ਰਾਜਾ ਅਗੁਟ ਸਿੰਧ ਦੇ, ਪਰਜਾ ਤੇ ਸ਼ਰਨਾਗਤਾਂ ਸਮੇਤ ਬਚੇ, ਐਸੇ ਹੀ ਜਨਕ ਭਗਤ ਅਰ ਹੋਰ ਵਾਹਿਗੁਰੂ ਚਰਨਾਂ ਦੇ ਸ਼ਰਨਾਗਤ) ਹੋਰ ਕਿਸੇ ਨੇ ੳਸ (ਕਾਤਲ) ਦੇ ਸਾਮ੍ਹਣੇ ਤਲਵਾਰ ਉਚੀ
Only those who fell at the feet of Parasu Rim were saved; none else could raise arms against him.
चरण सरणि फड़ि उबरे दूजै किसै न खड़गु उचाइआ ।
LINE 56
ਹਉਮੈਮਾਰਿਸਕੀਆਚਿਰੰਜੀਵਹੁਇਆਪੁਜਣਾਇਆ
(ਇੱਡਾ ਬਲੀ ਹੋਕੇ ਪਰਸਰਾਮ) ਹਉਮੈ ਨਾ ਮਾਰ ਸਕਿਆ, ਵਡੀ ਉਮਰਾ ਹੋਕੇ ਆਪੇ ਦਾ ਹੰਕਾਰ ਕਰਦਾ ਰਿਹਾ।
He also could not obliterate his ego and though he became chiraiijiv i.e. ever living person,
हउमै मारि न सकीआ चिरंजीव हुइ आपु जणाइआ ।
LINE 57
ਚਰਣਕਵਲਮਕਰੰਦੁਪਾਇਆ।।
ਚਰਨਾਂ ਕਮਲਾਂ ਦਾ ਮਕਰੰਦ ਰਸ ਨਾ ਪਾਯਾ। (ਹਉਮੈ ਵਿਚ ਹੀ ਦੁਖੀ ਗਿਆ)।
He always made show of his ego and could never receive the pollen of the lotus feet (of Lord).
चरण कवल मकरंदु न पाइआ ।७।
LINE 58
ਪਉੜੀ
पउड़ी ८
LINE 59
ਰੰਗਮਹਲਰੰਗਰੰਗਵਿਚਿਦਸਰਥੁਕਉਸਲਿਆਰਲੀਆਲੇ
ਦਸਰਥ ਦੇ ਰਣਵਾਸ ਵਿਖੇ (ਜਿੱਥੇ) ਵਡੇ ਰਾਗ ਰੰਗ (ਹੁੰਦੇ ਸਨ) ਕੌਸ਼ੱਲਿਆ ਪਟਰਾਣੀ ਗਰਭਵਤੀ ਹੋਈ।
In their pleasure palace, Daisarath and Kaus'alya were absorbed in their joys.
रंग महल रंग रंग विचि दसरथु कउसलिआ रलीआले ।
LINE 60
ਮਤਾਮਤਾਇਨਿਆਪਵਿਚਿਚਾਇਚਈਲੇਖਰੇਸੁਖਾਲੇ
ਆਪੋ ਵਿਚ ਸਲਾਹਾਂ ਕਰਨ, ਚਾਉ ਵਿਚ ਭਰੇ ਹੋਏ, ਖਰੇ ਸੁਖੀ ਹੋਏ ਹੋਏ।
In their exultations they were planning as to what should be the name of their son yet to be born.
मता मताइनि आप विचि चाइ चईले खरे सुखाले ।
LINE 61
ਘਰਿਅਸਾੜੈਪੁਤੁਹੋਇਨਾਉਕਿਧਰੀਐਬਾਲਕਬਾਲੇ
(ਹੇ ਪਿਆਰੀ) ਇਸਤ੍ਰੀ! ਜੇ ਸਾਡੇ ਘਰ ਪੁੱਤਰ ਹੋਵੇ ਤਾਂ ਅਸੀਂ ਉਸ ਬਾਲਕ ਦਾ ਕੀ ਨਾਉਂ ਧਰੀਏ?
They thought that the name should be Ram Chandr because just reciting the name of Ram
घरि असाड़ै पुतु होइ नाउ कि धरीऐ बालक बाले ।
LINE 62
ਰਾਮਚੰਦੁਨਾਉਲੈਂਦਿਆਂਤਿੰਨਿਹਤਿਆਤੇਹੋਇਨਿਰਾਲੇ
(ਇਸਤ੍ਰੀ ਨੇ ਕਿਹਾ, ਐਸਾ ਨਾਮ ਧਰੋ ਜੋ ਪਰਮੇਸ਼ੁਰ ਦਾ ਨਾਮ ਹੋਵੇ, ਤਾਂ ਕਿ ਅਜਾਮਲ ਵਾਂਗੂੰ ਸਾਡੇ ਪਾਪ ਵੀ ਧੋਤੇ ਜਾਣ, ਤਾਂਤੇ) ਰਾਮਚੰਦ੍ਰ ਨਾਉਂ (ਰੱਖਿਆ, ਜਿਸਦੇ) ਲੀਤਿਆਂ ਤਿੰਨ ਹੱਤਿਆ ਤੋਂ ਨਿਰਮਲ ਹੋਏ।
They would get rid of three killings (embroy and its parents murder).
रामचंदु नाउ लैंदिआं तिंनि हतिआ ते होइ निराले ।
LINE 63
ਰਾਮਰਾਜਪਰਵਾਣਜਗਿਸਤਸੰਤੋਖਧਰਮਰਖਵਾਲੇ
ਰਾਮ ਦਾ ਰਾਜ ਜੱਗਪ੍ਰਵਾਣ ਹੋਇਆ, (ਕਿਉਂਕਿ ਰਾਮ ਜੀ) ਸਤ ਸੰਤੋਖ ਧਰਮ ਦੇ ਰਖਵਾਲੇ (ਹੋਕੇ ਰਾਜ ਕਰਦੇ ਸੇ)।
The Ram Rai (kingdom of Ram) in which truth, contentement and dharma were protected,
राम राज परवाण जगि सत संतोख धरम रखवाले ।
LINE 64
ਮਾਇਆਵਿਚਿਉਦਾਸਹੋਇਸੁਣੈਪੁਰਾਣੁਬਸਿਸਟੁਬਹਾਲੇ
ਆਪ ਮਾਯਾ ਵਿਚ ਉਦਾਸ ਹੋਕੇ (ਨਿੰਮ੍ਰਤਾ ਧਾਰੀ ਸੇ ਕਿ) ਵਸ਼ਿਸ਼ਟ ਗੁਰੂ (ਪਾਸ) ਬਹਾਲ ਕੇ (ਕਥਾ ਵਾਰਤਾ) ਪੁਰਾਤਣ (ਕਰਦਾ ਸੀ ਤਾਂ ਨਿੰਮ੍ਰਤਾ ਨਾਲ) ਸੁਣਦੇ ਸੇ।
Was acknowledged throughout the world. Rim remained detached from maya and sitting near Vasisth listened to the tales of th
माइआ विचि उदास होइ सुणै पुराणु बसिसटु बहाले ।
LINE 65
ਰਾਮਾਇਣੁਵਰਤਾਇਆਸਿਲਾਤਰੀਪਗਛੁਹਿਤਤਕਾਲੇ
(ਜਗਤ ਵਿਚ ਇਹ ਪ੍ਰਚਾਰ ਕੀਤਾ ਕਿ) ਪਰਮੇਸ਼ੁਰ (ਸਭ ਦਾ) ਆਸਰਾ ਹੈ, (ਇਸ ਭਗਤੀ ਕਰ ਕੇ ਇਨ੍ਹਾਂ ਦੇ) ਪੈਰਾਂ ਨਾਲ ਲੱਗਕੇ ਸਿਲਾ ਓਸੇ ਵੇਲੇ ਤਰ ਗਈ।
Through the Rtimayatt people came to know that the stone (Ahalya) was restored to life by the touch of the feet of Rim.
रामाइणु वरताइआ सिला तरी पग छुहि ततकाले ।
LINE 66
ਸਾਧਸੰਗਤਿਪਗਧੂੜਿਨਿਹਾਲੇ।।
(ਰਾਮ ਚੰਦ੍ਰ ਜੀ) ਸਾਧ ਸੰਗਤ ਦੇ ਪੈਰਾਂ ਦੀ ਧੂੜ ਨੂੰ ਯਾਚਦੇ ਸਨ। (ਜੈਸਾ:- ਬਨ ਵਿਚ ਜਾਕੇ ਤਪੀਆਂ ਦੇ ਚਰਨ ਧੋਂਦੇ ਰਹੇ)।
That Ram also fell happy to attain the dust of the congregations of the sadhus (and went to forest to wash the feet of anch
साधसंगति पग धूड़ि निहाले ।८।
LINE 67
ਪਉੜੀ
पउड़ी ९
LINE 68
ਕਿਸਨਲੈਆਅਵਤਾਰੁਜਗਿਮਹਮਾਦਸਮਸਕੰਧੁਵਖਾਣੈ
ਕ੍ਰਿਸ਼ਨ ਨੇ ਜਗਤ ਵਿਖੇ (ਵਾਸਦੇਵ ਦੇਵਕੀ ਦੇ ਘਰ) ਅਵਤਾਰ ਲੀਤਾ (ਭਾਗਵਤ ਦੇ) ਦਸਮੇਂ ਪੁਰਬ ਵਿਖੇ (ਇਹ ਕਥਾ ਤੇ) ਮਹਿਮਾਂ ਲਿਖੀ ਹੈ।
The tenth chapter of the Bhagavat defines the glory of incarnation of Krsna in the world.
किसन लैआ अवतारु जगि महमा दसम सकंधु वखाणै ।
LINE 69
ਲੀਲਾਚਲਤਅਚਰਜਕਰਿਜੋਗੁਭੋਗੁਰਸਰਲੀਆਮਾਣੈ
ਅਚਰਜ ਕੌਤਕ ਦੇ ਚਲਿਤ ਕਰ ਕੇ ਜੋਗ, ਭੋਗ ਤੇ ਅਨੰਦ ਖੁਸ਼ੀਆ ਮਾਣੀਆਂ।
He performed many wonderful acts of bhog (merriment) and yoga (renunciation).
लीला चलत अचरज करि जोगु भोगु रस रलीआ माणै ।
LINE 70
ਮਹਾਭਾਰਥੁਕਰਵਾਇਓਨੁਕੈਰੋਪਾਡੋਕਰਿਹੈਰਾਣੈ
ਕੈਰਵਾਂ ਅਰ ਪਾਂਡਵਾ ਦਾ ਵੱਡਾ ਭਾਰੀ ਸੰਗ੍ਰਾਮ ਕਰਾਕੇ ਉਹਨਾਂ ਨੂੰ ਹੈਰਾਨ ਕਰ ਦਿੱਤਾ।
Making Kauravs (sons of Dhrttrastr) and Pandays to fight against each other he further made them wonder struck.
महाभारथु करवाइओनु कैरो पाडो करि हैराणै ।
LINE 71
ਇੰਦ੍ਰਾਦਿਕਬ੍ਰਹਮਾਦਿਕਾਮਹਿਮਾਮਿਤਿਮਿਰਜਾਦਜਾਣੈ
(ਕ੍ਰਿਸ਼ਨ ਉਪਾਸ਼ਕਾਂ ਦਾ ਭਰੋਸਾ ਹੈ ਕਿ) ਇੰਦ੍ਰ ਆਦਿ, ਬ੍ਰਹਮਾ ਆਦਿ ਮਹਿੰਮਾ ਦੀ ਮਿਤੀ ਤੇ ਮਿਰਜਾਦਾ ਨਹੀਂ ਜਾਣਦੇ, (ਪਰ ਭਾਈ ਸਾਹਿਬ ਜੀ ਦੱਸਦੇ ਹਨ ਕਿ ਇੱਡੇ ਵੱਡੇ ਕਹਿਲਾਉਣ ਵਾਲੇ ਕ੍ਰਿਸ਼ਨ ਜੀ ਨੇ ਬੀ)
Indr and Brahma et al. donot know the limits of his grandeur.
इंद्रादिक ब्रहमादिका महिमा मिति मिरजाद न जाणै ।
LINE 72
ਮਿਲੀਆਟਹਲਾਵੰਡਿਕੈਜਗਿਰਾਜਸੂਰਾਜੇਰਾਣੈ
ਜਦ (ਯੁਧਿਸ਼ਟਰ ਦੇ) ਰਾਜਸੂ ਨਾਮੇ ਯੱਗ ਵਿਖੇ ਰਾਜਿਆਂ ਤੇ ਰਾਣਿਆਂ ਨੂੰ ਟਹਿਲਾ ਮਿਲਣ ਲੱਗੀਆਂ (ਤਦ)
When Raisfiy was arranged by Yudhisthar, all were alloted their duties.
मिलीआ टहला वंडि कै जगि राजसू राजे राणै ।
LINE 73
ਮੰਗਲਈਹਰਿਟਹਲਏਹਪੈਰਧੋਇਚਰਣੋਦਕੁਮਾਣੈ
ਇਹ ਟਹਿਲ ਮੰਗ ਲਈ ਕਿ ਮੈਂ ਚਰਨ ਧੋਵਾਂਗਾ ਅਰ ਚਰਣੋਦਕ ਦੀ ਮੌਜ ਲਵਾਂਗਾ।
Krsna himself tookover the duty of washing of the feet of all so that through this service
मंग लई हरि टहल एह पैर धोइ चरणोदकु माणै ।
LINE 74
ਸਾਧਸੰਗਤਿਗੁਰਸਬਦੁਸਿਞਾਣੈ।।
(ਤਾਂ ਜੋ ਇਸ ਨਿੰਮ੍ਰਤਾ ਦੇ ਪ੍ਰਤਾਪ ਕਰਕੇ) ਸਾਧ ਸੰਗਤ ਅਰ ਗੁਰੂ ਦੇ ਸ਼ਬਦ ਨੂੰ ਪਛਾਣ ਲਵੇ।
He could realise the importance of the service of the holy congregation and the Word of the Guru.
साधसंगति गुर सबदु सिञाणै ।९।
LINE 75
ਪਉੜੀ੧੦
पउड़ी १०
LINE 76
ਮਛਰੂਪਅਵਤਾਰੁਧਰਿਪੁਰਖਾਰਥੁਕਰਿਵੇਦਉਧਾਰੇ
ਮੱਛ ਰੂਪ ਦਾ ਅਵਤਾਰ ਧਾਰ ਕੇ ਮਿਹਨਤ ਕਰ ਕੇ ਵੇਦਾਂ ਦਾ ਉਧਾਰ ਕੀਤਾ।
It is said that in the form of (great) fish Vista' incarnated himself and by his valour salvaged the Vedas.
मछ रूप अवतारु धरि पुरखारथु करि वेद उधारे ।
LINE 77
ਕਛੁਰੂਪਹੁਇਅਵਤਰੇਸਾਗਰੁਮਥਿਜਗਿਰਤਨਪਸਾਰੇ
(ਫੇਰ) ਕੱਛੂ ਰੂਪ ਧਾਰ ਕੇ ਸਮੁੰਦਰ ਰਿੜਕਿਆ ਜਗਤ ਵਿਚ (ਚੌਦਾਂ) ਰਤਨ ਪਸਾਰੇ।
Then in the form of tortoise he churned the ocean and brought jewels out of it.
कछु रूप हुइ अवतरे सागरु मथि जगि रतन पसारे ।
LINE 78
ਤੀਜਾਕਰਿਬੈਰਾਹਰੂਪੁਧਰਤਿਉਧਾਰੀਦੈਤਸੰਘਾਰੇ
ਤੀਜਾ ਸੂਕਰ ਰੂਪ ਧਾਰਕੇ ਧਰਤੀ ਦੀ ਰੱਛਾ ਕੀਤੀ ਤੇ ਦੈਂਤ ਮਾਰੇ।
In the form of third incarnation Virah, he decimated demons and liberated the earth.
तीजा करि बैराह रूपु धरति उधारी दैत संघारे ।
LINE 79
ਚਉਥਾਕਰਿਨਰਸਿੰਘਰੂਪੁਅਸੁਰੁਮਾਰਿਪ੍ਰਹਿਲਾਦਿਉਬਾਰੇ
ਚੌਥਾ ਨਰ ਸਿੰਘ ਦਾ ਰੂਪ ਕਰ ਕੇ ਰਾਖਸ਼ ਮਾਰਕੇ ਪ੍ਰਹਿਲਾਦ ਦੀ ਰੱਛਾ ਕੀਤੀ।
In fourth incarnation he assumed the form of man-lion andeicilling demon (Hiranyakasipu) saved Prahalid.
चउथा करि नरसिंघ रूपु असुरु मारि प्रहिलादि उबारे ।
LINE 80
ਇਕਸੈਹੀਬ੍ਰਹਮੰਡਵਿਚਿਦਸਅਵਤਾਰਲਏਅਹੰਕਾਰੇ
(ਇਸ) ਇਕੋ ਬ੍ਰਹਮੰਡ ਵਿਖੇ ਦਸ ਅਵਤਾਰ ਹੰਕਾਰ ਨਾਲ ਲੀਤੇ।
Incarnating ten times in this one world Vismi also became egotist.
इकसै ही ब्रहमंड विचि दस अवतार लए अहंकारे ।
LINE 81
ਕਰਿਬ੍ਰਹਮੰਡਕਰੋੜਿਜਿਨਿਲੂੰਅਲੂੰਅਅੰਦਰਿਸੰਜਾਰੇ
(ਜਿਸ ਨੇ ਐਸੇ) ਕਰੋੜਾਂ ਬ੍ਰਹਿਮੰਡ ਇਕ ਇਕ ਰੋਮ ਵਿਖੇ ਸੰਜਰੇ ਹੋਏ ਹਨ।
But, the Lord Oankar who has subsumed crores of worlds
करि ब्रहमंड करोड़ि जिनि लूंअ लूंअ अंदरि संजारे ।
LINE 82
ਲਖਕਰੋੜਿਇਵੇਹਿਆਓਅੰਕਾਰਅਕਾਰਸਵਾਰੇ
ਏਹੋ ਜੇਹੇ ਸਰੂਪ ਓਅੰਕਾਰ ਪਰਮਾਤਮਾਂ ਨੇ ਲੱਖਾਂ ਕਰੋੜਾਂ ਸਵਾਰ ਛਡੇ ਹਨ।
In His each trichome has managed myriads of such individuals.
लख करोड़ि इवेहिआ ओअंकार अकार सवारे ।
LINE 83
ਚਰਣਕਮਲਗੁਰਅਗਮਅਪਾਰੇ੧੦।।
ਪਰ ਗੁਰੂ ਦੇ ਚਰਨ ਕਮਲ ਅਗੰਮ ਤੇ ਅਪਾਰ ਹਨ, (ਜਿਨ੍ਹਾਂ ਦੀ ਰੀਸ ਨਹੀਂ ਹੋ ਸਕਦੀ)।
Nevertheless, the lotus feet of Guru are unapproachable and beyond all limits.
चरण कमल गुर अगम अपारे ।१०।
LINE 84
ਪਉੜੀ੧੧
पउड़ी ११
LINE 85
ਸਾਸਤ੍ਰਵੇਦਪੁਰਾਣਸਭਸੁਣਿਸੁਣਿਆਖਣੁਆਖਸੁਣਾਵਹਿ
(ਛੀ) ਸ਼ਾਸਤ੍ਰ (ਚਾਰ) ਵੇਦ (ਅਠਾਰਾਂ) ਪੁਰਾਣ ਸੱਭ ਬੁੱਧਿਮਾਨਾਂ ਤੋਂ ਸੁਣ ਸੁਣ ਕੇ ਕਥਾ ਵਖਯਾਨ ਕਰਦੇ ਹਨ।
Having listened to the Shastras, Vedas and Puranas people further recite and listen to them.
सासत्र वेद पुराण सभ सुणि सुणि आखणु आख सुणावहि ।
LINE 86
ਰਾਗਨਾਦਸੰਗਤਿਲਖਅਨਹਦਧੁਨਿਸੁਣਿਸੁਣਿਗੁਣਗਾਵਹਿ
ਕਈ (ਰਾਗੀ ਲੋਕ) ਰਾਗਾਂ ਦੇ ਸ਼ਬਦ ਕਰਕੇ, ਕਈ ਸੰਗੀਤ (ਧ੍ਰਪਤ ਸਰਗਮਾਂ ਤੇ ਤਰਾਨਿਆਂ) ਵਿਚ ਇਕ ਰਸ ਧੁਨੀ ਨਾਲ ਗੁਣਾਨੁਵਾਦ ਵਿਚ ਲਿਵ ਲਾਉਂਦੇ ਹਨ।
Millions of people listen to the rag-nod (musical measures)and the unstrucke melody and sing the same.
राग नाद संगति लख अनहद धुनि सुणि सुणि गुण गावहि ।
LINE 87
ਸੇਖਨਾਗਲਖਲੋਮਸਾਅਬਿਗਤਿਗਤਿਅੰਦਰਿਲਿਵਲਾਵਹਿ
SesanEg and millions of Lomas rishis concentrate to know the dynamism of that unmanifest Lord.
सेख नाग लख लोमसा अबिगति गति अंदरि लिव लावहि ।
LINE 88
ਬ੍ਰਹਮੇਬਿਸਨੁਮਹੇਸਲਖਗਿਆਨੁਧਿਆਨੁਤਿਲੁਅੰਤੁਪਾਵਹਿ
(ਲੱਖਾਂ) ਬ੍ਰਹਮੇ, ਬਿਸ਼ਨੁ ਸ਼ਿਵ ਲੱਖਾਂ ਹੀ, ਗਿਆਨ ਧਿਆਨ ਦਾ ਤਿਲ ਮਾਤ੍ਰ ਬੀ ਅੰਤ ਨਹੀਂ ਪਾ ਸਕਦੇ।
Millions of Brahma, Visnus and Sivas who concentrate upon and talk of Him, are still ignorant about even an iota of His mys
ब्रहमे बिसनु महेस लख गिआनु धिआनु तिलु अंतु न पावहि ।
LINE 89
ਦੇਵੀਦੇਵਸਰੇਵਦੇਅਲਖਅਭੇਵਸੇਵਪੁਜਾਵਹਿ
ਦੇਵੀਆਂ ਦੇਵਤੇ ਅਲਖ ਪਰਮਾਤਮਾਂ ਦਾ ਭੇਤ ਨਹੀਂ ਪਾ ਸਕਦੇ ਅਰ ਸੇਵਾ ਕਰਦੇ ਉਸਨੂੰ ਪਹੁੰਚ ਨਹੀਂ ਸਕਦੇ।
Gods and goddesses adore that Lord but their service does not take them to His mystery.
देवी देव सरेवदे अलख अभेव न सेव पुजावहि ।
LINE 90
ਗੋਰਖਨਾਥਮਛੰਦ੍ਰਲਖਸਾਧਿਕਸਿਧਿਨੇਤਕਰਿਧਿਆਵਹਿ
ਲੱਖਾਂ ਗੋਰਖਨਾਥ, ਲੱਖਾਂ ਮਛੰਦਰ, ਲੱਖਾਂ ਸਾਧਕ, ਲੱਖਾਂ ਸਿੱਧ, ਨੇਤਿ ਨੇਤਿ ਕਰ ਕੇ ਚਿੰਤਨ ਕਰਦੇ ਹਨ।
Millions of Machhendr näths (Matsyendranath), Gorakhnaths and the siddhs (the ascetics of high orders) concentrate upon Him through their yogic practices (of dhautr and neti etc).
गोरख नाथ मछंद्र लख साधिक सिधि नेत करि धिआवहि ।
LINE 91
ਚਰਨਕਮਲਗੁਰੁਅਗਮਅਲਾਵਹਿ੧੧।।
(ਪਰੰਤੂ ਇਹੀ) ਆਖਦੇ ਹਨ ਕਿ ਗੁਰੂ ਦੇ ਚਰਨ ਕਵਲ ਅਗੰਮ ਹਨ।
They all declare the feet of Guru as unapproachable
चरन कमल गुरु अगम अलावहि ।११।
LINE 92
ਪਉੜੀ੧੨
पउड़ी १२
LINE 93
ਮਥੈਤਿਵੜੀਬਾਮਣੈਸਉਹੇਆਏਮਸਲਤਿਫੇਰੀ
ਮੱਥੇ ਤੇ ਤਿਊੜੀ ਵਾਲਾ ਬ੍ਰਾਹਮਣ ਜੇ ਸਾਹਮਣੇ ਮਿਲ ਪਵੇ (ਤਦ ਲੋਕ) ਸਲਾਹ ਫੇਰ ਲੈਂਦੇ ਹਨ (ਭਾਵ ਤੁਰਣ ਤੋਂ ਹਟ ਜਾਂਦੇ ਹਨ ਕਿ ਇਹ ਅਪਸ਼ਗਨ ਹੈ। ਸੋ ਮਥਾ ਪੂਜਿਆ ਨਹੀਂ ਜਾਂਦਾ)।
If going out doors one comes across a brahmin (who is proud of his high caste in India), the traditional people consider it
मथै तिवड़ी बामणै सउहे आए मसलति फेरी ।
LINE 94
ਸਿਰੁਉਚਾਅਹੰਕਾਰਕਰਿਵਲਦੇਪਗਵਲਾਏਡੇਰੀ
(ਸਿਰ) ਹੰਕਾਰੁ ਕਰ ਕੇ ਉੱਚਾ ਹੈ (ਰੱਸੇ ਵਾਂਙੁ) ਵੱਟ ਚਾੜ੍ਹਕੇ ਵਿੰਗੀ ਪੱਗ ਬੰਨਦਾ ਹੈ (ਤਾਂਤੇ ਨਹੀਂ ਪੂਜੀਦਾ)।
The head being proud of its high place is tied with turban.
सिरु उचा अहंकार करि वल दे पग वलाए डेरी ।
LINE 95
ਅਖੀਂਮੂਲਿਪੂਜੀਅਨਿਕਰਿਕਰਿਵੇਖਨਿਮੇਰੀਤੇਰੀ
ਅੱਖਾਂ ਮੂਲ ਨਹੀਂ ਪੂਜੀਦੀਆਂ ਕਿ☬ਉਂ ਜੋ ਉਹ ਮੇਰੀ ਤੇਰੀ (ਦ੍ਵੇਤ ਨਾਲ) ਵੇਖਦੀਆਂ ਹਨ।
Eyes are also not adored because they see with the sense of duality.
अखीं मूलि न पूजीअनि करि करि वेखनि मेरी तेरी ।
LINE 96
ਨਕੁਕੋਈਪੂਜਦਾਖਾਇਮਰੋੜੀਮਣੀਘਨੇਰੀ
ਨੱਕ ਨੂੰ ਭੀ ਕੋਈ ਨਹੀਂ ਪੂਜਦਾ (ਆਪ ਥੋਂ ਨੀਵੇਂ ਨੂੰ ਵੇਖ ਕੇ) ਮਰੋੜੀ ਚਾੜ੍ਹਦਾ ਹੈ (ਉਸ ਵਿਚ ਮੈਂ ਦੀ) ਮਣੀ ਘਣੀ ਵੜੀ ਹੋਈ ਹੈ।
Nose is also not worshipped because on seeing a low person the nose is turned up to show disdain.
नकु न कोई पूजदा खाइ मरोड़ी मणी घनेरी ।
LINE 97
ਉਚੇਕੰਨਪੂਜੀਅਨਿਉਸਤਤਿਨਿੰਦਾਭਲੀਭਲੇਰੀ
ਉੱਚੇ ਕੰਨ (ਭੀ) ਨਹੀਂ ਪੂਜੀਦੇ (ਕਿਉਂਕਿ ਲੋਕਾਂ ਦੀ) ਉਸਤਤ ਨਿੰਦਾ ਭਲੀ ਬੁਰੀ ਸੁਣਦੇ ਰਹਿੰਦੇ ਹਨ।
Though placed higher, the ears are also not worshipped because they listen to the eulogy as well as slander.
उचे कंन न पूजीअनि उसतति निंदा भली भलेरी ।
LINE 98
ਬੋਲਹੁਜੀਭਪੂਜੀਐਰਸਕਸਬਹੁਚਖੀਦੰਦਿਘੇਰੀ
ਜੀਭ (ਇਸ ਲਈ) ਨਹੀਂ ਪੂਜੀਦੀ ਕਿ (ਇਕ ਤਾਂ) ਬਾਹਲਾ ਬੜ ਬੜ ਕਰਦੀ ਹੈ, ਦੂਜੇ ਬਾਹਲੇ ਰਸਾਂ ਕਸਾਂ ਦੇ ਸ੍ਵਾਦ ਲੈਣ ਲਈ ਦੰਦਾਂ ਵਿਚ ਘੇਰੀ ਰਹਿੰਦੀ ਹੈ।
Tongue is also not worshipped because it is also surrounded by teeth and tastes both edibles and inedibles.
बोलहु जीभ न पूजीऐ रस कस बहु चखी दंदि घेरी ।
LINE 99
ਨੀਵੇਂਚਰਣਪੂਜਹਥਕੇਰੀ੧੨।।
ਚਰਨ ਨੀਵੇਂ ਹਨ, (ਇਸ ਲਈ) ਹੱਥਾਂ ਨਾਲ ਪੂਜੀਦੇ ਹਨ।
Only because of being the lowest, the feet are touched with hands in worshipful reverence.
नीवें चरण पूज हथ केरी ।१२।
LINE 100
ਪਉੜੀ੧੩
पउड़ी १३
LINE 101
ਹਸਤਿਅਖਾਜੁਗੁਮਾਨਕਰਿਸੀਹੁਸਤਾਣਾਕੋਇਖਾਈ
ਹਾਥੀ (ਦਾ ਮਾਸ) ਅਪਵਿੱਤ੍ਰ ਹੈ (ਇਸ ਲਈ ਕਿ ਇਸ ਵਿਖੇ) ਗੁਮਾਨ ਵੱਡਾ ਹੈ; ਸ਼ੇਰ ਨੂੰ ਆਪਣੇ ਤਾਣ (ਦਾ ਗੁਮਾਨ ਹੈ, ਇਸ ਲਈ ਉਸਨੂੰ ਬੀ) ਕੋਈ ਨਹੀਂ ਖਾਂਦਾ।
The proud elephant is inedible and none eats the mighty lion.
हसति अखाजु गुमान करि सीहु सताणा कोइ न खाई ।
LINE 102
ਹੋਇਨਿਮਾਣੀਬਕਰੀਦੀਨਦੁਨੀਵਡਿਆਈਪਾਈ
ਬਕਰੀ ਨਿਰਮਾਣ ਹੈ ਇਸ ਲਈ ਦੋਹਾਂ ਲੋਕਾਂ ਵਿਖੇ ਇਸਦੀ ਸ਼ੋਭਾ ਹੈ।
Goat is humble and hence it is respected everywhere.
होइ निमाणी बकरी दीन दुनी वडिआई पाई ।
LINE 103
ਮਰਣੈਪਰਣੈਮੰਨੀਐਜਗਿਭੋਗਿਪਰਵਾਣੁਕਰਾਈ
ਮਰਣੇ ਤੇ ਪਰਣੇ ਵਿਖੇ ਮੰਨੀ ਜਾਂਦੀ ਹੈ, ਜੱਗ ਅਰ ਵਡੇ ਖਾਣਿਆਂ ਵਿਖੇ ਪ੍ਰਮਾਣਿਕ ਹੈ।
On occasions of death, joy, marriage, yajna, etc only its meat dis accepted.
मरणै परणै मंनीऐ जगि भोगि परवाणु कराई ।
LINE 104
ਮਾਸੁਪਵਿਤ੍ਰਗ੍ਰਿਹਸਤਨੋਆਂਦਹੁਤਾਰਵੀਚਾਰਿਵਜਾਈ
ਗ੍ਰਿਹਸਤੀ ਵਾਸਤੇ ਇਸ ਦਾ ਮਾਸ ਪਵਿੱਤ੍ਰ (ਮੰਨਿਆ) ਹੈ; ਆਂਦਰਾਂ ਤੋਂ ਤਾਰ (ਤੰਦੀ ਬਣਦੀ ਹੈ ਜੋ) ਵੀਚਾਰਵਾਨ (ਸਾਧੂ ਬੀ) ਵਜਦੀ (ਸੁਣਕੇ ਮਗਨ ਹੁੰਦੇ ਹਨ)।
Among the householders its meat is acknowledged as sacred and with its gut stringed instruments are made.
मासु पवित्र ग्रिहसत नो आंदहु तार वीचारि वजाई ।
LINE 105
ਚਮੜੇਦੀਆਂਕਰਿਜੁਤੀਆਸਾਧੂਚਰਣਸਰਣਿਲਿਵਲਾਈ
(ਇਸ ਦੇ) ਚਮੜੇ ਦੀਆਂ (ਨਰਮ) ਜੁਤੀਆਂ (ਬਣਦੀਆਂ ਹਨ) ਸਾਧੂ ਸ਼ਰਣ ਵਿਚ ਲਿਵ ਲਾਉਣ ਵਾਲੇ ਚਰਨੀਂ (ਪਹਿਨਦੇ ਹਨ)।
From its leather the shoes are made to be used by the saints merged in their meditation upon the Lord.
चमड़े दीआं करि जुतीआ साधू चरण सरणि लिव लाई ।
LINE 106
ਤੂਰਪਖਾਵਜਮੜੀਦੇਕੀਰਤਨੁਸਾਧਸੰਗਤਿਸੁਖਦਾਈ
(ਫੇਰ ਇਸ ਦੇ ਚਮੜੇ ਨਾਲ) ਮ੍ਰਿਦੰਗ ਤੇ ਜੋੜੀਆਂ ਮੜ੍ਹੀਆਂ ਜਾਂਦੀਆਂ ਹਨ, ਸਾਧ ਸੰਗਤ ਵਿਖੇ ਕੀਰਤਨ (ਤੇ ਸ਼ਬਦ ਦੀ ਵਰਖਾ ਵਿਚ ਇਹ) ਸੁਖਦਾਇਕ ਹੁੰਦੇ ਹਨ।
Drums are mounted by its skin and then in the holy congregation the delight-giving kirtan, eulogy of the Lord, is sung.
तूर पखावज मड़ीदे कीरतनु साधसंगति सुखदाई ।
LINE 107
ਸਾਧਸੰਗਤਿਸਤਿਗੁਰਸਰਣਾਈ੧੩।।
ਸਤਿਸੰਗਤ ਦੀ ਸ਼ਰਨ (ਆਉਣਾ) ਸਤਿਗੁਰੂ ਦੀ ਸ਼ਰਨ (ਆਉਂਣਾ ਹੈ)।
In fact, going to the holy congregation is the same as going to the shelter of the true Guru.
साधसंगति सतिगुर सरणाई ।१३।
LINE 108
ਪਉੜੀ੧੪
पउड़ी १४
LINE 109
ਸਭਸਰੀਰਅਕਾਰਥੇਅਤਿਅਪਵਿਤ੍ਰੁਸੁਮਾਣਸਦੇਹੀ
ਸਾਰੇ ਸਰੀਰ ਅਕਾਰਥੇ ਹਨ, ਵਡੀ ਅਪਵਿੱਤ੍ਰ (ਇਕ) ਮਨੁੱਖਾ ਦੇਹ ਹੈ। (ਪਰੰਤੂ ਇਸ ਵਿਚ)
All the bodies are useful but the human body is the most useless and defiled one.
सभ सरीर अकारथे अति अपवित्रु सु माणस देही ।
LINE 110
ਬਹੁਬਿੰਜਨਮਿਸਟਾਨਪਾਨਹੁਇਮਲਮੂਤ੍ਰਕੁਸੂਤ੍ਰਇਵੇਹੀ
ਬਹੁਤੇ ਭੋਜਨ ਤੇ ਮਿੱਠੇ ਸ਼ਰਬਤ, ਮਲ ਮੂਤ੍ਰ ਹੋਕੇ ਐਵੇਂ ਹੀ ਕਸੂਤ ਹੋ ਜਾਂਦੇ ਹਨ।
In its company many a delicious food, sweet etc change into urine and faeces.
बहु बिंजन मिसटान पान हुइ मल मूत्र कुसूत्र इवेही ।
LINE 111
ਪਾਟਪਟੰਬਰਵਿਗੜਦੇਪਾਨਕਪੂਰਕੁਸੰਗਸਨੇਹੀ
ਪੱਟ ਦੇ ਕਪੜੇ (ਪਹਿਰਣ ਨਾਲ) ਮੈਲੇ ਹੋ ਜਾਂਦੇ ਹਨ, ਪਾਨਾਂ ਦੇ ਬੀੜੇ, (ਦੇਹ ਦੇ) ਕੁਸੰਗ ਨਾਲ ਮਿਲਕੇ ਕੁਰੂਪ ਹੋ ਜਾਂਦੇ ਹਨ।
In its evil company silken robes, betel, comphor etc. also get spoiled.
पाट पटंबर विगड़दे पान कपूर कुसंग सनेही ।
LINE 112
ਚੋਆਚੰਦਨੁਅਰਗਜਾਹੁਇਦੁਰਗੰਧਸੁਗੰਧਹੁਰੇਹੀ
ਚੋਆ, ਚੰਦਨ, ਅਰਗਜਾ ਤੇ ਹੋਰ ਸੁਗੰਧੀਆਂ ਬੀ ਦੁਰਗੰਧ ਹੁੰਦੀਆਂ ਹਨ।
Sandal scent, and joss sticks etc also get converted into fowl smell.
चोआ चंदनु अरगजा हुइ दुरगंध सुगंध हुरेही ।
LINE 113
ਰਾਜੇਰਾਜਕਮਾਂਵਦੇਪਾਤਿਸਾਹਖਹਿਮੁਏਸਭੇਹੀ
ਰਾਜੇ ਰਾਜ ਕਰਦੇ ਹੋਏ, ਪਾਤਸ਼ਾਹ ਸਾਰੇ ਹੀ (ਹਉਮੈ ਨਾਲ) ਆਪੋ ਵਿਚ ਖਹਿ ਖਹਿ ਕੇ ਮਰਦੇ ਹਨ।
Kings rule gheir kingdoms and die of their fights with one another.
राजे राज कमांवदे पातिसाह खहि मुए सभे ही ।
LINE 114
ਸਾਧਸੰਗਤਿਗੁਰੁਸਰਣਿਵਿਣੁਨਿਹਫਲੁਮਾਣਸਦੇਹਇਵੇਹੀ
ਸਾਧ ਸੰਗਤ ਅਰ ਗੁਰੂ ਦੇ ਸ਼ਬਦ ਥੋਂ ਬਿਨਾਂ ਮਨੁੱਖਾਂ ਦੇਹੀ ਐਵੇਂ ਹੀ ਨਿਹਫਲ ਹੈ।
Withoug going to the holy congregation and to the shelter of Guru, this human body is also fruitless.
साधसंगति गुरु सरणि विणु निहफलु माणस देह इवेही ।
LINE 115
ਚਰਨਸਰਣਿਮਸਕੀਨੀਜੇਹੀ੧੪।।
(ਪਰ) ਚਰਣਾਂ ਦੀ ਸ਼ਰਣ ਲੈ ਕੇ (ਜਿਨ੍ਹਾਂ) ਗਰੀਬੀ (ਫੜੀ ਹੈ, ਉਨ੍ਹਾਂ) ਜਿਹੀ (ਸਫਲਤਾ ਕਿਸੇ ਦੀ ਨਹੀਂ)।
Only that body is meaningful which has come to the Guru's fold in humility
चरन सरणि मसकीनी जेही ।१४।
LINE 116
ਪਉੜੀ੧੫
पउड़ी १५
LINE 117
ਗੁਰਮੁਖਿਸੁਖਫਲੁਪਾਇਆਸਾਧਸੰਗਤਿਗੁਰਸਰਣੀਆਏ
ਗੁਰਮੁਖਾਂ ਨੇ ਸੁਖ ਫਲ ਪਾ ਲੀਤਾ ਹੈ, ਜਿਹੜੇ ਸਾਧ ਸੰਗਤ (ਨਾਲ ਮਿਲਕੇ) ਸ੍ਰੀ ਗੁਰੂ ਜੀ ਦੀ ਸ਼ਰਣੀ ਆਏ ਹਨ (ਸੋ ਹੇਠਲੀਆਂ ਚਾਰ ਤੁਕਾਂ ਵਿਖੇ ਦੱਸਦੇ ਹਨ)।
Those gurmukhs who have gone into the shelter of the holy congretation have attained the pleasure fruit.
गुरमुखि सुख फलु पाइआ साधसंगति गुर सरणी आए ।
LINE 118
ਧ੍ਰੂਪ੍ਰਹਿਲਾਦਵਖਾਣੀਅਨਿਅੰਬਰੀਕੁਬਲਿਭਗਤਿਸਬਾਏ
ਧ੍ਰੂਵ, ਪ੍ਰਹਿਲਾਦ, ਅੰਬਰੀਕ, ਬਲ, ਸਾਰੇ ਭਗਤ ਕਹੀਦੇ ਹਨ।
These devotees are Dhruv, Prahalad, Ambaris, Bali, Janak, Jaidev, Valmilci et al.
ध्रू प्रहिलाद वखाणीअनि अंबरीकु बलि भगति सबाए ।
LINE 119
ਜਨਕਾਦਿਕਜੈਦੇਉਜਗਿਬਾਲਮੀਕੁਸਤਿਸੰਗਿਤਰਾਏ
ਸਨਕਾਦਿਕ, ਜੈਦੇਵ, ਬਾਲਮੀਕ, ਸਤਸੰਗਤਿ ਨੇ ਤਾਰੇ।
They have gone across through the holy congregation. Bent, Trilochan, Namdev, Dhanna,
जनकादिक जैदेउ जगि बालमीकु सतिसंगि तराए ।
LINE 120
ਬੇਣੁਤਿਲੋਚਨੁਨਾਮਦੇਉਧੰਨਾਸਧਨਾਭਗਤਸਦਾਏ
ਬੇਣੀ, ਤ੍ਰਿਲੋਚਨ, ਨਾਮਦੇਉ, ਧੰਨਾ, ਸਧਨਾ ਭਗਤ ਸਦਾਏ।
Sadhana have also been called saints. Kabir is accepted as bhagat, the devotee, and Ravidas,
बेणु तिलोचनु नामदेउ धंना सधना भगत सदाए ।
LINE 121
ਭਗਤੁਕਬੀਰੁਵਖਾਣੀਐਜਨਰਵਿਦਾਸੁਬਿਦਰਗੁਰੁਭਾਏ
ਕਬੀਰ ਭਗਤ ਕਹੀਦਾ ਹੈ, ਜਨ ਰਵਿਦਾਸ, ਬਿਰਦ ਗੁਰੂ ਨੂੰ ਭਾਏ,
Vidur et al. have also been loved by the Lord. Whether born in high or the low caste,
भगतु कबीरु वखाणीऐ जन रविदासु बिदर गुरु भाए ।
LINE 122
ਜਾਤਿਅਜਾਤਿਸਨਾਤਿਵਿਚਿਗੁਰਮੁਖਿਚਰਣਕਵਲਚਿਤੁਲਾਏ
(ਇਨ੍ਹਾਂ ਵਿਖੋਂ) ਕਈ ਨੀਵੀਂ ਜਾਤ ਵਾਲੇ, ਕਈ ਚਮਾਰ (ਆਦਿ) ਹਨ, ਪਰੰਤੂ ਗੁਰਮੁਖਾਂ ਦੇ ਚਰਣ ਕਵਲਾਂ ਵਿਖੇ ਚਿੱਤ ਲਾਇਆ,
The gurmukh who has adopted the lotus feet in his heart,
जाति अजाति सनाति विचि गुरमुखि चरण कवल चितु लाए ।
LINE 123
ਹਉਮੈਮਾਰੀਪ੍ਰਗਟੀਆਏ੧੫।।
ਹਉਮੈ ਮਾਰੀ ਤੇ ਪ੍ਰਗਟ ਹੋ ਗਏ।
Decimating his ego has come to be known (as devotee).
हउमै मारी प्रगटी आए ।१५।
LINE 124
ਪਉੜੀ੧੬
पउड़ी १६
LINE 125
ਲੋਕਵੇਦਸੁਣਿਆਖਦਾਸੁਣਿਸੁਣਿਗਿਆਨੀਗਿਆਨੁਵਖਾਣੈ
(ਬੁਧੀਮਾਨ) ਲੋਕਾਂ ਤੋਂ ਸੁਣਕੇ ਵੇਦ ਆਖਦਾ ਹੈ, ਸੁਣ ਸੁਣ (ਕੇ ਹੀ) ਗਿਆਨੀ ਲੋਕ ਗਿਆਨ ਕਰਦੇ ਹਨ।
The so - called knowledgeable persons having listened to the Vedas as their knowledge about the world on the basis of hears
लोक वेद सुणि आखदा सुणि सुणि गिआनी गिआनु वखाणै ।
LINE 126
ਸੁਰਗਲੋਕਸਣੁਮਾਤਲੋਕਸੁਣਿਸੁਣਿਸਾਤਪਤਾਲੁਨਾਜਾਣੈ
ਸੁਰਗ ਦੇ ਲੋਕ ਸਣੇ ਮਾਤਲੋਕ ਦੇ ਸੱਤੇ ਪਤਾਲਾਂ ਦੇ ਲੋਕ ਬੀ ਸੁਣ ਸੁਣ ਕੇ (ਉਸ ਨੂੰ) ਜਾਣਦੇ ਨਹੀਂ।
The also learn about heavens, mother earth and all the seven odds, but still they donot know the real truth.
सुरग लोक सणु मात लोक सुणि सुणि सात पतालु ना जाणै ।
LINE 127
ਭੂਤਭਵਿਖਵਰਤਮਾਨਆਦਿਮਧਿਅੰਤਹੋਏਹੈਰਾਣੈ
ਭੂਤ, ਭਵਿੱਖਤ ਅਤੇ ਵਰਤਮਾਨ ਵਿਖੇ ਆਦ ਮੱਧ ਅੰਤ ਤੀਕ ਹੈਰਾਣ ਹੋ ਰਹੇ ਹਨ।
Neither do they hand the past future and the present, nor the mystery of the beginning middle, but are simply wonderstruck
भूत भविख न वरतमान आदि मधि अंत होए हैराणै ।
LINE 128
ਉਤਮਮਧਮਨੀਚਹੋਇਸਮਝਿਸਕਣਿਚੋਜਵਿਡਾਣੈ
ਉਤਮ, ਮੱਧਮ ਅਤੇ ਨੀਚ ਹੋਕੇ (ਤਿੰਨ ਦਸ਼ਾ ਦੇ ਲੋਕ) ਉੇਸ ਪਰਮਾਤਮਾ ਦੇ ਅਚਰਜ ਕੌਤਕਾਂ ਨੂੰ ਸਾਰੇ ਸਮਝ ਨਹੀਂ ਸਕਦੇ।
Through their classifications medium and low varnas they cannot understand the great play.
उतम मधम नीच होइ समझि न सकणि चोज विडाणै ।
LINE 129
ਰਜਗੁਣਤਮਗੁਣਆਖੀਐਸਤਿਗੁਣਸੁਣਆਖਾਣਵਖਾਣੈ
ਰਜੋ ਗੁਣੀ (ਰਾਜੇ) ਤਮੋਗੁਣੀ (ਦੈਤ ਦਾਨਵ) ਸਤੋਗੁਣੀ (ਦੇਵਤੇ) ਬੀ ਸੁਣ ਸੁਣਕੇ ਅਖਾਣਾਂ ਨੂੰ ਆਖਦੇ ਹਨ।
Engrossed in actions (rajoguni), inertia (tamoguni) and tranquillity (satoguni) also talk and listen,
रज गुण तम गुण आखीऐ सति गुण सुण आखाण वखाणै ।
LINE 130
ਮਨਬਚਕਰਮਸਿਭਰਮਦੇਸਾਧਸੰਗਤਿਸਤਿਗੁਰਸਿਞਾਣੈ
ਮਨ ਬਾਣੀ ਅਰ ਸਰੀਰ ਕਰ ਕੇ ਭਰਮ ਰਹੇ ਹਨ, ਕਿਉਂ ਜੋ ਸਾਧ ਸੰਗਤ ਵਿਖੇ ਮਿਲਕੇ 'ਸਤਿਗੁਰੂ) (ਸ਼੍ਰੀ ਗੁਰੂ ਨਾਨਕ ਦੇਵ), ਨੂੰ ਨਹੀਂ ਪਛਾਣਦੇ।
But without understanding the holy nation and the true Guru, they wander through the activities of their eech and actions.
मन बच करम सि भरमदे साधसंगति सतिगुर न सिञाणै ।
LINE 131
ਫਕੜੁਹਿੰਦੂਮੁਸਲਮਾਣੈ੧੬।।
(ਏਸੇ ਕਰਕੇ) ਹਿੰਦੂ ਅਤੇ ਮੁਸਲਮਾਨ (ਦੋਵੇਂ ਹੀ) ਫੱਕੜ ਹਨ, (ਭਾਵ ਨਿੰਦਕ ਅਤੇ ਵ੍ਯਰਥ ਹਨ)।
Thus the (classifications of) Muslims and Hindus
फकड़ु हिंदू मुसलमाणै ।१६।
LINE 132
ਪਉੜੀ੧੭
पउड़ी १७
LINE 133
ਸਤਿਜੁਗਿਇਕੁਵਿਗਾੜਦਾਤਿਸੁਪਿਛੈਫੜਿਦੇਸੁਪੀੜਾਏ
ਸਤਿਜੁਗ ਵਿਚ ਇਕ ਜਣਾ ਪਾਪ ਕਰਦਾ ਸੀ, ਉਸ ਦੀ ਹੁੰਦੀ ਸਾਰਾ ਦੇਸ਼ ਪੀੜੀਦਾ ਸੀ।
In the Satyug the whole country suffered because of the evil deeds of one wrong-doer.
सतिजुगि इकु विगाड़दा तिसु पिछै फड़ि देसु पीड़ाए ।
LINE 134
ਤ੍ਰੇਤੈਨਗਰੀਵਗਲੀਐਦੁਆਪਰਿਵੰਸੁਨਰਕਿਸਹਮਾਏ
ਤ੍ਰੇਤੈ ਵਿਖੇ ਸਾਰੀ ਨਗਰੀ ਫੜੀਦੀ ਸੀ, ਦੁਆਪਰ ਵਿਖੇ ਸਾਰੀ ਵੰਸ਼ ਨਰਕ (ਕੈਦ ਵਿਚ) ਜਾਂਦੀ ਸੀ।
In Tretia the whole city was surrounded and in Dvapar, the whole family was to suffer hell.
त्रेतै नगरी वगलीऐ दुआपरि वंसु नरकि सहमाए ।
LINE 135
ਜੋਫੇੜੈਸੋਫੜੀਦਾਕਲਿਜੁਗਿਸਚਾਨਿਆਉਕਰਾਏ
ਕਲਜੁਗ ਵਿਖੇ ਜੋ ਪਾਪ ਕਰੇ ਫੜੀਦਾ ਹੈ, (ਇਸੇ ਕਰਕੇ) ਸੱਚਾ ਨਿਆਉਂ ਕੀਤਾ ਜਾਂਦਾ ਹੈ (“ਸਤਜੁਗ, ਤ੍ਰੇਤਾ, ਦੁਆਪਰ ਭਣੀਐ ਕਲਿਜੁਗ ਊਤਮ ਜੁਗਾ ਮਾਹਿ॥ ਅਹਿਕਰੁ ਕਰੇ ਸੋ ਅਹਿਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ”)।
The justice of Kaliyug is true because only he suffers who does the evil deeds.
जो फेड़ै सो फड़ीदा कलिजुगि सचा निआउ कराए ।
LINE 136
ਸਤਿਜੁਗਸਤੁਤ੍ਰੇਤੈਜੁਗਾਦੁਆਪਰਿਪੂਜਾਚਾਰਿਦਿੜਾਏ
ਸਤਜੁਗ ਵਿਖੇ ਸਤਿ ਬੋਲਣ ਨਾਲ, ਤ੍ਰੇਤੈ ਵਿਖੇ ਜੱਗਾਂ ਕਰਨ ਨਾਲ, ਦੁਆਪਰ ਵਿਖੇ ਪੂਜਾ ਦੇ ਕਰਤਬਾਂ ਦੀ ਦ੍ਰਿੜਤਾ ਕਰਾਂਦੇ ਸੀ। (“ਸਤਜੁਗ ਸਤ, ਤ੍ਰੇਤਾ ਜਗੀ, ਦੁਆਪਰ ਪੂਜਾ ਚਾਰ। “ ਪੁਨਾ:- “ਕਲਿ ਕੇਵਲ ਨਾਮ ਆਧਾਰ”)।
In Satyug, the truth, in Treta- the yajti, in Dvapar ritualistic worship were accomplished.
सतिजुग सतु त्रेतै जुगा दुआपरि पूजा चारि दिड़ाए ।
LINE 137
ਕਲਿਜੁਗਿਨਾਉਅਰਾਧਣਾਹੋਰਕਰਮਕਰਿਮੁਕਤਿਪਾਏ
ਕਲਿਜੁਗ ਵਿਖੇ ਇਕ ਨਾਮ ਦੀ ਅਰਾਧਣਾਂ (ਮੁਖ ਕਰਮ ਹੈ) ਹੋਰ ਕਰਮਾਂ (ਧਰਮਾਂ) ਕਰ ਕੇ ਮੁਕਤੀ ਨਹੀਂ ਮਿਲਦੀ।
In Kaliyug through no action other than constant remembering the Lord's name could attain liberation.
कलिजुगि नाउ अराधणा होर करम करि मुकति न पाए ।
LINE 138
ਜੁਗਿਜੁਗਿਲੁਣੀਐਬੀਜਿਆਪਾਪੁਪੁੰਨੁਕਰਿਦੁਖਸੁਖਪਾਏ
ਜੁਗਾਂ ਜੁਗਾਂ ਵਿਖੇ ਜਿਹਾ ਕੋਈ ਪਾਪ ਪੁੰਨ ਬੀਜਦਾ (ਉਸ ਦਾ ਫਲ) ਦੁਖ ਜਾਂ ਸੁਖ ਕੱਟਦਾ ਸੀ (ਪਰੰਤੂ ਕਲਿਜੁਗ ਦੀ ਇਕ ਹੋਰ ਗੱਲ ਵੱਡੀ ਚੰਗੀ ਹੈ)
In all the yugs (ages) the individual reaps what he has sown and earns sufferings and delights in accordance with his demer
जुगि जुगि लुणीऐ बीजिआ पापु पुंनु करि दुख सुख पाए ।
LINE 139
ਕਲਿਜੁਗਿਚਿਤਵੈਪੁੰਨਫਲਪਾਪਹੁਲੇਪੁਅਧਰਮਕਮਾਏ
ਕਿ ਕਲਿਜੁਗ ਵਿਖੇ ਪੁੰਨ ਦੇ ਚਿਤਵਿਆਂ ਫਲ ਹੋ ਜਾਂਦਾ ਹੈ ਅਰ ਪਾਪ ਦਾ ਲੇਪ ਅਧਰਮ ਦੇ ਕਮਾਇਆਂ ਹੀ ਹੁੰਦਾ ਹੈ।
In Kaliyug, the individual desires to have the fruits of meritorious actions though he remains absorbed in the sinful deeds
कलिजुगि चितवै पुंन फल पापहु लेपु अधरम कमाए ।
LINE 140
ਗੁਰਮੁਖਿਸੁਖਫਲੁਆਪੁਗਵਾਏ੧੭।।
(ਪਰ) ਸੁਖ ਰੂਪੀ ਫਲ ਆਪਾ ਭਾਵ ਗਵਾਕੇ ਗੁਰਮੁਖ (ਪਦ ਵਿਖੇ) ਹੈ।
Gurmukhs attain the pleasure fruit only by losing their sense of ego
गुरमुखि सुख फलु आपु गवाए ।१७।
LINE 141
ਪਉੜੀ੧੮
पउड़ी १८
LINE 142
ਸਤਜੁਗਦਾਅਨਿਆਉਵੇਖਿਧਉਲਧਰਮੁਹੋਆਉਡੀਣਾ
ਸਤਿਜੁਗ ਵਿਖੇ ਪਾਪ ਦੇ ਬਦਲੇ ਦੇਸ਼ ਨੂੰ ਪੀੜੀਦਾ ਵੇਖਕੇ ਧਰਮ ਬੈਲ ਉਦਾਸੀਨ ਹੋ ਗਿਆ।
Seeing the injustice of Satyug, dharma in the form of a bull got sad.
सतजुग दा अनिआउ वेखि धउल धरमु होआ उडीणा ।
LINE 143
ਸੁਰਪਤਿਨਰਪਤਿਚਕ੍ਰਵੈਰਖਿਹੰਘਨਿਬਲਮਤਿਹੀਣਾ
(ਅਜਿਹਾ ਕਿ) 'ਸੁਪਰਤ' (ਇੰਦ੍ਰ) ਤੇ ਚੱਕ੍ਰਵਰਤੀ ਰਾਜੇ ਬੀ ਸੰਭਾਲ ਨਾ ਸਕੇ, ਬਲ ਅਤੇ ਬੁੱਧੀ ਤੋਂ ਹੀਣਾ ਹੋ ਗਿਆ।
Even the king of gods, Indr, and other kings with vast empires, engrossed egoism, devoid of power and wisdom could not sust
सुरपति नरपति चक्रवै रखि न हंघनि बल मति हीणा ।
LINE 144
ਤ੍ਰੇਤੇਖਿਸਿਆਪੈਰੁਇਕੁਹੋਮਜਗਜਗੁਥਾਪਿਪਤੀਣਾ
ਤ੍ਰੇਤੇ ਜੁਗ ਵਿਖੇ ਧਰਮ ਬੈਲ ਦਾ ਇਕ ਪੈਰ ਖਿਸਕ ਗਿਆ; ਹੋਮ ਅਤੇ ਜੱਗਾਂ ਦਾ ਥਾਪ ਥਾਪ ਕੇ ਲੋਕ ਪਤੀਜ ਗਏ।
In Treta- its one foot slipped and now religious people started feeling satisfied by mere performance of the ceremonies of
त्रेते खिसिआ पैरु इकु होम जग जगु थापि पतीणा ।
LINE 145
ਦੁਆਪੁਰਿਦੁਇਪਗਧਰਮਦੇਪੂਜਾਚਾਰਪਖੰਡੁਅਲੀਣਾ
ਦੁਆਪਰ ਵਿਖੇ ਧਰਮ ਦੇ ਦੋ ਪੈਰ ਘਟ ਗਏ; (ਲੋਕ) ਪੂਜਾ ਚਾਰਾਂ ਦੇ ਪਖੰਡਾਂ ਵਿਖੇ ਮਸਤ ਹੋ ਗਏ।
In Dvapar remained only two feet of dharma and now people began to remain absorbed only ritualistic worship.
दुआपुरि दुइ पग धरम दे पूजा चार पखंडु अलीणा ।
LINE 146
ਕਲਿਜੁਗਰਹਿਆਪੈਰਇਕੁਹੋਇਨਿਮਾਣਾਧਰਮਅਧੀਣਾ
ਕਲਜੁਗ ਵਿਖੇ ਇਕੋ ਪੈਰ ਰਹਿ ਗਿਆ, ਧਰਮ ਨਿਮਾਣਾ ਹੋਕੇ ਅਧੀਨ ਹੋ ਗਿਆ।
In Kaliyug, the dharma has only one feet and consequently has become quite feeble.
कलिजुग रहिआ पैर इकु होइ निमाणा धरम अधीणा ।
LINE 147
ਮਾਣੁਨਿਮਾਣੈਸਤਿਗੁਰੂਸਾਧਸੰਗਤਿਪਰਗਟਪਰਬੀਣਾ
ਨਿਮਾਣਿਆਂ ਨੂੰ ਮਾਣ ਦੇਣ ਹਾਰੇ ਸਤਿਗੁਰੂ (ਸ੍ਰੀ ਗੁਰੂ ਨਾਨਕ ਦੇਵ) ਨੇ ਪਰਬੀਣ (ਤਤ ਮਿਥ੍ਯਾ ਤੇ ਨ੍ਯਾਯ ਜੀਵਨ ਵਾਲੀ ਰੀਤ) ਸਾਧ ਸੰਗ ਤੇ ਪ੍ਰਗਟ ਕੀਤੀ।
True Guru, the power of the powerless, has made it (dharma) manifest by and through creating the holy Icongretgations.
माणु निमाणै सतिगुरू साधसंगति परगट परबीणा ।
LINE 148
ਗੁਰਮੁਖਧਰਮਸਪੂਰਣੁਰੀਣਾ੧੮।।
ਧਰਮ (ਜੋ) ਕਿਣਕੇ ਕਿਣਕੇ ਹੁੰਦਾ ਜਾਂਦਾ ਸੀ (ਉਹ) ਗੁਰਮੁਖਾਂ ਦਵਾਰੇ 'ਸੰਪੂਰਣ' (ਚਾਰ ਪੈਰਾਂ ਵਾਲਾ ਸਾਬਤ ਕਰ ਦਿਤਾ।
The gurmukhs have brought to perfection the dharma earlier reduced to dust.
गुरमुख धरम सपूरणु रीणा ।१८।
LINE 149
ਪਉੜੀ੧੯
पउड़ी १९
LINE 150
ਚਾਰਿਵਰਨਿਇਕਵਰਨਕਰਿਵਰਨਅਵਰਨਸਾਧਸੰਗੁਜਾਪੈ
ਚਾਰ ਵਰਣ (ਖਤ੍ਰੀ, ਬ੍ਰਾਹਮਣ, ਸੂਦ, ਵੈਸ) ਦਾ ਇਕ ਵਰਣ ਕਰ ਕੇ ਵਰਣ ਭਾਵੇਂ ਅਵਰਣ ਹੋਵੇ ਸਾਧ ਸੰਗਤ ਹੀ ਜਾਣੀਦੇ ਹਨ।
Since the true Guru integrated all the four varnas into one, this assemblage of varnas has come to be known as the holy con
चारि वरनि इक वरन करि वरन अवरन साधसंगु जापै ।
LINE 151
ਛਿਅਰੁਤੀਛਿਅਦਰਸਨਾਗੁਰਮੁਖਿਦਰਸਨੁਸੂਰਜੁਥਾਪੈ
ਛੀ ਰੁਤਾਂ (ਰੂਪੀ) ਛੀ ਦਰਸ਼ਨਾਂ ਵਿਖੇ ਗੁਰਮੁਖ ਦਰਸ਼ਨ (ਮਤ) ਸੂਰਜ ਵਾਂਙ ਸਥਾਪਨ ਹੋਇਆ।
Among six seasons and six philosophies, the Gurmukh-philosophy has been established like the Sun (among the planets).
छिअ रुती छिअ दरसना गुरमुखि दरसनु सूरजु थापै ।
LINE 152
ਬਾਰਹਪੰਥਮਿਟਾਇਕੈਗੁਰਮੁਖਿਪੰਥਵਡਾਪਰਤਾਪੈ
ਬਾਰਾਂ ਪੰਥ (ਜੋਗੀਆਂ ਦਾ ਝਗੜਾ) ਮਿਟਾਕੇ ਗੁਰਮੁਖ ਪੰਥ ਵਡੇ ਪਰਤਾਪ ਵਾਲਾ (ਬਣਾਇਆ ਹੈ)।
Wiping out all the twelve ways (of yogis) the Guru has created the mighty Gurmukh-way (panth).
बारह पंथ मिटाइ कै गुरमुखि पंथ वडा परतापै ।
LINE 153
ਵੇਦਕਤੇਬਹੁਬਾਹਰਾਅਨਹਦਸਬਦੁਅਗੰਮਅਲਾਪੈ
ਇਹ ਪੰਥ ਵੇਦਾਂ ਕਤੇਬਾਂ ਥੋਂ ਬਾਹਰ ਹੈ, (ਕਿਉਂ ਜੋ) ਅਨਹਦ ਸ਼ਬਦ ਦਵਾਰਾ 'ਅਗਮ' (ਅਕਾਲ ਪੁਰਖ) ਦਾ ਹੀ ਉਚਾਰਨ ਕਰਦੇ ਹਨ।
This panth keeps itself away from the boundaries of the Vedas and the Katebas and always remembers as well as sings the uns
वेद कतेबहु बाहरा अनहद सबदु अगंम अलापै ।
LINE 154
ਪੈਰੀਪੈਪਾਖਾਕਹੋਇਗੁਰਸਿਖਾਰਹਰਾਸਿਪਛਾਪੈ
ਪੈਰੀਂ ਪੈਣਾਂ ਪੈਰਾਂ ਦੀ ਧੂੜੀ ਹੋਣਾ (ਇਹ) ਗੁਰ ਸਿਖਾਂ ਦੀ ਰਹੁ ਰੀਤ ਪਛਾਣੀ ਦੀ ਹੈ।
On this Way of absolute humility and becoming dust of the feet of the Gum, the disciple learns the right conduct.
पैरी पै पा खाक होइ गुरसिखा रहरासि पछापै ।
LINE 155
ਮਾਇਆਵਿਚਿਉਦਾਸੁਕਰਿਆਪੁਗਵਾਏਜਪੈਅਜਾਪੈ
ਮਾਯਾ ਦੇ ਵਿਚ ਹੀ ਉਦਾਸ ਰਹਿਕੇ ਆਪਾ ਭਾਵ ਹਟਾ ਅਜਪਾ ਜਾਪ ਦਵਾਰੇ ਜਾਪ ਕਰਦੇ ਹਨ।
This panth remains detached amidst maya and obliterating the sense of ego remembers the Lord spontaneously i.e. always rema
माइआ विचि उदासु करि आपु गवाए जपै अजापै ।
LINE 156
ਲੰਘਨਿਕਥੈਵਰੈਸਰਾਪੈ੧੯।।
ਵਰ ਸਰਾਪ (ਸਿੱਧੀਆਂ ਆਦਿ) ਤੋਂ ਲੰਘਕੇ (ਗੁਰਮੁਖ ਪੰਥ ਹੈ)।
It has gone far beyond the influence of boons and curses.
लंघ निकथै वरै सरापै ।१९।
LINE 157
ਪਉੜੀ੨੦
पउड़ी २०
LINE 158
ਮਿਲਦੇਮੁਸਲਮਾਨਦੁਇਮਿਲਿਮਿਲਿਕਰਨਿਸਲਾਮਾਲੇਕੀ
(ਜਦ) ਦੋ ਮੁਸਲਮਾਨ (ਆਪੋ ਵਿਚ) ਮਿਲਦੇ ਹਨ ਤਾਂ ਮਿਲ ਮਿਲਕੇ ਸਲਾਮਾ ਲੈਕਮ ਕਰਦੇ ਹਨ।
When two Muslims meet they greet each other by saying `Salam' (salamalaikum).
मिलदे मुसलमान दुइ मिलि मिलि करनि सलामालेकी ।
LINE 159
ਜੋਗੀਕਰਨਿਅਦੇਸਮਿਲਿਆਦਿਪੁਰਖੁਆਦੇਸੁਵਿਸੇਖੀ
ਜੋਗੀ ਮਿਲਦੇ ਹਨ (ਇਕ) ਆਦੇਸ (ਨਮਸਕਾਰ) ਕਹਿੰਦਾ ਹੈ (ਦੂਜਾ) 'ਆਦ ਪੁਰਖ ਆਦੇਸ' ਕਹਿੰਦਾ ਹੈ (ਕਿ ਪਰਮਾਤਮਾ ਕੋ ਨਿਮਸਕਾਰ ਹੋਵੇ)।
When yogis meet they exchange Wes salute to that ,primaeval Lord.
जोगी करनि अदेस मिलि आदि पुरखु आदेसु विसेखी ।
LINE 160
ਸੰਨਿਆਸੀਕਰਿਓਨਮੋਓਨਮਨਾਰਾਇਣਬਹੁਭੇਖੀ
ਜਦ ਸੰਨ੍ਯਾਸੀ (ਆਪੋ ਵਿਚ ਟਕਰਦੇ ਹਨ) (ਇੱਕ) ਓਨਮ: ਕਹਿੰਦਾ ਹੈ (ਕਿ ਓਅੰ ਨੂੰ ਨਮਸਕਾਰ ਹੋਵੇ, ਦੂਜਾ) ਓਨਮੋ ਨਾਰਾਇਣ ਕਹਿੰਦਾ ਹੈ, (ਕਿ ਨਾਰਾਇਣ ਕੋ ਨਮਸਕਾਰ ਹੋਵੇ)।
Sannyasis of different garbs say 'On namah', 'om namah narayanah'.
संनिआसी करि ओनमो ओनम नाराइण बहु भेखी ।
LINE 161
ਬਾਮ੍ਹਣਨੋਕਰਿਨਮਸਕਾਰਕਰਿਆਸੀਰਵਚਨਮੁਹੁਦੇਖੀ
ਬ੍ਰਾਹਮਣ ਨੂੰ (ਜੇ ਕੋਈ ਨਮਸਕਾਰ ਕਹਿੰਦਾ ਹੈ ਉਹ ਅਗੋਂ ਮੂੰਹ ਦੇਖਕੇ ਆਸ਼ੀਰਬਾਦ ਦਾ ਬਚਨ ਕਹਿੰਦਾ ਹੈ। (ਹੁਣ ਪੰਜਵੀਂ ਤੇ ਛੀਵੀਂ ਤੁਕ ਵਿਖੇ 'ਸਤਿਗੁਰ' ਗੁਰੂ ਨਾਨਕ ਦੇਵ ਜੀ ਦੀ ਰਹੁ ਰੀਤ ਦੱਸਦੇ ਹਨ)।
When one bows before a brahmin, he also in view of the station of the person gives blessings accordingly.
बाम्हण नो करि नमसकार करि आसीर वचन मुहु देखी ।
LINE 162
ਪੈਰੀਪਵਣਾਸਤਿਗੁਰੂਗੁਰਸਿਖਾਰਹਰਾਸਿਸਰੇਖੀ
('ਭਾਈ ਜੀ) ਪੈਰੀ ਪੈ' ਸਤਿਗੁਰੂ ਜੀ ਨੇ ਇਹ ਗੁਰੂ ਸਿੱਖਾਂ ਦੀ ਰਾਹ ਰੀਤ ਚਲਾਈ।
Among the Sikhs, on meeting, the tradition of salulation by touching feet is there, and this is the best one.
पैरी पवणा सतिगुरू गुर सिखा रहरासि सरेखी ।
LINE 163
ਰਾਜਾਰੰਕੁਬਰਾਬਰੀਬਾਲਕਬਿਰਧਿਭੇਦੁਨਿਮੇਖੀ
ਇਸ ਵਿਖੇ ਰਾਜਾ ਰੰਕ ਬਰਾਬਰ ਹੈ, ਬਾਲਕ ਬਿਰਧ ਵਿਖੇ ਭੇਦ ਰੰਚਕ ਨਹੀਂ ਹੈ।
In this act the king and the poor are equal and no distinction of young and old is observed.
राजा रंकु बराबरी बालक बिरधि न भेदु निमेखी ।
LINE 164
ਚੰਦਨਭਗਤਾਰੂਪਰੇਖੀ੨੦।।
ਚੰਦਨ ਰੂਪ ਭਗਤਾਂ ਵਿਚ ਰੂਪ ਰੇਖ ਨਹੀਂ ਹੈ।
The devotees like sandal wood make no discrimination (while spreading their fragrance).
चंदन भगता रूप न रेखी ।२०।
LINE 165
ਪਉੜੀ੨੧
पउड़ी २१
LINE 166
ਨੀਚਹੁਨੀਚੁਸਦਾਵਣਾਗੁਰਉਪਦੇਸੁਕਮਾਵੈਕੋਈ
ਨੀਚ ਥੋਂ ਨੀਚ (ਆਪ ਨੂੰ) ਸਦਾਉਣਾ ਚਾਹੀਦਾ ਹੈ (ਪਰੰਤੂ ਇਹ) ਗੁਰੂ ਜੀ ਦਾ ਉਪਦੇਸ਼ ਕੋਈ ਹੀ ਕਮਾਉਂਦਾ ਹੈ।
Any rare one practises the Guru's teaching of calling oneself the lowest among the lowly ones.
नीचहु नीचु सदावणा गुर उपदेसु कमावै कोई ।
LINE 167
ਤ੍ਰੈਵੀਹਾਂਦੇਦੰਮਲੈਇਕੁਰੁਪਈਆਹੋਛਾਹੋਈ
(ਦ੍ਰਿਸ਼ਟਾਂਤ) 'ਤ੍ਰੈਵੀਹਾਂ' (ਸੱਠ) ਪੈਸੇ (ਅਥਵਾ ਤੀਹ ਟਕੇ) ਦੇਕੇ ਇਕ ਰੁਪਈਆ ਲਈਏ ਤਾਂ (ਭਾਰ 'ਹੋਛਾ' ਅਰਥਾਤ) ਹੌਲਾ ਹੋ ਜਾਂਦਾ ਹੈ। (ਭਾਵ ਇਕ ਤੋਲਾ ਰਹਿ ਜਾਂਦਾ ਹੈ। ਤਥਾ)
When a rupee is changed into sixty paisas, its power is scattered and it becames weak.
त्रै वीहां दे दंम लै इकु रुपईआ होछा होई ।
LINE 168
ਦਸੀਰੁਪਯੀਂਲਈਦਾਇਕੁਸੁਨਈਆਹਉਲਾਸੋਈ
ਦਸ ਰੁਪਏ ਦੇਕੇ ਇਕ ਸੁਨਈਆ (ਮੋਹਰ) ਲਈਏ (ਦਸਵਾਂ ਹਿੱਸਾ ਭਾਰ ਹੋਰ) ਹਲਕਾ ਹੋ ਜਾਂਦਾ ਹੈ।
If gold-muhar (coin) is changed for ten rupees, it loses its value.
दसी रुपयीं लईदा इकु सुनईआ हउला सोई ।
LINE 169
ਸਹਸਸੁਨਈਏਮੁਲੁਕਰਿਲੱਯੈਹੀਰਾਹਾਰਪਰੋਈ
ਹਜ਼ਾਰ ਮੋਹਰ ਦਾ ਮੁੱਲ ਕਰ ਕੇ ਇਕ ਹੀਰਾ ਲਈਏ ਉਹ (ਭਾਰ ਐਡਾ ਹੌਲਾ ਹੋ ਜਾਂਦਾ ਹੈ ਕਿ ਰਾਣੀਆਂ ਦੇ) ਹਾਰ ਵਿਚ ਪ੍ਰੋਤਾ ਜਾਂਦਾ ਹੈ।
And if a diamond is obtained for one thousand coins, it becomes so light that it is stringed in a necklace (and is worn).
सहस सुनईए मुलु करि लयै हीरा हार परोई ।
LINE 170
ਪੈਰੀਪੈਪਾਖਾਕਹੋਇਮਨਬਚਕਰਮਭਰਮਭਉਖੋਈ
(ਅਜਿਹਾ ਹੀ) ਜੋ ਪੈਰਾਂ ਦੀ ਖਾਕ ਹੋਕੇ ਪੈਰੀਂ ਪੈਂਦੇ ਹਨ ਅਰ ਮਨ ਬਚ ਕਰਮ ਕਰ ਕੇ ਭਰਮ ਭਊ ਨਹੀਂ ਰਖਦੇ।
The man who by touching the feet and by becoming dust of the feet (of Guru) erases the illusions and fears of speech
पैरी पै पा खाक होइ मन बच करम भरम भउ खोई ।
LINE 171
ਹੋਇਪੰਚਾਇਣੁਪੰਜਿਮਾਰਬਾਹਰਿਜਾਦਾਰਖਿਸਗੋਈ
ਸਤਿਸੰਗ ਵਿਖੇ (ਪ੍ਰਾਪਤ ਹੋਕੇ) ਪੰਜ ਇੰਦ੍ਰਯ (ਅਥਵਾ ਕਾਮਾਦਿਕ ਵਿਖਯ) ਮਾਰਕੇ ਬਾਹਰ ਜਾਂਦਾ (ਮਨ) ਰੋਕ ਰਖੇ।
And actions from his mind and in the holy congregation wipes out the five evil propensities, he further restrains the mind
होइ पंचाइणु पंजि मार बाहरि जादा रखि सगोई ।
LINE 172
ਬੋਲਅਬੋਲੁਸਾਧਜਨਓਈ੨੧੨੩।।।ਤ੍ਰੇਈ
ਉਹ ਸਾਧੂ (ਜਨ ਹੈ ਉਸ ਦੇ) ਬੋਲ (ਮਹਿੰਮਾ) ਅਮੋਲ ਹੈ (ਹੀਰੇ ਤੋਂ ਬੀ ਵਧੀਕ ਮਹਿੰਗਾ ਹੈ)।
Such a one is a real sadhu (Gurmukh) and his words are ineffable.
बोल अबोलु साध जन ओई ।२१।२३। त्रेई ।