ਵਾਰਾਂ ਭਾਈ ਗੁਰਦਾਸ ਜੀ

ਅੰਗ 26
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Oankaar, the primal energy, realized through the grace of divine preceptor
ੴ सतिगुर प्रसादि ॥
LINE 02
ਪਉੜੀ
(ਸਤਿਗੁਰ=ਗੁਰ ਨਾਨਕ। ਸਿਰੰਦਾ=ਰਚਨਹਾਰ। ਵਸੰਦਾ=ਵਸਾਉਣਹਾਰਾ। ਦੋਹੀ=ਦੁਹਾਈ, (ਅ) ਚੋਣ ਵਾਲਾ ਵੀਹ=ਵੀਹ ਵਿਸਵੇ, ਨਿਸਚੇ ਕਰ ਕੇ ਇਕੀਹ=ਇਕ ਦੀ ਈਹਾ ਵਾਲਾ।)
पउड़ी १
LINE 03
ਸਤਿਗੁਰਸਚਾਪਾਤਿਸਾਹੁਪਾਤਿਸਾਹਾਪਾਤਿਸਾਹੁਸਿਰੰਦਾ
ਸਤਿਗੁਰ (ਨਾਨਕ) ਸੱਚਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ (ਤੇ) ਪਾਤਸ਼ਾਹਾਂ ਦਾ ਰਚਣਹਾਰਾ ਹੈ।
The true Guru is true emperor and He is creator of the emperor of the emperors.
सतिगुर सचा पातिसाहु पातिसाहा पातिसाहु सिरंदा ।
LINE 04
ਸਚੈਤਖਤਿਨਿਵਾਸੁਹੈਸਾਧਸੰਗਤਿਸਚਖੰਡਿਵਸੰਦਾ
ਸੱਚੇ ਤਖਤ (ਰਾਜ ਸਿੰਘਾਸਨ) ਪੁਰ ਨਿਵਾਸ ਹੈ, ਸਾਧ ਸੰਗਤ ਰੂਪ ਸੱਚ ਖੰਡ ਦਾ ਵਸਾਉਣ ਹਾਰਾ ਹੈ।
He sits on the throne of truth and resides in holy congregation, the abode of truth.
सचै तखति निवासु है साधसंगति सच खंडि वसंदा ।
LINE 05
ਸਚੁਫੁਰਮਾਣੁਨੀਸਾਣੁਸਚੁਸਚਾਹੁਕਮੁਮੂਲਿਫਿਰੰਦਾ
ਸੱਚਾ ਫੁਰਮਾਣ (ਆਗਿਆ) ਹੈ (ਨੀਸਾਣ=) ਝੰਡਾ ਬੀ ਸੱਚਾ ਹੈ, ਹੁਕਮ ਵੀ ਸੱਚਾ ਕਦੇ ਮੁੜਣ ਵਾਲਾ ਨਹੀਂ।
Truth is His mark and truth He utters and His command is irrefutable.
सचु फुरमाणु नीसाणु सचु सचा हुकमु न मूलि फिरंदा ।
LINE 06
ਸਚੁਸਬਦੁਟਕਸਾਲਸਚੁਗੁਰਤੇਗੁਰਹੁਇਸਬਦਮਿਲੰਦਾ
ਉਸ ਦਾ ਸ਼ਬਦ ਅਰ ਟਕਸਾਲ ਸੱਚ ਹੈ, ਜੋ ਗੁਰ ਸ਼ਬਦ ਨੂੰ ਮਿਲਦਾ ਹੈ ਉਹ ਗੁਰੂ ਹੁੰਦਾ ਹੈ (ਅਰਥਾਤ ਗੁਰੂ ਅੰਗਦ ਗੁਰੂ ਅਮਰ ਆਦਿਕ ਗੁਰੂ ਸਬਦ ਨਾਲ ਮਿਲਕੇ ਗੁਰੂ ਹੁੰਦੇ ਚਲੇ ਆਏ)।
He whose Word is true and whose treasure is true, is attainable in the form of the word of the Guru.
सचु सबदु टकसाल सचु गुर ते गुर हुइ सबद मिलंदा ।
LINE 07
ਸਚੀਭਗਤਿਭੰਡਾਰਸਚੁਰਾਗਰਤਨਕੀਰਤਨੁਭਾਵੰਦਾ
ਸੱਚੀ ਭਗਤੀ' (ਸੇਵਾ) ਅਰ ਭੰਡਾਰਾ ਬੀ ਸਚਾ ਹੈ; ਰਾਗ ਰਤਨ (ਰੂਪ) ਦਾ ਕੀਰਤਨ (ਗੁਰੂ ਨੂੰ) ਭਾਉਂਦਾ ਹੈ।
His devotion is true, His warehouse is true and He likes love and praise.
सची भगति भंडार सचु राग रतन कीरतनु भावंदा ।
LINE 08
ਗੁਰਮੁਖਿਸਚਾਪੰਥੁਹੈਸਚੁਦੋਹੀਸਚੁਰਾਜੁਕਰੰਦਾ
ਗੁਰਮੁਖਾਂ ਦਾ ਸੱਚਾ ਰਸਤਾ ਹੈ, (ਸੱਚੀ 'ਦੋਹੀ' ਅਰਥਾਤ) ਡੌਂਡੀ ਬੀ ਸੱਚੀ ਹੈ (ਅਥਵਾ 'ਸਚ ਦੋਹੀਂ=ਸੱਚ ਦਾ ਚੋਣ ਵਾਲਾ ਭਾਵ ਨਿਤਾਰਣ ਵਾਲਾ ਹੈ ਅਰ) ਸਚਾ ਰਾਜ ਕਰਣ ਵਾਲਾ ਹੈ (ਭਾਵ ਨ੍ਯਾਇਕਾਰੀ ਹੈ)।
The way of the gurmukhs is also true, their slogan is truth and their kingdom is also the kingdom of truth.
गुरमुखि सचा पंथु है सचु दोही सचु राजु करंदा ।
LINE 09
ਵੀਹਇਕੀਹਚੜ੍ਹਾਉਚੜ੍ਹੰਦਾ।।
ਵੀਹ ਵਿਸਵੇ (ਅਥਵਾ 'ਵੀਹ' ਸੰਸਾਰ ਵਿਖੇ 'ਇਕੀਹ') ਇਕ ਪਰਮੇਸ਼ਰ ਹੈ ('ਚੜ੍ਹਾਉ'=) ਪ੍ਰੇਮ ਵਿੱਚ ਚੜ੍ਹਨ ਵਾਲਾ ਹੈ।
The treader on this path, crossing the world goes on to meet the Lord.
वीह इकीह चढ़ाउ चढ़ंदा ।१।
LINE 10
ਪਉੜੀ
पउड़ी २
LINE 11
ਗੁਰਪਰਮੇਸਰੁਜਾਣੀਐਸਚੇਸਚਾਨਾਉਧਰਾਇਆ
ਗੁਰ ਪਰਮੇਸ਼ਰ ਨੂੰ ਜਾਣੀਏਂ, (ਆਪ) ਸੱਚਾ ਹੈ (ਉਸ ਨੇ) ਨਾਮ ਬੀ ਸੱਚਾ ਧਰਾਇਆ ਹੈ।
The Guru ought to be known as the Supreme Lord because only that true being has adopted the true name (of the Lord).
गुर परमेसरु जाणीऐ सचे सचा नाउ धराइआ ।
LINE 12
ਨਿਰੰਕਾਰੁਆਕਾਰੁਹੋਇਏਕੰਕਾਰੁਅਪਾਰੁਸਦਾਇਆ
ਅਪਾਰ ਨਿਰੰਕਾਰ ਨੇ ('ਅਕਾਰ') ਸਰੂਪ ਧਾਰਕੇ 'ਏਕੰਕਾਰ' ਕਹਾਇਆ।
The formless Lord has made His self known in the form of Ekaiikar, the one boundless Being.
निरंकारु आकारु होइ एकंकारु अपारु सदाइआ ।
LINE 13
ਏਕੰਕਾਰਹੁਸਬਦਧੁਨਿਓਅੰਕਾਰਿਅਕਾਰੁਬਣਾਇਆ
ਏਕੰਕਾਰ ਤੋਂ ਸ਼ਬਦ ਦੀ ਧੁਨੀ ਹੋਈ ਤੇ ਓਅੰਕਾਰ ਦਾ ਸਰੂਪ ਬਣਾਇਆ।
From Ekanka came up Oankar, the Word vibration which further came to be known as the world, full of names and forms.
एकंकारहु सबद धुनि ओअंकारि अकारु बणाइआ ।
LINE 14
ਇਕਦੂਹੋਇਤਿਨਿਦੇਵਤਿਹੁਂਮਿਲਿਦਸਅਵਤਾਰਗਣਾਇਆ
(ਫੇਰ) ਇਕ ਤੋਂ ਤਿੰਨ ਦੇਵਤੇ ਰਚੇ ਗਏ, ਫੇਰ ਤਿੰਨਾਂ ਨੇ ਮਿਲਕੇ ਦਸ ਅਵਤਾਰ ਗਣਾਇਆ।
From the one Lord came out three gods (Brahma-, Visnu and Mahes'a) who further got themselves counted among the ten incarnations (of the supreme Being).
इकदू होइ तिनि देव तिहुं मिलि दस अवतार गणाइआ ।
LINE 15
ਆਦਿਪੁਰਖੁਆਦੇਸੁਹੈਓਹੁਵੇਖੈਓਨ੍ਹਾਨਦਰਿਆਇਆ
ਆਦਿ ਪੁਰਖ (ਪਰਮਾਤਮਾ) ਦੇਸ਼ ਕਾਲ ਵਸਤੂ ਦੇ ਭੇਦ ਤੋਂ ਰਹਿਤ ਹੈ, ਓਹ ਤਾਂ ਓਹਨਾਂ ਨੂੰ ਵੇਖਦਾ ਹੈ (ਪਰੰਤੂ ਅਵਤਾਰਾਂ ਨੂੰ) ਓਹ ਪਰਮਾਤਮਾਂ ਨਜ਼ਰੀ ਨਹੀਂ ਆਉਂਦਾ।
I salute this primal Being who sees them all but is Himself invisible.
आदि पुरखु आदेसु है ओहु वेखै ओन्हा नदरि न आइआ ।
LINE 16
ਸੇਖਨਾਗਸਿਮਰਣੁਕਰੈਨਾਵਾਅੰਤੁਬਿਅੰਤੁਪਾਇਆ
ਸ਼ੇਸ਼ਨਾਗ (ਹਜ਼ਰ ਨਾਉਂ) ਰੋਜ਼ ਲੈਂਦਾ ਹੈ, ਬਿਅੰਤ ਵਾਹਿਗੁਰੂ ਦੇ ਨਾਵਾਂ ਦਾ ਹੀ ਅੰਤ ਨਹੀਂ ਆਉਂਦਾ।
The mythical snake (Sesanag) recites and remembers Him through His myriad names but even then knows nothing about His ultimate extent.
सेख नाग सिमरणु करै नावा अंतु बिअंतु न पाइआ ।
LINE 17
ਗੁਰਮੁਖਿਸਚੁਨਾਉਮਨਿਭਾਇਆ।।
ਗੁਰਮੁਖਾਂ ਦੇ ਮਨ ਵਿਖੇ ਉਸ ਦਾ ਸੱਚਾ ਨਾਮ ਭਾਉਂਦਾ ਹੈ।
The true name of same Lord is loved by gurmukhs.
गुरमुखि सचु नाउ मनि भाइआ ।२।
LINE 18
ਪਉੜੀ
पउड़ी ३
LINE 19
ਅੰਬਰੁਧਰਤਿਵਿਛੋੜਿਅਨੁਕੁਦਰਤਿਕਰਿਕਰਤਾਰਕਹਾਇਆ
(ਈਸ਼੍ਵਰ ਨੇ ਆਪਣੀ) ਕੁਦਰਤ ਕਰ ਕੇ ਅਕਾਸ਼ ਵਿੱਚ ਧਰਤੀ ਨੂੰ ਛੱਡਿਆ, (ਰਚਣ ਹਾਰ ਹੋਣ ਕਰਕੇ) ਕਰਤਾਰ ਕਹਾਯਾ।
God has stabilized earth and sky separately and for His this power He is known as the creator.
अंबरु धरति विछोड़िअनु कुदरति करि करतार कहाइआ ।
LINE 20
ਧਰਤੀਅੰਦਰਿਪਾਣੀਐਵਿਣੁਥੰਮਾਂਆਗਾਸੁਰਹਾਇਆ
ਪਾਣੀਆਂ ਵਿੱਚ ਧਰਤੀ ਰਚੀ ਹੈ (ਚੌਫੇਰੇ ਸਮੁੰਦਰ, ਧਰਤੀ ੧ ਹਿੱਸਾ, ਸਮੁੰਦਰ ੩ ਹਿੱਸੇ ਹੈ) ਅਕਾਸ਼ ਬਿਨਾਂ ਹੀ ਆਸਰੇ ਰਖਿਆ ਹੈ (ਭਾਵ ਜਿੱਕੁਰ ਜੀਵ ਜੰਤੂ ਬਨਸਪਤੀ ਪਾਣੀ ਧਰਤੀ ਦੇ ਆਸਰੇ ਹਨ, ਪੌਣ ਭੀ ਧਰਤੀ ਦੇ ਆਸਰੇ ੪੫ ਕੁ ਮੀਲ ਇਸ ਦੇ ਗਿਰਦ ਤਕ ਰਹਿੰਦੀ ਹੈ, ਤਿਵੇਂ ਅਕਾਸ਼ ਤਤ ਆਸਰੇ ਸਿਰ ਨਹੀਂ ਰਹਿੰਦਾ, ਓਹ ਸਾਰੇ ਪਸਰਿਆ
He has settled earth in water and without props the sky He has placed in a stable position.
धरती अंदरि पाणीऐ विणु थंमां आगासु रहाइआ ।
LINE 21
ਇੰਨ੍ਹਣਅੰਦਰਿਅਗਿਧਰਿਅਹਿਨਿਸਿਸੂਰਜੁਚੰਦੁਉਪਾਇਆ
ਬਾਲਣ ਵਿਖੇ ਅੱਗ ਰੱਖੀ ਹੈ, ਦਿਨ (ਦੇ ਚਾਨਣ ਲਈ) ਸੂਰਜ (ਅਰ) ਰਾਤ ਦੇ (ਚਾਨਣ ਲਈ) ਚੰਦ ਪੈਦਾ ਕੀਤਾ ਹੈ।
Putting fire in the fuel He has created sun and moon shining day and night.
इंन्हण अंदरि अगि धरि अहिनिसि सूरजु चंदु उपाइआ ।
LINE 22
ਛਿਅਰੁਤਿਬਾਰਹਮਾਹਕਰਿਖਾਣੀਬਾਣੀਚਲਤੁਰਚਾਇਆ
ਬਾਰਾਂ ਮਹੀਨਿਆਂ ਵਿਖੇ ਛੀ ਰੁਤਾਂ (ਦੋ ਦੋ ਮਹੀਨਿਆਂ ਦੀਆਂ) ਕਰ ਕੇ (ਚਾਰ) ਖਾਣੀ (ਅਰ ਚਾਰ ਹੀ) ਬਾਣੀਆਂ ਦਾ ਕੌਤਕ ਰਚਿਆ ਹੈ।
Making six seasons and twelve months He has undertaken the sport of creating four mines and four speeches.
छिअ रुति बारह माह करि खाणी बाणी चलतु रचाइआ ।
LINE 23
ਮਾਣਸਜਨਮੁਦੁਲੰਭੁਹੈਸਫਲੁਜਨਮੁਗੁਰੁਪੂਰਾਪਾਇਆ
(ਪਰੰਤੂ ਸਾਰੀ ਰਚਨਾਂ ਵਿਚੋਂ) ਮਾਣਸ ਜਨਮ ਦੁਰਲੱਭ ਹੈ (ਫੇਰ ਉਹ ਦੁਰਲੱਭ ਜਨਮ ਤਾਂ) ਸੁਫਲ ਹੈ ਜੇ ਪੂਰਾ ਗੁਰੂ ('ਗੁਰੂ ਨਾਨਕ') ਪਾਇਆ ਹੈ।
Human life is rare and whosoever has found the perfect Gum, his life has become blessed.
माणस जनमु दुलंभु है सफलु जनमु गुरु पूरा पाइआ ।
LINE 24
ਸਾਧਸੰਗਤਿਮਿਲਿਸਹਜਿਸਮਾਇਆ।।
(ਉਹ) ਸਾਧ ਸੰਗਤ ਨਾਲ ਮਿਲਕੇ ਸਹਿਜ (ਪਦ ਵਿਖੇ) ਸਮਾ ਜਾਂਦੇ ਹਨ, (ਜੀਵਨ ਮੁਕਤ ਹੋ ਜਾਂਦੇ ਹਨ)।
Meeting the holy congregation man is absorbed in equipoise.
साधसंगति मिलि सहजि समाइआ ।३।
LINE 25
ਪਉੜੀ
पउड़ी ४
LINE 26
ਸਤਿਗੁਰੁਸਚੁਦਾਤਾਰੁਹੈਮਾਣਸਜਨਮੁਅਮੋਲੁਦਿਵਾਇਆ
“ਸਤਿਗੁਰੂ” ਜੀ ਸੱਚੇ ਦਾਨੀ ਹਨ (ਜਿਨ੍ਹਾਂ ਨੇ) ਅਮੋਲਕ ਮਾਨਸ ਜਨਮ ਸਾਨੂੰ ਦਿਵਾਇਆ ਹੈ।
The true Guru is truly benevolent as he has granted us the human life.
सतिगुरु सचु दातारु है माणस जनमु अमोलु दिवाइआ ।
LINE 27
ਮੂਹੁਅਖੀਨਕੁਕੰਨੁਕਰਿਹਥਪੈਰਦੇਚਲੈਚਲਾਇਆ
ਮੂੰਹ, ਅੱਖਾਂ, ਨੱਕ, ਕੰਨ, ਆਦਿ (ਗਿਆਨ ਇੰਦ੍ਰਯ) ਹੱਥ ਪੈਰ ਆਦਿ (ਕਰਮ ਇੰਦ੍ਰਯ ਦਿਤੇ ਹਨ) (ਜਿਨ੍ਹਾਂ ਦੇ) ਚਲਣ ਕਰ ਕੇ (ਜੀਵ) ਚਲਦਾ ਹੈ।
Mouth, eyes, nose, ears He created and has given feet so that the individual could move around.
मूहु अखी नकु कंनु करि हथ पैर दे चलै चलाइआ ।
LINE 28
ਭਾਉਭਗਤਿਉਪਦੇਸੁਕਰਿਨਾਮੁਦਾਨੁਇਸਨਾਨੁਦਿੜਾਇਆ
ਪ੍ਰੇਮਾ ਭਗਤੀ ਦਾ ਉਪਦੇਸ਼ ਦੇਕੇ ਨਾਮਦਾਨ ਇਸ਼ਨਾਨ ਪੱਕਾ ਕਰਾਇਆ ਹੈ।
Preaching loving devotion, the true Guru has bestowed on the people steadfastness in remembering the Lord, ablution and charity.
भाउ भगति उपदेसु करि नामु दानु इसनानु दिड़ाइआ ।
LINE 29
ਅੰਮ੍ਰਿਤਵੇਲੈਨਾਵਣਾਗੁਰਮੁਖਿਜਪੁਗੁਰਮੰਤੁਜਪਾਇਆ
ਅੰਮ੍ਰਤ ਵੇਲੇ ਇਸ਼ਨਾਨ ਕਰ ਕੇ ਗੁਰਮੁਖਾਂ ਨੂੰ 'ਗੁਰ ਮੰਤ੍ਰ' (ਅਰਥਾਤ) ਜਪੁਜੀ ਦਾ ਪਾਠ ਜਪਾਇਆ ਹੈ।
In ambrosial hours the gurmukhs undertake to inspire themselves and others to bathe and recite the mantra of the Guru.
अंम्रित वेलै नावणा गुरमुखि जपु गुर मंतु जपाइआ ।
LINE 30
ਰਾਤਿਆਰਤੀਸੋਹਿਲਾਮਾਇਆਵਿਚਿਉਦਾਸੁਰਹਾਇਆ
ਰਾਤ ਨੂੰ (ਸੌਣ ਵੇਲੇ) ਆਰਤੀ ਸੋਹਲੇ (ਦਾ ਪਾਠ ਦੱਸਿਆ ਹੈ) ਮਾਯਾ ਵਿਖੇ ਰਹਿਕੇ ਉਦਾਸ (ਬ੍ਰਿਤੀ ਰੱਖਣੀ ਦੱਸੀ) ਹੈ।
In the evening, instructing the recitation of Arati and Sohild, the true Guru has inspired people to remain detached even amidst maya.
राति आरती सोहिला माइआ विचि उदासु रहाइआ ।
LINE 31
ਮਿਠਾਬੋਲਣੁਨਿਵਿਚਲਣੁਹਥਹੁਦੇਇਆਪੁਗਣਾਇਆ
ਮਿੱਠਾ ਬੋਲਣਾ, ਨਿੰਮ੍ਰੀ ਹੋਕੇ ਚੱਲਣਾ, ਹੱਥੋਂ ਦੇਕੇ ਹੰਕਾਰ ਨ ਕਰਨਾ (ਇਤ੍ਯਾਦਿਕ ਸਿੱਖੀ ਦੇ ਮੂਲ ਦ੍ਰਿੜ੍ਹ ਕਰਾਏ ਹਨ, ਫਲ ਕੀ ਹੁੰਦਾ ਹੈ।)
The Guru has preached people to speak mildly, to conduct themselves humbly and to not to get noticed even after giving something to others.
मिठा बोलणु निवि चलणु हथहु देइ न आपु गणाइआ ।
LINE 32
ਚਾਰਿਪਦਾਰਥਪਿਛੈਲਾਇਆ।।
(ਧਰਮ, ਅਰਥ ਕਾਮ, ਮੋਖ) ਚਾਰੇ ਪਦਾਰਥ (ਗੁਰਮੁਖਾਂ ਦੇ) ਪਿਛੇ ਲਾ ਛੱਡੇ ਹਨ।
This way the true Guru has made all the four ideals (dharma, arch, Wm and moks) of life to follow him.
चारि पदारथ पिछै लाइआ ।४।
LINE 33
ਪਉੜੀ
पउड़ी ५
LINE 34
ਸਤਿਗੁਰੁਵਡਾਆਖੀਐਵਡੇਦੀਵਡੀਵਡਿਆਈ
ਸਤਿਗੁਰੂ ਨੂੰ (ਸਾਰੇ) ਵੱਡਾ ਆਖਦੇ ਹਨ, (ਕਿਉਂ ਜੋ) ਵੱਡੇ (ਗੁਰੂ) ਦੀ ਵਡਿਆਈ ਵੱਡੀ ਹੈ।
The true Guru is called great and the glory of the great is also great.
सतिगुरु वडा आखीऐ वडे दी वडी वडिआई ।
LINE 35
ਓਅੰਕਾਰਿਅਕਾਰੁਕਰਿਲਖਦਰੀਆਉਕੀਮਤਿਪਾਈ
ਓਅੰਕਾਰ ਨੇ ਆਕਾਰ ਕੀਤਾ ਹੈ, (ਜਿਸ ਵਿਖੇ) 'ਲੱਖਾਂ ਦਰਿਆਉ' (ਬ੍ਰਹਮਾਦਿਕ ਦੇਵਤੇ ਹੋਣ ਕਰ) ਕੀਮਤ (ਕਿਸੇ) ਨਹੀਂ ਪਾਈ।
Oankar has assumed the form of the world and millions of life-streams could not know about His grandeur.
ओअंकारि अकारु करि लख दरीआउ न कीमति पाई ।
LINE 36
ਇਕਵਰਭੰਡੁਅਖੰਡੁਹੈਜੀਅਜੰਤਕਰਿਰਿਜਕੁਦਿਵਾਈ
ਬ੍ਰਹਮੰਡ ਵਿਖੇ 'ਅਖੰਡ' (ਇਕ ਰਸ) ਇਕੋ ਹੈ (ਜੋ) ਜੀਵ ਜੰਤ (ਉਤਪਤ) ਕਰ ਕੇ ਰਿਜਕ ਦੇ ਰਿਹਾ ਹੈ।
The One Lord uninterruptedly is pervading the whole universe and provides livelihood to all creatures.
इक वरभंडु अखंडु है जीअ जंत करि रिजकु दिवाई ।
LINE 37
ਲੂੰਅਲੂੰਅਵਿਚਿਰਖਿਓਨੁਕਰਿਵਰਭੰਡਕਰੋੜਿਸਮਾਈ
ਇਕ ਇਕ ਰੋਮ ਵਿਖੇ ਕਰੋੜ ਕਰੋੜ ਬ੍ਰਹਮੰਡ ਦੀ ਸਮਾਈ ਕਰ ਛੱਡੀ ਹੈ।
That Lord has subsumed crores of universes in His each trichome.
लूंअ लूंअ विचि रखिओनु करि वरभंड करोड़ि समाई ।
LINE 38
ਕੇਵਡੁਵਡਾਆਖੀਐਕਵਣਥਾਉਕਿਸੁਪੁਛਾਂਜਾਈ
ਉਸ ਨੂੰ ਕੇਡਾ ਕੁ ਵੱਡਾ ਆਖੀਏ, ਕਿਸ ਥਾਉਂ (ਰਹਿੰਦਾ ਹੈ), ਕਿਸ ਨੂੰ ਜਾ ਕੇ ਪੁੱਛੀਏ (“ਕੇਵਡੁ ਵਡਾ ਡੀਠਾ ਹੋਇ”)।
How His expanse may be explained and whom should one ask as to where He resides.
केवडु वडा आखीऐ कवण थाउ किसु पुछां जाई ।
LINE 39
ਅਪੜਿਕੋਇਹੰਘਈਸੁਣਿਸੁਣਿਆਖਣਆਖਿਸੁਣਾਈ
(ਉਸ ਦੇ ਦੇਖਣ ਨੂੰ) ਕੋਈ ਪਹੁੰਚ ਨਹੀਂ ਸਕਦਾ (ਲੋਕ) ਅਖਾਣਾਂ ਨੂੰ ਸੁਣ ਸੁਣ ਕੇ ਪਏ ਸੁਣਾਂਵਦੇ ਹਨ।
None can reach Him; all talk about Him is on the basis of hearsay.
अपड़ि कोइ न हंघई सुणि सुणि आखण आखि सुणाई ।
LINE 40
ਸਤਿਗੁਰੁਮੂਰਤਿਪਰਗਟੀਆਈ।।
(ਅਕਾਲ ਪੁਰਖ ਦੀ) ਮੂਰਤੀ ਸਤਿਗੁਰੂ (ਗੁਰੂ ਨਾਨਕ) ਵਿਖੇ ਪ੍ਰਗਟ ਦਿਖਾਈ ਦਿੰਦੀ ਹੈ (ਕਿਉਂ ਜੋ “ਨਾਨਕ ਸਾਧ ਪ੍ਰਭ ਭੇਦੁ ਨ ਭਾਈ”॥ ਗੁਰਬਾਣੀ ਦਾ ਅਭ੍ਯਾਸ ਪ੍ਰਤਖ੍ਯ ਈਸ਼੍ਵਰ ਦਾ ਦਰਸ਼ਨ ਹੈ)।
That Lord has become manifest in the form of the true Guru.
सतिगुरु मूरति परगटी आई ।५।
LINE 41
ਪਉੜੀ
पउड़ी ६
LINE 42
ਧਿਆਨੁਮੂਲੁਗੁਰਦਰਸਨੋਪੂਰਨਬ੍ਰਹਮੁਜਾਣਿਜਾਣੋਈ
ਗੁਰੂ ਦਾ ਦਰਸ਼ਨ (ਸਭ) ਧਿਆਨਾਂ ਦਾ ਮੂਲ ਹੈ, (ਕਿਉਂ ਜੋ) -ਪੂਰਨ ਬ੍ਰਹਮ (ਬ੍ਰਹਮ ਦਾ ਰੂਪ) ਹਨ, ਜਾਣਨਹਾਰਾ ਜਾਣਦਾ ਹੈ (ਅਥਵਾ “ਜਾਣੋਈ” ਜਾਣਨੇਹਾਰੇ ਹਨ, ਕਰਤਾ ਰੂਪ ਹਨ)।
The glimpse of the Guru is the basis of meditation because Guru is Brahm and this fact is known to a rare one.
धिआनु मूलु गुर दरसनो पूरन ब्रहमु जाणि जाणोई ।
LINE 43
ਪੂਜਮੂਲਸਤਿਗੁਰੁਚਰਣਕਰਿਗੁਰਦੇਵਸੇਵਸੁਖਹੋਈ
ਸਤਿਗੁਰੂ (ਗੁਰੂ ਨਾਨਕ) ਦੇ ਚਰਣ ਪੂਜਾ ਦੇ ਮੂਲ ਹਨ (ਕਿਉਂ ਜੋ ਇਸੇ ਵਿਚ ਸਾਰੀਆਂ ਪੂਜਾ ਆ ਜਾਂਦੀਆਂ ਹਨ, ਤਾਂਤੇ) ਗੁਰਦੇਵ ਦੀ ਸੇਵਾ ਵਿਖੇ ਹੀ ਸੁਖ ਹੁੰਦਾ ਹੈ।
The feet of true Guru, the root of all delights, should be worshipped and only then the delight would be atttained.
पूज मूल सतिगुरु चरण करि गुरदेव सेव सुख होई ।
LINE 44
ਮੰਤ੍ਰਮੂਲੁਸਤਿਗੁਰੁਬਚਨਇਕਮਨਿਹੋਇਅਰਾਧੈਕੋਈ
ਸਤਿਗੁਰੂ ਦਾ ਬਚਨ ਸਾਰੇ ਮੰਤ੍ਰਾਂ ਦਾ ਮੂਲ ਹੈ (ਪਰੰਤੂ ਫਲ ਤਦ ਹੁੰਦਾ ਹੈ) ਜਦ ਕੋਈ ਇਕਾਗ੍ਰ ਮਨ ਕਰ ਕੇ ਅਰਾਧਨ ਕਰੇ।
The instructions of the true Guru is the basic formula (mantra) whose adoration with single minded devotion is undertaken by rare one.
मंत्र मूलु सतिगुरु बचन इक मनि होइ अराधै कोई ।
LINE 45
ਮੋਖਮੂਲੁਕਿਰਪਾਗੁਰੂਜੀਵਨੁਮੁਕਤਿਸਾਧਸੰਗਿਸੋਈ
ਗੁਰੂ ਦੀ ਕਿਰਪਾ ਮੁਕਤੀ ਦਾ ਮੂਲ ਹੈ, ਜੀਵਨ ਮੁਕਤ ਰੂਪ ਸਾਧ ਸੰਗਤ ਸੋਈ ਹੈ (ਭਾਵ ਜਿਸ ਪੁਰ ਸਤਿਗੁਰ ਪ੍ਰਸੰਨ ਹੁੰਦੇ ਹਨ)।
The basis of liberation is the grace of the Guru and one attains liberation in life in the holy congregation alone.
मोख मूलु किरपा गुरू जीवनु मुकति साधसंगि सोई ।
LINE 46
ਆਪੁਗਣਾਇਪਾਈਐਆਪੁਗਵਾਇਮਿਲੈਵਿਰਲੋਈ
(ਪਰੰਤੂ ਗੁਰੂ ਕ੍ਰਿਪਾ) ਆਪਣਾ ਆਪ ਗਣਾਉਣ ਕਰ ਕੇ ਨਹੀਂ ਪਾਈਦੀ; ਹੰਕਾਰ ਛੱਡਕੇ ਵਿਰਲਾ ਹੀ (ਗੁਰੂ ਕ੍ਰਿਪਾ) ਨੂੰ ਮਿਲਦਾ ਹੈ।
Making oneself noticed none can attain the Lord and even shedding the ego any rare one meets Him.
आपु गणाइ न पाईऐ आपु गवाइ मिलै विरलोई ।
LINE 47
ਆਪੁਗਵਾਏਆਪਹੈਸਭਕੋਆਪਿਆਪੇਸਭੁਕੋਈ
ਹੰਕਾਰ ਛਡਨ ਕਰ ਕੇ (ਸ਼ੁੱਧ) ਆਪ (ਉਨਮਨ) ਹੁੰਦਾ ਹੈ, (ਤੇ) ਸਭ ਕਿਸੇ ਨੂੰ ਆਪਣਾ ਰੂਪ ਜਾਣਦਾ ਹੈ ਅਰ ਸਭ ਕੋਈ ਉਸ ਨੂੰ ਆਪਣਾ ਹੀ ਰੂਪ ਜਾਣਦੇ ਹਨ (ਭਾਵ ਸਾਰੇ ਉਸ ਨਾਲ ਪਿਆਰ ਕਰਦੇ ਹਨ “ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ”)॥
He who annihilates his ego, in fact, is the Lord Himself; he knowns everyone as his form and all accept him as their form.
आपु गवाए आप है सभ को आपि आपे सभु कोई ।
LINE 48
ਗੁਰੁਚੇਲਾਚੇਲਾਗੁਰੁਹੋਈ।।
(ਇਸ ਤਰ੍ਹਾਂ) ਗੁਰੂ (ਨਾਨਕ) ਚੇਲਾ ਤੇ ਚੇਲਾ (ਅੰਗਦ) ਗੁਰੂ ਹੋਏ।
This way that individual in the form of Guru becomes disciple and the disciple is turned to be Guru.
गुरु चेला चेला गुरु होई ।६।
LINE 49
ਪਉੜੀ
पउड़ी ७
LINE 50
ਸਤਿਜੁਗਪਾਪਕਮਾਣਿਆਇਕਸਪਿਛੈਦੇਸੁਦੁਖਾਲਾ
ਸਤਿਜੁਗ ਵਿਖੇ ਜੋ ਪਾਪ ਕਰਦਾ ਸੀ ਉਸ ਇਕ ਪਿਛੇ ਸਾਰਾ ਦੇਸ਼ ਦੁਖੀ ਹੁੰਦਾ ਸੀ।
In satyug, the whole country suffered due to the evil deeds of even one individual.
सतिजुग पाप कमाणिआ इकस पिछै देसु दुखाला ।
LINE 51
ਤ੍ਰੇਤੈਨਗਰੀਪੀੜੀਐਦੁਆਪੁਰਿਪਾਪੁਵੰਸੁਕੋਦਾਲਾ
ਤ੍ਰੇਤੇ ਜੁਗ ਵਿਖੇ (ਇੱਕ ਦੇ ਪਾਪ ਨਾਲ) ਸਾਰੀ ਨਗਰੀ ਪੀੜੀਦੀ ਸੀ, ਦੁਆਪਰ ਦਾ ਪਾਪ ਸਾਰੀ 'ਵੰਸ' (ਪੀਹੜੀ) ('ਦਾਲਾ') ਦਲਦਾ ਸੀ (ਅਥਵਾ ਵੰਸ ਦਾ ਕੌਦਾਲਾ=ਕੁਹਾੜਾ ਸੀ)।
In tretayug, the evil committed by one, made the whole city suffer and in dvapar the whole family underwent the pains.
त्रेतै नगरी पीड़ीऐ दुआपुरि पापु वंसु को दाला ।
LINE 52
ਕਲਿਜੁਗਿਬੀਜੈਸੋਲੁਣੈਵਰਤੈਧਰਮਨਿਆਉਸੁਖਾਲਾ
ਕਲਿਜੁਗ ਵਿਖੇ ਜਿਹਾ ਕੋਈ ਬੀਜੇ ਤੇਹਾ ਕੱਟਦਾ ਹੈ, ਸੌਖਾ ਧਰਮ ਨਿਆਉਂ ਵਰਤ ਰਿਹਾ ਹੈ।
Simple is the justice of kaliyug; here only he reaps who sows.
कलिजुगि बीजै सो लुणै वरतै धरम निआउ सुखाला ।
LINE 53
ਫਲੈਕਮਾਣਾਤਿਹੁਜੁਗੀਂਕਲਿਜੁਗਿਸਫਲੁਧਰਮੁਤਤਕਾਲਾ
ਕਰਮ ਤਿੰਨਾਂ ਜੁਗਾਂ ਵਿਖੇ ਫਲਦਾ ਸੀ (ਭਾਵ ਇਕ ਜੁਗ ਦੇ ਕੀਤੇ ਹੋਏ ਸ਼ੁਭ ਕਰਮ ਦਾ ਫਲ ਦੂਜੇ ਜੁਗ ਵਿਖੇ ਚਿਰਾਕਾ ਫਲ ਮਿਲਦਾ ਸੀ) ਪਰੰਤੂ ਕਲਿਜੁਗ ਵਿਖੇ ਧਰਮ ਤਤਕਾਲ ਫਲ ਦਿੰਦਾ ਹੈ (ਦੂਜੀ ਹੋਰ ਗਲ ਚੰਗੀ ਹੈ, ਜੋ ਪੰਜਵੀਂ ਤੁਕ ਵਿਖੇ ਦੱਸਦੇ ਹਨ)।
In other three yugs, the fruit of the action was earned and accumulated but in kaliyug, one gets the fruit of dharma immediately.
फलै कमाणा तिहु जुगीं कलिजुगि सफलु धरमु ततकाला ।
LINE 54
ਪਾਪਕਮਾਣੈਲੇਪੁਹੈਚਿਤਵੈਧਰਮਸੁਫਲੁਫਲਵਾਲਾ
ਪਾਪ ਦੇ ਲੇਪ, ਫੰਤਿਆਂ ਹੋਇਆਂ ਹੀ ਲਗਦਾ ਹੈ ਅਰ ਧਰਮ ਚਿਤਵਣ ਨਾਲ ਹੀ ਸ੍ਰੇਸ਼ਟ ਫਲ ਦਿੰਦਾ ਹੈ।
Somethin* happens only after doing something in the kaliyug but even the thought of dharma gives the happy fruit in it.
पाप कमाणै लेपु है चितवै धरम सुफलु फल वाला ।
LINE 55
ਭਾਇਭਗਤਿਗੁਰਪੁਰਬਕਰਿਬੀਜਨਿਬੀਜੁਸਚੀਧਰਮਸਾਲਾ
ਇਸ ਵਾਸਤੇ ਪ੍ਰੇਮਾ ਭਗਤੀ ਕਰ ਕੇ ਗੁਰੂ ਦੇ ਸਿਖ ਸੱਚੀ ਧਰਮਸਾਲ (ਸਚੀ ਧਰਮ ਦੀ ਥਾਉਂ) ਵਿਖੇ ਗੁਰਪੁਰਬ ਕਰ ਕੇ ਬੀਜ ਨੂੰ ਬੀਜਦੇ ਹਨ।
The gurmukhs, contemplating on the wisdom of Guru and the loving devotion, sow the seed in earth, the true abode of truth.
भाइ भगति गुरपुरब करि बीजनि बीजु सची धरमसाला ।
LINE 56
ਸਫਲਮਨੋਰਥਪੂਰਣਘਾਲਾ।।
(ਉਹਨਾਂ ਦੇ) ਮਨੋਰਥ ਸਫਲ (ਹੋ ਜਾਂਦੇ ਹਨ ਅਰ ਘਾਲ) ਕਮਾਈ ਥਾਉਂ ਪੈਂਦੀ ਹੈ।
They succeed in their practice and objective.
सफल मनोरथ पूरण घाला ।७।
LINE 57
ਪਉੜੀ
पउड़ी ८
LINE 58
ਸਤਿਜੁਗਿਸਤਿਤ੍ਰੇਤੈਜੁਗਾਦੁਆਪਰਿਪੂਜਾਬਹਲੀਘਾਲਾ
ਸਤਿਜੁਗ ਵਿਖੇ 'ਸਤਿ' (ਸਚ ਬੋਲਣ ਕਰ ਕੇ ਮੁਕਤ ਹੁੰਦੇ ਸਨ) ਤ੍ਰੇਤੇ ਵਿਖੇ ਜੱਗਾਂ, ਦੁਆਪੁਰ ਵਿਖੇ ਪੂਜਾ ਦੀਆਂ ਬਾਹਲੀਆਂ 'ਘਾਲਾਂ' (ਕਮਾਈਆਂ ਚਲ ਪਈਆਂ)।
In satyug the truth, in treta and dvapar worship and ascetice discipline were in vogue.
सतिजुगि सति त्रेतै जुगा दुआपरि पूजा बहली घाला ।
LINE 59
ਕਲਿਜੁਗਿਗੁਰਮੁਖਿਨਾਉਂਲੈਪਾਰਿਪਵੈਭਵਜਲਭਰਨਾਲਾ
ਕਲਿਜੁਗ (ਵਿਖੇ) ਗੁਰਮੁਖ (ਲੋਕ) ਸੰਸਾਰ ਸਮੁੰਦ੍ਰ ਥੀਂ ਨਾਮ ਜਪਕੇ ਹੀ ਪਾਰ ਹੋ ਜਾਂਦੇ ਹਨ।
The gurmukhs, in kaliyug go across the world-ocean by repeating the name of the Lord.
कलिजुगि गुरमुखि नाउं लै पारि पवै भवजल भरनाला ।
LINE 60
ਚਾਰਿਚਰਣਸਤਿਜੁਗੈਵਿਚਿਤ੍ਰੇਤੈਚਉਥੈਚਰਣਉਕਾਲਾ
ਸਤਿਜੁਗ ਵਿਖੇ ਧਰਮ ਦੇ ਚਾਰੇ ਚਰਣ (ਤਪ, ਸੌਚ, ਦਯਾ, ਸੱਤ) ਸਬੂਤ ਸਨ, ਤ੍ਰੇਤੇ ਵਿਚ ਚੌਥਾ ਚਰਣ ਹਟ ਗਿਆ।
Dharma had four feet in the satyug but in treta, the fourth foot of dharma was made cripple.
चारि चरण सतिजुगै विचि त्रेतै चउथै चरण उकाला ।
LINE 61
ਦੁਆਪੁਰਿਹੋਏਪੈਰਦੁਇਇਕਤੈਪੈਰਧਰੰਮੁਦੁਖਾਲਾ
ਦੁਆਪਰ ਵਿਖੇ ਦੋ ਪੈਰ ਹੋ ਗਏ, ਹੁਣ ਇਕ ਪੈਰ (ਰਹਿਣ ਕਰਕੇ) ਧਰਮ ਵਡਾ ਦੁਖੀ ਹੋਇਆ।
In dvapar only two feet of dharma survived and in kaliyug the dharma stands only on one foot to undergo the sufferings.
दुआपुरि होए पैर दुइ इकतै पैर धरंमु दुखाला ।
LINE 62
ਮਾਣੁਨਿਮਾਣੈਜਾਣਿਕੈਬਿਨਉਕਰੈਕਰਿਨਦਰਿਨਿਹਾਲਾ
ਨਿਮਾਣਿਆਂ ਨੂੰ ਮਾਣ ਦੇਣ ਵਾਲਾ ਜਾਣਕੇ (ਅਕਾਲ ਪੁਰਖ ਪਾਸ) ਬੇਨਤੀ ਕਰਨ ਲੱਗਾ (ਕਿ) ਕ੍ਰਿਪਾ ਦ੍ਰਿਸ਼ਟੀ ਨਾਲ (ਮੈਨੂੰ) ਨਿਹਾਲ ਕਰੋ।
Considering the Lord as the strength of the powerless ones, it (dharma) started praying for the liberation through the grace of the Lord.
माणु निमाणै जाणि कै बिनउ करै करि नदरि निहाला ।
LINE 63
ਗੁਰਪੂਰੈਪਰਗਾਸੁਕਰਿਧੀਰਜੁਧਰਮਸਚੀਧਰਮਸਾਲਾ
(ਗੁਰੂ ਨਾਨਕ) ਪੂਰੇ ਗੁਰੂ ਨੇ ਪਰਗਾਸ ਕਰ ਕੇ ਧਰਮ ਦੇ ਧੀਰਜ ਲਈ ਸੱਚੀ ਧਰਮਸਾਲ (ਸਾਧ ਸੰਗਤ) ਰਚੀ।
The Lord manifesting in the form of the perfect Gum created the true abode of fortitude and the dharma.
गुर पूरै परगासु करि धीरजु धरम सची धरमसाला ।
LINE 64
ਆਪੇਖੇਤੁਆਪੇਰਖਵਾਲਾ।।
ਆਪਣੇ ਖੇਤ ਦਾ ਆਪ ਅਕਾਲ ਪੁਰਖ ਹੀ ਰਖਵਾਲਾ ਹੋਇਆ। (ਭਾਵ ਆਪ ਰੱਖ ਲਿਆ, ਧਰਮ ਦੇ ਚਾਰ ਪੈਰ ਸੱਤਿ, ਸੰਤੋਖ, ਵੀਚਾਰ, ਨਾਮ ਪੂਰੇ ਕਰ ਦਿਤੇ)।
Himself is the field (of creation) and Himself its protector.
आपे खेतु आपे रखवाला ।८।
LINE 65
ਪਉੜੀ
पउड़ी ९
LINE 66
ਜਿਨ੍ਹਾਂਭਾਉਤਿਨਨਾਹਿਭਉਮੁਚੁਭਉਅਗੈਨਿਭਵਿਆਹਾ
ਜਿਨ੍ਹਾਂ (ਪੁਰਖਾਂ ਨੇ ਰਬ ਦਾ) ਭਾਉ (ਧਾਰਨ ਕੀਤਾ ਹੈ) (ਭਾਵ ਨਿਵਕੇ ਤੁਰਦੇ ਹਨ) ਉਹਨਾਂ ਨੂੰ (ਜਮਾਦਿਕਾਂ ਦਾ) ਭਉ ਨਹੀਂ ਹੈ, (ਅਰ ਜੋ ਰਬ ਦੇ ਭਉ ਥੋਂ 'ਨਿਭਵਿਆਹਾ') ਨਿਡਰੇ ਹਨ ਉਹਨਾਂ ਨੂੰ ਅੱਗੇ ਵੱਡਾ ਭੈ (ਬਣਿਆ ਰਹਿੰਦਾ) ਹੈ।
They are not scared of anybody who have cherished the love of the Lord and those who are devoid of the fear of Lord remain scared in the court of Lord.
जिन्हां भाउ तिन नाहि भउ मुचु भउ अगै निभविआहा ।
LINE 67
ਅਗਿਤਤੀਜਲਸੀਅਲਾਨਿਵਚਲੈਸਿਰੁਕਰੈਉਤਾਹਾ
ਅੱਗ ਸਿਰ ਉੱਚਾ ਕਰਦੀ ਹੈ, ਇਸ ਵਾਸਤੇ ਤੱਤੀ ਹੈ, ਪਾਣੀ ਨਿਵਕੇ ਚਲਦਾ ਹੈ (ਇਸ ਲਈ) ਸੀਤਲ ਹੈ।
Since it keeps its head high, the fire is hot and because the water flows downwards, it is cold.
अगि तती जल सीअला निव चलै सिरु करै उताहा ।
LINE 68
ਭਰਿਡੁਬੈਖਾਲੀਤਰੈਵਜਿਵਜੈਘੜੈਜਿਵਾਹਾ
ਘੜਾ ਜਿੱਕੁਰ ਭਰਿਆ ਹੋਇਆ (ਭਾਵ ਹੰਕਾਰੀ ਜੀਵ) ਡੁਬੱਦਾ ਹੈ, ਨਾਲੇ ਵੱਜਦਾ ਨਹੀਂ (ਭਾਵ ਭਾਰੇ ਦੀਆਂ ਧੁਨਾਂ ਨਿਕਲਦੀਆਂ, ਜੇਕਰ ਉਹੋ ਘੜਾ) ਖਾਲੀ ਹੋਵੇ (ਨਿੰਮ੍ਰੀ ਭੂਤ ਜੀਵ) ਤਾਂ ਤਰਦਾ ਹੈ ਤੇ ਵੱਜਦਾ ਭੀ ਹੈ (ਭਾਵ ਜੋੜੀ ਦਾ ਕੰਮ ਦਿੰਦਾ ਹੈ)।
The filled up pitcher drowns and makes no sound and the empty one not only goes on swimming, it rather makes the noise also (likewise is the egotist and the egoless one, the latter absorbing in loving devotion gets liberated and the former goes on tossing
भरि डुबै खाली तरै वजि न वजै घड़ै जिवाहा ।
LINE 69
ਅੰਬਸੁਫਲਫਲਿਝੁਕਿਲਹੈਦੁਖਫਲੁਅਰੰਡੁਨਿਵੈਤਲਾਹਾ
ਅੰਬ (ਦਾ ਬੂਟਾ) ਝੁਕਣ ਕਰ ਕੇ ਹੀ ਚੰਗੇ ਫਲ ਲੈਂਦਾ ਹੈ ਅਰ ਇਰੰਡ (ਦਾ ਬੂਟਾ) ਝੁਕਦਾ ਨਹੀਂ (ਉਸ ਨਾਲ) ਦੁਖਦਾਈ ਫਲ ਲਗਦੇ ਹਨ।
Being full of fruits, the mango tree bends down in humility but the castor tree being full of bitter fruits never bows in humility.
अंब सुफल फलि झुकि लहै दुख फलु अरंडु न निवै तलाहा ।
LINE 70
ਮਨੁਪੰਖੇਰੂਧਾਵਦਾਸੰਗਿਸੁਭਾਇਜਾਇਫਲਖਾਹਾ
ਮਨ ਪੰਖੀ ਦੀ ਨਿਆਈਂ ਚੌਫੇਰੇ ਦੌੜਦਾ ਹੋਇਆ ਸੰਗਤ ਦੇ ਸੁਭਾਵ ਨੁਸਾਰ ਫਲ ਖਾਂਦਾ ਹੈ (ਯਥਾ:- “ਕਬੀਰਾ ਮਨੁ ਪੰਖੀ ਭਇਓ ਉਡਿ ਉਡਿ ਦਹਦਿਸ ਜਾਇ॥ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲੁ ਖਾਇ”)।
The mind-bird keeps flying and according to its nature picks up the fruits.
मनु पंखेरू धावदा संगि सुभाइ जाइ फल खाहा ।
LINE 71
ਧਰਿਤਾਰਾਜੂਤੋਲੀਐਹਉਲਾਭਾਰਾਤੋਲੁਤੁਲਾਹਾ
ਤੱਕੜੀ ਪੁਰ ਧਰਕੇ ਜਦ ਤੋਲੀਏ ਹੌਲੇ ਭਾਰੇ ਦਾ ਤੋਲ ਤੁਲ ਜਾਂਦਾ ਹੈ, (ਜਿਹਾ ਕੁ “ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ”॥ ਹੁਣ ਸੱਤਵੀਂ ਤੇ ਅੱਠਵੀਂ ਤੁਕ ਵਿਖੇ ਸਿੱਧਾਂਤ ਦੱਸਦੇ ਹਨ)।
On the scale of justice, the light and the heavy are weighed (and good and bad are differentiated).
धरि ताराजू तोलीऐ हउला भारा तोलु तुलाहा ।
LINE 72
ਜਿਣਿਹਾਰੈਹਾਰੈਜਿਣੈਪੈਰਾਉਤੇਸੀਸੁਧਰਾਹਾ
ਜਿੱਤਣ ਵਾਲਾ ਹਾਰਦਾ ਹੇ ਤੇ ਹਾਰਣ ਵਾਲਾ ਜਿੱਤ ਜਾਂਦਾ ਹੈ, ਪੈਰਾਂ ਉਤੇ ਹੀ ਸਿਰ ਧਰੀਦੇ ਹਨ, (ਮੁਕਦੀ ਗੱਲ ਇਹ ਹੈ ਕਿ ਜੋ ਪੈਰੀਂ ਪੈਂਦੇ ਹਨ ਜਗਤ ਉਹਨਾਂ ਦੀ ਪੈਰੀਂ ਪੈਂਦਾ ਹੈ)।
He who looks to be winning here loses in the court of the Lord and likewise the loser here wins there.
जिणि हारै हारै जिणै पैरा उते सीसु धराहा ।
LINE 73
ਪੈਰੀਪੈਜਗਪੈਰੀਪਾਹਾ।।
ਪੈਰੀਂ ਪੈ ਕੇ ਜਗਤ ਨੂੰ (ਉਹਨਾਂ ਗੁਰਮੁਖਾਂ ਨੇ) ਪੈਰੀਂ ਪੈਣਾ (ਸਿਖਲਾਇਆ ਹੈ। ਆਪ ਨਮੂਨਾ ਬਣੇ ਤੇ ਲੋਕੀ ਮਗਰ ਲੱਗੇ)।
All bow at his feet. The individual first falls at the feet (of Guru) and then he makes all to fall at his feet.
पैरी पै जग पैरी पाहा ।९।
LINE 74
ਪਉੜੀ੧੦
पउड़ी १०
LINE 75
ਸਚੁਹੁਕਮੁਸਚੁਲੇਖੁਹੈਸਚੁਕਾਰਣੁਕਰਿਖੇਲੁਰਚਾਇਆ
(ਵਾਹਿਗੁਰੂ ਸਤਿ ਸਰੂਪ ਹੈ, ਉਸ ਦਾ) ਹੁਕਮ ਬੀ ਸਤਿ ਹੈ, ਸਤਿ ਹੀ ਲੇਖ ਹੈ, ਸੱਚਾ ਕਾਰਨ ਕਰ ਕੇ ਖੇਲ (ਸੰਸਾਰ ਦਾ) ਰਚਾਇਆ ਹੈ।
The order of the Lord is true, His writ is true and from the true cause He has created the creation as His sport.
सचु हुकमु सचु लेखु है सचु कारणु करि खेलु रचाइआ ।
LINE 76
ਕਾਰਣੁਕਰਤੇਵਸਿਹੈਵਿਰਲੈਦਾਓਹੁਕਰੈਕਰਾਇਆ
(ਸਭ) ਕਾਰਣ ਕਰਤਾਰ ਦੇ ਵੱਸ ਹਨ (ਪਰ ਕਿਸੇ) ਵਿਰਲੇ ਦਾ ਓਹ ਕਰਾਇਆ ਬੀ ਕਰ ਲੈਂਦਾ ਹੈ। (ਭਾਵ 'ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ')।
All the causes are under the control of the creator but He accepts the deeds of any rare devotee.
कारणु करते वसि है विरलै दा ओहु करै कराइआ ।
LINE 77
ਸੋਕਿਹੁਹੋਰੁਮੰਗਈਖਸਮੈਦਾਭਾਣਾਤਿਸੁਭਾਇਆ
(ਪਰ ਓਹ ਭਗਤ ਜਿਸ ਦਾ ਐਡਾ ਦਰਜਾ ਹੈ ਕਿੱਥੇ ਖੇਡਦਾ ਹੈ? ਉੱਤਰ) ਓਹ ਹੋਰ ਕੁਛ ਮੰਗਦਾ ਹੀ ਨਹੀਂ ਉਸ ਨੂੰ (ਭਾਈ ਭਿਖਾਰੀ ਵਾਙੂ) ਖਸਮ ਦਾ ਭਾਣਾ ਹੀ ਚੰਗਾ ਲਗਦਾ ਹੈ।
The devotee who has loved the will of the Lord, does not beg anything from any one else.
सो किहु होरु न मंगई खसमै दा भाणा तिसु भाइआ ।
LINE 78
ਖਸਮੈਏਵੈਭਾਵਦਾਭਗਤਿਵਛਲੁਹੁਇਬਿਰਦੁਸਦਾਇਆ
ਖਸਮ (ਅਕਾਲ ਪੁਰਖ) ਨੂੰ (ਆਪਣਾ ਨਾਮ) ਭਗਤ ਵਛਲ ਪੂਰਣ ਕਰਨ ਲਈ, ਏਵੇਂ ਭਾਉਂਦਾ ਹੈ (ਕਿ ਪ੍ਰਹਿਲਾਦ ਵਾਂਙੂ ਭਗਤਾ ਦੀ ਰੱਛਾ ਹੀ ਰੱਖੇ) (ਭਗਤਾ ਨੂੰ ਕੀ ਭਾਉਂਦਾ ਹੈ? ਪੰਜਵੀਂ ਤੁਕ ਵਿਖੇ ਦੱਸਦੇ ਹਨ)।
Now the Lord also loves to accept the prayer of the devotee because protection of the devotee is His nature.
खसमै एवै भावदा भगति वछलु हुइ बिरदु सदाइआ ।
LINE 79
ਸਾਧਸੰਗਤਿਗੁਰਸਬਦੁਲਿਵਕਾਰਣੁਕਰਤਾਕਰਦਾਆਇਆ
ਸੰਤਾਂ ਦੀ ਸੰਗਤ (ਵਿਖੇ ਮਿਲਕੇ) ਗੁਰੂ ਦੀ ਬਾਣੀ ਵਿਖੇ ਲਿਵਲਾਈ ਰੱਖਦੇ (ਤੇ ਜਾਣਦੇ ਹਨ ਕਿ) ਸਾਰੇ ਕਾਰਣ ਕਰਤਾ ਹੀ ਕਰਦਾ ਆਇਆ ਹੈ। (ਸਾਨੂੰ ਦਖਲ ਦੇਣ ਦੀ ਲੋੜ ਨਹੀਂ, ਉਹ ਸਮਰਥ ਹੈ)।
The devotees who keep their consciousness absorbed in the Word in the holy congregation, know well that the creator Lord is the perennial cause of all causes.
साधसंगति गुर सबदु लिव कारणु करता करदा आइआ ।
LINE 80
ਬਾਲਸੁਭਾਇਅਤੀਤਜਗਿਵਰਸਰਾਪਦਾਭਰਮੁਚੁਕਾਇਆ
(ਇਸ ਵਾਸਤੇ) ਬਾਲਕਾਂ ਵਾਂਗੂੰ ਸੁਭਾਉ ਰੱਖਕੇ (ਭਾਵ ਹਰਖ ਸੋਗੋਂ ਰਹਤ ਹੋ) ਜਗਤ ਥੋਂ ਅਤੀਤ ਹੋਕੇ ਵਰ ਸਰਾਪ ਦਾ ਸੰਕਲਪ ਚੁਕਾ ਛੱਡਿਆ ਹੈ (ਕਿਉਂ ਜੋ ਇਹ ਦੋਵੇਂ ਰਾਗ ਦ੍ਵੈਖ ਕਰ ਕੇ ਹੁੰਦੇ ਹਨ, ਇਸ ਲਈ ਇਨ੍ਹਾਂ ਦਾ ਮੂਲ ਹੀ ਚੁਕਾ ਰੱਖਿਆ ਹੈ; ਜਾਣਦੇ ਹਨ ਕਿ)।
The devotee like the innocent child remains detached from the world and keeps himself free from delusions of boons and curses.
बाल सुभाइ अतीत जगि वर सराप दा भरमु चुकाइआ ।
LINE 81
ਜੇਹਾਭਾਉਤੇਹੋਫਲੁਪਾਇਆ੧੦।।
ਜੇਹਾ (ਕਿਸੇ ਦਾ) ਭਾਉ ਹੋਵੇ ਤੇਹਾ ਹੀ (ਉਸ ਨੇ) ਫਲ ਪਾਇਆ ਹੈ।
He receives the fruit in accordance with his desert.'
जेहा भाउ तेहो फलु पाइआ ।१०।
LINE 82
ਪਉੜੀ੧੧
पउड़ी ११
LINE 83
ਅਉਗੁਣਕੀਤੇਗੁਣਕਰੈਸਹਜਿਸੁਭਾਉਤਰੋਵਰਹੰਦਾ
ਬ੍ਰਿੱਛ ਦਾ ('ਸਹਜ') ਸੁਤੇ ਹੀ ਸੁਭਾਉ ਹੈ ਕਿ ਅਉਗਣ ਕੀਤਿਆਂ ਹੋਇਆਂ ਗੁਣ (ਉਪਕਾਰ) ਕਰਦਾ ਹੈ।
The tree being in equipoise does good even to the evil doer.
अउगुण कीते गुण करै सहजि सुभाउ तरोवर हंदा ।
LINE 84
ਵਢਣਵਾਲਾਛਾਉਬਹਿਚੰਗੇਦਾਮੰਦਾਚਿਤਵੰਦਾ
ਵੱਢਣ ਵਾਲਾ (ਬ੍ਰਿੱਛਾਂ ਦੀ) ਛਾਂ ਹੇਠ ਬੈਠਕੇ 'ਚੰਗੇ ਦਾ (ਭਾਵ ਬ੍ਰਿੱਛ ਦਾ) ਮੰਦਾ (ਬੁਰਾ) ਹੀ ਚਿਤਵਦਾ ਹੈ; (ਕਿ ਇਸ ਦੇ ਮੁੱਢ ਤੇ ਟਾਹਣ ਤਖਤਿਆਂ ਕੜੀਆਂ ਦੇ ਲਾਇਕ ਹਨ, ਵੱਢਕੇ ਲੈ ਚਲੀਏ)।
The tree cutter sits under the shade of the same and thinks evil of that benevolent one.
वढण वाला छाउ बहि चंगे दा मंदा चितवंदा ।
LINE 85
ਫਲਦੇਵਟਵਗਾਇਆਂਵਢਣਵਾਲੇਤਾਰਿਤਰੰਦਾ
(ਬ੍ਰਿੱਛ) ਵਟਿਆਂ ਮਾਰਣ ਵਾਲੇ ਨੂੰ ਫਲ ਦਿੰਦਾ ਹੈ, ਵੱਢਣ ਵਾਲਿਆਂ ਨੂੰ ('ਤਾਰ ਤਰੰਦਾ') ਨਦੀਓਂ ਤਾਰਦਾ ਹੈ।
It gives fruits to the stone throwers and boat to the cutters to get them across.
फल दे वट वगाइआं वढण वाले तारि तरंदा ।
LINE 86
ਬੇਮੁਖਫਲਨਾਪਾਇਦੇਸੇਵਕਫਲਅਣਗਣਤਫਲੰਦਾ
('ਬੇਮੁਖ') ਦੁਸ਼ਟ ਲੋਕ (ਜੋ ਭਲਿਆਂ ਦਾ ਉਪਕਾਰ ਛੱਡਕੇ ਬੁਰਾ ਚਿਤਵਦੇ ਹਨ) ਓਹ ਫਲ ਨਹੀਂ ਪਾਉਂਦੇ, (ਸੇਵਕ) ਭਗਤ ਲੋਕ ਅਣਗਿਣਤ ਫਲਾਂ ਨਾਲ ਫਲੀ ਭੂਤ ਹੁੰਦੇ ਹਨ (ਸੇਵਕ ਕਿਹੜੇ ਹਨ?)
The individuals opposed to the Gum do not get fruit and the servants receive infinite reward.
बेमुख फल ना पाइदे सेवक फल अणगणत फलंदा ।
LINE 87
ਗੁਰਮੁਖਿਵਿਰਲਾਜਾਣੀਐਸੇਵਕੁਸੇਵਕਸੇਵਕਸੰਦਾ
ਗੁਰਮੁਖ (ਕੋਈ) ਵਿਰਲਾ ਹੀ ਹੈ, ਜੋ ਸੇਵਕਾਂ ਦਾ ਸੇਵਕ ਹੋ ਕੇ ਸੇਵਾ ਕਰਦਾ ਹੈ।
Any rare gurmukh is known in this world who serves the servants of the Lord's servants.
गुरमुखि विरला जाणीऐ सेवकु सेवक सेवक संदा ।
LINE 88
ਜਗੁਜੋਹਾਰੇਚੰਦਨੋਸਾਇਰਲਹਰਿਅਨੰਦੁਵਧੰਦਾ
ਜਗਤ 'ਚੰਦ' ਨੂੰ (ਭਾਵ ਦੂਜ ਦੇ ਚੰਦ ਨੂੰ) ਨਮਸਕਾਰਾਂ ਕਰਦਾ ਹੈ ਤੇ ਸਮੁੰਦ੍ਰ ਅਨੰਦ ਦੀਆਂ ਲਹਿਰਾਂ ਵਧਾਉਂਦਾ ਹੈ, (ਭਾਵ ਉਹ ਬੀ ਦੁਤੀਆਂ ਦੇ ਚੰਦ ਨੂੰ ਮੱਥਾ ਨਿਵਾਉਂਦਾ ਹੈ)।
The second day moon is saluted by all and the ocean also becoming glad throws its waves towards it.
जगु जोहारे चंद नो साइर लहरि अनंदु वधंदा ।
LINE 89
ਜੋਤੇਰਾਜਗੁਤਿਸਦਾਬੰਦਾ੧੧।।
ਜੋ ਤੇਰਾ ਬੰਦਾ ਹੁੰਦਾ ਹੈ ਜਗਤ ਉਸ ਦਾ ਬੰਦਾ ਹੈ (“ਫਰੀਦਾ ਜੇ ਤੂ ਮੇਰਾ ਹੋਇ ਰਹਰਿ ਸਭੁ ਜਗ ਤੇਰਾ ਹੋਇ”)॥
0 Lord! the whole world becomes his who is yours own.
जो तेरा जगु तिस दा बंदा ।११।
LINE 90
ਪਉੜੀ੧੨
पउड़ी १२
LINE 91
ਜਿਉਵਿਸਮਾਦੁਕਮਾਦੁਹੈਸਿਰਤਲਵਾਇਆਹੋਇਉਪੰਨਾ
ਜਿਕੂੰ ਕਮਾਦ ਅਚਰਜ ਰੂਪ ਹੈ, ਮੂਧੇ ਸਿਰ ਹੋਕੇ ਉਤਪਤ ਹੁੰਦਾ ਹੈ।
Nature of sugarcane is wondrous: it takes birth head down.
जिउ विसमादु कमादु है सिर तलवाइआ होइ उपंना ।
LINE 92
ਪਹਿਲੇਖਲਉਖਲਿਕੈਟੋਟੇਕਰਿਕਰਿਭੰਨਣਿਭੰਨਾ
ਪਹਿਲੇ ਖੋਰੀ ਲਾਹੀ ਜਾਂਦੀ ਹੈ, ਟੋਟੇ ਕਰ ਕਰ ਕੇ ਭੰਨੀ ਦਾ ਹੈ (ਭਾਵ ਆਗ ਕੱਟਕੇ ਦੱਥੇ ਬੰਨ੍ਹੇ ਜਾਂਦੇ ਹਨ)।
First its skin is eeled off and it is cut into pieces.
पहिले खल उखलि कै टोटे करि करि भंनणि भंना ।
LINE 93
ਕੋਲੂਪਾਇਪੀੜਾਇਆਰਸਟਟਰਿਕਸਇੰਨਣਵੰਨਾ
ਵੇਲਣੇ ਵਿਚ ਪਾਕੇ ਪੀੜਿਆ ਜਾਂਦਾ ਹੈ, ਰਹੁ ਕੜਾਹੇ ਵਿਚ, ਤੇ ਪੱਛੀਆਂ ਲਕੜੀਆਂ ਵਾਂਗੂੰ (ਬਾਲੀਦੀਆਂ ਹਨ)।
Then it is crushed in cane crusher; its nice is boiled in a cauldren and the bagasse is burnt as fuel.
कोलू पाइ पीड़ाइआ रस टटरि कस इंनण वंना ।
LINE 94
ਦੁਖਸੁਖਅੰਦਰਿਸਬਰੁਕਰਿਖਾਏਅਵਟਣੁਜਗਧੰਨਧੰਨਾ
ਦੁਖ ਸੁਖ ਵਿਚ ਸਬਰ ਰੱਖਕੇ ਉਬਾਲਿਆਂ ਨੂੰ ਸਹਾਰਦਾ ਹੈ, ਜਗਤ ਧੰਨ ਧੰਨ ਆਖਦਾ ਹੈ।
It remains ontented in joys and sufferings alike and after getting boiled is called est in the world.
दुख सुख अंदरि सबरु करि खाए अवटणु जग धंन धंना ।
LINE 95
ਗੁੜੁਸਕਰੁਖੰਡੁਮਿਸਰੀਗੁਰਮੁਖਸੁਖਫਲੁਸਭਰਸਬੰਨਾ
(ਤਿਵੇਂ) ਗੁੜ, ਸ਼ੱਕਰ, ਖੰਡ, ਮਿਸਰੀ ਰੂਪ ਗੁਰਮੁਖ ਹਨ, ਸੁਖ ਫਲ ਅਤੇ ਸਭ ਰਸਾਂ ਦੇ (ਬੰਨਾ) ਬਨਾਉਣ (ਹਾਰੇ ਅਥਵਾ ਰਾਖੇ) ਹਨ।
Attaining the pleasure fruit, like gurmukh, it becomes he base of jaggery, sugar and crystal sugar.
गुड़ु सकरु खंडु मिसरी गुरमुख सुख फलु सभ रस बंना ।
LINE 96
ਪਿਰਮਪਿਆਲਾਪੀਵਣਾਮਰਿਮਰਿਜੀਵਣੁਥੀਵਣੁਗੰਨਾ
(ਕਿਉਂ ਜੋ) ਪ੍ਰੇਮ ਦਾ ਪਿਆਲਾ ਪੀਕੇ ਗੰਨੇ ਵਾਂਗੂੰ ਮਰ ਮਰ ਕੇ ਜੀਵਣ ਮੁਕਤ ਹੁੰਦੇ ਹਨ।
Death after quaffing the cup f love is similar to the life of sugarcane which after getting crushed becomes live.
पिरम पिआला पीवणा मरि मरि जीवणु थीवणु गंना ।
LINE 97
ਗੁਰਮੁਖਿਬੋਲਅਮੋਲਰਤੰਨਾ੧੨।।
(ਇਸੇ ਲਈ) ਗੁਰਮੁਖਾਂ ਦੇ ਬੋਲ (ਅਰਥਾਤ ਮਿਸ਼ਟ ਬਚਨ) ਅਮੋਲਕ ਰਤਨ ਰੂਪ ਹਨ (ਇਸ ਲਈ ਕਿ ਜਨਮ ਮਰਣ ਆਦਿ ਰੋਗ ਦੇ ਨਾਸ਼ਕ ਹਨ)।
Sayings of gurmukhs are invaluable like jewels.
गुरमुखि बोल अमोल रतंना ।१२।
LINE 98
ਪਉੜੀ੧੩
पउड़ी १३
LINE 99
ਗੁਰਦਰੀਆਉਅਮਾਉਹੈਲਖਦਰੀਆਉਸਮਾਉਕਰੰਦਾ
ਗੁਰੂ ਦਰਆਉ (ਅਮੇਉ) ਮਿਣਦੀਓਂ ਬਾਹਰ ਹੈ, (ਕਿਉਂ ਜੋ) ਲੱਖਾਂ ਦਰਯਾਵਾਂ ਦੀ ਸਮਾਈ ਕਰਦਾ ਹੈ।
Guru is such an immeasurable ocean that millions of rivers are absorbed in it.
गुर दरीआउ अमाउ है लख दरीआउ समाउ करंदा ।
LINE 100
ਇਕਸਇਕਸਦਰੀਆਉਵਿਚਿਲਖਤੀਰਥਦਰੀਆਉਵਹੰਦਾ
(ਉਸ) ਇਕ ਇਕ ਦਰੀਆਉ ਵਿਖੇ ਲੱਖਾਂ ਤੀਰਥ ਦਰੀਆਉ ਵਗਦੇ ਹਨ (ਭਾਵ ਇਕ ਗੁਰੂ ਦੇ ਦਰਸ਼ਨ ਵਿਖੇ ਲੱਖਾਂ ਦਰੀਆਵਾਂ ਤੇ ਤੀਰਥਾਂ ਦੇ ਮੰਨੇ ਹੋਏ ਮਹਾਤਮ ਸਚ ਮੁਚ ਹੋ ਜਾਂਦੇ ਹਨ “ਗੁਰੁ ਦਰੀਆਉ ਸਦਾ ਜਲੁ ਨਿਰਮਲ ਮਿਲਿਆ ਦੁਰਮਤਿ ਮੈਲੁ ਹਰੈ”)।
Millions of pilgrimage centres are there on each river and in each stream millions of waves are raised by nature.
इकस इकस दरीआउ विचि लख तीरथ दरीआउ वहंदा ।
LINE 101
ਇਕਤੁਇਕਤੁਵਾਹੜੈਕੁਦਰਤਿਲਖਤਰੰਗਉਠੰਦਾ
(ਉਨਾਂ ਦੇ) ਇਕ ਇਕ ਪ੍ਰਵਾਹ ਵਿਖੇ ਕੁਦਰਤੀ ਲੱਖਾਂ ਤਰੰਗ ਉਠਦੇ ਹਨ (ਭਾਵ ਕਥਾ ਕੀਰਤਨ ਦੇ ਲਿਬਾਸ ਹੋ ਰਹੇ ਹਨ, ਜਾਂ ਇਕ ਇਕ ਸਿੱਖ ਲੱਖਾਂ ਨੂੰ ਤਾਰਦਾ ਹੈ)।
In that Guru-ocean myriad jewels and all the four ideals (dharma, arth, kam and moks) moves around in the form of fish.
इकतु इकतु वाहड़ै कुदरति लख तरंग उठंदा ।
LINE 102
ਸਾਇਰਸਣੁਰਤਨਾਵਲੀਚਾਰਿਪਦਾਰਥੁਮੀਨਤਰੰਦਾ
ਸਮੁੰਦ੍ਰ ਕਈ ਰਤਨਾਂ ਦੀਆਂ ਪੰਗਤਾਂ ਸਣੇ ਚਾਰੇ ਪਦਾਰਥਾਂ ਦੇ (ਗੁਰ ਦਰਯਾ ਵਿਚ) ਮੱਛੀ ਵਾਂਙੂ ਤਰਦਾ ਹੈ।
All these things are not equal even to one wave (one sentence) of the Guru-ocean.
साइर सणु रतनावली चारि पदारथु मीन तरंदा ।
LINE 103
ਇਕਤੁਲਹਿਰਪੁਜਨੀਕੁਦਰਤਿਅੰਤੁਅੰਤਲਹੰਦਾ
(ਓਹ ਚਾਰੇ ਪਾਦਰਥ ਆਦਿ ਗੁਰੂ ਦੀ) ਇਕ ਲਹਿਰ (ਬਚਨ) ਦੇ ਬਰਾਬਰ ਨਹੀਂ ਹਨ, (ਕਿਉਂ ਜੋ) 'ਕੁਦਰਤ' (ਗੁਰਮੁਕਤੀ) ਦੇ ਅੰਤ ਦਾ ਕੋਈ ਅੰਤ ਨਹੀਂ ਲੈ ਸਕਦਾ।
The mystery of the extent of His power is unknowable.
इकतु लहिर न पुजनी कुदरति अंतु न अंत लहंदा ।
LINE 104
ਪਿਰਮਪਿਆਲੇਇਕਬੂੰਦਗੁਰਮੁਖਵਿਰਲਾਅਜਰੁਜਰੰਦਾ
ਪ੍ਰੇਮ ਪਿਆਲੇ ਦੀ ਇਕ ਬੂੰਦ ਅਜਰ ਹੈ, (ਪਰੰਤੂ ਕੋਈ) ਵਿਰਲਾ ਗੁਰਮੁਖ ਜਰ ਸਕਦਾ ਹੈ।
The unbearable drop of the cup of love can be cherished by any rare gurmukh.
पिरम पिआले इक बूंद गुरमुख विरला अजरु जरंदा ।
LINE 105
ਅਲਖਲਖਾਇਅਲਖੁਲਖੰਦਾ੧੩।।
(ਉਹ) ਅਲਖ ਨੂੰ ਲਖ ਲੈਂਦਾ ਹੈ, ਪਰ ਅਲਖ ਨੂੰ ਲਖਾਉਂਦਾ ਨਹੀਂ (ਕਿ ਮੈਂ ਲਖ ਲੀਤਾ ਹੈ। ਯਥਾ:- “ਜਿਨਿ ਹਰਿ ਪਾਇਓ ਤਿਨਹਿ ਛਪਾਇਓ”। ਤਥਾ:-”ਕਹੁ ਕਬੀਰ ਗੂੰਗੇ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ। “ ਸ੍ਵਾਂਤਿ ਬੂੰਦ ਦੇ ਸਿੱਪ ਵਾਂਗੂੰ ਟੁੱਭੀ ਮਾਰਕੇ ਆਪਣੇ ਆਪ ਵਿਚੇ ਅਨੰਦਿਤ ਰਹਿੰਦਾ ਹੈ)।
The Guru himself sees that imperceptible Lord, who is not visible to others.
अलख लखाइ न अलखु लखंदा ।१३।
LINE 106
ਪਉੜੀ੧੪
पउड़ी १४
LINE 107
ਬ੍ਰਹਮੇਥਕੇਬੇਦਪੜਿਇੰਦ੍ਰਇੰਦਾਸਣਰਾਜੁਕਰੰਦੇ
(ਕਈ) ਬ੍ਰਹਮੇ ਵੇਦ ਪੜ੍ਹਪੜ੍ਹ ਕੇ ਤੇ ਇੰਦ੍ਰ ਇੰਦ੍ਰਾਸਣ ਪੁਰ ਰਾਜ ਕਰ ਕਰ ਕੇ ਥੱਕ ਗਏ।
Many Brahmas reciting Vedas and many Indrs ruling the kingdoms got tired.
ब्रहमे थके बेद पड़ि इंद्र इंदासण राजु करंदे ।
LINE 108
ਮਹਾਂਦੇਵਅਵਧੂਤਹੋਇਦਸਅਵਤਾਰੀਬਿਸਨੁਭਵੰਦੇ
(ਕਈ) ਸ਼ਿਵ ਯੋਗੀਸ਼ਰ ਹੋਕੇ ਤੇ (ਕਈ) ਬਿਸ਼ਨ ਦਸਾਂ ਅਵਤਾਰਾਂ (ਦੇ ਰੂਪ ਵਿਚ) ਫਿਰਦੇ ਰਹੇ।
Mahadev becoming recluse and Visnu assuming ten incarnations roamed hither and thither.
महांदेव अवधूत होइ दस अवतारी बिसनु भवंदे ।
LINE 109
ਸਿਧਨਾਥਜੋਗੀਸਰਾਂਦੇਵੀਦੇਵਭੇਵਲਹੰਦੇ
(ਚੌਰਾਸੀ) ਸਿੱਧ, (ਨੌਂ) ਨਾਥ, ਯੋਗੀ, ਦੇਵੀਆਂ, ਦੇਵ ਭੇਦ ਕਿਸੇ ਨਹੀਂ ਪਾਇਆ।
Siddhs, naths, chiefs of the yogis, gods and goddesses could not know the mystery of that Lord.
सिध नाथ जोगीसरां देवी देव न भेव लहंदे ।
LINE 110
ਤਪੇਤਪੀਸੁਰਤੀਰਥਾਂਜਤੀਸਤੀਦੇਹਦੁਖਸਹੰਦੇ
ਤਪੀਸਰਾਂ ਨੇ ਤੀਰਥਾਂ ਤੇ ਤਪ ਕੀਤੇ, ਜਤੀ ਸਤੀ, ਦੇਹ ਦੇ ਦੁਖ ਸਹਾਰਦੇ ਰਹੇ।
Ascetics, the people going to pilgrimage centres, celebates and numerous satis in order to know Him suffer through their bodies.
तपे तपीसुर तीरथां जती सती देह दुख सहंदे ।
LINE 111
ਸੇਖਨਾਗਸਭਰਾਗਮਿਲਿਸਿਮਰਣੁਕਰਿਨਿਤਿਗੁਣਗਾਵੰਦੇ
ਸ਼ੇਸ਼ ਨਾਗ ਸਾਰੇ ਰਾਗ (ਰਾਗਣੀਆਂ ਸਮੇਤ ਪ੍ਰਭੂ ਦਾ) ਸਿਮਰਨ ਕਰ ਕੇ ਨਿਤ ਜਸ ਕਰਦੇ ਰਹੇ (ਪਰ ਅੰਤ ਕਿਸੇ ਨਾ ਪਾਇਆ। ਗੁਰੂ ਸਿੱਖਾਂ ਦਾ ਨਿਰੂਪਣ ਦਸਦੇ ਹਨ:)
Sesanag also along with all musical measures remembers and praises Him.
सेखनाग सभ राग मिलि सिमरणु करि निति गुण गावंदे ।
LINE 112
ਵਡਭਾਗੀਗੁਰਸਿਖਜਗਿਸਬਦੁਸੁਰਤਿਸਤਸੰਗਿਮਿਲੰਦੇ
ਗੁਰੂ ਦੇ ਸਿੱਖ ਜਗਤ ਵਿਖੇ ਵੱਡੇ ਭਾਗਾਂ ਵਾਲੇ (ਆਏ) ਹਨ, ਜਿਹੜੇ ਸ਼ਬਦ ਵਿਖੇ ਪ੍ਰੀਤ ਕਰ ਕੇ ਸਤਿਸੰਗ ਵਿਖੇ ਮਿਲਦੇ ਹਨ।
In this world only gurmukhs are fortunate who merging their consciousness in the Word gather in holy congregation.
वडभागी गुरसिख जगि सबदु सुरति सतसंगि मिलंदे ।
LINE 113
ਗੁਰਮੁਖਿਸੁਖਫਲੁਅਲਖੁਲਖੰਦੇ੧੪।।
(ਓਹ) ਗੁਰਮੁਖ (ਹੋਕੇ) ਸੁਖ ਫਲ ਪਾਕੇ ਅਲਖ (ਪਰਮਾਤਮਾਂ) ਨੂੰ ਲਖ ਲੈਂਦੇ ਹਨ।
Gurmukhs only, become face to face with that imperceptible Lord and attain the fruit of delight.
गुरमुखि सुख फलु अलखु लखंदे ।१४।
LINE 114
ਪਉੜੀ੧੫
पउड़ी १५
LINE 115
ਸਿਰਤਲਵਾਇਆਬਿਰਖੁਹੈਹੋਇਸਹਸਫਲਸੁਫਲਫਲੰਦਾ
ਬ੍ਰਿੱਛ 'ਸਿਰ ਤਲਵਾਇਆ' (ਸਿਰ ਤਲੇ ਰਖਦਾ) ਹੈ ਹਜ਼ਾਰਾਂ ਸ੍ਰੇਸ਼ਟ ਫਲ ਨਾਲ ਫਲਦਾ ਹੈ। (ਭਾਵ ਨਿੰਮ੍ਰਤਾ ਨੂੰ ਫਲ ਲਗਦਾ ਹੈ)।
The head (root) of the tree remains downwards and there for it is laden with flowers and fruit.
सिर तलवाइआ बिरखु है होइ सहस फल सुफल फलंदा ।
LINE 116
ਨਿਰਮਲੁਨੀਰੁਵਖਾਣੀਐਸਿਰੁਨੀਵਾਂਨੀਵਾਣਿਚਲੰਦਾ
ਜਲ ਨਿਰਮਲ ਕਹੀਦਾ ਹੈ (ਕਿਉਂ ਜੇ) ਸਿਰ ਨੀਵਾਂ ਕਰ ਕੇ ਨੀਵਾਣਾਂ ਨੂੰ ਹੀ ਚਲਦਾ ਹੈ।
The water is known as pure because it flows downward.
निरमलु नीरु वखाणीऐ सिरु नीवां नीवाणि चलंदा ।
LINE 117
ਸਿਰੁਉਚਾਨੀਵੇਂਚਰਣਗੁਰਮੁਖਿਪੈਰੀਸੀਸੁਪਵੰਦਾ
ਸਿਰ ਉੱਚਾ ਹੈ, ਨੀਵੇਂ ਚਰਣ ਹਨ, ਗੁਰਮੁਖ ਪੈਰਾਂ ਪੁਰ ਹੀ ਸਿਰ ਝੁਕਾਉਂਦੇ ਹਨ।
The head is higher and the feet lower but even then the head bows on the feet of the gurmukh.
सिरु उचा नीवें चरण गुरमुखि पैरी सीसु पवंदा ।
LINE 118
ਸਭਦੂਨੀਵੀਧਰਤਿਹੋਇਅਨੁਧਨੁਸਭੁਸੈਸਾਰੁਸਹੰਦਾ
ਸਭਨਾਂ ਥੋਂ ਨੀਵੀਂ ਧਰਤੀ ਹੈ, ਅੰਨ ਧਨ ਕਰ ਕੇ ਸਭਨਾਂ ਦੀ ਸਾਰ ਕਰਦੀ ਹੈ।
The lowest is the earth which bears the burden of the whole world and of the wealth in it.
सभ दू नीवी धरति होइ अनु धनु सभु सै सारु सहंदा ।
LINE 119
ਧੰਨੁਧਰਤੀਓਹੁਥਾਉਧੰਨੁਗੁਰੁਸਿਖਸਾਧੂਪੈਰੁਧਰੰਦਾ
(ਇਸ ਲਈ) ਧੰਨ ਧਰਤੀ ਅਰ ਓਹ ਥਾਉਂ ਬੀ ਧੰਨ ਹੈ (ਜਿੱਥੇ) ਗੁਰੂ ਦੇ ਸਿੱਖ ਸਾਧ ਚਰਣ ਧਰਦੇ ਹਨ।
That land and that place is blest where the Guru, the Sikh and ..he holymen put their feet.
धंनु धरती ओहु थाउ धंनु गुरु सिख साधू पैरु धरंदा ।
LINE 120
ਚਰਣਧੂੜਿਪਰਧਾਨਕਰਿਸੰਤਵੇਦਜਸੁਗਾਵਿਸੁਣੰਦਾ
ਉਨ੍ਹਾਂ ਦੇ ਚਰਣਾਂ ਦੀ ਧੂੜੀ ਦੀ ਪ੍ਰਧਾਨਤਾ ਨੂੰ ਸੰਤ ਤੇ ਧਰਮ ਪੁਸਤਕ ਜਸ ਗਾਕੇ ਸੁਣਾਉਂਦੇ ਹਨ।
That the dust of the feet of the saints is the highest is told even by the Vedas.
चरण धूड़ि परधान करि संत वेद जसु गावि सुणंदा ।
LINE 121
ਵਡਭਾਗੀਪਾਖਾਕਲਹੰਦਾ੧੫।।
ਵਡਭਾਗੀ (ਹਨ ਓਹ ਲੋਕ ਜੋ) ਚਰਣ ਧੂੜੀ ਲੈਂਦੇ ਹਨ (“ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ॥ ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲੁ”। ਅਰਥਾਤ- ਹਰੀ ਦੀ ਕ੍ਰਿਪਾਲਤਾ ਕਰ ਕੇ ਹੀ ਸੰਤਾਂ ਦੀ ਧੂੜੀ ਦਾ ਸ਼ਨਾਨ-ਹਉਂ ਦਾ ਪੂਰਨ ਤਯਾਗ- ਪ੍ਰਾਪਤ ਹੁੰਦਾ ਹੈ, ਕਿਉਂ ਜੋ ਉਨ੍ਹਾਂ ਨੇ ਸਾਰੇ ਪਦਾਰਥ ਲੱਭ ਲੀਤੇ ਹਨ, ਜਿਨ੍ਹਾਂ ਪਾਸ ਹ
Any fortunate one attains the dust of the feet.
वडभागी पा खाक लहंदा ।१५।
LINE 122
ਪਉੜੀ੧੬
पउड़ी १६
LINE 123
ਪੂਰਾਸਤਿਗੁਰੁਜਾਣੀਐਪੂਰੇਪੂਰਾਠਾਟੁਬਣਾਇਆ
ਸਤਿਗੁਰ (ਗੁਰੂ ਨਾਨਕ) ਪੂਰਾ ਗੁਰੂ ਜਾਣੋਂ (ਕਿਉਂ ਜੋ) ਪੂਰੇ ਨੇ ਪੂਰਾ ਹੀ ਬਣਾਉ ਬਣਾ ਰਖਿਆ ਹੈ।
The perfect true Guru is known in his majestic form.
पूरा सतिगुरु जाणीऐ पूरे पूरा ठाटु बणाइआ ।
LINE 124
ਪੂਰੇਪੂਰਾਤੋਲੁਹੈਘਟੈਵਧੈਘਟਾਇਵਧਾਇਆ
ਪੂਰੇ (ਗੁਰੂ) ਦਾ ਤੋਲ (ਵਿਚਾਰ) ਪੂਰਾ ਹੈ ਘਟਾਇਆ (ਕਿਸੇ ਦਾ) ਘਟਦਾ ਤੇ ਵਧਾਇਆ ਹੋਇਆ ਵਧਦਾ ਨਹੀਂ।
Perfect is the justice of the perfect Guru to which nothing can be added nor reduced from.
पूरे पूरा तोलु है घटै न वधै घटाइ वधाइआ ।
LINE 125
ਪੂਰੇਪੂਰੀਮਤਿਹੈਹੋਰਸੁਪੁਛਿਮਤਾਪਕਾਇਆ
ਪੂਰੇ (ਗੁਰੂ ਦੀ ('ਮਤ') ਸਿੱਖਯਾ ਪੂਰੀ ਹੈ (ਇਸ ਲਈ ਉਸਨੇ) ਹੋਰ ਨੂੰ ਪੁੱਛਕੇ ਗੁਰਮਤਾ ਨਹੀਂ (ਕਦੇ) ਪਕਾਇਆ।
The wisdom of the perfect Guru is perfect and he makes up his mind with out asking for other's counsel .
पूरे पूरी मति है होरसु पुछि न मता पकाइआ ।
LINE 126
ਪੂਰੇਪੂਰਾਮੰਤੁਹੈਪੂਰਾਬਚਨੁਟਲੈਟਲਾਇਆ
ਪੂਰੇ ਦਾ ਮੰਤ੍ਰ ਪੂਰਾ, ਬਚਨ ਪੂਰਾ ਹੈ, ਕਦੇ ਕਿਸੇ ਦਾ ਟਲਾਇਆ ਨਹੀਂ ਟਲਦਾ।
The mantra of the perfect is perfect and his command cannot be avoided.
पूरे पूरा मंतु है पूरा बचनु न टलै टलाइआ ।
LINE 127
ਸਭੇਇਛਾਪੂਰੀਆਸਾਧਸੰਗਤਿਮਿਲਿਪੂਰਾਪਾਇਆ
ਜਿਸਨੇ ਸਾਧ ਸੰਗਤ ਨਾਲ ਮਿਲਕੇ ਪੂਰੇ ਗੁਰੂ ਨੂੰ ਲੱਭਿਆ ਹੈ (ਉਸ ਦੀਆਂ) ਸਾਰੀਆਂ ਇੱਛਾਂ ਪੂਰਨ ਹੁੰਦੀਆਂ ਹਨ
All desires are fulfilled when joining the holy congregation, one meets the perfect Guru .
सभे इछा पूरीआ साधसंगति मिलि पूरा पाइआ ।
LINE 128
ਵੀਹਇਕੀਹਉਲੰਘਿਕੈਪਤਿਪਉੜੀਚੜ੍ਹਿਨਿਜਘਰਿਆਇਆ
ਸੰਸਾਰਕ ਗਿਣਤੀਆਂ ਟੱਪਕੇ ਪਤਿ ਦੀ ਪਉੜੀ (ਚਉਥੀ ਭੂਮਕਾ) ਨੂੰ ਚੜ੍ਹਕੇ ਸਰੂਪ ਵਿਖੇ ਪਹੁੰਚ ਪਿਆ, (ਫਲ ਕੀ ਹੋਇਆ?)
Crossing all calculations the Guru has climbed the ladder of honour to reach his own loft.
वीह इकीह उलंघि कै पति पउड़ी चढ़ि निज घरि आइआ ।
LINE 129
ਪੂਰੇਪੂਰਾਹੋਇਸਮਾਇਆ੧੬।।
ਪੂਰੇ' (ਪਰਮਾਤਮਾਂ ਵਿਖੇ) ਪੂਰਣ ਹੋਕੇ ਸਮਾ ਗਿਆ।
Becoming perfect he has merged in that perfect Lord.
पूरे पूरा होइ समाइआ ।१६।
LINE 130
ਪਉੜੀ੧੭
पउड़ी १७
LINE 131
ਸਿਧਸਾਧਿਕਮਿਲਿਜਾਗਦੇਕਰਿਸਿਵਰਾਤੀਜਾਤੀਮੇਲਾ
ਸਿੱਧ ਅਤੇ 'ਸਾਧਕ' (ਸਾਧਨਾ ਕਰਨ ਵਾਲੇ) ਇਕ ਸ਼ਿਵਰਾਤ੍ਰੀ ਨੂੰ ਜਾਤ੍ਰੀਆਂ ਨਾਲ ਮੇਲਾ ਕਰ ਕੇ (ਫੱਗਣ ਦੇ ਮਹੀਨੇ) ਜਾਗਾ ਕਰਦੇ ਹਨ।
The siddhs and other performer of austerities by remaining awake celebrate the Sivaratri fair.
सिध साधिक मिलि जागदे करि सिवराती जाती मेला ।
LINE 132
ਮਹਾਦੇਉਅਉਧੂਤੁਹੈਕਵਲਾਸਣਿਆਸਣਿਰਸਕੇਲਾ
ਮਹਾਂਦੇਵ (ਸ਼ਿਵ ਯੋਗ ਵਿਖੇ) ਮਸਤ ਰਹਿੰਦਾ ਹੈ। (ਜਾਂ ਅਤੀਤ ਰਹਿੰਦਾ ਹੈ) ('ਕਵਲਾਸਣ') ਬ੍ਰਹਮਾ (ਕਵਲ ਦੇ) ਆਸਣ ਦਾ ਰਸ ਲੈ ਰਿਹਾ ਹੈ।
Mahadev is a recluse and Brahma is absorbed in the delight of the seat of lotus.
महादेउ अउधूतु है कवलासणि आसणि रस केला ।
LINE 133
ਗੋਰਖੁਜੋਗੀਜਾਗਦਾਗੁਰਿਮਾਛਿੰਦ੍ਰਧਰੀਸੁਧਰੇਲਾ
ਗੋਰਖ ਜੋਗੀ ਜਾਗਦਾ ਹੈ, (ਜਿਸ ਦੇ) ਗੁਰੂ ਮਾਛਿੰਦ੍ਰ ਨਾਥ ਨੇ ਧੜੇਲ ਕਰ ਲੀਤੀ ਸੀ (ਕਹਿੰਦੇ ਹਨ ਕਿ ਇਕ ਰਾਣੀ ਦਾ ਜਿਸ ਪੁਰ ਮਾਛਿੰਦ੍ਰ ਆਸ਼ਕ ਸੀ ਪਤੀ ਮ੍ਰਿਤ ਹੋ ਗਿਆ ਸੀ। ਹੁਣ ਮਾਛਿੰਦ੍ਰ ਨੇ ਦਾਉ ਤਾੜਕੇ ਮਾਛਿੰਦ੍ਰ ਪੁਣਾ ਕੀਤਾ ਕਿ ਰਾਜਾ ਦੀ ਦੇਹ ਵਿਖੇ ਪ੍ਰਵੇਸ਼ ਕਰ ਕੇ ਬਾਹਲਾ ਚਿਰ ਜਿਥੋਂ ਤੀਕ ਚੇਲੇ ਨੇ ਇਹ ਆਖਕੇ ਭਈ 'ਜ
That Gorakh the yogi is also awake whose teacher Machhendr had kept a beautiful concubine.
गोरखु जोगी जागदा गुरि माछिंद्र धरी सु धरेला ।
LINE 134
ਸਤਿਗੁਰੁਜਾਗਿਜਗਾਇਦਾਸਾਧਸੰਗਤਿਮਿਲਿਅੰਮ੍ਰਿਤਵੇਲਾ
(ਗੁਰੂ ਨਾਨਕ) ਸਤਿਗੁਰੂ ਜੀ ਆਪ ਸਦਾ ਜਾਗਦੇ ਅਰ (ਹੋਰਨਾਂ ਨੂੰ ਬੀ ਜਗਾਉਂਦੇ ਹਨ, ਅਮ੍ਰਿਤ ਵੇਲੇ ਸਾਧ ਸੰਗਤਿ ਵਿੱਚ ਮੇਲ ਕਰਦੇ ਹਨ।
The true Guru is awake and he in the holy congregation in ambrosial hours makes others also awake (from the sleep of infatuation).
सतिगुरु जागि जगाइदा साधसंगति मिलि अंम्रित वेला ।
LINE 135
ਨਿਜਘਰਿਤਾੜੀਲਾਈਅਨੁਅਨਹਦਸਬਦਪਿਰਮਰਸਖੇਲਾ
ਸਰੂਪ ਵਿਖੇ ਤਾੜੀ ਲਾਕੇ ਅਨਹਦ ਸ਼ਬਦ ਅਰ ਪ੍ਰੇਮ ਰਸ ਵਿਖੇ ਖੇਲ ਰਹੇ ਹਨ।
In the holy congregation, theji-vs concentrate upon their self and remain absorbed in the loving delight of the unstruck word.
निज घरि ताड़ी लाईअनु अनहद सबद पिरम रस खेला ।
LINE 136
ਆਦਿਪੁਰਖਆਦੇਸੁਹੈਅਲਖਨਿਰੰਜਨਨੇਹੁਨਵੇਲਾ
ਅਕਾਲ ਪੁਰਖ ਨੂੰ ਮੇਰੀ ਨਮਸਕਾਰ ਹੈ, ਜੋ ਅਲਖ ਅਤੇ ਨਿਰੰਜਨ ਹੈ, ਉਸ ਦੇ ਪ੍ਰੇਮ ਦਾ ਵੇਲਾ ਕੋਈ ਨਹੀਂ (ਸਦਾ ਪ੍ਰੇਮ ਇਕਰਸ ਬਣਿਆ ਰਹਿੰਦਾ ਹੈ।)।
I salute the primal person, the Guru whose love and affection for the imperceptible Lord is ever fresh.
आदि पुरख आदेसु है अलख निरंजन नेहु नवेला ।
LINE 137
ਚੇਲੇਤੇਗੁਰੁਗੁਰੁਤੇਚੇਲਾ੧੭।।
ਚੇਲੇ ਤੇ ਗੁਰੂ ਅਤੇ ਗੁਰੂ ਤੇ ਚੇਲਾ! (ਤਾਤਪਰਜ ਇਹ ਕਿ ਗੁਰੂ ਨਾਨਕ ਗੁਰ ਅੰਗਦ ਆਦਿ ਵਿੱਚ ਚੇਲੇ ਤੇ ਗੁਰੂ ਵਿਖੇ ਕੋਈ ਭਿੰਨ ਭੇਦ ਨਹੀਂ ਹੈ)।
From disciple, the devotee becomes Guru and the Guru becomes disciple.
चेले ते गुरु गुरु ते चेला ।१७।
LINE 138
ਪਉੜੀ੧੮
पउड़ी १८
LINE 139
ਬ੍ਰਹਮਾਬਿਸਨੁਮਹੇਸੁਤ੍ਰੈਸੈਸਾਰੀਭੰਡਾਰੀਰਾਜੇ
ਬ੍ਰਹਮਾ, ਬਿਸ਼ਨ, ਸ਼ਿਵ ਤਿੰਨ ਦੇਵਤੇ, ਸੰਸਾਰੀ ਭੰਡਾਰੀ (ਤੇ ਘਾਤਕ) ਰਾਜੇ ਹਨ।
Brahma Visnu and Mahesra all the three are creator, sustainer and dispenser of justice respectively.
ब्रहमा बिसनु महेसु त्रै सैसारी भंडारी राजे ।
LINE 140
ਚਾਰਿਵਰਨਘਰਬਾਰੀਆਜਾਤਿਪਾਤਿਮਾਇਆਮੁਹਤਾਜੇ
ਚਾਰ ਵਰਣ (ਖੱਤ੍ਰੀ, ਬ੍ਰਹਮਣਾਦਿਕ) ਗ੍ਰਿਹਸਤੀ ਹੋਕੇ (ਕੋਈ ਜਾਤਿ, (ਕੋਈ) ਪੰਗਤੀ, ਕੋਈ ਮਾਇਆ ਦੀ ਮੁਥਾਜਗੀ ਵਿਚ (ਗ੍ਰਸਤ ਹੋ ਰਿਹਾ ਹੈ)।
The house holders of all the four varnas depend upon caste-gotra the lineage and maya.
चारि वरन घरबारीआ जाति पाति माइआ मुहताजे ।
LINE 141
ਛਿਅਦਰਸਨਛਿਅਸਾਸਤ੍ਰਾਪਾਖੰਡਿਕਰਮਕਰਨਿਦੇਵਾਜੇ
(ਕੋਈ) ਛੀ ਦਰਸ਼ਨ ਛੀ ਸ਼ਾਸਤ੍ਰਾਂ ਵਿਖੇ ਲੱਗਕੇ ਪਖੰਡ ਦੇ ਕਰਮਾਂ ਦੇ ਦਾਵੇ ਬੰਨ੍ਹਦੇ ਹਨ।
People perform hypocritical rituals pretending to follow the six philosophies of six shastras.
छिअ दरसन छिअ सासत्रा पाखंडि करम करनि देवाजे ।
LINE 142
ਸੰਨਿਆਸੀਦਸਨਾਮਧਰਿਜੋਗੀਬਾਰਹਪੰਥਨਿਵਾਜੇ
ਸੰਨਯਾਸੀ ਦਸ ਨਾਮ (ਗਿਰੀ ਪੁਰੀ ਆਦਿਕ) ਧਰਾ ਕੇ ਜੋਗੀਆਂ ਬਾਰਾਂ ਪੰਥ ਬਣਾਏ ਹਨ।
Likewise the sannyasis assuming ten names and yogis creating their twelve sects are moving around.
संनिआसी दस नाम धरि जोगी बारह पंथ निवाजे ।
LINE 143
ਦਹਦਿਸਿਬਾਰਹਵਾਟਹੋਇਪਰਘਰਮੰਗਨਿਖਾਜਅਖਾਜੇ
(ਏਹ ਬਾਰਹ ਬਾਟ) ਬਿਪਤਾ ਗ੍ਰਸੇ ਹੋਕੇ (ਯਾ ਬਹੁਤੇ ਰਾਹਾਂ ਵਿਚ ਭਟਕਦੇ ਹੋਏ) ਦਸੇ ਦਿਸ਼ਾ ਵਿਚ ਰੁਲਦੇ ਹਨ, ਪਰਾਏ ਘਰੀ ਮੰਗਦੇ ਹਨ, ਤੇ ਧਾਨ ਕੁਧਾਨ ਖਾਂਦੇ ਹਨ (ਪੰਥੋਂ ਪਤਿਤ ਹੋ ਜਾਂਦੇ ਹਨ)। (ਹੁਣ ਗੁਰਸਿੱਖਾਂ ਦੀ ਸੌਖਤਾ ਛੀਵੀਂ ਤੁਕ ਤੋਂ ਅਠਵੀਂ ਤੀਕ ਦਸਦੇ ਹਨ)।
They are all going astray in ten directions and twelve sects go on begging edibles and non edibles.
दहदिसि बारह वाट होइ पर घर मंगनि खाज अखाजे ।
LINE 144
ਚਾਰਿਵਰਨਗੁਰੁਸਿਖਮਿਲਿਸਾਧਸੰਗਤਿਵਿਚਿਅਨਹਦਵਾਜੇ
ਚਾਰ ਵਰਣਾਂ ਦੇ ਗੁਰਸਿਖ (ਆਪੋ ਵਿਚ) ਮਿਲ ਕੇ ਸਾਧ ਸੰਗਤ ਵਿਖੇ ਅਨਾਹਦ (ਬਾਣੀ ਦਾ) ਉਚਾਰਣ ਕਰ ਰਹੇ ਹਨ।
The gursikhs of all the four varnas jointly recite and listen to the unstruck melody in the holy cangregation.
चारि वरन गुरु सिख मिलि साधसंगति विचि अनहद वाजे ।
LINE 145
ਗੁਰਮੁਖਿਵਰਨਅਵਰਨਹੋਇਦਰਸਨੁਨਾਉਂਪੰਥਸੁਖਸਾਜੇ
ਗੁਰਮੁਖ ਵਰਨ ਹੋਣ ਭਾਵੇਂ ਅਵਰਨ, ਉਨ੍ਹਾਂ ਦਾ ਦਰਸ਼ਨ (ਮਤ) ਨਾਮ ਹੈ (ਇਹੋ) ਰਸਤਾ ਸੁਖਦਾਈ ਹੈ (“ਹਰਿ ਕੋ ਨਾਮੁ ਸਦਾ ਸੁਖਦਾਈ”)।
Gurmukh going beyond all varnas follows the philosophy of ncim and the path of spiritual delight made for him.
गुरमुखि वरन अवरन होइ दरसनु नाउं पंथ सुख साजे ।
LINE 146
ਸਚੁਸਚਾਕੂੜਿਕੂੜੇਪਾਜੇ੧੮।।
(ਨਿਯਮ ਹੈ ਕਿ) ਸੱਚ ਸੱਚਾ ਹੈ ਤੇ ਕੂੜ ਦਾ ਪਾਜ ਕੂੜਾ ਹੀ ਹੈ।
The truth is always true and falsehood is altogether false.
सचु सचा कूड़ि कूड़े पाजे ।१८।
LINE 147
ਪਉੜੀ੧੯
पउड़ी १९
LINE 148
ਸਤਿਗੁਰਗੁਣੀਨਿਧਾਨੁਹੈਗੁਣਕਰਿਬਖਸੈਅਵਗੁਣਿਆਰੇ
ਸਤਿਗੁਰ (ਨਾਨਕ) ਗੁਣਾਂ ਦਾ ਸਮੁੰਦ੍ਰ ਹੈ, ਅਵਗੁਣ ਹਾਰਿਆਂ ਪੁਰ ਉਪਕਾਰ ਕਰ ਕੇ ਬਖਸ਼ ਲੈਂਦਾ ਹੈ।
The true Guru is the store house of virtues who out of his benevolence blesses even the wicked ones.
सतिगुर गुणी निधानु है गुण करि बखसै अवगुणिआरे ।
LINE 149
ਸਤਿਗੁਰੁਪੂਰਾਵੈਦੁਹੈਪੰਜੇਰੋਗਅਸਾਧਨਿਵਾਰੇ
ਸਤਿਗੁਰੂ ਪੂਰਾ ਵੈਦ ਹੈ, ਪੰਜੇ ਰੋਗ ਜੋ ਕਿਸੇ ਥੋਂ ਸਾਧੇ ਨਹੀਂ ਜਾ ਸਕਦੇ, (ਆਪਣੀ ਸ਼ਬਦ ਔਖਧੀ ਦੇ ਕੇ) ਨਿਵਾਰ ਦਿੰਦਾ ਹੈ।
The true Guru is a perfect physician who cures all the five chronic ailments.
सतिगुरु पूरा वैदु है पंजे रोग असाध निवारे ।
LINE 150
ਸੁਖਸਾਗਰੁਗੁਰੁਦੇਉਹੈਸੁਖਦੇਮੇਲਿਲਏਦੁਖਿਆਰੇ
ਗੁਰਦੇਵ (ਗੁਰੂ ਅਰਜਨ) ਸੁਖਾਂ ਦਾ ਸਮੁੰਦ੍ਰ ਹੈ, ਦੁਖੀਆਂ ਨੁੰ ਸੁਖ ਦੇਕੇ (ਆਪਣੇ ਨਾਲ) ਮੇਲ ਲੈਂਦਾ ਹੈ।
Guru is ocean of pleasures who happily absorbs in him the sufferers.
सुख सागरु गुरुदेउ है सुख दे मेलि लए दुखिआरे ।
LINE 151
ਗੁਰਪੂਰਾਨਿਰਵੈਰੁਹੈਨਿੰਦਕਦੋਖੀਬੇਮੁਖਤਾਰੇ
ਪੂਰੇ ਗੁਰੂ ਸਦਾ ਨਿਰਵੈਰ ਹਨ, ਨਿੰਦਕ, ਦੋਖੀ ਅਤੇ ਬੇਮੁਖਾਂ (ਨੂੰ ਬੀ ਸੰਸਾਰ ਸਮੁੰਦ੍ਰੋਂ) ਪਾਰ ਕਰਦੇ ਹਨ।
The perfect Guru is away form enmity and He liberates even the slanderers, envious ones and the apostates.
गुर पूरा निरवैरु है निंदक दोखी बेमुख तारे ।
LINE 152
ਗੁਰੁਪੂਰਾਨਿਰਭਉਸਦਾਜਨਮਮਰਣਜਮਡਰੈਉਤਾਰੇ
ਪੂਰਾ ਗੁਰੂ (ਆਪ) ਸਦਾ ਨਿਰਭਉ (ਲੋਕਾਂ ਦੇ) ਜਨਮ ਮਰਣਾਦਿਕ ਜਮਾਂ ਦੇ ਡਰਾਂ ਨੂੰ ਉਤਾਰ ਦਿੰਦੇ ਹਨ।
The perfect Guru is fearless who always dispels the fear of transmigration and Yama, the god of death.
गुरु पूरा निरभउ सदा जनम मरण जम डरै उतारे ।
LINE 153
ਸਤਿਗੁਰੁਪੁਰਖੁਸੁਜਾਣੁਹੈਵਡੇਅਜਾਣਮੁਗਧਨਿਸਤਾਰੇ
ਪੂਰੇ ਗੁਰੂ ਸਤਿਗੁਰੂ (ਗੁਰੂ ਨਾਨਕ) ਸੁਜਾਣ ਪੁਰਖ ਹਨ, ਵੱਡੇ ਮੂਰਖਾਂ ਤੇ ਅਜਾਣਾਂ ਨੂੰ ਤਾਰ ਦੇਂਦੇ ਹਨ।
The true Guru is that enlightened one who saves ignorant fools and even the unknown ones.
सतिगुरु पुरखु सुजाणु है वडे अजाण मुगध निसतारे ।
LINE 154
ਸਤਿਗੁਰੁਆਗੂਜਾਣੀਐਬਾਹਪਕੜਿਅੰਧਲੇਉਧਾਰੇ
ਸਤਿਗੁਰੁ ('ਆਗੂ') ਰਾਹ ਦੱਸਕੇ ਅੰਨਿਆਂ (ਅਗ੍ਯਾਨੀਆਂ) ਦੀ (ਬੁਧੀ ਰੂਪੀ) ਬਾਂਹ ਫੜਕੇ ਉਧਾਰ ਕਰਦੇ ਹਨ।
The true Guru is known as such a leader who catching hold from the arm takes the blind also across (the world ocean).
सतिगुरु आगू जाणीऐ बाह पकड़ि अंधले उधारे ।
LINE 155
ਮਾਣੁਨਿਮਾਣੇਸਦਬਲਿਹਾਰੇ੧੯।।
ਨਿਮਾਣਿਆਂ ਨੂੰ ਮਾਣ ਦੇਣ ਹਾਰੇ ਹਨ, (ਇਸ ਲਈ, ਉਨ੍ਹਾਂ ਥੋਂ ਮੈਂ) ਬਲਿਹਾਰ ਹਾਂ। (ਯਥਾ - “ਮਾਣੁ ਨਿਮਾਣੇ ਤੁੰ ਧਣੀ ਤੇਰਾ ਭਰਵਾਸਾ”)
I am sacrifice unto that true Guru who is the pride of the humble ones
माणु निमाणे सद बलिहारे ।१९।
LINE 156
ਪਉੜੀ੨੦
पउड़ी २०
LINE 157
ਸਤਿਗੁਰੁਪਾਰਸਿਪਰਸਿਐਕੰਚਨੁਕਰੈਮਨੂਰਮਲੀਣਾ
ਸਤਿਗੁਰ (ਨਾਨਕ) ਪਾਰਸ ਹਨ, ਆਪਣੇ ਸਪਰਸ਼ ਨਾਲ ਮਲੀਨ ਮਨੂਰ (ਰੂਪੀ ਮਨ ਨੂੰ) ਕੰਚਨ (ਵਤ ਸ਼ੁੱਧ ਤੇ ਬਹੁਮੁੱਲਾ) ਕਰ ਦਿੰਦੇ ਹਨ।
The true Guru is such a philosopher's stone by whose touch dross transforms into gold.
सतिगुरु पारसि परसिऐ कंचनु करै मनूर मलीणा ।
LINE 158
ਸਤਿਗੁਰੁਬਾਵਨੁਚੰਦਨੋਵਾਸੁਸੁਵਾਸੁਕਰੈਲਾਖੀਣਾ
ਸਤਿਗੁਰ ਬਾਵਨ ਚੰਦਨ ਰੂਪ ਹਨ, ਆਪਣੀ ਸ੍ਰੇਸ਼ਟ ਵਾਸ਼ਨਾ ਨਾਲ (ਬ੍ਰਿੱਛ ਨੂੰ) ਅਮੋਲਕ ਕਰ ਦਿੰਦੇ ਹਨ।, (ਅਥਵਾ ਬਾਂਸ ਨੂੰ ਬੀ ਅਮੋਲਕ ਵਾਸ਼ਨਾ ਦਿੰਦੇ ਹਨ।
The true Guru is that sandalwood which makes every thing fragrant and million times more precious .
सतिगुरु बावनु चंदनो वासु सुवासु करै लाखीणा ।
LINE 159
ਸਤਿਗੁਰੁਪੂਰਾਪਾਰਿਜਾਤੁਸਿੰਮਲੁਸਫਲੁਕਰੈਸੰਗਿਲੀਣਾ
ਸਤਿਗੁਰ ਪੂਰਨ ਕਲਪ ਬ੍ਰਿਛ ਹਨ, ਸਿੰਮਲ ਦੇ ਬੂਟੇ ਨੂੰ (ਆਪਣੀ ਸੰਗਤ ਵਿਖੇ) ਲੀਨ ਕਰ ਕੇ ਸ੍ਰੇਸ਼ਟ ਫਲਾਂ ਵਾਲਾ ਕਰਦੇ ਹਨ।
The true Guru is that wish fulfilling tree which makes the cotton silk tree full of fruit.
सतिगुरु पूरा पारिजातु सिंमलु सफलु करै संगि लीणा ।
LINE 160
ਮਾਨਸਰੋਵਰੁਸਤਿਗੁਰੂਕਾਗਹੁਹੰਸੁਜਲਹੁਦੁਧੁਪੀਣਾ
ਸਤਿਗੁਰ ਮਾਨ ਸਰੋਵਰ ਹੋਕੇ ਕਾਵਾਂ ਨੂੰ ਹੰਸ ਕਰਦੇ ਹਨ, (ਪਾਪੀਆਂ ਨੂੰ ਪ੍ਰੇਮ ਕਰਦੇ ਹਨ ਅਤੇ) ਜਲ (ਪੀਣੇ) ਨੂੰ ਦੁਧ ਪੀਣਾ ਕਰਦੇ ਹਨ, (ਅਰਥਾਤ ਜਿਹੜਾ ਤੱਤ ਮਿੱਥ੍ਯਾ ਦਾ ਵਿਵੇਚਨ ਕਰ ਕੇ ਦੁਧ ਰੂਪ ਸਾਰ ਵਸਤੂ ਨੂੰ ਗ੍ਰਹਣ ਕਰ ਲਵੇ)।
The true Guru is that Manasarovar, the sacred lake in Hindu mythology, which transforms crows into swans, who drink milk cut of mixtrue of water and milk.
मान सरोवरु सतिगुरू कागहु हंसु जलहु दुधु पीणा ।
LINE 161
ਗੁਰਤੀਰਥੁਦਰੀਆਉਹੈਪਸੂਪਰੇਤਕਰੈਪਰਬੀਣਾ
ਗੁਰ ਦਰੀਆਉ ਤੀਰਥ ਹਨ, ਪਸ਼ੂਆਂ ਪ੍ਰੇਤਾਂ ਨੂੰ ਚਤੁਰ ਕਰਦੇ ਹਨ। (ਭਾਵ, ਦਰਯਾ ਵਾਂਙ ਤੁਰਕੇ ਤੇ ਧੋ ਕੇ ਨਿਸਤਾਰਾ ਕਰਦੇ ਹਨ)।
The Guru is that holy river which makes the animals and the ghosts knowledgeable and skilful.
गुर तीरथु दरीआउ है पसू परेत करै परबीणा ।
LINE 162
ਸਤਿਗੁਰਬੰਦੀਛੋੜੁਹੈਜੀਵਣਮੁਕਤਿਕਰੈਓਡੀਣਾ
ਸਤਿਗੁਰੂ ਬੰਦੀ ਛੋੜ (ਜਨਮ ਮਰਣ ਦੀ ਫਾਹੀ ਕੱਟ ਦਿੰਦੇ) ਹਨ, ਉਦਾਸਾਂ ਨੂੰ ਜੀਵਨ ਮੁਕਤ ਕਰਦੇ ਹਨ।
The true Guru is giver of freedom from bondages and makes the detached ones librated in life.
सतिगुर बंदीछोड़ु है जीवण मुकति करै ओडीणा ।
LINE 163
ਗੁਰਮੁਖਿਮਨਅਪਤੀਜੁਪਤੀਣਾ੨੦।।
ਗੁਰਮੁਖਾਂ (ਵਿਖੇ ਜੋ ਮਿਲਦਾ ਹੈ ਉਸਦਾ) ਅਪਤੀਜ ਮਨ (ਜੋ ਕਿਧਰੇ ਪਤੀਜਦਾ ਨਹੀਂ ਸੀ) ਪਤੀਜਦਾ ਹੈ, (ਸ਼ਾਂਤਿ ਨੂੰ ਪ੍ਰਾਪਤ ਹੋ ਜਾਂਦਾ ਹੈ)।
The wavering mind of the Guru-oriented individual becomes steadfast and full of confidence.
गुरमुखि मन अपतीजु पतीणा ।२०।
LINE 164
ਪਉੜੀ੨੧
पउड़ी २१
LINE 165
ਸਿਧਨਾਥਅਵਤਾਰਸਭਗੋਸਟਿਕਰਿਕਰਿਕੰਨਫੜਾਇਆ
ਚਰਚਾ ਕਰ ਕਰ ਕੇ (ਬਾਬਾ ਨਾਨਕ ਨੇ) ਸਿੱਧਾਂ, ਨਾਥਾਂ, ਆਦਿ ਅਵਤਾਰਾਂ ਦੇ ਕੰਨ ਫੜਾਏ। (ਭਾਵ ਸਾਰੇ ਤਾਬੇ ਕੀਤੇ)।
In discussions he ( Guru Nanak Dev) worsted the siddhs maths and the incarnations of gods.
सिध नाथ अवतार सभ गोसटि करि करि कंन फड़ाइआ ।
LINE 166
ਬਾਬਰਕੇਬਾਬੇਮਿਲੇਨਿਵਿਨਿਵਿਸਭਨਬਾਬੁਨਿਵਾਇਆ
ਬਾਬੇ (ਨਾਨਕ) ਨੂੰ ਬਾਬਰ ਕੇ ਨਿਵ ਨਿਵ ਕੇ (ਅਤਿ ਨਿਮ੍ਰੰਤਾ ਨਾਲ) ਮਿਲੇ ਤੇ ਹੋਰ (ਕਈ) ਨਵਾਬ ਬੀ ਨਿਉਂਕੇ ਮਿਲੇ (ਭਾਵ ਮੁਸਲਮਾਨ ਹਾਕਮਾਂ ਨੇ ਬੀ ਤਾਬੇਦਾਰੀ ਮੰਨੀ)।
Men of Babur came to Baba Nanak and the latter made them bow in humility.
बाबर के बाबे मिले निवि निवि सभ नबाबु निवाइआ ।
LINE 167
ਪਤਿਸਾਹਾਮਿਲਿਵਿਛੁੜੇਜੋਗਭੋਗਛਡਿਚਲਿਤੁਰਚਾਇਆ
(ਆਪ) ਪਾਤਸ਼ਾਹਾਂ ਦੇ ਮਿਲਣ ਥੋਂ ਵਿਛੜ ਗਏ ਕਿਉਂਜੋ ਜੋਗ ਦੇ ਭੋਗ ਨੂੰ ਛੱੜਕੇ (ਕੇਵਲ ਆਪਣਾ ਆਨੰਦ ਲੈਣ ਦੀ ਥਾਂ ਪਰਉਪਕਾਰ ਦੇਸ਼ਾਟਨ ਕਰ ਕੇ ਕਰਣ ਦਾ) ਚਲਿਤ ਰਚਾਇਆ (ਭਾਵ ਹੱਟੀ ਤੇ ਸਮਾਧੀ ਛਡਕੇ ਦੇਸ਼ ਉਧਾਰ ਦਾ ਜਤਨ ਕੀਤਾ)।
Guru Nanak met the emperors as well and becoming detached from the enjoyments and renunciation he performed a wonderful feat.
पतिसाहा मिलि विछुड़े जोग भोग छडि चलितु रचाइआ ।
LINE 168
ਦੀਨਦੁਨੀਆਦਾਪਾਤਿਸਾਹੁਬੇਮੁਹਤਾਜੁਰਾਜੁਘਰਿਆਇਆ
ਦੀਨ ਦੁਨੀ ਦਾ ਪਾਤਸ਼ਾਹ ਬੇਪਰਵਾਹ ਹੋਕੇ (ਰਾਜਘਰ) ਗਿਆਨ ਘਰ ਵਿਖੇ ਆ ਗਿਆ (ਭਾਵ ਮੁਕਤੀ ਦੇ ਸਾਧਨ ਬਾਣੀ ਦਾ ਉਚਾਰ ਕੀਤਾ, ਰਾਜ ਘਰ ਸੰਸਾਰ ਨੂੰ ਬੀ ਕਹਿੰਦੇ ਹਨ)।
Self reliant king of the spiritual and the temporal world (Guru Nanak) moved around in the world.
दीन दुनीआ दा पातिसाहु बेमुहताजु राजु घरि आइआ ।
LINE 169
ਕਾਦਰਹੋਇਕੁਦਰਤਿਕਰੇਏਹਭਿਕੁਦਰਤਿਸਾਂਗੁਬਣਾਇਆ
ਕਰਤਾ ਹੋਕੇ ਜੋ 'ਕੁਦਰਤ' (ਰਚਨਾ) ਕਰਦਾ ਹੈ, ਇਹ ਬੀ ਉਸ ਦੀ ਰਚਨਾ ਦਾ ਹੀ ਸਾਂਗ ਹੈ। (ਭਾਵ ਗੁਰੂ ਅਵਤਾਰ ਧਾਰਿਆ ਹੈ)।
The nature enacted a masquerade that he becoming creator created (a new way life- Sikhism).
कादर होइ कुदरति करे एह भि कुदरति सांगु बणाइआ ।
LINE 170
ਇਕਨਾਜੋੜਿਵਿਛੋੜਿਦਾਚਿਰੀਵਿਛੁੰਨੇਆਣਿਮਿਲਾਇਆ
ਕਈਆਂ ਨੁੰ ਜੋੜਕੇ ਵਿਛੋੜ ਦਿੰਦਾ ਹੈ, ਕਈ ਚਿਰ ਦੇ ਵਿਛੁੜੇ ਮੇਲ ਦੇਂਦਾ ਹੈ। (ਜਗਯਾਸੂਆਂ ਨੂੰ ਸਾਈਂ ਨਾਲ ਜੋੜਦਾ, ਪਾਪੀਆਂ ਨੂੰ ਵਿਸ਼ਿਆਂ ਤੋਂ ਵਿਛੋੜਦਾ, ਚਿਰਾਂ ਦੇ ਸਾਧਕਾਂ ਨੂੰ ਮੇਲਦਾ ਹੈ)।
He makes many meet, separates others and further reunites the ones separated long back.
इकना जोड़ि विछोड़िदा चिरी विछुंने आणि मिलाइआ ।
LINE 171
ਸਾਧਸੰਗਤਿਵਿਚਿਅਲਖੁਲਖਾਇਆ੨੧।।
ਸਾਧ ਸੰਗਤ ਵਿਖੇ ਅਲਖ ਲਖੀਦਾ ਹੈ, (ਭਾਵ ਉਸ ਦਾ ਗਿਆਨ ਸਾਧ ਸੰਗਤ ਵਿਖੇ ਪ੍ਰਾਪਤ ਹੁੰਦਾ ਹੈ)।
In the holy congregation, he arranges the glimpse of the invisible Lord.
साधसंगति विचि अलखु लखाइआ ।२१।
LINE 172
ਪਉੜੀ੨੨
पउड़ी २२
LINE 173
ਸਤਿਗੁਰੁਪੂਰਾਸਾਹੁਹੈਤ੍ਰਿਭਵਣਜਗੁਤਿਸਦਾਵਣਜਾਰਾ
ਸਤਿਗੁਰ (ਨਾਨਕ) ਚੱਕ੍ਰਵਰਤੀ ਪਾਤਸ਼ਾਹ ਹੈ, ਤਿੰਨ ਭਵਣਾਂ ਦਾ ਜਗਤ ਉਸ ਦਾ ਵਪਾਰੀ ਹੈ।
The true Guru is a perfect banker and the three worlds are his travelling salesmen.
सतिगुरु पूरा साहु है त्रिभवण जगु तिस दा वणजारा ।
LINE 174
ਰਤਨਪਦਾਰਥਬੇਸੁਮਾਰਭਾਉਭਗਤਿਲਖਭਰੇਭੰਡਾਰਾ
(ਪਾਤਸ਼ਾਹਾਂ ਦੇ ਘਰ) ਰਤਨ ਪਦਾਰਥ ਬੇਸ਼ੁਮਾਰ ਹੁੰਦੇ ਹਨ (ਆਪ ਦੇ ਘਰ ਵਿਖੇ ਰਤਨ ਪਦਾਰਥ ਰੂਪ) ਪ੍ਰੇਮ ਭਗਤੀ ਦੇ ਭੰਡਾਰੇ ਲੱਖਾਂ ਭਰੇ ਹੋਏ ਹਨ।
He has the treasure of infinite jewels in the form of loving devotion.
रतन पदारथ बेसुमार भाउ भगति लख भरे भंडारा ।
LINE 175
ਪਾਰਿਜਾਤਲਖਬਾਗਵਿਚਿਕਾਮਧੇਣੁਦੇਵਗਹਜਾਰਾ
(ਆਪ ਦੇ ਬਾਗ ਵਿਖੇ ਲੇੱਖਾਂ ਕਲਪ ਬ੍ਰਿੱਛ ਹਨ ਤੇ ਕਾਮਧੇਨੁ ਗਉਆਂ ਦੇ ਹਜ਼ਾਰਾਂ ਵੱਗ ਚਰਦੇ) ਹਨ। (“ਪਾਰਜਾਤੁ ਇਹੁ ਹਰਿ ਕੋ ਨਾਮ॥ ਕਾਮਧੇਨ ਹਰਿ ਹਰਿ ਗੁਣ ਗਾਮ”)।
In his garden, he keeps millions of wishfulfilling trees and thousands of herds of wishfulfilling cows.
पारिजात लख बाग विचि कामधेणु दे वग हजारा ।
LINE 176
ਲਖਮੀਆਂਲਖਗੋਲੀਆਂਪਾਰਸਦੇਪਰਬਤੁਅਪਾਰਾ
ਲੱਖਮੀਆਂ ਲੱਖਾਂ ਹੀ ਟਹਿਲਣਾਂ ਹਨ (ਇਕ ਦੀ ਕੀ ਗਿਣਤੀ ਹੈ) ਪਾਰਸ ਦੇ ਅਪਾਰ ਪਹਾੜ ਹਨ।
He has millions of Laksamts as servants and many mountains of philosopher's stones.
लखमीआं लख गोलीआं पारस दे परबतु अपारा ।
LINE 177
ਲਖਅੰਮ੍ਰਿਤਲਖਇੰਦ੍ਰਲੈਹੁਇਸਕੈਛਿੜਕਨਿਦਰਬਾਰਾ
ਲੱਖਾਂ ਇੰਦ੍ਰ, ਲੱਖਾਂ ਅੰਮ੍ਰਿਤ (ਹੱਥ ਵਿਚ) ਲੈਕੇ ਮਾਸ਼ਕੀ ਹੋਕੇ ਫਿਰ ਦਰਬਾਰ ਵਿਖੇ ਛਿੜਕਾਉ ਕਰਦੇ ਹਨ।
Millions of Indrs having millions types of nectars sprinkle in his court.
लख अंम्रित लख इंद्र लै हुइ सकै छिड़कनि दरबारा ।
LINE 178
ਸੂਰਜਚੰਦਚਰਾਗਲਖਰਿਧਿਸਿਧਿਨਿਧਿਬੋਹਲਅੰਬਾਰਾ
ਸੂਰਜ ਚੰਦ (ਵਾਂਗੂੰ) ਲੱਖਾਂ ਚਰਾਗ਼ (ਦੀਵੇ ਚਮਕਦੇ) ਰਿੱਧਾਂ ਸਿੱਧਾਂ ਨਿਧਾਂ ਦੇ ਖਲਵਾੜੇ ਭਰੇ ਹੋਏ ਹਨ।
Millions of lamps like suns and moons are there and the heaps of miraculous powers are also with him.
सूरज चंद चराग लख रिधि सिधि निधि बोहल अंबारा ।
LINE 179
ਸਭੇਵੰਡਵੰਡਿਦਿਤੀਓਨੁਭਾਉਭਗਤਿਕਰਿਸਚੁਪਿਆਰਾ
(ਕੀ ਗੁਰੂ ਆਪ ਰਖਦੇ ਹਨ? ਨਹੀ;) ਜਿਨ੍ਹਾਂ ਪ੍ਰੇਮਾ ਭਗਤੀ ਨਾਲ ਸਚਾ ਪਿਆਰ ਕੀਤਾ ਹੈ ਸਭ (ਦਾਤਾਂ) ਉਨ੍ਹਾਂ ਨੂੰ ਵੰਡ ਵੰਡ ਕੇ ਦੇ ਦਿੱਤੀਆਂ ਹਨ।
The true Guru has distributed all these stores among those who love the truth and are absorbed in loving devotion.
सभे वंड वंडि दितीओनु भाउ भगति करि सचु पिआरा ।
LINE 180
ਭਗਤਿਵਛਲੁਸਤਿਗੁਰੁਨਿਰੰਕਾਰਾ੨੨।।
ਨਿੰਰਕਾਰੀ ਸਤਿਗੁਰ (ਗੁਰੂ ਨਾਨਕ) ਭਗਤਾਂ ਦੇ ਪਯਾਰੇ ਹਨ।
The true Guru, who himself is the Lord, loves his devotees (deeply).
भगति वछलु सतिगुरु निरंकारा ।२२।
LINE 181
ਪਉੜੀ੨੩
पउड़ी २३
LINE 182
ਖੀਰਸਮੁੰਦੁਵਿਰੋਲਿਕੈਕਢਿਰਤਨਚਉਦਹਵੰਡਿਲੀਤੇ
ਖੀਰ ਸਮੁੰਦ੍ਰ ਨੂੰ ਰਿੜਕ ਕੇ (ਦੇਵ ਦਾਨਵਾਂ ਨੇ) ਚੌਦਾਂ ਰਤਨ ਕੱਢ ਕੇ (ਆਪੋ ਵਿਚ) ਵੰਡ ਲੀਤੇ। (ਵੇਰਵਾ ਇਹ ਹੈ:)
Having churned the ocean the fourteen jewels were taken out and were distributed (among the gods and demons).
खीर समुंदु विरोलि कै कढि रतन चउदह वंडि लीते ।
LINE 183
ਮਣਿਲਖਮੀਪਾਰਿਜਾਤਸੰਖੁਸਾਰੰਗਧਣਖੁਬਿਸਨੁਵਸਿਕੀਤੇ
(ਕੌਸਤਭ ਨਾਮੇ) ੧ਮਣੀ, ੨ਲਖਮੀ, ੩ਕਲਪ ਬ੍ਰਿੱਛ, (ਗਾਂਡੀਵਨਾਮਾ) ੪ਸੰਖ, ੫ਸਾਰੰਗ (ਧਨਖ) (ਏਹ ਪੰਜ ਰਤਨ) ਵਿਸ਼ਨੂੰ ਨੇ (ਆਪਣੇ) ਕਾਬੂ ਵਿਖੇ ਰੱਖੇ।
Visnu got hold of gem, Laksami; wish fulfilling tree-parijat, conch, bow named sarang. .
मणि लखमी पारिजात संखु सारंग धणखु बिसनु वसि कीते ।
LINE 184
ਕਾਮਧੇਣੁਤੇਅਪਛਰਾਂਐਰਾਪਤਿਇੰਦ੍ਰਾਸਣਿਸੀਤੇ
ਕਾਮਧੇਨੂ (ਗਉ), ੨(ਰੰਭਾ ਨਾਮੇ) ਅਪੱਛਰਾਂ, ੩ਐਰਾਵਤ (ਹਾਥੀ) (ਤਿੰਨੇ) ਇੰਦ੍ਰਾਸਣ (ਦੇ ਨਾਉਂ) ਨਾਲ ਸੀਤੇ ਗਏ (ਭਾਵ ਇੰਦਮ ਦੇ ਨਾਉਂ ਲਗੇ)।
Wish fulfilling cow nymphs, Air5vat elephant were attached to the throne of lndr i.e. they were given him.
कामधेणु ते अपछरां ऐरापति इंद्रासणि सीते ।
LINE 185
ਕਾਲਕੂਟਤੇਅਰਧਚੰਦਮਹਾਂਦੇਵਮਸਤਕਿਧਰਿਪੀਤੇ
੧ਕਾਲਕੁਟ ਤੋਂ ੨ਦੁਤੀਆ ਦਾ ਚੰਦ੍ਰਮਾ, (ਏਹ ਦੋ) ਸ਼ਿਵ ਨੇ ਪ੍ਰੀਤ ਨਾਲ ਨਾਲ ਰੱਖੇ (ਭਾਵ ਕਾਲਕੂਟ ਕੰਠ ਵਿਖੇ ਚੰਦ) ਮੱਥੇ ਧਾਰਨ (ਕੀਤਾ)।
Mahadev drank the deadly poison and adorned crescent moon on his forehead.
कालकूट ते अरध चंद महांदेव मसतकि धरि पीते ।
LINE 186
ਘੋੜਾਮਿਲਿਆਸੂਰਜੈਮਦੁਅੰਮ੍ਰਿਤੁਦੇਵਦਾਨਵਰੀਤੇ
੧(ਉਚੀਸ਼੍ਰਵਾ ਨਾਮੇ) ਘੋੜਾ ਸੂਰਜ ਨੂੰ ਮਿਲਿਆ, ੨ਸ਼ਰਾਬ ਤੇ ੩ਅੰਮ੍ਰਿਤ ਦੀ ਮਰਯ ਦਾ (ਅਰਥਾਤ ਸ਼ਰਾਬ) ਦੈਂਤਾਂ (ਲਈ ਤੇ ਅੰਮ੍ਰਿਤ) ਦੇਵਤਿਆਂ ਲਈ (ਮੋਹਣੀ ਅਵਤਾਰ ਨੇ ਕੀਤੀ)।
Sun got the horse and the wine and amrit were emptied by the gods and demons jointly .
घोड़ा मिलिआ सूरजै मदु अंम्रितु देव दानव रीते ।
LINE 187
ਕਰੇਧਨੰਤਰੁਵੈਦਗੀਡਸਿਆਤੱਛਕਿਮਤਿਬਿਪਰੀਤੇ
੧ਧਨੰਤਰ ਨਾਮੇ ਵੈਦ ਹਕੀਮੀ ਕਰਦਾ ਹੈ (ਪਰੰਤੂ ਜਦ ਪ੍ਰੀਖਤ ਨੂੰ) ਤੱਛਕ (ਨਾਮੇ ਨਾਗ ਨੇ) ਡੰਗ ਮਾਰਿਆ ਤਾਂ ਮੱਤ ਮਾਰੀ ਗਈ (ਕਿਉਂ ਜੋ ਤੱਛਕ ਪਾਸੋਂ ਧਨ ਲੈ ਕੇ ਇਲਾਜ ਛਡਦਾ ਹੀ ਘਰ ਨੂੰ ਮੁੜ ਗਿਆ), (ਸਤਵੀਂ ਤੇ ਅੱਠਵੀਂ) ਤੁਕ ਵਿਖੇ ਪਉੜੀ ਦਾ ਸਿੱਟਾ ਦੱਸਦੇ ਹਨ)।
Dhanvantrt used to practise medicine but stung by Taksak, the snake, his wisdom got inverted.
करे धनंतरु वैदगी डसिआ तच्छकि मति बिपरीते ।
LINE 188
ਗੁਰਉਪਦੇਸੁਅਮੋਲਕਾਰਤਨਪਦਾਰਥਨਿਧਿਅਗਣੀਤੇ
ਗੁਰੂ (ਰੂਪ ਖੀਰ) ਸਮੁੰਦਰ (ਵਿਖੇ ਉਪਦੇਸ਼ ਰੂਪੀ ਬੇਸ਼ੁਮਾਰ ਤੇ ਅਮੋਲਕ ਰਤਨ ਪਦਾਰਥ ਹਨ।
In the ocean of the teachings of the Guru, exist innumerable invaluable jewels.
गुर उपदेसु अमोलका रतन पदारथ निधि अगणीते ।
LINE 189
ਸਤਿਗੁਰਸਿਖਾਂਸਚੁਪਰੀਤੇ੨੩।।
(ਇਸੇ ਕਰਕੇ) ਸਤਿਗੁਰੂ (ਗੁਰੂ ਨਾਨਕ) ਨਾਲ ਸਿਖਾਂ ਦੀ ਸੱਚੀ ਪ੍ਰੀਤ ਹੈ।
The Sikh's true love is for the Guru alone.
सतिगुर सिखां सचु परीते ।२३।
LINE 190
ਪਉੜੀ੨੪
पउड़ी २४
LINE 191
ਧਰਮਸਾਲਕਰਿਬਹੀਦਾਇਕਤਥਾਉਂਟਿਕੈਟਿਕਾਇਆ
(ਗੁਰੂ ਦਾ ਨੇਮ ਹੁੰਦਾ ਸੀ ਕਿ) ਧਰਮਸਾਲ ਵਿਚ (ਟਿਕ) ਕੇ ਬੈਠਦੇ ਸਨ, (ਇਹ) ਗੁਰੂ ਹਰਿਗੋਬਿੰਦ) ਇਕ ਥਾਵੇਂ ਟਿਕਾਯਾ ਨਹੀਂ ਟਿਕਦਾ।
The earlier Gurus considered that to give instructions and to preach to the people, one has to sit at one place known as dharamshala, but this Guru (Hargobind) does riot stick to one place.
धरमसाल करि बहीदा इकत थाउं न टिकै टिकाइआ ।
LINE 192
ਪਾਤਿਸਾਹਘਰਿਆਵਦੇਗੜਿਚੜਿਆਪਾਤਿਸਾਹਚੜਾਇਆ
(ਅਗਲਿਆਂ ਗੁਰੂ ਸਾਹਿਬਾਂ ਦੇ) ਘਰ ਪਾਤਸ਼ਾਹ ਆਉਂਦੇ ਸਨ, ਇਹ ਪਾਤਸ਼ਾਹ ਦਾ ਚੜ੍ਹਾਇਆ ਕਿਲੇ ਚੜ੍ਹਿਆ ਹੈ (ਭਾਵ ਬੰਦੀ ਵਿਚ ਪਿਆ ਹੈ)।
Earlier emperors would visit the house of the Guru, but this Guru has been interned by the king in a fort.
पातिसाह घरि आवदे गड़ि चड़िआ पातिसाह चड़ाइआ ।
LINE 193
ਉਮਤਿਮਹਲੁਪਾਵਦੀਨਠਾਫਿਰੈਡਰੈਡਰਾਇਆ
(ਅਗੇ) ਸਿੱਖੀ ਮਹਿਲ (ਪ੍ਰਾਪਤ ਕਰਦੀ ਸੀ, ਪਰ ਹੁਣ ਮਹਿਲ) ਨਹੀਂ।
The sarigat coming to have his glimpse cannot find him in the palace (because generally he is not available). Neither he is scared of anybody nor does he scare any one yet he is always on the move.
उमति महलु न पावदी नठा फिरै न डरै डराइआ ।
LINE 194
ਮੰਜੀਬਹਿਸੰਤੋਖਦਾਕੁਤੇਰਖਿਸਿਕਾਰੁਖਿਲਾਇਆ
(ਅਗਲੇ ਸਤਿਗੁਰ ਜੀ) ਮੰਜੀ ਬੈਠਕੇ (ਜਗਤ ਨੂੰ) ਤਸੱਲੀ ਦਾਨ ਦੇਂਦੇ ਸਨ, (ਇਸ ਨੇ) ਕੁੱਤੇ ਰਖੇ ਹਨ ਤੇ ਸ਼ਿਕਾਰ ਖੇਲਦਾ ਹੈ।
Earlier Gurus sitting on the seat instructed people to be content but this Guru rears dogs and goes out for hunting.
मंजी बहि संतोखदा कुते रखि सिकारु खिलाइआ ।
LINE 195
ਬਾਣੀਕਰਿਸੁਣਿਗਾਂਵਦਾਕਥੈਸੁਣੈਗਾਵਿਸੁਣਾਇਆ
(ਅਗਲੇ ਸਤਿਗੁਰ ਜੀ) ਬਾਣੀ ਰਚਦੇ, ਗਾਉਂਦੇ ਤੇ ਸੁਣਦੇ ਸਨ, (ਇਹ) ਨਾ (ਬਾਣੀ) ਕਥਣਾ ਹੈ ਨਾ ਸੁਣਦਾ ਹੈ ਨਾਂ ਗਾਉਂਦਾ ਹੈ।
The Gurus used to listen to Gurbani but this Guru neither recites nor (regularly) listens to hymn-singing.
बाणी करि सुणि गांवदा कथै न सुणै न गावि सुणाइआ ।
LINE 196
ਸੇਵਕਪਾਸਰਖੀਅਨਿਦੋਖੀਦੁਸਟਆਗੂਮੁਹਿਲਾਇਆ
(ਅਗਲੇ, ਸੇਵਕਾਂ ਨੂੰ ਪਾਸ (ਰਖਦੇ ਸਨ, ਇਹ ਸੇਵਕ ਪਾਸ) ਨਹੀਂ ਰਖਦੇ, ਦੋਖੀਆਂ ਦੁਸ਼ਟਾਂ ਨੂੰ ਆਗੂ ਕਰ ਕੇ ਮੂੰਹ ਲਾਉਂਦੇ (ਮਾਨ ਦੇਂਦੇ) ਹਨ।
He does not keep his follower servants with him and rather maintains nearness with the wicked and the envious ones (Guru had kept Painde Khan nearby).
सेवक पास न रखीअनि दोखी दुसट आगू मुहि लाइआ ।
LINE 197
ਸਚੁਲੁਕੈਲੁਕਾਇਆਚਰਣਕਵਲਸਿਖਭਵਰਲੁਭਾਇਆ
(ਪਰ ਭਾਈ ਸਾਹਿਬ ਜੀ ਕਹਿੰਦੇ ਹਨ ਇਸ ਤਬਦੀਲੀ ਨਾਲ) ਸਚ ਲੁਕਾਇਆ ਨਹੀਂ ਲੁਕਦਾ, ਸਿਖ ਭਵਰੇ ਵਾਂਙੂ ਹਨ (ਓਹ ਸਿਆਣਦੇ ਹਨ ਤੇ ਭਵਰੇ ਵਾਙੂ) ਚਰਨਾਂ ਕਵਲਾਂ ਤੇ ਲੁਭਿਤ ਹਨ।
But the truth is never concealed and that is why on the lotus feet of the Guru, the mind of 'Sikhs hover like a greedy black-bee.
सचु न लुकै लुकाइआ चरण कवल सिख भवर लुभाइआ ।
LINE 198
ਅਜਰੁਜਰੈਆਪੁਜਣਾਇਆ੨੪।।
(ਕਿਉਂਕਿ ਉਹ ਜਾਣਦੇ ਹਨ ਕਿ (ਗੁਰੂ) ਅਜਰ ਨੂੰ ਜਰ ਰਿਹਾ ਹੈ ਤੇ ਆਪਾ ਨਹੀਂ ਜਣਾਉਂਦਾ। (ਅਥਵਾ ਪੱਕੇ ਸਿਖ ਅਜਰ ਨੂੰ ਜਰਦੇ ਹਨ ਤੇ ਬਿਰਥਾ ਨੁਕਤਾਚੀਨੀਆਂ ਕਰ ਕੇ ਆਪਾਂ ਨਹੀਂ ਜਣਾਉਂਦੇ।
Guru Hargobding has borne the unbearable and he has not made himself manifest.
अजरु जरै न आपु जणाइआ ।२४।
LINE 199
ਪਉੜੀ੨੫
पउड़ी २५
LINE 200
ਖੇਤੀਵਾੜਿਸੁਢਿੰਗਰੀਕਿਕਰਆਸਪਾਸਜਿਉਬਾਗੈ
ਖੇਤੀ ਦੇ (ਉਦਾਲੇ) ਢਿੰਗਰਾਂ ਦੀ ਵਾੜ ਤੇ ਬਾਗ ਦੇ ਆਸ ਪਾਸ ਜਿਵੇਂ ਕਿੱਕਰ ਹੁੰਦੇ ਹਨ,
Around the agricultural field the bushes are kept as fence and around the garden acacia. trees (for its safety) are planted.
खेती वाड़ि सु ढिंगरी किकर आस पास जिउ बागै ।
LINE 201
ਸਪਪਲੇਟੇਚੰਨਣੈਬੂਹੇਜੰਦਾਕੁਤਾਜਾਗੈ
ਚੰਦਨ (ਦੁਆਲੇ) ਸੱਪ ਲਪੇਟੇ, (ਖਜ਼ਾਨੇ ਦੇ) ਬੂਹੇ (ਦੁਆਲੇ) ਜੰਦ੍ਰੇ ਤੇ ਕੁੱਤੇ ਜਾਗਦੇ ਹਨ।
The sandalwood tree is entwined by snakes and for the safety of treasure the lock is used and the dog also remains awake.
सप पलेटे चंनणै बूहे जंदा कुता जागै ।
LINE 202
ਕਵਲੈਕੰਡੇਜਾਣੀਅਨਿਸਿਆਣਾਇਕੁਕੋਈਵਿਚਿਫਾਗੈ
ਕਵਲ ਨੂੰ ਕੰਡੇ ਜਾਣੀਂਦੇ ਹਨ, ਕਿਸੇ ਇਕ ਤੇ ਸਿਆਣੇ (ਦੇ ਉਦਾਲੇ) ਫੱਗਣ ਵਿਚ (ਖਰੂਦੀ ਸੰਸਾਰ ਹੁੰਦਾ ਹੈ।)।
Thorns are known to live near flowers and during the ho/frevelty among the turbulent crowd one or two wise men also remain persent.
कवलै कंडे जाणीअनि सिआणा इकु कोई विचि फागै ।
LINE 203
ਜਿਉਪਾਰਸੁਵਿਚਿਪਥਰਾਂਮਣਿਮਸਤਕਿਜਿਉਕਾਲੈਨਾਗੈ
ਜਿਉਂ ਪਾਰਸ ਗਿਰਦੇ ਪੱਥਰ ਤੇ ਮਣੀ ਜਿਵੇਂ ਕਾਲੇ ਨਾਗ ਦੇ ਮਸਤਕ ਵਿਚ ਹੁੰਦੀ ਹੈ।
As the jewel remains in the head of black cobra the philosopher's stone remains surrounded by stones.
जिउ पारसु विचि पथरां मणि मसतकि जिउ कालै नागै ।
LINE 204
ਰਤਨੁਸੋਹੈਗਲਿਪੋਤਵਿਚਿਮੈਗਲੁਬਧਾਕਚੈਧਾਗੈ
ਗਲ (ਦੀ ਮਾਲਾ ਵਿਖੇ) ਰਤਨ ਦੇ (ਉਦਾਲੇ) ਕਚਕੜੇ ਸੋਭਦੇ ਹਨ, ਹਾਥੀ ਦੇ ਉਦਾਲੇ ਬੱਧੇ ਹੋਏ ਕੱਚੇ ਧਾਗਿਆਂ (ਤੋਂ ਵੱਟੇ ਹੋਏ ਸੰਗਲ ਰੂਪ ਰੱਸੇ ਹੁੰਦੇ ਹਨ) (ਇਸ ਪ੍ਰਕਾਰ ਦੇ ਘੇਰਿਆਂ ਵਿਚ ਵਾਹਿਗੁਰੂ ਦੀ ਪ੍ਰਾਪਤੀ ਰੂਪ ਪਦਾਰਥ ਹੈ, ਪਰ ਪ੍ਰਾਪਤ ਕਿਕੁਰ ਹੁੰਦਾ ਹੈ? ਉਤਰ)
In the garland of jewels on both the side of a jewel glass is kept to protect it and the elephant remains tied with the thread cf love.
रतनु सोहै गलि पोत विचि मैगलु बधा कचै धागै ।
LINE 205
ਭਾਵਭਗਤਿਭੁਖਜਾਇਘਰਿਬਿਦਰੁਖਵਾਲੈਪਿੰਨੀਸਾਗੈ
(ਜਿਕੂੰ) ਬਿਦਰ ਦੇ (ਦੁਖ), ਸਾਗ ਦੀ ਪਿੰਨੀ ਖਵਾਲਿਆਂ (ਗਏ ਸੇ, ਤਿਕੂੰ) ਪ੍ਰੇਮਾ ਭਗਤੀ ਨਾਲ ਘਰ ਦੀ ਭੁੱਖ ਜਾਂਦੀ ਹੈ।
Lord Krsna for his love for the devotees goes to Vidur's home when hungry and the latter offers him beans of sag, a green leafy vegetable.
भाव भगति भुख जाइ घरि बिदरु खवालै पिंनी सागै ।
LINE 206
ਚਰਣਕਵਲਗੁਰੁਸਿਖਭਉਰਸਾਧਸੰਗਤਿਸਹਲੰਗੁਸਭਾਗੈ
ਗੁਰੂ ਦੇ ਚਰਨ ਕਵਲਾਂ ਦਾ ਸਿਖ ਭਉਰਾ ਬਣੇਂ, ਸਾਧ ਸੰਗਤ ਵਿਚ ਭਲੇ (ਜਾਣ ਕੇ) ਲੱਗ ਰਹੇ।
The Sikh of the Guru becoming black bee of the lotus feet of the Guru, ought to attain good fortune in the holy congregation.
चरण कवल गुरु सिख भउर साधसंगति सहलंगु सभागै ।
LINE 207
ਪਰਮਪਿਆਲੇਦੁਤਰੁਝਾਗੈ੨੫।।
(ਐਉਂ) ਪ੍ਰੇਮ ਦੇ ਪਿਆਲੇ ਕਸ਼ਟ ਝਾਗੇ ਜਾਂਦੇ ਹਨ।
He should further know that cup of the love of the Lord is got after very hard
परम पिआले दुतरु झागै ।२५।
LINE 208
ਪਉੜੀ੨੬
पउड़ी २६
LINE 209
ਭਵਜਲਅੰਦਰਿਮਾਨਸਰੁਸਤਸਮੁੰਦੀਗਹਿਰਗੰਭੀਰਾ
ਸੰਸਾਰ ਵਿਖੇ ਮਾਨ ਸਰੋਵਰ ਸਤ ਸਮੰਦਰਾਂ ਨਾਲੋਂ ('ਗਹਰਾ ਗੰਭੀਰਾ') ਡੂੰਘਾ ਤੇ ਅਡੇਲ ਹੈ।
Deeper than the seven seas of the world is the mental world ocean known as Manasarovar
भवजल अंदरि मानसरु सत समुंदी गहिर गंभीरा ।
LINE 210
ਨਾਪਤਣੁਨਾਪਾਤਣੀਪਾਰਾਵਾਰੁਅੰਤੁਚੀਰਾ
ਨਾ (ਕੋਈ ਇਸ ਦਾ) ਪੱਤਣ (ਘਾਟ), ਨਾ ਪਾਤਣੀ (ਮਲਾਹ), ਨਾ ਪਰਵਾਰ, ਨਾ ਅੰਤ, ਨਾ ਕੋਈ ਹੱਦ ਹੈ।
Which has no wharf no boatman and no end or bound.
ना पतणु ना पातणी पारावारु न अंतु न चीरा ।
LINE 211
ਨਾਬੇੜੀਨਾਤੁਲਹੜਾਵੰਝੀਹਾਥਿਧੀਰਕਧੀਰਾ
ਨਾ ਬੇੜੀ ਨਾ (ਕੋਈ) ਤੁਲਹੜਾ, ਬਾਂਸਾਂ (ਡੂੰਘਾਈ ਮਿਣਨ ਦੇ ਮਾਪ) ਨਾਲ ਭੀ ਹਾਥ ਨਹੀਂ(ਭਾਵ ਬਹੁਤ ਡੂੰਘਾ ਹੈ) ਨਾ ਕੋਈ ਧੀਰਜ ਦੇਣਹਾਰਾ ਨਾ ਧੀਰਜ ਕਰਣਹਾਰਾ ਹੈ।
To go across it there is neither vessel nor raft; neither barge pole no any one to console.
ना बेड़ी ना तुलहड़ा वंझी हाथि न धीरक धीरा ।
LINE 212
ਹੋਰੁਕੋਈਅਪੜੈਹੰਸਚੁਗੰਦੇਮੋਤੀਹੀਰਾ
ਹੋਰ ਕੋਈ ਪਹੁੰਚ ਨਹੀਂ ਸਕਦਾ (ਕੇਵਲ) ਹੰਸ ਹੀ ਮੋਤੀ ਮਾਣਕ ਚੁਗਦੇ ਹਨ।
None else can reach there except the swans who pick up pearls from there.
होरु न कोई अपड़ै हंस चुगंदे मोती हीरा ।
LINE 213
ਸਤਿਗੁਰੁਸਾਂਗਿਵਰਤਦਾਪਿੰਡੁਵਸਾਇਆਫੇਰਿਅਹੀਰਾ
ਸਤਿਗੁਰੂ ਸਾਂਗ ਵਰਤਾ ਰਿਹਾ ਹੈ ਅਹੀਰਾਂ ਦਾ ਪਿੰਡ ਫੇਰ ਵਸਾਇਆ ਹੈ, (ਗੋਇਲ ਵਾਸੇ ਸੰਸਾਰ ਵਿਚ ਮਨੁਖ ਰੂਪ ਵਿਚ ਵਸ ਰਹੇ ਸਨ)
The true Guru enacts his play and populates desolate places.
सतिगुरु सांगि वरतदा पिंडु वसाइआ फेरि अहीरा ।
LINE 214
ਚੰਦੁਅਮਾਵਸਰਾਤਿਜਿਉਅਲਖੁਲਖੀਐਮਛੁਲੀਨੀਰਾ
ਅਮੱਸਿਆ ਦੀ ਰਾਤ ਦੇ ਚੰਦ ਅਰ ਪਾਣੀ ਦੇ ਮੱਛ ਵਾਂਗੂੰ ਗੁਰੂ ਲੁਕੇ ਹੋਏ ਹਨ। (ਜਾਣਦੇ ਕੌਣ ਹਨ?)
Sometimes He hides himself like moon in amavas (no moon night) or fish in water.
चंदु अमावस राति जिउ अलखु न लखीऐ मछुली नीरा ।
LINE 215
ਮੁਏਮੁਰੀਦਗੋਰਿਗੁਰਪੀਰਾ੨੬।।
(ਜੇਹੜੇ) ਮੁਰੀਦ ਗੁਰੂ ਪੀਰਾਂ ਨੂੰ (ਆਪਣੀ) ਗੌਰ (ਬਣ ਕੇ ਆਪ) ਮੁਰਦੇ ਹੋ ਰਹੇ ਹਨ, (ਭਾਵ ਆਪਾ ਭਾਵ ਤੋਂ ਮਰਕੇ ਗੁਰੂ ਚਰਨਾਂ ਵਿਖੇ ਨਿਵਾਸ ਕਰ ਰਹੇ ਹਨ)।
Those who have become dead to their ego, they only absorb in the eternal trance in the from of the Guru.
मुए मुरीद गोरि गुर पीरा ।२६।
LINE 216
ਪਉੜੀ੨੭
पउड़ी २७
LINE 217
ਮਛੀਦੇਪਰਵਾਰਵਾਂਗਿਜੀਵਣਿਮਰਣਿਵਿਸਰੈਪਾਣੀ
ਮੱਛੀ ਦੇ ਕੋੜਮੇ ਵਿਚ ਜੀਂਵਦਿਆਂ ਮਰਦਿਆ ਪਾਣੀ ਨਹੀਂ ਭੁੱਲਦਾ (ਜਿਹਾ:-ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਰਰਿਓ ਪਾਨੀ)॥
Gursikh is like the family of fish who whether dead or alive never forgets water.
मछी दे परवार वांगि जीवणि मरणि न विसरै पाणी ।
LINE 218
ਜਿਉਪਰਵਾਰੁਪਤੰਗਦਾਦੀਪਕਬਾਝੁਹੋਰਸੁਜਾਣੀ
ਪਤੰਗ ਦਾ ਕੋੜਮਾ ਦੀਵੇ ਬਾਝ ਹੋਰ ਕਿਸੇ ਨੂੰ ਨਹੀਂ ਪਛਾਣਦਾ।
Similarly to the moth family nothing but the flame of lamp is visible.
जिउ परवारु पतंग दा दीपक बाझु न होर सु जाणी ।
LINE 219
ਜਿਉਜਲਕਵਲੁਪਿਆਰੁਹੈਭਵਰਕਵਲਕੁਲਪ੍ਰੀਤਿਵਖਾਣੀ
ਜਿੱਕੁਰ ਕਵਲ ਦਾ ਜਲ ਨਾਲ ਪਿਆਰ ਹੈ, ਤਿਵੇਂ ਭਵਰਾਂ ਦੀ ਕੁਲ ਕਵਲਾਂ ਦੇ ਨਾਲ ਪ੍ਰੀਤ ਨਹੀਂ ਭੁਲਾਉਂਦੀ
As the water and the lotus love each other and the tales are told of the love between the black bee and the lotus;
जिउ जल कवलु पिआरु है भवर कवल कुल प्रीति वखाणी ।
LINE 220
ਬੂੰਦਬਬੀਹੇਮਿਰਗਨਾਦਕੋਇਲਜਿਉਫਲਅੰਬਿਲੁਭਾਣੀ
ਚਾਤ੍ਰਿਕ ਸ੍ਵਾਂਤੀ ਦੀ ਬੁੰਦ ਪਰ, ਮਿਰਗ (ਘੰਡੇ ਹੇੜੇ ਦੇ) ਨਾਦ ਪੁਰ ਅਰ ਕੋਇਲ ਅੰਬ ਫਲ ਦੇ ਉਪਰ ਲੋਭ ਰਹੀ ਹੈ।
As the rain bird with the rain-drop of svati nakstr, deer with music and the nightingale with mango fruit is attached;
बूंद बबीहे मिरग नाद कोइल जिउ फल अंबि लुभाणी ।
LINE 221
ਮਾਨਸਰੋਵਰੁਹੰਸੁਲਾਓਹੁਅਮੋਲਕਰਤਨਾਖਾਣੀ
ਮਾਨ ਸਰੋਵਰ ਪਰ ਹੰਸ (ਰਹਿਕੇ) ਉਸ ਨੂੰ ਅਮੋਲਕ ਰਤਨਾਂ ਦੀ ਖਾਨ (ਜਾਣਦਾ) ਹੈ।
For swans the Manasarovar is the mine of jewels;
मान सरोवरु हंसुला ओहु अमोलक रतना खाणी ।
LINE 222
ਚਕਵੀਸੂਰਜਹੇਤੁਹੈਚੰਦਚਕੋਰੈਚੋਜਵਿਡਾਣੀ
ਚਕਵੀ ਦਾ ਸੂਰਜ ਨਾਲ ਪ੍ਰੇਮ ਹੈ, ਚੰਦ੍ਰਮਾ ਨਾਲ ਚਕੋਰ ਅਚਰਜ ਕੌਤਕ ਕਰਦਾ ਹੈ।
Female reddy sheldrake loves sun; Indian red legged partidge' s love with moon is praised;
चकवी सूरज हेतु है चंद चकोरै चोज विडाणी ।
LINE 223
ਗੁਰਸਿਖਵੰਸੀਪਰਮਹੰਸਸਤਿਗੁਰਸਹਜਿਸਰੋਵਰੁਜਾਣੀ
ਗੁਰ ਸਿਖਾਂ ਦੀ ਵੰਸ ਪਰਮਹੰਸ ਹੈ 'ਸਤਿਗੁਰ' ਨੂੰ ਹੀ ਸ਼ਾਂਤੀ ਦਾ ਸਮੁੰਦਰ ਜਾਣਦੀ ਹੈ। (ਭਾਵ ਹੋਰ ਝੂਠੇ ਦੇਵੀ ਦੇਵਤਿਆਂ ਨੂੰ ਚਿੱਕੜ ਦਾ ਛੱਪੜ ਸਮਝਕੇ ਚਿੱਤ ਨਹੀਂ ਡੁਲਾਉਂਦੀ। ਹੋਰ ਕੀ ਕਰਦੀ ਹੈ?)
Like wise, the Sikh of the Guru being the progeny of the swan of high order (paramhans) accepts the true Guru as the tank of equipoise
गुरसिख वंसी परम हंस सतिगुर सहजि सरोवरु जाणी ।
LINE 224
ਮੁਰਗਾਈਨੀਸਾਣੁਨੀਸਾਣੀ੨੭।।
ਮੁਰਗਾਬੀ ਵਾਙੂੰ ਨਦੀ ਦੇ ('ਸਾਣੀ') ਸਾਹਮਣੇ ਜਾਂਦੀ ਹੈ। (ਗੱਲ ਕੀ ਕਈ ਤਰੰਗਾਂ ਅਤੇ ਭਵਰਾਂ ਨੂੰ ਦੇਖਕੇ ਡਰਦੀ ਨਹੀਂ, ਅਜਿਹਾ ਹੀ ਗੁਰਮੁਖਾਂ ਦੀ ਉਲਾਦ ਗੁਰੂ ਦੇ ਸਨਮੁਖ ਹੋਣਾ ਹੀ ਮੁੱਖ ਸਮਝਦੀ ਹੈ, ਦੁਨਿਆਵੀ ਕਸ਼ਟ ਅਰ ਦੁਖਾਂ ਦੀ ਪ੍ਰਵਾਹ ਨਹੀਂ ਕਰਦੀ।
And like a waterfowl goes to face the world ocean ( and goes across unwet).
मुरगाई नीसाणु नीसाणी ।२७।
LINE 225
ਪਉੜੀ੨੮
पउड़ी २८
LINE 226
ਕਛੂਅੰਡਾਸੇਂਵਦਾਜਲਬਾਹਰਿਧਰਿਧਿਆਨੁਧਰੰਦਾ
ਕੱਛੂ(ਆਪਣੇ) ਅੰਡੇ ਨੂੰ ਪਾਣੀ ਦੇ ਬਾਹਰ ਰੱਖ ਕੇ (ਉਸੇ ਵਿਚ) ਧਯਾਨ ਰਖਕੇ ਪਾਲ ਲੈਂਦਾ ਹੈ।
Tortoise hatches its eggs out side water and keeping track of those rears them up.
कछू अंडा सेंवदा जल बाहरि धरि धिआनु धरंदा ।
LINE 227
ਕੂੰਜਕਰੇਂਦੀਸਿਮਰਣੋਪੂਰਣਬਚਾਹੋਇਉਡੰਦਾ
ਕੂੰਜ (ਬੀ ਆਪਣੇ ਬੱਚੇ ਦਾ) ਸਿਮਰਣ ਕਰਦੀ ਰਹਿੰਦੀ ਹੈ, ਇਸੇ ਕਾਰਣ) ਬੱਚਾ ਪਲਕੇ ਉੱਡਣ ਲੱਗ ਜਾਂਦਾ ਹੈ।
By virtue of the mother's remembrance the young one of the heron bird starts flying in the sky.
कूंज करेंदी सिमरणो पूरण बचा होइ उडंदा ।
LINE 228
ਕੁਕੜੀਬਚਾਪਾਲਦੀਮੁਰਗਾਈਨੋਜਾਇਮਿਲੰਦਾ
ਕੁਕੜੀ ਮੁਰਗਾਬੀ ਦਾ ਬੱਚਾ ਪਾਲਦੀ ਹੈ, ਜਦ ਜੁਆਨ ਹੁੰਦਾ ਹੈ ਤਦੋਂ ਆਪਣੀ ਮਾਂ ਨੂੰ) ਜਾ ਮਿਲਦਾ ਹੈ।
The kid of waterfowl is reared up by hen but ultimately it goes to meet its mother ( waterfowl).
कुकड़ी बचा पालदी मुरगाई नो जाइ मिलंदा ।
LINE 229
ਕੋਇਲਪਾਲੈਕਾਵਣੀਲੋਹੂਲੋਹੂਰਲੈਰਲੰਦਾ
(ਅਜਿਹਾ ਹੀ) ਕਾਉਣੀ ਕੋਇਲਾਂ (ਦੇ ਬੱਚੇ) ਨੂੰ ਪਾਲਦੀ ਹੈ, (ਪਰੰਤੂ ਜਦ ਸਿਆਣਾ ਹੁੰਦਾ ਹੈ) ਲਹੂ ਵਿਚ ਲਹੂ ਜਾ ਰਲਦਾ ਹੈ (ਗੱਲ ਕੀ ਆਪਣੇ ਮਾਪਿਆਂ ਵਿਚ ਜਾ ਰਲਦਾ ਹੈ)
The offsprings of nightingale are nurtured by female crow but finally the blood goes to meet the blood.
कोइल पालै कावणी लोहू लोहू रलै रलंदा ।
LINE 230
ਚਕਵੀਅਤੇਚਕੋਰਕੁਲਸਿਵਸਕਤੀਮਿਲਿਮੇਲੁਕਰੰਦਾ
ਚਕਵੀ ਅਤੇ ਚਕੋਰ ਦੀ ਕੁਲ 'ਸ਼ਕਤੀ' ਅਰ 'ਸ਼ਿਵ' ਨਾਲ ਮਿਲਣ ਦੀ ਪ੍ਰੀਤ ਕਰਦੀ ਹੈ, (ਕ੍ਰਮ ਇਹ ਕਿ ਚਕਵੀ ਦੀ ਕੁਲ ਸੂਰਜ ਨਾਲ ਅਰ ਚਕੋਰ ਦੀ ਕੁਲ ਚੰਦ ਨਾਲ।
Moving around in the illusions of Siva and Sakti (maya) the female ruddy sheldrake and Indian red legged partridge also ultimately meet their beloved ones.
चकवी अते चकोर कुल सिव सकती मिलि मेलु करंदा ।
LINE 231
ਚੰਦਸੂਰਜੁਸੇਜਾਣੀਅਨਿਛਿਅਰੁਤਿਬਾਰਹਮਾਹਦਿਸੰਦਾ
ਚੰਦ ਅਰ ਸੂਰ ਕਿਹੋ ਜਿਹੇ ਹਨ)? ਚੰਦ ਸੂਰਜ ਉਹ ਹਨ ਜੋ ਕਿ ਛੀ ਰੁੱਤਾਂ ਅਰ ਬਾਰਾਂ ਮਹੀਨਿਆਂ ਵਿਚ (ਇਕੋ ਹੀ ਦਿੱਸਦੇ ਰਹਿੰਦੇ ਹਨ।
Among the stars, the sun and the moon are perceptible throughout the six seasons and the twelve months.
चंद सूरजु से जाणीअनि छिअ रुति बारह माह दिसंदा ।
LINE 232
ਗੁਰਮੁਖਿਮੇਲਾਸਚਦਾਕਵੀਆਂਕਵਲਭਵਰੁਵਿਗਸੰਦਾ
ਕਵੀਆਂ, ਕਵਲ ਅਤੇ ਭਵਰ (ਕੇਹੜੇ ਹਨ) ਜੋ (ਸੂਰਜ ਚੰਦ) ਵੇਖਕੇ ਖਿੜਦੇ ਹਨ? (ਉੱਤਰ) ਗੁਰਮੁਖ, (ਜਿਨਾਂ) ਦਾ ਮੇਲ ਸੱਚ ਦਾ ਮੇਲ ਹੈ।
As the black bee is happy among lilies and lotuses,
गुरमुखि मेला सच दा कवीआं कवल भवरु विगसंदा ।
LINE 233
ਗੁਰਮੁਖਿਸੁਖਫਲੁਅਲਖੁਲਖੰਦਾ੨੮।।
ਗੁਰਮੁਖ ਆਤਮ ਫਲ ਨੂੰ ਜੋ ਕਿ ਅਲਖ (ਅਰਥਾਤ ਮਨ ਬਾਣੀ ਥੋਂ ਪਰੇ ਹੈ, ਲਖ ਲੈਂਦੇ ਹਨ।
The gurmukhs get delighted to perceive the truth and attain the fruit of pleasures.
गुरमुखि सुख फलु अलखु लखंदा ।२८।
LINE 234
ਪਉੜੀ੨੯
पउड़ी २९
LINE 235
ਪਾਰਸਵੰਸੀਹੋਇਕੈਸਭਨਾਧਾਤੂਮੇਲਿਮਿਲੰਦਾ
(ਪਾਰਸ) ਪਾਰਸ ਦੀ ਵੰਸ ਵਿਚੋਂ ਹੋਕੇ ਸਾਰੀਆਂ ਧਾਤਾਂ ਨੂੰ ਆਪਣੇ) ਮੇਲ ਵਿਚ ਮਿਲਾ ਲੈਂਦਾ ਹੈ, (ਅਜਿਹਾ ਹੀ ਗੁਰੂ ਦੇ ਸਿਖ ਹੋਰਨਾਂ ਨੂੰ ਗੁਰੂ ਘਰ ਦੇ ਉਪਦੇਸ਼ ਕਰਦੇ ਹਨ।
Being of a noble family, the philosopher's stone meets all the metals (and makes them gold).
पारसवंसी होइ कै सभना धातू मेलि मिलंदा ।
LINE 236
ਚੰਦਨਵਾਸੁਸੁਭਾਉਹੈਅਫਲਸਫਲਵਿਚਿਵਾਸੁਧਰੰਦਾ
ਚੰਦਨ ਦੀ ਵਾਸ਼ਨਾ ਦਾ (ਇਹ) ਸੁਭਾਉ ਹੈ ਕਿ ਕੋਈ ਬ੍ਰਿੱਛ ਅਫਲ ਭਾਵੇਂ ਸਫਲ ਹੋਵੇ। ਚੰਦਨ ਹੀ ਕਰ ਦਿੰਦੀ ਹੈ।
The nature of the sandal is fragrant and it makes all fruitless as well as fruitful trees fragrant.
चंदन वासु सुभाउ है अफल सफल विचि वासु धरंदा ।
LINE 237
ਲਖਤਰੰਗੀਗੰਗਹੋਇਨਦੀਆਨਾਲੇਗੰਗਹੋਵੰਦਾ
ਨਦੀਆਂ ਅਤੇ ਨਾਲੇ ਲੱਖਾਂ ਤਰੰਗਾਂ ਵਾਲੀ ਗੰਗਾ (ਦੇ ਨਾਲ ਮਿਲਕੇ ਗੰਗਾ ਦਾ ਰੂਪ ਹੋ ਜਾਂਦੇ ਹਨ।
The Ganges is formeds of many tributaries but meeting the Ganges they all become Ganges.
लख तरंगी गंग होइ नदीआ नाले गंग होवंदा ।
LINE 238
ਦਾਵਾਦੁਧੁਪੀਆਲਿਆਪਾਤਿਸਾਹਾਕੋਕਾਭਾਵੰਦਾ
ਕੋਕਾ (ਪਾਤਸ਼ਾਹ ਨੂੰ ਦੁਧ ਪਿਲਾਉਣ ਵਾਲੀ ਦਾਈ ਦਾ ਘਰ ਵਾਲਾ) ਹੁੰਦਾ ਤਾਂ ਚਾਕਰ ਹੈ,
Koka's claim of having served as the milk giver to the king is liked by the king
दावा दुधु पीआलिआ पातिसाहा कोका भावंदा ।
LINE 239
ਲੂਣਖਾਇਪਾਤਿਸਾਹਦਾਕੋਕਾਚਾਕਰਹੋਇਵਲੰਦਾ
ਕਿਉਂਕਿ ਪਾਤਸ਼ਾਹ ਦਾ ਲੂਣ ਖਾਂਦਾ ਹੈ, (ਪਰ) ਦੁਧ ਪਿਲਾਉਣ (ਕਰਕੇ) ਪਾਤਸ਼ਾਹ ਨੂੰ ਭਾਉਂਦਾ ਹੈ, (ਅਰ ਪਾਤਸ਼ਾਹ ਉਸ ਦਾ) ਦਾਵਾ ਮੰਨਦਾ ਹੈ, (ਭਾਵ ਪੂਰਾ ਮਾਣ ਰੱਖਦਾ ਹੈ), (ਭਾਵ ਉਹੋ ਕਿ ਪਾਤਸ਼ਾਹ ਚੰਦਨ ਤੁਲ ਹਨ ਨੌਕਰ ਨੂੰ ਬੀ ਜਿਸ ਦੇ ਪ੍ਯਾਰ ਕੀਤਾ ਹੈ, ਦਾਵੇਦਾਰ ਬਣਾ ਲੈਂਦੇ ਹਨ, ਇਹ ਬੀ ਕਹਿੰਦੇ ਹਨ ਕਿ ਦਾਵਾ ਨਾਮੇ ਕੋਕਾ
And Koka also having eaten the salt of the royal household hovers around the king to serve him.
लूण खाइ पातिसाह दा कोका चाकर होइ वलंदा ।
LINE 240
ਸਤਿਗੁਰਵੰਸੀਪਰਮਹੰਸੁਗੁਰੁਸਿਖਹੰਸਵੰਸੁਨਿਬਹੰਦਾ
ਸਤਿਗੁਰ ਦੀ ਵੰਸ ਦੇ ਪਰਮ ਹੰਸ (ਗੁਰਮੁਖ ਤੇ) ਗੁਰੂ ਕੇ ਸਿਖ ਹੰਸ ਦੀ ਵੰਸ ਵਾਂਙ ਨਿਭਦੇ ਹਨ। (ਭਾਵ ਮਾਨਸਰੋਵਰ ਤੋਂ ਛੁੱਟ ਹੋਰਥੇ ਮੂੰਹ ਨਹੀਂ ਧਰਦੇ)।
The true Guru is of the lineage of the swans of high order and the Sikhs of the Guru also abide by the tradition of the swan family.
सतिगुर वंसी परम हंसु गुरु सिख हंस वंसु निबहंदा ।
LINE 241
ਪਿਅਦਾਦੇਦੇਰਾਹਿਚਲੰਦਾ੨੯।।
ਪਿਉ ਦਾਦੇ ਦੇ ਰਸਤੇ ਤੁਰਦੇ ਹਨ।
Both follow the path shown by their forefathers.
पिअ दादे दे राहि चलंदा ।२९।
LINE 242
ਪਉੜੀ੩੦
पउड़ी ३०
LINE 243
ਜਿਉਲਖਤਾਰੇਚਮਕਦੇਨੇੜਿਦਿਸੈਰਾਤਿਅਨੇਰੇ
ਜਿੱਕੁਰ ਲੱਖਾਂ ਤਾਰੇ ਚਮਕਦੇ ਹਨ, ਪਰੰਤੂ ਹਨੇਰੀ ਰਾਤ ਵਿਚ ਨੇੜੇ (ਦੀ ਚੀਜ਼) ਨਹੀਂ ਦਿੱਸਦੀ।
Despite millions of stars shine in the sky in the darkness of night yet things are not visible even if they are kept near by.
जिउ लख तारे चमकदे नेड़ि न दिसै राति अनेरे ।
LINE 244
ਸੂਰਜੁਬਦਲਛਾਇਆਰਾਤਿਪੁਜੈਦਿਹਸੈਫੇਰੇ
ਸੂਰਜ ਨੂੰ ਬੱਦਲ ਵਿਚ ਦਿਨ ਚੌਫੇਰੀ ਛਾਇ ਲਵੇ (ਢਕ ਲਵੇ) ਫਿਰ ਬੀ ਰਾਤ ਨਹੀਂ ਪੈਂਦੀ।
On the other hand even coming of the sun under the clouds, their shadow cann't change day into night.
सूरजु बदल छाइआ राति न पुजै दिहसै फेरे ।
LINE 245
ਜੇਗੁਰਸਾਂਗਿਵਰਤਦਾਦੁਬਿਧਾਚਿਤਿਸਿਖਾਂਕੇਰੇ
ਜੇ ਗੁਰੂ 'ਸਾਂਗ ਵਰਤੇ' (ਭਾਵ ਭੇਸ ਬਦਲੇ) (ਤਦ) ਸਿੱਖਾਂ ਦੇ ਚਿੱਤ ਨਹੀਂ ਬਦਲਦੇ (ਇਕ ਰਸ ਰਹਿੰਦੇ ਹਨ, ਦੁਬਿਧਾ ਵਿਚ ਨਹੀਂ ਪੈਂਦੇ)
Even if the Guru enacts any sham, the doubts are not created in the mind of the Sikhs.
जे गुर सांगि वरतदा दुबिधा चिति न सिखां केरे ।
LINE 246
ਛਿਅਰੁਤੀਇਕੁਸੁਝੁਹੈਘੁਘੂਸੁਝਸੁਝੈਹੇਰੇ
ਜੋ ਛੀ ਰੁੱਤਾਂ ਵਿਖੇ ਇਕੋ ਸੂਰਜ ਹੁੰਦਾ ਹੈ, (ਪਰ ਉੱਲੂ) ਨੂੰ ਸੂਰਜ ਨਹੀਂ ਦਿਸਦਾ, (ਕਿਉਂ ਜੋ) ਉਹ (ਦਿਨੇ) ਦੇਖ ਨਹੀਂ ਸਕਦਾ। (ਭਾਵ- ਸਿਖ ਸਾਂਗ ਵਿਚ ਬੀ ਗੁਰੂ ਨੂੰ ਗੁਰੂ ਦੇਖਦੇ ਹਨ, ਮਨਮੁਖ ਪਰਤੱਖ ਗੁਰੂ ਨੂੰ ਬੀ ਗੁਰੂ ਨਹੀਂ ਦੇਖ ਸਕਦੇ, ਮਨਮੁਖਾਂ ਦੇ ਚਿੱਤ ਬਦਲ ਜਾਂਦੇ ਹਨ)।
In all the six seasons, the same sun remains in the sky but the owl cannot see it .
छिअ रुती इकु सुझु है घुघू सुझ न सुझै हेरे ।
LINE 247
ਚੰਦਰਮੁਖੀਸੂਰਜਮੁਖੀਕਵਲੈਭਵਰਮਿਲਨਿਚਉਫੇਰੇ
ਜਿੱਕੁਰ ਕਮਲ ਭਾਵੇਂ (ਸੂਰਜ ਮੁਖੀ=) ਦਿਨੇ, ਚਾਹੇ (ਚੰਦ੍ਰਮੁਖੀ =) ਰਾਤੀਂ ਖਿੜਨ, ਭੌਰੇ ਚੁਫੇਰਿਓ' ਆ ਬੈਠਦੇ ਹਨ।
But lotus blossoms in the sunlight as well as in the moonlit night and the black bee starts hovering around it (because they love lotus and not the sun or the, moon ).
चंदरमुखी सूरजमुखी कवलै भवर मिलनि चउफेरे ।
LINE 248
ਸਿਵਸਕਤੀਨੋਲੰਘਿਕੈਸਾਧਸੰਗਤਿਜਾਇਮਿਲਨਿਸਵੇਰੇ
ਤਿਹਾ ਹੀ ਸਤੋ ਤਮੋ ਨੂੰ ਲੰਘ ਕੇ 'ਸਾਧ ਸੰਗਤ' (ਸੰਤ ਸਮੂਹ) ਪ੍ਰਾਤਾਕਾਲ (ਯਾ ਛੇਤੀ) ਗੁਰੂ ਨੂੰ ਜਾ ਮਿਲਦੇ ਹਨ।
Despite the illusive phenomena created by maya (i.e. Siva and Sakti) the Sikhs of the Guru, come to join the holy congregation in the ambrosial hours.
सिव सकती नो लंघि कै साधसंगति जाइ मिलनि सवेरे ।
LINE 249
ਪੈਰੀਪਵਣਾਭਲੇਭਲੇਰੇ੩੦।।
(ਅਰ ਉਥੇ ਜਾ ਕੇ) ਭਲੇ ਤੋਂ ਭਲਿਆਂ ਨਾਲ (ਅਥਵਾ 'ਚੰਗੇ' ਮੰਦੇ ਦੀ ਬੀ) ਪੈਰੀ ਪੈਣਾ ਕਰਦੇ ਹਨ।
Reaching there they touch the feet of one and all good and the better one.
पैरी पवणा भले भलेरे ।३०।
LINE 250
ਪਉੜੀ੩੧
पउड़ी ३१
LINE 251
ਦੁਨੀਆਵਾਪਾਤਿਸਾਹੁਹੋਇਦੇਇਮਰੈਪੁਤੈਪਾਤਿਸਾਹੀ
ਦੁਨੀਆਂ ਦਾ ਪਾਤਸ਼ਾਹ ਆਪਣੇ ਪੁੱਤ੍ਰ ਨੂੰ ਪਾਤਸ਼ਾਹੀ ਦੇਕੇ ਮਰ ਜਾਂਦਾ ਹੈ।
The temporal king dies after handing over the kingdom to his son .
दुनीआवा पातिसाहु होइ देइ मरै पुतै पातिसाही ।
LINE 252
ਦੋਹੀਫੇਰੈਆਪਣੀਹੁਕਮੀਬੰਦੇਸਭਸਿਪਾਹੀ
(ਪੁੱਤ੍ਰ) ਆਪਣੀ ਦੁਹਾਈ ਫੇਰਦਾ ਹੈ, ਸਾਰੇ ਸਿਪਾਹੀਆਂ ਨੂੰ ਆਪਣੇ ਹੁਕਮ ਦੇ ਤਾਬੇਦਾਰ ਕਰਦਾ ਹੈ
He establishes his sway over the world and all his soldiers obey him.
दोही फेरै आपणी हुकमी बंदे सभ सिपाही ।
LINE 253
ਕੁਤਬਾਜਾਇਪੜਾਇਦਾਕਾਜੀਮੁਲਾਂਕਰੈਉਗਾਹੀ
(ਮਸੀਤ ਵਿਚ) ਜਾਕੇ ਖੁਤਬਾ ਪੜ੍ਹਵਾਉਂਦਾ ਹੈ, ਕਾਜ਼ੀ ਮੁੱਲਾਂ ਸਾਰੇ ਉਸ ਪਰ ਉਗਾਹੀ ਭਰਦੇ ਹਨ।
In the mosque he orders prayers to be said in his name and gaffs and the mullahs (spritual persons in the religious orders of Islam) testify for him.
कुतबा जाइ पड़ाइदा काजी मुलां करै उगाही ।
LINE 254
ਟਕਸਾਲੈਸਿਕਾਪਵੈਹੁਕਮੈਵਿਚਿਸੁਪੇਦੀਸਿਆਹੀ
ਟਕਸਾਲ ਵਿਖੇ ਉਸ ਦਾ ਸਿੱਕਾ ਚਲਦਾ ਹੈ, ਸੁਪੇਦੀ ਸ੍ਯਾਹੀ (ਭਾਵ ਭਲਾ ਬੁਰਾ ਕੰਮ ਉਸੇ ਦੇ) ਹੁਕਮ ਵਿਚ ਹੁੰਦਾ ਹੈ।
From the mint comes out the coin in his name and every right and wrong is committed at his order.
टकसालै सिका पवै हुकमै विचि सुपेदी सिआही ।
LINE 255
ਮਾਲੁਮੁਲਕੁਅਪਣਾਇਦਾਤਖਤਬਖਤਚੜ੍ਹਿਬੇਪਰਵਾਹੀ
ਮਾਲ ਮੁਲਕ ਸਾਰਾ ਆਪਣੇ ਵੰਸ ਵਿਚ ਕਰਦਾ ਹੈ, ਭਾਗਾਂ ਦੇ ਤਖਤ ਪੁਰ ਚੜ੍ਹਕੇ ਬੇ-ਬੇਪਰਵਾਹੀ ਕਰਦਾ ਹੈ।
He controlles the property and wealth of the country and sits on the throne caring for none. (However) The tradition of the House of the Guru is that the high way shown by earlier Gurus is followed .
मालु मुलकु अपणाइदा तखत बखत चढ़ि बेपरवाही ।
LINE 256
ਬਾਬਾਣੈਘਰਿਚਾਲਹੈਗੁਰਮੁਖਿਗਾਡੀਰਾਹੁਨਿਬਾਹੀ
(ਪਰੰਤੂ) 'ਬਾਬਾਣੇ' (ਗੁਰੂ ਨਾਨਕ ਦੇ) ਘਰ ਦੀ ਇਹ ਰੀਤਿ (ਨਹੀਂ, ਇਥੇ ਰੀਤ ਇਹ ਹੈ) ਕਿ ਗੁਰਮੁਖ ਹੋਕੇ 'ਗਾਡੀ ਰਾਹ' ਨਿਬਾਹੇ (ਭਾਵ ਜੋ ਰਸਤਾ ਪਿਛਲੇ ਗੁਰੂ ਦਾ ਹੈ, ਸੋਈ ਚੱਲੇ, ਵਾਹਿਗੁਰੂ ਦਾ ਗਯਾਨ ਉਕਰ ਨਿਰੋਲ ਦਿਤਾ ਜਾਵੇ)।
In this tradition only the one primal Lord is applauded; the mint (holy congregation) is one here;
बाबाणै घरि चाल है गुरमुखि गाडी राहु निबाही ।
LINE 257
ਇਕਦੋਹੀਟਕਸਾਲਇਕਕੁਤਬਾਤਖਤੁਸਚਾਦਰਗਾਹੀ
(ਯਥਾ) ਇਕੋ (ਅਕਾਲ ਪੁਰਖ ਦੇ ਨਾਮ ਦੀ) ਦੋਹੀ, ਇਕੋ ਟਕਸਾਲ (ਸਾਧ ਸੰਗਤ), ਕੁਤਬਾ (ਗੁਰੂ ਬਾਣੀ ਗ੍ਰੰਥ ਯਾ ਬਾਣੀ ਹੇਠਾਂ) ਇਕੋ (ਨਾਮ ਨਾਨਕ) (ਇਕੋ) ਤਖਤ ਗੁਰਿਆਈ ਦੀ ਗੱਦੀ) ਸਚੀ ਦਰਗਾਹ (ਅਰਥਾਤ ਸਚੀ ਨਯਾਇ ਸਭਾ ਹੈ, ਹੋਰ ਝੂਠੀਆਂ ਪਾਤਸ਼ਾਹੀਆਂ ਵਿਖੇ ਨਾਨਾ ਝਗੜੇ ਅਤੇ ਸੰਸੇ ਰਹਿੰਦੇ ਹਨ, ਸਾਧ ਸੰਗਤ ਦੀ ਪਾਤਸ਼ਾਹੀ ਸਦਾ ਅਟ
The sermon (of Min) is one and the true throne (the spiritual seat) is also one here.
इक दोही टकसाल इक कुतबा तखतु सचा दरगाही ।
LINE 258
ਗੁਰਮੁਖਿਸੁਖਫਲੁਦਾਦਿਇਲਾਹੀ੩੧।।
ਇਲਾਹੀ ਦਾਦ (ਦੈਵੀ ਨਿਆਉਂ ਇਹ ਹੈ ਕਿ) ਗੁਰਮੁਖਾਂ ਨੂੰ (ਇਸ ਦਰਗਾਹੋਂ) ਸੁਖ ਫਲ ਮਿਲਦਾ ਹੈ।
Justice of the Lord is such that this fruit of pleasure is given to the gurmukhs by the supreme Lord.
गुरमुखि सुख फलु दादि इलाही ।३१।
LINE 259
ਪਉੜੀ੩੨
पउड़ी ३२
LINE 260
ਜੇਕੋਆਪੁਗਣਾਇਕੈਪਾਤਿਸਾਹਾਂਤੇਆਕੀਹੋਵੈ
ਜਿਹੜਾ ਆਪਣਾ ਆਪ ਗਣਾਕੇ ਪਾਤਸ਼ਾਹਾਂ ਤੋਂ ਆਕੀ ਹੋ ਬੈਠਦਾ ਹੈ।
If soemeone in his pride stands opposed to the king, he is killed
जे को आपु गणाइ कै पातिसाहां ते आकी होवै ।
LINE 261
ਹੁਇਕਤਲਾਮੁਹਰਮਾਖੋਰੁਕਾਠੁਖਫਣੁਚਿਤਾਟੋਵੈ
ਉਹ ਹਰਾਮੀ ਕਤਲ ਕੀਤਾ ਜਾਂਦਾ ਹੈ, ਬਲਣ, ਖੱਫਣ, ਚਿਖਾ, ਕਬਰ (ਉਸ ਨੂੰ ਕੁਝ) ਨਹੀਂ ਮਿਲਦਾ।
And considering him a bastard pyre, coffin or grave are not available to him.
हुइ कतलामु हरमाखोरु काठु न खफणु चिता न टोवै ।
LINE 262
ਟਕਸਾਲਹੁਬਾਹਰਿਘੜੈਖੋਟੈਹਾਰਾਜਨਮੁਵਿਗੋਵੈ
ਟਕਸਾਲੋਂ ਬਾਹਰ (ਜਿਹੜਾ) ਖੋਟ ਵਾਲਾ (ਪੈਸਾ) ਘੜਦਾ ਹੈ, ਉਹ (ਆਪਣਾ) ਜਨਮ ਗਵਾਉਂਦਾ ਹੈ (ਭਾਵ ਉਸ ਨੂੰ ਸਜ਼ਾ ਮਿਲਦੀ ਹੈ।
Out side the mint one who is coining fake coins is losing his life in vain , (because when caught he will be punished ).
टकसालहु बाहरि घड़ै खोटैहारा जनमु विगोवै ।
LINE 263
ਲਿਬਾਸੀਫੁਰਮਾਣੁਲਿਖਿਹੋਇਨੁਕਸਾਨੀਅੰਝੂਰੋਵੈ
ਝੂਠੇ ਹੁਕਮਨਾਮੇ ਲਿਖਣ ਹਾਰਾ ਨੁਕਸਾਨ ਕਰ ਕੇ (ਪਿੱਛੋਂ) ਹੰਝੂਆਂ ਭਰ ਭਰਕੇ ਰੋਵੇਗਾ। (ਵੇਲਾ ਹੱਥ ਨਹੀਂ ਆਊ)
Giver of the false commands also weeps tearfully when caught.
लिबासी फुरमाणु लिखि होइ नुकसानी अंझू रोवै ।
LINE 264
ਗਿਦੜਦੀਕਰਿਸਾਹਿਬੀਬੋਲਿਕੁਬੋਲੁਅਬਿਚਲੁਹੋਵੈ
ਗਿੱਦੜ ਵਾਂਗੂ ਜੋ ਪਾਤਸ਼ਾਹੀ ਕਰਦਾ ਹੈ 'ਕੁਬੋਲ' ਬੋਲਣ ਥੋਂ ਨਾਂ ਟਲੂ, (ਜਿੱਕੁਰ ਗਿੱਦੜ ਲਲਾਰੀ ਦੇ ਮੱਟ ਵਿਚ ਰੰਗਿਆ ਗਿਆ ਸੀ ਉਸ ਨੂੰ ਸ਼ੇਰ ਸਮਝਕੇ ਮਿਰਗਾਵਲੀ ਨੱਠਣ ਲੱਗੀ, ਹੁਣ ਆਕੜ ਖਾਂ ਬਨ ਦਾ ਪਾਤਸ਼ਾਹ ਹੀ ਬਣ ਬੈਠਾ। ਓੜਕ ਇਕ ਰਾਤ ਜਦੋਂ ਸਾਰੇ ਗਿੱਦੜ ਹੁਆਂ ਹੁਆਂ ਕਰਨ ਲੱਗੇ ਉਹ ਬੀ ਬੋਲ ਉਠਿਆ, ਜਦੋਂ ਉਸ ਦੀ ਬੋਲੀ ਪਛ
A jackal pretending to be a lion may ,pose to be a commander but cannot hide his true howl (and is caught).
गिदड़ दी करि साहिबी बोलि कुबोलु न अबिचलु होवै ।
LINE 265
ਮੁਹਿਕਾਲੈਗਦਹਿਚੜ੍ਹੈਰਾਉਪੜੇਵੀਭਰਿਆਧੋਵੈ
(ਅਜਿਹਾ ਹੀ ਅੰਤ ਨੂੰ ਉਕਤ ਝੂਠਾ ਲਿਬਾਸੀਆ), ਮੂੰਹ ਕਾਲਾ ਕਰ ਕੇ ਖੋਤੇ ਪੁਰ ਚੜ੍ਹਾਈਦਾ ਹੈ, ਸੁਆਹ ਪੈਂਦੀ (ਤੇ) ਭਰਿਆ ਧੋਂਦਾ ਹੈ (ਭਾਵ ਖਪਦਾ ਹੈ)।
Similarly, the tier when caught is made to mount the ass and dust is thrown on his head . He washes himself in his tears.
मुहि कालै गदहि चढ़ै राउ पड़े वी भरिआ धोवै ।
LINE 266
ਦੂਜੈਭਾਇਕੁਥਾਇਖਲੋਵੈ੩੨।।
(ਇਸੇ ਤਰ੍ਹਾਂ ਗੁਰੂ ਘਰ ਵਿਚ ਜੋ) ਦੂਜਾ ਭਉ (ਪ੍ਰਚਾਰਦਾ ਹੈ, ਸੋ) ਕਥਾਉਂ ਖੜੋਂਦਾ ਹੈ।
This way, the man absorbed in the duality reaches the wrong place.
दूजै भाइ कुथाइ खलोवै ।३२।
LINE 267
ਪਉੜੀ੩੩
पउड़ी ३३
LINE 268
ਬਾਲਜਤੀਹੈਸਿਰੀਚੰਦੁਬਾਬਾਣਾਦੇਹੁਰਾਬਣਾਇਆ
ਸਿਰੀ ਚੰਦ (ਗੁਰੂ ਨਾਨਕ ਦਾ ਵੱਡਾ ਪੁੱਤ੍ਰ) ਬਾਲ ਜਤੀ ਹੀ ਰਿਹਾ (ਵਿਰਕਤੀ ਪਕੜ ਲੀਤੀ) ਅਰ 'ਬਾਬਾਣਾ ਦੇਹੁਰਾ' (ਅਰਥਾਤ ਗੁਰੂ ਨਾਨਕ ਦਾ ਦੇਹੁਰਾ ਰਾਵੀ ਦੇ ਕੰਢੇ) ਬਣਵਾਕੇ ਬੈਠ ਗਿਆ। (ਭਾਵ ਗੁਰੂ ਕੀ ਆਗ੍ਯਾ ਦੇਹੁਰਾ ਬਣਾਉਣ ਦੀ ਨਹੀਂ ਸੀ)।
Sirichand ( the elder son of Guru Nanak) is celebate since childhood who has constructed the monument ( in memory) of Guru Nanak.
बाल जती है सिरीचंदु बाबाणा देहुरा बणाइआ ।
LINE 269
ਲਖਮੀਦਾਸਹੁਧਰਮਚੰਦਪੋਤਾਹੁਇਕੈਆਪੁਗਣਾਇਆ
(ਦੂਜੇ ਪੁੱਤ੍ਰ ਲਖਮੀ ਦਾਸ ਥੋਂ (ਜੋ ਗ੍ਰਿਹਸਥ ਮਾਰਗ ਵਿਖੇ ਸੀ) ਧਰਮ ਚੰਦ (ਗੁਰੂ ਨਾਨਕ ਦਾ) ਪੋਤਾ ਆਖਕੇ ਆਪਣਾ ਆਪ ਗਿਣਾਉਣ ਲੱਗਾ, (ਭਾਵ ਉਸ ਨੇ ਵੀ ਆਪਾ ਨਾ ਛਡਿਆ)।
Dharam chand son of Laksami Das ( second son of Guru Nanak) also made display of his egotism.
लखमीदासहु धरमचंद पोता हुइ कै आपु गणाइआ ।
LINE 270
ਮੰਜੀਦਾਸੁਬਹਾਲਿਆਦਾਤਾਸਿਧਾਸਣਸਿਖਿਆਇਆ
ਦਾਸੂ ਨੂੰ (ਗੋਇੰਦਵਾਲ) ਮੰਜੀ ਪੁਰ ਬੈਠਾ ਦਿੱਤਾ ਅਰ ਦਾਤੂ ਸਿੰਧਾਸਨ ਲਾ ਬੈਠਾ (ਗੱਲ ਕੀ ਗੁਰੂ ਜੀ ਦੇ ਵਕਤ ਦੋਵੇਂ ਪੁੱਤਰ ਗੱਦੀ ਲਾਇਕ ਨਾ ਹੁੰਦੇ ਹੋਏ, ਆਪੋ ਆਪਣੀ ਵਲ ਸੰਗਤਾਂ ਨਿਵਾਉਣ ਲੱਗੇ)।
Guru Angad's one son Dasu was made to sit on the seat of Guruship and the second son Data also learnt to sit in the siddh posture i.e. both the sons of Guru Angad Dev were pretender Guru and during the time of third Guru Amar Das they tried their best to
मंजी दासु बहालिआ दाता सिधासण सिखि आइआ ।
LINE 271
ਮੋਹਣੁਕਮਲਾਹੋਇਆਚਉਬਾਰਾਮੋਹਰੀਮਨਾਇਆ
ਮੋਹਨ ਕਮਲਾ ਹੋ ਗਿਆ, ਮੋਹਰੀ ਚੳਬਾਰੇ ਦੀ ਟਹਿਲ ਕਰਨ ਲੱਗਾ।
Mohan (son of Guru Amar Das) got afflicted and Mohart (the second son) lived in a lofty house and started getting served by the people.
मोहणु कमला होइआ चउबारा मोहरी मनाइआ ।
LINE 272
ਮੀਣਾਹੋਆਪਿਰਥੀਆਕਰਿਕਰਿਤੋਢਕਬਰਲੁਚਲਾਇਆ
ਪ੍ਰਿਥੀਆ 'ਮੀਣਾ' (ਅਰਥਾਤ ਕਪਟੀ) ਨਿਕਲਿਆ ਟੇਢ ਪੁਣੇ ਕਰ ਕਰ ਕੇ ਆਪਣਾ ਸੌਦਾਪੁਣਾ ਚਲਾ ਦਿੱਤਾ (ਝੂਠੇ ਹੁਕਮ ਨਾਮੇ ਲਿਖ ਭੇਜੇ)।
Prithichind (son of Guru Ram Das) came out as dissembling scoundrel and using his oblique nature spread his mental sickness all round.
मीणा होआ पिरथीआ करि करि तोढक बरलु चलाइआ ।
LINE 273
ਮਹਾਦੇਉਅਹੰਮੇਉਕਰਿਕਰਿਬੇਮੁਖੁਪੁਤਾਂਭਉਕਾਇਆ
ਮਹਾਂਦੇਉ ਨੇ ਹੰਕਾਰ ਕੀਤਾ, (ਉਸ ਨੂੰ ਪ੍ਰਿਥੀਏ ਨੇ) ਬੇਮੁਖ ਕਰ ਕੇ ਕੁੱਤੇ ਵਾਂਗ ਭਉਕਾਯਾ, (ਪਾਠਾਂਤਰ ਪੁੱਤਾਂ ਹੈ ਕਿ ਪੁੱਤ੍ਰਾਂ ਨੇ ਬੇਮੁਖ ਕਰ ਕੇ ਉਸ ਨੂੰ ਭਟਕਾਯਾ ਪਰ ਇਹ ਬੀ ਪ੍ਰਸਿੱਧ ਹੈ ਕਿ ਇਸ ਨੇ ਵਿਆਹ ਨਹੀਂ ਸੀ ਕੀਤਾ)।
Mahidev (another son of Guru Ram Das) was egotist who was also led astray.
महादेउ अहंमेउ करि करि बेमुखु पुतां भउकाइआ ।
LINE 274
ਚੰਦਨਵਾਸੁਵਾਸਬੋਹਾਇਆ੩੩।।
ਚੰਦਨ ਦੀ ਵਾਸ਼ਨਾ ਨਾਲ ਵਾਂਸ ਸੁਗੰਧਤ ਨਾ ਹੋਇਆ
They all were like bamboos who though lived near sandal – Guru, yet could not become fragrant.
चंदन वासु न वास बोहाइआ ।३३।
LINE 275
ਪਉੜੀ੩੪
पउड़ी ३४
LINE 276
ਬਾਬਾਣੀਪੀੜੀਚਲੀਗੁਰਚੇਲੇਪਰਚਾਪਰਚਾਇਆ
ਬਾਬੇ (ਗੁਰੂ ਨਾਨਕ) ਦੀ ਸੰਪ੍ਰਦਾਯ ਤੁਰੀ (ਜਿਸ ਵਿੱਚ) ਗੁਰੂ ਅਤੇ ਚੇਲੇ ਦਾ ਪ੍ਰੇਮ ਪਰਚਾਰ ਹੋਇਆ।
The line of Baia Nanak increased and the love between Guru and disciples further developed.
बाबाणी पीड़ी चली गुर चेले परचा परचाइआ ।
LINE 277
ਗੁਰੁਅੰਗਦੁਗੁਰੁਅੰਗੁਤੇਗੁਰੁਚੇਲਾਚੇਲਾਗੁਰੁਭਾਇਆ
ਗੁਰੂ ਅੰਗਦ ਗੁਰੂ (ਨਾਨਕ ਦੇ) ਅੰਗ ਥੋਂ ਚੇਲਾ ਅਤੇ ਗੁਰ ਇੱਕ ਜੋਤ ਹੋਏ।
Guru Angad came of the limb of Guru Nanak and the disciple became fond of Guru and the Guru of the disciple .
गुरु अंगदु गुरु अंगु ते गुरु चेला चेला गुरु भाइआ ।
LINE 278
ਅਮਰਦਾਸੁਗੁਰਅੰਗਦਹੁਸਤਿਗੁਰੁਤੇਸਤਿਗੁਰੂਸਦਾਇਆ
ਗੁਰੂ ਅੰਗਦ ਥੋਂ ਗੁਰੂ ਅਮਰਦਾਸ ਹੋਏ, ਸਤਿਗੁਰੂ ਥੋਂ ਸਤਿਗੁਰ ਸਦਾਏ (ਭਾਵ ਸਤਿਗੁਰੂ ਨੇ ਬੀ ਸਤਿਗੁਰੂ ਕਿਹਾ ਹੈ)
From Guru Ahgad came out Amar Das who was accepted Guru after Guru Angad Dev.
अमरदासु गुर अंगदहु सतिगुरु ते सतिगुरू सदाइआ ।
LINE 279
ਗੁਰੁਅਮਰਹੁਗੁਰੁਰਾਮਦਾਸੁਗੁਰਸੇਵਾਗੁਰੁਹੋਇਸਮਾਇਆ
ਗੁਰੂ ਅਮਰ ਥੋਂ ਗੁਰੂ ਰਾਮਦਾਸ ਗੁਰ ਦੀ ਸੇਵਾ ਕਰ ਕੇ ਗੁਰੂ ਰੂਪ ਹੋ (ਗੁਰੂ ਵਿੱਚ) ਸਮਾਏ, (ਭਾਵ ਭਿੰਨ ਭੇਦ ਰੰਚਕ ਨਹੀਂ ਰਿਹਾ।)
From Guru Amar Das came Guru Ram Das who through his service to the Guru absorbed in the Guru himself.
गुरु अमरहु गुरु रामदासु गुर सेवा गुरु होइ समाइआ ।
LINE 280
ਰਾਮਦਾਸਹੁਅਰਜਣੁਗੁਰੂਅੰਮ੍ਰਿਤਬ੍ਰਿਖਿਅੰਮ੍ਰਿਤਫਲੁਲਾਇਆ
ਰਾਮਦਾਸ ਥੋਂ ਗੁਰੂ ਅਰਜਨ ਦੇਵ ਜੀ ਅੰਮ੍ਰਿਤ ਬ੍ਰਿੱਛ ਥੋਂ ਅੰਮ੍ਰਿਤ ਫਲ ਹੀ ਲਗਾ।
From Guru Ram Das emerged Guru Arjan Dev as if from the ambrosial tree was produced ambrosia.
रामदासहु अरजणु गुरू अंम्रित ब्रिखि अंम्रित फलु लाइआ ।
LINE 281
ਹਰਿਗੋਵਿੰਦੁਗੁਰੁਅਰਜਨਹੁਆਦਿਪੁਰਖਆਦੇਸੁਕਰਾਇਆ
ਗੁਰੂ ਅਰਜਨੋਂ ਗੁਰੂ ਹਰਗੋਬਿੰਦ ਹੋਏ, ਆਦਿ ਪੁਰਖ ਨੂੰ ਹੀ ਇਨ੍ਹਾਂ ਨੇ ਆਦੇਸ਼ ਕਰਾਇਆ (ਭਾਵ ਇਕ ਅਕਾਲ ਪੁਰਖ ਦਾ ਧਿਆਨ ਦ੍ਰਿੜ ਕਰ ਕੇ ਹੋਰ ਪੰਥ ਦੂਰ ਹੀ ਰੱਖੇ)।
Then from Guru Arjan Dev was born Guru Hargobind who also preached and spread the message of the primal Lord.
हरिगोविंदु गुरु अरजनहु आदि पुरख आदेसु कराइआ ।
LINE 282
ਸੁਝੈਸੁਝਲੁਕੈਲੁਕਾਇਆ੩੪।।
ਸੂਰਜ ਦਿਸਦਾ ਹੈ ਕਿਸੇ ਦਾ ਲੁਕਾਇਆ ਲੁਕਦਾ ਨਹੀਂ।
The sun is ever perceptible; it cannot be concealed by any one.
सुझै सुझ न लुकै लुकाइआ ।३४।
LINE 283
ਪਉੜੀ੩੫
पउड़ी ३५
LINE 284
ਇਕਕਵਾਉਪਸਾਉਕਰਿਓਅੰਕਾਰਿਕੀਆਪਾਸਾਰਾ
ਇੱਕ ਵਾਕ ਤੋਂ 'ਓਅੰਕਾਰ (ਪਰਮਾਤਮਾ) ਨੇ ਜਗਤ ਦਾ ਪਸਾਰਾ ਕੀਤਾ ਹੈ।
From one sound, the Oankar created the entire creation.
इक कवाउ पसाउ करि ओअंकारि कीआ पासारा ।
LINE 285
ਕੁਦਰਤਿਅਤੁਲਤੋਲੀਐਤੁਲਿਤੋਲਤੋਲਣਹਾਰਾ
ਰਚਨਾ ਅਤੁੱਲ ਹੈ ਤੋਲ ਨਹੀਂ ਸਕੀਦੀ, ਕਿਉਂ ਜੋ ਤੱਕੜੀ ਵੱਟੇ, ਅਰ ਤੋਲਣਹਾਰਾ (ਤੰਨੇ) ਨਹੀਂ ਹਨ।
His sport of creation is immeasurable. None is there who can take its measure.
कुदरति अतुल न तोलीऐ तुलि न तोल न तोलणहारा ।
LINE 286
ਸਿਰਿਸਿਰਿਲੇਖੁਅਲੇਖਦਾਦਾਤਿਜੋਤਿਵਡਿਆਈਕਾਰਾ
ਹਰੇਕ ਦੇ ਸਿਰ ਪੁਰ ਅਲੇਖ ਦਾ ਲੇਖ ਹੈ (“ਚਲੀ ਲੋਹ ਕਲਮੰ ਲਿਖਿਓ ਲੇਖ ਮਾਥੈ'॥) ਜੋਤ, ਵਡਿਆਈ (ਸਭ) ਕਰਮ (ਉਸੇ ਦੀ) ਦਾਤ ਹੈ (ਯਥਾ:”ਦਾਤ ਜੋਤਿ ਖਸਮੋ ਵਡਿਆਈ”॥)
The writ has been inscribed on the forehead of each creature; light, grandeur and action are all due to His grace.
सिरि सिरि लेखु अलेख दा दाति जोति वडिआई कारा ।
LINE 287
ਲੇਖੁਅਲੇਖੁਲਖੀਐਮਸੁਲੇਖਣਿਲਿਖਣਿਹਾਰਾ
ਲੇਖੇ ਥੋਂ ਅਲੇਖ ਹੈ, ਲਿਖ ਨਹੀਂ ਸਕਦੇ, ਕਿਉਂ ਜੋ ਸ਼ਾਹੀ, ਲਿੱਖਣ ਅਰ ਲਿਖਣਹਾਰਾ (ਕੋਈ) ਨਹੀਂ ਹੈ। (ਯਥਾ: “ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ॥ ਬਸੁਧਾ ਕਾਗਦ ਜਉ ਕਰਉ ਹਰਿ ਜਸੁ ਲਿਖਣੁ ਨ ਜਾਇ-”।)
His writ is imperceptible; the writer and His inl are also invisible.
लेखु अलेखु न लखीऐ मसु न लेखणि लिखणिहारा ।
LINE 288
ਰਾਗਨਾਦਅਨਹਦੁਧੁਨੀਓਅੰਕਾਰੁਗਾਵਣਹਾਰਾ
ਰਾਗਾਂ ਦੇ ਨਾਦ ਦੀਆਂ ਅਨਾਹਦ ਧੁਨੀਆਂ ਹੋ ਰਹੀਆਂ ਹਨ, ਤਦ ਬੀ ਓਅੰਕਾਰ (ਦਾ ਰੂਪ ਰੰਗ) ਗਾਉਣ ਵਿਖੇ ਨਹੀਂ ਆ ਸਕਦਾ।
Various musics, tones and rythms ate ever on but even rthen the Onkaar cannot be properly serenaded.
राग नाद अनहदु धुनी ओअंकारु न गावणहारा ।
LINE 289
ਖਾਣੀਬਾਣੀਜੀਅਜੰਤੁਨਾਵਥਾਵਅਣਗਣਤਅਪਾਰਾ
ਖਾਣੀਆਂ ਅਨਗਿਣਤ ਹਨ ਅਰ ਉਨ੍ਹਾਂ ਵਿਖੇ ਜੀਵ ਜੰਤਾਂ ਦੇ ਨਾਉਂ ਅਤੇ ਥਾਉਂ ਅਵਾਰ ਰਚੇ ਹਨ।
Mines, speeches, creatures names and places are infinite and uncountable.
खाणी बाणी जीअ जंतु नाव थाव अणगणत अपारा ।
LINE 290
ਇਕੁਕਵਾਉਅਮਾਉਹੈਕੇਵਡੁਵਡਾਸਿਰਜਣਹਾਰਾ
ਇਕ ਵਾਕ (ਜਿਸ ਤੋਂ ਪਸਾਰਾ ਪਸਰਿਆ ਹੈ) ਮਿਣਤੀਓਂ ਬਾਹਰ ਹੈ, ਰਚਨਹਾਰ ਕਿੱਡਾ ਕੁ ਵੱਡਾ (ਆਖੀਏ)
His one sound is beyond all limits; how expansive that creator is cannot be explained .
इकु कवाउ अमाउ है केवडु वडा सिरजणहारा ।
LINE 291
ਸਾਧਸੰਗਤਿਸਤਿਗੁਰਨਿਰੰਕਾਰਾ੩੫੨੬।।।ਛਵੀਹ
ਸਾਧ ਸੰਗਤ ਵਿਖੇ “ ਸਤਿਗੁਰੂ” (ਗੁਰੂ ਨਾਨਕ ਦੇਵ) ਨਿਰੰਕਾਰ ਦਾ ਰੂਪ ਹਨ।
That true Guru , formless Lord is there and available in the holy congregation (alone)
साधसंगति सतिगुर निरंकारा ।३५।२६। छवीह ।