ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 264
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਸਟਪਦੀ
Ashtapadee:
असटपदी ॥
LINE 02
ਜਹਮਾਤਪਿਤਾਸੁਤਮੀਤਭਾਈ
ਜਿਥੇ ਮਾਂ, ਪਿਉ, ਪੁੱਤਰ, ਮਿੱਤ੍ਰ, ਭਰਾ ਕੋਈ (ਸਾਥੀ) ਨਹੀਂ (ਬਣਦਾ),
Where there is no mother, father, children, friends or siblings
जह मात पिता सुत मीत न भाई ॥
LINE 03
ਮਨਊਹਾਨਾਮੁਤੇਰੈਸੰਗਿਸਹਾਈ
ਓਥੇ ਹੇ ਮਨ! (ਪ੍ਰਭੂ) ਦਾ ਨਾਮ ਤੇਰੇ ਨਾਲ ਸਹੈਤਾ ਕਰਨ ਵਾਲਾ (ਹੈ)।
O my mind, there, only the Naam, the Name of the Lord, shall be with you as your help and support.
मन ऊहा नामु तेरै संगि सहाई ॥
LINE 04
ਜਹਮਹਾਭਇਆਨਦੂਤਜਮਦਲੈ
ਜਿਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ,
Where the great and terrible Messenger of Death shall try to crush you,
जह महा भइआन दूत जम दलै ॥
LINE 05
ਤਹਕੇਵਲਨਾਮੁਸੰਗਿਤੇਰੈਚਲੈ
ਓਥੇ ਤੇਰੇ ਨਾਲ ਸਿਰਫ਼ ਪ੍ਰਭੂ ਦਾ ਨਾਮ ਹੀ ਜਾਂਦਾ ਹੈ।
there, only the Naam shall go along with you.
तह केवल नामु संगि तेरै चलै ॥
LINE 06
ਜਹਮੁਸਕਲਹੋਵੈਅਤਿਭਾਰੀ
ਜਿਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ,
Where the obstacles are so very heavy,
जह मुसकल होवै अति भारी ॥
LINE 07
ਹਰਿਕੋਨਾਮੁਖਿਨਮਾਹਿਉਧਾਰੀ
(ਓਥੇ) ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿਚ ਬਚਾ ਲੈਂਦਾ ਹੈ।
the Name of the Lord shall rescue you in an instant.
हरि को नामु खिन माहि उधारी ॥
LINE 08
ਅਨਿਕਪੁਨਹਚਰਨਕਰਤਨਹੀਤਰੈ
ਅਨੇਕਾਂ ਧਾਰਮਿਕ ਰਸਮਾਂ ਕਰ ਕੇ ਭੀ (ਮਨੁੱਖ ਪਾਪਾਂ ਤੋਂ) ਨਹੀਂ ਬਚਦਾ,
By performing countless religious rituals, you shall not be saved.
अनिक पुनहचरन करत नही तरै ॥
LINE 09
ਹਰਿਕੋਨਾਮੁਕੋਟਿਪਾਪਪਰਹਰੈ
(ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦੇਂਦਾ ਹੈ।
The Name of the Lord washes off millions of sins.
हरि को नामु कोटि पाप परहरै ॥
LINE 10
ਗੁਰਮੁਖਿਨਾਮੁਜਪਹੁਮਨਮੇਰੇ
(ਤਾਂ ਤੇ) ਹੇ ਮੇਰੇ ਮਨ! ਗੁਰੂ ਦੀ ਸਰਣ ਪੈ ਕੇ (ਪ੍ਰਭੂ ਦਾ) ਨਾਮ ਜਪ;
As Gurmukh, chant the Naam, O my mind.
गुरमुखि नामु जपहु मन मेरे ॥
LINE 11
ਨਾਨਕਪਾਵਹੁਸੂਖਘਨੇਰੇ॥॥
ਹੇ ਨਾਨਕ! (ਨਾਮ ਦੀ ਬਰਕਤਿ ਨਾਲ) ਬੜੇ ਸੁਖ ਪਾਵਹਿਂਗਾ ॥੧॥
O Nanak, you shall obtain countless joys. ||1||
नानक पावहु सूख घनेरे ॥१॥
LINE 12
ਸਗਲਸ੍ਰਿਸਟਿਕੋਰਾਜਾਦੁਖੀਆ
(ਮਨੁੱਖ) ਸਾਰੀ ਦੁਨੀਆ ਦਾ ਰਾਜਾ (ਹੋ ਕੇ ਭੀ) ਦੁਖੀ (ਰਹਿੰਦਾ ਹੈ),
The rulers of the all the world are unhappy;
सगल स्रिसटि को राजा दुखीआ ॥
LINE 13
ਹਰਿਕਾਨਾਮੁਜਪਤਹੋਇਸੁਖੀਆ
ਪਰ ਪ੍ਰਭੂ ਦਾ ਨਾਮ ਜਪਿਆਂ ਸੁਖੀ (ਹੋ ਜਾਂਦਾ ਹੈ);
one who chants the Name of the Lord becomes happy.
हरि का नामु जपत होइ सुखीआ ॥
LINE 14
ਲਾਖਕਰੋਰੀਬੰਧੁਪਰੈ
(ਕਿਉਂਕਿ) ਲੱਖਾਂ ਕਰੋੜਾਂ (ਰੁਪਏ) ਕਮਾ ਕੇ ਭੀ (ਮਾਇਆ ਦੀ ਤ੍ਰਿਹ ਵਿਚ) ਰੋਕ ਨਹੀਂ ਪੈਂਦੀ,
Acquiring hundreds of thousands and millions, your desires shall not be contained.
लाख करोरी बंधु न परै ॥
LINE 15
ਹਰਿਕਾਨਾਮੁਜਪਤਨਿਸਤਰੈ
(ਏਸ ਮਾਇਆ-ਕਾਂਗ ਤੋਂ) ਪ੍ਰਭੂ ਦਾ ਨਾਮ ਜਪ ਕੇ ਮਨੁੱਖ ਪਾਰ ਲੰਘ ਜਾਂਦਾ ਹੈ;
Chanting the Name of the Lord, you shall find release.
हरि का नामु जपत निसतरै ॥
LINE 16
ਅਨਿਕਮਾਇਆਰੰਗਤਿਖਬੁਝਾਵੈ
ਮਾਇਆ ਦੀਆਂ ਬੇ-ਅੰਤ ਮੌਜਾਂ ਹੁੰਦਿਆਂ ਭੀ (ਮਾਇਆ ਦੀ) ਤ੍ਰਿਹ ਨਹੀਂ ਬੁੱਝਦੀ,
By the countless pleasures of Maya, your thirst shall not be quenched.
अनिक माइआ रंग तिख न बुझावै ॥
LINE 17
ਹਰਿਕਾਨਾਮੁਜਪਤਆਘਾਵੈ
(ਪਰ) ਪ੍ਰਭੂ ਦਾ ਨਾਮ ਜਪਿਆਂ (ਮਨੁੱਖ ਮਾਇਆ ਵਲੋਂ) ਰੱਜ ਜਾਂਦਾ ਹੈ।
Chanting the Name of the Lord, you shall be satisfied.
हरि का नामु जपत आघावै ॥
LINE 18
ਜਿਹਮਾਰਗਿਇਹੁਜਾਤਇਕੇਲਾ
ਜਿਹਨੀਂ ਰਾਹੀਂ ਇਹ ਜੀਵ ਇਕੱਲਾ ਜਾਂਦਾ ਹੈ, (ਭਾਵ, ਜ਼ਿੰਦਗੀ ਦੇ ਜਿਨ੍ਹਾਂ ਝੰਬੇਲਿਆਂ ਵਿਚ ਇਸ ਚਿੰਤਾਤੁਰ ਜੀਵ ਦੀ ਕੋਈ ਸਹੈਤਾ ਨਹੀਂ ਕਰ ਸਕਦਾ)
Upon that path where you must go all alone,
जिह मारगि इहु जात इकेला ॥
LINE 19
ਤਹਹਰਿਨਾਮੁਸੰਗਿਹੋਤਸੁਹੇਲਾ
ਓਥੇ ਪ੍ਰਭੂ ਦਾ ਨਾਮ ਇਸ ਦੇ ਨਾਲ ਸੁਖ ਦੇਣ ਵਾਲਾ ਹੁੰਦਾ ਹੈ।
there, only the Lord's Name shall go with you to sustain you.
तह हरि नामु संगि होत सुहेला ॥
LINE 20
ਐਸਾਨਾਮੁਮਨਸਦਾਧਿਆਈਐ
(ਤਾਂ ਤੇ) ਹੇ ਮਨ! ਅਜੇਹਾ (ਸੁਹੇਲਾ) ਨਾਮ ਸਦਾ ਸਿਮਰੀਏ,
On such a Name, O my mind, meditate forever.
ऐसा नामु मन सदा धिआईऐ ॥
LINE 21
ਨਾਨਕਗੁਰਮੁਖਿਪਰਮਗਤਿਪਾਈਐ॥॥
ਹੇ ਨਾਨਕ! ਗੁਰੂ ਦੀ ਰਾਹੀਂ (ਨਾਮ ਜਪਿਆਂ) ਉੱਚਾ ਦਰਜਾ ਮਿਲਦਾ ਹੈ ॥੨॥
O Nanak, as Gurmukh, you shall obtain the state of supreme dignity. ||2||
नानक गुरमुखि परम गति पाईऐ ॥२॥
LINE 22
ਛੂਟਤਨਹੀਕੋਟਿਲਖਬਾਹੀ
ਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ (ਮਨੁੱਖ ਜਿਸ ਦੀਨ ਅਵਸਥਾ ਤੋਂ) ਖ਼ਲਾਸੀ ਨਹੀਂ ਪਾ ਸਕਦਾ,
You shall not be saved by hundreds of thousands and millions of helping hands.
छूटत नही कोटि लख बाही ॥
LINE 23
ਨਾਮੁਜਪਤਤਹਪਾਰਿਪਰਾਹੀ
ਓਥੋਂ (ਪ੍ਰਭੂ ਦਾ) ਨਾਮ ਜਪਿਆਂ (ਜੀਵ) ਪਾਰ ਲੰਘ ਜਾਂਦੇ ਹਨ।
Chanting the Naam, you shall be lifted up and carried across.
नामु जपत तह पारि पराही ॥
LINE 24
ਅਨਿਕਬਿਘਨਜਹਆਇਸੰਘਾਰੈ
ਜਿਥੇ ਅਨੇਕਾਂ ਔਕੜਾਂ ਆ ਦਬਾਉਂਦੀਆਂ ਹਨ,
Where countless misfortunes threaten to destroy you,
अनिक बिघन जह आइ संघारै ॥
LINE 25
ਹਰਿਕਾਨਾਮੁਤਤਕਾਲਉਧਾਰੈ
(ਓਥੇ) ਪ੍ਰਭੂ ਦਾ ਨਾਮ ਤੁਰਤ ਬਚਾ ਲੈਂਦਾ ਹੈ।
the Name of the Lord shall rescue you in an instant.
हरि का नामु ततकाल उधारै ॥
LINE 26
ਅਨਿਕਜੋਨਿਜਨਮੈਮਰਿਜਾਮ
(ਜੀਵ) ਅਨੇਕਾਂ ਜੂਨਾਂ ਵਿਚ ਜੰਮਦਾ ਹੈ, ਮਰਦਾ ਹੈ (ਫਿਰ) ਜੰਮਦਾ ਹੈ (ਏਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ),
Through countless incarnations, people are born and die.
अनिक जोनि जनमै मरि जाम ॥
LINE 27
ਨਾਮੁਜਪਤਪਾਵੈਬਿਸ੍ਰਾਮ
ਨਾਮ ਜਪਿਆਂ (ਪ੍ਰਭੂ-ਚਰਨਾਂ ਵਿਚ) ਟਿਕ ਜਾਂਦਾ ਹੈ।
Chanting the Name of the Lord, you shall come to rest in peace.
नामु जपत पावै बिस्राम ॥
LINE 28
ਹਉਮੈਲਾਮਲੁਕਬਹੁਧੋਵੈ
ਹਉਮੈ ਨਾਲ ਗੰਦਾ ਹੋਇਆ (ਜੀਵ) ਕਦੇ ਇਹ ਮੈਲ ਧੋਂਦਾ ਨਹੀਂ,
The ego is polluted by a filth which can never be washed off.
हउ मैला मलु कबहु न धोवै ॥
LINE 29
ਹਰਿਕਾਨਾਮੁਕੋਟਿਪਾਪਖੋਵੈ
(ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪ ਨਾਸ ਕਰ ਦੇਂਦਾ ਹੈ।
The Name of the Lord erases millions of sins.
हरि का नामु कोटि पाप खोवै ॥
LINE 30
ਐਸਾਨਾਮੁਜਪਹੁਮਨਰੰਗਿ
ਹੇ ਮਨ! (ਪ੍ਰਭੂ ਦਾ) ਅਜੇਹਾ ਨਾਮ ਪਿਆਰ ਨਾਲ ਜਪ।
Chant such a Name with love, O my mind.
ऐसा नामु जपहु मन रंगि ॥
LINE 31
ਨਾਨਕਪਾਈਐਸਾਧਕੈਸੰਗਿ॥॥
ਹੇ ਨਾਨਕ! (ਪ੍ਰਭੂ ਦਾ ਨਾਮ) ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ ॥੩॥
O Nanak, it is obtained in the Company of the Holy. ||3||
नानक पाईऐ साध कै संगि ॥३॥
LINE 32
ਜਿਹਮਾਰਗਕੇਗਨੇਜਾਹਿਕੋਸਾ
ਜਿਸ (ਜ਼ਿੰਦਗੀ ਰੂਪੀ) ਪੈਂਡੇ ਦੇ ਕੋਹ ਗਿਣੇ ਨਹੀਂ ਜਾ ਸਕਦੇ,
On that path where the miles cannot be counted,
जिह मारग के गने जाहि न कोसा ॥
LINE 33
ਹਰਿਕਾਨਾਮੁਊਹਾਸੰਗਿਤੋਸਾ
ਉਥੇ (ਭਾਵ, ਉਸ ਲੰਮੇ ਸਫ਼ਰ ਵਿਚ) ਪ੍ਰਭੂ ਦਾ ਨਾਮ (ਜੀਵ ਦੇ) ਨਾਲ (ਰਾਹ ਦੀ) ਰਾਸ-ਪੂੰਜੀ ਹੈ।
there, the Name of the Lord shall be your sustenance.
हरि का नामु ऊहा संगि तोसा ॥
LINE 34
ਜਿਹਪੈਡੈਮਹਾਅੰਧਗੁਬਾਰਾ
ਜਿਸ (ਜ਼ਿੰਦਗੀ ਰੂਪ) ਰਾਹ ਵਿਚ (ਵਿਕਾਰਾਂ ਦਾ) ਬੜਾ ਘੁੱਪ ਹਨੇਰਾ ਹੈ,
On that journey of total, pitch-black darkness,
जिह पैडै महा अंध गुबारा ॥
LINE 35
ਹਰਿਕਾਨਾਮੁਸੰਗਿਉਜੀਆਰਾ
(ਓਥੇ) ਪ੍ਰਭੂ ਦਾ ਨਾਮ (ਜੀਵ ਦੇ) ਨਾਲ ਚਾਨਣ ਹੈ।
the Name of the Lord shall be the Light with you.
हरि का नामु संगि उजीआरा ॥
LINE 36
ਜਹਾਪੰਥਿਤੇਰਾਕੋਸਿਞਾਨੂ
ਜਿਸ ਰਸਤੇ ਵਿਚ (ਹੇ ਜੀਵ!) ਤੇਰਾ ਕੋਈ (ਅਸਲੀ) ਮਰਹਮ ਨਹੀਂ ਹੈ,
On that journey where no one knows you,
जहा पंथि तेरा को न सिञानू ॥
LINE 37
ਹਰਿਕਾਨਾਮੁਤਹਨਾਲਿਪਛਾਨੂ
ਓਥੇ ਪ੍ਰਭੂ ਦਾ ਨਾਮ ਤੇਰੇ ਨਾਲ (ਸੱਚਾ) ਸਾਥੀ ਹੈ।
with the Name of the Lord, you shall be recognized.
हरि का नामु तह नालि पछानू ॥
LINE 38
ਜਹਮਹਾਭਇਆਨਤਪਤਿਬਹੁਘਾਮ
ਜਿਥੇ (ਜ਼ਿੰਦਗੀ ਦੇ ਸਫ਼ਰ ਵਿਚ) (ਵਿਕਾਰਾਂ ਦੀ) ਬੜੀ ਭਿਆਨਕ ਤਪਸ਼ ਤੇ ਗਰਮੀ ਹੈ,
Where there is awesome and terrible heat and blazing sunshine,
जह महा भइआन तपति बहु घाम ॥
LINE 39
ਤਹਹਰਿਕੇਨਾਮਕੀਤੁਮਊਪਰਿਛਾਮ
ਓਥੇ ਪ੍ਰਭੂ ਦਾ ਨਾਮ (ਹੇ ਜੀਵ!) ਤੇਰੇ ਉਤੇ ਛਾਂ ਹੈ।
there, the Name of the Lord will give you shade.
तह हरि के नाम की तुम ऊपरि छाम ॥
LINE 40
ਜਹਾਤ੍ਰਿਖਾਮਨਤੁਝੁਆਕਰਖੈ
(ਹੇ ਜੀਵ!) ਜਿਥੇ (ਮਾਇਆ ਦੀ) ਤ੍ਰਿਹ ਤੈਨੂੰ (ਸਦਾ) ਖਿੱਚ ਪਾਉਂਦੀ ਹੈ,
Where thirst, O my mind, torments you to cry out,
जहा त्रिखा मन तुझु आकरखै ॥
LINE 41
ਤਹਨਾਨਕਹਰਿਹਰਿਅੰਮ੍ਰਿਤੁਬਰਖੈ॥॥
ਓਥੇ, ਹੇ ਨਾਨਕ! ਪ੍ਰਭੂ ਦੇ ਨਾਮ ਦੀ ਬਰਖਾ ਹੁੰਦੀ ਹੈ (ਜੋ ਤਪਸ਼ ਨੂੰ ਬੁਝਾ ਦੇਂਦੀ ਹੈ) ॥੪॥
there, O Nanak, the Ambrosial Name, Har, Har, shall rain down upon you. ||4||
तह नानक हरि हरि अंम्रितु बरखै ॥४॥
LINE 42
ਭਗਤਜਨਾਕੀਬਰਤਨਿਨਾਮੁ
ਪ੍ਰਭੂ-ਨਾਮ ਭਗਤਾਂ ਦਾ ਹੱਥ-ਠੋਕਾ ਹੈ,
Unto the devotee, the Naam is an article of daily use.
भगत जना की बरतनि नामु ॥
LINE 43
ਸੰਤਜਨਾਕੈਮਨਿਬਿਸ੍ਰਾਮੁ
ਭਗਤਾਂ ਦੇ ਹੀ ਮਨ ਵਿਚ ਇਹ ਟਿਕਿਆ ਰਹਿੰਦਾ ਹੈ।
The minds of the humble Saints are at peace.
संत जना कै मनि बिस्रामु ॥
LINE 44
ਹਰਿਕਾਨਾਮੁਦਾਸਕੀਓਟ
ਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ,
The Name of the Lord is the Support of His servants.
हरि का नामु दास की ओट ॥
LINE 45
ਹਰਿਕੈਨਾਮਿਉਧਰੇਜਨਕੋਟਿ
ਪ੍ਰਭੂ-ਨਾਮ ਦੀ ਰਾਹੀਂ ਕਰੋੜਾਂ ਬੰਦੇ (ਵਿਕਾਰਾਂ ਤੋਂ) ਬਚ ਜਾਂਦੇ ਹਨ।
By the Name of the Lord, millions have been saved.
हरि कै नामि उधरे जन कोटि ॥
LINE 46
ਹਰਿਜਸੁਕਰਤਸੰਤਦਿਨੁਰਾਤਿ
ਭਗਤ ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ,
The Saints chant the Praises of the Lord, day and night.
हरि जसु करत संत दिनु राति ॥
LINE 47
ਹਰਿਹਰਿਅਉਖਧੁਸਾਧਕਮਾਤਿ
ਤੇ, ਪ੍ਰਭੂ-ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ (ਜਿਸ ਨਾਲ ਹਉਮੈ ਰੋਗ ਦੂਰ ਹੁੰਦਾ ਹੈ)।
Har, Har - the Lord's Name - the Holy use it as their healing medicine.
हरि हरि अउखधु साध कमाति ॥
LINE 48
ਹਰਿਜਨਕੈਹਰਿਨਾਮੁਨਿਧਾਨੁ
ਭਗਤਾਂ ਦੇ ਪਾਸ ਪ੍ਰਭੂ ਦਾ ਨਾਮ ਹੀ ਖ਼ਜ਼ਾਨਾ ਹੈ,
The Lord's Name is the treasure of the Lord's servant.
हरि जन कै हरि नामु निधानु ॥
LINE 49
ਪਾਰਬ੍ਰਹਮਿਜਨਕੀਨੋਦਾਨ
ਪ੍ਰਭੂ ਨੇ ਨਾਮ ਦੀ ਬਖ਼ਸ਼ਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ।
The Supreme Lord God has blessed His humble servant with this gift.
पारब्रहमि जन कीनो दान ॥
LINE 50
ਮਨਤਨਰੰਗਿਰਤੇਰੰਗਿਏਕੈ
ਭਗਤ ਜਨ ਮਨੋਂ ਤਨੋਂ ਇਕ ਪ੍ਰਭੂ ਦੇ ਪਿਆਰ ਵਿਚ ਰੰਗੇ ਰਹਿੰਦੇ ਹਨ;
Mind and body are imbued with ecstasy in the Love of the One Lord.
मन तन रंगि रते रंगि एकै ॥
LINE 51
ਨਾਨਕਜਨਕੈਬਿਰਤਿਬਿਬੇਕੈ॥॥
ਹੇ ਨਾਨਕ! ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਉ ਬਣ ਜਾਂਦਾ ਹੈ ॥੫॥
O Nanak, careful and discerning understanding is the way of the Lord's humble servant. ||5||
नानक जन कै बिरति बिबेकै ॥५॥
LINE 52
ਹਰਿਕਾਨਾਮੁਜਨਕਉਮੁਕਤਿਜੁਗਤਿ
ਭਗਤ ਵਾਸਤੇ ਪ੍ਰਭੂ ਦਾ ਨਾਮ (ਹੀ) (ਮਾਇਆ ਦੇ ਬੰਧਨਾਂ ਤੋਂ) ਛੁਟਕਾਰੇ ਦਾ ਵਸੀਲਾ ਹੈ,
The Name of the Lord is the path of liberation for His humble servants.
हरि का नामु जन कउ मुकति जुगति ॥
LINE 53
ਹਰਿਕੈਨਾਮਿਜਨਕਉਤ੍ਰਿਪਤਿਭੁਗਤਿ
(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ ਭਗਤ (ਮਾਇਆ ਦੇ) ਭੋਗਾਂ ਵਲੋਂ ਰੱਜ ਜਾਂਦਾ ਹੈ।
With the food of the Name of the Lord, His servants are satisfied.
हरि कै नामि जन कउ त्रिपति भुगति ॥
LINE 54
ਹਰਿਕਾਨਾਮੁਜਨਕਾਰੂਪਰੰਗੁ
ਪ੍ਰਭੂ ਦਾ ਨਾਮ ਭਗਤ ਦਾ ਸੋਹਜ ਸੁਹਣੱਪ ਹੈ,
The Name of the Lord is the beauty and delight of His servants.
हरि का नामु जन का रूप रंगु ॥
LINE 55
ਹਰਿਨਾਮੁਜਪਤਕਬਪਰੈਭੰਗੁ
ਪ੍ਰਭੂ ਦਾ ਨਾਮ ਜਪਦਿਆਂ (ਭਗਤ ਦੇ ਰਾਹ ਵਿਚ) ਕਦੇ (ਕੋਈ) ਅਟਕਾਉ ਨਹੀਂ ਪੈਂਦਾ।
Chanting the Lord's Name, one is never blocked by obstacles.
हरि नामु जपत कब परै न भंगु ॥
LINE 56
ਹਰਿਕਾਨਾਮੁਜਨਕੀਵਡਿਆਈ
ਪ੍ਰਭੂ ਦਾ ਨਾਮ (ਹੀ) ਭਗਤ ਦੀ ਪਤ-ਇੱਜ਼ਤ ਹੈ,
The Name of the Lord is the glorious greatness of His servants.
हरि का नामु जन की वडिआई ॥
LINE 57
ਹਰਿਕੈਨਾਮਿਜਨਸੋਭਾਪਾਈ
(ਕਿਉਂਕਿ) ਪ੍ਰਭੂ ਦੇ ਨਾਮ ਦੀ ਰਾਹੀਂ (ਹੀ) ਭਗਤਾਂ ਨੇ (ਜਗਤ ਵਿਚ) ਨਾਮਣਾ ਪਾਇਆ ਹੈ।
Through the Name of the Lord, His servants obtain honor.
हरि कै नामि जन सोभा पाई ॥