ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 278
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਾਨਾਰੂਪਜਿਉਸ੍ਵਾਗੀਦਿਖਾਵੈ
ਬਹੁ-ਰੂਪੀਏ ਵਾਂਗ ਕਈ ਤਰ੍ਹਾਂ ਦੇ ਰੂਪ ਵਿਖਾ ਰਿਹਾ ਹੈ,
In various costumes, like actors, they appear.
नाना रूप जिउ स्वागी दिखावै ॥
LINE 02
ਜਿਉਪ੍ਰਭਭਾਵੈਤਿਵੈਨਚਾਵੈ
ਜਿਉਂ ਪ੍ਰਭੂ ਨੂੰ ਭਾਉਂਦਾ ਹੈ ਤਿਵੇਂ (ਜੀਵਾਂ ਨੂੰ) ਨਚਾਉਂਦਾ ਹੈ।
As it pleases God, they dance.
जिउ प्रभ भावै तिवै नचावै ॥
LINE 03
ਜੋਤਿਸੁਭਾਵੈਸੋਈਹੋਇ
ਉਹੀ ਹੁੰਦਾ ਹੈ ਜੋ ਉਸ (ਮਾਲਕ) ਨੂੰ ਚੰਗਾ ਲੱਗਦਾ ਹੈ।
Whatever pleases Him, comes to pass.
जो तिसु भावै सोई होइ ॥
LINE 04
ਨਾਨਕਦੂਜਾਅਵਰੁਕੋਇ॥॥
ਹੇ ਨਾਨਕ! (ਉਸ ਵਰਗਾ) ਕੋਈ ਹੋਰ ਦੂਜਾ ਨਹੀਂ ਹੈ ॥੭॥
O Nanak, there is no other at all. ||7||
नानक दूजा अवरु न कोइ ॥७॥
LINE 05
ਕਬਹੂਸਾਧਸੰਗਤਿਇਹੁਪਾਵੈ
(ਜਦੋਂ) ਕਦੇ (ਪ੍ਰਭੂ ਦੀ ਅੰਸ਼) ਇਹ ਜੀਵ ਸਤਸੰਗਿ ਵਿਚ ਅੱਪੜਦਾ ਹੈ,
Sometimes, this being attains the Company of the Holy.
कबहू साधसंगति इहु पावै ॥
LINE 06
ਉਸੁਅਸਥਾਨਤੇਬਹੁਰਿਆਵੈ
ਤਾਂ ਉਸ ਥਾਂ ਤੋਂ ਮੁੜ ਵਾਪਸ ਨਹੀਂ ਆਉਂਦਾ;
From that place, he does not have to come back again.
उसु असथान ते बहुरि न आवै ॥
LINE 07
ਅੰਤਰਿਹੋਇਗਿਆਨਪਰਗਾਸੁ
(ਕਿਉਂਕਿ) ਇਸ ਦੇ ਅੰਦਰ ਪ੍ਰਭੂ ਦੇ ਗਿਆਨ ਦਾ ਪਰਕਾਸ਼ ਹੋ ਜਾਂਦਾ ਹੈ,
The light of spiritual wisdom dawns within.
अंतरि होइ गिआन परगासु ॥
LINE 08
ਉਸੁਅਸਥਾਨਕਾਨਹੀਬਿਨਾਸੁ
(ਤੇ) ਉਸ (ਗਿਆਨ ਦੇ ਪਰਕਾਸ਼ ਵਾਲੀ) ਹਾਲਤ ਦਾ ਨਾਸ ਨਹੀਂ ਹੁੰਦਾ;
That place does not perish.
उसु असथान का नही बिनासु ॥
LINE 09
ਮਨਤਨਨਾਮਿਰਤੇਇਕਰੰਗਿ
(ਜਿਨ੍ਹਾਂ ਮਨੁੱਖਾਂ ਦੇ) ਤਨ ਮਨ ਪ੍ਰਭੂ ਦੇ ਨਾਮ ਵਿਚ ਤੇ ਪਿਆਰ ਵਿਚ ਰੱਤੇ ਰਹਿੰਦੇ ਹਨ,
The mind and body are imbued with the Love of the Naam, the Name of the One Lord.
मन तन नामि रते इक रंगि ॥
LINE 10
ਸਦਾਬਸਹਿਪਾਰਬ੍ਰਹਮਕੈਸੰਗਿ
ਉਹ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।
He dwells forever with the Supreme Lord God.
सदा बसहि पारब्रहम कै संगि ॥
LINE 11
ਜਿਉਜਲਮਹਿਜਲੁਆਇਖਟਾਨਾ
(ਸੋ) ਜਿਵੇਂ ਪਾਣੀ ਵਿਚ ਪਾਣੀ ਆ ਰਲਦਾ ਹੈ,
As water comes to blend with water,
जिउ जल महि जलु आइ खटाना ॥
LINE 12
ਤਿਉਜੋਤੀਸੰਗਿਜੋਤਿਸਮਾਨਾ
ਤਿਵੇਂ (ਸਤਸੰਗ ਵਿਚ ਟਿਕੇ ਹੋਏ ਦੀ) ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ;
his light blends into the Light.
तिउ जोती संगि जोति समाना ॥
LINE 13
ਮਿਟਿਗਏਗਵਨਪਾਏਬਿਸ੍ਰਾਮ
ਉਸ ਦੇ (ਜਨਮ ਮਰਨ ਦੇ) ਫੇਰੇ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਉਸ ਨੂੰ ਟਿਕਾਣਾ ਮਿਲ ਜਾਂਦਾ ਹੈ।
Reincarnation is ended, and eternal peace is found.
मिटि गए गवन पाए बिस्राम ॥
LINE 14
ਨਾਨਕਪ੍ਰਭਕੈਸਦਕੁਰਬਾਨ੮੧੧॥॥॥
ਹੇ ਨਾਨਕ! ਪ੍ਰਭੂ ਤੋਂ ਸਦਕੇ ਜਾਈਏ ॥੮॥੧੧॥
Nanak is forever a sacrifice to God. ||8||11||
नानक प्रभ कै सद कुरबान ॥८॥११॥
LINE 15
ਸਲੋਕੁ
Shalok:
सलोकु ॥
LINE 16
ਸੁਖੀਬਸੈਮਸਕੀਨੀਆਆਪੁਨਿਵਾਰਿਤਲੇ
ਗਰੀਬੀ ਸੁਭਾਉ ਵਾਲਾ ਬੰਦਾ ਆਪਾ-ਭਾਵ ਦੂਰ ਕਰ ਕੇ, ਤੇ ਨੀਵਾਂ ਰਹਿ ਕੇ ਸੁਖੀ ਵੱਸਦਾ ਹੈ,
The humble beings abide in peace; subduing egotism, they are meek.
सुखी बसै मसकीनीआ आपु निवारि तले ॥
LINE 17
ਬਡੇਬਡੇਅਹੰਕਾਰੀਆਨਾਨਕਗਰਬਿਗਲੇ॥॥
(ਪਰ) ਵੱਡੇ ਵੱਡੇ ਅਹੰਕਾਰੀ ਮਨੁੱਖ, ਹੇ ਨਾਨਕ! ਅਹੰਕਾਰ ਵਿਚ ਹੀ ਗਲ ਜਾਂਦੇ ਹਨ ॥੧॥
The very proud and arrogant persons, O Nanak, are consumed by their own pride. ||1||
बडे बडे अहंकारीआ नानक गरबि गले ॥१॥
LINE 18
ਅਸਟਪਦੀ
Ashtapadee:
असटपदी ॥
LINE 19
ਜਿਸਕੈਅੰਤਰਿਰਾਜਅਭਿਮਾਨੁ
ਜਿਸ ਮਨੁੱਖ ਦੇ ਮਨ ਵਿਚ ਰਾਜ ਦਾ ਮਾਣ ਹੈ,
One who has the pride of power within,
जिस कै अंतरि राज अभिमानु ॥
LINE 20
ਸੋਨਰਕਪਾਤੀਹੋਵਤਸੁਆਨੁ
ਉਹ ਕੁੱਤਾ ਨਰਕ ਵਿਚ ਪੈਣ ਦਾ ਸਜ਼ਾਵਾਰ ਹੁੰਦਾ ਹੈ।
shall dwell in hell, and become a dog.
सो नरकपाती होवत सुआनु ॥
LINE 21
ਜੋਜਾਨੈਮੈਜੋਬਨਵੰਤੁ
ਜੋ ਮਨੁੱਖ ਆਪਣੇ ਆਪ ਨੂੰ ਬੜਾ ਸੋਹਣਾ ਸਮਝਦਾ ਹੈ,
One who deems himself to have the beauty of youth,
जो जानै मै जोबनवंतु ॥
LINE 22
ਸੋਹੋਵਤਬਿਸਟਾਕਾਜੰਤੁ
ਉਹ ਵਿਸ਼ਟਾ ਦਾ ਹੀ ਕੀੜਾ ਹੁੰਦਾ ਹੈ (ਕਿਉਂਕਿ ਸਦਾ ਵਿਸ਼ੇ-ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ)।
shall become a maggot in manure.
सो होवत बिसटा का जंतु ॥
LINE 23
ਆਪਸਕਉਕਰਮਵੰਤੁਕਹਾਵੈ
ਜੇਹੜਾ ਆਪਣੇ ਆਪ ਨੂੰ ਚੰਗੇ ਕੰਮ ਕਰਨ ਵਾਲਾ ਅਖਵਾਉਂਦਾ ਹੈ,
One who claims to act virtuously,
आपस कउ करमवंतु कहावै ॥
LINE 24
ਜਨਮਿਮਰੈਬਹੁਜੋਨਿਭ੍ਰਮਾਵੈ
ਉਹ ਸਦਾ ਜੰਮਦਾ ਮਰਦਾ ਹੈ, ਕਈ ਜੂਨਾਂ ਵਿਚ ਭਟਕਦਾ ਫਿਰਦਾ ਹੈ।
shall live and die, wandering through countless reincarnations.
जनमि मरै बहु जोनि भ्रमावै ॥
LINE 25
ਧਨਭੂਮਿਕਾਜੋਕਰੈਗੁਮਾਨੁ
ਜੋ ਮਨੁੱਖ ਧਨ ਤੇ ਧਰਤੀ (ਦੀ ਮਾਲਕੀ) ਦਾ ਅਹੰਕਾਰ ਕਰਦਾ ਹੈ,
One who takes pride in wealth and lands
धन भूमि का जो करै गुमानु ॥
LINE 26
ਸੋਮੂਰਖੁਅੰਧਾਅਗਿਆਨੁ
ਉਹ ਮੂਰਖ ਹੈ, ਅੰਨ੍ਹਾ ਹੈ, ਬੜਾ ਜਾਹਿਲ ਹੈ।
is a fool, blind and ignorant.
सो मूरखु अंधा अगिआनु ॥
LINE 27
ਕਰਿਕਿਰਪਾਜਿਸਕੈਹਿਰਦੈਗਰੀਬੀਬਸਾਵੈ
ਮੇਹਰ ਕਰ ਕੇ ਜਿਸ ਮਨੁੱਖ ਦੇ ਦਿਲ ਵਿਚ ਗਰੀਬੀ (ਸੁਭਾਉ) ਪਾਂਦਾ ਹੈ,
One whose heart is mercifully blessed with abiding humility,
करि किरपा जिस कै हिरदै गरीबी बसावै ॥
LINE 28
ਨਾਨਕਈਹਾਮੁਕਤੁਆਗੈਸੁਖੁਪਾਵੈ॥॥
ਹੇ ਨਾਨਕ! (ਉਹ ਮਨੁੱਖ) ਇਸ ਜ਼ਿੰਦਗੀ ਵਿਚ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਪਰਲੋਕ ਵਿਚ ਸੁਖ ਪਾਂਦਾ ਹੈ ॥੧॥
O Nanak, is liberated here, and obtains peace hereafter. ||1||
नानक ईहा मुकतु आगै सुखु पावै ॥१॥
LINE 29
ਧਨਵੰਤਾਹੋਇਕਰਿਗਰਬਾਵੈ
ਮਨੁੱਖ ਧਨ ਵਾਲਾ ਹੋ ਕੇ ਮਾਣ ਕਰਦਾ ਹੈ,
One who becomes wealthy and takes pride in it
धनवंता होइ करि गरबावै ॥
LINE 30
ਤ੍ਰਿਣਸਮਾਨਿਕਛੁਸੰਗਿਜਾਵੈ
(ਪਰ ਉਸ ਦੇ) ਨਾਲ (ਅੰਤ ਵੇਲੇ) ਇਕ ਤੀਲੇ ਜਿਤਨੀ ਭੀ ਕੋਈ ਚੀਜ਼ ਨਹੀਂ ਜਾਂਦੀ।
not even a piece of straw shall go along with him.
त्रिण समानि कछु संगि न जावै ॥
LINE 31
ਬਹੁਲਸਕਰਮਾਨੁਖਊਪਰਿਕਰੇਆਸ
ਬਹੁਤੇ ਲਸ਼ਕਰ ਅਤੇ ਮਨੁੱਖਾਂ ਉਤੇ ਬੰਦਾ ਆਸਾਂ ਲਾਈ ਰੱਖਦਾ ਹੈ,
He may place his hopes on a large army of men,
बहु लसकर मानुख ऊपरि करे आस ॥
LINE 32
ਪਲਭੀਤਰਿਤਾਕਾਹੋਇਬਿਨਾਸੁ
(ਪਰ) ਪਲਕ ਵਿਚ ਉਸ ਦਾ ਨਾਸ ਹੋ ਜਾਂਦਾ ਹੈ (ਤੇ ਉਹਨਾਂ ਵਿਚੋਂ ਕੋਈ ਭੀ ਸਹਾਈ ਨਹੀਂ ਹੁੰਦਾ)।
but he shall vanish in an instant.
पल भीतरि ता का होइ बिनासु ॥
LINE 33
ਸਭਤੇਆਪਜਾਨੈਬਲਵੰਤੁ
ਮਨੁੱਖ ਆਪਣੇ ਆਪ ਨੂੰ ਸਭ ਨਾਲੋਂ ਬਲੀ ਸਮਝਦਾ ਹੈ,
One who deems himself to be the strongest of all,
सभ ते आप जानै बलवंतु ॥
LINE 34
ਖਿਨਮਹਿਹੋਇਜਾਇਭਸਮੰਤੁ
(ਪਰ ਅੰਤ ਵੇਲੇ) ਇਕ ਖਿਣ ਵਿਚ (ਸੜ ਕੇ) ਸੁਆਹ ਹੋ ਜਾਂਦਾ ਹੈ।
in an instant, shall be reduced to ashes.
खिन महि होइ जाइ भसमंतु ॥
LINE 35
ਕਿਸੈਬਦੈਆਪਿਅਹੰਕਾਰੀ
(ਜੋ ਬੰਦਾ) ਆਪ (ਇਤਨਾ) ਅਹੰਕਾਰੀ ਹੋ ਜਾਂਦਾ ਹੈ ਕਿ ਕਿਸੇ ਦੀ ਭੀ ਪਰਵਾਹ ਨਹੀਂ ਕਰਦਾ,
One who thinks of no one else except his own prideful self
किसै न बदै आपि अहंकारी ॥
LINE 36
ਧਰਮਰਾਇਤਿਸੁਕਰੇਖੁਆਰੀ
ਧਰਮਰਾਜ (ਅੰਤ ਵੇਲੇ) ਉਸ ਦੀ ਮਿੱਟੀ ਪਲੀਤ ਕਰਦਾ ਹੈ।
the Righteous Judge of Dharma shall expose his disgrace.
धरम राइ तिसु करे खुआरी ॥
LINE 37
ਗੁਰਪ੍ਰਸਾਦਿਜਾਕਾਮਿਟੈਅਭਿਮਾਨੁ
ਸਤਿਗੁਰੂ ਦੀ ਦਇਆ ਨਾਲ ਜਿਸ ਦਾ ਅਹੰਕਾਰ ਮਿਟਦਾ ਹੈ,
One who, by Guru's Grace, eliminates his ego,
गुर प्रसादि जा का मिटै अभिमानु ॥
LINE 38
ਸੋਜਨੁਨਾਨਕਦਰਗਹਪਰਵਾਨੁ॥॥
ਉਹ ਮਨੁੱਖ, ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕਬੂਲ ਹੁੰਦਾ ਹੈ ॥੨॥
O Nanak, becomes acceptable in the Court of the Lord. ||2||
सो जनु नानक दरगह परवानु ॥२॥
LINE 39
ਕੋਟਿਕਰਮਕਰੈਹਉਧਾਰੇ
(ਜੇ ਮਨੁੱਖ) ਕਰੋੜਾਂ (ਧਾਰਮਿਕ) ਕੰਮ ਕਰੇ (ਤੇ ਉਹਨਾਂ ਦਾ) ਅਹੰਕਾਰ (ਭੀ) ਕਰੇ,
If someone does millions of good deeds, while acting in ego,
कोटि करम करै हउ धारे ॥
LINE 40
ਸ੍ਰਮੁਪਾਵੈਸਗਲੇਬਿਰਥਾਰੇ
ਤਾਂ ਉਹ ਸਾਰੇ ਕੰਮ ਵਿਅਰਥ ਹਨ, (ਉਹਨਾਂ ਕੰਮਾਂ ਦਾ ਫਲ ਉਸ ਨੂੰ ਕੇਵਲ) ਥਕੇਵਾਂ (ਹੀ) ਮਿਲਦਾ ਹੈ।
he shall incur only trouble; all this is in vain.
स्रमु पावै सगले बिरथारे ॥
LINE 41
ਅਨਿਕਤਪਸਿਆਕਰੇਅਹੰਕਾਰ
ਅਨੇਕਾਂ ਤਪ ਦੇ ਸਾਧਨ ਕਰ ਕੇ ਜੇ ਇਹਨਾਂ ਦਾ ਮਾਣ ਕਰੇ,
If someone performs great penance, while acting in selfishness and conceit,
अनिक तपसिआ करे अहंकार ॥
LINE 42
ਨਰਕਸੁਰਗਫਿਰਿਫਿਰਿਅਵਤਾਰ
(ਤਾਂ ਉਹ ਭੀ) ਨਰਕਾਂ ਸੁਰਗਾਂ ਵਿਚ ਹੀ ਮੁੜ ਮੁੜ ਜੰਮਦਾ ਹੈ (ਭਾਵ, ਕਦੇ ਸੁਖ ਤੇ ਕਦੇ ਦੁਖ ਭੋਗਦਾ ਹੈ)।
he shall be reincarnated into heaven and hell, over and over again.
नरक सुरग फिरि फिरि अवतार ॥
LINE 43
ਅਨਿਕਜਤਨਕਰਿਆਤਮਨਹੀਦ੍ਰਵੈ
ਅਨੇਕਾਂ ਜਤਨ ਕੀਤਿਆਂ ਜੇ ਹਿਰਦਾ ਨਰਮ ਨਹੀਂ ਹੁੰਦਾ ਤਾਂ ਦੱਸੋ,
He makes all sorts of efforts, but his soul is still not softened
अनिक जतन करि आतम नही द्रवै ॥
LINE 44
ਹਰਿਦਰਗਹਕਹੁਕੈਸੇਗਵੈ
ਉਹ ਮਨੁੱਖ ਪ੍ਰਭੂ ਦੀ ਦਰਗਾਹ ਵਿਚ ਕਿਵੇਂ ਪਹੁੰਚ ਸਕਦਾ ਹੈ?
how can he go to the Court of the Lord?
हरि दरगह कहु कैसे गवै ॥
LINE 45
ਆਪਸਕਉਜੋਭਲਾਕਹਾਵੈ
ਜੋ ਮਨੁੱਖ ਆਪਣੇ ਆਪ ਨੂੰ ਨੇਕ ਅਖਵਾਉਂਦਾ ਹੈ,
One who calls himself good
आपस कउ जो भला कहावै ॥
LINE 46
ਤਿਸਹਿਭਲਾਈਨਿਕਟਿਆਵੈ
ਨੇਕੀ ਉਸ ਦੇ ਨੇੜੇ ਭੀ ਨਹੀਂ ਢੁੱਕਦੀ।
goodness shall not draw near him.
तिसहि भलाई निकटि न आवै ॥
LINE 47
ਸਰਬਕੀਰੇਨਜਾਕਾਮਨੁਹੋਇ
ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ,
One whose mind is the dust of all
सरब की रेन जा का मनु होइ ॥
LINE 48
ਕਹੁਨਾਨਕਤਾਕੀਨਿਰਮਲਸੋਇ॥॥
ਆਖ, ਹੇ ਨਾਨਕ! ਉਸ ਮਨੁੱਖ ਦੀ ਸੋਹਣੀ ਸੋਭਾ ਖਿਲਰਦੀ ਹੈ ॥੩॥
- says Nanak, his reputation is spotlessly pure. ||3||
कहु नानक ता की निरमल सोइ ॥३॥
LINE 49
ਜਬਲਗੁਜਾਨੈਮੁਝਤੇਕਛੁਹੋਇ
ਮਨੁੱਖ ਜਦ ਤਕ ਇਹ ਸਮਝਦਾ ਹੈ ਕਿ ਮੈਥੋਂ ਕੁਝ ਹੋ ਸਕਦਾ ਹੈ,
As long as someone thinks that he is the one who acts,
जब लगु जानै मुझ ते कछु होइ ॥
LINE 50
ਤਬਇਸਕਉਸੁਖੁਨਾਹੀਕੋਇ
ਤਦ ਤਾਈਂ ਇਸ ਨੂੰ ਕੋਈ ਸੁਖ ਨਹੀਂ ਹੁੰਦਾ।
he shall have no peace.
तब इस कउ सुखु नाही कोइ ॥
LINE 51
ਜਬਇਹਜਾਨੈਮੈਕਿਛੁਕਰਤਾ
ਜਦ ਤਕ ਇਹ ਸਮਝਦਾ ਹੈ ਕਿ ਮੈਂ (ਆਪਣੇ ਬਲ ਨਾਲ) ਕੁਝ ਕਰਦਾ ਹਾਂ,
As long as this mortal thinks that he is the one who does things,
जब इह जानै मै किछु करता ॥
LINE 52
ਤਬਲਗੁਗਰਭਜੋਨਿਮਹਿਫਿਰਤਾ
ਤਦ ਤਕ (ਵੱਖਰਾ-ਪਨ ਦੇ ਕਾਰਣ) ਜੂਨਾਂ ਵਿਚ ਪਿਆ ਰਹਿੰਦਾ ਹੈ।
he shall wander in reincarnation through the womb.
तब लगु गरभ जोनि महि फिरता ॥
LINE 53
ਜਬਧਾਰੈਕੋਊਬੈਰੀਮੀਤੁ
ਜਦ ਤਕ ਮਨੁੱਖ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਮਿਤ੍ਰ ਸਮਝਦਾ ਹੈ,
As long as he considers one an enemy, and another a friend,
जब धारै कोऊ बैरी मीतु ॥
LINE 54
ਤਬਲਗੁਨਿਹਚਲੁਨਾਹੀਚੀਤੁ
ਤਦ ਤਕ ਇਸ ਦਾ ਮਨ ਟਿਕਾਣੇ ਨਹੀਂ ਆਉਂਦਾ।
his mind shall not come to rest.
तब लगु निहचलु नाही चीतु ॥
LINE 55
ਜਬਲਗੁਮੋਹਮਗਨਸੰਗਿਮਾਇ
ਜਦ ਤਕ ਬੰਦਾ ਮਾਇਆ ਦੇ ਮੋਹ ਵਿਚ ਗ਼ਰਕ ਰਹਿੰਦਾ ਹੈ,
As long as he is intoxicated with attachment to Maya,
जब लगु मोह मगन संगि माइ ॥
LINE 56
ਤਬਲਗੁਧਰਮਰਾਇਦੇਇਸਜਾਇ
ਤਦ ਤਕ ਇਸ ਨੂੰ ਧਰਮ-ਰਾਜ ਡੰਡ ਦੇਂਦਾ ਹੈ।
the Righteous Judge shall punish him.
तब लगु धरम राइ देइ सजाइ ॥
LINE 57
ਪ੍ਰਭਕਿਰਪਾਤੇਬੰਧਨਤੂਟੈ
(ਮਾਇਆ ਦੇ) ਬੰਧਨ ਪ੍ਰਭੂ ਦੀ ਮੇਹਰ ਨਾਲ ਟੁੱਟਦੇ ਹਨ,
By God's Grace, his bonds are shattered;
प्रभ किरपा ते बंधन तूटै ॥
LINE 58
ਗੁਰਪ੍ਰਸਾਦਿਨਾਨਕਹਉਛੂਟੈ॥॥
ਹੇ ਨਾਨਕ! ਮਨੁੱਖ ਦੀ ਹਉਮੈ ਗੁਰੂ ਦੀ ਕਿਰਪਾ ਨਾਲ ਮੁੱਕਦੀ ਹੈ ॥੪॥
by Guru's Grace, O Nanak, his ego is eliminated. ||4||
गुर प्रसादि नानक हउ छूटै ॥४॥
LINE 59
ਸਹਸਖਟੇਲਖਕਉਉਠਿਧਾਵੈ
(ਮਨੁੱਖ) ਹਜ਼ਾਰਾਂ (ਰੁਪਏ) ਕਮਾਉਂਦਾ ਹੈ ਤੇ ਲੱਖਾਂ (ਰੁਪਇਆਂ) ਦੀ ਖ਼ਾਤਰ ਉੱਠ ਦੌੜਦਾ ਹੈ;
Earning a thousand, he runs after a hundred thousand.
सहस खटे लख कउ उठि धावै ॥