ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 279
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤ੍ਰਿਪਤਿਆਵੈਮਾਇਆਪਾਛੈਪਾਵੈ
ਮਾਇਆ ਜਮ੍ਹਾ ਕਰੀ ਜਾਂਦਾ ਹੈ, (ਪਰ) ਰੱਜਦਾ ਨਹੀਂ।
Satisfaction is not obtained by chasing after Maya.
त्रिपति न आवै माइआ पाछै पावै ॥
LINE 02
ਅਨਿਕਭੋਗਬਿਖਿਆਕੇਕਰੈ
ਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ,
He may enjoy all sorts of corrupt pleasures,
अनिक भोग बिखिआ के करै ॥
LINE 03
ਨਹਤ੍ਰਿਪਤਾਵੈਖਪਿਖਪਿਮਰੈ
ਤਸੱਲੀ ਨਹੀਂ ਸੁ ਹੁੰਦੀ, (ਭੋਗਾਂ ਦੇ ਮਗਰ ਹੋਰ ਭੱਜਦਾ ਹੈ ਤੇ) ਬੜਾ ਦੁੱਖੀ ਹੁੰਦਾ ਹੈ।
but he is still not satisfied; he indulges again and again, wearing himself out, until he dies.
नह त्रिपतावै खपि खपि मरै ॥
LINE 04
ਬਿਨਾਸੰਤੋਖਨਹੀਕੋਊਰਾਜੈ
ਜੇ ਅੰਦਰ ਸੰਤੋਖ ਨਾਹ ਹੋਵੇ, ਤਾਂ ਕੋਈ (ਮਨੁੱਖ) ਰੱਜਦਾ ਨਹੀਂ,
Without contentment, no one is satisfied.
बिना संतोख नही कोऊ राजै ॥
LINE 05
ਸੁਪਨਮਨੋਰਥਬ੍ਰਿਥੇਸਭਕਾਜੈ
ਜਿਵੇਂ ਸੁਫ਼ਨਿਆਂ ਤੋਂ ਕੋਈ ਲਾਭ ਨਹੀਂ ਹੁੰਦਾ, ਤਿਵੇਂ (ਸੰਤੋਖ-ਹੀਣ ਮਨੁੱਖ ਦੇ) ਸਾਰੇ ਕੰਮ ਤੇ ਖ਼ਾਹਸ਼ਾਂ ਵਿਅਰਥ ਹਨ।
Like the objects in a dream, all his efforts are in vain.
सुपन मनोरथ ब्रिथे सभ काजै ॥
LINE 06
ਨਾਮਰੰਗਿਸਰਬਸੁਖੁਹੋਇ
ਪ੍ਰਭੂ ਦੇ ਨਾਮ ਦੀ ਮੌਜ ਵਿਚ (ਹੀ) ਸਾਰਾ ਸੁਖ ਹੈ,
Through the love of the Naam, all peace is obtained.
नाम रंगि सरब सुखु होइ ॥
LINE 07
ਬਡਭਾਗੀਕਿਸੈਪਰਾਪਤਿਹੋਇ
(ਅਤੇ ਇਹ ਸੁਖ) ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਹੈ।
Only a few obtain this, by great good fortune.
बडभागी किसै परापति होइ ॥
LINE 08
ਕਰਨਕਰਾਵਨਆਪੇਆਪਿ
(ਜੋ) ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਤੇ (ਜੀਵਾਂ ਪਾਸੋਂ) ਕਰਾਉਣ ਦੇ ਸਮਰੱਥ ਹੈ,
He Himself is Himself the Cause of causes.
करन करावन आपे आपि ॥
LINE 09
ਸਦਾਸਦਾਨਾਨਕਹਰਿਜਾਪਿ॥॥
ਹੇ ਨਾਨਕ! ਉਸ ਪ੍ਰਭੂ ਨੂੰ ਸਦਾ ਸਿਮਰ ॥੫॥
Forever and ever, O Nanak, chant the Lord's Name. ||5||
सदा सदा नानक हरि जापि ॥५॥
LINE 10
ਕਰਨਕਰਾਵਨਕਰਨੈਹਾਰੁ
ਪ੍ਰਭੂ ਆਪ ਹੀ ਸਭ ਕੁਝ ਕਰਨ ਜੋਗਾ ਹੈ ਤੇ (ਜੀਵਾਂ ਪਾਸੋਂ) ਕਰਾਉਣ ਜੋਗਾ ਹੈ।
The Doer, the Cause of causes, is the Creator Lord.
करन करावन करनैहारु ॥
LINE 11
ਇਸਕੈਹਾਥਿਕਹਾਬੀਚਾਰੁ
ਵਿਚਾਰ ਕੇ ਵੇਖ ਲੈ, ਇਸ ਜੀਵ ਦੇ ਹੱਥ ਕੁਝ ਭੀ ਨਹੀਂ ਹੈ।
What deliberations are in the hands of mortal beings?
इस कै हाथि कहा बीचारु ॥
LINE 12
ਜੈਸੀਦ੍ਰਿਸਟਿਕਰੇਤੈਸਾਹੋਇ
ਪ੍ਰਭੂ ਜਿਹੋ ਜਿਹੀ ਨਜ਼ਰ (ਬੰਦੇ ਵਲ) ਕਰਦਾ ਹੈ (ਬੰਦਾ) ਉਹੋ ਜਿਹਾ ਬਣ ਜਾਂਦਾ ਹੈ,
As God casts His Glance of Grace, they come to be.
जैसी द्रिसटि करे तैसा होइ ॥
LINE 13
ਆਪੇਆਪਿਆਪਿਪ੍ਰਭੁਸੋਇ
ਉਹ ਪ੍ਰਭੂ ਆਪ ਹੀ ਆਪ ਹੈ।
God Himself, of Himself, is unto Himself.
आपे आपि आपि प्रभु सोइ ॥
LINE 14
ਜੋਕਿਛੁਕੀਨੋਸੁਅਪਨੈਰੰਗਿ
ਜੋ ਕੁਝ ਉਸ ਬਣਾਇਆ ਹੈ ਆਪਣੀ ਮੌਜ ਵਿਚ ਬਣਾਇਆ ਹੈ;
Whatever He created, was by His Own Pleasure.
जो किछु कीनो सु अपनै रंगि ॥
LINE 15
ਸਭਤੇਦੂਰਿਸਭਹੂਕੈਸੰਗਿ
ਸਭ ਜੀਵਾਂ ਦੇ ਅੰਗ-ਸੰਗ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ।
He is far from all, and yet with all.
सभ ते दूरि सभहू कै संगि ॥
LINE 16
ਬੂਝੈਦੇਖੈਕਰੈਬਿਬੇਕ
ਪ੍ਰਭੂ ਸਭ ਕੁਝ ਸਮਝਦਾ ਹੈ, ਵੇਖਦਾ ਹੈ ਤੇ ਪਛਾਣਦਾ ਹੈ,
He understands, He sees, and He passes judgment.
बूझै देखै करै बिबेक ॥
LINE 17
ਆਪਹਿਏਕਆਪਹਿਅਨੇਕ
ਉਹ ਆਪ ਹੀ ਇੱਕ ਹੈ ਤੇ ਆਪ ਹੀ ਅਨੇਕ (ਰੂਪ) ਧਾਰ ਰਿਹਾ ਹੈ।
He Himself is the One, and He Himself is the many.
आपहि एक आपहि अनेक ॥
LINE 18
ਮਰੈਬਿਨਸੈਆਵੈਜਾਇ
ਉਹ ਨਾਹ ਕਦੇ ਮਰਦਾ ਹੈ ਨ ਬਿਨਸਦਾ ਹੈ; ਨਾਹ ਜੰਮਦਾ ਹੈ ਨ ਮਰਦਾ ਹੈ;
He does not die or perish; He does not come or go.
मरै न बिनसै आवै न जाइ ॥
LINE 19
ਨਾਨਕਸਦਹੀਰਹਿਆਸਮਾਇ॥॥
ਹੇ ਨਾਨਕ! ਪ੍ਰਭੂ ਸਦਾ ਹੀ ਆਪਣੇ ਆਪ ਵਿਚ ਟਿਕਿਆ ਰਹਿੰਦਾ ਹੈ ॥੬॥
O Nanak, He remains forever All-pervading. ||6||
नानक सद ही रहिआ समाइ ॥६॥
LINE 20
ਆਪਿਉਪਦੇਸੈਸਮਝੈਆਪਿ
ਆਪ ਹੀ ਸਿੱਖਿਆ ਦੇਂਦਾ ਹੈ ਤੇ ਆਪ ਹੀ (ਉਸ ਸਿੱਖਿਆ ਨੂੰ) ਸਮਝਦਾ ਹੈ,
He Himself instructs, and He Himself learns.
आपि उपदेसै समझै आपि ॥
LINE 21
ਆਪੇਰਚਿਆਸਭਕੈਸਾਥਿ
ਕਿਉਂਕਿ ਪ੍ਰਭੂ ਆਪ ਹੀ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ।
He Himself mingles with all.
आपे रचिआ सभ कै साथि ॥
LINE 22
ਆਪਿਕੀਨੋਆਪਨਬਿਸਥਾਰੁ
ਆਪਣਾ ਖਿਲਾਰਾ ਉਸ ਨੇ ਆਪ ਹੀ ਬਣਾਇਆ ਹੈ,
He Himself created His own expanse.
आपि कीनो आपन बिसथारु ॥
LINE 23
ਸਭੁਕਛੁਉਸਕਾਓਹੁਕਰਨੈਹਾਰੁ
(ਜਗਤ ਦੀ) ਹਰੇਕ ਸ਼ੈ ਉਸ ਦੀ ਬਣਾਈ ਹੋਈ ਹੈ, ਉਹ ਬਨਾਉਣ ਜੋਗਾ ਹੈ।
All things are His; He is the Creator.
सभु कछु उस का ओहु करनैहारु ॥
LINE 24
ਉਸਤੇਭਿੰਨਕਹਹੁਕਿਛੁਹੋਇ
ਦੱਸੋ, ਉਸ ਤੋਂ ਵੱਖਰਾ ਕੁਝ ਹੋ ਸਕਦਾ ਹੈ?
Without Him, what could be done?
उस ते भिंन कहहु किछु होइ ॥
LINE 25
ਥਾਨਥਨੰਤਰਿਏਕੈਸੋਇ
ਹਰ ਥਾਂ ਉਹ ਪ੍ਰਭੂ ਆਪ ਹੀ (ਮੌਜੂਦ) ਹੈ।
In the spaces and interspaces, He is the One.
थान थनंतरि एकै सोइ ॥
LINE 26
ਅਪੁਨੇਚਲਿਤਆਪਿਕਰਣੈਹਾਰੁ
ਆਪਣੇ ਖੇਲ ਆਪ ਹੀ ਕਰਨ ਜੋਗਾ ਹੈ,
In His own play, He Himself is the Actor.
अपुने चलित आपि करणैहारु ॥
LINE 27
ਕਉਤਕਕਰੈਰੰਗਆਪਾਰ
ਬੇਅੰਤ ਰੰਗਾਂ ਦੇ ਤਮਾਸ਼ੇ ਕਰਦਾ ਹੈ।
He produces His plays with infinite variety.
कउतक करै रंग आपार ॥
LINE 28
ਮਨਮਹਿਆਪਿਮਨਅਪੁਨੇਮਾਹਿ
(ਜੀਵਾਂ ਦੇ) ਮਨ ਵਿਚ ਆਪ ਵੱਸ ਰਿਹਾ ਹੈ, (ਜੀਵਾਂ ਨੂੰ) ਆਪਣੇ ਮਨ ਵਿਚ ਟਿਕਾਈ ਬੈਠਾ ਹੈ;
He Himself is in the mind, and the mind is in Him.
मन महि आपि मन अपुने माहि ॥
LINE 29
ਨਾਨਕਕੀਮਤਿਕਹਨੁਜਾਇ॥॥
ਹੇ ਨਾਨਕ! ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ॥੭॥
O Nanak, His worth cannot be estimated. ||7||
नानक कीमति कहनु न जाइ ॥७॥
LINE 30
ਸਤਿਸਤਿਸਤਿਪ੍ਰਭੁਸੁਆਮੀ
(ਸਭ ਦਾ) ਮਾਲਕ ਪ੍ਰਭੂ ਸਦਾ ਹੀ ਕਾਇਮ ਰਹਿਣ ਵਾਲਾ ਹੈ-
True, True, True is God, our Lord and Master.
सति सति सति प्रभु सुआमी ॥
LINE 31
ਗੁਰਪਰਸਾਦਿਕਿਨੈਵਖਿਆਨੀ
ਗੁਰੂ ਦੀ ਮੇਹਰ ਨਾਲ ਕਿਸੇ ਵਿਰਲੇ ਨੇ (ਇਹ ਗੱਲ) ਦੱਸੀ ਹੈ।
By Guru's Grace, some speak of Him.
गुर परसादि किनै वखिआनी ॥
LINE 32
ਸਚੁਸਚੁਸਚੁਸਭੁਕੀਨਾ
ਜੋ ਕੁਝ ਉਸ ਨੇ ਬਣਾਇਆ ਹੈ ਉਹ ਭੀ ਮੁਕੰਮਲ ਹੈ (ਭਾਵ, ਅਧੂਰਾ ਨਹੀਂ)
True, True, True is the Creator of all.
सचु सचु सचु सभु कीना ॥
LINE 33
ਕੋਟਿਮਧੇਕਿਨੈਬਿਰਲੈਚੀਨਾ
ਇਹ ਗੱਲ ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੇ ਪਛਾਣੀ ਹੈ।
Out of millions, scarcely anyone knows Him.
कोटि मधे किनै बिरलै चीना ॥
LINE 34
ਭਲਾਭਲਾਭਲਾਤੇਰਾਰੂਪੁ
ਤੇਰਾ ਰੂਪ ਕਿਆ ਪਿਆਰਾ ਪਿਆਰਾ ਹੈ!
Beautiful, Beautiful, Beautiful is Your Sublime Form.
भला भला भला तेरा रूपु ॥
LINE 35
ਅਤਿਸੁੰਦਰਅਪਾਰਅਨੂਪ
ਹੇ ਅੱਤ ਸੋਹਣੇ, ਬੇਅੰਤ ਤੇ ਬੇ-ਮਿਸਾਲ ਪ੍ਰਭੂ!
You are Exquisitely Beautiful, Infinite and Incomparable.
अति सुंदर अपार अनूप ॥
LINE 36
ਨਿਰਮਲਨਿਰਮਲਨਿਰਮਲਤੇਰੀਬਾਣੀ
ਤੇਰੀ ਬੋਲੀ ਭੀ ਮਿੱਠੀ ਮਿੱਠੀ ਹੈ,
Pure, Pure, Pure is the Word of Your Bani,
निरमल निरमल निरमल तेरी बाणी ॥
LINE 37
ਘਟਿਘਟਿਸੁਨੀਸ੍ਰਵਨਬਖੵਾਣੀ
ਹਰੇਕ ਸਰੀਰ ਵਿਚ ਕੰਨਾਂ ਦੀ ਰਾਹੀਂ ਸੁਣੀ ਜਾ ਰਹੀ ਹੈ, ਤੇ ਜੀਭ ਨਾਲ ਉੱਚਾਰੀ ਜਾ ਰਹੀ ਹੈ (ਭਾਵ, ਹਰੇਕ ਸਰੀਰ ਵਿਚ ਤੂੰ ਆਪ ਹੀ ਬੋਲ ਰਿਹਾ ਹੈਂ)।
heard in each and every heart, spoken to the ears.
घटि घटि सुनी स्रवन बख्याणी ॥
LINE 38
ਪਵਿਤ੍ਰਪਵਿਤ੍ਰਪਵਿਤ੍ਰਪੁਨੀਤ
ਉਹ ਪਵਿਤ੍ਰ ਹੀ ਪਵਿਤ੍ਰ ਹੋ ਜਾਂਦਾ ਹੈ,
Holy, Holy, Holy and Sublimely Pure
पवित्र पवित्र पवित्र पुनीत ॥
LINE 39
ਨਾਮੁਜਪੈਨਾਨਕਮਨਿਪ੍ਰੀਤਿ੮੧੨॥॥॥
ਹੇ ਨਾਨਕ! (ਜੋ ਅਜੇਹੇ ਪ੍ਰਭੂ ਦਾ) ਨਾਮ ਪ੍ਰੀਤ ਨਾਲ ਮਨ ਵਿਚ ਜਪਦਾ ਹੈ ॥੮॥੧੨॥
- chant the Naam, O Nanak, with heart-felt love. ||8||12||
नामु जपै नानक मनि प्रीति ॥८॥१२॥
LINE 40
ਸਲੋਕੁ
Shalok:
सलोकु ॥
LINE 41
ਸੰਤਸਰਨਿਜੋਜਨੁਪਰੈਸੋਜਨੁਉਧਰਨਹਾਰੁ
ਜੋ ਮਨੁੱਖ ਸੰਤਾਂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ;
One who seeks the Sanctuary of the Saints shall be saved.
संत सरनि जो जनु परै सो जनु उधरनहारु ॥
LINE 42
ਸੰਤਕੀਨਿੰਦਾਨਾਨਕਾਬਹੁਰਿਬਹੁਰਿਅਵਤਾਰ॥॥
(ਪਰ) ਹੇ ਨਾਨਕ! ਸੰਤਾਂ ਦੀ ਨਿੰਦਿਆ ਕਰਨ ਨਾਲ ਮੁੜ ਮੁੜ ਜੰਮੀਦਾ ਹੈ (ਭਾਵ, ਜਨਮ ਮਰਨ ਦੇ ਚੱਕ੍ਰ ਵਿਚ ਪੈ ਜਾਈਦਾ ਹੈ) ॥੧॥
One who slanders the Saints, O Nanak, shall be reincarnated over and over again. ||1||
संत की निंदा नानका बहुरि बहुरि अवतार ॥१॥
LINE 43
ਅਸਟਪਦੀ
Ashtapadee:
असटपदी ॥
LINE 44
ਸੰਤਕੈਦੂਖਨਿਆਰਜਾਘਟੈ
ਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਉਮਰ (ਵਿਅਰਥ ਹੀ) ਗੁਜ਼ਰਦੀ ਜਾਂਦੀ ਹੈ,
Slandering the Saints, one's life is cut short.
संत कै दूखनि आरजा घटै ॥
LINE 45
ਸੰਤਕੈਦੂਖਨਿਜਮਤੇਨਹੀਛੁਟੈ
(ਕਿਉਂਕਿ) ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਜਮਾਂ ਤੋਂ ਬਚ ਨਹੀਂ ਸਕਦਾ।
Slandering the Saints, one shall not escape the Messenger of Death.
संत कै दूखनि जम ते नही छुटै ॥
LINE 46
ਸੰਤਕੈਦੂਖਨਿਸੁਖੁਸਭੁਜਾਇ
ਸੰਤ ਦੀ ਨਿੰਦਿਆ ਕੀਤਿਆਂ ਸਾਰਾ (ਹੀ) ਸੁਖ (ਨਾਸ ਹੋ) ਜਾਂਦਾ ਹੈ,
Slandering the Saints, all happiness vanishes.
संत कै दूखनि सुखु सभु जाइ ॥
LINE 47
ਸੰਤਕੈਦੂਖਨਿਨਰਕਮਹਿਪਾਇ
ਅਤੇ ਮਨੁੱਖ ਨਰਕ ਵਿਚ (ਭਾਵ, ਘੋਰ ਦੁਖਾਂ ਵਿਚ) ਪੈ ਜਾਂਦਾ ਹੈ।
Slandering the Saints, one falls into hell.
संत कै दूखनि नरक महि पाइ ॥
LINE 48
ਸੰਤਕੈਦੂਖਨਿਮਤਿਹੋਇਮਲੀਨ
ਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਮਤਿ ਮੈਲੀ ਹੋ ਜਾਂਦੀ ਹੈ,
Slandering the Saints, the intellect is polluted.
संत कै दूखनि मति होइ मलीन ॥
LINE 49
ਸੰਤਕੈਦੂਖਨਿਸੋਭਾਤੇਹੀਨ
ਤੇ (ਜਗਤ ਵਿਚ) ਮਨੁੱਖ ਸੋਭਾ ਤੋਂ ਸੱਖਣਾ ਰਹਿ ਜਾਂਦਾ ਹੈ।
Slandering the Saints, one's reputation is lost.
संत कै दूखनि सोभा ते हीन ॥
LINE 50
ਸੰਤਕੇਹਤੇਕਉਰਖੈਕੋਇ
ਸੰਤ ਦੇ ਫਿਟਕਾਰੇ ਹੋਏ ਬੰਦੇ ਦੀ ਕੋਈ ਮਨੁੱਖ ਸਹੈਤਾ ਨਹੀਂ ਕਰ ਸਕਦਾ,
One who is cursed by a Saint cannot be saved.
संत के हते कउ रखै न कोइ ॥
LINE 51
ਸੰਤਕੈਦੂਖਨਿਥਾਨਭ੍ਰਸਟੁਹੋਇ
(ਕਿਉਂਕਿ) ਸੰਤ ਦੀ ਨਿੰਦਾ ਕੀਤਿਆਂ (ਨਿੰਦਕ ਦਾ) ਹਿਰਦਾ ਗੰਦਾ ਹੋ ਜਾਂਦਾ ਹੈ।
Slandering the Saints, one's place is defiled.
संत कै दूखनि थान भ्रसटु होइ ॥
LINE 52
ਸੰਤਕ੍ਰਿਪਾਲਕ੍ਰਿਪਾਜੇਕਰੈ
(ਪਰ) ਜੇ ਕ੍ਰਿਪਾਲ ਸੰਤ ਆਪ ਕਿਰਪਾ ਕਰੇ,
But if the Compassionate Saint shows His Kindness,
संत क्रिपाल क्रिपा जे करै ॥
LINE 53
ਨਾਨਕਸੰਤਸੰਗਿਨਿੰਦਕੁਭੀਤਰੈ॥॥
ਤਾਂ ਹੇ ਨਾਨਕ! ਸੰਤ ਦੀ ਸੰਗਤਿ ਵਿਚ ਨਿੰਦਕ ਭੀ (ਪਾਪਾਂ ਤੋਂ) ਬਚ ਜਾਂਦਾ ਹੈ ॥੧॥
O Nanak, in the Company of the Saints, the slanderer may still be saved. ||1||
नानक संतसंगि निंदकु भी तरै ॥१॥
LINE 54
ਸੰਤਕੇਦੂਖਨਤੇਮੁਖੁਭਵੈ
ਸੰਤ ਦੀ ਨਿੰਦਾ ਕਰਨ ਨਾਲ (ਨਿੰਦਕ ਦਾ) ਚੇਹਰਾ ਹੀ ਭ੍ਰਸ਼ਟਿਆ ਜਾਂਦਾ ਹੈ,
Slandering the Saints, one becomes a wry-faced malcontent.
संत के दूखन ते मुखु भवै ॥
LINE 55
ਸੰਤਨਕੈਦੂਖਨਿਕਾਗਜਿਉਲਵੈ
(ਤੇ ਨਿੰਦਕ) (ਥਾਂ ਥਾਂ) ਕਾਂ ਵਾਂਗ ਲਉਂ ਲਉਂ ਕਰਦਾ ਹੈ (ਨਿੰਦਾ ਦੇ ਬਚਨ ਬੋਲਦਾ ਫਿਰਦਾ ਹੈ)।
Slandering the Saints, one croaks like a raven.
संतन कै दूखनि काग जिउ लवै ॥
LINE 56
ਸੰਤਨਕੈਦੂਖਨਿਸਰਪਜੋਨਿਪਾਇ
ਸੰਤ ਦੀ ਨਿੰਦਾ ਕੀਤਿਆਂ (ਖੋਟਾ ਸੁਭਾਉ ਬਣ ਜਾਣ ਤੇ) ਮਨੁੱਖ ਸੱਪ ਦੀ ਜੂਨੇ ਜਾ ਪੈਂਦਾ ਹੈ,
Slandering the Saints, one is reincarnated as a snake.
संतन कै दूखनि सरप जोनि पाइ ॥
LINE 57
ਸੰਤਕੈਦੂਖਨਿਤ੍ਰਿਗਦਜੋਨਿਕਿਰਮਾਇ
ਤੇ, ਕਿਰਮ ਆਦਿਕ ਨਿੱਕੀਆਂ ਜੂਨਾਂ ਵਿਚ (ਭਟਕਦਾ ਹੈ)।
Slandering the Saints, one is reincarnated as a wiggling worm.
संत कै दूखनि त्रिगद जोनि किरमाइ ॥
LINE 58
ਸੰਤਨਕੈਦੂਖਨਿਤ੍ਰਿਸਨਾਮਹਿਜਲੈ
ਸੰਤ ਦੀ ਨਿੰਦਿਆ ਦੇ ਕਾਰਨ (ਨਿੰਦਕ) ਤ੍ਰਿਸਨਾ (ਦੀ ਅੱਗ) ਵਿਚ ਸੜਦਾ ਭੁੱਜਦਾ ਹੈ,
Slandering the Saints, one burns in the fire of desire.
संतन कै दूखनि त्रिसना महि जलै ॥
LINE 59
ਸੰਤਕੈਦੂਖਨਿਸਭੁਕੋਛਲੈ
ਤੇ, ਹਰੇਕ ਮਨੁੱਖ ਨੂੰ ਧੋਖਾ ਦੇਂਦਾ ਫਿਰਦਾ ਹੈ।
Slandering the Saints, one tries to deceive everyone.
संत कै दूखनि सभु को छलै ॥
LINE 60
ਸੰਤਕੈਦੂਖਨਿਤੇਜੁਸਭੁਜਾਇ
ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਦਾ ਸਾਰਾ ਤੇਜ ਪ੍ਰਤਾਪ ਹੀ ਨਸ਼ਟ ਹੋ ਜਾਂਦਾ ਹੈ,
Slandering the Saints, all one's influence vanishes.
संत कै दूखनि तेजु सभु जाइ ॥
LINE 61
ਸੰਤਕੈਦੂਖਨਿਨੀਚੁਨੀਚਾਇ
ਅਤੇ (ਨਿੰਦਕ) ਮਹਾ ਨੀਚ ਬਣ ਜਾਂਦਾ ਹੈ।
Slandering the Saints, one becomes the lowest of the low.
संत कै दूखनि नीचु नीचाइ ॥
LINE 62
ਸੰਤਦੋਖੀਕਾਥਾਉਕੋਨਾਹਿ
ਸੰਤਾਂ ਦੀ ਨਿੰਦਾ ਕਰਨ ਵਾਲਿਆਂ ਦਾ ਕੋਈ ਆਸਰਾ ਨਹੀਂ ਰਹਿੰਦਾ;
For the slanderer of the Saint, there is no place of rest.
संत दोखी का थाउ को नाहि ॥