ਵਾਰਾਂ ਭਾਈ ਗੁਰਦਾਸ ਜੀ

ਅੰਗ 28
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Oankaar, the primal energy, realized through the grace of divine preceptor
ੴ सतिगुर प्रसादि ॥
LINE 02
ਪਉੜੀ
पउड़ी १
LINE 03
ਵਾਲਹੁਨਿਕੀਆਖੀਐਖੰਡੇਧਾਰਹੁਸੁਣੀਐਤਿਖੀ
ਵਾਲ ਥੋਂ ਸੂਖਮ ਕਹੀਦੀ ਹੈ ਅਰ ਤਲਵਾਰ ਦੀ ਧਾਰਾ ਥੋਂ ਤਿੱਖੀ ਸੁਣੀਂਦੀ ਹੈ।
Sikh spirit is subtler than a trichome and sharper than the edge of sword.
वालहु निकी आखीऐ खंडे धारहु सुणीऐ तिखी ।
LINE 04
ਆਖਣਿਆਖਿਸਕੀਐਲੇਖਅਲੇਖਜਾਈਲਿਖੀ
ਅਖਾਣਾਂ ਨਾਲ ਆਖ ਨਹੀਂ ਸਕੀਦੀ, ਲੇਖੇ ਤੋਂ ਅਲੇਖ ਹੈ, ਲਿਖੀ ਬੀ ਨਹੀਂ ਜਾ ਸਕਦੀ।
Nothing can be said or explained about it and its indescribable account cannot be written.
आखणि आखि न सकीऐ लेख अलेख न जाई लिखी ।
LINE 05
ਗੁਰਮੁਖਿਪੰਥੁਵਖਾਣੀਐਅਪੜਿਸਕੈਇਕਤੁਵਿਖੀ
ਗੁਰਮੁਖ ਪੰਥ ਦਾ ਵ੍ਯਾਖ੍ਯਾਨ ਕਰਦੇ ਹਨ ਕਿ ਇਕ ਕਦਮ ਨਾਲ (ਭਾਵ ਛੇਤੀ) ਨਹੀਂ ਪਹੁੰਚ ਸਕੀਦਾ (ਅਥਵਾ ਸਾਰੇ ਕਦਮ ਭਰਣੇ ਤਾਂ ਕਿਧਰੇ ਰਹੇ ਇਕ ਕਦਮ ਭਰਣਾ ਬੀ ਔਖਾ ਹੈ)।
Defined as the way of the Gurmukhs, it cannot be attained by a single step.
गुरमुखि पंथु वखाणीऐ अपड़ि न सकै इकतु विखी ।
LINE 06
ਸਿਲਆਲੂਣੀਚਟਣੀਤੁਲਿਲਖਅਮਿਅਰਸਇਖੀ
ਅਲੂਣੀ ਸਿਲਾ ਚੱਟਣੀ ਹੈ (ਇਹ ਤਾਂ), (ਪਰੰਤੂ ਸਿਖੀ ਦੇ ਸਦਰਸ਼) ਗੰਨੇ ਦਾ ਰਸ (ਕੀਹ) ਲੱਖ ਅੰਮ੍ਰਿਤ (ਲੋਕ ਪ੍ਰਸਿੱਧ ਜੋ ਅੰਮ੍ਰਿਤ ਹੈ) ਬੀ ਨਹੀਂ ਹੈ (ਅਥਵਾ ਗੁਰ ਸਿਖੀ ਦੇ ਅੰਮ੍ਰਿਤ ਨੂੰ ਲੱਖ ਗੰਨ ਦਾ ਰਸ ਨਹੀਂ ਪੁੱਜ ਸਕਦਾ)।
It is like licking a tasteless stone but the joy of even the juice of millions of sweet sugar cane, cannot be compared with it.
सिल आलूणी चटणी तुलि न लख अमिअ रस इखी ।
LINE 07
ਗੁਰਮੁਖਿਸੁਖਫਲੁਪਾਇਆਭਾਇਭਗਤਿਵਿਰਲੀਜੁਬਿਰਖੀ
ਗੁਰਮੁਖਾਂ ਨੇ ਸੁਖ ਫਲ ਨੂੰ ਪ੍ਰਾਪਤ ਕੀਤਾ ਹੈ (ਕਿਉਂ ਜੋ) 'ਭਾਇ ਭਗਤ' ਦਾ (ਫਲ) ਵਿਰਲੇ ਹੀ ਬ੍ਰਿਛਾਂ ਨਾਲ ਲਗਦਾ ਹੈ (ਭਾਵ ਵਿਰਲੇ ਸਰੀਰਾਂ ਵਿਖੇ ਏਹ ਫਲ ਹੁੰਦੇ ਹਨ)।
The gurmukhs have attained the pleasure-fruit of loving devotion which grows on rare trees.
गुरमुखि सुख फलु पाइआ भाइ भगति विरली जु बिरखी ।
LINE 08
ਸਤਿਗੁਰਤੁਠੈਪਾਈਐਸਾਧਸੰਗਤਿਗੁਰਮਤਿਗੁਰਸਿਖੀ
ਸਤਿਗੁਰ ਦੇ ਤੁਠਿਆਂ ਹੀ ਸਾਧ ਸੰਗਤ ਵਿਖੇ ਗੁਰਮਤਿ ਰੂਪ ਗੁਰਸਿਖੀ ਦਾ ਫਲ ਲਭਦਾ ਹੈ (ਕੀ ਓਹ ਹੋਰਨਾਂ ਨੂੰ ਭੀ ਦਿੰਦੇ ਹਨ?)।
By the grace of the true Guru, following the wisdom of the Guru and in the holy congregation alone the Sikh spirit is attained.
सतिगुर तुठै पाईऐ साधसंगति गुरमति गुरसिखी ।
LINE 09
ਚਾਰਿਪਦਾਰਥਭਿਖਕਭਿਖੀ।।
ਚਾਰੇ ਪਦਾਰਥਾਂ ਦੇ ਫਲ ਦੀ ਭਿਖਿਆ ਭਿੱਖਕਾਂ (ਜਗ੍ਯਾਸੂਆਂ) ਨੂੰ ਦਿੰਦੇ ਹਨ।
Four ideals (dharma, arth, katm and rooks) of life are begged by the beggars.
चारि पदारथ भिखक भिखी ।१।
LINE 10
ਪਉੜੀ
पउड़ी २
LINE 11
ਚਾਰਿਪਦਾਰਥਆਖੀਅਨਿਸਤਿਗੁਰਦੇਇਗੁਰਸਿਖੁਮੰਗੈ
ਕਹੇ ਜਾਂਦੇ ਚਾਰ ਪਦਾਰਥ (ਧਰਮ ਦਿਕਾਂ) ਨੂੰ ਸਤਿਗੁਰੂ (ਗੁਰ ਨਾਨਕ) ਜੀ ਤਾਂ ਦਿੰਦੇ ਹਨ, (ਪਰੰਤੂ) ਗੁਰ ਸਿਖ ਮੰਗਦੇ ਨਹੀਂ।
The true Guru himself bestows the four ideals; the Sikh of the Guru does a ask for them.
चारि पदारथ आखीअनि सतिगुर देइ न गुरसिखु मंगै ।
LINE 12
ਅਠਸਿਧਿਨਿਧੀਨਵੈਰਿਧਿਗੁਰੁਸਿਖੁਢਾਕੈਟੰਗੈ
ਅੱਠ ਸਿਧੀਆਂ, ਨੌ ਨਿੱਧਾਂ, ਅਠਾਰਾਂ ਰਿਧੀਆਂ ਨੂੰ ਗੁਰ ਸਿਖ ਲੋੜ ਵੇਲੇ ਬੀ ਨਹੀਂ ਮੰਗਦੇ (ਅਥਵਾ 'ਢਾਕੈ ਟੰਗੈ' ਪਿਛੇ ਨਹੀਂ ਟੰਗਦੇ ਭਾਵ ਪੱਲੇ ਨਹੀਂ ਬੰਨਦੇ)।
The gurmukh never carries on his back the nine treasures and eight miraculous powers.
अठ सिधि निधी नवै रिधि न गुरु सिखु ढाकै टंगै ।
LINE 13
ਕਾਮਧੇਣੁਲਖਲਖਮੀਪਹੁੰਚਹੰਘੈਢੰਗਿਸੁਢੰਗੈ
ਲੱਖਾਂ ਕਾਮਧੇਨਾਂ, ਲੱਖਮੀਆਂ ਕਈ ਸ੍ਰੇਸ਼ਟ ਢੰਗਾਂ ਨਾਲ ਨਹੀਂ ਪਹੁੰਚ ਸਕਦੀਆਂ (ਮੋਹਤ ਨਹੀਂ ਕਰਦੀਆਂ)।
Wish fulfilling cow and millions of Laksamis, 'With their fine gestures cannot reach a gursikh — Sikh of the Guru.
कामधेणु लख लखमी पहुंच न हंघै ढंगि सुढंगै ।
LINE 14
ਲਖਪਾਰਸਲਖਪਾਰਿਜਾਤਹਥਿਛੁਹਦਾਫਲਅਭੰਗੈ
ਲੱਖਾਂ ਪਾਰਸ, ਲੱਖਾਂ ਕਲਪ ਬ੍ਰਿੱਛਾਂ ਦੇ 'ਅਭੰਗ' (ਸੁੰਦਰ) ਫੁੱਲਾਂ ਨੂੰ ਹੱਥ ਨਹੀਂ ਲਾਉਂਦਾ (ਅਥਵਾ ਜਾਣਦਾ ਹੈ ਕਿ ਇਨ੍ਹਾਂ ਦਾ ਫਲ ਅਭੰਗ ਨਹੀਂ ਹੈ ਭਾਵ ਕੁਮਲਾ ਜਾਂਦਾ ਹੈ)।
The Sikh of the Guru never touches the philosopher's stone or transitory fruits millions of wishfulfilling trees.
लख पारस लख पारिजात हथि न छुहदा फल न अभंगै ।
LINE 15
ਤੰਤਮੰਤਪਾਖੰਡਲਖਬਾਜੀਗਰਬਾਜਾਰੀਨੰਗੈ
ਤੰਤ ਮੰਤ, (ਆਦਕ) ਲੱਖਾਂ ਪਾਖੰਡ (ਜੋ ਕਰਦੇ ਹਨ ਓਹ) ਬਾਜੀਗਰ, ਬਜਾਰੀ ਠੱਗ (ਬੇਸ਼ਰਮ) ਹਨ।
Millions of tantrists knowing mantras and tantras are mere naked acrobats for a Sikh of the Guru.
तंत मंत पाखंड लख बाजीगर बाजारी नंगै ।
LINE 16
ਪੀਰਮੁਰੀਦੀਗਾਖੜੀਇਕਸਅੰਗਿਅੰਗਣਿਅੰਗੈ
ਪੀਰਾਂ ਦੀ ਮੁਰੀਦੀ (ਸ਼ਾਗਿਰਦੀ ਗਾਖੜੀ) ਔਖੀ ਹੈ, ਇਸ ਅੰਗਣ ਦੇ ਅੰਗ ਇਕ ਪਾਸੇ ਨਹੀਂ ਹਨ (ਭਾਵ ਪੈਚ ਵਿਖੇ ਪੇਚ ਹਨ, ਮਾਨੋਂ ਚਿਕਾਵ੍ਯੂਹ ਦਾ ਕਿਲ੍ਹਾ ਹੈ)।
The Guru­ disciple relationship is very complex because many are its laws and byelaws.
पीर मुरीदी गाखड़ी इकस अंगि न अंगणि अंगै ।
LINE 17
ਗੁਰਸਿਖੁਦੂਜੇਭਾਵਹੁਸੰਗੈ।।
ਗੁਰੂ ਦਾ ਸਿਖ ਦੂਜੇ ਭਾਵ ਤੋਂ ਸੰਗਦਾ ਹੈ (ਭਾਵ ਅਨਿੰਨ ਸਿਖ ਹੁੰਦਾ ਹੈ)
The Sikh of the Guru is ever shy of the sense of duality.
गुरसिखु दूजे भावहु संगै ।२।
LINE 18
ਪਉੜੀ
पउड़ी ३
LINE 19
ਗੁਰਸਿਖੀਦਾਸਿਖਣਾਨਾਦੁਵੇਦਆਖਿਵਖਾਣੈ
ਗੁਰ ਸਿੱਖੀ ਦੀ ਸਿੱਖ੍ਯਾ ਨੂੰ ਨਾਦ (ਰਾਗ) ਗਾਉਂ ਨਹੀਂ ਸਕਦੇ, ਵੇਦ ਆਖਕੇ ਵਖਾਣ ਨਹੀਂ ਕਰ ਸਕਦੇ (ਭਾਵ ਬਾਣੀਓਂ ਦੂਰ ਹੈ)।
The discipline of the discipleship of the Guru is ineffable for the Vedas and all the melodies.
गुरसिखी दा सिखणा नादु न वेद न आखि वखाणै ।
LINE 20
ਗੁਰਸਿਖੀਦਾਲਿਖਣਾਲਖਚਿਤ੍ਰਗੁਪਤਿਲਿਖਿਜਾਣੈ
ਗੁਰ ਸਿਖੀ ਦੀ ਲਿਖਤ ਨੂੰ ਲੱਖਾਂ ਚਿੱਤ੍ਰ ਗੁਪਤ ਲਿਖ ਨਹੀਂ ਜਾਣਦੇ।
Even Chitragupt, the writer of the accounts of the actions of the people, does not know how to write about the spirit of Sikh life.
गुरसिखी दा लिखणा लख न चित्र गुपति लिखि जाणै ।
LINE 21
ਗੁਰਸਿਖੀਦਾਸਿਮਰਣੋਂਸੇਖਅਸੰਖਰੇਖਸਿਾਣੈ
ਗੁਰ ਸਿਖੀ ਦੇ (ਮਨ ਕਰਕੇ) ਸਿਮਰਨ ਕਰਨ ਦੀ ਹੱਦ ਨੂੰ ਅਸੰਖ ਸ਼ੇਸ਼ਨਾਗ ਨਹੀਂ ਸਿਾਣ ਸਕਦੇ, (ਭਾਵ ਬਾਣੀ, ਸਰੀਰ ਅਰ ਮਨ ਤਿੰਨਾਂ ਦੀ ਪਹੁੰਚ ਨਹੀਂ ਹੈ)।
The glory of simaran, remembrance of the name of the Lord, cannot be known by myriad Seanags (thousand hooded mythical snake).
गुरसिखी दा सिमरणों सेख असंख न रेख सिाणै ।
LINE 22
ਗੁਰਸਿਖੀਦਾਵਰਤਮਾਨੁਵੀਹਇਕੀਹਉਲੰਘਿਪਛਾਣੈ
ਗੁਰ ਸਿਖੀ ਦੀ ਵਰਤਮਾਨ (ਅਰਥਾਤ ਵਰਤਾਵੇ) ਨੂੰ ਵੀਹ ਤੇ ਇਕੀਹਾਂ ਥੋਂ ਲੰਘਕੇ ਪਛਾਣ ਸਕੀਦਾ ਹੈ (ਭਾਵ ਕੋਈ ਤੁਰੀਆ ਪਦ ਵਾਲਾ ਜਾਣਦਾ ਹੈ)।
The conduct of the Sikh spirit can be known only by going beyond the worldly phenomena.
गुरसिखी दा वरतमानु वीह इकीह उलंघि पछाणै ।
LINE 23
ਗੁਰਸਿਖੀਦਾਬੁਝਣਾਗਿਆਨਧਿਆਨਅੰਦਰਿਕਿਵਆਣੈ
ਗੁਰ ਸਿਖੀ ਦੀ ਸਮਝ ਗਿਆਨ ਧਿਆਨ ਵਿਖੇ ਕਿੱਕੁਰ ਆ ਸਕਦੀ ਹੈ? (ਭਾਵ ਨਹੀਂ ਆ ਸਕਦੀ, ਕੌਣ ਜਾਚ ਸਕਦਾ ਹੈ?)।
How can anybody understand the Sikh way of life or Gursikhi through learning and contemplation alone?
गुरसिखी दा बुझणा गिआन धिआन अंदरि किव आणै ।
LINE 24
ਗੁਰਪਰਸਾਦੀਸਾਧਸੰਗਿਸਬਦਸੁਰਤਿਹੋਇਮਾਣੁਨਿਮਾਣੈ
ਗੁਰੂ ਦੀ ਕ੍ਰਿਪਾ ਕਰ ਕੇ ਸਾਧ ਸੰਗਤ ਵਿਖੇ ਸ਼ਬਦ ਦੀ ਪ੍ਰੀਤ ਨਾਲ ਜੋ ਮਾਣ ਥੋਂ ਨਿਮਾਣਾ ਹੁੰਦਾ ਹੈ (ਜਾਣਦਾ ਹੈ)।
By the grace of the Guru, in the holy congregation, the gursikh concentrating his consciousness in the Word sheds pride and becomes humble.
गुर परसादी साधसंगि सबद सुरति होइ माणु निमाणै ।
LINE 25
ਭਾਇਭਗਤਿਵਿਰਲਾਰੰਗੁਮਾਣੈ।।
ਪ੍ਰੇਮਾ ਭਗਤੀ ਨਾਲ ਵਿਰਲਾ ਹੀ (ਇਸ) ਅਨੰਦ ਨੂੰ ਮਾਣਦਾ ਹੈ (“ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ”॥)
A rare one may enjoy the pleasure of loving devotion.
भाइ भगति विरला रंगु माणै ।३।
LINE 26
ਪਉੜੀ
पउड़ी ४
LINE 27
ਗੁਰਸਿਖੀਦਾਸਿਖਣਾਗੁਰਮੁਖਿਸਾਧਸੰਗਤਿਦੀਸੇਵਾ
ਗੁਰ ਸਿਖੀ ਦੀ ਸਿਖ੍ਯਾ ਸਾਧ ਸੰਗਤ ਵਿਚ ਗੁਰਮੁਖਾਂ ਦੀ ਸੇਵਾ (ਕਰਕੇ ਪ੍ਰਾਪਤ ਹੁੰਦੀ ਹੈ)।
The way of learning the conduct of a Sikh of the Guru is that one should be the holy congregation.
गुरसिखी दा सिखणा गुरमुखि साधसंगति दी सेवा ।
LINE 28
ਦਸਅਵਤਾਰਸਿਖਿਆਗੀਤਾਗੋਸਟਿਅਲਖਅਭੇਵਾ
ਦਸਾਂ ਅਵਤਾਰਾਂ ਨੇ ਬੀ (ਇਹ ਰੀਤ) ਨਹੀਂ ਸਿਖੀ (ਕਿਉਂ ਜੋ ਉਹ ਆਪਦਾ ਹੀ ਨਾਮ ਜਪਾਉਂਦੇ ਰਹੇ); (ਗੁਰ ਸਿਖੀ ਦਾ) ਕਥਨ ਲਖਿਆ ਨਹੀਂ ਜਾਂਦਾ ਅਰ ਡੂੰਘਾ ਹੈ (ਅਥਵਾ ਗੀਤਾ ਦੀ ਗੋਸ਼ਟ ਤੋਂ ਅਲੇਖ ਤੇ ਅਭੇਵ ਹੈ)।
This mystery was not known even to the ten incarnations (of Visrnu); this mystery is beyond the Gita and discussions.
दस अवतार न सिखिआ गीता गोसटि अलख अभेवा ।
LINE 29
ਵੇਦਜਾਣਨਭੇਦਕਿਹੁਲਿਖਿਪੜਿਸੁਣਿਸਣੁਦੇਵੀਦੇਵਾ
ਵੇਦ ਬੀ ਕੁਝ ਭੇਦ ਨਹੀਂ ਜਾਣਦੇ ਦੇਵੀ ਤੇ ਦੇਵਤੇ ਲਿਖ, ਪੜ੍ਹ ਅਤੇ ਸੁਣਕੇ ਵੇਦਾਂ ਨੂੰ ਹਾਰ ਗਏ (ਪਰੰਤੂ ਇਹ ਭੇਦ ਨ ਜਾਤਾ)।
Then the Vedas know not its secret though they are studied by gods and godesses.
वेद न जाणन भेद किहु लिखि पड़ि सुणि सणु देवी देवा ।
LINE 30
ਸਿਧਨਾਥਸਮਾਧਿਵਿਚਿਤੰਤਮੰਤਲੰਘਾਇਨਿਖੇਵਾ
ਸਿੱਧਾਂ, ਨਾਥਾਂ, ਸਮਾਧੀਆਂ ਵਿਚ (ਨਾ ਜਾਤਾ) ਤੰਤ ਮੰਤ ਦਾ ਕੋਈ ਚੱਪਾ ਨਹੀਂ ਲਗਾ ਸਕੇ।
The deep meditations of the siddhs, naths and even the tantta­tras could not cross the teachings and practices of Sikh way of life.
सिध नाथ न समाधि विचि तंत न मंत लंघाइनि खेवा ।
LINE 31
ਲਖਭਗਤਿਜਗਤਵਿਚਿਲਿਖਿਗਏਗੁਰੁਸਿਖੀਟੇਵਾ
ਲੱਖਾਂ ਭਗਤ ਜਗਤ ਵਿਖੇ (ਅੰਬਰੀਕ ਆਦਿਕ ਹੋਏ ਪਰੰਤੂ) ਗੁਰ ਸਿਖੀ ਦਾ ਜੋਤਿਸ਼ ਕਿਸੇ ਨਾ ਲਿਖਿਆ।
Millions of devotees flourished in this World but they also could not understand the life-discipline of the Sikhs of the Guru.
लख भगति जगत विचि लिखि न गए गुरु सिखी टेवा ।
LINE 32
ਸਿਲਾਅਲੂਣੀਚਟਣੀਸਾਦਿਪੁਜੈਲਖਲਖਮੇਵਾ
ਆਲੂਣੀ (ਫਿੱਕੀ) ਸਿਲਾ ਚੱਟਣੀ ਪੈਂਦੀ ਹੈ (ਸੱਚ ਪੁਛੋ ਤਾਂ) ਲੱਖਾਂ ਮੇਵੇ ਇਸ ਇਸਦੇ ਸਵਾਦ ਦੇ ਅੱਗੇ ਕਿਹੜੇ ਬਾਗ ਦੀ ਮੂਲੀ ਹਨ? (ਪ੍ਰਾਪਤੀ ਦਾ ਰਾਹ ਦੱਸਦੇ ਹਨ:)।
This life is similar the licking of the saltless stone but its taste is incomparable even to the millions of fruits.
सिला अलूणी चटणी सादि न पुजै लख लख मेवा ।
LINE 33
ਸਾਧਸੰਗਤਿਗੁਰਸਬਦਸਮੇਵਾ।।
ਸਾਧ ਸੰਗਤ ਵਿਖੇ ਗੁਰੂ ਦੇ ਸ਼ਬਦ ਵਿਖੇ ਸਮਾਵਣਾ (ਭਾਵ ਨਿਵਾਤ ਦੀਪ ਵਤ ਚਿੱਤ ਸਿਥਿਰ ਕਰ ਕੇ ਸ਼ਬਦ ਦਵਾਰਾ ਪਰਮਾਤਮਾ ਵਿਖੇ ਸਮਾਧੀ ਲਾਵਣੀ ਸਾਧ ਸੰਗਤ ਦਵਾਰਾ ਹੀ ਉੱਤਮ ਪ੍ਰਕਾਰ ਹੈ)।
Absorption in the word of the Guru in the holy congregation is the accomplishment of the life of a gursikh.
साधसंगति गुर सबद समेवा ।४।
LINE 34
ਪਉੜੀ
पउड़ी ५
LINE 35
ਗੁਰਸਿਖੀਦਾਸਿਖਣਾਸਬਦਿਸੁਰਤਿਸਤਿਸੰਗਤਿਸਿਖੈ
ਸਤਿਸੰਗ ਵਿਚ ਸ਼ਬਦ ਸੁਰਤ (ਦੀ ਪ੍ਰੀਤ) ਨੂੰ ਸਿੱਖਣਾ ਗੁਰਸਿੱਖੀ ਦਾ ਸਿੱਖਣਾ ਹੈ।
To learn about Sikh-life, one ought to merge one's consciousness in the Word in the holy congregation.
गुरसिखी दा सिखणा सबदि सुरति सतिसंगति सिखै ।
LINE 36
ਗੁਰਸਿਖੀਦਾਲਿਖਣਾਗੁਰਬਾਣੀਸੁਣਿਸਮਝੈਲਿਖੈ
ਗੁਰੂ ਦੀ ਬਾਣੀ ਸੁਣਨੀ ਅਤੇ ਸਮਝ ਕੇ (ਅਰਥ ਪੜ੍ਹਕੇ) ਲਿਖਣੀ ਇਹੋ ਗੁਰਸਿੱਖਾਂ ਦਾ ਲਿਖਣਾ ਹੈ।
Writing about Sikh life is to go on listening, understanding and continuously writing.
गुरसिखी दा लिखणा गुरबाणी सुणि समझै लिखै ।
LINE 37
ਗੁਰਸਿਖੀਦਾਸਿਮਰਣੋਸਤਿਗੁਰੁਮੰਤੁਕੋਲੂਰਸੁਇਖੈ
ਸਤਿਗੁਰੁ (ਗੁਰੂ ਨਾਨਕ) ਦੀ ਸਿੱਖ੍ਯਾ (ਜੇਹੜੀ) ਕੋਲ੍ਹੂ ਵੇਲਣੇ ਦੇ ਕਮਾਦ ਰਸ ਵਾਂਗੂੰ (ਮਿੱਠੀ ਹੈ) ਲੈਣੀ ਗੁਰ ਸਿੱਖੀ ਦਾ ਸਿਮਰਣ ਹੈ।
Simran, meditation in Sikh life is learning the Guru-mantra (Vahiguru) which is sweet like sugarcane juice.
गुरसिखी दा सिमरणो सतिगुरु मंतु कोलू रसु इखै ।
LINE 38
ਗੁਰਸਿਖੀਦਾਵਰਤਮਾਨੁਚੰਦਨਵਾਸੁਨਿਵਾਸੁਬਿਰਿਖੈ
ਗੁਰਸਿੱਖੀ ਦਾ ਵਰਤਾਰਾ ਦਿਨ ਦੀ ਵਾਸ਼ਨਾ ਵਾਂਗੂੰ ਹੈ (ਜੋ ਕਿ ਸਾਰੇ) ਬ੍ਰਿੱਛਾਂ ਵਿਖੇ ਨਿਵਾਸ ਕਰਦੀ ਹੈ (ਭਾਵ ਸ਼੍ਰੋਤਾ ਵਕਤਾ ਸਾਰੇ ਉਧਰ ਜਾਂਦੇ ਹਨ)।
The spirit of the Sikhism is like fragrance residing in sandalwood trees.
गुरसिखी दा वरतमानु चंदन वासु निवासु बिरिखै ।
LINE 39
ਗੁਰਸਿਖੀਦਾਬੁਝਣਾਬੁਝਿਅਬੁਝਿਹੋਵੈਲੈਭਿਖੈ
ਸਮਝ ਵਾਲੀ (ਨਾਮ ਵਸਤੂ ਦੀ) ਭਿੱਖ੍ਯਾ ਲੈਕੇ ਜੋ ਅਬੁਝ ਹੋਣਾ ਹੈ ਏਹੋ ਗੁਰਸਿਖੀ ਦਾ ਬੁੱਝਣਾ ਹੈ।
The understanding of a Sikh of the Guru consists in the fact that even after having received the gifted alms (of nom) and being fully knowledgeable, he considered himself as ignorant.
गुरसिखी दा बुझणा बुझि अबुझि होवै लै भिखै ।
LINE 40
ਸਾਧਸੰਗਤਿਗੁਰਸਬਦੁਸੁਣਿਨਾਮੁਦਾਨੁਇਸਨਾਨੁਸਰਿਖੈ
ਸਤਿਸੰਗਤ ਵਿਖੇ ਗੁਰੁ ਸ਼ਬਦ ਨੂੰ ਸੁਣਕੇ ਨਾਮ ਦਾਨ, ਇਸ਼ਨਾਨ (ਸਰਿੱਖੇ) ਸੇਵੇ (ਅਰਥਾਤ ਅਭ੍ਯਾਸ ਕਰੇ)।
The Sikh of the Guru, in the holy congregation listens to the word of the Guru and practises meditation, charity and ablution,
साधसंगति गुर सबदु सुणि नामु दानु इसनानु सरिखै ।
LINE 41
ਵਰਤਮਾਨੁਲੰਘਿਭੂਤਭਵਿਖੈ।।
ਵਰਤਮਾਨ, ਭੂਤ, ਭਵਿੱਖਤ, (ਤਿੰਨਾਂ ਕਾਲਾਂ ਥੋਂ ਐਉਂ) ਲੰਘ ਜਾਵੇ (ਭਾਵ ਤਿੰਨਾਂ ਕਾਲਾਂ ਵਿਖੇ ਇਕ ਸਮਾਨ ਰਹੇ)।
And thus goes across the past present to a new the future.
वरतमानु लंघि भूत भविखै ।५।
LINE 42
ਪਉੜੀ
पउड़ी ६
LINE 43
ਗੁਰਸਿਖੀਦਾਬੋਲਣਾਹੁਇਮਿਠਬੋਲਾਲਿਖੈਲੇਖੈ
ਗੁਰ ਸਿੱਖੀ ਦਾ ਬੋਲਣਾ (ਕੀ ਹੈ?) ਮਿਠਬੋਲਾ ਹੋਕੇ, ਫੇਰ ਆਪ ਨੂੰ ਲੇਖੇ ਵਿਚ ਨਾ ਲਿਖੇ (ਭਾਈ ਮੈਂ ਵੱਡਾ ਮਿੱਠਾ ਬੋਲਦਾ ਹਾਂ)।
The Sikh life one speaks mildly and never gets oneself noticed i.e. ego is diated.
गुरसिखी दा बोलणा हुइ मिठ बोला लिखै न लेखै ।
LINE 44
ਗੁਰਸਿਖੀਦਾਚਲਣਾਚਲੈਭੈਵਿਚਿਲੀਤੇਭੇਖੈ
ਗੁਰ ਸਿੱਖੀ ਦਾ ਚੱਲਣਾ (ਕੀ ਹੈ?) ਈਸ਼੍ਵਰ ਦੇ ਭ੍ਯ ਵਿਖੇ ਚੱਲੇ ਸਿੱਖੀ ਵੇਸ ਰੱਖੇ।
Maintaining the Sikh form and moving in the fear of the Lord constitute the Sikh way of living.
गुरसिखी दा चलणा चलै भै विचि लीते भेखै ।
LINE 45
ਗੁਰਸਿਖੀਦਾਰਾਹੁਏਹੁਗੁਰਮੁਖਿਚਾਲਚਲੈਸੋਦੇਖੈ
ਗੁਰਸਿੱਖੀ ਦਾ ਏਹੋ ਰਸਤਾ ਹੈ, ਗੁਰਮੁਖ ਦੀ ਚਾਲ ਪੁਰ ਜੋ ਦੇਖੇ ਚਲੇ (ਭਾਵ ਉਲਟਾ ਨਾ ਚੱਲੇ। ਉਹ ਕੀ ਹੈ?)
Sikh living means following the footsteps gursikhs.
गुरसिखी दा राहु एहु गुरमुखि चाल चलै सो देखै ।
LINE 46
ਘਾਲਿਖਾਇਸੇਵਾਕਰੈਗੁਰਉਪਦੇਸੁਅਵੇਸੁਵਿਸੇਖੈ
ਕਮਾਈ ਕਰ ਕੇ ਖਾਵੇ (ਆਏ ਗਏ ਦੀ) ਸੇਵਾ ਕਰੇ, ਗੁਰ ਉਪਦੇਸ਼ ਵਿਖੇ ਪ੍ਰਵੇਸ਼ ਰੱਖੇ।
One should eat the fruit of one's own labour, do service and could always remain inspired by the teachings of the Guru.
घालि खाइ सेवा करै गुर उपदेसु अवेसु विसेखै ।
LINE 47
ਆਪੁਗਣਾਇਅਪੜੈਆਪੁਗਵਾਏਰੂਪਰੇਖੈ
ਆਪਾ ਭਾਵ ਨੂੰ ਜਣਾਉਂਦਿਆਂ ਹੋਇਆਂ (ਅਕਾਲ ਪੁਰਖ ਦੀ) ਪ੍ਰਾਪਤੀ ਨਹੀਂ ਹੁੰਦੀ, (ਜਿਸ ਵੇਲੇ) ਆਪਾ ਭਾਵ ਨੂੰ ਗਵਾ ਦੇਂਦਾ ਹੈ (ਉਸ ਵੇਲੇ) ਨਾ ਰੂਪ ਹੁੰਦਾ ਹੈ ਨਾ ਰੇਖ (ਅਰਥਾਤ ਸਹਜ ਪਦ ਮਿਲਦਾ ਹੈ)।
The supreme rd is not attained through egotism and only after losing the sense of ego e can identify oneself with the formless and limitless Lord.
आपु गणाइ न अपड़ै आपु गवाए रूप न रेखै ।
LINE 48
ਮੁਰਦੇਵਾਂਗਮੁਰੀਦਹੋਇਗੁਰਗੋਰੀਵੜਿਅਲਖਅਲੇਖੈ
ਮੁਰਦੇ ਵਾਂਗੂ ਮੁਰੀਦ ਹੋਕੇ ਗੁਰੂ ਰੂਪ ਗੋਰ ਵਿਖੇ ਵੜਕੇ ਅਲਖ ਅਰ ਲੇਖੇ ਤੋਂ ਪਾਰ ਹੋ ਜਾਂਦਾ ਹੈ। (ਉਸ ਦਾ ਫਲ ਕੀ ਹੈ?)
A disciple coming like a dead person and entering into the guru-grave can merge in at imperceptible Lord who is beyond all writs.
मुरदे वांग मुरीद होइ गुर गोरी वड़ि अलख अलेखै ।
LINE 49
ਅੰਤੁਮੰਤੁਸੇਖਸਰੇਖੈ।।
(ਉਸ ਫਲ ਦਾ) ਅੰਤ ਸ਼ੇਸ਼ਨਾਗ ਸਾਰਖੇ ਨਹੀਂ ਪਾ ਸਕਦੇ (ਇਥੇ ਦੋ ਵਾਰ 'ਅੰਤ ਨ' ਕਹਿਣ ਥੋਂ ਤਾਕੀਦ ਨਾਲ ਕਿਹਾ ਹੈ। “ਜਿਨ੍ਹ੍ਹਾ ਨ ਵਿਸਰੈ ਨਾਮੁ ਸੇ ਕਿਨੇਹਿਆ॥ ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ”)।
Sesanags could not derstand the mystery of His mantra.
अंतु न मंतु न सेख सरेखै ।६।
LINE 50
ਪਉੜੀ
पउड़ी ७
LINE 51
ਗੁਰਸਿਖੀਦਾਸਿਖਣਾਗੁਰੁਸਿਖਸਿਖਣਬਜਰੁਭਾਰਾ
ਗੁਰ ਸਿੱਖੀ ਦਾ ਸਿੱਖਣਾ ਭਾਰੇ ਬੱਜਰ (ਵਾਂਗੂੰ ਕਠਨ ਹੈ, ਇਸਨੂੰ) ਗੁਰੂ ਦੇ ਸਿਖ ਹੀ ਸਿਖਦੇ ਹਨ।
Learning of the Sikh way of life is as tough as the thunderbolt and only the Sikhs of the Guru learn it.
गुरसिखी दा सिखणा गुरु सिख सिखण बजरु भारा ।
LINE 52
ਗੁਰਸਿਖੀਦਾਲਿਖਣਾਲੇਖੁਅਲੇਖੁਲਿਖਣਹਾਰਾ
ਗੁਰ ਸਿੱਖੀ ਦਾ ਲਿਖਣਾ ਲਖੇ ਤੋਂ ਅਲੇਖ ਹੈ, (ਕੋਈ ਇਸਦਾ) ਲਿੱਖਣਹਾਰਾ ਨਹੀਂ ਹੈ।
Writing about the Sikh-life is also beyond all accounts; none can write.
गुरसिखी दा लिखणा लेखु अलेखु न लिखणहारा ।
LINE 53
ਗੁਰਸਿਖੀਦਾਤੋਲਣਾਤੁਲਿਤੋਲਿਤੁਲੈਤੁਲਧਾਰਾ
ਗੁਰ ਸਿੱਖੀ ਦਾ ਤੋਲਣਾ (ਵਜ਼ਨ) ਕਰਨ ਲਈ ('ਤੁਲ') ਤਕੜੀ ('ਤੋਲ') ਵੱਟਾ ਕੋਈ ਨਹੀਂ ਤੇ ਨਾ ਹੀ ਕਿਸੇ ਤੁਲਾਧਾਰ ਪਾਸੋਂ ਤੁਲ ਸਕਦੀ ਹੈ।
No scale can weigh the Sikh way of life.
गुरसिखी दा तोलणा तुलि न तोलि तुलै तुलधारा ।
LINE 54
ਗੁਰਸਿਖੀਦਾਦੇਖਣਾਗੁਰਮੁਖਿਸਾਧਸੰਗਤਿਗੁਰਦੁਆਰਾ
ਗੁਰਸਿਖੀ ਦਾ ਦਰਸ਼ਨ ਗੁਰੁਦ੍ਵਾਰੇ (ਅਰਥਾਤ ਸ੍ਰੀ ਦਰਬਾਰ ਸਾਹਿਬ ਆਦਿ) ਗੁਰਮੁਖਾਂ ਤੇ ਸਾਧ ਸੰਗਤ ਦੇ ਦਰਸ਼ਨ ਵਿਖੇ ਹੋ ਸਕਦਾ ਹੈ।
The glimpse of the Sikh life can be had only in the holy congregation and the Gurdvara, the door of the Lord.
गुरसिखी दा देखणा गुरमुखि साधसंगति गुरदुआरा ।
LINE 55
ਗੁਰਸਿਖੀਦਾਚਖਣਾਸਾਧਸੰਗਤਿਗੁਰੁਸਬਦੁਵੀਚਾਰਾ
ਗੁਰਸਿਖੀ ਦਾ ਚਖਣਾ (ਭਾਵ ਸਵਾਦ ਲੈਣਾ) ਸਾਧ ਸੰਗਤ ਵਿਖੇ ਗੁਰ ਸ਼ਬਦ ਦਾ ਵਿਚਾਰ ਹੈ (ਕਿਉਂ ਜੋ ਸ਼ਬਦ ਦੇ ਪੜ੍ਹਨ ਨਾਲ ਵੱਡਾ ਅਨੰਦ ਹੁੰਦਾ ਹੈ)।
Pondering upon the word of Guru in the holy congregation is like tasting of the Sikh way of life.
गुरसिखी दा चखणा साधसंगति गुरु सबदु वीचारा ।
LINE 56
ਗੁਰਸਿਖੀਦਾਸਮਝਣਾਜੋਤੀਜੋਤਿਜਗਾਵਣਹਾਰਾ
ਗੁਰਸਿਖੀ ਦਾ ਸਮਝਣਾ (ਜੋਤੀ) ਪਰਮਾਤਮਾ ਦੀ ਜੋਤ ਦੇ ਜਗਾਉਣ ਵਾਲਾ ਹੈ (ਭਾਵ ਸਾਰੇ ਉਸ ਦੀ ਜੋਤ ਹੀ ਦਿੱਸਦੀ ਹੈ, 'ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ')।
Understanding of the Sikh life is like kindling the flame of the Lord.
गुरसिखी दा समझणा जोती जोति जगावणहारा ।
LINE 57
ਗੁਰਮੁਖਿਸੁਖਫਲੁਪਿਰਮੁਪਿਆਰਾ।।
ਗੁਰਮੁਖਾਂ ਨੇ ਸੁਖ ਫਲ 'ਪਿਰੀ (ਵਾਹਿਗੁਰੂ) ਦਾ ਪ੍ਰੇਮ ਹੀ ਜਾਤਾ ਹੈ (ਇਤਰ ਸੰਸਾਰਕ ਸੁਖ ਦੁਖ ਫਲ ਹੀ ਮੰਨਦੇ ਹਨ)।
The pleasure-fruit of the Gurmukhs is the love of the dear Lord.
गुरमुखि सुख फलु पिरमु पिआरा ।७।
LINE 58
ਪਉੜੀ
पउड़ी ८
LINE 59
ਗੁਰਸਿਖੀਦਾਰੂਪਦੇਖਿਇਕਸਬਾਝੁਹੋਰਸੁਦੇਖੈ
ਗੁਰੂ ਸਿਖੀ ਦਾ ਰੂਪ ਜਿਨ੍ਹਾਂ ਨੇ ਡਿੱਠਾ ਹੈ, (ਓਹ) ਇਕ ਬਾਝੋਂ ਹੋਰ ਕਿਸੇ (ਦੇਵੀ ਦੇਵਤੇ ਦਾ) ਦਰਸ਼ਨ ਨਹੀਂ ਚਾਹੁੰਦੇ।
One who has attained Sikh-life does not wish to have glimpse of any (god, goddess) except the Lord.
गुरसिखी दा रूप देखि इकस बाझु न होरसु देखै ।
LINE 60
ਗੁਰਸਿਖੀਦਾਚਖਣਾਲਖਅੰਮ੍ਰਿਤਫਲਫਿਕੈਲੇਖੈ
ਗੁਰ ਸਿਖੀ ਸਵਾਦ ਦਾ ਜਿਨ੍ਹਾਂ ਚੱਖਣਾ ਕੀਤਾ ਹੈ (ਉਨ੍ਹਾਂ ਨੂੰ) ਲੱਖਾਂ ਹੀ ਅੰਮ੍ਰਿਤ ਫਲ ਫਿੱਕੇ ਲਗਦੇ ਹਨ।
To one who has tasted the Sikh-life, million of ambrosial fruits taste mawkish.
गुरसिखी दा चखणा लख अंम्रित फल फिकै लेखै ।
LINE 61
ਗੁਰਸਿਖੀਦਾਨਾਦੁਸੁਣਿਲਖਅਨਹਦਵਿਸਮਾਦਅਲੇਖੈ
ਗੁਰ ਸਿਖੀ ਦਾ ਨਾਦੁ (ਜਿਨ੍ਹਾਂ ਨੇ ਕੰਨਾਂ ਨਾਲ) ਸੁਣਿਆਂ ਹੈ ਲੱਖਾਂ ਅਨਾਹਦ ਅਚਰਜ ਰੂਪ ਰਾਗ ਉਨ੍ਹਾਂ ਦੇ) ਅਲੇਖੇ ਵਿਚ ਹਨ (ਭਾਵ ਕੁਝ ਨਹੀਂ ਸਮਝਦੇ)।
Listening to the melody of Sikh-life, one enjoys the wondrous delight of millions of unstruck melodies.
गुरसिखी दा नादु सुणि लख अनहद विसमाद अलेखै ।
LINE 62
ਗੁਰਸਿਖੀਦਾਪਰਸਣਾਠੰਢਾਤਤਾਭੇਖਅਭੇਖੈ
ਗੁਰ ਸਿਖੀ ਦਾ ਸਪਰਸ਼ (ਜਿਨ੍ਹਾਂ ਕੀਤਾ ਹੈ) ਠੰਢੇ ਤੱਤੇ ਦੇ ਭੇਖ ਤੋਂ ਅਭੇਖ ਹੋ ਗਏ ਹਨ।
Those who have come in touch with the Sikh spirit have gone beyond the impacts of :hot and cold, guise and disguise.
गुरसिखी दा परसणा ठंढा तता भेख अभेखै ।
LINE 63
ਗੁਰਸਿਖੀਦੀਵਾਸੁਲੈਹੁਇਦੁਰਗੰਧਸੁਗੰਧਸਰੇਖੈ
ਗੁਰ ਸਿਖੀ ਦੀ ਵਾਸ਼ਨਾ (ਜਿਨ੍ਹਾਂ) ਲੀਤੀ ਹੈ (ਜਿੰਨੀਆਂ ਅਤਰ ਫੁਲੇਲ ਆਦਿਕ ਚੰਗੀਆਂ ਸੁਗੰਧਾਂ ਹਨ) ਉਨ੍ਹਾਂ ਨੂੰ ਦੁਰਗੰਧ ਸਾਰਖੀਆਂ ਭਾਸਦੀਆਂ ਹਨ (ਭਾਵ ਮੋਹੇ ਨਹੀਂ ਜਾਂਦੇ)।
Having inhaled the fragrance of Sikh life, one feels all other fragrances as a smell.
गुरसिखी दी वासु लै हुइ दुरगंध सुगंध सरेखै ।
LINE 64
ਗੁਰਸਿਖੀਮਰਜੀਵਣਾਭਾਇਭਗਤਿਭੈਨਿਮਖਨਮੇਖੈ
ਗੁਰ ਸਿਖੀ ਵਿਖੇ ਸੰਸਾਰ ਵਲੋਂ ਮਰਕੇ (ਜੋ) ਜੀਵਿਆ ਹੈ ਪ੍ਰੇਮਾ ਭਗਤੀ ਅਰ ਭਯ ਨਿਮਖ ਨਿਮਖ ਵਿਖੇ ਰਖਦਾ ਹੈ।
One who has started living the ,Sikh way of life, lives every moment in loving devotion.
गुरसिखी मर जीवणा भाइ भगति भै निमख नमेखै ।
LINE 65
ਅਲਪਿਰਹੈਗੁਰਸਬਦਿਵਿਸੇਖੈ।।
(ਸੰਸਾਰ ਵਲੋਂ) ਅਲੇਪ ਰਹਿੰਦਾ ਹੈ, ਗੁਰ ਦੇ ਸ਼ਬਦ ਵਿਖੇ ਵਿਸ਼ੇਖ (ਪ੍ਰੀਤ ਰਖਦਾ ਹੈ, ਤਨੋਂ ਮਨੋਂ ਧਨੋਂ ਗੁਰਸਿਖੀ ਵਿਖੇ ਹੀ ਚਿਤ ਲਾਈ ਰਖਦਾ ਹੈ)।
Subsumed in the 'word of Guru, he remains detached from the world.
अलपि रहै गुर सबदि विसेखै ।८।
LINE 66
ਪਉੜੀ
पउड़ी ९
LINE 67
ਗੁਰਮੁਖਿਸਚਾਪੰਥੁਹੈਸਿਖੁਸਹਜਘਰਿਜਾਇਖਲੋਵੈ
ਗੁਰਮੁਖਾਂ ਦਾ ਸੱਚਾ ਰਸਤਾ ਹੈ, (ਕਿਉਂ ਜੋ, ਜੇਹੜਾ) ਸਿਖ (ਇਸ ਰਸਤੇ ਚਲਦਾ ਹੈ) ਓਹ 'ਸਹਜ ਘਰ' (ਪਰਮਾਤਮਾਂ ਵਿਖੇ) ਜਾ ਪ੍ਰਾਪਤ ਹੁੰਦਾ ਹੈ।
The way of gurmukhs is that way of truth treading which, the Sikh automatically stabilizes in his innate nature.
गुरमुखि सचा पंथु है सिखु सहज घरि जाइ खलोवै ।
LINE 68
ਗੁਰਮੁਖਿਸਚੁਰਹਰਾਸਿਹੈਪੈਰੀਂਪੈਪਾਖਾਕੁਜੁਹੋਵੈ
ਗੁਰਮੁਖਾਂ ਦੀ ਰਾਹ ਰੀਤ ਸੱਚੀ ਹੈ, ਪੈਰੀਂ ਪੈਣਾਂ ਅਰ ਪੈਰਾਂ ਦੀ ਧੂੜੀ ਹੋ ਜਾਣਾ, (ਭਾਵ ਅਤਿ ਨਿੰਮ੍ਰਤਾ ਰਖਣੀ ਹੀ ਉਨ੍ਹਾਂ ਦੀ ਸੱਚੀ ਕਿਰਿਆ ਹੈ ਹਉਮੈ ਅਤੀਤ ਰਹਿਣਾ)।
The conduct of gurmukhs is true; touching of the feet and becoming of dust of the feet i.e. getting most humble is their active behaviour.
गुरमुखि सचु रहरासि है पैरीं पै पा खाकु जु होवै ।
LINE 69
ਗੁਰੁਸਿਖੀਦਾਨਾਵਣਾਗੁਰਮਤਿਲੈਦੁਰਮਤਿਮਲੁਧੋਵੈ
ਗੁਰ ਸਿਖੀ ਦਾ ਇਸ਼ਨਾਨ ਕਰਨਾ (ਮੁਖ ਇਹੀ ਹੈ ਕਿ) ਗੁਰੂ ਦੀ ਸਿਖਿਆ (ਰੂਪੀ ਸਾਬਣ) ਨਾਲ ਦੁਰਮਤ ਦੀ ਮੈਲ ਧੋ ਦੇਵੇ।
The ablution in Sikh-life is washing away of evil propensities by adopting the wisdom of the Guru (gurmat).
गुरुसिखी दा नावणा गुरमति लै दुरमति मलु धोवै ।
LINE 70
ਗੁਰੁਸਿਖੀਦਾਪੂਜਣਾਗੁਰਸਿਖਪੂਜਪਿਰਮਰਸੁਭੋਵੈ
ਗੁਰ ਸਿਖੀ ਵਿਖੇ ਪੂਜਾ (ਇਹੀ ਹੈ ਕਿ) ਗੁਰ ਦੇ ਸਿਖਾਂ ਦੀ ਪੂਜਾ ਕਰ ਕੇ ਪਿਆਰੇ ਦੇ ਪ੍ਰੇਮ ਰਸ ਵਿਖੇ ਭਿੱਜ ਜਾਵੇ ('ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ ਸਾਧ ਕਉ ਅਪਨਾ ਜੀਉ')।
Worship in Sikh-life is the worship (service) to the Sikhs of the Guru and getting drenched in the shower of love of the dear Lord.
गुरुसिखी दा पूजणा गुरसिख पूज पिरम रसु भोवै ।
LINE 71
ਗੁਰੁਸਿਖੀਦਾਮੰਨਣਾਗੁਰਬਚਨੀਗਲਿਹਾਰੁਪਰੋਵੈ
ਗੁਰ ਸਿਖੀ ਵਿਖੇ ਮੰਨਣ (ਇਹੀ ਹੈ ਕਿ) ਗੁਰੂ ਦੇ ਬਚਨਾਂ ਦਾ ਗਲ ਵਿਖੇ ਹਾਰ ਪਰੋ ਛੱਡੇ (ਭਾਵ ਊਠਤ ਬੈਠਤ ਸੋਵਤ ਨਾਮ ਦਾ ਅਭਿਆਸ ਕਰੇ)।
Wearing the words of the Guru like garland, is the accepting of the will of the Lord.
गुरुसिखी दा मंनणा गुर बचनी गलि हारु परोवै ।
LINE 72
ਗੁਰੁਸਿਖੀਦਾਜੀਵਣਾਜੀਂਵਦਿਆਂਮਰਿਹਉਮੈਖੋਵੈ
ਗੁਰ ਸਿਖੀ ਦਾ ਜੀਉਣਾ (ਇਹੋ ਹੈ ਕਿ) ਜੀਵੰਦਿਆਂ ਹੀ ਮਰਕੇ ਹਉਮੈ ਦਾ ਤਿਆਗ ਕਰ ਦੇਵੇ।
Life of a gursikh is being dead i.e. losing one's ego while alive.
गुरुसिखी दा जीवणा जींवदिआं मरि हउमै खोवै ।
LINE 73
ਸਾਧਸੰਗਤਿਗੁਰਸਬਦਵਿਲੋਵੈ।।
ਸਾਧਸੰਗਤ ਵਿਖੇ (ਮਿਲਕੇ) ਗੁਰੂ ਦੇ ਸ਼ਬਦ ਦਾ ਮਥਨ ਕਰੇ (ਅਰਥਾਤ ਸਮਝਕੇ ਨਿਧ੍ਯਾਸਨ ਕਰੇ)।
In such a life the word of the Guru is churned in the holy congregation.
साधसंगति गुर सबद विलोवै ।९।
LINE 74
ਪਉੜੀ੧੦
पउड़ी १०
LINE 75
ਗੁਰਮੁਖਿਸੁਖਫਲੁਖਾਵਣਾਦੁਖੁਸੁਖੁਸਮਕਰਿਅਉਚਰਚਰਣਾ
ਗੁਰੂਦਵਾਰੇ ਸੁਖ ਫਲ ਦਾ ਅਹਾਰ (ਉਹ ਕੀ ਵਸਤੂ ਹੈ?) ਦੁਖ ਅਤੇ ਸੁਖ ਨੂੰ ਸਮਾਨ ਜਾਣਕੇ ਅਉਚਰ (ਕਾਮਾਦਿ ਵਿਖਯ) ਨੂੰ ਭੱਛਨ (ਕਰਕੇ ਅਭਾਵ) ਕਰ ਦੇਵੇ।
Adopting pleasure and pain equally, the gurmukhs eat the fruit of delight.
गुरमुखि सुख फलु खावणा दुखु सुखु सम करि अउचर चरणा ।
LINE 76
ਗੁਰਸਿਖੀਦਾਗਾਵਣਾਅੰਮ੍ਰਿਤਬਾਣੀਨਿਝਰੁਝਰਣਾ
ਗੁਰ ਸਿਖੀ ਦਾ ਗਾਉਣਾ (ਇਹੀ ਹੈ ਕਿ) ਅੰਮ੍ਰਿਤ ਬਾਣੀ (ਵਾਹਿਗੁਰੂ ਦੇ ਨਾਮ ਦੀ) ਇਕ ਰਸ ਉਚਾਰਨ ਕਰੇ।
Music in the Sikh way of life is the continuous flow (singing) of ambrosial hymns of the Guru.
गुरसिखी दा गावणा अंम्रित बाणी निझरु झरणा ।
LINE 77
ਗੁਰਸਿਖੀਧੀਰਜੁਧਰਮੁਪਿਰਮਪਿਆਲਾਅਜਰੁਜਰਣਾ
ਗੁਰ ਸਿਖ ਦਾ ਧੀਰਜ ਧਰਮ (ਇਹ ਹੈ ਕਿ) ਪ੍ਰੇਮ ਦਾ ਪਿਆਲਾ ਪੀਕੇ ਅਜਰ ਨੂੰ ਜਰ ਜਾਵੇ।
Fortitude and duty in Sikh life is the bearing of the unbearable power of the cup of love.
गुरसिखी धीरजु धरमु पिरम पिआला अजरु जरणा ।
LINE 78
ਗੁਰਸਿਖੀਦਾਸੰਜਮੋਡਰਿਨਿਡਰੁਨਿਡਰਮੁਚਡਰਣਾ
ਗੁਰ ਸਿਖੀ ਦਾ (ਸੰਜਮ) ਜਪ ਤਪ (ਇਹੋ ਹੈ ਕਿ ਸੰਸਾਰਕ) ਡਰ ਥੋਂ ਨਿਡਰ ਹੋਣਾ ਅਰ ਨਿਡਰ ਥੋਂ ਬਹੁਤ ਭੈ ਰਖਣਾ (ਭਾਵ ਸੰਸਾਰ ਦਾ ਭੈ ਨਾ ਰਖਣਾ ਤੇ ਪਰਮੇਸ਼ਰ ਦਾ ਭੈ ਰਖਣਾ)।
The practice of continence in Sikhism is getting fearless in this scaring world and moving always in the fear of the Lord.
गुरसिखी दा संजमो डरि निडरु निडर मुच डरणा ।
LINE 79
ਗੁਰਸਿਖੀਮਿਲਿਸਾਧਸੰਗਿਸਬਦਸੁਰਤਿਜਗੁਦੁਤਰੁਤਰਣਾ
ਗੁਰ ਸਿਖੀ (ਅਰਥਾਤ ਗੁਰੂ ਦੇ ਸਿਖ) ਸਾਧ ਸੰਗਤ ਵਿਖੇ ਮਿਲਕੇ ਸ਼ਬਦ ਸੁਰਤ ਨਾਲ ਸੰਸਾਰ ਸਾਗਰ ਦੁਸ਼ਤਰ ਥੋਂ ਤਰ ਜਾਂਦੇ ਹਨ।
Another doctrine of the Sikh life is that joining the holy congregation and concentrating the mind in the word, man goes across the world ocean.
गुरसिखी मिलि साधसंगि सबद सुरति जगु दुतरु तरणा ।
LINE 80
ਗੁਰਸਿਖੀਦਾਕਰਮੁਏਹੁਗੁਰਫੁਰਮਾਏਗੁਰਸਿਖਕਰਣਾ
ਗੁਰ ਸਿਖੀ ਦਾ ਕਰਮ ਇਹੋ ਹੈ ਕਿ ਜੋ ਗੁਰੂ ਬਚਨ ਕਰਨ ਸਿਖ ਨੂੰ ਮੰਨਣਾ ਜੋਗ ਹੈ।
Acting according the instructions of the Guru is the performance of the Sikh life.
गुरसिखी दा करमु एहु गुर फुरमाए गुरसिख करणा ।
LINE 81
ਗੁਰਕਿਰਪਾਗੁਰੁਸਿਖੁਗੁਰੁਸਰਣਾ੧੦।।
ਗੁਰੂ ਦੀ ਕਿਰਪਾ ਕਰ ਕੇ ਹੀ ਗੁਰੂ ਸਿਖ, ਗੁਰੂ ਦੀ ਸ਼ਰਣ (ਪੈਂਦਾ ਹੈ) (ਜਣਾ ਖਣਾ ਗੁਰੂ ਦਾ ਬਚਨ ਨਹੀਂ ਮੰਨ ਸਕਦਾ, ਜਿਸ ਪੁਰ ਗੁਰੂ ਦੀ ਕਿਰਪਾ ਹੋਵੇ ਓਹੀ ਗੁਰੂ ਅੰਗਦ ਵਾਂਗ ਗੁਰੂ ਦੀ ਸ਼ਰਣ ਆਉਂਦਾ ਹੈ)।
By the grace of the Guru, the disciple (Sikh) remains in the shelter of the Guru.
गुर किरपा गुरु सिखु गुरु सरणा ।१०।
LINE 82
ਪਉੜੀ੧੧
पउड़ी ११
LINE 83
ਵਾਸਿਸੁਵਾਸੁਨਿਵਾਸੁਕਰਿਸਿੰਮਲਿਗੁਰਮੁਖਿਸੁਖਫਲਲਾਏ
ਵਾਸ਼ਨਾਂ ਵਿਚੋਂ ਸ੍ਰੇਸ਼ਟ ਵਾਸ਼ਨਾਂ (ਭਾਵ ਨਾਮ ਦੀ ਵਾਸ਼ਨਾ) ਦਾ ਨਿਵਾਸ ਪਾਕੇ ਗੁਰੂ ਸ੍ਰੇਸ਼ਟ ਸਿੰਮਲ (ਰੂਪ ਮਨਮੁਖ) ਨੂੰ ਭੀ ਸੁਖ ਰੂਪ ਫਲ ਲਾ ਦਿੰਦੇ ਹਨ।
Diffusing in all the places like fragrance, the gurmukh makes even the mind oriented, manmukh, fragrant by giving him pleasure-fruit.
वासि सुवासु निवासु करि सिंमलि गुरमुखि सुख फल लाए ।
LINE 84
ਪਾਰਸਹੋਇਮਨੂਰੁਮਿਲੁਕਾਗਹੁਪਰਮਹੰਸੁਕਰਵਾਏ
ਮਨੂਰ ਨੂੰ ਮੇਲ ਕੇ ਸੋਨਾਂ ਕਰਾ ਦੇਂਦੇ ਹਨ, ਕਾਂਵਾਂ ਥੋਂ (ਗੁਰੂ) ਪਰਮਹੰਸ ਕਰਵਾ ਦਿੰਦੇ ਹਨ।
He transforms iron slag into gold and the crows into the swans of highest order (param hails).
पारस होइ मनूरु मिलु कागहु परम हंसु करवाए ।
LINE 85
ਪਸੂਪਰੇਤਹੁਦੇਵਕਰਿਸਤਿਗੁਰਦੇਵਸੇਵਭੈਪਾਏ
ਪਸ਼ੂ ਅਤੇ ਪਰੇਤਾਂ ਥੋਂ ਸਤਿਗੁਰੂ (ਗੁਰੂ ਨਾਨਕ) ਦੀ ਸੇਵਾ ਭੈ ਪਾਕੇ (ਪ੍ਰੇਮਾ ਭਗਤੀ ਲਾਕੇ) ਦੇਵਤਾ ਕਰ ਦੇਂਦੀ ਹੈ।
Consequent to the service of the true Guru, animals and ghosts also become gods.
पसू परेतहु देव करि सतिगुर देव सेव भै पाए ।
LINE 86
ਸਭਨਿਧਾਨਰਖਿਸੰਖਵਿਚਿਹਰਿਜੀਲੈਲੈਹਥਿਵਜਾਏ
(ਕਹਿੰਦੇ ਹਨ ਕਿ ਵਿਸ਼ਨੂੰ ਪਾਸ) ਇਕ ਸੰਖ (ਹੈ ਜਿਸ) ਵਿਚ ਚਾਰੇ ਪਦਾਰਥ ਹਨ, ਉਹ ਵਿਸ਼ਨੂੰ ਹੱਥ ਵਿਚ ਲੈਕੇ ਵਜਾਉਂਦਾ ਰਹਿੰਦਾ ਹੈ (ਤਿਵੇਂ ਸਾਰੇ ਪਦਾਰਥ ਗੁਰੂ ਦੇ ਸ਼ਬਦ ਰੂਪ ਸੰਖ ਵਿਚ ਹਨ, ਜਿਸ ਨੂੰ ਉਪਦੇਸ਼ ਦੁਆਰਾ ਗੁਰੂ ਵਜਾਉਂਦੇ ਰਹਿੰਦੇ ਹਨ)।
Having all the treasures in His hand (conch) He goes on distributing them with his hand among the people day and night.
सभ निधान रखि संख विचि हरि जी लै लै हथि वजाए ।
LINE 87
ਪਤਿਤਉਧਾਰਣੁਆਖੀਐਭਗਤਿਵਛਲਹੋਇਆਪੁਛਲਾਏ
ਪਤਿਤ ਉਧਾਰਣ (ਗੁਰੂ ਦਾ ਬਿਰਦ) ਕਹੀਦਾ ਹੈ (ਦੂਜਾ) ਭਗਤ ਵਛਲ ਹੋਕੇ (ਭਗਤਾਂ ਪਾਸ ਆਪਣਾ) ਆਪ ਛਲਾ ਬੈਠਦਾ ਹੈ (ਭਾਵ ਉਨ੍ਹਾਂ ਦੇ ਪ੍ਰੇਮ ਵਸ ਹੋ ਜਾਂਦਾ ਹੈ)।
Called as the redeemer of the sinners, the Lord, loving to the devotees, gets Himself deluded by the devotees.
पतित उधारणु आखीऐ भगति वछल होइ आपु छलाए ।
LINE 88
ਗੁਣਕੀਤੇਗੁਣਕਰੇਜਗਅਵਗੁਣਕੀਤੇਗੁਣਗੁਰਭਾਏ
ਗੁਣ ਕੀਤਿਆਂ (ਤਾਂ ਹਰ ਕੋਈ) ਸੰਸਾਰ ਵਿਚ ਉਪਕਾਰ ਕਰਦਾ ਹੈ, ਪਰ ਅਵਗੁਣਾਂ ਪੁਰ ਗੁਣ ਕਰਨਾ (ਇਕ) ਗੁਰੂ ਨੂੰ ਹੀ ਭਾਉਂਦਾ ਹੈ।
The whole world is good towards the wellwisher alone, but, the Guru loves to do good even to the evil doer.
गुण कीते गुण करे जग अवगुण कीते गुण गुर भाए ।
LINE 89
ਪਰਉਪਕਾਰੀਜਗਵਿਚਿਆਏ੧੧।।
ਪਰੋਪਕਾਰੀ ਗੁਰੂ ਹੀ ਜਗਤ ਵਿਖੇ ਆਏ ਹਨ।
Guru has come to the world as a benevolent entity.
परउपकारी जग विचि आए ।११।
LINE 90
ਪਉੜੀ੧੨
पउड़ी १२
LINE 91
ਫਲਦੇਵਟਵਗਾਇਆਂਤਛਣਹਾਰੇਤਾਰਿਤਰੰਦਾ
ਵੱਟੇ ਦੇ ਮਾਰਿਆਂ ਬ੍ਰਿੱਛ ਫਲ ਦਿੰਦਾ ਹੈ ਤੇ ਕੱਟਣ ਵਾਲੇ (ਤ੍ਰਖਾਣ) ਨੂੰ ('ਤਾਰਿ') ਨਦੀ ਥੋਂ ਤਾਰਦਾ ਹੈ।
A tree gives fruits to stone thrower and wooden boat to the cutter to get him across.
फल दे वट वगाइआं तछणहारे तारि तरंदा ।
LINE 92
ਤਛੇਪੁਤਡੋਬਈਪੁਤਵੈਰੁਜਲਜੀਧਰੰਦਾ
ਪੁਤ੍ਰ ਦੇ ਕੱਟਣ ਵਾਲੇ ਨੂੰ (ਅਰਥਾਤ ਬ੍ਰਿੱਛ ਦੇ ਵੱਢਣਹਾਰੇ ਨੂੰ ਪਾਣੀ) ਨਹੀਂ ਡੋਬਦਾ (ਕਿਉਂ ਜੋ ਉਹ) ਪੁਤ੍ਰ ਦਾ ਵੈਰ ਜੀਅ ਵਿਖੇ ਨਹੀਂ ਧਾਰਦਾ (ਭਈ ਇਸ ਨੇ ਤਾਂ ਮੇਰਾ ਪੁਤ੍ਰ ਬ੍ਰਿਛ ਮਾਰਿਆ ਹੈ ਮੈਂ ਇਸ ਨੂੰ ਕਿਉਂ ਤਾਰਾਂ?)
Water, the father (of tree) not remembering the evil deeds (of carpenter) does not drown the boat along with carpenter.
तछे पुत न डोबई पुत वैरु जल जी न धरंदा ।
LINE 93
ਵਰਸੈਹੋਇਸਹੰਸਧਾਰਮਿਲਿਗਿਲਜਲੁਨੀਵਾਣਿਚਲੰਦਾ
ਹਜ਼ਾਰ ਟੁਕੜੇ ਹੋਕੇ ਪਾਣੀ ਵਰ੍ਹਦਾ ਹੈ (ਤਾਂ ਜੋ ਬ੍ਰਿਛਾਂ ਨੂੰ ਔਖ ਨਾ ਹੋਵੇ), (ਫਿਰ) ਰਲ ਮਿਲਕੇ ਨੀਵਾਣ ਨੂੰ ਹੀ ਚਲਦਾ ਹੈ।
Becoming thousands of currents when it rains, water in thousand streams flows towards the lower places.
वरसै होइ सहंस धार मिलि गिल जलु नीवाणि चलंदा ।
LINE 94
ਡੋਬੈਡਬੈਅਗਰਨੋਆਪੁਛਡਿਪੁਤਪੈਜਰਖੰਦਾ
ਅਗਰ ਦੇ ਡੱਬੇ ਨੂੰ ਪਾਣੀ ਡੋਬਦਾ ਹੈ (ਇਸ ਲਈ ਜੋ) ਆਪਣਾ (ਧਰਮ) ਛੱਡਕੇ ਬੀ ਪੁਤ੍ਰ ਦੀ ਪੈਜ ਰਖੇ, (ਕਿਉਂ ਜੋ ਡੁਬਣ ਨਾਲ ਅਗਰ ਕੀਮਤ ਵਿਚ ਮਹਿੰਗਾ ਵਿਕਦਾ ਹੈ)।
Wood of agar tree is drowned but repudiating ego, water saves the honour of its son, wood of the tree [in fact agar(eaglewood) floats under water surface].
डोबै डबै अगर नो आपु छडि पुत पैज रखंदा ।
LINE 95
ਤਰਿਡੁਬੈਡੁਬਾਤਰੈਜਿਣਿਹਾਰੈਹਾਰੈਸੁਜਿਣੰਦਾ
(ਪਰੰਤੂ ਭਾਵ ਵਿਚ 'ਤਰਿ ਡੁਬੈ ਡੁਬਾ ਤਰੈ') (ਜੋ ਆਪ ਨੂੰ) ਤਰਿਆ (ਸਮਝੂ) ਉਹ ਡੁਬੂ, (ਅਰ ਜੋ) ਡੁਬਾ (ਉਹ) ਤਰੂ, ਜਿੱਤਣ ਵਾਲਾ ਹਾਰਦਾ ਤੇ ਹਾਰਣ ਵਾਲਾ ਜਿੱਤਦਾ ਹੈ।
He who goes on swimming upon the water (of love) may be understood as drowned and he who drowns in love, may be considered as having swum across.
तरि डुबै डुबा तरै जिणि हारै हारै सु जिणंदा ।
LINE 96
ਉਲਟਾਖੇਲੁਪਿਰੰਮਦਾਪੈਰਾਂਉਪਰਿਸੀਸੁਨਿਵੰਦਾ
ਇਹ ਖੇਲ ਪ੍ਰੇਮ ਦਾ ਉਲਟ ਹੈ, ਪੈਰਾਂ ਪਰ ਸਿਰ ਰੱਖੀਦਾ ਹੈ। (ਸਿਰ ਪੁਰ ਪੈਰ ਕੋਈ ਨਹੀਂ ਰੱਖਦਾ। “ਊਚਾ ਚੜੈ ਸੋ ਪਵੈ ਪਇਆਲਾ॥ ਧਰਨਿ ਪੜੈ ਤਿਸੁ ਲਗੈ ਨ ਕਾਲਾ”)।
Similarly, winner in the world loses and becoming detached and the loser, one wins (ultimately).
उलटा खेलु पिरंम दा पैरां उपरि सीसु निवंदा ।
LINE 97
ਆਪਹੁਕਿਸੈਜਾਣੈਮੰਦਾ੧੨।।
(ਗੁਰਸਿਖ) ਕਿਸੇ ਨੂੰ ਆਪਣੇ ਤੋਂ ਬੁਰਾ ਨਹੀਂ ਜਾਣਦਾ।
Inverse is the tradition of love which makes the head bow to the feet. The altruist Sikh considers none as the bad or the worse.
आपहु किसै न जाणै मंदा ।१२।
LINE 98
ਪਉੜੀ੧੩
पउड़ी १३
LINE 99
ਧਰਤੀਪੈਰਾਂਹੇਠਿਹੈਧਰਤੀਹੇਠਿਵਸੰਦਾਪਾਣੀ
(ਸਭ ਤੋਂ ਨੀਵੀਂ) ਧਰਤੀ ਪੈਰਾਂ ਹੇਠ ਰਹਿੰਦੀ ਹੈ, ਤੇ ਪਾਣੀ ਧਰਤੀ ਦੇ ਹੇਠ ਵਸਦਾ ਹੈ (ਕਿਉਂ ਜੋ ਜਿੱਥੇ)
The earth is under our feet but under the earth is water.
धरती पैरां हेठि है धरती हेठि वसंदा पाणी ।
LINE 100
ਪਾਣੀਚਲੈਨੀਵਾਣੁਨੋਨਿਰਮਲੁਸੀਤਲੁਸੁਧੁਪਰਾਣੀ
ਨੀਵਾਣ ਹੋਵੇ ਉਥੇ ਹੀ ਜਾਕੇ ਪ੍ਰਾਣੀਆਂ ਨੂੰ ਨਿਰਮਲ ਅਤੇ ਸ਼ੁੱਧ ਕਰਦਾ ਹੈ, (ਜਾਂ ਧਰਤੀ ਦੇ ਵਿਚ ਖੂਹਾਂ ਆਦਿ ਵਿਚ ਤੇ ਸਮੁੰਦਰ ਦੇ ਡੂੰਘਾਂ ਵਿਚ ਰਹਿੰਦਾ ਹੈ)।
Water flows downward and makes others cool and clean.
पाणी चलै नीवाणु नो निरमलु सीतलु सुधु पराणी ।
LINE 101
ਬਹੁਰੰਗੀਇਕਰੰਗੁਹੈਸਭਨਾਂਅੰਦਰਿਇਕੋਜਾਣੀ
ਫੇਰ ਇਕ ਰੰਗ ਹੋਕੇ ਬਹੁਰੰਗੀ ਹੋ ਜਾਂਦਾ ਹੈ, ਸਭਨਾਂ (ਸ਼ਕਲਾਂ ਤੇ ਬਰਤਨਾਂ) ਵਿਚ ਇਕੋ ਜਿਹਾ ਜਾਣੀਦਾ ਹੈ।
Mixed with various colours it assumes those colours but in itself it is colourless common to all.
बहु रंगी इक रंगु है सभनां अंदरि इको जाणी ।
LINE 102
ਤਤਾਹੋਵੈਧੁਪਵਿਚਿਛਾਵੈਠੰਢਾਵਿਰਤੀਹਾਣੀ
(ਜੇਕਰ) ਧੁੱਪ ਹੋਵੇ ਤਾਂ ਤੱਤਾ ਜੇ ਛਾਂ ਹੋਵੇ ਤਾਂ ਠੰਢਾ, (ਜਿਹਾ) ਹਾਣੀ ਹੋਵੇ ਤਿਹਾ ਵਰਤਦਾ ਹੈ।
It becomes hot in the sun and cool in the shade, that is it acts in consonance with its companions (sun and shade).
तता होवै धुप विचि छावै ठंढा विरती हाणी ।
LINE 103
ਤਪਦਾਪਰਉਪਕਾਰਨੋਠੰਢੇਪਰਉਪਕਾਰਵਿਹਾਣੀ
(ਗੱਲ ਕੀ) ਤਪਣ ਅਤੇ ਸੀਤਲ ਹੋਣ ਵਿਖੇ ਪਰੋਪਕਾਰ ਵਿਖੇ ਹੀ ਲੱਗਦਾ ਹੈ।
Whethger hot or cold its purpose always is other's good.
तपदा परउपकार नो ठंढे परउपकार विहाणी ।
LINE 104
ਅਗਨਿਬੁਝਾਏਤਪਤਿਵਿਚਿਠੰਢਾਹੋਵੈਬਿਲਮੁਆਣੀ
ਤੱਤਾ ਹੋਯਾ ਬੀ ਅੱਗ ਬੁਝਾ ਦੇਂਦਾ ਹੈ, (ਸ਼ੱਕ ਨਾਂ ਕਰਨਾਂ ਜੋ ਵਾਸਤਵ ਵਿਚ) ਠੰਢਾ ਹੋਵੇ ਤਾਂ ਦੇਰ ਨਹੀਂ ਲਗਦੀ (ਅੱਗ ਬੁਝਣ ਵਿਚ, ਜੇ ਅੱਗ ਰੂਪ ਹੁੰਦਾ ਤਾਂ ਕਿਸ ਤਰ੍ਹਾਂ ਬੁੱਝ ਸਕਦੀ ਸੀ?)
Though itself warm it extinguishes the fire and takes no time to get cold again.
अगनि बुझाए तपति विचि ठंढा होवै बिलमु न आणी ।
LINE 105
ਗੁਰੁਸਿਖੀਦੀਏਹੁਨੀਸਾਣੀ੧੩।।
ਗੁਰ ਸਿਖਾਂ ਦੀ ਬੀ ਇਹੋ ਨੀਸਾਣੀ ਹੈ (ਧੁਨੀ ਇਹ ਕਿ ਭਾਵੇਂ ਗੁਰਮੁਖ ਕਿਸੇ ਹਾਲਤ ਵਿਚ ਹੋਣ ਪਰੋਪਕਾਰ ਕਰਣੋਂ ਆਲਸ ਨਹੀਂ ਕਰਨਗੇ।
These are the virtuous marks of the Sikh culture.
गुरु सिखी दी एहु नीसाणी ।१३।
LINE 106
ਪਉੜੀ੧੪
पउड़ी १४
LINE 107
ਪਾਣੀਅੰਦਰਿਧਰਤਿਹੈਧਰਤੀਅੰਦਰਿਪਾਣੀਵਸੈ
ਪਾਣੀ ਵਿਚ ਧਰਤੀ ਟਿਕੀ (ਹੋਈ) ਹੈ ਅਰ ਧਰਤੀ ਦੇ ਵਿਚ ਬੀ ਪਾਣੀ ਵਸਦਾ ਹੈ (ਪਰੰਤੂ ਫਿਰ ਬੀ ਧਰਤੀ ਇਕ ਰਸ ਰਹਿੰਦੀ ਹੈ)।
Earth is in water and in the earth also is water.
पाणी अंदरि धरति है धरती अंदरि पाणी वसै ।
LINE 108
ਧਰਤੀਰੰਗੁਰੰਗਸਭਧਰਤੀਸਾਉਸਭਰਸਰਸੈ
ਧਰਤੀ ਵਿਖੇ ਰੰਗ ਨਹੀਂ ਬੀ ਅਰ ਸਾਰੇ ਰੰਗ ਬੀ ਇਸ ਵਿਖੇ ਹੀ ਹਨ (ਫੁਲਾਂ ਤੋਂ ਦੇਖੋ), (ਤਿਵੇਂ ਹੀ ਕੋਈ) ਸਵਾਦ ਨਹੀਂ (ਬੀ ਅਰ) ਸਾਰੇ ਸਵਾਦ ਬੀ ਧਰਤੀ ਵਿਖੇ ਹਨ (ਕਿਉਂ ਜੋ ਫਲਾਂ ਫੁਲਾਂ ਦੁਆਰੇ ਸਭ ਰੰਗ ਤੇ ਰਸ ਧਰਤੀ ਤੋਂ ਹੀ ਹੁੰਦੇ ਹਨ)।
Earth has no colour yet it has all colours (in the form of different vegetation) in it.
धरती रंगु न रंग सभ धरती साउ न सभ रस रसै ।
LINE 109
ਧਰਤੀਗੰਧੁਗੰਧਬਹੁਧਰਤਿਰੂਪਅਨੂਪਤਰਸੈ
ਧਰਤੀ ਵਿਖੇ ਗੰਧੀ ਨਹੀਂ ਬੀ (ਅਰ) ਸਾਰੀਆਂ ਗੰਧਾਂ (ਉਸੇ ਦੀਆਂ) ਹਨ, (ਤਿਹਾ ਹੀ) ਅਨੂਪਮ ਰੂਪ ਬੀ ਧਰਤੀ ਦੇ ਹੀ (ਸ੍ਰਿਸ਼ਟੀ ਵਿਖੇ ਭਾਸਦੇ) ਹਨ (ਸਾਰੇ ਲੋਕ) ('ਤਰੱਸੈ'=) ਚਾਹੁੰਦੇ ਹਨ (ਉਨ੍ਹਾਂ ਸਰੂਪਾਂ ਨੂੰ)।
Earth has no taste yet all the tastes are contained in it.
धरती गंधु न गंध बहु धरति न रूप अनूप तरसै ।
LINE 110
ਜੇਹਾਬੀਜੈਸੋਲੁਣੈਕਰਮਿਭੂਮਿਸਭਕੋਈਦਸੈ
(ਧਰਤੀ) ਕਰਮਾਂ ਦੀ ਭੂਮੀ ਹੈ ਜਿਹਾ ਕੋਈ ਬੀਜਦਾ ਹੈ ਤਿਹਾ ਹੀ ਵੱਢਦਾ ਹੈ, ਸਭ (ਇਹ ਗੱਲ 'ਦੱਸਦੇ' ਭਾਵ) ਪਰਵਾਨ ਕਰਦੇ ਹਨ।
No smell is there in the earth, yet all the fragrances reside in it.
जेहा बीजै सो लुणै करमि भूमि सभ कोई दसै ।
LINE 111
ਚੰਦਨਲੇਪੁਲੇਪੁਹੈਕਰਿਮਲਮੂਤਕਸੂਤੁਧਸੈ
ਚੰਦਨ ਦੇ ਲੇਪਾਂ ਨਾਲ (ਧਰਤੀ) ਲਿਪਾਇਮਾਨ ਨਹੀਂ ਹੁੰਦੀ, ਅਰ ਕੋਈ ਮਲ ਮੂਤ੍ਰ ਦਾ ਕਸੂਤ੍ਰ ਕਰੇ ਤਾਂ ਧਸਦੀ ਨਹੀਂ (ਗੁੱਸੇ ਨਹੀਂ ਹੁੰਦੀ)।
Earth is a field for actions; here one reaps what one sows.
चंदन लेपु न लेपु है करि मल मूत कसूतु न धसै ।
LINE 112
ਵੁਠੇਮੀਹਜਮਾਇਦੇਡਵਿਲਗੈਅੰਗੂਰੁਵਿਗਸੈ
ਮੀਂਹ ਦੇ ਵਸਿਆਂ (ਲੋਕ ਅੰਨ) ਬੀਜਦੇ ਹਨ, ਦਾਵਾ ਅਗਨੀ ਦੇ ਲਗਨ ਨਾਲ ਅੰਗੂਰ ਫੁਟਦੇ ਹਨ (ਭਾਵ ਮੀਂਹ ਪਿਆਂ ਬੀ ਫਲ ਦੇਂਦੀ ਤੇ ਅੱਗ ਲਗਿਆਂ ਬੀ ਸਰਕੜੇ ਦੇ ਨਵੇਂ ਬੂਟੇ ਪੁੰਗਾਰਦੀ ਹੈ)।
Plastered with sandal paste, it does not get attached to it and fouled up by creatures' excreta it does not sink with anger and shame.
वुठे मीह जमाइदे डवि लगै अंगूरु विगसै ।
LINE 113
ਦੁਖਿਰੋਵੈਸੁਖਿਹਸੈ੧੪।।
ਦੁਖ ਵਿਖੇ ਰੋਂਦੀ ਨਹੀਂ ਅਰ ਸੁਖ ਵਿਖੇ ਪ੍ਰਸੰਨ ਨਹੀਂ ਹੁੰਦੀ।
After rains people sow corn in it and even after (getting heat) fire new seedlings sprout from it. It does not wail in suffering nor laughs in pleasure.
दुखि न रोवै सुखि न हसै ।१४।
LINE 114
ਪਉੜੀ੧੫
पउड़ी १५
LINE 115
ਪਿਛਲਰਾਤੀਂਜਾਗਣਾਨਾਮੁਦਾਨੁਇਸਨਾਨੁਦਿੜਾਏ
ਪਹਿਰ ਰਾਤ ਰਹਿੰਦੀ ਜਾਗਣਾ ਕਰੇ, ਨਾਮ, ਦਾਨ, ਇਸ਼ਨਾਨ ਦਾ ਅੱਭ੍ਯਾਸ ਕਰੇ।
The Sikh awakes in the pre-dawn hour and meditating upon Nan, he becomes alert for ablution and charity.
पिछल रातीं जागणा नामु दानु इसनानु दिड़ाए ।
LINE 116
ਮਿਠਾਬੋਲਣੁਨਿਵਚਲਣੁਹਥਹੁਦੇਕੈਭਲਾਮਨਾਏ
ਕੋਮਲ ਵਾਕ ਬੋਲੇ, ਨਿੰਮ੍ਰੀ ਭੂਤ ਹੋ ਕੇ ਚਲੇ, ਹਥੋਂ ਦੇਕੇ ਭਲਾ ਮਨਾਵੇ; (ਭਾਵ ਹਸਾਨ ਨਾ ਕਰੇ, ਲੈਣ ਵਾਲੇ ਦਾ ਹਸਾਨ ਜਾਣੇ)।
He speaks sweetly, moves humbly and giving away something by his hands for the well being of others feels happy.
मिठा बोलणु निव चलणु हथहु दे कै भला मनाए ।
LINE 117
ਥੋੜਾਸਵਣਾਖਾਵਣਾਥੋੜਾਬੋਲਨੁਗੁਰਮਤਿਪਾਏ
ਸਵਣਾ, ਖਾਣਾ, ਬੋਲਣਾ ਥੋੜਾ ਥੋੜਾ ਕਰੇ ਅਰ ਗੁਰੂ ਦੀ ਮਤ (ਸਿਖਿਆ) ਗ੍ਰਹਿਣ ਕਰੇ।
Sleeping and eating maderately he, according to the teachings of the Guru, also does not speak much.
थोड़ा सवणा खावणा थोड़ा बोलनु गुरमति पाए ।
LINE 118
ਘਾਲਿਖਾਇਸੁਕ੍ਰਿਤੁਕਰੈਵਡਾਹੋਇਆਪੁਗਣਾਏ
ਕਮਾਈ (ਦਸਾਂ ਨੌਹਾਂ ਦੀ ਕਰਕੇ) ਖਾਵੇ, ('ਸੁਕ੍ਰਿਤ ਕਰੇ') ਭਲੇ ਕੰਮ ਕਰੇ (ਦਸਵੰਧ ਆਦਿਕ ਦਾਨ ਕਰੇ) ਪਰ ਵੱਡਾ (ਦਾਨੀ) ਬਣਕੇ ਆਪਣਾ ਆਪ ਨਾ ਗਿਣਾਵੇ (ਇਹ ਯਾਦ ਰਖੇ 'ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ'। ਜੇਕਰ ਮਾਲੀ ਮਾਲਕ ਦੇ ਬਾਗ ਵਿਚੋਂ ਇਕ ਡਾਲੀ ਮਾਲਕ ਨੂੰ ਦੇਵੇ ਤਾਂ ਮਾਲੀ ਦੀ ਕੀ ਹਿੰਗ ਫਟਕੜੀ ਖਰਚ ਹੁੰਦੀ ਹੈ?
He toils to earn, performs good deeds and though being great never gets his greatness noticed.
घालि खाइ सुक्रितु करै वडा होइ न आपु गणाए ।
LINE 119
ਸਾਧਸੰਗਤਿਮਿਲਿਗਾਂਵਦੇਰਾਤਿਦਿਹੈਂਨਿਤਚਲਿਚਲਿਜਾਏ
ਜਿਥੇ ਸਾਧ ਸੰਗਤ ਮਿਲਕੇ ਕਥਾ ਕੀਰਤਨ ਕਰਨ ਰਾਤ ਦਿਨ ਨਿਤ ਤੁਰਕੇ ਜਾਵੇ (ਭਾਵ ਰਾਤ ਹੋਵੇ ਤਾਂ ਆਲਸ ਕਰ ਕੇ ਘੁਰਾੜੇ ਨਾ ਮਾਰੇ), (ਉਥੇ ਜਾਕੇ ਕੀ ਕਰੇ?)
Walking for day and night he reaches where Gurbant is sung in the congregation.
साधसंगति मिलि गांवदे राति दिहैं नित चलि चलि जाए ।
LINE 120
ਸਬਦਸੁਰਤਿਪਰਚਾਕਰੈਸਤਿਗੁਰੁਪਰਚੈਮਨੁਪਰਚਾਏ
ਸ਼ਬਦ ਦੀ ਸੁਰਤ ਵਿਖੇ ਪ੍ਰੇਮ ਕਰੇ ਅਰ ਸਤਿਗੁਰੂ (ਗੁਰੂ ਨਾਨਕ ਦੇਵ ਦੇ) ਪ੍ਰੇਮ ਵਿਖੇ ਮਨ ਨੂੰ 'ਪਰਚਾਵੇ' (ਪ੍ਰੇਰੇ)।
He keeps his consciousness merged in the Word and maintains in the mind love for the true Guru.
सबद सुरति परचा करै सतिगुरु परचै मनु परचाए ।
LINE 121
ਆਸਾਵਿਚਿਨਿਰਾਸੁਵਲਾਏ੧੫।।
ਆਸਾ ਵਿਖੇ ਨਿਰਾਸ ਹੋਕੇ ਰਹੇ, (ਸਾਧ ਸੰਗਤ ਵਿਖੇ ਦੁਧ, ਪੁਤ, ਧਨ ਦੀ ਆਸਾ ਨਾ ਕਰੇ, ਕੇਵਲ ਗੁਰੂ ਨਾਨਕ ਦੇਵ ਜੀ ਦਾ ਪ੍ਰੇਮ ਕਰ ਕੇ ਨਿਸ਼ਕਾਮ ਭਗਤੀ ਕਰੇ)।
Amid hopes and desires, he remains detached.
आसा विचि निरासु वलाए ।१५।
LINE 122
ਪਉੜੀ੧੬
पउड़ी १६
LINE 123
ਗੁਰਚੇਲਾਚੇਲਾਗੁਰੂਗੁਰੁਸਿਖਸੁਣਿਗੁਰਸਿਖੁਸਦਾਵੈ
ਗੁਰੂ ਦਾ ਸਿਖ (ਬਣਕੇ) ਜੋ ਗੁਰੂ ਦੀ ਸਿਖ੍ਯਾ ਸੁਣਦਾ ਹੈ ਉਹ ਚੇਲਾ ਗੁਰੂ ਤੇ ਗੁਰੂ ਚੇਲਾ (ਇਕ ਰੂਪ ਹੀ) ਸਦਾਉਂਦਾ ਹੈ।
Having listened to the teachings of the Guru the disciple and the Guru become one (in form and spirit).
गुर चेला चेला गुरू गुरु सिख सुणि गुरसिखु सदावै ।
LINE 124
ਇਕਮਨਿਇਕੁਅਰਾਧਣਾਬਾਹਰਿਜਾਂਦਾਵਰਜਿਰਹਾਵੈ
ਇਕ ਮਨ ਹੋਕੇ ਇਕ (ਪਰਮਾਤਮਾ) ਦਾ ਧਿਆਨ ਰਖੇ ਅਰ ਬਾਹਰ ਨੂੰ ਜਾਂਦਾ (ਮਨ) ਰੋਕ ਕੇ (ਅੰਦਰ) ਰਖੇ।
He with single mind adores the one Lord and keeps his straying mind under control.
इक मनि इकु अराधणा बाहरि जांदा वरजि रहावै ।
LINE 125
ਹੁਕਮੀਬੰਦਾਹੋਇਕੈਖਸਮੈਦਾਭਾਣਾਤਿਸੁਭਾਵੈ
ਹੁਕਮ ਦਾ ਦਾਸ ਹੋਕੇ ('ਖਸਮ') ਵਾਹਿਗੁਰੂ ਦਾ ਭਾਣਾ ਉਸ ਨੂੰ ਚੰਗਾ ਲਗੇ।
He becomes obedient servant of the lord and loves His will and command.
हुकमी बंदा होइ कै खसमै दा भाणा तिसु भावै ।
LINE 126
ਮੁਰਦਾਹੋਇਮੁਰੀਦਸੋਇਕੋਵਿਰਲਾਗੁਰਿਗੋਰਿਸਮਾਵੈ
ਜੋ ਮੁਰਦਾ ਹੋ ਜਾਵੇ ਉਹ ਮੁਰੀਦ ਹੈ (ਪਰੰਤੂ) ਕੋਈ ਵਿਰਲਾ (ਮੁਰਦਾ ਹੈ ਜੋ) ਗੁਰੂ ਗੋਰ ਵਿਖੇ ਡੇਰਾ ਰਖਦਾ ਹੈ।
Any rare Sikh becoming disciple be a dead person enters the guru-grave.
मुरदा होइ मुरीद सोइ को विरला गुरि गोरि समावै ।
LINE 127
ਪੈਰੀਪੈਪਾਖਾਕੁਹੋਇਪੈਰਾਂਉਪਰਿਸੀਸੁਧਰਾਵੈ
ਪੈਰੀਂ ਪੈ ਕੇ ਗੁਰੂ ਦੇ ਪੈਰਾਂ ਦੀ ਖਾਕ ਹੋ ਜਾਂਦਾ ਹੈ ਅਰ ਹਰੇਕ ਗੁਰੁ ਸਿਖ ਦੇ ਪੈਰਾਂ ਪੁਰ ਸਿਰ ਝੁਕਾਉਂਦਾ ਹੈ ('ਜੋ ਦੀਸੈ ਗੁਰ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ')।
Falling on the feet and becoming dust of the feet, he reposes his head on the feet of the Guru.
पैरी पै पा खाकु होइ पैरां उपरि सीसु धरावै ।
LINE 128
ਆਪੁਗਵਾਏਆਪੁਹੋਇਦੂਜਾਭਾਉਨਦਰੀਆਵੈ
ਆਪਾ ਭਾਵ ਛੱਡ ਕੇ ਆਪ (ਸੁਧ) ਹੋ ਜਾਂਦਾ ਹੈ, ਦੂਜਾ ਭਾਉ ਉਸ ਦੀ ਨਜ਼ਰ ਹੇਠ ਨਹੀਂ ਆਉਂਦਾ, (ਹਉਮੈ ਵਾਲੀ ਮੈ ਮਰ ਜਾਂਦੀ ਹੈ)।
Becoming one with Him he loses his ego and now the sense of duality is nowhere visible with him.
आपु गवाए आपु होइ दूजा भाउ न नदरी आवै ।
LINE 129
ਗੁਰੁਸਿਖੀਗੁਰੁਸਿਖੁਕਮਾਵੈ੧੬।।
(ਉਕਤ) ਗੁਰ ਸਿਖੀ ਨੂੰ ਗੁਰ ਸਿਖ ਹੀ ਕਮਾਉਂਦਾ ਹੈ, (ਦੂਜੇ ਭਾਉ ਵਾਲਿਆਂ ਦਾ ਕੰਮ ਨਹੀਂ, ਗੁਰੂ ਅੰਗਦ ਜੇਹੇ ਹੀ ਅਜਿਹੀ ਸਿਖੀ ਦਾ ਅਨੰਦ ਮਾਣਦੇ ਹਨ)।
Such an accomplishment is had only by Sikh of the Guru.
गुरु सिखी गुरु सिखु कमावै ।१६।
LINE 130
ਪਉੜੀ੧੭
पउड़ी १७
LINE 131
ਤੇਵਿਰਲੇਸੈਂਸਾਰਵਿਚਿਦਰਸਨਜੋਤਿਪਤੰਗਮਿਲੰਦੇ
(ਜੇਹੜੇ ਗੁਰੂ ਦੀ) ਜੋਤ ਦੇ ਦਰਸ਼ਨ ਕਰਨ ਲਈ ਪਤੰਗ ਵਾਂਙ (ਪ੍ਰੇਮ ਕਰਕੇ) ਮਿਲਦੇ ਹਨ ਓਹ ਸੰਸਾਰ ਵਿਚ ਵਿਰਲੇ ਹਨ।
Rare are those people who like a moth rush toward the flame of the glimpse (of the Lord).
ते विरले सैंसार विचि दरसन जोति पतंग मिलंदे ।
LINE 132
ਤੇਵਿਰਲੇਸੈਂਸਾਰਵਿਚਿਸਬਦਸੁਰਤਿਹੋਇਮਿਰਗਮਰੰਦੇ
ਸ਼ਬਦ ਦੀ ਪ੍ਰੀਤ ਵਿਖੇ ਮਿਰਗ ਵਾਂਙ (ਪ੍ਰੀਤ ਕਰਕੇ) ਜੋ ਮਰਦੇ (ਭਾਵ ਮੋਹਤ ਹੋ ਜਾਂਦੇ ਹਨ) ਉਹ ਸੰਸਾਰ ਵਿਚ ਵਿਰਲੇ ਹਨ।
They are also rare in the world who merging their consciousness in the Word die like a deer.
ते विरले सैंसार विचि सबद सुरति होइ मिरग मरंदे ।
LINE 133
ਤੇਵਿਰਲੇਸੈਂਸਾਰਵਿਚਿਚਰਣਕਵਲਹੁਇਭਵਰਵਸੰਦੇ
ਜੋ ਗੁਰੂ ਦੇ ਚਰਣ ਕਮਲਾਂ ਵਿਖੇ ਭਵਰ ਹੋਕੇ ਨਿਵਾਸ ਕਰਦੇ ਹਨ ਓਹ ਸੰਸਾਰ ਵਿਚ ਵਿਰਲੇ ਹਨ।
Rare are they in this world who like black bee adore lotus feet of the Guru.
ते विरले सैंसार विचि चरण कवल हुइ भवर वसंदे ।
LINE 134
ਤੇਵਿਰਲੇਸੈਂਸਾਰਵਿਚਿਪਿਰਮਸਨੇਹੀਮੀਨਤਰੰਦੇ
(ਜੋ ਪਿਆਰੇ) ਅਕਾਲ ਪੁਰਖ (ਰੂਪੀ ਸਮੁੰਦਰ ਦੇ ਪ੍ਰੇਮੀ ਹੋਕੇ) ਮੱਛੀ ਵਾਂਙ ਤਰਦੇ ਹਨ ਓਹ ਸੰਸਾਰ ਵਿਚ ਵਿਰਲੇ ਹਨ।
Rare are (the Sikhs) in the world who becoming full of love swim like fish.
ते विरले सैंसार विचि पिरम सनेही मीन तरंदे ।
LINE 135
ਤੇਵਿਰਲੇਸੈਂਸਾਰਵਿਚਿਗੁਰੁਸਿਖਗੁਰੁਸਿਖਸੇਵਕਰੰਦੇ
ਜੋ ਗੁਰ ਸਿੱਖ ਗੁਰੂ ਸਿੱਖਾਂ ਦੀ ਸੇਵਾ (ਮਨੋਂ ਤਨੋਂ ਹੋਕੇ) ਕਰਦੇ ਹਨ ਓਹ ਸੰਸਾਰ ਵਿਚ ਵਿਰਲੇ ਹਨ।
Such Sikhs of the Guru are also rare who serve other Sikhs of the Guru.
ते विरले सैंसार विचि गुरु सिख गुरु सिख सेव करंदे ।
LINE 136
ਭੈਵਿਚਿਜੰਮਨਿਭੈਰਹਨਿਭੈਵਿਚਿਮਰਿਗੁਰੁਸਿਖਜੀਵੰਦੇ
ਭੈ ਵਿਖੇ ਜੰਮਕੇ ਭੈ ਵਿਖੇ ਰਹਿੰਦੇ ਅਰ ਭਯ ਵਿਖੇ ਹੀ ਮਰਦੇ ਹਨ ਓਹ ਗੁਰ ਸਿਖ (ਸਦਾ ਹੀ) ਜੀਉਂਦੇ ਹਨ। (ਭਾਵ ਬਾਲ ਅਵਸਥਾ ਥੋਂ ਧ੍ਰੂਹ ਭਗਤ ਵਾਗੂ ਅਕਾਲ ਪੁਰਖ ਵਿਖੇ ਅੰਤ ਤੀਕ ਪ੍ਰੀਤ ਰਖਦੇ ਹਨ, ਓਹ ਸਦਾ ਅਟੱਲ ਤੇ ਅਚਲ ਪਦਵੀ ਨੂੰ ਪ੍ਰਾਪਤ ਹੁੰਦੇ ਹਨ।
Taking birth and sustaining in His order (fear), the Sikhs of the Guru who die while alive (are also rare).
भै विचि जंमनि भै रहनि भै विचि मरि गुरु सिख जीवंदे ।
LINE 137
ਗੁਰਮੁਖਸੁਖਫਲੁਪਿਰਮੁਚਖੰਦੇ੧੭।।
ਗੁਰਮੁਖ ਹੀ ਪਿਆਰੇ ਹਨ ਜੋ ਵਾਹਿਗੁਰੁ ਦਾ ਸੁਖ ਫਲ ਚਖਦੇ (ਭਾਵ ਬ੍ਰਹਮਾ ਨੰਦ ਵਿਖੇ ਸਦਾ ਮਗਨ ਰਹਿੰਦੇ) ਹਨ।
Thus becoming gurmukhs they taste the fruit of joy.
गुरमुख सुख फलु पिरमु चखंदे ।१७।
LINE 138
ਪਉੜੀ੧੮
पउड़ी १८
LINE 139
ਲਖਜਪਤਪਲਖਸੰਜਮਾਂਹੋਮਜਗਲਖਵਰਤਕਰੰਦੇ
ਲੱਖਾਂ ਜਪੀਏ ਲੱਖਾਂ ਤਪੀਏ ਹਨ, ਲੱਖਾਂ ਸੰਜਮ ਲੱਖਾਂ ਵਰਤ (ਨੇਮਾਦਿਕ ਉਪਾਵ) ਕਰਦੇ ਹਨ।
Millions of recitations, disciplines, continences, burnt oblations and fasts are performed.
लख जप तप लख संजमां होम जग लख वरत करंदे ।
LINE 140
ਲਖਤੀਰਥਲਖਊਲਖਾਲਖਪੁਰੀਆਲਖਪੁਰਬਲਗੰਦੇ
ਲੱਖਾਂ ਤੀਰਥ, ਲੱਖਾਂ ਕੰਨਪਾਟੇ ਜੋਗੀਸ਼ਰ ਹਨ, ਲੱਖਾਂ ਪੁਰੀਆਂ (ਕਾਂਸ਼ੀ ਮਥਰਾਦਿਕ ਹਨ), ਲੱਖਾਂ ਪੁਰਬ (ਕੁੰਭ ਆਦਿਕ) ਲਗਦੇ ਹਨ।
Millions of holy journeys, charities are undertaken and millions of holy occasions are celebrated.
लख तीरथ लख ऊलखा लख पुरीआ लख पुरब लगंदे ।
LINE 141
ਦੇਵੀਦੇਵਲਦੇਹੁਰੇਲਖਪੁਜਾਰੀਪੂਜਕਰੰਦੇ
ਲੱਖਾਂ ਠਾਕਰ ਦੁਆਰੇ, ਦੇਹੁਰੇ, ਸਮਾਧਾਂ, ਲੱਖਾਂ ਪੁਜਾਰੀ ਪੂਜਾ ਕਰਣ ਹਾਰੇ ਹਨ।
In the abodes of goddesses, and the temples, millions of priests perform worship.
देवी देवल देहुरे लख पुजारी पूज करंदे ।
LINE 142
ਜਲਥਲਮਹੀਅਲਭਰਮਦੇਕਰਮਧਰਮਲਖਫੇਰਿਫਿਰੰਦੇ
(ਲਖਾਂ) ਜਲਾਂ, ਥਲਾਂ, ਪ੍ਰਿਥਵੀ, ਅਕਾਸ਼ਪੁਰ ਭੌਣ ਹਾਰੇ ਹਨ, ਕਈ ਲੱਖਾਂ ਕਰਮਾਂ ਧਰਮਾਂ ਦੇ ਫੇਰਾਂ ਵਿੱਚ ਫਿਰਦੇ ਹਨ।
Moving on earth and in the sky, millions practitioners of dharma-oriented activities run hither and thither.
जल थल महीअल भरमदे करम धरम लख फेरि फिरंदे ।
LINE 143
ਲਖਪਰਬਤਵਣਖੰਡਲਖਲਖਉਦਾਸੀਹੋਇਭਵੰਦੇ
ਲੱਖਾਂ ਪਹਾੜਾਂ ਵਣਖੰਡਾਂ ਵਿਖੇ ਉਦਾਸੀ ਹੋਕੇ (ਗ੍ਰਿਹਸਥ ਛੱਡਕੇ ਬਾਹਰ) ਭਟਕਦੇ ਹਨ।
Millions of people becoming unconcerned with worldy affairs go on moving in the mountains and forests.
लख परबत वण खंड लख लख उदासी होइ भवंदे ।
LINE 144
ਅਗਨੀਅੰਗੁਜਲਾਇਂਦੇਲਖਹਿਮੰਚਲਿਜਾਇਗਲੰਦੇ
(ਪੰਜ ਧੂਣੀਆਂ ਤਪਕੇ) ਅੰਗਾਂ ਨੂੰ ਅੱਗ ਨਾਲ ਸਾੜਦੇ ਹਨ, ਲੱਖਾਂ ਹਿਮਾਲਾ (ਪਹਾੜ ਪਰ) ਜਾ ਕੇ ਗਲ ਜਾਂਦੇ ਹਨ (ਪਰੰਤੂ ਫਲ ਕੀ ਹੁੰਦਾ ਹੈ?)।
Millions are there who die by burning themselves and millions are there who die by freezing themselves In the snowy mountains.
अगनी अंगु जलाइंदे लख हिमंचलि जाइ गलंदे ।
LINE 145
ਗੁਰਸਿਖੀਸੁਖੁਤਿਲੁਲਹੰਦੇ੧੮।।
ਗੁਰਸਿੱਖੀ ਦੇ ਫਲ ਦੇ ਇਕ ਤਿਲ ਮਾਤ੍ਰ ਬੀ ਅਨੰਦ ਨੂੰ ਪ੍ਰਾਪਤ ਨਹੀਂ ਕਰ ਸਕਦੇ।
But they all cannot take even a fraction of joy ,Attainable in the life of a Sikh of the Guru.
गुर सिखी सुखु तिलु न लहंदे ।१८।
LINE 146
ਪਉੜੀ੧੯
पउड़ी १९
LINE 147
ਚਾਰਿਵਰਣਕਰਿਵਰਤਿਆਵਰਨੁਚਿਹਨੁਕਿਹੁਨਦਰਿਆਇਆ
ਚਾਰੇ ਵਰਣਾਂ ਵਿਖੇ (ਪਰਮਾਤਮਾਂ) ਵਰਤਦਾ ਹੈ, (ਪਰੰਤੂ ਉਸ ਦਾ) ਵਰਣ ਚਿਹਨ (ਕੋਈ) ਕਿਸੇ ਨੂੰ ਨਾ ਦਿਸਿਆ।
That Lord is diffused in all the four varnas, but , His own colour and mark are imperceptible.
चारि वरण करि वरतिआ वरनु चिहनु किहु नदरि न आइआ ।
LINE 148
ਛਿਅਦਰਸਨੁਭੇਖਧਾਰੀਆਂਦਰਸਨਵਿਚਿਦਰਸਨੁਪਾਇਆ
ਛੀ ਦਰਸ਼ਨ ਦੇ ਭੇਖੀਆਂ ਨੇ ਦਰਸ਼ਨ (ਮਤ) ਵਿਖੇ (ਈਸ਼੍ਵਰ ਦਾ) ਦਰਸ਼ਨ ਨਹੀਂ ਪਾਇਆ (ਭਾਵ ਅੰਤਹਕਰਣ ਸ਼ੀਸ਼ੇ ਦੀ ਮਲਿਨਤਾ ਦੀ ਪਕੜ ਕਰ ਕੇ ਸਾਖ੍ਯਾਤਕਾਰ ਨਾ ਹੋਇਆ)।
The followers of the six philosophical orders (of India) could not see Him in their philosophies.
छिअ दरसनु भेखधारीआं दरसन विचि न दरसनु पाइआ ।
LINE 149
ਸੰਨਿਆਸੀਦਸਨਾਵਧਰਿਨਾਉਗਣਾਇਨਾਉਧਿਆਇਆ
ਸੰਨਿਆਸੀਆਂ ਨੇ ਦਸ ਨਾਉਂ (ਗਿਰੀ, ਪੁਰੀ, ਭਾਰਤੀ ਆਦਿ) ਰਖਾਏ, (ਓਹ ਬੀ ਆਪੋ ਆਪਣੇ) ਨਾਉਂ ਹੀ ਗਿਣਾਉਂਦੇ ਰਹੇ, (ਪਰਮਾਤਮਾਂ ਦਾ) ਨਾਮ (ਕਿਸੇ ਨਾ) ਜਪਾਇਆ।
Sannyasis giving ten names to their sects, counted His many names but donnot contemplate the Nam.
संनिआसी दस नाव धरि नाउ गणाइ न नाउ धिआइआ ।
LINE 150
ਰਾਵਲਬਾਰਹਪੰਥਕਰਿਗੁਰਮੁਖਪੰਥੁਅਲਖੁਲਖਾਇਆ
ਜੋਗੀਆਂ ਨੇ ਬਾਰਾਂ ਪੰਥ (ਭੇਖ) ਥਾਪੇ (ਪਰੰਤੂ) ਗੁਰਮੁਖਾਂ ਦਾ ਪੰਥ ਅਲਖ ਹੀ ਰਿਹਾ, (ਉਸ ਨੂੰ) ਨਾ ਲਖ ਸਕੇ।
Ravals (yogis) made their twelve sects but the imperceptible way of the gurmukhs could not be known by them.
रावल बारह पंथ करि गुरमुख पंथु न अलखु लखाइआ ।
LINE 151
ਬਹੁਰੂਪੀਬਹੁਰੂਪੀਏਰੂਪਰੇਖਲੇਖੁਮਿਟਾਇਆ
ਬਹੁ ਰੂਪੀ ਬਾਹਲੇ ਰੂਪ ਕਰ ਕੇ (ਅਕਾਲ ਪੁਰਖ ਦਾ) ਕੋਈ ਰੂਪ ਰੇਖ ਨਹੀਂ ਹੈ ਅਰ ਕੋਈ (ਉਸ ਦੀ) ਲਿਖਤ ਨੂੰ ਨਹੀਂ ਮਿਟਾ ਸਕਿਆ (ਗੱਲ ਕੀ ਉਨ੍ਹਾਂ ਦੇ ਹੱਥ ਬੀ ਕੁਝ ਨਾ ਆਇਆ)।
The mimics assumed many forms but even then they could not wipe out the writ (inscribed by the Lord) i.e. they could not attain liberation from transmigration.
बहु रूपी बहु रूपीए रूप न रेख न लेखु मिटाइआ ।
LINE 152
ਮਿਲਿਮਿਲਿਚਲਦੇਸੰਗਲਖਸਾਧੂਸੰਗਿਰੰਗਰੰਗਾਇਆ
(ਲਖਾਂ ਮੰਡਲੀਆਂ ਬਣਾ ਕੇ) ਮਿਲ ਮਿਲ ਕੇ ਸਾਥ ਚਲਦੇ ਹਨ, (ਪਰੰਤੂ) ਸਾਧ ਸੰਗਤ ਦੇ ਰੰਗ ਵਿਖੇ ਨਾ ਪ੍ਰੇਮ ਕੀਤਾ।
Though millions of people move jointly creating various leagues and sects but they also could not dye their minds in the (steadfast) colour of holy congregation.
मिलि मिलि चलदे संग लख साधू संगि न रंग रंगाइआ ।
LINE 153
ਵਿਣਗੁਰੁਪੂਰੇਮੋਹੇਮਾਇਆ੧੯।।
ਪੂਰੇ ਗੁਰੂ ਬਾਝ ਮਾਯਾ ਵਿਖੇ ਹੀ ਮੋਹਤ ਰਹੇ, (ਪੂਰਣ ਗੁਰੂ ਬਾਝ ਉਕਤ ਵਰਣਾਦਿਕਾ ਵਿਚੋਂ ਕਿਸੇ ਭੇਖ ਵਿਖੇ ਮੁਕਤੀ ਨਹੀਂ ਹੈ, ਪੂਰਾ ਗੁਰੂ ਗੁਰ ਨਾਨਕ ਹੈ)।
Without the perfect Guru, they all are infatuated by maya.
विण गुरु पूरे मोहे माइआ ।१९।
LINE 154
ਪਉੜੀ੨੦
पउड़ी २०
LINE 155
ਕਿਰਸਾਣੀਕਿਰਸਾਣਕਰਿਖੇਤਬੀਜਿਸੁਖਫਲੁਲਹੰਦੇ
ਜ਼ਿਮੀਂਦਾਰ ਲੋਕ ਜ਼ਿਮੀਂਦਾਰੀ ਦੇ ਕੰਮ ਵਿਚ ਖੇਤ ਬੀਜ ਕੇ ਸੁਖ ਫਲ (ਆਤਮ ਫਲ ਨੂੰ) ਨਹੀਂ ਲੈ ਸਕਦੇ।
Farmers even having done their farming donot attain the fruit of spiritual Leasure.
किरसाणी किरसाण करि खेत बीजि सुख फलु न लहंदे ।
LINE 156
ਵਣਜੁਕਰਨਿਵਾਪਾਰੀਏਲੈਲਾਹਾਨਿਜਘਰਿਵਸੰਦੇ
ਵਪਾਰੀ ਲੋਕ ਵਪਾਰ ਵਿਚ ਲਾਭ ਉਠਾਕੇ ਸ੍ਵੈਸਰੂਪ ਵਿਚ ਵਾਸਾ ਨਹੀਂ ਪਾ ਸਕਦੇ।
The traders engaged in profitable trading donot remain stablized theirselves.
वणजु करनि वापारीए लै लाहा निज घरि न वसंदे ।
LINE 157
ਚਾਕਰਕਰਿਕਰਿਚਾਕਰੀਹਉਮੈਮਾਰਿਸੁਲਹਕਰੰਦੇ
ਨੌਕਰ ਲੋਕ ਚਾਕਰੀ ਕਰ ਕੇ ਅਹੰਤਾ ਮਮਤਾ ਦੂਰ ਕਰ ਕੇ (ਵਾਹਿਗੁਰੂ ਨਾਲ) ਸਨੇਹ ਨਹੀਂ ਰਖਦੇ (ਭਾਵ ਚਾਕਰੀ ਦੀ ਖੱਟੀ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਤੇ ਰਾਗਦ੍ਵੈਖ ਦੀ ਦੂਰੀ ਨਹੀਂ ਹੁੰਦੀ)।
The servants go on doing their jobs but not eschewing ego Alley donot meet the Lord.
चाकर करि करि चाकरी हउमै मारि न सुलह करंदे ।
LINE 158
ਪੁੰਨਦਾਨਚੰਗਿਆਈਆਂਕਰਿਕਰਿਕਰਤਬਥਿਰੁਰਹੰਦੇ
ਪੁੰਨ ਦਾਨਾਇਕ ਭਲਾਈਆਂ ਕਰਨਹਾਰੇ ਕਈ ('ਕਰਤਬ') ਕਰਮ ਕਰ ਕੇ ਥਿਰ ਨਹੀਂ ਰਹਿੰਦੇ (ਭਾਵ ਸਦਾ ਸਥਿਰਤਾ ਦੀ ਪਦਵੀ ਨੂੰ ਨਹੀਂ ਪਾ ਸਕਦੇ)।
People, despite their virtues and charities and .even performing many duties donot remain stablized.
पुंन दान चंगिआईआं करि करि करतब थिरु न रहंदे ।
LINE 159
ਰਾਜੇਪਰਜੇਹੋਇਕੈਕਰਿਕਰਿਵਾਦੁਪਾਰਿਪਵੰਦੇ
ਰਾਜੇ, ਰਯਤ, ਹੋ ਕੇ ਆਪੋ ਵਿਚ (ਕਈ ਪ੍ਰਕਾਰ ਦੇ) ਝਗੜੇ ਕਰਦੇ ਹਨ (ਪਰ ਭਉਜਲ ਤੋਂ) ਪਾਰ ਨਹੀਂ ਹੋ ਸਕਦੇ।
Becoming rulers And subjects, people undertake many quarrels but donot go across the world wean.
राजे परजे होइ कै करि करि वादु न पारि पवंदे ।
LINE 160
ਗੁਰਸਿਖਸੁਣਿਗੁਰੁਸਿਖਹੋਇਸਾਧਸੰਗਤਿਕਰਿਮੇਲਮਿਲੰਦੇ
(ਜੋ ਲੋਕ) ਗੁਰੂ (ਅਰਜਨ ਦੇਵ) ਦੇ ਸਿਖ ਹੋਕੇ, ਗੁਰ ਸਿੱਖ੍ਯਾ ਨੂੰ ਸੁਣਕੇ ਸਾਧ ਸੰਗਤ ਦੇ ਮੇਲ ਵਿਖੇ (ਰਹਿੰਦੇ ਹਨ ਓਹ ਵਾਹਿਗੁਰੂ ਨੂੰ ਆਤਮ ਸੁਖਾਂ ਤੇ ਪਦਾਂ ਨੂੰ) ਮਿਲਦੇ (ਪ੍ਰਾਪਤ ਹੁੰਦੇ) ਹਨ।
Sikhs of the Guru, adopt teachings of the Guru, and joining the holy congregation attain that supreme Lord.
गुरसिख सुणि गुरु सिख होइ साधसंगति करि मेल मिलंदे ।
LINE 161
ਗੁਰਮਤਿਚਲਦੇਵਿਰਲੇਬੰਦੇ੨੦।।
(ਜੋ) ਗੁਰੂ ਦੀ ਸਿੱਖ੍ਯਾ ਵਿਖੇ ਚਲਦੇ ਹਨ, (ਅਜਿਹੇ) 'ਬੰਦੇ' ਵਿਰਲੇ ਹਨ।
Only rare ones behave in accordance with the wisdom of the Guru, the Gurmati.
गुरमति चलदे विरले बंदे ।२०।
LINE 162
ਪਉੜੀ੨੧
पउड़ी २१
LINE 163
ਗੁੰਗਾਗਾਵਿਜਾਣਈਬੋਲਾਸੁਣੈਅੰਦਰਿਆਣੈ
(ਪ੍ਰੇਮ ਰੂਪੀ ਜੀਭ ਥੋਂ ਬਾਝ) ਗੁੰਗਾ ਗਾਉਣਾ ਨਹੀਂ ਜਾਣਦਾ, (ਨਿਸਚੇ ਰੂਪੀ ਕੰਨਾਂ ਥੋਂ ਬਾਝ) ਬੋਲਾ (ਹਰਿ ਜਸ ਨੂੰ) ਸੁਣ ਨਹੀਂ ਸਕਦਾ, ਨਾ ਹੀ ਅੰਦਰ ਆਣੇ (ਭਾਵ ਧਾਰਣ ਕਰ ਸਕਦਾ ਹੈ)।
The dumb person cannot sing and the deaf cannot hear so that nothing enters their understanding.
गुंगा गावि न जाणई बोला सुणै न अंदरि आणै ।
LINE 164
ਅੰਨ੍ਹੈਦਿਸਿਆਵਈਰਾਤਿਅਨ੍ਹੇਰੀਘਰੁਸਿਾਣੈ
(ਵਿਚਾਰ ਰੂਪੀ ਅੱਖਾਂ ਥੋਂ ਬਾਝ) ਅੰਨ੍ਹੇ ਨੂੰ ਦਿਸਦਾ ਨਹੀਂ, ਰਾਤ ਹਨੇਰੀ (ਅਵਿੱਦ੍ਯਾ ਦੀ ਬਾਹੁਲਤਾ ਵਿਖੇ ਆਪਣਾ ਸਰੂਪ ਰੂਪੀ) ਘਰ ਨਹੀਂ ਪਛਾਣਦਾ।
The blind cannot see and in the dark and he cannot identify the house (he lives in).
अंन्है दिसि न आवई राति अन्हेरी घरु न सिाणै ।
LINE 165
ਚਲਿਸਕੈਪਿੰਗੁਲਾਲੂਲ੍ਹਾਗਲਿਮਿਲਿਹੇਤੁਜਾਣੈ
ਪਿੰਗਲਾ (ਭੈ ਰੂਪੀ ਪੈਰਾਂ ਥੋਂ ਬਾਝ) ਚੱਲ ਨਹੀਂ ਸਕਦਾ, (ਉਪਕਾਰ ਰੂਪੀ ਹਥਾਂ ਬਾਝ 'ਲੂਲ੍ਹਾ') ਟੁੰਡਾ ਗਲ ਮਿਲਣ ਦਾ ਅਨੰਦ ਨਹੀਂ ਮਾਣਦਾ।
A cripple cannot keep pace and a handicapped cannot embrace to show his love.
चलि न सकै पिंगुला लूल्हा गलि मिलि हेतु न जाणै ।
LINE 166
ਸੰਢਿਸਪੁਤੀਥੀਐਖੁਸਰੇਨਾਲਿਰਲੀਆਂਮਾਣੈ
ਸੰਢ (ਅਨੀਸ਼੍ਵਰ ਵਾਦੀ ਜੱਗ੍ਯਾਸੂ ਰੂਪ ਇਸਤ੍ਰੀ) ਸਪੂਤੀ (ਗਿਆਨ) ਪੁੱਤ੍ਰ ਵਾਲੀ ਨਹੀਂ ਹੁੰਦੀ, ਖੁਸਰੇ (ਝੂਠੇ ਗੁਰੂ) ਨਾਲ (ਜਗ੍ਯਾਸੂ ਰੂਪ ਤੀਵੀਂ) ਆਨੰਦ ਨਹੀਂ ਮਾਣ ਸਕਦੀ।
A barren woman cannot have a son, nor can she enjoy coition with a eunuch.
संढि सपुती न थीऐ खुसरे नालि न रलीआं माणै ।
LINE 167
ਜਣਿਜਣਿਪੁਤਾਂਮਾਈਆਂਲਾਡਲੇਨਾਂਵਧਰੇਨਿਧਿਙਾਣੈ
ਮਾਵਾਂ ਨੇ ਪੁਤ੍ਰ ਜਣ ਜਣਕੇ ਲਾਡਾਂ ਨਾਲ ਬਦੋ ਬਦੀ (ਚੰਗੇ) ਨਾਮ ਧਰ ਦਿੱਤੇ ਹਨ (ਭਾਵ ਚੰਗੇ ਨਾਵਾਂ ਨਾਲ ਕੋਈ ਸੱਚ ਮੁਚ ਚੰਗਾ ਨਹੀਂ ਹੋ ਸਕਦਾ)।
The mothers giving births to their sons give them pet names lovingly (but mere good names cannot make a good man).
जणि जणि पुतां माईआं लाडले नांव धरेनि धिङाणै ।
LINE 168
ਗੁਰਸਿਖੀਸਤਿਗੁਰੂਵਿਣੁਸੂਰਜੁਜੋਤਿਹੋਇਟਟਾਣੈ
ਸਤਿਗੁਰੂ ਤੋਂ ਬਿਨਾਂ ਗੁਰ ਸਿਖੀ ਨਹੀਂ ਹੋ ਸਕਦੀ, ਟਟਹਿਣਿਆਂ (ਦਾ ਚਾਨਣ) ਸੂਰਜ ਦੀ ਜੋਤ ਨੂੰ ਨਹੀਂ ਪਹੁੰਚ ਸਕਦਾ।
Sikh life without the true Guru is impossible as a glow worm cannot enlighten the sun.
गुरसिखी सतिगुरू विणु सूरजु जोति न होइ टटाणै ।
LINE 169
ਸਾਧਸੰਗਤਿਗੁਰਸਬਦੁਵਖਾਣੈ੨੧।।
ਸਾਧ ਸੰਗਤ ਗੁਰੂ ਦਾ ਸ਼ਬਦ ਕਮਾਏ (ਬਿਨਾਂ ਨਹੀਂ ਹੋ ਸਕਦੀ)।
In the holy congretation the word of the Guru is explained (and the jiv cultivates understanding).
साधसंगति गुर सबदु वखाणै ।२१।
LINE 170
ਪਉੜੀ੨੨
पउड़ी २२
LINE 171
ਲਖਧਿਆਨਸਮਾਧਿਲਾਇਗੁਰਮੁਖਿਰੂਪਿਅਪੜਿਸਕੈ
ਲਖਾਂ ਧਿਆਨੀ ਲੋਕ ਸਮਾਧੀਆਂ ਲਾਉਂਦੇ, ਪਰੰਤੂ ਗੁਰਮੁਖਾਂ ਦੇ ਰੂਪ ਨੂੰ ਪਹੁੰਚ ਨਹੀਂ ਸੱਕੇ।
Millions of meditational postures and concentrations cannot equal the form of the gurmukh.
लख धिआन समाधि लाइ गुरमुखि रूपि न अपड़ि सकै ।
LINE 172
ਲਖਗਿਆਨਵਖਾਣਿਕਰਸਬਦਸੁਰਤਿਉਡਾਰੀਥਕੈ
ਲੱਖਾਂ ਗਿਆਨੀ, ਵਯਾਖ੍ਯਾਨਾਂ ਨੂੰ ਕਰ ਕੇ ਸਬਦ (ਬ੍ਰਹਮ ਦੀ) ਸੁਰਤ ਦੀ ਉਡਾਰੀ ਵਿਖੇ ਥਕਤ ਹੋ ਗਏ।
Millions got tired with learning and elaborations and with flights of consciousness to reach the divine Word.
लख गिआन वखाणि कर सबद सुरति उडारी थकै ।
LINE 173
ਬੁਧਿਬਲਬਚਨਬਿਬੇਕਲਖਢਹਿਢਹਿਪਵਨਿਪਿਰਮਦਰਿਧਕੈ
ਬੁੱਧੀ ਦੇ ਬਲ ਅਤੇ ਬਚਨਾਂ ਦੇ ਵਿਚਾਰ ਲੱਖਾਂ ਕੀਤੇ ਅੰਤ ਨੂੰ ਪਿਰੀ ਦੇ ਦਰਵਾਜੇ ਥੋਂ ਧੱਕੇ ਖਾ ਢਹਿ (ਗਿਰ) ਗਏ।
Millions of people using their intellect and powers talk of discerning wisdom but they fall and stagger, and, at the door of the Lord they get jolts and blows.
बुधि बल बचन बिबेक लख ढहि ढहि पवनि पिरम दरि धकै ।
LINE 174
ਜੋਗਭੋਗਬੈਰਾਗਲਖਸਹਿਸਕਹਿਗੁਣਵਾਸੁਮਹਕੈ
ਜੋਗੀ, ਭੋਗੀ, ਲੱਖਾਂ ਵਿਰਕਤ ਲੋਕ ਗੁਣਾਂ ਦੀ ਵਾਸ਼ਨਾ ਮਹਿਕ (ਭਾਵ ਸ਼ਾਨ ਸ਼ੌਕਤਾਂ ਨੂੰ)। ਦੇਖਕੇ ਸਹਾਰ ਨਾ ਸਕੇ (ਗੱਲਕੀ, ਸੁਤ, ਵਿਤ, ਲੋਕ ਦੀ ਈਖਣਾ ਵਿਖੇ ਆਕੇ ਈਸ਼੍ਵਰੀਯ ਈਖਣਾ ਥੋਂ ਹੱਥ ਧੋ ਬੈਠੇ)।
Millions of yogis, pleasure seekers and recluses cannot bear the passions and fragrance of the three qualities of nature (sattv, rajas and tamas).
जोग भोग बैराग लख सहि न सकहि गुण वासु महकै ।
LINE 175
ਲਖਅਚਰਜਅਚਰਜਹੋਇਅਬਿਗਤਿਗਤਿਅਬਿਗਤਿਵਿਚਿਅਕੈ
ਲਖਾਂ ਅਚਰਜ (ਪਦਾਰਥਾਂ ਨੂੰ ਦੇਖਕੇ) ਅਚਰਜ ਹੋ ਜਾਂਦੇ ਹਨ ਅਰ ('ਅਬਿਗਤ'=) ਪ੍ਰਮਾਤਮਾ ਦੀ ਗਤੀ ('ਅਬਗਤ'=) ਔਖ੍ਯਾਈ ਵਾਲੀ ਪ੍ਰਾਪਤੀ ਵਿਖੇ ਅੱਕ ਜਾਂਦੇ ਹਨ।
Millions of wonderstruck people have got tired of the unmanifest nature of the unmanifest Lord.
लख अचरज अचरज होइ अबिगति गति अबिगति विचि अकै ।
LINE 176
ਵਿਸਮਾਦੀਵਿਸਮਾਦੁਲਖਅਕਥਕਥਾਵਿਚਿਸਹਮਿਸਹਕੈ
ਵਿਸਮਾਦਾਂ ਵਿਚ ਲਖਾਂ ਵਿਸਮਾਦੀ (ਲੋਕ ਅਤੇ ਉਸ ਪਰਮਾਤਮਾਂ ਦੀਆਂ) ਅਕੱਥ ਕਥਾ ਵਿਚ ਵਿਚ ਸਹਿਮ (ਡਰ) ਨਾਲ ਸਹਿਕਦੇ ਹਨ।
Millions are awe-struck, with the ineffable story of that wondrous Lord.
विसमादी विसमादु लख अकथ कथा विचि सहमि सहकै ।
LINE 177
ਗੁਰਸਿਖੀਦੈਅਖਿਫਰਕੈ੨੨੨੮।।।ਅਠਾਈ
(ਏਹ ਸਾਰੇ) ਗੁਰਸਿੱਖੀ ਦੇ ਅੱਖ ਫਰਕਣ (ਨੂੰ ਨਹੀਂ ਪਹੁੰਚ ਸਕਦੇ ਜਾਂ ਗੁਰਸਿੱਖੀ ਦੇ ਅਗੇ ਅੱਖ ਫਰਕਣ ਵਿਖੇ ਤਾਬੜ ਤੋੜ ਗਿਆਨ ਹੋ ਜਾਂਦਾ ਹੈ, ਅਥਵਾ ਗੁਰਸਿਖੀ ਥੋਂ ਅੱਖ ਬੁਧੀ ਦੀ ਖਿੜ ਜਾਂਦੀ ਹੈ।)
They all are equal to the delight of one moment of the life of a Sikh of the Guru.
गुरसिखी दै अखि फरकै ।२२।२८। अठाई ।