ਵਾਰਾਂ ਭਾਈ ਗੁਰਦਾਸ ਜੀ

ਅੰਗ 30
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Oankar, the primal energy, realized through the grace of divine preceptor
ੴ सतिगुर प्रसादि ॥
LINE 02
ਪਉੜੀ
पउड़ी १
LINE 03
ਸਤਿਗੁਰਸਚਾਪਾਤਿਸਾਹੁਗੁਰਮੁਖਿਸਚਾਪੰਥੁਸੁਹੇਲਾ
ਸਤਿਗੁਰੂ (ਨਾਨਕ) ਸੱਚਾ ਪਾਤਸ਼ਾਹ ਹੈ, (ਜਿਸਨੇ) ਗੁਰਮੁਖ ਸੱਚਾ ਪੰਥ ਸੁਖ ਰੂਪ ਰਚਿਆ ਹੈ, (ਭਾਵ ਆਪ ਸੱਚ ਰੂਪ ਹੈ, ਪੰਥ ਬੀ ਸੰਚਾ ਸੁਖ ਰੂਪ ਹੈ)।
The true Guru is the true emperor and the way of gurmukhs is the way of happiness.
सतिगुर सचा पातिसाहु गुरमुखि सचा पंथु सुहेला ।
LINE 04
ਮਨਮੁਖਕਰਮਕਮਾਂਵਦੇਦੁਰਮਤਿਦੂਜਾਭਾਉਦੁਹੇਲਾ
ਮਨਮੁਖ ਕਰਮ ਕਰਦੇ ਹਨ (ਸੱਚੇ ਗੁਰੂ ਨੂੰ ਛੱਡਕੇ) ਓਹ ਦੁਰਮਤਿ ਅਰ ਦੂਜਾ ਭਾਉ ਕਰ ਕੇ ਦੁਖੀ ਹੁੰਦੇ ਹਨ।
Mind-orientd, manmukhs, act controlled by ill intellect and tread on painful path of duality.
मनमुख करम कमांवदे दुरमति दूजा भाउ दुहेला ।
LINE 05
ਗੁਰਮੁਖਿਸੁਖਫਲੁਸਾਧਸੰਗਭਾਇਭਗਤਿਕਰਿਗੁਰਮੁਖਿਮੇਲਾ
ਗੁਰਮੁਖ ਲੋਕ ਸਾਧ ਸੰਗਤ ਵਿਖੇ ਗੁਰਮੁਖਾਂ ਨਾਲ ਭਾਇ ਭਗਤ (ਪ੍ਰੇਮ ਨਾਲ) ਮੇਲਾ ਕਰ ਕੇ ਸੁਖਫਲ ਪਾਉਂਦੇ ਹਨ (ਭਾਵ ਸਦਾ ਪ੍ਰਸੰਨ ਰਹਿੰਦੇ ਹਨ)।
Gurmukhs attain the fruit of delight in the holy congregation and with loving devotion meet the gurmukhs.
गुरमुखि सुख फलु साधसंग भाइ भगति करि गुरमुखि मेला ।
LINE 06
ਕੂੜੁਕੁਸਤੁਅਸਾਧਸੰਗੁਮਨਮੁਖਦੁਖਫਲੁਹੈਵਿਹੁਵੇਲਾ
ਮਨਮੁਖ ਕੂੜ ਤੇ ਹਠ ਰੂਪ 'ਅਸਾਧ' ਦੁਸ਼ਟ ਸੰਗਤ ਹੈ, (ਇਸ ਕਰਕੇ) ਦੁਖ ਫਲ ਅਤੇ ਜ਼ਹਿਰ ਦੀ ਫਲੀ ਰੂਪ ਹੈ।
In the company of falsehood and the wicked, the fruit of sufferings of the mannzukhs grows like a poisonous creeper.
कूड़ु कुसतु असाध संगु मनमुख दुख फलु है विहु वेला ।
LINE 07
ਗੁਰਮੁਖਿਆਪੁਗਵਾਵਣਾਪੈਰੀਪਉਣਾਨੇਹੁਨਵੇਲਾ
ਗੁਰਮੁਖ ਆਪਾ ਭਾਵ ਗਵਾਕੇ ਪੈਰੀਂ ਪੌਣਾ ਕਰਦੇ ਹਨ, ਇਸੇ ਕਰ ਕੇ ਪ੍ਰੇਮ ਦਿਨੋਂ ਦਿਨ ਨਵੇਲ (ਨਵਾਂ) ਹੁੰਦਾ ਹੈ (ਅਥਵਾ ਪ੍ਰੇਮ ਦਾ ਇਕ ਵੇਲਾ ਨਹੀਂ ਭਾਵ ਅੱਠੇ ਪਹਿਰ ਪ੍ਰੇਮ ਬਣਿਆ ਰਹਿੰਦਾ ਹੈ)।
Losing the ego and falling on the feet is a new path of love followed by gurmukhs.
गुरमुखि आपु गवावणा पैरी पउणा नेहु नवेला ।
LINE 08
ਮਨਮੁਖਆਪੁਗਣਾਵਣਾਗੁਰਮਤਿਗੁਰਤੇਉਕੜੁਚੇਲਾ
ਮਨਮੁਖ ਆਪਣਾ (ਜਨਮ) ਗਵਾ ਦਿੰਦਾ ਹੈ, ਕਿਉਂ ਜੋ ਗੁਰੂ ਦੀ ਗੁਰ ਸਿਖ੍ਯਾ ਥੋਂ ('ਉਕੜੁ') ਉੱਕਣ ਵਾਲਾ (ਜਾਂ ਉਪਰਾਮੀ) ਚੇਲਾ ਹੈ, (ਛੇਕੜਲੀ ਤੁਕ ਵਿਖੇ ਸਿੱਟਾ ਦੱਸਦੇ ਹਨ)।
The manmukh makes himself noticed and moves away from the Guru and the wisdom of the Guru.
मनमुख आपु गणावणा गुरमति गुर ते उकड़ु चेला ।
LINE 09
ਕੂੜੁਸਚੁਸੀਹਬਕਰਖੇਲਾ।।
ਝੂਠ ਤੇ ਸੱਚ ਦਾ ਸ਼ੇਰ ਅਤੇ ਬੱਕਰੇ ਵਾਲਾ ਖੇਲ ਹੈ (ਸੱਚ ਅਗੇ ਝੂਠ ਲੋਪ ਹੋ ਜਾਂਦਾ ਹੈ)।
The game of truth and falsehood is similar to (impossible) meeting of the lion and the goat.
कूड़ु सचु सीह बकर खेला ।१।
LINE 10
ਪਉੜੀ
पउड़ी २
LINE 11
ਗੁਰਮੁਖਿਸੁਖਫਲੁਸਚੁਹੈਮਨਮੁਖਦੁਖਫਲੁਕੂੜੁਕੂੜਾਵਾ
ਗੁਰਮੁਖ ਸਚੀ ਮੁਚੀ ਸੁਖਾਂ ਦਾ ਫਲ ਰੂਪ ਹੈ ਅਰ ਮਨਮੁਖ ਦੁਖ ਦਾ ਫਲ ਰੂਪ ਹੈ, (ਅਰ 'ਕੂੜ ਕੂੜਾਵਾ') ਝੂਠ ਮੂਠ ਹੈ (ਅਥਵਾ ਕੁੜ ਕੁੜ ਕੁੱਕੜੀ ਵਾਂਗੂੰ ਕਰਦਾ ਰਹਿੰਦਾ ਹੈ)।
The gurmukh attains the pleasure fruit of truth and the manmukh receives the bitter fruit of falsehood.
गुरमुखि सुख फलु सचु है मनमुख दुख फलु कूड़ु कूड़ावा ।
LINE 12
ਗੁਰਮੁਖਿਸਚੁਸੰਤੋਖੁਰੁਖੁਦੁਰਮਤਿਦੂਜਾਭਾਉਪਛਾਵਾ
ਗੁਰਮੁਖ ਸੱਚ ਅਤੇ ਸੰਤੋਖ ਦਾ ਬ੍ਰਿੱਛ ਹੈ, 'ਦੁਰਮਤਿ' ਮਨਮੁਖ ਦੂਜੇ ਭਾਉ ਵਾਲਾ ਬ੍ਰਿੱਛ ਦੇ ਪਰਛਾਵੇਂ ਵਾਂਗੂੰ ਹੈ, (ਅੱਗੇ ਖੋਲ੍ਹਕੇ ਦੱਸਦੇ ਹਨ)।
Gurmukh is tree of truth and contentment and the wicked person is the unstable shade of duality.
गुरमुखि सचु संतोखु रुखु दुरमति दूजा भाउ पछावा ।
LINE 13
ਗੁਰਮੁਖਿਸਚੁਅਡੋਲੁਹੈਮਨਮੁਖਫੇਰਿਫਿਰੰਦੀਛਾਵਾਂ
ਗੁਰਮੁਖ ਨਿਸਚੇ ਸਥਿਰ (ਬ੍ਰਿੱਛ ਵਤ) ਹੈ ਅਰ ਮਨਮੁਖ (ਉਡਦੇ ਪੰਛੀ ਦੀ) ਛਾਂ ਵਾਂਗ (ਅਨਸਥਿਰ) ਹੈ।
Gurmukh is firm like truth and manmukh, the mind oriented is like ever shifting shade.
गुरमुखि सचु अडोलु है मनमुख फेरि फिरंदी छावां ।
LINE 14
ਗੁਰਮੁਖਿਕੋਇਲਅੰਬਵਣਮਨਮੁਖਵਣਿਵਣਿਹੰਢਨਿਕਾਵਾਂ
ਗੁਰਮੁਖ ਅੰਬ ਦੇ ਬੂਟੇ ਦੀ ਕੋਇਲ ਵਾਂਙ ਹੈ, (ਜੋ ਠੰਡੀ ਛਾਂ ਇਕੋ ਬੂਟੇ ਤੇ ਬੈਠਕੇ ਮਿਸ਼ਟ ਬਚਨ ਬੋਲਦੀ ਹੈ ਅਰ) ਮਨਮੁਖ ਬੂਟੇ ਬੂਟੇ ਬੈਠੇ ਕਾਵਾਂ ਵਾਂਗੂ ਕਾਂ ਕਾਂ ਕਰਦਾ ਫਿਰਦਾ ਹੈ।
Gurmukh is like nightingale which resides in mango groves but manmukh is like a crow which wanders in forests from place to place.
गुरमुखि कोइल अंब वण मनमुख वणि वणि हंढनि कावां ।
LINE 15
ਸਾਧਸੰਗਤਿਸਚੁਬਾਗਹੈਸਬਦਸੁਰਤਿਗੁਰਮੰਤੁਸਚਾਵਾਂ
ਸਾਧ ਸੰਗਤ ਸੱਚਾ ਬਾਗ ਹੈ, ਸ਼ਬਦ ਦੀ ਸੁਰਤ ਅਰ ਗੁਰੂ ਦਾ ਮੰਤ੍ਰ ਸੱਚੀ (ਛਾਂ) ਹੈ।
The holy congregation is the true garden where gurmantr inspires the consciousness to merge in the Word, the true shade.
साधसंगति सचु बाग है सबद सुरति गुर मंतु सचावां ।
LINE 16
ਵਿਹੁਵਣੁਵਲਿਅਸਾਧਸੰਗਿਬਹੁਤੁਸਿਆਣਪਨਿਗੋਸਾਵਾਂ
ਖੋਟੀ ਸੰਗਤ ਵਿਹੁ (ਜ਼ਹਿਰ) ਦਾ ('ਵਲਿ') ਬੂਟਾ ਹੈ, ਵੱਡੀਆਂ ਸਿਆਣਪਾਂ ਕਰ ਕੇ ਨਿੱਗੋਸਾਵਾਂ ਹੈ (ਅਰਥਾਤ ਉਸ ਦਾ ਗੁਰੂ ਗੁਸਾਈਂ ਕੋਈ ਨਹੀਂ ਹੈ “ਕਬੀਰ ਨਿਗੁਸਾਏਂ ਬਹਿ ਗਏ ਥਾਂਘੀ ਨਾਂਹੀ ਕੋਈ॥” ਅਰਥਾਤ ਨਿਗੁਰੇ ਜਨਮ ਮਰਨ ਦੇ ਪ੍ਰਵਾਹ ਵਿਖੇ ਰੁੜ੍ਹਦੇ ਹਨ, ਕੋਈ ਠੱਲਣ ਵਾਲਾ ਨਹੀਂ ਹੁੰਦਾ, ਕਿਉਂ ਜੋ ਗੁਰੂ ਮਲਾਹ ਦਾ ਆਸ਼੍ਰਯ
Company of the wicked is like a wild poisonous creeper and the manmukh in order to develop it goes on playing many tricks.
विहु वणु वलि असाध संगि बहुतु सिआणप निगोसावां ।
LINE 17
ਜਿਉਕਰਿਵੇਸੁਆਵੰਸੁਨਿਨਾਵਾਂ।।
(ਓਹ ਲੋਕ ਮਨਮੁਖ) ਵੇਸ਼ਵਾ ਦੇ ਪੁੱਤ੍ਰ ਵਾਂਗ ਨਿਨਾਵੇਂ ਹਨ। (ਅਰਥਾਤ ਪਿਤਾ ਦਾ ਕੋਈ ਨਾਮ ਨਹੀਂ। ਸ੍ਰੀ ਗੁਰੂ ਜੀ-”ਵਿਚਿ ਹਉਮੈ ਕਰਮ ਕਮਾਵਦੇ ਜਿਉ ਵੇਸੁਆ ਪੁਤੁ ਨਿਨਾਉ॥ ਪਿਤਾ ਜਾਤਿ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ॥”
He is like the son of a prostitute who goes without a family name.
जिउ करि वेसुआ वंसु निनावां ।२।
LINE 18
ਪਉੜੀ
पउड़ी ३
LINE 19
ਗੁਰਮੁਖਿਹੋਇਵੀਆਹੀਐਦੁਹੀਵਲੀਮਿਲਿਮੰਗਲਚਾਰਾ
(ਜਦ ਕੰਨ੍ਯਾ) ਗੁਰਮੁਖ ਹੁੰਦੀ ਹੈ (ਭਾਵ ਯੁਬਾ ਅਵਸਥਾ ਵਿਖੇ ਸਿਆਣੀ ਹੁੰਦੀ ਹੈ) ਵਿਆਹੀ ਜਾਂਦੀ ਹੈ, ਦੁਹੀਂ ਪਾਸੀ (ਧੇਤੇ ਪੁਤੇਤੇ) ਮੰਗਲਾਚਾਰ ਹੁੰਦੇ ਹਨ (ਏਥੇ ਨਵਾਂ ਜਾਂ ਦਸਾਂ ਵਰਿਹਾਂ ਦੀਆਂ ਧੀਆਂ ਦਾ ਵਿਵਾਹ ਭਾਈ ਸਾਹਿਬ ਜੀ ਨੇ ਬੰਦ ਕਰਨ ਲਈ ਗੁਰਮੁਖ ਵਿਸ਼ੇਖਣ ਦਿੱਤਾ ਹੈ, ਅਰਥਾਤ ਪੁੱਤ੍ਰ ਧੀ ਜਦ ਜੁਆਨ ਹੋਣ ਅਰ ਅੰਮ੍ਰ੍ਰ
Gurmukhs are such as the marriage of two families where sweet songs are sung on both sides and pleasures is attained.
गुरमुखि होइ वीआहीऐ दुही वली मिलि मंगलचारा ।
LINE 20
ਦੁਹੁਮਿਲਿਜੰਮੈਜਾਣੀਐਪਿਤਾਜਾਤਿਪਰਵਾਰਸਧਾਰਾ
(ਇਸਤ੍ਰੀ ਅਤੇ ਭਰਤਾ) ਦੋਹਾਂ ਦੇ ਮੇਲ ਥੋਂ ਪੁੱਤ੍ਰ ਜੰਮਦਾ ਹੈ, ਪਿਤਾ ਦੀ ਜਾਤ ਦਾ ('ਸਧਾਰਾ') ਆਸਰਾ (ਵੇਖਕੇ) ਸਾਰਾ ਪਰਵਾਰ (ਅਨੰਦਿਤ ਹੁੰਦਾ ਹੈ)।
They are such as the son born of the union of mother and father gives happiness to the parents because the lineage and family of the father gets increased.
दुहु मिलि जंमै जाणीऐ पिता जाति परवार सधारा ।
LINE 21
ਜੰਮਦਿਆਂਰੁਣਝੁੰਝਣਾਵੰਸਿਵਧਾਈਰੁਣਝੁਣਕਾਰਾ
ਜੰਮਣ ਵੇਲੇ ਵਾਜੇ ਵਜਾਕੇ ਅਨੰਦ ਵਧਾਈਆਂ ਕਰਦੇ ਵੰਸ ਵਧਣ (ਦੀ ਖੁਸ਼ੀ ਵਿਚ 'ਰੁਣ ਝੁਣਕਾਰਾ' ਰਾਗੀਆਂ ਦੇ) ਸ਼ਬਦ ਕੀਰਤਨ ਹੁੰਦੇ ਹਨ।
Clarionets are played upon the birth of a child and celebrations are arranged on the further development of the family.
जंमदिआं रुणझुंझणा वंसि वधाई रुण झुणकारा ।
LINE 22
ਨਾਨਕਦਾਦਕਸੋਹਿਲੇਵਿਰਤੀਸਰਬਹੁਦਾਨਦਤਾਰਾ
ਨਾਨਕੇ ਦਾਦਕੇ (ਘਰ) ਖੁਸ਼ੀਆਂ ਹੁੰਦੀਆਂ ਹਨ; ਲਾਗੀ ਲੋਕ (ਜੋ ਟਹਿਲ ਕਰਦੇ ਹਨ) ਦਾਨੀਆਂ ਪਾਸੋਂ ਦਾਨ ਪਾਉਂਦੇ ਹਨ।
In the homes of mother and father songs of joy are sung and the servants are given many a gift.
नानक दादक सोहिले विरतीसर बहु दान दतारा ।
LINE 23
ਬਹੁਮਿਤੀਹੋਇਵੇਸੁਆਨਾਪਿਉਨਾਉਂਨਿਨਾਉਂਪੁਕਾਰਾ
ਵੇਸਵਾ ਦੇ ਬਾਹਲੇ ਮਿੱਤ੍ਰ ਹਨ, (ਇਸ ਲਈ ਉਸਦੇ ਵਿਆਹ ਪੁਰ ਕੋਈ ਅਨੰਦ ਨਹੀਂ ਕੀਤਾ ਜਾਂਦਾ, ਉਸ ਦੀ ਸੰਤਾਨ) ਪਿਤਾ ਦੇ ਨਾਉਂ ਥੋਂ ਸੱਖਣੀ ਨਿਨਾਵੀਂ ਹੀ ਰਹਿੰਦੀ ਹੈ।
Son of a prostitute, friendly to everyone, has no name of his father and he is known as nameless.
बहु मिती होइ वेसुआ ना पिउ नाउं निनाउं पुकारा ।
LINE 24
ਗੁਰਮੁਖਿਵੰਸੀਪਰਮਹੰਸਮਨਮੁਖਿਠਗਬਗਵੰਸਹਤਿਆਰਾ
ਗੁਰਮੁਖਾਂ ਦੀ ਵੰਸ਼ ਪਰਮਹੰਸ ਦੇ ਬਰਾਬਰ ਹੈ, (ਦੁੱਧ ਪਾਣੀ ਅੱਡ ਕਰਦੇ ਹਨ), ਮਨਮੁਖਾਂ ਦੀ ਵੰਸ ਠੱਗਾ ਦੀ ਵੰਸ ਵਾਂਙੂ ਹਤਿਆਰੀ ਬਗਲੇ ਵਾਂਗ (ਮੱਛੀਆਂ ਮਾਰਣ ਵਾਲੀ) ਹੈ।
The family of gurmukhs is like paramhatis (the swans of high order which can sift milk from water i.e. truth from falsehood) and the family of the mind-oriented ones is like hypocrite cranes who kill others.
गुरमुखि वंसी परम हंस मनमुखि ठग बग वंस हतिआरा ।
LINE 25
ਸਚਿਸਚਿਆਰਕੂੜਹੁਕੂੜਿਆਰਾ।।
ਸੱਚ ਥੋਂ ਸਚਿਆਰ ਅਤੇ ਕੂੜ ਥੋਂ ਕੂੜਿਆਰ (ਜਾਪਦਾ ਹੈ, ਗੱਲ ਕੀ ਗੁਰੂ ਘਰ ਦੇ ਪ੍ਰੇਮੀ ਗੁਰਮੁਖ ਪਰਮਹੰਸ ਹਨ, ਜੋ ਕੂੜ ਦੇ ਮਗਰ ਲੱਗ ਟੁਰੇ ਹਨ ਉਹ ਮਨਮੁਖ ਠਗਵੰਸੀ ਹੋਕੇ ਪਾਪ ਬੰਸੀ ਹਨ)।
From truth the truthful and from falsehood the Hers are begotten.
सचि सचिआर कूड़हु कूड़िआरा ।३।
LINE 26
ਪਉੜੀ
पउड़ी ४
LINE 27
ਮਾਨਸਰੋਵਰੁਸਾਧਸੰਗੁਮਾਣਕਮੋਤੀਰਤਨਅਮੋਲਾ
ਸਾਧ ਸੰਗਤ ਮਾਨ ਸਰੋਵਰ (ਤੀਰਥ) ਹੈ, ਮਾਣਕ ਮੋਤੀ ਅਤੇ ਰਤਨ ਅਮੋਲਕ ਹਨ (ਭਾਵ ਮੰਨਨ, ਸੱਧਤਾਈ, ਵੈਰਾਗਾਦਿ ਗੁਣ ਵਿਦਮਾਨ ਹਨ)।
Manasarovar (lake) in the form of holy congregation contains in it many invaluable rubies, pearls and jewels.
मानसरोवरु साधसंगु माणक मोती रतन अमोला ।
LINE 28
ਗੁਰਮੁਖਿਵੰਸੀਪਰਮਹੰਸਸਬਦਸੁਰਤਿਗੁਰਮਤਿਅਡੋਲਾ
ਗੁਰਮੁਖਾਂ ਦੀ ਸੰਪ੍ਰਦਾਯ ਉਥੇ ਪਰਮਹੰਸ (ਹੋਕੇ ਨਿਵਾਸ ਰਖਦੀ) ਹੈ, ਸਬਦ ਦੀ ਸੁਰਤ ਵਿਖੇ ਗੁਰਮਤ ਲੈਕੇ ਅਡੋਲ ਰਹਿੰਦੇ ਹਨ।
Gurmukhs too belong to the family of swans of highest order who merging their consciousness in the Word remain stabilized.
गुरमुखि वंसी परम हंस सबद सुरति गुरमति अडोला ।
LINE 29
ਖੀਰਹੁਂਨੀਰਨਿਕਾਲਦੇਗੁਰਮੁਖਿਗਿਆਨੁਧਿਆਨੁਨਿਰੋਲਾ
ਦੁੱਧ ਥੋਂ ਪਾਣੀ ਕੱਢਦੇ ਹਨ (ਅਰਥਾਤ ਤੱਤ ਮਿਥ੍ਯਾ ਦਾ ਵਿਵੇਚਨ ਕਰਦੇ ਹਨ)। ਗੁਰਮੁਖਾਂ ਦਾ ਗਿਆਨ ਧਿਆਨ, (ਜਗ ਥੋਂ) ਨਿਰਾਲਾ ਹੈ, (ਈਸ੍ਵਰ ਪਰਾਇਣ ਰਹਿੰਦੇ ਹਨ)।
Due to their power of knowledge and meditiation, the gurmukhs sift milk from water (i.e. truth from falsehood).
खीरहुं नीर निकालदे गुरमुखि गिआनु धिआनु निरोला ।
LINE 30
ਗੁਰਮੁਖਿਸਚੁਸਲਾਹੀਐਤੋਲੁਤੋਲਣਹਾਰੁਅਤੋਲਾ
ਗੁਰਮੁਖ ਸਚ ਦੀ ਸ਼ਲਾਘਾ ਕਰਦੇ ਹਨ, ਤੋਲਨਹਾਰੇ ਹੋਕੇ ਅਤੋਲ (ਵਾਹਿਗੁਰੂ) ਦੇ ਵਿਚਾਰ ਕਰਨ ਵਿਖੇ (ਤਤਪਰ ਰਹਿੰਦੇ ਹਨ)।
Eulogising the truth, gurmukhs become incomparable and their glory cannot be measured by any one.
गुरमुखि सचु सलाहीऐ तोलु न तोलणहारु अतोला ।
LINE 31
ਮਨਮੁਖਬਗੁਲਸਮਾਧਿਹੈਘੁਟਿਘੁਟਿਜੀਆਂਖਾਇਅਬੋਲਾ
ਮਨਮੁਖ ਬਗਲ ਸਮਾਧੀ ਮੋਨੀ ਹੋਕੇ ਘੁਟ ਘੁਟ ਕੇ ਜੀਵਾਂ ਨੂੰ ਖਾਂਦੇ ਹਨ।
Manmukh, the mind-oriented, is like a crane who silently strangulates the creatures and eats them up.
मनमुख बगुल समाधि है घुटि घुटि जीआं खाइ अबोला ।
LINE 32
ਹੋਇਲਖਾਉਟਿਕਾਇਜਾਇਛਪੜਿਊਹੁਪੜੈਮੁਹਚੋਲਾ
ਜਿਸ ਛੱਪੜ ਵਿਖੇ ਟਿਕਾਉ ਦਾ ਲਖਾਉ ਹੋਵੇ ਉਥੇ (ਬਗਲੇ ਦੇ) ਮੂੰਹ ਚੋਲ੍ਹਣ ਨਾਲ ਧਾਕ ਪੈ ਜਾਂਦੀ ਹੈ (ਭਾਵ ਮੱਛੀਆਂ ਵਿਖੇ ਵਿਪਦਾ ਅਤੇ ਬਰਬਾਦੀ ਫੈਲਦੀ ਹੈ)।
Seeing it sitting at a pond, the creatures therein create an uproar and cries of distress.
होइ लखाउ टिकाइ जाइ छपड़ि ऊहु पड़ै मुहचोला ।
LINE 33
ਸਚੁਸਾਉਕੂੜੁਗਹਿਲਾਗੋਲਾ।।
ਸਚ ਸਾਊ ਹੈ ਤੇ ਕੂੜ ਗਾਫਲ ਗ਼ੁਲਾਮ ਹੈ, (ਜਿਸ ਦਾ ਅਧਿਕਾਰ ਸਜ਼ਾ ਹੁੰਦੀ ਹੈ)।
Truth is noble whereas falsehood is lowly slave.
सचु साउ कूड़ु गहिला गोला ।४।
LINE 34
ਪਉੜੀ
पउड़ी ५
LINE 35
ਗੁਰਮੁਖਸਚੁਸੁਲਖਣਾਸਭਿਸੁਲਖਣਸਚੁਸੁਹਾਵਾ
ਗੁਰਮੁਖ ਸੱਚ ਦਾ ਰੂਪ ਤੇ ਸ੍ਰੇਸ਼ਟ ਲੱਖਣਾਂ ਵਾਲਾ ਹੈ (ਉਸ ਵਿਚ) ਸਾਰੇ ਸੁਲੱਖਣ ਸੱਚੇ ਤੇ ਸੁਭਾਇਮਾਨ ਹਨ।
The true gurmukh possesses auspicious characteristics and all good marks adorn him.
गुरमुख सचु सुलखणा सभि सुलखण सचु सुहावा ।
LINE 36
ਮਨਮੁਖਕੂੜੁਕੁਲਖਣਾਸਭਕੁਲਖਣਕੂੜੁਕੁਦਾਵਾ
ਮਨਮੁਖ ਕੂੜ ਦਾ ਰੂਪ ਤੇ ਖੋਟੇ ਲੱਖਣਾਂ ਵਾਲਾ ਹੈ; (ਉਸ ਦੇ) ਸਾਰੇ ਕੁਲੱਖਣ ਝੂਠੇ ਤੇ ਖੋਟੇ ਦਾਵਾਂ ਵਾਲੇ ਹਨ (ਹੁਣ ਤੀਜੀ ਤੁਕੋਂ ਲੈਕੇ ਸੱਤਵੀ ਤੀਕ ਸੱਚ ਤੇ ਕੂੜ ਦਾ ਭੇਦ ਦੱਸਦੇ ਹਨ)।
Manmukh, the self-willed, keeps false marks and besides all bad characteristics in him, be possesses all deceptive tricks.
मनमुख कूड़ु कुलखणा सभ कुलखण कूड़ु कुदावा ।
LINE 37
ਸਚੁਸੁਇਨਾਕੂੜੁਕਚੁਹੈਕਚੁਕੰਚਨਮੁਲਿਮੁਲਾਵਾ
ਸੱਚ ਸੋਨਾ ਤੇ ਕੂੜ ਕੱਚ ਦਾ ਰੂਪ ਹੈ, ਕੱਚ ਤੇ ਸੋਨੇ ਦੇ ਮੁੱਲ ਦਾ ਮੇਲ ਨਹੀਂ ਹੁੰਦਾ (ਕਿਉਂ ਜੋ)
Truth is gold and falsehood is like glass. Glass cannot be priced as gold.
सचु सुइना कूड़ु कचु है कचु न कंचन मुलि मुलावा ।
LINE 38
ਸਚੁਭਾਰਾਕੂੜੁਹਉਲੜਾਪਵੈਰਤਕਰਤਨੁਭੁਲਾਵਾ
ਸੱਚ ਭਾਰਾ ਤੇ ਕੂੜ ਹਲਕਾ ਹੁੰਦਾ ਹੈ, ਰਤਨ ਦੇ ਭੁਲਾਵੇ ('ਰੱਤਕ') ਲਾਲੜੀ ਨਹੀਂ ਪੈ ਸਕਦੀ।
Truth is invariably heavy and the falsehood light; there is not the least doubt in this.
सचु भारा कूड़ु हउलड़ा पवै न रतक रतनु भुलावा ।
LINE 39
ਸਚੁਹੀਰਾਕੂੜੁਫਟਕੁਹੈਜੜੈਜੜਾਵਜੁੜੈਜੁੜਾਵਾ
ਸੱਚ ਹੀਰਾ ਤੇ ਕੂੜ ਬਿਲੌਰ ਹੈ, (ਇਨ੍ਹਾਂ ਦਾ ਆਪੋ ਵਿਚ) ਜੜਾਉ ਨਹੀਂ ਜੜੀਦਾ, (ਕਿਉਂ ਜੋ) ਜੋੜ ਨਹੀਂ ਜੁੜ ਸਕਦਾ।
The truth is diamond and the falsehood stone which cannot be studded in a string.
सचु हीरा कूड़ु फटकु है जड़ै जड़ाव न जुड़ै जुड़ावा ।
LINE 40
ਸਚਦਾਤਾਕੂੜੁਮੰਗਤਾਦਿਹੁਰਾਤੀਚੋਰਸਾਹਮਿਲਾਵਾ
ਸੱਚ ਦਾਤਾ ਕੂੜ ਭਿਖਾਰੀ ਹੈ, ਦਿਨ ਰਾਤ ਤੇ ਚੋਰ ਸ਼ਾਹ ਦਾ ਮੇਲ ਹੈ (ਅਰਥਾਤ ਰਾਤ ਤੇ ਚੋਰ ਵਾਂਙ ਕੂੜੇ, ਦਿਨ ਤੇ ਸ਼ਾਹ ਰੂਪ ਸੱਚੇ ਪੁਰਖ ਹਨ ਕਿਉਂ ਜੋ)
The truth is bestower whereas falsehood is a beggar; like a thief and a rich person or the day and the night they never meet.
सच दाता कूड़ु मंगता दिहु राती चोर साह मिलावा ।
LINE 41
ਸਚੁਸਾਬਤੁਕੂੜਿਫਿਰਦਾਫਾਵਾ।।
ਸੱਚ ਸਾਬਤ ਹੈ (ਅਰਥਾਤ ਟਿਕਾਉ ਤੇ ਸਥਿਰ ਰਹਿਣ ਵਾਲਾ ਹੈ ਅਰ) ਕੂੜ (ਛਿੱਬਾ ਜਾਂ) ਥੱਕਾ ਫਿਰਦਾ ਹੈ।
The truth is perfect and the falsehood a loser gambler running from pillar to post.
सचु साबतु कूड़ि फिरदा फावा ।५।
LINE 42
ਪਉੜੀ
पउड़ी ६
LINE 43
ਗੁਰਮੁਖਿਸਚੁਸੁਰੰਗੁਹੈਮੂਲੁਮਜੀਠਟਲੈਟਲੰਦਾ
ਗੁਰਮੁਖ ਸੱਚੇ ਲਾਲ ਰੰਗ ਵਾਲਾ ਹੈ, (ਜਿੱਕੁਰ) ਮਜੀਠੇ ਦਾ ਰੰਗ ਮੂਲੋਂ ਟਾਲਿਆ ਹੋਇਆ ਟਲਦਾ ਨਹੀਂ (ਭਾਵ ਧੋਤਿਆਂ ਉਤਰਦਾ ਨਹੀਂ)
Truth in the form of gurmukhs is such a beautiful madder colour which never fades.
गुरमुखि सचु सुरंगु है मूलु मजीठ न टलै टलंदा ।
LINE 44
ਮਨਮੁਖੁਕੂੜੁਕੁਰੰਗਹੈਫੁਲਕੁਸੁੰਭੈਥਿਰਰਹੰਦਾ
ਮਨਮੁਖ ਝੂਠਾ ਖੋਟੇ ਰੰਗ ਵਾਲਾ ਹੈ, (ਜਿੱਕੁਰ) ਕਸੁੰਭੇ ਦੇ ਫੁੱਲ (ਦਾ ਰੰਗ) ਸਥਿਰ ਨਹੀਂ ਰਹਿੰਦਾ।
The colour of mind oriented, manmukh, is like the colour of safflower which soon fades away.
मनमुखु कूड़ु कुरंग है फुल कुसुंभै थिर न रहंदा ।
LINE 45
ਥੋਮਕਥੂਰੀਵਾਸੁਲੈਨਕੁਮਰੋੜੈਮਨਿਭਾਵੰਦਾ
ਥੋਮ ਦੀ ਵਾਸ਼ਨਾ ਥੋਂ ਨੱਕ ਮਰੋੜੀਦਾ ਹੈ ਅਰ ਕਸਤੂਰੀ ਮਨ ਨੂੰ ਭਾਉਂਦੀ ਹੈ।
The falsehood, as against truth, is like garlic contrasted to musk. At the smell of the former the nose is turned away whereas the latter's fragrance is pleasing to mind.
थोम कथूरी वासु लै नकु मरोड़ै मनि भावंदा ।
LINE 46
ਕੂੜੁਸਚੁਅਕਅੰਬਫਲਕਉੜਾਮਿਠਾਸਾਉਲਹੰਦਾ
ਕੂੜ ਅੱਕ ਫਲ ਤੇ ਸੱਚ ਅੰਬ ਫਲ ਹੈ, (ਅੱਕ) ਕੌੜਾ ਤੇ (ਅੰਬ) ਦਾ ਸਵਾਦ ਮਿੱਠਾ ਹੈ।
Falsehood and truth are like akk, the wild plant of sandy region and mango tree which bear bitter and sweet fruits respectively.
कूड़ु सचु अक अंब फल कउड़ा मिठा साउ लहंदा ।
LINE 47
ਸਾਹਸਚੁਚੋਰਕੂੜੁਹੈਸਾਹੁਸਵੈਚੋਰੁਫਿਰੈਭਵੰਦਾ
ਸੱਚ ਸ਼ਾਹ ਦਾ ਰੂਪ ਤੇ ਕੂੜ ਚੋਰ ਰੂਪ ਹੈ, ਸਾਹ (ਰਾਤ ਨੂੰ) ਸੌਂ ਰਹਿੰਦਾ ਹੈ, ਚੋਰ (ਰਾਤ) ਭੌਂਦਾ ਫਿਰਦਾ ਰਹਿੰਦਾ ਹੈ।
Truth and falsehood are like the bankar and the thief; the banker sleeps comfortably whereas the thief roams about hither and thither.
साह सचु चोर कूड़ु है साहु सवै चोरु फिरै भवंदा ।
LINE 48
ਸਾਹਫੜੈਉਠਿਚੋਰਨੋਤਿਸੁਨੁਕਸਾਨੁਦੀਬਾਣੁਕਰੰਦਾ
ਸ਼ਾਹ ਉਠਕੇ ਚੋਰ ਨੂੰ ਫੜ ਲੈਂਦਾ ਹੈ ਅਰ ਉਸ ਦਾ ਨੁਕਸਾਨ ਕਚਹਿਰੀ ਵਿਖੇ ਕਰਦਾ ਹੈ (ਹਾਕਮ ਥੋਂ ਚੱਟੀ ਭਰਾਉਂਦਾ ਹੈ)।
The banker catches hold of the thief and gets him further punished in the courts.
साह फड़ै उठि चोर नो तिसु नुकसानु दीबाणु करंदा ।
LINE 49
ਸਚੁਕੂੜੈਲੈਨਿਹਣਿਬਹੰਦਾ।।
ਸੱਚ ਕੂੜੇ ਨੂੰ ਕੈਦੀ ਕਰ ਕੇ (ਕੈਦ ਵਿਖੇ) ਬਿਠਾ ਰੱਖਦਾ ਹੈ।
The truth ultimately puts shackles around the falsehood.
सचु कूड़ै लै निहणि बहंदा ।६।
LINE 50
ਪਉੜੀ
पउड़ी ७
LINE 51
ਸਚੁਸੋਹੈਸਿਰਪਗਜਿਉਕੋਝਾਕੂੜੁਕੁਥਾਇਕਛੋਟਾ
ਸੱਚ ਸਿਰ ਦੀ ਪੱਗ ਤਰ੍ਹਾਂ (ਉੱਚਾ) ਸ਼ੋਭਦਾ ਹੈ, ਕੂੜ ਕੋਝੇ ਲੰਗੋਟੈ ਵਾਂਙੂ ਅਪਵਿੱਤ੍ਰ ਜਗਾ (ਜਾ ਲਗਦਾ ਹੈ)।
The truth adorns the head like a turban but the falsehood is like a loincloth which remains in an untidy place.
सचु सोहै सिर पग जिउ कोझा कूड़ु कुथाइ कछोटा ।
LINE 52
ਸਚੁਸਤਾਣਾਸਾਰਦੂਲੁਕੂੜੁਜਿਵੈਹੀਣਾਹਰਣੋਟਾ
ਸੱਚ ਬਲੀ ਸ਼ੇਰ ਵਾਂਙੂ ਝੂਠ ਨਿਰਬਲ ਹਰਨ ਦੇ ਬੱਚੇ ਵਾਂਙੂ ਹੈ (ਭਾਵ ਸੱਚ ਦੇ ਅੱਗੇ ਝੂਠ ਦੀ ਵਾਹ ਨਹੀਂ ਵਟੀਦੀ)।
The truth is a potent lion and the falsehood is like an abased deer.
सचु सताणा सारदूलु कूड़ु जिवै हीणा हरणोटा ।
LINE 53
ਲਾਹਾਸਚੁਵਣੰਜੀਐਕੂੜੁਕਿਵਣਜਹੁਆਵੈਤੋਟਾ
ਸੱਚ ਲਾਹੇ ਦਾ ਵਣਜ ਹੈ, ਕੂੜ ਦੇ ਵਣਜ ਥੋਂ ਤੋਟਾ ਹੀ ਆਉਂਦਾ ਹੈ।
Transactions of truth bring gains whereas the trading in falsehood brings nothing but loss.
लाहा सचु वणंजीऐ कूड़ु कि वणजहु आवै तोटा ।
LINE 54
ਸਚੁਖਰਾਸਾਬਾਸਿਹੈਕੂੜੁਚਲੈਦਮੜਾਖੋਟਾ
ਸੱਚ ਖਰਾ ਹੈ, ਹਰ ਕੋਈ ਸ਼ਾਬਾਸ਼ ਕਹਿੰਦਾ ਹੈ, ਕੂੜ ਖੋਟੇ ਰੁਪਏ ਵਾਂਙੂ (ਬਾਜ਼ਾਰ) ਨਹੀਂ ਚੱਲਦਾ।
Truth being pure earns applause but the falsehood like a counter coin does not get circulated.
सचु खरा साबासि है कूड़ु न चलै दमड़ा खोटा ।
LINE 55
ਤਾਰੇਲਖਅਮਾਵਸੈਘੇਰਿਅਨੇਰਿਚਨਾਇਣੁਹੋਟਾ
ਲੱਖਾਂ ਤਾਰੇ ਅਮਾਵਸ ਦੀ ਰਾਤ ਨੂੰ ਹੁੰਦੇ ਹਨ ਹਨੇਰੇ ਦੇ ਘੇਰ ਵਿਚ ('ਚਾਨਾਇਣ ਹੋਟਾ') ਚਾਨਣ ਹਟਿਆ (ਜਾਂ ਢੱਕਿਆ) ਰਹਿੰਦਾ ਹੈ।
In the no-moon night, millions of stars remain there (in the sky) but the scarcity of light persists and pitch darkness prevails.
तारे लख अमावसै घेरि अनेरि चनाइणु होटा ।
LINE 56
ਸੂਰਜਇਕੁਚੜ੍ਹੰਦਿਆਹੋਇਅਠਖੰਡਪਵੈਫਲਫੋਟਾ
(ਪਰੰਤੂ) ਇਕ ਸੂਰਜ ਦੇ ਚੜ੍ਹਨ ਨਾਲ ਅੱਠ ਖੰਡ ਹੋਕੇ ਅਰਥਾਤ ਅੱਠ ਟੁਕੜੇ ਹੋਕੇ ('ਫਲ ਫੋਟਾ') ਫੁਟ ਪੈਂਦਾ ਹੈ (ਭਾਵ ਛਿਪ ਜਾਂਦਾ ਹੈ, ਕਿਉਂ ਜੋ
With the rise of the sun the darkness dispells in all the eight directions.
सूरज इकु चढ़ंदिआ होइ अठ खंड पवै फलफोटा ।
LINE 57
ਕੂੜੁਸਚੁਜਿਉਂਵਟੁਘੜੋਟਾ।।
ਕੂੜ ਤੇ ਸੱਚ ਦਾ ('ਵੱਟ ਘੜੋਟਾ') ਘੜੇ ਵੱਟੇ ਵਾਲਾ ਵੈਰ ਹੈ।
The relationship between the false hood and the truth is similar to the relation of the pitcher and the stone.
कूड़ु सचु जिउं वटु घड़ोटा ।७।
LINE 58
ਪਉੜੀ
पउड़ी ८
LINE 59
ਸੁਹਣੇਸਾਮਰਤਖਜਿਉਕੂੜੁਸਚੁਵਰਤੈਵਰਤਾਰਾ
ਕੂੜ ਅਤੇ ਸੱਚ ਦਾ ਵਰਤਾਰਾ ਸੁਪਨੇ ਅਤੇ ਪ੍ਰਤੱਖ ਵਾਂਗੂੰ ਵਰਤਦਾ ਹੈ (ਅਰਥਾਤ ਕੂੜ ਸੁਪਨਾ ਤੇ ਸੱਚ ਪ੍ਰਤੱਖ ਹੀ ਖੇਲ ਹੈ)।
Falsehood to truth is the same as dream to reality.
सुहणे सामरतख जिउ कूड़ु सचु वरतै वरतारा ।
LINE 60
ਹਰਿਚੰਦਉਰੀਨਗਰਵਾਂਗੁਕੂੜੁਸਚੁਪਰਗਟੁਪਾਹਾਰਾ
ਕੂੜ ਗੰਧਰਬ ਨਗਰੀ ਹੈ ਅਰ ਸੱਚ ਪ੍ਰਗਟ ਪਹਾੜ ਵਾਂਙੂ ਹੈ।
The falsehood is like imaginary city in the sky whereas the truth is like manifest world.
हरिचंदउरी नगर वांगु कूड़ु सचु परगटु पाहारा ।
LINE 61
ਨਦੀਪਛਾਵਾਂਮਾਣਸਾਸਿਰਤਲਵਾਇਆਅੰਬਰੁਤਾਰਾ
ਮਨੁੱਖਾਂ ਨੂੰ ਨਦੀ ਵਿਖੇ ਆਕਾਸ ਦੇ ਸਿਰ ਤਲਵਾਏ ਤਾਰੇ (ਦਾ ਪ੍ਰਤੀਬਿੰਬ ਅਸਲ ਤਾਰੇ ਦੇ ਤੁੱਲ ਨਹੀਂ ਹੋ ਸਕਦਾ)।
Falsehood is like the shadow of men in the river, where the image of trees, stars is inverted.
नदी पछावां माणसा सिर तलवाइआ अंबरु तारा ।
LINE 62
ਧੂਅਰੁਧੁੰਧੂਕਾਰੁਹੋਇਤੁਲਿਘਣਹਰਿਵਰਸਣਹਾਰਾ
ਧੂੰਏ ਵਿਚ (ਨਿਰਾ) ਹਨੇਰਾ ਹੁੰਦਾ ਹੈ (ਝੂਠ ਨਿਰੀ ਗੱਪ ਹੁੰਦਾ ਹੈ) ਇਹ ਧੂੰਆ, ਵੱਸਣ ਵਾਲੇ ਬੱਦਲ (ਸੱਚ) ਦੀ ਬਰਾਬਰੀ ਨਹੀਂ ਕਰ ਸਕਦਾ।
Smoke also creates mist but this darkness is not similar to the darkness caused by rain clouds.
धूअरु धुंधूकारु होइ तुलि न घणहरि वरसणहारा ।
LINE 63
ਸਾਉਸਿਮਰਣਿਸੰਕਰੈਦੀਪਕਬਾਝੁਮਿਟੈਅੰਧਾਰਾ
ਸ਼ੱਕਰ ਦੇ ਯਾਦ ਕਰਨ ਥੋਂ (ਮਿੱਠਾ) ਸੁਆਦ ਨਹੀਂ ਆਉਂਦਾ, ਦੀਵੇ ਬਾਝ ਹਨੇਰਾ ਨਹੀਂ ਮਿਟਦਾ।
As remembrance of sugar does not bring forth the sweet taste, the darkness cannot be dispelled without lamp.
साउ न सिमरणि संकरै दीपक बाझु न मिटै अंधारा ।
LINE 64
ਲੜੈਕਾਗਲਿਲਿਖਿਆਚਿਤੁਚਿਤੇਰੇਸੈਹਥੀਆਰਾ
ਕਾਗਦ ਪਰ ਲਿਖੇ ਹੋਏ (ਸਿਪਾਹੀ ਭਾਵ ਮੂਰਤੀ) ਲੜ ਨਹੀਂ ਸਕਦੇ ਭਾਵੇਂ ਚਿਤੇਰਾ ਨਾਲ ਸੈਂਕੜੇ ਹਥਿਆਰ ਚਿੱਤਰ ਦੇਵੇ।
The warrior can never fight adopting the weapons printed on paper.
लड़ै न कागलि लिखिआ चितु चितेरे सै हथीआरा ।
LINE 65
ਸਚੁਕੂੜੁਕਰਤੂਤਿਵੀਚਾਰਾ।।
ਸੱਚ ਕੂੜ ਦੀ ਕਰਤੂਤ ਦੀ ਇਹ ਵੀਚਾਰ ਹੈ।
Such are the actions of the truth and the falsehood.
सचु कूड़ु करतूति वीचारा ।८।
LINE 66
ਪਉੜੀ
पउड़ी ९
LINE 67
ਸਚੁਸਮਾਇਣੁਦੁਧਵਿਚਿਕੂੜਵਿਗਾੜੁਕਾਂਜੀਦੀਚੁਖੈ
ਸੱਚ ਦੁੱਧ ਵਿਚ ਜਾਗ (ਵਾਂਙੂੰ) ਹੈ, ਕੜ ਕਾਂਜੀ ਦੀ ਚੁੱਖ ਵਾਂਙੂੰ ਵਿਗਾੜ ਕਰਨ ਵਾਲਾ ਹੈ (ਜਾਗ ਜਮਾਉਂਦੀ, ਕਾਂਜੀ ਫਿਟਾਉਂਦੀ ਹੈ)।
The truth is the rennet in the milk whereas falsehood is like the spoiling vinegar.
सचु समाइणु दुध विचि कूड़ विगाड़ु कांजी दी चुखै ।
LINE 68
ਸਚੁਭੋਜਨੁਮੁਹਿਖਾਵਣਾਇਕੁਦਾਣਾਨਕੈਵਲਿਦੁਖੈ
ਸੱਚ ਦਾ ਬੋਲਣਾ, ਮੂੰਹ ਦੇ ਰਸਤੇ ਭੋਜਨ ਖਾਣਾ ਹੈ, (ਪਰ ਕੂੜ ਦਾ) ਇਕ ਦਾਣਾ ਬੀ ਨੱਕੋਂ ਖਾਣਾ ਦੁਖਦਾ ਹੈ (ਭਾਵ ਰੰਚਕ ਮਾਤ੍ਰ ਝੂਠ ਬੀ ਦੁਖਦਾਈ ਹੈ)।
The truth is like eating the food through mouth but the falsehood s painful as if a grain has gone into the nose.
सचु भोजनु मुहि खावणा इकु दाणा नकै वलि दुखै ।
LINE 69
ਫਲਹੁਰੁਖਰੁਖਹੁਸੁਫਲੁਅੰਤਿਕਾਲਿਖਉਲਾਖਹੁਰੁਖੈ
ਫਲ ਥੋਂ ਬ੍ਰਿੱਛ, ਬ੍ਰਿੱਛ ਥੋਂ ਫਲ ਹੋ ਜਾਂਦਾ ਹੈ, (ਪਰੰਤੂ ਜੇਕਰ ਉਸੇ) ਬ੍ਰਿਛ (ਨੂੰ) ਲਾਖ (ਪੈ ਜਾਵੇ ਤਾਂ ਅੰਤ ਨੂੰ) ਨਾਸ਼ (ਹੋ ਜਾਂਦਾ) ਹੈ (ਜਿਹਾ ਕੁ 'ਕੂੜਹੁ ਕਰੇ ਵਿਣਾਸੁ ਧਰਮੇ ਤਗੀਐ')।
From fruit emerges tree and nom tree the fruit; but if shellac attacks the tree, the latter is destroyed (similarly falsehood decimates the individual).
फलहु रुख रुखहु सु फलु अंति कालि खउ लाखहु रुखै ।
LINE 70
ਸਉਵਰਿਆਅਗਿਰੁਖਵਿਚਿਭਸਮਕਰੈਅਗਿਬਿੰਦਕੁਧੁਖੈ
ਬ੍ਰਿਛ ਵਿਖੇ ਸੌ ਵਰਹੇ (ਸਮਾਈ ਹੋਈ) ਅੱਗ ਰਹਿੰਦੀ ਹੈ, ਜੇਕਰ ਰਤੀਕੁ ਅੱਗ ਧੁਖਦੀ ਹੋਈ ਲਾ ਦੇਈਏ (ਤਦ ਉਸ ਨੂੰ) ਭਸਮ ਦਰ ਦਿੰਦੀ ਹੈ (ਭਾਵ ਸੱਚ ਦੀ ਅਗਨੀ ਜਠਰਾਗਨ ਵਾਂਗ ਉੱਨਤੀ ਕਰਦੀ ਹੈ ਅਰ ਕੂੜ ਧੁਖਦੀ ਅੱਗ ਵਾਂਗੂੰ ਨਾਸ਼ ਕਰਦਾ ਹੈ)।
For hundreds of years, the fire remains latent in the tree, but enraged by a small spark, it destroys the ree (similarly the falsehood ever remaining in the mind, ultimately destroys the man).
सउ वरिआ अगि रुख विचि भसम करै अगि बिंदकु धुखै ।
LINE 71
ਸਚੁਦਾਰੂਕੂੜੁਰੋਗੁਹੈਵਿਣੁਗੁਰਵੈਦਵੇਦਨਿਮਨਮੁਖੈ
ਕੂੜ ਰੋਗ ਦੇ ਬਰਾਬਰ ਹੈ, ਸੱਚ ਦਾਰੂ ਹੈ, ਗੁਰੂ ਵੈਦ ਦੇ ਬਾਝ ਮਨਮੁਖ ਨੂੰ ('ਵੇਦਨ') ਪੀੜ ਬਣੀ ਰਹਿੰਦੀ ਹੈ (ਕਿਉਂ ਜੋ ਸੱਚ ਦੀ ਔਖਧੀ ਗੁਰੂ ਘਰ ਵਿਚ ਹੈ)।
The truth is medicine whereas the falsehood is a disease which inflicts the manmukhs who are without physician in the form of Guru.
सचु दारू कूड़ु रोगु है विणु गुर वैद वेदनि मनमुखै ।
LINE 72
ਸਚੁਸਥੋਈਕੂੜਠਗੁਲਗੈਦੁਖੁਗੁਰਮੁਖਿਸੁਖੈ
ਸਚ ਸਾਥੀ ਹੈ, ਕੂੜ ਠੱਗ ਹੈ (ਉਹ ਬਚਾਉਂਦਾ, ਇਹ ਲੁਟਦਾ ਹੈ), (ਪਰ) ਗੁਰਮੁਖਾਂ ਨੂੰ ਕਦੇ ਬੀ ਦੁਖ ਨਹੀਂ ਲਗਦਾ, (ਸਦਾ) ਸੁਖੀ ਰਹਿੰਦੇ ਹਨ (ਕਿਉਂ ਜੋ ਸੱਚ ਉਨ੍ਹਾਂ ਦੀ ਸਹਾਇਤਾ ਕਰਦਾ ਹੈ)।
Truth is companion and the falsehood a cheat who cannot make the gurmukh suffer (because they ever abide in the pleasure of truth).
सचु सथोई कूड़ ठगु लगै दुखु न गुरमुखि सुखै ।
LINE 73
ਕੂੜੁਪਚੈਸਚੈਦੀਭੁਖੈ।।
ਕੂੜੇ ਆਦਮੀ ਸੜਦੇ ਰਹਿੰਦੇ ਹਨ ('ਸਚੈ ਦੀ ਭੂਖੈ') ਸਚਿਆਰਾਂ ਦੀ (ਸਭ) ਨੂੰ ਚਾਹ ਲਗੀ ਰਹਿੰਦੀ ਹੈ (ਭਾਵ ਜਿਥੇ ਜਾਣ ਆਦਰ ਤੇ ਮਾਨ ਪਾਉਂਦੇ ਹਨ, ਕੂੜੇ ਤ੍ਰਿਸਕਾਰ ਤੇ ਅਨਾਦਰ)
Falsehood perishes and the truth is ever desired.
कूड़ु पचै सचै दी भुखै ।९।
LINE 74
ਪਉੜੀ੧੦
पउड़ी १०
LINE 75
ਕੂੜੁਕਪਟਹਥਿਆਰਜਿਉਸਚੁਰਖਵਾਲਾਸਿਲਹਸੰਜੋਆ
ਝੂਠ ਕਪਟ ਦੇ ਸ਼ਸਤ੍ਰ ਹਨ, ਸੱਚ ਲੋਹੇ ਦੇ ਸੰਜੋਅ (ਕਵਚ) ਵਾਂਙ (ਸਰੀਰ ਦਾ) ਰਖਵਾਲਾ ਹੈ।
Falsehood is a fake weapon whereas the truth is protector like an iron-armour.
कूड़ु कपट हथिआर जिउ सचु रखवाला सिलह संजोआ ।
LINE 76
ਕੂੜੁਵੈਰੀਨਿਤਜੋਹਦਾਸਚੁਸੁਮਿਤੁਹਿਮਾਇਤਿਹੋਆ
ਕੂੜ ਵੈਰੀਆਂ ਵਾਂਙ ਨਿਤ ਤਾੜਦਾ ਹੈ, ਸੱਚ ਭਲੇ ਮਿੱਤ੍ਰਾਂ ਵਾਂਗੂੰ ਹਿਮਾਇਤ ਕਰਦਾ ਹੈ।
Like enemy, falsehood always lies in ambush but the truth, like a friend is ever ready to help and support.
कूड़ु वैरी नित जोहदा सचु सुमितु हिमाइति होआ ।
LINE 77
ਸੂਰਵੀਰੁਵਰੀਆਮੁਸਚੁਕੂੜੁਕੁੜਾਵਾਕਰਦਾਢੋਆ
ਸੱਚ ਸੂਰਬੀਰਾਂ ਤੇ ਵਰਿਆਮਾਂ (ਵਿਚੋ ਅਤਿਰਥੀ ਸੂਰਮਾ ਹੈ), ਕੂੜ ਝੂਠਾ ਹੀ ('ਢੋਆ') ਮਿਲਾਪ ਕਰਦਾ ਹੈ।
The truth is truly a brave warrior who meets the truthful ones whereas the Her meets Hers alone.
सूरवीरु वरीआमु सचु कूड़ु कुड़ावा करदा ढोआ ।
LINE 78
ਨਿਹਚਲੁਸਚੁਸੁਥਾਇਹੈਲਰਜੈਕੂੜੁਕੁਥਾਇਖੜੋਆ
ਸੱਚ, ਨਿਹਚਲ ਅਤੇ ਭਲੀ ਥਾਉਂ (ਆਸ਼੍ਰਯ ਵਾਲੀ) ਹੈ, ਕੂੜ ਭੈੜੀ ਥਾਉਂ (ਉਪਰ) ਖੜੋਤਾ ਕੰਬ ਰਿਹਾ ਹੈ।
At good places, the truth stands firmly but being in the wrong places, falsehood always shakes and trembles.
निहचलु सचु सुथाइ है लरजै कूड़ु कुथाइ खड़ोआ ।
LINE 79
ਸਚਿਫੜਿਕੂੜੁਪਛਾੜਿਆਚਾਰਿਚਕਵੇਖਨਤ੍ਰੈਲੋਆ
ਸੱਚ' (ਅਰਥਾਤ ਸੱਚ) ਬੋਲਣਹਾਰਾ) ਕੂੜੇ ਨੂੰ ਫੜਕੇ ਧਰਤੀ ਪੁਰ ਸਿੱਟ ਦੇਂਦਾ ਹੈ, ਚਾਰ ਚੱਕਾਂ ਥੋਂ ਆਕੇ ਤ੍ਰਿਲੋਕੀ (ਦੇ ਲੋਕ) ਦੇਖਦੇ ਹਨ।
The four directions and the three worlds are witness (to the fact) that the truth catching hold of falsehood has thrashed it.
सचि फड़ि कूड़ु पछाड़िआ चारि चक वेखन त्रै लोआ ।
LINE 80
ਕੂੜੁਕਪਟੁਰੋਗੀਸਦਾਸਚੁਸਦਾਹੀਨਵਾਂਨਿਰੋਆ
ਕੂੜਾ ਅਤੇ ਕਪਟੀ ਪੁਰਖ ਸਦਾ ਰੋਗੀ ਰਹਿੰਦਾ ਹੈ, ਸੱਚ ਸਦਾ ਨਵਾਂ ਨਿਰੋਆ ਹੈ (ਭਾਵ ਦੁਖ ਦਾ ਲੇਪ ਨਈਂ ਲੱਗਦਾ)।
Deceptive falsehood is ever diseased and the truth is always hale and hearty.
कूड़ु कपटु रोगी सदा सचु सदा ही नवां निरोआ ।
LINE 81
ਸਚੁਸਚਾਕੂੜੁਕੂੜੁਵਿਖੋਆ੧੦।।
ਗੱਲ ਕੀ ਸੱਚ ਸੱਚਾ ਹੈ, ਕੂੜ ਝੂਠਾ ਹੀ ਦੇਖੀਦਾ ਹੈ। (ਯਥਾ-'ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ')।
The adopter of truth is ever known as truthful and the follower of falsehood is ever considered a Tier.
सचु सचा कूड़ु कूड़ु विखोआ ।१०।
LINE 82
ਪਉੜੀ੧੧
पउड़ी ११
LINE 83
ਸਚੁਸੂਰਜੁਪਰਗਾਸੁਹੈਕੂੜਹੁਘੁਘੂਕੁਝੁਸੁਝੈ
ਸੱਚ ਦਾ ਸੂਰਜ ਵਾਂਙ ਪ੍ਰਕਾਸ਼ ਹੈ, ਕੂੜ ਉੱਲੂ ਨੂੰ ਕੁਝ ਨਹੀਂ ਸੁੱਝਦਾ (ਭਾਵ ਦਿਨੇ ਅੰਨ੍ਹਾ ਹੋ ਜਾਂਦਾ ਹੈ)। (ਪਾਠਾਂਤ੍ਰ 'ਸੁਝ ਨ ਸੁਝੈ'=ਅਰਥਾਤ ਚਾਨਣਾ (ਸੂਰਜ) ਨਜ਼ਰ ਨਹੀਂ ਆਉਂਦਾ)।
The truth is sun-light and falsehood is owl which cannot see anything.
सचु सूरजु परगासु है कूड़हु घुघू कुझु न सुझै ।
LINE 84
ਸਚਵਣਸਪਤਿਬੋਹੀਐਕੂੜਹੁਵਾਸਚੰਦਨਬੁਝੈ
ਸੱਚ (ਓਹ) ਵਣਾਸਪਤੀ ਹੈ (ਜੋ ਚੰਦਨ ਨਾਲ ਮਿਲਕੇ ਚੰਦਨ ਹੁੰਦੀ ਹੈ, ਕੂੜ ਵਾਂਸ ਦੇ ਸਮਾਨ ਹੈ (ਜੋ ਕਦੇ) ਚੰਦਨ ਨਹੀਂ ਸਮਝਿਆ ਜਾਂਦਾ।
The fragrance of truth diffuses in the whole vegetation but falsehood in the form of bamboo does not identify sandal.
सच वणसपति बोहीऐ कूड़हु वास न चंदन बुझै ।
LINE 85
ਸਚਹੁਸਫਲਤਰੋਵਰਾਸਿੰਮਲੁਅਫਲੁਵਡਾਈਲੁਝੈ
ਸੱਚ (ਬੋਲਣ ਥੋਂ ਪ੍ਰਾਣੀ) ਸਫਲ ਬ੍ਰਿਛ ਹੋ ਜਾਂਦਾ ਹੈ, (ਗਿਆਨ ਵੈਰਾਗਾਦਿਕ ਫਲ ਲਗਦੇ ਹਨ) (ਕੂੜਾ ਪ੍ਰਾਣੀ) ਸਿੰਮਲ ਵਾਂਗ ਅਫਲ ਰਹਿਕੇ (ਆਪਣੀ) ਵਡਾਈ ਵਿਚ ਹੀ ਸੜਦਾ ਹੈ।
Truth makes a fruitful tree where as the proud silk cotton tree being fruitless is ever anguished.
सचहु सफल तरोवरा सिंमलु अफलु वडाई लुझै ।
LINE 86
ਸਾਵਣਿਵਣਹਰੀਆਵਲੇਸੁਕੈਅਕੁਜਵਾਹਾਂਰੁਝੈ
ਸਾਵਣ ਵਿਖੇ ਬ੍ਰਿਛ ਹਰੇ ਭਰੇ ਹੋ ਜਾਂਦੇ ਹਨ, ਪਰ ਅੱਕ ਅਤੇ ਜਵਾਂਹੇ (ਦੇ ਬੂਟੇ 'ਰੂਝੈ' ਗੁੱਸੇ ਦੀ ਅੱਗ ਨਾਲ ਅੰਦਰੋਂ ਅੰਦਰ ਸੜਕੇ ਸੁੱਕ ਜਾਂਦੇ ਹਨ।
In the month of silvan all the forests go green but akk, the wild plant of sandy region, and javds, the camel-thorn, remain dry.
सावणि वण हरीआवले सुकै अकु जवाहां रुझै ।
LINE 87
ਮਾਣਕਮੋਤੀਮਾਨਸਰਿਸੰਖਿਨਿਸਖਣਹਸਤਨਦੁਝੈ
ਮਾਨ ਸਰੋਵਰ ਵਿਖੇ ਮਾਣਕ ਮੋਤੀ (ਆਦਿਕ ਅਮੋਲਕ ਚੀਜ਼ਾਂ ਹਨ), ਸੰਖ ਖਾਲੀ ਰਹਿਕੇ ਹੱਥਾਂ ਵਿਚ ਨਪੀੜੀਦੇ ਹਨ (ਅਥਵਾ ਹੱਥਾਂ ਵਿਚ ਘੁਟਕੇ ਵਜਾਈਦੇ ਹਨ)।
Rubies and pearls are there in the Manasarovar but the conch being empty within is pressed by hands.
माणक मोती मानसरि संखि निसखण हसतन दुझै ।
LINE 88
ਸਚੁਗੰਗੋਦਕੁਨਿਰਮਲਾਕੂੜਿਰਲੈਮਦਪਰਗਟੁਗੁਝੈ
ਸੱਚ (ਅਰਥਾਤ ਸਚਿਆਰ ਪ੍ਰਾਣੀ) ਗੰਗਾ ਦੇ ਪਾਣੀ ਵਾਂਗੂੰ ਨਿਰਮਲ ਹੈ, ਕੂੜ ਦੀ ਮਦਰਾ ਛਿਪਾਕੇ ਰਲਾਈਏ (ਤਦ ਭੀ) ਪਰਗਟ ਹੋ ਜਾਂਦੀ ਹੈ।
Truth is pure like the water of the Ganges but the wine of falsehood, even if hidden, makes its foul smell manifest.
सचु गंगोदकु निरमला कूड़ि रलै मद परगटु गुझै ।
LINE 89
ਸਚੁਸਚਾਕੂੜੁਕੂੜਹੁਖੁਜੈ੧੧।।
(ਸਿਧਾਂਤ) ਸੱਚ ਸੱਚਾ ਹੈ ਕੂੜ (ਕੂੜ ਹੀ ਹੈ ਅਰ) ਕੂੜ ਥੋਂ (ਭਾਵ ਆਪੇ ਹੀ ਸ਼ਰਾਬ ਵਾਂਗ) ਬੁੱਝੀਆ ਜਾਂਦਾ ਹੈ।
Truth is truthful and falsehood remains false.
सचु सचा कूड़ु कूड़हु खुजै ।११।
LINE 90
ਪਉੜੀ੧੨
पउड़ी १२
LINE 91
ਸਚੁਕੂੜਦੁਇਝਾਗੜੂਝਗੜਾਕਰਦਾਚਉਤੈਆਇਆ
ਸੱਚਾ ਅਤੇ ਝੂਠਾ ਦੋਵੇਂ ਝਾਗੜੂ (ਮੁਦਈ ਮੁਦਾਲੈ) ਹੋ ਕੇ ਨ੍ਯਾਇ ਸਭਾ ਦੇ ਚਬੂਤਰੇ ਆਉਂਦੇ ਹਨ।
Truth and falsehood had a tiff and quarrelling they came to the dias of justice.
सचु कूड़ दुइ झागड़ू झगड़ा करदा चउतै आइआ ।
LINE 92
ਅਗੇਸਚਾਸਚਿਨਿਆਇਆਪਹਜੂਰਿਦੋਵੈਝਗੜਾਇਆ
ਅੱਗੇ ਸੱਚਾ (ਹਾਕਮ) ਸੱਚਾ ਨਿਆਉਂ ਕਰਦਾ ਹੈ, ਆਪਣੇ ਹਜ਼ੂਰ ਦੋਹਾਂ ਦੇ ਇਜ਼ਹਾਰ ਲੈਂਦਾ ਹੈ।
Dispenser of the true justice made them to debate their points there.
अगे सचा सचि निआइ आप हजूरि दोवै झगड़ाइआ ।
LINE 93
ਸਚੁਸਚਾਕੂੜਿਕੂੜਿਆਰੁਪੰਚਾਵਿਚਿਦੋਕਰਿਸਮਝਾਇਆ
ਸੱਚਾ ਪ੍ਰਾਣੀ ਸੱਚਾ ਹੀ ਨਿਕਲਦਾ ਹੈ, ਝੂਠਾ ਕੂੜਿਆਰ ਹੀ ਨਿਕਲਦਾ ਹੈ, ਪੰਚ ਲੋਕ (ਵਿਚਦੋ) ਵਕੀਲਗੀ ਕਰ ਕੇ ਸਮਝਾਉਂਦੇ ਹਨ।
The wise mediators concluded that the truth is true and the falsehood Her.
सचु सचा कूड़ि कूड़िआरु पंचा विचिदो करि समझाइआ ।
LINE 94
ਸਚਿਜਿਤਾਕੂੜਿਹਾਰਿਆਕੂੜੁਕੂੜਾਕਰਿਸਹਰਿਫਿਰਾਇਆ
ਸੱਚਾ ਜਿੱਤ ਜਾਂਦਾ ਹੈ, ਕੂੜਾ ਹਾਰ ਜਾਂਦਾ ਹੈ, (ਇਸ ਲਈ) ਝੂਠੇ ਨੂੰ ਝੂਠਾ ਕਰ ਕੇ ਸਾਰੇ ਸ਼ਹਿਰ ਵਿਖੇ ਡੌਂਡੀ ਵਜਦੀ ਹੈ (ਕਿ ਇਸ ਕੂੜਿਆਰ ਨਾਲ ਕੋਈ ਲੈਣ ਦੇਣ ਨਾ ਰੱਖੇ)।
The truth triumphed and the falsehood lost and being labeled untrue, was paraded in the whole city.
सचि जिता कूड़ि हारिआ कूड़ु कूड़ा करि सहरि फिराइआ ।
LINE 95
ਸਚਿਆਰੈਸਾਬਾਸਿਹੈਕੂੜਿਆਰੈਫਿਟੁਫਿਟੁਕਰਾਇਆ
ਸਚਿਆਰ ਨੂੰ ਸ਼ਾਬਾਸ਼ ਮਿਲਦੀ ਹੈ, ਕੂੜਿਆਰ ਨੂੰ ਫਿੱਟੇ ਮੂੰਹ ਆਖਕੇ ਧਿਕਾਰਾਂ ਕਰਦੇ ਹਨ।
The truthfull was applauded but the untrue incurred opprobrium.
सचिआरै साबासि है कूड़िआरै फिटु फिटु कराइआ ।
LINE 96
ਸਚਲਹਣਾਕੂੜਿਦੇਵਣਾਖਤੁਸਤਾਗਲੁਲਿਖਿਦੇਵਾਇਆ
ਸੱਚਾ ਲਹਿਣੇਦਾਰ ਤੇ ਕੂੜਾ ਦੇਵਣਹਾਰ ਨਿਕਲਦਾ ਹੈ (ਪੰਚ ਲੋਕ) ਸੱਤਾਂ ਗਵਾਹੀਆਂ ਨਾਲ ਇਕ ਖਤ ਲਿਖਾਕੇ (ਸੱਚੇ ਦੇ ਹੱਥ) ਦਿੰਦੇ ਹਨ।
This was written on a piece of paper that the truth is creditory and the falsehood debtor.
सच लहणा कूड़ि देवणा खतु सतागलु लिखि देवाइआ ।
LINE 97
ਆਪਠਗਾਇਠਗੀਐਠਗਣਹਾਰੈਆਪੁਠਗਾਇਆ
ਆਪਣੇ ਠੱਗਿਆਂ ਕੋਈ ਨਹੀਂ ਠੱਗੀਦਾ, ਸਗਮਾਂ ਠੱਗਣਹਾਰ ਆਪਣਾ ਆਪ ਠਗਾ ਬੈਠਦਾ ਹੈ (ਭਾਵ ਹੋਰਨਾਂ ਨੂੰ ਠੱਗਦਾ ਆਪ ਖੂਹ ਵਿਚ ਡਿੱਗ ਪੈਂਦਾ ਹੈ)।
He who allows himself to be cheated is never deceived and he who cheats others gets himself cheated.
आप ठगाइ न ठगीऐ ठगणहारै आपु ठगाइआ ।
LINE 98
ਵਿਰਲਾਸਚੁਵਿਹਾਝਣਆਇਆ੧੨।।
ਵਿਰਲਾ (ਪੁਰਖ) ਸਚ ਦੇ ਖਰੀਦਣ ਲਈ ਆਇਆ ਹੈ।
Any rare one is a buyer of truth.
विरला सचु विहाझण आइआ ।१२।
LINE 99
ਪਉੜੀ੧੩
पउड़ी १३
LINE 100
ਕੂੜੁਸੁਤਾਸਚੁਜਾਗਦਾਸਚੁਸਾਹਿਬਦੇਮਨਿਭਾਇਆ
ਕੂੜ' ਸੁੱਤਾ ਹੋਇਆ ਅਰ ਸੱਚ 'ਜਾਗਦਾ' (ਸਾਵਧਾਨ) ਰਹਿੰਦਾ ਹੈ (ਅਰ) ਸਚ ਸੱਚੇ ਸਾਹਿਬ (ਅਕਾਲ ਪੁਰਖ) ਦੇ ਮਨ ਵਿਖੇ ਭਾਉਂਦਾ ਹੈ।
Since the falsehood sleeps while the truth remains awake, the truth is loved by that Lord God.
कूड़ु सुता सचु जागदा सचु साहिब दे मनि भाइआ ।
LINE 101
ਸਚੁਸਚੈਕਰਿਪਾਹਰੂਸਚਭੰਡਾਰਉਤੇਬਹਿਲਾਇਆ
ਸੱਚੇ (ਵਾਹਿਗੁਰੂ) ਨੇ ਸੱਚ ਨੂੰ ਪਹਿਰੇਦਾਰ ਕਰ ਕੇ ਸੱਚੇ ਦੇ ਭੰਡਾਰ ਉਤੇ ਬੈਠਾਇਆ ਹੈ (ਭਾਵ ਨਾਮ ਦਾ ਕੜਛਾ ਵਰਤਾ ਰਿਹਾ ਹੈ)।
The true Lord has appointed truth as the watchman and has made it to sit at the store of truth.
सचु सचै करि पाहरू सच भंडार उते बहिलाइआ ।
LINE 102
ਸਚੁਆਗੂਆਨ੍ਹੇਰਕੂੜਉਝੜਿਦੂਜਾਭਾਉਚਲਾਇਆ
ਸਚ' ਆਗੂ ਹੈ 'ਕੂੜ' ਆਪ ਹਨੇਰਾ ਹੈ ਅਰ ਲੋਕਾਂ ਨੂੰ ਦੂਜੇ ਭਾਉ ਦੇ ਉਜਾੜ ਵਿਚ ਪਾ ਦੇਂਦਾ ਹੈ।
The truth is the guide and the falsehood is the darkness which causes people to wander in the jungle of duality.
सचु आगू आन्हेर कूड़ उझड़ि दूजा भाउ चलाइआ ।
LINE 103
ਸਚੁਸਚੇਕਰਿਫਉਜਦਾਰੁਰਾਹੁਚਲਾਵਣੁਜੋਗੁਪਠਾਇਆ
ਸੱਚੇ (ਅਕਾਲ ਪੁਰਖ) ਨੇ ਸੱਚ ਨੂੰ ਫੌਜਦਾਰ (ਹੁੱਦੇਦਾਰ) ਕਰ ਕੇ (ਸੱਚਾ) ਰਸਤਾ ਦੱਸਣ ਦੇ ਲਾਇਕ ਕਰ ਕੇ ਭੇਜਿਆ ਹੈ (ਜਿਹਾਕੁ ਕਲਿਕਾਲ ਦੇ ਉਧਾਰ ਲਈ “ਗੁਰੂ ਨਾਨਕ ਜਗ ਮਾਹਿ ਪਠਾਇਆ। “ ਇਥੇ ਆਕੇ ਕੀ ਕੀਤਾ?)।
Appointing truth as the commander, the true Lord has made it competent to take people along path of righteousness.
सचु सचे करि फउजदारु राहु चलावणु जोगु पठाइआ ।
LINE 104
ਜਗਭਵਜਲੁਮਿਲਿਸਾਧਸੰਗਿਗੁਰਬੋਹਿਥੈਚਾੜ੍ਹਿਤਰਾਇਆ
ਜਗਤ ਰੂਪ ਸਾਗਰ ਥੋਂ ਗੁਰੂ ਜੀ ਨੇ ਸਾਧਸੰਗਤ ਦੇ 'ਬੋਹਿਥ' (ਜਹਾਜ) ਪੁਰ ਚਾੜ੍ਹਕੇ (ਜੀਵਾਂ ਨੂੰ) ਤਾਰ ਦਿੱਤਾ ਹੈ।
To get people across the world ocean, the truth as Guru, has taken the people across in the vessel as the holy congregation.
जग भवजलु मिलि साधसंगि गुर बोहिथै चाढ़ि तराइआ ।
LINE 105
ਕਾਮੁਕ੍ਰੋਧੁਲੋਭੁਮੋਹੁਫੜਿਅਹੰਕਾਰੁਗਰਦਨਿਮਰਵਾਇਆ
ਕਾਮਾਦਿ ਪੰਜ ਵਿਖਯ ਫੜਕੇ ਗਰਦਨੇ ਮਰਵਾ ਸਿੱਟੇ ਹਨ।
Lust, anger, greed, infatuation and ego have been killed by holding them from their necks.
कामु क्रोधु लोभु मोहु फड़ि अहंकारु गरदनि मरवाइआ ।
LINE 106
ਪਾਰਿਪਏਗੁਰੁਪੂਰਾਪਾਇਆ੧੩।।
ਪੂਰਣ ਗੁਰੂ (ਗੁਰੂ ਨਾਨਕ ਨੂੰ ਜਿਨ੍ਹਾਂ ਨੇ) ਲੱਭ ਲੀਤਾ ਹੈ, (ਭਾਵ ਵਿਸ਼ਵਾਸ਼ ਕੀਤਾ ਹੈ, ਓਹ ਸੰਸਾਰ ਸਮੁੰਦ੍ਰੋਂ) ਪਾਰ ਹੋ ਗਏ ਹਨ।
Those who have got the perfect Guru, have gone across (the world ocean).
पारि पए गुरु पूरा पाइआ ।१३।
LINE 107
ਪਉੜੀ੧੪
पउड़ी १४
LINE 108
ਲੂਣੁਸਾਹਿਬਦਾਖਾਇਕੈਰਣਅੰਦਰਿਲੜਿਮਰੈਸੁਜਾਪੈ
ਸਾਹਿਬ ਦਾ ਲੂਣ ਖਾਇਕੈ ਜੁੱਧ ਭੁਮਕਾ ਵਿਖੇ ਜੋ (ਸਿਪਾਹੀ) ਲੜ ਕੇ ਮਰੇ ਓਹ (ਨਿਮਕ ਹਲਾਲ) ਜਾਪਦਾ ਹੈ।
True is he who is true to the salt of his master and dies fighting for him in the battelfield.
लूणु साहिब दा खाइ कै रण अंदरि लड़ि मरै सु जापै ।
LINE 109
ਸਿਰਵਢੈਹਥੀਆਰੁਕਰਿਵਰੀਆਮਾਵਰਿਆਮੁਸਿਞਾਪੈ
(ਵਰੀਆਮਾ) ਬਹਾਦਰਾਂ ਦੇ ਸਿਰਾਂ ਨੂੰ ਹਥੀਆਰ ਮਾਰਕੇ ਵੱਢ ਸਿਟਦੇ ਹਨ (ਇਸ ਲਈ ਓਹ) 'ਵਰੀਆਮ' (ਆਪ ਬੀ ਬਹਾਦਰ) ਸਿਾਪਦੇ ਹਨ।
One who beheads the enemy with his weapon is known as brave among the warriors.
सिर वढै हथीआरु करि वरीआमा वरिआमु सिञापै ।
LINE 110
ਤਿਸੁਪਿਛੈਜੋਇਸਤਰੀਥਪਿਥੇਈਦੇਵਰੈਸਰਾਪੈ
ਤਿਸਦੇ ਪਿੱਛੇ ਜਿਹੜੀ ਇਸਤ੍ਰੀ (ਸਤੀ ਹੋਵੇ) ਪਰਵਾਰ ਥੇਈ ਥੱਪਦੇ ਹਨ (ਕਿ) ਵਰ ਸਰਾਪ ਦੇਂਦੀ ਹੈ (ਥੇਈ ਇਕ ਰੀਤਿ ਹੁੰਦੀ ਹੈ, ਜਿਸ ਵਿਖੇ ਸਤੀ ਦੇ ਟੱਬਰ ਦੇ ਲੋਕ ਦੁੱਧ ਚਾਵਲ ਰਿੰਨ੍ਹਕੇ ਪਹਿਲੇ ਸਤੀ ਦੀ ਭੇਟਾ ਕਰ ਕੇ ਪਿੱਛੋਂ ਆਪ ਖਾਂਦੇ ਹਨ, ਅਰ ਉਸ ਨੂੰ ਵਰ ਸਰਾਪ ਦੇਣਹਾਰ ਜਾਣਦੇ ਹਨ)।
His bereaved woman is established as sati capable of granting boons and curses.
तिसु पिछै जो इसतरी थपि थेई दे वरै सरापै ।
LINE 111
ਪੋਤੈਪੁਤਵਡੀਰੀਅਨਿਪਰਵਾਰੈਸਾਧਾਰੁਪਰਾਪੈ
(ਸਤੀ ਦੇ) ਪੁੱਤ੍ਰ ਪੋਤ੍ਰੇ ਵਡਿਆਈਦੇ ਹਨ, ਸਾਰੇ ਪਰਵਾਰ ਨੂੰ ਲਾਭ ਪੁੱਜਦਾ ਹੈ (ਭਾਵ ਸਤੀ ਦੀ ਉਲਾਦ ਮੰਨੀ ਜਾਂਦੀ ਹੈ)। (ਸਚੇ ਸੂਰਮੇ ਅਤੇ ਸਚੇ ਸਤੀ ਹੋਣਾ ਕਿਹੜਾ ਹੈ?)।
Sons and grandsons are praised and the whole family becomes exalted.
पोतै पुत वडीरीअनि परवारै साधारु परापै ।
LINE 112
ਵਖਤੈਉਪਰਿਲੜਿਮਰੈਅੰਮ੍ਰਿਤਵੇਲੈਸਬਦੁਅਲਾਪੈ
ਵਖਤ ਦੇ ਉਪਰ ਲੜ ਮਰੇ (ਝਖੜੁ ਝਾਗੀ ਮੀਹੁ ਵਰਸੈ ਭੀ ਗੁਰੂ ਦੇਖਣ ਜਾਇ॥') ਅੰਮ੍ਰਿਤ ਵੇਲੇ ਗੁਰੂ ਦੀ ਬਾਣੀ ਦਾ ਅਲਾਪ ਕਰੇ (ਏਹ ਸਤਿਸੰਗ ਦੇ ਸੂਰਮੇ ਹਨ)।
One who dies fighting in the hour of peril and recites the Word in the ambrosial hour is known as the true warrior.
वखतै उपरि लड़ि मरै अंम्रित वेलै सबदु अलापै ।
LINE 113
ਸਾਧਸੰਗਤਿਵਿਚਿਜਾਇਕੈਹਉਮੈਮਾਰਿਮਰੈਆਪੁਆਪੈ
ਸਾਧ ਸੰਗਤ ਵਿਖੇ ਜਾਕੇ ਹਉਮੈ ਨੂੰ ਮਾਰ ਕੇ ਤੇ ਆਪਾ ਭਾਵ ਨੂੰ ਮਾਰਕੇ ਜਾਂਦੇ ਹਨ (ਇਹ ਸਤਿਸੰਗ ਦਾ ਸਚੇ ਸਤੀ ਹੋਣਾ ਹੈ)।
Going to the holy congregation and effacing his desires, he wipes out his ego.
साधसंगति विचि जाइ कै हउमै मारि मरै आपु आपै ।
LINE 114
ਲੜਿਮਰਣਾਤੈਸਤੀਹੋਣੁਗੁਰਮੁਖਿਪੰਤੁਪੂਰਣਪਰਤਾਪੈ
(ਜੁੱਧ ਵਿਖੇ) ਲੜ ਮਰਨਾ ਅਰ (ਪਤੀ ਨਾਲ) ਸਤੀ ਹੋਣਾ ਗੁਰਮੁਖਾਂ ਦੇ ਪੰਥ ਵਿਖੇ (ਉਪਰ ਕਹੀਆਂ ਤੁਕਾਂ ਵਾਂਗੂੰ ਐਉਂ) ਪੂਰਨ ਪ੍ਰਤਾਪ ਵਾਲਾ ਹੈ (ਭਾਵ ਧਰਮ ਵਾਂਗੂੰ ਅਟਲ ਪਰਤਾਪ ਵਾਲਾ ਹੈ, ਇਤਰ ਸਤੀਆਂ ਅਗ੍ਯਾਨ ਅਰ ਸੂਰਮੇ ਹੰਕਾਰ ਆਸਰੇ ਮਰਦੇ ਹਨ, ਪਰ ਗੁਰਮੁਖ ਸੂਰਮੇ ਤੇ ਸਤੀ ਹਉਮੈਂ ਤੋਂ ਮਰਕੇ ਅਟੱਲ ਪਦ ਨੂੰ ਪਹੁੰਚਦੇ ਹਨ)।
Dying while fighting in battle and maintaining of the controle over the senses is the grand path of the gurmukhs.
लड़ि मरणा तै सती होणु गुरमुखि पंतु पूरण परतापै ।
LINE 115
ਸਚਿਸਿਦਕਸਚਪੀਰੁਪਛਾਪੈ੧੪।।
(ਜਿਸ ਵਿਖੇ) ਸੱਚਾ ਸਿਦਕ ਭਰੋਸਾ ਹੈ, (ਉਹੀ) ਸਚਾ ਪੀਰ ਪਛਾਣੀਦਾ ਹੈ, (ਸੱਚਾ ਪੀਰ ਇਕ ਗੁਰੂ ਨਾਨਕ ਦਾ ਹੀ ਅਵਤਾਰ ਹੈ)।
In whom you repose your full faith is known as the true Guru.
सचि सिदक सच पीरु पछापै ।१४।
LINE 116
ਪਉੜੀ੧੫
पउड़ी १५
LINE 117
ਨਿਹਚਲੁਸਚਾਥੇਹੁਹੈਸਾਧਸੰਗੁਪੰਜੇਪਰਧਾਨਾ
ਸਾਧ ਸੰਗਤ (ਰੂਪੀ) ਨਗਰ ਸੱਚਾ ਤੇ ਅਟੱਲ ਹੈ, (ਕਿਉਂ ਜੋ ਉਸ ਵਿਖੇ) ਪੰਜ ਗੁਣਾਂ ਦੀ ਪਰਧਾਨਤਾ ਹੈ, (ਓਹ ਪੰਜ ਗੁਣ ਕਿਹੜੇ ਹਨ?)
The city in the form of holy congregation is true and immovable because in it reside all the five chiefs (virtues).
निहचलु सचा थेहु है साधसंगु पंजे परधाना ।
LINE 118
ਸਤਿਸੰਤੋਖੁਦਇਆਧਰਮੁਅਰਥੁਸਮਰਥੁਸਭੋਬੰਧਾਨਾ
ਸਤਿ, ਸੰਤੋਖ, ਦਇਆ, ਧਰਮ ਅਤੇ ਅਰਥ ਦੇ ਸਾਰੇ 'ਬੰਧਾਨ' ਸਮਰੱਥ ਹਨ (ਭਾਵ ਯੋਗ ਸਰੰਜਾਮ ਕੀਤੇ ਹੋਏ ਹਨ)
Truth, contentment, compassion, dharma and lucre are capable of all control.
सति संतोखु दइआ धरमु अरथु समरथु सभो बंधाना ।
LINE 119
ਗੁਰਉਪਦੇਸੁਕਮਾਵਣਾਗੁਰਮੁਖਿਨਾਮੁਦਾਨੁਇਸਨਾਨਾ
ਗੁਰੂ ਉਪਦੇਸ਼ ਨੂੰ ਦ੍ਰਿੜ ਕਰ ਕੇ ਗੁਰਮੁਖ ਲੋਕ ਨਾਮ, ਦਾਨ ਇਸ਼ਨਾਨ (ਤਿੰਨੇ ਕੰਮ) ਪੂਰੇ ਨਿਬਾਹੁੰਦੇ ਹਨ।
Here, the gurmukhs practise the teachings of the Guru and observe meditation on ram, charity and ablution.
गुर उपदेसु कमावणा गुरमुखि नामु दानु इसनाना ।
LINE 120
ਮਿਠਾਬੋਲਣੁਨਿਵਿਚਲਣੁਹਥਹੁਦੇਣਭਗਤਿਗੁਰਗਿਆਨਾ
ਮਿੱਠਾ ਬੋਲਦੇ, ਨਿੰਮ੍ਰੀ ਭੂਤ ਰਹਿੰਦੇ, ਹਥੋਂ ਦਾਨ ਕਰਦੇ, ਗੁਰੂ ਭਗਤੀ ਤੇ ਗ੍ਯਾਨ (ਆਰੂਢ) ਰਹਿੰਦੇ ਹਨ। (ਫਲ ਕੀ ਹੁੰਦਾ ਹੈ?)
People speak sweet here, walk humbly, give away charities and attain knowledge through devotion to the Guru.
मिठा बोलणु निवि चलणु हथहु देण भगति गुर गिआना ।
LINE 121
ਦੁਹੀਸਰਾਈਸੁਰਖਰੂਸਚੁਸਬਦੁਵਜੈਨੀਸਾਨਾ
ਲੋਕ ਪਰਲੋਕ ਵਿਖੇ ਸੁਰਖਰੂ (ਪਤ ਦੇ ਸੰਜੁਗਤ ਰਹਿੰਦੇ) (ਉਨ੍ਹਾਂ ਲਈ) ਸੱਚੇ ਸ਼ਬਦ ਦੇ ਨਗਾਰੇ ਵਜਦੇ ਹਨ।
They remain free from any anxiety in this world and the world hereafter, and for them, the drums of true
दुही सराई सुरख रू सचु सबदु वजै नीसाना ।
LINE 122
ਚਲਣੁਜਿੰਨ੍ਹੀਜਾਣਿਆਜਗਅੰਦਰਿਵਿਰਲੇਮਿਹਮਾਨਾ
ਜਿਨ੍ਹਾਂ ਨੇ ਚਲਣਾ (ਅਰਥਾਤ ਸੰਸਾਰ ਫਾਨੀ ਥੋਂ ਕੂਚ ਕਰਨਾ ਸੱਚ) ਜਾਤਾ ਹੈ (ਓਹ) ਪ੍ਰਾਹੁਣੇ ਸੰਸਾਰ ਵਿਚ ਵਰਲੇ ਹਨ (ਯਥਾ “ਤੇਰਾ ਜਨੁ ਏਕੁ ਆਧਿ ਕੋਈ”)।
Word are struck upon. Rare are the guests who have accepted the going away from this world, as true.
चलणु जिंन्ही जाणिआ जग अंदरि विरले मिहमाना ।
LINE 123
ਆਪਗਵਾਏਤਿਸੁਕੁਰਬਾਨਾ੧੫।।
ਆਪਾ ਭਾਉ ਗਵਾਉਣ ਵਾਲਿਆਂ ਥੋਂ ਮੈਂ ਬਲਿਹਾਰ ਜਾਂਦਾ ਹਾਂ ('ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ')।
I am sacrifice unto them who have eschewed their ego.
आप गवाए तिसु कुरबाना ।१५।
LINE 124
ਪਉੜੀ੧੬
पउड़ी १६
LINE 125
ਕੂੜਅਹੀਰਾਂਪਿੰਡੁਹੈਪੰਜਦੂਤਵਸਨਿਬੁਰਿਆਰਾ
ਲੁਟੇਰਿਆਂ ਦਾ ਪਿੰਡ ਝੂਠਾ ਹੈ, (ਕਿਉਂ ਜੋ) ਪੰਜ ਦੂਤ ਬੁਰੇ ਦੇ ਕਰਣਹਾਰੇ ਉਥੇ ਨਿਵਾਸ ਰਖਦੇ ਹਨ।
Falsehood is-the village of robbers where reside the five evil legates.
कूड़ अहीरां पिंडु है पंज दूत वसनि बुरिआरा ।
LINE 126
ਕਾਮਕਰੋਧੁਵਿਰੋਧੁਨਿਤਲੋਭਮੋਹਧ੍ਰੋਹੁਅਹੰਕਾਰਾ
ਕਾਮ, ਕ੍ਰੋਧ ਤੇ ਵਿਰੋਧ ਦੇ ਝਗੜੇ ਨਿਤ ਰਹਿੰਦੇ ਹਨ, ਲੋਭ ਮੋਹਾਦਿਕ ਕਈ ਵਿਖਯ ਧ੍ਰੋਹ ਕਰਦੇ ਹਨ।
These couriers are lust, anger, disputation, greed, infatuation, treachery and ego.
काम करोधु विरोधु नित लोभ मोह ध्रोहु अहंकारा ।
LINE 127
ਖਿੰਜੋਤਾਣੁਅਸਾਧੁਸੰਗੁਵਰਤੈਪਾਪੈਦਾਵਰਤਾਰਾ
ਅਸਾਧਾਂ ਦੀ ਸੰਗਤ ਵਿਖੇ 'ਖਿੰਜੋਤਾਣ' (ਦੁਖ) ਬਣਿਆ ਰਹਿੰਦਾ ਹੈ, (ਕਿਉਂ ਜੋ ਉਥੇ) ਪਾਪ ਦਾ ਵਰਤਾਰਾ ਵਰਤਦਾ ਹੈ।
In this village of wicked company pulls, pushes and sinful conduct always operate.
खिंजोताणु असाधु संगु वरतै पापै दा वरतारा ।
LINE 128
ਪਰਧਨਪਰਨਿੰਦਾਪਿਆਰੁਪਰਨਾਰੀਸਿਉਵਡੇਵਿਕਾਰਾ
ਪਰਾਏ ਧਨ, ਪਰਾਈ ਨਿੰਦਾ, ਪਰਾਈ ਇਸਤ੍ਰੀ ਦੇ ਪ੍ਯਾਰ ਨਾਲ ਵਿਕਾਰ (ਪਾਪ) ਵਧਦੇ ਹਨ (ਅਥਵਾ ਏਹ ਵਡੇ ਵਿਕਾਰ ਹਨ)।
Attachment to the others' wealth, slander and woman always persist here
पर धन पर निंदा पिआरु पर नारी सिउ वडे विकारा ।
LINE 129
ਖਲੁਹਲੁਮੂਲਿਚੁਕਈਰਾਜਡੰਡੁਜਮਡੰਡੁਕਰਾਰਾ
ਮਨ ਦਾ ਭੜਥੂ ਜਾਂ ਘਬਰਾਹਟ ਕਦੇ ਹਟਦੇ ਨਹੀਂ, ਰਾਜਾ ਦਾ ਡੰਡ ਅਤੇ ਜਮ ਦਾ ਡੰਡ (ਸਿਰ ਪੁਰ) ਕੜਕਦਾ ਰਹਿੰਦਾ ਹੈ।
Confusions and commotions are ever there and people always undergo punishments of state as well as of death.
खलुहलु मूलि न चुकई राज डंडु जम डंडु करारा ।
LINE 130
ਦੁਹੀਸਰਾਈਜਰਦਰੂਜੰਮਣਮਰਣਨਰਕਿਅਵਤਾਰਾ
ਦੋਹਾਂ ਲੋਕਾਂ ਵਿਖੇ ਪੀਲੇ ਰੂਹ (ਅਰਥਾਤ ਬਿਪਤੇ ਫਿਰਦੇ) ਜੰਮਣ ਮਰਣ ਅਤੇ ਨਰਕਾਂ ਦੇ ਭਾਰੇ ਦੁਖਾਂ ਵਿਖੇ ਆਵਾ ਜਾਈ (ਬਣੀ ਰਹਿੰਦੀ ਹੈ)।
The residents of this village are always shameful in both the worlds and go on transmigrating in the hell.
दुही सराई जरद रू जंमण मरण नरकि अवतारा ।
LINE 131
ਅਗੀਫਲਹੋਵਨਿਅੰਗਿਆਰਾ੧੬।।
ਅੱਗਾਂ ਦਾ ਫਲ ਅੰਗਿਆਰੇ ਹੀ ਹੁੰਦੇ ਹਨ, (ਭਾਵ ਪਾਪਾਂ ਦੇ ਫਲ ਮੌਤ ਤੇ ਕਲੇਸ਼ ਹੀ ਪ੍ਰਾਪਤ ਹੁੰਦੇ ਹਨ)
The fruits of fire are the sparks only.
अगी फल होवनि अंगिआरा ।१६।
LINE 132
ਪਉੜੀ੧੭
पउड़ी १७
LINE 133
ਸਚੁਸਪੂਰਣਨਿਰਮਲਾਤਿਸੁਵਿਚਿਕੂੜੁਰਲਦਾਰਾਈ
ਸੱਚ ਸਾਰਾ ਨਿਰਮਲ ਹੈ, (ਕਿਉਂ ਜੋ) ਉਸ ਵਿਖੇ ਕੂੜ ਰਾਈ ਮਾਤ੍ਰ ਨਹੀਂ ਸਮਾ ਸਕਦਾ (ਹੇਠ ਦ੍ਰਿਸ਼ਟਾਂਤ ਦਿੰਦੇ ਹਨ)।
The truth being perfectly pure, falsehood cannot mix in it as a piece of straw gone into the eye cannot be held there
सचु सपूरण निरमला तिसु विचि कूड़ु न रलदा राई ।
LINE 134
ਅਖੀਕਤੁਸੰਜਰੈਤਿਣੁਅਉਖਾਦੁਖਿਰੈਣਿਵਿਹਾਈ
ਅੱਖਾਂ ਵਿਖੇ (ਤ੍ਰਿਣ ਦਾ) ਕਤਰਾ ਮਾਤ੍ਰ ਬੀ ਨਹੀਂ ਸੰਜਰਦਾ (ਕਿਉਂ ਜੋ) ਤਿਣ (ਦੇ ਪਿਆਂ ਬੀ) ਔਖ ਅਤੇ ਦੁਖ ਨਾਲ ਰੈਣ ਗੁਜ਼ਰਦੀ ਹੈ (ਇਥੇ ਖ਼ਕਾਰ ਦਾ ਕੰਨਾਂ 'ਅਤੇ' ਦਾ ਵਾਚਕ ਹੈ)।
And the whole night is spent in suffering.
अखी कतु न संजरै तिणु अउखा दुखि रैणि विहाई ।
LINE 135
ਭੋਜਣਅੰਦਰਿਮਖਿਜਿਉਹੋਇਦੁਕੁਧਾਫੇਰਿਕਢਾਈ
ਜਿਕੂੰ ਭੋਜਨ ਦੇ ਅੰਦਰ ਮੱਖੀ (ਜੇ ਨਿਗਲੀ ਜਾਵੇ) ਤਾਂ ਦੁਕੱਧੀ ਹੋ ਕੇ ਫੇਰ ਉਗਲੱਛੀਦੀ ਹੈ।
Fly in the meal also is vomited out (by body).
भोजण अंदरि मखि जिउ होइ दुकुधा फेरि कढाई ।
LINE 136
ਰੂਈਅੰਦਰਿਚਿਣਗਵਾਂਗਦਾਹਿਭਸਮੰਤੁਕਰੇਦੁਖਦਾਈ
ਰੂੰਈ ਵਿੱਚ ਦੁਖਦਾਈ ਚਿਨਗਾਰੀ ਜਿੱਕੁਰ ਸਾੜਕੇ ਰੂੰਈ ਨੂੰ ਸੁਆਹ ਕਰ ਦਿੰਦੀ ਹੈ।
One spark in a load of cotton creates trouble for it, and burning the whole lot converts it into ashes.
रूई अंदरि चिणग वांग दाहि भसमंतु करे दुखदाई ।
LINE 137
ਕਾਂਜੀਦੁਧੁਕੁਸੁਧਹੋਇਫਿਟੈਸਾਦਹੁਵੰਨਹੁਜਾਈ
ਦੁਧ ਕਾਂਜੀ ਦੀ ਛਿਟ ਨਾਲ ਕੁਸੁੱਧ ਹੋ ਕੇ ਫਿੱਟ ਜਾਂਦਾ ਹੈ, ਸੁਆਦ ਅਤੇ ਰੰਗੋਂ ਵਿਗੜ ਜਾਂਦਾ ਹੈ।
Vineger in milk spoils its taste and makes it discoloured.
कांजी दुधु कुसुध होइ फिटै सादहु वंनहु जाई ।
LINE 138
ਮਹੁਰਾਚੁਖਕੁਚਖਿਆਪਾਤਿਸਾਹਾਮਾਰੈਸਹਮਾਈ
ਮਹੁਰਾ ਰਤੀਕੁ ਜੀਭ ਪੁਰ ਰੱਖਿਆ ਹੋਇਆਂ ਪਾਤਸ਼ਾਹਾਂ ਨੂੰ ਬੀ ਤਾਬੜ ਤੋੜ ਮਾਰ ਸਿਟਦਾ ਹੈ।
Even a little bit of poison tasted kills emperors instantly.
महुरा चुखकु चखिआ पातिसाहा मारै सहमाई ।
LINE 139
ਸਚਿਅੰਦਰਿਕਿਉਕੂੜੁਸਮਾਈ੧੭।।
ਸੱਚ ਦੇ ਅੰਦਰ ਕੂੜ ਦੀ ਕਿੱਕੁਰ ਸਮਾਈ ਹੁੰਦੀ ਹੈ (ਭਾਵ ਕਦੇ ਨਹੀਂ ਹੋ ਸਕਦੀ)।
Then how can truth mix up in falsehood?
सचि अंदरि किउ कूड़ु समाई ।१७।
LINE 140
ਪਉੜੀ੧੮
पउड़ी १८
LINE 141
ਗੁਰਮੁਖਿਸਚੁਅਲਿਪਤੁਹੈਕੂੜਹੁਲੇਪੁਲਗੈਭਾਈ
ਗੁਰਮੁਖ ਭਾਈ ਸੱਚੇ ਅਰ ਨਿਰਲੇਪ ਹਨ (ਕਿਉਂ ਜੋ ਉਨ੍ਹਾਂ ਨੂੰ) ਕੂੜ ਦਾ ਲੇਪ ਨਹੀਂ ਲਗਦਾ।
Truth in the form of gurmukh ever remains detached and the falsehood has no impact on it.
गुरमुखि सचु अलिपतु है कूड़हु लेपु न लगै भाई ।
LINE 142
ਚੰਦਨਸਪੀਂਵੇੜਿਆਚੜ੍ਹੈਵਿਸੁਵਾਸੁਘਟਾਈ
ਚੰਦਨ ਦਾ ਬੂਟਾ ਸੱਪਾਂ ਨਾਲ ਵੇੜ੍ਹਿਆ ਹੋਇਆ ਹੈ, ਉਸ ਨੂੰ ਵਿਹੁ ਨਹੀਂ ਚੜ੍ਹਦੀ (ਅਰ ਉਸ ਦੀ) ਸੁਗੰਧੀ ਜਿਉਂ ਦੀ ਤਿਉਂ ਰਹਿੰਦੀ ਹੈ।
Sandal wood tree is surrounded by snakes but neither the poison affects it nor its fragrance is lessened.
चंदन सपीं वेड़िआ चढ़ै न विसु न वासु घटाई ।
LINE 143
ਪਾਰਸੁਅੰਦਰਿਪਥਰਾਂਅਸਟਧਾਤੁਮਿਲਿਵਿਗੜਿਜਾਈ
ਪਾਰਸ (ਦੀ ਗੀਟੀ) ਪੱਥਰਾਂ ਦੇ ਅੰਦਰ ਗਿਣੀ ਜਾਂਦੀ ਹੈ, ਅੱਠਾਂ ਧਾਤਾਂ ਦੇ ਮਿਲਣ ਨਾਲ ਵਿਗੜ ਨਹੀਂ ਜਾਂਦੀ (ਸਗਮਾਂ ਉਨ੍ਹਾਂ ਨੂੰ ਸੋਨਾ ਕਰਦੀ ਹੈ)।
Amid the stones resides the philosopher's stone but even meeting the eight metals it does not get spoiled.
पारसु अंदरि पथरां असट धातु मिलि विगड़ि न जाई ।
LINE 144
ਗੰਗਸੰਗਿਅਪਵਿਤ੍ਰਜਲੁਕਰਿਸਕੈਅਪਵਿਤ੍ਰਮਿਲਾਈ
ਗੰਗਾ ਨੂੰ ਅਪਵਿੱਤ੍ਰ (ਮੋਰੀਆਂ ਦੇ) ਜਲ ਮਿਲਕੇ ਅਪਵਿਤ੍ਰ ਨਹੀਂ ਕਰ ਸਕਦੇ, (ਸਗਮਾਂ ਆਪ ਗੰਗਾ ਦਾ ਰੂਪ ਹੋ ਜਾਂਦੇ ਹਨ)।
Polluted water mixing into the Ganges cannot pollute it.
गंग संगि अपवित्र जलु करि न सकै अपवित्र मिलाई ।
LINE 145
ਸਾਇਰਅਗਿਲਗਈਮੇਰੁਸੁਮੇਰੁਵਾਉਡੁਲਾਈ
ਸਮੁੰਦ੍ਰ ਨੂੰ ਅੱਗ ਸਾੜ ਨਹੀਂ ਸਕਦੀ (ਭਾਵੇਂ ਬੜਵਾਗਨ ਵਿਚੇ ਰਹਿੰਦੀ ਹੈ), ਸੁਮੇਰ (ਪਰਾੜ) ਦੇ 'ਮੇਰ' ਟਿੱਲੇ ਨੂੰ ਪੌਣ ਨਹੀਂ ਡੁਲਾ ਸਕਦੀ।
Seas are never burnt by fire and air cannot shake mountains.
साइर अगि न लगई मेरु सुमेरु न वाउ डुलाई ।
LINE 146
ਬਾਣੁਧੁਰਿਅਸਮਾਣਿਜਾਇਵਾਹੇਂਦੜੁਪਿਛੈਪਛੁਤਾਈ
ਅਕਾਸ਼ ਦੇ ਧੁਰ ਅੰਤ ਤੀਕ ਬਾਣ ਪਹੁੰਚ ਨਹੀਂ ਸਕਦਾ, ('ਵਾਹੇਂਦੜ') ਤੀਰ ਅੰਦਾਜ਼ ਪਿੱਛੋਂ ਪਛਤਾਉਂਦਾ ਹੈ (ਕਿਉਂ ਜੋ ਮੁੜਕੇ ਉਸੇ ਦੇ ਸਿਰ ਆ ਲਗਦਾ ਹੈ “ਸਰ ਸੰਨ੍ਹੈ ਆਗਾਸ ਨੋ ਫਿਰਿ ਮਥੈ ਆਵੈ”)॥
The arrow can never touch the sky and the shooter repents afterwards.
बाणु न धुरि असमाणि जाइ वाहेंदड़ु पिछै पछुताई ।
LINE 147
ਓੜਕਿਕੂੜੁਕੂੜੋਹੁਇਜਾਈ੧੮।।
ਅੰਤ ਨੂੰ ਕੂੜ ਕੂੜ ਹੀ ਹੋ ਜਾਂਦਾ ਹੈ, (ਭਾਵ ਕੂੜ ਦਾ ਪਾਜ ਨਿਭ ਨਹੀਂ ਸਕਦਾ ਅੰਤ ਖੁਲ੍ਹ ਜਾਂਦਾ ਹੈ ਯਥਾ-”ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ”)
The falshood ultimately is false.
ओड़कि कूड़ु कूड़ो हुइ जाई ।१८।
LINE 148
ਪਉੜੀ੧੯
पउड़ी १९
LINE 149
ਸਚੁਸਚਾਵਾਮਾਣੁਹੈਕੂੜਕੂੜਾਵੀਮਣੀਮਨੂਰੀ
ਸੱਚ ਦਾ ਸੱਚਾ ਮਾਣ (ਆਦਰ) ਹੁੰਦਾ ਹੈ, ਕੂੜ ਦੀ ('ਮਣੀ ਮਨੂਰੀ') ਸ਼ੋਭਾ ਤੇ ਮਨੌਤ ਝੂਠੀ ਹੁੰਦੀ ਹੈ,
The regards for truth are always genuine and falsehood is always identified as fake.
सचु सचावा माणु है कूड़ कूड़ावी मणी मनूरी ।
LINE 150
ਕੂੜੇਕੂੜੀਪਾਇਹੈਸਚੁਸਚਾਵੀਗੁਰਮਤਿਪੂਰੀ
ਕੂੜਿਆਰ ਦੀ ਕੂੜੀ ਅਬਰੋ ਹੈ, ਸੱਚਿਆਂ ਦੀ ਗੁਰੂ ਦੀ ਸਿਖਯਾ ਪੂਰੀ ਤੇ ਸੱਚੀ ਹੈ।
Respect of the falsehood is also artificial but the wisdom of Guru given to truth is perfect one.
कूड़े कूड़ी पाइ है सचु सचावी गुरमति पूरी ।
LINE 151
ਕੂੜੈਕੂੜਾਜੋਰਿਹੈਸਚਿਸਤਾਣੀਗਰਬਗਰੂਰੀ
ਕੂੜਿਆਂ ਦਾ ਜੋਰ ਬੀ ਕੂੜਾ ਹੈ ਸੱਚਿਆਂ ਦੇ ਗਰਬ (ਸ਼ੁਧ ਹੰਕਾਰ ਦੀ) ਗੰਭੀਰਤਾਈ ਬਲ ਵਾਲੀ ਹੈ।
The power of a Tier is also counterfeit and even the pious ego of truth is deep and full of gravity.
कूड़ै कूड़ा जोरि है सचि सताणी गरब गरूरी ।
LINE 152
ਕੂੜੁਦਰਗਹਮੰਨੀਐਸਚੁਸੁਹਾਵਾਸਦਾਹਜੂਰੀ
ਦਰਗਾਹ ਵਿਖੇ ਕੂੜ ਦੀ ਮਾਨਤਾ ਨਹੀਂ ਹੁੰਦੀ, ਸੱਚਾ (ਪੁਰਖ) ਸਦਾ ਸੁਭਾਇਮਾਨ (ਅਰ ਪਰਮੇਸਰ ਦਾ 'ਹਜੂਰੀ') ਮੁਸਾਹਿਬ ਹੈ।
Falsehood is not recognised in the court of the Lord whereas truth always adorns His court.
कूड़ु न दरगह मंनीऐ सचु सुहावा सदा हजूरी ।
LINE 153
ਸੁਕਰਾਨਾਹੈਸਚੁਘਰਿਕੂੜੁਕੁਫਰਘਰਿਨਾਸਾਬੂਰੀ
ਸੱਚ ਦੇ ਘਰ ਵਿਖੇ 'ਸ਼ੁਕਰਾਨਾ' ਹੈ (ਭਾਵ ਈਸ਼ਰ ਦਾ ਧੰਨ੍ਯਵਾਦ ਕਰਦਾ ਹੈ) ਕੂੜ ਦੇ ਘਰ ਵਿਖੇ ਕੁਫਰ ਅਰ ਨਾ ਸਾਬੂਰੀ ਹੈ (ਭਾਵ ਸੰਤੋਖ ਦਾ ਨਾਉਂ ਭੀ ਨਹੀਂ)।
In the home of truth, there is always a sense of gratefulness but falsehood never feels contented.
सुकराना है सचु घरि कूड़ु कुफर घरि ना साबूरी ।
LINE 154
ਹਸਤਿਚਾਲਹੈਸਚਦੀਕੂੜਿਕੁਢੰਗੀਚਾਲਭੇਡੂਰੀ
ਸੱਚ ਦੀ ਹਾਥੀ ਵਾਂਗੂੰ ਚਾਲ ਹੈ (ਭਾਵ ਮਸਤ ਹੋਕੇ ਤੁਰਿਆ ਜਾਂਦਾ ਹੈ ਭਾਵੇਂ ਕਈ ਲੋਕ ਠੱਠੇ ਮਸਕਰੀਆਂ ਕਰਣ ਕੁਝ ਪਰਵਾਹ ਨਹੀਂ ਕਰਦਾ) ਕੂੜ ਦੀ ਭੇਡਾਂ ਵਾਲੀ ਕੁਢੰਗੀ ਚਾਲ ਹੈ, (ਭਾਵ ਪੈਲੀਆਂ ਛੱਡ ਵਿਸ਼ਟਾ ਵੱਲ ਜਾਂਦੇ ਹਨ।
The gait of truth is like that of elephant whereas falsehood moves clumsily like sheep.
हसति चाल है सच दी कूड़ि कुढंगी चाल भेडूरी ।
LINE 155
ਮੂਲੀਪਾਨਡਿਕਾਰਜਿਉਮੂਲਿਤੁਲਿਲਸਣੁਕਸਤੂਰੀ
ਮੂਲੀ ਅਰ ਪਾਨ ਦੇ ਡਕਾਰ ਵਾਂਗੂੰ ਕਸਤੂਰੀ ਅਤੇ ਲਸਣ ਦਾ ਮੁੱਲ ਬਰਾਬਰ ਨਹੀਂ ਹੁੰਦਾ।
The value of musk and garlic cannot be kept at par and same is the case of the eructation of radish and betel.
मूली पान डिकार जिउ मूलि न तुलि लसणु कसतूरी ।
LINE 156
ਬੀਜੈਵਿਸੁਖਾਵੈਚੂਰੀ੧੯।।
ਵਿੱਸ ਬੀਜ ਕੇ ਕੋਈ ਚੂਰੀ ਨਹੀਂ ਖਾ ਸਕਦਾ (ਭਾਵ ਝੂਠ ਕਮਾਕੇ ਕੋਈ ਸੁੱਖਾਂ ਦੀ ਅਭਿਲਾਖਾ ਨਾ ਰੱਖੇ)।
He who sows poison cannot eat delicious meal made with crushed bread mixed with butter and sugar (chart).
बीजै विसु न खावै चूरी ।१९।
LINE 157
ਪਉੜੀ੨੦
पउड़ी २०
LINE 158
ਸਚੁਸੁਭਾਉਮਜੀਠਦਾਸਹੈਅਵਟਣਰੰਗੁਚੜ੍ਹਾਏ
ਮਜੀਠ ਦਾ ਸੱਚਾ ਸੁਭਾਉ ਹੈ (ਕਿਉਂ ਜੋ) ਉਬਾਲੇ ਸਹਾਰਕੇ ਭੀ (ਦੂਣਾ) ਰੰਗ ਕੱਢਦਾ ਹੈ (ਅਜਿਹਾ ਹੀ ਉੱਤਮ ਪੁਰਖਾਂ ਨੂੰ ਕੇਡਾ ਕਸ਼ਟ ਬਣੇ ਆਪਣੀ ਉੱਤਮਤਾ ਨਹੀਂ ਛੱਡਦੇ)।
The nature of truth is like madder which itself bears the heat of boiling but makes the dye fast.
सचु सुभाउ मजीठ दा सहै अवटण रंगु चढ़ाए ।
LINE 159
ਸਣਜਿਉਕੂੜੁਸੁਭਾਉਹੈਖਲਕਢਾਇਵਟਾਇਬਨਾਏ
ਸਣ ਦਾ ਝੂਠਾ ਸੁਭਾਉ ਹੈ ਜਿਹੜੀ ਆਪਣੀ ਖੱਲ ਥੋਂ ਰੱਸੇ (ਜੋ ਕਿ ਲੋਕਾਂ ਦੇ ਬੰਧਨਾਂ ਦੇ ਕੰਮ ਦਿੰਦੇ ਹਨ) ਬਣਾਉਂਦੀ ਹੈ।
The nature of falsehood is like that of jute whose skin is peeled off and then twisting it, its ropes are prepared.
सण जिउ कूड़ु सुभाउ है खल कढाइ वटाइ बनाए ।
LINE 160
ਚੰਨਣਪਰਉਪਕਾਰੁਕਰਿਅਫਲਸਫਲਵਿਚਿਵਾਸੁਵਸਾਏ
ਚੰਦਨ ਦਾ ਬੂਟਾ ਪਰੋਪਕਾਰੀ ਹੈ, ਜੋ ਅਫਲ ਸਫਲ (ਸਭ ਬੂਟਿਆਂ) ਵਿਚ ਵਾਸ਼ਨਾ ਪਾ ਦਿੰਦਾ ਹੈ,
Sandal being benevolent makes all the trees, be they with or without fruits, fragrant.
चंनण परउपकारु करि अफल सफल विचि वासु वसाए ।
LINE 161
ਵਡਾਵਿਕਾਰੀਵਾਂਸੁਹੈਹਉਮੈਜਲੈਗਵਾਂਢੁਜਲਾਏ
ਵਾਂਸ, ਖੋਟੀ ਕਾਰ ਵਾਲਾ ਨਿਕਾਰਾ ਬੂਟਾ ਹੈ, ਹਉਮੈ ਵਿਚ ਆਪ ਸੜਕੇ ਆਪਣੇ ਗੁਆਂਢੀਆਂ ਨੂੰ ਬੀ ਸੜਾਉਂਦਾ ਹੈ (ਕਿਉਂ ਜੋ ਇਕ ਵਾਂਸ ਦੀ ਅੱਗ ਨਾਲ ਸਾਰੇ ਵਾਂਸ ਸੜਕੇ ਢੇਰੀ ਹੋ ਜਾਂਦੇ ਹਨ)।
Bamboo being full of evil, bums in its own ego and at the out break of fire, bums its other neighbourly trees also.
वडा विकारी वांसु है हउमै जलै गवांढु जलाए ।
LINE 162
ਜਾਣਅਮਿਓਰਸੁਕਾਲਕੂਟੁਖਾਧੈਮਰੈਮੁਏਜੀਵਾਏ
ਅੰਮ੍ਰਿਤ ਰਸ ਦੇ ਚੱਖਣ ਨਾਲ ਮੋਇਆ ਜੀ ਪੈਂਦਾ ਹੈ, ਅਰ ਕਾਲਕੂਟ ਦੇ ਖਾਣ ਨਾਲ (ਜੀਵੰਦਾ) ਮੁਰਦਾ ਹੋ ਜਾਂਦਾ ਹੈ (ਅੱਗੇ ਛੀਵੀਂ ਤੁਕ ਵਿਖੇ ਦ੍ਰਿਸ਼ਟਾਂਤ ਦਿੰਦੇ ਹਨ)।
The nectar makes the dead alive and deadly poison kills the living.
जाण अमिओ रसु कालकूटु खाधै मरै मुए जीवाए ।
LINE 163
ਦਰਗਹਸਚੁਕਬੂਲੁਹੈਕੂੜਹੁਦਰਗਹਮਿਲੈਸਜਾਏ
(ਪਰਮਾਤਮਾ ਦੀ) ਨ੍ਯਾਯ ਸਭਾ ਵਿਖੇ ਸੱਚ ਮੰਨਿਆਂ ਜਾਂਦਾ ਹੈ ਅਰ ਕੂੜ ਥੋਂ ਦਰਗਾਹ ਵਿਚ ਤਾੜਨਾ ਮਿਲਦੀ ਹੈ।
Truth is accepted in the court of the Lord, but, the falshood is punished in the same court.
दरगह सचु कबूलु है कूड़हु दरगह मिलै सजाए ।
LINE 164
ਜੋਬੀਜੈਸੋਈਫਲੁਖਾਏ੨੦੩੦।।।ਤੀਹ
ਜੇਹਾ ਕੋਈ ਬੀਜਦਾ ਹੈ ਤੇਹਾ ਹੀ ਫਲ ਖਾਂਦਾ ਹੈ।
One reaps what one sows.
जो बीजै सोई फलु खाए ।२०।३०। तीह ।