ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 304
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੋਗੁਰੁਗੋਪੇਆਪਣਾਸੁਭਲਾਨਾਹੀਪੰਚਹੁਓਨਿਲਾਹਾਮੂਲੁਸਭੁਗਵਾਇਆ
ਹੇ ਸੰਤ ਜਨੋਂ! (ਮੁਕਦੀ ਗੱਲ ਇਹ ਹੈ ਕਿ) ਜੋ ਮਨੁੱਖ ਆਪਣੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਹ ਚੰਗਾ ਨਹੀਂ, (ਮਨੁੱਖਾ ਜਨਮ ਵਿਚ) ਜੋ ਖੱਟਣਾ ਸੀ ਉਹ ਭੀ ਗਵਾ ਲੈਂਦਾ ਹੈ ਤੇ (ਮਨੁੱਖ-ਜਨਮ-ਰੂਪ) ਮੂਲ ਭੀ ਗਵਾ ਲੈਂਦਾ ਹੈ।
O chosen people, O self-elect, one who does not publicly affirm his Guru is not a good person; he loses all his profits and capital.
जो गुरु गोपे आपणा सु भला नाही पंचहु ओनि लाहा मूलु सभु गवाइआ ॥
LINE 02
ਪਹਿਲਾਆਗਮੁਨਿਗਮੁਨਾਨਕੁਆਖਿਸੁਣਾਏਪੂਰੇਗੁਰਕਾਬਚਨੁਉਪਰਿਆਇਆ
ਨਾਨਕ ਆਖ ਕੇ ਸੁਣਾਉਂਦਾ ਹੈ (ਭਾਵ, ਨਾਨਕ ਇਸ ਗੱਲ ਤੇ ਜ਼ੋਰ ਦੇ ਕੇ ਆਖਦਾ ਹੈ ਕਿ) (ਗੁਰਸਿੱਖ ਲਈ ਇਹ) ਪਹਿਲਾ ਆਗਮ ਨਿਗਮ ਹੈ (ਇਹੋ ਹੀ ਹੈ ਵੇਦ ਸ਼ਾਸਤ੍ਰਾਂ ਦਾ ਉੱਤਮ ਸਿੱਧਾਂਤ ਕਿ) ਪੂਰੇ ਸਤਿਗੁਰੂ ਦਾ ਬਚਨ (ਸਭ ਤੋਂ) ਵਧੀਕ ਪ੍ਰਮਾਣੀਕ ਹੈ।
People used to chant and recite the Shaastras and the Vedas, O Nanak, but now the Words of the Perfect Guru have come to be the most exalted of all.
पहिला आगमु निगमु नानकु आखि सुणाए पूरे गुर का बचनु उपरि आइआ ॥
LINE 03
ਗੁਰਸਿਖਾਵਡਿਆਈਭਾਵੈਗੁਰਪੂਰੇਕੀਮਨਮੁਖਾਓਹਵੇਲਾਹਥਿਆਇਆ॥॥
(ਇਸ ਵਾਸਤੇ) ਗੁਰਸਿੱਖਾਂ ਨੂੰ ਪੂਰੇ ਸਤਿਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ (ਪਰ) ਮਨਮੁਖਾਂ ਨੂੰ ਗੁਰੂ ਦੀ ਵਡਿਆਈ ਸਮਝਣ ਦਾ ਉਹ ਸਮਾਂ ਹੱਥ ਨਹੀਂ ਆਉਂਦਾ ॥੨॥
The glorious greatness of the Perfect Guru is pleasing to the GurSikh; the self-willed manmukhs have lost this opportunity. ||2||
गुरसिखा वडिआई भावै गुर पूरे की मनमुखा ओह वेला हथि न आइआ ॥२॥
LINE 04
ਪਉੜੀ
Pauree:
पउड़ी ॥
LINE 05
ਸਚੁਸਚਾਸਭਦੂਵਡਾਹੈਸੋਲਏਜਿਸੁਸਤਿਗੁਰੁਟਿਕੇ
ਸਦਾ-ਥਿਰ ਰਹਿਣ ਵਾਲਾ ਜੋ ਸੱਚਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਸਤਿਗੁਰੂ ਤਿਲਕ ਦੇਵੇ (ਭਾਵ, ਅਸੀਸ ਦੇਵੇ)।
The True Lord is truly the greatest of all; he alone obtains Him, who is anointed by the Guru.
सचु सचा सभ दू वडा है सो लए जिसु सतिगुरु टिके ॥
LINE 06
ਸੋਸਤਿਗੁਰੁਜਿਸਚੁਧਿਆਇਦਾਸਚੁਸਚਾਸਤਿਗੁਰੁਇਕੇ
ਸਤਿਗੁਰੂ ਭੀ ਉਹੀ ਹੈ ਜੋ ਸਦਾ ਸੱਚੇ ਪ੍ਰਭੂ ਨੂੰ ਚੇਤੇ ਰੱਖਦਾ ਹੈ (ਅਤੇ ਇਸ ਤਰ੍ਹਾਂ) ਸੱਚਾ ਪ੍ਰਭੂ ਤੇ ਸਤਿਗੁਰੂ ਇੱਕ-ਰੂਪ (ਹੋ ਗਏ ਹਨ।)
He is the True Guru, who meditates on the True Lord. The True Lord and the True Guru are truly One.
सो सतिगुरु जि सचु धिआइदा सचु सचा सतिगुरु इके ॥
LINE 07
ਸੋਈਸਤਿਗੁਰੁਪੁਰਖੁਹੈਜਿਨਿਪੰਜੇਦੂਤਕੀਤੇਵਸਿਛਿਕੇ
ਸਤਿਗੁਰੂ ਪੁਰਖ ਉਹੋ ਹੀ ਹੈ, ਜਿਸ ਨੇ (ਕਾਮਾਦਿਕ) ਪੰਜੇ ਵੈਰੀ ਖਿੱਚ ਕੇ ਵੱਸ ਕਰ ਲਏ ਹਨ।
He is the True Guru, the Primal Being, who has totally conquered his five passions.
सोई सतिगुरु पुरखु है जिनि पंजे दूत कीते वसि छिके ॥
LINE 08
ਜਿਬਿਨੁਸਤਿਗੁਰਸੇਵੇਆਪੁਗਣਾਇਦੇਤਿਨਅੰਦਰਿਕੂੜੁਫਿਟੁਫਿਟੁਮੁਹਫਿਕੇ
ਜੋ ਮਨੁੱਖ ਸਤਿਗੁਰੂ ਦੀ ਸੇਵਾ ਤੋਂ ਵਾਂਜੇ ਰਹਿੰਦੇ ਹਨ ਤੇ ਆਪਣੇ ਆਪ ਨੂੰ ਵੱਡਾ ਅਖਵਾਉਂਦੇ ਹਨ, ਉਹਨਾਂ ਦੇ ਹਿਰਦੇ ਵਿਚ ਝੂਠ ਹੁੰਦਾ ਹੈ (ਇਸ ਕਰਕੇ ਉਹਨਾਂ ਦਾ) ਮੂੰਹ ਫਿੱਕਾ (ਰਹਿੰਦਾ ਹੈ, ਭਾਵ, ਉਹਨਾਂ ਦੇ ਮੂੰਹ ਤੇ ਨਾਮ ਦੀ ਲਾਲੀ ਨਹੀਂ ਹੁੰਦੀ ਤੇ) ਉਹਨਾਂ ਨੂੰ ਸਦਾ ਫਿਟਕਾਰ ਪੈਂਦੀ ਹੈ;
One who does not serve the True Guru, and who praises himself, is filled with falsehood within. Cursed, cursed is his ugly face.
जि बिनु सतिगुर सेवे आपु गणाइदे तिन अंदरि कूड़ु फिटु फिटु मुह फिके ॥
LINE 09
ਓਇਬੋਲੇਕਿਸੈਭਾਵਨੀਮੁਹਕਾਲੇਸਤਿਗੁਰਤੇਚੁਕੇ॥॥
ਕਿਸੇ ਨੂੰ ਉਹਨਾਂ ਦੇ ਬਚਨ ਹੱਛੇ ਨਹੀਂ ਲੱਗਦੇ (ਅੰਦਰ ਕੂੜ ਹੋਣ ਕਰਕੇ) ਉਹਨਾਂ ਦੇ ਮੂੰਹ ਭੀ ਭਰਿਸ਼ਟੇ ਹੋਏ ਹੁੰਦੇ ਹਨ (ਕਿਉਂਕਿ) ਉਹ ਸਤਿਗੁਰ ਤੋਂ ਭੁੱਲੇ ਹੋਏ ਹਨ ॥੮॥
His words are not pleasing to anyone; his face is blackened, and he is separated from the True Guru. ||8||
ओइ बोले किसै न भावनी मुह काले सतिगुर ते चुके ॥८॥
LINE 10
ਸਲੋਕਮਃ
Shalok, Fourth Mahalaa:
सलोक मः ४ ॥
LINE 11
ਹਰਿਪ੍ਰਭਕਾਸਭੁਖੇਤੁਹੈਹਰਿਆਪਿਕਿਰਸਾਣੀਲਾਇਆ
ਸਾਰਾ ਸੰਸਾਰ ਪ੍ਰਭੂ ਦੀ (ਮਾਨੋ) ਪੈਲੀ ਹੈ (ਜਿਸ ਵਿਚ) ਪ੍ਰਭੂ ਨੇ (ਜੀਵਾਂ ਨੂੰ) ਵਾਹੀ ਦੇ ਕੰਮ ਵਿਚ ਜੋੜਿਆ ਹੈ (ਭਾਵ, ਨਾਮ ਜਪਣ ਲਈ ਭੇਜਿਆ ਹੋਇਆ ਹੈ)।
Everyone is the field of the Lord God; the Lord Himself cultivates this field.
हरि प्रभ का सभु खेतु है हरि आपि किरसाणी लाइआ ॥
LINE 12
ਗੁਰਮੁਖਿਬਖਸਿਜਮਾਈਅਨੁਮਨਮੁਖੀਮੂਲੁਗਵਾਇਆ
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਦੀ (ਖੇਤੀ) ਪ੍ਰਭੂ ਨੇ ਮਿਹਰ ਕਰ ਕੇ ਉਗਾ ਦਿੱਤੀ ਹੈ, (ਪਰ) ਜੋ ਮਨੁੱਖ ਮਨ ਦੇ ਪਿਛੇ ਭੁੱਲੇ ਰਹੇ, ਉਹਨਾਂ ਮੂਲ ਭੀ ਗਵਾ ਲਿਆ (ਭਾਵ, ਮਨੁੱਖਾ ਜਨਮ ਹੱਥੋਂ ਖੋਹ ਲਿਆ)।
The Gurmukh grows the crop of forgiveness, while the self-willed manmukh loses even his roots.
गुरमुखि बखसि जमाईअनु मनमुखी मूलु गवाइआ ॥
LINE 13
ਸਭੁਕੋਬੀਜੇਆਪਣੇਭਲੇਨੋਹਰਿਭਾਵੈਸੋਖੇਤੁਜਮਾਇਆ
(ਆਪਣੇ ਵਲੋਂ) ਹਰ ਕੋਈ ਆਪਣੇ ਭਲੇ ਲਈ ਬੀਜਦਾ ਹੈ (ਪਰ) ਉਹੀ ਖੇਤ ਚੰਗਾ ਉੱਗਦਾ ਹੈ (ਭਾਵ, ਉਹੀ ਕਮਾਈ ਸਫਲ ਹੁੰਦੀ ਹੈ) ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ।
They all plant for their own good, but the Lord causes to grow only that field with which He is pleased.
सभु को बीजे आपणे भले नो हरि भावै सो खेतु जमाइआ ॥
LINE 14
ਗੁਰਸਿਖੀਹਰਿਅੰਮ੍ਰਿਤੁਬੀਜਿਆਹਰਿਅੰਮ੍ਰਿਤਨਾਮੁਫਲੁਅੰਮ੍ਰਿਤੁਪਾਇਆ
(ਇਸ ਕਰਕੇ ਹਰੀ ਦੀ ਪ੍ਰਸੰਨਤਾ ਲਈ) ਸਤਿਗੁਰੂ ਦੇ ਸਿੱਖ ਅਮਰ ਕਰਨ ਵਾਲੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬੀਜਦੇ ਹਨ ਤੇ ਉਹਨਾਂ ਨੂੰ ਹਰਿਨਾਮ-ਰੂਪ ਅੰਮ੍ਰਿਤ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ।
The GurSikh plants the seed of the Lord's Ambrosial Nectar, and obtains the Lord's Ambrosial Naam as his Ambrosial Fruit.
गुरसिखी हरि अंम्रितु बीजिआ हरि अंम्रित नामु फलु अंम्रितु पाइआ ॥
LINE 15
ਜਮੁਚੂਹਾਕਿਰਸਨਿਤਕੁਰਕਦਾਹਰਿਕਰਤੈਮਾਰਿਕਢਾਇਆ
(ਮਨਮੁਖਾਂ ਦੀ) ਕਿਰਸਾਣੀ ਨੂੰ ਜੋ ਜਮ (ਰੂਪ) ਚੂਹਾ ਸਦਾ ਟੁੱਕੀ ਜਾਂਦਾ ਹੈ ਗੁਰਸਿੱਖਾਂ ਦਾ ਉਹ ਕੋਈ ਵਿਗਾੜ ਨਹੀਂ ਕਰ ਸਕਦਾ, (ਕਿਉਂਕਿ) ਸਿਰਜਣਹਾਰ ਪ੍ਰਭੂ ਨੇ ਮਾਰ ਕੇ ਉਸ ਨੂੰ ਕੱਢ ਦਿੱਤਾ ਹੈ (ਭਾਵ, ਗੁਰਸਿੱਖਾਂ ਦੇ ਹਿਰਦੇ ਵਿਚ ਮਾਇਆ ਵਾਲਾ ਪ੍ਰਭਾਵ ਹੀ ਨਹੀਂ ਰਹਿਣ ਦਿੱਤਾ)।
The mouse of Death is continually gnawing away at the crop, but the Creator Lord has beaten it off and driven it away.
जमु चूहा किरस नित कुरकदा हरि करतै मारि कढाइआ ॥
LINE 16
ਕਿਰਸਾਣੀਜੰਮੀਭਾਉਕਰਿਹਰਿਬੋਹਲਬਖਸਜਮਾਇਆ
(ਇਸ ਵਾਸਤੇ ਉਹਨਾਂ ਦੀ) ਫ਼ਸਲ ਪ੍ਰੇਮ ਨਾਲ (ਭਾਵ, ਚੰਗੀ ਫੱਬ ਕੇ) ਉੱਗਦੀ ਹੈ ਤੇ ਪ੍ਰਭੂ ਦੀ ਮਿਹਰ-ਰੂਪੀ ਬੋਹਲ ਦਾ ਢੇਰ ਲੱਗ ਜਾਂਦਾ ਹੈ।
The farm was successful, by the Love of the Lord, and the crop was produced by God's Grace.
किरसाणी जंमी भाउ करि हरि बोहल बखस जमाइआ ॥
LINE 17
ਤਿਨਕਾਕਾੜਾਅੰਦੇਸਾਸਭੁਲਾਹਿਓਨੁਜਿਨੀਸਤਿਗੁਰੁਪੁਰਖੁਧਿਆਇਆ
ਜੇਹੜੇ ਮਨੁੱਖ ਸਤਿਗੁਰ ਪੁਰਖ ਦਾ ਧਿਆਨ ਧਰਦੇ ਹਨ, ਪ੍ਰਭੂ ਨੇ ਉਹਨਾਂ ਦਾ ਸਾਰਾ ਝੋਰਾ ਤੇ ਚਿੰਤਾ ਲਾਹ ਦਿੱਤਾ ਹੈ।
He has removed all the burning and anxiety of those, who have meditated on the True Guru, the Primal Being.
तिन का काड़ा अंदेसा सभु लाहिओनु जिनी सतिगुरु पुरखु धिआइआ ॥
LINE 18
ਜਨਨਾਨਕਨਾਮੁਅਰਾਧਿਆਆਪਿਤਰਿਆਸਭੁਜਗਤੁਤਰਾਇਆ॥॥
ਹੇ ਦਾਸ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਦਾ ਸਿਮਰਨ ਕਰਦਾ ਹੈ, ਉਹ ਆਪ (ਇਸ ਕਾੜੇ ਅੰਦੇਸੇ-ਭਰੇ ਸਮੁੰਦਰ ਵਿਚੋਂ) ਤਰ ਜਾਂਦਾ ਹੈ ਤੇ ਸਾਰੇ ਸੰਸਾਰ ਨੂੰ ਤਾਰ ਲੈਂਦਾ ਹੈ ॥੧॥
O servant Nanak, one who worships and adores the Naam, the Name of the Lord, swims across, and saves the whole world as well. ||1||
जन नानक नामु अराधिआ आपि तरिआ सभु जगतु तराइआ ॥१॥
LINE 19
ਮਃ
Fourth Mahalaa:
मः ४ ॥
LINE 20
ਸਾਰਾਦਿਨੁਲਾਲਚਿਅਟਿਆਮਨਮੁਖਿਹੋਰੇਗਲਾ
ਮਨ ਦੇ ਅਧੀਨ ਹੋਇਆ ਮਨੁੱਖ ਸਾਰਾ ਦਿਨ ਲਾਲਚ ਵਿਚ ਲਿੱਬੜਿਆ ਹੋਇਆ (ਨਾਮ ਤੋਂ ਛੁਟ) ਹੋਰ ਹੋਰ ਗੱਲਾਂ ਕਰਦਾ ਫਿਰਦਾ ਹੈ।
The self-willed manmukh is occupied with greed all day long, although he may claim otherwise.
सारा दिनु लालचि अटिआ मनमुखि होरे गला ॥
LINE 21
ਰਾਤੀਊਘੈਦਬਿਆਨਵੇਸੋਤਸਭਿਢਿਲਾ
(ਦਿਨ ਦੀ ਕਿਰਤ-ਕਾਰ ਕਰ ਕੇ ਥੱਕਿਆ ਹੋਇਆ) ਰਾਤ ਨੂੰ ਨੀਂਦਰ ਵਿਚ ਘੁੱਟਿਆ ਜਾਂਦਾ ਹੈ, ਉਸ ਦੇ ਸਾਰੇ ਨੌ ਹੀ ਇੰਦਰੇ ਢਿੱਲੇ ਹੋ ਜਾਂਦੇ ਹਨ।
At night, he is overcome by fatigue, and all his nine holes are weakened.
राती ऊघै दबिआ नवे सोत सभि ढिला ॥
LINE 22
ਮਨਮੁਖਾਦੈਸਿਰਿਜੋਰਾਅਮਰੁਹੈਨਿਤਦੇਵਹਿਭਲਾ
(ਇਹੋ ਜਿਹੇ) ਮਨਮੁਖਾਂ ਦੇ ਸਿਰ ਤੇ ਇਸਤ੍ਰੀਆਂ ਦਾ ਹੁਕਮ ਹੁੰਦਾ ਹੈ, ਤੇ ਉਹ ਉਹਨਾਂ ਨੂੰ (ਹੀ) ਸਦਾ ਚੰਗੇ ਚੰਗੇ ਪਦਾਰਥ ਲਿਆ ਕੇ ਦੇਂਦੇ ਹਨ।
Over the head of the manmukh is the order of the woman; to her, he ever holds out his promises of goodness.
मनमुखा दै सिरि जोरा अमरु है नित देवहि भला ॥
LINE 23
ਜੋਰਾਦਾਆਖਿਆਪੁਰਖਕਮਾਵਦੇਸੇਅਪਵਿਤਅਮੇਧਖਲਾ
ਜੋ ਮਨੁੱਖ ਇਸਤ੍ਰੀਆਂ ਦੇ ਕਹੇ ਵਿਚ ਟੁਰਦੇ ਹਨ (ਭਾਵ, ਆਪਣਾ ਵਜ਼ੀਰ ਜਾਣ ਕੇ ਸਲਾਹ ਨਹੀ ਲੈਂਦੇ, ਸਗੋਂ ਨਿਰੋਲ ਜੋ ਇਸਤ੍ਰੀਆਂ ਆਖਣ ਉਹੀ ਕਰਦੇ ਹਨ), ਉਹ (ਆਮ ਤੌਰ ਤੇ) ਮਲੀਨ-ਮਤਿ ਬੁਧ-ਹੀਨ ਤੇ ਮੂਰਖ ਹੁੰਦੇ ਹਨ,
Those men who act according to the orders of women are impure, filthy and foolish.
जोरा दा आखिआ पुरख कमावदे से अपवित अमेध खला ॥
LINE 24
ਕਾਮਿਵਿਆਪੇਕੁਸੁਧਨਰਸੇਜੋਰਾਪੁਛਿਚਲਾ
(ਕਿਉਂਕਿ) ਜੋ ਵਿਸ਼ੇ ਦੇ ਮਾਰੇ ਹੋਏ ਗੰਦੇ ਆਚਰਨ ਵਾਲੇ ਹੁੰਦੇ ਹਨ, ਉਹੋ ਹੀ ਇਸਤ੍ਰੀਆਂ ਦੇ ਕਹੇ ਵਿਚ ਹੀ ਤੁਰਦੇ ਹਨ।
Those impure men are engrossed in sexual desire; they consult their women and walk accordingly.
कामि विआपे कुसुध नर से जोरा पुछि चला ॥
LINE 25
ਸਤਿਗੁਰਕੈਆਖਿਐਜੋਚਲੈਸੋਸਤਿਪੁਰਖੁਭਲਭਲਾ
ਸੱਚਾ ਤੇ ਚੰਗੇ ਤੋਂ ਚੰਗਾ ਮਨੁੱਖ ਉਹ ਹੈ, ਜੋ ਸਤਿਗੁਰੂ ਦੇ ਹੁਕਮ ਵਿਚ ਚਲਦਾ ਹੈ।
One who walks as the True Guru tells him to, is the true man, the best of the best.
सतिगुर कै आखिऐ जो चलै सो सति पुरखु भल भला ॥
LINE 26
ਜੋਰਾਪੁਰਖਸਭਿਆਪਿਉਪਾਇਅਨੁਹਰਿਖੇਲਸਭਿਖਿਲਾ
(ਪਰ, ਇਸਤ੍ਰੀ ਜਾਂ ਮਨਮੁਖ ਮਨੁੱਖ ਦੇ ਕੀਹ ਇਖ਼ਤਿਆਰ? ਸਭ ਇਸਤ੍ਰੀਆਂ ਤੇ ਮਨੁੱਖ ਪ੍ਰਭੂ ਨੇ ਆਪ ਪੈਦਾ ਕੀਤੇ ਹਨ।
He Himself created all women and men; the Lord Himself plays every play.
जोरा पुरख सभि आपि उपाइअनु हरि खेल सभि खिला ॥
LINE 27
ਸਭਤੇਰੀਬਣਤਬਣਾਵਣੀਨਾਨਕਭਲਭਲਾ॥॥
ਹੇ ਨਾਨਕ! (ਆਖ ਕਿ) ਹੇ ਪ੍ਰਭੂ! (ਸੰਸਾਰ ਦੀ) ਇਹ ਸਾਰੀ ਬਣਤ ਤੇਰੀ ਬਣਾਈ ਹੋਈ ਹੈ, ਜੋ ਕੁੱਝ ਤੂੰ ਕੀਤਾ ਹੈ ਸਭ ਭਲਾ ਹੈ ॥੨॥
You created the entire creation; O Nanak, it is the best of the best. ||2||
सभ तेरी बणत बणावणी नानक भल भला ॥२॥
LINE 28
ਪਉੜੀ
Pauree:
पउड़ी ॥
LINE 29
ਤੂਵੇਪਰਵਾਹੁਅਥਾਹੁਹੈਅਤੁਲੁਕਿਉਤੁਲੀਐ
ਹੇ ਪ੍ਰਭੂ! ਤੈਨੂੰ ਕਿਵੇਂ ਤੋਲੀਏ? ਤੂੰ ਵੇਪਰਵਾਹ, ਅਥਾਹ ਤੇ ਅਤੋਲ ਹੈਂ।
You are carefree, unfathomable and immeasurable; how can You be measured?
तू वेपरवाहु अथाहु है अतुलु किउ तुलीऐ ॥
LINE 30
ਸੇਵਡਭਾਗੀਜਿਤੁਧੁਧਿਆਇਦੇਜਿਨਸਤਿਗੁਰੁਮਿਲੀਐ
ਜਿਨ੍ਹਾਂ ਨੂੰ ਸਤਿਗੁਰੂ ਮਿਲਦਾ ਹੈ ਤੇ ਜੇਹੜੇ ਤੇਰਾ ਸਿਮਰਨ ਕਰਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ।
Those who have met the True Guru and who meditate on You are very fortunate.
से वडभागी जि तुधु धिआइदे जिन सतिगुरु मिलीऐ ॥
LINE 31
ਸਤਿਗੁਰਕੀਬਾਣੀਸਤਿਸਰੂਪੁਹੈਗੁਰਬਾਣੀਬਣੀਐ
ਸਤਿਗੁਰੂ ਦੀ ਬਾਣੀ ਸੱਚੇ ਪ੍ਰਭੂ ਦਾ ਸਰੂਪ ਹੈ (ਕਿਉਂਕਿ ਇਹ ਨਿਰੋਲ ਸੱਚੇ ਪ੍ਰਭੂ ਦੀ ਸਿਫ਼ਤਿ-ਸਾਲਾਹ ਹੈ) ਤੇ ਸਤਿਗੁਰੂ ਦੀ ਬਾਣੀ ਰਾਹੀਂ (ਸਤਿ ਸਰੂਪ) ਬਣ ਜਾਈਦਾ ਹੈ (ਭਾਵ ਜੋ ਨਾਮ ਜਪਦਾ ਹੈ ਉਹ ਨਾਮ ਵਿਚ ਸਮਾ ਜਾਂਦਾ ਹੈ)।
The Word of the True Guru's Bani is the embodiment of Truth; through Gurbani, one becomes perfect.
सतिगुर की बाणी सति सरूपु है गुरबाणी बणीऐ ॥
LINE 32
ਸਤਿਗੁਰਕੀਰੀਸੈਹੋਰਿਕਚੁਪਿਚੁਬੋਲਦੇਸੇਕੂੜਿਆਰਕੂੜੇਝੜਿਪੜੀਐ
ਕਈ ਹੋਰ ਕੂੜ ਦੇ ਵਪਾਰੀ ਸਤਿਗੁਰੂ ਦੀ ਰੀਸ ਕਰ ਕੇ ਕੱਚੀ-ਪਿੱਲੀ ਬਾਣੀ ਉਚਾਰਦੇ ਹਨ, ਪਰ ਉਹ (ਹਿਰਦੇ ਵਿਚ) ਕੂੜ ਹੋਣ ਕਰਕੇ ਝੜ ਪੈਂਦੇ ਹਨ (ਭਾਵ, ਸਤਿਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ, ਤੇ ਉਹਨਾਂ ਦਾ ਪਾਜ ਖੁੱਲ੍ਹ ਜਾਂਦਾ ਹੈ)।
Jealously emulating the True Guru, some others may speak of good and bad, but the false are destroyed by their falsehood.
सतिगुर की रीसै होरि कचु पिचु बोलदे से कूड़िआर कूड़े झड़ि पड़ीऐ ॥
LINE 33
ਓਨੑਾਅੰਦਰਿਹੋਰੁਮੁਖਿਹੋਰੁਹੈਬਿਖੁਮਾਇਆਨੋਝਖਿਮਰਦੇਕੜੀਐ॥॥
ਉਹਨਾਂ ਦੇ ਹਿਰਦੇ ਵਿਚ ਕੁੱਝ ਹੋਰ ਹੁੰਦਾ ਹੈ ਤੇ ਮੂੰਹ ਵਿਚ ਹੋਰ, ਉਹ ਵਿਹੁ-ਮਾਇਆ ਨੂੰ ਇਕੱਤਰ ਕਰਨ ਲਈ ਝੁਰਦੇ ਹਨ ਤੇ ਖਪ ਖਪ ਮਰਦੇ ਹਨ ॥੯॥
Deep within them is one thing, and in their mouths is another; they suck in the poison of Maya, and then they painfully waste away. ||9||
ओना अंदरि होरु मुखि होरु है बिखु माइआ नो झखि मरदे कड़ीऐ ॥९॥
LINE 34
ਸਲੋਕਮਃ
Shalok, Fourth Mahalaa:
सलोक मः ४ ॥
LINE 35
ਸਤਿਗੁਰਕੀਸੇਵਾਨਿਰਮਲੀਨਿਰਮਲਜਨੁਹੋਇਸੁਸੇਵਾਘਾਲੇ
ਸਤਿਗੁਰੂ ਦੀ (ਦੱਸੀ) ਸੇਵਾ (ਇਕ) ਪਵ੍ਰਿਤ (ਕੰਮ) ਹੈ, ਜੋ ਮਨੁੱਖ ਨਿਰਮਲ ਹੋਵੇ (ਭਾਵ, ਜਿਸ ਮਨੁੱਖ ਦਾ ਹਿਰਦਾ ਮਲੀਨ ਨਾ ਹੋਵੇ) ਉਹੋ ਹੀ ਇਹ ਔਖੀ ਕਾਰ ਕਰ ਸਕਦਾ ਹੈ।
Service to the True Guru is immaculate and pure; those humble beings who are pure perform this service.
सतिगुर की सेवा निरमली निरमल जनु होइ सु सेवा घाले ॥
LINE 36
ਜਿਨਅੰਦਰਿਕਪਟੁਵਿਕਾਰੁਝੂਠੁਓਇਆਪੇਸਚੈਵਖਿਕਢੇਜਜਮਾਲੇ
ਜਿਨ੍ਹਾਂ ਦੇ ਹਿਰਦੇ ਵਿਚ ਧੋਖਾ ਵਿਕਾਰ ਤੇ ਝੂਠ ਹੈ, ਸੱਚੇ ਪ੍ਰਭੂ ਨੇ ਆਪ ਹੀ ਉਹਨਾਂ ਕੋੜ੍ਹਿਆਂ ਨੂੰ (ਗੁਰੂ ਤੋਂ) ਵੱਖਰੇ ਕਰ ਦਿੱਤਾ ਹੈ।
Those who have deceit, corruption and falsehood within - the True Lord Himself casts them out like lepers.
जिन अंदरि कपटु विकारु झूठु ओइ आपे सचै वखि कढे जजमाले ॥