ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 310
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਨਨਾਨਕਨਾਮੁਸਲਾਹਿਤੂਸਚੁਸਚੇਸੇਵਾਤੇਰੀਹੋਤਿ੧੬॥॥
ਹੇ ਦਾਸ ਨਾਨਕ! ਤੂੰ (ਭੀ ਇਸੇ ਤਰ੍ਹਾਂ) ਨਾਮ ਦੀ ਉਸਤਤਿ ਕਰ, ਸੱਚ-ਮੁਚ ਤੇਰੀ ਇਹ ਸੇਵਾ ਪ੍ਰਭੂ ਦੇ ਦਰ ਤੇ ਕਬੂਲ ਹੋਵੇਗੀ ॥੧੬॥
O servant Nanak, praise the Naam, the Name of the Lord; this is your service to the Lord, the Truest of the True. ||16||
जन नानक नामु सलाहि तू सचु सचे सेवा तेरी होति ॥१६॥
LINE 02
ਸਲੋਕਮਃ
Shalok, Fourth Mahalaa:
सलोक मः ४ ॥
LINE 03
ਸਭਿਰਸਤਿਨਕੈਰਿਦੈਹਹਿਜਿਨਹਰਿਵਸਿਆਮਨਮਾਹਿ
ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਵੱਸ ਪਿਆ ਹੈ (ਭਾਵ, ਜਿਨ੍ਹਾਂ ਨੇ ਪ੍ਰਭੂ ਨੂੰ ਮਨ ਵਿਚ ਅਨੁਭਵ ਕਰ ਲਿਆ ਹੈ), ਸਾਰੇ ਰਸ ਉਹਨਾਂ ਦੇ ਅੰਦਰ ਹਨ (ਭਾਵ, ਸੰਸਾਰਕ ਪਦਾਰਥਾਂ ਦੇ ਰਸਾਂ ਦਾ ਸੁਆਦ ਲੈਣ ਲਈ ਉਹ ਜੀਵ ਆਪਣੇ ਮਨ ਨੂੰ ਮਾਇਆ ਵਲ ਦੌੜਨ ਨਹੀਂ ਦੇਂਦੇ, ਹਿਰਦੇ ਵਿਚ ਨਾਮ-ਰਸ ਦਾ ਆਨੰਦ ਲੈਂਦੇ ਹਨ, ਜੋ ਸਭ ਰਸਾਂ ਤੋਂ ਉੱਤਮ ਰਸ ਹੈ)।
All joy is in the hearts of those, within whose minds the Lord abides.
सभि रस तिन कै रिदै हहि जिन हरि वसिआ मन माहि ॥
LINE 04
ਹਰਿਦਰਗਹਤੇਮੁਖਉਜਲੇਤਿਨਕਉਸਭਿਦੇਖਣਜਾਹਿ
ਹਰੀ ਦੀ ਦਰਗਾਹ ਵਿਚ ਉਹ ਖਿੜੇ-ਮੱਥੇ ਜਾਂਦੇ ਹਨ; ਤੇ ਸਾਰੇ ਲੋਕ ਉਹਨਾਂ ਦਾ ਦਰਸ਼ਨ ਲੋਚਦੇ ਹਨ।
In the Court of the Lord, their faces are radiant, and everyone goes to see them.
हरि दरगह ते मुख उजले तिन कउ सभि देखण जाहि ॥
LINE 05
ਜਿਨਨਿਰਭਉਨਾਮੁਧਿਆਇਆਤਿਨਕਉਭਉਕੋਈਨਾਹਿ
ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ (ਆਪ ਨੂੰ ਭੀ) ਕੋਈ ਡਰ ਨਹੀਂ ਰਹਿ ਜਾਂਦਾ;
Those who meditate on the Name of the Fearless Lord have no fear.
जिन निरभउ नामु धिआइआ तिन कउ भउ कोई नाहि ॥
LINE 06
ਹਰਿਉਤਮੁਤਿਨੀਸਰੇਵਿਆਜਿਨਕਉਧੁਰਿਲਿਖਿਆਆਹਿ
(ਪਰ ਇਹ) ਉੱਤਮ ਪ੍ਰਭੂ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਦੇ ਹਿਰਦੇ ਵਿਚ ਮੁੱਢ ਤੋਂ (ਚੰਗੇ ਕੀਤੇ ਹੋਏ ਕੰਮਾਂ ਦੇ ਸੰਸਕਾਰ) ਲਿਖੇ ਹੋਏ ਹਨ।
Those who have such pre-destined destiny remember the Sublime Lord.
हरि उतमु तिनी सरेविआ जिन कउ धुरि लिखिआ आहि ॥
LINE 07
ਤੇਹਰਿਦਰਗਹਪੈਨਾਈਅਹਿਜਿਨਹਰਿਵੁਠਾਮਨਮਾਹਿ
ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ (ਭਾਵ, ਪਰਗਟ ਹੁੰਦਾ ਹੈ) ਉਹਨਾਂ ਨੂੰ ਉਸ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ।
Those, within whose minds the Lord abides, are robed with honor in the Court of the Lord.
ते हरि दरगह पैनाईअहि जिन हरि वुठा मन माहि ॥
LINE 08
ਓਇਆਪਿਤਰੇਸਭਕੁਟੰਬਸਿਉਤਿਨਪਿਛੈਸਭੁਜਗਤੁਛਡਾਹਿ
ਉਹ ਆਪ ਸਾਰੇ ਪਰਵਾਰ ਸਮੇਤ (ਸੰਸਾਰ-ਸਾਗਰ ਤੋਂ) ਪਾਰ ਲੰਘ ਜਾਂਦੇ ਹਨ ਤੇ ਆਪਣੇ ਪੂਰਨਿਆਂ ਤੇ ਤੋਰ ਕੇ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾ ਲੈਂਦੇ ਹਨ।
They are carried across, along with all their family, and the whole world is saved along with them.
ओइ आपि तरे सभ कुटंब सिउ तिन पिछै सभु जगतु छडाहि ॥
LINE 09
ਜਨਨਾਨਕਕਉਹਰਿਮੇਲਿਜਨਤਿਨਵੇਖਿਵੇਖਿਹਮਜੀਵਾਹਿ॥॥
ਹੇ ਹਰੀ! (ਇਹੋ ਜਿਹੇ ਆਪਣੇ) ਬੰਦੇ ਦਾਸ ਨਾਨਕ ਨੂੰ ਭੀ ਮਿਲਾ। ਅਸੀਂ ਉਹਨਾਂ ਨੂੰ ਵੇਖ ਵੇਖ ਕੇ ਜੀਵੀਏ ॥੧॥
O Lord, please unite servant Nanak with Your humble servants; beholding them, beholding them, I live. ||1||
जन नानक कउ हरि मेलि जन तिन वेखि वेखि हम जीवाहि ॥१॥
LINE 10
ਮਃ
Fourth Mahalaa:
मः ४ ॥
LINE 11
ਸਾਧਰਤੀਭਈਹਰੀਆਵਲੀਜਿਥੈਮੇਰਾਸਤਿਗੁਰੁਬੈਠਾਆਇ
ਜਿਸੁ ਭੋਏਂ ਤੇ ਪਿਆਰਾ ਸਤਿਗੁਰੂ ਆ ਕੇ ਬੈਠਾ ਹੈ, ਉਹ ਭੋਏਂ ਹਰੀ-ਭਰੀ ਹੋ ਗਈ ਹੈ।
That land, where my True Guru comes and sits, becomes green and fertile.
सा धरती भई हरीआवली जिथै मेरा सतिगुरु बैठा आइ ॥
LINE 12
ਸੇਜੰਤਭਏਹਰੀਆਵਲੇਜਿਨੀਮੇਰਾਸਤਿਗੁਰੁਦੇਖਿਆਜਾਇ
ਉਹ ਜੀਵ ਹਰੇ ਹੋ ਗਏ ਹਨ (ਭਾਵ, ਉਹਨਾਂ ਮਨੁੱਖਾਂ ਦੇ ਹਿਰਦੇ ਖਿੜ ਆਏ ਹਨ) ਜਿਨ੍ਹਾਂ ਜਾ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ।
Those beings who go and behold my True Guru are rejuvenated.
से जंत भए हरीआवले जिनी मेरा सतिगुरु देखिआ जाइ ॥
LINE 13
ਧਨੁਧੰਨੁਪਿਤਾਧਨੁਧੰਨੁਕੁਲੁਧਨੁਧਨੁਸੁਜਨਨੀਜਿਨਿਗੁਰੂਜਣਿਆਮਾਇ
ਹੇ ਮਾਂ! ਉਹ ਪਿਉ ਭਾਗਾਂ ਵਾਲਾ ਹੈ, ਉਹ ਕੁਲ ਭਾਗਾਂ ਵਾਲੀ ਹੈ ਜਿਸ ਨੇ ਸਤਿਗੁਰੂ ਜਣਿਆ ਹੈ।
Blessed, blessed is the father; blessed, blessed is the family; blessed, blessed is the mother, who gave birth to the Guru.
धनु धंनु पिता धनु धंनु कुलु धनु धनु सु जननी जिनि गुरू जणिआ माइ ॥
LINE 14
ਧਨੁਧੰਨੁਗੁਰੂਜਿਨਿਨਾਮੁਅਰਾਧਿਆਆਪਿਤਰਿਆਜਿਨੀਡਿਠਾਤਿਨਾਲਏਛਡਾਇ
ਉਹ ਸਤਿਗੁਰੂ ਧੰਨ ਹੈ ਜਿਸ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ; (ਨਾਮ ਸਿਮਰ ਕੇ) ਆਪ ਤਰਿਆ ਹੈ ਤੇ ਜਿਨ੍ਹਾਂ ਉਸ ਦਾ ਦਰਸ਼ਨ ਕੀਤਾ ਉਹਨਾਂ ਨੂੰ ਭੀ (ਵਿਕਾਰਾਂ ਤੋਂ) ਛੁਡਾ ਲੈਂਦਾ ਹੈ।
Blessed, blessed is the Guru, who worships and adores the Naam; He saves Himself, and emancipates those who see Him.
धनु धंनु गुरू जिनि नामु अराधिआ आपि तरिआ जिनी डिठा तिना लए छडाइ ॥
LINE 15
ਹਰਿਸਤਿਗੁਰੁਮੇਲਹੁਦਇਆਕਰਿਜਨੁਨਾਨਕੁਧੋਵੈਪਾਇ॥॥
ਹੇ ਹਰੀ! ਮਿਹਰ ਕਰ ਕੇ ਮੈਨੂੰ ਭੀ (ਅਜੇਹਾ) ਸਤਿਗੁਰੂ ਮਿਲਾਵੋ, ਦਾਸ ਨਾਨਕ ਉਸ ਦੇ ਪੈਰ ਧੋਵੇ ॥੨॥
O Lord, be kind, and unite me with the True Guru, that servant Nanak may wash His feet. ||2||
हरि सतिगुरु मेलहु दइआ करि जनु नानकु धोवै पाइ ॥२॥
LINE 16
ਪਉੜੀ
Pauree:
पउड़ी ॥
LINE 17
ਸਚੁਸਚਾਸਤਿਗੁਰੁਅਮਰੁਹੈਜਿਸੁਅੰਦਰਿਹਰਿਉਰਿਧਾਰਿਆ
ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਅਮਰ ਪ੍ਰਭੂ ਦਾ ਰੂਪ ਹੈ, (ਕਿਉਂਕਿ) ਉਸ ਨੇ ਪ੍ਰਭੂ ਨੂੰ ਆਪਣੇ ਅੰਦਰ ਹਿਰਦੇ ਵਿਚ ਪਰੋਤਾ ਹੋਇਆ ਹੈ,
Truest of the True is the Immortal True Guru; He has enshrined the Lord deep within His heart.
सचु सचा सतिगुरु अमरु है जिसु अंदरि हरि उरि धारिआ ॥
LINE 18
ਸਚੁਸਚਾਸਤਿਗੁਰੁਪੁਰਖੁਹੈਜਿਨਿਕਾਮੁਕ੍ਰੋਧੁਬਿਖੁਮਾਰਿਆ
ਸਤਿਗੁਰੂ ਸਦਾ-ਥਿਰ ਰਹਿਣ ਵਾਲੇ ਵਿਆਪਕ ਪ੍ਰਭੂ ਦਾ ਰੂਪ ਹੈ, ਜਿਸ ਨੇ (ਹਿਰਦੇ ਵਿਚੋਂ ਕਾਮ ਕਰੋਧ ਆਦਿਕ ਦੇ) ਵਿਹੁ ਨੂੰ ਕੱਢ ਦਿੱਤਾ ਹੈ।
Truest of the True is the True Guru, the Primal Being, who has conquered sexual desire, anger and corruption.
सचु सचा सतिगुरु पुरखु है जिनि कामु क्रोधु बिखु मारिआ ॥
LINE 19
ਜਾਡਿਠਾਪੂਰਾਸਤਿਗੁਰੂਤਾਂਅੰਦਰਹੁਮਨੁਸਾਧਾਰਿਆ
ਜਦੋਂ ਮੈਂ (ਅਜੇਹਾ ਇਹ) ਪੂਰਾ ਸਤਿਗੁਰੂ ਵੇਖਿਆ, ਤਦੋਂ ਮੇਰੇ ਮਨ ਨੂੰ ਅੰਦਰ ਧੀਰਜ ਆ ਗਈ।
When I see the Perfect True Guru, then deep within, my mind is comforted and consoled.
जा डिठा पूरा सतिगुरू तां अंदरहु मनु साधारिआ ॥
LINE 20
ਬਲਿਹਾਰੀਗੁਰਆਪਣੇਸਦਾਸਦਾਘੁਮਿਵਾਰਿਆ
(ਇਸ ਲਈ) ਮੈਂ ਆਪਣੇ ਸਤਿਗੁਰੂ ਤੋਂ ਸਦਾ ਵਾਰਨੇ ਤੇ ਸਦਕੇ ਜਾਂਦਾ ਹਾਂ।
I am a sacrifice to my True Guru; I am devoted and dedicated to Him, forever and ever.
बलिहारी गुर आपणे सदा सदा घुमि वारिआ ॥
LINE 21
ਗੁਰਮੁਖਿਜਿਤਾਮਨਮੁਖਿਹਾਰਿਆ੧੭॥॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਮਨੁੱਖਾ ਜਨਮ ਦੀ ਬਾਜ਼ੀ) ਜਿੱਤ ਜਾਂਦਾ ਹੈ ਤੇ ਮਨ ਦੇ ਪਿੱਛੇ ਤੁਰਨ ਵਾਲਾ ਹਾਰ ਜਾਂਦਾ ਹੈ ॥੧੭॥
A Gurmukh wins the battle of life whereas a self-willed manmukh loses it. ||17||
गुरमुखि जिता मनमुखि हारिआ ॥१७॥
LINE 22
ਸਲੋਕਮਃ
Shalok, Fourth Mahalaa:
सलोक मः ४ ॥
LINE 23
ਕਰਿਕਿਰਪਾਸਤਿਗੁਰੁਮੇਲਿਓਨੁਮੁਖਿਗੁਰਮੁਖਿਨਾਮੁਧਿਆਇਸੀ
ਜਿਸ ਮਨੁੱਖ ਨੂੰ ਕਿਰਪਾ ਕਰ ਕੇ ਉਸ ਪ੍ਰਭੂ ਨੇ ਸਤਿਗੁਰੂ ਮਿਲਾਇਆ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਮੂੰਹੋਂ ਨਾਮ ਸਿਮਰਦਾ ਹੈ,
By His Grace, He leads us to meet the True Guru; then, as Gurmukh, we chant the Lord's Name, and meditate on it.
करि किरपा सतिगुरु मेलिओनु मुखि गुरमुखि नामु धिआइसी ॥
LINE 24
ਸੋਕਰੇਜਿਸਤਿਗੁਰਭਾਵਸੀਗੁਰੁਪੂਰਾਘਰੀਵਸਾਇਸੀ
ਤੇ ਉਹੋ ਕੁਝ ਕਰਦਾ ਹੈ ਜੋ ਸਤਿਗੁਰੂ ਨੂੰ ਚੰਗਾ ਲੱਗਦਾ ਹੈ, ਪੂਰਾ ਸਤਿਗੁਰੂ (ਅਗੋਂ) ਉਸ ਦੇ ਹਿਰਦੇ ਵਿਚ ('ਨਾਮੁ ਨਿਧਾਨ') ਵਸਾ ਦੇਂਦਾ ਹੈ।
We do that which pleases the True Guru; the Perfect Guru comes to dwell in the home of the heart.
सो करे जि सतिगुर भावसी गुरु पूरा घरी वसाइसी ॥
LINE 25
ਜਿਨਅੰਦਰਿਨਾਮੁਨਿਧਾਨੁਹੈਤਿਨਕਾਭਉਸਭੁਗਵਾਇਸੀ
ਜਿਨ੍ਹਾਂ ਦੇ ਹਿਰਦੇ ਵਿਚ ਨਾਮ ਦਾ ਖ਼ਜ਼ਾਨਾ (ਵੱਸ ਪੈਂਦਾ) ਹੈ, ਸਤਿਗੁਰੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।
Those who have the treasure of the Naam deep within - all their fears are removed.
जिन अंदरि नामु निधानु है तिन का भउ सभु गवाइसी ॥
LINE 26
ਜਿਨਰਖਣਕਉਹਰਿਆਪਿਹੋਇਹੋਰਕੇਤੀਝਖਿਝਖਿਜਾਇਸੀ
ਜਿਨ੍ਹਾਂ ਦੀ ਰੱਖਿਆ ਕਰਨ ਲਈ ਪ੍ਰਭੂ ਆਪ (ਤਿਆਰ) ਹੋਵੇ, ਹੋਰ ਕਿਤਨੀ ਹੀ ਦੁਨੀਆ ਖਪ ਖਪ ਮਰੇ (ਪਰ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀ)।
They are protected by the Lord Himself; others struggle and fight against them, but they only come to death.
जिन रखण कउ हरि आपि होइ होर केती झखि झखि जाइसी ॥
LINE 27
ਜਨਨਾਨਕਨਾਮੁਧਿਆਇਤੂਹਰਿਹਲਤਿਪਲਤਿਛੋਡਾਇਸੀ॥॥
(ਇਸ ਵਾਸਤੇ) ਹੇ ਨਾਨਕ! ਤੂੰ ਨਾਮ ਜਪ, ਪ੍ਰਭੂ ਇਸ ਲੋਕ ਵਿਚ ਤੇ ਪਰਲੋਕ ਵਿਚ (ਹਰੇਕ ਕਿਸਮ ਦੇ ਡਰ ਤੋਂ) ਬਚਾ ਲਏਗਾ ॥੧॥
O servant Nanak, meditate on the Naam; the Lord shall deliver you, here and hereafter. ||1||
जन नानक नामु धिआइ तू हरि हलति पलति छोडाइसी ॥१॥
LINE 28
ਮਃ
Fourth Mahalaa:
मः ४ ॥
LINE 29
ਗੁਰਸਿਖਾਕੈਮਨਿਭਾਵਦੀਗੁਰਸਤਿਗੁਰਕੀਵਡਿਆਈ
ਗੁਰਸਿੱਖਾਂ ਦੇ ਮਨ ਵਿਚ ਆਪਣੇ ਸਤਿਗੁਰੂ ਦੀ ਵਡਿਆਈ ਪਿਆਰੀ ਲੱਗਦੀ ਹੈ।
The glorious greatness of the Guru, the True Guru, is pleasing to the GurSikh's mind.
गुरसिखा कै मनि भावदी गुर सतिगुर की वडिआई ॥
LINE 30
ਹਰਿਰਾਖਹੁਪੈਜਸਤਿਗੁਰੂਕੀਨਿਤਚੜੈਸਵਾਈ
ਹੇ ਪ੍ਰਭੂ! ਤੂੰ ਸਤਿਗੁਰੂ ਦੀ ਪੈਜ ਰੱਖਦਾ ਹੈਂ, ਤੇ ਸਤਿਗੁਰੂ ਦੀ ਵਡਿਆਈ ਦਿਨੋ ਦਿਨ ਵਧਦੀ ਹੈ।
The Lord preserves the honor of the True Guru, which increases day by day.
हरि राखहु पैज सतिगुरू की नित चड़ै सवाई ॥
LINE 31
ਗੁਰਸਤਿਗੁਰਕੈਮਨਿਪਾਰਬ੍ਰਹਮੁਹੈਪਾਰਬ੍ਰਹਮੁਛਡਾਈ
ਜੋ ਪਾਰਬ੍ਰਹਮ (ਸਭ ਜੀਵਾਂ ਨੂੰ ਵਿਕਾਰ ਆਦਿਕਾਂ ਤੋਂ) ਬਚਾ ਲੈਂਦਾ ਹੈ, ਉਹ ਪਾਰਬ੍ਰਹਮ ਗੁਰੂ ਸਤਿਗੁਰੂ ਦੇ ਮਨ ਵਿਚ (ਸਦਾ ਵੱਸਦਾ ਹੈ)।
The Supreme Lord God is in the Mind of the Guru, the True Guru; the Supreme Lord God saves Him.
गुर सतिगुर कै मनि पारब्रहमु है पारब्रहमु छडाई ॥
LINE 32
ਗੁਰਸਤਿਗੁਰਤਾਣੁਦੀਬਾਣੁਹਰਿਤਿਨਿਸਭਆਣਿਨਿਵਾਈ
ਪ੍ਰਭੂ ਹੀ ਸਤਿਗੁਰੂ ਦਾ ਬਲ ਤੇ ਆਸਰਾ ਹੈ, ਉਸ ਪ੍ਰਭੂ ਨੇ ਹੀ ਸਾਰੇ ਜੀਵ ਸਤਿਗੁਰੂ ਅੱਗੇ ਲਿਆ ਨਿਵਾਏ ਹਨ।
The Lord is the Power and Support of the Guru, the True Guru; all come to bow before Him.
गुर सतिगुर ताणु दीबाणु हरि तिनि सभ आणि निवाई ॥
LINE 33
ਜਿਨੀਡਿਠਾਮੇਰਾਸਤਿਗੁਰੁਭਾਉਕਰਿਤਿਨਕੇਸਭਿਪਾਪਗਵਾਈ
ਜਿਨ੍ਹਾਂ ਨੇ (ਹਿਰਦੇ ਵਿਚ) ਪਿਆਰ ਰੱਖ ਕੇ ਪਿਆਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ, ਸਤਿਗੁਰੂ ਉਹਨਾਂ ਦੇ ਸਾਰੇ ਪਾਪ ਦੂਰ ਕਰ ਦੇਂਦਾ ਹੈ।
Those who have gazed lovingly upon my True Guru - all their sins are taken away.
जिनी डिठा मेरा सतिगुरु भाउ करि तिन के सभि पाप गवाई ॥
LINE 34
ਹਰਿਦਰਗਹਤੇਮੁਖਉਜਲੇਬਹੁਸੋਭਾਪਾਈ
ਹਰੀ ਦੀ ਦਰਗਾਹ ਵਿਚ ਉਹ ਖਿੜੇ ਮੱਥੇ ਜਾਂਦੇ ਹਨ, ਤੇ ਉਹਨਾਂ ਦੀ ਬੜੀ ਸੋਭਾ ਹੁੰਦੀ ਹੈ।
Their faces are radiant in the Court of the Lord, and they obtain great glory.
हरि दरगह ते मुख उजले बहु सोभा पाई ॥
LINE 35
ਜਨੁਨਾਨਕੁਮੰਗੈਧੂੜਿਤਿਨਜੋਗੁਰਕੇਸਿਖਮੇਰੇਭਾਈ॥॥
ਜੋ ਮੇਰੇ ਵੀਰ ਸਤਿਗੁਰੂ ਦੇ (ਇਹੋ ਜਿਹੇ) ਸਿੱਖ ਹਨ, ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੨॥
Servant Nanak begs for the dust of the feet of those GurSikhs, O my Siblings of Destiny. ||2||
जनु नानकु मंगै धूड़ि तिन जो गुर के सिख मेरे भाई ॥२॥
LINE 36
ਪਉੜੀ
Pauree:
पउड़ी ॥
LINE 37
ਹਉਆਖਿਸਲਾਹੀਸਿਫਤਿਸਚੁਸਚੁਸਚੇਕੀਵਡਿਆਈ
(ਮੇਰੀ ਇਹ ਅਰਦਾਸ ਹੈ ਕਿ) ਮੈਂ ਸੱਚੇ ਪ੍ਰਭੂ ਦੀ ਸੱਚੀ ਵਡਿਆਈ ਤੇ ਸੱਚੇ ਗੁਣ ਆਖ ਆਖ ਕੇ ਸਲਾਹਵਾਂ,
I chant the Praises and Glories of the True One. True is the glorious greatness of the True Lord.
हउ आखि सलाही सिफति सचु सचु सचे की वडिआई ॥
LINE 38
ਸਾਲਾਹੀਸਚੁਸਲਾਹਸਚੁਸਚੁਕੀਮਤਿਕਿਨੈਪਾਈ
(ਜਿਸ) ਸੱਚੇ ਪ੍ਰਭੂ ਦੀ ਕੋਈ ਮਨੁੱਖ ਕੀਮਤ ਨਹੀਂ ਪਾ ਸਕਿਆ। ਉਹ ਸੱਚਾ ਪ੍ਰਭੂ ਸਲਾਹੁਣ-ਜੋਗ ਹੈ ਤੇ ਉਸ ਦੀ ਵਡਿਆਈ ਕਰਨੀ ਸਦਾ ਨਾਲ ਨਿਭਣ ਵਾਲੀ ਕਾਰ ਹੈ,
True are the Praises of the Praiseworthy True Lord; the value of the True Lord cannot be appraised.
सालाही सचु सलाह सचु सचु कीमति किनै न पाई ॥