ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 317
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੋਮਾਰੇਤਿਨਿਪਾਰਬ੍ਰਹਮਿਸੇਕਿਸੈਸੰਦੇ
ਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ।
Those who are struck down by the Supreme Lord God do not belong to anyone.
जो मारे तिनि पारब्रहमि से किसै न संदे ॥
LINE 02
ਵੈਰੁਕਰਨਿਨਿਰਵੈਰਨਾਲਿਧਰਮਿਨਿਆਇਪਚੰਦੇ
ਨਿਰਵੈਰਾਂ ਨਾਲ (ਭੀ) ਵੈਰ ਕਰਦੇ ਹਨ, ਤੇ (ਪਰਮਾਤਮਾ ਦੇ) ਧਰਮ ਨਿਆਂ ਅਨੁਸਾਰ ਦੁਖੀ ਹੁੰਦੇ ਹਨ।
Those who hate the One who has no hatred, are destroyed by righteous justice.
वैरु करनि निरवैर नालि धरमि निआइ पचंदे ॥
LINE 03
ਜੋਜੋਸੰਤਿਸਰਾਪਿਆਸੇਫਿਰਹਿਭਵੰਦੇ
ਜੋ ਮਨੁੱਖ ਸੰਤਾਂ ਵਲੋਂ ਫਿਟਕਾਰੇ ਹੋਏ ਹਨ, ਉਹ (ਜਨਮ ਮਰਨ ਵਿਚ) ਭਟਕਦੇ ਫਿਰਦੇ ਹਨ।
Those who are cursed by the Saints wander around lost.
जो जो संति सरापिआ से फिरहि भवंदे ॥
LINE 04
ਪੇਡੁਮੁੰਢਾਹੂਕਟਿਆਤਿਸੁਡਾਲਸੁਕੰਦੇ੩੧॥॥
(ਇਹ ਸਪਸ਼ਟ ਗੱਲ ਹੈ ਕਿ) ਜੋ ਰੁੱਖ ਮੁੱਢੋਂ ਕੱਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ ॥੩੧॥
When the tree is cut off at its roots, the branches wither and die. ||31||
पेडु मुंढाहू कटिआ तिसु डाल सुकंदे ॥३१॥
LINE 05
ਸਲੋਕਮਃ
Shalok, Fifth Mahalaa:
सलोक मः ५ ॥
LINE 06
ਗੁਰਨਾਨਕਹਰਿਨਾਮੁਦ੍ਰਿੜਾਇਆਭੰਨਣਘੜਣਸਮਰਥੁ
ਹੇ ਨਾਨਕ! ਜੋ ਹਰੀ ਸਰੀਰਾਂ ਨੂੰ ਸਹਿਜੇ ਹੀ ਢਾਹ ਤੇ ਬਣਾ ਸਕਦਾ ਹੈ, ਸਤਿਗੁਰੂ ਨੇ ਉਸ ਹਰੀ ਦਾ ਨਾਮ (ਸਾਡੇ ਹਿਰਦੇ ਵਿਚ) ਪਰੋ ਦਿੱਤਾ ਹੈ (ਤੇ ਸਾਡਾ ਸਭ ਦੁੱਖ ਦੂਰ ਹੋ ਗਿਆ ਹੈ)।
Guru Nanak implanted the Naam, the Name of the Lord, within me; He is All-powerful, to create and destroy.
गुर नानक हरि नामु द्रिड़ाइआ भंनण घड़ण समरथु ॥
LINE 07
ਪ੍ਰਭੁਸਦਾਸਮਾਲਹਿਮਿਤ੍ਰਤੂਦੁਖੁਸਬਾਇਆਲਥੁ॥॥
ਹੇ ਮਿੱਤਰ! ਜੇ ਤੂੰ (ਭੀ) ਪ੍ਰਭੂ ਨੂੰ ਸਦਾ ਯਾਦ ਕਰੇਂ, ਤਾਂ (ਤੇਰਾ ਭੀ) ਸਭ ਦੁੱਖ ਲਹਿ ਜਾਏ ॥੧॥
Remember God forever, my friend, and all your suffering will disappear. ||1||
प्रभु सदा समालहि मित्र तू दुखु सबाइआ लथु ॥१॥
LINE 08
ਮਃ
Fifth Mahalaa:
मः ५ ॥
LINE 09
ਖੁਧਿਆਵੰਤੁਜਾਣਈਲਾਜਕੁਲਾਜਕੁਬੋਲੁ
(ਜਿਵੇਂ) ਭੁੱਖਾ ਮਨੁੱਖ ਆਦਰ (ਦੇ ਬਚਨ) ਜਾਂ ਨਿਰਾਦਰੀ ਦੇ ਮੰਦੇ ਬਚਨ ਨੂੰ ਨਹੀਂ ਜਾਣਦਾ (ਭਾਵ, ਪਰਵਾਹ ਨਹੀਂ ਕਰਦਾ ਤੇ ਰੋਟੀ ਵਾਸਤੇ ਸਵਾਲ ਕਰ ਦੇਂਦਾ ਹੈ, ਤਿਵੇਂ)
The hungry person does not care about honor, dishonor or harsh words.
खुधिआवंतु न जाणई लाज कुलाज कुबोलु ॥
LINE 10
ਨਾਨਕੁਮਾਂਗੈਨਾਮੁਹਰਿਕਰਿਕਿਰਪਾਸੰਜੋਗੁ॥॥
ਹੇ ਹਰੀ! ਨਾਨਕ (ਭੀ) ਤੇਰਾ ਨਾਮ ਮੰਗਦਾ ਹੈ, ਮਿਹਰ ਕਰ ਤੇ ਮਿਲਾਪ ਬਖ਼ਸ਼ ॥੨॥
Nanak begs for the Name of the Lord; please grant Your Grace, and unite me with Yourself. ||2||
नानकु मांगै नामु हरि करि किरपा संजोगु ॥२॥
LINE 11
ਪਉੜੀ
Pauree:
पउड़ी ॥
LINE 12
ਜੇਵੇਹੇਕਰਮਕਮਾਵਦਾਤੇਵੇਹੇਫਲਤੇ
(ਅਕਿਰਤ-ਘਣ) ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ, ਉਹ ਕਰਮ ਉਹੋ ਜਿਹਾ ਫਲ ਦੇਂਦਾ ਹੈ;
According to the deeds which one does, so are the fruits one obtains.
जेवेहे करम कमावदा तेवेहे फलते ॥
LINE 13
ਚਬੇਤਤਾਲੋਹਸਾਰੁਵਿਚਿਸੰਘੈਪਲਤੇ
ਜੇ ਕੋਈ ਤੱਤਾ ਤੇ ਕਰੜਾ ਲੋਹਾ ਚੱਬੇ ਤਾਂ ਉਹ ਸੰਘ ਵਿਚ ਹੀ ਚੁੱਭ ਜਾਂਦਾ ਹੈ।
If someone chews on red-hot iron, his throat will be burned.
चबे तता लोह सारु विचि संघै पलते ॥
LINE 14
ਘਤਿਗਲਾਵਾਂਚਾਲਿਆਤਿਨਿਦੂਤਿਅਮਲਤੇ
ਉਹ ਜਮਦੂਤ (ਉਹਨਾਂ ਖੋਟੇ) ਕਰਮਾਂ ਦੇ ਕਾਰਨ ਗਲ ਵਿਚ ਰੱਸਾ ਪਾ ਕੇ (ਭਾਵ, ਨਿਰਾਦਰੀ ਦਾ ਵਰਤਾਉ ਕਰ ਕੇ) ਅੱਗੇ ਲਾ ਲੈਂਦਾ ਹੈ।
The halter is put around his neck and he is led away, because of the evil deeds he has done.
घति गलावां चालिआ तिनि दूति अमल ते ॥
LINE 15
ਕਾਈਆਸਪੁੰਨੀਆਨਿਤਪਰਮਲੁਹਿਰਤੇ
ਸਦਾ ਪਰਾਈ ਮੈਲ ਚੁਰਾਉਂਦੇ ਦੀ (ਭਾਵ, ਨਿੰਦਾ ਕਰ ਕੇ ਸਦਾ ਪਰਾਏ ਪਾਪ ਸਿਰ ਤੇ ਲੈਂਦੇ ਦੀ) ਕੋਈ ਆਸ ਭੀ ਪੂਰੀ ਨਹੀਂ ਹੁੰਦੀ (ਲੋਕ ਤੇ ਪਰਲੋਕ ਦੋਵੇਂ ਜ਼ਾਇਆ ਜਾਂਦੇ ਹਨ)।
None of his desires are fulfilled; he continually steals the filth of others.
काई आस न पुंनीआ नित पर मलु हिरते ॥
LINE 16
ਕੀਆਜਾਣੈਅਕਿਰਤਘਣਵਿਚਿਜੋਨੀਫਿਰਤੇ
ਜੂਨਾਂ ਵਿਚ ਭਟਕਦਾ ਭਟਕਦਾ ਉਹ ਅਕਿਰਤਘਣ ਪ੍ਰਭੂ ਦਾ ਉਪਕਾਰ ਨਹੀਂ ਸਮਝਦਾ (ਕਿ ਉਸ ਨੇ ਮਿਹਰ ਕਰ ਕੇ ਮਨੁੱਖਾ ਜਨਮ ਬਖ਼ਸ਼ਿਆ ਹੈ),
The ungrateful wretch does not appreciate what he has been given; he wanders lost in reincarnation.
कीआ न जाणै अकिरतघण विचि जोनी फिरते ॥
LINE 17
ਸਭੇਧਿਰਾਂਨਿਖੁਟੀਅਸੁਹਿਰਿਲਈਅਸੁਧਰਤੇ
(ਨਿੰਦਾ ਆਦਿਕ ਦੇ ਸਾਰੇ ਦਾਉ-ਪੇਚਾਂ ਦੇ) ਉਸ ਦੇ ਸਾਰੇ ਤਾਣ ਜਦੋਂ ਮੁੱਕ ਜਾਂਦੇ ਹਨ, ਤਾਂ (ਫਲ ਭੋਗਣ ਲਈ) ਪ੍ਰਭੂ ਉਸ ਨੂੰ ਧਰਤੀ ਤੋਂ ਚੁੱਕ ਲੈਂਦਾ ਹੈ।
He loses all support, when the Support of the Lord is taken away from him.
सभे धिरां निखुटीअसु हिरि लईअसु धर ते ॥
LINE 18
ਵਿਝਣਕਲਹਦੇਵਦਾਤਾਂਲਇਆਕਰਤੇ
ਜਦੋਂ (ਚਾਰੇ ਬੰਨੇ) ਝਗੜੇ ਨੂੰ (ਅਕਿਰਤਘਣ) ਮੁੱਕਣ ਨਹੀਂ ਦੇਂਦਾ (ਭਾਵ, ਅੱਤ ਕਰ ਦੇਂਦਾ ਹੈ) ਤਾਂ ਕਰਤਾਰ (ਉਸ ਨੂੰ) ਉਠਾ ਲੈਂਦਾ ਹੈ।
He does not let the embers of strife die down, and so the Creator destroys him.
विझण कलह न देवदा तां लइआ करते ॥
LINE 19
ਜੋਜੋਕਰਤੇਅਹੰਮੇਉਝੜਿਧਰਤੀਪੜਤੇ੩੨॥॥
(ਮੁੱਕਦੀ ਗੱਲ ਇਹ ਕਿ) ਜੋ ਜੋ ਮਨੁੱਖ ਅਹੰਕਾਰ ਕਰਦੇ ਹਨ ਉਹ ਢਹਿ ਕੇ ਭੋਇਂ ਤੇ ਡਿੱਗਦੇ ਹਨ ॥੩੨॥
Those who indulge in egotism crumble and fall to the ground. ||32||
जो जो करते अहंमेउ झड़ि धरती पड़ते ॥३२॥
LINE 20
ਸਲੋਕਮਃ
Shalok, Third Mahalaa:
सलोक मः ३ ॥
LINE 21
ਗੁਰਮੁਖਿਗਿਆਨੁਬਿਬੇਕਬੁਧਿਹੋਇ
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਵਿਚ ਗਿਆਨ ਤੇ ਵਿਚਾਰ ਵਾਲੀ ਅਕਲਿ ਹੁੰਦੀ ਹੈ।
The Gurmukh is blessed with spiritual wisdom and a discerning intellect.
गुरमुखि गिआनु बिबेक बुधि होइ ॥
LINE 22
ਹਰਿਗੁਣਗਾਵੈਹਿਰਦੈਹਾਰੁਪਰੋਇ
ਉਹ ਹਰੀ ਦੇ ਗੁਣ ਗਾਉਂਦਾ ਹੈ ਤੇ ਹਿਰਦੇ ਵਿਚ (ਗੁਣਾਂ ਦਾ) ਹਾਰ ਪ੍ਰੋ ਲੈਂਦਾ ਹੈ।
He sings the Glorious Praises of the Lord, and weaves this garland into his heart.
हरि गुण गावै हिरदै हारु परोइ ॥
LINE 23
ਪਵਿਤੁਪਾਵਨੁਪਰਮਬੀਚਾਰੀ
(ਆਚਰਨ ਦਾ) ਬੜਾ ਸੁੱਧ ਤੇ ਉੱਚੀ ਮਤਿ ਵਾਲਾ ਹੁੰਦਾ ਹੈ।
He becomes the purest of the pure, a being of supreme understanding.
पवितु पावनु परम बीचारी ॥
LINE 24
ਜਿਓਸੁਮਿਲੈਤਿਸੁਪਾਰਿਉਤਾਰੀ
ਜੋ ਮਨੁੱਖ ਉਸ ਦੀ ਸੰਗਤਿ ਕਰਦਾ ਹੈ ਉਸ ਨੂੰ ਭੀ ਉਹ (ਸੰਸਾਰ-ਸਾਗਰ ਤੋਂ) ਪਾਰ ਉਤਾਰ ਲੈਂਦਾ ਹੈ।
Whoever he meets, he saves and carries across.
जि ओसु मिलै तिसु पारि उतारी ॥
LINE 25
ਅੰਤਰਿਹਰਿਨਾਮੁਬਾਸਨਾਸਮਾਣੀ
ਉਸ ਮਨੁੱਖ ਦੇ ਹਿਰਦੇ ਵਿਚ ਹਰੀ ਦੇ ਨਾਮ (ਰੂਪੀ) ਸੁਗੰਧੀ ਸਮਾਈ ਹੋਈ ਹੁੰਦੀ ਹੈ,
The fragrance of the Lord's Name permeates his being deep within.
अंतरि हरि नामु बासना समाणी ॥
LINE 26
ਹਰਿਦਰਿਸੋਭਾਮਹਾਉਤਮਬਾਣੀ
(ਜਿਸ ਕਰਕੇ) ਉਸ ਦੀ ਬੜੀ ਉੱਤਮ ਬੋਲੀ ਤੇ ਹਰੀ ਦੀ ਦਰਗਾਹ ਵਿਚ ਸੋਭਾ ਹੁੰਦੀ ਹੈ।
He is honored in the Court of the Lord, and his speech is the most sublime.
हरि दरि सोभा महा उतम बाणी ॥
LINE 27
ਜਿਪੁਰਖੁਸੁਣੈਸੁਹੋਇਨਿਹਾਲੁ
ਜੋ ਮਨੁੱਖ (ਉਸ ਬੋਲੀ ਨੂੰ) ਸੁਣਦਾ ਹੈ, ਉਹ ਪਰਸੰਨ ਹੁੰਦਾ ਹੈ।
Those who hear him are delighted.
जि पुरखु सुणै सु होइ निहालु ॥
LINE 28
ਨਾਨਕਸਤਿਗੁਰਮਿਲਿਐਪਾਇਆਨਾਮੁਧਨੁਮਾਲੁ॥॥
ਹੇ ਨਾਨਕ! ਸਤਿਗੁਰੂ ਨੂੰ ਮਿਲ ਕੇ ਉਸ ਨੇ ਇਹ ਨਾਮ (ਰੂਪ) ਖ਼ਜ਼ਾਨਾ ਪ੍ਰਾਪਤ ਕੀਤਾ ਹੋਇਆ ਹੁੰਦਾ ਹੈ ॥੧॥
O Nanak, meeting the True Guru, one obtains the wealth and property of the Naam. ||1||
नानक सतिगुर मिलिऐ पाइआ नामु धनु मालु ॥१॥
LINE 29
ਮਃ
Fourth Mahalaa:
मः ४ ॥
LINE 30
ਸਤਿਗੁਰਕੇਜੀਅਕੀਸਾਰਜਾਪੈਕਿਪੂਰੈਸਤਿਗੁਰਭਾਵੈ
ਸਤਿਗੁਰੂ ਦੇ ਹਿਰਦੇ ਦਾ ਭੇਤ ਮਨੁੱਖ ਦੀ ਸਮਝ ਵਿਚ ਨਹੀਂ ਪੈ ਸਕਦਾ ਕਿ ਸਤਿਗੁਰੂ ਨੂੰ ਕੀਹ ਚੰਗਾ ਲੱਗਦਾ ਹੈ (ਸੋ ਇਸ ਤਰ੍ਹਾਂ ਸਤਿਗੁਰੂ ਦੀ ਪ੍ਰਸੰਨਤਾ ਹਾਸਲ ਕਰਨੀ ਕਠਨ ਹੈ);
The sublime state of the True Guru is not known; no one knows what pleases the Perfect True Guru.
सतिगुर के जीअ की सार न जापै कि पूरै सतिगुर भावै ॥
LINE 31
ਗੁਰਸਿਖਾਂਅੰਦਰਿਸਤਿਗੁਰੂਵਰਤੈਜੋਸਿਖਾਂਨੋਲੋਚੈਸੋਗੁਰਖੁਸੀਆਵੈ
(ਪਰ ਹਾਂ) ਸਤਿਗੁਰੂ ਸੱਚੇ ਸਿੱਖਾਂ ਦੇ ਹਿਰਦੇ ਵਿਚ ਵਿਆਪਕ ਹੈ, ਜੋ ਮਨੁੱਖ ਉਹਨਾਂ ਦੀ (ਸੇਵਾ ਦੀ) ਤਾਂਘ ਕਰਦਾ ਹੈ ਉਹ ਸਤਿਗੁਰੂ ਪ੍ਰਸੰਨਤਾ ਦੇ (ਹਲਕੇ) ਵਿਚ ਆ ਜਾਂਦਾ ਹੈ,
Deep within the hearts of His GurSikhs, the True Guru is pervading. The Guru is pleased with those who long for His Sikhs.
गुरसिखां अंदरि सतिगुरू वरतै जो सिखां नो लोचै सो गुर खुसी आवै ॥
LINE 32
ਸਤਿਗੁਰੁਆਖੈਸੁਕਾਰਕਮਾਵਨਿਸੁਜਪੁਕਮਾਵਹਿਗੁਰਸਿਖਾਂਕੀਘਾਲਸਚਾਥਾਇਪਾਵੈ
(ਕਿਉਂਕਿ) ਜੋ ਆਗਿਆ ਸਤਿਗੁਰੂ ਦੇਂਦਾ ਹੈ ਉਹੋ ਕੰਮ ਗੁਰਸਿੱਖ ਕਰਦੇ ਹਨ, ਉਹੋ ਭਜਨ ਕਰਦੇ ਹਨ, ਸੱਚਾ ਪ੍ਰਭੂ ਸਿੱਖਾਂ ਦੀ ਮਿਹਨਤ ਕਬੂਲ ਕਰਦਾ ਹੈ।
As the True Guru directs them, they do their work and chant their prayers. The True Lord accepts the service of His GurSikhs.
सतिगुरु आखै सु कार कमावनि सु जपु कमावहि गुरसिखां की घाल सचा थाइ पावै ॥
LINE 33
ਵਿਣੁਸਤਿਗੁਰਕੇਹੁਕਮੈਜਿਗੁਰਸਿਖਾਂਪਾਸਹੁਕੰਮੁਕਰਾਇਆਲੋੜੇਤਿਸੁਗੁਰਸਿਖੁਫਿਰਿਨੇੜਿਆਵੈ
ਜੋ ਮਨੁੱਖ ਸਤਿਗੁਰੂ ਦੇ ਆਸ਼ੇ ਦੇ ਵਿਰੁੱਧ ਗੁਰਸਿੱਖਾਂ ਪਾਸੋਂ ਕੰਮ ਕਰਾਣਾ ਚਾਹੇ, ਗੁਰੂ ਦਾ ਸਿੱਖ ਫੇਰ ਉਸ ਦੇ ਨੇੜੇ ਨਹੀਂ ਢੁਕਦਾ,
But those who want the GurSikhs to work for them, without the Order of the True Guru - the Guru's Sikhs shall not come near them again.
विणु सतिगुर के हुकमै जि गुरसिखां पासहु कंमु कराइआ लोड़े तिसु गुरसिखु फिरि नेड़ि न आवै ॥
LINE 34
ਗੁਰਸਤਿਗੁਰਅਗੈਕੋਜੀਉਲਾਇਘਾਲੈਤਿਸੁਅਗੈਗੁਰਸਿਖੁਕਾਰਕਮਾਵੈ
(ਪਰ) ਜੋ ਮਨੁੱਖ ਸਤਿਗੁਰੂ ਦੀ ਹਜ਼ੂਰੀ ਵਿਚ ਚਿੱਤ ਜੋੜ ਕੇ (ਸੇਵਾ ਦੀ ਘਾਲ) ਘਾਲੇ, ਗੁਰਸਿੱਖ ਉਸ ਦੀ ਕਾਰ ਕਮਾਉਂਦਾ ਹੈ।
One who works diligently for the Guru, the True Guru - the GurSikhs work for him.
गुर सतिगुर अगै को जीउ लाइ घालै तिसु अगै गुरसिखु कार कमावै ॥
LINE 35
ਜਿਠਗੀਆਵੈਠਗੀਉਠਿਜਾਇਤਿਸੁਨੇੜੈਗੁਰਸਿਖੁਮੂਲਿਆਵੈ
ਜੋ ਮਨੁੱਖ ਫ਼ਰੇਬ ਕਰਨ ਆਉਂਦਾ ਹੈ ਤੇ ਫ਼ਰੇਬ ਦੇ ਖ਼ਿਆਲ ਵਿਚ ਚਲਾ ਜਾਂਦਾ ਹੈ, ਉਸ ਦੇ ਨੇੜੇ ਗੁਰੂ ਕਾ ਸਿੱਖ ਉੱਕਾ ਹੀ ਨਹੀਂ ਆਉਂਦਾ।
One who comes to deceive, who rises up and goes out to deceive - the GurSikhs shall never come near him.
जि ठगी आवै ठगी उठि जाइ तिसु नेड़ै गुरसिखु मूलि न आवै ॥
LINE 36
ਬ੍ਰਹਮੁਬੀਚਾਰੁਨਾਨਕੁਆਖਿਸੁਣਾਵੈਜਿਵਿਣੁਸਤਿਗੁਰਕੇਮਨੁਮੰਨੇਕੰਮੁਕਰਾਏਸੋਜੰਤੁਮਹਾਦੁਖੁਪਾਵੈ॥॥
ਨਾਨਕ ਆਖ ਕੇ ਸੁਣਾਂਦਾ ਹੈ (ਭਾਵ, ਜ਼ੋਰ ਦੇ ਕੇ ਸੁਣਾਂਦਾ ਹੈ ਕਿ) ਨਿਰੋਲ ਸੱਚੀ ਵਿਚਾਰ (ਦੀ ਗੱਲ ਇਹ ਹੈ ਕਿ) ਸਤਿਗੁਰੂ ਦਾ ਮਨ ਪਤੀਜਣ ਤੋਂ ਬਿਨਾ (ਭਾਵ, ਗੁਰ-ਅਸ਼ੇ ਦੇ ਵਿਰੁੱਧ) ਜੋ ਮਨੁੱਖ (ਠੱਗੀ ਆਦਿਕ ਕਰ ਕੇ ਗੁਰਸਿੱਖਾਂ ਪਾਸੋਂ) ਕੰਮ ਕਰਾਏ (ਭਾਵ, ਆਪਣੀ ਸੇਵਾ ਕਰਾਏ), ਉਹ ਬੜਾ ਦੁੱਖ ਪਾਉਂਦਾ ਹੈ ॥੨॥
Nanak proclaims and announces this wisdom of God. One who is not pleasing to the Mind of the True Guru may do his deeds, but that being will only suffer in terrible pain. ||2||
ब्रहमु बीचारु नानकु आखि सुणावै ॥ जि विणु सतिगुर के मनु मंने कंमु कराए सो जंतु महा दुखु पावै ॥२॥
LINE 37
ਪਉੜੀ
Pauree:
पउड़ी ॥
LINE 38
ਤੂੰਸਚਾਸਾਹਿਬੁਅਤਿਵਡਾਤੁਹਿਜੇਵਡੁਤੂੰਵਡਵਡੇ
ਹੇ ਵੱਡਿਆਂ ਤੋਂ ਵੱਡੇ! ਤੂੰ ਸੱਚਾ ਮਾਲਕ ਤੇ ਬੜਾ ਵੱਡਾ ਹੈਂ, ਆਪਣੇ ਜੇਡਾ ਤੂੰ ਆਪ ਹੀ ਹੈਂ।
O True Lord and Master, You are so very great. As great as You are, You are the greatest of the great.
तूं सचा साहिबु अति वडा तुहि जेवडु तूं वड वडे ॥
LINE 39
ਜਿਸੁਤੂੰਮੇਲਹਿਸੋਤੁਧੁਮਿਲੈਤੂੰਆਪੇਬਖਸਿਲੈਹਿਲੇਖਾਛਡੇ
ਓਹੀ ਮਨੁੱਖ ਤੈਨੂੰ ਮਿਲਦਾ ਹੈ, ਜਿਸ ਨੂੰ ਤੂੰ ਆਪ ਮੇਲਦਾ ਹੈਂ ਤੇ ਜਿਸ ਦਾ ਲੇਖਾ ਛੱਡ ਕੇ ਤੂੰ ਆਪ ਬਖ਼ਸ਼ ਲੈਂਦਾ ਹੈਂ।
He alone is united with You, whom You unite with Yourself. You Yourself bless and forgive us, and tear up our accounts.
जिसु तूं मेलहि सो तुधु मिलै तूं आपे बखसि लैहि लेखा छडे ॥
LINE 40
ਜਿਸਨੋਤੂੰਆਪਿਮਿਲਾਇਦਾਸੋਸਤਿਗੁਰੁਸੇਵੇਮਨੁਗਡਗਡੇ
ਜਿਸ ਨੂੰ ਤੂੰ ਆਪ ਮਿਲਾਉਂਦਾ ਹੈਂ ਉਹੋ ਹੀ ਮਨ ਗੱਡ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ।
One whom You unite with Yourself, whole-heartedly serves the True Guru.
जिस नो तूं आपि मिलाइदा सो सतिगुरु सेवे मनु गड गडे ॥
LINE 41
ਤੂੰਸਚਾਸਾਹਿਬੁਸਚੁਤੂਸਭੁਜੀਉਪਿੰਡੁਚੰਮੁਤੇਰਾਹਡੇ
ਤੂੰ ਸੱਚਾ ਮਾਲਕ ਹੈਂ, ਸਦਾ-ਥਿਰ ਰਹਿਣ ਵਾਲਾ ਹੈਂ, ਜੀਵਾਂ ਦਾ ਸਭ ਕੁਝ-ਜਿੰਦ, ਸਰੀਰ, ਚੰਮ, ਹੱਡ-ਤੇਰਾ ਬਖ਼ਸ਼ਿਆ ਹੋਇਆ ਹੈ।
You are the True One, the True Lord and Master; my soul, body, flesh and bones are all Yours.
तूं सचा साहिबु सचु तू सभु जीउ पिंडु चंमु तेरा हडे ॥
LINE 42
ਜਿਉਭਾਵੈਤਿਉਰਖੁਤੂੰਸਚਿਆਨਾਨਕਮਨਿਆਸਤੇਰੀਵਡਵਡੇ੩੩੧॥॥॥ਸੁਧੁ
ਹੇ ਵੱਡਿਆਂ ਤੋਂ ਵੱਡੇ, ਸੱਚੇ ਪ੍ਰਭੂ! ਜਿਵੇਂ ਤੈਨੂੰ ਭਾਵੇ ਤਿਵੇਂ ਹੀ ਸਾਨੂੰ ਰੱਖ ਲੈ, ਨਾਨਕ ਦੇ ਮਨ ਵਿਚ ਤੇਰੀ ਹੀ ਆਸ ਹੈ ॥੩੩॥੧॥ਸੁਧੁ॥
If it pleases You, then save me, True Lord. Nanak places the hopes of his mind in You alone, O greatest of the great! ||33||1|| Sudh||
जिउ भावै तिउ रखु तूं सचिआ नानक मनि आस तेरी वड वडे ॥३३॥१॥ सुधु ॥