ਵਾਰਾਂ ਭਾਈ ਗੁਰਦਾਸ ਜੀ

ਅੰਗ 38
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Oankar, the primal energy, realized through the grace of divine preceptor
ੴ सतिगुर प्रसादि ॥
LINE 02
ਪਉੜੀ
(ਕਾਮਨਾਂ=ਦਲੀਲਾਂ। ਜੋਹੈ=ਤੱਕਦੇ ਹਨ। ਧੋਹਣ=ਧ੍ਰੋਹਣਹਾਰ, ਠੱਗ। ਛੋਹੇ=ਕ੍ਰੋਧ। ਪੋਹੈ=ਚੰਬੜਨਾ।)
पउड़ी १
LINE 03
ਕਾਮਲਖਕਰਿਕਾਮਨਾਬਹੁਰੂਪੀਸੋਹੈ
ਲਖਾਂ ('ਕਾਮਨਾ') ਦਲੀਲਾਂ ਕਰ ਕੇ ਬਾਹਲੇ (ਅਪੱਰਾਦਿਕਾਂ ਦੇ) ਰੂਪ ਕਰ ਕੇ ਕਾਮ ਦਿਖਾਲੀ ਦੇਂਦਾ ਹੈ।
Passionate urges in the form of lacs of desires may appear in many forms.
काम लख करि कामना बहु रूपी सोहै ।
LINE 04
ਲਖਕਰੋਪਕਰੋਧਕਰਿਦੁਸਮਨਹੋਇਜੋਹੈ
ਲੱਖਾਂ 'ਕਰੋਪ' ਕਰੋਧ ਕਰ ਕੇ ਵੈਰੀ ਹੋਕੇ ਤੱਕਦੇ ਹਨ।
Lacs of enemies may stare in anger; temptations in lacs and lacs of mammons may inveigle and deceive;
लख करोप करोध करि दुसमन होइ जोहै ।
LINE 05
ਲਖਲੋਭਲਖਲਖਮੀਹੋਇਧੋਹਣਧੋਹੈ
ਲੱਖਾਂ ਲੋਭ, ਲੱਖਾਂ ਲੱਖਮੀਆਂ ਹੋਕੇ ਧ੍ਰੋਹ ਨਾਲ ਠੱਗ ਰਹੇ ਹਨ।
Maya and infatuation pretending to be virtuous may in crores of ways adorne(the world);
लख लोभ लख लखमी होइ धोहण धोहै ।
LINE 06
ਮਾਇਆਮੋਹਿਕਰੋੜਮਿਲਿਹੁਇਬਹੁਗੁਣੁਸੋਹੈ
ਮਾਇਆ ਦੇ ਮੋਹ ਕਰੋੜਾਂ ਮਿਲਕੇ ਬਹੁਗੁਣੇ ਹੋਕੇ ਸੋਭ ਰਹੇ ਹਨ।
And ego, full of pride for having killed lacs of demons, may touch a gursikh;
माइआ मोहि करोड़ मिलि हुइ बहु गुणु सोहै ।
LINE 07
ਅਸੁਰਸੰਘਾਰਿਹੰਕਾਰਲਖਹਉਮੈਕਰਿਛੋਹੈ
ਦੈਂਤਾਂ ਦੇ ਸੰਘਾਰ ਦਾ (ਕਾਰਣ) ਹੰਕਾਰ ਲੱਖਾਂ ਪ੍ਰਕਾਰਾਂ ਦੀ ਹੰਤਾ ਮਮਤਾ ਕਰ ਕੇ ('ਛੋਹੈਂ') ਕ੍ਰੋਧ ਕਰ ਕੇ (ਦਾਉ ਤਾੜਦਾ ਹੈ)।
But to the Sikh of the Guru, who listens to the teachings of the Guru in the holy congregation,
असुर संघारि हंकार लख हउमै करि छोहै ।
LINE 08
ਸਾਧਸੰਗਤਿਗੁਰੁਸਿਖਸੁਣਿਗੁਰੁਸਿਖਪੋਹੈ।।
ਸਾਧ ਸੰਗਤ (ਵਿਖੇ ਮਿਲਕੇ ਜੋ) ਗੁਰੂ ਦਾ ਸਿੱਖ ਗੁਰੂ ਸਿੱਖਯਾ ਨੂੰ ਸ਼੍ਰਵਣ ਕਰਦਾ ਹੈ (ਉਸ ਨੂੰ ਉਤਲੇ ਕਹੇ ਹੋਏ ਕਾਮਾਦਿਕ ਕੋਈ) ਅਸਰ ਨਹੀਂ ਕਰਦੇ।
They all cannot affect the least.
साधसंगति गुरु सिख सुणि गुरु सिख न पोहै ।१।
LINE 09
ਪਉੜੀ
पउड़ी २
LINE 10
ਲਖਕਾਮਣਿਲਖਕਾਵਰੂਲਖਕਾਮਣਿਆਰੀ
ਲੱਖਾਂ ਇਸਤੀਆਂ (ਜਾਦੂ ਵਾਂਙੁ ਮੋਹਨ ਵਾਲੀਆਂ) ਲਖਾਂ ਕਾਮਰੂਪ (ਨਾਮੇ ਦੇਸ਼ ਦੀਆਂ) ਅਰ ਲਖਾਂ ਟੁਣੈ ਕਰਣ ਹਾਰੀਆਂ।
Lacs of magician women of lacs of kamaraps (a state in east India where women were supposed to be very beautiful);
लख कामणि लख कावरू लख कामणिआरी ।
LINE 11
ਸਿੰਗਲਦੀਪਹੁਂਪਦਮਣੀਬਹੁਰੂਪਿਸੀਗਾਰੀ
ਸੰਗਲਾਦੀਪ ਦੀਆਂ ਪਦਮਣੀਆਂ ਬਾਹਲੇ ਰੂਪ ਨਾਲ ਸ਼ੀਗਾਰੀਆਂ ਹੋਈਆਂ।
The best category of women (Padrnini) of Shilialdvi:p (modern Sri Lanka) adept in embellishments;
सिंगल दीपहुं पदमणी बहु रूपि सीगारी ।
LINE 12
ਮੋਹਣੀਆਂਇੰਦ੍ਰਾਪੁਰੀਅਪਛਰਾਂਸੁਚਾਰੀ
ਇੰਦ੍ਰਪੁਰੀ (ਸੁਰਗ) ਦੀਆਂ ਮੋਹਤ ਕਰਨ ਵਾਲੀਆਂ (ਰੰਭਾ ਉਰਵਸ਼ੀ ਨਾਮੇ) ਅਪੱਸਰਾਂ ਚੰਗੇ ਆਚਾਰ ਵਾਲੀਆਂ।
Chaste nymphs of Indralok (the abode of Indr, the Vedic god),
मोहणीआं इंद्रापुरी अपछरां सुचारी ।
LINE 13
ਹੂਰਾਂਪਰੀਆਂਲਖਲਖਲਖਬਹਿਸਤਸਵਾਰੀ
ਲੱਖਾਂ ਹੂਰਾਂ, ਲਖਾਂ ਪਰੀਆਂ ਬਹਿਸ਼ਤ ਦੀਆਂ ਸਵਾਰੀਆਂ ਹੋਈਆਂ।
Houris of paradise and fairies in lacs;
हूरां परीआं लख लख लख बहिसत सवारी ।
LINE 14
ਲਖਕਉਲਾਂਨਵਜੋਬਨੀਲਖਕਾਮਕਰਾਰੀ
ਲਖਾਂ 'ਕਵਲਾਂ' (ਲਛਮੀਆਂ) ਨਵੇਂ ਜੋਬਨ ਵਾਲੀਆਂ, ਲਖਾਂ ('ਕਾਮਕਰਾਰੀ' ਕਾਮ ਕਲਾ ਵਾਲੀਆਂ।
Lacs of young girls adept in sexual arts also cannot touch
लख कउलां नव जोबनी लख काम करारी ।
LINE 15
ਗੁਰਮੁਖਿਪੋਹਿਸਕਨੀਸਾਧਸੰਗਤਿਭਾਰੀ।।
ਗੁਰਮੁਖਾਂ (ਦੀ ਛਾਯਾ) ਨੂੰ (ਬੀ) ਛੁਹ ਨਹੀਂ ਸਕਦੀਆਂ (ਕਿਉਂ ਗੁਰਮੁਖਾਂ ਦੀ) ਸਾਧ ਸੰਗਤ ਭਾਰੀ (ਵਾੜ) ਹੈ। ਇਸ ਵਾੜ ਦੇ ਆਸ਼ਯ ਗੁਰਮੁਖ ਇਨ੍ਹਾਂ ਉਪੱਦ੍ਰਵਾਂ ਥੋਂ ਬਚਿਆ ਰਹਿੰਦਾ ਹੈ। (ਸਾਧ ਸੰਗਤ ਤੋਂ ਵਿਹੂਣਾਂ ਤਪੀ ਪੁਰਖ ਭਲਾ ਬੀ ਹੋਵੇ ਤਾਂ ਫਸ ਮਰਦਾ ਹੈ)।
The gurmukh who resides in the grand holy congregation.
गुरमुखि पोहि न सकनी साधसंगति भारी ।२।
LINE 16
ਪਉੜੀ
पउड़ी ३
LINE 17
ਲਖਦੁਰਯੋਧਨਕੰਸਲਖਲਖਦੈਤਲੜੰਦੇ
ਲੱਖਾਂ ਦੁਰਯੋਧਨ, ਲੱਖਾਂ ਕੰਸ, ਲੱਖਾਂ ਹੀ ਹੋਰ ਦੈਤ ਲੜਨ ਵਾਲੇ।
Lacs of Duryodhan, Kans and lacs of demons may be there who keep fighting;
लख दुरयोधन कंस लख लख दैत लड़ंदे ।
LINE 18
ਲਖਰਾਵਣਕੁੰਭਕਰਣਲਖਲਖਰਾਕਸਮੰਦੇ
ਲੱਖਾਂ ਰਾਵਣ, ਲੱਖਾਂ ਕੁੰਭਕਰਣ, ਲੱਖਾਂ ਰਾਖਸ਼ ਮੰਦ ਕਰਮਾਂ ਵਾਲੇ।
Lacs of Ravans, Kumbhakarans and other evil demons there may be;
लख रावण कुंभकरण लख लख राकस मंदे ।
LINE 19
ਪਰਸਰਾਮਲਖਸਹੰਸਬਾਹੁਕਰਿਖੁਦੀਖਹੰਦੇ
ਲੱਖਾਂ ਪਰਸਰਾਮ ਤੇ ਸਹੰਸ੍ਰ ਬਾਹੂ (ਜਿਹੇ ਰਾਜੇ) ਹੰਕਾਰ ਕਰ ਕੇ ਖਹਿਣ ਵਾਲੇ।
Lacs of Padu Rams and Sahsrbahus may be wrangling in ego with one another;
परसराम लख सहंसबाहु करि खुदी खहंदे ।
LINE 20
ਹਰਨਾਕਸਬਹੁਹਰਣਾਕਸਾਨਰਸਿੰਘਬੁਕੰਦੇ
ਹਿਰਣਕਸਯਪ, ਹਰਣਾਖਸ਼ ਅਰ ਨਰਸਿੰਘ ਗੱਜਣ ਵਾਲੇ।
Many may be there like Hiranyakasipu and the roaring man-lion Narsinghs;
हरनाकस बहु हरणाकसा नरसिंघ बुकंदे ।
LINE 21
ਲਖਕਰੋਧਵਿਰੋਧਲਖਲਖਵੈਰੁਕਰੰਦੇ
ਲੱਖਾਂ ਕਰੋਧ, ਲੱਖਾਂ ਵਿਰੋਧ, ਲੱਖਾਂ ਵੈਰ ਕਰਣ ਹਾਰੇ,
Lacs of angry people with lacs of antagonisms and lacs of enmities may be there.
लख करोध विरोध लख लख वैरु करंदे ।
LINE 22
ਗੁਰੁਸਿਖਪੋਹਿਸਕਈਸਾਧਸੰਗਿਮਿਲੰਦੇ।।
ਗੁਰੁ ਸਿਖ ਉਪਰ ਕੋਈ ਬਲ ਨਹੀਂ ਪਾ ਸਕਦੇ (ਕਿਉਂਕਿ ਉਹ ਗੁਰਮੁਖਾਂ ਦੀ) ਸਾਧ ਸੰਗਤ ਵਿਖੇ ਮਿਲਿ ਬੈਠਦੇ ਹਨ।
They all cannot put any harm to the Sikhs of the Guru who gather in the holy congregation.
गुरु सिख पोहि न सकई साधसंगि मिलंदे ।३।
LINE 23
ਪਉੜੀ
पउड़ी ४
LINE 24
ਸੋਇਨਾਰੁਪਾਲਖਮਣਾਲਖਭਰੇਭੰਡਾਰਾ
ਸੋਨੇ ਚਾਂਦੀ ਦੇ ਲੱਖਾਂ ਮਣਾਂ ਮੂੰਹੀ ਭੰਡਾਰੇ ਭਰੇ ਹੋਏ ਹੋਣ।
Lacs of mounds of gold and rupees and lacs of filled up store houses;
सोइना रुपा लख मणा लख भरे भंडारा ।
LINE 25
ਮੋਤੀਮਾਣਿਕਹੀਰਿਆਂਬਹੁਮੋਲਅਪਾਰਾ
ਮੋਤੀ ਮਾਣਕ, ਹੀਰੇ ਬਾਹਲੇ ਅਪਾਰ ਮੁੱਲ ਵਾਲੇ।
Invaluable pearls, rubies and diamonds;
मोती माणिक हीरिआं बहु मोल अपारा ।
LINE 26
ਦੇਸਵੇਸਲਖਰਾਜਭਾਗਪਰਗਣੇਹਜਾਰਾ
ਲੱਖਾਂ ਦੇਸ਼, ਲੱਖਾਂ ਮੋਹਣੇ ਭੇਖ, ਰਾਜ ਭਾਗ ਅਰ ਹਜ਼ਾਰਾਂ ਇਲਾਕੇ।
Lacs of kingdoms, countries and thousands of paraganas (districts);
देस वेस लख राज भाग परगणे हजारा ।
LINE 27
ਰਿਧੀਸਿਧੀਜੋਗਭੋਗਅਭਰਣਸੀਗਾਰਾ
ਰਿੱਧੀਆਂ (ਕਈ) ਸਿੱਧੀਆਂ ਦੇ ਜੋਗ (ਮਿਲਾਪ) ਤੇ ਭੋਗ ਕਈ ਗਹਿਣਿਆਂ ਦੇ ਸ਼ਿੰਗਾਰ।
Riddhis, siddhis (miraculous powers), renunciations, enjoyments, ornaments. embellishments;
रिधी सिधी जोग भोग अभरण सीगारा ।
LINE 28
ਕਾਮਧੇਨੁਲਖਪਾਰਿਜਾਤਿਚਿੰਤਾਮਣਿਪਾਰਾ
ਲੱਖਾਂ ਕਾਮਧੇਨ (ਗਊਆਂ), ਲੱਖਾਂ ਕਲਪ ਬ੍ਰਿਛ ਅਰ ਚਿੰਤਾਮਣੀ ਦੇ ਟੁਕੜੇ।
Kantdhenus, the wishfulfilling cows, lacs of wishfulfilling trees (parijats) and fabulous gems;
कामधेनु लख पारिजाति चिंतामणि पारा ।
LINE 29
ਚਾਰਪਦਾਰਥਸਗਲਫਲਲਖਲੋਭਲੁਭਾਰਾ
ਚਾਰੇ ਪਦਾਰਥ (ਧਰਮਾਦਿ), ਸਾਰੇ ਫਲ, ਲੱਖਾਂ ਲੋਭਾਂ ਦੇ (“ਉਭਾਰ”) ਉਦੇ ਹੋਣ।
All the four ideals of life (dhrma, arth, Kam and moks);
चार पदारथ सगल फल लख लोभ लुभारा ।
LINE 30
ਗੁਰਸਿਖਪੋਹਹੰਘਨੀਸਾਧਸੰਗਿਉਧਾਰਾ।।
ਗੁਰ ਸਿਖ ਨੂੰ ਕੋਈ ਵੱਸ ਨਹੀਂ ਕਰ ਸਕਦਾ। (ਕਿਉਂ ਜੋ) ਸਾਧ ਸੰਗਤ ਵਿਖੇ ਉਸ ਦਾ ਉਧਾਰ ਹੋਇਆ ਹੈ।
And lacs of attractive fruits and other temptations cannot even touch that Sikh of the Guru who has got liberated in the holy congregation.
गुरसिख पोह न हंघनी साधसंगि उधारा ।४।
LINE 31
ਪਉੜੀ
पउड़ी ५
LINE 32
ਪਿਉਪੁਤੁਮਾਵੜਧੀਅੜੀਹੋਇਭੈਣਭਿਰਾਵਾ
ਪੁੱਤ੍ਰ ਪਿਉ ਦਾ, ਮਾਂ ਧੀ ਦਾ, ਭੈਣ ਭਿਰਾਉ ਦਾ।
Father, son, mother, daughter, sister, brother are there.
पिउ पुतु मावड़ धीअड़ी होइ भैण भिरावा ।
LINE 33
ਨਾਰਿਭਤਾਰੁਪਿਆਰਲਖਮਨਮੇਲਿਮਿਲਾਵਾ
ਇਸਤ੍ਰੀ ਅਰ ਭਰਤਾ ਦਾ ਪਯਾਰ ਅਜਿਹੇ ਲਖਾਂ ਹੀ ਮਨ ਦੇ ਮੇਲ ਮਿਲਾਪ ਹੋ ਰਹੇ ਹਨ (ਭਾਵ ਇਨ੍ਹਾਂ ਦੇ ਆਪੋ ਵਿੱਚੀ ਦਿਲੀ ਮੇਲ ਹੁੰਦਾ ਹੈ)।
Husband and wife love each other profusely with their hearts.
नारि भतारु पिआर लख मन मेलि मिलावा ।
LINE 34
ਸੁੰਦਰਮੰਦਰਚਿਤ੍ਰਸਾਲਬਾਗਫੁਲਸੁਹਾਵਾ
ਸੁੰਦਰ ਮੰਦਰ, ਚਿਤ੍ਰ ਸਾਲ, ਬਾਗ ਅਰ ਸ਼ੋਭਾਨੀਕ ਫੁਲ।
Pleasure-giving beautiful palaces, art galleries, gardens and flowers are all delightful.
सुंदर मंदर चित्रसाल बाग फुल सुहावा ।
LINE 35
ਰਾਗਰੰਗਰਸਰੂਪਲਖਬਹੁਭੋਗਭੁਲਾਵਾ
ਰਾਗ, ਰੰਗ ਰਸ ਅਤੇ ਰੂਪ ਲਖਾਂ ਭੋਗਾਂ ਦੇ ਭੁਲਾਏ ਬਾਹਲੇ।
Lacs of sounds, colours, flowers and forms delude people in enjoyments.
राग रंग रस रूप लख बहु भोग भुलावा ।
LINE 36
ਲਖਮਾਇਆਲਖਮੋਹਿਮਿਲਿਹੋਇਮੁਦਈਦਾਵਾ
ਲੱਖਾਂ ਮਾਇਆ, ਲਖਾਂ ਮੋਹਾਂ ਦੇ ਨਾਲ ਮੇਲ ਕਰ ਕੇ ਦਾਵੇਗੀਰ ਹੋਕੇ ਦਾਵੇ ਬੰਨ੍ਹਣੇ।
Getting engrossed in millions types of infatuations people have manyfold claims (over each other).
लख माइआ लख मोहि मिलि होइ मुदई दावा ।
LINE 37
ਗੁਰੁਸਿਖਪੋਹਿਹੰਘਨੀਸਾਧਸੰਗੁਸੁਹਾਵਾ।।
ਗੁਰਸਿਖ ਪੁਰ ਬਲ ਨਹੀਂ ਪਾ ਸਕਦੇ (ਕਿਉਂ ਜੋ ਓਹ) ਸਾਧ ਸੰਗਤ ਵਿਖੇ ਹੀ ਸ਼ੋਭਾਨੀਕ ਹੋ ਰਹੇ ਹਨ।
To the Sikhs of the Guru, adorning the holy congregation, even all these cannot affect in any way.
गुरु सिख पोहि न हंघनी साधसंगु सुहावा ।५।
LINE 38
ਪਉੜੀ
पउड़ी ६
LINE 39
ਵਰਨਾਵਰਨਭਾਵਨੀਕਰਿਖੁਦੀਖਹੰਦੇ
ਇਕ ਵਰਨ ਨੂੰ ਦੂਜਾ ਵਰਨ ਚੰਗਾ ਨਹੀਂ ਲਗਦਾ (ਇਸ ਲਈ) ਹੰਕਾਰ ਕਰ ਕੇ ਆਪੋ ਵਿਚ ਖਹਿੰਦੇ ਹਨ।
All the vamas (castes) do not love one another and quarrel among themselves in ego;
वरना वरन न भावनी करि खुदी खहंदे ।
LINE 40
ਜੰਗਲਅੰਦਰਿਸੀਂਹਦੁਇਬਲਵੰਤਿਬੁਕੰਦੇ
(ਦ੍ਰਿਸ਼ਟਾਂਤ) ਬਨ ਵਿਖੇ ਦੋ ਸ਼ੇਰ ਬਲ ਵਾਲੇ ਜਿੱਕੁਰ ਭਬਕਾਂ ਮਾਰਦੇ ਹਨ।
If there are two lions in a jungle they roar mightily at each other.
जंगल अंदरि सींह दुइ बलवंति बुकंदे ।
LINE 41
ਹਾਥੀਹਥਿਆਈਕਰਨਿਮਤਵਾਲੇਹੁਇਅੜੀਅੜੰਦੇ
ਹਾਥੀ ਮਸਤੀ ਲਾ ਕੇ ਅੜੀਅਲ ਹੋ ਅੜ ਖਲੋਂਦੇ (ਇਕ ਦੂਜੇ ਨੂੰ ਮਾਰਨ ਪੈਂਦੇ) ਹਨ।
They all are like those intoxicated elephants which stubbornly fight each other.
हाथी हथिआई करनि मतवाले हुइ अड़ी अड़ंदे ।
LINE 42
ਰਾਜਭੂਪਰਾਜੇਵਡੇਮਲਦੇਸਲੜੰਦੇ
ਛੋਟੇ ਰਾਜੇ ਅਰ ਵੱਡੇ ਰਾਜੇ ਦੇਸ਼ਾਂ ਨੂੰ ਮੱਲ ਕੇ (ਆਪੋ ਵਿਚੀ ਜੁੱਧ ਅਤੇ) ਘਮਸਾਨ ਕਰਦੇ ਹਨ।
The mighty kings capture large territories and fight with each other.
राज भूप राजे वडे मल देस लड़ंदे ।
LINE 43
ਮੁਲਕਅੰਦਰਿਪਾਤਿਸਾਹਦੁਇਜਾਇਜੰਗਜੁੜੰਦੇ
(ਇਕ) ਦੇਸ਼ ਵਿਖੇ ਦੋ ਪਾਤਸ਼ਾਹ (ਨਹੀਂ ਰਹਿ ਸਕਦੇ, ਦੋਵੇਂ) ਜੰਗ ਕਰਨ ਨੂੰ ਉੱਦਤ ਹੁੰਦੇ ਹਨ।
Two emperors in a country will go at war with each another.
मुलक अंदरि पातिसाह दुइ जाइ जंग जुड़ंदे ।
LINE 44
ਹਉਮੈਕਰਿਹੰਕਾਰਲਖਮਲਮਲਘੁਲੰਦੇ
ਹਉਮੈਂ ਅਰ ਹੰਕਾਰ ਕਰ ਕੇ ਲੱਖਾਂ ਮੱਲ ਭਲਵਾਨ (ਜਿਦਬਜਿਦੀ ਘੁਲਕੇ) ਕੁਸ਼ਤੀਆਂ ਕਰਦੇ ਹਨ।
Guided and controlled by ego lacs of wrestlers wrestle with one another.
हउमै करि हंकार लख मल मल घुलंदे ।
LINE 45
ਗੁਰੁਸਿਖਪੋਹਿਸਕਨੀਸਾਧੁਸੰਗਿਵਸੰਦੇ।।
(ਇਹ ਦੋਸ਼) ਗੁਰਸਿਖ ਨੂੰ ਨਹੀਂ ਪੋਹ ਸਕਦੇ, ਕਿਉਂ ਜੋ ਓਹ ਸਾਧ ਸੰਗਤ ਵਿਖੇ ਨਿਵਾਸ ਰਖਦੇ ਹਨ।
But ego cannot touch the Sikhs of the Guru residing in the holy congregation.
गुरु सिख पोहि न सकनी साधु संगि वसंदे ।६।
LINE 46
ਪਉੜੀ
पउड़ी ७
LINE 47
ਗੋਰਖਜਤੀਸਦਾਇਂਦਾਤਿਸੁਗੁਰੁਘਰਿਬਾਰੀ
ਗੋਰਖਨਾਥ ਜਤੀ ਕਿਹਾ ਜਾਂਦਾ ਹੈ, ਉਸ ਦਾ ਗੁਰੂ (ਮਛਿੰਦਰ ਨਾਥ) ਕਾਮੀ ਸੀ (ਕਿਉਂ ਜੋ ਇਕ ਮ੍ਰਿਤਕ ਰਾਜੇ ਦੇ ਸਰੀਰ ਵਿਖੇ ਪ੍ਰਵੇਸ ਕਰ ਕੇ ਉਸ ਦੀ ਰਾਣੀ ਨਾਲ ਭੋਗ ਭੋਗਦਾ ਰਿਹਾ)।
Gorakh claimed to be a celebate but his teacher Machhandar (Matsyendr) lived like a virtual householder.
गोरख जती सदाइंदा तिसु गुरु घरिबारी ।
LINE 48
ਸੁਕਰਕਾਣਾਹੋਇਆਦੁਰਮੰਤ੍ਰਵਿਚਾਰੀ
ਸ਼ੁੱਕਰ ਕਾਣਾ ਹੋ ਗਿਆ, ਖੋਟੇ ਮੰਤ੍ਰ ਦੇ ਵਿਚਾਰ ਕਰਨ ਕਰ ਕੇ (ਭਾਵ ਉਹ ਬੀ ਦਾਗ਼ੀ ਹੋ ਗਿਆ ਹੈ।
Sukrachary too was stigmatised for his evil mantra.
सुकर काणा होइआ दुरमंत्र विचारी ।
LINE 49
ਲਖਮਣਸਾਧੀਭੁਖਤੇਹਹਉਮੈਅਹੰਕਾਰੀ
ਲਛਮਨ ਨੇ (ਬਾਰਾਂ ਵਰਹੇ) ਭੁਖ ਤ੍ਰੇਹ ਸਾਧ ਲੀਤੀ ਸੀ (ਕਿਉਂ ਜੋ ਰਾਮ ਚੰਦ੍ਰ ਦੇ ਨਾਲ ਬਨ ਵਿਖੇ ਫਲਾਹਾਰੀ ਹੀ ਰਿਹਾ, ਪਰੰਤੂ ਹਉਮੈਂ ਕਰ ਕੇ ਹੰਕਾਰੀ ਹੀ ਰਿਹਾ।
Laksaman disciplined his hunger and thirst and was proud on this account.
लखमण साधी भुख तेह हउमै अहंकारी ।
LINE 50
ਹਨੂੰਮਤਬਲਵੰਤਆਖੀਐਚੰਚਲਮਤਿਖਾਰੀ
ਹਨੂਮਾਨ ਬਲੀ ਹੋਇਆ ਹੈ ਪਰੰਤੂ ਮਤ ਉਸਦੀ ਚੰਚਲ ਤੇ ਖਾਰੀ ਸੀ।
Hanumán (monkey god) is known to be very powerful but his mind was quite volatile.
हनूंमत बलवंत आखीऐ चंचल मति खारी ।
LINE 51
ਭੈਰਉਭੂਤਕੁਸੂਤਸੰਗਿਦੁਰਮਤਿਉਰਧਾਰੀ
ਭੈਰੋਂ ਦੇ ਨਾਲ ਭੂਤਾਂ ਦਾ ਕੁਸੁਤ੍ਰ ਬਣਿਆ ਰਿਹਾ ਹੈ, (ਉਸ ਨੇ ਬੀ) ਦੁਰਮਤ੍ਹ ਹੀ ਉਰ ਵਿਖੇ ਧਾਰਨ ਕੀਤੀ ਰੱਖੀ
Bhairav also because of his association with evil spirits maintained his evilmindedness.
भैरउ भूत कुसूत संगि दुरमति उर धारी ।
LINE 52
ਗੁਰਸਿਖਜਤੀਸਲਾਹੀਅਨਿਜਿਨਿਹਉਮੈਮਾਰੀ।।
ਗੁਰੂ ਦੇ ਸਿੱਖ ਜਤੀ ਸ਼ਲਾਘਾ ਕਰਣ ਦੇ ਜੋਗ ਹਨ, (ਕਿਉਂ ਜੋ) ਉਨ੍ਹਾਂ ਨੇ ਹਉਮੈਂ ਮਾਰ ਦਿੱਤੀ ਹੈ, (ਨਿਰਦੋਸ਼ ਹਨ।
Sikhs of the Guru who have effaced their ego are praised as (really) virtuous persons.
गुरसिख जती सलाहीअनि जिनि हउमै मारी ।७।
LINE 53
ਪਉੜੀ
पउड़ी ८
LINE 54
ਹਰੀਚੰਦਸਤਿਰਖਿਆਜਾਨਿਖਾਸਵਿਕਾਣਾ
ਹਰੀ ਚੰਦ ਰਾਜਾ (ਆਪਣੇ) ਸਤ ਰੱਖਣ (ਲਈ) ਮੰਡੀ ਵਿਖੇ ਵਿਕਿਆ (ਤੇ ਵਿਸ਼ਵਾ ਮਿੱਤ੍ਰ ਦਾ ਸੌ ਭਾਰ ਸੋਨੇ ਦਾ ਪੂਰਾ ਕੀਤਾ)।
Harischandr abided by truth and got himself sold in the market place.
हरीचंद सति रखिआ जा निखास विकाणा ।
LINE 55
ਬਲਛਲਿਆਸਤੁਪਾਲਦਾਪਾਤਾਲਿਸਿਧਾਣਾ
ਰਾਜਾ ਬਲ ਪਾਤਾਲ ਚਲਿਆ ਗਿਆ ਪਰ ਸਤ ਨਾ ਛਡਿਆ।
Though duped (by Visnu), King Bali observed truth and went to the netherworld.
बल छलिआ सतु पालदा पातालि सिधाणा ।
LINE 56
ਕਰਨੁਸੁਕੰਚਨਦਾਨਕਰਿਅੰਤੁਪਛੋਤਾਣਾ
ਕਰਣ ਸੋਨੇ ਦਾ ਦਾਨ ਕਰ ਕੇ ਅੰਤ ਨੂੰ ਪਛੋਤਾਇਆ, (ਕਿਉਂ ਜੋ ਇਕੇਰਾਂ ਇਸ਼ਨਾਨ ਕਰ ਰਿਹਾ ਸੀ, ਤਦੋਂ ਇੰਦਰ ਨੇ ਪ੍ਰੀਖਿਆ ਲਈ ਸੋਨਾ ਮੰਗਿਆ ਉਹ ਪਾਸ ਨਹੀਂ ਸੀ, ਇਸ ਲਈ ਆਪਣੀ ਤੁਚਾ ਉਧੇੜ ਦਿੱਤੀ ਸੀ, ਬਾਜੇ ਕਹਿੰਦੇ ਹਨ ਕਿ ਅੱਗੇ ਪਰਲੋਕ ਵਿਖੇ ਬੀ ਉਸ ਨੂੰ ਸੋਨਾ ਹੀ ਮਿਲਦਾ ਸੀ, ਇਸ ਲਈ ਭਰਤ ਖੰਡ ਵਿਖੇ ਫੇਰ ਆਕੇ ਅੰਨ ਦਾ ਦਾਨ
Karn would also give gold in charity but he had to repent ultimately (because god Indr demanded his armour ana earrings of him which he readily gave and lost his powers).
करनु सु कंचन दान करि अंतु पछोताणा ।
LINE 57
ਸਤਿਵਾਦੀਹੁਇਧਰਮਪੁਤੁਕੂੜਜਮਪੁਰਿਜਾਣਾ
ਧਰਮ ਪੁਤ੍ਰ ਵੱਡਾ ਸਤਿਵਾਦੀ ਸੀ (ਪਰ ਇਕ) ਝੂਠ ਕਰ ਕੇ ਜਮਪੁਰੀ ਗਿਆ।
The truthful Yudhisthar, son of Yama, for his one lie had to go to hell.
सतिवादी हुइ धरमपुतु कूड़ जमपुरि जाणा ।
LINE 58
ਜਤੀਸਤੀਸੰਤੋਖੀਆਹਉਮੈਗਰਬਾਣਾ
ਜਤੀ ਸਤੀ ਸੰਤੋਖੀ ਹੋਏ (ਤਾਂ ਬਥੇਰੇ ਪਰ) ਹਉਂਮੈਂ ਤੇ ਗਰਬ ਵਿਚ ਹੋਏ (ਇਸ ਕਰ ਕੇ ਅੰਦਰੋਂ ਸੁਖੀ ਨਾ ਹੋਏ)।
Many celebates, truthful and contented people have flourished but they all were proud of their conduct.
जती सती संतोखीआ हउमै गरबाणा ।
LINE 59
ਗੁਰਸਿਖਰੋਮਪੁਜਨੀਬਹੁਮਾਣੁਨਿਮਾਣਾ।।
(ਏਹ ਸਾਰੇ) ਗੁਰੂ ਸਿਖ ਦੇ ਰੋਮ ਦੀ ਬਰਾਬਰੀ ਨਹੀਂ ਕਰ ਸਕਦੇ (ਕਿਉਂਕਿ) ਉਹ ਨਿਮਾਣੇ ਹੁੰਦੇ ਹਨ, (ਗੁਰਸਿਖ ਇਸੇ ਕਰ ਕੇ ਬਹੁਤੇ ਮਾਨਯੋਗ ਹਨ)।
Such a humble one is the Sikh of the Guru that all these are not equal to his one trichome.
गुरसिख रोम न पुजनी बहु माणु निमाणा ।८।
LINE 60
ਪਉੜੀ
पउड़ी ९
LINE 61
ਮੁਸਲਮਾਣਾਹਿੰਦੂਆਂਦੁਇਰਾਹਚਲਾਏ
ਮੁਸਲਮਾਨ ਅਰ ਹਿੰਦੂਆਂ ਨੇ (ਆਪੋ ਆਪਣੇ) ਦੇ ਰਸਤੇ ਚਲਾ ਦਿੱਤੇ ਹਨ।
Hindus and Muslims have started two separate ways (of life).
मुसलमाणा हिंदूआं दुइ राह चलाए ।
LINE 62
ਮਜਹਬਵਰਣਗਣਾਇਂਦੇਗੁਰੁਪੀਰੁਸਦਾਏ
(ਮੁਸਲਮਾਨ ਆਪਣੇ ਰਸਤੇ ਦਾ ਨਾਉਂ) ਮਜ਼ਹਬ, (ਅਰ ਹਿੰਦੂ) ਵਰਣ ਆਖਦੇ ਹਨ, (ਹਿੰਦੂ) ਗੁਰੂ (ਅਰ ਮੁਸਲਮਾਨ) ਪੀਰ ਸਦਾਉਂਦੇ ਹਨ।
Muslims count their mazahabs (sects) and Hindus count their varnas (castes) and call themselves pirs and gurus respectively.
मजहब वरण गणाइंदे गुरु पीरु सदाए ।
LINE 63
ਸਿਖਮੁਰੀਦਪਖੰਡਕਰਿਉਪਦੇਸਦ੍ਰਿੜਾਏ
ਸਿਖ ਅਰ ਮੁਰੀਦ ਵੱਡੇ ਪਾਖੰਡਾਂ ਨਾਲ ਫਸਾਉਂਦੇ ਤੇ ਉਪਦੇਸ਼ ਦੇਂਦੇ ਹਨ।
Through pretension and hypocrisy they make people their followers (Sikhs and murtils) whom they give instruction.
सिख मुरीद पखंड करि उपदेस द्रिड़ाए ।
LINE 64
ਰਾਮਰਹੀਮਧਿਆਇਂਦੇਹਉਮੈਗਰਬਾਏ
(ਹਿੰਦੂ) ਰਾਮ ਰਾਮ, (ਮੁਸਲਮਾਨ) ਰਹੀਮ ਧਿਆਉਂਦੇ ਹੰਕਾਰ ਅਰ ਗਰਬ ਕਰਦੇ ਹਨ।
Adoring Ram and and Rahtm they remain conceited in their sense of ego.
राम रहीम धिआइंदे हउमै गरबाए ।
LINE 65
ਮਕਾਗੰਗਬਨਾਰਸੀਪੂਜਜਾਰਤਆਏ
(ਮੁਸਲਮਾਨ) ਮੱਕੇ ਦੀ ਜ਼ਯਾਰਤ (ਜਾਤਰਾ) (ਅਰ ਹਿੰਦੂ) ਗੰਗਾ ਅਰ ਕਾਂਸ਼ੀ ਦਾ ਸੇਵਨ ਕਰਦੇ (ਭਾਵ ਉਥੇ ਮਰਣ ਨਾਲ ਮੁਕਤੀ ਸਮਝਦੇ ਹਨ)
Separately, they go for pilgrimage and worship to Mecca, Ganges and Banaras.
मका गंग बनारसी पूज जारत आए ।
LINE 66
ਰੋਜੇਵਰਤਨਮਾਜਕਰਿਡੰਡਉਤਿਕਰਾਏ
(ਮੁਸਲਮਾਨ) ਰੋਜ਼ੇ (ਹਿੰਦੂ) ਵਰਤ ਰਖਦੇ ਨਿਮਾਜ਼ਾਂ ਤੇ ਡੰਡਉਤਾਂ ਕਰਦੇ ਹਨ। (ਸਤਵੀਂ ਤੁਕ ਵਿਖੇ ਸਿੱਧਾਂਤ ਦੱਸਦੇ ਹਨ)।
They observe rozas, vrats (fasts), namaz and prostration (Muslim and Hindu way of worship).
रोजे वरत नमाज करि डंडउति कराए ।
LINE 67
ਗੁਰੁਸਿਖਰੋਮਪੁਜਨੀਜੋਆਪੁਗਵਾਏ।।
ਗੁਰੂ ਦੇ ਸਿੱਖ ਦੇ ਇਕ ਰੋਮ ਬਰਾਬਰ ਨਹੀਂ ਪੁੱਜਦੇ ਹਨ (ਕਿਉਂਕਿ ਉਹ) ਆਪਾ ਗੁਆਉਂਦੇ ਹਨ।
They all are not equal to even one trichome of a Gum's Sikh who has effaced his sense of ego.
गुरु सिख रोम न पुजनी जो आपु गवाए ।९।
LINE 68
ਪਉੜੀ੧੦
पउड़ी १०
LINE 69
ਛਿਅਦਰਸਨਵਰਤਾਇਆਚਉਦਹਖਨਵਾਦੇ
ਛੀ ਦਰਸ਼ਨ ਚੋਦਹ ਵਿਦਯਾ ਦੇ ਝਗੜੇ ਵਿਖੇ ਵਰਤਦੇ ਹਨ।
There are six schools of philosophy and fourteen lineages (of the Sufis).
छिअ दरसन वरताइआ चउदह खनवादे ।
LINE 70
ਘਰੈਘੂੰਮਿਘਰਬਾਰੀਆਅਸਵਾਰਪਿਆਦੇ
ਗ੍ਰਿਹਸਥੀ ਲੋਕ ਅਸਵਾਰ ਪਿਆਦੇ (ਪਾਤਸ਼ਾਹੀ ਨੌਕਰ ਚਾਕਰ) ਘਰ ਦੀ ਘੁੰਮਣਘੇਰੀ ਵਿਖੇ ਫਸੇ ਹੋਏ (' ਰੋਟੀਆਂ ਕਾਰਣ ਪੂਰਹਿ ਤਾਲ”) ਹਨ।
Householders, riders and foot soldiers move about in circles in the world.
घरै घूंमि घरबारीआ असवार पिआदे ।
LINE 71
ਸੰਨਿਆਸੀਦਸਨਾਮਧਰਿਕਰਿਵਾਦਕਵਾਦੇ
ਸੰਨਿਆਸੀ ਦਸ ਨਾਉਂ (ਗਿਰੀ ਪੁਰੀ ਆਦ ਰਖਾਕੇ ਉਤਰ ਪ੍ਰਸ਼ਨਾਂ ਦੇ ਝਗੜੇ ਕਰ ਰਹੇ ਹਨ।
Maintaining ten names, the sanyasi sects go on debating among themselves.
संनिआसी दस नाम धरि करि वाद कवादे ।
LINE 72
ਰਾਵਲਬਾਰਹਪੰਥਕਰਿਫਿਰਦੇਉਦਮਾਦੇ
ਰਾਵਲ (ਜੋਗੀ) ਲੋਕ ਬਾਰਾਂ ਪੰਥ ਬਣਾ ਕੇ (ਹੰਕਾਰ ਆਦਿ ਮਦ ਪਾਨ ਕਰਕੇ) ਮਸਤ ਹੋਏ ਫਿਰ ਰਹੇ ਹਨ।
Ravals, the yogis, also split in twelve sects and roam mad with pride.
रावल बारह पंथ करि फिरदे उदमादे ।
LINE 73
ਜੈਨੀਜੂਠਉਤਰੈਜੂਠੇਪਰਸਾਦੇ
ਜੈਨ ਮਾਰਗੀਆਂ ਦੀ ਜੂਠ ਨਹੀਂ ਉਤਰਦੀ (ਕਿਉਂ ਜੋ ਉਹ ਆਪਣੇ ਸੇਵਕਾਂ ਦਾ) ਬੱਚਤ ਅੰਨ ਖਾਂਦੇ (ਅਰ ਭਾਂਡਿਆਂ ਦੇ ਧੋਣ ਦਾ ਪਾਣੀ ਪੀਣ ਅਰ ਨ੍ਹਾਉਣ ਵਿਖੇ ਵਰਤਦੇ) ਹਨ।
Leftover is grace for Jains and their contamination is never removed.
जैनी जूठ न उतरै जूठे परसादे ।
LINE 74
ਗੁਰੁਸਿਖਰੋਮਪੁਜਨੀਧੁਰਿਆਦਿਜੁਗਾਦੇ੧੦।।
(ਇਹ ਸਭ) ਗੁਰੂ ਦੇ ਸਿਖ ਦੇ ਇਕ ਰੋਮ ਦੇ ਬਰਾਬਰ ਨਹੀਂ ਪੁਜਦੇ, ਜਿਨ੍ਹਾਂ ਦੀ ਧੁਰ (ਟੇਕ 'ਆਦਿ ਜਗਾਦੀ') ਵਾਹਿਗੁਰੂ ਪਰ ਹੈ।
They all are not equal to one trichome of that Gursikh who has attuned himself with that great primeval Lord.
गुरु सिख रोम न पुजनी धुरि आदि जुगादे ।१०।
LINE 75
ਪਉੜੀ੧੧
पउड़ी ११
LINE 76
ਬਹੁਸੁੰਨੀਸੀਅਰਾਫਜੀਮਜਹਬਮਨਿਭਾਣੇ
ਸੁੰਨੀ, ਸ਼ੀਏ, ਰਾਫਜ਼ੀ (ਆਦ) ਬਹੁਤੇ ਮਜ਼ਹਬ (ਮੁਸਲਮਾਨਾਂ ਦੇ) ਮਨ ਵਿਖੇ ਚੰਗੇ ਲੱਗੇ ਹਨ।
Many people are there of attractive sects of Sunnis, Sias and Rafazts.
बहु सुंनी सीअ राफजी मजहब मनि भाणे ।
LINE 77
ਮੁਲਹਿਦਹੋਇਮੁਨਾਫਕਾਸਭਭਰਮਿਭੁਲਾਣੇ
ਮੁਲਹਿਦ, ਮੁਨਾਫਕ ਸਭ ਭਰਮ ਵਿਖੇ ਭੁੱਲੇ ਰਹੇ (ਕਿਉਂਕਿ ਓਹ ਜਗਤ ਕਰਤਾ ਨਹੀਂ ਮੰਨਦੇ, ਜਾਣਦੇ ਹਨ ਕਿ ਘਾਹ ਤੋਂ ਘਾਹ ਵਾਗੂੰ ਆਪੇ ਜਗਤ ਹੋਇਆ ਆਉਂਦਾ ਹੈ।
Many hypocrites becoming atheists and deluded by illusions go on wandering here and there.
मुलहिद होइ मुनाफका सभ भरमि भुलाणे ।
LINE 78
ਈਸਾਈਮੂਸਾਈਆਂਹਉਮੈਹੈਰਾਣੇ
ਈਸਾਈ ਲੋਕ ਅਰ ਮੂਸਾ ਪੈਕੰਬਰ ਦੇ ਮੰਨਣ ਵਾਲੇ ਹਉਮੈਂ ਵਿਖੇ ਹੈਰਾਨ ਹਨ।
Followers of Jesus and Moses are also many who are confounded in their own pride.
ईसाई मूसाईआं हउमै हैराणे ।
LINE 79
ਹੋਇਫਿਰੰਗੀਅਰਮਨੀਰੂਮੀਗਰਬਾਣੇ
ਫਿਰਗਸਤਾਨੀ, 'ਇਰਮਨੀ' (ਆਰਮੀਨੀਆਂ ਵਾਸੀ) ਰੂਮੀ ਹੰਕਾਰ ਵਿਖੇ ਮਸਤ ਹਨ।
Some are blackclad recluses and dervishes wearing bunches of cowaries
होइ फिरंगी अरमनी रूमी गरबाणे ।
LINE 80
ਕਾਲੀਪੋਸਕਲੰਦਰਾਂਦਰਵੇਸਦੁਗਾਣੇ
ਕਾਲੀ ਪੇਸ਼ (ਜੋ ਕਾਲੀ ਪੁਸ਼ਾਕ ਰਖਦੇ ਹਨ) ਕਲੰਦਰ ਅਤੇ ਦਰਵੇਸ਼ ਲੋਕ (ਜੋ ਕਿ ਦੇਸ਼ਾਟਨ ਕਰੀ ਫਿਰਦੇ ਹਨ) ('ਦੁਗਾਣੇ) ਦੋ ਗੰਡੇ ਕੌਡਾਂ ਦੇ ਮੁੱਲ ਵਾਲੇ ਹਨ, (ਕਿਉਂ ਜੋ ਜੋ ਹੰਕਾਰ ਕਰੇ ਭਾਵੇਂ ਕੋਈ ਹੋਵੇ ਕੌਡੀਓਂ ਖੋਟਾ ਹੈ)।
Around their arms who move about here and there.
काली पोस कलंदरां दरवेस दुगाणे ।
LINE 81
ਗੁਰੁਸਿਖਰੋਮਪੁਜਨੀਗੁਰਹਟਿਵਿਕਾਣੇ੧੧।।
ਗੁਰੂ ਦੇ ਸਿਖ ਦੇ ਇਕ ਵਾਲ ਦੇ ਬਰਾਬਰ ਨਹੀਂ ਹਨ, (ਕਿਉਂ ਜੋ ਗੁਰੂ ਦੇ ਸਿਖ) ਗੁਰੂ ਦੀ ਹੱਟੀ ਪੁਰ ਵਿਕ ਚੁਕੇ ਹਨ।
They all are not equal to even a trichome of those Gursikhs who have sold themselves at the hands of the Guru.
गुरु सिख रोम न पुजनी गुर हटि विकाणे ।११।
LINE 82
ਪਉੜੀ੧੨
पउड़ी १२
LINE 83
ਜਪਤਪਸੰਜਮਸਾਧਨਾਹਠਨਿਗ੍ਰਹਕਰਣੇ
ਜਪ, ਤਪ, ਸੰਜਮ (ਇੰਦ੍ਰਯ ਰੋਕ ਦੀਆਂ) ਸਾਧਨਾਂ (ਤਪੱਸਯਾ) ਹਠ ਨੂੰ ਧਾਰਕੇ ਕਰਣੀਆਂ।
Actions such as recitations, austerities, continence, devotion, perseverence, control over senses, etc. are performed.
जप तप संजम साधना हठ निग्रह करणे ।
LINE 84
ਵਰਤਨੇਮਤੀਰਥਘਣੇਅਧਿਆਤਮਧਰਣੇ
ਵਰਤ, ਨੇਮ, ਤੀਰਥ ਬਾਹਲੇ ਆਤਮਾ ਨਮਿੱਤ ਕਰਨੇ।
For spirituality, fasts, observances, pilgrimages are undertaken.
वरत नेम तीरथ घणे अधिआतम धरणे ।
LINE 85
ਦੇਵੀਦੇਵਾਦੇਹੁਰੇਪੂਜਾਪਰਵਰਣੇ
ਦੇਵੀਆਂ, ਦੇਵਤੇ, (ਦੁਹੁਰੇ) ਠਾਕਰ ਦੁਆਰਿਆ ਦੀ ਪੂਜਾ ਵਿਖੇ ਤਤਪਰ ਹੋਣਾ
One gets inclined towards temples for the worship of gods and goddesses.
देवी देवा देहुरे पूजा परवरणे ।
LINE 86
ਹੋਮਜਗਬਹੁਦਾਨਕਰਿਮੁਖਵੇਦਉਚਰਣੇ
ਬਹੁਤੇ ਹੋਮ, ਜਗ, ਦਾਨ ਕਰਣੇ, ਵੇਦਾਂ ਦਾ ਮੁਖੋਂ ਪਾਠ ਕਰਣਾ।
Besides burnt offerings and charities of many kinds, Vedic hymns are chanted.
होम जग बहु दान करि मुख वेद उचरणे ।
LINE 87
ਕਰਮਧਰਮਭੈਭਰਮਵਿਚਿਬਹੁਜੰਮਣਮਰਣੇ
ਕਰਮਾਂ, ਧਰਮਾਂ, ਭੈ ਭਰਮਾਂ ਵਿਚ ਬਾਹਲੇ ਜੰਮਦੇ ਮਰਦੇ ਹੀ ਰਹਿੰਦੇ ਹਨ।
Getting stuck in such religious, ritualistic illusions, fear and doubt only leads to transmigration.
करम धरम भै भरम विचि बहु जंमण मरणे ।
LINE 88
ਗੁਰਮੁਖਿਸੁਖਫਲਸਾਧਸੰਗਿਮਿਲਿਦੁਤਰੁਤਰਣੇ੧੨।।
(ਸੁਖ ਫਲ) ਸ੍ਵਰੂਪਾਨੰਦ ਦੀ ਪ੍ਰਾਪਤੀ ਗੁਰਮੁਖਾਂ ਨੂੰ ਹੁੰਦੀ ਹੈ ਜੋ ਸਾਧ ਸੰਗਤ ਨੂੰ ਮਿਲਕੇ ਕਠਨ (ਸੰਸਾਰ ਨੂੰ) ਤਰ ਜਾਂਦੇ ਹਨ (ਜੋ ਹਉਂ ਤੋਂ ਟੇਕ ਚੁਕਕੇ ਗੁਰੂ ਤੇ ਟੇਕ ਧਾਰਦੇ ਹਨ)।
The pleasure fruit of gurmukhs is the holy congregation meeting which the ardous world-ocean is crossed.
गुरमुखि सुख फल साधसंगि मिलि दुतरु तरणे ।१२।
LINE 89
ਪਉੜੀ੧੩
पउड़ी १३
LINE 90
ਉਦੇਅਸਤਿਵਿਚਿਰਾਜਕਰਿਚਕ੍ਰਵਰਤਿਘਨੇਰੇ
ਚੱਕਰਵਰਤੀ ਰਾਜੇ ਉਦਯ ਅਸਤ ਤੀਕ ਰਾਜ ਕਰ ਕੇ ਬਾਹਲੇ (ਪ੍ਰਤਾਪ ਵਾਲੇ) ਹੋਏ।
Many such kings are there whose kingdom extends from the point of sunrise to the point of sunset.
उदे असति विचि राज करि चक्रवरति घनेरे ।
LINE 91
ਅਰਬਖਰਬਲੈਦਰਬਨਿਧਿਰਸਭੋਗਿਚੰਗੇਰੇ
ਅਰਬ ਖਰਬਾਦਿ ਪਦਾਰਥਾਂ ਦੀਆਂ ਨਿਧਾਂ (ਘਰ ਵਿਖੇ ਅਰ) ਰਸਾਂ ਦੇ ਭੋਗ ਚੰਗਿਆਂ ਥੋਂ ਚੰਗੇ (ਤਿਆਰ ਸਨ)।
They have wealth worth billions and choice luxuries to enjoy.
अरब खरब लै दरब निधि रस भोगि चंगेरे ।
LINE 92
ਨਰਪਤਿਸੁਰਪਤਿਛਤ੍ਰਪਤਿਹਉਮੈਵਿਚਿਘੇਰੇ
ਨਰਪਤ ਲੋਕ, ਛਤ੍ਰ ਪਤੀ, ('ਸੁਰਪਤਿ') ਇੰਦ੍ਰਾਦਿਕ ਹਉਮੈਂ ਵਿਖੇ ਘੇਰੇ ਰਹੇ।
All these kings of mortals and gods are engrossed in their ego.
नरपति सुरपति छत्रपति हउमै विचि घेरे ।
LINE 93
ਸਿਵਲੋਕਹੁਂਚੜ੍ਹਿਬ੍ਰਹਮਲੋਕਬੈਕੁੰਠਵਸੇਰੇ
ਸ਼ਿਵ ਲੋਕ ਥੋਂ ਬ੍ਰਹਮ ਲੋਕ ਨੂੰ ਚੜ੍ਹਕੇ ਕਈ ਰਾਜੇ ਬੇਕੁੰਠ ਦੇ ਵਾਸੀ ਹੋਏ।
Rising from the abode of Siva they attain the abode of Brahma and Vaikunth, the heavens;
सिव लोकहुं चढ़ि ब्रहम लोक बैकुंठ वसेरे ।
LINE 94
ਚਿਰਜੀਵਣੁਬਹੁਹੰਢਣਾਹੋਹਿਵਡੇਵਡੇਰੇ
ਕਈ ਚਿਰਜੀਵੀ ਬਾਹਲੀਆਂ ਉਮਰਾਂ ਵਾਲੇ ਵੱਡਿਆਂ ਥੋਂ ਵੱਡੇ ਹੋਏ।
Many other long-lived have also flourished,
चिरजीवणु बहु हंढणा होहि वडे वडेरे ।
LINE 95
ਗੁਰਮੁਖਿਸੁਖਫਲੁਅਗਮੁਹੈਹੋਇਭਲੇਭਲੇਰੇ੧੩।।
('ਸੁਖ ਫਲ') ਸਰੂਪਾ ਨੰਦ ਦੀ ਪ੍ਰਾਪਤੀ ਗੁਰਮੁਖਾਂ ਨੂੰ ਹੋਈ ਹੈ, (ਇਸ ਲਈ ਓਹ ਗੁਰਮੁਖ ਉਪਰ ਕਹੇ ਹੋਏ ਸਾਰੇ) ਭਲਿਆਂ ਨਾਲੋਂ ਭਲੇਰੇ (ਉੱਤਮ) ਹਨ (ਕਿਉਂ ਜੋ ਸ਼ਾਤਾਂਤਮਾਂ ਹੋਕੇ ਆਪਣੇ ਆਪ ਦੇ ਅਨੰਦ ਵਿਖੇ ਮਗਨ ਰਹਿੰਦੇ ਹਨ, ਨਿਜ ਸਰੂਪ ਤੋਂ ਨਹੀਂ ਹਿੱਲਦੇ)।
But the pleasure fruit of gurmukhs is unapproachable and better than the best one.
गुरमुखि सुख फलु अगमु है होइ भले भलेरे ।१३।
LINE 96
ਪਉੜੀ੧੪
पउड़ी १४
LINE 97
ਰੂਪੁਅਨੂਪਸਰੂਪਲਖਹੋਇਰੰਗਬਿਰੰਗੀ
ਰੂਪ ਅਨੁਪ ਸਰੂਪ' (ਅਰਥਾਤ ਕ੍ਰਿਤਮ ਸੋਹਣੇ ਰੂਪ, ਸਰੂਪ, ਜਾਤੀਯ ਸੁੰਦਰ ਰੂਪ) ਲੱਖਾਂ ਰੰਗਾਂ ਨਾਲ ਮਿਸ਼੍ਰਤ ਹੋਣ।
Millions of variegated creatures of unparallel beauty are there in this world.
रूपु अनूप सरूप लख होइ रंग बिरंगी ।
LINE 98
ਰਾਗਨਾਦਸੰਬਾਦਲਖਸੰਗੀਤਅਭੰਗੀ
ਰਾਗ ਨਾਦਾਂ ਦੇ 'ਸੰਬਾਦ' (ਝਗੜੇ) ਲੱਖਾਂ ਸੰਗਤਾਂ ਇਕ ਰਸ (ਰਹਿਣ ਵਾਲੀਆਂ (ਵਿਦਮਾਨ) ਹੋਣ।
Likewise millions of vibrations, dialogues and their constant music is there.
राग नाद संबाद लख संगीत अभंगी ।
LINE 99
ਗੰਧਸੁਗੰਧਿਮਿਲਾਪਲਖਅਰਗਜੇਅਦੰਗੀ
ਗੰਧੀਆਂ ਵਿਚੋਂ ਲੱਖਾਂ ਸੁਗੰਧੀਆਂ ਦੇ ਮੇਲਅਰ ਅਰਗਜੇ (ਬਾਹਲੀਆਂ ਸੁਗੰਧੀਆਂ ਦੇ ਸਾਰਭੂਤ ਤੇਲ) ਸੁੱਧ।
Mixing many scents millions of pure essences are prepared.
गंध सुगंधि मिलाप लख अरगजे अदंगी ।
LINE 100
ਛਤੀਹਭੋਜਨਪਾਕਸਾਲਰਸਭੋਗਸੁਢੰਗੀ
ਰਸੋਈ ਵਿਖੇ ਛਤੀਹ ਪ੍ਰਕਾਰ ਦੇ ਭੋਜਨ ਹੋਰ ਰਸਾਂ ਦੇ ਭੋਗ ਚੰਗੇ ਢੰਗ ਬਣਾਉਣ ਵਾਲੇ।
Similarly in cook houses thirtysix types of delicious dishes are there.
छतीह भोजन पाकसाल रस भोग सुढंगी ।
LINE 101
ਪਾਟਪਟੰਬਰਗਹਣਿਆਂਸੋਹਹਿਂਸਰਬੰਗੀ
ਪੱਟ ਦੇ ਕੱਪੜੇ (ਪਹਿਰਣ ਨੂੰ। ਗਹਿਣੇ (ਸਰਬੰਗਾਂ) ਸਾਰੇ ਅੰਗਾਂ ਦੇ (ਪੂਰਣ ਲਈ, ਕੜੇ ਬੁਹੱਟੇ, ਵਾਲੇ ਆਦ) ਸ਼ੋਭਦੇ ਹੋਣ।
The fully grown up women are there decorated with silken robes and ornaments.
पाट पटंबर गहणिआं सोहहिं सरबंगी ।
LINE 102
ਗੁਰਮੁਖਿਸੁਖਫਲੁਅਗੰਮੁਹੈਗੁਰੁਸਿਖਸਹਲੰਗੀ੧੪।।
(ਪਰੰਤੂ ਉਕਤ ਸੁਖ) ਗੁਰਮੁਖਾਂ ਦੇ ਸੁਖ ਫਲ ਦੇ (ਅਨੰਦ ਵਿਖੇ ਆਪਣੀ) ਗੰਮਤਾ ਨਹੀਂ ਕਰ ਸਕਦੇ (ਸਮਾਨਤਾ ਨਹੀਂ ਪਾ ਸਕਦੇ ਕਿਉਂ ਜੋ) ਗੁਰਸਿਖਾਂ ਦਾ (ਅਨੰਦ ਅਨੰਤ ਸੁਖਾਂ ਦਾ) ਕਾਰਣ ਹੈ, (ਹੋਰ ਸੰਸਾਰਿਕ ਸੁਖ ਨਾਸ਼ਮਾਨ ਹਨ ਅਰ ਗੁਰਮੁਖਾਂ ਦਾ ਸੁਖ ਫਲ ਇਕ ਰਸ ਅਤੇ ਅਨਾਸ਼ੀ ਹੈ।) .
But association with the gurmukhs is a pleasure fruit which is unapproachable.
गुरमुखि सुख फलु अगंमु है गुरु सिख सहलंगी ।१४।
LINE 103
ਪਉੜੀ੧੫
पउड़ी १५
LINE 104
ਲਖਮਤਿਬੁਧਿਸੁਧਿਉਕਤਿਲਖਲਖਚਤੁਰਾਈ
ਲਖਾਂ ਮਤ ਅਤੇ ਲਖਾਂ ਬੁੱਧੀਆਂ (ਅਰਥਾਤ ਵਿਹਾਰਕ ਅਤੇ ਪਰਮਾਰਥਿਕ) ਹਨ (ਸੁਧ) ਪਵਿੱਤ੍ਰਤਾ (ਯਾ ਹੋਸ਼) ਉਕਤ (ਵਚਨਾਂ ਦੀ ਚਤੁਰਾਈ) ਅਰ ਹੇਠ ਲਖਾਂ ਚਾਤੁਰਤਾਈਆਂ ਹੋਣ।
Plenty of practical arts, spiritual wisdom, wise sayings and skills are extent (upto day).
लख मति बुधि सुधि उकति लख लख चतुराई ।
LINE 105
ਲਖਬਲਬਚਨਬਿਬੇਕਲਖਪਰਕਿਰਤਿਕਮਾਈ
ਲਖਾਂ ਬਲ (ਸਰੀਰਕ), ਬਚਨਾਂ, ਵਿਚਾਰਾਂ ਲੱਖਾਂ, ਮਾਇਆ ਲਈ ਮਿਹਨਤਾਂ (ਅਥਵਾ ਪਰਾਈ ਕਿਰਤ ਕਰਣੀ)।
Lacs of powers, discretions, discourses and physical services are known.
लख बल बचन बिबेक लख परकिरति कमाई ।
LINE 106
ਲਖਸਿਆਣਪਸੁਰਤਿਲਖਲਖਸੁਰਤਿਸੁਘੜਾਈ
ਲੱਖਾਂ ਸਿਆਣਪਾਂ, ਲੱਖਾਂ ਸ਼੍ਰਤੀਆਂ (ਪੜ੍ਹੇ), ਲਖਾਂ 'ਘੜਾਈ' ਦੀ ('ਸੁਰਤ') ਗਿਆਤ ਹੋਵੇ (ਭਾਵ ਇਮਾਰਤ ਦੇ ਕੰਮ ਚੰਗੇ ਹੋ ਜਾਣ)
Plenty of cleverness, consciousness and knowledge of skills are available.
लख सिआणप सुरति लख लख सुरति सुघड़ाई ।
LINE 107
ਗਿਆਨਧਿਆਨਸਿਮਰਣਿਸਹੰਸਲਖਪਤਿਵਡਿਆਈ
ਗਿਆਨ ਧਿਆਨ ਅਤੇ ਸਿਮਰਣ ਹਜ਼ਾਰ ਹੋਣ, ਲਖਾਂ ਪਤ ਅਤੇ ਵਡਿਆਈਆਂ ਹੋਣ, (ਪਰੰਤੂ) ਸਾਰੇ ਉਕਤ ਸੁਖ ਤੁੱਛ ਹਨ, ਅੱਗੇ ਇਸ ਦਾ ਕਾਰਣ ਦੱਸਦੇ ਹਨ)।
Similarly knowledges, meditations, remembrances and eulogies are there in thousands.
गिआन धिआन सिमरणि सहंस लख पति वडिआई ।
LINE 108
ਹਉਮੈਅੰਦਰਿਵਰਤਣਾਦਰਿਥਾਇਪਾਈ
ਹੰਕਾਰ ਅਤੇ ਮਮਤਾ ਦੇ ਵਿਖੇ ਵਰਤਦੇ ਹਨ, (ਇਸ ਲਈ ਪਰਮੇਸ਼ਰ ਦੀ) ਦਰਗਾਹ ਵਿਖੇ ਕਬੂਲ ਨਹੀਂ ਹੁੰਦੇ।
Having all this and behaving in arrogant manner, one does not get place at the door of the Lord.
हउमै अंदरि वरतणा दरि थाइ न पाई ।
LINE 109
ਗੁਰਮੁਖਿਸੁਖਫਲਅਗਮਹੈਸਤਿਗੁਰਸਰਣਾਈ੧੫।।
ਗੁਰਮੁਖ ਦਾ ਸੁਖ ਫਲ ਅਗੰਮ ਹੈ, (ਕਿਉਂ ਜੋ ਓਹ) ਸਤਿਗੁਰੂ (ਗੁਰ ਨਾਨਕ ਦੀ) ਸ਼ਰਣੀ ਪਏ ਹਨ, (ਇਸ ਲਈ ਆਪ ਸਤਿਗੁਰੂ ਉਨ੍ਹਾਂ ਦੀ ਸਦਾ ਰੱਖਯਾ ਕਰਦੇ ਹਨ ਤੇ ਹਉਂ ਦੇ ਬੰਧਨ ਟੁੱਟ ਜਾਂਦੇ ਹਨ।)
The pleasure fruit of gurmukh's coming in the shelter of Guru is unapproachable.
गुरमुखि सुख फल अगम है सतिगुर सरणाई ।१५।
LINE 110
ਪਉੜੀ੧੬
पउड़ी १६
LINE 111
ਸਤਿਸੰਤੋਖਦਇਆਧਰਮੁਲਖਅਰਥਮਿਲਾਹੀ
ਸਤ, ਸੰਤੋਖ, ਦਇਆ ਤੇ ਧਰਮ, ਲਖਾਂ ਅਰਥਾਂ ਦਾ ਮੇਲ ਹੋਣਾ।
If truth, contentment, compassion, dharma and wealth worth lacs are combined;
सति संतोख दइआ धरमु लख अरथ मिलाही ।
LINE 112
ਧਰਤਿਅਗਾਸਪਾਣੀਪਵਣਲਖਤੇਜਤਪਾਹੀ
ਲਖਾਂ ਧਰਤੀ ਲਖਾਂ ਅਕਾਸ਼, ਲਖਾਂ ਪਾਣੀ, ਲਖਾਂ ਪਉਣਾਂ, ਲਖਾਂ ਅੱਗਾਂ ਤਪਣੀਆਂ (ਭਾਵ ਅਪ, ਤੇਜ ਵਾਇ, ਪ੍ਰਿਥਮੀ, ਅਕਾਸ਼, ਭਾਵ ਪੰਜਾਂ ਤੱਤਾਂ ਦੀ ਰਹਿਤ ਧਾਰਨ ਕਰਨੀ)।
If earth, sky, water, air and immensely bright heat are there;
धरति अगास पाणी पवण लख तेज तपाही ।
LINE 113
ਖਿਮਾਂਧੀਰਜਲਖਲਖਮਿਲਿਸੋਭਾਸਰਮਾਹੀ
ਖਿਮਾਂ ਧੀਰਜ ਦਾ ਸੁਖ (ਯਥਾ ਲਾਭ ਸੰਤੁਸਟ ਹੋਣਾ)
If the combination of forgiveness, patience and myriad modesties put grandeur to shame;
खिमां धीरज लख लख मिलि सोभा सरमाही ।
LINE 114
ਸਾਂਤਿਸਹਜਸੁਖਸੁਕ੍ਰਿਤਾਭਾਉਭਗਤਿਕਰਾਹੀ
ਸੁਕ੍ਰਿਤ (ਪੁੰਨ ਕਰਣੇ), ਪ੍ਰੇਮਾ ਭਗਤੀ ਕਰਣੀ।
If peace, equipoise, good actions motivate for the loving devotion;
सांति सहज सुख सुक्रिता भाउ भगति कराही ।
LINE 115
ਸਗਲਪਦਾਰਥਸਗਲਫਲਆਨੰਦਵਧਾਹੀ
ਸਾਰੇ ਪਦਾਰਥ, ਸਾਰੇ ਫਲ, ਅਨੰਦ ਵਧੀਕ ਹੋਣੇ।
And if they all join to increase the delight further, even then they cannot approach
सगल पदारथ सगल फल आनंद वधाही ।
LINE 116
ਗੁਰਮੁਖਿਸੁਖਫਲਪਿਰਮਿਰਸੁਇਕੁਤਿਲੁਪੁਜਾਹੀ੧੬।।
ਗੁਰਮੁਖ ਦੇ ਪ੍ਰੇਮ ਰਸ ਦੇ ਸੁਖ ਫਲ ਦੇ ਇਕ ਤਿਲ ਦੇ ਬਰਾਬਰ (ਉਕਤ ਸੁਖ) ਨਹੀਂ ਪੁਜ ਸਕਦੇ।
An iota of the pleasure fruit in the form of loving devotional sentiment of the gurmukhs.
गुरमुखि सुख फल पिरमि रसु इकु तिलु न पुजाही ।१६।
LINE 117
ਪਉੜੀ੧੭
पउड़ी १७
LINE 118
ਲਖਲਖਜੋਗਧਿਆਨਮਿਲਿਧਰਿਧਿਆਨੁਬਹੰਦੇ
ਲਖਾਂ ਜੋਗੀ ਲੋਕ, ਲੱਖਾਂ ਧਿਆਨੀ ਮਿਲਕੇ ਧਿਆਨ ਲਾਕੇ ਬੈਠਦੇ ਹਨ।
If lacs of yogis sit in meditation jointly;
लख लख जोग धिआन मिलि धरि धिआनु बहंदे ।
LINE 119
ਲਖਲਖਸੁੰਨਸਮਾਧਿਸਾਧਿਨਿਜਆਸਣਸੰਦੇ
ਲੱਖਾਂ ' ਸੁੰਨ ਸਮਾਧੀ' (ਅਫੁਰ ਸਮਾਧੀ ਵਾਲੇ) ਲਖਾਂ ਹੀ ਆਪੋ ਆਪਣੇ ਆਸਣਾਂ (ਕਰਮਾਂ) ਨੂੰ ਸਾਧਦੇ ਹਨ।
If lacs of sadhus in meditation of postures go into tranquil trances;
लख लख सुंन समाधि साधि निज आसण संदे ।
LINE 120
ਲਖਸੇਖਸਿਮਰਣਿਕਰਹਿਂਗੁਣਗਿਆਨਗਣੰਦੇ
ਲੱਖਾਂ ਸ਼ੇਖਨਾਗ ਸਿਮਰਣ ਕਰਦੇ ਹਨ, ਲੱਖਾਂ ਗੁਣੀ ਲੋਕ ਗਿਆਨ ਕਰਨ ਲਈ (ਗਿਆਨ ਗੋਦੜੀਆਂ ਲਾਂਦੇ ਹਨ)
If lacs of Sesanags keep remembering and eulogizing the Lord;
लख सेख सिमरणि करहिं गुण गिआन गणंदे ।
LINE 121
ਮਹਿਮਾਂਲਖਮਹਾਤਮਾਂਜੈਕਾਰਕਰੰਦੇ
ਲੱਖਾਂ ਮਹਾਤਮਾਂ (ਸ੍ਰੇਸ਼ਟ ਲੋਕ ਮਹਿਮਾ ਕਰਦੇ ਹਨ ਲਖਾਂ ਜੈ ਜੈ ਕਾਰ ਤੇ ਨਮਸਕਾਰ ਕਰਦੇ ਹਨ
If lacs of great souls cheerfully applaud Him;
महिमां लख महातमां जैकार करंदे ।
LINE 122
ਉਸਤਤਿਉਪਮਾਲਖਲਖਲਖਭਗਤਿਜਪੰਦੇ
ਲੱਖਾਂ ਉਸਤਤ, ਲੱਖਾਂ ਉਪਮਾਂ (ਕੀਰਤਨ ਆਦਿ) ਤੇ ਲਖਾਂ ਭਗਤ ਜਾਪ ਜਪਦੇ ਹਨ।
If lacs of devotees eulogize His glories and perform lacs of recitations of His name,
उसतति उपमा लख लख लख भगति जपंदे ।
LINE 123
ਗੁਰਮੁਖਿਸੁਖਫਲੁਪਿਰਮਰਸੁਇਕਪਲੁਲਹੰਦੇ੧੭।।
(ਪਰੰਤੂ) ਗੁਰਮੁਖ ਪ੍ਰੇਮ ਰਸ ਦਾ ਸੁਖ ਫਲ ਦੇ ਇਕ ਪਲ ਨੂੰ ਬੀ ਨਹੀਂ ਲੈ ਸਕਦੇ।
Even then they all cannot withstand the one moment of loving delight of a gurmukh.
गुरमुखि सुख फलु पिरम रसु इक पलु न लहंदे ।१७।
LINE 124
ਪਉੜੀ੧੮
पउड़ी १८
LINE 125
ਅਚਰਜਨੋਆਚਰਜੁਹੈਅਚਰਜੁਹੋਵੰਦਾ
ਅਚਰਜ ਤੋਂ ਜਿਹੜਾ ਵੱਡਾ ਅਚਰਜ ਹੈ, (ਉਹ ਬੀ) ਅਚਰਜ ਹੋ ਜਾਂਦਾ ਹੈ।
Even the most wonderful wonder becomes full of wonder in the presence of loving delight.
अचरज नो आचरजु है अचरजु होवंदा ।
LINE 126
ਵਿਸਮਾਦੈਵਿਸਮਾਦੁਹੈਵਿਸਮਾਦੁਰਹੰਦਾ
ਵਿਸਮਾਦ ਤੋਂ ਜਿਹੜਾ ਭਾਰੀ ਵਿਸਮਾਦ ਹੈ, ਉਹ ਬੀ ਵਿਸਮਾਦ ਰਹਿੰਦਾ ਹੈ।
Before love, awe also feels itself full of awe.
विसमादै विसमादु है विसमादु रहंदा ।
LINE 127
ਹੈਰਾਣੈਹੈਰਾਣੁਹੈਹੈਰਾਣੁਕਰੰਦਾ
ਅਜਿਹਾ ਹੀ ਹੈਰਾਣ ਚੀਜ਼ਾਂ ਵਿਚੋਂ ਜੋ ਵੱਡੀ ਹੈਰਾਣ ਚੀਜ਼ ਹੈ, (ਉਹ ਬੀ) ਹੈਰਾਣ ਹੋ ਜਾਂਦੀ ਹੈ (ਕਿ ਮੈਂ ਬੀ ਅਜਿਹੀ ਹੈਰਾਣ ਨਹੀਂ ਹਾਂ)।
Love makes even the surprise full of surprise.
हैराणै हैराणु है हैराणु करंदा ।
LINE 128
ਅਬਿਗਤਹੁਂਅਬਿਗਤੁਹੈਨਹਿਂਅਲਖੁਲਖੰਦਾ
ਅਬਿਗਤ ਤੋਂ ਜਿਹੜੀ ਅਬਿਗਤ ਹੈ, (ਅਪ੍ਰਾਪਯ ਵਸਤੂ ਹੈ) ਉਹ ਬੀ ਅਲਖ ਨੂੰ ਲਖ ਨਹੀਂ ਸਕਦੀ।
Unmanifest to unmanifestation, that unperceptible Lord cannot be perceived.
अबिगतहुं अबिगतु है नहिं अलखु लखंदा ।
LINE 129
ਅਕਥਹੁਂਅਕਥਅਲੇਖੁਹੈਨੇਤਿਨੇਤਿਸੁਣੰਦਾ
ਅਕੱਥ ਤੇ ਅਲਿਖ ਹੈ, (ਜੱਗਯਾਸੂ) ਨੇਤਿ (ਇਹ ਨਹੀਂ, ਉਹ ਨਹੀਂ) ਸੁਣਾਉਂਦਾ ਹੈ (ਕਿ ਅੰਤ ਨਹੀਂ ਹੈ ਹੋਰ ਬੀ ਹੈ)।
He is beyond all descriptions and is known as neti neti, this is not, this is not.
अकथहुं अकथ अलेखु है नेति नेति सुणंदा ।
LINE 130
ਗੁਰਮੁਖਿਸੁਖਫਲੁਪਿਰਮਰਸੁਵਾਹੁਵਾਹੁਚਵੰਦਾ੧੮।।
ਗੁਰਮੁਖ ਨੂੰ ਸੁਖ ਫਲ ਜੋ ਪ੍ਰੇਮ ਰਸ ਪ੍ਰਾਪਤ ਹੋਇਆ ਹੈ (ਇਸ ਕਰ ਕੇ ਨਿੱਤ) ਵਾਹੁ ਵਾਹੁ ਕਹਿੰਦਾ ਹੈ।
The pleasure fruit of gurmukhs is delight of love which causes him to say wondrous, wonderful!
गुरमुखि सुख फलु पिरम रसु वाहु वाहु चवंदा ।१८।
LINE 131
ਪਉੜੀ੧੯
पउड़ी १९
LINE 132
ਇਕੁਕਵਾਉਪਸਾਉਕਰਿਬ੍ਰਹਮੰਡਪਸਾਰੇ
ਇਕ ਵਾਕ ਤੋਂ ਪਸਾਰਾ ਕਰ ਕੇ ਕਈ ਬ੍ਰਹਮੰਡ ਪਸਾਰ ਦਿੱਤੇ।
The Lord spreading His one vibration, created all the universes.
इकु कवाउ पसाउ करि ब्रहमंड पसारे ।
LINE 133
ਕਰਿਬ੍ਰਹਮੰਡਕਰੋੜਲਖਰੋਮਰੋਮਸੰਜਾਰੇ
ਕਰੋੜਾਂ ਬ੍ਰਹਮੰਡ ਕਰ ਕੇ ਇਕ ਰੋਮ ਵਿਖੇ ਲਖ ਲਖ (ਬ੍ਰਹਿਮੰਡ) ਮਿਲਾ ਰਖੇ ਹਨ।
Having created lacs and crores of universes He subsumes them in His each trichome.
करि ब्रहमंड करोड़ लख रोम रोम संजारे ।
LINE 134
ਪਾਰਬ੍ਰਹਮਪੂਰਣਬ੍ਰਹਮਗੁਰੁਰੂਪੁਮੁਰਾਰੇ
ਪਾਰਬ੍ਰਹਮ' (ਨਿਰਗੁਣ) ਬ੍ਰਹਮ ਹੀ ਪੂਰਣ ਬ੍ਰਹਮ (ਅਰਥਾਤ ਸਗੁਣ ਮੂਰਤੀ) ਗੁਰੂ ਰੂਪ (ਧਾਰਕੇ) ਹੰਕਾਰ ਨੂੰ ਮਾਰ ਕੇ (ਦਿਖਾ ਦਿੱਤਾ)।
That Murdri; killer of Mur demon, the transcendent Brahm is the perfect Guru Brahm.
पारब्रहम पूरण ब्रहम गुरु रूपु मुरारे ।
LINE 135
ਗੁਰੁਚੇਲਾਚੇਲਾਗੁਰੂਗੁਰਸਬਦੁਵੀਚਾਰੇ
ਗੁਰੂ (ਨਾਨਕ) ਚੇਲੇ ਦਾ ਰੂਪ (ਅਥਵਾ) ਚੇਲਾ (ਅੰਗਦ) ਗੁਰੂ (ਨਾਨਕ ਦਾ) ਰੂਪ (ਏਕ ਜੋਤਿ ਦੀਆਂ ਮੂਰਤੀਆਂ ਹਨ, ਇਹ ਪਦਵੀ ਚੇਲੇ ਨੂੰ ਕਿਥੋਂ ਮਿਲੀ? ਗੁਰੂ ਦੇ) ਬਚਨ ਮੰਨਣ ਥੋਂ (ਕਿਉਂ ਜੋ ਦੇਹ ਤੇ ਮਨ ਮਾਨ ਛਡਕੇ ਟਹਿਲ ਕੀਤੀ)।
Under His influence the Guru becoming disciple and the disciple becoming Guru, they ponder upon the word of the Guru, i.e. the Guru and the disciple have subsumed in each other.
गुरु चेला चेला गुरू गुर सबदु वीचारे ।
LINE 136
ਸਾਧਸੰਗਤਿਸਚੁਖੰਡਹੈਵਾਸਾਨਿਰੰਕਾਰੇ
(ਹੁਣ ਇਹ ਰਸ ਕਿਥੋਂ ਮਿਲਦਾ ਹੈ? ਉੱਤਰ) ਗੁਰੂ ਦੀ ਸ੍ਰੇਸ਼ਟ ਸੰਗਤ ਹੀ ਸਚ (ਪਰਮਾਤਮਾ ਦਾ) ਸਥਾਨ ਹੈ (ਕਿਉਂ ਜੋ ਉਨ੍ਹਾਂ ਦੀ 'ਵਾਚਾ') ਬਾਣੀ ਵਿਖੇ ਨਿਰੰਕਾਰ ਨਿਵਾਸ ਕਰਦਾ ਹੈ (ਜੋ ਬਚਨ ਕਰਦੇ ਹਨ ਪੂਰਾ ਹੋ ਜਾਂਦਾ ਹੈ)।
Holy congregation is the abode of truth wherein resides the word of the formless One.
साधसंगति सचु खंड है वासा निरंकारे ।
LINE 137
ਗੁਰਮੁਖਿਸੁਖਫਲੁਪਿਰਮਰਸੁਦੇਹਉਮੈਮਾਰੇ੧੯।।
ਗੁਰਮੁਖਾਂ ਨੇ ਦੇਹ ਦੇ ਹਉਮੈਂ ਮਾਰ ਦਿੱਤੀ ਹੈ, ਉਨ੍ਹਾਂ ਨੂੰ ਪ੍ਰੇਮ ਰਸ ਦਾ ਸੁਖ ਫਲ ਪ੍ਰਾਪਤ ਹੋਇਆ ਹੈ।
Bestowing loving delight on the gurmukhs, this holy congregation wipes out their ego.
गुरमुखि सुख फलु पिरम रसु दे हउमै मारे ।१९।
LINE 138
ਪਉੜੀ੨੦
पउड़ी २०
LINE 139
ਸਤਿਗੁਰੁਨਾਨਕਦੇਉਹੈਪਰਮੇਸਰੁਸੋਈ
ਸੱਚਾ ਗੁਰੂ, ਗੁਰੂ ਨਾਨਕ 'ਦੇਉ' (ਪਰਕਾਸ਼ ਰੂਪ) ਹੈ, (ਕਿਉਂ ਜੋ) ਓਹੀ ਪਰਮੇਸ਼ਰ (ਦਾ ਸਰੂਪ) ਹੈ।
Guru Nanak is the true Guru and is God Himself.
सतिगुरु नानक देउ है परमेसरु सोई ।
LINE 140
ਗੁਰੁਅੰਗਦੁਗੁਰੁਅੰਗਤੇਜੋਤੀਜੋਤਿਸਮੋਈ
ਗੁਰੂ (ਨਾਨਕ ਜੀ) ਦੇ ਸਰੀਰ ਤੋਂ ਗੁਰੂ ਅੰਗਦ ਹੋਏ, ਜੋਤੀ (ਪ੍ਰਕਾਸ਼ ਰੂਪ ਗੁਰੂ ਨਾਨਕ ਨੇ ਆਪਣੀ) ਜੋਤ (ਉਸ ਵਿਖੇ ਸਮੋਈ) ਪਾ ਦਿੱਤੀ।
From the limb of this Guru was created Guru Angad and his flame merged in his (Guru Angad' s ) flame.
गुरु अंगदु गुरु अंग ते जोती जोति समोई ।
LINE 141
ਅਮਰਾਪਦੁਗੁਰੁਅੰਗਦਹੁਂਹੁਇਜਾਣੁਜਣੋਈ
ਗੁਰੂ, ਅੰਗਦ ਤੋਂ ਅਮਰ ਪਦਵੀ ਵਾਲੇ (ਗੁਰੂ ਅਮਰਦਾਸ) ਹੋਏ, ('ਜਾਣ') ਜਾਣਨ ਵਾਲੇ ਤੋਂ ('ਜਣੋਈ') ਜਾਣਨ ਵਾਲੇ ਹੋਏ, (ਅਥਵਾ 'ਜਾਣੋ' ਮੰਨੋ ਕਿ 'ਜਾਣੋਈ' ਗਿਆਨ ਸਰੂਪ ਹਨ)।
From Guru Angad the omniscient Guru Amar Das emerged who was given the status of Guru.
अमरा पदु गुरु अंगदहुं हुइ जाणु जणोई ।
LINE 142
ਗੁਰੁਅਮਰਹੁਂਗੁਰੁਰਾਮਦਾਸਅੰਮ੍ਰਿਤਰਸੁਭੋਈ
ਗੁਰੂ ਅਮਰ ਤੋਂ ਗੁਰੂ ਰਾਮਦਾਸ ਹੋਏ, ਅੰਮ੍ਰਤ ਰਸ (ਨਾਮ) ਦੇ ਰਸ ਵਿਖੇ ਭਿੱਜੇ ਹੋਏ (ਅੱਠ ਪਹਿਰ ਨਾਮ ਦੀ ਰੰਗ ਰਹਿੰਦੀ ਹੈ)।
From Amar Das came into being Guru Ram Das who was quaffer of the nectar.
गुरु अमरहुं गुरु रामदास अंम्रित रसु भोई ।
LINE 143
ਰਾਮਦਾਸਹੁਂਅਰਜਨੁਗੁਰੂਗੁਰੁਸਬਦਸਥੋਈ
ਰਾਮਦਾਸ ਤੋਂ ਅਰਜਨ ਗੁਰੂ ਸ਼ਬਦ ਦੇ (ਸਥੋਈ) ਧਾਰਣ ਹਾਰੇ ਹੋਏ।
From Ram Das came Guru Arjan Dev, the companion of the Guru's word.
रामदासहुं अरजनु गुरू गुरु सबद सथोई ।
LINE 144
ਹਰਿਗੋਵਿੰਦਗੁਰੁਅਰਜਨਹੁਂਗੁਰੁਗੋਵਿੰਦੁਹੋਈ
ਗੁਰੂ ਅਰਜਨ ਤੋਂ ਗੁਰੂ ਹਰਿਗੋਬਿੰਦ ਗੋਬਿੰਦ ਦਾ ਰੂਪ ਹੋਏ।
From Guru Arjan emerged Guru Hargobind, Guru and God in one.
हरिगोविंद गुरु अरजनहुं गुरु गोविंदु होई ।
LINE 145
ਗੁਰਮੁਖਿਸੁਖਫਲਪਿਰਮਰਸੁਸਤਿਸੰਗਅਲੋਈ
(ਇਨ੍ਹਾਂ ਤੋਂ) ਸਤਿਸੰਗ ਨੇ (ਰਚੇ ਜਾਕੇ) ਗੁਰਮੁਖ ਪਦ ਦਾ ਪ੍ਰੇਮ ਰਸ ਰੂਪੀ ਸੁਖ ਫਲ ਦੇਖਿਆ (ਪ੍ਰਾਪਤ ਕੀਤਾ)।
The gurmukhs in the holy congregation came face to face of the pleasure fruit of loving delight.
गुरमुखि सुख फल पिरम रसु सतिसंग अलोई ।
LINE 146
ਗੁਰੁਗੋਵਿੰਦਹੁਂਬਾਹਿਰਾਦੂਜਾਨਹੀਕੋਈ੨੦੩੮।।।ਅਠੱਤੀਹ
(ਤਾਂਤੇ) ਗੁਰੂ ਤੇ ਪਰਮੇਸ਼ਰ ਤੋਂ ਬਾਹਰਾ ਦੂਜਾ ਕੋਈ ਨਹੀਂ, (ਅਥਵਾ-ਇਸ ਵੇਲੇ ਗੁਰੂ ਹਰਿ ਗੋਬਿੰਦ ਤੋਂ ਬਾਝ ਹੋਰ ਕੋਈ ਨਹੀਂ ਹੈ)।
Nothing in this world is outside the Guru and God.
गुरु गोविंदहुं बाहिरा दूजा नही कोई ।२०।३८। अठतीह ।