ਗੁਰੁਨਾਨਕਜਾਕਉਭਇਆਦਇਆਲਾ॥
ਹੇ ਨਾਨਕ! (ਆਖ-) ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੋ ਜਾਂਦਾ ਹੈ,
That humble being, O Nanak, unto whom the Guru grants His Mercy,
गुरु नानक जा कउ भइआ दइआला ॥
ਸੋਜਨੁਹੋਆਸਦਾਨਿਹਾਲਾ੪੬੧੦੦॥॥॥॥
ਉਹ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੬॥੧੦੦॥
is forever enraptured. ||4||6||100||
सो जनु होआ सदा निहाला ॥४॥६॥१००॥
ਆਸਾਮਹਲਾ੫॥
Aasaa, Fifth Mahalaa:
आसा महला ५ ॥
ਸਤਿਗੁਰਸਾਚੈਦੀਆਭੇਜਿ॥
(ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੇ ਗੁਰੂ (ਨਾਨਕ) ਨੂੰ (ਜਗਤ ਵਿਚ) ਘੱਲਿਆ ਹੈ।
The True Guru has truly given a child.
सतिगुर साचै दीआ भेजि ॥
ਚਿਰੁਜੀਵਨੁਉਪਜਿਆਸੰਜੋਗਿ॥
ਉਸ ਦੀ ਸੰਗਤਿ (ਦੀ ਬਰਕਤਿ) ਨਾਲ (ਸਿੱਖਾਂ ਦੇ ਹਿਰਦੇ ਵਿਚ) ਅਟੱਲ ਆਤਮਕ ਜੀਵਨ ਪੈਦਾ ਹੋ ਰਿਹਾ ਹੈ।
The long-lived one has been born to this destiny.
चिरु जीवनु उपजिआ संजोगि ॥
ਉਦਰੈਮਾਹਿਆਇਕੀਆਨਿਵਾਸੁ॥
(ਹੇ ਭਾਈ! ਜਿਵੇਂ ਜਦੋਂ ਮਾਂ ਦੇ) ਪੇਟ ਵਿਚ (ਬੱਚਾ) ਆ ਨਿਵਾਸ ਕਰਦਾ ਹੈ,
He came to acquire a home in the womb,
उदरै माहि आइ कीआ निवासु ॥
ਮਾਤਾਕੈਮਨਿਬਹੁਤੁਬਿਗਾਸੁ੧॥॥
ਤਾਂ ਮਾਂ ਦੇ ਮਨ ਵਿਚ ਬਹੁਤ ਖ਼ੁਸ਼ੀ ਪੈਦਾ ਹੁੰਦੀ ਹੈ (ਤਿਵੇਂ ਸਿੱਖ ਦੇ ਅੰਦਰ ਅਟੱਲ ਆਤਮਕ ਜੀਵਨ ਆਨੰਦ ਪੈਦਾ ਕਰਦਾ ਹੈ) ॥੧॥
and his mother's heart is so very glad. ||1||
माता कै मनि बहुतु बिगासु ॥१॥
ਜੰਮਿਆਪੂਤੁਭਗਤੁਗੋਵਿੰਦਕਾ॥
(ਹੇ ਭਾਈ! ਗੁਰੂ ਨਾਨਕ) ਪਰਮਾਤਮਾ ਦਾ ਭਗਤ ਜੰਮਿਆ (ਪਰਮਾਤਮਾ ਦਾ) ਪੁੱਤਰ ਜੰਮਿਆ।
A son is born - a devotee of the Lord of the Universe.
जंमिआ पूतु भगतु गोविंद का ॥
ਪ੍ਰਗਟਿਆਸਭਮਹਿਲਿਖਿਆਧੁਰਕਾ॥ਰਹਾਉ॥
(ਉਸ ਦੀ ਬਰਕਤਿ ਨਾਲ ਉਸ ਦੀ ਸਰਨ ਆਉਣ ਵਾਲੇ) ਸਾਰੇ ਜੀਵਾਂ ਦੇ ਅੰਦਰ ਧੁਰ-ਦਰਗਾਹ ਦਾ (ਸੇਵਾ-ਭਗਤੀ ਦਾ) ਲੇਖ ਉੱਘੜ ਰਿਹਾ ਹੈ ਰਹਾਉ॥
This pre-ordained destiny has been revealed to all. ||Pause||
प्रगटिआ सभ महि लिखिआ धुर का ॥ रहाउ ॥
ਦਸੀਮਾਸੀਹੁਕਮਿਬਾਲਕਜਨਮੁਲੀਆ॥
(ਹੇ ਭਾਈ! ਜਿਵੇਂ ਜਿਸ ਘਰ ਵਿਚ) ਪਰਮਾਤਮਾ ਦੇ ਹੁਕਮ ਅਨੁਸਾਰ ਦਸੀਂ ਮਹੀਨੀਂ ਪੁੱਤਰ ਜੰਮਦਾ ਹੈ,
In the tenth month, by the Lord's Order, the baby has been born.
दसी मासी हुकमि बालक जनमु लीआ ॥
ਮਿਟਿਆਸੋਗੁਮਹਾਅਨੰਦੁਥੀਆ॥
(ਤਾਂ ਉਸ ਘਰ ਵਿਚੋਂ) ਗ਼ਮ ਮਿਟ ਜਾਂਦਾ ਹੈ ਤੇ ਬੜਾ ਉਤਸ਼ਾਹ ਹੁੰਦਾ ਹੈ;
Sorrow is dispelled, and great joy has ensued.
मिटिआ सोगु महा अनंदु थीआ ॥
ਗੁਰਬਾਣੀਸਖੀਅਨੰਦੁਗਾਵੈ॥
(ਤਿਵੇਂ ਜੇਹੜੀ ਸਤ-ਸੰਗਣ) ਸਹੇਲੀ ਗੁਰੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਗਾਂਦੀ ਹੈ,
The companions blissfully sing the songs of the Guru's Bani.
गुरबाणी सखी अनंदु गावै ॥
ਸਾਚੇਸਾਹਿਬਕੈਮਨਿਭਾਵੈ੨॥॥
ਉਹ ਆਤਮਕ ਆਨੰਦ ਮਾਣਦੀ ਹੈ ਤੇ ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਮਨ ਵਿਚ ਪਿਆਰੀ ਲੱਗਦੀ ਹੈ ॥੨॥
This is pleasing to the Lord Master. ||2||
साचे साहिब कै मनि भावै ॥२॥
ਵਧੀਵੇਲਿਬਹੁਪੀੜੀਚਾਲੀ॥
(ਹੇ ਭਾਈ! ਉਹ ਗੁਰਸਿੱਖ ਹੀ (ਗੁਰੂ ਦੀ ਪਰਮਾਤਮਾ ਦੀ) ਵਧ-ਰਹੀ ਵੇਲ ਹਨ ਚੱਲ-ਰਹੀ ਪੀੜ੍ਹੀ ਹਨ,
The vine has grown, and shall last for many generations.
वधी वेलि बहु पीड़ी चाली ॥
ਧਰਮਕਲਾਹਰਿਬੰਧਿਬਹਾਲੀ॥
ਜਿਹਨਾਂ ਗੁਰਸਿੱਖਾਂ ਵਿਚ ਗੁਰੂ ਪਰਮਾਤਮਾ ਦੀ ਧਰਮ-ਸੱਤਿਆ ਪੱਕੀ ਕਰ ਕੇ ਟਿਕਾ ਦੇਂਦਾ ਹੈ।
The Power of the Dharma has been firmly established by the Lord.
धरम कला हरि बंधि बहाली ॥
ਮਨਚਿੰਦਿਆਸਤਿਗੁਰੂਦਿਵਾਇਆ॥
ਸਤਿਗੁਰੂ ਉਹਨਾਂ ਨੂੰ ਮਨ-ਇੱਛਤ ਫਲ ਦੇਂਦਾ ਹੈ,
That which my mind wishes for, the True Guru has granted.
मन चिंदिआ सतिगुरू दिवाइआ ॥
ਭਏਅਚਿੰਤਏਕਲਿਵਲਾਇਆ੩॥॥
ਜੇਹੜੇ ਵਡ-ਭਾਗੀ ਮਨੁੱਖ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਇਕ ਪਰਮਾਤਮਾ ਵਿਚ ਸੁਰਤਿ ਜੋੜਦੇ ਹਨ ਉਹ ਚਿੰਤਾ ਤੋਂ ਰਹਿਤ ਹੋ ਜਾਂਦੇ ਹਨ ॥੩॥
I have become carefree, and I fix my attention on the One Lord. ||3||
भए अचिंत एक लिव लाइआ ॥३॥
ਜਿਉਬਾਲਕੁਪਿਤਾਊਪਰਿਕਰੇਬਹੁਮਾਣੁ॥
(ਹੇ ਭਾਈ!) ਜਿਵੇਂ ਕੋਈ ਪੁੱਤਰ ਆਪਣੇ ਪਿਉ ਉੱਤੇ ਮਾਣ ਕਰਦਾ ਹੈ (ਉਹ ਸਿੱਖ ਗੁਰੂ ਉੱਤੇ ਇਉਂ ਫ਼ਖ਼ਰ ਕਰਦਾ ਹੈ, ਉਹ ਸਿੱਖ ਗੁਰੂ ਪਾਸੋਂ ਸਹਾਇਤਾ ਦੀ ਉਵੇਂ ਆਸ ਰੱਖਦਾ ਹੈ ਜਿਵੇਂ ਪੁੱਤਰ ਪਿਉ ਪਾਸੋਂ)
As the child places so much faith in his father,
जिउ बालकु पिता ऊपरि करे बहु माणु ॥
ਬੁਲਾਇਆਬੋਲੈਗੁਰਕੈਭਾਣਿ॥
ਉਹ ਜੋ ਕੁਝ ਬੋਲਦਾ ਹੈ ਗੁਰੂ ਦਾ ਪ੍ਰੇਰਿਆ ਹੋਇਆ ਗੁਰੂ ਦੀ ਰਜ਼ਾ ਵਿਚ ਹੀ ਬੋਲਦਾ ਹੈ।
I speak as it pleases the Guru to have me speak.
बुलाइआ बोलै गुर कै भाणि ॥
ਗੁਝੀਛੰਨੀਨਾਹੀਬਾਤ॥
ਹੁਣ ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ,
This is not a hidden secret;
गुझी छंनी नाही बात ॥
ਗੁਰੁਨਾਨਕੁਤੁਠਾਕੀਨੀਦਾਤਿ੪੭੧੦੧॥॥॥॥
(ਹਰ ਕੋਈ ਜਾਣਦਾ ਹੈ ਕਿ ਜਿਸ ਮਨੁੱਖ ਉੱਤੇ) ਗੁਰੂ ਨਾਨਕ ਦਇਆਵਾਨ ਹੁੰਦਾ ਹੈ (ਉਸ ਨੂੰ) ਦਾਤਿ ਦੇਂਦਾ ਹੈ ॥੪॥੭॥੧੦੧॥
Guru Nanak, greatly pleased, has bestowed this gift. ||4||7||101||
गुरु नानकु तुठा कीनी दाति ॥४॥७॥१०१॥
ਆਸਾਮਹਲਾ੫॥
Aasaa, Fifth Mahalaa:
आसा महला ५ ॥
ਗੁਰਪੂਰੇਰਾਖਿਆਦੇਹਾਥ॥
(ਹੇ ਭਾਈ!) ਜਿਸ ਸੇਵਕ ਨੂੰ ਪੂਰਾ ਗੁਰੂ ਆਪਣਾ ਹੱਥ ਦੇ ਕੇ (ਵਿਕਾਰ ਆਦਿਕ ਤੋਂ ਬਚਾ ਕੇ) ਰੱਖਦਾ ਹੈ,
Giving His Hand, the Perfect Guru has protected the child.
गुर पूरे राखिआ दे हाथ ॥
ਪ੍ਰਗਟੁਭਇਆਜਨਕਾਪਰਤਾਪੁ੧॥॥
ਉਸ ਦੀ ਸੋਭਾ-ਵਡਿਆਈ (ਸਾਰੇ ਜਗਤ ਵਿਚ) ਉੱਘੜ ਪੈਂਦੀ ਹੈ ॥੧॥
The glory of His servant has become manifest. ||1||
प्रगटु भइआ जन का परतापु ॥१॥
ਗੁਰੁਗੁਰੁਜਪੀਗੁਰੂਗੁਰੁਧਿਆਈ॥
(ਹੇ ਭਾਈ!) ਮੈਂ ਸਦਾ ਗੁਰੂ ਨੂੰ ਹੀ ਯਾਦ ਕਰਦਾ ਹਾਂ; ਸਦਾ ਗੁਰੂ ਦਾ ਹੀ ਧਿਆਨ ਧਰਦਾ ਹਾਂ।
I contemplate the Guru, the Guru; I meditate on the Guru, the Guru.
गुरु गुरु जपी गुरू गुरु धिआई ॥
ਜੀਅਕੀਅਰਦਾਸਿਗੁਰੂਪਹਿਪਾਈ॥ਰਹਾਉ॥
ਗੁਰੂ ਪਾਸੋਂ ਹੀ ਮੈਂ ਆਪਣੇ ਮਨ ਦੀ ਮੰਗੀ ਹੋਈ ਲੋੜ ਹਾਸਲ ਕਰਦਾ ਹਾਂ ਰਹਾਉ॥
I offer my heart-felt prayer to the Guru, and it is answered. ||Pause||
जीअ की अरदासि गुरू पहि पाई ॥ रहाउ ॥
ਸਰਨਿਪਰੇਸਾਚੇਗੁਰਦੇਵ॥
(ਹੇ ਭਾਈ!) ਜੇਹੜੇ ਸੇਵਕ ਸਦਾ-ਥਿਰ ਪ੍ਰਭੂ ਦੇ ਰੂਪ ਸਤਿਗੁਰੂ ਦਾ ਆਸਰਾ ਲੈਂਦੇ ਹਨ,
I have taken to the Sanctuary of the True Divine Guru.
सरनि परे साचे गुरदेव ॥
ਪੂਰਨਹੋਈਸੇਵਕਸੇਵ੨॥॥
ਉਹਨਾਂ ਦੀ ਸੇਵਾ (ਦੀ ਘਾਲ) ਸਿਰੇ ਚੜ੍ਹ ਜਾਂਦੀ ਹੈ ॥੨॥
The service of His servant has been fulfilled. ||2||
पूरन होई सेवक सेव ॥२॥
ਜੀਉਪਿੰਡੁਜੋਬਨੁਰਾਖੈਪ੍ਰਾਨ॥
(ਹੇ ਭਾਈ!) (ਗੁਰੂ ਸਰਨ ਪਏ ਸੇਵਕ ਦੀ) ਜਿੰਦ ਨੂੰ, ਸਰੀਰ ਨੂੰ, ਜੋਬਨ ਨੂੰ ਪ੍ਰਾਣਾਂ ਨੂੰ (ਵਿਕਾਰ ਆਦਿਕ ਤੋਂ) ਬਚਾ ਕੇ ਰੱਖਦਾ ਹੈ।
He has preserved my soul, body, youth and breath of life.
जीउ पिंडु जोबनु राखै प्रान ॥
ਕਹੁਨਾਨਕਗੁਰਕਉਕੁਰਬਾਨ੩੮੧੦੨॥॥॥॥
ਨਾਨਕ ਆਖਦਾ ਹੈ- (ਉਸ ਸੇਵਕ ਨੂੰ) ਆਪਣਾ ਆਪ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ॥੩॥੮॥੧੦੨॥
Says Nanak, I am a sacrifice to the Guru. ||3||8||102||
कहु नानक गुर कउ कुरबान ॥३॥८॥१०२॥
ਆਸਾਘਰੁ੮ਕਾਫੀਮਹਲਾ੫॥
ਰਾਗ ਆਸਾ, ਘਰ ੮ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਕਾਫੀ'।
Aasaa, Eighth House, Kaafee, Fifth Mahalaa:
आसा घरु ८ काफी महला ५ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮੈਬੰਦਾਬੈਖਰੀਦੁਸਚੁਸਾਹਿਬੁਮੇਰਾ॥
ਹੇ ਭਾਈ! ਮੇਰਾ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਮੈਂ ਉਸ ਦਾ ਮੁੱਲ-ਖ਼ਰੀਦ ਗ਼ੁਲਾਮ ਹਾਂ।
I am Your purchased slave, O True Lord Master.
मै बंदा बै खरीदु सचु साहिबु मेरा ॥
ਜੀਉਪਿੰਡੁਸਭੁਤਿਸਦਾਸਭੁਕਿਛੁਹੈਤੇਰਾ੧॥॥
ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਉਸ ਮਾਲਕ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ। ਹੇ ਪ੍ਰਭੂ! ਮੇਰੇ ਪਾਸ ਜੋ ਕੁਝ ਭੀ ਹੈ ਸਭ ਤੇਰਾ ਹੀ ਬਖ਼ਸ਼ਿਆ ਹੋਇਆ ਹੈ ॥੧॥
My soul and body, and all of this, everything is Yours. ||1||
जीउ पिंडु सभु तिस दा सभु किछु है तेरा ॥१॥
ਮਾਣੁਨਿਮਾਣੇਤੂੰਧਣੀਤੇਰਾਭਰਵਾਸਾ॥
ਹੇ ਪ੍ਰਭੂ! ਮੈਂ ਨਿਮਾਣੇ ਦਾ ਤੂੰ ਹੀ ਮਾਣ ਹੈਂ, ਮੈਨੂੰ ਤੇਰਾ ਹੀ ਭਰਵਾਸਾ ਹੈ।
You are the honor of the dishonored. O Master, in You I place my trust.
माणु निमाणे तूं धणी तेरा भरवासा ॥
ਬਿਨੁਸਾਚੇਅਨਟੇਕਹੈਸੋਜਾਣਹੁਕਾਚਾ੧॥॥ਰਹਾਉ॥
(ਹੇ ਭਾਈ! ਜਿਸ ਮਨੁੱਖ ਨੂੰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਝਾਕ ਭੀ ਟਿਕੀ ਰਹੇ, ਉਹ ਸਮਝੋ ਅਜੇ ਕਮਜ਼ੋਰ ਜੀਵਨ ਵਾਲਾ ਹੈ ॥੧॥ ਰਹਾਉ ॥
Without the True One, any other support is false - know this well. ||1||Pause||
बिनु साचे अन टेक है सो जाणहु काचा ॥१॥ रहाउ ॥
ਤੇਰਾਹੁਕਮੁਅਪਾਰਹੈਕੋਈਅੰਤੁਨਪਾਏ॥
ਹੇ ਪ੍ਰਭੂ! ਤੇਰਾ ਹੁਕਮ ਬੇਅੰਤ ਹੈ, ਕੋਈ ਜੀਵ ਤੇਰੇ ਹੁਕਮ ਦਾ ਅੰਤ ਨਹੀਂ ਲੱਭ ਸਕਦਾ।
Your Command is infinite; no one can find its limit.
तेरा हुकमु अपार है कोई अंतु न पाए ॥
ਜਿਸੁਗੁਰੁਪੂਰਾਭੇਟਸੀਸੋਚਲੈਰਜਾਏ੨॥॥
(ਤੇਰੀ ਮਿਹਰ ਨਾਲ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਤੇਰੇ ਹੁਕਮ ਵਿਚ ਤੁਰਦਾ ਹੈ ॥੨॥
One who meets with the Perfect Guru, walks in the Way of the Lord's Will. ||2||
जिसु गुरु पूरा भेटसी सो चलै रजाए ॥२॥
ਚਤੁਰਾਈਸਿਆਣਪਾਕਿਤੈਕਾਮਿਨਆਈਐ॥
(ਹੇ ਭਾਈ! ਸੁਖਾਂ ਦੀ ਖ਼ਾਤਰ ਮਨੁੱਖ ਅਨੇਕਾਂ) ਚਤੁਰਾਈਆਂ ਤੇ ਸਿਆਣਪਾਂ (ਕਰਦਾ ਹੈ, ਪਰ ਕੋਈ ਸਿਆਣਪ ਕੋਈ ਚਤੁਰਾਈ) ਕਿਸੇ ਕੰਮ ਨਹੀਂ ਆਉਂਦੀ;
Cunning and cleverness are of no use.
चतुराई सिआणपा कितै कामि न आईऐ ॥
ਤੁਠਾਸਾਹਿਬੁਜੋਦੇਵੈਸੋਈਸੁਖੁਪਾਈਐ੩॥॥
ਉਹੀ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਹੜਾ ਸੁਖ ਮਾਲਕ-ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ ॥੩॥
That which the Lord Master gives, by the Pleasure of His Will - that is pleasing to me. ||3||
तुठा साहिबु जो देवै सोई सुखु पाईऐ ॥३॥
ਜੇਲਖਕਰਮਕਮਾਈਅਹਿਕਿਛੁਪਵੈਨਬੰਧਾ॥
(ਹੇ ਭਾਈ! ਦੁਨੀਆ ਵਿਚ ਸੁਖਾਂ ਦੁੱਖਾਂ ਦਾ ਚੱਕਰ ਤੁਰਿਆ ਰਹਿੰਦਾ ਹੈ, ਦੁੱਖਾਂ ਦੀ ਨਿਵਿਰਤੀ ਵਾਸਤੇ) ਜੇ ਲੱਖਾਂ ਹੀ (ਮਿਥੇ ਹੋਏ ਧਾਰਮਿਕ) ਕੰਮ ਕੀਤੇ ਜਾਣ ਤਾਂ ਭੀ (ਦੁੱਖਾਂ ਦੇ ਰਾਹ ਵਿਚ) ਕੋਈ ਰੋਕ ਨਹੀਂ ਪੈ ਸਕਦੀ।
One may perform tens of thousands of actions, but attachment to things is not satisfied.
जे लख करम कमाईअहि किछु पवै न बंधा ॥
ਜਨਨਾਨਕਕੀਤਾਨਾਮੁਧਰਹੋਰੁਛੋਡਿਆਧੰਧਾ੪੧੧੦੩॥॥॥॥
ਹੇ ਦਾਸ ਨਾਨਕ! (ਆਖ-) ਮੈਂ ਤਾਂ ਪਰਮਾਤਮਾ ਦੇ ਨਾਮ ਨੂੰ ਹੀ ਆਸਰਾ ਬਣਾਇਆ ਹੈ, ਤੇ (ਸੁਖਾਂ ਦੀ ਖ਼ਾਤਰ) ਹੋਰ ਦੌੜ-ਭੱਜ ਛੱਡ ਦਿੱਤੀ ਹੈ ॥੪॥੧॥੧੦੩॥
Servant Nanak has made the Naam his Support. He has renounced other entanglements. ||4||1||103||
जन नानक कीता नामु धर होरु छोडिआ धंधा ॥४॥१॥१०३॥
ਆਸਾਮਹਲਾ੫॥
Aasaa, Fifth Mahalaa:
आसा महला ५ ॥
ਸਰਬਸੁਖਾਮੈਭਾਲਿਆਹਰਿਜੇਵਡੁਨਕੋਈ॥
(ਹੇ ਭਾਈ!) ਮੈਂ (ਦੁਨੀਆ ਦੇ ਸਾਰੇ ਸੁਖਾਂ ਨੂੰ ਖੋਜ ਵੇਖਿਆ ਹੈ ਪਰਮਾਤਮਾ ਦੇ ਮਿਲਾਪ ਦੇ ਬਰਾਬਰ ਦਾ ਹੋਰ ਕੋਈ ਸੁਖ ਨਹੀਂ ਹੈ।
I have pursued all pleasures, but none is as great as the Lord.
सरब सुखा मै भालिआ हरि जेवडु न कोई ॥
ਗੁਰਤੁਠੇਤੇਪਾਈਐਸਚੁਸਾਹਿਬੁਸੋਈ੧॥॥
ਤੇ, ਉਹ ਸਦਾ ਕਾਇਮ ਰਹਿਣ ਵਾਲਾ ਮਾਲਕ-ਪਰਮਾਤਮਾ ਪ੍ਰਸੰਨ ਹੋਏ ਹੋਏ ਗੁਰੂ ਪਾਸੋਂ ਹੀ ਮਿਲ ਸਕਦਾ ਹੈ ॥੧॥
By the Pleasure of the Guru's Will, the True Lord Master is obtained. ||1||
गुर तुठे ते पाईऐ सचु साहिबु सोई ॥१॥
ਬਲਿਹਾਰੀਗੁਰਆਪਣੇਸਦਸਦਕੁਰਬਾਨਾ॥
(ਹੇ ਭਾਈ!) ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਹੁੰਦਾ ਹਾਂ ਸਦਾ ਕੁਰਬਾਨ ਜਾਂਦਾ ਹਾਂ।
I am a sacrifice to my Guru; I am forever and ever a sacrifice to Him.
बलिहारी गुर आपणे सद सद कुरबाना ॥
ਨਾਮੁਨਵਿਸਰਉਇਕੁਖਿਨੁਚਸਾਇਹੁਕੀਜੈਦਾਨਾ੧॥॥ਰਹਾਉ॥
(ਮੈਂ ਗੁਰੂ ਪਾਸ ਹੀ ਅਰਜੋਈ ਕਰਦਾ ਹਾਂ-ਹੇ ਗੁਰੂ!) ਮੈਨੂੰ ਇਹ ਦਾਨ ਦੇਹ ਕਿ ਮੈਂ ਪਰਮਾਤਮਾ ਦਾ ਨਾਮ ਇਕ ਖਿਨ ਵਾਸਤੇ ਭੀ ਇਕ ਚਸੇ ਵਾਸਤੇ ਭੀ ਨਾਹ ਭੁਲਾਵਾਂ ॥੧॥ ਰਹਾਉ ॥
Please, grant me this one blessing, that I may never, even for an instant, forget Your Name. ||1||Pause||
नामु न विसरउ इकु खिनु चसा इहु कीजै दाना ॥१॥ रहाउ ॥
ਭਾਗਠੁਸਚਾਸੋਇਹੈਜਿਸੁਹਰਿਧਨੁਅੰਤਰਿ॥
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਧਨ ਵੱਸਦਾ ਹੋਵੇ ਉਹੀ (ਅਸਲ) ਸ਼ਾਹੂਕਾਰ ਹੈ।
How very fortunate are those who have the wealth of the Lord deep within the heart.
भागठु सचा सोइ है जिसु हरि धनु अंतरि ॥