ਵਾਰਾਂ ਭਾਈ ਗੁਰਦਾਸ ਜੀ

ਅੰਗ 40
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Oankar, the primal energy, realized through the grace of divine preceptor
ੴ सतिगुर प्रसादि ॥
LINE 02
ਪਉੜੀ
पउड़ी १
LINE 03
ਸਉਦਾਇਕਤੁਹਟਿਹੈਪੀਰਾਂਪੀਰੁਗੁਰਾਂਗੁਰੁਪੂਰਾ
(ਨਾਮ ਦਾ) ਸਾਉਦਾ ਇਕੋ ਹੱਟ ਵਿਖੇ ਮਿਲਦਾ ਹੈ। (ਹੱਟ ਕੋਣ ਹੈ?), ਪੀਰਾਂ ਦਾ ਪੀਰ ਅਰ ਗੁਰੂਆਂ ਗੁਰੂ (ਗੁਰੂ ਅਰਜਨ ਦੇਵ) ਪੂਰਣ ਗੁਰੂ ਹੈ। ਅਗੇ ਹੇਤੁ ਦੱਸਦੇ ਹਨ)।
Merchandise (of truth) is available only at that centre wherein sits the pit of the pits and the perfect Guru of the gurus.
सउदा इकतु हटि है पीरां पीरु गुरां गुरु पूरा ।
LINE 04
ਪਤਿਤਉਧਾਰਣੁਦੁਖਹਰਣੁਅਸਰਣੁਸਰਣਿਵਚਨਦਾਸੂਰਾ
ਪਾਪੀਆਂ ਦੇ ਉਧਾਰ ਅਰ ਦੁਖਾਂ ਦੇ ਦੂਰ ਕਰਨ ਦਾ (ਕਾਰਣ ਹੈ) ਅਸ਼ਰਣਾਂ ਦੀ ਸ਼ਰਣ ਅਰ ਬਚਨ ਪਾਲਕ ਹੈ (ਹੋਰ ਹੱਟਾਂ ਵਾਲੇ ਇਹ ਕੰਮ ਨਹੀਂ ਜਾਣਦੇ)।
He is saviour of the fallen, dispeller of sufferings, and shelter of the shelterless.
पतित उधारणु दुख हरणु असरणु सरणि वचन दा सूरा ।
LINE 05
ਅਉਗੁਣਲੈਗੁਣਵਿਕਣੈਸੁਖਸਾਗਰੁਵਿਸਰਾਇਵਿਸੂਰਾ
ਸਿਖਾਂ ਦੇ ਅਵਗੁਣ ਲੈਕੇ (ਹਟਾ ਕੇ) ਗੁਣ ਦਿੰਦੇ ਹਨ, ਸੁਖਾਂ ਦੇ ਸਮੁੰਦਰ ਹੋਣ ਕਰ ਕੇ ਸਾਰੇ ਝੋਰੇ ਦੂਰ ਕਰ ਦਿੰਦੇ ਹਨ।
He takes away our demerits and bestows virtues.
अउगुण लै गुण विकणै सुख सागरु विसराइ विसूरा ।
LINE 06
ਕੋਟਿਵਿਕਾਰਹਜਾਰਲਖਪਰਉਪਕਾਰੀਸਦਾਹਜੂਰਾ
ਹਜ਼ਾਰਾਂ, ਲੱਖਾਂ ਵਿਕਾਰਾਂ (ਨੂੰ ਕੱਟਦੇ ਹਨ, ਕਿਉਂ ਜੋ) ਪਰੋਪਕਾਰੀ ਹਨ ਅਰ ਸਦਾ (ਵਾਹਿਗੁਰੂ ਦੇ) ਹਾਜ਼ਰ ਰਹਿੰਦੇ ਹਨ।
Instead, ocean of delights, the Lord makes us forget grief and disappointment.
कोटि विकार हजार लख परउपकारी सदा हजूरा ।
LINE 07
ਸਤਿਨਾਮੁਕਰਤਾਪੁਰਖੁਸਤਿਸਰੂਪੁਕਦਹੀਊਰਾ
ਸਤਿਨਾਮ ਕਰਤਾ ਪੁਰਖ (ਦਾ ਮੰਤਰ ਹੈ), (ਆਪ) ਸਤ ਸਰੂਪ ਹਨ, ਕਦੀ ਘੱਟ ਨਹੀਂ ਹੁੰਦੇ (ਭਾਵ ਤ੍ਰਿਕਾਲਾਬਾਧ ਹਨ)।
He, the decimater of lacs of evils, is benevolent and ever present. He whose name is Truth, creator Lord, the truth form, never becomes incomplete i.e. He is ever complete.
सतिनामु करता पुरखु सति सरूपु न कदही ऊरा ।
LINE 08
ਸਾਧਸੰਗਤਿਸਚਖੰਡਵਸਿਅਨਹਦਸਬਦਵਜਾਏਤੂਰਾ
ਸਾਧ ਸੰਗਤ ਦੇ ਸੱਚੇ ਖੰਡ ਵਿਖੇ ਨਿਵਾਸ ਰਖਦੇ ਹਨ ਅਨਾਹਦ ਸ਼ਬਦ ਦੇ ਸਦਾ ਵਾਜੇ ਵਜਦੇ ਰਹਿੰਦੇ ਹਨ, (ਜੈਸੇ ਦਰਬਾਰ ਸਾਹਿਬ ਅਖੰਡਾਕਾਰ ਧੁਨੀ ਰਹਿੰਦੀ ਹੈ। ਜਿਥੇ ਸਤਿਸੰਗ ਹੋਵੇ ਕੀਰਤਨ ਹੁੰਦਾ ਹੈ, ਦੂਜੇ ਅਨਾਹਦ ਨਾਮ, ਅੱਭਯਾਸ ਦਾ ਇਕ ਟਿਕਾਣਾ ਹੈ, ਕੰਨਾਂ ਦੀ ਘੂੰ ਘੂੰ ਨਹੀਂ ਹੈ।
Residing in the holy congregation, the abode of truth,
साधसंगति सच खंड वसि अनहद सबद वजाए तूरा ।
LINE 09
ਦੂਜਾਭਾਉਕਰੇਚਕਚੂਰਾ।।
ਦੂਜਾ ਭਾਵ (ਅਗਯਾਨ) ਨੂੰ ਚਕਨਾਚੂਰ ਕਰਦੇ ਹਨ।
He blows the trumpet of unstruck melody and shatters the sense of duality.
दूजा भाउ करे चकचूरा ।१।
LINE 10
ਪਉੜੀ
पउड़ी २
LINE 11
ਪਾਰਸਪਰਉਪਕਾਰਕਰਿਜਾਤਅਸਟਧਾਤੁਵੀਚਾਰੈ
ਪਾਰਸ ਪਰੋਪਕਾਰ ਕਰਦਾ ਹੈ, ਅੱਠਾਂ ਧਾਤਾਂ ਦੀਆਂ ਜਾਤਾਂ ਨਹੀਂ ਵਿਚਾਰਦਾ (ਕਿ ਇਹ ਧਾਤ ਕਿਹੜੀ ਜਾਤ ਦੀ ਹੈ)।
The philosopher's stone when showering benevolence (of making gold)
पारस परउपकार करि जात न असट धातु वीचारै ।
LINE 12
ਬਾਵਨਚੰਦਨਬੋਹਿਂਦਾਅਫਲਸਫਲੁਜੁਗਤਿਉਰਧਾਰੈ
ਬਾਵਨ ਚੰਦਨ ਬੀ ਅਫਲ ਸਫਲ (ਸਭ ਬਨਾਸਪਤੀ ਨੂੰ) ਸੁਗੰਧੀ ਦਿੰਦਾ ਹੈ, (ਪਰ) ਜੁਗਤੀ ਨਹੀਂ ਉਰ ਵਿਖੇ ਧਾਰਦਾ (ਇਸ ਕਰ ਕੇ ਉਪਕਾਰ ਕਰਦਾ ਹੈ, ਵਿਗਾੜ ਨਹੀਂ ਰੱਖਦਾ)।
Does not take into consideration the kind, and caste of the eight metals (alloy).
बावन चंदन बोहिंदा अफल सफलु न जुगति उर धारै ।
LINE 13
ਸਭਤੇਇੰਦਰਵਰਸਦਾਥਾਉਂਕੁਥਾਉਂਅੰਮ੍ਰਿਤਧਾਰੈ
ਇੰਦਰ ਬੀ ਸਾਰੀਆਂ ਥਾਵਾਂ ਪੁਰ ਵਰ੍ਹਦਾ ਹੈ, ਥਾਉਂ ਕਥਾਉਂ ਵਿਚਾਰਕੇ ਜਲ ਨਹੀਂ ਦਿੰਦਾ (ਜਲਾਂ ਥਲਾਂ ਪੁਰ ਸਮਾਨ ਵਰ੍ਹਦਾ ਹੈ)।
Sandal makes all trees fragrant and their fruitlessness and fruitfulness never occurs to its mind.
सभ ते इंदर वरसदा थाउं कुथाउं न अंम्रित धारै ।
LINE 14
ਸੂਰਜਜੋਤਿਉਦੋਤਕਰਿਓਤਪੋਤਿਹੋਕਿਰਣਪਸਾਰੈ
ਸੂਰਜ ਆਪਣੇ ਪ੍ਰਕਾਸ਼ ਨੂੰ ਉਦਯ ਕਰ ਕੇ ('ਓਤ ਪੋਤ' ਕਹੀਏ) ਧਰਤੀ ਅਕਾਸ਼ ਵਿਖੇ ਇਕੋ ਜਿਹੀਆਂ ਕਿਰਣਾਂ ਪਸਾਰਦਾ ਹੈ (ਨੀਵੀਂ ਉਚੀ ਥਾਉਂ ਨਹੀਂ ਵੇਖਦਾ)
The sun rises and spreads its rays equally at all the places.
सूरज जोति उदोत करि ओतपोति हो किरण पसारै ।
LINE 15
ਧਰਤੀਅੰਦਰਿਸਹਨਸੀਲਪਰਮਲਹਰੈਅਵਗੁਣਚਿਤਾਰੈ
ਧਰਤੀ ਵਿਖੇ ਸਹਿਣਸ਼ੀਲਤਾ ਹੈ ਪਰਾਈ ਮੈਲ ਉਸ ਤੋਂ ਹਟਾਕੇ (ਆਪ ਲੈਂਦੀ) ਅਵਗੁਣਾਂ ਵੱਲ ਧਿਆਨ ਨਹੀਂ ਦੇਂਦੀ ਹੈ। (ਹੁਣ ਅੰਤਲੀਆਂ ਦੋ ਤੁਕਾਂ ਵਿਖੇ ਉਤਲੇ ਕਥਨ ਦਾ ਮਤਲਬ ਦੱਸਦੇ ਹਨ)।
Tolerance is the virtue of earth which accepts the refuse of others and never beholds their demerits.
धरती अंदरि सहन सील पर मल हरै अवगुण न चितारै ।
LINE 16
ਲਾਲਜਵਾਹਰਮਣਿਲੋਹਾਸੁਇਨਾਪਾਰਸਜਾਤਿਬਿਚਾਰੈ
ਲਾਲ ਜਵਾਹਰ, ਮਣੀ ਅਰ ਪਾਰਸ ਨਾਲ ਪਰਸਕੇ ਜੋ ਲੋਹੇ ਥੋਂ ਸੋਨਾ ਹੁੰਦਾ ਹੈ (ਇਨ੍ਹਾਂ ਵਿਚ) ਜਾਤੀ ਅਭਿਮਾਨ ਬਣਿਆ ਰਹਿੰਦਾ ਹੈ।
Similarly, jewels, rubies, pearls, iron, philosopher's stone, gold etc. preserve their innate nature.
लाल जवाहर मणि लोहा सुइना पारस जाति बिचारै ।
LINE 17
ਸਾਧਸੰਗਤਿਕਾਅੰਤੁਪਾਰੈ।।
ਸਾਧ ਸੰਗਤ ਦੇ ਪਾਰ (ਉਰਾਰ ਦਾ ਕੁਝ) ਅੰਤ ਨਹੀਂ, (ਸਤਿਸੰਗ ਵਿਖੇ ਜਾਤੀ ਅਭਿਮਾਨ ਬੀ ਉਡ ਜਾਂਦਾ ਹੈ)।
No limits are there of (the benevolence of) the holy congregation.
साधसंगति का अंतु न पारै ।२।
LINE 18
ਪਉੜੀ
पउड़ी ३
LINE 19
ਪਾਰਸਧਾਤਿਕੰਚਨੁਕਰੈਹੋਇਮਨੂਰਕੰਚਨਝੂਰੈ
ਪਾਰਸ ਧਾਤ ਨੂੰ ਕੰਚਨ ਕਰਦਾ ਹੈ (ਭਾਵੇਂ ਕੋਈ ਧਾਤ ਹੋਵੇ) (ਪਰੰਤੂ) ਲੋਹੇ ਦੀ ਮੈਲ ਕੰਚਨ ਨਾ ਹੋਣ ਕਰ ਕੇ ਝੁਰਦੀ ਹੈ।
Philosopher's stone transforms metal into gold but the dross of iron does not become gold and is hence disappointed.
पारस धाति कंचनु करै होइ मनूर न कंचन झूरै ।
LINE 20
ਬਾਵਨਬੋਹੈਬਨਾਸਪਤਿਬਾਂਸੁਨਿਗੰਧਬੁਹੈਹਜੂਰੈ
ਬਾਵਨ ਚੰਦਨ (ਸਾਰੀ) ਬਨਾਸਪਤੀ ਨੂੰ ਸੁਗੰਧਤ ਕਰਦਾ ਹੈ, ਪਰੰਤੂ ਨਿਗੰਧ ਬਾਂਸ, ਕੋਲ ਰਹਿਕੇ ਬੀ ਸੁਗੰਧਤ ਨਹੀਂ ਹੁੰਦਾ।
Sandalwood makes the whole vegetation fragrant but the nearby bamboo remains devoid of fragrance.
बावन बोहै बनासपति बांसु निगंध न बुहै हजूरै ।
LINE 21
ਖੇਤੀਜੰਮੈਸਹੰਸਗੁਣਕਲਰਖੇਤਿਬੀਜਅੰਗੂਰੈ
(ਬਰਖਾ ਹੋਇਆਂ) ਖੇਤੀ ਹਜ਼ਾਰ ਗੁਣਾ ਹੋਕੇ ਜੰਮਦੀ ਹੈ, ਪਰੰਤੂ ਕੱਲਰੇ ਖੇਤ ਵਿਚ ਬੀਜ ਨਹੀਂ ਉਗਦਾ।
On sowing seed, the earth produces thousand times more but in the alkaline soil the seed does not germinate.
खेती जंमै सहंस गुण कलर खेति न बीज अंगूरै ।
LINE 22
ਉਲੂਸੁਝਸੁਝਈਸਤਿਗੁਰੁਸੁਝਸੁਝਾਇਹਜੂਰੈ
ਉੱਲੂ ਨੂੰ ਸੂਰਜ ਨਹੀਂ ਦਿੱਸਦਾ, ਪਰੰਤੂ ਸਤਿਗੁਰੂ ਸੂਰਜ ਤਾਂ ਪਰਮੇਸੁਰ ਦਾ ਦਰਸ਼ਨ ਕਰਾਉਂਦੇ ਹਨ (ਭਾਵ ਸੂਰਜ ਥੋਂ ਵਿਸ਼ੇਸ਼ ਹਨ)।
The owl cannot see (the sun) but the true Guru bestowing the understanding about that Lord makes one see Him really and clearly.
उलू सुझ न सुझई सतिगुरु सुझ सुझाइ हजूरै ।
LINE 23
ਧਰਤੀਬੀਜੈਸੁਲੁਣੈਸਤਿਗੁਰੁਸੇਵਾਸਭਫਲਚੂਰੈ
ਧਰਤੀ ਵਿਖੇ ਜੋ ਬੀਜੀਏ ਸੋ ਕੱਟੀਦਾ ਹੈ, ਸਤਿਗੁਰੂ ਦੀ ਸੇਵਾ ਵਿਖੇ ਸਾਰੇ (ਧਰਮਾਦਿ) ਫਲ ਪ੍ਰਾਪਤ ਹੁੰਦੇ ਹਨ।
Only that which is sown in the earth is reaped but by serving the true Guru all sorts of fruits are attained.
धरती बीजै सु लुणै सतिगुरु सेवा सभ फल चूरै ।
LINE 24
ਬੋਹਿਥਪਵੈਸੋਨਿਕਲੈਸਤਿਗੁਰੁਸਾਧੁਅਸਾਧੁਦੂਰੈ
ਜਹਾਜ਼ ਵਿਖੇ ਜੋ ਵਸਤੂ ਪਾਈਦੀ (ਲਈਦੀ) ਹੈ, ਉਹੋ ਨਿਕਲੇਗੀ, ਸਤਿਗੁਰੂ ਜਹਾਜ਼ ਭੈੜੀਆਂ ਵਸਤਾਂ ਨੂੰ ਦੂਰ ਕਰ ਕੇ ਸ੍ਰੇਸ਼ਟ ਵਸਤਾਂ (ਹੀ ਕੱਢਦੇ) ਹਨ।
As whoever boards the ship gets across, similarly the true Guru makes no distinction between the virtuous
बोहिथ पवै सो निकलै सतिगुरु साधु असाधु न दूरै ।
LINE 25
ਪਸੂਪਰੇਤਹੁਂਦੇਵਵਿਚੂਰੈ।।
ਪਸ਼ੂਆਂ ਅਤੇ ਪਰੇਤਾਂ ਥੋਂ ਦੇਵਤਾ (ਅਗ੍ਯਾਨੀ ਥੋਂ ਗਿਆਨੀ, ਨੀਚ ਯੋਨੀ ਥੋਂ ਉਤਮ ਯੋਨੀ) ਕਰਦੇ ਹਨ।
And the wicked and makes even animals and ghosts follow a godly life.
पसू परेतहुं देव विचूरै ।३।
LINE 26
ਪਉੜੀ
पउड़ी ४
LINE 27
ਕੰਚਨੁਹੋਵੈਪਾਰਸਹੁਂਕੰਚਨਕਰੈਕੰਚਨਹੋਰੀ
ਪਾਰਸ ਤੋਂ ਸੋਨਾ ਹੁੰਦਾ ਹੈ, ਪਰੰਤੂ ਉਹ ਕੰਚਨ ਹੋਰ ਨੂੰ ਸੋਨਾ ਨਹੀਂ ਕਰ ਸਕਦਾ (ਇਥੇ ਸਿਖ ਬੀ ਹੋਰਾਂ ਨੂੰ ਸਿਖ ਕਰ ਸਕਦੇ ਹਨ)।
Gold is made by the (touch of the) philosopher's stone but gold itself cannot produce gold.
कंचनु होवै पारसहुं कंचन करै न कंचन होरी ।
LINE 28
ਚੰਦਨਬਾਵਨਚੰਦਨਹੁਂਓਦੂੰਹੋਰੁਪਵੈਕਰੋਰੀ
ਬਾਵਨ ਚੰਦਨ ਤੋਂ ਚੰਦਨ ਹੁੰਦਾ ਹੈ ਪਰ ਉਸ ਤੋਂ ਹੋਰ ਬੂਟੇ ਵਿਚ ('ਕਰੋਰੀ') ਵਾਸ਼ਨਾਂ ਨਹੀਂ ਪੈਂਦੀ (ਅਥਵਾ ਕਰੋੜਾਂ ਬੂਟੇ ਜਿਉਂ ਦੇ ਤਿਉਂ ਰਹਿੰਦੇ ਹਨ)।
Sandal tree makes other tree fragrant but the latter cannot further make other trees fragrant.
चंदन बावन चंदनहुं ओदूं होरु न पवै करोरी ।
LINE 29
ਵੁਠੈਜੰਮੈਬੀਜਿਆਸਤਿਗੁਰੁਮਤਿਚਿਤਵੈਫਲਭੋਰੀ
ਮੀਂਹ ਦੇ ਵਰ੍ਹਿਆਂ ਬੀਜਿਆ ਹੋਇਆ ਜੰਮਦਾ ਹੈ, ਸਤਿਗੁਰੂ ਦੀ ਸਿਖਿਆ ਦੇ ਚਿਤਵਣ ਨਾਲ ਹੀ ਛੇਤੀ ਫਲ (ਮਿਲਦਾ) ਹੈ।
Sown seed sprouts only after it rains but adopting the teachings of the Guru, one attain fruit instantly.
वुठै जंमै बीजिआ सतिगुरु मति चितवै फल भोरी ।
LINE 30
ਰਾਤਿਪਵੈਦਿਹੁਆਥਵੈਸਤਿਗੁਰੁਗੁਰੁਪੂਰਣਧੁਰਧੋਰੀ
ਰਾਤ ਪੈਂਦੀ ਹੈ ਤਦੋਂ ('ਦਿਨ') ਸੂਰਜ ਡੁਬ ਜਾਂਦਾ ਹੈ, 'ਸਤਿਗੁਰ' (ਗੁਰੂ ਨਾਨਕ) ਜੀ ਪੂਰਨ ਮਰਯਾਦਾ ਦੇ ਧਾਰਣ ਹਾਰੇ (ਇਕ ਰਸ ਰਹਿੰਦੇ) ਹਨ।
The sun sets at the fall of night but the perfect Guru is there all the time.
राति पवै दिहु आथवै सतिगुरु गुरु पूरण धुर धोरी ।
LINE 31
ਬੋਹਿਥਪਰਬਤਨਾਚੜ੍ਹੈਸਤਿਗੁਰੁਹਠਨਿਗ੍ਰਹੁਸਹੋਰੀ
ਪਰਬਤ ਜਹਾਜ਼ ਪਰ ਨਹੀਂ ਚੜ੍ਹਦਾ ਪਰ ਗੁਰੂ ਜੀ (ਪਰਬਤ ਸਰੀਖੇ) ਹਠੀ ਸੁਭਾਵਾਂ ਨੂੰ ਬੀ ਤਾਰਦੇ ਹਨ।
As a ship cannot mount the mountain forcibly similarly, forced control over the senses is not liked by the true Guru.
बोहिथ परबत ना चढ़ै सतिगुरु हठ निग्रहु न सहोरी ।
LINE 32
ਧਰਤੀਨੋਭੁੰਚਾਲਡਰਗੁਰੁਮਤਿਨਿਹਚਲਚਲੈਚੋਰੀ
ਧਰਤੀ ਨੂੰ ਭੁਚਾਲ ਦਾ ਭਯ ਹੈ, ਗੁਰੂ ਦੀ ਸਿਖ੍ਯਾ ਅਚੱਲ ਹੈ, ਮਾੜਿਆਂ ਕੰਮਾਂ ਵਿਖੇ ਚਲਾਇਮਾਨ ਨਹੀਂ ਹੋਣ ਦੇਂਦੀ।
The earth may be scared of a quake and it becomes restive in its place but the Gurmat, Guru's tenets are steadfast and unconcealed.
धरती नो भुंचाल डर गुरु मति निहचल चलै न चोरी ।
LINE 33
ਸਤਿਗੁਰਰਤਨਪਦਾਰਥਬੋਰੀ।।
ਸਤਿਗੁਰੂ ਰਤਨ ਪਦਾਰਥ (ਵੈਰਾਗ ਪਦਾਰਥ) ਦੀ ਬੋਰੀ (ਭਰੇ ਹੋਏ) ਹਨ।
The true Guru, in fact, is a bag full of jewels.
सतिगुर रतन पदारथ बोरी ।४।
LINE 34
ਪਉੜੀ
पउड़ी ५
LINE 35
ਸੂਰਜਚੜਿਐਲੁਕਜਾਨਿਉਲੂਅੰਧਕੰਧਜਗਿਮਾਹੀ
ਸੂਰਜ ਦੇ ਉਦਯ ਹੋਣ ਨਾਲ ਉੱਲੂ ਕੰਧ ਵਾਗੂੰ ਅੰਧੇ (ਅਥਵਾ ਅੰਧੇ ਸਰੀਰ ਦੇ) ਜਗਤ ਵਿਖੇ ਲੁਕ ਜਾਂਦੇ (ਬ੍ਰਿੱਛਾਂ ਵਿਖੇ ਛਿਪ ਜਾਂਦੇ ਸਨ)।
On sun-rise, the owls blind like wall hide themselves in the world.
सूरज चड़िऐ लुक जानि उलू अंध कंध जगि माही ।
LINE 36
ਬੁਕੇਸਿੰਘਉਦਿਆਨਮਹਿਜੰਬੁਕਮਿਰਗਖੋਜੇਪਾਹੀ
(ਜਦ 'ਸਿੰਘ') ਸ਼ੇਰ ਜੰਗਲ ਵਿਖੇ ਭਬਕਦਾ ਹੈ, ਗਿੱਦੜ ਤੇ ਮਿਰਗਾਂ ਦਾ ਖੋਜ ਨਹੀਂ ਲੱਭਦਾ।
When the lion roars in the jungle, the jackals, deer etc. are not found around.
बुके सिंघ उदिआन महि जंबुक मिरग न खोजे पाही ।
LINE 37
ਚੜ੍ਹਿਆਚੰਦਅਕਾਸਤੇਵਿਚਿਕੁਨਾਲੀਲੁਕੈਨਾਹੀ
ਅਕਾਸ਼ ਪੁਰ ਚੰਦ ਚੜ੍ਹਿਆ ਹੋਇਆ (ਕੋਈ) ਕੁਨਾਲੀ (ਨਾਲ ਲੁਕਾਇਆ ਚਾਹੇ ਤਾਂ) ਲੁਕਦਾ ਨਹੀਂ।
Moon in the sky cannot be concealed behind a small plate.
चढ़िआ चंद अकास ते विचि कुनाली लुकै नाही ।
LINE 38
ਪੰਖੀਜੇਤੇਬਨਬਿਖੈਡਿਠੇਬਾਜਠਉਰਿਰਹਾਹੀ
ਜਿਤਨੇ ਬਨ ਵਿਖੇ ਪੰਖੀ ਹਨ ਬਾਜ ਦੇ ਦੇਖਣ ਨਾਲ ਆਪਣੀਆਂ ਥਾਵਾਂ ਛੱਡਕੇ ਨੱਠੇ ਫਿਰਦੇ ਹਨ।
Seeing a hawk all the birds in the forest leave their places and become restive (and flutter for their safety).
पंखी जेते बन बिखै डिठे बाज न ठउरि रहाही ।
LINE 39
ਚੋਰਜਾਰਹਰਾਮਖੋਰਦਿਹੁਚੜ੍ਹਿਆਕੋਦਿਸੈਨਾਹੀ
ਚੋਰ, ਯਾਰ, ਅਤੇ 'ਹਰਾਮਖੋਰ' (ਧਾੜਵੀ ਆਦਿ ਲੁਟੇਰੇ) ਦਿਨ ਚੜ੍ਹਨ ਨਾਲ ਕਿਧਰੇ ਨਹੀਂ ਦਿੱਸਦੇ।
Thieves, adulterers and corrupt ones are not seen around after day break.
चोर जार हरामखोर दिहु चढ़िआ को दिसै नाही ।
LINE 40
ਜਿਨਕੇਰਿਦੈਗਿਆਨਹੋਇਲਖਅਗਿਆਨੀਸੁਧਕਰਾਹੀ
Those, who have knowledge in their heart improve the intellect of lacs of ignorants.
जिन के रिदै गिआन होइ लख अगिआनी सुध कराही ।
LINE 41
ਸਾਧਸੰਗਤਿਕੈਦਰਸਨੈਕਲਿਕਲੇਸਿਸਭਬਿਨਸਬਿਨਾਹੀ
The glimpse of the holy congregation decimates all the tensions suffered in the kaliyug, the dark age.
साधसंगति कै दरसनै कलि कलेसि सभ बिनस बिनाही ।
LINE 42
ਸਾਧਸੰਗਤਿਵਿਟਹੁਂਬਲਿਜਾਹੀ।।
ਸਾਧ ਸੰਗਤ ਪੁਰੋਂ ਅਸੀਂ ਵਾਰਨੇ ਜਾਂਦੇ ਹਾਂ (ਜਿਸ ਦੀ ਦਇਆ ਨਾਲ ਘੋਰ ਪਾਪ ਅਰ ਕਾਮਾਦਿਕ ਵਿਖਯ ਵਿਕਾਰ ਤਿੱਤਰ ਬਿੱਤਰ ਹੋ ਜਾਂਦੇ ਹਨ। ਯਥਾ:- “ਨੀਕੀ ਸਾਧ ਸੰਗਾਨੀ॥ ਰਹਾਉ॥ ਪਹਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ”)॥
I am sacrifice unto the holy congrega­tion.
साधसंगति विटहुं बलि जाही ।५।
LINE 43
ਪਉੜੀ
पउड़ी ६
LINE 44
ਰਾਤਿਹਨ੍ਹੇਰੀਚਮਕਦੇਲਖਕਰੋੜੀਅੰਬਰਿਤਾਰੇ
ਅਕਾਸ਼ ਵਿਖੇ ਕਾਲੀ ਬੋਲੀ ਰਾਤ ਨੂੰ ਲੱਖਾਂ ਕਰੋੜਾਂ ਤਾਰੇ ਚਮਕਦੇ ਹਨ।
The lacs of stars shine in the dark night but with the moon rise they become dim.
राति हन्हेरी चमकदे लख करोड़ी अंबरि तारे ।
LINE 45
ਚੜ੍ਹਿਐਚੰਦਮਲੀਣਹੋਣਿਕੋਲੁਕੈਕੋਬੁਕੈਬਬਾਰੇ
ਚੰਦ ਦੇ ਚੜ੍ਹਨ ਨਾਲ ਮੰਦ ਹੋ ਜਾਂਦੇ ਹਨ, ਕੋਈ ('ਬੁਕੇ ਬਬਾਰੇ') ਬੁੜ ਬੁੜ ਕਰ ਕੇ ਬੋਲਦਾ ਹੈ (ਰਤਾ ਰਤਾ ਅੱਖਾਂ ਮਾਰਦਾ ਹੈ)।
Some of them go in hiding while some continue to twinkle.
चढ़िऐ चंद मलीण होणि को लुकै को बुकै बबारे ।
LINE 46
ਸੂਰਜਜੋਤਿਉਦੋਤਿਕਰਿਤਾਰੇਚੰਦਰੈਣਿਅੰਧਾਰੇ
(ਜਦ) ਸੂਰਜ ਆਪਣੀ ਜੋਤਿ ਦਾ ਉਜਾਲਾ ਕਰਦਾ ਹੈ ਤਾਂ ਤਾਰੇ, ਚੰਦ੍ਰਮਾਂ, ਅਰ ਹਨ੍ਹੇਰੀ ਰਾਤ ਤਿੰਨੇ ਨਹੀਂ ਦਿੱਸਦੇ, (ਭਾਵ ਪੂਰੇ ਸਤਿਗੁਰੂ ਅੱਗੇ ਉਰੇ ਗੁਰੂ, ਅਵਿੱਦ੍ਯਾ ਦੇ ਝੂਠੇ ਭੇਖ ਮਾਤ੍ਰ ਹਨ। ਅੱਗੇ ਇਸੇ ਦਾ ਹੋਰ ਅਨੁਵਾਦ ਕਰਦੇ ਹਨ)।
With the sun rise, the stars, the moon and the dark night, all vanish.
सूरज जोति उदोति करि तारे चंद न रैणि अंधारे ।
LINE 47
ਦੇਵੀਦੇਵਸੇਵਕਾਂਤੰਤਮੰਤਫੁਰਨਿਵਿਚਾਰੇ
ਦੇਵੀਆਂ, ਦੇਵਤੇ, ਸ਼ਿਵੋਪਾਸ਼ਕ ਅਰ ਤੰਤ੍ਰ ਮੰਤ੍ਰ ਬੀ ਵਿਚਾਰੇ ਨਹੀਂ ਫੁਰਦੇ (ਗੁਰੂ ਸ਼ਬਦ ਦੇ ਅੱਗੇ ਸਾਰੇ ਮਾਤ ਪੈ ਜਾਂਦੇ ਹਨ)।
Before the servants, accomplished through the word of the true Guru, four vamas and four ashrams (astclhätu), the Vedas, Katebas are negligible
देवी देव न सेवकां तंत न मंत न फुरनि विचारे ।
LINE 48
ਵੇਦਕਤੇਬਅਸਟਧਾਤੁਪੂਰੇਸਤਿਗੁਰੁਸਬਦਸਵਾਰੇ
ਵੇਦ, ਕਤੇਬਾਂ ਅਰ 'ਅੱਠ ਧਾਤਾਂ' (ਚਾਰ ਵਰਣ ਚਾਰ ਆਸ਼ਰਮ), ਪੂਰੇ ਸਤਿਗੁਰੂ (ਗੁਰੂ ਨਾਨਕ) ਦੇ ਸ਼ਬਦ ਬਿਨਾਂ ਸੰਵਰਦੇ ਨਹੀਂ, (ਭਾਵ ਫਲੀ ਭੂਤ ਨਹੀਂ ਹੁੰਦੇ)।
And the idea about gods, goddesses, their servants, tantra, mantra etc. does not even occur in the mind.
वेद कतेब न असट धातु पूरे सतिगुरु सबद सवारे ।
LINE 49
ਗੁਰਮੁਖਿਪੰਥਸੁਹਾਵੜਾਧੰਨਗੁਰੂਧੰਨੁਗੁਰੂਪਿਆਰੇ
ਗੁਰਮੁਖਾਂ ਦਾ ਪੰਥ ਸੁਭਾਇਮਾਨ ਹੈ। (ਇਸ ਲਈ) ਧੰਨ ਗੁਰੂ ਹਨ ਅਰ ਧੰਨ ਗੁਰੂ ਦੇ ਪ੍ਯਾਰੇ ਹਨ।
The way of gurmukhs is delightful. Blest is the Guru and also blessed are his beloved ones.
गुरमुखि पंथ सुहावड़ा धंन गुरू धंनु गुरू पिआरे ।
LINE 50
ਸਾਧਸੰਗਤਿਪਰਗਟੁਸੰਸਾਰੇ।।
ਸਾਧ ਸੰਗਤ ਸੰਸਾਰ ਵਿਖੇ ਪ੍ਰਗਟ ਹੈ, (ਕਿਉਂ ਜੋ ਸਭ ਦਾ ਉਧਾਰ ਕਰਦੀ ਹੈ।
The glory of the holy congregation is manifest in the whole world.
साधसंगति परगटु संसारे ।६।
LINE 51
ਪਉੜੀ
पउड़ी ७
LINE 52
ਚਾਰਿਵਰਨਿਚਾਰਿਮਜਹਬਾਂਛਿਅਦਰਸਨਵਰਤਨਿਵਰਤਾਰੇ
ਚਾਰੇ (ਹਿੰਦੂ) ਵਰਣ, ਚਾਰੇ (ਮੁਸਲਮਾਨੀ) ਮਜ਼ਹਬ, ਛੀ ਦਰਸ਼ਨਾਂ ਦੇ (ਜਿੰਨੇ ਵਰਤਾਰੇ ਵਰਤਦੇ ਹਨ।
All the four vamas, four sects (of Muslims), six philosophies and their con­ducts,
चारि वरनि चारि मजहबां छिअ दरसन वरतनि वरतारे ।
LINE 53
ਦਸਅਵਤਾਰਹਜਾਰਨਾਵਥਾਨਮੁਕਾਮਸਭੇਵਣਜਾਰੇ
ਦਸ ਅਵਤਾਰ (ਰਾਮ ਕ੍ਰਿਸ਼ਨਾਦਿਕ) ਹਜ਼ਾਰਾਂ ਨਾਵ ਅਰ ਮੁਕਾਮੀ ਥਾਨਾਂ ਵਾਲੇ (ਲੋਮਸਾਦਿਕ ਰਿਖੀ ਚਿਰੰਜੀਵੀ ਸਭ ਗੁਰੂ ਦੇ ਹੀ) ਵਣਜਾਰੇ (ਖਰੀਦਾਰ, ਗਾਹਕ) ਹਨ, (ਅਥਵਾ ਚੰਦ ਰੋਜ਼ੀ ਪਰਾਹੁਣੇ ਹਨ)।
Ten incarnations, thousands of names of the Lord and all holy seats are His travelling traders.
दस अवतार हजार नाव थान मुकाम सभे वणजारे ।
LINE 54
ਇਕਤੁਹਟਹੁਂਵਣਜਲੈਦੇਸਦਿਸੰਤਰਿਕਰਨਿਪਸਾਰੇ
ਇਕ ਹੱਟੋਂ ਹੀ ਸੌਦਾ ਲੈਕੇ ਦੇਸ ਦੇਸਾਂਤਰਾਂ ਵਿਖੇ 'ਪਸਾਰੇ' (ਆਪੋ ਆਪਣਾ ਫੈਲਾਉ) ਕਰਦੇ ਹਨ (ਉਨ੍ਹਾਂ ਦਾ ਸ਼ਾਹ ਕੋਣ ਹੈ?)
Having taken commodities from the store of that supreme reality, they spread them far and wide in the country and beyond.
इकतु हटहुं वणज लै देस दिसंतरि करनि पसारे ।
LINE 55
ਸਤਿਗੁਰੁਪੂਰਾਸਾਹੁਹੈਬੇਪਰਵਾਹੁਅਥਾਹੁਭੰਡਾਰੇ
(ਸ਼ੰਕਾ ਦਾ ਉੱਤਰ ਦਿੰਦੇ ਹਨ:) ਸਤਿਗੁਰੂ (ਗੁਰੂ ਨਾਨਕ) ਪੂਰਾ ਸ਼ਾਹ ਹੈ, ਬੇਪਰਵਾਹ, ਨਿਰਲੋਭ ਹੈ, ਅਰ ਉਸ ਦੇ ਭੰਡਾਰੇ (ਨਾਮ ਦੇ) ਅਥਾਹ (ਅਨਗਿਣਤ) ਭਰੇ ਹੋਏ ਹਨ।
That carefree true Guru (Lord) is their perfect banker and His warehouses are unfathomable (and never ending).
सतिगुरु पूरा साहु है बेपरवाहु अथाहु भंडारे ।
LINE 56
ਲੈਲੈਮੁਕਰਿਪਾਨਿਸਭਸਤਿਗੁਰੁਦੇਇਦੇਂਦਾਹਾਰੇ
ਗਾਹਕ ਤਾਂ ਲੈ ਲੈ ਕੇ ਸਾਰੇ ਮੁੱਕਰ ਪੈਂਦੇ ਹਨ, (ਭਾਵ ਮਰ ਜਾਂਦੇ ਹਨ ਜਾਂ ਇਕਰਾਰ ਨਹੀਂ ਕਰਦੇ, ਪਰੰਤੂ) ਸਤਿਗੁਰੂ ਦੇਈ ਹੀ ਜਾਂਦੇ ਹਨ, ਦਿੰਦੇ ਹੋਏ ਹਾਰਦੇ ਨਹੀਂ ਹਨ।
All take from Him and disavow but He, the true Guru, never gets tired bestowing gifts.
लै लै मुकरि पानि सभ सतिगुरु देइ न देंदा हारे ।
LINE 57
ਇਕੁਕਵਾਉਪਸਾਉਕਰਿਓਅੰਕਾਰਿਅਕਾਰਸਵਾਰੇ
ਇਕ ਵਾਕ ਥੋਂ ਹੀ ਓਅੰਕਾਰ ਨੇ ਪਸਾਰਾ ਕਰ ਕੇ 'ਅਕਾਰ' (ਆਪਣਾ ਸਰੂਪ) ਧਾਰਣ ਕੀਤਾ ਹੈ।
That Oankar Lord, extending His one vibrational sound, creates one and all.
इकु कवाउ पसाउ करि ओअंकारि अकार सवारे ।
LINE 58
ਪਾਰਬ੍ਰਹਮਸਤਿਗੁਰਬਲਿਹਾਰੇ।।
(ਓਹੀ) ਪਾਰਬ੍ਰਹਮ ਰੂਪ ਸਤਿਗੁਰੂ (ਨਾਨਕ) ਹੈ, (ਮੈਂ ਉਸ ਪੁਰੋਂ) ਬਲਿਹਾਰ (ਜਾਂਦਾ) ਹਾਂ।
I am sacrifice unto this trancendental Brahm in the form of true Guru.
पारब्रहम सतिगुर बलिहारे ।७।
LINE 59
ਪਉੜੀ
पउड़ी ८
LINE 60
ਪੀਰਪੈਕੰਬਰਔਲੀਏਗੌਸਕੁਤਬਉਲਮਾਉਘਨੇਰੇ
ਪੀਰ ਪੈਕੰਬਰ ਔਲੀਆ, ਗ਼ੌਸ, ਕੁਤਬ, ਆਲਮ ਲੋਕ (ਵਿਦਵਾਨ) ਘਣੇ (ਹੋ ਗੁਜ਼ਰੇ) ਹਨ।
Many are the pirs, prophets, auliyas, gauris, qutubs and ulemas (all spiritual designations among Muslims).
पीर पैकंबर औलीए गौस कुतब उलमाउ घनेरे ।
LINE 61
ਸੇਖਮਸਾਇਕਸਾਦਕਾਸੁਹਦੇਔਰਸਹੀਦਬਹੁਤੇਰੇ
ਸ਼ੇਖ ਮਸ਼ਾਇਖ, ਸਿਦਕੀ ਲੋਕ, ('ਸ਼ੁਹਦੇ') ਗਰੀਬ ('ਸ਼ਹੀਦ') ਸੂਰਬੀਰ ਬਾਹਲੇ।
Many shaikhs, sadiks(contented ones), and martyrs are there. Many are Qazis mullahs, maulavis (all Muslim religious and judicial designations).
सेख मसाइक सादका सुहदे और सहीद बहुतेरे ।
LINE 62
ਕਾਜੀਮੁਲਾਂਮਉਲਵੀਮੁਫਤੀਦਾਨਸਵੰਦਬੰਦੇਰੇ
ਕਾਜ਼ੀ, ਮੁਲਾਂ, ਮੌਲਵੀ, ਮੁਫਤੀ, ਅਕਲਈਏ (ਪਰਮੇਸ਼ਰ ਦੇ) ਬੰਦੇ।
(Similarly among the Hindus) Rsis, munis, Jain Digambars (Jain naked ascetics) and many miracle-makers knowing black magic are also known in this world.
काजी मुलां मउलवी मुफती दानसवंद बंदेरे ।
LINE 63
ਰਿਖੀਮੁਨੀਦਿਗੰਬਰਾਂਕਾਲਖਕਰਾਮਾਤਅਗਲੇਰੇ
ਰਿਖੀ ਮੁਨੀ, ਨਾਂਗੇ ਕਰਾਮਾਤ ਦੀ ਕਾਲਖ ਵਾਲੇ ਬਾਹਲੇ।
Innumerable are the practising, siddhs (yogis) who publicise themselves as great persons.
रिखी मुनी दिगंबरां कालख करामात अगलेरे ।
LINE 64
ਸਾਧਿਕਸਿਧਿਅਗਣਤਹੈਨਿਆਪਜਣਾਇਨਿਵਡੇਵਡੇਰੇ
ਸਾਧਕ, ਸਿੱਧ ਕਈ ਹਨ, ਆਪਣਾ ਆਪ ਜਣਾਉਂਦੇ ਹਨ - ਵਡਿਆਂ ਥੋਂ ਵਡੇ ਹੋਕੇ। (ਛੀਵੀਂ ਤੇ ਸਤਵੀਂ ਤੁਕ ਵਿਖੇ ਸਭ ਦਾ ਨਿਖੇਧ ਦੱਸਦੇ ਹਨ)।
None gets liberated without the true Guru without whom their ego goes on increasing further,
साधिक सिधि अगणत हैनि आप जणाइनि वडे वडेरे ।
LINE 65
ਬਿਨੁਗੁਰਕੋਇਸਿਝਈਹਉਮੈਂਵਧਦੀਜਾਇਵਧੇਰੇ
ਗੁਰੂ ਦੇ ਬਾਝ ਕੋਈ ਮੁਕਤ ਨਹੀਂ ਹੋ ਸਕਦਾ (ਸਗੋਂ) ਹੰਤਾ ਤੇ ਮਮਤਾ ਬਾਹਲੀ ਵਧਦੀ ਜਾਂਦੀ ਹੈ। (ਕਿਉਂ)
Without holy congregation, the sense of ego stares at the jtv menacingly,
बिनु गुर कोइ न सिझई हउमैं वधदी जाइ वधेरे ।
LINE 66
ਸਾਧਸੰਗਤਿਬਿਨੁਹਉਮੈਹੇਰੇ।।
ਸਾਧ ਸੰਗਤ ਦੇ ਬਾਝ ਹਉਮੈਂ ਤਾੜਦੀ ਹੈ (ਹੰਤਾ ਮਮਤਾ ਦੋਵੇਂ ਡਾਇਣਾਂ ਵਾਂਗੂੰ ਹ੍ਰਿਦਯ ਦੀ ਸਿੰਮ੍ਰਤੀ ਨੂੰ ਖਾ ਜਾਂਦੀਆਂ ਹਨ। ਇਨ੍ਹਾਂ ਦੇ ਨਾਸ਼ਬਾਝ ਗਿਆਨ ਦੀ ਪ੍ਰਾਪਤੀ ਨਹੀਂ, ਗਿਆਨ ਬਾਝ ਮੁਕਤੀ ਨਹੀਂ, ਇਨ੍ਹਾਂ ਦਾ ਅਭਾਵ ਗੁਰੂ ਬਿਨ ਨਹੀਂ, ਤਾਂਤੇ ਗੁਰੂ ਹੀ ਮੁਕਤੀ ਦਾ ਕਾਰਣ ਹਨ)।
I am sacrifice unto this trancendental Brahm in the form of true Guru.
साधसंगति बिनु हउमै हेरे ।८।
LINE 67
ਪਉੜੀ
पउड़ी ९
LINE 68
ਕਿਸੈਰਿਧਿਸਿਧਿਕਿਸੈਦੇਇਕਿਸੈਨਿਧਿਕਰਾਮਾਤਸੁਕਿਸੈ
ਕਿਸੇ ਨੂੰ ਰਿਧੀਆਂ, ਕਿਸੇ ਨੂੰ ਸਿਧੀਆਂ, ਕਿਸੇ ਨੂੰ ਨਿਧੀਆਂ, ਕਿਸੇ ਨੂੰ ਕਰਾਮਾਤਾਂ।
Upon some He bestows miraculous powers (riddhis, siddhis) and to some He gives wealth and to some other miracles.
किसै रिधि सिधि किसै देइ किसै निधि करामात सु किसै ।
LINE 69
ਕਿਸੈਰਸਾਇਣਕਿਸੈਮਣਿਕਿਸੈਪਾਰਸਕਿਸੈਅੰਮ੍ਰਿਤਰਿਸੈ
ਕਿਸੇ ਨੂੰ ਰਸਾਇਣ, ਕਿਸੇ ਨੂੰ ਮਣੀ, ਕਿਸੇ ਨੂੰ ਪਾਰਸ, ਕਿਸੇ ਨੂੰ ਅੰਮ੍ਰਿਤ ਰਿਸੇ ਹੈ।
To some He gives life-elixir, to some the fabulous gem, to some the philosopher's stone and due to His grace in the inner self of some trickles the nectar;
किसै रसाइण किसै मणि किसै पारस किसै अंम्रित रिसै ।
LINE 70
ਤੰਤੁਮੰਤੁਪਾਖੰਡਕਿਸੈਵੀਰਾਰਾਧਦਿਸੰਤਰੁਦਿਸੈ
ਕਿਸੇ ਨੂੰ ਤੰਤ ਮੰਤਾਂ ਦੇ ਪਾਖੰਡ, ਕੋਈ ਵੀਰਾਂ ਦੇ ਸੇਵਨ ਵਿਚ ਹੀ (ਤਤਪਰ) ਹੈ, ਕੋਈ ('ਦਿਸੰਤਰ ਦਿਸੈ' ਅਰਥਾਤ) ਦੇਸ਼ ਦੇਸ਼ਾਤ੍ਰਾਂ ਵਿਖੇ ਹੀ (ਭਟਕ ਰਿਹਾ ਹੈ)।
Some in His will practise tantra mantra hypocrisies and worship of Vas (S aivite worship) and some others He causes to wander in far off places.
तंतु मंतु पाखंड किसै वीराराध दिसंतरु दिसै ।
LINE 71
ਕਿਸੈਕਾਮਧੇਨੁਪਾਰਿਜਾਤਕਿਸੈਲਖਮੀਦੇਵੈਜਿਸੈ
ਕਿਸੇ ਨੂੰ ਕਾਮਧੇਨੁ, ਕਿਸੇ ਨੂੰ ਕਲਪ ਬ੍ਰਿੱਛ ਕਿਸੇ ਨੂੰ ਲਖਮੀ ਹੀ ਦੇ ਰੱਖੀ ਹੈ। (ਚੱਕ੍ਰਵਰਤੀ ਰਾਜੇ ਬਣੇ ਹੋਏ ਹਨ)।
Upon some He bestows the wishfulfilling cow, upon some the wishfulfilling tree and on whomsoever He likes He bestows Laksami (goddess of wealth).
किसै कामधेनु पारिजात किसै लखमी देवै जिसै ।
LINE 72
ਨਾਟਕਚੇਟਕਆਸਣਾਨਿਵਲੀਕਰਮਭਰਮਭਉਮਿਸੈ
ਕੋਈ ਖਿਲਾਰੀ ਹੋਕੇ ਖੇਲਾਂ ਕਰਦੇ (ਕੋਈ 'ਚੇਟਕ') ਚਟਕ ਲਾਕੇ ਵਸ ਕਰ ਲੈਂਦੇ ਹਨ, ਕਈ ਆਸਣਾਂ, ਕਈ ਨਿਵਲੀ ਕਰਮ, ਨੇਤੀ ਧੋਤੀਆਂ ਦੇ ਭਰਮ ਅਤੇ ਭਉ ਵਿਖੇ ('ਮਿਸੇ') ਮਿਲੇ ਹੋਏ ਹਨ (ਜਾਂ ਬਹਾਨੇ ਕਰਦੇ ਹਨ)।
To delude many, He gives asans (postures), niolf kannas --the yogic exercises, and miracles and dramatic activities to many a person.
नाटक चेटक आसणा निवली करम भरम भउ मिसै ।
LINE 73
ਜੋਗੀਭੋਗੀਜੋਗੁਭੋਗੁਸਦਾਸੰਜੋਗੁਵਿਜੋਗੁਸਲਿਸੈ
ਕਈ ('ਜੋਗੀ') ਜੋਗ ਦੇ ('ਭੋਗੀ') ਭੋਗਾਂ ਦੇ ਸੰਜੋਗ ਵਿਜੋਗ ਵਿਚ (ਸਲਿੱਸੈ) ਵਿਸ਼ੇਖ ਕਰ ਕੇ (ਮਿਲਤ ਹਨ) ਜੰਮਦੇ ਮਰਦੇ ਹਨ। (ਏਹ ਸਭ ਹੰਤਾ ਮਮਤਾ ਦੇ ਕਾਰਜ ਹਨ ਜੋ ਪਿਛੇ ਕਹੇ ਹਨ, ਪਰੰਤੂ)।
He gives asceticism to yogis and luxuries to bhogis (enjoyers of the wordly pleasures).
जोगी भोगी जोगु भोगु सदा संजोगु विजोगु सलिसै ।
LINE 74
ਓਅੰਕਾਰਿਅਕਾਰਸੁਤਿਸੈ।।
ਉਸ (ਵਾਹਿਗੁਰੂ) ਦਾ ਅਕਾਰ ਓਅੰਕਾਰ ਹੈ।
Meeting and parting i.e. taking birth and dying always cojointly exist. These all are (various) forms of Oankar.
ओअंकारि अकार सु तिसै ।९।
LINE 75
ਪਉੜੀ੧੦
पउड़ी १०
LINE 76
ਖਾਣੀਬਾਣੀਜੁਗਿਚਾਰਿਲਖਚਉਰਾਸੀਹਜੂਨਿਉਪਾਈ
ਚਾਰ ਖਾਣੀਆਂ, ਚਾਰ ਬਾਣੀਆਂ, ਚਾਰ ਜੁਗ ਬਣਾ ਕੇ ਚੌਰਾਸੀ ਲਖ ਜੂਨੀ (ਈਸ਼੍ਵਰ ਨੇ) ਉਤਪਤ ਕੀਤੀ ਹੈ।
Four ages, four mines of life, four speeches (para, pasyanti, madhyama and vaikhari) and creatures living in lacs of species
खाणी बाणी जुगि चारि लख चउरासीह जूनि उपाई ।
LINE 77
ਉਤਮਜੂਨਿਵਖਾਣੀਐਮਾਣਸਿਜੂਨਿਦੁਲੰਭਦਿਖਾਈ
ਮਨੁੱਖ ਯੋਨੀ ਉੱਤਮ ਯੋਨੀ ਕਹੀਦੀ ਹੈ, (ਇਸੇ ਕਰਕੇ) ਦੂਰਲੱਭ ਦੱਸੀ ਹੈ, ('ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈਬਾਰ'। ਕਿਉਂ ਦੁਰਲੱਭ ਹੈ?)
He has created. Human species known to be a rare one is the best of ail the species.
उतम जूनि वखाणीऐ माणसि जूनि दुलंभ दिखाई ।
LINE 78
ਸਭਿਜੂਨੀਕਰਿਵਸਿਤਿਸੁਮਾਣਸਿਨੋਦਿਤੀਵਡਿਆਈ
ਕਿ ਸਾਰੀਆਂ ਯੋਨੀਆਂ ਇਸੇ ਦੇ ਤਾਬੇ ਕੀਤੀਆਂ ਗਈਆਂ ਹਨ, ਇਸੇ ਮਾਣਸ ਜੂਨੀ ਨੂੰ ਹੀ (ਸਾਰੀਆਂ ਯੋਨੀਆਂ ਦੀ) ਸ਼ਿਰੋਮਣਤਾਈ ਦਿੱਤੀ ਗਈ ਹੈ।
Making all the species subordinate to human species, the Lord has given it superiority.
सभि जूनी करि वसि तिसु माणसि नो दिती वडिआई ।
LINE 79
ਬਹੁਤੇਮਾਣਸਜਗਤਵਿਚਿਪਰਾਧੀਨਕਿਛੁਸਮਝਿਪਾਈ
ਬਾਹਲੇ ਮਨੁਖ ਜਗਤ ਵਿਖੇ (ਇਕ ਦੂਜੇ ਦੇ) ਪਰਾਧੀਨ ਰਹਿੰਦੇ ਹਨ (ਉਨ੍ਹਾਂ ਨੂੰ ਆਪਣੇ ਘਰ ਦੀ) ਕੁਝ ਸਮਝ ਨਹੀਂ ਪੈਂਦੀ (ਕਿਉਂ ਜੋ ਓਹ ਸੁਤੰਤਰ ਨਹੀਂ ਹਨ, ਪਰੰਤੂ ਭੈੜੇ ਪਰਾਧੀਨ ਹਨ, ਅੱਗੇ ਹੋਰ ਦੱਸਦੇ ਹਨ)।
Most of the human beings in the world remain subordinated to each other and are unable to understand anything.
बहुते माणस जगत विचि पराधीन किछु समझि न पाई ।
LINE 80
ਤਿਨਮੈਸੋਆਧੀਨਕੋਮੰਦੀਕੰਮੀਂਜਨਮੁਗਵਾਈ
ਉਨ੍ਹਾਂ ਵਿਚੋਂ ਓਹ ਲੋਕ ਪਰਾਧੀਨ ਗਿਣੇ ਗਏ ਹਨ ਜੋ ਭੈੜਿਆਂ (ਚੋਰੀ ਯਾਰੀ ਆਦਿ) ਕੰਮਾਂ ਵਿਖੇ (ਹੀਰਾ) ਜਨਮ ਗਵਾ ਦਿੰਦੇ ਹਨ। (ਚੌਰਾਸੀ ਲੱਖ ਦਾ ਫੇਰਾ ਕਿੱਕੁਰ ਮਿਟੇ?)
Among them, those are real slaves who have lost their lives in evil deeds.
तिन मै सो आधीन को मंदी कंमीं जनमु गवाई ।
LINE 81
ਸਾਧਸੰਗਤਿਦੇਵੁਠਿਆਂਲਖਚਉਰਾਸੀਹਫੇਰਿਮਿਟਾਈ
ਸਾਧ ਸੰਗਤ ਦੇ ('ਵੁਠਿਆਂ') ਵਰਖਾ ਕੀਤਿਆਂ ਚੌਰਾਸੀ ਲੱਖ ਦਾ ਦੌਰ ਮਿਟ ਜਾਂਦਾ ਹੈ।
The transmigration in the eighty four lac species of life is ended if the holy congregation is pleased.
साधसंगति दे वुठिआं लख चउरासीह फेरि मिटाई ।
LINE 82
ਗੁਰੁਸਬਦੀਵਡੀਵਡਿਆਈ੧੦।।
ਗੁਰ ਸ਼ਬਦ ਦੀ ਵੱਡੀ ਵਡਿਆਈ ਹੈ (ਜਦ ਗੁਰੂ ਸ਼ਬਦ ਦੀ ਵਰਖਾ ਕਰਦੇ ਹਨ ਤਾਂ ਚੌਰਾਸੀ ਕੱਟੀ ਜਾਂਦੀ ਹੈ।
Real excellence is achieved by cultivating the Guru's word.
गुरु सबदी वडी वडिआई ।१०।
LINE 83
ਪਉੜੀ੧੧
पउड़ी ११
LINE 84
ਗੁਰਸਿਖਭਲਕੇਉਠਕਰਿਅੰਮ੍ਰਿਤਵੇਲੇਸਰੁਨ੍ਹਾਵੰਦਾ
ਗੁਰੂ ਦਾ ਸਿਖ ਸਦੀਵ ਉਠਕੇ ਅੰਮਿਤ ਵੇਲੇ 'ਸਰ' (ਅੰਮ੍ਰਿਤਸਰ ਅਥਵਾ ਕੂਪਾਂ, ਤਲਾਵਾਂ ਪੁਰ) ਸ਼ਨਾਨ ਕਰਦਾ ਹੈ।
The gurmukh getting up in arobrosial hours of the early morning takes bath in the sacred tank.
गुरसिख भलके उठ करि अंम्रित वेले सरु न्हावंदा ।
LINE 85
ਗੁਰੁਕੈਬਚਨਉਚਾਰਿਕੈਧਰਮਸਾਲਦੀਸੁਰਤਿਕਰੰਦਾ
ਗੁਰੂ ਦੇ ਬਚਨ (ਜਪੁਜੀ ਆਦਿ ਬਾਣੀ) ਪੜ੍ਹਕੇ ਧਰਮ ਸ਼ਾਲਾ ਦੀ 'ਸੁਰਤਿ' ਸਿੰਮ੍ਰਤੀ ਅਥਵਾ ਪ੍ਰੀਤਿ ਕਰਦਾ ਹੈ।
Reciting the holy hymns of the Guru, he moves towards gurudvara, the central place for Sikh.
गुरु कै बचन उचारि कै धरमसाल दी सुरति करंदा ।
LINE 86
ਸਾਧਸੰਗਤਿਵਿਚਿਜਾਇਕੈਗੁਰਬਾਣੀਦੇਪ੍ਰੀਤਿਸੁਣੰਦਾ
ਸਾਧ ਸੰਗਤ ਵਿਖੇ ਜਾਕੇ (ਆਸਾ ਦੀ ਵਾਰ ਆਦਿ) ਗੁਰੂ ਦੀ ਬਾਣੀ ਪ੍ਰੀਤ ਨਾਲ ਸੁਣਦਾ ਹੈ।
There, joining the holy congregation,he lovingly listens to Gurbant, the holy hymns of the Guru.
साधसंगति विचि जाइ कै गुरबाणी दे प्रीति सुणंदा ।
LINE 87
ਸੰਕਾਮਨਹੁਂਮਿਟਾਇਕੈਗੁਰੁਸਿਖਾਂਦੀਸੇਵਕਰੰਦਾ
ਮਨ ਦੀਆਂ ਸ਼ੰਕਾਂ ਦੂਰ ਕਰ ਕੇ ਗੁਰੂ ਦੇ ਸਿਖ ਦੀ ਸੇਵਾ ਕਰਦਾ ਹੈ।
Effacing all doubt from his mind he serves the Sikhs of the Guru.
संका मनहुं मिटाइ कै गुरु सिखां दी सेव करंदा ।
LINE 88
ਕਿਰਤਵਿਰਤਕਰਿਧਰਮੁਦੀਲੈਪਰਸਾਦਆਣਿਵਰਤੰਦਾ
(ਦਸਾਂ ਨੌਹਾਂ ਦੀ) ਧਰਮ ਦੀ ਕਮਾਈ ਕਰ ਕੇ ਅਥਵਾ (ਕੜਾਹ ਪ੍ਰਸ਼ਾਦ, ਮੰਡੇ ਪ੍ਰਸ਼ਾਦ) ਲੈਕੇ (ਵਿਰਤ) ਰੋਜ਼ੀ ਕਮਾਕੇ ਸਾਧ ਸੰਗਤ ਵਿਚ ਆਕੇ ਵਰਤਾਉਂਦਾ ਹੈ।
Then by righteous means he earns his livelihood and he distributes the hard-earned meal among the needy ones.
किरत विरत करि धरमु दी लै परसाद आणि वरतंदा ।
LINE 89
ਗੁਰਸਿਖਾਂਨੋਦੇਇਕਰਿਪਿਛੋਂਬਚਿਆਆਪੁਖਵੰਦਾ
(ਪਹਿਲੇ) ਗੁਰ ਸਿਖਾਂ ਨੂੰ ਦੇਕੇ (ਛਕਾ ਕੇ) ਜੋ ਬਚ ਰਹੇ ਆਪ ਛਕਦਾ ਹੈ। (ਸੱਤਵੀ ਤੇ ਅੱਠਵੀਂ ਤੁਕ ਵਿਖੇ ਇਸ ਨੂੰ ਗਾਡੀ ਰਾਹ ਲਿਖਦੇ ਹਨ)।
Offering first, to the Sikhs of Guru, the remainder he himself eats.
गुरसिखां नो देइ करि पिछों बचिआ आपु खवंदा ।
LINE 90
ਕਲੀਕਾਲਪਰਗਾਸਕਰਿਗੁਰੁਚੇਲਾਚੇਲਾਗੁਰੁਸੰਦਾ
ਕਲਜੁਗ ਵਿਚ ਪਰਗਾਸ ਕਰ ਕੇ ਗੁਰੂ ਚੇਲਾ ਤੇ ਚੇਲਾ ਗੁਰੂ ਦਾ (ਰੂਪ) ਹੋ ਜਾਂਦਾ ਹੈ।
In this dark age, illumined by such feelings, the disciple becomes Guru and the Guru disciple.
कली काल परगास करि गुरु चेला चेला गुरु संदा ।
LINE 91
ਗੁਰਮੁਖਗਾਡੀਰਾਹੁਚਲੰਦਾ੧੧।।
ਗੁਰਮੁਖ (ਗੁਰੂ ਜੀ ਦੇ ਚਲਾਏ ਹੋਏ) ਗਾਡੀ ਰਾਹ (ਪਧਰੇ ਰਾਹ) ਪੁਰ ਚਲਦਾ ਹੈ।
The gurmukhs tread on such a highway (of religious life).
गुरमुख गाडी राहु चलंदा ।११।
LINE 92
ਪਉੜੀ੧੨
पउड़ी १२
LINE 93
ਓਅੰਕਾਰਅਕਾਰੁਜਿਸਸਤਿਗੁਰੁਪੁਰਖੁਸਿਰੰਦਾਸੋਈ
ਓਅੰਕਾਰ ਹੀ ਜਿਸ ਦਾ ਆਕਾਰ ਹੈ (ਸੋਈ) ਸਤਿਗੁਰ ਪੁਰਖ ਰਚਨਹਾਰਾ ਹੈ।
The Oankar whose form is the true Guru, is the true creator of universe.
ओअंकार अकारु जिस सतिगुरु पुरखु सिरंदा सोई ।
LINE 94
ਇਕੁਕਵਾਉਪਸਾਉਜਿਸਸਬਦਸੁਰਤਿਸਤਿਸੰਗਵਿਲੋਈ
ਇਕ ਵਾਕ ਥੋਂ ਜਿਸ ਨੇ ਪਸਾਰਾ ਕੀਤਾ ਹੈ ਸਤਿਸੰਗ ਵਿਖੇ ਸ਼ਬਦ ਸੂਰਤ ਦਾ ਰਿੜਕਨਾ ਕੀਤਾ।
From His one word the whole creation spreads, and in the holy congregation, the consciousness is merged in His word.
इकु कवाउ पसाउ जिस सबद सुरति सतिसंग विलोई ।
LINE 95
ਬ੍ਰਹਮਾਬਿਸਨੁਮਹੇਸੁਮਿਲਿਦਸਅਵਤਾਰਵੀਚਾਰਹੋਈ
ਬ੍ਰਹਮਾਂ, ਬਿਸ਼ਨੂੰ, ਮਹੇਸ਼, ਨਾਲ ਮਿਲਕੇ ਦਸ ਅਵਤਾਰਾਂ ਪਾਸੋਂ ਬੀ (ਉਸ ਓਅੰਕਾਰ ਦਾ) ਵੀਚਾਰ ਨਹੀਂ ਹੋ ਸਸਕਿਆ।
Even Brahma Visnu Mahes'a and the ten incarnations jointly, cannot ponder upon His mystery.
ब्रहमा बिसनु महेसु मिलि दस अवतार वीचार न होई ।
LINE 96
ਭੇਦਬੇਦਕਤੇਬਨੋਹਿੰਦੂਮੁਸਲਮਾਣਜਣੋਈ
ਨਾ ਬੇਦਾਂ ਨਾ ਕਤੇਬਾਂ, ਨਾ ਹਿੰਦੂ, ਨਾ ਮੁਸਲਮਾਨ ਭੇਦ ਨੂੰ ਜਾਣਦੇ ਹਨ।
Vedas, Katebas, Hindus, Muslims - none knows His secrets.
भेद न बेद कतेब नो हिंदू मुसलमाण जणोई ।
LINE 97
ਉਤਮਜਨਮੁਸਕਾਰਥਾਚਰਣਿਸਰਣਿਸਤਿਗੁਰੁਵਿਰਲੋਈ
(ਮਾਨੁਖ) ਜਨਮ ਸ੍ਰੇਸ਼ਟ ਹੈ (ਪਰ) ਸਫਲ (ਉਸੇ ਦਾ ਹੁੰਦਾ ਹੈ ਜੋ ਕੋਈ) ਵਿਰਲਾ ਸਤਿਗੁਰੂ ਦੇ ਚਰਣਾਂ ਦੀ ਸ਼ਰਣ ਆਉਂਦਾ ਹੈ।
Rare is a person who comes to the shelter of the feet of the true Guru and makes his life fruitful.
उतम जनमु सकारथा चरणि सरणि सतिगुरु विरलोई ।
LINE 98
ਗੁਰੁਸਿਖਸੁਣਿਗੁਰੁਸਿਖਹੋਇਮੁਰਦਾਹੋਇਮੁਰੀਦਸੁਕੋਈ
ਗੁਰੂ ਦੀ ਸਿਖਿਆ ਨੂੰ ਸੁਣਕੇ ਅਰ ਗੁਰੂ ਦਾ ਸਿੱਖ ਹੋਕੇ ਜੋ ਮੁਰੀਦ ਮੁਰਦਾ ਹੋ ਜਾਵੇ, ਸੋ ਕੋਈ ਹੀ ਹੈ, ('ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ')
Rare is a person who listening to the teachings of Guru becomes disciple, remains dead to passions, and prepares himself to be a true servant.
गुरु सिख सुणि गुरु सिख होइ मुरदा होइ मुरीद सु कोई ।
LINE 99
ਸਤਿਗੁਰੁਗੋਰਿਸਤਾਨਸਮੋਈ੧੨।।
ਸਤਿਗੁਰੂ (ਗੁਰੂ ਨਾਨਕ ਨੂੰ ਆਪਣੀ ਗੌਰ ਜਾਣਕੇ ਸਮਾਏ ਰਹੇ (ਭਾਵ- ਅਨਿੰਨ ਭਗਤ ਹੋ ਕੇ ਗੁਰੂ ਚਰਣ ਵਿਖੇ ਆਪਣਾ ਘਰ ਬਣਾ ਕੇ ਤਦਾਕਾਰ ਹੋ ਰਹੇ।
Any rare one absorbs himself in graveyard (i.e. permanent haven) of the true Guru.
सतिगुरु गोरिसतान समोई ।१२।
LINE 100
ਪਉੜੀ੧੩
पउड़ी १३
LINE 101
ਜਪਤਪਹਠਿਨਿਗ੍ਰਹਘਣੇਚਉਦਹਵਿਦਿਆਵੇਦਵਖਾਣੇ
ਕਈ ਜਪ, ਕਈ ਤਪ ਹੀ ਹਠ ਧਾਰ ਕੇ ਕਰਦੇ, ਕਈ ਚੌਦਾਂ ਵਿਦਯਾ ਸਿੱਖਦੇ। ਕਈ ਵੈਦਾਂ ਦਾ ਹੀ ਵ੍ਯਾਖ੍ਯਾਨ ਕਰਦੇ ਹਨ।
Recitations, austerities, persistences, many renunciaitions explanations on Vedas and all the fourteen skills are known in the world.
जप तप हठि निग्रह घणे चउदह विदिआ वेद वखाणे ।
LINE 102
ਸੇਖਨਾਗਸਨਕਾਦਿਕਾਂਲੋਮਸਅੰਤੁਅਨੰਤਜਾਣੇ
ਸ਼ੇਖ ਨਾਗ ਸਨਕਾਦਿਕ, ਲੋਮਸ ਰਿਖੀ, ਅਨੰਤ ਦੇ ਅੰਤ ਨੂੰ ਨਹੀਂ ਜਾਣਦੇ।
Even Sesanag, Sanaks, and rishi Lomas do not know the mystery of that infinite.
सेखनाग सनकादिकां लोमस अंतु अनंत न जाणे ।
LINE 103
ਜਤੀਸਤੀਸੰਤੋਖੀਆਂਸਿਧਨਾਥਹੋਇਨਾਥਭੁਲਾਣੇ
ਜਤੀ, ਸਤੀ, ਸੰਤੋਖੀ ਸਿੱਧ (ਨੌਂ) ਨਾਥ ਸਾਰੇ ਆਪ ਨੂੰ ('ਨਾਥ') ਸੁਆਮੀ ਮੰਨਦੇ (ਹੰਕਾਰ ਵਿਖੇ) ਭੁੱਲ ਰਹੇ ਹਨ।
Celebates, follower of truth, contented ones, siddhs, naths(yogis) all becoming master­less are wandering in delusions.
जती सती संतोखीआं सिध नाथ होइ नाथ भुलाणे ।
LINE 104
ਪੀਰਪੈਕੰਬਰਅਉਲੀਏਬੁਜਰਕਵਾਰਹਜਾਰਹੈਰਾਣੇ
ਪੀਰ ਪੈਕੰਬਰ, ਔਲੀਏ, ਮਹੰਤ ਲੋਕ ਹਜ਼ਾਰਾਂ ਹੀ ਹੈਰਾਣ ਹੋ ਰਹੇ ਹਨ।
Searching Him all the pars, prophets, auliyas and thousands of old men are wonderstruck (because they could not know Him).
पीर पैकंबर अउलीए बुजरकवार हजार हैराणे ।
LINE 105
ਜੋਗਭੋਗਲਖਰੋਗਸੋਗਲਖਸੰਜੋਗਵਿਜੋਗਵਿਡਾਣੇ
ਲੱਖਾਂ ਜੋਗ ਭੋਗ ਵਿਚ, ਲਖਾਂ ਰੋਗ ਸੋਗ ਵਿਚ, ਲੱਖਾ ਸੰਜੋਗ ਵਿਜੋਗ ਵਿਖੇ ਹੀ ('ਵਿਡਾਣ') ਹੱਕੇ ਬੱਕੇ ਹੋ ਰਹੇ ਹਨ।
Yogas (austerties), bhogs (joys), lacs of ailments, sufferings and sepa­rations, all are illusions.
जोग भोग लख रोग सोग लख संजोग विजोग विडाणे ।
LINE 106
ਦਸਨਾਉਂਸੰਨਿਆਸੀਆਂਭੰਭਲਭੂਸੇਖਾਇਭੁਲਾਣੇ
ਦਸ ਪੰਥ ਸੰਨਿਆਸੀਆਂ ਦੇ ਡਕੋਡੋਲੇ ਖਾ ਕੇ ਭੁੱਲੇ ਫਿਰਦੇ ਹਨ। (ਹੇਠਲੀਆਂ ਦੋ ਤੁਕਾਂ ਵਿਖੇ ਗੁਰ ਸਿਖਾਂ ਦੀ ਵਿਸ਼ੇਖਤਾ ਦੱਸਦੇ ਹਨ)।
Ten sects of sannyasis are wandering in delusions.
दस नाउं संनिआसीआं भंभलभूसे खाइ भुलाणे ।
LINE 107
ਗੁਰੁਸਿਖਜੋਗੀਜਾਗਦੇਹੋਰਸਭੇਬਨਵਾਸੁਲੁਕਾਣੇ
ਗੁਰੂ ਦੇ ਸਿੱਖ (ਗ੍ਰਿਹਸਥ ਵਿਚ ਰਹਿਕੇ ਹੀ) ਜੋਗੀ ਹਨ, ਅਰ (ਜਾਗਦੇ) ਸਾਵਧਾਨ ਹਨ, ਹੋਰ ਸਾਰੇ ਬਨਵਾਸਾਂ ਵਿਚ ਹੀ ਲੁਕੇ ਰਹਿੰਦੇ ਹਟ।
Disciple yogis of the Guru always remain alert whereas others have hidden themselves in the jungles, i.e. they are unconcerned with the problems of the world.
गुरु सिख जोगी जागदे होर सभे बनवासु लुकाणे ।
LINE 108
ਸਾਧਸੰਗਤਿਮਿਲਿਨਾਮੁਵਖਾਣੇ੧੩।।
ਜੋ ਸਾਧ ਸੰਗਤ ਵਿਖੇ ਮਿਲਦੇ ਹਨ (ਤੇ) ਨਾਮ ਦਾ ਵਯਾਖਯਾਨ ਕਰਦੇ ਹਨ, (ਇਸੇ ਕਰ ਕੇ ਮੁਕਤ ਹਨ, ਇਤਰ ਜੀਵ ਬਨਾਂ ਵਿਖੇ ਹੀ ਭਟਕਦੇ ਚੌਰਾਸੀ ਭੋਗਦੇ ਹਨ)।
Joining the holy congregation, the Sikhs of the Guru eulogize the glory of the name of the Lord.
साधसंगति मिलि नामु वखाणे ।१३।
LINE 109
ਪਉੜੀ੧੪
पउड़ी १४
LINE 110
ਚੰਦਸੂਰਜਲਖਚਾਨਣੇਤਿਲਪੁਜਨਿਸਤਿਗੁਰੁਮਤੀ
ਲੱਖਾਂ ਹੀ ਚੰਨ ਸੂਰਜ ਦੇ ਪਰਕਾਸ਼ ਸਤਿਗੁਰੂ ਦੀ ਸਿੱਖਯਾ ਦੇ ਇਕ ਤਿਲ ਨੂੰ ਨਹੀਂ ਪਹੁੰਚ ਸਕਦੇ, (ਕਿਉਂ ਜੋ ਉਹ ਉਹਨਾਂ ਦੇ ਚਾਨਣਿਆਂ ਦਾ ਪਰਕਾਸ਼ ਚੇਤਨ ਚਾਨਣਾ ਹੈ, ਏਹ ਚਾਨਣਾ ਜੜ੍ਹ ਹੈ)।
The light of lacs of moons and suns cannot become equal to an iota of the wisdom of the true Guru.
चंद सूरज लख चानणे तिल न पुजनि सतिगुरु मती ।
LINE 111
ਲਖਪਾਤਾਲਅਕਾਸਲਖਉਚੀਨੀਵੀਂਕਿਰਣਿਰਤੀ
ਲੱਖਾਂ ਪਤਾਲ, ਲੱਖਾਂ ਅਕਾਸ਼ਾਂ ਵਿਖੇ (ਗੁਰੂ ਕ੍ਰਿਪਾ ਦ੍ਰਿਸ਼ਟੀ ਦੀ) ਕਿਰਣ ਰਤੀ ਬੀ ਉੱਚੀ ਨੀਵੀਂ ਨਹੀਂ ਪੈਂਦੀ (ਚੰਦ ਸੂਰਜ ਦੀਆਂ ਕਿਰਣਾਂ ਵਿਚ ਊਚ ਨੀਚਤਾ ਇਹ ਹੈ ਕਿ ਨੇੜੇ ਪੈਂਦੀ, ਦੂਰ ਘੱਟ ਪਹੁੰਚਦੀ ਹੈ)
Millions of nether worlds and millions of skies exist but there is not the slightest maladjustment in their alignment.
लख पाताल अकास लख उची नीवीं किरणि न रती ।
LINE 112
ਲਖਪਾਣੀਲਖਪਉਣਮਿਲਿਰੰਗਬਿਰੰਗਤਰੰਗਵਤੀ
ਲੱਖਾਂ ('ਪਾਣੀ') ਦਰੀਆਉ, ਲਖ ਪਾਉਣਾਂ ਨਾਲ ਮਿਲਕੇ ਰੰਗ ਬਿਰੰਗੀ ਤਰੰਗਾਂ ਵਾਲੇ ਹੋ ਜਾਂਦੇ ਹਨ, ਭਾਵ ਓਹ ਬੀ ਬਰਾਬਰੀ ਨਹੀਂ ਕਰ ਸਕਦੇ)।
Lacs of airs and waters join to create moving waves of different hues.
लख पाणी लख पउण मिलि रंग बिरंग तरंग न वती ।
LINE 113
ਆਦਿਅੰਤੁਮੰਤੁਪਲੁਲਖਪਰਲਉਲਖਲਖਉਤਪਤੀ
ਆਦਿ ਵਿਖੇ ਉਤਪੱਤੀ, ਅੰਤ ਵਿਖੇ ਪਰਲਉ ਅਰ ਮੱਧ ਕਾਲ ਵਿਖੇ ਜੋ ਲੱਖਾਂ ਉਤਪਤੀਆਂ ਹੋ ਰਹੀਆਂ ਹਨ।
Millions of creations and millions of dissolutions continuously alternate without the beginning, middle and end of the process.
आदि न अंतु न मंतु पलु लख परलउ लख लख उतपती ।
LINE 114
ਧੀਰਜਧਰਮਪੁਜਨੀਲਖਲਖਪਰਬਤਲਖਧਰਤੀ
ਧੀਰਜ, ਧਰਮ ਲਖਾਂ ਪਰਬਤ, ਲੱਖਾਂ ਧਰਤੀਆਂ (ਗੁਰੂ ਧੀਰਜ ਨੂੰ) ਨਹੀਂ ਪੁਜ ਸਕਦੇ।
Lacs of forbearing earths and mountains cannot equate the teachings of the true Guru in perseverance and righteousness.
धीरज धरम न पुजनी लख लख परबत लख धरती ।
LINE 115
ਲਖਗਿਆਨਧਿਆਨਲਖਤੁਲਿਤੁਲੀਐਤਿਲਗੁਰਮਤੀ
ਲਖਾਂ ਗਿਆਨ, ਲਖਾਂ ਧਿਆਨ, ਗੁਰੂ ਸਿੱਖਯਾ ਦੇ ਇਕ ਤਿਲ ਦੇ ਸਮਾਨ ਨਹੀਂ ਹਨ, (ਕਿਉਂਕਿ ਏਹ ਹਉਮੈਂ ਅਤੀਤ ਕਰ ਕੇ ਯਥਾਰਥ ਤੇ ਲੈ ਜਾਂਦੀ ਹੈ)।
Millions types of knowledges and meditations are not equal to even a particle of the knowledge of the wisdom of Guru (gunnat).
लख गिआन धिआन लख तुलि न तुलीऐ तिल गुरमती ।
LINE 116
ਸਿਮਰਣਕਿਰਣਿਘਣੀਘੋਲਘਤੀ੧੪।।
(ਗੁਰੂ ਜੀ ਦੀ 'ਸਿਮਰਣ') ਯਾਦਗੀਰੀ ਥੌਂ ਘਣੀਆਂ (ਚੰਦ ਸੂਰਜ ਦੀਆਂ) ਕਿਰਣਾਂ ਵਾਰਨੇ ਕਰ ਦਿਤੀਆਂ ਹਨ।
I have sacrified Lacs of rays of lights for one ray of the meditation upon the Lord.
सिमरण किरणि घणी घोल घती ।१४।
LINE 117
ਪਉੜੀ੧੫
पउड़ी १५
LINE 118
ਲਖਦਰੀਆਉਕਵਾਉਵਿਚਿਲਖਲਖਲਹਰਿਤਰੰਗਉਠੰਦੇ
(ਅਕਾਲ ਪੁਰਖ ਦੇ 'ਕਵਾਉ') ਸਰੀਰ (ਯਾ ਵਾਕ) ਵਿਖੇ ਲੱਖਾਂ ਦਰੀਆਉ (ਸ਼ਕਤੀਆਂ) ਹਨ, ਉਹਨਾਂ ਦਰੀਆਵਾਂ ਸ਼ਕਤੀਆਂ ਥੋਂ) ਲਖਾਂ ਲਹਿਰਾਂ ਦੇ ਤਰੰਗ ਉਠਦੇ ਹਨ।
In the one word of the Lord lacs of rivers (of life) flow and lacs of waves come up in them.
लख दरीआउ कवाउ विचि लख लख लहरि तरंग उठंदे ।
LINE 119
ਇਕਸਲਹਰਿਤਰੰਗਵਿਚਿਲਖਲਖਲਖਦਰੀਆਉਵਹੰਦੇ
ਇਕ (ਮਾਇਆ ਦੇ) ਲਹਿਰ ਦੇ ਤਰੰਗ ਵਿਚ ਲੱਖਾਂ ਹੀ ਦਰੀਆਉ ਵਹਿੰਦੇ ਹਨ (ਲਖਾਂ ਬ੍ਰਹਿਮੰਡ ਬਣਦੇ ਹਨ)।
In His one wave again, lacs of rivers (of life) flow.
इकस लहरि तरंग विचि लख लख लख दरीआउ वहंदे ।
LINE 120
ਇਕਸਇਕਸਦਰੀਆਉਵਿਚਿਲਖਅਵਤਾਰਅਕਾਰਫਿਰੰਦੇ
ਫੇਰ ਇਕ ਇਕ ਦਰੀਆਉ (ਬ੍ਰਹਮੰਡ) ਵਿਖੇ ਲੱਖਾਂ ਅਵਤਾਰ ਆਕਾਰ ਧਾਰਕੇ ਫਿਰਦੇ ਹਨ।
In each river, in the form of incarnations, lacs of jivs assuming many forms are roaming about.
इकस इकस दरीआउ विचि लख अवतार अकार फिरंदे ।
LINE 121
ਮਛਕਛਮਰਿਜੀਵੜੇਅਗਮਅਥਾਹਹਾਥਿਲਹੰਦੇ
ਮੱਛ, ਕਛ ਆਦਿਕ ('ਮਰਜੀਵੜੇ') ਅਵਤਾਰ ਓਹ ਬੀ ਅਗਮ ਅਥਾਹ (ਮਨ ਬਾਣੀਓਂ ਪਰੇ) (ਅਕਾਲ ਪੁਰਖ ਦਾ) ਥਾਹ ਨਹੀਂ ਲੈ ਸਕਦੇ।
Incarnations in the form of fish and tortoise dive into it but they cannot fathom its depth, i.e. they cannot know the limits of that supreme reality.
मछ कछ मरिजीवड़े अगम अथाह न हाथि लहंदे ।
LINE 122
ਪਰਵਦਗਾਰਅਪਾਰੁਹੈਪਾਰਾਵਾਰਲਹਨਿਤਰੰਦੇ
ਪਰਵਰਦਗਾਰ (ਸਭ ਦਾ ਪਾਲਕ) ਅਪਾਰ ਹੈ, ਉਸ ਦੀ ('ਲਹਿਰ') ਮਾਯਾ ਦਾ ਹੀ ਤਾਰੂ ਲੋਕ ਪਾਰਾਵਾਰ ਨਹੀਂ ਪਾ ਸਕਦੇ (ਜਿਸ ਵਿਖੇ ਲੱਖਾਂ ਦਰੀਆਉ ਹਨ, ਅੰਤ ਕੌਣ ਪਾ ਸਕਦਾ ਹੈ।)।
That sustainer Lord is beyond all limits; none can know the bounds of his waves.
परवदगार अपारु है पारावार न लहनि तरंदे ।
LINE 123
ਅਜਰਾਵਰੁਸਤਿਗੁਰੁਪੁਰਖੁਗੁਰਮਤਿਗੁਰੁਸਿਖਅਜਰੁਜਰੰਦੇ
ਅਜਰ ਅਤੇ ਅਵਰ (ਸ੍ਰੇਸਟ) ਸਤਿਗੁਰੁ (ਗੁਰ ਨਾਨਕ) ਪੁਰਖ ਦੀ ਸਿਖਿਆ ਲੈਕੇ ਗੁਰ ਸਿਖ ਅਜਰ (ਕਾਮਾਦਿਕ ਵਿਖਿਆਂ ਨੂੰ ਅਥਵਾ ਅੰਹਕਾਰ ਨੂੰ ਅਥਵਾ ਨਾ ਜਰੇ ਜਾਣ ਵਾਲੀ ਆਤਮ ਦਾਤ) ਨੂੰ ਜਰਦੇ ਹਨ, (ਭਾਵ ਆਤਮਾਂ ਦੀ ਲੱਖਤਾ ਪਾਕੇ ਬੀ ਜਣਾਉਂਦੇ ਨਹੀਂ।
That true Guru is the excellent purus and the disciples of the Guru bear the unbearable, through the wisdom of the Guru (gurmat).
अजरावरु सतिगुरु पुरखु गुरमति गुरु सिख अजरु जरंदे ।
LINE 124
ਕਰਨਿਬੰਦਗੀਵਿਰਲੇਬੰਦੇ੧੫।।
(ਅਜਿਹੇ) ਬੰਦਗੀ (ਭਗਤੀ) ਕਰਣ ਹਾਰੇ ਵਿਰਲੇ ਬੰਦੇ ਹਨ (“ਤੇਰਾ ਜਨ ਏਕੁ ਆਧ ਕੋਈ”)॥
Rare are the people who undertake such devotional worship.
करनि बंदगी विरले बंदे ।१५।
LINE 125
ਪਉੜੀ੧੬
पउड़ी १६
LINE 126
ਇਕਕਵਾਉਅਮਾਉਜਿਸੁਕੇਵਡੁਵਡੇਦੀਵਡਿਆਈ
ਜਿਸ ਦਾ ਇਕ ਵਾਕ ਹੀ ਮਿਣਿਆਂ ਨਹੀਂ ਜਾਂਦਾ, ਉਸ ਵੱਡੇ ਦੀ ਵਡਿਆਈ ਕੇਡੀ ਕੁ ਵੱਡੀ (ਆਖੀਏ)।
What could be said about the greatness of that great Lord whose one word is beyond all measures.
इक कवाउ अमाउ जिसु केवडु वडे दी वडिआई ।
LINE 127
ਓਅੰਕਾਰਅਕਾਰਜਿਸੁਤਿਸਦਾਅੰਤੁਕੋਊਪਾਈ
ਓਅੰਕਾਰ' ਜਿਸ ਦਾ ਰੂਪ ਹੈ ਉਸ ਦਾ ਕੋਈ ਅੰਤ ਨਹੀਂ ਪਾਂਵਦਾ।
None can know His mystery whose base is only One Gallia. How could His long life be counted whose half a breath is unfathom­able.
ओअंकार अकार जिसु तिस दा अंतु न कोऊ पाई ।
LINE 128
ਅਧਾਸਾਹੁਅਥਾਹੁਜਿਸੁਵਡੀਆਰਜਾਗਣਤਆਈ
ਜਿਸ ਦਾ ਅੱਧਾ ਸਾਹ ਅਥਾਹ ਹੈ। (“ਹਰਨ ਭਰਨ ਜਾਕਾ ਨੇਤ੍ਰ ਫੋਰੁ”॥) ਉਸ ਦੀ ਵੱਡੀ ਆਰਜਾ ਦੀ ਗਿਣਤੀ ਨਹੀਂ ਆ ਸਕਦੀ (ਅਰਥਾਤ ਕੂੜੀ ਆਰਜਾ ਵਾਲੇ ਉਸ ਦੀ ਕੀ ਗਿਣਤੀ ਕਰ ਸਕਦੇ ਹਨ)।
His creation cannot be evaluated; how can then that imperceptible one be beholden (understood).
अधा साहु अथाहु जिसु वडी आरजा गणत न आई ।
LINE 129
ਕੁਦਰਤਿਕੀਮਜਾਣੀਐਕਾਦਰੁਅਲਖੁਲਖਿਆਜਾਈ
(ਉਸ ਦੀ 'ਕੁਦਰਤ') ਰਚਨਾਂ ਦੀ ਕੀਮਤ ਨਹੀਂ ਜਾਣੀਦੀ, ਕਾਦਰ (ਆਪ ਕਿੰਨਾ ਵਧੀਕ) ਅਲੱਖ ਹੈ ਲਖਿਆ ਨਹੀਂ ਜਾ ਸਕਦਾ।
His gifts such as days and nights are also invalu­able and His other boons are also infinite.
कुदरति कीम न जाणीऐ कादरु अलखु न लखिआ जाई ।
LINE 130
ਦਾਤਿਕੀਮਰਾਤਿਦਿਹੁਬੇਸੁਮਾਰੁਦਾਤਾਰੁਖੁਦਾਈ
ਦਿਨ ਬਣਾ ਕੇ ਰਾਤ ਦੀ ਦਾਤ ਦਿੱਤੀ ਹੈ, (ਜਿਸ ਦਾ ਕੋਈ) ਮੁੱਲ ਨਹੀਂ (ਪਾ ਸਕਦਾ, ਗੱਲ ਕੀ) ਉਸ ਦਾਤਾਰ ਦੀ ('ਖੁਦਾਈ') ਪਾਤਸ਼ਾਹੀ ਬੇਸ਼ੁਮਾਰ ਹੈ, (“ਜਿਨਿ ਦਿਨੁ ਕਰਿਕੈ ਕੀਤੀ ਰਾਤਿ॥ ਖਸਮੁ ਵਿਸਾਰਹਿ ਤੇ ਕਮਜਾਤਿ”)॥
Indescribable is the position of the Lord, the master of the masterless,
दाति न कीम न राति दिहु बेसुमारु दातारु खुदाई ।
LINE 131
ਅਬਿਗਤਿਗਤਿਅਨਾਥਨਾਥਅਕਥਕਥਾਨੇਤਿਨੇਤਿਅਲਾਈ
ਉਸ ਦੀ ਆਬਿਗਤ ਗਤੀ ਹੈ, ਅਨਾਥਾਂ ਦਾ ਨਾਥ, ਕਥਾ ਉਸ ਦੀ ਅਕੱਥ, (ਸਾਰੇ) ਨੇਤਿ ਨੇਤਿ ਆਖਦੇ ਹਨ।
And His unnarratable story can only be concluded by saying neti neti (this is not, this not).
अबिगति गति अनाथ नाथ अकथ कथा नेति नेति अलाई ।
LINE 132
ਆਦਿਪੁਰਖੁਆਦੇਸੁਕਰਾਈ੧੬।।
ਆਦਿ ਪੁਰਖ ਨੂੰ ('ਆਦੇਸ਼') ਨਮਸਕਾਰ ਕਰਦਾ ਹੈ।
Worthy of salutation is only that primeval Lord.
आदि पुरखु आदेसु कराई ।१६।
LINE 133
ਪਉੜੀ੧੭
पउड़ी १७
LINE 134
ਸਿਰੁਕਲਵਤੁਲੈਲਖਵਾਰਹੋਮੇਕਟਿਕਟਿਤਿਲੁਤਿਲੁਦੇਹੀ
ਸਿਰ ਪੁਰ ਕੁਲਵੱਤ੍ਰ ਭਾਵੇਂ ਲਖ ਵਾਰ ਲਵੇ ਤੇ ਦੇਹੀ ਨੂੰ ਰਤਾ ਰਤਾ ਕਟਾਕੇ ਹਵਨ ਕਰੇ।
If a saw is held one's head and the body is cut piece by piece to be put as burnt offerings;
सिरु कलवतु लै लख वार होमे कटि कटि तिलु तिलु देही ।
LINE 135
ਗਲੈਹਿਮਾਚਲਲਖਵਾਰਿਕਰੈਉਰਧਤਪਜੁਗਤਿਸਨੇਹੀ
ਹਿਮਾਲਾ ਪਹਾੜ ਵਿਖੇ ਜਾ ਕੇ ਲਖ ਵਾਰ ਗਲੇ, ਬਾਹਾਂ ਉੱਚੀਆਂ ਕਰ ਕੇ ਊਰਧ ਤਪ ਦੀ ਜੁਗਤ ਵਿਖੇ ('ਸਨੇਹੀ') ਪ੍ਰੇਮ ਰਖੇ।
If lacs of times one gets decayed in snow or adopting proper techniques one undertakes penances with body upside down;
गलै हिमाचल लख वारि करै उरध तप जुगति सनेही ।
LINE 136
ਜਲਤਪੁਸਾਧੇਅਗਨਿਤਪੁਪੂਂਅਰਤਪੁਕਰਿਹੋਇਵਿਦੇਹੀ
(ਸਰਦੀ ਵਿਖੇ) ਜਲ ਧਾਰਾ ਲਵੇ, (ਗਰਮੀ ਵਿਖੇ। ਪੰਜ ਧੂਣੀਆਂ) ਅਗਨ ਤਪੇ, ਵਿਦੇਹੀ (ਅਰਥਾਤ ਜਨਕ ਦਾ ਰੂਪ ਹੋਕੇ) ਅਰਧ ਤਪ ਕਰੇ (ਇਕ ਹੱਥ ਇਸਤ੍ਰੀ ਦੇ ਕੁਚਾਂ ਪਰ ਦੁਜਾ ਅਗਨੀ ਵਿਚ ਪਾਵੇ)।
If one becomes bodyless through water penances, fire-penances, and internal fire-penances;
जल तपु साधे अगनि तपु पूंअर तपु करि होइ विदेही ।
LINE 137
ਵਰਤਨੇਮਸੰਜਮਘਣੇਦੇਵੀਦੇਵਅਸਥਾਨਭਵੇਹੀ
ਕਈ ਬਰਤ ਨੇਮਾਦਿ ਕਰੇ, ਕਈ ਦੇਵੀਆਂ ਅਰ ਦੇਵਤਿਆਂ ਦੇ ਮੰਦਰਾਂ ਦੀਆਂ ਯਾਤਰਾ ਕਰੇ।
If one practises fasts, rules, disciplines and wanders about the places of gods and goddesses;
वरत नेम संजम घणे देवी देव असथान भवेही ।
LINE 138
ਪੁੰਨਦਾਨਚੰਗਿਆਈਆਂਸਿਧਾਸਣਸਿੰਘਾਸਣਥੇਏਹੀ
ਪੁੰਨ ਦਾਨ ਦੀਆਂ ਨੇਕੀਆਂ ਕਰੇ, ਸਿੱਧਾਂ ਵਾਲੇ ਆਸਣ ਬੀਰਾਸਣ ਕਰੇ, ('ਬੇਹੀ') ਲਿੰਗ ਵਿਖੇ ਛੇਕ ਕਰ ਕੜਾ ਮਾਰੇ (ਅਥਵਾ ਬੀਰਾਸਣ ਮਾਰ ਕਰ ਬੈਠੇ)
If one makes throne of virtuous charities, goodness and lotus postures and sits on it;
पुंन दान चंगिआईआं सिधासण सिंघासण थे एही ।
LINE 139
ਨਿਵਲੀਕਰਮਭੁਇਅੰਗਮਾਂਪੂਰਕਕੁੰਭਕਰੇਚਕਰੇਹੀ
ਨਾਤੀ ਧੋਤੀ ਕਰੇ, ਭੁਯੰਗ ਨਾੜੀ ਦੁਵਾਗ ਪ੍ਰਾਣਾਯਾਮ ਕਰੇ, ਪੂਰਕ ਕੁੰਭਕ ਰੇਚਕਾਦਿ ਕਰਮ ਕਰੇ (ਸੱਤਵੀਂ ਤੁਕ ਵਿਖੇ ਨਿਚੋੜ ਦੱਸਦੇ ਹਨ)।
If one practises nioli karma, serpent posture, exhalation, inhalation and suspension of vital air (pranayam);
निवली करम भुइअंगमां पूरक कुंभक रेच करेही ।
LINE 140
ਗੁਰਮੁਖਿਸੁਖਫਲਸਰਨਿਸਭੇਹੀ੧੭।।
ਗੁਰਮੁਖਾਂ ਦੇ ਸੁਖ ਫਲ ਦੇ ਬਰਾਬਰ ਸਾਰੇ ਨਹੀਂ ਪੁਜਦੇ।
All these to­gether are not equal to the fruit of delight attained by the gurmukh.
गुरमुखि सुख फल सरनि सभेही ।१७।
LINE 141
ਪਉੜੀ੧੮
पउड़ी १८
LINE 142
ਸਹਸਸਿਆਣੇਸੈਪੁਰਸਸਹਸਸਿਆਣਪਲਇਆਜਾਈ
ਹਜ਼ਾਰ ਸਿਆਣਿਆਂ ਦੇ ਉੱਦਮ ਅਰ ਹਜ਼ਾਰਾਂ ਸਿਆਣਪਾਂ ਨਾਲ ਲੀਤਾ ਨਹੀਂ ਜਾਂਦਾ।
Millions of wisemen through their skills cannot attain the (supreme) fruit of delight.
सहस सिआणे सैपुरस सहस सिआणप लइआ न जाई ।
LINE 143
ਸਹਸਸੁਘੜਸੁਘੜਾਈਆਂਤੁਲੁਸਹਸਚਤੁਰਚਤੁਰਾਈ
ਹਜ਼ਾਰਾਂ ('ਸੁਘੜ') ਕਾਰੀਗਰਾਂ ਦੀਆਂ ਕਾਰੀਗਰੀਆਂ ਅਰ ਹਜ਼ਾਰਾਂ ਚਾਤੁਰਾਂ ਦੀਆਂ ਚਤੁਰਾਈਆਂ ਉਸ ਦੇ ਬਰਾਬਰ ਨਹੀਂ ਹਨ।
Millions of skillful persons with their skills and thousands of clever persons with their cleverness cannot attain Him.
सहस सुघड़ सुघड़ाईआं तुलु न सहस चतुर चतुराई ।
LINE 144
ਲਖਹਕੀਮਲਖਹਿਕਮਤੀਦੁਨੀਆਦਾਰਵਡੇਦੁਨਿਆਈ
ਲੱਖਾਂ ਹਕੀਮ ਲੱਖਾਂ ਹਿਕਮਤਾਂ ਕਰਦੇ ਹਨ, ਮਾਯਾਵੀ ਲੋਕ ਵਡੇ ਮਾਲਦਾਰ ਹਨ।
Lacs of physicians, lacs of ingenious persons and other worldly wise people;
लख हकीम लख हिकमती दुनीआदार वडे दुनिआई ।
LINE 145
ਲਖਸਾਹਪਤਿਸਾਹਲਖਲਖਵਜੀਰਮਸਲਤਕਾਈ
ਲੱਖਾਂ ਸ਼ਾਹ ਲਖਾਂ ਪਾਤਸ਼ਾਹ, ਲੱਖਾਂ ਵਜ਼ੀਰਾਂ ਦੀ ('ਮਸਲਤ') ਸਲਾਹ ਕੁਝ ਨਹੀਂ ਚਲਦੀ।
Lacs of kings, emperors and of their minister in lacs are there but no suggestion of anybody is of any use.
लख साह पतिसाह लख लख वजीर न मसलत काई ।
LINE 146
ਜਤੀਸਤੀਸੰਤੋਖੀਆਂਸਿਧਨਾਥਮਿਲਿਹਾਥਪਾਈ
ਜਤੀ ਸਤੀ ਆਦਿਕ ਸਿਧ ਨਾਥ ਮਿਲਕੇ ਹਥ ਪਾਉਣ ਤਾਂ ਪੈ ਨਹੀਂ ਸਕਦਾ।
Celebates, truthful and contented ones, siddhs, naths, none could lay his hand upon Him.
जती सती संतोखीआं सिध नाथ मिलि हाथ न पाई ।
LINE 147
ਚਾਰਵਰਨਚਾਰਮਜਹਬਾਂਛਿਅਦਰਸਨਨਹਿਂਅਲਖੁਲਖਾਈ
ਚਾਰੇ ਵਰਣ ਹਿੰਦੂਆਂ ਦੇ, ਮੁਸਲਮਾਨੀ ਚਾਰੇ ਮਜ਼ਹਬ, ਛੀ ਦਰਸ਼ਨ, ਅਲਖ ਨੂੰ ਨਹੀਂ ਲਖਦੇ।
None, including four varnas, four sects and six philoso­phies could behold that imperceptible Lord's fruit of delight.
चार वरन चार मजहबां छिअ दरसन नहिं अलखु लखाई ।
LINE 148
ਗੁਰਮੁਖਿਸੁਖਫਲਵਡੀਵਡਿਆਈ੧੮।।
ਗੁਰਮੁਖਾਂ, ਦੇ ਸੁਖ ਫਲ (ਸ੍ਵਰੂਪਾਨੰਦ ਦੀ) ਵੱਡੀ ਵਡਿਆਈ ਹੈ।
Great is the glory of the fruit of delight of the gurmukhs.
गुरमुखि सुख फल वडी वडिआई ।१८।
LINE 149
ਪਉੜੀ੧੯
पउड़ी १९
LINE 150
ਪੀਰਮੁਰੀਦੀਗਾਖੜੀਪੀਰਾਂਪੀਰੁਗੁਰਾਂਗੁਰੁਜਾਣੈ
(ਪੀਰ) ਗੁਰੂ ਦੀ ਸ਼ਾਗਿਰਦੀ ਕਠਨ ਹੈ, ਇਸ ਨੂੰ ਪੀਰਾਂ ਦਾ ਪੀਰ ਅਰ ਗੁਰੂਆਂ ਦਾ ਗੁਰੂ ਹੀ ਜਾਣਦਾ ਹੈ।
Discipleship of the Guru is a difficult task; any pir or Guru of the Gurus knows it.
पीर मुरीदी गाखड़ी पीरां पीरु गुरां गुरु जाणै ।
LINE 151
ਸਤਿਗੁਰੁਦਾਉਪਦੇਸੁਲੈਵੀਹਇਕੀਹਉਲੰਘਿਸਿਞਾਣੈ
ਸਤਿਗੁਰੂ (ਗੁਰੂ ਨਾਨਕ ਜੀ) ਦਾ ਉਪਦੇਸ਼ ਲੈਕੇ ਵੀਹਾਂ ਦੀ ਗਿਣਤੀ ਤੋਂ ਲੰਘਕੇ 'ਇਕੀਹ' (ਇਕ ਆਤਮਾਂ) ਦੀ (ਹੀ ਸਮਾਧੀ) ਨੂੰ ਸਿਾਣੈ (ਧੁਨੀ ਗੁਰੂ ਅੰਗਦ ਜੀ ਵਲ ਕੱਢਦੇ ਹਨ)
Accepting the teachings of the true Guru and going beyond the wordly illusions He identifies that Lord.
सतिगुरु दा उपदेसु लै वीह इकीह उलंघि सिञाणै ।
LINE 152
ਮੁਰਦਾਹੋਇਮੁਰੀਦਸੋਗੁਰੁਸਿਖਜਾਇਸਮਾਇਬਬਾਣੈ
ਮੁਰਦਾ ਹੋਕੇ ਮੁਰੀਦ ਬਣ ਅਰ ਉਹ ਗੁਰ ਸਿਖ ਹੋਕੇ ਬਬਾਣ (ਅਰਥਾਤ ਬਾਬੇ ਨਾਨਕ ਦੀ ਪੀਹੜੀ ਵਿਖੇ) ਸਮਾਣੇ (ਗੁਰੂ ਗੋਰ ਵਿਚ ਵੱਸੇ)।
Only that Sikh of the Guru absorbs his self into Baba (Nanak) who has become dead to his carnal desires.
मुरदा होइ मुरीद सो गुरु सिख जाइ समाइ बबाणै ।
LINE 153
ਪੈਰੀਂਪੈਪਾਖਾਕਹੋਇਤਿਸੁਪਾਖਾਕਪਾਕੁਪਤੀਆਣੈ
(ਗੁਰੂ ਦੀ) ਪੈਰੀਂ ਪੈ ਚਰਣਾਂ ਦੀ ਖ਼ਾਕ ਹੋਕੇ ਡਿੱਗੇ (ਫਲ ਇਹ ਕਿ) ਤਿਸ (ਗੁਰੂ ਅੰਗਦ ਦੀ) ਚਰਣ ਧੂੜ ਤੋਂ ਪਵਿੱਤ੍ਰ ਲੋਕ ਪਤੀਜੇ (ਭਾਵ ਉਨ੍ਹਾਂ ਦੀ ਬੀ ਕਲਯਾਨ ਹੋਈ)।
Fall­ing at the Guru's feet he becomes the dust of his feet; people consider such dust of the feet of a humble Sikh as sacred.
पैरीं पै पा खाक होइ तिसु पा खाक पाकु पतीआणै ।
LINE 154
ਗੁਰਮੁਖਿਪੰਥੁਅਗੰਮੁਹੈਮਰਿਮਰਿਜੀਵੈਜਾਇਪਛਾਣੈ
(ਇਸ ਲਈ) ਗੁਰਮੁਖਾਂ ਦਾ ਪੰਥ ਅਗੰਮ ਹੈ, ਇਥੇ ਮਰ ਮਰਕੇ (ਅਰਥਾਤ ਹੰਕਾਰ ਭਾਵ ਤੋਂ ਮਰ ਕੇ ਆਤਮ ਜੀਵਨ) ਜੀਵੇ ਫੇਰ ਜਗ੍ਹਾ ਨੂੰ ਪਛਾਣਦਾ ਹੈ।
Unapproachable is the way of gurmukhs; while being dead they remain alive (i.e. they make only their desires dead), and ultimately they identify the Lord.
गुरमुखि पंथु अगंमु है मरि मरि जीवै जाइ पछाणै ।
LINE 155
ਗੁਰੁਉਪਦੇਸੁਅਵੇਸੁਕਰਿਕੀੜੀਭ੍ਰਿੰਗੀਵਾਂਗਵਿਡਾਣੈ
ਗੁਰੂ ਦੇ ਉਪਦੇਸ਼ ਵਿਖੇ ਘਰ ਕਰ ਕੇ ਭਿ੍ਰੰਗੀ ਨਾਮੇ ਕੀੜੇ ਵਾਂਗੂ ਅਚਰਜ ਦੱਸਦਾ ਹੈ, (ਭਾਵ ਭਿ੍ਰੰਗੀ ਦਾ ਹੀ ਰੂਪ ਹੋ ਜਾਂਦਾ ਹੈ)।
Inspired by the teach­ings of the Guru and adopting the conduct of bhritigi insect (which trans­forms small ant into bhringt), he (the disciple) attains the grandeur and great­ness of the Guru.
गुरु उपदेसु अवेसु करि कीड़ी भ्रिंगी वांग विडाणै ।
LINE 156
ਅਕਥਕਥਾਕਉਣਆਖਿਵਖਾਣੈ੧੯।।
ਅਕਥ ਕਥਾ ਹੈ ਕੋਣ ਕਹਿ ਸਕੇ? (ਜਿਸ ਨੇ ਮੁਰੀਦੀ ਕੀਤੀ ਹੈ ਉਸ ਦਾ ਅਨੰਤ ਅਤੇ ਫਲ ਇਕ ਓਹੀ ਜਾਣਦਾ ਹੈ)।
Who, in fact, can describe this ineffable story?
अकथ कथा कउण आखि वखाणै ।१९।
LINE 157
ਪਉੜੀ੨੦
पउड़ी २०
LINE 158
ਚਾਰਿਵਰਨਿਮਿਲਿਸਾਧਸੰਗਿਚਾਰਚਵਕਾਸੋਲਹਿਜਾਣੈ
ਚਾਰੇ ਵਰਣ (ਖੱਤ੍ਰੀ ਬ੍ਰਾਹਮਣਾਦਿਕ) ਸਾਧ ਸੰਗਤ ਨਾਲ ਮਿਲਦੇ ਹੀ ਚਾਰ ਗੁਣਾ ਹੋਕੇ ੧੬ ਕਲਾ ਸਪੰਨ ਜਾਣੇ ਗਏ ਹਨ, (ਭਾਵ ਚੰਦ੍ਰਮਾਂ ਘਟਦਾ ਵਧਦਾ ਹੈ ਓਹ ਇਕ ਰਸ ਰਹਿੰਦੇ ਹਨ, ਅਥਵਾ ੧੦ ਇੰਦ੍ਰੀਆਂ ੫ ਪ੍ਰਾਣ ੧ ਮਨ ਜਿੱਤ ਲੀਤਾ ਹੈ)
After coming to holy congregation all the four varnas (castes) become four time more powerful i.e. they become perfect sixteen types of skills in them,
चारि वरनि मिलि साधसंगि चार चवका सोलहि जाणै ।
LINE 159
ਪੰਜਸਬਦਗੁਰਸਬਦਲਿਵਪੰਜੂਪੰਜੇਪੰਜੀਹਲਾਣੈ
ਪੰਜ ਸ਼ਬਦ (ਦੀ ਥਾਂ) ਗੁਰੂ ਦੇ ਸ਼ਬਦ ਵਿਖੇ ਜੋ ਲਿਵ ਲਾਉਂਦੇ ਹਨ, ਓਹ ਪੰਜ ਗੁਣਾਂ (ਅਰਥਾਤ ਪੰਝੀ ਪਰਕਿਰਤਾਂ) ਵਾਲੇ ਸਰੀਰ (ਨੂੰ 'ਲਾਣੈ') ਜਿੱਤ ਲੈਂਦੇ ਹਨ।
Absorbing consciousness in five qualities of word (pares, pa(yantl, madhyama, vaikharf and matrika), the jilt tames all the five times five, 1.e. twenty-five proclivities of human nature.
पंज सबद गुर सबद लिव पंजू पंजे पंजीह लाणै ।
LINE 160
ਛਿਅਦਰਸਣਇਕਦਰਸਣੋਛਿਅਛਕੇਛਤੀਹਸਮਾਣੈ
ਛੀ ਦਰਸ਼ਨਾਂ ਦਾ ਜੋ ਇਕ ਦਰਸ਼ਨ (ਗੁਰੂ ਦੇ ਸਿਖ) ਹੋਏ, ਛੀ ਗੁਣਾਂ (ਅਰਥਾਤ) ਛੱਤੀ ਆਸਣ ਅਥਵਾ ਛੱਤੀ ਪਖੰਡ (ਜਿੱਤ ਲਏ ਹਨ।
Subsuming six philosophies In the one philosophy of the Lord, thejtv comes to know about the significance of six times six, i.e. thirty six postures (of yoga).
छिअ दरसण इक दरसणो छिअ छके छतीह समाणै ।
LINE 161
ਸਤਦੀਪਇਕਦੀਪਕੋਸਤਸਤੇਉਣਵੰਜਹਿਭਾਣੈ
ਸੱਤਾਂ ਦੀਪਾਂ ਵਿਖੇ ਜੋ ਇਕ ਦੀਪਕ (ਅਕਾਲ ਪੁਰਖ ਦੀ ਜੋਤ) ਸਮਝਦੇ ਹਨ, ਸਤ ਸਾਤੇ ਉਣੰਜਾ (ਪੌਣਾਂ ਉਨ੍ਹਾਂ ਦੇ 'ਭਾਣੇ') ਹੁਕਮ ਵਿਖੇ ਚਲਦੀਆਂ ਹਨ।
Beholding the light of one lamp in all the seven continents, forty nine (7x7) airs are controlled by fit),
सत दीप इक दीपको सत सते उणवंजहि भाणै ।
LINE 162
ਅਸਟਧਾਤੁਇਕੁਧਾਤਕਰਿਅਠੂਅਠੇਚਉਹਠਮਾਣੈ
ਅੱਠਾਂ ਧਾਤਾਂ ਦੀ ਜਿਸ ਨੇ ਇਕ ਧਾਤ ਕੀਤੀ ਹੈ (ਅਰਥਾਤ ਗੁਰੂ ਨਾਲ ਮਿਲਕੇ ਪਾਰਸ ਹੋਇਆ ਹੈ) ਓਹ ਅੱਠੂ ਆਠੇ ਚੌਂਸਠ ਵਿਦਯਾ (ਅਨੰਦ) ਨੂੰ ਮਾਣਦਾ ਹੈ।
The delight of sixty four skills is enjoyed when the asr dhatu in the form of four varnas and four ashrams associated with philosopher's stone in the form of (one) Guru is transformed into gold.
असट धातु इकु धात करि अठू अठे चउहठ माणै ।
LINE 163
ਨਉਂਨਾਥਇਕਨਾਥਹੈਨਉਂਨਾਏਂਏਕਾਸੀਹਦਾਣੈ
ਨਉਂ ਨਾਥਾਂ ਦਾ ਇਕੋ ਨਾਥ (ਅਕਾਲ ਪੁਰਖ) ਨੂੰ ਮੰਨਦਾ ਹੈ, (ਉਹ) ਨਉਂ ਨਾੲਂੇ ਇਕਾਸੀ (ਖੰਡਾਂ ਦਾ) ਨਾਥ (ਬਣਦਾ) ਹੈ (ਭਾਵ ਨਵਾਂ ਖੰਡਾਂ ਦੀ ਕੀ ਗਿਣਤੀ ਹੈ ਇਕਾਸੀ (ਖੰਡਾਂ ਦਾ ਸ੍ਵਾਮੀ ਹੁੰਦਾ ਹੈ, ਬਾਜ਼ੇ ਗਯਾਨੀ 'ਇਕ' ਦੀ 'ਆਸਾ' ਅਰਥ ਕਰਦੇ ਹਨ, ਪਰੰਤੂ ਪ੍ਰਸੰਗਿਕ ਨਹੀਂ ਹੈ)।
By bowing before one master of the nine naths (masters), the knowledge about the eighty-one divisions (of cosmos) is attained.
नउं नाथ इक नाथ है नउं नाएं एकासीह दाणै ।
LINE 164
ਦਸਦੁਆਰਨਿਰਧਾਰਕਰਿਦਾਹੋਦਾਹੇਸਉਪਰਵਾਣੈ
ਦਸ ਇੰਦ੍ਰੀਆਂ (ਜਿਸ ਨੇ ਨਿਰਧਾਰ) ਵੱਸ ਕਰ ਲੀਤੀਆਂ ਹਨ, ਓਹ ਪੂਰੇ ਦਾਹੂ ਦਾਹੇ ਸੌ ਦੀ ਗਿਣਤੀ ਵਿਖੇ ਆਏ ਹਨ, (ਭਾਵ ਪੂਰਣ ਜੋਗੀਸ਼ਰ ਗਿਣੇ ਗਏ ਹਨ। ਅੱਠਵੀਂ ਤੁਕ ਵਿਖੇ ਸੁਖ ਫਲ ਦੀ ਵਿਸ਼ੇਖਤਾ ਕਹਿੰਦੇ ਹਨ)।
Getting freedom from the ten doors (of body) the perfect yogi gets cent percent accepted (in the court of Lord).
दस दुआर निरधार करि दाहो दाहे सउ परवाणै ।
LINE 165
ਗੁਰਮੁਖਿਸੁਖਫਲਚੋਜਵਿਡਾਣੈ੨੦।।
ਗੁਰਮੁਖਾਂ ਦੇ ਸੁਖ ਫਲ ਦਾ ('ਚੋਜ') ਕੌਤਕ ('ਵਿਡਾਣੇ') ਅਚਰਜ ਰੂਪ ਹੈ। (ਸੁਖ ਫਲ ਦੇ ਅਨੰਦ ਨੂੰ ਗੁਰਮੁਖ ਹੀ ਜਾਣਦੇ ਹਨ, ਕੋਈ ਗੇਣਤੀ ਊਨ੍ਹਾਂ ਨੂੰ ਨਹੀਂ ਪੁੱਜਦੀ।
Gurmukhs' fruit of delight possesses a subtle mystique.
गुरमुखि सुख फल चोज विडाणै ।२०।
LINE 166
ਪਉੜੀ੨੧
पउड़ी २१
LINE 167
ਸਉਵਿਚਵਰਤੈਸਿਖਸੰਤਇਕੋਤਰਸੌਸਤਿਗੁਰਅਬਿਨਾਸੀ
ਸਿਖ ਸੰਤ ਸਾਰੇ ਸੌ ਵਿਖੇ ਵਰਤਦੇ ਹਨ, ਪਰੰਤੂ ਸਤਿਗੁਰੂ (ਗੁਰ ਨਾਨਕ) ਜੀ (ਅਬਿਨਾਸੀ) ਸਦਾ ਅਟੱਲ ਹੋਣ ਕਰ ਕੇ ਇਕ ਉੱਪਰ ਸੌ (ਅਰਥਾਤ ਇਕੋਤਰ ਸੌ) ਕਹੀਦੇ ਹਨ। (ਅੱਗੇ ਇਸ ਦਾ ਵਿਸਥਾਰ ਕਰਦੇ ਹਨ)।
If the Sikh is hundred times, the eternal true Guru is hundred and one times.
सउ विच वरतै सिख संत इकोतर सौ सतिगुर अबिनासी ।
LINE 168
ਸਦਾਸਦੀਵਦੀਵਾਣਜਿਸੁਅਸਥਿਰਸਦਾਆਵੈਜਾਸੀ
ਸਦਾ ਸਦਾ ਜਿਸ ਦਾ 'ਦੀਵਾਨ' (ਸਤਿਸੰਗ) ਹੈ (ਆਪ ਬੀ) ਸਦਾ ਸਥਿਰ ਆਉਣ ਜਾਣੋ ਰਹਤ (ਅਕਾਸ਼ ਵਤ ਪੂਰਣ) ਹਨ।
His court is ever steadfast and he never undergoes the cycle of transmigra­tion.
सदा सदीव दीवाण जिसु असथिर सदा न आवै जासी ।
LINE 169
ਇਕਮਨਜਿਨ੍ਹੈਂਧਿਆਇਆਕਾਟੀਗਲਹੁਤਿਸੈਜਮਫਾਸੀ
ਇਕਾਗਰ ਮਨ ਕਰ ਕੇ ਜਿਸ ਨੇ ਸਤਿਗੁਰੂ ਨੂੰ ਧਿਆਇਆ ਉਸ ਦੇ ਗਲੋਂ ਜਮ ਨੇ ਫਾਸੀ ਕੱਟ ਦਿੱਤੀ ਹੈ।
He who meditates upon Him with singleminded devotion, gets his noose of Yama, cut asunder.
इक मन जिन्हैं धिआइआ काटी गलहु तिसै जम फासी ।
LINE 170
ਇਕੋਇਕਵਰਤਦਾਸਬਦਸੁਰਤਿਸਤਿਗੁਰੂਜਣਾਸੀ
ਇਕੋ ਆਤਮਾਂ ਹੀ ਸਾਰੇ ਵਰਤਦਾ ਹੈ, ਸਤਿਗੁਰੂ ਦੇ ਸ਼ਬਦ ਦੀ ਸੂਰਤ ਇਹ ਗਿਆਨ ਕਰਾਵੇਗਾ।
That one Lord alone pervades everywhere, and only by merging consciousness in the word that true Guru can be known.
इको इक वरतदा सबद सुरति सतिगुरू जणासी ।
LINE 171
ਬਿਨੁਦਰਸਨੁਗੁਰੁਮੂਰਤਿਭ੍ਰਮਤਾਫਿਰੇਲਖਜੂਨਿਚਉਰਾਸੀ
ਗੁਰੂ ਦੀ ਮੂਰਤ ਦੇ ਦਰਸ਼ਨੋਂ ਬਾਹਰਾ ਹੈ, ਚੌਰਾਸੀ ਲਖ ਜੂਨੀਆਂ ਵਿਖੇ ਭਟਕਦਾ ਫਿਰਦਾ ਹੈ।
Without the glimpse of the manifest Guru (the word of Guru), thefts, wanders in eightyfour lacs of species of life.
बिनु दरसनु गुरु मूरति भ्रमता फिरे लख जूनि चउरासी ।
LINE 172
ਬਿਨੁਦੀਖਿਆਗੁਰਦੇਵਦੀਮਰਿਜਨਮੇਵਿਚਿਨਰਕਪਵਾਸੀ
ਗੁਰਦੇਵ ਦੀ ('ਦੀਖਿਆ') ਸਿਖਯਾ ਤੋਂ ਬਾਝ ਮਰਣ ਜਨਮ ਦੇ ਨਰਕ ਵਿਖੇ ਪਵੇਗਾ।
Without the teachings of Guru, the jivgoes on taking birth and dying and is ultimately thrown in hell.
बिनु दीखिआ गुरदेव दी मरि जनमे विचि नरक पवासी ।
LINE 173
ਨਿਰਗੁਣਸਰਗੁਣਸਤਿਗੁਰੂਵਿਰਲਾਕੋਗੁਰਸਬਦਸਮਾਸੀ
ਨਿਰਗੁਣ ਅਤੇ ਸਰਗੁਣਾ ਰੂਪ ਸਤਿਗੁਰ ਨੂੰ ਹੀ ਜਾਣਕੇ ਕੋਈ ਵਿਰਲਾ ਗੁਰ ਸ਼ਬਦ ਵਿਖੇ ਸਮਾਏਗਾ।
The true Guru (Lord) is without attributes and yet possesses all the qualities.
निरगुण सरगुण सतिगुरू विरला को गुर सबद समासी ।
LINE 174
ਬਿਨੁਗੁਰੁਓਟਹੋਰੁਕੋਸਚੀਓਟਕਦੇਬਿਨਾਸੀ
ਬਿਨਾ ਗੁਰੂ ਦੇ ਹੋਰ ਕੋਈ ਓਟ ਨਹੀਂ ਹੈ (ਇਹੋ ਸੱਚੀ ਓਟ ਹੈ ਸੱਚੀ ਓਟ ਕਦੇ ਬਿਨਾਸੀ ਨਹੀਂ।
A rare one absorbes himself in the word of the Guru. There is no shelter without Guru's and this true refuge never gets destroyed.
बिनु गुरु ओट न होरु को सची ओट न कदे बिनासी ।
LINE 175
ਗੁਰਾਂਗੁਰੂਸਤਿਗੁਰੁਪੁਰਖੁਆਦਿਅੰਤਿਥਿਰੁਗੁਰੂਰਹਾਸੀ
(੯) ਗੁਰੂ ਦਾ ਗੁਰੂ ਸਤਿਗੁਰੂ ਪੁਰਖ ਹੈ, ਆਦਿ ਅੰਤ ਵਿਚ ਥਿਰ ਗੁਰੂ ਰਹੇਗਾ।
The true Guru (Lord), Guru of all Gurus, is the immutable Guru from beginning to end.
गुरां गुरू सतिगुरु पुरखु आदि अंति थिरु गुरू रहासी ।
LINE 176
ਕੋਵਿਰਲਾਗੁਰਮੁਖਿਸਹਜਿਸਮਾਸੀ੨੧।।
(੧੦) ਕੋਈ ਵਿਰਲਾ (ਜੋ) ਗੁਰਮੁਖ ਹੋਊ, ਸੋ ਸਹਜ ਵਿਚ ਸਮਾਏਗਾ।
Any rare gurmukh gets merged in the equipoise.
को विरला गुरमुखि सहजि समासी ।२१।
LINE 177
ਪਉੜੀ੨੨
पउड़ी २२
LINE 178
ਧਿਆਨਮੂਲਮੂਰਤਿਗੁਰੂਪੂਜਾਮੂਲਗੁਰੁਚਰਣਪੁਜਾਏ
ਧਿਆਨ ਦਾ 'ਮੂਲ' (ਮੁੱਢ) ਗੁਰੂ ਦੀ ਮੂਰਤ ਹੈ (ਅਰਥਾਤ ਗੁਰ ਮੂਰਤੀ ਵਿਖੇ ਸਾਰੇ ਧਿਆਨ ਹਨ), (ਤਿਹਾ ਹੀ) ਪੂਜਾ ਦਾ ਮੂਲ ਗੁਰੂ ਚਰਣਾਂ ਦੀ ਪੂਜਾ ਹੈ।
Basis of meditation is the form of Gum (who is with qualities as well as beyond all qualities) and basic worship is worship of the feet of the Guru.
धिआन मूल मूरति गुरू पूजा मूल गुरु चरण पुजाए ।
LINE 179
ਮੰਤ੍ਰੁਮੂਲੁਗੁਰੁਵਾਕਹੈਸਚੁਸਬਦੁਸਤਿਗੁਰੂਸੁਣਾਏ
ਮੰਤਰਾਂ ਦਾ ਮੂਲ ਗੁਰੂ ਦਾ ਬਚਨ ਹੈ, ਕਿਉਂ ਜੋ ਸੱਚਾ ਸ਼ਬਦ ਸਤਿਗੁਰੂ ਸੁਣਾਵਦਾ ਹੈ।
Basis of the mantras is the word of the Guru and the true Guru recites the true word.
मंत्रु मूलु गुरु वाक है सचु सबदु सतिगुरू सुणाए ।
LINE 180
ਚਰਣੋਦਕੁਪਵਿਤ੍ਰਹੈਚਰਣਕਮਲਗੁਰੁਸਿਖਧੁਆਏ
ਗੁਰੂ ਦੇ ਚਰਣ ਕਮਲਾਂ ਨੂੰ ਜੋ ਗੁਰੂ ਦੇ ਸਿਖ ਧੋਂਦੇ ਹਨ ਓਹ ਚਰਣੋਦਕ ਪਵਿੱਤ੍ਰ ਹੈ।
The wash of the feet of Guru is sacred and the Sikhs wash the lotus feet (of the Guru).
चरणोदकु पवित्र है चरण कमल गुरु सिख धुआए ।
LINE 181
ਚਰਣਾਮ੍ਰਿਤਕਸਮਲਕਟੇਗੁਰੁਧੂਰੀਬੁਰੇਲੇਖਮਿਟਾਏ
ਚਰਣਾਮ੍ਰਿਤ ('ਕਸਮਲ') ਭਾਰੀ ਪਾਪਾਂ ਨੂੰ ਕੱਟ ਦੇਂਦਾ ਹੈ, ਗੁਰੂ ਚਰਨ ਦੀ ਧੂਰੀ ਖੋਟੇ ਲੇਖਾਂ ਨੂੰ ਮਿਟਾਉਂਦੀ ਹੈ।
Nectar of the feet of Guru cuts asunder all sins and the dust of the Guru's feet erases all evil writs.
चरणाम्रित कसमल कटे गुरु धूरी बुरे लेख मिटाए ।
LINE 182
ਸਤਿਨਾਮੁਕਰਤਾਪੁਰਖੁਵਾਹਿਗੁਰੂਵਿਚਿਰਿਦੈਸਮਾਏ
(ੴ) ਸਤਿਨਾਮੁ ਕਰਤਾ ਪੁਰਖੁ (ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਜਪੁ॥ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ) ਇਸ ਵਾਹਿਗੁਰੂ (ਗੁਰਮੰਤਰ) ਨੂੰ ਰਿਦੇ ਵਿਚ ਵਸਾਵੇ।
By its grace the true named creator Lord, Vahiguru, comes to reside in the heart.
सति नामु करता पुरखु वाहिगुरू विचि रिदै समाए ।
LINE 183
ਬਾਰਹਤਿਲਕਮਿਟਾਇਕੇਗੁਰਮੁਖਿਤਿਲਕਨੀਸਾਣਚੜ੍ਹਾਏ
ਬਾਰਾਂ ਤਿਲਕ (ਬੈਰਾਗੀਆਂ ਦੇ) ਮਿਟਾ ਕਰ ਕੇ ਗੁਰਮੁਖ ਗੁਰੂ ਦੇ ਝੰਡੇ ਦਾ ਤਿਲਕ ਚੜ੍ਹਾਵੇ (ਅਥਵਾ ਪ੍ਰਤੱਖ ਤਿਲਕ ਸੁਰਤ ਉੱਚੀ ਕਰਨੇ ਦਾ ਲਾਵੇ)।
Effacing the twelve marks of the yogis, the gurmukh puts on his forehead the mark of the grace of the Lord.
बारह तिलक मिटाइ के गुरमुखि तिलक नीसाण चढ़ाए ।
LINE 184
ਰਹੁਰਾਸੀਰਹੁਰਾਸਿਏਹੁਇਕੋਜਪੀਐਹੋਰੁਤਜਾਏ
ਹੋਰ ਰਹੁਰਾਸਾਂ ਵਿਚੋਂ ਇਕ ਹੀ 'ਰਹਿਰਾਸ' (ਗੁਰੂ ਬਾਣੀ ਦੀ) ਜਾਣਕੇ ਇਸ ਦਾ ਜਾਪ ਕਰ ਕੇ ਹੋਰ (ਜਾਪ) ਛੱਡ ਦੇਵੇ (ਅਥਵਾ ਰਹੁ ਰੀਤਾਂ ਵਿਚੋਂ ਇਕੋ ਰਾਹੁ ਰੀਤ ਚੰਗੀ ਹੈ ਕਿ ਹੋਰ ਜਾਪ ਛੱਡਕੇ ਇਕ ਦਾ ਜਾਪ ਕਰੇ)।
Out of all religious conducts, only one code of conduct is true that repudiat­ing all, one should go on remembering the one Lord alone.
रहुरासी रहुरासि एहु इको जपीऐ होरु तजाए ।
LINE 185
ਬਿਨੁਗੁਰਦਰਸਣੁਦੇਖਣਾਭ੍ਰਮਤਾਫਿਰੇਠਉੜਿਨਹੀਂਪਾਏ
Following any one other than the Guru, man goes on wandering without any shelter.
बिनु गुर दरसणु देखणा भ्रमता फिरे ठउड़ि नहीं पाए ।
LINE 186
ਬਿਨੁਗੁਰੁਪੂਰੈਆਏਜਾਏ੨੨੪੦।।।ਚਾਲੀਹ
(੯) ਬਿਨਾ ਪੂਰਣ ਗੁਰੂ ਦੇ (ਚੌਰਾਸੀ ਲੱਖ ਜੋਨੀਆਂ ਵਿਖੇ) ਮਰਦਾ ਜੰਮਦਾ ਰਹਿੰਦਾ ਹੈ।☬ਭਾਵ- ਤਾਂਤੇ ਗੁਰਾਂ ਗੁਰ, ਸਤਿਗੁਰ ਪੁਰਖ ਗੁਰੂ ਨਾਨਕ ਦੇਵ ਦੀ ਸ਼ਰਨ ਆਵੇ।
De­void of the perfect Guru, jiv goes on suffering transmigration.
बिनु गुरु पूरै आए जाए ।२२।४०। चालीह ।