ਸ਼੍ਰੀ ਦਸਮ ਗ੍ਰੰਥ

ਅੰਗ 41
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਰੰਬਾਮਚਾਪਿਯੰਕ੍ਰਿਪਾਣੰਕਰਾਲੰ
(ਜਿਸ ਦੇ) ਖਬੇ ਹੱਥ ਵਿਚ ਧਨੁਸ਼ (ਅਤੇ ਸਜੇ ਹੱਥ ਵਿਚ) ਭਿਆਨਕ ਤਲਵਾਰ ਹੈ।
He holds the bow in His left hand and the terrible sword (in the right)
करं बाम चापियं क्रिपाणं करालं ॥
LINE 02
ਮਹਾਤੇਜਤੇਜੰਬਿਰਾਜੈਬਿਸਾਲੰ
ਤੇਜਾਂ ਦਾ ਵੀ ਮਹਾ ਤੇਜ ਹੋ ਕੇ ਵਿਸ਼ਾਲ ਰੂਪ ਵਿਚ ਬਿਰਾਜਮਾਨ ਹੈ।
He is the Supreme Effulgence of all lights and sits in His Great Glory
महा तेज तेजं बिराजै बिसालं ॥
LINE 03
ਮਹਾਦਾੜਦਾੜੰਸੁਸੋਹੰਅਪਾਰੰ
(ਉਹ) ਦਾੜ੍ਹਾਂ ਦਾ ਵੀ ਮਹਾ ਦਾੜ੍ਹ (ਆਪਣੇ) ਅਪਾਰ ਰੂਪ ਵਿਚ ਸੁਭਾਇਮਾਨ ਹੈ
He, of Infinite Splendour, is the masher of of the boar-incarnation with great grinder tooth
महा दाड़ दाड़ं सु सोहं अपारं ॥
LINE 04
ਜਿਨੈਚਰਬੀਯੰਜੀਵਜਗ੍ਯੰਹਜਾਰੰ੧੮॥॥
ਜਿਸ ਨੇ ਯੱਗਾਂ (ਜਾਂ ਜਗਤ) ਦੇ ਹਜ਼ਾਰਾਂ ਜੀਵਾਂ ਨੂੰ ਚਬ ਲਿਆ ਹੈ ॥੧੮॥
He crushed and devoured thousands of the creatures of the world. 18
जिनै चरबीयं जीव जग्यं हजारं ॥१८॥
LINE 05
ਡਮਾਡੰਡਡਉਰੂਸਿਤਾਸੇਤਛਤ੍ਰੰ
(ਮਹਾ ਕਾਲ ਦਾ) ਡਉਰੂ ਡੰਮ ਡੰਮ ਕਰ ਕੇ ਵਜਦਾ ਹੈ, ਅਤੇ (ਉਸ ਦਾ) ਕਾਲੇ ਅਤੇ ਚਿੱਟੇ ਰੰਗ ਦਾ ਛਤ੍ਰ ਹੈ।
The tabor (in the hand of Great Death (KAL) resounds and the black and white canopy swings
डमा डंड डउरू सितासेत छत्रं ॥
LINE 06
ਹਾਹਾਹੂਹਹਾਸੰਝਮਾਝਮਅਤ੍ਰੰ
(ਉਹ) ਹਾਹਾ-ਹੂਹੂ ਕਰ ਕੇ ਹਸ ਰਿਹਾ ਹੈ ਅਤੇ (ਉਸਦੇ) ਅਸਤ੍ਰ ਚਮਕ ਰਹੇ ਹਨ।
Loud laughter emanates from his mouth and the weapons (in his hands) glisten
हाहा हूह हासं झमा झम अत्रं ॥
LINE 07
ਮਹਾਘੋਰਸਬਦੰਬਜੇਸੰਖਐਸੰ
ਮਹਾ ਘੋਰ ਧੁੰਨ ਨਾਲ ਸੰਖ ਅਜਿਹੇ ਵਜਦੇ ਹਨ
His conch produces such a terrible sound
महा घोर सबदं बजे संख ऐसं ॥
LINE 08
ਪ੍ਰਲੈਕਾਲਕੇਕਾਲਕੀਜ੍ਵਾਲਜੈਸੰ੧੯॥॥
ਜਿਵੇਂ ਪਰਲੋ ਦੀ ਮ੍ਰਿਤੂ ਦੀ ਜਵਾਲਾ ਭੜਕ ਰਹੀ ਹੋਵੇ ॥੧੯॥
That appears like the blazing fire of the Death on doomsday. 19
प्रलै काल के काल की ज्वाल जैसं ॥१९॥
LINE 09
ਰਸਾਵਲਛੰਦ
ਰਸਾਵਲ ਛੰਦ:
RASAAVAL STANZA
रसावल छंद ॥
LINE 10
ਘਣੰਘੰਟਬਾਜੰ
ਘਨਘੋਰ ਆਵਾਜ਼ ਨਾਲ ਘੰਟੇ ਵਜਦੇ ਹਨ
Many gongs resound and hearing their sound,!
घणं घंट बाजं ॥
LINE 11
ਧੁਣੰਮੇਘਲਾਜੰ
(ਜਿਨ੍ਹਾਂ ਦੀ) ਧੁੰਨ ਸੁਣ ਕੇ ਬਦਲ ਸ਼ਰਮਿੰਦੇ ਹੁੰਦੇ ਹਨ
The clouds feel ashamed!
धुणं मेघ लाजं ॥
LINE 12
ਭਯੋਸਦਏਵੰ
ਅਜਿਹਾ ਸ਼ਬਦ ਹੁੰਦਾ ਹੈ,
Such a sound is produced that it appears!
भयो सद एवं ॥
LINE 13
ਹੜਿਯੋਨੀਰਧੇਵੰ੨੦॥॥
ਮਾਨੋ ਸਮੁੰਦਰ ਵਿਚ ਬਾੜ੍ਹ ਆ ਗਈ ਹੋਵੇ ॥੨੦॥
Like the sound of the surging waves of the sea! 20
हड़ियो नीर धेवं ॥२०॥
LINE 14
ਘੁਰੰਘੁੰਘਰੇਯੰ
ਘੁੰਘਰੂਆਂ ਦੀ ਆਵਾਜ਼ ਆ ਰਹੀ ਹੈ,
The small bells of the feet jingle,!
घुरं घुंघरेयं ॥
LINE 15
ਧੁਣੰਨੇਵਰੇਯੰ
ਝਾਂਝਰਾਂ ਦਾ ਸ਼ਬਦ ਹੋ ਰਿਹਾ ਹੈ।
And the anklets rattle!
धुणं नेवरेयं ॥
LINE 16
ਮਹਾਨਾਦਨਾਦੰ
ਅਜਿਹੇ ਨਾਦਾਂ ਵਿਚ (ਉਸ ਦੇ) ਮਹਾ ਨਾਦ ਦਾ-
Such sounds are peaceful sounds !
महा नाद नादं ॥
LINE 17
ਸੁਰੰਨਿਰਬਿਖਾਦੰ੨੧॥॥
ਸਵਰ ਦੁਖ-ਕਲੇਸ਼ ਤੋਂ ਮੁਕਤ ਕਰਦਾ ਹੋਇਆ (ਚੜ੍ਹਦੀ ਕਲਾ ਵਿਚ ਰਖਦਾ ਹੈ) ॥੨੧॥
Against the great resounding (of gongs)! 21
सुरं निर बिखादं ॥२१॥
LINE 18
ਸਿਰੰਮਾਲਰਾਜੰ
(ਉਸ ਦੇ) ਸਿਰ ਤੇ ਮਾਲਾ ਸ਼ੁਭਾਇਮਾਨ ਹੈ
The rosary of heads glorified his neck, !
सिरं माल राजं ॥
LINE 19
ਲਖੇਰੁਦ੍ਰਲਾਜੰ
ਜਿਸ ਨੂੰ ਵੇਖ ਕੇ ਰੁਦਰ ਵੀ ਸ਼ਰਮਿੰਦਾ ਹੁੰਦਾ ਹੈ।
Seeing which the god Shiva feels abashed!
लखे रुद्र लाजं ॥
LINE 20
ਸੁਭੇਚਾਰਚਿਤ੍ਰੰ
(ਇਸ ਤਰ੍ਹਾਂ ਉਸ ਦੀ) ਸੁੰਦਰ ਮੂਰਤ ਸੋਭਦੀ ਹੈ
Such a beautiful image appears magnificent !
सुभे चार चित्रं ॥
LINE 21
ਪਰਮੰਪਵਿਤ੍ਰੰ੨੨॥॥
ਜੋ ਬਹੁਤ ਪਵਿੱਤਰ ਹੈ ॥੨੨॥
And it is greatly holy! 22
परमं पवित्रं ॥२२॥
LINE 22
ਮਹਾਗਰਜਗਰਜੰ
(ਉਸ ਦੀ) ਮਹਾਨ ਗਰਜ ਨੂੰ ਸੁਣ ਕੇ
He produces the very loud roar, !
महा गरज गरजं ॥
LINE 23
ਸੁਣੇਦੂਤਲਰਜੰ
ਯਮ-ਦੂਤ ਕੰਬਣ ਲਗ ਜਾਂਦੇ ਹਨ।
Hearing which the messengers (of Yama) tremble!
सुणे दूत लरजं ॥
LINE 24
ਸ੍ਰਵੰਸ੍ਰੋਣਸੋਹੰ
(ਉਸ ਦੇ ਗੱਲੇ ਵਿਚ ਪਈ ਨਰ-ਮੁੰਡ-ਮਾਲਾ ਵਿਚੋਂ) ਚੋਂਦਾ ਹੋਇਆ ਲਹੂ (ਇਤਨਾ) ਸੋਭ ਰਿਹਾ ਹੈ
The blood oozes (from his rosary of skulls) glorifying his neck !
स्रवं स्रोण सोहं ॥
LINE 25
ਮਹਾਮਾਨਮੋਹੰ੨੩॥॥
ਕਿ ਮਹਾਮਾਨ ਵਾਲਿਆਂ ਨੂੰ ਵੀ ਮੋਹ ਲੈਂਦਾ ਹੈ ॥੨੩॥
And it is fascinating his great honour! 23
महा मान मोहं ॥२३॥
LINE 26
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA!
भुजंग प्रयात छंद ॥
LINE 27
ਸ੍ਰਿਜੇਸੇਤਜੰਜੇਰਜੰਉਤਭੁਜੇਵੰ
(ਉਸ ਨੇ) ਸੇਤਜ, ਜੇਰਜ ਅਤੇ ਉਤਭੁਜ ਦੀ ਸਿਰਜਨਾ ਕੀਤੀ ਹੈ।
Thou hast created the Svetaja, Jeraju and Uddahhujja division of creation. !
स्रिजे सेतजं जेरजं उतभुजेवं ॥
LINE 28
ਰਚੇਅੰਡਜੰਖੰਡਬ੍ਰਹਮੰਡਏਵੰ
ਇਸੇ ਤਰ੍ਹਾਂ ਅੰਡਜ ਤੋਂ ਖੰਡਾਂ ਬ੍ਰਹਿਮੰਡਾਂ ਦੀ ਰਚਨਾ ਕੀਤੀ ਹੈ।
Like this Thou hast created the Andaja division and also the regions and universes!
रचे अंडजं खंड ब्रहमंड एवं ॥
LINE 29
ਦਿਸਾਬਿਦਿਸਾਯੰਜਿਮੀਆਸਮਾਣੰ
(ਉਸ ਨੇ ਹੀ) ਦਿਸ਼ਾ, ਵਿਦਿਸ਼ਾ, ਜ਼ਮੀਨ ਅਤੇ ਆਸਮਾਨ (ਬਣਾਏ ਹਨ)
Thou hast also created the directions, the indivcations, the earth and the sky. !
दिसा बिदिसायं जिमी आसमाणं ॥
LINE 30
ਚਤੁਰਬੇਦਕਥ੍ਯੰਕੁਰਾਣੰਪੁਰਾਣੰ੨੪॥॥
ਅਤੇ ਚਾਰ ਵੇਦਾਂ, ਕੁਰਾਨ ਅਤੇ ਪੁਰਾਣਾਂ ਦਾ ਕਥਨ ਕੀਤਾ ਹੈ ॥੨੪॥
Thou hast also related the four Vedas, the Quran and the Puranas! 24
चतुर बेद कथ्यं कुराणं पुराणं ॥२४॥
LINE 31
ਰਚੇਰੈਣਦਿਵਸੰਥਪੇਸੂਰਚੰਦ੍ਰੰ
(ਉਸ ਨੇ) ਦਿਨ ਰਾਤ ਦੀ ਰਚਨਾ ਕੀਤੀ ਅਤੇ ਸੂਰਜ ਤੇ ਚੰਦ੍ਰਮਾ ਨੂੰ ਸਥਾਪਿਤ ਕੀਤਾ ਹੈ।
Thou hast created night and day and established the sun and moon. !
रचे रैण दिवसं थपे सूर चंद्रं ॥
LINE 32
ਠਟੇਦਈਵਦਾਨੋਰਚੇਬੀਰਬਿੰਦ੍ਰੰ
ਦੇਵਤਿਆਂ ਅਤੇ ਦੈਂਤਾਂ ਨੂੰ ਬਣਾਇਆ ਅਤੇ ਬਹੁਤ ਵੱਡੇ ਵੀਰ ਸੂਰਮੇ ਪੈਦਾ ਕੀਤੇ ਹਨ।
Thou hast created gods and demons of the mighty Death hath subdued all!
ठटे दईव दानो रचे बीर बिंद्रं ॥
LINE 33
ਕਰੀਲੋਹਕਲਮੰਲਿਖ੍ਯੋਲੇਖਮਾਥੰ
ਲੋਹ-ਕਲਮ (ਤਕਦੀਰ ਦੀ ਤਖ਼ਤੀ) ਬਣਾਈ ਅਤੇ (ਸਭ ਦੇ) ਮੱਥੇ ਉਤੇ ਲੇਖ ਲਿਖਿਆ
Thou hast created the pen to write on the tablet and hast recorded the writ on the forehead. !
करी लोह कलमं लिख्यो लेख माथं ॥
LINE 34
ਸਬੈਜੇਰਕੀਨੇਬਲੀਕਾਲਹਾਥੰ੨੫॥॥
ਅਤੇ ਕਾਲ ਦੇ ਬਲਵਾਨ ਹੱਥ ਨੇ ਸਭ ਨੂੰ ਅਧੀਨ ਕੀਤਾ ਹੈ ॥੨੫॥
The hand of the mighty Death hath subdued all! 25
सबै जेर कीने बली काल हाथं ॥२५॥
LINE 35
ਕਈਮੇਟਿਡਾਰੇਉਸਾਰੇਬਨਾਏ
(ਉਸ ਨੇ) ਕਈ ਮਿਟਾ ਦਿੱਤੇ ਅਤੇ ਫਿਰ ਉਸਾਰ ਕੇ ਬਣਾ ਦਿੱਤੇ।
He hath effaced many and then made (created) others.!
कई मेटि डारे उसारे बनाए ॥
LINE 36
ਉਪਾਰੇਗੜੇਫੇਰਿਮੇਟੇਉਪਾਏ
(ਇਸ ਤਰ੍ਹਾਂ ਸ੍ਰਿਸ਼ਟੀ ਨੂੰ) ਉਖਾੜਿਆ, ਬਣਾਇਆ, ਫਿਰ ਮੇਟਿਆ ਅਤੇ ਪੈਦਾ ਕੀਤਾ।
He destroys the created ones and then creates after effacing!
उपारे गड़े फेरि मेटे उपाए ॥
LINE 37
ਕ੍ਰਿਆਕਾਲਜੂਕੀਕਿਨੂਪਛਾਨੀ
ਕਾਲ ਜੀ ਦੀ ਕ੍ਰਿਆ (ਕਾਰਵਾਈ) ਨੂੰ ਕਿਸੇ ਨਹੀਂ ਪਛਾਣਿਆ।
None could comprehend the working of Death (KAL).!
क्रिआ काल जू की किनू न पछानी ॥
LINE 38
ਘਨਿਯੋਪੈਬਿਹੈਹੈਘਨਿਯੋਪੈਬਿਹਾਨੀ੨੬॥॥
ਬਹੁਤਿਆਂ ਉਤੇ ਬੀਤ ਚੁਕੀ ਹੈ ਅਤੇ ਬਹੁਤਿਆਂ ਉਤੇ ਬੀਤੀ ਹੈ ॥੨੬॥
Many have experienced it and many will experience it! 26
घनियो पै बिहै है घनियो पै बिहानी ॥२६॥
LINE 39
ਕਿਤੇਕ੍ਰਿਸਨਸੇਕੀਟਕੋਟੈਬਨਾਏ
(ਉਸ ਨੇ) ਕਿਤਨੇ ਹੀ ਕ੍ਰਿਸ਼ਨ ਵਰਗੇ ਕਰੋੜਾਂ ਬਣਾਏ,
Somewhere He hath created millions of the servants like Krishna.!
किते क्रिसन से कीट कोटै बनाए ॥
LINE 40
ਕਿਤੇਰਾਮਸੇਮੇਟਿਡਾਰੇਉਪਾਏ
ਕਿਤਨੇ ਹੀ ਰਾਮ ਵਰਗੇ ਪੈਦਾ ਕੀਤੇ ਅਤੇ ਮਿਟਾ ਦਿੱਤੇ,
Somewhere He hath effaced and then created (many) like Rama!
किते राम से मेटि डारे उपाए ॥
LINE 41
ਮਹਾਦੀਨਕੇਤੇਪ੍ਰਿਥੀਮਾਝਿਹੂਏ
ਕਿਤਨੇ ਹੀ ਮੁਹੰਮਦ (ਮਹਾਦੀਨ) ਧਰਤੀ ਉਤੇ ਹੋਏ,
Many Muhammads had been on the earth. !
महादीन केते प्रिथी माझि हूए ॥
LINE 42
ਸਮੈਆਪਨੀਆਪਨੀਅੰਤਿਮੂਏ੨੭॥॥
ਸਾਰੇ ਹੀ ਆਪਣੇ ਆਪਣੇ ਸਮੇਂ (ਵਿਚ ਹੋ ਕੇ) ਅੰਤ ਵਿਚ ਸਮਾ ਗਏ ॥੨੭॥
They were born and then died in their own times! 27
समै आपनी आपनी अंति मूए ॥२७॥
LINE 43
ਜਿਤੇਅਉਲੀਆਅੰਬੀਆਹੋਇਬੀਤੇ
ਜਿਤਨੇ ਵੀ ਧਰਮ-ਆਗੂ ਅਥਵਾ ਪੈਗ਼ੰਬਰ ਹੋ ਚੁਕੇ ਹਨ,
All the Prophets and saints of the past were conquered by Death (KAL),!
जिते अउलीआ अंबीआ होइ बीते ॥
LINE 44
ਤਿਤ੍ਯੋਕਾਲਜੀਤਾਤੇਕਾਲਜੀਤੇ
ਉਨ੍ਹਾਂ (ਸਭ ਨੂੰ) ਕਾਲ ਨੇ ਜਿਤਿਆ ਹੈ ਪਰ ਉਹ ਕਾਲ ਨੂੰ ਨਹੀਂ ਜਿਤ ਸਕੇ।
But none could conquer it (him)!
तित्यो काल जीता न ते काल जीते ॥
LINE 45
ਜਿਤੇਰਾਮਸੇਕ੍ਰਿਸਨਹੁਇਬਿਸਨੁਆਏ
ਜਿਤਨੇ ਵੀ ਵਿਸ਼ਣੂ ਦੇ (ਅਵਤਾਰ ਰੂਪ ਵਿਚ) ਕ੍ਰਿਸ਼ਨ ਅਤੇ ਰਾਮ ਵਰਗੇ ਆਏ,
All the incarnations of Vishnu like Rama and Krishan were destroyed by KAL,!
जिते राम से क्रिसन हुइ बिसनु आए ॥
LINE 46
ਤਿਤ੍ਯੋਕਾਲਖਾਪਿਓਤੇਕਾਲਘਾਏ੨੮॥॥
ਉਨ੍ਹਾਂ ਸਭ ਨੂੰ ਕਾਲ ਨੇ ਖਪਾ ਦਿੱਤਾ, ਪਰ ਉਹ ਕਾਲ ਦਾ ਨਾਸ਼ ਨਹੀਂ ਕਰ ਸਕੇ ॥੨੮॥
But they could not destroy him! 28
तित्यो काल खापिओ न ते काल घाए ॥२८॥
LINE 47
ਜਿਤੇਇੰਦ੍ਰਸੇਚੰਦ੍ਰਸੇਹੋਤਆਏ
ਜਿਤਨੇ ਵੀ ਇੰਦਰ ਅਤੇ ਚੰਦ੍ਰਮਾ ਵਰਗੇ ਹੋਏ,
All the indras and Chandras (moons) who came into being were destroyed by KAL,!
जिते इंद्र से चंद्र से होत आए ॥
LINE 48
ਤਿਤ੍ਯੋਕਾਲਖਾਪਾਤੇਕਾਲਿਘਾਏ
ਉਨ੍ਹਾਂ ਸਭ ਨੂੰ ਕਾਲ ਨੇ ਖਪਾ ਦਿੱਤਾ, ਪਰ ਕਾਲ ਨੂੰ ਨਾ ਖ਼ਤਮ ਕਰ ਸਕੇ।
But they could not destroy him!
तित्यो काल खापा न ते कालि घाए ॥