ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 417
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਆਸਾਮਹਲਾਅਸਟਪਦੀਆਘਰੁ
ਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raag Aasaa, First Mahalaa, Ashtapadees, Third House:
रागु आसा महला १ असटपदीआ घरु ३ ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਜਿਨਸਿਰਿਸੋਹਨਿਪਟੀਆਮਾਂਗੀਪਾਇਸੰਧੂਰੁ
ਜਿਨ੍ਹਾਂ (ਸੁੰਦਰੀਆਂ) ਦੇ ਸਿਰ ਉਤੇ ਕੇਸਾਂ ਦੇ ਵਿਚਕਾਰਲੇ ਚੀਰ ਵਿਚ ਸੰਧੂਰ ਪਾ ਕੇ (ਕਾਲੇ ਕੇਸਾਂ ਦੀਆਂ) ਪੱਟੀਆਂ (ਹੁਣ ਤਕ) ਸੋਭਦੀਆਂ ਆ ਰਹੀਆਂ ਸਨ,
Those heads adorned with braided hair, with their parts painted with vermillion
जिन सिरि सोहनि पटीआ मांगी पाइ संधूरु ॥
LINE 04
ਸੇਸਿਰਕਾਤੀਮੁੰਨੀਅਨਿੑਗਲਵਿਚਿਆਵੈਧੂੜਿ
ਉਹਨਾਂ ਦੇ ਸਿਰ ਕੈਂਚੀ ਨਾਲ ਮੁਨੇ ਜਾ ਰਹੇ ਹਨ ਤੇ ਉਹਨਾਂ ਦੇ ਗਲ ਵਿੱਚ ਮਿੱਟੀ ਪੈ ਰਹੀ ਹੈ।
those heads were shaved with scissors, and their throats were choked with dust.
से सिर काती मुंनीअनि गल विचि आवै धूड़ि ॥
LINE 05
ਮਹਲਾਅੰਦਰਿਹੋਦੀਆਹੁਣਿਬਹਣਿਮਿਲਨਿੑਹਦੂਰਿ॥॥
ਜੇਹੜੀਆਂ ਪਹਿਲਾਂ ਆਪਣੇ ਮਹਲਾਂ ਵਿਚ ਵੱਸਦੀਆਂ ਸਨ, ਹੁਣ ਉਹਨਾਂ ਨੂੰ ਉਹਨਾਂ ਮਹਲਾਂ ਦੇ ਕਿਤੇ ਨੇੜੇ ਭੀ ਢੁਕਣ ਨਹੀਂ ਦਿੱਤਾ ਜਾਂਦਾ ॥੧॥
They lived in palatial mansions, but now, they cannot even sit near the palaces. ||1||
महला अंदरि होदीआ हुणि बहणि न मिलनि हदूरि ॥१॥
LINE 06
ਆਦੇਸੁਬਾਬਾਆਦੇਸੁ
ਹੇ ਅਕਾਲ ਪੁਰਖ! ਨਮਸਕਾਰ ਤੈਨੂੰ ਨਮਸਕਾਰ ਹੈ!
Hail to You, O Father Lord, Hail to You!
आदेसु बाबा आदेसु ॥
LINE 07
ਆਦਿਪੁਰਖਤੇਰਾਅੰਤੁਪਾਇਆਕਰਿਕਰਿਦੇਖਹਿਵੇਸ॥॥ਰਹਾਉ
ਹੇ ਆਦਿ ਪੁਰਖ! (ਤੇਰੇ ਭਾਣਿਆਂ ਦਾ ਸਾਨੂੰ) ਭੇਤ ਨਹੀਂ ਮਿਲਦਾ। ਤੂੰ ਇਹ ਭਾਣੇ ਆਪ ਹੀ ਕਰ ਕੇ ਆਪ ਹੀ ਵੇਖ ਰਿਹਾ ਹੈਂ ॥੧॥ ਰਹਾਉ ॥
O Primal Lord. Your limits are not known; You create, and create, and behold the scenes. ||1||Pause||
आदि पुरख तेरा अंतु न पाइआ करि करि देखहि वेस ॥१॥ रहाउ ॥
LINE 08
ਜਦਹੁਸੀਆਵੀਆਹੀਆਲਾੜੇਸੋਹਨਿਪਾਸਿ
ਜਦੋਂ ਉਹ ਸੁੰਦਰੀਆਂ ਵਿਆਹੀਆਂ ਆਈਆਂ ਸਨ, ਉਹਨਾਂ ਦੇ ਕੋਲ ਉਹਨਾਂ ਦੇ ਲਾੜੇ ਸੋਹਣੇ ਲੱਗ ਰਹੇ ਸਨ,
When they were married, their husbands looked so handsome beside them.
जदहु सीआ वीआहीआ लाड़े सोहनि पासि ॥
LINE 09
ਹੀਡੋਲੀਚੜਿਆਈਆਦੰਦਖੰਡਕੀਤੇਰਾਸਿ
ਉਹ ਪਾਲਕੀਆਂ ਵਿਚ ਚੜ੍ਹ ਕੇ ਆਈਆਂ ਸਨ, (ਉਹਨਾਂ ਦੀਆਂ ਬਾਹਾਂ ਉਤੇ) ਹਾਥੀ-ਦੰਦ ਦੇ ਚੂੜੇ ਸਜੇ ਹੋਏ ਸਨ।
They came in palanquins, decorated with ivory;
हीडोली चड़ि आईआ दंद खंड कीते रासि ॥
LINE 10
ਉਪਰਹੁਪਾਣੀਵਾਰੀਐਝਲੇਝਿਮਕਨਿਪਾਸਿ॥॥
(ਸਹੁਰੇ-ਘਰ ਆਈਆਂ ਦੇ) ਉਤੋਂ ਦੀ (ਸਗਨਾਂ ਦਾ) ਪਾਣੀ ਵਾਰਿਆ ਜਾਂਦਾ ਸੀ, (ਸ਼ੀਸ਼ਿਆਂ-ਜੜੇ) ਪੱਖੇ ਉਹਨਾਂ ਦੇ ਕੋਲ (ਉਹਨਾਂ ਦੇ ਹੱਥਾਂ ਵਿਚ) ਲਿਸ਼ਕ ਰਹੇ ਸਨ ॥੨॥
water was sprinkled over their heads, and glittering fans were waved above them. ||2||
उपरहु पाणी वारीऐ झले झिमकनि पासि ॥२॥
LINE 11
ਇਕੁਲਖੁਲਹਨਿੑਬਹਿਠੀਆਲਖੁਲਹਨਿੑਖੜੀਆ
(ਸਹੁਰੇ-ਘਰ ਆ ਕੇ) ਬੈਠੀਆਂ ਉਹ ਇਕ ਇਕ ਲੱਖ ਰੁਪਈਆ (ਸਗਨਾਂ ਦਾ) ਲੈਂਦੀਆਂ ਸਨ, ਖਲੋਤੀਆਂ ਭੀ ਲੈਂਦੀਆਂ ਸਨ।
They were given hundreds of thousands of coins when they sat, and hundreds of thousands of coins when they stood.
इकु लखु लहनि बहिठीआ लखु लहनि खड़ीआ ॥
LINE 12
ਗਰੀਛੁਹਾਰੇਖਾਂਦੀਆਮਾਣਨਿੑਸੇਜੜੀਆ
ਗਰੀ-ਛੁਹਾਰੇ ਖਾਂਦੀਆਂ ਸਨ, ਤੇ ਸੋਹਣੀਆਂ ਸੇਜਾਂ ਮਾਣਦੀਆਂ ਸਨ।
They ate coconuts and dates, and rested comfortably upon their beds.
गरी छुहारे खांदीआ माणनि सेजड़ीआ ॥
LINE 13
ਤਿਨੑਗਲਿਸਿਲਕਾਪਾਈਆਤੁਟਨਿੑਮੋਤਸਰੀਆ॥॥
(ਅੱਜ) ਉਹਨਾਂ ਦੇ ਗਲ ਵਿਚ (ਜ਼ਾਲਮਾਂ ਨੇ) ਰੱਸੀਆਂ ਪਾਈਆਂ ਹੋਈਆਂ ਹਨ, ਉਹਨਾਂ ਦੇ (ਗਲ ਪਏ) ਮੋਤੀਆਂ ਦੇ ਹਾਰ ਟੁੱਟ ਰਹੇ ਹਨ ॥੩॥
But ropes were put around their necks, and their strings of pearls were broken. ||3||
तिन गलि सिलका पाईआ तुटनि मोतसरीआ ॥३॥
LINE 14
ਧਨੁਜੋਬਨੁਦੁਇਵੈਰੀਹੋਏਜਿਨੑੀਰਖੇਰੰਗੁਲਾਇ
(ਉਹਨਾਂ ਦਾ) ਧਨ ਤੇ ਜੋਬਨ, ਜਿਨ੍ਹਾਂ ਨੇ ਉਹਨਾਂ ਸੁੰਦਰੀਆਂ ਨੂੰ ਨਸ਼ਾ ਚਾੜ੍ਹਿਆ ਹੋਇਆ ਸੀ, ਅੱਜ ਦੋਵੇਂ ਹੀ ਉਹਨਾਂ ਦੇ ਵੈਰੀ ਬਣੇ ਹੋਏ ਹਨ।
Their wealth and youthful beauty, which gave them so much pleasure, have now become their enemies.
धनु जोबनु दुइ वैरी होए जिनी रखे रंगु लाइ ॥
LINE 15
ਦੂਤਾਨੋਫੁਰਮਾਇਆਲੈਚਲੇਪਤਿਗਵਾਇ
(ਬਾਬਰ ਨੇ) ਜ਼ਾਲਮ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਹੈ, ਉਹ ਉਹਨਾਂ ਦੀ ਇੱਜ਼ਤ ਗਵਾ ਕੇ ਉਹਨਾਂ ਨੂੰ ਲੈ ਜਾ ਰਹੇ ਹਨ।
The order was given to the soldiers, who dishonored them, and carried them away.
दूता नो फुरमाइआ लै चले पति गवाइ ॥
LINE 16
ਜੇਤਿਸੁਭਾਵੈਦੇਵਡਿਆਈਜੇਭਾਵੈਦੇਇਸਜਾਇ॥॥
(ਜੀਵਾਂ ਦੇ ਕੁਝ ਵੱਸ ਨਹੀਂ) ਜੇ ਉਸ ਪਰਮਾਤਮਾ ਨੂੰ ਚੰਗਾ ਲੱਗੇ ਤਾਂ (ਆਪਣੇ ਪੈਦਾ ਕੀਤੇ ਜੀਵਾਂ ਨੂੰ) ਵਡਿਆਈ-ਆਦਰ ਦੇਂਦਾ ਹੈ, ਜੇ ਉਸ ਦੀ ਰਜ਼ਾ ਹੋਵੇ ਤਾਂ ਸਜ਼ਾ ਦੇਂਦਾ ਹੈ ॥੪॥
If it is pleasing to God's Will, He bestows greatness; if is pleases His Will, He bestows punishment. ||4||
जे तिसु भावै दे वडिआई जे भावै देइ सजाइ ॥४॥
LINE 17
ਅਗੋਦੇਜੇਚੇਤੀਐਤਾਂਕਾਇਤੁਮਿਲੈਸਜਾਇ
ਜੇ ਪਹਿਲਾਂ ਹੀ (ਆਪੋ ਆਪਣੇ ਫ਼ਰਜ਼ ਨੂੰ) ਚੇਤੇ ਕਰਦੇ ਰਹੀਏ (ਚੇਤੇ ਰੱਖੀਏ) ਤਾਂ (ਅਜੇਹੀ) ਸਜ਼ਾ ਕਿਉਂ ਮਿਲੇ?
If someone focuses on the Lord beforehand, then why should he be punished?
अगो दे जे चेतीऐ तां काइतु मिलै सजाइ ॥
LINE 18
ਸਾਹਾਂਸੁਰਤਿਗਵਾਈਆਰੰਗਿਤਮਾਸੈਚਾਇ
(ਇਥੋਂ ਦੇ) ਹਾਕਮਾਂ ਨੇ ਐਸ਼ ਵਿਚ, ਤਮਾਸ਼ਿਆਂ ਦੇ ਚਾਅ ਵਿਚ ਆਪਣਾ ਫ਼ਰਜ਼ ਭੁਲਾ ਦਿੱਤਾ ਸੀ।
The kings had lost their higher consciousness, reveling in pleasure and sensuality.
साहां सुरति गवाईआ रंगि तमासै चाइ ॥
LINE 19
ਬਾਬਰਵਾਣੀਫਿਰਿਗਈਕੁਇਰੁਰੋਟੀਖਾਇ॥॥
(ਹੁਣ ਜਦੋਂ) ਬਾਬਰ ਦੀ (ਦੁਹਾਈ) ਫਿਰੀ ਹੈ ਤਾਂ (ਹੋਰ ਪਰਜਾ ਤਾਂ ਕਿਤੇ ਰਹੀ, ਕੋਈ) ਪਠਾਣ-ਸ਼ਾਹਜ਼ਾਦਾ ਭੀ (ਕਿਤੋਂ ਮੰਗ-ਪਿੰਨ ਕੇ) ਰੋਟੀ ਨਹੀਂ ਖਾ ਸਕਦਾ ॥੫॥
Since Baabar's rule has been proclaimed, even the princes have no food to eat. ||5||
बाबरवाणी फिरि गई कुइरु न रोटी खाइ ॥५॥
LINE 20
ਇਕਨਾਵਖਤਖੁਆਈਅਹਿਇਕਨੑਾਪੂਜਾਜਾਇ
(ਸੈਦਪੁਰ ਦੀਆਂ ਇਸਤ੍ਰੀਆਂ ਦਾ ਇਹ ਹਾਲ ਹੋ ਰਿਹਾ ਹੈ ਕਿ ਜ਼ਾਲਮਾਂ ਦੇ ਪੰਜੇ ਵਿਚ ਆ ਕੇ) ਮੁਸਲਮਾਨੀਆਂ ਦੇ ਨਿਮਾਜ਼ ਦੇ ਵਕਤ ਖੁੰਝ ਰਹੇ ਹਨ, ਹਿੰਦਵਾਣੀਆਂ ਦਾ ਪੂਜਾ ਦਾ ਸਮਾ ਜਾ ਰਿਹਾ ਹੈ,
The Muslims have lost their five times of daily prayer, and the Hindus have lost their worship as well.
इकना वखत खुआईअहि इकना पूजा जाइ ॥
LINE 21
ਚਉਕੇਵਿਣੁਹਿੰਦਵਾਣੀਆਕਿਉਟਿਕੇਕਢਹਿਨਾਇ
(ਜੇਹੜੀਆਂ ਅੱਗੇ ਨ੍ਹਾ ਕੇ, ਟਿੱਕੇ ਲਾ ਕੇ ਸੁੱਚੇ ਚੌਕੇ ਵਿਚ ਬੈਠਦੀਆਂ ਸਨ, ਹੁਣ) ਨਾਹ ਉਹ ਇਸ਼ਨਾਨ ਕਰ ਕੇ ਟਿੱਕੇ ਲਾ ਸਕਦੀਆਂ ਹਨ, ਨਾਹ ਹੀ ਉਹਨਾਂ ਦੇ ਸੁੱਚੇ ਚੌਕੇ ਰਹਿ ਗਏ ਹਨ।
Without their sacred squares, how shall the Hindu women bathe and apply the frontal marks to their foreheads?
चउके विणु हिंदवाणीआ किउ टिके कढहि नाइ ॥
LINE 22
ਰਾਮੁਕਬਹੂਚੇਤਿਓਹੁਣਿਕਹਣਿਮਿਲੈਖੁਦਾਇ॥॥
(ਜਿਨ੍ਹਾਂ ਨੇ ਅੱਗੇ ਧਨ ਜੋਬਨ ਦੇ ਨਸ਼ੇ ਵਿਚ) ਕਦੇ ਰਾਮ ਨੂੰ ਚੇਤੇ ਨਹੀਂ ਸੀ ਕੀਤਾ, ਹੁਣ (ਜ਼ਾਲਮ ਬਾਬਰ ਸਿਪਾਹੀਆਂ ਨੂੰ ਖੁਸ਼ ਕਰਨ ਵਾਸਤੇ) ਉਹਨਾਂ ਨੂੰ ਖ਼ੁਦਾ ਖ਼ੁਦਾ ਭੀ ਆਖਣਾ ਨਹੀਂ ਮਿਲਦਾ ॥੬॥
They never remembered their Lord as Raam, and now they cannot even chant Khudaa-i||6||
रामु न कबहू चेतिओ हुणि कहणि न मिलै खुदाइ ॥६॥
LINE 23
ਇਕਿਘਰਿਆਵਹਿਆਪਣੈਇਕਿਮਿਲਿਮਿਲਿਪੁਛਹਿਸੁਖ
(ਬਾਬਰ ਦੀ ਕਤਲਾਮ ਤੇ ਕੈਦ ਵਿਚੋਂ) ਜੇਹੜੇ ਕੋਈ ਵਿਰਲੇ ਵਿਰਲੇ ਮਨੁੱਖ (ਬਚ ਕੇ) ਆਪੋ ਆਪਣੇ ਘਰ ਵਿਚ ਆਉਂਦੇ ਹਨ, ਉਹ ਇਕ ਦੂਜੇ ਨੂੰ ਮਿਲ ਮਿਲ ਕੇ ਇਕ ਦੂਜੇ ਦੀ ਸੁਖ-ਸਾਂਦ ਪੁਛਦੇ ਹਨ।
Some have returned to their homes, and meeting their relatives, they ask about their safety.
इकि घरि आवहि आपणै इकि मिलि मिलि पुछहि सुख ॥
LINE 24
ਇਕਨੑਾਏਹੋਲਿਖਿਆਬਹਿਬਹਿਰੋਵਹਿਦੁਖ
(ਅਨੇਕਾਂ ਦੇ ਸਾਕ ਸਬੰਧੀ ਮਾਰੇ ਤੇ ਕੈਦ ਕੀਤੇ ਗਏ) ਉਹਨਾਂ ਦੀ ਕਿਸਮਤ ਵਿਚ ਇਹੀ ਬਿਪਤਾ ਲਿਖੀ ਪਈ ਸੀ; ਉਹ ਇਕ ਦੂਜੇ ਪਾਸ ਬੈਠ ਬੈਠ ਕੇ ਆਪੋ ਆਪਣੇ ਦੁਖ ਰੋਂਦੇ ਹਨ (ਰੋ ਰੋ ਕੇ ਆਪਣੇ ਦੁਖ ਦੱਸਦੇ ਹਨ)।
For some, it is pre-ordained that they shall sit and cry out in pain.
इकना एहो लिखिआ बहि बहि रोवहि दुख ॥
LINE 25
ਜੋਤਿਸੁਭਾਵੈਸੋਥੀਐਨਾਨਕਕਿਆਮਾਨੁਖ੭੧੧॥॥॥
(ਪਰ) ਹੇ ਨਾਨਕ! ਮਨੁੱਖ ਵਿਚਾਰੇ ਕੀ ਕਰਨ ਜੋਗੇ ਹਨ? ਉਹੀ ਕੁਝ ਵਾਪਰਦਾ ਹੈ ਜੋ ਉਸ (ਸਿਰਜਣਹਾਰ ਕਰਤਾਰ) ਨੂੰ ਭਾਉਂਦਾ ਹੈ ॥੭॥੧੧॥
Whatever pleases Him, comes to pass. O Nanak, what is the fate of mankind? ||7||11||
जो तिसु भावै सो थीऐ नानक किआ मानुख ॥७॥११॥
LINE 26
ਆਸਾਮਹਲਾ
Aasaa, First Mahalaa:
आसा महला १ ॥
LINE 27
ਕਹਾਸੁਖੇਲਤਬੇਲਾਘੋੜੇਕਹਾਭੇਰੀਸਹਨਾਈ
(ਅਜੇ ਕੱਲ ਦੀ ਹੀ ਗੱਲ ਹੈ ਕਿ ਸੈਦਪੁਰ ਵਿਚ ਰੌਣਕ ਹੀ ਰੌਣਕ ਸੀ, ਪਰ ਹੁਣ) ਕਿੱਥੇ ਹਨ (ਫ਼ੌਜੀਆਂ ਦੇ) ਖੇਡ ਤਮਾਸ਼ੇ? ਕਿੱਥੇ ਹਨ ਘੋੜੇ ਤੇ (ਘੋੜਿਆਂ ਦੇ) ਤਬੇਲੇ? ਕਿੱਥੇ ਗਏ ਨਗਾਰੇ ਤੇ ਤੂਤੀਆਂ?
Where are the games, the stables, the horses? Where are the drums and the bugles?
कहा सु खेल तबेला घोड़े कहा भेरी सहनाई ॥
LINE 28
ਕਹਾਸੁਤੇਗਬੰਦਗਾਡੇਰੜਿਕਹਾਸੁਲਾਲਕਵਾਈ
ਕਿੱਥੇ ਹਨ ਪਸ਼ਮੀਨੇ ਦੇ ਗਾਤਰੇ? ਤੇ ਕਿੱਥੇ ਹਨ ਉਹ (ਫ਼ੌਜੀਆਂ ਦੀਆਂ) ਲਾਲ ਬਰਦੀਆਂ?
Where are the sword-belts and chariots? Where are those scarlet uniforms?
कहा सु तेगबंद गाडेरड़ि कहा सु लाल कवाई ॥
LINE 29
ਕਹਾਸੁਆਰਸੀਆਮੁਹਬੰਕੇਐਥੈਦਿਸਹਿਨਾਹੀ॥॥
ਕਿੱਥੇ ਹਨ ਸ਼ੀਸ਼ੇ? ਤੇ (ਸ਼ੀਸ਼ਿਆਂ ਵਿਚੋਂ ਵੇਖੇ ਜਾਣ ਵਾਲੇ) ਸੋਹਣੇ ਮੂੰਹ? (ਅੱਜ) ਇਥੇ (ਸੈਦਪੁਰ ਵਿਚ ਕਿਤੇ) ਨਹੀਂ ਦਿੱਸਦੇ ॥੧॥
Where are the rings and the beautiful faces? They are no longer to be seen here. ||1||
कहा सु आरसीआ मुह बंके ऐथै दिसहि नाही ॥१॥
LINE 30
ਇਹੁਜਗੁਤੇਰਾਤੂਗੋਸਾਈ
ਹੇ ਪ੍ਰਭੂ! ਇਹ ਜਗਤ ਤੇਰਾ (ਬਣਾਇਆ ਹੋਇਆ) ਹੈ, ਤੂੰ ਇਸ ਜਗਤ ਦਾ ਮਾਲਕ ਹੈਂ।
This world is Yours; You are the Lord of the Universe.
इहु जगु तेरा तू गोसाई ॥
LINE 31
ਏਕਘੜੀਮਹਿਥਾਪਿਉਥਾਪੇਜਰੁਵੰਡਿਦੇਵੈਭਾਂਈ॥॥ਰਹਾਉ
(ਉਸ ਮਾਲਕ ਦੀ ਅਚਰਜ ਖੇਡ ਹੈ) ਜਗਤ ਰਚ ਕੇ ਇਕ ਘੜੀ ਵਿਚ ਹੀ ਤਬਾਹ ਭੀ ਕਰ ਦੇਂਦਾ ਹੈ, ਤੇ ਧਨ ਦੌਲਤ ਵੰਡ ਕੇ ਹੋਰਨਾਂ ਨੂੰ ਦੇ ਦੇਂਦਾ ਹੈ ॥੧॥ ਰਹਾਉ ॥
In an instant, You establish and disestablish. You distribute wealth as it pleases You. ||1||Pause||
एक घड़ी महि थापि उथापे जरु वंडि देवै भांई ॥१॥ रहाउ ॥
LINE 32
ਕਹਾਂਸੁਘਰਦਰਮੰਡਪਮਹਲਾਕਹਾਸੁਬੰਕਸਰਾਈ
ਕਿੱਥੇ ਹਨ ਉਹ ਸੋਹਣੇ ਘਰ ਮਹਲ-ਮਾੜੀਆਂ ਤੇ ਸੋਹਣੀਆਂ ਸਰਾਵਾਂ?
Where are the houses, the gates, the hotels and palaces? Where are those beautiful way-stations?
कहां सु घर दर मंडप महला कहा सु बंक सराई ॥
LINE 33
ਕਹਾਂਸੁਸੇਜਸੁਖਾਲੀਕਾਮਣਿਜਿਸੁਵੇਖਿਨੀਦਪਾਈ
ਕਿੱਥੇ ਹੈ ਉਹ ਸੁਖ ਦੇਣ ਵਾਲੀ ਇਸਤ੍ਰੀ ਤੇ ਉਸ ਦੀ ਸੇਜ, ਜਿਸ ਨੂੰ ਵੇਖ ਕੇ (ਅੱਖਾਂ ਵਿਚੋਂ) ਨੀਂਦ ਮੁੱਕ ਜਾਂਦੀ ਸੀ?
Where are those beautiful women, reclining on their beds, whose beauty would not allow one to sleep?
कहां सु सेज सुखाली कामणि जिसु वेखि नीद न पाई ॥
LINE 34
ਕਹਾਸੁਪਾਨਤੰਬੋਲੀਹਰਮਾਹੋਈਆਛਾਈਮਾਈ॥॥
ਕਿੱਥੇ ਹਨ ਉਹ ਪਾਨ ਤੇ ਪਾਨ ਵੇਚਣ ਵਾਲੀਆਂ, ਤੇ ਕਿੱਥੇ ਉਹ ਪਰਦੇਦਾਰ ਜ਼ਨਾਨੀਆਂ? ਸਭ ਗੁੰਮ ਹੋ ਚੁਕੀਆਂ ਹਨ ॥੨॥
Where are those betel leaves, their sellers, and the haremees? They have vanished like shadows. ||2||
कहा सु पान तंबोली हरमा होईआ छाई माई ॥२॥
LINE 35
ਇਸੁਜਰਕਾਰਣਿਘਣੀਵਿਗੁਤੀਇਨਿਜਰਘਣੀਖੁਆਈ
ਇਸ ਧਨ ਦੀ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆ ਨੂੰ ਖ਼ੁਆਰ ਕੀਤਾ ਹੈ।
For the sake of this wealth, so many were ruined; because of this wealth, so many have been disgraced.
इसु जर कारणि घणी विगुती इनि जर घणी खुआई ॥
LINE 36
ਪਾਪਾਬਾਝਹੁਹੋਵੈਨਾਹੀਮੁਇਆਸਾਥਿਜਾਈ
ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ ਦੇ) ਨਾਲ ਨਹੀਂ ਜਾਂਦੀ।
It was not gathered without sin, and it does not go along with the dead.
पापा बाझहु होवै नाही मुइआ साथि न जाई ॥
LINE 37
ਜਿਸਨੋਆਪਿਖੁਆਏਕਰਤਾਖੁਸਿਲਏਚੰਗਿਆਈ॥॥
(ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਂਦਾ ਹੈ (ਪਹਿਲਾਂ ਉਸ ਪਾਸੋਂ ਉਸ ਦੀ) ਚੰਗਿਆਈ ਖੋਹ ਲੈਂਦਾ ਹੈ ॥੩॥
Those, whom the Creator Lord would destroy - first He strips them of virtue. ||3||
जिस नो आपि खुआए करता खुसि लए चंगिआई ॥३॥
LINE 38
ਕੋਟੀਹੂਪੀਰਵਰਜਿਰਹਾਏਜਾਮੀਰੁਸੁਣਿਆਧਾਇਆ
ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ।
Millions of religious leaders failed to halt the invader, when they heard of the Emperor's invasion.
कोटी हू पीर वरजि रहाए जा मीरु सुणिआ धाइआ ॥