ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 423
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤਾਕੇਰੂਪਜਾਹੀਲਖਣੇਕਿਆਕਰਿਆਖਿਵੀਚਾਰੀ॥॥
ਉਸ ਪਰਮਾਤਮਾ ਦੇ ਅਨੇਕਾਂ ਹੀ ਰੂਪਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਮੈਂ ਕੀਹ ਆਖ ਕੇ ਉਹਨਾਂ ਦਾ ਕੋਈ ਵਿਚਾਰ ਦੱਸਾਂ? ॥੨॥
His beauteous forms cannot be comprehended; what can anyone accomplish by discussing and debating? ||2||
ता के रूप न जाही लखणे किआ करि आखि वीचारी ॥२॥
LINE 02
ਤੀਨਿਗੁਣਾਤੇਰੇਜੁਗਹੀਅੰਤਰਿਚਾਰੇਤੇਰੀਆਖਾਣੀ
ਹੇ ਪ੍ਰਭੂ! ਇਸ ਜਗਤ ਵਿਚ (ਮਾਇਆ ਦੇ) ਤਿੰਨ ਗੁਣ ਤੇਰੇ ਹੀ ਪੈਦਾ ਕੀਤੇ ਹੋਏ ਹਨ ਤੇ (ਜਗਤ-ਉਤਪੱਤੀ ਦੀਆਂ) ਚਾਰ ਖਾਣੀਆਂ ਤੇਰੀਆਂ ਹੀ ਰਚੀਆਂ ਹੋਈਆਂ ਹਨ।
Throughout the ages, You are the three qualities, and the four sources of creation.
तीनि गुणा तेरे जुग ही अंतरि चारे तेरीआ खाणी ॥
LINE 03
ਕਰਮੁਹੋਵੈਤਾਪਰਮਪਦੁਪਾਈਐਕਥੇਅਕਥਕਹਾਣੀ॥॥
ਤੇਰੀ ਮੇਹਰ ਹੋਵੇ ਤਦੋਂ ਹੀ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ, ਤਦੋਂ ਹੀ ਕੋਈ ਤੇਰੇ ਅਕੱਥ ਸਰੂਪ ਦੀਆਂ ਕੋਈ ਗੱਲਾਂ ਕਰ ਸਕਦਾ ਹੈ ॥੩॥
If You show Your Mercy, then one obtains the supreme status, and speaks the Unspoken Speech. ||3||
करमु होवै ता परम पदु पाईऐ कथे अकथ कहाणी ॥३॥
LINE 04
ਤੂੰਕਰਤਾਕੀਆਸਭੁਤੇਰਾਕਿਆਕੋਕਰੇਪਰਾਣੀ
ਹੇ ਪ੍ਰਭੂ! ਤੂੰ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ, ਸਾਰਾ ਜਗਤ ਤੇਰਾ ਪੈਦਾ ਕੀਤਾ ਹੋਇਆ ਹੈ, ਤੇਰੇ ਹੁਕਮ ਤੋਂ ਬਿਨਾ ਕੋਈ ਜੀਵ ਕੁਝ ਨਹੀਂ ਕਰ ਸਕਦਾ।
You are the Creator; all are created by You. What can any mortal being do?
तूं करता कीआ सभु तेरा किआ को करे पराणी ॥
LINE 05
ਜਾਕਉਨਦਰਿਕਰਹਿਤੂੰਅਪਣੀਸਾਈਸਚਿਸਮਾਣੀ॥॥
ਜਿਸ ਜੀਵ-ਇਸਤ੍ਰੀ ਉੱਤੇ ਤੂੰ ਮੇਹਰ ਦੀ ਨਜ਼ਰ ਕਰਦਾ ਹੈਂ ਉਹ ਤੇਰੇ ਸਦਾ-ਥਿਰ ਨਾਮ ਵਿਚ ਲੀਨ ਰਹਿੰਦੀ ਹੈ ॥੪॥
He alone, upon whom You shower Your Grace, is absorbed into the Truth. ||4||
जा कउ नदरि करहि तूं अपणी साई सचि समाणी ॥४॥
LINE 06
ਨਾਮੁਤੇਰਾਸਭੁਕੋਈਲੇਤੁਹੈਜੇਤੀਆਵਣਜਾਣੀ
ਹੇ ਪ੍ਰਭੂ! ਜਿਤਨੀ ਭੀ ਆਵਾਗਵਨ ਵਿਚ ਪਈ ਹੋਈ ਸ੍ਰਿਸ਼ਟੀ ਹੈ ਇਸ ਵਿਚ ਹਰੇਕ ਜੀਵ (ਆਪਣੇ ਵਲੋਂ) ਤੇਰਾ ਹੀ ਨਾਮ ਜਪਦਾ ਹੈ,
Everyone who comes and goes chants Your Name.
नामु तेरा सभु कोई लेतु है जेती आवण जाणी ॥
LINE 07
ਜਾਤੁਧੁਭਾਵੈਤਾਗੁਰਮੁਖਿਬੂਝੈਹੋਰਮਨਮੁਖਿਫਿਰੈਇਆਣੀ॥॥
ਪਰ ਜਦੋਂ ਤੈਨੂੰ ਚੰਗਾ ਲੱਗਦਾ ਤਾਂ ਗੁਰੂ ਦੀ ਸਰਨ ਪਿਆ ਹੋਇਆ ਜੀਵ (ਇਸ ਭੇਦ ਨੂੰ) ਸਮਝਦਾ ਹੈ, ਆਪਣੇ ਮਨ ਦੇ ਪਿਛੇ ਤੁਰਨ ਵਾਲੀ ਹੋਰ ਮੂਰਖ ਲੁਕਾਈ ਤਾਂ ਭਟਕਦੀ ਹੀ ਫਿਰਦੀ ਹੈ ॥੫॥
When it is pleasing to Your Will, then the Gurmukh understands. Otherwise, the self-willed manmukhs wander in ignorance. ||5||
जा तुधु भावै ता गुरमुखि बूझै होर मनमुखि फिरै इआणी ॥५॥
LINE 08
ਚਾਰੇਵੇਦਬ੍ਰਹਮੇਕਉਦੀਏਪੜਿਪੜਿਕਰੇਵੀਚਾਰੀ
(ਬ੍ਰਹਮਾ ਇਤਨਾ ਵੱਡਾ ਦੇਵਤਾ ਮੰਨਿਆ ਗਿਆ ਹੈ, ਕਹਿੰਦੇ ਹਨ ਪਰਮਾਤਮਾ ਨੇ) ਚਾਰੇ ਵੇਦ ਬ੍ਰਹਮਾ ਨੂੰ ਦਿੱਤੇ (ਬ੍ਰਹਮਾ ਨੇ ਚਾਰੇ ਵੇਦ ਰਚੇ, ਉਹ ਇਹਨਾਂ ਨੂੰ) ਮੁੜ ਮੁੜ ਪੜ੍ਹਕੇ ਇਹਨਾਂ ਦੀ ਹੀ ਵਿਚਾਰ ਕਰਦਾ ਰਿਹਾ।
You gave the four Vedas to Brahma, for him to read and read continually, and reflect upon.
चारे वेद ब्रहमे कउ दीए पड़ि पड़ि करे वीचारी ॥
LINE 09
ਤਾਕਾਹੁਕਮੁਬੂਝੈਬਪੁੜਾਨਰਕਿਸੁਰਗਿਅਵਤਾਰੀ॥॥
ਉਹ ਵਿਚਾਰਾ ਇਹ ਨਾਹ ਸਮਝ ਸਕਿਆ ਕਿ ਪ੍ਰਭੂ ਦਾ ਹੁਕਮ ਮੰਨਣਾ ਸਹੀ ਜੀਵਨ-ਰਾਹ ਹੈ, ਉਹ ਨਰਕ ਸੁਰਗ ਦੀਆਂ ਵਿਚਾਰਾਂ ਵਿਚ ਹੀ ਟਿਕਿਆ ਰਿਹਾ ॥੬॥
The wretched one does not understand His Command, and is reincarnated into heaven and hell. ||6||
ता का हुकमु न बूझै बपुड़ा नरकि सुरगि अवतारी ॥६॥
LINE 10
ਜੁਗਹਜੁਗਹਕੇਰਾਜੇਕੀਏਗਾਵਹਿਕਰਿਅਵਤਾਰੀ
(ਪਰਮਾਤਮਾ ਨੇ ਰਾਮ ਕ੍ਰਿਸ਼ਨ ਆਦਿਕ) ਆਪੋ ਆਪਣੇ ਜੁਗ ਦੇ ਮਹਾਂ ਪੁਰਖ ਪੈਦਾ ਕੀਤੇ, ਲੋਕ ਉਹਨਾਂ ਨੂੰ (ਪਰਮਾਤਮਾ ਦਾ) ਅਵਤਾਰ ਮੰਨ ਕੇ ਸਲਾਹੁੰਦੇ ਚਲੇ ਆ ਰਹੇ ਹਨ।
In each and every age, He creates the kings, who are sung of as His Incarnations.
जुगह जुगह के राजे कीए गावहि करि अवतारी ॥
LINE 11
ਤਿਨਭੀਅੰਤੁਪਾਇਆਤਾਕਾਕਿਆਕਰਿਆਖਿਵੀਚਾਰੀ॥॥
ਉਹਨਾਂ ਨੇ ਭੀ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਲੱਭਾ, ਮੈਂ (ਵਿਚਾਰਾ) ਕੀਹ ਆਖ ਕੇ ਉਸ ਦੇ ਗੁਣਾਂ ਦਾ ਵਿਚਾਰ ਕਰ ਸਕਦਾ ਹਾਂ? ॥੭॥
Even they have not found His limits; what can I speak of and contemplate? ||7||
तिन भी अंतु न पाइआ ता का किआ करि आखि वीचारी ॥७॥
LINE 12
ਤੂੰਸਚਾਤੇਰਾਕੀਆਸਭੁਸਾਚਾਦੇਹਿਸਾਚੁਵਖਾਣੀ
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰਾ ਪੈਦਾ ਕੀਤਾ ਹੋਇਆ ਜਗਤ ਤੇਰੀ ਸਦਾ-ਥਿਰ ਹਸਤੀ ਦਾ ਸਰੂਪ ਹੈ। ਜੇ ਤੂੰ ਆਪ (ਆਪਣੇ ਨਾਮ ਦੀ ਦਾਤਿ) ਦੇਵੇਂ ਤਾਂ ਹੀ ਮੈਂ ਤੇਰਾ ਸਦਾ-ਥਿਰ ਨਾਮ ਉਚਾਰ ਸਕਦਾ ਹਾਂ।
You are True, and all that You do is True. If You bless me with the Truth, I will speak on it.
तूं सचा तेरा कीआ सभु साचा देहि त साचु वखाणी ॥
LINE 13
ਜਾਕਉਸਚੁਬੁਝਾਵਹਿਅਪਣਾਸਹਜੇਨਾਮਿਸਮਾਣੀ੮੧੨੩॥॥॥॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣਾ ਸਦਾ-ਥਿਰ ਨਾਮ ਜਪਣ ਦੀ ਸੂਝ ਬਖ਼ਸ਼ਦਾ ਹੈਂ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਤੇਰੇ ਨਾਮ ਵਿਚ ਲੀਨ ਰਹਿੰਦਾ ਹੈ ॥੮॥੧॥੨੩॥
One whom You inspire to understand the Truth, is easily absorbed into the Naam. ||8||1||23||
जा कउ सचु बुझावहि अपणा सहजे नामि समाणी ॥८॥१॥२३॥
LINE 14
ਆਸਾਮਹਲਾ
Aasaa, Third Mahalaa:
आसा महला ३ ॥
LINE 15
ਸਤਿਗੁਰਹਮਰਾਭਰਮੁਗਵਾਇਆ
ਗੁਰੂ ਨੇ ਮੇਰੀ ਭਟਕਣਾ ਮੁਕਾ ਦਿੱਤੀ ਹੈ,
The True Guru has dispelled my doubts.
सतिगुर हमरा भरमु गवाइआ ॥
LINE 16
ਹਰਿਨਾਮੁਨਿਰੰਜਨੁਮੰਨਿਵਸਾਇਆ
ਤੇ ਨਿਰਲੇਪ ਪ੍ਰਭੂ ਦਾ ਨਾਮ ਮੇਰੇ ਮਨ ਵਿਚ ਵਸਾ ਦਿੱਤਾ ਹੈ।
He has enshrined the Immaculate Name of the Lord within my mind.
हरि नामु निरंजनु मंनि वसाइआ ॥
LINE 17
ਸਬਦੁਚੀਨਿਸਦਾਸੁਖੁਪਾਇਆ॥॥
ਹੁਣ ਮੈਂ ਗੁਰੂ ਦੇ ਸ਼ਬਦ ਨੂੰ ਪਛਾਣ ਕੇ (ਸ਼ਬਦ ਦੀ ਕਦਰ ਸਮਝ ਕੇ) ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਮਾਣ ਰਿਹਾ ਹਾਂ ॥੧॥
Focusing on the Word of the Shabad, I have obtained lasting peace. ||1||
सबदु चीनि सदा सुखु पाइआ ॥१॥
LINE 18
ਸੁਣਿਮਨਮੇਰੇਤਤੁਗਿਆਨੁ
ਹੇ ਮੇਰੇ ਮਨ! (ਪਰਮਾਤਮਾ ਬਾਰੇ ਇਹ) ਇਹ ਅਸਲੀਅਤ ਦੀ ਗਲ ਸੁਣ,
Listen, O my mind, to the essence of spiritual wisdom.
सुणि मन मेरे ततु गिआनु ॥
LINE 19
ਦੇਵਣਵਾਲਾਸਭਬਿਧਿਜਾਣੈਗੁਰਮੁਖਿਪਾਈਐਨਾਮੁਨਿਧਾਨੁ॥॥ਰਹਾਉ
ਕਿ ਪ੍ਰਭੂ ਜੋ ਸਾਰੇ ਪਦਾਰਥ ਦੇਣ ਦੀ ਸਮਰੱਥਾ ਵਾਲਾ ਹੈ ਤੇ ਹਰੇਕ ਢੰਗ ਜਾਣਦਾ ਹੈ। (ਸਾਰੇ ਸੁਖਾਂ ਦਾ) ਖ਼ਜ਼ਾਨਾ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ ਮਿਲਦਾ ਹੈ ॥੧॥ ਰਹਾਉ ॥
The Great Giver knows our condition completely; the Gurmukh obtains the treasure of the Naam, the Name of the Lord. ||1||Pause||
देवण वाला सभ बिधि जाणै गुरमुखि पाईऐ नामु निधानु ॥१॥ रहाउ ॥
LINE 20
ਸਤਿਗੁਰਭੇਟੇਕੀਵਡਿਆਈ
ਇਹ ਗੁਰੂ ਨੂੰ ਮਿਲਣ ਦੀ ਹੀ ਬਰਕਤ ਹੈ ਕਿ,
The great glory of meeting the True Guru is
सतिगुर भेटे की वडिआई ॥
LINE 21
ਜਿਨਿਮਮਤਾਅਗਨਿਤ੍ਰਿਸਨਾਬੁਝਾਈ
ਮੇਰੀ ਮੋਹ ਤੇ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ,
that it has quenched the fire of possessiveness and desire;
जिनि ममता अगनि त्रिसना बुझाई ॥
LINE 22
ਸਹਜੇਮਾਤਾਹਰਿਗੁਣਗਾਈ॥॥
ਤੇ ਹੁਣ ਮੈਂ ਆਤਮਕ ਅਡੋਲਤਾ ਵਿਚ ਮਸਤ ਰਹਿ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ ॥੨॥
imbued with peace and poise, I sing the Glorious Praises of the Lord. ||2||
सहजे माता हरि गुण गाई ॥२॥
LINE 23
ਵਿਣੁਗੁਰਪੂਰੇਕੋਇਜਾਣੀ
ਪੂਰੇ ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ (ਪ੍ਰਭੂ ਬਾਰੇ ਤੱਤ-ਗਿਆਨ) ਨਹੀਂ ਜਾਣ ਸਕਦਾ,
Without the Perfect Guru, no one knows the Lord.
विणु गुर पूरे कोइ न जाणी ॥
LINE 24
ਮਾਇਆਮੋਹਿਦੂਜੈਲੋਭਾਣੀ
(ਕਿਉਂਕਿ ਗੁਰੂ ਦੀ ਸਰਨ ਤੋਂ ਬਿਨਾਂ) ਮਨੁੱਖ ਮਾਇਆ ਦੇ ਮੋਹ ਵਿਚ ਹੋਰ ਹੋਰ ਲੋਭ ਵਿਚ ਫਸਿਆ ਰਹਿੰਦਾ ਹੈ।
Attached to Maya, they are engrossed in duality.
माइआ मोहि दूजै लोभाणी ॥
LINE 25
ਗੁਰਮੁਖਿਨਾਮੁਮਿਲੈਹਰਿਬਾਣੀ॥॥
ਗੁਰੂ ਦੀ ਸਰਨ ਪਿਆਂ ਹੀ ਪ੍ਰਭੂ ਦਾ ਨਾਮ ਮਿਲਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ (ਦੀ ਕਦਰ) ਪੈਂਦੀ ਹੈ ॥੩॥
The Gurmukh receives the Naam, and the Bani of the Lord's Word. ||3||
गुरमुखि नामु मिलै हरि बाणी ॥३॥
LINE 26
ਗੁਰਸੇਵਾਤਪਾਂਸਿਰਿਤਪੁਸਾਰੁ
(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਹੀ ਸਭ ਤੋਂ ਸ੍ਰੇਸ਼ਟ ਤਪ ਹੈ,
Service to the Guru is the most excellent and sublime penance of penances.
गुर सेवा तपां सिरि तपु सारु ॥
LINE 27
ਹਰਿਜੀਉਮਨਿਵਸੈਸਭਦੂਖਵਿਸਾਰਣਹਾਰੁ
ਜਿਸ ਨਾਲ ਸਾਰੇ ਦੁੱਖ ਦੂਰ ਹੁੰਦੇ ਹਨ ਤੇ ਪਰਮਾਤਮਾ ਮਨ ਵਿਚ ਆ ਵੱਸਦਾ ਹੈ,
The Dear Lord dwells in the mind, and all suffering departs.
हरि जीउ मनि वसै सभ दूख विसारणहारु ॥
LINE 28
ਦਰਿਸਾਚੈਦੀਸੈਸਚਿਆਰੁ॥॥
ਤੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੁਰਖ਼-ਰੂ ਦਿੱਸਦਾ ਹੈ ॥੪॥
Then, at the Gate of the True Lord, one appears truthful. ||4||
दरि साचै दीसै सचिआरु ॥४॥
LINE 29
ਗੁਰਸੇਵਾਤੇਤ੍ਰਿਭਵਣਸੋਝੀਹੋਇ
(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਦੀ ਬਰਕਤਿ ਨਾਲ ਤਿੰਨਾਂ ਭਵਨਾਂ ਵਿਚ ਵਿਆਪਕ ਪਰਮਾਤਮਾ ਦੀ ਸੂਝ ਪ੍ਰਾਪਤ ਹੁੰਦੀ ਹੈ,
Serving the Guru, one comes to know the three worlds.
गुर सेवा ते त्रिभवण सोझी होइ ॥
LINE 30
ਆਪੁਪਛਾਣਿਹਰਿਪਾਵੈਸੋਇ
ਤੇ ਉਹ ਮਨੁੱਖ ਆਪਣਾ ਆਤਮਕ ਜੀਵਨ ਪੜਤਾਲ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ।
Understanding his own self, he obtains the Lord.
आपु पछाणि हरि पावै सोइ ॥
LINE 31
ਸਾਚੀਬਾਣੀਮਹਲੁਪਰਾਪਤਿਹੋਇ॥॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਉਸ ਨੂੰ ਪਰਮਾਤਮਾ ਦੇ ਚਰਨਾਂ ਵਿਚ ਥਾਂ ਮਿਲ ਜਾਂਦੀ ਹੈ ॥੫॥
Through the True Word of His Bani, we enter the Mansion of His Presence. ||5||
साची बाणी महलु परापति होइ ॥५॥
LINE 32
ਗੁਰਸੇਵਾਤੇਸਭਕੁਲਉਧਾਰੇ
(ਹੇ ਮੇਰੇ ਮਨ!) ਗੁਰੂ ਦੀ ਦੱਸੀ ਸੇਵਾ ਦਾ ਸਦਕਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਵਿਕਾਰਾਂ ਤੋਂ ਬਚਾ ਲੈਂਦਾ ਹੈ,
Serving the Guru, all of one's generations are saved.
गुर सेवा ते सभ कुल उधारे ॥
LINE 33
ਨਿਰਮਲਨਾਮੁਰਖੈਉਰਿਧਾਰੇ
ਮਨੁੱਖ ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ,
Keep the Immaculate Naam enshrined within your heart.
निरमल नामु रखै उरि धारे ॥
LINE 34
ਸਾਚੀਸੋਭਾਸਾਚਿਦੁਆਰੇ॥॥
ਤੇ ਉਸ ਨੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸਦਾ-ਟਿਕਵੀਂ ਵਡਿਆਈ ਮਿਲ ਜਾਂਦੀ ਹੈ ॥੬॥
In the Court of the True Lord, you shall be adorned with True Glory. ||6||
साची सोभा साचि दुआरे ॥६॥
LINE 35
ਸੇਵਡਭਾਗੀਜਿਗੁਰਿਸੇਵਾਲਾਏ
(ਹੇ ਮੇਰੇ ਮਨ!) ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦੀ ਸੇਵਾ ਭਗਤੀ ਵਿਚ ਜੋੜ ਦਿੱਤਾ ਹੈ।
How very fortunate are they, who are committed to the Guru's service.
से वडभागी जि गुरि सेवा लाए ॥
LINE 36
ਅਨਦਿਨੁਭਗਤਿਸਚੁਨਾਮੁਦ੍ਰਿੜਾਏ
ਗੁਰੂ ਉਹਨਾਂ ਦੇ ਹਿਰਦੇ ਵਿਚ ਹਰ ਵੇਲੇ ਪਰਮਾਤਮਾ ਦੀ ਭਗਤੀ ਤੇ ਸਦਾ-ਥਿਰ ਨਾਮ ਦਾ ਸਿਮਰਨ ਪੱਕਾ ਕਰ ਦੇਂਦਾ ਹੈ।
Night and day, they are engaged in devotional worship; the True Name is implanted within them.
अनदिनु भगति सचु नामु द्रिड़ाए ॥
LINE 37
ਨਾਮੇਉਧਰੇਕੁਲਸਬਾਏ॥॥
(ਹੇ ਮਨ!) ਹਰਿ-ਨਾਮ ਦੀ ਬਰਕਤਿ ਨਾਲ, ਉਹਨਾਂ ਦੇ ਸਾਰੇ ਕੁਲ ਭੀ ਵਿਕਾਰਾਂ ਤੋਂ ਬਚ ਜਾਂਦੇ ਹਨ ॥੭॥
Through the Naam, all of one's generations are saved. ||7||
नामे उधरे कुल सबाए ॥७॥
LINE 38
ਨਾਨਕੁਸਾਚੁਕਹੈਵੀਚਾਰੁ
ਨਾਨਕ (ਤੈਨੂੰ) ਅਟੱਲ (ਨਿਯਮ ਦੀ) ਵਿਚਾਰ ਦੱਸਦਾ ਹੈ,
Nanak chants the true thought.
नानकु साचु कहै वीचारु ॥
LINE 39
ਹਰਿਕਾਨਾਮੁਰਖਹੁਉਰਿਧਾਰਿ
(ਉਹ ਵਿਚਾਰ ਇਹ ਹੈ ਕਿ) ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਟਿਕਾਈ ਰੱਖ।
Keep the Name of the Lord enshrined within your heart.
हरि का नामु रखहु उरि धारि ॥
LINE 40
ਹਰਿਭਗਤੀਰਾਤੇਮੋਖਦੁਆਰੁ੮੨੨੪॥॥॥॥
ਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ (ਵਿਕਾਰਾਂ ਤੋਂ) ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਪੈਂਦਾ ਹੈ ॥੮॥੨॥੨੪॥
Imbued with devotion to the Lord, the gate of salvation is found. ||8||2||24||
हरि भगती राते मोख दुआरु ॥८॥२॥२४॥
LINE 41
ਆਸਾਮਹਲਾ
Aasaa, Third Mahalaa:
आसा महला ३ ॥
LINE 42
ਆਸਾਆਸਕਰੇਸਭੁਕੋਈ
(ਦੁਨੀਆ ਵਿਚ) ਹਰੇਕ ਜੀਵ ਆਸਾਂ ਹੀ ਆਸਾਂ ਬਣਾਂਦਾ ਰਹਿੰਦਾ ਹੈ।
Everyone lives, hoping in hope.
आसा आस करे सभु कोई ॥
LINE 43
ਹੁਕਮੈਬੂਝੈਨਿਰਾਸਾਹੋਈ
ਜੇਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਉਹ ਆਸਾਂ ਦੇ ਜਾਲ ਵਿਚੋਂ ਨਿਕਲ ਜਾਂਦਾ ਹੈ।
Understanding His Command, one becomes free of desire.
हुकमै बूझै निरासा होई ॥
LINE 44
ਆਸਾਵਿਚਿਸੁਤੇਕਈਲੋਈ
ਬੇਅੰਤ ਲੁਕਾਈ ਆਸਾਂ (ਦੇ ਜਾਲ) ਵਿਚ (ਫਸ ਕੇ ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੀ ਪਈ ਹੈ।
So many are asleep in hope.
आसा विचि सुते कई लोई ॥
LINE 45
ਸੋਜਾਗੈਜਾਗਾਵੈਸੋਈ॥॥
ਉਹੀ ਮਨੁੱਖ (ਇਸ ਨੀਂਦ ਵਿਚੋਂ) ਜਾਗਦਾ ਹੈ ਜਿਸ ਨੂੰ (ਗੁਰੂ ਦੀ ਸਰਨ ਪਾ ਕੇ) ਪਰਮਾਤਮਾ ਆਪ ਜਗਾਂਦਾ ਹੈ ॥੧॥
He alone wakes up, whom the Lord awakens. ||1||
सो जागै जागावै सोई ॥१॥
LINE 46
ਸਤਿਗੁਰਿਨਾਮੁਬੁਝਾਇਆਵਿਣੁਨਾਵੈਭੁਖਜਾਈ
ਗੁਰੂ ਨੇ (ਜਿਸ ਨੂੰ) ਹਰਿ-ਨਾਮ (ਸਿਮਰਨਾ) ਸਿਖਾ ਦਿੱਤਾ (ਉਸ ਦੀ ਮਾਇਆ ਵਾਲੀ ਭੁੱਖ ਮਿਟ ਗਈ)। ਹਰਿ-ਨਾਮ ਤੋਂ ਬਿਨਾ (ਮਾਇਆ ਵਾਲੀ) ਭੁੱਖ ਦੂਰ ਨਹੀਂ ਹੁੰਦੀ।
The True Guru has led me to understand the Naam, the Name of the Lord; without the Naam, hunger does not go away.
सतिगुरि नामु बुझाइआ विणु नावै भुख न जाई ॥